੨੬ ਮੱਘਰ ੨੦੧੪ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾ ਜ਼ਿਲਾ ਫਿਰੋਜ਼ਪੁਰ
ਆਪਣਾ ਨਾਉਂ ਹਰਿ ਆਪ ਰੱਖ, ਆਪਣਾ ਆਪ ਉਪਾਇਆ। ਆਪ ਆਪਣਾ ਕਰ ਪਰਤੱਖ, ਆਪ ਆਪਣਾ ਵੇਸ ਵਟਾਇਆ। ਆਪ ਆਪਣਾ ਲਏ ਰੱਖ, ਆਪ ਆਪਣਾ ਦਏ ਮਿਟਾਇਆ। ਆਪ ਆਪਣਾ ਕਰੇ ਸੱਖ, ਆਪ ਆਪਣਾ ਦਏ ਭਰਾਇਆ। ਆਪ ਆਪਣਾ ਕਰੇ ਵੱਖ, ਆਪ ਆਪਣਾ ਸਰਬ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਉਪਾਇਆ। ਆਪ ਆਪਣਾ ਨਾਮ ਉਚਾਰ, ਆਪ ਆਪਣੀ ਆਵਾਜ਼ ਲਗਾਈਆ। ਆਪ ਆਪਣਾ ਲਏ ਉਭਾਰ, ਆਪ ਆਪਣਾ ਸਾਜ ਸਜਾਈਆ। ਆਪ ਆਪਣਾ ਲਏ ਵਿਚਾਰ, ਆਪ ਆਪਣਾ ਆਸਣ ਲਾਈਆ। ਆਪ ਆਪਣਾ ਵਸਾਏ ਘਰ ਬਾਹਰ, ਆਪ ਆਪਣਾ ਡੇਰਾ ਲਾਈਆ । ਆਪ ਆਪਣਾ ਹੋਏ ਪਹਿਰੇਦਾਰ, ਆਪ ਆਪਣੀ ਸੇਵਾ ਲਾਈਆ। ਆਪ ਆਪਣਾ ਕਾਰਜ ਲਏ ਸਵਾਰ, ਆਪ ਆਪਣਾ ਕਾਜ ਰਚਾਈਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਲਏ ਮਨਾਈਆ। ਆਪ ਆਪਣਾ ਕਰ ਸ਼ਿੰਗਾਰ, ਆਪ ਆਪਣਾ ਵੇਖ ਵਖਾਈਆ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣੀ ਧਾਰ ਚਲਾਈਆ। ਆਪ ਆਪਣੀ ਵੇਖ ਰੰਗ ਕਰਤਾਰ, ਆਪ ਆਪਣਾ ਰੰਗ ਚੜ੍ਹਾਈਆ। ਆਪ ਆਪਣਾ ਮੰਗ ਦਵਾਰ, ਆਪ ਆਪਣੀ ਝੋਲੀ ਭਿਛਿਆ ਪਾਈਆ। ਆਪ ਆਪਣਾ ਲੇਖਾ ਲੇਖ ਅਪਰ ਅਪਾਰ, ਆਪ ਆਪਣੇ ਅੱਗੇ ਰਿਹਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਚਲਾਈਆ। ਆਪ ਆਪਣਾ ਆਪ ਉਪਾ, ਆਪ ਆਪਣੀ ਕਲ ਵਰਤਾਈਆ। ਆਪ ਆਪਣਾ ਵੇਖ ਵਖਾ, ਆਪ ਆਪਣਾ ਰੰਗ ਰੰਗਾਈਆ। ਆਪ ਆਪਣੀ ਮੰਗ ਮੰਗਾ, ਆਪ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਰੇ ਜਣਾਈਆ। ਆਪ ਆਪਣਾ ਦਏ ਜਣਾ, ਆਪ ਆਪਣਾ ਪੜਦਾ ਲਾਹਿਆ। ਆਪ ਆਪਣਾ ਲੇਖਾ ਦਏ ਲਿਖਾ, ਆਪ ਆਪਣਾ ਰਾਗ ਅਲਾਇਆ। ਆਪ ਆਪਣਾ ਮਾਰਗ ਲਾ, ਆਪ ਆਪਣਾ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਕਰ ਤਿਆਰ, ਆਪ ਆਪਣਾ ਕਰਮ ਕਮਾਇਆ। ਆਪੇ ਹੋਏ ਸ਼ਾਹ ਅਸਵਾਰ, ਆਪ ਆਪਣਾ ਆਸਣ ਲਾਇਆ। ਆਪ ਆਪਣਾ ਹੋਇਆ ਪਹਿਰੇਦਾਰ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਆਪ ਆਪਣਾ ਕਰੇ ਖ਼ਬਰਦਾਰ, ਆਪ ਆਪਣਾ ਰਿਹਾ ਜਗਾਇਆ। ਆਪ ਆਪਣਾ ਕਰ ਮੇਲ ਅਪਾਰ, ਆਪ ਆਪਣਾ ਮੇਲ ਮਿਲਾਇਆ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣਾ ਰੂਪ ਵਟਾਇਆ। ਆਪ ਆਪਣਾ ਸ਼ਬਦ ਉਚਾਰ, ਆਪ ਸ਼ਬਦੀ ਸ਼ਬਦ ਸਮਾਇਆ। ਆਪ ਆਪਣਾ ਮਹੱਲ ਉਸਾਰ, ਆਪ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਬੁਲਾਇਆ। ਆਪ ਆਪਣਾ ਨਾਉਂ ਪੁਕਾਰ, ਆਪ ਆਪਣਾ ਰਿਹਾ ਮਨਾਈਆ। ਆਪ ਆਪਣੀ ਪਾਵਣਹਾਰਾ ਸਾਰ, ਆਪ ਆਪਾ ਵੇੇਖ ਵਖਾਈਆ। ਆਪ ਆਪਣਾ ਗਾਏ ਗਾਵਣਹਾਰ, ਗਾਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪ ਆਪਣਾ ਨਾਮ, ਹਰਿ ਸਾਚੇ ਆਪ ਧਰਾਇਆ। ਇਕ ਪਿਆਇਆ ਆਪਣਾ ਜਾਮ, ਏਕਾ ਰੰਗ ਰੰਗਾਇਆ। ਆਪ ਬੰਧਾਏ ਪੱਲੇ ਸਾਚਾ ਦਾਮ, ਨਿਖੁੱਟ ਕਦੇ ਨਾ ਜਾਇਆ। ਆਪ ਮਿਟਾਏ ਅੰਧੇਰੀ ਸ਼ਾਮ, ਇਕ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਅੰਗਨ ਆਪ ਕਰਾਇਆ। ਆਪਣੇ ਅੰਗਨ ਆਪੇ ਵੜ, ਆਪੇ ਅਲਖ ਜਗਾਈਆ। ਆਪਣੇ ਅੰਦਰ ਆਪੇ ਖੜ੍ਹ, ਆਪੇ ਵੇਖ ਵਖਾਈਆ। ਆਪ ਆਪਣਾ ਵੇਖ ਗੜ੍ਹ, ਆਪ ਆਪਣਾ ਦਏ ਸੁਹਾਈਆ। ਆਪ ਆਪਣਾ ਫੜਿਆ ਲੜ, ਆਪ ਆਪਣੇ ਹੱਥ ਰਖਾਈਆ। ਆਪ ਆਪਣਾ ਘਾੜਨ ਘੜ, ਘੜਨਹਾਰ ਆਪ ਹੋ ਜਾਈਆ। ਆਪ ਆਪਣਾ ਅੱਖਰ ਪੜ੍ਹ, ਆਪ ਆਪਣੇ ਵਿਚ ਟਿਕਾਈਆ। ਆਪ ਆਪਣੀ ਅਗਨੀ ਸੜ, ਆਪ ਆਪਣੀ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਘਰ ਸੁਹਾਈਆ। ਆਪ ਆਪਣਾ ਘਰ ਸੁਹਾਏ, ਆਪ ਆਪਣਾ ਆਸਣ ਲਾਇਆ। ਆਪ ਆਪਣਾ ਦਰ ਖੁਲ੍ਹਾਏ, ਆਪੇ ਵੇਖਣ ਆਇਆ। ਆਪ ਆਪਣਾ ਸਰ ਉਪਾਏ, ਆਪੇ ਨਹਾਵਣ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਉਪਾਇਆ। ਨਾਉਂ ਉਪਾਏ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਏ। ਆਪ ਆਪਣਾ ਕਰ ਉਜਿਆਰਾ, ਲੋਆਂ ਪੁਰੀਆਂ ਬਣਤ ਬਣਾਏ। ਆਪ ਆਪਣਾ ਕਰ ਪਸਾਰਾ, ਲੱਖ ਚੁਰਾਸੀ ਵਿਚ ਸਮਾਏ। ਆਪ ਆਪਣਾ ਦਏ ਹੁਲਾਰਾ, ਹਰ ਘਟ ਬੈਠਾ ਆਸਣ ਲਾਏ। ਆਪ ਆਪਣਾ ਬਣ ਵਰਤਾਰਾ, ਬ੍ਰਹਮਾ ਵਿਸ਼ਨ ਸ਼ਿਵ ਝੋਲੀ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਏ। ਨਾਮ ਧਰਾਏ ਹਰਿ, ਨਿਰਗੁਣ ਰੂਪ ਸਮਾਇਆ। ਆਪਣਾ ਭਾਣਾ ਆਪੇ ਰਿਹਾ ਜਰ, ਆਪਣੇ ਭਾਣੇ ਵਿਚ ਸਮਾਇਆ। ਆਪਣੀ ਤਰਨੀ ਆਪੇ ਤਰ, ਤਾਰਨਹਾਰ ਆਪ ਅਖਵਾਇਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਸ੍ਰਿਸ਼ਟ ਰਖਾਇਆ। ਆਪਣੀ ਮਰਨੀ ਆਪੇ ਮਰ, ਆਪ ਆਪਣਾ ਲਏ ਜਿਵਾਇਆ। ਆਪ ਆਪਣੀ ਸਰਨੀ ਪੜ੍ਹ, ਆਪ ਆਪਣਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਾਇਆ। ਨਾਉਂ ਉਪਾਏ ਹਰਿ ਭਗਵਾਨਾ, ਭਗਵਨ ਰੂਪ ਸਮਾਇਆ। ਆਦਿ ਅੰਤ ਇਕ ਨਿਸ਼ਾਨਾ, ਏਕਾ ਤੀਰ ਚਲਾਇਆ। ਏਕਾ ਤੰਦਨ ਏਕਾ ਗਾਨਾ, ਏਕਾ ਤਨ ਬੰਧਾਇਆ। ਏਕਾ ਬੰਧਨ ਦੋ ਜਹਾਨਾਂ, ਬੰਦੀ ਛੋੜ ਆਪ ਅਖਵਾਇਆ। ਏਕਾ ਨੰਦਨ ਵਿਚ ਜਹਾਨਾ, ਪਰਮਾਨੰਦ ਵਖਾਇਆ। ਏਕਾ ਚੰਦਨ ਕੋਟਨ ਭਾਨਾ, ਜੋਤੀ ਨੂਰ ਸਮਾਇਆ। ਏਕਾ ਅਨੰਦਨ ਰਾਗ ਅਲਾਨਾ, ਨਾਮ ਤਰਾਨਾ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਉਪਾਇਆ। ਨਾਉਂ ਉਪਾਏ ਹਰਿ ਗਿਰਧਾਰੀ, ਗਿਰਵਰ ਰੂਪ ਵਟਾਇਆ। ਪਾਰਬ੍ਰਹਮ ਖੇਲ ਨਿਆਰੀ, ਖੇਲਣਹਾਰ ਦਿਸ ਨਾ ਆਇਆ। ਕਰੇ ਕਰਾਏ ਆਪਣੀ ਕਾਰੀ, ਕਾਰਜ ਆਪਣਾ ਆਪ ਰਚਾਇਆ। ਏਕਾ ਨਾਉਂ ਜੋਧਾ ਸੂਰ ਵਡ ਬਲਕਾਰੀ, ਹਰਿ ਆਪਣਾ ਆਪ ਉਪਾਇਆ। ਸਚ ਸੁੱਚ ਦੇਵੇ ਸ਼ਬਦ ਕਟਾਰੀ, ਸ਼ਸਤਰ ਬਸਤਰ ਇਕ ਸਜਾਇਆ। ਨਾਮ ਘੋੜੇ ਕਰ ਅਸਵਾਰੀ, ਲੋਆਂ ਪੁਰੀਆਂ ਰਿਹਾ ਫਿਰਾਇਆ। ਲੱਖ ਚੁਰਾਸੀ ਪਾਵੇ ਸਾਰੀ, ਦਹਿ ਦਿਸ਼ਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਧਰਾਏ ਨਿਹਕਲੰਕ, ਨਿਹਕਰਮੀ ਕਰਮ ਕਮਾਇਆ। ਆਪ ਸੁਹਾਇਆ ਆਪਣਾ ਬੰਕ, ਬੰਕ ਦਵਾਰੀ ਆਪ ਅਖਵਾਇਆ। ਖੇਲੇ ਖੇਲ ਬਾਰ ਅਨਕ, ਅਨਕ ਕਲ ਸੁਹਾਇਆ। ਆਪ ਵਜਾਏ ਆਪਣਾ ਡੰਕ, ਨਾ ਕੋਈ ਡੌਰੂ ਡੰਕ ਰਖਾਇਆ। ਆਪ ਆਪਣੀ ਲਾਏ ਤਨਕ, ਡੋਰੀ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਦ੍ਰਿੜਾਇਆ। ਆਪੇ ਵਸਿਆ ਪੁਰੀ ਘਨਕ, ਸਚ ਸੁੱਚ ਵੇਖ ਵਖਾਇਆ। ਗੁਰਮੁਖ ਉਧਾਰੇ ਜਿਉਂ ਜਨ ਜਨਕ, ਮਨ ਮਤੀ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੋਏ ਸਹਾਇਆ । ਆਪ ਆਪਣਾ ਹੋਏ ਸਹਾ, ਨਿਹਕਲੰਕ ਬਲੀ ਬਲਵਾਨਾ। ਆਪ ਆਪਣਾ ਲਏ ਉਪਾ, ਆਪ ਆਪਣਾ ਹੱਥੀਂ ਬੰਨ੍ਹੇ ਗਾਨਾ। ਆਪ ਆਪਣਾ ਖੰਡਾ ਲਏ ਉਠਾ, ਆਪ ਆਏ ਵਿਚ ਮੈਦਾਨਾ। ਆਪ ਆਪਣਾ ਪਖੰਡਾ ਭੇਖ ਦਏ ਮਿਟਾ, ਆਪ ਆਪਣਾ ਅੰਤ ਮਿਟਾਨਾ। ਆਪ ਆਪਣਾ ਬ੍ਰਹਿਮੰਡਾਂ ਵਿਚ ਗਿਆ ਸਮਾ, ਆਪ ਆਪਣਾ ਭੇਵ ਛੁਪਾਨਾ । ਆਪ ਆਪਣੀ ਵੰਡਾ ਦਏ ਕਰਾ, ਉਤਭੁਜ ਸੇਤਜ ਜੇਰਜ ਅੰਡ ਵਖਾਨਾ। ਆਪ ਆਪਣਾ ਡੰਡਾ ਲਾ, ਲੱਖ ਚੁਰਾਸੀ ਵੇਖੇ ਮਾਰ ਧਿਆਨਾ। ਆਪ ਆਪਣਾ ਰੰਡਾ ਦਏ ਕਰਾ, ਆਪੇ ਹੋਏ ਸੁਹਾਗੀ ਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਵਖਾਨਾ। ਨਾਮ ਵਖਾਏ ਹਰਿ ਭਗਵਾਨਾ, ਜੋਤੀ ਜੋਤ ਜਗਾਈਆ। ਸ਼ਬਦ ਤਰਾਨਾ ਦੋ ਜਹਾਨਾ, ਆਪਣਾ ਨਾਦ ਵਜਾਈਆ। ਭਗਤ ਭਗਵਾਨਾ ਪਾਰ ਕਰਾਨਾ, ਬ੍ਰਹਿਮਾਦੀ ਖੋਜ ਕਰਾਈਆ। ਖੇਲ ਮਹਾਨਾ ਦੋ ਜਹਾਨਾਂ, ਦਿਸ ਕਿਸੇ ਨਾ ਆਈਆ। ਸ਼ਾਹ ਸੁਲਤਾਨਾ ਵਡ ਮਿਹਰਵਾਨਾ, ਥਿਰ ਘਰ ਬੈਠਾ ਆਸਣ ਲਾਈਆ। ਸ਼ਬਦ ਬਿਬਾਣਾ ਇਕ ਮਹਾਨਾ, ਆਪ ਆਪਣਾ ਰਿਹਾ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਮਨਾਈਆ। ਨਾਮ ਮਨਾਏ ਦਇਆ ਕਮਾਏ ਗੁਰਮੁਖ ਚੁਕਾਏ, ਹਰਿ ਵਡ ਵੱਡੀ ਵਡਿਆਈਆ। ਰੋਗ ਮਿਟਾਏ ਸੋਗ ਗਵਾਏ ਜੋਗ ਕਮਾਏ, ਏਕਾ ਏਕ ਸੱਚੀ ਸਰਨਾਈਆ। ਸੰਜੋਗ ਵਖਾਏ ਗੁਰਸਿਖ ਸਾਚੇ ਬਾਲ ਅੰਞਾਣੇ ਗਲੇ ਲਗਾਏ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਚਲਾਈਆ। ਆਪ ਆਪਣਾ ਨਾਉਂ ਚਲਾ, ਸਚ ਮਹੱਲਾ ਦਏ ਵਖਾ, ਇਕ ਇਕੱਲਾ ਵੇਖੇ ਥਾਂ, ਲੋਕਮਾਤ ਵੱਡੀ ਵਡਿਆਈਆ। ਹਰਿਜਨ ਸਾਚੇ ਰਾਹੇ ਪਾ, ਆਪ ਆਪਣਾ ਮੇਲ ਮਿਲਾ, ਦੂਈ ਦਵੈਤੀ ਪੜਦਾ ਲਾਹ, ਏਕਾ ਬੂਝ ਬੁਝਾਈਆ। ਕਾਇਆ ਚੋਲੀ ਰੰਗ ਰੰਗਾ, ਆਪ ਆਪਣੇ ਅੰਗ ਲਗਾ, ਹਉਮੇ ਹੰਗਤਾ ਰੋਗ ਗਵਾ, ਏਕਾ ਅੱਖਰ ਬੂਝ ਬੁਝਾਈਆ। ਕਾਇਆ ਮੰਦਰ ਧੁਨ ਆਤਮਕ ਇਕ ਵਜਾ, ਸ਼ਬਦ ਰਾਗ ਦਏ ਸੁਣਾ, ਤਾਲ ਤਲਵਾੜਾ ਇਕ ਵਜਾ, ਛੱਤੀ ਰਾਗ ਭੇਵ ਨਾ ਪਾਈਆ। ਬਜਰ ਕਪਾਟੀ ਦਏ ਖੁਲ੍ਹਾ, ਆਪ ਆਪਣਾ ਦਏ ਵਖਾ, ਆਤਮ ਸੇਜਾ ਰਿਹਾ ਸੁਹਾ, ਹਰਿ ਸਾਚੀ ਜੋਤ ਜਗਾਈਆ। ਗੁਰਮੁਖ ਸਾਚੇ ਪਕੜੇ ਬਾਂਹ, ਇਕ ਵਖਾਏ ਸਾਚਾ ਥਾਂ, ਜਪੇ ਜਪਾਏ ਆਪਣਾ ਨਾਂ, ਨਾ ਕੋਈ ਦੂਸਰ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਾਈਆ। ਆਪ ਉਪਾਇਆ ਆਪ ਹਿਲਾਇਆ ਆਪ ਜਗਾਇਆ, ਆਪੇ ਜੋਗ ਕਮਾਇੰਦਾ। ਆਪ ਉਠਾਇਆ ਆਪ ਖਪਾਇਆ ਆਪ ਵਖਾਇਆ ਭਰਮ ਗਵਾਇਆ, ਏਕਾ ਧਾਮ ਸੁਹਾਇੰਦਾ। ਆਪ ਚਲਾਇਆ ਆਪ ਫਿਰਾਇਆ ਆਪ ਤਰਾਇਆ ਆਪ ਵਡਿਆਇਆ, ਆਪੇ ਬੇੜਾ ਬੰਨ੍ਹੇ ਲਾਇੰਦਾ। ਆਪ ਗਾਇਆ ਆਪ ਪਾਇਆ ਆਪ ਬਣਾਇਆ ਸਹਿਜ ਸੁੱਖ ਪਾਇਆ, ਘਰ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਆਪਣਾ ਨਾਉਂ ਰਖਾਇੰਦਾ। ਨਾਮ ਨਿਰੰਕਾਰ ਅਪਰ ਅਪਾਰਾ, ਏਕਾ ਜੋਤ ਜਗਾਈਆ। ਨਿਹਕਲੰਕਾ ਖੇਲ ਅਪਾਰਾ, ਵਰਨ ਗੋਤ ਨਾ ਕੋਈ ਰਖਾਈਆ। ਏਕਾ ਅੰਕਾ ਇਕ ਸਹਾਰਾ, ਰਾਓ ਰੰਕਾਂ ਏਕਾ ਰੰਗ ਰੰਗਾਈਆ। ਪਰਗਟ ਹੋਵੇ ਵਾਸੀ ਪੁਰੀ ਘਨਕਾ, ਹਰਿਜਨ ਸਾਚੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦਿ ਜੁਗ ਜੁਗ ਜੋਗ ਜਗਤ ਭਗਤ ਆਪਣੇ ਹੱਥ ਰੱਖੇ ਵਡਿਆਈਆ। ਨਾਮ ਨੇਤਰ ਗਿਆਨ ਅੰਜਨ, ਪ੍ਰਭ ਸਾਜਨ ਸਾਚੇ ਪਾਇਆ। ਕਾਇਆ ਕੰਦਰ ਮਿਲੇ ਸੱਜਣ, ਭਾਂਡੇ ਕਾਚੇ ਭਾਗ ਲਗਾਇਆ। ਦੁਰਮਤ ਧਵਾਏ ਕਰਾਏ ਸਾਚਾ ਮਜਨ, ਧੂੜੀ ਮਸਤਕ ਟਿੱਕਾ ਲਾਇਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਰਮੀ ਭਰਮ ਭੌ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਜਨ ਸਾਚੇ ਲਏ ਤਰਾਇਆ। ਮਜਨ ਧੂੜ ਚਰਨ ਇਸ਼ਨਾਨਾ, ਚਰਨ ਚਰਨੋਦਕ ਮੁਖ ਚੁਆਇਆ। ਮੂਰਖ ਮੁਗਧ ਕਰਾਏ ਚਤੁਰ ਸੁਜਾਨਾ, ਨਾਮ ਨਿਧਾਨਾ ਦਇਆ ਕਮਾਇਆ। ਮੇਲ ਮਿਲਾਏ ਪੁਰਖ ਸੁਲਤਾਨਾ, ਰਾਜ ਰਾਜਾਨਾ ਵੇਖ ਵਖਾਇਆ। ਹਰਿਜਨ ਗੋਪੀ ਹਰਿ ਹਰਿ ਕਾਹਨਾ, ਹਰਿ ਸਾਚਾ ਥਾਨ ਸੁਹਾਇਆ। ਬਸਤਰ ਭੂਸ਼ਨ ਇਕ ਵਖਾਨਾ, ਤਨ ਸ਼ਿੰਗਾਰ ਵਖਾਇਆ। ਨੇਤਰ ਨੈਣ ਕੱਜਲ ਇਕ ਮਹਾਨਾ, ਨੂਰੀ ਦਰਸ ਸੁਹਾਇਆ। ਨਾਮ ਮਹਿੰਦੀ ਰੰਗ ਰੰਗਾਨਾ, ਉਤਰ ਕਦੇ ਨਾ ਜਾਇਆ। ਸੀਸ ਮੈਂਡੀ ਇਕ ਰਖਾਨਾ, ਆਪ ਆਪਣਾ ਮੇਲ ਮਿਲਾਇਆ। ਰਸਨਾ ਕਹਿੰਦੀ ਗੁਣ ਨਿਧਾਨਾ, ਗੁਣ ਨਿਧਾਨਾ ਦੰਦ ਬਤੀਸਾ ਗਾਇਆ। ਕਾਨ ਸੁਣੇ ਸਾਚਾ ਗਾਨਾ, ਹਰਿ ਹਰਿ ਨਾਮ ਅਲਾਇਆ। ਨੇਤਰ ਪੇਖੇ ਦਰਸ ਭਗਵਾਨਾ, ਦਰ ਦਰ ਫੇਰਾ ਪਾਇਆ। ਮਸਤਕ ਮੰਗੇ ਧੂੜੀ ਦਾਨਾ, ਆਪ ਆਪਣਾ ਰਿਹਾ ਚੁਕਾਇਆ। ਸੀਸ ਜਗਦੀਸ ਕਰੇ ਪਰਵਾਨਾ, ਹਰਿਜਨ ਭੇਟ ਚੜ੍ਹਾਇਆ। ਕੇਸ ਦਰਵੇਸ ਹੋਏ ਹੈਰਾਨਾ, ਚਵਰੀ ਚਵਰ ਫਿਰਾਇਆ । ਨੱਕ ਵਾਸਨਾ ਇਕ ਵਖਾਨਾ, ਨਾਮ ਸੁਗੰਧ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਜਪਾਇਆ। ਨਾਮ ਜਪੇ ਜਗ ਸਾਚਾ ਸੱਜਣ, ਜਿਸ ਜਨ ਦਇਆ ਕਮਾਈਆ। ਆਪ ਬੁਝਾਏ ਲੱਗੀ ਅਗਨ, ਅਗਨੀ ਤਤ ਮਿਟਾਈਆ। ਮੁਖ ਲਗਾਏ ਸਾਚਾ ਸਗਨ, ਹਰਿ ਸ਼ਬਦ ਕਰੇ ਕੁੜਮਾਈਆ। ਲੱਖ ਚੁਰਾਸੀ ਫਿਰੇ ਨਗਨ, ਸਚ ਪੜਦਾ ਕੋਈ ਨਾ ਪਾਈਆ। ਮਾਨਸ ਜਨਮ ਹੋਏ ਭੰਗਨ, ਰਾਏ ਧਰਮ ਦਏ ਸਜ਼ਾਈਆ। ਗੁਰਮੁਖ ਸਾਜਨ ਦਰ ਦਵਾਰਾ ਏਕਾ ਮੰਗਨ, ਪ੍ਰਭ ਚਰਨ ਸੱਚੀ ਸਰਨਾਈਆ। ਆਪੇ ਹਰਿਜਨ ਚੋਲੀ ਰੰਗਣ, ਨਾਮ ਲਲਾਰੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਬੇਪਰਵਾਹੀਆ। ਬੇਪਰਵਾਹ ਹਰਿ ਹਾਜ਼ਰ ਹਜ਼ੂਰ, ਹਰਿ ਹਾਜ਼ਰ ਜੋਤ ਜਗਾਈਆ। ਆਪੇ ਵਸਿਆ ਨੇੜੇ ਦੂਰ, ਦੂਰ ਦੁਰਾਡਾ ਫੇਰਾ ਪਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਲਿਖਿਆ ਲੇਖ ਧੁਰ ਮਸਤਕ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਨਰ ਆਪ ਹੋ ਜਾਈਆ। ਸ਼ਬਦ ਗੁਰ ਸਰਬ ਭਰਪੂਰਾ, ਹਰਿ ਹਰਿ ਆਪ ਉਪਾਇਆ। ਆਪੇ ਬਖ਼ਸ਼ੇ ਨਾਦੀ ਤੂਰਾ, ਆਪੇ ਧੁਨ ਉਪਜਾਇਆ। ਆਪੇ ਹੋਏ ਹਾਜ਼ਰ ਹਜ਼ੂਰਾ, ਆਪ ਆਪਣਾ ਦਰਸ ਦਿਖਾਇਆ। ਆਪੇ ਹੋਏ ਨੂਰੀ ਨੂਰਾ, ਨੂਰੋ ਨੂਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਉਪਾਇਆ। ਸ਼ਬਦ ਗੁਰ ਸਦਾ ਅਨੰਦ, ਅਨੰਦ ਅਨੰਦ ਮੰਗਲ ਗਾਏ। ਆਦਿ ਜੁਗਾਦੀ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਏ। ਆਪ ਸਮਾਏ ਪਰਮਾਨੰਦ, ਪਰਮ ਪੁਰਖ ਅਖਵਾਏ। ਆਪ ਆਪਣਾ ਗਾਏ ਛੰਦ, ਆਪ ਆਪਣਾ ਰਾਗ ਅਲਾਏ। ਆਪ ਆਪਣਾ ਵੇਖੇ ਪੰਧ, ਦੋ ਜਹਾਨਾਂ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਉਪਾਏ। ਸ਼ਬਦ ਗੁਰ ਸਾਚਾ ਕੰਤਾ, ਆਪੇ ਬਖ਼ਸ਼ੇ ਸਾਚੇ ਸੰਤਾ, ਸਤਿਗੁਰ ਸੇਵਾ ਲਾਇਆ। ਜੁਗਾ ਜੁਗੰਤ ਵੇਖ ਵਖਾਇਆ। ਮੇਲ ਮਿਲਾਏ ਨਾਰੀ ਕੰਤਾ, ਕੰਤ ਕੰਤੂਹਲ ਇਕ ਆਪ ਅਖਵਾਇਆ। ਜਗਤ ਬਣਾਏ ਸਾਚੀ ਬਣਤਾ, ਆਪ ਆਪਣਾ ਰੂਪ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਏ ਵਡਿਆਇਆ। ਸ਼ਬਦ ਗੁਰ ਸ਼ਾਹ ਸੁਲਤਾਨਾ, ਹਰਿ ਹਰਿ ਆਪ ਉਪਾਇਆ। ਆਪ ਉਪਾਏ ਹਰਿ ਭਗਵਾਨਾ, ਆਪ ਆਪਣੇ ਧੰਦੇ ਲਾਇਆ। ਆਪੇ ਦੇਵੇ ਨਾਦ ਤਰਾਨਾ, ਸਾਚਾ ਤਾਲ ਵਜਾਇਆ। ਆਪ ਸੁਣਾਏ ਸਾਚਾ ਗਾਣਾ, ਸੁਨਣਹਾਰ ਆਪ ਅਖਵਾਇਆ। ਆਪ ਵਖਾਏ ਪਦ ਨਿਰਬਾਨਾ, ਨਿਰਗੁਣ ਰੂਪ ਸਮਾਇਆ। ਆਪੇ ਖੇਲੇ ਖੇਲ ਮਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਮੇਲ ਮਿਲਾਇਆ। ਸ਼ਬਦ ਦਵਾਰੇ ਸਾਚੀ ਮੰਗ, ਸਗਲੀ ਚਿੰਤ ਮਿਟਾਈਆ। ਆਪ ਰੰਗਾਏ ਆਪਣਾ ਰੰਗ, ਏਕਾ ਏਕ ਰੰਗਾਈਆ। ਆਪੇ ਮੇਟਣਹਾਰਾ ਭੁੱਖ ਨੰਗ, ਤ੍ਰਿਸਨਾ ਤ੍ਰਿਪਤ ਕਰਾਈਆ। ਆਪ ਆਪਣੇ ਵਸਿਆ ਸੰਗ, ਵਸਣਹਾਰ ਆਪ ਅਖਵਾਈਆ। ਆਪੇ ਖੇਲੇ ਖੇਲ ਸੂਰਾ ਸਰਬੰਗ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਸੰਤ ਸੁਹੇਲੇ ਗੁਰੂ ਗੁਰੂ ਗੁਰੁ ਚੇਲੇ ਏਕਾ ਦਾਨ ਰਹੇ ਮੰਗ, ਦਰ ਦਵਾਰੇ ਝੋਲੀ ਡਾਹੀਆ। ਆਪੇ ਵੇਖੇ ਸ਼ਬਦ ਤਰੰਗ, ਸ਼ਾਹ ਅਸਵਾਰ ਵੇਖ ਵਖਾਈਆ। ਦੋ ਜਹਾਨੀ ਵੇਖੇ ਪੰਧ, ਸਤਿ ਪੁਰਖ ਨਿਰੰਜਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਏ ਵਡਿਆਈਆ। ਗੁਰ ਸ਼ਬਦ ਹਰਿ ਆਪ ਵਡਿਆ, ਲੋਕਮਾਤ ਉਪਾਇਆ। ਆਪ ਆਪਣਾ ਹੁਕਮ ਜਣਾ, ਆਪਣੇ ਮਾਰਗ ਲਾਇਆ। ਆਪ ਆਪਣਾ ਨਾਉਂ ਧਰਾ, ਨਿਰਗੁਣ ਸਰਗੁਣ ਖੇਲ ਕਰਾਇਆ। ਸਰਗੁਣ ਮੇਲਾ ਬੇਪਰਵਾਹ, ਨਰ ਨਰਾਇਣ ਅਖਵਾਇਆ। ਮੇਲ ਮਿਲਾਏ ਅਗੰਮ ਅਥਾਹ, ਅਗੰਮੜਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਆਪ ਉਪਾਇਆ । ਏਕਾ ਨਾਉਂ ਹਰਿ ਹਰਿ ਧਰ, ਸ਼ਬਦੀ ਜੋਗ ਕਮਾਇੰਦਾ। ਆਪ ਆਪਣਾ ਦੇਵੇ ਵਰ, ਆਪ ਆਪਣੀ ਝੋਲੀ ਪਾਇੰਦਾ। ਆਪ ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪੇ ਆਪ ਵੇਖ ਵਖਾਇੰਦਾ। ਜੁਗ ਜੁਗ ਵੇਖਣਹਾਰ ਭਗਵੰਤਾ, ਆਪਣੀ ਕਲ ਵਰਤਾਇੰਦਾ। ਭੇਵ ਖੁਲ੍ਹਾਏ ਸਾਚੇ ਸੰਤਾ, ਆਤਮ ਬ੍ਰਹਮ ਜਣਾਇੰਦਾ। ਧੁਨ ਅਨਾਦੀ ਆਤਮਕ ਇਕ ਵਜੰਤਾ, ਅਨਹਦ ਰਾਗ ਵਜਾਇੰਦਾ। ਆਤਮ ਜੋਤੀ ਇਕ ਜਗੰਤਾ, ਆਕਾਸ਼ ਆਕਾਸ਼ ਵੇਖ ਵਖਾਇੰਦਾ। ਸਾਚੀ ਸੇਜਾ ਇਕ ਸੁਹੰਤਾ, ਨਿਰਗੁਣ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਚਲਾਇੰਦਾ। ਆਪ ਆਪਣਾ ਨਾਉਂ ਜਪਾਏ, ਜੁਗ ਜੁਗ ਹਰਿ ਭਗਵਾਨਾ। ਸਤਿਜੁਗ ਤ੍ਰੇਤਾ ਵੇਖ ਵਖਾਏ, ਦੁਆਪਰ ਦਰ ਕਰੇ ਪਰਵਾਨਾ। ਮਿਹਰਵਾਨ ਆਪ ਹੋ ਜਾਏ, ਰਘੁਪਤ ਵੇਖੇ ਰਾਮ ਰਾਮਾ। ਕਾਹਨਾ ਕ੍ਰਿਸ਼ਨਾ ਰੂਪ ਵਟਾਏ, ਆਪ ਆਪਣਾ ਵੇਖ ਵਖਾਨਾ। ਕਲਜੁਗ ਅੰਤਮ ਮੇਲ ਮਿਲਾਏ, ਮੰਗੇ ਮੰਗ ਏਕਾ ਦਾਨਾ। ਨਾਨਕ ਗੋਬਿੰਦ ਲੇਖ ਲਿਖਾਏ, ਧੁਰ ਦਰਗਾਹੀ ਪਰਵਾਨਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਪਰਗਟ ਹੋਏ ਵਾਲੀ ਦੋ ਜਹਾਨਾ। ਕਲਜੁਗ ਲਹਿਣਾ ਦੇਣ ਚੁਕਾਏ, ਨਿਹਕਲੰਕ ਬਲੀ ਬਲਵਾਨਾ। ਸ਼ਬਦ ਡੰਕ ਵਜਾਏ, ਆਪ ਉਠਾਏ ਰੰਕ ਰਾਜਾਨਾ। ਦਵਾਰ ਬੰਕ ਇਕ ਸੁਹਾਏ, ਨਾ ਕੋਈ ਦੂਸਰ ਦਰ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਆਣਾ। ਆਪ ਆਪਣੀ ਜੋਤ ਜਗਾ, ਆਪਣੀ ਕਲ ਵਰਤਾਈਆ। ਨਿਹਕਲੰਕ ਨਾਮ ਧਰਾ, ਨਿਰਗੁਣ ਰੂਪ ਅਖਵਾਈਆ। ਸ਼ਬਦੀ ਸ਼ਬਦ ਰਿਹਾ ਅਖਵਾ, ਗੁਰ ਸ਼ਬਦੀ ਭੇਵ ਨਾ ਰਾਈਆ। ਧੁਨ ਅਨਾਦੀ ਰਿਹਾ ਵਜਾ, ਦਿਸ ਕਿਸੇ ਨਾ ਆਈਆ। ਬ੍ਰਹਿਮਾਦੀ ਖੋਜ ਰਿਹਾ ਖੁਜਾ, ਬ੍ਰਹਿਮਾਦੀ ਖੋਜ ਖੁਜਾਈਆ। ਆਦਿ ਜੁਗਾਦਿ ਭੇਖ ਵਟਾ, ਲੋਆਂ ਪੁਰੀਆਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਘਰ ਦਏ ਸੁਹਾਈਆ। ਆਪ ਆਪਣਾ ਘਰ ਸੁਹਾਏ, ਹਰਿ ਸਾਚਾ ਦਇਆ ਕਮਾਇੰਦਾ। ਸ਼ਬਦ ਸਿੰਘਾਸਣ ਡੇਰਾ ਲਾਏ, ਪ੍ਰਿਥਮੀ ਆਕਾਸ਼ ਵੇਖ ਵਖਾਏ, ਲੋਆਂ ਪੁਰੀਆਂ ਆਪ ਸੁਹਾਇੰਦਾ। ਸ਼ਬਦ ਸਿੰਘਾਸਣ ਗੁਰਮੁਖ ਜਗਾਏ, ਆਪ ਆਪਣੀ ਦਇਆ ਕਮਾਇੰਦਾ। ਕਾਇਆ ਮੰਡਲ ਸਾਚੀ ਰਾਸਨ ਆਪੇ ਪਾਏ, ਹਰਿ ਕਾਹਨਾ ਗੋਪੀ ਰੂਪ ਵਟਾਇੰਦਾ। ਦਾਸੀ ਦਾਸਨ ਆਪ ਅਖਵਾਏ, ਸੇਵਕ ਸੇਵ ਕਮਾਇੰਦਾ। ਨਿਜ ਘਰ ਵਾਸਨ ਡੇਰਾ ਲਾਏ, ਹਰ ਘਟ ਆਪਣਾ ਆਪ ਟਿਕਾਇੰਦਾ। ਗੁਰਮੁਖ ਵਿਰਲੇ ਅੰਧ ਅੰਧੇਰ ਮਿਟਾਏ, ਆਪ ਆਪਣਾ ਰੂਪ ਦਰਸਾਇੰਦਾ। ਦੂਈ ਦਵੈਤੀ ਹਉਮੇ ਹੰਗਤਾ ਪੜਦਾ ਦੇਵੇ ਲਾਹੇ, ਆਪ ਆਪਣੀ ਬਣਤ ਬਣਾਇੰਦਾ। ਨਾਮ ਭੰਡਾਰੀ ਹਰਿਜਨ ਮੰਗਤਾ ਏਕਾ ਏਕ ਮੰਗ ਮੰਗਾਏ, ਆਤਮ ਝੋਲੀ ਆਪ ਭਰਾਇੰਦਾ। ਨਾਨਕ ਅੰਗਦ ਅੰਗ ਲਗਾਏ, ਕਾਗੋਂ ਹੰਸ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਚਲਾਇੰਦਾ। ਸਤਿਜੁਗ ਸਾਚਾ ਨਾਮ ਧਰਾ, ਹਰਿ ਸਚ ਕਰੇ ਕੁੜਮਾਈਆ। ਅੱਖਰ ਵੱਖਰ ਦਏ ਪੜ੍ਹਾ, ਏਕਾ ਵਿਦਿਆ ਹਰਿ ਜਣਾਈਆ। ਸਾਚਾ ਪੌੜਾ ਆਪ ਰਖਾ, ਹਰਿਜਨ ਸਾਚੇ ਦਏ ਚੜ੍ਹਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਆਪ ਅਖਵਾ, ਮਿੱਠਾ ਕੌੜਾ ਵੇਖ ਵਖਾਈਆ। ਸੰਬਲ ਨਗਰ ਆਏ ਦੌੜਾ ਡੇਰਾ ਲਾ, ਲੰਮਾ ਚੌੜਾ ਵੇਖ ਵਖਾ, ਸਾਢੇ ਤਿੰਨ ਹੱਥ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚੇ ਟਿੱਲੇ ਆਪੇ ਬੈਠ ਆਪੇ ਹੱਸੇ ਕੂਕੇ ਦਏ ਦੁਹਾਈਆ। ਉਚ ਮਹੱਲਾ ਸਚ ਮੁਨਾਰਾ, ਹਰਿ ਜੋਤ ਕਰੇ ਰੁਸ਼ਨਾਈਆ। ਸ਼ਬਦ ਸੁਹੇਲੇ ਸਚ ਜੈਕਾਰਾ, ਆਪਣਾ ਆਪ ਸੁਣਾਈਆ। ਦੋ ਜਹਾਨੀ ਪਾਵੇ ਸਾਰਾ, ਹਰਿ ਵਡ ਵੱਡੀ ਵਡਿਆਈਆ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਅਖਵਾਈਆ। ਜੁਗ ਜੁਗ ਬੰਨ੍ਹੇ ਧਾਰਾ, ਧਾਰ ਆਪਣੇ ਹੱਥ ਰਖਾਈਆ। ਸਾਧਾਂ ਸੰਤਾਂ ਦਏ ਹੁਲਾਰਾ, ਏਕਾ ਸ਼ਬਦ ਨਾਮ ਜਣਾਈਆ। ਗੁਰ ਪੀਰ ਲਏ ਅਵਤਾਰਾ, ਪ੍ਰਭ ਅੱਗੇ ਮੰਗਣ ਝੋਲੀ ਡਾਹੀਆ। ਦੇਵਣਹਾਰ ਆਪ ਸਰਬ ਸੰਸਾਰਾ, ਜੁਗ ਜੁਗ ਆਪਣਾ ਕਰੇ ਵਰਤਾਰਾ, ਕਰਨਹਾਰ ਆਪ ਅਖਵਾਈਆ। ਕਲਜੁਗ ਤੇਰੀ ਅੰਤਮ ਵਾਰਾ, ਜੋਤੀ ਸ਼ਬਦੀ ਮੇਲ ਮਿਲਾਈਆ। ਪਰਗਟ ਹੋ ਵਿਚ ਸੰਸਾਰਾ, ਨਿਹਕਲੰਕਾ ਨਾਉਂ ਧਰਾਈਆ। ਸ਼ਬਦ ਖੰਡਾ ਤੇਜ ਕਟਾਰਾ, ਆਪ ਆਪਣੇ ਹੱਥ ਰਖਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਗਤ ਮਿਤ ਨਾ ਕੋਈ ਜਣਾਈਆ। ਹੰ ਹੰ ਪ੍ਰਭ ਪਾਵੇ ਸਾਰਾ, ਹੰ ਹੰਗਤਾ ਮੇਟ ਮਿਟਾਈਆ। ਏਕਾ ਦੂਜਾ ਭੌ ਨਿਆਰਾ, ਤੀਜਾ ਨੈਣ ਖੁਲ੍ਹਾਈਆ। ਚੌਥਾ ਸੁਹਾਏ ਬੰਕ ਦਵਾਰਾ, ਜਨ ਭਗਤਾਂ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਆਪ ਆਪਣਾ ਨਾਉਂ ਉਪਾ, ਆਪ ਜੈਕਾਰਾ ਲਾਇਆ। ਆਪ ਆਪਣੇ ਵਿਚ ਗਿਆ ਸਮਾ, ਆਪ ਆਪਣਾ ਲਏ ਉਪਾਇਆ। ਆਪ ਆਪਣਾ ਰਾਗ ਅਲਾ, ਆਪ ਆਪਣਾ ਰਿਹਾ ਸੁਣਾਇਆ। ਆਪ ਆਪਣਾ ਸੁਹਾਗ ਹੰਢਾ, ਆਪ ਆਪਣਾ ਕੰਤ ਮਿਲਾਇਆ। ਆਪ ਆਪਣਾ ਰਿਹਾ ਜਗਾ, ਆਪ ਆਪਣਾ ਰਾਗ ਰਿਹਾ ਗਾਇਆ। ਆਪ ਆਪਣਾ ਹੁਕਮ ਵਰਤਾ, ਕਲਜੁਗ ਕੂੜਾ ਰਹਿਣ ਨਾ ਪਾਇਆ। ਸਤਿਜੁਗ ਸਾਚਾ ਮਾਤ ਧਰਾ, ਲੋਕਮਾਤ ਦਏ ਵਡਿਆਇਆ। ਸੰਤ ਸੁਹੇਲੇ ਸੰਗ ਰਲਾ, ਇਕ ਗਿਆਨ ਦ੍ਰਿੜਾਇਆ। ਏਕਾ ਅੱਖਰ ਜਾਪ ਜਪਾ, ਸੋ ਪੁਰਖੇ ਵਿਚ ਮਿਲਾਇਆ। ਸੋ ਪੁਰਖ ਨਿਰੰਜਣ ਵੇਖ ਵਖਾ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਾਚੇ ਚੜ੍ਹਿਆ ਚਾਅ, ਹਰਿ ਸਾਜਨ ਸਾਚਾ ਪਾਇਆ। ਆਪ ਸੁਹਾਏ ਸਾਚਾ ਥਾਂ, ਥਿਰ ਘਰ ਨਾਉਂ ਰਖਾਇਆ। ਹਰਿਜਨ ਬਿਠਾਏ ਫੜ ਫੜ ਬਾਂਹ, ਆਪ ਆਪਣਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਜਪਾਇਆ। ਆਪ ਜਪਾਏ ਆਪਣਾ ਜਾਪ, ਹਰਿ ਵਡ ਵੱਡੀ ਵਡਿਆਈਆ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਅਗਨ ਬੁਝਾਈਆ। ਨਾ ਕੋਈ ਪੁੰਨ ਨਾ ਕੋਈ ਪਾਪ, ਜੋ ਜਨ ਰਹੇ ਸਰਨਾਈਆ। ਆਪ ਬੁਝਾਏ ਆਪਣਾ ਆਪ, ਆਪ ਆਪਣੀ ਦਇਆ ਕਮਾਈਆ। ਆਪੇ ਹੋਇਆ ਮਾਈ ਬਾਪ, ਹਰਿਜਨ ਝੋਲੀ ਪਾਈਆ। ਕਲਜੁਗ ਕਾਇਆ ਰਹੀ ਕਾਂਪ, ਚਾਰੋਂ ਕੁੰਟ ਪਈ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਈਆ। ਨਾਉਂ ਧਰ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਵੇਖ ਵਿਚਾਰ, ਆਪਣਾ ਮੇਲ ਮਿਲਾਈਆ। ਭਰਮੇ ਭੁੱਲੇ ਜੀਵ ਗਵਾਰ, ਭਰਮ ਗੜ੍ਹ ਨਾ ਕੋਈ ਤੁੜਾਈਆ। ਹਉਮੇ ਹੰਗਤਾ ਕਰ ਪਿਆਰ, ਮਾਇਆ ਮਮਤਾ ਇਕ ਪਰਨਾਈਆ। ਜੂਠ ਝੂਠ ਸੰਗ ਸ਼ਿੰਗਾਰ, ਸਚ ਬਸਤਰ ਨਾ ਕੋਈ ਹੰਢਾਈਆ। ਨਾਨਕ ਗੋਬਿੰਦ ਲੇਖ ਲਿਖਾਰ, ਕਲਜੁਗ ਮੇਟੇ ਝੂਠੀ ਸ਼ਾਹੀਆ। ਲੱਖ ਚੁਰਾਸੀ ਨੌਂ ਖੰਡ ਪਾਵੇ ਸਾਰ, ਸੱਤਾਂ ਦੀਪਾਂ ਵੇਖ ਵਖਾਈਆ। ਆਪ ਆਪਣੀ ਬੰਨ੍ਹੇ ਧਾਰ, ਲੋਆਂ ਪੁਰੀਆਂ ਇਕ ਜਣਾਈਆ। ਚਾਰ ਵਰਨ ਸੁਹਾਏ ਇਕ ਦਵਾਰ, ਊਚ ਨੀਚ ਰਹਿਣ ਨਾ ਪਾਈਆ। ਇਕ ਸ਼ਬਦ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਦਰ ਸੱਚਾ ਦਰਬਾਰ, ਇਕ ਇਕੱਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਹਰਿ ਨਾਉਂ ਧਰ, ਨਾਮ ਨਾਮਾ ਇਕ ਉਪਾਈਆ। ਕਲਜੁਗ ਅੰਤਮ ਨਾਮ ਧਰਾ, ਆਪਣਾ ਆਪ ਉਪਾਇਆ। ਭੇਵ ਨਾ ਕੋਈ ਰਿਹਾ ਪਾ, ਨੇਤਰ ਲੋਚਨ ਦਿਸ ਨਾ ਆਇਆ। ਗੁਰਮੁਖ ਵਿਰਲੇ ਅੰਤਮ ਸਗਲੀ ਚਿੰਤ ਦਏ ਮਿਟਾ, ਜਿਸ ਜਨ ਆਪਣੀ ਦਇਆ ਕਮਾਇਆ। ਮਨਮੁਖਾਂ ਦੀਪਕ ਜੋਤ ਨਾ ਦਏ ਕੋਇ ਜਗਾ, ਅਗਿਆਨ ਅੰਧੇਰ ਨਾ ਮਿਟਾਇਆ। ਕਾਗ ਹੰਸ ਨਾ ਕੋਈ ਦਏ ਬਣਾ, ਸਾਚੀ ਚੋਗ ਨਾ ਕੋਇ ਚੁਗਾਇਆ। ਮਾਨਸ ਜਨਮ ਨਾ ਲੇਖੇ ਦੇਵੇ ਕੋਈ ਲਾ, ਲੱਖ ਚੁਰਾਸੀ ਨਾ ਫੰਦ ਕਟਾਇਆ। ਬਿਨ ਹਰਿ ਨਾਮੇ ਨਾ ਕੋਈ ਥਾਂ, ਰਾਏ ਧਰਮ ਦਏ ਸਜ਼ਾਇਆ। ਗੁਰ ਪੂਰੇ ਹਰਦਮ ਪਕੜੀ ਬਾਂਹ, ਵੇਲੇ ਅੰਤ ਲਏ ਤਰਾਇਆ। ਦੋ ਜਹਾਨੀ ਦੇਵੇ ਠੰਡੀ ਛਾਂ, ਸਦਾ ਸੁਹੇਲਾ ਆਪ ਅਖਵਾਇਆ। ਆਪ ਜਪਾਏ ਆਪਣਾ ਨਾਂ, ਹਰਿ ਜੁਗ ਜੁਗ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰੇਸ਼ ਦਰ ਦਰਵੇਸ਼ ਆਪਣਾ ਰੂਪ ਵਖਾਇਆ। ਨਰ ਨਰੇਸ਼ ਸਚ ਸੁਲਤਾਨ, ਥਿਰ ਘਰ ਸਾਚੇ ਵਸਿਆ। ਦਰ ਦਰਵੇਸ਼ ਹਰਿ ਭਗਵਾਨ, ਜਨ ਭਗਤ ਦਵਾਰੇ ਫਿਰੇ ਨੱਸਿਆ। ਆਪੇ ਜਾਣੇ ਆਪਣਾ ਨਾਂ, ਲੇਖਾ ਲੇਖ ਨਾ ਕਿਸੇ ਲਿਖਿਆ। ਆਪ ਚਲਾਏ ਆਪਣਾ ਬਾਨ, ਆਪ ਆਪਣੇ ਹੱਥੀਂ ਰੱਖਿਆ। ਆਪ ਕਰੇ ਪੁਣ ਛਾਨ, ਲੱਖ ਚੁਰਾਸੀ ਦੇਵੇ ਮੱਥਿਆ। ਆਪੇ ਪਾਏ ਆਪਣੀ ਆਣ, ਆਪ ਚਲਾਏ ਸਾਚੀ ਗਾਥਿਆ। ਆਪ ਸੁਣਾਏ ਧੁਰ ਫ਼ਰਮਾਣ, ਸਰਬ ਕਲ ਹਰਿ ਸਮਰਾਥਿਆ। ਕਲਜੁਗ ਅੰਤਮ ਹਰ ਘਟ ਖੇਲੇ ਖੇਲ ਦੋ ਜਹਾਨ, ਹਰਿ ਤ੍ਰੈਲਕੀ ਨਾਥਿਆ। ਸਾਚਾ ਚਿੱਲਾ ਤੀਰ ਕਮਾਨ, ਜੋਧਾ ਸੂਰਬੀਰ ਬਲੀ ਬਲਵਾਨ, ਸ਼ਬਦ ਚਲਾਏ ਸਾਚਾ ਰਾਥਿਆ। ਬ੍ਰਹਮਾ ਵਿਸ਼ਨ ਸ਼ਿਵ ਸੁਰ ਹੋਏ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਏ, ਆਪੇ ਹੋਏ ਸਗਲਾ ਸਾਥਿਆ। ਸਗਲਾ ਸੰਗ ਆਪ ਨਿਭਾਉਣਾ, ਹਰਿ ਕਰਤੇ ਖੇਲ ਰਚਾਇਆ। ਸਤਿਜੁਗ ਸਾਚਾ ਮਾਰਗ ਲਾਉਣਾ, ਜਗਤ ਲਹਿਣਾ ਮੂਲ ਚੁਕਾਉਣਾ, ਨੌਂ ਖੰਡ ਸੱਤ ਦੀਪ ਏਕਾ ਧਾਮ ਬਣਾਉਣਾ, ਏਕਾ ਧਾਮ ਸੁਹਾਇਆ। ਚਾਰ ਵਰਨ ਹਰਿ ਇਕ ਕਰਾਉਣਾ, ਊਚ ਨੀਚ ਰਹਿਣ ਨਾ ਪਾਇਆ। ਏਕਾ ਮੰਤਰ ਨਾਮ ਜਪਾਉਣਾ, ਏਕਾ ਨਾਅਰਾ ਲਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਉਣਾ, ਸੀਸ ਤਾਜ ਨਾ ਕੋਈ ਰਖਾਉਣਾ, ਬੀਸ ਬੀਸਾ ਹਰਿ ਜਗਦੀਸਾ ਏਕਾ ਏਕ ਅਖਵਾਇਆ। ਸਾਚਾ ਸੀਸ ਛਤਰ ਝੁਲਾਉਣਾ, ਪੰਚਮ ਪੰਚਮ ਮੇਲ ਮਿਲਾਉਣਾ, ਸਤਿਜੁਗ ਤੇਰੀ ਸਾਚੀ ਧਾਰ ਬੰਧਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੋਹੰ ਜੈ ਜੈ ਜੈਕਾਰ ਜੁਗ ਆਪ ਕਰਾਈਆ।
