੧੬ ਕੱਤਕ ੨੦੧੪ ਬਿਕ੍ਰਮੀ ਗੁਰੂਦਵਾਰਾ ਰਵਾਲ ਸਰ ਲਿਖਤ ਹੋਈ
ਖੜਗ ਭੂਪ ਸਰਬ ਠੌਰ, ਕਰੇ ਭੇਖ ਅਕਾਲੰ। ਸਤਿ ਸਰੂਪ ਗਹਿਰ ਗਵਰ, ਦੀਨਾਂ ਨਾਥ ਦਿਆਲੰ। ਦਹਿ ਦਿਸ਼ਾ ਚਾਰੇ ਕੂਟ, ਵੇਖ ਵਖਾਣੇ ਓਅੰ। ਕਿਰਪਾ ਨਿਧ ਕਿਰਪਾਲੰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਦੋ ਜਹਾਨੰ। ਅਕਾਲੰ ਅਨੂਪਾ, ਸਰਬਗ ਸੂਰ ਦਾਤਾ। ਮਹਿੰਮਾ ਅਨੂਪਾ, ਜਗਤ ਪਿਤ ਮਾਤਾ। ਕਰੇ ਪਰਕਾਸ਼ ਅੰਧ ਕੂਪਾ, ਸਰਬ ਸ੍ਰਿਸ਼ਟ ਗਿਆਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਪੁਰਖ ਬਿਧਾਤਾ। ਦਿਆਲ ਕਰਤਾ ਦੁੱਖ ਰੋਗ ਬਿਦਾਰਨੰ, ਸਹਿਜ ਸੁੱਖ ਸਮਾਇਆ। ਸ੍ਰਿਸ਼ਟ ਹਰਤਾ ਗੁਰਮੁਖ ਅਧਾਰੰ, ਜੋਤੀ ਜੋਤ ਜਗਾਇਆ। ਦਰਵੇਸ਼ ਦਾਤਾ ਕਾਜ ਸਵਾਰਨੰ, ਲੋਕਮਾਤ ਆਇਆ। ਗੋਬਿੰਦ ਦਾਤਾ ਮਰਗਿੰਦ ਚਿੰਦ ਨਿਵਾਰਨੰ, ਪਾਰਬ੍ਰਹਮ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਮਾ ਨਾਮਾ ਏਕਾ ਪਾਇਆ। ਜਾਮਾ ਜਾਮਾ ਨਰ ਨਰਾਇਣ, ਨਰ ਹਰਿ ਨਿਰਗੁਣ ਜੋਤ ਜਗਾਈਆ। ਆਪੇ ਦੇਵਣਹਾਰਾ ਵਰ, ਦਰ ਦਵਾਰ ਖ਼ੁਸ਼ੀ ਮਨਾਈਆ। ਗੋਬਿੰਦ ਕਿਰਪਾ ਆਪੇ ਕਰ, ਨਿਹਕਰਮ ਰੂਪ ਵਖਾਈਆ। ਲੋਕਮਾਤੀ ਜਨਮ ਧਰ, ਪੂਤ ਸਪੂਤਾ ਉਪਾਈਆ। ਚਰਨ ਟੇਕ ਇਕ ਕਰ, ਅੰਮ੍ਰਿਤ ਆਤਮ ਮੁਖ ਚੁਆਈਆ। ਕਾਇਆ ਸਦਾ ਬਿਬੇਕ ਹਰਿ, ਗੋਬਿੰਦ ਗੁਰ ਵਖਾਈਆ। ਪੁਰਖ ਅਬਿਨਾਸ਼ੀ ਰਿਹਾ ਪੜ੍ਹ, ਏਕਾ ਅੱਖਰ ਜਗਤ ਵਿਦਿਆ ਸਚ ਪੜ੍ਹਾਈਆ। ਕਿਲ੍ਹਾ ਕੋਟ ਨਾ ਦਿਸੇ ਗੜ੍ਹ, ਤੀਰ ਤਲਵਾਰ ਦਿਸ ਨਾ ਆਈਆ। ਨੈਣਾਂ ਹਵਨ ਨਾ ਰਿਹਾ ਕਰ, ਜੋਤ ਜਵਾਲਾ ਲਲਾਟ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵੇਖੇ ਗੋਬਿੰਦ ਸਾਈਆ। ਪੁਰੀ ਅਨੰਦ ਜਗਤ ਮਕਾਨਾ, ਗੋਬਿੰਦ ਹਰਿ ਸਮਝਾਇਆ। ਅੰਤਮ ਛੱਡਣਾ ਮਾਤ ਟਿਕਾਨਾ, ਥਿਰ ਰਹਿਣ ਨਾ ਪਾਇਆ। ਜੋਧਾ ਸੂਰ ਬਲੀ ਬਲਵਾਨਾ, ਬਲ ਵੇਖੇ ਸ੍ਰਿਸ਼ਟ ਸਬਾਇਆ। ਸਗਲਾ ਸੰਗ ਜਨ ਨੌਜਵਾਨਾ, ਸਗਲਾ ਸਾਥ ਨਾ ਕੋਈ ਨਿਭਾਇਆ। ਢਹਿ ਢਹਿ ਢੇਰੀ ਵਿਚ ਮੈਦਾਨਾ, ਇਕ ਨਿਸ਼ਾਨਾ ਰਿਹਾ ਕਰਾਇਆ। ਏਕਾ ਏਕ ਸ੍ਰੀ ਭਗਵਾਨਾ, ਖੇਲੇ ਖੇਲ ਖੇਲਣਹਾਰ ਆਪ ਅਖਵਾਇਆ। ਮਰਦ ਕਾ ਚੇਲਾ ਬਣ ਮਰਦਾਨਾ, ਏਕਾ ਮਰਦੰਗਾ ਨਾਮ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੁਰ ਦੇ ਮਤ ਆਪ ਸਮਝਾਇਆ। ਗੋਬਿੰਦ ਗੁਰ ਬਾਲ ਨਿਧਾਨ, ਹਰਿ ਸ਼ਬਦ ਕਰੇ ਜਣਾਈਆ। ਏਕਾ ਚਿੱਲਾ ਇਕ ਕਮਾਨ, ਪ੍ਰਭ ਏਕਾ ਤੀਰ ਚਲਾਈਆ। ਸੋਹੰ ਸੋ ਸਚ ਗਿਆਨ, ਸਮਰਥ ਸਮਰਥ ਸਮਰਥ ਸਮਾਈਆ। ਸਤਿਜੁਗ ਸਾਚੇ ਹੋ ਪਰਧਾਨ, ਸਤਿ ਸਤਿਵੰਤਾ ਜੋਗ ਕਮਾਈਆ। ਵਰਨ ਬਰਨ ਸਰਬ ਮਿਟ ਜਾਣ, ਆਪਣੀ ਨੀਤੀ ਤੇਰੀ ਜੜ੍ਹ ਟਿਕਾਈਆ । ਮੇਲ ਮਿਲਾਏ ਹਰਿ ਹਰਿ ਆਣ, ਅੰਤਮ ਖੋਜ ਖੁਜਾਈਆ। ਦੂਰ ਦੁਰਾਡਾ ਵੇਖੇ ਮਾਰ ਧਿਆਨ, ਘਰ ਸਾਚੇ ਆਸਣ ਲਾਈਆ। ਧਰਮ ਝੁਲਾਏ ਇਕ ਨਿਸ਼ਾਨ, ਸੱਤ ਰੰਗਾਂ ਵੇਖ ਵਖਾਈਆ। ਨਿਰਗੁਣ ਪਾਏ ਏਕਾ ਆਣ, ਸਰਗੁਣ ਸੀਸ ਝੁਕਾਈਆ। ਖੇਲੇ ਖੇਲ ਸ੍ਰੀ ਭਗਵਾਨ, ਅਚਰਜ ਰੀਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵੇਖੇ ਹਰਿ ਵਖਾਈਆ। ਗੋਬਿੰਦ ਗੁਰ ਕਰ ਧਿਆਨ, ਚਰਨੀ ਸੀਸ ਨਿਵਾਇਆ। ਪ੍ਰਭ ਅਬਿਨਾਸ਼ੀ ਤੇਰਾ ਧੁਰ ਫ਼ਰਮਾਣ, ਆਪ ਆਪਣਾ ਝੋਲੀ ਪਾਇਆ। ਅੱਠੇ ਪਹਿਰ ਹੋਣਾ ਨਿਗਹਬਾਨ, ਏਕਾ ਤੇਰੀ ਓਟ ਰਖਾਇਆ। ਪੁਰੀ ਅਨੰਦ ਜਗਤ ਮੈਦਾਨ, ਸ਼ਾਹ ਅਫਗਾਨ ਬਣਾਇਆ। ਕਿਲ੍ਹਾ ਕੋਟ ਸਰਬ ਤਜ ਜਾਣ, ਅੰਨ ਦਾਤਾ ਹੱਥ ਨਾ ਆਇਆ। ਏਕਾ ਸੁਰਤ ਇਕ ਗਿਆਨ, ਏਕਾ ਨਾਮ ਦ੍ਰਿੜਾਇਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਗਾਣ, ਵਾਹ ਵਾਹ ਗੁਰੂ ਕਿਸੇ ਨਾ ਪਾਇਆ। ਗੋਬਿੰਦ ਗੋਬਿੰਦ ਗੋਬਿੰਦ ਵੇਖਣ ਨੈਣ ਨਿਸ਼ਾਨ, ਗੋਬਿੰਦ ਹਿਰਦੇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦੇਵੇ ਸਾਚਾ ਵਰ, ਸਚ ਗਿਆਨ ਦ੍ਰਿੜਾਇਆ। ਗੁਰ ਗੋਬਿੰਦ ਪੁਰਖ ਅਕਾਲ, ਏਕਾ ਜੋਤ ਸਮਾਈਆ। ਦੇਵਣਹਾਰਾ ਦੀਨ ਦਿਆਲ, ਦਇਆ ਰੂਪ ਅਖਵਾਈਆ। ਹਰਖ਼ ਸੋਗ ਤੇ ਰਹੇ ਨਿਰਾਲ, ਚਿੰਤਾ ਰੋਗ ਨੇੜ ਨਾ ਆਈਆ। ਪਿਤਾ ਪੂਤ ਬਣ ਸਾਚਾ ਬਾਲ, ਸਚ ਸਮਗਰੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਸੋ ਧੁਰ ਸੰਦੇਸ਼ ਹਰਿ ਦਸਮੇਸ਼, ਏਕਾ ਏਕ ਅਲਾਇਆ। ਗੁਰਮੁਖ ਉਧਾਰੇ ਧਾਰੀ ਕੇਸ, ਮੂੰਡ ਮੁੰਡਾਇਆ ਵੇਖ ਵਖਾਇਆ। ਅੰਤਮ ਮੇਲਾ ਮਾਝੇ ਦੇਸ, ਤੇਰਾ ਮੇਰਾ ਰੂਪ ਸਮਾਇਆ। ਆਦਿ ਪੁਰਖ ਹੋਏ ਨਰ ਨਰੇਸ਼, ਗੋਬਿੰਦ ਚੇਲਾ ਸਾਚਾ ਸਾਚੀ ਸੇਵਾ ਲਾਇਆ। ਆਪ ਵਟਾਏ ਆਪਣਾ ਵੇਸ, ਕਰਤਾ ਪੁਰਖ ਖੇਲ ਰਚਾਇਆ। ਸੇਵਕ ਸਿੱਖ ਉਧਾਰੇ ਜੋ ਲਾਏ ਤੇਰੀ ਸੇਵ, ਬੇੜਾ ਬੰਨੇ ਲਾਇਆ। ਨਾ ਕੋਈ ਜਾਪ ਜਪਾਏ ਰਸਨਾ ਜਿਹਵ, ਸ਼ਸਤਰ ਬਸਤਰ ਇਕ ਸਜਾਇਆ । ਪੁਰਖ ਨਿਰੰਜਣ ਅਲੱਖ ਅਭੇਵ, ਵਡ ਦੇਵੀ ਦੇਵ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਏਕਾ ਮੰਤਰ ਨਾਮ ਦ੍ਰਿੜਾਇਆ। ਗੁਰ ਗੋਬਿੰਦ ਝੋਲੀ ਪਾ, ਏਕਾ ਓਟ ਰਖਾਈਆ। ਗੁਰਮੁਖ ਸਾਚੇ ਮਾਤ ਉਪਾ, ਸਾਚੇ ਸ਼ਬਦ ਜਣਾਈਆ। ਅਕਾਲ ਪੁਰਖ ਹੋਏ ਸਹਾ, ਸਾਚੀ ਚੋਟ ਨਗਾਰੇ ਲਾਈਆ। ਪੁਰੀ ਅਨੰਦ ਵੇਖ ਵਖਾ, ਗੋਬਿੰਦ ਗੜ੍ਹ ਸੁਹਾਈਆ। ਪਾਰਬ੍ਰਹਮ ਪ੍ਰਭ ਰਿਹਾ ਜਣਾ, ਅੱਠੇ ਪਹਿਰ ਜਗਾਈਆ। ਕਲਜੁਗ ਵੇਲਾ ਅੰਤਮ ਰਿਹਾ ਆ, ਪ੍ਰਭ ਸਾਚਾ ਕਰੇ ਲੜਾਈਆ। ਲੱਖ ਚੁਰਾਸੀ ਦਏ ਖਪਾ, ਆਪ ਆਪਣੀ ਬਣਤ ਬਣਾਈਆ। ਗੋਬਿੰਦ ਤੇਰੀ ਸੇਵਾ ਲਾ, ਆਪਣਾ ਨਾਉਂ ਧਰਾਈਆ। ਅੰਤਮ ਜੋਤੀ ਲਏ ਮਿਲਾ, ਗੋਦਾਵਰੀ ਕੰਢਾ ਇਕ ਸੁਹਾਈਆ। ਨਾਨਕ ਲਹਿਣਾ ਦੇਣਾ ਮੂਲ ਚੁਕਾ, ਨਦੇੜ ਨਬੇੜਾ ਹੱਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੰਦੇਸ਼ ਰਿਹਾ ਸੁਣਾਈਆ। ਗੁਰ ਗੋਬਿੰਦ ਸੁਣ ਸੰਦੇਸ਼, ਨੇਤਰ ਨੀਰ ਵਹਾਇੰਦਾ। ਜਾਮਾ ਜਾਏ ਦਸ ਦਸਮੇਸ਼, ਹਰਿ ਜੋਤੀ ਨੂਰ ਸਮਾਇੰਦਾ। ਅੰਤਮ ਆਉਣਾ ਮਾਝੇ ਦੇਸ, ਸੰਬਲ ਨਗਰੀ ਨਾਉਂ ਰਖਾਇੰਦਾ। ਬਾਲ ਜਵਾਨੀ ਅੱਲੜ੍ਹ ਵਰੇਸ, ਗੁਰ ਨਿਧਾਨੀ ਦਇਆ ਕਮਾਇੰਦਾ। ਭੇਖ ਅਵਲੜਾ ਕਰੇ ਵੇਸ, ਦਿਸ ਕਿਸੇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇੰਦਾ। ਪੁਰਖ ਅਬਿਨਾਸ਼ੀ ਸ਼ਬਦ ਜਣਾਈ, ਗੋਬਿੰਦ ਵੇਖ ਵਖਾਇਆ। ਗੁਰ ਗੋਬਿੰਦਾ ਕਰੇ ਲੜਾਈ, ਅਸਤਰ ਸ਼ਸਤਰ ਬਸਤਰ ਤਨ ਪਹਿਨਾਇਆ। ਫਤਿਹ ਡੰਕ ਨਾ ਕੋਈ ਵਜਾਈ, ਹਰਿ ਭਾਣਾ ਆਪਣੇ ਹੱਥ ਰਖਾਇਆ। ਅੰਤ ਵਿਛੋੜਾ ਸਾਚੇ ਮਾਹੀ, ਘੋੜਾ ਜੋੜਾ ਦਿਸ ਨਾ ਆਇਆ। ਪੁਰਖ ਅਬਿਨਾਸ਼ੀ ਪਕੜੇ ਬਾਂਹੀ, ਜੋਤੀ ਜੋਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲਸ਼ਕਰ ਸ਼ਾਹੀ ਫੌਜ ਸਾਚੇ ਕਿਲ੍ਹੇ ਰਿਹਾ ਵਖਾਇਆ । ਸਾਚਾ ਲਸ਼ਕਰ ਹਰਿ ਗੁਣ ਨਿਧਾਨ, ਏਕਾ ਏਕ ਵਖਾਇੰਦਾ। ਗੁਰ ਗੋਬਿੰਦੇ ਵੇਖੇ ਮਾਰ ਧਿਆਨ, ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਇੰਦਾ। ਕਰੋੜ ਛਿਆਨਵੇ ਇਕ ਮਿਆਨ, ਏਕਾ ਗਾਤਰੇ ਪਾਇੰਦਾ। ਏਕਾ ਦੇਵੇ ਨਾਮ ਕਿਰਪਾਨ, ਤਿੱਖੀ ਧਾਰ ਰਖਾਇੰਦਾ। ਲੱਖ ਚੁਰਾਸੀ ਪੀਣ ਖਾਣ, ਸਾਚਾ ਤਾਮ ਬਣਾਇੰਦਾ। ਜੁਗ ਜੁਗ ਮੇਟਣ ਜਗਤ ਨਿਸ਼ਾਨ, ਬਾਹੂ ਬਲ ਵਖਾਇੰਦਾ। ਏਕਾ ਫੜ ਤੀਰ ਨਿਸ਼ਾਨ, ਪੁਰਖ ਅਬਿਨਾਸ਼ੀ ਆਪਣਾ ਆਪ ਉਠਾਇੰਦਾ। ਥਿਰ ਘਰ ਵਾਸੀ ਗੁਣ ਨਿਧਾਨ, ਘਨਕਪੁਰ ਵਾਸੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਵਰ, ਆਪੇ ਵੇਖ ਵਖਾਇੰਦਾ। ਗੁਰ ਗੋਬਿੰਦਾ ਨੈਣ ਉਘਾੜੀ, ਚਾਰੋਂ ਕੁੰਟ ਵਖਾਨਿਆ। ਕਵਣ ਕੂਟ ਹਰਿ ਖੇਲ ਖਿਲਾੜੀ, ਕਲਜੁਗ ਅੰਤਮ ਵੇਖੇ ਮਾਰ ਧਿਆਨਿਆ। ਮੁੱਛ ਕੇਸ ਨਾ ਦਿਸੇ ਦਾਹੜੀ, ਹਰਿ ਦਾਤਾ ਗੁਣ ਨਿਧਾਨਿਆ। ਜੰਗਲ ਜੂਹ ਉਜਾੜ ਪਹਾੜੀ, ਉਚੇ ਟਿੱਲੇ ਵੇਖ ਵਖਾਨਿਆ। ਤ੍ਰੈਗੁਣ ਮਾਇਆ ਸ੍ਰਿਸ਼ਟ ਸਬਾਈ ਰਹੀ ਸਾੜੀ, ਨਾ ਕੋਈ ਹੋਏ ਦਰ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਹਰਿ ਭਗਵਾਨਿਆ। ਗੋਬਿੰਦ ਗੁਰ ਉਠ ਉਠ ਵੇਖ, ਨੇਤਰ ਨੀਰ ਵਹਾਈਆ। ਪਾਰਬ੍ਰਹਮ ਤੇਰਾ ਕੋਈ ਨਾ ਦਿਸੇ ਰੇਖ, ਰੂਪ ਰੰਗ ਦਿਸ ਨਾ ਆਈਆ। ਅਕਾਲ ਮੂਰਤ ਤੇਰਾ ਅਵਲੜਾ ਵੇਸ, ਨਾਦ ਤੁਰਤ ਰਿਹਾ ਸੁਣਾਈਆ। ਗੋਬਿੰਦ ਗਾਇਆ ਰਸਨਾ ਜਿਹਵਾ ਦਸ ਦਸਮੇਸ਼, ਗੁਣ ਰਸਨਾ ਆਖ ਵਖਾਈਆ। ਨਿਰਭੌ ਨਿਰਵੈਰ ਮੇਰੀ ਸਦਾ ਆਦੇਸ, ਅਜੂਨੀ ਰਹਿਤ ਵੇਖ ਵਖਾਈਆ। ਸੈਭੰ ਓਅੰ ਸੋਹੰ, ਸਤਿ ਪੁਰਖ ਆਪ ਅਖਵਾਈਆ। ਜਾਪ ਸਾਹਿਬ ਤੇਰਾ ਭੇਵ ਖੋਲੰ ਇਕ ਸੌ ਨੜ੍ਹਿਨਵੇ ਛੰਤ ਬੈਂਤ ਕਵੀਓ ਵਾਚ ਬੇਨੰਤੀ ਅਕਾਲ ਪਰਗਟ ਦੀਨ ਦਿਆਲੰ ਸਰਬ ਪ੍ਰਿਤਪਾਲੰ ਗੁਰਮੁਖ ਉਧਾਰਨੰ ਓਟ ਚੋਟ ਨਰ ਨਰਾਇਣੰ ਏਕਾ ਏਕ ਰਖਾਈਆ। ਹਰਿ ਸ਼ਬਦ ਸ਼ਬਦ ਗਿਆਨੰ, ਗੁਰ ਮੰਤਰੰ ਸਰਬ ਹਰਨੰ ਦੁੱਖ ਰੋਗ ਬਵਰਜਤਿਹ ਗੁਰ ਗੋਬਿੰਦ ਵਾਰਨੰ ਹਰਿ ਦਰਸ ਨੈਣੰ ਪਾਇਆ। ਨਰੈਣੰ ਸ਼ਬਦ ਖੰਡਾ ਤੇਜ ਕਟਾਰੰ, ਸਦਾ ਸਦਾ ਸਦਾ ਗਰਜਤਿਹ। ਬ੍ਰਹਿਮੰਡ ਖੋਜੰ ਤੇਜ ਪਰਚੰਡ ਲੋਚੰ ਜੇਰਜ ਅੰਡੰ ਕਰੇ ਖੰਡ ਖੰਡ ਕਰਤਾ ਪੁਰਖਤਿਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਿਤਾ ਵਰ, ਏਕਾ ਨਾਮ ਅੱਖਰ ਵੱਖਰ ਜਗ ਪੜ੍ਹਹਤੇ। ਗੁਰ ਗੋਬਿੰਦ ਸੁਨ ਅਗੰਮ, ਚਰਨ ਕਵਲ ਚਿਤ ਲਾਈਆ। ਪੁਰਖ ਅਬਿਨਾਸ਼ੀ ਤੇਰਾ ਕੰਮ, ਤੇਰੀ ਓਟ ਰਖਾਈਆ। ਗਗਨ ਰਹਾਏ ਬਿਨ ਬਿਨ ਥੰਮ, ਏਕਾ ਥੰਮ ਨਾਮ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਿਤਾ ਵਰ, ਏਕਾ ਧਾਮ ਵਖਾਈਆ । ਏਕਾ ਧਾਮ ਹਰਿ ਵਖਾ, ਆਪਣੀ ਕਲ ਵਰਤਾਈਆ। ਆਦਿ ਪੁਰਖ ਲੇਖਾ ਲੇਖ ਰਿਹਾ ਲਿਖਾ, ਲਿਖਣਹਾਰ ਰਿਹਾ ਸਮਝਾਈਆ। ਧਾਰੀ ਕੇਸਾ ਲਏ ਬਚਾ, ਮੂੰਡ ਮੁੰਡਾਏ ਜੋ ਸਰਨਾਈਆ। ਕਲਜੁਗ ਅੰਤਮ ਜੋਤ ਜਗਾ, ਨਿਹਕਲੰਕਾ ਨਾਉਂ ਰਖਾਈਆ। ਸੰਬਲ ਨਗਰੀ ਧਾਮ ਸੁਹਾ, ਪੂਤ ਸਪੂਤਾ ਲਏ ਉਪਾਈਆ। ਏਕਾ ਦੂਜਾ ਭੌ ਮਿਟਾ, ਤੇਰੇ ਅੰਦਰ ਜਾਏ ਸਮਾਈਆ। ਪੰਜ ਤਤ ਕਾਇਆ ਤੇਰਾ ਗਹਿਣਾ ਪਾ, ਆਪ ਆਪਣਾ ਲਏ ਛੁਪਾਈਆ। ਬਸਤਰ ਸ਼ਸਤਰ ਇਕ ਸਜਾ, ਏਕਾ ਖੰਡਾ ਹੱਥ ਉਠਾਈਆ। ਤਨ ਮਿਆਨ ਇਕ ਜਣਾ, ਸਚ ਗਾਤਰੇ ਲਏ ਲਟਕਾਈਆ। ਸ਼ਬਦ ਘੋੜਾ ਇਕ ਦੁੜਾ, ਲੋਆਂ ਪੁਰੀਆਂ ਵੇਖ ਵਖਾਈਆ। ਸੋਲਾਂ ਕਲੀਆਂ ਆਸਣ ਲਾ, ਨੌਂ ਸੱਤ ਕਰੇ ਰੁਸ਼ਨਾਈਆ। ਪਹਿਲਾ ਪੌੜਾ ਆਪ ਉਠਾ, ਲਹਿੰਦੀ ਦਿਸ਼ਾ ਵੇਖ ਵਖਾਈਆ। ਜੋਤੀ ਜੋੜਾ ਮੇਲ ਮਿਲਾ, ਆਪਣੀ ਰਚਨ ਰਚਾਈਆ । ਸੱਸੇ ਉਪਰ ਹੋੜਾ ਲਾ, ਸਾਚਾ ਕਿਲ੍ਹਾ ਦਏ ਬਣਾਈਆ। ਨਿਰਗੁਣ ਸਰਗੁਣ ਖੇਲ ਖਿਲਾ, ਲੱਖ ਚੁਰਾਸੀ ਖੇਲ ਖਿਲਾਈਆ। ਹੰ ਹੰਗਤਾ ਦਏ ਮਿਟਾ, ਗੁਰਮੁਖ ਸਾਚੇ ਸੰਗ ਰਲਾਈਆ। ਸਾਚੀ ਸੰਗਤਾ ਲਏ ਬਣਾ, ਏਕਾ ਇੱਕੀ ਪਾਈਆ। ਚੌਦਾਂ ਲੋਕਾਂ ਦਏ ਸੁਣਾ, ਏਕਾ ਸ਼ਬਦ ਜਣਾਈਆ। ਚੌਦਾਂ ਤਬਕਾਂ ਦਏ ਮਿਟਾ, ਨਾ ਕੋਈ ਸਕੇ ਕਿਸੇ ਬਚਾਈਆ। ਸੰਮਤ ਚੌਦਾਂ ਵੇਖ ਵਖਾ, ਗੁਰਮੁਖਾਂ ਲਏ ਤਰਾਈਆ। ਘਰ ਘਰ ਜਾ ਜਾ ਫੇਰਾ ਪਾ, ਆਪ ਆਪਣਾ ਫਰਜ ਕਰਜ਼ ਸਿਰ ਤੋਂ ਲਾਹੀਆ। ਫਿਰ ਆਪਣੀ ਜੋਤ ਜਗਾ, ਉਚੇ ਟਿੱਲੇ ਪਰਬਤ ਵੇਖ ਵਖਾਈਆ। ਗੋਬਿੰਦੇ ਤੇਰਾ ਵੇਖਣਾ ਪਹਿਲਾ ਥਾਂ, ਪ੍ਰਭ ਸਾਚਾ ਕਰੇ ਜਣਾਈਆ। ਗੁਰ ਗੋਬਿੰਦੇ ਚੜ੍ਹਿਆ ਚਾਅ, ਸਤਾਰਾਂ ਸੌ ਬਿਕ੍ਰਮੀ ਖ਼ੁਸ਼ੀ ਮਨਾਈਆ। ਚਰਨ ਛੁਹਾਇਆ ਆਪਣਾ ਆ, ਲਹਿੰਦੀ ਦਿਸ਼ਾ ਮੁਖ ਰਖਾਈਆ। ਏਕਾ ਚਿਲਾ ਲਿਆ ਉਠਾ, ਇਕ ਕਮਾਨ ਖਿਚਾਈਆ। ਭੈ ਨਿਰਭੈ ਰੂਪ ਵਖਾ, ਨਿਰਗੁਣ ਵਿਚ ਸਮਾਈਆ। ਏਕਾ ਜੈ ਨਾਮ ਬੁਲਾ, ਜੈਕਾਰਾ ਸਾਚਾ ਲਾਈਆ। ਵਾਹਿਗੁਰੂ ਅੱਖਰ ਅੱਖਰ ਪੜ੍ਹਾ, ਵੱਖਰੀ ਬਣਤ ਬਣਾਈਆ। ਸੋਹੰ ਸੋ ਮਣੀਆ ਮੰਤ ਗਿਆ ਸਮਾ, ਸੋ ਪੁਰਖ ਨਿਰੰਜਣ ਚਰਨ ਕਵਲ ਇਕ ਦਰਸਾਈਆ। ਏਕਾ ਚਿੱਲਾ ਲਿਆ ਖਿਚਾ, ਚਾਰੋਂ ਕੁੰਟ ਪਰਬਤ ਦੇਣ ਦੁਹਾਈਆ। ਰਵਾਲ ਨਿਮਾਣਾ ਚਰਨੀ ਡਿੱਗੇ ਆ, ਘਰ ਸਾਚਾ ਵੇਖ ਵਖਾਈਆ। ਗੁਰੂ ਗੋਬਿੰਦੇ ਪਕੜੀ ਬਾਂਹ, ਦੇ ਮਤ ਆਪ ਉਠਾਈਆ। ਮੇਲ ਮਿਲਾਵਾ ਸਾਚੇ ਥਾਂ, ਜੋਧਿਆਂ ਸੂਰਬੀਰਾਂ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਵਰ ਗਿਆ ਸਮਝਾਈਆ। ਰਵਾਲ ਦਿਆਲ ਮੇਲ ਕਰ, ਸਤਿਜੁਗ ਪਾਰ ਕਰਾਇਆ। ਬਲ ਬਾਵਨ ਭੇਖ ਧਰ, ਅੰਗੀ ਅੰਗ ਲਗਾਇਆ। ਰਿਸ਼ੀ ਕੇਸ਼ ਵੇਸ ਕਰ, ਗਵਰਧਨ ਰੂਪ ਅਲਾਇਆ। ਅੰਤਮ ਮੇਲਾ ਦਸ ਦਸਮੇਸ਼ ਕਰ, ਦਰ ਦਰਵੇਸ਼ਾ ਇਕ ਸੁਹਾਇਆ। ਕਰੇ ਨਿਆਉਂ ਨਰ ਨਰੇਸ਼ ਹਰਿ, ਵੇਲਾ ਅੰਤਮ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰਿਸ਼ਟ ਸਬਾਇਆ। ਦੋਹਾਂ ਮੇਲਾ ਸਚ ਦਰ, ਗੁਰ ਗੋਬਿੰਦ ਦਿਤੀ ਵਡਿਆਈਆ। ਚਰਨ ਦਵਾਰੇ ਡਿੱਗਾ ਪਰ, ਪਰਮ ਪੁਰਖ ਉਠਾਈਆ। ਏਕਾ ਰੰਗ ਨਰ ਹਰਿ, ਨਿਰਵੈਰ ਸਦਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਏਕਾ ਸ਼ਬਦ ਸਿਤਾਰ ਵਖਾਈਆ। ਸ਼ਬਦ ਸਿਤਾਰ ਆਪ ਹਿਲਾ, ਪ੍ਰਭ ਆਪਣੀ ਤਾਰ ਵਜਾਇੰਦਾ। ਏਕਾ ਰਾਗ ਰਿਹਾ ਸੁਣਾ, ਏਕਾ ਰਾਗ ਅਲਾਇੰਦਾ। ਸੋਹੰ ਸੋ ਸੋ ਪੁਰਖ ਨਿਰੰਜਣ ਆਪ ਅਖਵਾ, ਸਤਿ ਸਰੂਪ ਸਮਾਇੰਦਾ। ਆਪ ਆਪਣਾ ਦਰਸ ਦਿਖਾ, ਇਕ ਨੇਤਰ ਨੈਣ ਦਰਸਾਇੰਦਾ। ਏਕਾ ਸ਼ਬਦ ਸ਼ਬਦੀ ਰਿਹਾ ਜਗਾ, ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਗੁਰ ਗੋਬਿੰਦਾ ਬੈਠ ਸਾਚੇ ਥਾਂ, ਚਰਨ ਕਵਲ ਧਿਆਨ ਲਗਾਇੰਦਾ। ਜਾਪ ਸਾਹਿਬ ਤੇਰੀ ਲਿਖਤ ਲਿਖਾ, ਸਰ ਰਵਾਲ ਧਾਮ ਸੁਹਾਇੰਦਾ। ਰੇਖ ਭੇਖ ਪ੍ਰਭ ਦਾ ਕੋਈ ਜਾਣੇ ਨਾ, ਕਲਜੁਗ ਅੰਤਮ ਵੇਖ ਵਖਾਇੰਦਾ। ਕੋਟਨ ਕੋਟ ਨਾਮ ਰਿਹਾ ਉਪਾ, ਲੇਖਾ ਲਿਖਤ ਵਿਚ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਮਿਲਿਆ ਹਰਿ, ਹਰਿ ਸਾਚਾ ਧਾਮ ਸੁਹਾਇੰਦਾ। ਗੁਰ ਗੋਬਿੰਦ ਗਾ ਗਾ ਗੋਬਿੰਦ, ਸਗਲੀ ਚਿੰਦ ਮਿਟਾਈਆ। ਆਪੇ ਬਣਿਆ ਸਾਚੀ ਬਿੰਦ, ਆਪ ਆਪਣਾ ਲੇਖੇ ਲਾਈਆ। ਦਾਤਾ ਦਾਨੀ ਹਰਿ ਮਰਗਿੰਦ, ਮਰਗੇਸ਼ ਨਰੇਸ਼ ਅਖਵਾਈਆ। ਧਾਰ ਅਣਮੁਲੀ ਅੰਮ੍ਰਿਤ ਸਿੰਧ, ਸਾਗਰ ਕਾਇਆ ਇਕ ਵਹਾਈਆ। ਸਦਾ ਸਦਾ ਜੁਗ ਜੁਗ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਰੂਪ ਰਿਹਾ ਦਰਸਾਈਆ। ਸਤਿ ਸਰੂਪ ਹਰਿ ਕਰਤਾਰ, ਗੁਰ ਗੋਬਿੰਦੇ ਆਪਣਾ ਆਪ ਵਖਾਇਆ। ਜੋਤੀ ਨੂਰ ਕਰ ਆਕਾਰ, ਨੂਰੋ ਨੂਰ ਦਰਸਾਇਆ। ਚੰਦ ਸੂਰਜ ਨਾ ਕੋਈ ਪਸਾਰ, ਧਰਤ ਧਵਲ ਨਾ ਵੇਖ ਵਖਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਸਮਾਇਆ। ਅਕਾਲ ਪੁਰਖ ਨਾ ਪਾਵੇ ਸਾਰ, ਪਾਰਬ੍ਰਹਮ ਭੇਵ ਨਾ ਰਾਇਆ। ਗੁਰ ਗੋਬਿੰਦ ਕਰ ਵਿਚਾਰ, ਦੋਏ ਜੋੜ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਤੇਰਾ ਦਰ ਠਾਂਡਾ ਘਰ ਮਿਲਿਆ ਹਰਿ, ਸਾਂਤਕ ਸਤਿ ਵਰਤਾਇਆ। ਪਾਰਬ੍ਰਹਮ ਪ੍ਰਭ ਕਿਰਪਾ ਕਰ, ਏਕਾ ਸ਼ਬਦ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਕਾਲ ਮੂਰਤ ਸਾਚੀ ਸੂਰਤ ਏਕਾ ਵੇਖ ਵਖਾਇਆ। ਅਕਾਲ ਮੂਰਤ ਅਕਲ ਕਲਾ, ਸਰਬ ਘਟ ਰਿਹਾ ਸਮਾਈਆ। ਸਚ ਸੂਰਤ ਸਰਬ ਜਲ ਥਲਾ, ਜਲ ਥਲ ਡੇਰਾ ਲਾਈਆ। ਦੀਪਕ ਜੋਤੀ ਇਕ ਬਲਾ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਨਰ ਨਿਰੰਕਾਰ ਨਿਰਵੈਰ ਇਕ ਇਕੱਲਾ, ਰਾਮ ਰਚਨਾ ਰਿਹਾ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦਿਤਾ ਦਰ, ਹਰਿ ਸ਼ਬਦ ਸੱਚੀ ਸਰਨਾਈਆ। ਗੁਰ ਗੋਬਿੰਦਾ ਵਰ ਘਰ ਪਾ, ਵੇਖੇ ਸਚ ਟਿਕਾਨਿਆ। ਅਕਾਲ ਉਸਤਤ ਲੇਖ ਦਿਤਾ ਲਿਖਾ, ਪਾਇਆ ਪੁਰਖ ਸੁਲਤਾਨਿਆ। ਦੋਏ ਜੋੜ ਸੀਸ ਝੁਕਾ, ਮੰਗੇ ਵਰ ਦੋ ਜਹਾਨਿਆ। ਪੁਰਖ ਅਬਿਨਾਸ਼ੀ ਲਿਆ ਉਠਾ, ਲਾਏ ਗਲ ਗੁਣ ਨਿਧਾਨਿਆ। ਕਲਜੁਗ ਅੰਤਮ ਲਏ ਮਿਲਾ, ਲੋਕਮਾਤ ਖੇਲ ਮਹਾਨਿਆ। ਸੰਬਲ ਨਗਰੀ ਧਾਮ ਸੁਹਾ, ਜੋਤ ਜਗਾਏ ਸਚ ਨਿਸ਼ਾਨਿਆ। ਨਿਹਕਲੰਕਾ ਆਪ ਅਖਵਾ, ਏਕਾ ਡੰਕਾ ਵਜਾਏ ਤਾਲ ਆਪਣੇ ਹੱਥ ਰਖਾਨਿਆ। ਪੁਰੀ ਘਨਕਾ ਨਾਉਂ ਰਖਾ, ਸੁਹਾਏ ਦਰ ਦਰਬਾਨਿਆ। ਗੁਰਮੁਖ ਸਾਚੇ ਲਏ ਉਪਾ, ਤੇਰਾ ਤੇਰੇ ਲੜ ਫੜਾਨਿਆ। ਸੰਮਤ ਚੌਦਾਂ ਲਏ ਜਗਾ, ਸੋਇਆ ਕੋਈ ਰਹਿਣ ਨਾ ਪਾਨਿਆ। ਏਕਾ ਇੱਕੀ ਦੇਵੇ ਪਾ, ਸਿੱਖੀ ਤਿੱਖੀ ਧਾਰ ਰਖਾਨਿਆ। ਕੱਤਕ ਕਰਮਾਂ ਵੇਖ ਵਖਾ, ਆਏ ਦਰ ਸ਼ਾਹ ਸੁਲਤਾਨਿਆ। ਸ੍ਰਿਸ਼ਟ ਸਬਾਈ ਸ਼ਬਦ ਸਰੂਪੀ ਕਟਕ ਚੜ੍ਹਾ, ਰਸਨਾ ਚਿੱਲਾ ਖਿੱਚੇ ਤੀਰ ਕਮਾਨਿਆ। ਰਵਾਲ ਦਿਆਲ ਤੇਰੀ ਸੇਵਾ ਦੇਵੇ ਲਾ, ਦਿਸ ਨਾ ਆਏ ਵਿਚ ਜਹਾਨਿਆ। ਇੱਕੀ ਸੌ ਕੋਸ ਖੇਲ ਖਿਲਾ, ਖੇਲ ਖਿਲੰਤਾ ਆਪ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮੇਲੇ ਮੇਲ ਮੇਲਣਹਾਰ ਸਰਬ ਘਟ ਜਾਣਿਆ। ਸੋਲਾਂ ਕੱਤਕ ਸੋਲਾਂ ਕਲ ਧਾਰ, ਵੀਹ ਸੌ ਚੌਦਾਂ ਬਿਕ੍ਰਮੀ ਰੰਗ ਰੰਗਾਇਆ। ਗੁਰ ਗੋਬਿੰਦ ਗੁਰ ਗੋਬਿੰਦਾ ਕਰ ਪਿਆਰ, ਪੁਰਖ ਅਬਿਨਾਸ਼ੀ ਕੰਤ ਭਤਾਰ, ਸਾਚੀ ਸੇਜਾ ਵੇਖ ਵਖਾਇਆ। ਮਿਲਿਆ ਮੇਲ ਹਰਿ ਮੀਤ ਮੁਰਾਰ, ਪਰਗਟ ਹੋਏ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇਆ। ਪੁਰੀ ਅਨੰਦ ਰਹਿਣਾ ਖ਼ਬਰਦਾਰ, ਪਰਗਟ ਹੋਇਆ ਸਾਚਾ ਚੰਦ ਸੁਹਾਗੀ ਛੰਦ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਮੇਲਾ ਹਰਿ, ਹਰਿ ਸਾਜਣ ਆਪ ਅਖਵਾਇਆ। ਪੁਰੀ ਅਨੰਦ ਪ੍ਰਭ ਆਪ ਜਗਾਏ, ਕਲਜੁਗ ਅੰਤਮ ਵਾਰਿਆ। ਗ੍ਰੰਥੀ ਪੰਥੀ ਸੋਇਆ ਕੋਈ ਰਹਿਣ ਨਾ ਪਾਏ, ਸ਼ਬਦ ਡੰਕਾ ਹਰਿ ਨਿਰੰਕਾਰਿਆ। ਸੰਬਲ ਨਗਰ ਹਰਿ ਭਾਗ ਲਗਾਏ, ਮਾਝਾ ਦੇਸ਼ ਇਕ ਵਿਚਾਰਿਆ। ਨੀਲੇ ਵਾਲਾ ਫੇਰੀ ਪਾਏ, ਕਲਗੀ ਤੋੜਾ ਸੀਸ ਜਗਦੀਸ਼ ਕਰੇ ਚਮਤਕਾਰਿਆ। ਕਲਜੁਗ ਨੈਣਾਂ ਦਿਸ ਨਾ ਆਏ, ਮਨਮੁਖ ਮੂਰਖ ਮੂੜ੍ਹ ਆਤਮ ਅੰਧ ਹੋਏ ਅੰਧਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਇਣ ਨਰ, ਜੋਧਾ ਸੂਰਬੀਰ ਵਡ ਬਲਕਾਰਿਆ। ਪੁਰੀ ਅਨੰਦ ਉਠਣਾ ਜਾਗ, ਗੋਬਿੰਦ ਜੋਤ ਜਗਾਈਆ। ਮਾਝੇ ਦੇਸ ਲੱਗਾ ਭਾਗ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਕਰੇ ਕੁੜਮਾਈਆ। ਗੁਰ ਦਰ ਮੰਦਰ ਅੰਦਰ ਬੁਝਣਾ ਅੰਤ ਚਿਰਾਗ, ਦੀਵਾ ਬੱਤੀ ਨਾ ਕੋਈ ਜਗਾਈਆ। ਰਸਨਾ ਗਾਏ ਨਾ ਕੋਈ ਰਾਗ, ਤਾਲ ਤਲਵਾੜਾ ਨਾ ਕੋਈ ਵਜਾਈਆ। ਚਾਰੋਂ ਕੁੰਟ ਲੱਗਣੀ ਆਗ, ਨਾ ਸਕੇ ਕੋਈ ਬੁਝਾਈਆ। ਏਕਾ ਏਕ ਹਰਿ ਹਰਿ ਗੁਰ ਗੋਬਿੰਦਾ ਪਕੜੇ ਵਾਗ, ਚਰਨ ਸਰਨ ਸਰਨ ਚਰਨ ਸੱਚੀ ਸਰਨਾਈਆ। ਕਲਜੁਗ ਜੂਠ ਝੂਠ ਮਸਤਕ ਲਾਇਆ ਦਾਗ, ਚਾਰ ਵਰਨ ਜਗਤ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਏ ਰਿਹਾ ਜਗਾਈਆ। ਪੁਰੀ ਅਨੰਦ ਉਠ ਉਠ ਵੇਖ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਕਵਣ ਲਿਖਣਹਾਰਾ ਤੇਰੇ ਲੇਖ, ਕਵਣ ਮੇਟ ਮਿਟਾਈਆ। ਕਵਣ ਦਾਤਾ ਜੋਧਾ ਸੂਰਾ ਦਸ ਦਸਮੇਸ਼, ਕਵਣ ਧਾਮ ਬੈਠਾ ਅਲਖ ਜਗਾਈਆ। ਕਲਜੁਗ ਜੋਤ ਸਰੂਪੀ ਕਰਿਆ ਵੇਸ, ਸੰਮਤ ਚੌਦਾਂ ਬੀਸ ਸਦ ਲੇਖਾ ਰਿਹਾ ਆਪ ਲਿਖਾਈਆ। ਕਿਸੇ ਨਾ ਚਲੇ ਕੋਈ ਮਾਤ ਪੇਸ਼, ਸ੍ਰਿਸ਼ਟ ਸਬਾਈ ਦਰ ਦਰ ਕਰੇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲਿਖਤ ਲੇਖ ਰਿਹਾ ਆਪ ਲਿਖਾਈਆ। ਸੋਲਾਂ ਕੱਤਕ ਅੰਮ੍ਰਿਤ ਵੇਲਾ, ਅਮਰ ਅਮਰ ਕਹਾਇਆ। ਆਪੇ ਗੁਰੂ ਆਪੇ ਚੇਲਾ, ਕਲਜੁਗ ਅੰਤਮ ਬਣ ਕੇ ਆਇਆ। ਦੋਹਾਂ ਕਰਾਏ ਰਵਾਲਸਰ ਮੇਲਾ, ਗੁਰ ਸੰਗਤ ਸੰਗ ਰਲਾਇਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਗ੍ਰੰਥੀ ਪੰਥੀ ਕਿਸੇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਕਰ ਜੋਤ ਪਰਵੇਸ਼, ਗੁਰ ਗੋਬਿੰਦ ਮਿਟਾਏ ਸਗਲੀ ਚਿੰਦ ਦਾਤਾ ਗੁਣੀ ਗਹਿੰਦ ਸੰਬਲ ਨਗਰੀ ਬੈਠਾ ਆਸਣ ਲਾਇਆ।