Granth 06 Likhat 150: 24 Maghar 2014 Bikarmi Karam Singh de Greh Pind Pippli Jila Ferozepur

੨੪ ਮੱਘਰ ੨੦੧੪ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਪਿਪਲੀ ਜ਼ਿਲਾ ਫਿਰੋਜ਼ਪੁਰ

ਸਤਿ ਸੰਤੋਖ ਗਿਆਨ ਨਾਮ, ਨਾਮਾ ਮੰਤਰ ਦ੍ਰਿੜਾਇਆ। ਆਤਮ ਅੰਤਰ ਇਕ ਧਿਆਨ, ਏਕਾ ਏਕ ਏਕ ਲਿਵ ਲਾਇਆ। ਏਕਾ ਸ਼ਬਦ ਇਕ ਧੁਨਕਾਨ, ਧੁਨ ਅਨਾਦੀ ਇਕ ਵਜਾਇਆ। ਏਕਾ ਰੂਪ ਸ੍ਰੀ ਭਗਵਾਨ, ਏਕੰਕਾਰਾ ਇਕ ਅਖਵਾਇਆ। ਗੁਰਮੁਖ ਮੇਲਾ ਵਿਚ ਜਹਾਨ, ਜੁਗ ਜੁਗ ਆਪ ਆਪਣਾ ਕਰਦਾ ਆਇਆ। ਜਾਣੇ ਜਣਾਏ ਧੁਰ ਫ਼ਰਮਾਣ, ਦਰ ਦਰਵੇਸ਼ਾ ਆਪ ਅਖਵਾਇਆ। ਭਰਮੇ ਭੁੱਲੇ ਜੀਵ ਨਾਦਾਨਾ, ਮਾਇਆ ਪੜਦਾ ਏਕਾ ਪਾਇਆ। ਕਲਜੁਗ ਕਾਇਆ ਕੂੜ ਸ਼ੈਤਾਨ, ਕਰਮ ਧਰਮ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇਆ। ਸਤਿਜੁਗ ਸਾਚੇ ਸਚ ਜਣਾਈ, ਏਕਾ ਨਾਮ ਜੈਕਾਰਿਆ। ਨੌਂ ਖੰਡ ਪ੍ਰਿਥਮੀ ਵੱਜੇ ਵਧਾਈ, ਦੀਪਕ ਜੋਤੀ ਇਕ ਉਜਿਆਰਿਆ। ਚਾਰ ਵਰਨ ਇਕ ਸਰਨਾਈ, ਇਕ ਵਖਾਏ ਦਰ ਦਰਬਾਰਿਆ। ਏਕਾ ਨਾਮ ਇਕ ਪੜ੍ਹਾਈ, ਏਕਾ ਲੇਖਾ ਹਰਿ ਲਿਖਾ ਰਿਹਾ। ਏਕਾ ਸ਼ਬਦ ਜਗਤ ਕੁੜਮਾਈ, ਕਲਜੁਗ ਅੰਤਮ ਸਗਨ ਮਨਾ ਰਿਹਾ। ਲੋਆਂ ਪੁਰੀਆਂ ਵੇਖ ਵਖਾਏ ਥਾਉਂ ਥਾਈਂ, ਆਪ ਆਪਣੀ ਦਇਆ ਕਮਾ ਰਿਹਾ। ਜਨ ਭਗਤ ਉਠਾਏ ਫੜ ਫੜ ਬਾਹੀਂ, ਪੂਰਬ ਲਹਿਣਾ ਝੋਲੀ ਪਾ ਰਿਹਾ। ਸਦਾ ਸੁਹੇਲਾ ਦੇਵੇ ਠੰਡੀ ਛਾਈਂ, ਆਪ ਆਪਣਾ ਰੰਗ ਰੰਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਾਹ ਚਲਾ ਰਿਹਾ। ਸਤਿਜੁਗ ਸਾਚਾ ਦਰ ਪਰਵਾਨ, ਹਰਿ ਆਪਣਾ ਆਪ ਕਰਾਇੰਦਾ। ਆਪੇ ਹੋਇਆ ਮਿਹਰਵਾਨ, ਦੇ ਮਤ ਆਪ ਸਮਝਾਇੰਦਾ। ਲੋਕਮਾਤ ਝੁਲਾਏ ਧਰਮ ਨਿਸ਼ਾਨ, ਸਚ ਸੁੱਚ ਵਰਤਾਇੰਦਾ। ਜੂਠਾ ਝੂਠਾ ਮੇਟ ਨਿਸ਼ਾਨ, ਸਾਂਤਕ ਸਤਿ ਕਰਾਇੰਦਾ। ਏਕਾ ਸ਼ਬਦ ਇਕ ਬਿਬਾਨ, ਇਕ ਚਰਨ ਇਕ ਧਿਆਨ, ਏਕਾ ਬ੍ਰਹਮ ਗਿਆਨ ਜਣਾਇੰਦਾ। ਲੱਖ ਚੁਰਾਸੀ ਪੁਣ ਛਾਣ, ਸਾਧਾਂ ਸੰਤਾਂ ਦੇਵੇ ਮਾਣ, ਆਪ ਆਪਣਾ ਮੇਲ ਮਿਲਾਇੰਦਾ। ਜੋਗ ਜੁਗਤ ਹੱਥ ਭਗਵਾਨ, ਜੁਗ ਜੁਗ ਆਪਣੀ ਆਪ ਚਲਾਇੰਦਾ। ਸਰਬ ਕਲਾ ਸਮਰਥ ਵਾਲੀ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਅਖਵਾਇੰਦਾ। ਆਪੇ ਗੋਪੀ ਆਪੇ ਕਾਹਨ, ਰਾਮ ਰਮਈਆ ਰੂਪ ਵਟਾਇੰਦਾ। ਨਾਨਕ ਗੋਬਿੰਦ ਵੇਖ ਨਿਸ਼ਾਨ, ਨਿਜ ਘਰ ਆਸਣ ਸਾਚੇ ਲਾਇੰਦਾ । ਥਿਰ ਘਰ ਵਸਾਏ ਸਚ ਮਕਾਨ, ਸਚ ਸਮਗਰੀ ਇਕ ਰਖਾਇੰਦਾ। ਗੁਰੂਆਂ ਪੀਰਾਂ ਸਾਧਾਂ ਸੰਤਾਂ ਦੇਵੇ ਦਾਨ, ਪੂਰਨ ਇਛਿਆ ਆਪ ਕਰਾਇੰਦਾ। ਜੁਗਾ ਜੁਗੰਤ ਖੇਲ ਮਹਾਨ, ਆਦਿ ਅੰਤ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਸਤਿਜੁਗ ਸਾਚਾ ਧਰਮ ਜੈਕਾਰ, ਏਕਾ ਏਕ ਕਰਾਵਣਾ। ਚਾਰ ਵਰਨ ਹੋਏ ਇਕ ਦਵਾਰ, ਊਚਾਂ ਨੀਚਾਂ ਭੇਵ ਮਿਟਾਵਣਾ। ਏਕਾ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਵਣਾ । ਨਾਮ ਬਸਤਰ ਤਨ ਸ਼ਿੰਗਾਰ, ਸ਼ਬਦ ਸੀਸ ਦਸਤਾਰ ਬੰਧਾਵਣਾ। ਆਪ ਆਪਣਾ ਬਖ਼ਸ਼ੇ ਚਰਨ ਪਿਆਰ, ਚਰਨੋਦਕ ਮੁਖ ਚੁਆਵਣਾ। ਕਾਇਆ ਤੋੜ ਗੜ੍ਹ ਹੰਕਾਰ, ਆਪ ਆਪਣਾ ਮੂਲ ਵਖਾਵਣਾ। ਆਤਮ ਚੋਟੀ ਚੜ੍ਹ ਨਿਰੰਕਾਰ, ਕੋਟੀ ਕੋਟ ਜੀਵ ਤਰਾਵਣਾ। ਹਉਮੇ ਹੰਗਤਾ ਦੁਰਮਤ ਮੈਲ ਕੱਢੇ ਵਾਸ਼ਨਾ ਖੋਟੀ, ਏਕਾ ਏਕ ਜਾਪ ਜਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦਰ ਸਾਚਾ ਇਕ ਸੁਹਾਵਣਾ। ਸਤਿਜੁਗ ਸਾਚਾ ਦਰ ਖੁਲ੍ਹਾਏ, ਪਾਰਬ੍ਰਹਮ ਅਬਿਨਾਸ਼ੀ। ਏਕਾ ਵਸਤ ਵਿਚ ਟਿਕਾਏ, ਚੌਦਾਂ ਲੋਕ ਕਰੇ ਦਾਸਨ ਦਾਸੀ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਫਿਰਨ ਤਿਹਾਏ, ਥਾਉਂ ਥਾਈਂ ਵੇਖਣ ਘਨਕ ਪੁਰ ਵਾਸੀ । ਗੁਰਮੁਖ ਸਾਚੇ ਲਏ ਜਗਾਏ, ਕਿਸੇ ਦਿਸ ਨਾ ਆਏ ਪੰਡਤ ਕਾਸ਼ੀ। ਅਗੰਮ ਅਗੰਮੜਾ ਧਾਮ ਸੁਹਾਏ, ਸਾਚੇ ਮੰਡਲ ਪਾਵੇ ਰਾਸੀ। ਨਾੜੀ ਚੰਮੜਾ ਕੋਈ ਦਿਸ ਨਾ ਆਏ, ਨਿਰਮਲ ਜੋਤ ਹਰਿ ਸਾਜਨ ਸ਼ਾਹੋ ਸ਼ਾਬਾਸ਼ੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਕਰੇ ਬੰਦ ਖੁਲਾਸੀ। ਸਤਿਜੁਗ ਸਾਚਾ ਰਿਹਾ ਪੁਕਾਰ, ਪ੍ਰਭ ਅੱਗੇ ਝੋਲੀ ਡਾਹੀਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੇ ਮਤ ਰਿਹਾ ਸਮਝਾਈਆ। ਲੋਕਮਾਤ ਰਹਿਣਾ ਖ਼ਬਰਦਾਰ, ਤ੍ਰੈਗੁਣ ਤੇਰਾ ਸੰਗ ਨਿਭਾਈਆ। ਕਲਜੁਗ ਰੋਵੇ ਜਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਅਬਿਨਾਸ਼ੀ ਕਰਤਾ ਮਾਰੇ ਮਾਰ, ਨਾ ਕੋਈ ਹੋਏ ਸਹਾਈਆ। ਕੂੜ ਕਿਰਿਆ ਕਰਮ ਵਿਚਾਰ, ਦੇਵਣਹਾਰ ਜਗਤ ਸਜ਼ਾਈਆ। ਦੋਹਾਂ ਮੇਲਾ ਵਿਚ ਸੰਸਾਰ, ਬੀਸ ਬੀਸਾ ਦਏ ਕਰਾਈਆ। ਸ਼ਬਦ ਘੋੜੇ ਹੋ ਅਸਵਾਰ, ਚਾਰੋਂ ਕੁੰਟਾਂ ਰਿਹਾ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਰਿਹਾ ਉਠਾਈਆ। ਸਤਿਜੁਗ ਤੇਰਾ ਸਾਚਾ ਰੰਗ, ਪ੍ਰਭ ਸਾਚੇ ਆਪ ਚੜ੍ਹਾਵਣਾ। ਇਕ ਵਜਾ ਨਾਮ ਮਰਦੰਗ, ਏਕਾ ਰਾਗ ਅਲਾਵਣਾ। ਏਕਾ ਅੰਮ੍ਰਿਤ ਧਾਰਾ ਵਗੇ ਗੰਗ, ਗੁਰਮੁਖ ਸਾਚੇ ਆਪ ਨੁਹਾਵਣਾ। ਇਕ ਵਖਾਏ ਸ਼ਬਦ ਰੰਗੀਲਾ ਸਚ ਪਲੰਘ, ਗੁਰਮੁਖ ਆਤਮ ਸੇਜਾ ਆਪੇ ਡਾਹਵਣਾ। ਆਪ ਆਪਣੀ ਚਰਨ ਪ੍ਰੀਤੀ ਲਏ ਮੰਗ, ਦਰ ਦਵਾਰੇ ਫੇਰਾ ਪਾਵਣਾ। ਮਾਨਸ ਜਨਮ ਨਾ ਹੋਏ ਭੰਗ, ਜਿਸ ਜਨ ਰਸਨਾ ਗਾਵਣਾ। ਆਪ ਲਗਾਵੇ ਆਪਣੇ ਅੰਗ, ਅੰਗੀਕਾਰ ਆਪ ਅਖਵਾਵਣਾ। ਕੱਟਣਹਾਰਾ ਭੁੱਖ ਨੰਗ, ਆਦਿ ਜੁਗਾਦੀ ਮੇਲ ਮਿਲਾਵਣਾ। ਮਿਲੇ ਮੇਲ ਵਿਚ ਵਰਭੰਡ, ਬ੍ਰਹਿਮੰਡ ਖੋਜ ਖੁਜਾਵਣਾ। ਜਾਣੇ ਜਣਾਏ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਵਣਾ। ਨਾ ਕੋਈ ਦਿਸੇ ਨਾਰ ਦੁਹਾਗਣ ਰੰਡ, ਸਾਚਾ ਕੰਤ ਸਰਬ ਹੰਢਾਵਣਾ। ਪੰਚ ਵਿਕਾਰਾ ਖੰਡ ਖੰਡ, ਏਕਾ ਖੰਡਾ ਨਾਮ ਲਾਵਣਾ। ਸਚ ਸ਼ਬਦ ਧੁਰ ਦਰਗਾਹੀ ਦਾਤ ਜਨ ਭਗਤਾਂ ਰਿਹਾ ਵੰਡ, ਆਪ ਆਪਣੀ ਸੇਵ ਕਮਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੇ ਪਕੜੇ ਦਾਮਨਾ। ਸਤਿਜੁਗ ਸਾਚੇ ਸਚ ਸਲਾਹ, ਹਰਿ ਸਾਚਾ ਸਚ ਵਰਤਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਲੋਕਮਾਤੀ ਫੇਰਾ ਪਾਇੰਦਾ। ਏਕਾ ਏਕ ਵਖਾਏ ਜਗ ਸਾਚਾ ਨਾਂ, ਏਕਾ ਧਾਮ ਸੁਹਾਇੰਦਾ। ਏਕਾ ਪਿਤਾ ਏਕਾ ਮਾਂ, ਪੂਤ ਸਪੂਤਾ ਆਪ ਅਖਵਾਇੰਦਾ। ਇਕ ਇਕੱਲਾ ਪਕੜੇ ਬਾਂਹ, ਏਕਾ ਏਕ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਸੰਗ ਨਿਭਾਇੰਦਾ। ਸਤਿਜੁਗ ਤੇਰਾ ਸਾਚਾ ਸੰਗ, ਹਰਿ ਸਾਚੇ ਆਪ ਨਿਭਾਵਣਾ। ਧਰਤ ਮਾਤ ਦਰ ਮੰਗੀ ਮੰਗ, ਰੋ ਰੋ ਨੇਤਰ ਨੀਰ ਵਹਾਵਣਾ। ਨੌਂ ਖੰਡ ਪ੍ਰਿਥਮੀ ਹੋਏ ਭੰਗ, ਸੱਤਾਂ ਦੀਪਾਂ ਪੜਦਾ ਕਿਸੇ ਨਾ ਪਾਵਣਾ। ਲੱਖ ਚੁਰਾਸੀ ਹੋਏ ਨੰਗ, ਕਲਜੁਗ ਕੋਇ ਨਾ ਦਿਸੇ ਜਾਮਣਾ। ਤ੍ਰੈਗੁਣ ਮਾਇਆ ਮਾਰੇ ਡੰਗ, ਪੰਜ ਸ਼ੈਤਾਨਾ ਆਪ ਕੁਰਲਾਵਣਾ। ਪੰਚ ਪੰਚਾਂ ਲਾਇਆ ਜੰਗ, ਪੰਚਮ ਮੋਹ ਚੁਕਾਵਣਾ। ਪੰਚਮ ਮੰਗ ਰਹੇ ਮੰਗ, ਆਪ ਆਪਣਾ ਭੇਟ ਚੜ੍ਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਵਟ ਖੇਟ ਆਪ ਹੋ ਜਾਵਣਾ। ਗੁਰਮੁਖ ਆਤਮ ਸਤਿ, ਸਤਿਗੁਰ ਪੁਰਖ ਮਨਾਇਆ। ਏਕਾ ਏਕ ਰਖਾਈ ਮਤ, ਏਕਾ ਦੂਜਾ ਭੌ ਚੁਕਾਇਆ। ਏਕਾ ਧੀਰਜ ਏਕਾ ਯਤ, ਏਕਾ ਸਤਿ ਸੰਤੋਖ ਸਮਾਇਆ। ਏਕਾ ਨਾਮ ਏਕਾ ਰਥ, ਰਥ ਰਥਵਾਹੀ ਇਕ ਚਲਾਇਆ। ਏਕਾ ਸ਼ਬਦ ਕਹਾਣੀ ਅਕੱਥ, ਅਕੱਥ ਕਥਾ ਅਖਵਾਇਆ। ਏਕਾ ਹਰਿ ਸਦਾ ਸਮਰਥ, ਹਰ ਘਟ ਬੈਠਾ ਆਸਣ ਲਾਇਆ। ਜਨ ਭਗਤਾਂ ਦੇਵੇ ਨਾਮ ਵੱਥ, ਆਪ ਆਪਣੀ ਦਇਆ ਕਮਾਇਆ। ਜਗਤ ਵਿਕਾਰਾ ਦੇਵੇ ਮਥ, ਏਕਾ ਤਤ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਵੇਖ ਵਖਾਇਆ। ਹਰਿਜਨ ਸਾਚਾ ਸਚ ਸੱਜਣ, ਸਚ ਸੁੱਚ ਵਡਿਆਈਆ। ਇਕ ਕਰਾਇਆ ਸਾਚਾ ਮਜਨ, ਅੱਠ ਸੱਠ ਲਹਿਣਾ ਦੇਣ ਚੁਕਾਈਆ। ਆਪੇ ਹੋਇਆ ਪੜਦੇ ਕੱਜਣ, ਨਾਮ ਦੋਸ਼ਾਲਾ ਇਕ ਪਾਈਆ। ਗੜ੍ਹ ਹੰਕਾਰੀ ਦਰ ਦਵਾਰੇ ਭੱਜਣ, ਗੜ੍ਹ ਭਰਮੀ ਤੋੜ ਤੁੜਾਈਆ। ਅਨਹਦ ਤਾਲ ਨਗਾਰੇ ਕਾਇਆ ਮੰਦਰ ਅੰਦਰ ਵੱਜਣ, ਸੁਣੇ ਸੁਣਾਏ ਹਰਿ ਰਘੁਰਾਈਆ। ਗੁਰਮੁਖ ਉਧਾਰੇ ਜਿਉਂ ਨਾਨਕ ਠੱਗ ਸੱਜਣ, ਆਪ ਆਪਣੇ ਅੰਗ ਲਗਾਈਆ। ਅੰਮ੍ਰਿਤ ਆਤਮ ਸਰ ਸਰੋਵਰ ਦਰ ਦਵਾਰੇ ਪੀ ਪੀ ਰੱਜਣ, ਤ੍ਰਿਸਨਾ ਭੁੱਖ ਮਿਟਾਈਆ। ਇਕ ਚੜ੍ਹਾਏ ਨਾਮ ਜਹਾਜ਼ਨ, ਸੋਹੰ ਚੱਪੂ ਲਾਈਆ। ਸਤਿਜੁਗ ਮੇਲਾ ਗਰੀਬ ਨਿਵਾਜਨ, ਲੋਆਂ ਪੁਰੀਆਂ ਆਪ ਸੁਣਾਈਆ। ਦੋ ਜਹਾਨੀ ਰਚਿਆ ਕਾਜਨ, ਆਪਣੀ ਆਪ ਕੁੜਮਾਈਆ। ਚਿੱਟਾ ਅਸਵ ਸਾਚਾ ਤਾਜਨ, ਸੋਲਾਂ ਕਲੀਆਂ ਆਸਣ ਲਾਈਆ। ਪਰਗਟ ਹੋਏ ਦੇਸ ਮਾਝਨ, ਸੰਬਲ ਨਗਰੀ ਡੇਰਾ ਲਾਈਆ। ਸ਼ਾਹੋ ਭੂਪ ਵਡ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸੰਬਲ ਨਗਰ ਸਚ ਟਿਕਾਣਾ, ਗੁਰ ਗੋਬਿੰਦ ਜੋਤ ਜਗਾਈਆ। ਮਿਲਿਆ ਮੇਲ ਹਰਿ ਭਗਵਾਨਾ, ਵਿਛੜ ਕਦੇ ਨਾ ਜਾਈਆ। ਏਕਾ ਚਿੱਲਾ ਏਕਾ ਤੀਰ ਕਮਾਨਾ, ਏਕਾ ਖੰਡਾ ਰਿਹਾ ਚਮਕਾਈਆ। ਏਕਾ ਜੋਧਾ ਸੂਰ ਬਲੀ ਬਲਵਾਨਾ, ਏਕਾ ਤੁਰੰਗ ਰਿਹਾ ਦੌੜਾਈਆ। ਏਕਾ ਮਰਦ ਹੋਏ ਵਡ ਮਰਦਾਨਾ, ਪਾਰਬ੍ਰਹਮ ਵਡ ਵਡਿਆਈਆ। ਏਕਾ ਸ਼ਬਦ ਇਕ ਨਿਸ਼ਾਨਾ, ਨੌਂ ਖੰਡ ਪ੍ਰਿਥਮੀ ਰਿਹਾ ਕਰਾਈਆ। ਏਕਾ ਰਾਗ ਏਕਾ ਗਾਣਾ, ਏਕਾ ਰਿਹਾ ਸੁਣਾਈਆ। ਏਕਾ ਪਦ ਹੋਏ ਨਿਰਬਾਣਾ, ਪਰਮ ਪੁਰਖ ਚਰਨ ਸਰਨਾਈਆ। ਨਾ ਕੋਈ ਜਾਣੇ ਚਤੁਰ ਸੁਘੜ ਸਿਆਣਾ, ਜਗਤ ਵਿਦਿਆ ਹੋਈ ਹਲਕਾਈਆ। ਜਨ ਭਗਤਾਂ ਦੇਵੇ ਨਾਮ ਬਿਬਾਣਾ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਸੰਬਲ ਨਗਰ ਸਚ ਸੁਹਾਗ, ਗੋਬਿੰਦ ਕੰਤ ਮਨਾਇਆ। ਏਕਾ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇਆ। ਏਕਾ ਧੁਨ ਏਕਾ ਰਾਗ, ਏਕਾ ਤਾਲ ਵਜਾਇਆ। ਅਬਿਨਾਸ਼ੀ ਕਰਤਾ ਆਪੇ ਰਿਹਾ ਜਾਗ, ਜਨ ਭਗਤਾਂ ਰਿਹਾ ਜਗਾਇਆ। ਆਦਿ ਜੁਗਾਦੀ ਪਕੜੇ ਵਾਗ, ਵਰਭੰਡੀ ਖੋਜ ਖੁਜਾਇਆ। ਧੁਰ ਦਰਗਾਹੀ ਦੇਵੇ ਸਾਚੀ ਦਾਦ, ਸੋਹੰ ਸਾਚਾ ਨਾਮ ਦ੍ਰਿੜਾਇਆ। ਜੋ ਜਨ ਰਸਨਾ ਰਹੇ ਅਰਾਧ, ਅਨੁਭਵ ਪਰਕਾਸ਼ ਕਰਾਇਆ। ਮੇਲ ਮਿਲਾਏ ਮਾਧਵ ਮਾਧ, ਅਜੂਨੀ ਰਹਿਤ ਆਪ ਅਖਵਾਇਆ। ਸੰਤ ਦੁਲਾਰੇ ਸਾਚੇ ਸਾਧ, ਸਿਦਕ ਸਬੂਰੀ ਇਕ ਰਖਾਇਆ। ਕਲਜੁਗ ਅੰਤਮ ਵੇਲਾ ਲੱਖ ਚੁਰਾਸੀ ਸੁਣੇ ਸੁਣਾਏ ਫਰਿਆਦ, ਅੰਦਰ ਮੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਮੰਦਰ ਸਚ ਵਸੇਰਾ, ਹਰਿ ਸਾਚੀ ਜੋਤ ਜਗਾਈਆ। ਮੇਟ ਮਿਟਾਏ ਅੰਧ ਅੰਧੇਰਾ, ਅਗਿਆਨ ਅੰਧੇਰ ਗਵਾਈਆ। ਆਪ ਚੁਕਾਏ ਮੇਰਾ ਤੇਰਾ, ਹਉਮੇ ਰੋਗ ਜਲਾਈਆ। ਭਰਮਾਂ ਢਾਹੇ ਝੂਠਾ ਡੇਰਾ, ਸਾਚਾ ਚੰਦ ਚੜ੍ਹਾਈਆ। ਕਰੇ ਕਰਾਏ ਹੱਕ ਨਿਬੇੜਾ, ਸੁਰਤ ਸਵਾਣੀ ਲਏ ਪਰਨਾਈਆ। ਡੂੰਘੀ ਕੰਦਰ ਬੰਨ੍ਹੇ ਬੇੜਾ, ਜੋਤ ਨਿਰੰਜਣ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਹਿਲਾਈਆ। ਸਾਚੇ ਮੰਦਰ ਹਰਿ ਭਗਵਾਨਾ, ਹਰਿ ਹਰਿ ਜੋਤ ਜਗਾਈਆ। ਏਕਾ ਸ਼ਬਦ ਇਕ ਤਰਾਨਾ, ਏਕਾ ਰਾਗ ਅਲਾਈਆ। ਅਨਹਦ ਗਾਵੇ ਸਾਚਾ ਗਾਣਾ, ਪੰਚਮ ਰਿਹਾ ਸੁਣਾਈਆ। ਪਰਮ ਪੁਰਖ ਹਰਿ ਸ਼ਾਹ ਸੁਲਤਾਨਾ, ਨਿਜ ਘਰ ਬੈਠਾ ਆਸਣ ਲਾਈਆ। ਦਿਸ ਨਾ ਆਏ ਜੀਵਨ ਦਾਨਾ, ਬਜਰ ਕਪਾਟ ਨਾ ਕੋਈ ਤੁੜਾਈਆ। ਘਰ ਵਿਚ ਘਰ ਨਾ ਕਿਸੇ ਵਖਾਨਾ, ਦੀਵਾ ਬੱਤੀ ਨਾ ਕੋਈ ਟਿਕਾਈਆ। ਜਿਸ ਜਨ ਮਿਲਿਆ ਸ਼ਬਦ ਬਿਬਾਨਾ, ਦਰ ਸਾਚਾ ਇਕ ਸੁਹਾਈਆ। ਆਪੇ ਕਰੇ ਕਰਨਹਾਰ ਪਰਵਾਨਾ, ਦਸਮ ਦਵਾਰੀ ਕੁੰਡਾ ਲਾਹੀਆ। ਜਗੇ ਜੋਤ ਅਗੰਮ ਅਪਾਰਾ, ਰੂਪ ਰੰਗ ਨਾ ਕੋਈ ਜਣਾਈਆ। ਚਿੱਟੀ ਧਾਰ ਹਰਿ ਨਿਰੰਕਾਰਾ, ਆਪਣੀ ਆਪ ਵਰਤਾਈਆ। ਆਤਮ ਸੇਜਾ ਸੁੱਤਾ ਪੈਰ ਪਸਾਰਾ, ਜਨ ਭਗਤਾਂ ਰਾਹ ਤਕਾਈਆ। ਆਪੇ ਨਾਰੀ ਕੰਤ ਭਤਾਰ, ਆਪ ਆਪਣਾ ਮੇਲ ਮਿਲਾਈਆ। ਆਪੇ ਕਰੇ ਸਚ ਸ਼ਿੰਗਾਰ, ਆਪ ਆਪਣੀ ਬਰਖਾ ਲਾਈਆ। ਆਪ ਆਪਣਾ ਦਏ ਅਧਾਰ, ਆਪ ਆਪਣੇ ਵਿਚ ਸਮਾਈਆ। ਏਕਾ ਦੂਜਾ ਭੌ ਨਿਵਾਰ, ਤੀਜੇ ਲੋਇਣ ਮੇਲਾ ਸਹਿਜ ਸੁਭਾਈਆ। ਚੌਥੇ ਘਰ ਦੇਵੇ ਵਾੜ, ਅਮਰਾਪਦ ਇਕ ਵਖਾਈਆ। ਨਾ ਕੋਈ ਦਿਸੇ ਬਹੱਤਰ ਨਾੜ, ਪੰਜ ਤਤ ਨਾ ਕੋਈ ਜਣਾਈਆ। ਰਕਤ ਬੂੰਦ ਨਾ ਦਿਸੇ ਸੀਸ ਧੜ, ਨਾ ਕੋਈ ਰਚਨਾ ਹੋਰ ਰਚਾਈਆ। ਨਾ ਕੋਈ ਅੱਖਰ ਵਿਦਿਆ ਰਿਹਾ ਪੜ੍ਹ, ਨਾ ਕੋਈ ਕਰੇ ਮਾਤ ਪੜ੍ਹਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸੰਤ ਜਨਾਂ ਫੜਾਏ ਆਪਣਾ ਲੜ, ਆਪ ਆਪਣੀ ਬੂਝ ਬੁਝਾਈਆ। ਆਪਣੇ ਅੰਦਰ ਆਪਣੇ ਪੌੜੇ ਆਪੇ ਜਾਏ ਚੜ੍ਹ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਦਰ ਦਵਾਰੇ ਅੱਗੇ ਖੜ੍ਹ, ਨਿਰਗੁਣ ਰੂਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕੋਈ ਆਕਾਰ ਜਣਾਈਆ। ਹਰ ਘਟ ਅੰਦਰ ਬੈਠਾ ਵੜ, ਆਪ ਆਪਣਾ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਵਰ, ਦੇਵੇ ਮਾਤ ਜਗਤ ਵਡਿਆਈਆ। ਗੁਰਮੁਖ ਮੇਲਾ ਹਰਿ ਹਰਿ ਨਿਰੰਜਣ, ਆਪਣਾ ਆਪ ਕਰਾਇੰਦਾ। ਨੇਤਰ ਪਾਏ ਏਕਾ ਅੰਜਨ, ਲੋਚਨ ਆਪ ਖੁਲ੍ਹਾਇੰਦਾ। ਚਰਨ ਧੂੜ ਬਖ਼ਸ਼ੇ ਸਾਚਾ ਮਜਨ, ਦੁਰਮਤ ਮੈਲ ਗਵਾਇੰਦਾ। ਮਦਿਰਾ ਮਾਸ ਜੋ ਜਨ ਤਜਨ, ਗੁਰ ਗੋਬਿੰਦ ਦਰਸ ਦਿਖਾਇੰਦਾ। ਜੂਠੇ ਝੂਠੇ ਅੰਤਮ ਭੱਜਣ, ਕਾਲ ਨਗਾਰਾ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਧੁਰ ਦਰਗਾਹ, ਹਰਿ ਆਪਣਾ ਆਪ ਕਰਾਇਆ। ਗੋਬਿੰਦ ਗੁਰ ਬਣ ਮਲਾਹ, ਨਾਮ ਪੱਲਾ ਇਕ ਫੜਾਇਆ। ਏਕਾ ਦੇਵੇ ਸਚ ਸਲਾਹ, ਨਿਹਕਲੰਕਾ ਜਾਮਾ ਪਾਇਆ। ਨਿਥਾਵਿਆਂ ਘਰ ਦੇਵੇ ਸਾਚਾ ਥਾਂ, ਥਿਰ ਘਰ ਸਾਚਾ ਇਕ ਸੁਹਾਇਆ। ਆਪੇ ਪਿਤਾ ਆਪੇ ਮਾਂ, ਹਰਿਜਨ ਸਾਚੇ ਗੋਦ ਉਠਾਇਆ। ਚਾਰ ਵਰਨ ਜਪਾਏ ਏਕਾ ਨਾਂ, ਊਚਾਂ ਨੀਚਾਂ ਭੇਵ ਮਿਟਾਇਆ। ਫੜ ਫੜ ਹੰਸ ਬਣਾਏ ਕਾਂ, ਆਪ ਆਪਣੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਵੇਖੇ ਇਕ ਇਕੱਲਾ, ਜਗ ਵੱਡੀ ਵਡਿਆਈਆ। ਗੁਰਮੁਖ ਕਾਇਆ ਸਚ ਮਹੱਲਾ, ਪ੍ਰਭ ਸਾਚਾ ਫੇਰੀ ਪਾਈਆ। ਵੇਖ ਵਖਾਏ ਕਾਇਆ ਡੱਲਾ, ਅੰਦਰ ਮੰਦਰ ਖੋਜ ਖੁਜਾਈਆ। ਦੀਪਕ ਜੋਤੀ ਵਿਰਲੇ ਗੁਰਮੁਖ ਬਲਾ, ਦਿਵਸ ਰੈਣ ਕਰੇ ਰੁਸ਼ਨਾਈਆ। ਇਕ ਵਖਾਏ ਨਿਹਚਲ ਧਾਮ ਅਟੱਲਾ, ਉਚ ਮਹੱਲ ਅਟੱਲ ਹਰਿ ਰਘੁਰਾਈਆ। ਆਪੇ ਹੋਏ ਅਛਲ ਅਛੱਲਾ, ਅਛਲ ਛਲ ਕਰਾਈਆ। ਜਿਸ ਜਨ ਫੜਾਏ ਆਪਣਾ ਪੱਲਾ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਬੋਲੇ ਹੱਲਾ, ਪੁਰਖ ਅਗੰਮੜਾ ਅਗੰਮੜੀ ਕਰੇ ਚੜ੍ਹਾਈਆ। ਲੇਖੇ ਲਾਏ ਜੱਟ ਡੱਲਾ, ਦੇਸ ਮਾਲਵਾ ਦਏ ਤਰਾਈਆ। ਅੰਤਮ ਫਲਿਆ ਆਪੇ ਫੁੱਲਾ, ਫਲ ਫੁਲਵਾੜੀ ਇਕ ਲਗਾਈਆ। ਕਲਜੁਗ ਬੂਟਾ ਅੰਤਮ ਹੁੱਲਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਫਲ ਕੋਈ ਰਹਿਣ ਨਾ ਪਾਈਆ। ਲੱਖ ਚੁਰਾਸੀ ਤੇਰਾ ਕੋਈ ਨਾ ਪੈਣਾ ਮੁੱਲਾ, ਧਰਮ ਰਾਏ ਦਏ ਸਜ਼ਾਈਆ। ਗੁਰਮੁਖ ਵਿਰਲਾ ਭਾਗ ਲਗਾਏ ਆਪਣੀ ਕੁਲਾ, ਜਿਸ ਮਿਲਿਆ ਗੋਬਿੰਦ ਮਾਹੀਆ। ਚਰਨ ਦਵਾਰੇ ਜੋ ਜਨ ਆਇਆ ਭੁੱਲਾ, ਨੀਲੇ ਵਾਲਾ ਦਰਸ ਦਿਖਾਈਆ। ਦੋ ਜਹਾਨ ਕਲਜੁਗ ਅੰਤਮ ਤੇਰੀ ਕੋਈ ਨਾ ਕਰਾਏ ਸੁਲ੍ਹਾ, ਕਲਜੁਗ ਸਤਿਜੁਗ ਕਰੇ ਲੜਾਈਆ। ਜਗਤ ਵਿਕਾਰਾ ਅੰਤਮ ਰੁਲਾ, ਜੂਠ ਝੂਠ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਵੇਖ ਘਰ, ਘਰ ਸਾਚਾ ਇਕ ਸੁਹਾਈਆ। ਗੁਰਮੁਖ ਸਾਜਣ ਸਾਚਾ ਮੀਤਾ, ਹਰਿ ਏਕਾ ਏਕ ਰਖਾਇਆ। ਨਾਮ ਨਿਧਾਨ ਹਰਿ ਹਰਿਜਨ ਸਾਚੇ ਪੀਤਾ, ਹਰਿ ਹਰਿ ਵਿਚ ਸਮਾਇਆ। ਹਰਿ ਹਰਿ ਸ਼ਬਦ ਲਾਗਾ ਮੀਠਾ, ਰਸਨਾ ਜਿਹਵਾ ਗਾਇਆ। ਧਾਮ ਵਖਾਏ ਇਕ ਅਨਡੀਠਾ, ਜਗਤ ਨੈਣਾ ਦਿਸ ਨਾ ਆਇਆ। ਮਿੱਠਾ ਕਰੇ ਕਾਇਆ ਕੌੜਾ ਰੀਠਾ, ਅੰਮ੍ਰਿਤ ਮੁਖ ਆਤਮ ਚੁਆਇਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠਾ, ਉਤਰ ਕਦੇ ਨਾ ਜਾਇਆ। ਮਾਤ ਗਰਭ ਨਾ ਤਪੇ ਜਗਤ ਅੰਗੀਠਾ, ਆਵਣ ਜਾਵਣ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਂਇਆ। ਹਰਿਜਨ ਸਾਚਾ ਸਾਚਾ ਮੇਲਾ, ਜਗ ਆਪ ਕਰਾਇੰਦਾ। ਆਪੇ ਗੁਰ ਗੁਰੂ ਗੁਰ ਚੇਲਾ, ਗੁਰ ਗੋਬਿੰਦ ਰੂਪ ਸਮਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਸੰਬਲ ਨਗਰੀ ਡੇਰਾ ਲਾਇੰਦਾ। ਆਪੇ ਵਸਿਆ ਰੰਗ ਨਵੇਲਾ, ਹਰ ਘਟ ਆਸਣ ਲਾਇੰਦਾ। ਸ੍ਰਿਸ਼ਟ ਸਬਾਈ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲਾ, ਚੌਦਾਂ ਚੌਦਾਂ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਜਗ ਮੇਲ ਮਿਲਾਇੰਦਾ। ਜੁਗ ਵਿਛੜੇ ਜਗ ਮੇਲਿਆ, ਆਪਣੀ ਕਿਰਪਾ ਧਾਰ। ਆਪੇ ਹੋਏ ਸੱਜਣ ਸੁਹੇਲਿਆ, ਸਖਾ ਸਹਾਈ ਸਾਚਾ ਯਾਰ। ਦਰ ਘਰ ਮੰਦਰ ਅੰਦਰ ਇਕ ਅਕੇਲਿਆ, ਇਕ ਇਕੱਲਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜਰਮ ਕਰਮ ਧਰਮ ਪੂਰਬ ਰਿਹਾ ਵਿਚਾਰ। ਪੂਰਬ ਲਹਿਣਾ ਸਚ ਘਰ, ਘਰ ਸਚ ਵੱਜੇ ਵਧਾਈਆ। ਨੇਤਰ ਨੈਣਾ ਦਰਸ ਕਰ, ਤ੍ਰਿਸਨਾ ਭੁੱਖ ਮਿਟਾਈਆ। ਸ਼ਬਦ ਗਹਿਣਾ ਅਪਰ ਅਪਾਰ, ਤਨ ਬਸਤਰ ਇਕ ਸੁਹਾਈਆ। ਕਲਜੁਗ ਵਹਿਣ ਜਗਤ ਨਾ ਵਹਿਣਾ, ਜੋ ਜਨ ਰਹੇ ਸਰਨਾਈਆ। ਜੂਠ ਝੂਠ ਨਾਤ ਮਾਤ ਪਿਤ ਸਾਕ ਸੈਣਾ ਭਾਈ ਭੈਣਾ, ਥਿਰ ਕੋਈ ਰਹਿਣ ਨਾ ਪਾਈਆ। ਜਿਸ ਜਨ ਮਿਲੇ ਪੁਰਖ ਬਿਧਾਤਾ ਆਪ ਚੁਕਾਏ ਲਹਿਣਾ ਦੇਣਾ, ਕਰਮ ਕਰਮਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲ ਕਰ, ਘਰ ਸੁਹੰਜਣਾ ਜੋਤ ਨਿਰੰਜਣਾ ਅੱਠੇ ਪਹਿਰ ਕਰੇ ਰੁਸ਼ਨਾਈਆ। ਘਰ ਪਵਿਤ ਗ੍ਰਹਿ ਪਵਿਤ, ਗੁਰਮੁਖ ਵੱਡੀ ਵਡਿਆਈਆ। ਹਰਿ ਸੰਗਤ ਹਰਿ ਸਾਚਾ ਮਿਤ, ਜੁਗ ਜੁਗ ਬਣਤ ਬਣਾਈਆ। ਵੇਖ ਵਖਾਏ ਨਿਤ ਨਵਿਤ, ਅਕਲ ਕਲਾ ਸਮਾਈਆ। ਨਾ ਕੋਈ ਵਾਰ ਨਾ ਕੋਈ ਥਿਤ, ਅੱਠੇ ਪਹਿਰ ਰੰਗ ਰੰਗਾਈਆ। ਇਕ ਅਬਿਨਾਸ਼ੀ ਵਸਿਆ ਚਿਤ, ਚਿਤ ਠਗੋਰੀ ਰਹਿਣ ਨਾ ਪਾਈਆ। ਅੰਮ੍ਰਿਤ ਆਤਮ ਕਾਇਆ ਦਏ ਸਿਤ, ਸਿੰਚ ਹਰੀ ਕਿਆਰੀ ਆਪ ਕਰਾਈਆ। ਕਾਇਆ ਰਹੇ ਨਾ ਜਗਤ ਰਿਤ, ਰਕਤ ਬੂੰਦ ਲੇਖੇ ਲਾਈਆ। ਸਾਚੀ ਸਿਖਿਆ ਏਕਾ ਸਿਖ, ਸਿੱਖੀ ਸਿਖਿਆ ਇਕ ਨਿਭਾਈਆ। ਦੋ ਜਹਾਨੀ ਆਪੇ ਲੇਖਾ ਰਿਹਾ ਲਿਖ, ਲੇਖਾ ਆਪਣੇ ਹੱਥ ਰਖਾਈਆ। ਜਨ ਭਗਤਾਂ ਦੇਵੇ ਨਾਮ ਭਿਖ, ਭਿਛਿਆ ਝੋਲੀ ਪਾਈਆ। ਕਿਸੇ ਹੱਥ ਨਾ ਆਏ ਮੁਨ ਰਿਖ, ਜੰਗਲ ਜੂਹ ਉਜਾੜ ਪਹਾੜਾਂ ਬੈਠੇ ਧੂਣੀਆਂ ਤਾਈਆ। ਜਗਤ ਵਿਕਾਰਾ ਮਿਟੇ ਤ੍ਰਿਖ, ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਨਿਹਕਰਮੀ ਕਰਮ ਜਨ ਰਿਹਾ ਲਿਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਕਰਮ ਲੇਖੇ ਲਾਈਆ।

Leave a Reply

This site uses Akismet to reduce spam. Learn how your comment data is processed.