੨੦ ਚੇਤ ੨੦੧੪ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਏਕ ਹੈ, ਏਕਾ ਏਕ ਅਕਾਲ। ਸ੍ਰਿਸ਼ਟ ਸਬਾਈ ਟੇਕ ਹੈ, ਦੀਨਾਂ ਬੰਧਪ ਦੀਨ ਦਿਆਲ। ਜਿਸ ਜਨ ਕਾਇਆ ਕਰੇ ਬੁਧ ਬਿਬੇਕ ਹੈ, ਦੇਵੇ ਨਾਮ ਸੱਚਾ ਧਨ ਮਾਲ। ਮਾਇਆ ਮਮਤਾ ਨਾ ਲਾਏ ਸੇਕ ਹੈ, ਨਾ ਸ਼ਾਹ ਨਾ ਕੰਗਾਲ। ਨੇਤਰ ਲੋਚਨ ਸਤਿਗੁਰ ਇਕ ਵਿਸੇਖ ਹੈ, ਕਾਇਆ ਚੋਲੀ ਰੰਗ ਚਾੜ੍ਹੇ ਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵਿਛੜੇ ਲਏ ਭਾਲ। ਸਤਿਗੁਰ ਪੂਰਾ ਸੱਜਣ, ਏਕਾ ਏਕ ਅਖਵਾਇਆ। ਜਿਸ ਜਨ ਬਖ਼ਸ਼ੇ ਚਰਨ ਧੂੜ ਸਾਚਾ ਮਜਨ, ਦੁਰਮਤ ਮੈਲ ਗਵਾਇਆ। ਆਪੇ ਹੋਇਆ ਪੜਦੇ ਕੱਜਨ, ਦੂਈ ਦਵੈਤੀ ਪੜਦਾ ਲਾਹਿਆ। ਭਾਂਡੇ ਭਰਮ ਗੜ੍ਹ ਹੰਕਾਰੀ ਭੱਜਣ, ਪ੍ਰਭ ਚਰਨ ਕਵਲ ਧਿਆਨ ਲਗਾਇਆ। ਅੰਮ੍ਰਿਤ ਆਤਮ ਪੀ ਪੀ ਰੱਜਣ, ਜਿਸ ਜਨ ਆਤਮ ਤ੍ਰਿਸ਼ਨ ਤ੍ਰਿਪਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਿਛੜੇ ਲਏ ਮਿਲਾਇਆ। ਵਿਛੜੇ ਮੇਲੇ ਧੁਰ ਸੰਜੋਗੀ, ਆਪਣਾ ਮੇਲ ਮਿਲਾਇੰਦਾ। ਦੂਈ ਦਵੈਤੀ ਕਟੇ ਰੋਗੀ, ਏਕਾ ਰੰਗ ਚੜ੍ਹਾਇੰਦਾ। ਰਸਨਾ ਜਿਹਵਾ ਸਾਚਾ ਭੋਗੀ, ਹਰਿ ਹਰਿ ਰਸਨਾ ਗਾਇੰਦਾ। ਦੇਵੇ ਦਰਸ ਆਤਮ ਅਮੋਘੀ, ਆਤਮ ਦਰ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰ ਸਰੋਵਰ ਇਕ ਵਿਖਾਇੰਦਾ। ਸਰ ਸਰੋਵਰ ਇਕ ਇਸ਼ਨਾਨ, ਏਕਾ ਏਕ ਵਖਾਇਆ। ਸਤਿਗੁਰ ਪੂਰਾ ਗੁਣ ਨਿਧਾਨ, ਗੁਰ ਪੂਰਾ ਦਇਆ ਕਮਾਇਆ। ਜੀਵ ਜੰਤ ਬਾਲ ਅੰਞਾਣ, ਭੁੱਲੇ ਰੁੱਲੇ ਗਲੇ ਲਗਾਇਆ। ਖੇਲੇ ਖੇਲ ਸ੍ਰੀ ਭਗਵਾਨ, ਆਪ ਉਪਾਏ ਆਪੇ ਦਏ ਮਿਟਾਇਆ। ਦੇਵਣਹਾਰਾ ਜੀਆ ਦਾਨ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਗੁਰਮੁਖ ਵਿਰਲੇ ਰਸਨਾ ਗਾਨ, ਆਤਮ ਦਰਸੀ ਦਰਸ ਵਖਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇਆ। ਰੰਗ ਰੰਗੀਲਾ ਸਤਿਗੁਰ ਨਾਉਂ, ਏਕਾ ਏਕ ਚੜ੍ਹਾਇੰਦਾ। ਵੇਖ ਵਖਾਏ ਥਾਈਂ ਥਾਉਂ, ਅੰਦਰ ਮੰਦਰ ਖੋਜ ਖੁਜਾਇੰਦਾ। ਆਪ ਉਠਾਏ ਫੜ ਫੜ ਬਾਹੋਂ, ਦਿਵਸ ਰੈਣ ਸੇਵ ਕਮਾਇੰਦਾ। ਪੁਰਖ ਅਬਿਨਾਸ਼ੀ ਅਗੰਮ ਅਥਾਹੋ, ਅਗੰਮ ਅਗੰਮੜੇ ਥਾਉਂ ਸੁਹਾਇੰਦਾ। ਕਰੇ ਕਰਾਏ ਸਚ ਨਿਆਉਂ, ਜਗਤ ਜਗਦੀਸ ਆਪਣਾ ਮੂਲ ਚੁਕਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਸਾਚੀ ਚੋਗ ਚੁਗਾਇੰਦਾ। ਆਪੇ ਪਿਤਾ ਆਪੇ ਮਾਉਂ, ਬਾਲੀ ਬਾਲਾ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਪਾਲਾ ਦੀਨ ਦਿਆਲਾ ਹਰਿ ਰਖਵਾਲਾ ਦਿਵਸ ਰੈਣ ਰੈਣ ਦਿਵਸ ਪੰਚਮ ਘਰ ਆਤਮ ਵੇਖ ਵਖਾਇੰਦਾ। ਨਿਜ ਘਰ ਆਤਮ ਵੇਖੇ ਵਿਗਸੇ, ਅਕਲ ਕਲਾ ਭਰਪੂਰਾ। ਭਗਤ ਜਨਾਂ ਰਾਹ ਸਾਚਾ ਦੱਸੇ, ਅੱਠੇ ਪਹਿਰ ਹਾਜ਼ਰ ਹਜ਼ੂਰਾ। ਤੀਰ ਨਿਰਾਲਾ ਏਕਾ ਕਸੇ, ਪੰਚ ਵਿਕਾਰਾ ਕਰੇ ਚੂਰ ਚੂਰਾ। ਮਿਟੇ ਰੈਣ ਅੰਧੇਰੀ ਮੱਸੇ, ਦਰਸ ਪਾਇਆ। ਨੇਤਰ ਨੈਣ ਸਤਿਗੁਰ ਪੂਰਾ ਭਗਤ ਜਨਾਂ ਹਿਰਦੇ ਵਸੇ, ਬੇਮੁਖਾਂ ਦਿਸੇ ਦੂਰਨ ਦੂਰਾ। ਜੋਤ ਪ੍ਰਕਾਸ਼ ਕੋਟਨ ਕੋਟ ਰਵ ਸਸੇ, ਉਪਜੇ ਧੁਨ ਨਾਦ ਅਨਾਹਦ ਧੁਨ ਆਤਮਕ ਤੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਚਤਰ ਬਣਾਏ ਮੂਰਖ ਮੂੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਬਖ਼ਸ਼ੇ ਚਰਨ ਮਸਤਕ ਧੂੜਾ।