੨੨ ਮੱਘਰ ੨੦੧੪ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਗ੍ਰਹਿ ਕੋਟ ਸਚ ਗੜ੍ਹ, ਘਰ ਸੁਹੰਜਣਾ ਨਰਾਇਣ। ਪੁਰਖ ਅਬਿਨਾਸ਼ੀ ਵੇਖੇ ਉਪਰ ਚੜ੍ਹ, ਦਰਦ ਦੁੱਖ ਭੰਜਨ ਸਾਕ ਸੈਣ। ਨਾ ਕੋਈ ਸੀਸ ਨਾ ਕੋਈ ਧੜ, ਰਸਨਾ ਗੁਣ ਨਾ ਸਕੇ ਕੋਈ ਕਹਿਣ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਮੰਦਰ ਅੰਦਰ ਕਿਸੇ ਨਾ ਦਿਸੇ ਬੈਠਾ ਨੈਣ। ਗੁਰਮੁਖਾਂ ਦਰ ਦਵਾਰੇ ਅੱਗੇ ਖੜ੍ਹ, ਆਪ ਚੁਕਾਏ ਲਹਿਣ ਦੇਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇਣ। ਰੰਗ ਰੰਗਾਏ ਨਾਮ ਨਰਾਇਣ, ਏਕਾ ਨਾਮ ਚਲੂਲਿਆ। ਨਾਤਾ ਤੋੜੇ ਜਗਤ ਮਾਤ ਪਿਤ ਭਾਈ ਭੈਣ, ਮੇਲ ਮਿਲਾਵਾ ਕੰਤ ਕੰਤੂਹਲਿਆ। ਆਤਮ ਸੇਜਾ ਸਾਚੇ ਮੰਦਰ ਸੰਤ ਸਤਿਗੁਰ ਇਕੱਠੇ ਰਹਿਣ, ਖੇਲੇ ਖੇਲ ਦੂਲ੍ਹੋ ਦੂਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਫਲਿਆ ਆਪੇ ਫੂਲਿਆ। ਨਾਮ ਨਿਰੰਜਣ ਪੁਰਖ ਅਥਾਹ, ਬੇਐਬ ਹਰਿ ਨਿਰੰਕਾਰਿਆ। ਸਿਫ਼ਤੀ ਸ਼ਬਦ ਸਚ ਸਲਾਹ, ਗਾਏ ਰਾਗ ਅਪਰ ਅਪਾਰਿਆ। ਆਦਿ ਜੁਗਾਦੀ ਸਚ ਮਲਾਹ, ਜਨ ਭਗਤਾਂ ਕਰੇ ਪਿਆਰਿਆ। ਨਾਮ ਜਣਾਈ ਏਕਾ ਨਾਂ, ਇਕ ਓਅੰਕਾਰਾ ਆਪ ਕਰਾ ਰਿਹਾ। ਵੇਖ ਵਖਾਏ ਸਾਚੇ ਥਾਂ, ਸ਼ਬਦ ਬਿਬਾਣਾ ਇਕ ਉਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਾਜਨ ਲਏ ਵਰ, ਘਰ ਸੁਹੰਜਣਾ ਇਕ ਵਖਾ ਰਿਹਾ। ਘਰ ਸੁਹੰਜਣਾ ਹਰਿ ਮੁਕੰਦਾ, ਪਾਰਬ੍ਰਹਮ ਉਚਿਤਾ। ਰਾਗ ਅਨਾਦੀ ਏਕਾ ਛੰਦ, ਗੁਰਮੁਖ ਉਠਾਏ ਸੁੱਤਾ। ਰਸਨ ਜਣਾਏ ਬੱਤੀ ਦੰਦ, ਏਕਾ ਇਕ ਸੁਹਾਏ ਸਾਚੀ ਰੁੱਤਾ। ਆਤਮ ਬਖ਼ਸ਼ੇ ਪਰਮਾਨੰਦ, ਲੋਕਮਾਤ ਮੰਨਾਏ ਰੁੱਠਾ। ਖ਼ੁਸ਼ੀ ਕਰਾਏ ਬੰਦ ਬੰਦ, ਗੁਰ ਸਤਿਗੁਰ ਪੂਰਾ ਤੁਠਾ। ਸਤਿਜੁਗ ਸਚ ਚੜ੍ਹਾਏ ਚੰਦ, ਮੇਟ ਮਿਟਾਏ ਨਾਤਾ ਜੂਠਾ ਝੂਠਾ। ਮਦਿਰਾ ਮਾਸ ਤਜਾਏ ਰਸਨਾ ਗੰਦ, ਮਾਤ ਗਰਭ ਨਾ ਹੋਏ ਪੁੱਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਬੰਧਾਏ ਸਾਚਾ ਮੁੱਠਾ। ਸਾਚਾ ਸ਼ਬਦ ਹਰਿ , ਨਿਰਗੁਣ ਤੋਲ ਤੁਲਾਇਆ। ਸਰਗੁਣ ਵੇਖੇ ਕਾਇਆ ਡੋਲਾ, ਆਪ ਆਪਣਾ ਪੜਦਾ ਲਾਹਿਆ। ਨਾਮ ਵਣਜਾਰਾ ਸ਼ਬਦੀ ਤੋਲਾ, ਏਕਾ ਕੰਡਾ ਰਿਹਾ ਵਖਾਇਆ। ਪਰਗਟ ਹੋਏ ਕਲਾ ਸੋਲਾਂ, ਸੋਲਾਂ ਧਾਰ ਚਲਾਇਆ। ਗੁਰਮੁਖ ਆਤਮ ਸੇਜਾ ਮੌਲਾ, ਕਾਇਆ ਕਮਲੀ ਤਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰ ਆਪ ਅਖਵਾਇਆ। ਸਤਿਗੁਰ ਬੋਧ ਸ਼ਬਦ ਗਿਆਨਨ, ਅੰਤਰ ਨਾਮ ਜਣਾਈਆ। ਚਰਨ ਧੂੜ ਇਕ ਇਸ਼ਨਾਨਨ, ਗੁਰਮੁਖ ਸਾਚੇ ਆਪ ਕਰਾਈਆ। ਨੇਤਰ ਤੀਜੇ ਦੇਵੇ ਚਾਨਨ, ਅੰਧ ਅੰਧੇਰ ਮਿਟਾਈਆ। ਪੰਜ ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਨ, ਲੰਕਾ ਗੜ੍ਹ ਤਨ ਤੁੜਾਈਆ। ਮਨ ਸ਼ਾਹ ਭਬੀਖਨ ਫੜਾਏ ਅਪਣਾ ਦਾਮਨ, ਤਖ਼ਤ ਤਾਜ ਸੀਸ ਟਿਕਾਈਆ। ਦਇਆ ਕਮਾਏ ਧੁਰ ਦਰਗਾਹੀ ਜਾਮਨ, ਹਾਜ਼ਰ ਹਜ਼ੂਰ ਜੋਤ ਜਗਾਈਆ। ਨੇੜ ਨਾ ਆਏ ਕਾਮਨੀ ਕਾਮਨ, ਕਾਇਆ ਕਿਰਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹੰਸ ਜੋਗ ਦਰਸ ਅਮੋਘ ਆਪ ਆਪਣਾ ਇਕ ਵਖਾਈਆ। ਕੋਟਨ ਕੋਟ ਦਾਨ ਪੁੰਨ ਇਸ਼ਨਾਨ, ਕੋਟਨ ਜੋਗ ਅਭਿਆਸਿਆ। ਪੁਰਖ ਅਬਿਨਾਸ਼ੀ ਚਰਨ ਧਿਆਨ, ਥਿਰ ਘਰ ਦਏ ਇਕ ਭਰਵਾਸਿਆ। ਮੇਲ ਮਿਲਾਏ ਸ੍ਰੀ ਭਗਵਾਨ, ਸ਼ਾਹ ਸੁਲਤਾਨ ਘਨਕਪੁਰ ਵਾਸਿਆ। ਚਰਨ ਧੂੜ ਮੰਗਨ ਰਾਜ ਰਾਜਾਨ, ਮਿਲੇ ਮੇਲ ਨਾ ਸ਼ਾਹੋ ਸ਼ਾਬਾਸ਼ਿਆ। ਗੁਰਮੁਖਾਂ ਕਰੇ ਦਰ ਪਰਵਾਨ, ਮੇਲ ਮਿਲਾਏ ਕਾਇਆ ਜੰਗਲ ਜੂਹ ਉਜਾੜ ਵਿਚ ਪਰਭਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਰੰਗ ਤਮਾਸਿਆ। ਸਾਚਾ ਰੰਗ ਰੰਗ ਮਹੱਲ, ਪ੍ਰਭ ਸਾਚੀ ਰਚਨ ਰਚਾਈਆ। ਊਚੋ ਊਚ ਅਗੰਮ ਅਥਾਹ ਬੇਪਰਵਾਹ ਉਚ ਅਟੱਲ, ਬੈਠਾ ਆਸਣ ਲਾਈਆ। ਗੁਰਮੁਖ ਦਵਾਰਾ ਲੋਕਮਾਤ ਤੇਰਾ ਲਿਆ ਮੱਲ, ਆਪ ਆਪਣੀ ਸੇਵਾ ਲਾਈਆ। ਸ਼ਬਦੀ ਜੋਤੀ ਆਏ ਚਲ, ਪੰਜ ਤਤ ਕਰੇ ਕੁੜਮਾਈਆ। ਪਰਕਾਸ਼ ਆਕਾਸ਼ ਕਾਇਆ ਖਲ, ਅਵਣ ਗਵਣ ਭੇਵ ਨਾ ਰਾਈਆ। ਦੂਈ ਦਵੈਤੀ ਮੇਟੇ ਸੱਲ, ਸਤਿ ਸੰਤੋਖ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਜਨ ਹਰਿ ਸਾਚਾ ਸਚ ਕਰਮ, ਸਾਚੋ ਸਚ ਸਮਾਇਆ। ਪਾਰਬ੍ਰਹਮ ਸਰਨਾਈ ਸਾਚਾ ਧਰਮ, ਕੂੜ ਕਿਰਿਆ ਜਗਤ ਤਜਾਇਆ। ਨਾ ਕੋਈ ਗੋਤ ਨਾ ਕੋਈ ਵਰਨ, ਨਾ ਕੋਈ ਬੰਧਨ ਜਗ ਬੰਧਾਇਆ। ਏਕਾ ਮੇਲਾ ਹਰਿ ਕਰਨੀ ਕਰਨ, ਪੁਰਖ ਕਰਤੇ ਵਿਚ ਸਮਾਇਆ। ਨੌਂ ਅਠਾਰਾਂ ਦਰ ਦਰ ਪਾਣੀ ਭਰਨ, ਨੌਂ ਸੱਤ ਕਰੇ ਰੁਸ਼ਨਾਈਆ। ਹਰਿਜਨ ਖੋਲ੍ਹੇ ਹਰਨ ਫਰਨ, ਨੇਤਰ ਨੈਣ ਪੜਦਾ ਲਾਹਿਆ। ਆਪ ਚੁਕਾਏ ਮਰਨ ਡਰਨ, ਆਵਣ ਜਾਵਣ ਗੇੜ ਕਟਾਇਆ। ਦਾਤਾ ਦਾਨੀ ਹਰਿ ਤਰਨੀ ਤਰਨ, ਤਾਰਨਹਾਰ ਸ੍ਰਿਸ਼ਟ ਸਬਾਇਆ। ਗੁਰਮੁਖ ਵਿਰਲੇ ਸਰਨੀ ਪੜ੍ਹਨ, ਮਨਮੁਖਾਂ ਰਿਹਾ ਦੁਰਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਜੁਗ ਵਿਛੜੇ ਆਪ ਕਰਾਇਆ। ਮੇਲ ਮਿਲਾ ਨਾ ਹਰਿ ਭਗਵੰਤਾ, ਏਕਾ ਏਕ ਅਕਾਲੀਆ। ਸਚ ਦਵਾਰਾ ਇਕ ਖੁਲੰਤਾ, ਲੱਖ ਚੁਰਾਸੀ ਬਣੇ ਸਵਾਲੀਆ। ਸਾਚੀ ਵਸਤ ਇਕ ਰਖੰਤਾ, ਨਾਮ ਧੰਨ ਦੋ ਜਹਾਨਾਂ ਵਾਲੀਆ। ਗੁਰਮੁਖ ਸਾਜਨ ਸੰਗ ਰਖੰਤਾ, ਖੇਲੇ ਖੇਲ ਜਗਤ ਨਿਰਾਲੀਆ। ਏਕਾ ਤਾਲ ਹਰਿ ਵਜੰਤਾ, ਏਕਾ ਧੁਨ ਉਪਾ ਲਿਆ। ਏਕਾ ਰਾਗ ਜਨ ਸੁਣੰਤਾ, ਰਾਗ ਰਾਗਨੀ ਸੇਵਾ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਘਰ, ਘਰ ਸਾਚਾ ਇਕ ਸੁਹਾ ਲਿਆ। ਅਨੁਭਵ ਮੂਰਤ ਸ਼ਬਦ ਗੁਰ ਦਾਤਾ, ਸਤਿਗੁਰ ਪੁਰਖ ਸਮਾਇਆ। ਨਾਦ ਤੂਰਤ ਸਰਬ ਗੁਣ ਗਿਆਤਾ, ਅਕਲ ਕਲ ਅਖਵਾਇਆ। ਆਸਾ ਮਨਸਾ ਪੂਰਤ ਸਦਾ ਪਿਤ ਮਾਤਾ, ਜਲ ਥਲ ਹੋਏ ਸਹਾਇਆ। ਬਖ਼ਸ਼ੇ ਚਰਨ ਧੂੜ ਜਗਤ ਜੁਗ ਨਾਤਾ, ਦੁਰਮਤ ਮੈਲ ਗਵਾਇਆ। ਨਾਤਾ ਤੋੜੇ ਜਗਤ ਕੂੜ ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤਾ, ਸਾਂਤਕ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮਜਨ ਇਕ ਕਰਾਇਆ। ਜਗ ਮੋਹਨ ਹਰਿ ਪੀਤੰਬਰ, ਪਰਮ ਪੁਰਖ ਸੁਲਤਾਨਾ। ਜਗ ਰਚਿਆ ਹਰਿ ਸਵੰਬਰ, ਭਗਤਾਂ ਬੰਨ੍ਹੇ ਭਗਤੀ ਗਾਨਾ। ਕਲਜੁਗ ਮੇਟੇ ਕੂੜਾ ਅਡੰਬਰ, ਸਤਿਜੁਗ ਸਚ ਹੋਏ ਪਰਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਚਰਨ ਧਿਆਨਾ। ਲੱਖਮੀ ਨਰਾਇਣ ਨਰ ਮੋਹਨ ਮਦ ਸੂਧਨ, ਸਾਰੰਗ ਧਰ ਅਖਵਾਇਓ। ਬਲੀ ਬਲਵਾਨ ਨਰਾਇਣ ਨਰ ਜੋਧਨ, ਸੂਰਬੀਰ ਜਗ ਧਾਇਓ। ਜਨ ਭਗਤਾਂ ਕਰੇ ਨਾਮ ਸਮਬੋਧਨ, ਰਸਨਾ ਰਸ ਰਖਾਇਓ। ਅਕਾਲ ਮੂਰਤ ਅਗਾਧ ਬੋਧਨ, ਪਾਰਬ੍ਰਹਮ ਭੇਵ ਨਾ ਰਾਇਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇਓ। ਚਤੁਰਭੁਜ ਸ਼ਬਦ ਗੁਣਵੰਤਾ, ਤ੍ਰੈ ਕਾਲ ਭੇਵ ਨਾ ਵੇਦਾ। ਜੋਤੀ ਨੂਰ ਆਦਿ ਜੁਗੰਤਾ, ਆਦਿ ਪੁਰਖ ਨਿਰੰਜਣ ਅਛਲ ਅਛੇਦਾ। ਹਰਿਜਨ ਮੇਲੇ ਸਾਚੇ ਸੰਤਾਂ, ਆਪ ਖੁਲ੍ਹਾਏ ਆਪਣਾ ਭੇਦਾ। ਗੀਤ ਸੁਹਾਗੀ ਨਾਮ ਸੁਣਾਏ ਏਕਾ ਛੰਤਾ, ਜਨ ਭਗਤਾਂ ਜੁਗ ਜੁਗ ਦੇਂਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖ ਲਿਖੰਦਾ। ਕਵਲ ਨੈਣ ਸ਼ਬਦ ਧਨ ਖੁਮਾਰੀ, ਪਾਰਬ੍ਰਹਮ ਸੁਲਤਾਨਾ। ਭਗਤ ਵਛਲ ਆਪ ਗਿਰਧਾਰੀ, ਰੂਪ ਅਨੂਪ ਸਤਿ ਸਰੂਪ ਸ਼ਾਹੋ ਭੂਪ ਆਪ ਅਖਵਾਨਾ। ਅਕਲ ਕਰ ਹਰਿ ਨਾਮ ਸਵਾਰੀ, ਖੇਲੇ ਖੇਲ ਦੋ ਜਹਾਨਾਂ। ਨੇਤਰ ਲੋਚਨ ਨੈਣ ਮੁੰਧਾਰੀ, ਭਗਤੀ ਭਗਵਨ ਮੇਲ ਭਗਵਾਨਾ। ਰਾਧਾ ਸੀਤਾ ਚਰਨ ਦਵਾਰੀ, ਗੁਰਮੁਖ ਸੁਰਤੀ ਮੇਲ ਮਿਲਾਨਾ। ਸਾਚਾ ਸ਼ਾਹੋ ਦਸਮ ਦਵਾਰੀ, ਆਤਮ ਸੇਜਾ ਇਕ ਸੁਹਾਨਾ। ਨਿਹਚਲ ਜੋਤੀ ਕਰ ਉਜਿਆਰੀ, ਉਪਜਾਏ ਸ਼ਬਦ ਤਰਾਨਾ। ਅਨਹਦ ਸੇਵਕ ਸੇਵਾਦਾਰੀ, ਧੁਨ ਮਰਦੰਗ ਵਜਾਏ ਧੁਰ ਨਿਸ਼ਾਨਾ। ਹਰਿਜਨ ਸਾਚੇ ਪੈਜ ਸਵਾਰੀ, ਦਰ ਘਰ ਕਰੇ ਪਰਵਾਨਾ। ਮਿਲਿਆ ਮੇਲ ਨਰ ਨਿਰੰਕਾਰੀ, ਨਿਜ ਆਤਮ ਸੁੱਖ ਮਹਾਨਾ। ਪਾਇਆ ਦਰਸ ਅਗੰਮ ਅਪਾਰੀ, ਹਉਮੇ ਰੋਗ ਚਲਾਨਾ। ਤੁੱਟੇ ਗੜ੍ਹ ਜਗਤ ਹੰਕਾਰੀ, ਰਸਨਾ ਚਿੱਲਾ ਤੀਰ ਕਮਾਨਾ। ਚਾਰ ਵਰਨ ਇਕ ਸਿਕਦਾਰੀ, ਸੋਹੰ ਸ਼ਬਦ ਸ਼ਾਹ ਸੁਲਤਾਨਾ। ਸਤਿਜੁਗ ਸਾਚੇ ਪੈਜ ਸਵਾਰੀ, ਮਿਲਿਆ ਮੇਲ ਨਾਮ ਨਿਧਾਨਾ। ਵਰਭੰਡੀ ਹੋਏ ਜੈ ਜੈਕਾਰੀ, ਬ੍ਰਹਿਮੰਡੀ ਕਰ ਪਰਵਾਨਾ। ਭੇਖ ਪਖੰਡੀ ਰੋਵਣ ਜ਼ਾਰੋ ਜ਼ਾਰੀ, ਵੇਲੇ ਅੰਤਮ ਹੋਏ ਹੈਰਾਨਾ। ਨਾਰ ਦੁਹਾਗਣ ਰੰਡੀ ਜੀਵ ਹੰਕਾਰੀ, ਨਾ ਦਿਸੇ ਕੋਈ ਟਿਕਾਨਾ। ਜੇਰਜ ਅੰਡੀ ਪਾਵੇ ਸਾਰੀ, ਗੁਰ ਪੂਰਾ ਹਰਿ ਮਿਹਰਵਾਨਾ। ਹਰਿਜਨ ਸਾਚੇ ਰਿਹਾ ਉਧਾਰੀ, ਦੇਵੇ ਨਾਮ ਧੁਰ ਫ਼ਰਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਜੀਆ ਜਨ ਦਾਨਾ। ਜੀਆ ਦਾਨ ਜਗਤ ਪ੍ਰਭ ਦੀਨਾ, ਨਿਰਗੁਣ ਰੂਪ ਸਮਾਇਆ। ਅੰਮ੍ਰਿਤ ਆਤਮ ਪੀਣਾ ਖਾਣਾ, ਪੀਆ ਪ੍ਰੀਤਮ ਸੁਹਾਇਆ। ਮਿਲੇ ਵਡਿਆਈ ਲੋਕ ਤੀਨਾ, ਚੌਦਾਂ ਹਟ ਨਾ ਮਾਤ ਵਿਕਾਇਆ। ਪੁਰਖ ਅਬਿਨਾਸ਼ੀ ਦਾਨਾ ਬੀਨਾ, ਦੇਵਣਹਾਰ ਸਰਬ ਸੁਖਾਇਆ। ਗੁਰਮੁਖ ਗੁਰਸਿਖ ਹਰਿਜਨ ਸਾਜਨ ਰਸਨਾ ਚੀਨਾ, ਹਰਿ ਮੰਦਰ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਮ ਜਪਾਇਆ। ਸ਼ਬਦ ਤੁਰੰਗ ਰਿਹਾ ਕੁੱਦ, ਹਰਿਜਨ ਰਿਹਾ ਚੜ੍ਹਾਏ। ਦੋ ਜਹਾਨੀ ਪਾਵੇ ਸੁਦ, ਫੜ ਫੜ ਪਾਰ ਕਰਾਏ। ਨਿਰਮਲ ਕਰੇ ਜਗਤ ਬੁਧ, ਬੁਧ ਬਿਬੇਕੀ ਇਕ ਵਖਾਏ। ਕਾਰਜ ਕਰੇ ਸੁਧ, ਜੋ ਜਨ ਏਕਾ ਟੇਕ ਧਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵਿਚ ਸਮਾਏ। ਹਰਿ ਸੰਗਤ ਹਰਿ ਰੰਗ ਰਤਿਆ, ਰਾਮ ਰਤ ਅਪਾਰ। ਬੀਜ ਬੀਜੇ ਸਾਚੇ ਵੱਤਿਆ, ਸ਼ਬਦ ਗਾਇਨ ਜੈਕਾਰ। ਮਿਲੇ ਮੇਲ ਕਮਲਾਪਤੀਆ, ਕੰਤ ਸੁਹਾਗਣ ਹੋਏ ਨਾਰ। ਤਨ ਰਹੇ ਰੱਤ ਨਾ ਰੱਤੀਆ, ਜੋ ਜਨ ਮੰਗੇ ਦਰਸ ਅਪਾਰ। ਏਕਾ ਸ਼ਬਦ ਜਣਾਏ ਰਾਗ ਛੱਤੀਆ, ਮਿਲੇ ਮੇਲ ਹਰਿ ਨਿਰੰਕਾਰ। ਜਨ ਗੋਬਿੰਦ ਗਾਇਆ ਦੰਦੀ ਬੱਤੀਆ, ਵਾ ਤਤੀ ਨਾ ਵਿਚ ਸੰਸਾਰ। ਚਰਨ ਕਵਲ ਉਪਰ ਧਵਲ ਜੋ ਜਨ ਢੱਠੀਆ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਗੁਰਮੁਖ ਤੇਰੇ ਚਰਨ ਕਰਨ ਨਿਮਸਕਾਰ। ਪਤ ਪਤਵੰਤ ਗੁਰਮੁਖ ਗੁਰ ਪੂਰੇ ਅੰਤਮ ਰੱਖੀਆ, ਕਰੇ ਕਰਾਏ ਪਾਰ ਉਤਾਰ। ਦੀਪਕ ਜੋਤੀ ਜਗੇ ਸਾਚੇ ਬੱਤੀਆ, ਨਿਰਮਲ ਜੋਤ ਆਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਹਰ ਘਟ ਅੰਦਰ ਹਰਿ ਮੰਦਰ ਹਰਿ ਸੰਗਤ ਬਖ਼ਸ਼ੇ ਚਰਨ ਪਿਆਰ। ਹਰਿ ਸੰਗਤ ਹਰਿ ਮੀਤੜਾ, ਦਿਵਸ ਰੈਣ ਪਰਭਾਤ। ਗੁਰਮੁਖਾਂ ਰੰਗੇ ਕਾਇਆ ਚੋਲੀ ਚੀਥੜਾ, ਮਿਲੇ ਮੇਲ ਪ੍ਰਭ ਸਗਲਾ ਸਾਥ। ਹਰਿ ਸ਼ਬਦ ਗੁਣ ਵਖਾਏ ਇਕ ਅਨਡੀਠੜਾ, ਲੇਖਾ ਲੇਖ ਮੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ। ਕਾਇਆ ਕੌੜਾ ਮਿੱਠਾ ਕਰੇ ਰੀਠੜਾ, ਜੋ ਜਨ ਰਸਨਾ ਗਾਏ ਗੁਰੂ ਗੁਰ ਗਾਥ। ਜੁਗ ਜਾਣੇ ਜਣਾਏ ਆਪਣੀ ਰੀਤੜਾ, ਸਰਬ ਕਲਾ ਹਰਿ ਸਮਰਾਥ। ਜਨ ਭਗਤਾਂ ਆਦਿ ਜੁਗਾਦੀ ਨੀਤੜਾ, ਆਪ ਨਿਭਾਏ ਆਪਣਾ ਸਾਥ। ਗੁਰਸਿਖ ਕਾਇਆ ਦਿਹੁਰਾ ਮੰਦਰ ਗੁਰੂਦਵਾਰਾ ਸਚ ਮੀਤੜਾ, ਹਰਿ ਬੈਠਾ ਤ੍ਰੈਲੋਕੀ ਨਾਥ। ਮਿਲੇ ਮੇਲ ਸ਼ਾਹੋ ਭੂਪ ਹਰਿ ਬੀਠਲ ਬੀਠਲਾ, ਨਾਮਾ ਧੰਨਾ ਲਹਿਣਾ ਦੇਣ ਚੁਕਾਇਆ ਮਸਤਕ ਮਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਇਕ ਵਰ, ਆਤਮ ਸੇਜਾ ਸਾਚਾ ਕੰਤ ਸੋਇਆ ਸਾਚੀ ਖਾਟ। ਹਰਿ ਭਗਤ ਜਗ ਵਡਿਆਈਆ, ਜੁਗ ਜੁਗ ਅਵਲੱੜੀ ਰੀਤ। ਗੁਰ ਮੰਤਰ ਇਕ ਦ੍ਰਿੜਾਈਆ, ਨਾਮ ਨਿਧਾਨਾ ਪਤਤ ਪੁਨੀਤ। ਆਤਮ ਘਰ ਵੱਜੇ ਵਧਾਈਆ, ਪੰਚਮ ਗਾਇਣ ਸਾਚਾ ਗੀਤ। ਮਿਲਿਆ ਮੇਲ ਸਾਚੇ ਮਾਹੀਆ, ਦਰਸ ਵਖਾਏ ਇਕ ਅਤੀਤ। ਆਵਣ ਜਾਵਣ ਫੰਦ ਕਟਾਈਆ, ਲੱਖ ਚੁਰਾਸੀ ਜਾਏ ਜੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਸੰਗਤ ਵੇਖੇ ਏਕਾ ਘਰ, ਘਰ ਸਾਚਾ ਠਾਂਡਾ ਸੀਤ। ਠਾਂਡਾ ਦਰ ਹਰਿ ਗੋਬਿੰਦ, ਗੋਬਿੰਦ ਘਰ ਸੁਹਾਇਆ। ਗੁਰਮੁਖ ਮੇਟੇ ਸਗਲੀ ਚਿੰਦ, ਮਨ ਚਿੰਦਿਆ ਫਲ ਪਾਇਆ। ਅੰਮ੍ਰਿਤ ਆਤਮ ਧਾਰ ਦੇਵੇ ਸਾਗਰ ਸਿੰਧ, ਸਰ ਸਰੋਵਰ ਇਕ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾਏ ਨਾਦੀ ਬਿੰਦ, ਨਾਦ ਅਨਾਦੀ ਆਪ ਅਖਵਾਇਆ। ਗੁਰਮੁਖਾਂ ਕਾਇਆ ਰੰਗ ਗੂੜ੍ਹ, ਗੋਬਿੰਦ ਆਪ ਰੰਗਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਆਪਣੀ ਦਇਆ ਕਮਾਇੰਦਾ। ਏਕਾ ਬਖ਼ਸ਼ੇ ਚਰਨ ਧੂੜ, ਜੋਤ ਲਿਲਾਟੀ ਆਪ ਜਗਾਇੰਦਾ। ਜਗਤ ਨਾਤਾ ਤੋੜੇ ਕੂੜੋ ਕੂੜ, ਔਖੀ ਘਾਟੀ ਆਪ ਚੜ੍ਹਾਇੰਦਾ। ਮਿਲਿਆ ਮੇਲ ਸਿੰਘ ਬੂੜ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਝੋਲੀ ਪਾਇੰਦਾ। ਆਪ ਆਪਣਾ ਝੋਲੀ ਪਾ, ਆਪਣਾ ਆਪ ਗਵਾਇਆ। ਗੁਰਮੁਖਾਂ ਵਿਚ ਗਿਆ ਸਮਾ, ਗੁਰਮੁਖ ਆਪ ਬਣਾਇਆ। ਆਪ ਆਪਣਾ ਰੱਖਿਆ ਨਾਂ, ਨਾਮ ਆਪਣਾ ਆਪ ਜਪਾਇਆ। ਆਪ ਆਪਣਾ ਵੇਖਿਆ ਥਾਂ, ਦੂਸਰ ਕਿਸੇ ਦਿਸ ਨਾ ਆਇਆ। ਜਨ ਭਗਤਾਂ ਬਣਿਆ ਪਿਤਾ ਮਾਂ, ਆਪ ਆਪਣੀ ਗੋਦ ਬਿਠਾਇਆ। ਨਿਥਾਵਿਆਂ ਦੇਵੇ ਹਰਿ ਚਰਨੀ ਥਾਂ, ਚਰਨ ਚਰਨੋਦਕ ਮੁਖ ਚੁਆਇਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਸਾਚੀ ਚੋਗ ਚੁਗਾਇਆ। ਵੇਲੇ ਅੰਤਮ ਪਕੜੇ ਬਾਂਹ, ਰਾਏ ਧਰਮ ਨੇੜ ਨਾ ਆਇਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਛੱਪਰ ਛੰਨ ਏਕਾ ਨਾਉਂ ਰਖਾਇਆ। ਗੁਰਮੁਖ ਪੂਰੇ ਸਦ ਬਲ ਬਲ ਜਾਂ, ਜਿਸ ਰਸਨਾ ਹਰਿ ਹਰਿ ਗਾਇਆ। ਜੁਗ ਜੁਗ ਕਰੇ ਕਰਾਏ ਸਚ ਨਿਆਂ, ਹੱਕ ਹਕੀਕਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਰੂਪ ਸਮਾਇਆ। ਭਗਤਨ ਰੈਣ ਲਾਏ ਹਰਿ ਮਾਥੇ, ਮਸਤਕ ਧੂੜ ਲਿਲਾਟੀ। ਚਰਨ ਸੀਸ ਜਗਦੀਸ ਹਰ ਘਟ ਸਾਥੇ, ਪੂਰਨ ਪੂਰ ਕਰਾਏ ਘਾਟੇ। ਜੁਗ ਜੁਗ ਸ਼ਬਦ ਚੜ੍ਹਾਏ ਸਾਚੇ ਰਾਥੇ, ਪਾਰ ਕਰਾਏ ਔਖੀ ਵਾਟੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਤਨ ਚੀਰ ਬਸਤਰ ਸ਼ਬਦ ਪਹਿਨਾਏ ਆਪਣੇ ਬਸਤਰ ਰੱਖੇ ਪਾਟੇ।