Granth 06 Likhat 116: 20 Bhadro 2014 Bikarmi Makan No 9789 Gali No 7 Pahaadganj Delhi Lachhman Singh Darshan Singh de Greh Singhsan Utte

੨੦ ਭਾਦਰੋਂ ੨੦੧੪ ਬਿਕ੍ਰਮੀ ਮਕਾਨ ਨੰ ੯੭੮੯ ਗਲੀ ਨੰ ੭ ਪਹਾੜਗੰਜ ਦਿੱਲੀ ਲਛਮਣ ਸਿੰਘ ਦਰਸ਼ਨ ਸਿੰਘ ਦੇ ਗ੍ਰਹਿ ਸਿੰਘਾਸਣ ਉਤੇ

ਅਬਿਨਾਸ਼ੀ ਕਰਤਾ ਆਪ ਪ੍ਰਭ, ਜੁਗ ਜੁਗ ਜੋਤ ਜਗਾਇੰਦਾ। ਵੇਖ ਵਖਾਣੇ ਸ੍ਰਿਸ਼ਟ ਸਭ, ਭੇਵ ਅਭੇਦ ਖੁਲ੍ਹਾਇੰਦਾ। ਹਰਿ ਭਗਤਾਂ ਉਲਟੀ ਕਵਲ ਨਭ, ਆਪਣੀ ਆਪ ਕਰਾਇੰਦਾ। ਪੰਚ ਵਿਕਾਰਾ ਦੇਵੇ ਦੱਬ, ਏਕਾ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਗਤ ਦਵਾਰੇ ਭੇਖ ਵਟਾਇੰਦਾ। ਜੁਗ ਜੁਗ ਭੇਖ ਅਵੱਲਾ, ਹਰਿ ਨਿਰੰਕਾਰਿਆ। ਸ਼ਬਦ ਵਸਾਏ ਇਕ ਮਹੱਲਾ, ਸ਼ਬਦ ਅਟਾਰਿਆ। ਪਾਰ ਕਿਨਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਨਾ ਪਾਇਣ ਸਾਰਿਆ। ਗਿਆਨ ਧਿਆਨ ਵਿਦਵਾਨ ਦੂਈ ਦਵੈਤੀ ਲੱਗਾ ਸੱਲਾ, ਏਕਾ ਦੂਜਾ ਭਉ ਨਿਵਾਰਿਆ। ਪੁਰਖ ਅਬਿਨਾਸ਼ੀ ਸ਼ਬਦ ਉਠਾਏ ਸਾਚਾ ਭੱਲਾ, ਨਾਮ ਖੰਡਾ ਤੇਜ ਕਟਾਰਿਆ। ਭਾਰਤ ਖੰਡੀ ਦਰ ਦਵਾਰਾ ਮੱਲਾ, ਨੌ ਖੰਡ ਪ੍ਰਿਥਮੀ ਵੇਖੇ ਕਰੇ ਵਿਚਾਰਿਆ। ਸੱਤਾਂ ਦੀਪਾਂ ਪਏ ਤਰਥੱਲਾ, ਲੋਆਂ ਪੁਰੀਆਂ ਹਾਹਾਕਾਰਿਆ। ਏਕਾ ਏਕ ਧਾਮ ਸੁਹਾਏ ਨਿਹਚਲ ਧਾਮ ਅਟੱਲਾ, ਥਿਰ ਘਰ ਨਾਮ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਰਾਮ ਰਾਮਾ ਰੂਪ ਸਮਾ ਰਿਹਾ। ਰਾਮ ਰਾਮਾ ਹਰਿ ਨਿਰੰਕਾਰਿਆ, ਨਿਰਗੁਣ ਰੂਪ ਸਮਾਇਆ। ਨਿਰਗੁਣ ਰੂਪ ਅਗੰਮ ਅਪਾਰਿਆ, ਭੇਵ ਕਿਸੇ ਨਾ ਪਾਇਆ। ਨਾੜੀ ਚੰਮ ਨਾ ਕੋਈ ਵਿਸਥਾਰਿਆ, ਪੰਜ ਤਤ ਨਾ ਕੋਈ ਰਖਾਇਆ। ਰਕਤ ਬੂੰਦ ਨਾ ਕੋਇ ਹੱਡ ਮਾਸ ਨਾੜਿਆ, ਨਾੜੀ ਨਾੜ ਨਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਜਗਤ ਦਰ, ਦਰ ਦਵਾਰ ਵੇਖ ਵਖਾਇਆ। ਰਾਮ ਰਾਮਾ ਰਾਮ ਰਹੀਮਾ, ਨਿਰਗੁਣ ਰੂਪ ਸਮਾਇੰਦਾ। ਏਕਾ ਹੱਕ ਬਹੱਕ ਯਕੀਨਾ, ਹਕੀਕਤ ਇਕ ਜਣਾਇੰਦਾ। ਭਗਤ ਜਨਾਂ ਦਰ ਹੋਏ ਅਧੀਨਾ, ਜੁਗ ਜੁਗ ਫੇਰੀ ਪਾਇੰਦਾ। ਲੇਖਾ ਜਾਣੇ ਰੂਸਾ ਚੀਨਾ, ਸੰਗ ਮੁਹੰਮਦ ਭੇਵ ਖੁਲ੍ਹਾਇੰਦਾ। ਲਹਿਣਾ ਦੇਣਾ ਚੁਕਾਏ ਲੋਕ ਤੀਨਾ, ਕਲਜੁਗ ਅੰਤਮ ਡੰਕ ਵਜਾਇੰਦਾ। ਰਾਓ ਰੰਕ ਰਾਜਾਨ ਸ਼ਾਹ ਸੁਲਤਾਨ ਹਰਿ ਭਗਵਾਨ ਵਿਚ ਜਹਾਨ ਏਕਾ ਰੰਗ ਰੰਗਾਏ, ਵਰਨ ਬਰਨ ਮੇਟ ਮਿਟਾਇੰਦਾ। ਅੰਮ੍ਰਿਤ ਆਤਮ ਧਾਰ ਧੁਰਦਰਗਾਹੀ ਪੀਣ ਖਾਣ, ਸਚ ਪਿਆਲੇ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਲ ਵਰਤਾਇੰਦਾ। ਜੋਤੀ ਜਾਮਾ ਭੇਖ ਅਪਾਰ ਜੋਤ ਜਗਾਈਆ। ਪਰਗਟ ਹੋ ਵਿਚ ਸੰਸਾਰ, ਏਕਾ ਡੰਕ ਵਜਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸੰਮਤ ਚੌਦਾਂ ਦਏ ਦੁਹਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਘਰ, ਖੇਲੇ ਖੇਲ ਮਾਤ ਰਘੁਰਾਈਆ। ਕਲਜੁਗ ਖੇਲ ਖਿਲਾਵਣਹਾਰਾ, ਏਕਾ ਏਕ ਰਘੁਨਾਥਿਆ। ਜੋਤੀ ਤੇਲ ਚੜ੍ਹਾਵਣਹਾਰਾ, ਵੇਖ ਵਿਖਾਣੇ ਪ੍ਰਿਥਮੀ ਆਕਾਸਿਆ। ਗੁਰਮੁਖ ਮੇਲ ਮਿਲਾਵਣਹਾਰਾ, ਵੇਖੇ ਖੇਲ ਜਗਤ ਤਮਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਮੂਲ ਚੁਕਾਏ, ਸਾਢੇ ਤਿੰਨ ਤਿੰਨ ਹਾਥਿਆ। ਹਰਿ ਕਾ ਰੂਪ ਅਗੰਮ, ਭੇਵ ਕੋਈ ਨਾ ਪਾਇੰਦਾ। ਨਾ ਮਰੇ ਨਾ ਪਏ ਜੰਮ, ਨਾ ਕੋਈ ਵੇਸ ਵਟਾਇੰਦਾ। ਨਾ ਕੋਈ ਪਵਣ ਸਵਾਸੀ ਲਏ ਦਮ, ਹੱਡ ਮਾਸ ਨਾੜੀ ਨਾ ਕੋਈ ਰਖਾਇੰਦਾ। ਕਰੇ ਕਰਾਏ ਆਪਣਾ ਕੰਮ, ਲੱਖ ਚੁਰਾਸੀ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਖਾਇੰਦਾ। ਹਰਿ ਕਾ ਰੂਪ ਅਪਾਰ, ਭੇਵ ਕਿਸੇ ਨਾ ਪਾਈਆ। ਜੋਤੀ ਨੂਰ ਇਕ ਅਕਾਰ, ਬ੍ਰਹਿਮੰਡਾਂ ਵਿਚ ਸਮਾਈਆ। ਵੰਡ ਖੰਡ ਅਪਰ ਅਪਾਰ, ਜੇਰਜ ਅੰਡ ਦਏ ਉਪਾਈਆ। ਤ੍ਰੈਗੁਣ ਮਾਇਆ ਕਰ ਪਸਾਰ, ਲੱਖ ਚੁਰਾਸੀ ਬਣਤ ਦਏ ਬਣਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਉਭਾਰ, ਆਪ ਆਪਣੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਈਆ। ਜੋਤੀ ਨੂਰ ਅਪਰ ਅਪਾਰ, ਏਕਾ ਏਕ ਰਖਾਇੰਦਾ। ਸਤਿ ਸਰੂਪ ਕਰ ਆਕਾਰ, ਸਤਿ ਸਰੂਪ ਸਮਾਇੰਦਾ। ਨਿਰਗੁਣ ਖੇਲੇ ਖੇਲਣਹਾਰ, ਨਿਰ ਆਕਾਰ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਹਰਿ ਨਿਰੰਜਣ, ਏਕਾ ਏਕ ਰਖਾਇੰਦਾ। ਨਾ ਕੋਈ ਤੀਰਥ ਯਾਤਰਾ ਕਰੇ ਮਜਨ, ਨਾ ਕੋਈ ਅੱਠ ਸੱਠ ਨੁਹਾਇੰਦਾ। ਨਾ ਕੋਈ ਗੀਤਾ ਗਿਆਨ ਪੜ੍ਹੇ ਸੱਜਣ, ਨਾ ਕੋਈ ਅਰਜਨ ਰਥ ਬਣਾਇੰਦਾ। ਨਾ ਕੋਈ ਦਰ ਦਵਾਰਕਾ ਤਾਲ ਵੱਜਨ, ਨਾ ਕੋਈ ਰਾਮ ਰਾਮਾ ਦਸਰਥ ਅਖਵਾਇੰਦਾ। ਨਾ ਕੋਈ ਮੱਕਾ ਕਾਅਬਾ ਹਾਜ਼ੀ ਹੱਜਨ, ਮੁਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਅਖਵਾਇੰਦਾ। ਨਾ ਕੋਈ ਗ੍ਰੰਥ ਪੰਥ ਵੇਖੇ ਕਿਸੇ ਸਜਨ, ਬਸਤਰ ਤਨ ਨਾ ਕੋਈ ਰਖਾਇੰਦਾ। ਏਕਾ ਏਕ ਕਰਤਾ ਪੁਰਖ ਅਬਿਨਾਸ਼ੀ ਸੱਜਣ, ਦੂਸਰ ਕੋਈ ਨਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਆਪਣੇ ਰੰਗ ਸਮਾਏ, ਆਪਣੀ ਕਲ ਧਾਰਿਆ। ਖਾਣੀ ਬਾਣੀ ਭੇਵ ਨਾ ਰਾਏ, ਲਿਖ ਲਿਖ ਥੱਕੇ ਸਾਧ ਸੰਤ ਗੁਰ ਪੀਰ ਅਵਤਾਰਿਆ। ਸਤਿਜੁਗ ਸੇਵਕ ਸੇਵਾ ਲਾਏ, ਜੁਗ ਜੁਗ ਨਿਰਗੁਣ ਖੇਲੇ ਖੇਲ ਅਪਾਰਿਆ। ਅਲਖ ਅਭੇਵਾ ਵਡ ਦੇਵੀ ਦੇਵਾ ਆਪ ਅਖਵਾਏ, ਰੂਪ ਰੰਗ ਰੇਖ ਭੇਖ ਨੇਤਰ ਵੇਖ ਨਾ ਕੋਈ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਬਣਾ ਲਿਆ। ਆਪਣਾ ਰੰਗ ਹਰਿ ਕਰਤਾਰ, ਏਕਾ ਏਕ ਬਣਾਇਆ। ਸ਼ਬਦ ਸਰੂਪੀ ਕਰ ਪਿਆਰ, ਏਕਾ ਧਾਰ ਵਹਾਇਆ। ਨਾ ਕੋਈ ਦਿਸੇ ਤ੍ਰੈਗੁਣ ਮਾਇਆ ਤੇਰੀ ਧਾਰ, ਜੂਠ ਝੂਠ ਨੇੜ ਨਾ ਆਇਆ। ਇਕ ਇਕੱਲਾ ਮੀਤ ਮੁਰਾਰ, ਏਕਾ ਧਾਮ ਸੁਹਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਨਿਜ ਘਰ ਬੈਠਾ ਆਸਣ ਲਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਚਾਰ ਦਿਵਾਰ ਨਾ ਕੋਈ ਰਖਾਇਆ। ਛੱਪਰ ਛੰਨ ਨਾ ਲਿਆ ਉਸਾਰ, ਬਾਡੀ ਕੋਇ ਨਾ ਬਣਤ ਬਣਾਇਆ। ਰਵ ਸਸ ਸੂਰਜ ਚੰਨ ਨਾ ਕੋਈ ਸਿਤਾਰ, ਮੰਡਲ ਮੰਡਪ ਕੋਇ ਨਜ਼ਰ ਨਾ ਆਇਆ। ਦੀਪਕ ਜੋਤੀ ਇਕ ਉਜਿਆਰ, ਪਾਰਬ੍ਰਹਮ ਰਿਹਾ ਕਰਾਇਆ। ਖੰਡਾਂ ਬ੍ਰਹਿਮੰਡਾਂ ਸਦ ਵਸੇ ਬਾਹਰ, ਗੁਪਤ ਜ਼ਾਹਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲਣਹਾਰ ਸ੍ਰਿਸ਼ਟ ਸਬਾਇਆ। ਆਦਿ ਸ਼ਕਤ ਆਦਿ ਭਵਾਨੀ, ਹਰਿ ਏਕਾ ਜੋਤ ਜਗਾਈਆ। ਨਾ ਕੋਈ ਜਾਣੇ ਲਿਲਾਟ ਨਿਸ਼ਾਨੀ, ਜਗਤ ਵਿਦਿਆ ਰਹੇ ਪੜ੍ਹਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨੀ, ਪਾਰਬ੍ਰਹਮ ਕਿਸੇ ਹੱਥ ਨਾ ਆਈਆ। ਏਕਾ ਸ਼ਬਦ ਗੁਰ ਮੰਤਰ ਤਿੱਖੀ ਕਾਨੀ, ਬਜਰ ਕਪਾਟੀ ਪਾਰ ਕਰਾਈਆ। ਮਿਲੇ ਨਾਮ ਹਰਿ ਸਾਚਾ ਹਾਣੀ, ਹਰਿਜਨ ਸੁਰਤੀ ਲਏ ਪਰਨਾਈਆ। ਇਕ ਵਖਾਏ ਪਦ ਨਿਰਬਾਨੀ, ਦਰ ਦਵਾਰ ਸੁਹਾਈਆ। ਪੰਜ ਤਤ ਤੁਟੇ ਨਤ ਮਿਲੇ ਮੇਲ ਹਾਣ ਹਾਣੀ, ਹਰਿ ਪੁਰਖ ਬਿਧਾਤਾ ਰਾਮ ਰਾਮਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਭਗਤੀ ਵਰ, ਦਰ ਘਰ ਹਰਿ ਆਪਣਾ ਆਪ ਵਖਾਈਆ। ਲੱਖ ਚੁਰਾਸੀ ਕਰ ਤਿਆਰ, ਬ੍ਰਹਮੇ ਸੇਵਾ ਲਾਈਆ। ਵਿਸ਼ਨੂੰ ਹੋਏ ਖ਼ਬਰਦਾਰ, ਸ਼ਿਵ ਸ਼ੰਕਰ ਸੰਗ ਰਲਾਈਆ। ਤ੍ਰੈਗੁਣ ਮਾਇਆ ਤੇਰਾ ਇਕ ਪਿਆਰ, ਪੰਜ ਤਤ ਬੰਧਾਈਆ। ਪੰਝੀ ਪ੍ਰਕਿਰਤੀ ਪਾਏ ਸਾਰ, ਨਵਿਰਤੀ ਰਿਹਾ ਕਰਾਈਆ। ਮਨ ਮਤ ਬੁੱਧ ਕਰ ਤਿਆਰ, ਆਪ ਆਪਣਾ ਅੰਗ ਕਟਾਈਆ। ਨਿਰਮਲ ਜੋਤ ਦੀਪਕ ਅਕਾਰ, ਸਰਗੁਣ ਖੇਲ ਖਿਲਾਈਆ। ਆਪ ਲਟਕਾਏ ਅੱਧਵਿਚਕਾਰ, ਦਸਮ ਦਵਾਰੀ ਕਿਲ੍ਹਾ ਬਣਾਈਆ। ਸੋ ਪੁਰਖ ਨਿਰੰਜਣ ਤੇਰੀ ਧਾਰ, ਸੇਵਕ ਆਪਣੀ ਸੇਵ ਲਗਾਈਆ। ਇਕ ਖੁਲ੍ਹਾਏ ਜਗਤ ਦਵਾਰ, ਭਗਤ ਵਿਦਿਆ ਰਿਹਾ ਪੜ੍ਹਾਈਆ। ਲੱਖ ਚੁਰਾਸੀ ਨੌ ਦਰ ਦੇਵੇ ਵਾੜ, ਰਸ ਫੀਕਾ ਮੁਖ ਚੁਆਈਆ। ਮਾਇਆ ਮਮਤਾ ਅਗਨੀ ਸਾੜ, ਦਿਵਸ ਰੈਣ ਰਹੀ ਜਲਾਈਆ। ਜਨ ਭਗਤ ਦਵਾਰੇ ਰਿਹਾ ਬੋਲੀ, ਆਵੇ ਜਾਵੇ ਫੇਰਾ ਪਾਈਆ। ਮੇਲ ਮਿਲਾਏ ਹੌਲੀ ਹੌਲੀ, ਸਗਲਾ ਸੰਗ ਨਿਭਾਈਆ। ਅੰਮ੍ਰਿਤ ਆਤਮ ਦੇਵੇ ਨਾਭ ਕਵਲੀ, ਪ੍ਰੇਮ ਪਿਆਲਾ ਇਕ ਰਖਾਈਆ। ਮੇਲ ਮਿਲਾਏ ਸਾਵਲ ਸਵਲੀ, ਨੈਣ ਮੁੰਧਾਰ ਇਕ ਰਘੁਰਾਈਆ। ਗੁਰਮੁਖ ਆਤਮ ਸਦਾ ਬਵਲੀ, ਹਰਿ ਭਗਤ ਜਗਤ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਸੰਤਨ ਵਰ, ਏਕਾ ਭਗਤੀ ਭਗਤ ਰੂਪ ਵਖਾਈਆ। ਮੇਲ ਮਿਲਾਏ ਕੰਤ ਕੰਤੂਹਲ, ਵਿਛੜ ਕਦੇ ਨਾ ਜਾਈਆ। ਧੁਰਦਰਗਾਹੀ ਇਕ ਅਕਾਲ, ਏਕਾ ਏਕ ਅਖਵਾਈਆ। ਲੋਕਮਾਤ ਜੀਵ ਜੰਤ ਸਾਧ ਸੰਤ ਜਾਇਣ ਭੁੱਲ, ਹਰਿ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਪਾ ਨਿਧ ਆਪ ਹੋ ਜਾਈਆ। ਪੂਰਬ ਲਹਿਣਾ ਵੇਖ ਦਇਆ ਕਮਾਇੰਦਾ। ਸ਼ਬਦ ਪਾਏ ਤਨ ਸਾਚਾ ਗਹਿਣਾ, ਮਾਇਆ ਮਮਤਾ ਦੂਰ ਕਰਾਇੰਦਾ। ਦਰਸ ਦਿਖਾਏ ਤੀਜੇ ਨੈਣਾ, ਦੂਈ ਦਵੈਤੀ ਪੜਦਾ ਲਾਹਿੰਦਾ। ਗੁਰ ਪੂਰੇ ਜੋ ਮੰਨੇ ਕਹਿਣਾ, ਭਾਈ ਭੈਣਾਂ ਹੁਕਮ ਜਣਾਇੰਦਾ। ਜੂਠ ਝੂਠ ਰਹਿਣ ਨਾ ਦੇਣਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਆਪਣੀ ਕਿਰਪਾ ਕਰ, ਸੰਤ ਸੁਹੇਲੇ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਕਿਰਪਾਨਿਧ ਦੀਨ ਦਿਆਲਾ, ਦੀਨਾ ਬੰਧਪ ਅਖਵਾਇੰਦਾ। ਅੱਠੇ ਪਹਿਰ ਸਦ ਰਖਵਾਲਾ, ਚਾਰੋਂ ਕੁੰਟ ਦਹਿ ਦਿਸ਼ਾ ਫੇਰੀ ਪਾਇੰਦਾ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਧਰਮ ਰਾਏ ਨਾ ਕੱਢੇ ਦਿਵਾਲਾ, ਚਿਤਰ ਗੁਪਤ ਨਾ ਹਿਸਾਬ ਰਖਾਇੰਦਾ। ਦਰਸ ਵਖਾਏ ਦਇਆ ਕਮਾਏ, ਆਪ ਆਪਣੇ ਰੰਗ ਰੰਗਾਏ, ਨੇੜ ਨਾ ਆਏ ਕਾਲ ਮਹਾਂਕਾਲਾ। ਸਮਰਥ ਅਕੱਥ ਰਿਹਾ ਨਾਮ ਜਪਾਏ, ਸ਼ਬਦ ਪਾਏ ਤਨ ਸਾਚੀ ਮਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸ਼ਾਹ ਆਪੇ ਕੰਗਾਲਾ, ਹਰਿਜਨ ਵੇਖੇ ਸਾਚੇ ਲਾਲਾ। ਲਾਲ ਦੁਲਾਰੇ ਕਰ ਪਿਆਰੇ, ਆਪਣੀ ਗੋਦ ਉਠਾਈਆ। ਆਪਣੀ ਕਿਰਪਾ ਆਪੇ ਕਰ, ਹਰਿਜਨ ਦਏ ਵਡਿਆਈਆ। ਸ਼ਬਦ ਗੁਰ ਕਾਇਆ ਮੰਦਰ ਅੰਦਰ ਧਰ, ਸੁਰਤੀ ਜੋੜ ਜੁੜਾਈਆ। ਸੁਰਤ ਸਵਾਣੀ ਲਏ ਵਰ, ਏਕਾ ਸ਼ਬਦ ਹੋਈ ਕੁੜਮਾਈਆ। ਸੀਤਾ ਸੁਰਤੀ ਗਾਏ ਹਰੀ ਹਰਿ, ਹਰਿ ਹਰਿ ਸਾਚਾ ਰਾਮ ਰਘੁਰਾਈਆ। ਬੰਦ ਕਰਾਏ ਨੌ ਦਰ, ਦਸਵੇਂ ਮੇਲ ਮਿਲਾਈਆ। ਆਵਣ ਜਾਵਣ ਚੁੱਕੇ ਡਰ, ਜਗਤ ਜੰਜਾਲਾ ਰਹਿਣ ਨਾ ਪਾਈਆ। ਇਕ ਵਖਾਏ ਸਾਚਾ ਘਰ, ਓਅੰਕਾਰਾ ਦੇਸ ਵਿਖਾਈਆ। ਸੋ ਪੁਰਖ ਨਿਰੰਜਣ ਦਇਆ ਕਰ, ਹੰ ਹੰਗਤਾ ਰਿਹਾ ਮਿਟਾਈਆ। ਕਾਇਆ ਚੋਲੀ ਨਾਮ ਰੰਗਤਾ, ਏਕਾ ਰੰਗ ਮਜੀਠ ਚੜ੍ਹਾਈਆ। ਪ੍ਰਭ ਅਬਿਨਾਸ਼ੀ ਕਰਤਾ ਦਰ ਦਵਾਰੇ ਜੋ ਆਏ ਮੰਗਤਾ, ਏਕਾ ਨਾਮ ਭਿਛਿਆ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਜਨ ਭਗਤਾਂ ਕਰੇ ਰਿਛਿਆ, ਸੀਸ ਆਪਣਾ ਹੱਥ ਰਖਾਈਆ। ਪੁੰਨ ਪਾਪ ਜਗਤ ਧਾਰ, ਪ੍ਰਭ ਸਾਚੇ ਮਾਤ ਚਲਾਈਆ। ਪੰਜ ਤਤ ਕਰ ਪਿਆਰ, ਮਨ ਮਤ ਬੁੱਧ ਕਰੀ ਕੁੜਮਾਈਆ। ਮਨ ਮਨੂਆ ਕਰ ਸਿਕਦਾਰ, ਰਾਜ ਬਣਤਰ ਇਕ ਬਣਾਈਆ। ਅੱਠੇ ਪਹਿਰ ਰਹੇ ਖ਼ਬਰਦਾਰ, ਚਾਰੋਂ ਕੁੰਟ ਵੇਖ ਵਖਾਈਆ। ਮਤ ਮਤਵਾਲੀ ਹੋਈ ਮੁਰਦਾਰ, ਸੁਰਤ ਲੈਣ ਨਾ ਪਾਈਆ। ਬੁੱਧੀ ਭੇਵ ਨਾ ਪਾਏ ਹਰਿ ਨਿਰੰਕਾਰ, ਕਵਣ ਦਵਾਰੇ ਬੈਠਾ ਆਸਣ ਲਾਈਆ। ਏਕਾ ਭੁੱਲਿਆ ਨਾਮ ਮੁਰਾਰ, ਗੁਣ ਅਵਗੁਣ ਦਿਸ ਨਾ ਆਈਆ। ਨਿਰਗੁਣ ਖੇਲੇ ਖੇਲ ਅਪਾਰ, ਸਰਗੁਣ ਕੋਇ ਨਾ ਮਿਲੇ ਚਤੁਰਾਈਆ। ਪਾਪ ਪੁੰਨ ਪੁੰਨ ਪਾਪ ਜਗਤ ਧਾਰ, ਦੋਵੇਂ ਰਿਹਾ ਵਖਾਈਆ। ਮਿਲੇ ਮੇਲ ਸੰਤ ਕੰਤ ਭਤਾਰ, ਲਹਿਣਾ ਦੇਣਾ ਦਏ ਚੁਕਾਈਆ। ਦੇਵੇ ਦਰਸ ਅਗੰਮ ਅਪਾਰ, ਪਾਪ ਤਾਪ ਸਰਾਪ ਪੁੰਨ ਰਹਿਣ ਨਾ ਪਾਈਆ। ਸੋ ਜਨ ਉਤਰੇ ਪਾਰ ਵਿਚ ਸੰਸਾਰ, ਜਿਸ ਜਨ ਗੁਰ ਪੂਰੇ ਮਿਲੀ ਸਾਚੀ ਸਰਨ ਸਰਨਾਈਆ। ਜੁਗ ਜੁਗ ਬੰਨ੍ਹੇ ਧਾਰ, ਜੁਗ ਜੁਗ ਆਪ ਚਲਾਇੰਦਾ। ਜੁਗ ਜੁਗ ਭੇਖ ਅਪਾਰ, ਸਾਧ ਸੰਤ ਉਪਜਾਇੰਦਾ। ਜੁਗ ਜੁਗ ਲਏ ਅਵਤਾਰ, ਲੋਕਮਾਤੀ ਫੇਰਾ ਪਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਲੱਖ ਚੁਰਾਸੀ ਵਿਚ ਸਮਾਇੰਦਾ। ਆਪ ਆਪਣੀ ਕਿਰਪਾ ਧਾਰ, ਆਪ ਆਪਣਾ ਰੰਗ ਰੰਗਾਇੰਦਾ। ਮਨਮੁਖ ਗੁਰਮੁਖ ਵਿਚ ਸੰਸਾਰ, ਏਕਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸ਼ਬਦ ਸੰਦੇਸ਼ ਲੋਕਮਾਤ ਸਾਚਾ ਆਪ ਸੁਣਾਇੰਦਾ। ਸ਼ਬਦ ਸੰਦੇਸ਼ ਹਰਿ ਭਗਵੰਤ, ਲੱਖ ਚੁਰਾਸੀ ਕਰੇ ਜਣਾਈਆ। ਨਾਲ ਰਲਾਏ ਸਾਧ ਸੰਤ, ਨਾਲ ਰਿਹਾ ਜਗਾਈਆ। ਜਨ ਭਗਤਾਂ ਮੇਲ ਮਿਲਾਏ ਹਰਿ ਸਾਚੇ ਸੁੱਤ, ਨਾਰੀ ਕੰਤਾ ਰੂਪ ਸਮਾਈਆ। ਏਕਾ ਘਰ ਵਖਾਏ ਅਬਿਨਾਸ਼ੀ ਅਚੁੱਤ, ਏਕਾ ਸੇਜ ਵਿਛਾਈਆ। ਹਰਿ ਕਾ ਨਾਮ ਰਸਨਾ ਗਾਓ, ਆਤਮ ਅੰਤਰ ਏਕਾ ਪਾਓ, ਸਾਚਾ ਤਨ ਰੰਗਾਈਆ। ਗੁਣ ਅਵਗੁਣ ਨਾ ਲੇਖ ਲਿਖਾਓ, ਦਿਵਸ ਰੈਣ ਹਰਿ ਦਰਸ਼ਨ ਪਾਓ, ਭੇਵ ਅਭੇਦ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜਾਪ ਆਪਣਾ ਆਪ ਰਸਨਾ ਪੁੰਨ ਰਿਹਾ ਵਖਾਈਆ। ਏਕਾ ਨਾਮ ਜਗਤ ਅਧਾਰ, ਜੁਗ ਜੁਗ ਆਪ ਚਲਾਇੰਦਾ। ਮਨਮੁਖ ਭੁੱਲੇ ਜੀਵ ਗਵਾਰ, ਰਸਨਾ ਕੋਇ ਨਾ ਗਾਇੰਦਾ। ਰਾਏ ਧਰਮ ਕਰੇ ਖੁਆਰ, ਹਉਮੇ ਹੰਗਤਾ ਵਿਚ ਸਮਾਇੰਦਾ। ਪਾਪ ਪਰਤਾਪ ਕਰ ਤਿਆਰ, ਹਰਿਜਨ ਹਰਿ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਡੰਨ ਧਰਮ ਰਾਏ ਸੇਵਾ ਲਾਇੰਦਾ।

ਤੁਲਸੀ ਰਾਮ ਪਛਾਣਿਆ, ਜੋ ਹਰ ਘਟ ਰਿਹਾ ਸਮਾਏ। ਚਲੇ ਚਲਾਏ ਆਪਣੇ ਭਾਣਿਆ, ਜੁਗ ਜੁਗ ਆਵੇ ਜਾਏ। ਏਕਾ ਰੱਖੇ ਸ਼ਬਦ ਬਿਬਾਣਿਆ, ਲੋਆਂ ਪੁਰੀਆਂ ਵੇਖ ਵਖਾਏ। ਸੰਤਾਂ ਭਗਤਾਂ ਦੇਵੇ ਠੰਢਾ ਪਾਣੀਆ, ਅੰਮ੍ਰਿਤ ਆਤਮ ਜਾਮ ਪਿਆਏ। ਮੇਲ ਮਿਲਾਏ ਸਾਚੇ ਹਾਣੀਆ, ਹਰਿਜਨ ਤੇਰੀ ਸੇਵ ਕਮਾਏ। ਅਨਹਦ ਗਾਈ ਸਾਚੀ ਬਾਣੀਆ, ਲਿਖ ਲਿਖ ਰਿਹਾ ਚੁਕਾਏ। ਏਕਾ ਪਾਇਆ ਪਦ ਨਿਰਬਾਣੀਆ, ਚੌਥੇ ਪਦ ਵਿਚ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਦਰਸੀ ਏਕਾ ਦ੍ਰਿਸ਼ਟ ਏਕਾ ਇਸ਼ਟ ਚੰਦ ਰਾਮ ਗੁਰ ਵਸ਼ਿਸ਼ਟ ਭੇਵ ਅਭੇਦ ਖੁਲ੍ਹਾਏ। ਤੁਲਸੀ ਦਾਸ ਆਤਮ ਵੱਜੀ ਵਧਾਈਆ। ਮਿਲਿਆ ਮੇਲ ਪੁਰਖ ਅਬਿਨਾਸ, ਰਸਨਾ ਰਿਹਾ ਗਾਈਆ। ਰਸਨਾ ਗਾਏ ਸਵਾਸ ਸਵਾਸ, ਦਿਵਸ ਰੈਣ ਧਿਆਈਆ। ਲੇਖੇ ਲੱਗਾ ਹੱਡ ਨਾੜੀ ਮਾਸ, ਪੰਜ ਤਤ ਹੋਈ ਕੁੜਮਾਈਆ। ਮਾਤ ਗਰਭ ਨਾ ਆਏ ਉਲਟਾ ਵਾਸ, ਨਾ ਕੋਈ ਬੰਧ ਬੰਧਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਆਕਾਸ਼ ਪਾਤਾਲਾਂ ਫੇਰਾ ਪਾਈਆ। ਨਿਝ ਘਰ ਵਸਿਆ ਹਰਿ ਹਰਿ ਪਾਸ, ਦਾਸੀ ਦਾਸ ਸੇਵ ਕਮਾਈਆ। ਲਿਖਿਆ ਲੇਖ ਬੈਠ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਗੁਣ ਅਵਗੁਣ ਨਿਰਗੁਣ ਸਰਗੁਣ ਵੇਖ ਵਖਾਈਆ। ਕਬੀਰ ਚੋਟੀ ਚੜ੍ਹ ਅਖ਼ੀਰ ਹੈ, ਮਿਲੇ ਮੇਲ ਹਰਿ ਭਗਵਾਨਿਆ। ਤ੍ਰੈਗੁਣ ਮਾਇਆ ਤੋੜ ਜੰਜ਼ੀਰ ਹੈ, ਹੱਥ ਬੱਧਾ ਨਾਮ ਗਾਨਿਆ। ਅੰਮ੍ਰਿਤ ਆਤਮ ਧੁਰਦਰਗਾਹ ਪੀਤਾ ਸੀਰ ਹੈ, ਘਰ ਸਾਚੇ ਹੋਏ ਪਰਵਾਨਿਆ। ਨਾ ਕੋਈ ਬਚੇ ਪੀਰ ਫ਼ਕੀਰ ਹੈ, ਰਾਜ ਰਾਜਾਨ ਨਾ ਵੇਖ ਵਖਾਨਿਆ। ਹਰਿ ਕਾ ਬਾਣ ਤੀਰ ਤਿੱਖਾ ਏਕੋ ਤੀਰ ਹੈ, ਇਕ ਧਿਆਨ ਰਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਿਲਿਆ ਮੇਲ ਥਿਰ ਘਰ, ਦਰ ਹਰਿ ਨਰ ਇਕ ਪਛਾਨਿਆ।

ਰਾਮ ਇਸ਼ਟ ਗੁਰਦੇਵ ਮਨਾ, ਕਰਮ ਕਰਮਾਂ ਰਿਹਾ ਬਣਾਈਆ। ਆਤਮ ਚੰਦ ਇਕ ਚੜ੍ਹਾ, ਕਰਮ ਚੰਦ ਅਖਵਾਈਆ। ਨਾਮ ਸੁਗੰਧੀ ਝੋਲੀ ਪਾ, ਕਾਇਆ ਤਨ ਭਰਾਈਆ। ਹੋਕਾ ਦੇ ਦੇ ਰਿਹਾ ਸੁਣਾ, ਚਾਰ ਕੁੰਟ ਰਿਹਾ ਜਣਾਈਆ। ਨਾਮ ਗਾਂਧੀ ਨਾਂ ਰਖਾ, ਤਨ ਪਿੰਜਰ ਲਿਆ ਸੁਖਾਈਆ। ਆਲਸ ਨਿੰਦਰਾ ਮਗਰੋਂ ਲਾਹ, ਸੇਵਕ ਸੇਵਾ ਰਿਹਾ ਕਮਾਈਆ। ਸਿਆਸਤ ਵਿਰਾਸਤ ਨਾਲ ਪਰਨਾ, ਦੋਹਾਂ ਮੇਲ ਮਿਲਾਈਆ। ਪ੍ਰਭ ਅਬਿਨਾਸ਼ੀ ਵੇਖੇ ਸਾਚਾ ਥਾਂ, ਅੱਧਵਿਚਕਾਰੇ ਡੇਰਾ ਲਾਈਆ। ਪੁਰੀ ਇੰਦਰ ਸੱਚਾ ਥਾਂ, ਇੰਦ ਇੰਦਰਾਸਣ ਨਾਮ ਰਖਾਈਆ। ਸਚ ਸਿੰਘਾਸਣ ਇਕ ਵਿਛਾ, ਆਪੇ ਰਿਹਾ ਬਹਾਈਆ। ਅਸਵ ਘੋੜਾ ਜੋਤੀ ਜੋੜਾ ਦਏ ਬਣਾ, ਸੋਲਾਂ ਕਲੀਆਂ ਆਸਣ ਲਾਈਆ। ਏਕਾ ਦੂਜਾ ਪੌੜਾ ਦਏ ਚੜ੍ਹਾ, ਤੀਜਾ ਰਿਹਾ ਟਿਕਾਈਆ। ਚੌਥੇ ਘਰ ਚੌਥੀ ਵਾਰ ਫੂਲਨ ਮਾਲਾ ਗਲ ਪਾ, ਫਲ ਫੁਲਵਾੜੀ ਮਾਤ ਲਗਾਈਆ। ਮੇਲ ਮਿਲੇ ਦੂਜੀ ਵਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਘਟ ਹੱਟ, ਅੰਦਰ ਜਾਣੇ ਅੱਠ ਤਤ, ਆਪੇ ਵੇਖ ਵਖਾਈਆ। ਸੁਖਮਨ ਨਾੜੀ ਟੇਢੀ ਬੰਕ, ਹਰਿ ਸਾਚੇ ਆਪ ਬਣਾਈਆ। ਚੜ੍ਹ ਚੜ੍ਹ ਥੱਕੇ ਅੰਕ ਅੰਕ, ਅੰਕ ਨਾ ਕੋਇ ਸਮਾਈਆ। ਗੁਰਮੁਖ ਵਿਰਲਾ ਇਕ ਇਕੇਲਾ ਜਿਉਂ ਜਨ ਜਨਕ, ਹਰਿ ਹਰਿਜਨ ਰਿਹਾ ਸਮਾਈਆ। ਨਾਮ ਸਰੂਪੀ ਪਾਇਆ ਧਨੱਖ, ਏਕਾ ਹੱਥ ਉਠਾਈਆ। ਜੋਤੀ ਨੂਰ ਕੋਹਤੂਰ ਏਕਾ ਕਨਕ, ਘਰ ਤੀਜੇ ਵੇਖ ਵਿਖਾਈਆ। ਚੌਥਾ ਘਰ ਨਾ ਕੋਈ ਰਾਓ ਨਾ ਕੋਈ ਰੰਕ, ਊਚ ਨੀਚ ਦਿਸ ਨਾ ਆਈਆ। ਆਪ ਮਿਟਾਏ ਹਰਿ ਹਰਿ ਸ਼ੰਕ, ਸਹਿੰਸਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਸਾਚਾ ਘਰ, ਕਵਣ ਮਹੱਲ ਅਟੱਲ ਅਚਲ ਕਵਣ ਧਾਮ ਸੁਹਾਈਆ। ਕਾਇਆ ਮੰਦਰ ਉਚ ਮਿਨਾਰ, ਹਰਿ ਸਾਚੀ ਜੋਤ ਜਗਾਈਆ। ਜੋਤ ਸਰੂਪੀ ਕਰ ਆਕਾਰ, ਬੈਠਾ ਆਸਣ ਲਾਈਆ। ਸ਼ਬਦ ਸੱਚਾ ਅਪਰ ਅਪਾਰ, ਨਿਰਗੁਣ ਆਪ ਬੁਝਾਈਆ। ਸੰਤ ਸੁਹੇਲੇ ਕਰ ਪਿਆਰ, ਦਿਵਸ ਰੈਣ ਰਿਹਾ ਜਗਾਈਆ। ਪੰਚਮ ਗਾਇਣ ਵਾਰੋ ਵਾਰ, ਸੇਵਕ ਸੇਵਾ ਸਾਚੀ ਲਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਬੰਦ ਕਿਵਾੜੀ ਆਪ ਖੁਲ੍ਹਾਈਆ। ਹਰਿਜਨ ਵੇਖ ਵਖਾਏ ਬਹੱਤਰ ਨਾੜ, ਨਾੜੀ ਨਾੜ ਆਪ ਪਰਨਾਈਆ। ਮਾਇਆ ਮਮਤਾ ਦੇਵੇ ਸਾੜ, ਹਉਮੇ ਹੰਗਤਾ ਰੋਗ ਮਿਟਾਈਆ। ਆਤਮ ਰੰਗਤਾ ਹਰਿਜਨ ਬਣਾਏ ਸਾਚਾ ਲਾੜ, ਜੋ ਜਨ ਰਸਨਾ ਰਹੇ ਗਾਈਆ। ਚੌਥੇ ਘਰ ਦੇਵੇ ਵਾੜ, ਸੱਸਾ ਕਿਲ੍ਹਾ ਇਕ ਵਖਾਈਆ। ਸੋ ਪੁਰਖ ਨਿਰੰਜਣ ਆਰ ਪਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਹਰਿ ਸੰਤਨ ਦੇਵੇ ਨਾਮ ਵਰ, ਜੁਗ ਜੁਗ ਏਕਾ ਧਾਮ ਵਖਾਈਆ। ਹਰਿ ਭਗਤਨ ਦਰ ਭਿਖਾਰ, ਜੁਗ ਜੁਗ ਆਇਆ। ਮੰਗੇ ਮੰਗ ਅਪਰ ਅਪਾਰ, ਸਚ ਪ੍ਰੀਤੀ ਰਿਹਾ ਸਿਖਾਇਆ। ਚਾਰ ਵਰਨਾਂ ਸਾਂਝਾ ਯਾਰ, ਜ਼ਾਤ ਪਾਤ ਵਿਚ ਨਾ ਆਇਆ। ਊਚਾਂ ਨੀਚਾਂ ਇਕ ਵਿਚਾਰ, ਰਾਜ ਰਾਜਾਨਾਂ ਵਿਚ ਸਮਾਇਆ। ਏਕਾ ਕਰਮ ਏਕਾ ਧਰਮ ਏਕਾ ਜਰਮ ਵਿਚ ਸੰਸਾਰ, ਲਹਿਣਾ ਦੇਣਾ ਪ੍ਰਭ ਆਪਣੇ ਹੱਥ ਰਖਾਇਆ। ਹਰਿਜਨ ਮੇਲਾ ਕੰਤ ਭਤਾਰ, ਹਰਿ ਭਗਤਾਂ ਵਿਚ ਸਮਾਇਆ। ਨਾਰ ਸੁਹਾਗਣ ਵਿਚ ਸੰਸਾਰ, ਹਰਿਜਨ ਸਾਚਾ ਆਪ ਅਖਵਾਇਆ। ਸੁਰਤ ਸਵਾਣੀ ਕਰੇ ਪਿਆਰ, ਦਿਵਸ ਰੈਣ ਸੇਵ ਕਮਾਇਆ। ਸਾਚਾ ਮੇਲਾ ਦਸਮ ਦਵਾਰ, ਸੋਹੰ ਸੋ ਜਿਸ ਜਨ ਰਸਨਾ ਜਿਹਵਾ ਹਰਿ ਹਰਿ ਜਨ ਰਸਨਾ ਗਾਇਆ। ਸੋਹੰ ਸ਼ਬਦ ਸਚ ਪਰਭਾਤੀ, ਸਤਿਜੁਗ ਸਾਚਾ ਚੰਦ ਚੜ੍ਹਾਇਆ। ਹਰਿਜਨ ਉਠਾਏ ਸੁੱਤਿਆਂ ਰਾਤੀ, ਛੱਪਰ ਛੰਨ ਫੇਰਾ ਪਾਇਆ। ਦਰਸ ਵਖਾਏ ਇਕ ਇਕਾਂਤੀ, ਰੇਖ ਭੇਖ ਨਾ ਕੋਈ ਜਣਾਇਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤੀ, ਨਿਝਰ ਧਾਰ ਵਹਾਇਆ। ਹਰਿਜਨ ਮੇਲ ਮਿਲੇ ਹਰਿ ਕਮਲਾਪਾਤੀ, ਕਵਣ ਨੈਣ ਜਗਤ ਬੈਨ ਸਾਰੰਗ ਧਰ ਭਗਵਾਨ ਬੀਠਲਾ ਅਨਡਿਠ ਇਕ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਜਗਤ ਜੁਗਤੀ ਭਗਤੀ ਵਰ, ਆਤਮ ਦਰਸੀ ਦਰਸ ਦਿਖਾਇਆ। ਆਤਮ ਦਰਸ ਨੇਤਰ ਨੈਣ, ਲੋਚਨ ਨੈਣ ਆਪ ਖੁਲ੍ਹਾਇੰਦਾ। ਮਾਇਆ ਮਮਤਾ ਵਿਚ ਨਾ ਵਹਿਣ, ਦਰ ਦਹਿਲੀਜਾਂ ਫੇਰਾ ਪਾਇੰਦਾ। ਸੋਹੰ ਸੋ ਜਨ ਰਸਨਾ ਕਹਿਣ, ਜਾਪ ਅਜਪਾ ਇਕ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰਾ ਸਾਚਾ ਡੰਕਾ, ਚਾਰ ਵਰਨਾਂ ਆਪ ਸੁਣਾਇੰਦਾ। ਸਾਚਾ ਡੰਕ ਢੋਲ ਮਰਦੰਗ, ਏਕਾ ਸ਼ਬਦ ਨਗਾਰਿਆ। ਨੌ ਖੰਡ ਪ੍ਰਿਥਮੀ ਲੱਗਾ ਜੰਗ, ਧਰਤ ਮਾਤ ਤੇਰਾ ਦਰ ਸੁਹਾ ਰਿਹਾ। ਲਾੜੀ ਮੌਤ ਮੰਗੇ ਮੰਗ, ਰਾਏ ਧਰਮ ਕਰੇ ਪੁਕਾਰਿਆ। ਚਾਰ ਯਾਰ ਸੰਗ ਮੁਹੰਮਦ ਅੱਲਾ ਰਾਣੀ ਦਿਸੇ ਨੰਗ, ਚਾਰੋਂ ਕੁੰਟ ਹਾਹਾਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਫਰੰਗ, ਦਹਿ ਦਿਸ਼ਾ ਰਿਹਾ ਲਲਕਾਰਿਆ। ਭਗਤਨ ਮੀਤਾ ਇਕ ਗੋਪਾਲ, ਦਿਵਸ ਰੈਣ ਜਗਾਇੰਦਾ। ਦੇਵੇ ਨਾਮ ਅਨਮੁਲੜਾ ਲਾਲ, ਕਾਇਆ ਮੰਦਰ ਅੰਦਰ ਆਪ ਟਿਕਾਇੰਦਾ। ਬਸਤਰ ਪਾਏ ਸਚ ਦੋਸ਼ਾਲ, ਏਕਾ ਪੜਦਾ ਪਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਦਾਤਾ ਦਾਨੀ ਆਪ ਅਖਵਾਇੰਦਾ। ਹਰਿਜਨ ਸੰਤ ਸੁਹੇਲੇ ਜੁਗ ਜੁਗ ਭਾਲ, ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਸਾਚੇ ਦਰ, ਦਰ ਦਵਾਰਾ ਬੰਕ ਸੁਹਾਇੰਦਾ। ਬੰਕ ਦਵਾਰਾ ਧੰਨ ਹੈ, ਪਾਇਆ ਹਰਿ ਗੋਬਿੰਦ। ਮਨ ਹੰਕਾਰੀ ਜਾਏ ਮੰਨ ਹੈ, ਦੇ ਮਤ ਮਿਟਾਏ ਸਗਲੀ ਚਿੰਦ। ਪ੍ਰਭ ਜੋਤ ਜਗਾਏ ਸਾਚੇ ਤਨ ਹੈ, ਦਾਤਾ ਜੋਧਾ ਸੂਰਾ ਵਡ ਮਰਗਿੰਦ। ਖੇਲੇ ਖੇਲ ਭਿੰਨ ਭਿੰਨ ਹੈ, ਭਾਗ ਲਗਾਏ ਭਾਰਤ ਖੰਡੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਜੁਗ ਜੁਗ ਮੇਲੇ ਸੇਵਕ ਸੇਵ ਕਰਾਇੰਦਾ। ਬਖ਼ਸ਼ਿੰਦ ਬਖ਼ਸ਼ਣਹਾਰ ਜਗਤ ਸਵਾਮੀ, ਏਕਾ ਏਕੰਕਾਰਿਆ। ਜੁਗ ਜੁਗ ਹੋਏ ਮਾਤ ਨਿਹਕਾਮੀ, ਨਿਹਕਰਮੀ ਕਰਮ ਵਿਚਾਰਿਆ। ਮੇਟ ਮਿਟਾਏ ਅੰਧੇਰੀ ਸ਼ਾਮੀ, ਰਾਧਾ ਕ੍ਰਿਸ਼ਨ ਰੂਪ ਵਟਾ ਗਿਆ। ਆਪੇ ਆਪ ਹਰਿ ਅੰਤਰਜਾਮੀ, ਆਪ ਆਪਣੀ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਸਾਚੇ ਵਿਦਾ ਕਰਾ ਰਿਹਾ।

Leave a Reply

This site uses Akismet to reduce spam. Learn how your comment data is processed.