੧੯ ਭਾਦਰੋਂ ੨੦੧੪ ਬਿਕ੍ਰਮੀ ਲਛਮਣ ਸਿੰਘ ਦਰਸ਼ਨ ਸਿੰਘ ਦੇ ਗ੍ਰਹਿ ਮਕਾਨ ਨੰ੦ ੮੯੯੭ ਪਹਾੜ ਗੰਜ ਦਿੱਲੀ
ਨਿਰਗੁਣ ਸ਼ਬਦ ਬਿਬਾਣ ਇਕ ਰਖਾਇਆ। ਆਪੇ ਵੇਖੇ ਮਾਰ ਧਿਆਨ, ਵੇਖਣਹਾਰ ਆਪ ਅਖਵਾਇਆ। ਦੋ ਜਹਾਨੀ ਇਕ ਉਡਾਨ, ਆਦਿ ਜੁਗਾਦਿ ਰਿਹਾ ਲਗਾਇਆ। ਨੇਤਰ ਲੋਚਨ ਨੈਣ ਨਾ ਵੇਖ ਵਖਾਨ, ਰਸਨਾ ਜਿਹਵਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਖਿਲਾਇਆ। ਨਿਰਗੁਣ ਖੇਲ ਹਰਿ ਗੋਬਿੰਦ, ਆਪਣੀ ਰਚਨ ਰਚਾਈਆ। ਮੇਟ ਮਿਟਾਏ ਸਗਲੀ ਚਿੰਦ, ਭਗਤਨ ਦਇਆ ਕਮਾਈਆ। ਨਾਮ ਉਪਜਾਏ ਸਾਚੀ ਬਿੰਦ, ਉਤਪਤ ਸ੍ਰਿਸ਼ਟ ਸਬਾਈਆ। ਦਾਤਾ ਦਾਨੀ ਵਡ ਮਰਗਿੰਦ, ਏਕਾ ਏਕ ਅਖਵਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਸਤਿ ਸੰਤੋਖ ਸਮਾਈਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਜਗ ਅੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਭੂਪ ਅਖਵਾਈਆ। ਨਿਰਗੁਣ ਭੂਪ ਸਚ ਸੁਲਤਾਨ, ਸਾਚੇ ਤਖ਼ਤ ਬਿਰਾਜਿਆ। ਸਤਿ ਸਰੂਪੀ ਇਕ ਨਿਸ਼ਾਨ, ਸ਼ਬਦ ਸ਼ਬਦੀ ਮਾਰੇ ਅਵਾਜ਼ਿਆ। ਨਾ ਕੋਈ ਦੇਵੇ ਦਾਤਾ ਦਾਨੀ ਦਾਨ, ਨਾ ਕੋਈ ਰਚਨ ਰਚਾਏ ਸਵੰਬਰ ਕਾਜਿਆ। ਨਾ ਕੋਈ ਖੇਲੇ ਬਾਲ ਨਾਦਾਨਾ, ਨਾ ਕੋਈ ਗਰੀਬ ਨਾ ਕੋਈ ਰਾਜਨ ਰਾਜਿਆ। ਏਕੇ ਏਕ ਸ੍ਰੀ ਭਗਵਾਨ, ਆਪਣਾ ਸਾਜਨ ਸਾਜਿਆ। ਆਪੇ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਫਿਰੇ ਭਾਜਿਆ। ਭਗਤਨ ਕਰੇ ਆਪ ਪਛਾਣ, ਅਸਵ ਚਿੱਟੇ ਚੜ੍ਹੇ ਤਾਜਿਆ। ਕਲਜੁਗ ਤੇਰੀ ਵੇਖ ਦੁਕਾਨ, ਜੂਠਾ ਝੂਠਾ ਸਾਜਨ ਸਾਜਿਆ। ਨਾਨਕ ਗੋਬਿੰਦ ਰਸਨਾ ਗਾਣ, ਦਿਵਸ ਰੈਣ ਮਾਰਨ ਆਵਾਜ਼ਿਆ। ਮੁੱਲਾ ਸ਼ੇਖ ਮੁਸਾਇਕ ਪੀਰ ਦਸਤਗੀਰ ਸਰਬ ਕੁਰਲਾਨ, ਵੇਖ ਵਖਾਨਣ ਪਾਕੀ ਪਾਕ ਹਾਜਨ ਹਾਜਿਆ। ਪੰਡਤ ਪਾਂਧੇ ਰਹੇ ਵਖਾਨ, ਗੀਤਾ ਗਿਆਨ ਜਗਤ ਜਹਾਜ਼ਿਆ। ਕਿਸੇ ਹੱਥ ਨਾ ਆਏ ਗੁਣ ਨਿਧਾਨ, ਅੰਤਮ ਹਾਰੀ ਬਾਜੀਆ। ਹਰਿ ਪਰਗਟ ਹੋਏ ਵਾਲੀ ਦੋ ਜਹਾਨ, ਭਾਗ ਲਗਾਏ ਦੇਸ ਮਾਝਿਆ। ਧਰਮ ਝੁਲਾਏ ਇਕ ਨਿਸ਼ਾਨ, ਨੌ ਖੰਡ ਪ੍ਰਿਥਮੀ ਰਚਿਆ ਤੇਰਾ ਕਾਜਿਆ। ਸੱਤਾਂ ਦੀਪਾਂ ਪਾਏ ਏਕਾ ਆਨ, ਜਨ ਭਗਤਾਂ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰਾ ਸਤਿ ਸੰਤੋਖ ਏਕਾ ਨਾਮ ਚਲਾਏ ਲੋਕਮਾਤ ਜਹਾਜ਼ਨਾ। ਸਤਿਜੁਗ ਬੇੜਾ ਬੇਪਰਵਾਹ, ਤੇਰਾ ਇਕ ਬੰਧਾਇੰਦਾ। ਪੁਰਖ ਅਬਿਨਾਸ਼ੀ ਬਣ ਮਲਾਹ, ਸੋਹੰ ਚਪੂ ਲਾਇੰਦਾ। ਗੁਰਮੁਖ ਸਾਚੇ ਲਏ ਚੜ੍ਹਾ, ਸਾਚੇ ਰਾਹ ਚਲਾਇੰਦਾ। ਏਕਾ ਅੱਖਰ ਨਾਮ ਪੜ੍ਹਾ, ਦੋਅੰ ਦੋ ਮਿਟਾਇੰਦਾ। ਸੋਹੰ ਜਾਪ ਅਜਪਾ ਆਪ ਕਰਾ, ਸਤਿ ਪੁਰਖ ਵਿਚ ਸਮਾਇੰਦਾ। ਆਦਿ ਪੁਰਖ ਨਿਰੰਜਣ ਆਪ ਅਖਵਾ, ਜੋਤ ਨਿਰੰਜਣ ਮਾਤ ਜਗਾਇੰਦਾ। ਸ਼ਬਦ ਸਪੂਤਾ ਆਪ ਉਪਾ, ਗੋਬਿੰਦ ਵਿਚ ਸਮਾਇੰਦਾ। ਗੋਬਿੰਦ ਸਾਚੀ ਸੇਵਾ ਲਾ, ਸੇਵਾਦਾਰ ਆਪ ਹੋ ਜਾਇੰਦਾ। ਭਗਤ ਸੁਹੇਲੇ ਲਏ ਉਠਾ, ਆਪ ਆਪਣੀ ਦਇਆ ਕਮਾਇੰਦਾ। ਏਕਾ ਮੁੱਠਾ ਦਏ ਬੰਧਾ, ਵੇਲਾ ਅੰਤ ਕੰਤ ਸੰਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਧਾਰ, ਨਿਰਵੈਰ ਆਪ ਹੋ ਆਇੰਦਾ। ਨਰ ਨਰਾਇਣ ਆਦਿ ਪੁਰਖ ਅਖਵਾਈਆ। ਜਨ ਭਗਤਾਂ ਨੇਤਰ ਪਾਏ ਅੰਜਣ, ਕਲਜੁਗ ਅੰਤਮ ਵੇਖ ਵਖਾਈਆ। ਨਾ ਕੋਈ ਸਾਕ ਸੈਣ ਸੱਜਣ, ਨਾ ਕੋਈ ਦਾਸੀ ਦਾਸਾ ਨਾ ਕੋਈ ਮਾਤ ਰੱਖੇ ਲਾਜ ਨਾ ਕੋਈ ਹੋਏ ਸਹਾਈਆ। ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸਾ। ਗੁਰ ਚਰਨ ਧੂੜ ਸਾਚਾ ਮਜਨ, ਮਾਨਸ ਜਨਮ ਕਰੇ ਰਹਿਰਾਸਾ। ਹਰਿਜਨ ਹਰਿ ਸ਼ਬਦ ਅੰਮ੍ਰਿਤ ਆਤਮ ਪੀ ਪੀ ਰੱਜਣ, ਅੰਤਮ ਹੋਏ ਬੰਦ ਖੁਲਾਸਾ। ਪਾਰਬ੍ਰਹਮ ਪ੍ਰਭ ਆਇਆ ਪੜਦੇ ਕੱਜਣ, ਖੇਲੇ ਖੇਲ ਪ੍ਰਿਥਮੀ ਆਕਾਸਾ। ਕਾਲ ਨਗਾਰੇ ਸਿਰ ਤੇ ਵੱਜਣ, ਲੱਖ ਚੁਰਾਸੀ ਹੋਏ ਨਾਸਾ। ਮਾਟੀ ਭਾਂਡੇ ਅੰਤਮ ਭੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਤਮਾਸਾ। ਨਿਰਗੁਣ ਖੇਲੇ ਖੇਲ ਖਿਲਾਰੀ, ਕਲਜੁਗ ਅੰਤਮ ਵਾਰਿਆ। ਬ੍ਰਹਮਾ ਸ਼ਿਵ ਖੜ੍ਹੇ ਦਰ ਦਰਬਾਰੀ, ਰੋਵਣ ਜ਼ਾਰੋ ਜ਼ਾਰਿਆ। ਕਰੋੜ ਤੇਤੀਸਾ ਹਾਹਾਕਾਰੀ, ਨਾ ਸੁਣੇ ਕੋਈ ਪੁਕਾਰਿਆ। ਗੋਬਿੰਦ ਖੰਡਾ ਤੇਜ ਕਟਾਰੀ, ਆਪ ਆਪਣੀ ਕਰੇ ਸ਼ਿੰਗਾਰਿਆ। ਸ਼ਸਤਰ ਬਸਤਰ ਅਪਰ ਅਪਾਰੀ, ਚਿੱਟੇ ਅਸਵ ਤੰਗ ਕਸਾ ਰਿਹਾ। ਨੀਲੀ ਛੱਤੋਂ ਆਏ ਬਾਹਰੀ, ਖੇਲੇ ਖੇਲ ਨਰ ਨਿਰੰਕਾਰਿਆ। ਭਗਤ ਜਨਾਂ ਹਰਿ ਦਰ ਭਿਖਾਰੀ, ਮੰਗੇ ਮੰਗ ਅਪਰ ਅਪਾਰਿਆ। ਉਠ ਉਠ ਵੇਖੇ ਵਾਰੋ ਵਾਰੀ, ਨੌ ਖੰਡ ਪ੍ਰਿਥਮੀ ਦਹਿ ਦਿਸ਼ਾ ਆਪ ਵਿਚਾਰਿਆ। ਇਕ ਸੁਹਾਏ ਬੰਕ ਦਵਾਰੀ, ਦਰ ਦਿੱਲੀ ਫੇਰਾ ਪਾਵੇ ਆਵੇ ਜਾਵੇ ਵਾਰੋ ਵਾਰਿਆ। ਸਾਧਾਂ ਸੰਤਾਂ ਕਰੇ ਖ਼ਬਰਦਾਰੀ, ਰਾਜ ਰਾਜਾਨਾਂ ਹਾਹਾਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਿਖਿਆ ਲੇਖ ਸ਼ਬਦ ਲਿਖਾਰੀ, ਬੀਸ ਬੀਸਾ ਦਇਆ ਕਮਾਏ ਨਿਰਗੁਣ ਅਪਰ ਅਪਾਰਿਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਕਾਲਿਆ। ਗੁਰਮੁਖ ਸਾਚੇ ਲਏ ਉਭਾਰ, ਖੇਲੇ ਖੇਲ ਨਿਰਾਲਿਆ। ਕਲਜੁਗ ਤੇਰੀ ਅੰਤਮ ਵਾਰ, ਮੇਟੇ ਘਟਾ ਕਾਲਿਆ। ਸੋਹੰ ਸ਼ਬਦ ਜੈ ਜੈ ਕਾਰ, ਦੀਪਕ ਜੋਤੀ ਜਗੇ ਦਿਵਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਚਲੇ ਅਵੱਲੜੀ ਚਾਲਿਆ। ਕੋਟ ਗੜ੍ਹ ਅਪਾਰ, ਹਰਿ ਉਪਾਇਆ। ਉਪਰ ਚੜ੍ਹ ਨਰ ਨਿਰੰਕਾਰ, ਡੇਰਾ ਲਾਇਆ। ਨਿਰਗੁਣ ਰੂਪ ਆਪ ਸਰਕਾਰ, ਸਤਿ ਪੁਰਖ ਨਿਰੰਜਣ ਨਾਮ ਰਖਾਇਆ। ਜੋਤੀ ਨੂਰ ਕਰ ਉਜਿਆਰ, ਜੋਤੀ ਜੋਤ ਸਮਾਇਆ। ਸਚ ਸਿੰਘਾਸਣ ਅਪਰ ਅਪਾਰ, ਧੁਰਦਰਗਾਹੀ ਆਪ ਸੁਹਾਇਆ। ਖੇਲੇ ਖੇਲ ਖੇਲਣਹਾਰ, ਆਪ ਆਪਣੀ ਖੇਲ ਖਿਲਾਇਆ। ਹਰਿਜਨ ਮੇਲੇ ਮੇਲਣਹਾਰ, ਜੁਗ ਜੁਗ ਮੇਲ ਮਿਲਾਇਆ। ਪਾਰਬ੍ਰਹਮ ਬ੍ਰਹਮ ਭੇਵ ਨਿਵਾਰ, ਏਕਾ ਦੂਜਾ ਭਉ ਚੁਕਾਇਆ। ਤੀਜੇ ਚੌਥੇ ਕੰਤ ਭਤਾਰ, ਪੰਚਮ ਹੋਏ ਸਹਾਇਆ ਪੰਚਮ ਮੇਲਾ ਮੀਤ ਮੁਰਾਰ, ਦਰ ਘਰ ਬੰਕ ਸੁਹਾਇਆ। ਬੰਕ ਦਵਾਰਾ ਅਪਰ ਅਪਾਰ, ਸਤਿਗੁਰ ਆਪ ਬਣਾਇਆ। ਸਤਿਗੁਰ ਪੂਰਾ ਸਾਂਝਾ ਯਾਰ, ਵਰਨ ਗੋਤ ਨਾ ਕੋਇ ਰਖਾਇਆ। ਊਚਾਂ ਨੀਚਾਂ ਕਰ ਪਿਆਰ, ਰਾਜ ਰਾਜਾਨਾਂ ਮਾਣ ਗਵਾਇਆ। ਤਿੰਨਾਂ ਲੋਕਾਂ ਪਾਵੇ ਸਾਰ, ਪੁਰੀਆਂ ਲੋਆਂ ਵੇਖ ਵਖਾਇਆ। ਬ੍ਰਹਮਾ ਸ਼ਿਵ ਦਰ ਭਿਖਾਰ, ਵਿਸ਼ਨੂੰ ਝੋਲੀ ਅੱਗੇ ਡਾਹਿਆ। ਦੇਵਤ ਸੁਰ ਕਰੇ ਪੁਕਾਰ, ਕਰੋੜ ਤੇਤੀਸਾ ਮੰਗਣ ਲਾਇਆ। ਤ੍ਰੈਗੁਣ ਮਾਇਆ ਤਤ ਅਪਾਰ, ਹਰਿ ਆਪਣੀ ਰਚਨ ਰਚਾਇਆ। ਬ੍ਰਹਮਾ ਮੀਤ ਨਾਮ ਅਧਾਰ, ਏਕਾ ਸ਼ਬਦ ਜਣਾਇਆ। ਸ੍ਰਿਸ਼ਟ ਸਬਾਈ ਕਰੇ ਅਤੀਤ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖਣਹਾਰਾ, ਆਦਿ ਨਿਰੰਜਣ ਬ੍ਰਹਿਮਾਦਿਆ। ਲੇਖਾ ਲੇਖ ਲਿਖਣਹਾਰਾ, ਜਗਤ ਜਣਾਏ ਬੋਧ ਅਗਾਧਿਆ। ਲੱਖ ਚੁਰਾਸੀ ਪਰਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸਤ ਨਾਮ ਅਨਮੋਲ, ਸ਼ਬਦ ਸਿੰਘਾਸਣ ਰਿਹਾ ਤੋਲ, ਹਰਿ ਮੋਹਣ ਮਾਧਵ ਮਾਧਿਆ। ਨਿਰਗੁਣ ਰੂਪ ਸ਼ਬਦ ਪਿਆਰ, ਡੋਰੀ ਨਾਮ ਰਖਾਈਆ। ਜੁਗ ਜੁਗ ਲਏ ਮਾਤ ਅਵਤਾਰ, ਭੇਖਾਧਾਰੀ ਭੇਖ ਵਟਾਈਆ। ਰਾਮ ਰਾਮਾ ਰੂਪ ਅਪਾਰ, ਲੰਕਾ ਗੜ੍ਹ ਤੁੜਾਈਆ। ਰਾਵਣ ਰਾਮਾ ਇਕ ਅਧਾਰ, ਚੋਟੀ ਜੜ੍ਹ ਰਹਿਣ ਨਾ ਪਾਈਆ। ਕ੍ਰਿਸ਼ਨਾ ਮਿਟਾਏ ਅੰਧ ਅੰਧਿਆਰ, ਰੈਣ ਅੰਧੇਰੀ ਰਹਿਣ ਨਾ ਪਾਈਆ। ਬਿਦਰ ਸੁਦਾਮਾ ਜਾਏ ਤਾਰ, ਲਜ ਦਰੋਪਤ ਆਪ ਰਖਾਈਆ। ਅਰਜਨ ਅਰਜਨ ਇਕ ਪਿਆਰ, ਨੇਤਰ ਤੀਜਾ ਵੇਖ ਵਖਾਈਆ। ਗਿਆਨ ਗੀਤਾ ਰਸਨ ਉਚਾਰ, ਅੱਠ ਦਸ ਵੇਖ ਵਖਾਈਆ। ਅੱਠ ਦਸ ਏਕਾ ਧਾਰ, ਦੁਆਪਰ ਦਏ ਦੁਹਾਈਆ। ਨੌ ਦਵਾਰੇ ਪਾਰ ਕਿਨਾਰ, ਕਲਜੁਗ ਖੇਲ ਖਿਲਾਈਆ। ਕਲਜੁਗ ਮੇਲਾ ਅੰਤਮ ਵਾਰ, ਹਰਿ ਸਾਚਾ ਰਿਹਾ ਮਿਲਾਈਆ। ਨਾਮ ਮੁਹੰਮਦ ਮੀਤ ਮੁਰਾਰ, ਗੋਬਿੰਦ ਬਣਤ ਬਣਾਈਆ। ਨਾਨਕ ਲੇਖਾ ਅਪਰ ਅਪਾਰ, ਅਰਜਨ ਸੇਵ ਕਮਾਈਆ। ਲਹਿਣਾ ਦੇਣਾ ਵਿਚ ਸੰਸਾਰ, ਹਰਿ ਗੋਬਿੰਦ ਰਿਹਾ ਚੁਕਾਇਆ। ਗੋਬਿੰਦ ਹਰਿ ਹਰਿ ਗੋਬਿੰਦ, ਹਰਿ ਗੋਬਿੰਦ ਵਿਚ ਸਮਾਈਆ। ਨੇਤਰ ਨੈਣ ਵੇਖ ਉਘਾੜ, ਲੋਚਨ ਖੋਲ੍ਹ ਖੁਲ੍ਹਾਈਆ। ਕਾਇਆ ਕੰਦਰ ਡੂੰਘੀ ਗਾਰ, ਬੈਠਾ ਜਿੰਦਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਵੇਖ ਦਰ, ਨਿਰਗੁਣ ਆਪਣੀ ਖੇਲ ਖਿਲਾਈਆ। ਨਿਰਗੁਣ ਰੂਪ ਹਰਿ ਸਮਰਥ, ਏਕਾ ਏਕ ਅਖਵਾਇੰਦਾ। ਜੁਗ ਜੁਗ ਕਥਾ ਚਲਾਏ ਅਕੱਥ, ਕਥਨੀ ਕਥ ਨਾ ਕੋਈ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚਲਾਏ ਰਥ, ਰਥ ਰਥਵਾਹੀ ਆਪ ਹੋ ਜਾਇੰਦਾ। ਕਲਜੁਗ ਕਾਇਆ ਰਿਹਾ ਮਥ, ਚਾਰੋਂ ਕੁੰਟ ਫਿਰਾਇੰਦਾ। ਲੱਖ ਚੁਰਾਸੀ ਵੇਖੇ ਸੱਥ, ਏਕਾ ਸੱਥਰ ਖ਼ਾਕ ਵਿਛਾਇੰਦਾ। ਲੇਖਾ ਚੁੱਕੇ ਸਾਢੇ ਤਿੰਨ ਹੱਥ, ਜੁਗ ਜੁਗ ਮੂਲ ਚੁਕਾਇੰਦਾ। ਭਗਤ ਸੁਹੇਲਾ ਦੇਵੇ ਸਾਚੀ ਵੱਥ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਹੰ ਹੰਗਤਾ ਕਰੇ ਕੱਖ, ਤਨ ਮਾਇਆ ਅਗਨੀ ਲਾਇੰਦਾ। ਜੂਠਾ ਝੂਠਾ ਬੁਰਜ ਜਾਣਾ ਢੱਠ, ਜੂਠ ਝੂਠ ਨੇੜ ਨਾ ਆਇੰਦਾ। ਗੁਰ ਦਰ ਮੰਦਰ ਹੋਏ ਭੱਠ, ਹਰਿਜਨ ਵੇਖ ਵਖਾਇੰਦਾ। ਭੇਵ ਖੁਲ੍ਹਾਏ ਸ਼ਿਵਦਵਾਲਾ ਮੱਠ, ਆਪ ਆਪਣਾ ਵੇਖ ਵਖਾਇੰਦਾ। ਆਪੇ ਗੇੜਨਹਾਰਾ ਉਲਟੀ ਲੱਠ, ਰਾਮ ਰਾਮਾ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਅਨੇਕ ਕਰ, ਅਨਕ ਕਲਾ ਵਰਤਾਇੰਦਾ। ਅਕਲ ਕਲਾ ਹਰਿ ਭਰਪੂਰਿਆ, ਆਪਣੀ ਕਲ ਆਪ ਵਰਤਾਈਆ। ਏਕਾ ਸ਼ਬਦ ਏਕਾ ਤੂਰਿਆ, ਏਕਾ ਨਾਦ ਵਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਿਆ, ਗਿਆਨ ਧਿਆਨ ਇਕ ਜਣਾਈਆ। ਹਰਿਜਨ ਬਖ਼ਸ਼ੇ ਚਰਨ ਧੂੜਿਆ, ਦੁਰਮਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਖੇਲ ਕਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਜਗਦੀਸ, ਏਕਾ ਏਕ ਅਖਵਾਇਆ। ਨਾ ਕੋਈ ਪੜ੍ਹੇ ਗਾਏ ਰਾਗ ਛਤੀਸ, ਰਾਗ ਰਾਗਣੀ ਨਾ ਕੋਇ ਅਲਾਇਆ। ਨਾ ਕੋਈ ਕੁਰਾਨ ਅੰਜੀਲ ਹਦੀਸ, ਵੇਦ ਪੁਰਾਨ ਨਾ ਕੋਈ ਬਣਾਇਆ। ਨਾ ਕੋਈ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਨਾ ਕੋਈ ਅੱਲਾ ਨਾਅਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਨਿਰਗੁਣ ਰੰਗ ਸਮਾਇਆ। ਨਿਰਗੁਣ ਰੰਗ ਹਰਿ ਕਰਤਾਰ, ਏਕਾ ਏਕ ਰਖਾਇੰਦਾ। ਜੋਤੀ ਨੂਰ ਅਪਰ ਅਪਾਰ, ਆਪਣੀ ਜੋਤ ਜਗਾਇੰਦਾ। ਸ਼ਬਦ ਸੁਤ ਕਰ ਤਿਆਰ, ਸੂਤਰ ਧਾਰ ਆਪ ਅਖਵਾਇੰਦਾ। ਲੋਆਂ ਪੁਰੀਆਂ ਕਰ ਪਸਾਰ, ਬ੍ਰਹਿਮੰਡਾਂ ਵਿਚ ਸਮਾਇੰਦਾ। ਜੇਰਜ ਅੰਡਾਂ ਦਏ ਅਧਾਰ, ਉਤਭੁਜ ਸੇਤਜ ਵੇਖ ਵਖਾਇੰਦਾ। ਏਕਾ ਖੋਜੇ ਖੋਜਣਹਾਰ, ਲੱਖ ਚੁਰਾਸੀ ਡੇਰਾ ਲਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਆਸਣ ਸਿੰਘਾਸਣ ਇਕ ਵਿਛਾਇੰਦਾ। ਪੁਰਖ ਅਬਿਨਾਸ਼ਣ ਖੇਲ ਅਪਾਰ, ਦਰਸੀ ਦਰਸ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਇਕ ਕਰ, ਸਰਗੁਣ ਧੀਰ ਧਰਾਇੰਦਾ। ਸਰਗੁਣ ਧਰ ਧਰਵਾਸ, ਗੋਬਿੰਦ ਜੋਤ ਜਗਾਈਆ। ਪਾਰਬ੍ਰਹਮ ਪੁਰਖ ਅਬਿਨਾਸ਼, ਸ਼ਬਦੀ ਬਣਤ ਬਣਾਈਆ। ਸਾਚੇ ਮੰਡਲ ਸਾਚੀ ਰਾਸ, ਏਕਾ ਰਿਹਾ ਵਖਾਈਆ। ਆਵੇ ਜਾਵੇ ਪ੍ਰਿਥਮੀ ਆਕਾਸ਼, ਦੋ ਜਹਾਨਾਂ ਚਲਤ ਚਲਾਈਆ। ਸੰਮਤ ਚੌਦਾਂ ਵੇਖ ਤਮਾਸ਼, ਤ੍ਰੈਗੁਣ ਵੇਖ ਵਖਾਈਆ। ਮਨ ਮਤ ਬੁੱਧੀ ਰੱਖੀ ਆਸ, ਬੈਠੇ ਰਾਹ ਤਕਾਈਆ। ਹਰਿਜਨ ਜੋਤੀ ਕਰ ਪਰਕਾਸ਼, ਜੋਤ ਨਿਰੰਜਣ ਰਾਹ ਵਖਾਈਆ। ਭਗਤ ਸੁਹੇਲਾ ਸਦ ਵਸਿਆ ਪਾਸ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੰਗ ਇਕ ਰਘੁਰਾਈਆ। ਨਿਰਗੁਣ ਰੰਗ ਹਰਿ ਰੰਗ ਰਾਤਾ, ਏਕਾ ਕਲ ਵਰਤਾਇੰਦਾ। ਦੀਨਾ ਬੰਧਪ ਪੁਰਖ ਬਿਧਾਤਾ, ਅਛਲ ਛਲ ਕਰਾਇੰਦਾ। ਪਰਗਟ ਹੋਏ ਤ੍ਰੈਲੋਕੀ ਨਾਥਾ, ਨਾਥ ਤ੍ਰੈਲੋਕੀ ਆਪ ਅਖਵਾਇੰਦਾ। ਜੁਗ ਜੁਗ ਚਲਾਏ ਆਪਣਾ ਰਾਥਾ, ਏਕਾ ਰਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਕਰ, ਆਪ ਆਪਣਾ ਭੇਖ ਵਟਾਇੰਦਾ। ਭੇਖਾਧਾਰੀ ਭੇਖ ਵਟਾਇਆ, ਭੇਵ ਕੋਈ ਨਾ ਪਾਇੰਦਾ। ਲੱਖ ਚੁਰਾਸੀ ਖੇਲ ਆਪਣੇ ਹੱਥ ਰਖਾਇਆ, ਆਪ ਉਪਾਏ ਆਪ ਬਣਾਇੰਦਾ। ਧਾਰੀ ਕੇਸਾ ਰਿਹਾ ਭੁਲਾਇਆ, ਮੂੰਡ ਮੁੰਡਾਇਆ ਦਿਸ ਨਾ ਆਇੰਦਾ। ਜਗਤ ਜਗਦੀਸਾ ਲਿਖਣਹਾਰਾ ਲੇਖ ਲਿਖਾਇਆ, ਲਿਖਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਕਰ, ਕਲਜੁਗ ਤੇਰੀ ਅੰਤਮ ਵਾਰ, ਏਕਾ ਨਾਉਂ ਰਖਾਇੰਦਾ। ਏਕਾ ਨਾਉਂ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਇਆ। ਰਾਮ ਕ੍ਰਿਸ਼ਨ ਪਾਏ ਸਾਰ, ਬਿਧਰ ਸੁਦਾਮਾ ਗੋਦ ਉਠਾਇਆ। ਨਾਨਕ ਗੋਬਿੰਦ ਬਣ ਭਿਖਾਰ, ਦਿਵਸ ਰੈਣ ਮੰਗ ਮੰਗਾਇਆ। ਸੰਗ ਮੁਹੰਮਦ ਚਾਰ ਯਾਰ, ਬੈਠੇ ਰਾਹ ਤਕਾਇਆ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਇਆ। ਵੇਦ ਵਿਆਸਾ ਕਰੇ ਪੁਕਾਰ, ਆਪ ਆਪਣੇ ਲੇਖ ਲਿਖਾਇਆ। ਪੁਰਾਨ ਅਠਾਰਾਂ ਏਕਾ ਧਾਰ, ਏਕਾ ਰੰਗ ਰੰਗਾਇਆ। ਬ੍ਰਹਮਾ ਵੇਤਾ ਰਿਹਾ ਵਿਚਾਰ, ਚਾਰੇ ਵੇਦ ਆਪ ਲਿਖਾਇਆ। ਵੇਦ ਵਿਦਾਂਤਾ ਆਪ ਨਿਰੰਕਾਰ, ਜੁਗ ਜੁਗ ਬਣਦਾ ਆਇਆ। ਆਪ ਚਲਾਏ ਆਪਣੀ ਗਾਥਾ ਵਿਚ ਸੰਸਾਰ, ਸਰਬ ਕਲਾ ਸਮਰਥ ਆਪ ਅਖਵਾਇਆ। ਪਰਗਟ ਹੋ ਤ੍ਰੈਲੋਕੀ ਨਾਥ, ਕਲਜੁਗ ਤੇਰਾ ਅੰਤਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸਮਾਇਆ। ਹਰਿ ਕਾ ਰੂਪ ਅਪਾਰ, ਏਕਾ ਜੋਤ ਜਗਾਈਆ। ਏਕਾ ਸ਼ਬਦ ਅਪਰ ਅਪਾਰ, ਏਕਾ ਧਾਰ ਵਹਾਈਆ। ਚਾਰ ਵਰਨਾਂ ਇਕ ਪਿਆਰ, ਏਕਾ ਨਾਮ ਜਪਾਈਆ। ਏਕਾ ਖੰਡਾ ਏਕਾ ਕਟਾਰ, ਏਕਾ ਬਸਤਰ ਤਨ ਪਹਿਨਾਈਆ। ਏਕਾ ਦੂਜਾ ਅੱਖਰ ਦਰ ਵਿਚਾਰ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਭੇਵ ਚੁਕਾਈਆ। ਏਕਾ ਅੱਖਰ ਇਕ ਸਲਾਹ, ਏਕਾ ਰਾਹ ਚਲਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਚਾਰ ਵਰਨਾਂ ਵੇਖ ਵਖਾਇੰਦਾ। ਗਊ ਗਰੀਬਾਂ ਪਕੜੇ ਬਾਂਹ, ਰਾਜ ਰਾਜਾਨਾਂ ਆਪ ਉਠਾਇੰਦਾ। ਵੇਖ ਵਖਾਏ ਥਾਉਂ ਥਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਉਂ ਧਰਾਇੰਦਾ। ਆਪ ਆਪਣਾ ਨਾਉਂ ਧਰਾ, ਚਾਰੋਂ ਕੁੰਟ ਕਰੇ ਵਧਾਈਆ। ਚਾਰ ਵਰਨਾਂ ਇਕ ਸਰਨਾ, ਸਾਚਾ ਘਰ ਰਿਹਾ ਵਖਾਈਆ। ਮੁੱਲਾ ਸ਼ੇਖ਼ ਕੋਈ ਰਹਿਣ ਨਾ ਪਾ, ਕਲਜੁਗ ਕਲ ਵਰਤਾਈਆ। ਹਰਿਜਨ ਵੇਖੇ ਸਾਚੇ ਨੈਣ ਮਿਲਾ, ਮਾਇਆ ਮਮਤਾ ਬੈਠੇ ਮੁਖ ਛੁਪਾਈਆ। ਪੁਰਖ ਅਬਿਨਾਸ਼ੀ ਜਾਮਾ ਪਾ, ਹਰਿ ਸ਼ਬਦ ਕਰੇ ਕੁੜਮਾਈਆ। ਸਾਚਾ ਸੁਤ ਇਕ ਉਪਾ, ਹਰਿ ਸ਼ਬਦੀ ਨਾਉਂ ਰਖਾਈਆ। ਅਬਿਨਾਸ਼ੀ ਅਚੁੱਤ ਆਪ ਅਖਵਾ, ਮਨ ਮਤ ਬੁਧ ਨਾ ਕੋਈ ਰਖਾਈਆ। ਰਾਸ਼ਟਰਪਤ ਦੇ ਮਤ ਸਮਝਾ, ਤ੍ਰੈ ਦੇਸ਼ਾਂ ਪਏ ਲੜਾਈਆ। ਦਸ ਦਸਮੇਸ਼ਾ ਫੇਰਾ ਪਾ, ਸ਼ਬਦ ਖੰਡਾ ਰਿਹਾ ਉਠਾਈਆ। ਨਰ ਨਰੇਸ਼ਾ ਵੇਖ ਵਖਾ, ਸੰਮਤ ਪੰਦਰਾਂ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਸੰਮਤ ਚੌਦਾਂ ਚੜ੍ਹਿਆ ਚੰਦ, ਹਰਿ ਸਾਚੇ ਜੋਤ ਜਗਾਈਆ। ਦੋ ਜਹਾਨੀ ਆਪ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਈਆ। ਮਨ ਮਤ ਬੁੱਧ ਹੋਈ ਅੰਧ, ਪੰਜ ਤਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦਿਤਾ ਵਰ, ਰਾਸ਼ਟਰਪਤ ਮਤ ਨਾ ਆਈਆ। ਲਿਖਿਆ ਲੇਖ ਪੜ੍ਹ ਵਿਚਾਰ, ਨੇਤਰ ਖੋਲ੍ਹ ਅੰਞਾਣ। ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਸ੍ਰਿਸ਼ਟ ਸਬਾਈ ਪੁਣ ਛਾਣ। ਸੰਮਤ ਪੰਦਰਾਂ ਪੈਣੀ ਮਾਰ, ਗੁਣ ਅਵਗੁਣ ਨਾ ਕੋਈ ਸੁਣੇ ਪੁਕਾਰ। ਰਾਜ ਮੰਤਰੀ ਮੰਤਰ ਪ੍ਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਦਿਤਾ ਵਰ, ਰੰਗ ਸੱਤ ਇਕ ਨਿਸ਼ਾਨ। ਰੰਗ ਸੱਤ ਸੱਤ ਰੰਗ ਵਖਾ, ਪ੍ਰਭ ਆਪਣੀ ਕਲ ਵਰਤਾਈਆ। ਰਾਸ਼ਟਰਪਤ ਪ੍ਰਧਾਨ ਮੰਤਰੀ ਲਏ ਜਗਾ, ਏਕਾ ਮਤ ਤਤ ਆਪ ਸਮਝਾਈਆ। ਸੰਮਤ ਪੰਦਰਾਂ ਨੇੜੇ ਰਿਹਾ ਆ, ਸੁਰਤੀ ਸੁਰਤ ਦਏ ਭਵਾਈਆ। ਡੂੰਘੀ ਕੰਦਰ ਨਾ ਮਿਲੇ ਕੋਈ ਥਾਂ, ਨਾ ਦਿਸੇ ਮਾਤ ਸਹਾਈਆ। ਬਿਨ ਹਰਿ ਕੋਈ ਨਾ ਪਕੜੇ ਤੇਰੀ ਬਾਂਹ, ਸਿਰ ਛਤਰ ਨਾ ਕੋਈ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੰਦੇਸ ਰਿਹਾ ਘਲਾਈਆ।
