੨੪ ਮੱਘਰ ੨੦੧੪ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਮਕਾਨ ਨੰਬਰ ੩੮੬ ਫਿਰੋਜ਼ਪੁਰ ਛਾਉਣੀ
ਹਰਿ ਹਰਿ ਅਪਾਰ, ਹਰਿ ਹਰਿ ਆਪ ਉਪਾਇਆ। ਹਰਿ ਹਰਿ ਸੱਚਾ ਦਰਬਾਰ, ਹਰਿ ਹਰਿ ਬੈਠਾ ਆਸਣ ਲਾਇਆ। ਹਰਿ ਹਰਿ ਸੱਚਾ ਸਿਕਦਾਰ, ਹਰਿ ਹਰਿ ਆਪਣਾ ਹੁਕਮ ਸੁਣਾਇਆ। ਹਰਿ ਹਰਿ ਵੇਖੇ ਕਰ ਵਿਚਾਰ, ਵੇਖਣਹਾਰ ਆਪ ਅਖਵਾਇਆ। ਹਰਿ ਹਰਿ ਰੂਪ ਅਗੰਮ ਅਪਾਰ, ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ। ਹਰਿ ਕਾ ਰੰਗ ਅਪਰ ਅਪਾਰ, ਹਰਿ ਹਰਿ ਸਾਚੇ ਜਾਣਿਆ। ਆਪ ਆਪਣਾ ਲਏ ਮੰਗ, ਆਪ ਆਪਣੀ ਸੁਣੇ ਪੁਕਾਰਿਆ। ਆਪ ਆਪਣੇ ਵਸਿਆ ਸੰਗ, ਆਪ ਆਪਣਾ ਕਰੇ ਪਾਰ ਉਤਾਰਿਆ। ਆਪ ਆਪਣਾ ਵਜਾਏ ਮਰਦੰਗ, ਸੁਣਨੇਹਾਰ ਆਪ ਅਖਵਾ ਰਿਹਾ। ਆਪ ਆਪਣਾ ਦਰਵਾਜ਼ਾ ਜਾਏ ਲੰਘ, ਆਪ ਆਪਣਾ ਮੇਲ ਮਿਲਾ ਰਿਹਾ। ਆਪ ਆਪਣੇ ਬੈਠ ਪਲੰਘ, ਆਪ ਆਪਣੀ ਸੇਜ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾ ਰਿਹਾ। ਆਪ ਆਪਣਾ ਰੰਗ ਰੰਗਾ, ਆਪਣੀ ਕਲ ਵਰਤਾਈਆ। ਨਾ ਕੋਈ ਦੂਸਰ ਸੰਗ ਰਲਾ, ਨਾ ਕੋਈ ਦੂਸਰ ਸੰਗ ਰਲਾਈਆ। ਨਿਰਮਲ ਜੋਤੀ ਇਕ ਜਗਾ, ਆਪ ਆਪਣੀ ਕਰੇ ਰੁਸ਼ਨਾਈਆ। ਸਤਿ ਪੁਰਖ ਨਿਰੰਜਣ ਆਪ ਅਖਵਾ, ਆਪ ਆਪਣਾ ਨਾਉਂ ਧਰਾਈਆ। ਆਦਿ ਜੁਗਾਦੀ ਗਿਆ ਸਮਾ, ਭੇਵ ਨਾ ਕੋਈ ਰਾਈਆ। ਮੋਹਣ ਮਾਧਵ ਮਾਧੀ ਲੇਖ ਲਿਖਾ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰੀ ਹਰਿ ਆਪ ਉਪਾਈਆ। ਆਪਣਾ ਆਪ ਹਰਿ ਆਪ ਉਪਾ, ਆਪਣੀ ਜੋਤ ਜਗਾਈਆ। ਆਪ ਆਪਣਾ ਨਾਂ ਰਖਾ, ਆਪ ਆਪਣੀ ਬਣਤ ਬਣਾਈਆ। ਆਪੇ ਹੋਇਆ ਪਿਤਾ ਮਾਂ, ਆਪ ਆਪਣੀ ਗੋਦ ਉਠਾਈਆ। ਆਪੇ ਦੇਵਣਹਾਰਾ ਠੰਡੀ ਛਾਂ, ਆਪ ਆਪਣਾ ਸਿਰ ਹੱਥ ਟਿਕਾਈਆ। ਆਪ ਆਪਣੀ ਫੜੇ ਬਾਂਹ, ਆਪ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜਾਣੇ ਆਪੇ ਵਡਿਆਈਆ। ਆਪ ਆਪਣਾ ਨਾਉਂ ਰੱਖ, ਆਪਣਾ ਆਪ ਉਪਾਇਆ। ਜੋਤੀ ਨੂਰ ਕਰ ਪਰਤੱਖ, ਸਤਿ ਸਰੂਪ ਸਮਾਇਆ। ਆਪ ਆਪਣੀ ਕੀਮਤ ਪਾਏ ਲੱਖ, ਆਪ ਆਪਣਾ ਮੂਲ ਚੁਕਾਇਆ। ਆਪ ਆਪਣਾ ਕਰੇ ਸੱਖ, ਆਪ ਆਪਣਾ ਰਿਹਾ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇਆ। ਆਪ ਆਪਣੀ ਹਰਿ ਕਲ ਧਾਰ, ਅਚਰਜ ਬਣਤ ਬਣਾਈਆ। ਰੂਪ ਅਗੰਮ ਅਪਰ ਅਪਾਰ, ਪੁਰਖ ਅਕਾਲ ਅਖਵਾਈਆ। ਨਾ ਕੋਈ ਨਰ ਨਾ ਕੋਈ ਨਾਰ, ਨਾ ਕੋਈ ਕੰਤਾ ਨਾਰ ਵਖਾਈਆ। ਪੁੱਤਰ ਧੀ ਨਾ ਕੋਈ ਪਿਆਰ, ਬੰਧਨ ਬੰਧ ਨਾ ਕੋਈ ਰਖਾਈਆ। ਇਕ ਇਕੱਲਾ ਏਕੰਕਾਰ, ਆਪ ਆਪਣਾ ਲਏ ਉਪਾਈਆ। ਆਪ ਆਪਣੀ ਕਰੇ ਵਿਚਾਰ, ਆਪ ਆਪਣਾ ਮਤਾ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਵੇਖ ਵਖਾ, ਹਰਿ ਆਪਣਾ ਆਪ ਜਣਾ ਰਿਹਾ। ਆਪ ਆਪਣਾ ਲੇਖਾ ਰਿਹਾ ਲਿਖਾ, ਆਪੇ ਹੋਏ ਮੇਟਣਹਾਰਿਆ। ਆਪ ਆਪਣਾ ਸਿੱਕਾ ਰਿਹਾ ਚਲਾ, ਆਪ ਆਪਣੀ ਮੋਹਰ ਲਗਾ ਰਿਹਾ। ਨਿੱਕਾ ਵੱਡਾ ਹਰਿ ਆਪ ਅਖਵਾ, ਬਿਰਧ ਬਾਲੀ ਰੂਪ ਨਾ ਕੋਈ ਜਣਾ ਰਿਹਾ। ਆਪ ਆਪਣੀ ਭਿਛਿਆ ਪਾ, ਆਪ ਆਪਣੀ ਝੋਲੀ ਅੱਗੇ ਡਾਹ ਰਿਹਾ। ਆਪ ਆਪਣੀ ਮਹਿੰਮਾ ਰਿਹਾ ਜਣਾ, ਅਕਲ ਕਲ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਜਗਾ ਰਿਹਾ। ਆਪ ਆਪਣੀ ਜੋਤ ਜਗਾ, ਆਪਣੀ ਦਇਆ ਕਮਾਈਆ। ਆਪ ਆਪਣਾ ਰੰਗ ਰੰਗਾ, ਰੰਗ ਰੰਗੀਲਾ ਵੇਖ ਵਖਾਈਆ। ਆਪ ਆਪਣਾ ਸੰਗ ਨਿਭਾ, ਸਗਲਾ ਸੰਗ ਆਪ ਹੋ ਜਾਈਆ। ਆਪ ਆਪਣਾ ਮਰਦੰਗ ਵਜਾ, ਆਪ ਆਪਣਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਖੇਲ ਖਿਲਾਈਆ। ਸਰਗੁਣ ਖੇਲ ਹਰਿ ਕਰਤਾਰ, ਕਰਨਹਾਰ ਅਖਵਾਇਆ। ਇਕ ਇਕੱਲਾ ਏਕੰਕਾਰ, ਇਕ ਸਹਾਰਾ ਰਿਹਾ ਜਣਾਇਆ। ਆਪ ਆਪਣੀ ਪਾਵੇ ਸਾਰ, ਭੇਵ ਅਭੇਦ ਆਪ ਹੋ ਜਾਇਆ। ਆਪੇ ਲੇਖਾ ਲਿਖਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪੇ ਰਿਹਾ ਉਪਾਇਆ। ਆਪਣੀ ਇਛਿਆ ਹਰਿ ਉਪਾਈ, ਘਰ ਸਾਚੇ ਵੱਜੀ ਵਧਾਈਆ। ਆਪ ਆਪਣੀ ਕਰੇ ਕੁੜਮਾਈ, ਆਪ ਆਪਣਾ ਸਗਨ ਮਨਾਈਆ। ਆਪ ਆਪਣੀ ਸੇਜ ਹੰਢਾਈ, ਆਪੇ ਬਣਿਆ ਸਾਚਾ ਮਾਹੀਆ। ਆਪ ਆਪਣੀ ਕੁੱਖ ਭਰਾਈ, ਆਪ ਆਪਣਾ ਪੜਦਾ ਪਾਈਆ। ਆਪ ਆਪਣੀ ਜੋਤ ਰਿਹਾ ਜਗਾਈ, ਹਰਿ ਸ਼ਬਦੀ ਨਾਉਂ ਧਰਾਈਆ। ਸ਼ਬਦ ਸੁਤ ਵੱਡੀ ਵਡਿਆਈ, ਪਾਰਬ੍ਰਹਮ ਇਕ ਜਣਾਈਆ। ਅਬਿਨਾਸ਼ੀ ਅਚੁੱਤ ਦਇਆ ਕਮਾਈ, ਸਤਿ ਪੁਰਖ ਨਿਰੰਜਣ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਖੇਲ ਕਰ ਨਿਰਗੁਣ ਜੋਤ ਇਕ ਅਖਵਾਈਆ। ਨਿਰਗੁਣ ਪੂਤ ਸਾਚਾ ਸੁੱਤ, ਹਰਿ ਸਾਚੇ ਆਪ ਉਪਾਇਆ। ਆਪ ਸੁਹਾਈ ਆਪਣੀ ਰੁੱਤ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਸੋਮਾ ਪਿਆ ਫੁਟ, ਅੰਮ੍ਰਿਤ ਸੀਰ ਮੁਖ ਚੁਆਇਆ। ਆਪ ਆਪਣਾ ਲਿਆ ਲੁੱਟ, ਆਪ ਆਪਣਾ ਦਏ ਭਰਾਇਆ। ਆਪ ਲਗਾਏ ਆਪਣੀ ਚੋਟ, ਆਪ ਆਪਣਾ ਡੰਕ ਵਜਾਇਆ। ਸ਼ਬਦ ਸੁਤ ਪ੍ਰਭ ਭਰੀ ਪੋਟ, ਤੋਟ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਇਕ ਧਰ, ਸਾਚਾ ਸੁਤ ਜਣਾਇਆ। ਸਾਚੇ ਸੁਤ ਜਨਮ ਦਵਾ, ਹਰਿ ਸਾਚੇ ਖ਼ੁਸ਼ੀ ਮਨਾਈਆ। ਆਪ ਆਪਣਾ ਅੰਗ ਕਟਾ, ਆਪਣੇ ਹੱਥ ਰੱਖੇ ਵਡਿਆਈਆ। ਏਕਾ ਸਿਖਿਆ ਰਿਹਾ ਸਿਖਾ, ਭੁੱਲ ਰਹੇ ਨਾ ਰਾਈਆ। ਬ੍ਰਹਿਮੰਡ ਖੰਡ ਰਿਹਾ ਰਚਾ, ਗਗਨ ਪਾਤਾਲ ਆਕਾਸ਼ ਪ੍ਰਕਾਸ਼ ਦਏ ਕਰਾਈਆ। ਏਕਾ ਅੱਖਰ ਦਏ ਪੜ੍ਹਾ, ਨਾ ਕੋਈ ਦੂਜੀ ਹੋਰ ਪੜ੍ਹਾਈਆ। ਸਤਿ ਸਰੂਪ ਨਾਉਂ ਰਖਾ, ਸਾਂਤਕ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਕੜਨਹਾਰਾ ਬਾਂਹ, ਆਪ ਆਪਣਾ ਸੀਸ ਹੱਥ ਟਿਕਾਈਆ । ਸ਼ਬਦ ਸੁਤ ਹਰਿ ਬਲਵਾਨ, ਏਕਾ ਏਕ ਉਪਾਇਆ। ਆਪ ਆਪਣੀ ਕਰੇ ਪਛਾਨ, ਆਪ ਆਪਣਾ ਮੂਲ ਰਖਾਇਆ। ਪੁਰਖ ਅਬਿਨਾਸ਼ੀ ਮਿਹਰਵਾਨ, ਦਇਆ ਨਿਧ ਆਪ ਹੋ ਆਇਆ। ਇਕ ਫੜਾਏ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇਆ। ਨਾ ਕੋਈ ਵੇਖੇ ਹੋਰ ਮਕਾਨ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਇਕ ਧਰ, ਸਾਚਾ ਸੁਤ ਉਪਾਇਆ। ਸਾਚਾ ਸੁਤ ਸਿਫ਼ਤ ਸਲਾਹ, ਦੋਏ ਜੋੜ ਕਰੇ ਨਿਮਸਕਾਰਿਆ। ਪੁਰਖ ਅਬਿਨਾਸ਼ੀ ਬੇਪਰਵਾਹ, ਏਕਾ ਬਖ਼ਸ਼ੇ ਚਰਨ ਪਿਆਰਿਆ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਲਏ ਉਧਾਰਿਆ। ਆਪ ਆਪਣਾ ਵਿਚ ਲਏ ਟਿਕਾ, ਆਪ ਆਪਣਾ ਕਰ ਪਸਾਰਿਆ। ਸ਼ਬਦੀ ਸ਼ਬਦ ਜਾਏ ਸਮਾ, ਸ਼ਬਦੀ ਸ਼ਬਦ ਹੋਏ ਆਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮਾਰਗ ਲਾ ਰਿਹਾ। ਆਪ ਆਪਣਾ ਮਾਰਗ ਲਾ, ਹਰਿ ਸਾਚੀ ਰਚਨ ਰਚਾਈਆ। ਸਾਚਾ ਸੁਤ ਆਪ ਉਪਾ, ਸਾਚੀ ਸੇਵਾ ਲਾਈਆ। ਸਰਬ ਘਟ ਗਿਆ ਆਪ ਸਮਾ, ਦਿਸ ਕਿਸੇ ਨਾ ਆਈਆ। ਬ੍ਰਹਮਾ ਵਿਸ਼ਨ ਸ਼ਿਵ ਲਏ ਉਠਾ, ਆਪ ਆਪਣਾ ਰੂਪ ਵਟਾਈਆ। ਤ੍ਰੈਗੁਣ ਮਾਇਆ ਤਤ ਸੁਹਾ, ਪੰਜ ਤਤ ਕਰੇ ਵਡਿਆਈਆ। ਮਨ ਮਤ ਬੁਧ ਵਿਚ ਟਿਕਾ, ਰਕਤ ਬੂੰਦ ਲੇਖੇ ਲਾਈਆ। ਆਪ ਆਪਣਾ ਰਿਹਾ ਛੁਪਾ, ਨਿਰਗੁਣ ਖੇਲ ਕਰੇ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਤ ਸ਼ਬਦ ਦੁਲਾਰ ਕਰ ਪਿਆਰ, ਆਪ ਆਪਣਾ ਝੋਲੀ ਪਾਈਆ। ਸੁਤ ਦੁਲਾਰਾ ਕਰ ਪਿਆਰਾ, ਆਪਣਾ ਰੰਗ ਰੰਗਾਇਆ। ਏਕਾ ਦੇਵੇ ਸਚ ਹੁਲਾਰਾ, ਲੋਆਂ ਪੁਰੀਆਂ ਵਿਚ ਸਮਾਇਆ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਸਮਾਇਆ। ਖੇਲੇ ਖੇਲ ਹਰਿ ਗਿਰਧਾਰਾ, ਖੇਲਣਹਾਰ ਦਿਸ ਨਾ ਆਇਆ। ਜੋਤ ਸਰੂਪੀ ਕਰ ਉਜਿਆਰਾ, ਲੱਖ ਚੁਰਾਸੀ ਲਏ ਉਪਾਇਆ। ਲੱਖ ਚੁਰਾਸੀ ਭੇਵ ਨਿਆਰਾ, ਲੇਖਾ ਲੇਖ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਇਕ ਗਿਆਨ ਇਕ ਧਿਆਨ, ਏਕਾ ਨਾਮ ਦ੍ਰਿੜਾਇਆ। ਸ਼ਬਦ ਸੁਤ ਕਰ ਪਿਆਰ, ਬ੍ਰਹਮੇ ਬ੍ਰਹਮ ਸਮਾਈਆ। ਆਪੇ ਜਾਣੇ ਆਪਣੀ ਧੁਨਕਾਰ, ਆਪਣਾ ਨਾਦ ਵਜਾਈਆ। ਆਪੇ ਬਣੇ ਲੇਖਾ ਲੇਖ ਲਿਖਾਰ, ਆਪੇ ਵੇਦਾਂ ਰਿਹਾ ਉਚਾਰ, ਅਛਲ ਅਛੇਦਾ ਛਲ ਕਰਾਈਆ। ਲੇਖਾ ਲਿਖੇ ਹਰਿ ਨਿਰੰਕਾਰ, ਨਿਰਗੁਣ ਖੇਲ ਰਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਿਤਾ ਵਰ, ਆਪ ਆਪਣਾ ਝੋਲੀ ਪਾਈਆ। ਆਪ ਆਪਣਾ ਝੋਲੀ ਪਾ, ਹਰਿ ਸਾਚਾ ਦਏ ਵਡਿਆਈਆ । ਸੋ ਪੁਰਖ ਨਿਰੰਜਣ ਆਪ ਅਖਵਾ, ਆਪ ਆਪਣਾ ਨਾਉਂ ਧਰਾਈਆ। ਹੰ ਹੰਗਤਾ ਹਰ ਘਟ ਰਿਹਾ ਟਿਕਾ, ਬੈਠਾ ਮੁਖ ਛੁਪਾਈਆ। ਆਦਿ ਅਨਾਦੀ ਆਪ ਅਖਵਾ, ਬ੍ਰਹਿਮਾਦੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਦੋ ਜਹਾਨਾਂ ਇਕ ਘਰ, ਸੋਹੰ ਵਡ ਵੱਡੀ ਵਡਿਆਈਆ। ਆਪ ਆਪਣਾ ਕਰ ਉਜਿਆਰਾ, ਹਰ ਘਟ ਬੈਠਾ ਆਸਣ ਲਾਇਆ। ਆਪੇ ਜਾਣੇ ਆਪਣਾ ਸਚ ਜੈਕਾਰਾ, ਆਪਣੇ ਅੰਦਰ ਆਪੇ ਰਿਹਾ ਸੁਣਾਇਆ। ਆਪੇ ਗੁਪਤ ਆਪੇ ਜ਼ਾਹਿਰਾ, ਆਪ ਆਪਣਾ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖਣਹਾਰਾ, ਹਰਿ ਹਰਿ ਹਰਿ ਭਗਵੰਤਾ। ਲੋਕਮਾਤ ਖੇਲੇ ਖੇਲ ਅਪਾਰਾ, ਆਪ ਬਣਾਏ ਆਪਣੀ ਬਣਤਾ। ਆਪ ਆਪਣਾ ਕਰ ਚਮਤਕਾਰਾ, ਹਰਿਜਨ ਉਠਾਏ ਸਾਚੇ ਸੰਤਾ। ਏਕਾ ਦੇਵੇ ਸ਼ਬਦ ਧੁਨ ਸੱਚੀ ਧੁਨਕਾਰਾ, ਅਨਹਦ ਸਾਚਾ ਤਾਲ ਵਜੰਤਾ। ਇਕ ਵਖਾਏ ਸਚ ਸੱਚਾ ਦਰਬਾਰਾ, ਪੂਰਨ ਜੋਤ ਸ੍ਰੀ ਭਗਵੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਆਦਿ ਜੁਗੰਤਾ। ਆਪ ਆਪਣਾ ਹਰਿ ਟਿਕਾ, ਲੋਕਮਾਤ ਕਰੇ ਕੁੜਮਾਈਆ। ਆਪ ਆਪਣਾ ਭੇਖ ਵਟਾ, ਆਪ ਆਪਣੀ ਜੋਤ ਜਗਾਈਆ। ਪੰਜ ਤਤ ਆਪ ਸਮਾ, ਆਪ ਆਪਣਾ ਮੁਖ ਛੁਪਾਈਆ। ਆਪ ਆਪਣਾ ਪੜਦਾ ਲਾਹ, ਆਪ ਆਪਣੀ ਦਏ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਖੇਲ ਖੇਲਣਹਾਰ ਆਪ ਅਖਵਾਈਆ। ਨਿਰਗੁਣ ਖੇਲ ਵਿਚ ਸੰਸਾਰਾ, ਆਪਣਾ ਆਪ ਕਰਾਇਆ। ਆਪ ਆਪਣਾ ਲੈ ਅਵਤਾਰਾ, ਆਪ ਆਪਣਾ ਡੰਕ ਵਜਾਇਆ। ਆਪੇ ਹੋਏ ਭੇਖੀ ਭੇਖ ਕਰੇ ਨਿਆਰਾ, ਏਕਾ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਕਰੇ ਆਪ ਪਸਾਰਾ। ਆਪ ਆਪਣਾ ਮਾਤ ਜਗਾ, ਆਪਣੀ ਕਰੇ ਆਪ ਕੁੜਮਾਈਆ। ਸਾਚੇ ਮੰਡਲ ਰਾਸ ਰਚਾ, ਸਾਚਾ ਮੰਗਲ ਏਕਾ ਗਾਈਆ। ਰੂਪ ਅਨੂਪਾ ਆਪ ਵਟਾ, ਸਤਿ ਸਰੂਪਾ ਆਪ ਹੋ ਜਾਈਆ। ਸ਼ਾਹੋ ਭੂਪਾ ਹਰ ਘਟ ਥਾਂ, ਸ਼ਬਦ ਸਿੰਘਾਸਣ ਬੈਠਾ ਆਸਣ ਲਾਈਆ। ਆਪ ਜਪਾਏ ਆਪਣਾ ਨਾਂ, ਜੁਗ ਜੁਗ ਨਾਉਂ ਧਰਾਈਆ। ਆਪਣੀ ਵੰਡ ਆਪ ਵੰਡਾ, ਆਪਣੇ ਹਿੱਸੇ ਰਿਹਾ ਪਾਈਆ। ਆਪਣੇ ਕੰਡੇ ਆਪ ਤੁਲਾ, ਤੋਲਣਹਾਰ ਆਪ ਅਖਵਾਈਆ। ਬ੍ਰਹਿਮੰਡ ਖੰਡਾਂ ਆਪੇ ਰਿਹਾ ਹਿਲਾ, ਆਪੇ ਰਿਹਾ ਟਿਕਾਈਆ। ਜੇਰਜ ਅੰਡਾਂ ਬਣਤ ਬਣਾ, ਉਤਭੁਜ ਸੇਤਜ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਹਰਿ ਵਖਾਨ, ਆਪਣੀ ਕਲ ਧਾਰੀਆ। ਪਰਗਟ ਜੋਤ ਵਿਚ ਜਹਾਨ, ਖੇਲੇ ਖੇਲ ਵਡ ਸੰਸਾਰੀਆ। ਕਾਇਆ ਮੰਦਰ ਸਚ ਮਕਾਨ, ਹਰਿ ਸ਼ਬਦ ਲਏ ਅਵਤਾਰੀਆ। ਲੇਖਾ ਲਿਖੇ ਜਗਤ ਮਹਾਨ, ਆਪ ਆਪਣਾ ਗੁਣ ਵਿਚਾਰੀਆ। ਨਾ ਕੋਈ ਸਕੇ ਮਾਤ ਪਛਾਨ, ਜੀਵ ਜੰਤ ਨਾ ਪਾਇਣ ਸਾਰੀਆ। ਆਪ ਆਪਣੀ ਕਰੇ ਕਲਿਆਨ, ਆਪ ਆਪਣਾ ਪਾਰ ਉਤਾਰੀਆ। ਆਪੇ ਦੇਵੇ ਆਪਣਾ ਦਾਨ, ਆਪਣਾ ਆਪ ਬਣੇ ਭੰਡਾਰੀਆ। ਆਪੇ ਬਖ਼ਸ਼ੇ ਆਪਣਾ ਇਸ਼ਨਾਨ, ਚਰਨ ਕਵਲ ਆਪ ਅਖਵਾ ਰਿਹਾ। ਆਪ ਆਪਣਾ ਰੱਖੇ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਜੋਗ ਕਮਾ ਰਿਹਾ। ਆਪ ਆਪਣਾ ਜੋਗ ਕਮਾਵੇ, ਅਕਲ ਕਲਾ ਕਲ ਧਾਰ। ਸਚ ਸੰਜੋਗ ਆਪ ਹੰਢਾਏ, ਏਕਾ ਸ਼ਬਦ ਸ਼ਿੰਗਾਰ। ਆਪ ਆਪਣੇ ਅੰਗ ਲਗਾਏ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਲਏ ਅਵਤਾਰ। ਲੋਕਮਾਤ ਹਰਿ ਲੈ ਅਵਤਾਰਾ, ਆਪਣਾ ਆਪ ਉਪਾਇੰਦਾ। ਜਨ ਭਗਤਾਂ ਦੇਵੇ ਨਾਮ ਅਧਾਰਾ, ਸਾਚੀ ਸਿਖਿਆ ਆਪ ਦਵਾਇੰਦਾ। ਮਹੱਲ ਅਟੱਲ ਵਖਾਏ ਉਚ ਮੁਨਾਰਾ, ਕਾਇਆ ਮੰਦਰ ਫੋਲ ਫੁਲਾਇੰਦਾ। ਦੀਪਕ ਜੋਤੀ ਜਗੇ ਅਗੰਮ ਅਪਾਰਾ, ਨਿਰਮਲ ਬਾਤੀ ਇਕ ਵਖਾਇੰਦਾ। ਸ਼ਬਦ ਧੁਨ ਅਪਰ ਅਪਾਰਾ, ਤਾਲ ਅਨਾਦੀ ਇਕ ਵਜਾਇੰਦਾ। ਸਰ ਸਰੋਵਰ ਭਰਿਆ ਅੰਮ੍ਰਿਤ ਭੰਡਾਰਾ, ਹਰਿ ਭਗਤਾਂ ਆਪ ਨੁਹਾਇੰਦਾ। ਆਪੇ ਮੰਗੇ ਬਣ ਭਿਖਾਰਾ, ਆਪ ਆਪਣੀ ਝੋਲੀ ਪਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਇਕ ਇਕੱਲਾ ਏਕੰਕਾਰਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਆਪਣੀ ਵੰਡਨ ਰਿਹਾ ਵੰਡਾ, ਆਪਣੀ ਕਲ ਵਰਤਾਇੰਦਾ। ਸਤਿਜੁਗ ਸਾਚਾ ਨਾਂ ਰਖਾ, ਏਕਾ ਭਿਛਿਆ ਝੋਲੀ ਪਾਇੰਦਾ । ਸੋ ਪੁਰਖ ਨਿਰੰਜਣ ਆਪ ਅਖਵਾ, ਹੰ ਹੰਗਤਾ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮਾਰਗ ਲਾਇੰਦਾ। ਸਤਿਜੁਗ ਸਾਚਾ ਸਤਿ ਸਤਿਵਾਦ, ਘਰ ਸਾਚੇ ਵੱਜੀ ਵਧਾਈਆ। ਖੋਜੇ ਖੋਜ ਹਰਿ ਬ੍ਰਹਿਮਾਦ, ਖੋਜਣਹਾਰ ਸ੍ਰਿਸ਼ਟ ਸਬਾਈਆ। ਭਗਤ ਸੁਹੇਲੇ ਆਪਣੇ ਲਾਧ, ਆਪ ਆਪਣੀ ਬੂਝ ਬੁਝਾਈਆ। ਸ਼ਬਦ ਜਣਾਈ ਬੋਧ ਅਗਾਧ, ਲੇਖਾ ਕੋਇ ਨਾ ਸਕੇ ਲਿਖਾਈਆ। ਆਤਮ ਅੰਤਰ ਰਹੇ ਅਰਾਧ, ਏਕਾ ਨਿਰਗੁਣ ਹਰਿ ਲਿਵ ਲਾਈਆ। ਹਰਿਜਨ ਵੇਖੇ ਸਾਚੇ ਸਾਧ, ਜੋ ਪੜੇ ਹਰਿ ਸਰਨਾਈਆ। ਅਗੰਮ ਅਗੰਮੜਾ ਦੇਵੇ ਦਾਦ, ਨਾੜੀ ਚੰਮੜੇ ਆਪ ਟਿਕਾਈਆ। ਥਿਰ ਘਰ ਬੈਠ ਸੁਣੇ ਫਰਿਆਦ, ਸ਼ਬਦ ਸਿੰਘਾਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਜੋਤ ਧਰ, ਆਪ ਆਪਣਾ ਰੰਗ ਵਟਾਈਆ। ਰੇਖ ਭੇਖ ਪ੍ਰਭ ਆਪ ਵਟਾ, ਆਪ ਆਪਣੇ ਰੂਪ ਸਮਾਇਆ। ਆਪ ਆਪਣਾ ਲਏ ਮਿਟਾ, ਆਪ ਆਪਣਾ ਲਏ ਉਪਾਇਆ। ਹਰਿਜਨ ਸਾਚੇ ਲਏ ਉਠਾ, ਜੋਗ ਜੁਗਤ ਇਕ ਸਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਇਆ। ਸਤਿਜੁਗ ਸਾਚਾ ਉਤਰੇ ਪਾਰ, ਲੋਕਮਾਤ ਵੱਜੇ ਵਧਾਈਆ। ਤ੍ਰੈ ਤ੍ਰੈ ਵੇਤਾ ਆਏ ਬਾਹਰ, ਤ੍ਰੈਗੁਣ ਸੰਗ ਰਲਾਈਆ। ਨੇਤਨ ਨੇਤਾ ਵਿਚ ਸੰਸਾਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਨਾਲ ਲਿਆਇਆ ਕਾਮ ਕਰੋਧ ਹੰਕਾਰ, ਲੰਕਾ ਗੜ੍ਹ ਸੁਹਾਈਆ। ਪੁਰਖ ਅਬਿਨਾਸ਼ੀ ਲੈ ਅਵਤਾਰ, ਰਾਮ ਰਾਮਾ ਰੂਪ ਅਖਵਾਈਆ। ਖੇਲੇ ਖੇਲ ਅਪਰ ਅਪਾਰ, ਖੇਲਣਹਾਰ ਆਪ ਅਖਵਾਈਆ। ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਆਪ ਆਪਣੀ ਦਇਆ ਕਮਾਈਆ। ਰਾਵਣ ਗੜ੍ਹ ਤੋੜੇ ਹੰਕਾਰ, ਥਿਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਹਰਿ ਸਾਚੇ ਸ਼ਾਹ, ਸੱਚੋ ਸਚ ਕਮਾਇਆ। ਆਪੇ ਹੋਇਆ ਬੇਪਰਵਾਹ, ਭੇਵ ਨਾ ਕੋਈ ਰਾਇਆ। ਆਪ ਆਪਣੀ ਲਏ ਸਲਾਹ, ਆਪ ਆਪਣੇ ਧੰਦੇ ਲਾਇਆ। ਦੁਆਪਰ ਹਰਿ ਮਾਤ ਧਰਾ, ਦੋ ਜਹਾਨਾਂ ਵੇਖ ਵਖਾਇਆ। ਭੇਖਾਧਾਰੀ ਭੇਖ ਵਟਾ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਦੁਸ਼ਟ ਹੰਕਾਰੀ ਮੇਟ ਮਿਟਾ, ਧਰਮੀ ਧਰਮ ਕਮਾਇਆ। ਏਕਾ ਗੁਰਮੁਖ ਰੂਪ ਵਟਾ, ਏਕਾ ਭਗਤੀ ਭਗਤ ਜਗਾਇਆ। ਅਠਾਰਾਂ ਧਿਆਏ ਆਪ ਸੁਣਾ, ਏਕਾ ਮੰਤਰ ਮੂਲ ਦ੍ਰਿੜਾਇਆ। ਸ੍ਰਿਸ਼ਟ ਸਬਾਈ ਗਿਆ ਜਣਾ, ਭੁੱਲ ਰਹੇ ਨਾ ਰਾਇਆ। ਆਪ ਆਪਣਾ ਮੇਟ ਮਿਟਾ, ਬੰਸਾ ਬੰਸੀ ਦਏ ਖਪਾਇਆ। ਵੇਖ ਵਖਾਣੇ ਆਪਣਾ ਥਾਂ, ਦਿਸ ਕਿਸੇ ਨਾ ਆਇਆ। ਕਲਜੁਗ ਪਕੜੇ ਲੋਕਮਾਤ ਬਾਂਹ, ਲੋਕਮਾਤੀ ਜਨਮ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇਆ। ਕਲਜੁਗ ਸਾਚਾ ਸੁਤ ਦੁਲਾਰ, ਉਠ ਲੈ ਮਾਤ ਅੰਗੜਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਮੰਗੇ ਮੰਗ ਝੋਲੀ ਡਾਹੀਆ। ਜੂਠ ਝੂਠ ਕਰ ਪਿਆਰ, ਮਾਇਆ ਮਮਤਾ ਨਾਲ ਪਰਨਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਤਨ ਸ਼ਿੰਗਾਰ, ਏਕਾ ਸ਼ਬਦ ਤਨ ਛੁਹਾਈਆ। ਏਕਾ ਅੱਖ ਦਏ ਉਘਾੜ, ਐੜਾ ਅਲਖ ਜਗਾਈਆ। ਅੱਲਾ ਰਾਣੀ ਹੋ ਤਿਆਰ, ਮੁਖ ਬੈਠੀ ਘੁੰਗਟ ਪਾਈਆ। ਚਰਨ ਦਵਾਰੇ ਕਰ ਨਿਮਸਕਾਰ, ਨੇਤਰ ਨੈਣ ਰਹੀ ਸ਼ਰਮਾਈਆ। ਮੇਲੇ ਮੇਲ ਵਿਚ ਸੰਸਾਰ, ਕਲਜੁਗ ਮੀਤਾ ਰਿਹਾ ਮਨਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੇਵੇ ਸਚ ਸੱਚੀ ਸਲਾਹੀਆ। ਲੋਕਮਾਤ ਜਾਣਾ ਰਹਿਣਾ ਖ਼ਬਰਦਾਰ, ਤੇਰੀ ਹੋਏ ਜਗਤ ਕੁੜਮਾਈਆ। ਮਿਲੇ ਮੇਲ ਮੁਹੰਮਦ ਯਾਰ, ਅੰਦਰ ਮੰਦਰ ਡੇਰਾ ਲਾਈਆ । ਚਾਰ ਯਾਰੀ ਸੁਣੇ ਪੁਕਾਰ, ਦਿਵਸ ਰੈਣ ਰਹੀ ਕੁਰਲਾਈਆ ਕਰੇ ਖੇਲ ਹਰਿ ਕਰਨੇਹਾਰ, ਏਕਾ ਨਾਅਰਾ ਰਿਹਾ ਵਖਾਈਆ। ਐਹਨਲ ਹੱਕ ਤੇਰੀ ਧਾਰ, ਅੱਲਾ ਹੂ ਜਣਾਈਆ । ਏਕਾ ਏਕ ਖ਼ੁਦਾ ਬੇਐਬ ਪਰਵਰਦਿਗਾਰ, ਲਾ ਫਾਨੀ ਆਪ ਅਖਵਾਈਆ। ਲੋਕਮਾਤ ਕਰ ਸਿਕਦਾਰ, ਇਛਿਆ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਚਾ ਸੰਗ ਨਿਭਾਈਆ। ਕਲਜੁਗ ਮੇਲਾ ਸਾਚਾ ਸੰਗ, ਘਰ ਸਾਚੇ ਖ਼ੁਸ਼ੀ ਮਨਾਈਆ। ਏਕਾ ਮੁਹੰਮਦ ਮੰਗੇ ਮੰਗ, ਦੋਏ ਜੋੜ ਸੀਸ ਝੁਕਾਈਆ । ਲੋਕਮਾਤ ਵਜਾਏ ਆਪਣਾ ਮਰਦੰਗ, ਆਪਣਾ ਰੂਪ ਵਟਾਈਆ। ਅੱਲਾ ਰਾਣੀ ਹੋਈ ਸੰਗ, ਹੱਥੀਂ ਮਹਿੰਦੀ ਏਕਾ ਲਾਈਆ। ਪੁਰਖ ਅਬਿਨਾਸ਼ੀ ਕਰਤਾ ਚਿੱਟੇ ਅਸਵ ਘੋੜੇ ਕਸ ਤੰਗ, ਵੇਖਣ ਆਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਵੇਖੇ ਵਡ ਵੱਡੀ ਵਡਿਆਈਆ। ਕਲਜੁਗ ਸਾਚਾ ਸਚ ਸਿਕਦਾਰ, ਸਾਚਾ ਕਰਮ ਕਮਾਇਆ। ਜੂਠ ਝੂਠ ਕਰ ਖ਼ਬਰਦਾਰ, ਸ੍ਰਿਸ਼ਟ ਸਬਾਈ ਮੇਲ ਮਿਲਾਇਆ। ਪੰਜ ਤਤ ਕਰ ਸ਼ਿੰਗਾਰ, ਮਾਇਆ ਮੋਹ ਸੀਸ ਦਸਤਾਰ ਬੰਧਾਇਆ । ਕੋਈ ਨਾ ਪਾਵੇ ਕਿਸੇ ਸਾਰ, ਏਕਾ ਦੂਜਾ ਮੋਹ ਚੁਕਾਇਆ। ਵਰਨ ਬਰਨੀ ਹਾਹਾਕਾਰ, ਦੂਈ ਦਵੈਤੀ ਬੀਜ ਬਿਜਾਇਆ। ਚਾਰੋਂ ਕੁੰਟ ਧੂੰਆਂਧਾਰ, ਸਚ ਚੰਦ ਨਾ ਕੋਇ ਚੜ੍ਹਾਇਆ। ਰਵ ਸਸ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਰਹੇ ਵਹਾਇਆ। ਧਰਤ ਮਾਤ ਕਰੇ ਪੁਕਾਰ, ਖੁਲ੍ਹੜੇ ਕੇਸ ਗਲ ਵਿਚ ਪਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਭੇਖ ਵਟਾਇਆ। ਨਾਨਕ ਗੁਰ ਦੇ ਅਵਤਾਰ, ਇਕ ਮਰਦੰਗ ਵਜਾਇਆ। ਆਪ ਸੁਣਾਏ ਸੁਣਨੇਹਾਰ, ਸਾਚਾ ਸ਼ਬਦ ਇਕ ਜਣਾਇਆ। ਮੰਗ ਮੰਗਤਾ ਦਰ ਦਰਬਾਰ, ਇਕ ਦਵਾਰਾ ਰਿਹਾ ਵਖਾਇਆ। ਭਿੱਖਕ ਭਿਛਿਆ ਪਾਏ ਅਪਾਰ, ਆਪ ਆਪਣਾ ਦਏ ਵਟਾਇਆ। ਨਾਨਕ ਨਿਰਗੁਣ ਢਹਿ ਪਏ ਦਵਾਰ, ਥਿਰ ਘਰ ਵੇਖੇ ਖੇਲ ਰਘੁਰਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੇ ਗਲੇ ਲਗਾਇਆ। ਨਾਮ ਸਤਿ ਮੰਤਰ ਅਪਰ ਅਪਾਰ, ਹਰਿ ਸਾਚੇ ਆਪ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਇਹ ਸਮਝਾਇਆ। ਨ : ਨਿਰਗੁਣ ਰੂਪ ਨਰ ਨਰਾਇਣਾ, ਹਰ ਘਟ ਆਪ ਸਮਾਇਆ। ਨ : ਨਿਰਗੁਣ ਰੂਪ ਮੰਨੇ ਕਹਿਣਾ, ਭੁੱਲ ਕਦੇ ਨਾ ਜਾਇਆ। ਕ : ਕਰਮਾਂ ਪਾਇਆ ਗਹਿਣਾ, ਪ੍ਰਭ ਸਾਚੇ ਦਰ ਬਹਾਇਆ। ਆਪ ਚੁਕਾਏ ਤੇਰਾ ਦੇਣਾ ਲਹਿਣਾ, ਨਾਮ ਸਤਿ ਝੋਲੀ ਪਾਇਆ। ਲੋਕਮਾਤ ਭਾਣਾ ਸਹਿਣਾ ਪੈਣਾ, ਇਕ ਓਟ ਅਕਾਲ ਰਖਾਇਆ। ਪੁਰਖ ਅਬਿਨਾਸ਼ੀ ਦਰਸ ਦਿਖਾਏ ਅੱਠੇ ਪਹਿਰ ਲੋਚਨ ਨੈਣਾਂ, ਵਿਛੜ ਕਦੇ ਨਾ ਜਾਇਆ । ਨਾਤਾ ਤੁੱਟੇ ਮਾਤ ਪਿਤ ਸਾਕ ਸੱਜਣ ਸੈਣਾ, ਸਤਿ ਪੁਰਖ ਨਿਰੰਜਣ ਸਤਿਗੁਰ ਪੂਰਾ ਏਕਾ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਾਨਕ ਵਿਚ ਸਮਾਇਆ। ਨਾਨਕ ਗੁਰ ਨਰ ਨਿਰੰਕਾਰ, ਏਕਾ ਅਲਖ ਜਗਾਈਆ। ਏਕਾ ਸ਼ਬਦ ਏਕਾ ਸੁਰ ਏਕਾ ਸਿਤਾਰ, ਏਕਾ ਲਿਵ ਲਾਈਆ। ਏਕਾ ਘਰ ਏਕਾ ਦਰ ਏਕਾ ਹਰਿ ਏਕਾ ਵਰ, ਏਕਾ ਮਹੱਲ ਸੁਹਾਈਆ। ਹਰਿ ਹਰਿ ਭਾਣਾ ਰਿਹਾ ਜਰ, ਭਾਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਦੇਵੇ ਵਰ, ਨਾਨਕ ਨਾਨਕ ਨਾਨਕ ਇਹ ਸਮਝਾਈਆ। ਨਾਨਕ ਗੁਰ ਹਰਿ ਆਪ ਜਣਾ, ਆਪਣਾ ਆਪ ਬੁਝਾਇਆ। ਸੋ ਪੁਰਖ ਨਿਰੰਜਣ ਆਪ ਅਖਵਾ, ਸਤਿ ਪੁਰਖਾ ਨਾਉਂ ਧਰਾਇਆ। ਹਰ ਘਟ ਅੰਦਰ ਗਿਆ ਸਮਾ, ਹੰ ਹੰ ਆਪ ਅਖਵਾਇਆ। ਨਾਨਕ ਚੋਲੀ ਰੰਗ ਰੰਗਾ, ਰੰਗ ਅਨਡੀਠਾ ਇਕ ਰੰਗਾਇਆ। ਆਪਣਾ ਭੇਵ ਪ੍ਰਭ ਆਪ ਖੁਲ੍ਹਾ, ਆਪ ਆਪਣਾ ਪੜਦਾ ਲਾਹਿਆ। ਸੋਹੰ ਸੋਹੰ ਨਾਨਕ ਗੁਰ ਰਿਹਾ ਗਾ, ਹਰਿ ਗੋਬਿੰਦ ਮੇਲ ਮਿਲਾਇਆ। ਸ੍ਰਿਸ਼ਟ ਸਬਾਈ ਸਤਿਨਾਮ ਮੰਤਰ ਦ੍ਰਿੜਾ, ਜਗਤ ਮਾਰਗ ਇਕ ਵਖਾਇਆ। ਚਾਰੇ ਕੁੰਟਾਂ ਫੇਰੀ ਪਾ, ਵਰਨਾਂ ਬਰਨਾਂ ਰਿਹਾ ਜਗਾਇਆ। ਕਲਜੁਗ ਕੂੜਾ ਰਿਹਾ ਕੁਰਲਾ, ਪ੍ਰਭ ਅੱਗੇ ਦਏ ਦੁਹਾਇਆ। ਸੰਗ ਮੁਹੰਮਦ ਨਾਲ ਰਲਾ, ਮੰਗਣ ਮੰਗ ਇਕ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਥਾਉਂ ਥਾਂਇਆ। ਮੰਗੀ ਮੰਗ ਹਰਿ ਦਰਗਾਹ, ਮੁਹੰਮਦ ਮੁਖ ਉਚਾਰਿਆ। ਚੌਦਾਂ ਲੋਕ ਬੇਪਰਵਾਹ, ਤੇਰਾ ਰੂਪ ਹੋਏ ਸਿਕਦਾਰਿਆ। ਚੌਦਾਂ ਹੱਟ ਵੇਖ ਵਖਾ, ਚੌਦਾਂ ਚੌਦਾਂ ਪਾਰ ਕਿਨਾਰਿਆ। ਪੁਰਖ ਅਬਿਨਾਸ਼ੀ ਰਿਹਾ ਜਣਾ, ਸੁਣ ਸਾਚੇ ਸੁਤ ਦੁਲਾਰਿਆ। ਤੇਰੇ ਮਸਤਕ ਟਿੱਕਾ ਦਿਤਾ ਲਾ, ਚੌਦਾਂ ਤਬਕਾਂ ਇਕ ਹੁਲਾਰਿਆ। ਸਦ ਚੌਦਾਂ ਤੇਰਾ ਲੇਖਾ ਤੇਰੀ ਝੋਲੀ ਪਾ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਆਪੇ ਵੇਖ ਵਖਾ ਰਿਹਾ। ਕਲਜੁਗ ਤੇਰੀ ਸੁਣ ਪੁਕਾਰ, ਪ੍ਰਭ ਸਾਚੇ ਦਇਆ ਕਮਾਈਆ। ਮੁਹੰਮਦ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਈਆ। ਨਾਨਕ ਬੇੜਾ ਡੋਬੇ ਮੇਰਾ ਅਧਵਿਚਕਾਰ, ਨਾਮ ਚੱਪੂ ਰਿਹਾ ਦਬਾਈਆ। ਪੁਰਖ ਅਬਿਨਾਸ਼ੀ ਕਰ ਵਿਚਾਰ, ਲੇਖਾ ਲੇਖਾ ਅੱਗੇ ਰਖਾਈਆ। ਅਭੁੱਲ ਅਭੁੱਲ ਆਪ ਕਰਤਾਰ, ਭੁੱਲ ਕਿਉਂ ਮੇਰਾ ਵéਤ ਗਵਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦੀ ਸਦਾ ਅਤੁਲ, ਪੂਰਾ ਤੋਲ ਤੁਲਾਈਆ । ਕਲਜੁਗ ਸੁਣਾਏ ਆਪਣਾ ਬੋਲ, ਤੇਰਾਂ ਪੂਰਾ ਤੋਲ ਤੁਲਾਈਆ। ਨਾਨਕ ਜੋਤੀ ਜਾਏ ਮੌਲ, ਹਰਿ ਸ਼ਬਦ ਕਰੇ ਜਣਾਈਆ। ਨਾਨਕ ਜੈਕਾਰਾ ਏਕਾ ਬੋਲ, ਲੱਖ ਚੁਰਾਸੀ ਗਿਆ ਸੁਣਾਈਆ। ਨਿਹਕਲੰਕ ਲੈ ਅਵਤਾਰਾ ਵਜਾਏ ਢੋਲ, ਮਰਦੰਗਾ ਆਪਣੇ ਹੱਥ ਰਖਾਈਆ। ਲੋਆਂ ਪੁਰੀਆਂ ਪੜਦਾ ਦਏ ਫੋਲ, ਬ੍ਰਹਮਾ ਵਿਸ਼ਨ ਸ਼ਿਵ ਦਏ ਹਿਲਾਈਆ। ਲੇਖਾ ਜਾਣੇ ਨਾ ਕੋਈ ਪਾਂਧਾ ਰੌਲ, ਜਗਤ ਜੀਵ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਵੇਖ ਵਖਾਈਆ। ਨਾਨਕ ਨਿਰਗੁਣ ਵੱਖ ਕਰ, ਘਰ ਸਾਚਾ ਆਪ ਸਮਾਇਆ। ਸਾਚੀ ਜੋਤ ਧਰ, ਅੰਗਦ ਅੰਗ ਲਗਾਇਆ। ਆਪ ਆਪਣਾ ਦਿਤਾ ਵਰ, ਅਮਰ ਅਮਰਾ ਪਦ ਸਮਾਇਆ। ਆਪਣਾ ਭਾਣਾ ਆਪੇ ਜ਼ਰ, ਰਾਮ ਦਾਸ ਹੋਏ ਸਹਾਇਆ। ਰਾਮ ਦਾਸ ਤੇਰਾ ਸਾਚਾ ਸਰ, ਗੁਰ ਅਰਜਨ ਸੇਵ ਕਮਾਇਆ। ਅਰਜਨ ਜੋਤੀ ਹਰਿ ਜੀ ਹਰਿ, ਹਰਿ ਸ਼ਬਦੀ ਬਣਤ ਬਣਾਇਆ। ਹਰਿ ਗੋਬਿੰਦਾ ਸਾਚੇ ਘੋੜੇ ਚੜ੍ਹ, ਨਾਮ ਖੰਡਾ ਰਿਹਾ ਚਮਕਾਇਆ। ਹਰਿ ਰਾਏ ਪ੍ਰਭ ਸਰਨ ਪੜ੍ਹ, ਸਰਨ ਸਰਨਾਈ ਸਾਚੀ ਆਇਆ। ਹਰਿ ਕ੍ਰਿਸ਼ਨ ਏਕਾ ਅੱਖਰ ਗਿਆ ਪੜ੍ਹ, ਜਗਤ ਵਿਦਿਆ ਮਾਣ ਗਵਾਇਆ। ਤੇਗ ਬਹਾਦਰ ਸਾਚੇ ਘੋੜੇ ਪੌੜੇ ਗਿਆ ਚੜ੍ਹ, ਪ੍ਰਭ ਸਾਚੇ ਆਪ ਚੜ੍ਹਾਇਆ । ਗਊ ਗਰੀਬਾਂ ਫੜਾਇਆ ਏਕਾ ਲੜ, ਆਪ ਆਪਣਾ ਪਲੜਾ ਡਾਹਿਆ। ਲੇਖੇ ਲਾਏ ਸੀਸ ਧੜ, ਕਿਲ੍ਹਾ ਗੜ੍ਹ ਤੁੜਾਇਆ। ਗੁਰ ਗੋਬਿੰਦੇ ਹਰਿ ਅੰਦਰ ਵੜ, ਦੇ ਮਤ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਖ ਵਟਾਇਆ। ਗੁਰ ਗੋਬਿੰਦੇ ਆਪ ਸਮਾ, ਹਰਿ ਆਪਣੀ ਜੋਤ ਜਗਾਈਆ। ਬਾਲ ਅਵਸਥਾ ਬਾਲ ਨਾਦਾਨਾ ਗਲੇ ਲਗਾ, ਬਾਲੀ ਬਾਲ ਆਪ ਅਖਵਾਈਆ। ਸ਼ਬਦ ਨਿਸ਼ਾਨਾ ਤੀਰ ਚਲਾ, ਏਕਾ ਚਿੱਲਾ ਰਿਹਾ ਚੜ੍ਹਾਈਆ। ਤਨ ਗਾਤਰੇ ਸਚ ਨਾਮ ਖੰਡਾ ਇਕ ਵਖਾ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਝੋਲੀ ਪਾਈਆ। ਗੋਬਿੰਦ ਗੁਰ ਹਰਿ ਹਰਿ ਸਾਥਾ, ਸਗਲਾ ਸੰਗ ਨਿਭਾਇਆ। ਆਪ ਚਲਾਏ ਆਪਣਾ ਰਾਥਾ, ਰਥਵਾਹੀ ਆਪ ਅਖਵਾਇਆ। ਇਕ ਨਿਭਾਏ ਆਪਣਾ ਸਾਥਾ, ਸਗਲਾ ਸਾਥੀ ਆਪ ਹੋ ਜਾਇਆ। ਆਪੇ ਜਾਣੇ ਆਪਣੀ ਗਾਥਾ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਕਾਇਆ ਲਈ ਵਰ, ਵਰ ਦਾਤਾ ਆਪ ਹੋ ਜਾਇਆ। ਗੋਬਿੰਦ ਦਰ ਸਾਚੀ ਨਾਰੀ, ਹਰਿ ਕੰਤ ਕਰੇ ਪਿਆਰਾ। ਪਿਤਾ ਪੂਤ ਇਕ ਸਿਕਦਾਰੀ, ਏਕਾ ਏਕ ਰਾਜ ਦਰਬਾਰਾ। ਏਕਾ ਜੋਧਾ ਸੂਰ ਵਡ ਬਲਕਾਰੀ, ਏਕਾ ਤੇਜ ਕਟਾਰਾ। ਏਕਾ ਤੋੜੇ ਗੜ੍ਹ ਹੰਕਾਰੀ, ਏਕਾ ਕਰੇ ਸਚ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਆਪ ਉਪਜਾਏ ਸਾਚੀ ਬਿੰਦਾ, ਵੇਖ ਵਖਾਏ ਸਗਲ ਪਸਾਰਾ। ਗੁਰ ਗੋਬਿੰਦਾ ਆਪ ਉਪਾ, ਆਪੇ ਦਏ ਵਡਿਆਈਆ। ਪੰਥ ਪੰਥੀ ਪੰਥ ਬਣਾ, ਚਾਰ ਵਰਨ ਇਕ ਸਰਨਾਈਆ। ਸਾਚੇ ਮੰਦਰ ਡੇਰਾ ਲਾ, ਅਨੰਦ ਅਨੰਦ ਅਨੰਦ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਰਿਹਾ ਸਮਾਈਆ। ਆਪਣਾ ਭਾਣਾ ਆਪ ਜਣਾ, ਗੁਰ ਗੋਬਿੰਦ ਆਪ ਜਣਾਇਆ। ਆਪਣਾ ਪੂਤ ਆਪ ਉਪਾ, ਆਪਣੀ ਸੇਵਾ ਲਾਇਆ। ਸ਼ਬਦ ਦੂਤ ਰਿਹਾ ਦੁੜਾ, ਦੋ ਜਹਾਨੀ ਫੇਰਾ ਪਾਇਆ। ਮਸਤੂਆਣਾ ਵੇਖ ਵਖਾ, ਦਹਿ ਦਿਸ਼ਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਇਹ ਸਮਝਾਇਆ। ਗੁਰ ਗੋਬਿੰਦੇ ਸ਼ਬਦ ਜਣਾਈ, ਪ੍ਰਭ ਸਾਚਾ ਆਪ ਸੁਣਾਇੰਦਾ। ਪੁਰੀ ਅਨੰਦ ਹੋਏ ਜੁਦਾਈ, ਵੇਲਾ ਅੰਤਮ ਆਇੰਦਾ। ਗੁਰ ਗੋਬਿੰਦਾ ਵੇਖੇ ਚਾਈਂ ਚਾਈਂ, ਅੱਠੇ ਪਹਿਰ ਖ਼ੁਸ਼ੀ ਮਨਾਇੰਦਾ। ਗੁਰਮੁਖ ਗੁਰਸਿਖ ਜਾਨਣ ਨਾਹੀ, ਹਰਿ ਭਾਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵéਤ ਸੁਹਾਇੰਦਾ । ਆਪੇ ਜਾਣੇ ਆਪਣਾ ਵੇਲਾ, ਆਪਣੀ ਕਾਰ ਕਮਾਈਆ। ਆਪੇ ਗੁਰ ਆਪੇ ਚੇਲਾ, ਆਪ ਆਪਣੀ ਸੇਵ ਕਮਾਈਆ। ਸਦਾ ਸਹਾਈ ਇਕ ਇਕੇਲਾ, ਇਕ ਇਕੱਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਸੇਵਾ ਲਾਈਆ। ਗੁਰ ਗੋਬਿੰਦ ਸਾਚੀ ਸੇਵ ਕਮਾ, ਚਲਿਆ ਕਰ ਕਰ ਧਾਈਆ। ਪੁਰੀ ਅਨੰਦ ਦਏ ਤਜਾ, ਆਪਣਾ ਚਰਨ ਟਿਕਾਈਆ। ਆਪਣਾ ਲੇਖਾ ਆਪ ਉਠਾ, ਆਪਣੇ ਸੀਸ ਟਿਕਾਈਆ। ਸਰਸਾ ਤੇਰੀ ਭੇਟ ਚੜ੍ਹਾ, ਗੁਰ ਪੂਰੇ ਖ਼ੁਸ਼ੀ ਮਨਾਈਆ। ਆਪ ਆਪਣਾ ਪਾਰ ਕਰਾ, ਖੇਲੇ ਖੇਲ ਵੇਖੇ ਥਾਉਂ ਥਾਈਂਆ। ਬੀਸ ਬੀਸਾ ਵਿਚ ਗਿਆ ਸਮਾ, ਸਾਚੀ ਅੰਸਾ ਆਪ ਅਖਵਾਈਆ। ਗੁਣ ਅਵਗੁਣ ਬਾਸ਼ਕ ਮੁਖ ਸਹੰਸਾ ਨਾ ਸਕੇ ਗਾ, ਗੋਬਿੰਦ ਗੋਬਿੰਦ ਇਹ ਵਡਿਆਈਆ। ਜੰਗਲ ਜੂਹ ਉਜਾੜ ਬੈਠਾ ਡੇਰਾ ਲਾ, ਇਕ ਓਟ ਅਕਾਲ ਰਖਾਈਆ। ਸਚ ਸੁਨੇਹੜਾ ਰਿਹਾ ਘਲਾ, ਪ੍ਰਭ ਤੇਰੀ ਬੇਪਰਵਾਹੀਆ। ਮਾਛੂਵਾੜੇ ਵਾਲੇ ਮਿਲਿਆ ਥਾਂ, ਪੁਰੀ ਅਨੰਦ ਦਿਸ ਨਾ ਆਈਆ। ਜਿਉਂ ਭਾਵੇ ਤਿਉਂ ਰਿਹਾ ਕਰਾ, ਨਾਨਕ ਸਿਖਿਆ ਇਕ ਸਿਖਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਆਪ ਆਪਣੀ ਲੈ ਅੰਗੜਾਈਆ। ਗੁਰ ਗੋਬਿੰਦੇ ਮਿਲਿਆ ਆ, ਲੋਕਮਾਤ ਜੋਤ ਜਗਾਈਆ। ਆਪੇ ਆਪਣੇ ਅੰਗ ਲਗਾ, ਸਾਚੀ ਸਿਖਿਆ ਇਕ ਸਮਝਾਈਆ। ਵੇਲਾ ਵéਤ ਤੇਰਾ ਦਏ ਸੁਹਾ, ਪ੍ਰਭ ਸਾਚੇ ਹੱਥ ਵਡਿਆਈਆ। ਮੁਹੰਮਦ ਲਹਿਣਾ ਆਪ ਚੁਕਾ, ਚੌਦਾਂ ਲੋਕਾਂ ਦਏ ਮਿਟਾਈਆ। ਤੇਰੀ ਜੈ ਇਕ ਕਰਾ, ਏਕਾ ਨਾਅਰਾ ਲਾਈਆ। ਸਚ ਮਹੱਲਾ ਦਏ ਵਸਾ, ਸਾਚਾ ਧਾਮ ਸੁਹਾਈਆ। ਕਿਸੇ ਦਿਸ ਨਾ ਆਏ ਸ਼ਹਿਰ ਨਗਰ ਗਰਾਂ, ਗੁਰ ਦਰ ਮੰਦਰ ਨਾ ਡੇਰਾ ਲਾਈਆ। ਤੇਰੀ ਕਾਇਆ ਮੰਦਰ ਜੋਤੀ ਦਏ ਜਗਾ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਲੇਖਾ ਦਏ ਮਿਟਾ, ਜੂਠੀ ਝੂਠੀ ਮਿਟੇ ਸ਼ਾਹੀਆ। ਸਤਿਜੁਗ ਸਾਚਾ ਚੰਦ ਚੜ੍ਹਾ, ਗੋਬਿੰਦ ਤੇਰਾ ਤਾਜ ਤੇਰੇ ਸੀਸ ਟਿਕਾਈਆ। ਖ਼ੁਸ਼ੀ ਬੰਦ ਬੰਦ ਕਰਾ, ਗੁਰਸਿਖੀ ਦਏ ਵਡਿਆਈਆ। ਪੰਚਮ ਠੱਗਾਂ ਤੋਂ ਲਏ ਬਚਾ, ਪੰਚਮ ਦਿਤੀ ਇਕ ਪੜ੍ਹਾਈਆ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਜੋਤ ਜਗਾ, ਏਕਾ ਇੱਕੀ ਦੇਵੇ ਪਾਈਆ। ਸਾਚੀ ਸਿੱਖੀ ਆਪ ਬਣਾ, ਚਾਰ ਵਰਨ ਦਏ ਸਰਨਾਈਆ। ਰਿਖੀ ਮੁਨੀ ਕੋਈ ਜਾਣੇ ਨਾ, ਤਿੱਖੀ ਧਾਰ ਆਪ ਚਲਾਈਆ। ਮੁਸਲਿਮ ਸੁੰਨੀ ਕੋਈ ਦਿਸੇ ਨਾ, ਪੰਡਤ ਪਾਂਧਾ ਮਸਤਕ ਤਿਲਕ ਨਾ ਕੋਈ ਲਗਾਈਆ। ਹਿੰਦੂ ਸਿੱਖ ਈਸਾਈ ਕੋਈ ਉਠੇ ਨਾ, ਜ਼ਾਤ ਪਾਤ ਰਹਿਣ ਨਾ ਪਾਈਆ। ਵੇਦ ਪੁਰਾਨ ਅੰਜੀਲ ਕੁਰਾਨ ਨਾ ਸਕੇ ਕੋਈ ਪੜ੍ਹਾ, ਨਾ ਕੋਈ ਮੁੱਲਾ ਸਬਕ ਸਿਖਾਈਆ। ਹੋਮ ਯਗ ਯਾਤਰੀ ਹਵਨ ਨਾ ਸਕੇ ਕੋਈ ਕਰਾ, ਦੁਰਗਾ ਮੰਤਰ ਨਾ ਕੋਈ ਅਲਾਈਆ। ਰਾਗ ਛੱਤੀ ਨਾ ਸਕੇ ਕੋਈ ਗਾ, ਪ੍ਰਭ ਵੱਡੇ ਹੱਥ ਵਡਿਆਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਮਾਰਗ ਦਏ ਪਾ, ਏਕਾ ਏਕ ਕਰੇ ਜਣਾਈਆ। ਬ੍ਰਹਮਾ ਸ਼ਿਵ ਵਿਸ਼ਨ ਸੇਵਾ ਲਾ, ਸੇਵਕ ਸੇਵਾ ਇਕ ਵਖਾਈਆ। ਕਰੋੜ ਤੇਤੀਸਾ ਦਏ ਜਣਾ, ਸ਼ਬਦ ਹੁਲਾਰਾ ਇਕ ਜਣਾਈਆ। ਗੁਰਮੁਖ ਸਾਜਣ ਸਾਚੇ ਤੇਰੇ ਸੰਗ ਰਲਾ, ਲੋਕਮਾਤ ਕਰੇ ਕੁੜਮਾਈਆ। ਪੁਰੀ ਅਨੰਦ ਛੱਡ ਜੋ ਸਰਸੇ ਦਿਤਾ ਰੁੜ੍ਹਾ, ਲੋਕਮਾਤ ਜਨਮ ਦਵਾਈਆ। ਸੰਮਤ ਚੌਦਾਂ ਵੀਹ ਸਦ ਤੇਰਾਂ ਲੜ ਦਏ ਫੜਾ, ਜੋਤੀ ਸ਼ਬਦ ਕਰੇ ਕੁੜਮਾਈਆ। ਸਾਚੇ ਪੌੜੇ ਦਏ ਚੜ੍ਹਾ, ਉਚਾ ਡੰਡਾ ਏਕਾ ਲਾਈਆ। ਬਜਰ ਕਪਾਟੀ ਕਿਲ੍ਹਾ ਦਏ ਤੁੜਾ, ਦਸਮ ਦਵਾਰੀ ਜੋਤ ਜਗਾਈਆ। ਏਕਾ ਅੱਖਰ ਆਪ ਪੜ੍ਹਾ, ਏਕਾ ਮੇਲ ਮਿਲਾਈਆ। ਏਕਾ ਦੂਜਾ ਭੌ ਚੁਕਾ, ਤੀਜੇ ਨੇਤਰ ਦਰਸ ਦਿਖਾਈਆ। ਚੌਥੇ ਘਰ ਦਏ ਬਹਾ, ਅਮਰਾਪਦ ਵੱਡੀ ਵਡਿਆਈਆ। ਪੰਚਮ ਮੇਲਾ ਸਹਿਜ ਸੁਭਾ, ਗੁਰ ਪੂਰੇ ਹੱਥ ਵਡਿਆਈਆ। ਛੇਵਾਂ ਛੱਪਰ ਛੰਨ ਪ੍ਰ੍ਰਭ ਇਕ ਰਖਾ, ਸ਼ਬਦੀ ਰਚਨ ਰਚਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਤੇਰੇ ਦਰ ਜਾਏ ਸਮਾ, ਤੇਰਾ ਕਾਇਆ ਰਥ ਚਲਾਈਆ। ਆਪ ਆਪਣਾ ਭੇਖ ਵਟਾ, ਏਕਾ ਡੰਕ ਨਾਉਂ ਵਜਾਈਆ। ਨਿਹਕਲੰਕ ਨਾਉਂ ਧਰਾ, ਗੋਬਿੰਦ ਮੇਲ ਮਿਲਾਈਆ। ਸਗਲੀ ਚਿੰਤਾ ਦਏ ਮਿਟਾ, ਸਗਲੀ ਸ੍ਰਿਸ਼ਟ ਸਹਾਈਆ। ਨਿੰਦਕ ਦੁਸ਼ਟ ਦੁਰਾਚਾਰ ਕੋਈ ਰਹਿਣਾ ਨਾ, ਕਲਜੁਗ ਅੰਤਮ ਦਏ ਖਪਾਈਆ। ਝੂਠੇ ਵਹਿਣ ਕਿਸੇ ਵਹਿਣਾ ਨਾ, ਮਦਿਰਾ ਮਾਸ ਨਾ ਕੋਈ ਖਾਈਆ। ਵੇਸਵਾ ਘਰ ਕਿਸੇ ਬਹਿਣਾ ਨਾ, ਕਾਮ ਕਰੋਧ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦਿਤੀ ਆਪ ਵਡਿਆਈਆ। ਗੁਰ ਗੋਬਿੰਦਾ ਸੁਣ ਪਰਨਾਮ, ਕਰੇ ਚਰਨ ਦਵਾਰਿਆ। ਪੁਰਖ ਅਬਿਨਾਸ਼ੀ ਕਾਇਆ ਤੇਰਾ ਚਾਮ, ਤੇਰੇ ਚਰਨਾਂ ਉਤੋਂ ਵਾਰਿਆ। ਸਾਚੀ ਸਿੱਖੀ ਮੇਰਾ ਸਾਚਾ ਦਾਮ, ਫਲੇ ਫੁਲੇ ਵਿਚ ਸੰਸਾਰਿਆ। ਏਕਾ ਜਪੇ ਤੇਰਾ ਨਾਮ, ਦੂਜੇ ਜਾਏ ਨਾ ਕਿਸੇ ਦਵਾਰਿਆ। ਏਕ ਏਕ ਦੇਣਾ ਤਾਮ, ਤ੍ਰਿਸਨਾ ਭੁੱਖ ਨਿਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਏ ਪਿਆਰਿਆ। ਗੋਬਿੰਦ ਦੇਵੇ ਹਰਿ ਪਿਆਰਾ, ਆਪਣਾ ਹੱਥ ਉਠਾਇਆ। ਵੇਖੇ ਖੇਲ ਵਿਚ ਸੰਸਾਰਾ, ਹਰਿ ਜੋਤੀ ਜੋਤ ਜਗਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸਾਚਾ ਧਾਮ ਆਪ ਸੁਹਾਇਆ। ਗੁਰ ਗੋਬਿੰਦ ਉਠ ਉਠ ਵੇਖੇ ਕਰ ਵਿਚਾਰਾ, ਕਵਣ ਕੂਟੇ ਹਰਿ ਹਰਿ ਡੇਰਾ ਲਾਇਆ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾਏ ਦਇਆ ਕਮਾਏ ਸਭ ਤੋਂ ਵਸਿਆ ਬਾਹਰਾ, ਜੋਤ ਨਿਰੰਜਣ ਸੇਵਾਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਖਾਏ ਸਚ ਸੱਚਾ ਦਰਬਾਰਾ। ਸਚ ਦਰਬਾਰ ਹਰਿ ਸੁਲਤਾਨ, ਆਪਣਾ ਆਪ ਵਖਾਇਆ। ਗੁਰ ਗੋਬਿੰਦਾ ਕਰ ਪਰਵਾਨ, ਚਰਨ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪ ਆਪਣੇ ਰੰਗ ਰੰਗਾਇਆ। ਲੇਖਾ ਲਿਖੇ ਜਗਤ ਮਹਾਨ, ਆਪ ਆਪਣਾ ਵੇਖ ਵਖਾਇਆ। ਸੰਬਲ ਨਗਰ ਸਚ ਮਕਾਨ, ਹਰਿ ਗੋਬਿੰਦ ਜੋਤ ਜਗਾਇਆ। ਚੌਦਾਂ ਲੋਕ ਚੌਦਾਂ ਹੱਟ ਚੌਦਾਂ ਤਬਕ ਰਖਾਏ ਇਕ ਮਕਾਨ, ਏਕਾ ਵਣਜ ਨਾਮ ਕਰਾਇਆ। ਗੁਰਮੁਖ ਸਾਚੇ ਚਤੁਰ ਸੁਜਾਨ, ਅੰਤਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਅੰਕ ਵਖਾਇਆ। ਹਰਿ ਹਰਿ ਅੰਕ ਅੰਕ ਅਵੱਲਾ, ਭੇਵ ਨਾ ਕੋਈ ਭੇਦਿਆ। ਆਪੇ ਜਾਣੇ ਇਕ ਇਕੱਲਾ, ਲੇਖਾ ਲਿਖੇ ਨਾ ਚਾਰੇ ਵੇਦਿਆ। ਆਪਣੀ ਜੋਤੀ ਆਪੇ ਰਲਾ, ਹਰਿ ਸ਼ਬਦੀ ਵੇਦ ਕਿਤੇਬਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਾਣੇ ਜਣਾਏ ਬੋਧ ਅਗਾਧਿਆ। ਰਾਮ ਸਿੰਘ ਹਰਿ ਰਾਮ ਭੰਡਾਰਾ, ਰਾਮ ਰਾਮ ਵਰਤਾਇਆ। ਆਪੇ ਬਣੇ ਜਗਤ ਵਰਤਾਰਾ, ਜੁਗ ਜੁਗ ਆਪ ਵਰਤਾਇਆ। ਭਗਤ ਦਵਾਰੇ ਬਣ ਭਿਖਾਰਾ, ਭੇਖਾਧਾਰੀ ਭੇਖ ਵਟਾਇਆ। ਜਨਮ ਕਰਮ ਨਾ ਜਾਣੇ ਜੀਵ ਗਵਾਰਾ, ਗੁਰਮੁਖਾਂ ਮੇਲ ਮਿਲਾਇਆ। ਮਿਲਿਆ ਮੇਲ ਗੁਰ ਕਰਤਾਰਾ, ਗੁਰ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਜਗ ਮਿਲਾਇਆ। ਰਾਮ ਨਾਮ ਸ਼ਬਦ ਭੰਡਾਰਾ, ਏਕਾ ਏਕ ਰਖਾਇਆ। ਅਤੋਟ ਅਤੁਟ ਵਿਚ ਸੰਸਾਰਾ, ਨਿਖੁੱਟ ਕਦੇ ਨਾ ਜਾਇਆ। ਗੁਰਮੁਖਾਂ ਦੇਵੇ ਕਰ ਪਿਆਰਾ, ਆਪ ਆਪਣੀ ਸੇਵਾ ਲਾਇਆ। ਪੂਰਾ ਕੀਤਾ ਕੌਲ ਇਕਰਾਰਾ, ਭੁੱਲ ਕਦੇ ਨਾ ਜਾਇਆ। ਪਾਏ ਮੁੱਲ ਵਿਚ ਸੰਸਾਰਾ, ਅਮੋਲਕ ਸਿਹਰਾ ਇਕ ਰਖਾਇਆ। ਫਲ ਲਗਾਏ ਕਾਇਆ ਸਾਚੀ ਡਾਲ੍ਹਾ, ਫੁਲ ਫੁਲਵਾੜੀ ਵੇਖ ਵਖਾਇਆ। ਆਤਮ ਅੰਤਮ ਦੀਪਕ ਜੋਤੀ ਕਰੇ ਉਜਾਲਾ, ਅੰਧ ਅੰਧੇਰ ਮਿਟਾਇਆ। ਸਵੱਛ ਸਰੂਪੀ ਦਰਸ ਦਿਖਾਏ ਗੁਰ ਗੋਪਾਲਾ, ਗੋਬਿੰਦ ਰੂਪ ਵਟਾਇਆ। ਅਜੂਨੀ ਰਹਿਤ ਰਸਨ ਨਾ ਕਹਿਤ ਵੇਖ ਵਖਾਏ ਨੂਰੀ ਨੂਰਾ, ਨੂਰੋ ਨੂਰ ਸਮਾਇਆ। ਕਾਇਆ ਮੰਦਰ ਆਪਣਾ ਆਪ ਉਪਾਏ, ਸੁਹਾਏ ਸਚ ਸੱਚੀ ਧਰਮਸਾਲਾ। ਅੱਠੇ ਪਹਿਰ ਡਗਮਗਾਏ, ਤੋੜ ਤੁੜਾਏ ਜਗਤ ਜੰਜਾਲਾ। ਕਾਲ ਮਹਾਂਕਾਲ ਨੇੜ ਨਾ ਆਏ, ਧਰਮ ਰਾਏ ਨਾ ਕੱਢੇ ਦਵਾਲਾ। ਚਰਨ ਸਰਨ ਇਕ ਵਖਾਏ, ਦੇਵੇ ਨਾਮ ਸੱਚਾ ਧਨ ਮਾਲਾ। ਆਤਮ ਝੋਲੀ ਆਪ ਭਰਾਏ, ਆਪੇ ਸ਼ਾਹ ਆਪੇ ਕੰਗਾਲਾ। ਸ਼ਬਦ ਫੂਲਨ ਗਲ ਹਾਰ ਪਵਾਏ, ਆਪੇ ਹੋਏ ਦੋ ਜਹਾਨ ਰਖਵਾਲਾ। ਪੂਰਬ ਲਹਿਣਾ ਭੇਵ ਖੁਲ੍ਹਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਿਆ ਬਾਣ ਇਕ ਨਿਰਾਲਾ। ਮਾਰਿਆ ਬਾਣ ਮਿਰਗ ਨੈਣ, ਨੈਣ ਮੁਧਾਰੀ ਦਿਸ ਨਾ ਆਇਆ। ਨੈਣ ਮੁੰਧਾਰੀ ਸਾਚਾ ਸਾਕ ਸੱਜਣ ਸੈਣ, ਬੱਧਕ ਗਲੇ ਲਗਾਇਆ। ਧੰਨ ਧੰਨ ਮੁਖ ਮੁਖ ਰਸਨਾ ਕਹਿਣ, ਵਾਹ ਵਾਹ ਤੇਰੀ ਏਹ ਵਡਿਆਇਆ। ਜੁਗ ਜੁਗ ਚੁੱਕਿਆ ਤੇਰਾ ਦੇਣ, ਤੇਰਾ ਤੇਰੀ ਝੋਲੀ ਪਾਇਆ। ਦਰ ਦਵਾਰੇ ਗੁਰਮੁਖ ਤੇਰੀ ਪ੍ਰੇਮ ਭਿਛਿਆ ਆਇਆ ਲੈਣ, ਦਰ ਦਹਿਲੀਜੋਂ ਬਾਹਰ ਚਰਨ ਟਿਕਾਇਆ। ਬਲ ਦਵਾਰ ਜਿਉਂ ਬਣਿਆ ਸਾਚਾ ਸੈਣ, ਉਪਰ ਚਰਨ ਟਿਕਾਇਆ। ਆਕਾਸ਼ ਪਰਕਾਸ਼ ਸਰਬ ਸ਼ਰਮਾਇਣ, ਗੁਰਮੁਖ ਤੇਰਾ ਦਰਸ਼ਨ ਦਿਸ ਕਿਸੇ ਨਾ ਆਇਆ। ਲੱਖਮੀ ਨਰਾਇਣ ਮੁਕੰਦ ਮਨੋਹਰ ਮੁਕਟ ਬੈਨ ਸਾਚੇ ਕੁੰਡਲ ਸਾਚੀ ਸਿੱਖੀ ਸਾਚੇ ਕਾਹਨ ਵੇਖੇ ਸਾਚੇ ਨੈਣ, ਨੈਣ ਨੈਣਾਂ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਗੁਰਮੁਖ ਵੇਖ ਵਖਾਇਆ। ਬੱਧਕ ਮਾਰ ਤੀਰ, ਚੀਰ ਬੰਧਾਇਆ। ਕਾਹਨਾ ਕ੍ਰਿਸ਼ਨਾ ਕਰੇ ਅੰਤ ਅਖ਼ੀਰ, ਜਗਤ ਤਜਾਇਆ। ਤੇਰੀ ਕਟੇ ਜੁਗ ਜੁਗ ਭੀੜ, ਰਸਨਾ ਬਚਨ ਅਲਾਇਆ। ਲੋਕਮਾਤ ਅੰਤਮ ਬੰਨ੍ਹੇ ਬੀੜ, ਨਿਹਕਲੰਕ ਜਾਮਾ ਪਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਕੀਟ ਕੀਟਾ ਆਪ ਅਖਵਾਇਆ। ਦਰਸ ਦਿਖਾਏ ਸਦਾ ਅਨਡੀਠ, ਲੇਖਾ ਲਿਖ ਨਾ ਸਕੇ ਕੋਈ ਰਾਇਆ। ਭਗਤਨ ਘਰ ਸਾਚਾ ਦਰ ਹਰਿ ਹਰਿ ਲਾਗੇ ਮੀਠ, ਜੁਗ ਜੁਗ ਫੇਰੀ ਪਾਇਆ। ਆਦਿ ਜੁਗਾਦਿ ਨਾ ਦੇਵੇ ਕਦੀ ਪੀਠ, ਹਰਿਜਨ ਸਾਚੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਆਪਰ ਵਿਛੜੇ ਕਲਜੁਗ ਮੇਲ ਮਿਲਾਇਆ।