Granth 06 Likhat 152: 25 Maghar 2014 Bikarmi Seetal Singh de Greh Pind Dagru Jila Ferozepur

੨੫ ਮੱਘਰ ੨੦੧੪ ਬਿਕ੍ਰਮੀ ਸੀਤਲ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫਿਰੋਜ਼ਪੁਰ

ਸਤਿਗੁਰ ਸ਼ਬਦ ਦਿਆਲ, ਸਤਿ ਸਤਿ ਅਖਵਾਇਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇਆ। ਦੇਵੇ ਨਾਮ ਸੱਚਾ ਧਨ ਮਾਲ, ਸਚ ਭੰਡਾਰਾ ਇਕ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸ਼ਬਦ ਅਲਾਇਆ। ਹਰਿ ਸ਼ਬਦ ਮਿਹਰਵਾਨ, ਏਕਾ ਏਕ ਰਖਾਇਆ। ਇਕ ਵਖਾਏ ਸਚ ਨਿਸ਼ਾਨ, ਧੁਰ ਦਰਗਾਹੀ ਇਕ ਕਰਾਇਆ। ਲੇਖਾ ਲਿਖੇ ਨਾ ਵੇਦ ਪੁਰਾਨ, ਰਸਨਾ ਜਿਹਵਾ ਕੋਈ ਨਾ ਗਾਇਆ। ਭੇਵ ਅਭੇਦਾ ਹਰਿ ਭਗਵਾਨ, ਅਕਲ ਕਲ ਅਖਵਾਇਆ। ਲੇਖਾ ਲਿਖ ਨਾ ਸਕੇ ਜਗਤ ਕਿਤੇਬਾ, ਗੁਣ ਅਵਗੁਣ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਉਪਾਇਆ। ਸ਼ਬਦ ਗੁਰ ਸਚ ਸੁਲਤਾਨਾ, ਏਕਾ ਏਕ ਅਖਵਾਇਆ। ਖੇਲੇ ਖੇਲ ਦੋ ਜਹਾਨਾਂ, ਆਪ ਆਪਣਾ ਵੇਸ ਵਟਾਇਆ। ਰੂਪ ਰੰਗ ਰੇਖ ਭੇਖ ਨਾ ਕੋਈ ਜਾਣੇ ਜੀਵ ਨਾਦਾਨਾ, ਲੇਖਾ ਲਿਖਤ ਵਿਚ ਨਾ ਆਇਆ। ਆਪੇ ਜਾਣੇ ਆਪਣਾ ਧੁਰ ਫ਼ਰਮਾਣਾ, ਜੁਗ ਜੁਗ ਆਪੇ ਰਿਹਾ ਸੁਣਾਇਆ। ਆਪੇ ਨਾਦ ਤੂਰ ਆਪੇ ਹੋਏ ਤਰਾਨਾ, ਆਪੇ ਅਨਹਦ ਤਾਲ ਵਜਾਇਆ। ਆਪੇ ਗਾਵੇ ਸੁਣੇ ਸੁਣਾਏ ਸਾਚਾ ਗਾਣਾ, ਗਾਵਣਹਾਰ ਆਪ ਅਖਵਾਇਆ। ਆਪੇ ਜਾਣੇ ਆਪਣਾ ਪਦ ਨਿਰਬਾਨਾ, ਨਿਰਗੁਣ ਰੂਪ ਸਮਾਇਆ। ਨਿਰਗੁਣ ਖੇਲ ਹਰਿ ਮਹਾਨਾ, ਹਰ ਘਟ ਬੈਠਾ ਆਸਣ ਲਾਇਆ। ਗੁਰਮੁਖ ਉਠਾਏ ਦਇਆ ਕਮਾਏ ਵਿਚ ਜਹਾਨਾਂ, ਲੋਕਮਾਤ ਵੇਖ ਵਖਾਇਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਸ੍ਰਿਸ਼ਟ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਰੰਗ ਰੰਗਾਇਆ। ਸ਼ਬਦ ਰੰਗ ਹਰਿ ਕਰਤਾਰ, ਆਪਣਾ ਆਪ ਚੜ੍ਹਾਇਆ। ਪੁਰੀਆਂ ਲੋਆਂ ਬੰਨ੍ਹੇ ਧਾਰ, ਮਾਤ ਪਾਤਾਲ ਆਕਾਸ਼ ਫੇਰਾ ਪਾਇਆ। ਧਰਤ ਧਵਲ ਦਏ ਸਹਾਰ, ਮੰਡਲ ਮੰਡਪ ਆਪ ਉਪਾਇਆ। ਬ੍ਰਹਿਮੰਡ ਖੰਡ ਏਕਾ ਕਾਰ, ਜੇਰਜ ਅੰਡ ਡੇਰਾ ਲਾਇਆ। ਉਤਭੁਜ ਸੇਤਜ ਕਰ ਪਿਆਰ, ਆਪ ਆਪਣਾ ਵਿਚ ਛੁਪਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਉਭਾਰ, ਸ਼ਿਵ ਸ਼ੰਕਰ ਰਚਨ ਰਚਾਇਆ। ਲੱਖ ਚੁਰਾਸੀ ਕਰ ਆਕਾਰ, ਲੋਕਮਾਤੀ ਤੇਰਾ ਪੰਜ ਤਤ ਪਸਾਰ, ਤ੍ਰੈਗੁਣ ਮਾਇਆ ਬਣਤ ਬਣਾਇਆ । ਮਨ ਮਤ ਬੁਧ ਦਏ ਸਹਾਰ, ਆਪ ਆਪਣੀ ਦਇਆ ਕਮਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਾਇਆ ਮੰਦਰ ਸਾਚੇ ਅੰਦਰ ਆਪ ਆਪਣਾ ਮਹੱਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦੇਵੇ ਏਕਾ ਵਰ, ਹਰ ਘਟ ਵੇਖ ਵਖਾਇਆ। ਸ਼ਬਦ ਗੁਰ ਸਾਚਾ ਭੂਪ, ਚਾਰੋਂ ਕੁੰਟ ਕਰੇ ਪਸਾਰਿਆ । ਨਾ ਕੋਈ ਰੰਗ ਨਾ ਕੋਈ ਰੂਪ, ਨਾ ਕੋਈ ਵੇਖੇ ਵਿਗਸੇ ਕਰੇ ਵਿਚਾਰਿਆ। ਨਾ ਕੋਈ ਹਵਨ ਨਾ ਕੋਈ ਧੂਪ, ਸੁਗੰਧ ਅੰਧ ਨਾ ਕੋਈ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸਾਚਾ ਵਰ, ਏਕਾ ਏਕ ਰਖਾ ਰਿਹਾ। ਸਾਚਾ ਦਰ ਹਰਿ ਭਗਵੰਤਾ, ਏਕਾ ਏਕ ਰਖਾਏ। ਆਪ ਵਖਾਏ ਸਾਚੇ ਸੰਤਾ, ਆਪਣੀ ਦਇਆ ਕਮਾਏ। ਜੁਗ ਜੁਗ ਬਣਾਏ ਆਪਣੀ ਬਣਤਾ, ਆਪ ਆਪਣਾ ਰੰਗ ਰੰਗਾਏ। ਆਪੇ ਨਾਰੀ ਆਪੇ ਕੰਤਾ, ਗੁਰਮੁਖ ਸਾਚੀ ਸੇਜ ਹੰਢਾਏ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਏ। ਦੇਵੇ ਵਡਿਆਈ ਵਿਚ ਜੀਵ ਜੰਤਾ, ਜਿਸ ਜਨ ਆਪਣੀ ਬੂਝ ਬੁਝਾਏ। ਇਕ ਸੁਣਾਏ ਸੁਹਾਗੀ ਛੰਤਾ, ਆਪ ਆਪਣਾ ਰਾਗ ਅਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਹ ਸਮਝਾਏ। ਗੁਰ ਸ਼ਬਦ ਸਾਚੀ ਮਤ, ਏਕਾ ਏਕ ਜਣਾਈਆ। ਆਦਿ ਜੁਗਾਦੀ ਮੇਲਾ ਕਮਲਾਪਤ, ਵਿਛੜ ਕਦੇ ਨਾ ਜਾਈਆ। ਸਤਿ ਸੰਤੋਖੀ ਧੀਰਜ ਯਤ, ਏਕਾ ਹੱਠ ਨਾਮ ਰਖਾਈਆ। ਆਪ ਆਪਣੀ ਮੈਲ ਆਪੇ ਕੱਟ, ਉਜਲ ਮੁਖ ਆਪ ਕਰਾਈਆ। ਆਪੇ ਜੋਤੀ ਜਗਾਏ ਲਟ ਲਟ, ਆਪੇ ਨੂਰੋ ਨੂਰ ਸਮਾਈਆ। ਗੁਰਮੁਖ ਤੇਰੀ ਕਾਇਆ ਹੱਟ, ਹਰਿ ਚੌਦਾਂ ਹੱਟ ਵਖਾਈਆ। ਨਾ ਕੋਈ ਤੀਰਥ ਨਾ ਕੋਈ ਤਟ, ਅਠ ਸਠ ਦਿਸ ਨਾ ਆਈਆ। ਸਰ ਸਰੋਵਰ ਕਾਇਆ ਮੱਠ, ਅੰਮ੍ਰਿਤ ਆਤਮ ਤਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਦਏ ਵਡਿਆਈਆ। ਗੁਰ ਸ਼ਬਦ ਹਰਿ ਦਏ ਵਡਿਆਈ, ਆਪਣਾ ਆਪ ਜਣਾਇਆ। ਬ੍ਰਹਿਮੰਡ ਖੰਡ ਰਚਨ ਰਚਾਈ, ਏਕਾ ਬੰਧਨ ਨਾਮ ਪਾਇਆ। ਆਦਿ ਅੰਤਾ ਵਿਚ ਗਿਆ ਸਮਾਈ, ਦਿਸ ਕਿਸੇ ਨਾ ਆਇਆ। ਜੁਗ ਜੁਗ ਖੇਲੇ ਖੇਲ ਵਿਚ ਸ੍ਰਿਸ਼ਟ ਸਬਾਈ, ਆਪ ਆਪਣੀ ਕਾਰੇ ਲਾਇਆ। ਜਨ ਭਗਤਾਂ ਫੜਾਏ ਆਪਣੀ ਬਾਂਹੀ, ਲੱਖ ਚੁਰਾਸੀ ਵਿਚੋਂ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਹਰਿ ਏਕਾ ਵਰ, ਏਕਾ ਨਾਮ ਜਪਾਇਆ। ਇਕ ਦਰ ਏਕਾ ਦਾਤਾਰ, ਏਕਾ ਘਰ ਮੰਗ ਮੰਗਾਇੰਦਾ। ਏਕਾ ਪੁਰਖ ਏਕਾ ਨਾਰ, ਇਕ ਬਹਾਰ ਜਣਾਇੰਦਾ। ਏਕਾ ਸੇਜਾ ਕਰ ਤਿਆਰ, ਏਕਾ ਆਸਣ ਲਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਸ਼ਬਦੀ ਸੁਤ ਸਚ ਦੁਲਾਰ, ਸਚ ਮਾਰਗ ਇਕ ਵਖਾਇੰਦਾ। ਲੋਆਂ ਪੁਰੀਆਂ ਦਏ ਅਧਾਰ, ਆਪ ਆਪਣਾ ਬੰਧਨ ਪਾਇੰਦਾ। ਲੋਕਮਾਤੀ ਵੇਖ ਵਿਚਾਰ, ਗੁਰਮੁਖ ਸਾਚੇ ਆਪ ਜਗਾਇੰਦਾ। ਆਤਮ ਜੋਤੀ ਸ਼ਬਦ ਅਪਾਰ, ਏਕਾ ਧੁਨ ਵਜਾਇੰਦਾ। ਅਗੰਮ ਅਗੰਮੜਾ ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਆਪੇ ਆਪ ਕਰਾਇੰਦਾ। ਨਾ ਕੋਈ ਪੱਲੇ ਪੈਸਾ ਦਮੜਾ, ਨਾਮ ਧਨ ਇਕ ਰਖਾਇੰਦਾ। ਗੁਰਮੁਖਾਂ ਕਾਇਆ ਲੇਖੇ ਲਾਏ ਚੰਮੜਾ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਲਏ ਵਰ, ਹਰਿ ਸ਼ਬਦੀ ਸੰਗ ਨਿਭਾਇੰਦਾ। ਸ਼ਬਦ ਗੁਰ ਸਾਚਾ ਤੋਲਾ, ਹਰਿ ਜੁਗ ਜੁਗ ਆਪ ਕਰਾਇਆ। ਆਦਿ ਅੰਤ ਕਦੇ ਨਾ ਡੋਲਾ, ਅਡੁਲ ਆਪ ਹੋ ਜਾਇਆ। ਲੋਕਮਾਤ ਮਾਰ ਝਾਤ ਨਾਮ ਭੰਡਾਰਾ ਏਕਾ ਖੋਲ੍ਹਾ, ਚਾਰ ਵਰਨ ਰਿਹਾ ਵਰਤਾਇਆ। ਜਨ ਭਗਤਾਂ ਦੇਵੇ ਨਾਮ ਅਨਮੋਲਾ, ਅਨਮੁਲੜੇ ਲਾਲ ਬਣਾਇਆ। ਕਾਇਆ ਚੀਥੜਾ ਆਪੇ ਫੋਲਾ, ਆਤਮ ਅੰਤਰ ਪੜਦਾ ਲਾਹਿਆ। ਆਪੇ ਬਣਿਆ ਸਾਚਾ ਮੀਤੜਾ, ਹਰਿ ਸਾਚਾ ਘਰ ਸੁਹਾਇਆ। ਮਿੱਠਾ ਕਰੇ ਕਾਇਆ ਕੌੜਾ ਰੀਠੜਾ, ਅੰਮ੍ਰਿਤ ਆਤਮ ਜਾਮ ਪਿਆਇਆ। ਇਕ ਸ਼ਬਦ ਜਣਾਏ ਅਨਡੀਠੜਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਕਰ ਬਲਵਾਨ, ਧਰਮ ਨਿਸ਼ਾਨ ਇਕ ਉਠਾਇਆ। ਸ਼ਬਦ ਸੁਤ ਕਰ ਪਰਵੇਸ਼, ਬ੍ਰਹਿਮੰਡ ਵੰਡ ਵੰਡਾਇੰਦਾ। ਆਪ ਆਪਣਾ ਜਾਣੇ ਵੇਸ, ਜੁਗ ਜੁਗ ਭੇਖ ਵਟਾਇੰਦਾ। ਆਪੇ ਹੋਏ ਦਰ ਦਰਵੇਸ, ਆਪੇ ਭਿਖਿਆ ਪਾਇੰਦਾ। ਆਪੇ ਹੋਏ ਧਾਰੀ ਕੇਸ, ਆਪੇ ਮੂੰਡ ਮੁੰਡਾਇੰਦਾ। ਆਪੇ ਹੋਏ ਨਰ ਨਰੇਸ਼, ਸ਼ਾਹ ਕੰਗਾਲ ਆਪ ਹੋ ਜਾਇੰਦਾ। ਆਪ ਉਪਾਏ ਦਇਆ ਕਮਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਆਪ ਆਪਣੀ ਬਣਤ ਬਣਾਇੰਦਾ। ਆਪੇ ਸੇਜਾ ਲਾਏ ਬਾਸ਼ਕ ਸ਼ੇਸ਼, ਸਾਗੋਂ ਪਾਂਗ ਹੰਢਾਇੰਦਾ। ਆਪ ਆਪਣਾ ਕਰੇ ਵੇਸ, ਆਪ ਆਪਣਾ ਸੀਸ ਝੁਕਾਇੰਦਾ। ਹਰਿ ਭਗਤ ਸੁਹੇਲੇ ਜੁਗ ਜੁਗ ਲਏ ਵੇਖ, ਗਿਆਨ ਨੇਤਰ ਇਕ ਰਖਾਇੰਦਾ। ਭਾਗ ਲਗਾਏ ਕਾਇਆ ਖੇਤ, ਫੁਲ ਫੁਲਵਾੜੀ ਇਕ ਜਣਾਇੰਦਾ। ਕਰੇ ਕਰਾਏ ਸਾਚਾ ਹੇਤ, ਨਿਤ ਨਵਿਤ ਜੋਤ ਜਗਾਇੰਦਾ। ਦਰਸ ਦਿਖਾਏ ਨੇਤਨ ਨੇਤ, ਨਿਜ ਘਰ ਬੈਠਾ ਆਸਣ ਲਾਇੰਦਾ। ਆਪੇ ਹੋਇਆ ਖੇਵਟ ਖੇਟ, ਜਨ ਭਗਤਾਂ ਬੇੜਾ ਆਪ ਚਲਾਇੰਦਾ। ਆਪੇ ਮਾਤ ਪਿਤ ਹੋਇਆ ਬੇਟੀ ਬੇਟ, ਪੂਤ ਸਪੂਤਾ ਗੋਦ ਉਠਾਇੰਦਾ। ਆਪੇ ਰੱਖੇ ਸਾਇਆ ਹੇਠ, ਨਾਮ ਪੜਦਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਜਣਾਇੰਦਾ। ਹਰਿ ਸ਼ਬਦ ਸਚ ਸਲਾਹ, ਏਕਾ ਏਕ ਜਣਾਈਆ। ਦੋ ਜਹਾਨਾਂ ਬਣ ਮਲਾਹ, ਲੋਕਮਾਤ ਵੇਖ ਵਖਾਈਆ। ਜਨ ਭਗਤਾਂ ਦੱਸੇ ਸਾਚਾ ਰਾਹ, ਏਕਾ ਮਾਰਗ ਲਾਈਆ। ਏਕਾ ਮੰਤਰ ਨਾਮ ਦ੍ਰਿੜਾ, ਅਗਿਆਨ ਅੰਧੇਰ ਮਿਟਾਈਆ। ਏਕਾ ਪੌੜੇ ਦਏ ਚੜ੍ਹਾ, ਦੂਜਾ ਦਰ ਰਹਿਣ ਨਾ ਪਾਈਆ। ਤੀਜਾ ਨੇਤਰ ਦਏ ਖੁਲ੍ਹਾ, ਆਤਮ ਦਰਸੀ ਦਰਸ ਦਿਖਾਈਆ। ਚੌਥੇ ਘਰ ਦਏ ਬਹਾ, ਅਮਰਾ ਪਦ ਸਮਾਈਆ। ਪੰਚਮ ਮੇਲਾ ਸਹਿਜ ਸੁਭਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਗੁਰ ਪੂਰਾ ਹਰਿ ਸ਼ਬਦ ਕਰੇ ਸਚ ਨਿਆਂ, ਜੁਗ ਜੁਗ ਹੱਥ ਰੱਖੇ ਵਡਿਆਈਆ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਈਆ। ਇਕ ਵਖਾਏ ਸਾਚਾ ਥਾਂ, ਥਿਰ ਘਰ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਿਤੀ ਵਡਿਆਈਆ। ਗੁਰ ਸ਼ਬਦ ਸੱਚਾ ਸਿਕਦਾਰ, ਪ੍ਰਭ ਸਾਚੇ ਆਪ ਕਰਾਇਆ। ਦਿਵਸ ਰੈਣ ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਮੇਲ ਮਿਲਾਇਆ। ਹਉਮੇ ਰੋਗ ਦਏ ਨਿਵਾਰ, ਦੂਈ ਦਵੈਤੀ ਮੇਟ ਮਿਟਾਇਆ। ਅੰਮ੍ਰਿਤ ਆਤਮ ਬਖ਼ਸ਼ੇ ਧਾਰ, ਨਿਝਰ ਮੁਖ ਚੁਆਇਆ। ਦੀਪਕ ਜੋਤੀ ਕਰ ਉਜਿਆਰ, ਆਕਾਸ਼ ਪਰਕਾਸ਼ ਵਖਾਇਆ। ਆਤਮ ਸੇਜਾ ਮੇਲਾ ਕੰਤ ਭਤਾਰ, ਆਪਣਾ ਆਪ ਕਰਾਇਆ। ਆਪੇ ਭੁਜਾ ਰਿਹਾ ਪਸਾਰ, ਆਪ ਆਪਣੀ ਗੋਦ ਉਠਾਇਆ। ਆਪੇ ਕਰੇ ਕਰਾਏ ਸਚ ਪਿਆਰ, ਸਚ ਸਿੰਘਾਸਣ ਇਕ ਵਿਛਾਇਆ। ਨਿਰਮਲ ਜੋਤ ਅਗੰਮ ਅਪਾਰ, ਪੁਰਖ ਅਬਿਨਾਸ਼ੀ ਰਿਹਾ ਜਗਾਇਆ। ਦਸਮ ਦਵਾਰੀ ਤੇਰੀ ਧਾਰ, ਚਿੱਟੀ ਚਾਦਰ ਪੜਦਾ ਪਾਇਆ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰ ਹਰਿ ਆਪ ਅਖਵਾਇਆ। ਸੰਤ ਸੁਹੇਲੇ ਮੀਤ ਮੁਰਾਰ, ਆਪ ਆਪਣੇ ਅੰਗ ਲਗਾਇਆ। ਪੰਜ ਤਤ ਨਾ ਕੋਈ ਪਿਆਰ, ਸੁਰਤ ਸਵਾਣੀ ਲਏ ਪਰਨਾਇਆ। ਸ਼ਬਦ ਸੁਰਤ ਏਕਾ ਧਾਰ, ਏਕਾ ਏਕ ਅਖਵਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਬੰਦ ਦਰਵਾਜ਼ਾ ਆਪ ਕਰਾਇਆ। ਆਪੇ ਤੋੜੇ ਗੜ੍ਹ ਹੰਕਾਰ, ਕਿਲ੍ਹਾ ਕੋਟ ਰਹਿਣ ਨਾ ਪਾਇਆ। ਗੁਰਮੁਖ ਸਾਜਨ ਸਾਚੇ ਫੜ ਲਾਏ ਪਾਰ, ਬੇੜਾ ਆਪਣੇ ਹੱਥ ਰਖਾਇਆ। ਨਾ ਕੋਈ ਸੀਸ ਨਾ ਕੋਈ ਧੜ ਹਰਿ ਨਿਰੰਕਾਰ, ਆਪ ਆਪਣਾ ਭੇਖ ਵਟਾਇਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕੋਈ ਦਬਾਇਆ। ਆਪਣਾ ਅੱਖਰ ਆਪੇ ਪੜ੍ਹ, ਜਗਤ ਵਿਦਿਆ ਭੇਵ ਨਾ ਰਾਇਆ। ਜਨ ਭਗਤਾਂ ਦਰ ਦਵਾਰੇ ਅੱਗੇ ਖੜ੍ਹ, ਆਤਮ ਦਰਸੀ ਦਰਸ ਦਿਖਾਇਆ। ਜੋਤ ਜਗਾਏ ਬਹੱਤਰ ਨੜ, ਨਾੜੀ ਨਾੜ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਸਚ ਸਤਾਰਾ ਏਕਾ ਏਕ ਚਮਕਾਇਆ। ਸਤਿਗੁਰ ਸ਼ਬਦ ਸ਼ਬਦ ਨਿਸ਼ਾਨਾ, ਏਕਾ ਏਕ ਰਖਾਇੰਦਾ। ਆਪੇ ਹੋਇਆ ਰਮਈਆ ਰਾਮਾ, ਤੀਰ ਕਮਾਨਾ ਆਪ ਉਠਾਇੰਦਾ। ਆਪੇ ਹੋਏ ਘਨਈਆ ਸ਼ਾਮਾ, ਰਾਸ ਮੰਡਲ ਆਪ ਰਚਾਇੰਦਾ। ਈਸਾ ਮੂਸਾ ਦਰ ਪਰਵਾਨਾ, ਆਪ ਆਪਣੀ ਭਿਛਿਆ ਪਾਇੰਦਾ। ਅੱਲਾ ਰਾਣੀ ਨੌਜਵਾਨਾ, ਸੰਗ ਮੁਹੰਮਦ ਆਪ ਪਰਨਾਇੰਦਾ। ਨਾਨਕ ਪਾਇਆ ਪਦ ਨਿਰਬਾਨਾ, ਨਿਰਗੁਣ ਰੂਪ ਸਮਾਇੰਦਾ। ਗੋਬਿੰਦ ਮੇਲਾ ਦੋ ਜਹਾਨਾਂ, ਪੂਤ ਸਪੂਤਾ ਆਪ ਉਠਾਇੰਦਾ। ਆਪਣੀ ਹੱਥੀਂ ਬੰਨ੍ਹੇ ਗਾਨਾ, ਦੇ ਮਤ ਆਪ ਸਮਝਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਏਕਾ ਸ਼ਬਦ ਗੁਰ ਅਖਵਾਇੰਦਾ। ਆਪੇ ਚਿੱਲਾ ਆਪੇ ਤੀਰ ਕਮਾਨਾ, ਆਪੇ ਖੰਡਾ ਵਾਹਿੰਦਾ। ਆਪੇ ਵੇਖੇ ਵਿਚ ਮੈਦਾਨਾ, ਪੰਜ ਸ਼ੈਤਾਨਾ ਮੇਟ ਮਿਟਾਇੰਦਾ। ਆਪੇ ਕਰੇ ਦਰ ਪਰਵਾਨਾ, ਮਰਦ ਮਰਦਾਨਾ ਆਪ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਇੰਦਾ। ਕਲਜੁਗ ਵਰਤੇ ਆਪਣਾ ਭਾਣਾ, ਭੇਵ ਕੋਈ ਨਾ ਪਾਇੰਦਾ। ਪਰਗਟ ਹੋਏ ਸ਼ਾਹ ਸੁਲਤਾਨਾ, ਨਿਹਕਲੰਕਾ ਡੰਕ ਵਜਾਇੰਦਾ। ਚਾਰ ਵਰਨਾਂ ਇਕ ਬਿਬਾਨਾ, ਏਕਾ ਨਾਮ ਰਖਾਇੰਦਾ। ਊਚ ਨੀਚ ਕੋਈ ਰਹਿਣ ਨਾ ਪਾਣਾ, ਰਾਓ ਰੰਕਾਂ ਮੇਟ ਮਿਟਾਇੰਦਾ। ਏਕਾ ਰਾਗ ਏਕਾ ਨਾਦ ਏਕਾ ਗਾਣਾ, ਏਕਾ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਘਰ ਕਰ ਪਰਵਾਨਾ, ਆਪ ਆਪਣਾ ਵੇਖ ਵਖਾਇੰਦਾ। ਸਤਿਗੁਰ ਸ਼ਬਦ ਅਪਾਰ, ਗੁਰਮੁਖ ਵਿਰਲੇ ਪਾਇਆ। ਲੋਕਮਾਤੀ ਦਏ ਅਧਾਰ, ਪੁਰਖ ਬਿਧਾਤੀ ਮੇਲ ਮਿਲਾਇਆ। ਉਤਮ ਜ਼ਾਤੀ ਵਿਚ ਸੰਸਾਰ, ਜਿਸ ਹਰਿ ਹਰਿ ਸਾਚਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਜਣਾਇਆ। ਏਕਾ ਸ਼ਬਦ ਮਾਤ ਧਰ, ਆਪਣੀ ਕਲ ਵਰਤਾਈਆ। ਚਾਰ ਵਰਨ ਬਣਾਏ ਭੈਣ ਭਰਾ, ਊਚ ਨੀਚ ਰਹਿਣ ਨਾ ਪਾਈਆ। ਏਕਾ ਸਿਖਿਆ ਦਏ ਪੜ੍ਹਾ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਸਤਿਜੁਗ ਸਾਚਾ ਚੰਦ ਚੜ੍ਹਾ, ਤ੍ਰੈ ਲੋਕ ਕਰੇ ਰੁਸ਼ਨਾਈਆ। ਚੌਦਾਂ ਲੋਕਾਂ ਆਪ ਜਣਾ, ਆਪ ਆਪਣੀ ਬੂਝ ਬੁਝਾਈਆ। ਅਵਣ ਗਵਣ ਹਰਿ ਜਾਏ ਸਮਾ, ਪਵਣੀ ਪਵਣ ਸਮਾਈਆ। ਭੇਖਾਧਾਰੀ ਭੇਖ ਬਾਵਨ ਵਟਾ, ਨਿਹਕਲੰਕ ਨਾਉਂ ਰਖਾਈਆ। ਜਨ ਭਗਤਾਂ ਦਾਮਨ ਆਪਣਾ ਫੜਾ, ਫੜ ਬਾਂਹੋਂ ਪਾਰ ਕਰਾਈਆ। ਸਾਚੇ ਪੌੜੇ ਦਏ ਚੜ੍ਹਾ, ਅੰਦਰ ਮੰਦਰ ਖੋਜ ਖੁਜਾਈਆ। ਸੁਖਮਨ ਨਾੜੀ ਪਾਰ ਕਰਾ, ਟੇਡੀ ਬੰਕ ਵਖਾਈਆ। ਜੋਤ ਨਿਰੰਜਣ ਸੇਵਾ ਲਾ, ਸਚ ਕਰੇ ਰੁਸ਼ਨਾਈਆ। ਅਨਹਦ ਤਾਲ ਦਏ ਵਜਾ, ਧੁਨ ਆਤਮਕ ਇਕ ਉਪਜਾਈਆ। ਨਾਦੀ ਰਾਗ ਦਏ ਅਲਾ, ਨਿਰਗੁਣ ਹੱਥ ਵਡਿਆਈਆ। ਗੁਰਮੁਖ ਸਾਜਣ ਮੀਤ ਆਪ ਆਪਣਾ ਦਏ ਮਨਾ, ਗੁਰ ਸ਼ਬਦੀ ਵਿਚ ਸਮਾਈਆ। ਸਾਚਾ ਘਰ ਇਕ ਵਖਾ, ਬਜਰ ਕਪਾਟੀ ਕੁੰਡਾ ਲਾਹੀਆ। ਆਤਮ ਸੇਜਾ ਦਏ ਬਹਾ, ਫੂਲਨ ਬਰਖਾ ਲਾਈਆ। ਕੰਤ ਮੇਲਾ ਸਹਿਜ ਸੁਭਾ, ਹਰਿਜਨ ਨਾਰੀ ਆਪ ਕਰਾਈਆ। ਏਕਾ ਸੇਜਾ ਰਿਹਾ ਹੰਢਾ, ਏਕਾ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਬੂਝ ਬੁਝਾਈਆ। ਗੁਰਮੁਖ ਦੇਵੇ ਨਾਮ ਨਿਧਾਨਾ, ਅੰਮ੍ਰਿਤ ਜਾਮ ਪਿਆਇਆ। ਏਕਾ ਏਕ ਧੁਰ ਫ਼ਰਮਾਣਾ, ਸੋਹੰ ਸ਼ਬਦ ਜਣਾਇਆ। ਚਾਰ ਵਰਨ ਗਾਇਨ ਏਕਾ ਗਾਣਾ, ਸਤਿਜੁਗ ਸਾਚਾ ਮਾਰਗ ਲਾਇਆ। ਮੇਟ ਮਿਟਾਏ ਰਾਜ ਰਾਜਾਨਾ, ਸ਼ਾਹ ਸੁਲਤਾਨ ਸੀਸ ਤਾਜ ਨਾ ਕੋਈ ਹੰਢਾਇਆ। ਜਨ ਭਗਤਾਂ ਹੱਥੀਂ ਬੰਨ੍ਹੇ ਨਾਮ ਗਾਨਾ, ਏਕਾ ਸਾਚਾ ਤੰਦ ਹੱਥ ਬੰਧਾਇਆ। ਆਪੇ ਹੋਇਆ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਹਰਿਜਨ ਵਿਚ ਸਮਾਇਆ। ਹਰਿਜਨ ਸਾਚੇ ਸਾਚਾ ਮੇਲਾ, ਆਪਣਾ ਆਪ ਕਰਾਇੰਦਾ। ਆਪੇ ਗੁਰੂ ਆਪੇ ਚੇਲਾ, ਆਪੇ ਵੇਸ ਵਟਾਇੰਦਾ। ਆਪੇ ਹੋਏ ਸੱਜਣ ਸੁਹੇਲਾ, ਦਰ ਦਰਵੇਸ਼ ਆਪ ਅਖਵਾਇੰਦਾ। ਆਪੇ ਵਸੇ ਇਕ ਇਕੇਲਾ, ਹਰ ਘਟ ਅੰਦਰ ਆਪੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਵੇਖ ਦਰ, ਘਰ ਸੁਹੰਜਣਾ ਜਗੇ ਜੋਤ ਇਕ ਨਿਰੰਜਣਾ, ਕਾਇਆ ਮਾਟੀ ਵੇਖ ਵਖਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਪ੍ਰਭ ਸਾਚਾ ਦਇਆ ਕਮਾਇੰਦਾ। ਅੰਦਰ ਮੰਦਰ ਖੇਲ ਅਪਾਰ, ਆਪ ਆਪਣਾ ਰੰਗ ਚੜ੍ਹਾਇੰਦਾ। ਲੱਖ ਚੁਰਾਸੀ ਨੌਂ ਦਵਾਰੇ ਭੌਂਦੀ ਬੰਦਰ, ਦਸਮ ਦਵਾਰੀ ਮੇਲ ਮਿਲਾਇੰਦਾ। ਮਾਇਆ ਮੋਹ ਵਿਕਾਰ ਝੂਠੇ ਧੰਦੇ ਮਾਨਸ ਮਾਨਸ ਜਨਮ ਗਵਾਇੰਦਾ । ਦੂਈ ਦਵੈਤੀ ਹਉਮੇ ਹੰਗਤਾ ਕੋਈ ਨਾ ਤੋੜੇ ਕੰਦਰ, ਗੜ੍ਹ ਹੰਕਾਰ ਨਾ ਕੋਈ ਤੁੜਾਇੰਦਾ। ਦੋ ਜਹਾਨੀ ਆਵਣ ਜਾਵਣ ਲੱਖ ਚੁਰਾਸੀ ਬਿਨ ਹਰਿ ਕੋਈ ਨਾ ਤੋੜੇ ਬੰਧਨ, ਨਾ ਕੋਈ ਪਾਰ ਕਰਾਇੰਦਾ। ਜੋਤ ਲਿਲਾਟੀ ਕੌਸਤਕ ਮਣੀਆ ਕੋਈ ਨਾ ਲਾਏ ਟਿੱਕਾ ਚੰਦਨ, ਸਾਚਾ ਤਿਲਕ ਨਾ ਕੋਈ ਲਗਾਇੰਦਾ। ਨਾ ਕੋਈ ਸਮਾਏ ਪਰਮਾਨੰਦਨ, ਪਰਮਾਨੰਦ ਨਾ ਕੋਈ ਸਮਾਇੰਦਾ। ਕਲਜੁਗ ਭਰਮੇ ਭੁੱਲੇ ਮਦਿਰਾ ਮਾਸੀ ਗੰਦਨ, ਬੱਤੀ ਦੰਦ ਨਾ ਕੋਈ ਧਿਆਇੰਦਾ। ਪੁਰਖ ਅਬਿਨਾਸ਼ੀ ਇਕ ਸੁਣਾਏ ਸੁਹਾਗੀ ਛੰਦਨ, ਜਨ ਭਗਤਾਂ ਝੋਲੀ ਪਾਇੰਦਾ। ਲੱਖ ਚੁਰਾਸੀ ਆਤਮ ਅੰਦਰ ਹੋਈ ਅੰਧਨ, ਅਗਿਆਨ ਅੰਧੇਰ ਨਾ ਕੋਈ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਦਰ, ਦਰ ਦਵਾਰਾ ਇਕ ਖੁਲ੍ਹਾਇੰਦਾ। ਗੁਰਮੁਖ ਸਾਚੇ ਖੋਲ੍ਹ ਦਰਵਾਜਾ, ਪ੍ਰਭ ਆਪਣੀ ਅਲਖ ਜਗਾਈਆ। ਆਪੇ ਹੋਇਆ ਗਰੀਬ ਨਿਵਾਜਾ, ਗਊ ਗਰੀਬਾਂ ਗਲੇ ਲਗਾਈਆ। ਨਾਮ ਪਹਿਨਾਏ ਸੀਸ ਸਾਚਾ ਤਾਜਾ, ਅਟੱਲ ਅਟੱਲ ਅਖਵਾਈਆ। ਸੋਹੰ ਸ਼ਬਦ ਦੇਵੇ ਸਾਚਾ ਦਾਜਾ, ਸਤਿਜੁਗ ਸਚ ਮਿਲੇ ਵਡਿਆਈਆ । ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੋਆਂ ਪੁਰੀਆਂ ਪ੍ਰਭ ਰਚਿਆ ਕਾਜਾ, ਲੋਕਮਾਤ ਜੋਤ ਜਗਾਈਆ। ਪਰਗਟ ਹੋਏ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਾਹ ਸੁਲਤਾਨ ਆਪ ਅਖਵਾਈਆ। ਜੁਗ ਜੁਗ ਜਨ ਭਗਤਾਂ ਰੱਖਣਹਾਰਾ ਲਾਜਾ, ਚਾਰ ਵਰਨਾਂ ਦੁਸ਼ਟਾਂ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚਾ ਘਰ, ਬੰਕ ਦਵਾਰਾ ਇਕ ਰਖਾਈਆ। ਸਾਚਾ ਘਰ ਬੰਕ ਦਵਾਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਨਿਰੰਜਣ ਕਿਰਪਾ ਧਾਰ, ਜੋਤ ਨਿਰੰਜਣ ਸੇਵਾ ਲਾਈਆ। ਆਪ ਆਪਣੀ ਜਾਣੇ ਕਾਰ, ਕਰਨਹਾਰ ਆਪ ਅਖਵਾਈਆ। ਕਲਜੁਗ ਤੇਰੀ ਅੰਤਮ ਵਾਰ, ਵੇਖ ਵਖਾਏ ਸ੍ਰਿਸ਼ਟ ਸਬਾਈਆ । ਜੂਠ ਝੂਠ ਹਾਹਾਕਾਰ, ਮਨਮਤ ਰਹੀ ਕੁਰਲਾਈਆ। ਮਾਇਆ ਮਮਤਾ ਮੋਹ ਵਿਕਾਰ, ਜੀਆਂ ਜੰਤਾਂ ਰਿਹਾ ਚਲਾਈਆ। ਹਉਮੇ ਹੰਗਤਾ ਕਰੇ ਖੁਆਰ, ਭੁੱਖਾ ਨੰਗਤਾ ਦਏ ਦੁਹਾਈਆ। ਪੁਰਖ ਅਬਿਨਾਸ਼ੀ ਏਕਾ ਏਕ ਲਾਏ ਅੰਗਤਾ, ਅੰਗੀਕਾਰ ਆਪ ਅਖਵਾਈਆ। ਚਾਰ ਵਰਨ ਬਣਾਏ ਏਕਾ ਸੰਗਤਾ, ਸਾਚਾ ਸੰਗ ਨਿਭਾਈਆ। ਬਿਨ ਹਰਿ ਦਵਾਰ ਨਾ ਹੋਵੇ ਕੋਈ ਮੰਗਤਾ, ਨਾ ਕੋਈ ਭਿਛਿਆ ਪਾਈਆ। ਕਾਇਆ ਚੋਲੀ ਹਰਿ ਹਰਿਜਨ ਰੰਗਤਾ, ਜੁਗ ਜੁਗ ਰੰਗਣਹਾਰ ਆਪ ਅਖਵਾਈਆ। ਸਾਚੇ ਮੰਦਰ ਗੁਰਮੁਖ ਅੰਦਰ ਜੋਤ ਸਰੂਪੀ ਆਪੇ ਲੰਘਦਾ, ਸ਼ਬਦ ਧੁਨ ਕਰੇ ਜਣਾਈਆ। ਪੰਚ ਵਿਕਾਰਾ ਕਾਚੀ ਵੰਗ ਭੰਨਦਾ, ਸ਼ਬਦ ਖੰਡਾ ਏਕਾ ਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖੇ ਸਾਚਾ ਦਰ, ਦਰ ਦਵਾਰ ਇਕ ਸੁਹਾਈਆ। ਦਰ ਦਵਾਰ ਸੱਚਾ ਘਰ ਬਾਹਰ, ਹਰਿ ਸਾਚੇ ਆਪ ਵਸਾਇਆ। ਕਰਤਾ ਪੁਰਖ ਕਰ ਆਕਾਰ, ਜੁਗ ਜੁਗ ਭੇਖ ਵਟਾਇਆ। ਕਲਜੁਗ ਤੇਰੀ ਅੰਤਮ ਵਾਰ, ਸਤਿਜੁਗ ਲੇਖਾ ਰਿਹਾ ਲਿਖਾਇਆ। ਹਰਿਜਨ ਸਾਚੇ ਲਏ ਉਭਾਰ, ਮਸਤਕ ਰੇਖਾ ਵੇਖ ਵਖਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਇਕ ਸਿਖਾਇਆ। ਏਕਾ ਸ਼ਬਦ ਇਕ ਜੈਕਾਰ, ਏਕਾ ਨਾਅਰਾ ਲਾਇਆ। ਏਕਾ ਖੰਡਾ ਤੇਜ ਕਟਾਰ, ਗੁਰਮੁਖ ਤਨ ਗਾਤਰੇ ਆਪ ਪਵਾਇਆ। ਸੀਸ ਬੰਨ੍ਹੇ ਸੱਚੀ ਦਸਤਾਰ, ਨਾਮ ਚੀਰਾ ਇਕ ਸੁਹਾਇਆ। ਤਨ ਬਸਤਰ ਗਹਿਣਾ ਅਪਰ ਅਪਾਰ, ਨੇਤਰ ਨੈਣਾਂ ਦਰਸ ਦਿਖਾਇਆ। ਚਿੱਟੇ ਅਸਵ ਹੋ ਅਸਵਾਰ, ਗੁਰਮੁਖ ਸਾਚੇ ਵੇਖਣ ਆਇਆ। ਸੋਲਾਂ ਕਲੀਆਂ ਕਲ ਵਰਤੇ ਵਿਚ ਸੰਸਾਰ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਆਪਣਾ ਬਿਰਧ ਰਖਾਇਆ। ਹਰਿਜਨ ਸਾਚਾ ਦਰ ਘਰ ਪਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਮਿਲਿਆ ਮੇਲ ਹਰਿ ਬੇਪਰਵਾਹ, ਬੇਪਰਵਾਹ ਸਮਾਇੰਦਾ। ਏਕਾ ਵੇਖੇ ਸਾਚਾ ਥਾਂ, ਛੱਪਰ ਛੰਨ ਨਾ ਕੋਈ ਜਣਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਾਈ ਨਾ ਕੋਈ ਵਖਾਇੰਦਾ। ਸਤਿਗੁਰ ਸ਼ਬਦ ਸਾਚਾ ਸਚ ਮਲਾਹ, ਅੰਤਮ ਬੇੜਾ ਬੰਨੇ ਲਾਇੰਦਾ। ਫੜ ਫੜ ਹੰਸ ਬਣਾਏ ਕਾਂ, ਸਰ ਸਰੋਵਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੁਗ ਵਿਛੜੇ ਜਗ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵੰਤ ਸੰਤ ਕੰਤ ਅੰਤ ਬਣਤ ਆਪ ਬਣਾਇੰਦਾ। ਗ੍ਰਹਿ ਮੰਦਰ ਘਰ ਵਸਿਆ, ਪਾਇਆ ਪੁਰਖ ਅਪਾਰ। ਕੋਟਨ ਕੋਟ ਕਰੇ ਪਰਕਾਸ਼ ਰਵ ਸਸਿਆ, ਮੇਟ ਮਿਟਾਏ ਅੰਧ ਅੰਧਿਆਰ। ਮਿਟੇ ਰੈਣ ਅੰਧੇਰੀ ਮੱਸਿਆ, ਜੂਠਾ ਝੂਠਾ ਧੂੰਆਂਧਾਰ। ਤੀਰ ਨਿਰਾਲਾ ਏਕਾ ਕਸਿਆ, ਮਾਰਨਹਾਰਾ ਮਾਰੇ ਮਾਰ। ਜਨ ਭਗਤਾਂ ਰਾਹ ਏਕਾ ਦੱਸਿਆ, ਜਨ ਭਗਤਾਂ ਸਿੰਚੇ ਤਨ ਕਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਗ੍ਰਹਿ ਮੰਦਰ ਹਰਿ ਸਚ ਟਿਕਾਣਾ, ਏਕਾ ਜੋਤ ਜਗਾਈਆ। ਏਕਾ ਸ਼ਬਦ ਇਕ ਬਿਬਾਣਾ, ਏਕਾ ਰਿਹਾ ਚੜ੍ਹਾਈਆ। ਏਕਾ ਗੁਰ ਏਕਾ ਚਰਨ ਇਕ ਧਿਆਨਾ, ਏਕਾ ਏਕ ਏਕ ਲਿਵ ਲਾਈਆ। ਏਕਾ ਬ੍ਰਹਮ ਪਾਰਬ੍ਰਹਮ ਮੇਲ ਮਿਲਾਨਾ, ਬ੍ਰਹਮ ਬ੍ਰਹਮ ਆਪ ਸਮਾਈਆ। ਰੂਪ ਰੰਗ ਨਾ ਕੋਇ ਵਖਾਨਾ, ਆਕਾਰ ਸਾਕਾਰ ਨਾ ਕੋਈ ਜਣਾਈਆ। ਨਾ ਕੋਈ ਬਸਤਰ ਤਨ ਪਹਿਰੇ ਬਾਣਾ, ਨਾ ਕੋਈ ਸ਼ਸਤਰ ਆਪ ਸਜਾਈਆ। ਨਾ ਕੋਈ ਗਾਏ ਰਸਨਾ ਗਾਣਾ, ਨਾ ਕੋਈ ਤਾਲ ਵਜਾਈਆ। ਨਾ ਕੋਈ ਦਿਸੇ ਸੰਗ ਮਰਦਾਨਾ, ਨਾ ਕੋਈ ਰਬਾਬ ਹਿਲਾਈਆ। ਇਕ ਇਕੱਲਾ ਸ੍ਰੀ ਭਗਵਾਨਾ, ਆਪ ਆਪਣੇ ਘਰ ਸੁਹਾਈਆ। ਜਨ ਭਗਤਾਂ ਦੇਵੇ ਧੁਰ ਫ਼ਰਮਾਣਾ, ਸ਼ਬਦੀ ਸ਼ਬਦ ਕਰੇ ਜਣਾਈਆ। ਖੇਲੇ ਖੇਲ ਦੋ ਜਹਾਨਾਂ, ਆਵਣ ਜਾਵਣ ਰਚਨ ਰਚਾਈਆ। ਆਪੇ ਹੋਇਆ ਮਿਹਰਵਾਨਾ, ਮਿਹਰਵਾਨ ਦਇਆ ਕਮਾਈਆ। ਕਲਜੁਗ ਮੇਟੇ ਝੂਠ ਨਿਸ਼ਾਨਾ, ਗੁਰ ਗੋਬਿੰਦਾ ਗਿਆ ਲਿਖਾਈਆ। ਵੇਦ ਵਿਆਸਾ ਵੇਖੇ ਮਾਰ ਧਿਆਨਾ, ਆਪ ਆਪਣਾ ਦਏ ਜਣਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਨੌਜਵਾਨਾ, ਹਰਿ ਸਾਚਾ ਦਏ ਜਗਾਈਆ। ਸੰਬਲ ਨਗਰੀ ਧਾਮ ਸੁਹਾਨਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਸਾਢੇ ਤਿੰਨ ਹੱਥ ਮੰਦਰ ਇਕ ਬਣਾਣਾ ਗੁਰ ਗੋਬਿੰਦ ਰਚਨ ਰਚਾਈਆ। ਅੰਮ੍ਰਿਤ ਆਤਮ ਦੇਵੇ ਪੀਣਾ ਖਾਣ, ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਬੈਠਾ ਸੇਜ ਵਿਛਾਈਆ। ਹਰਿ ਮੰਦਰ ਹਰਿ ਆਪ ਉਪਾਇਆ, ਆਪਣੀ ਦਇਆ ਕਮਾਈਆ। ਛੱਪਰ ਛੰਨ ਕੋਈ ਦਿਸ ਨਾ ਆਇਆ, ਚਾਰ ਦਿਵਾਰ ਨਾ ਕੋਈ ਜਣਾਈਆ। ਨਾ ਕੋਈ ਬਾਡੀ ਸੰਗ ਰਖਾਇਆ, ਨਾ ਕੋਈ ਵੇਖ ਵਖਾਈਆ। ਆਪ ਆਪਣਾ ਰੰਗ ਮਹੱਲ ਰਚਾਇਆ, ਥਿਰ ਘਰ ਇਕ ਸੁਹਾਈਆ। ਉਚ ਅਟੱਲ ਭੇਵ ਨਾ ਰਾਇਆ, ਹਰਿ ਬੈਠਾ ਬੇਪਰਵਾਹੀਆ। ਡਗਮਗ ਜੋਤੀ ਨੂਰ ਸਵਾਇਆ, ਨਿਰਮਲ ਆਕਾਰ ਇਕ ਵਖਾਈਆ। ਅਕਲ ਕਲਾ ਆਪ ਸਮਾਇਆ, ਭੇਵ ਨਾ ਜਾਣੇ ਰਾਈਆ। ਆਕਾਸ਼ ਪਤਾਲ ਕੋਈ ਦਿਸ ਨਾ ਆਇਆ, ਨਾ ਕੋਈ ਪੁਰੀਆਂ ਰਚਨ ਰਚਾਈਆ। ਬ੍ਰਹਮਾ ਵੇਦ ਨਾ ਕੋਈ ਅਲ੍ਹਾਇਆ, ਨਾ ਕੋਈ ਰਸਨਾ ਮੁਖ ਹਿਲਾਈਆ। ਵਿਸ਼ਨੂੰ ਵੰਸੀ ਨਾ ਕੋਈ ਬਣਾਇਆ, ਨਾ ਕੋਈ ਰਿਜਕ ਸਬਾਈਆ। ਸ਼ਿਵ ਸ਼ੰਕਰ ਨਾ ਬਾਸ਼ਕ ਤਸ਼ਕਾ ਗਲ ਲਟਕਾਇਆ, ਹੱਥ ਤ੍ਰਿਸੂਲ ਨਾ ਕੋਈ ਰਖਾਈਆ। ਰਾਮ ਰਘੁਵੰਸ ਨਾ ਕੋਈ ਜਣਾਇਆ, ਲੰਕਾ ਗੜ੍ਹ ਨਾ ਕੋਈ ਤੁੜਾਈਆ। ਕਾਹਨਾ ਕ੍ਰਿਸ਼ਨਾ ਨਾ ਕੋਈ ਰਖਾਇਆ, ਨਾ ਕੋਈ ਬਣੇ ਰਥ ਰਥਵਾਹੀਆ। ਵੇਦ ਵਿਆਸਾ ਨਾ ਕਵਾਰੀ ਜਾਇਆ, ਪੁਰਾਨ ਅਠਾਰਾਂ ਨਾ ਕੋਈ ਜਣਾਈਆ। ਗੀਤਾ ਗਿਆਨ ਨਾ ਕੋਈ ਦ੍ਰਿੜਾਇਆ, ਦੇ ਮਤ ਨਾ ਕੋਈ ਸਮਝਾਈਆ। ਈਸਾ ਮੂਸਾ ਨਾ ਕੋਈ ਜਣਾਇਆ, ਅੱਲਾ ਰਾਣੀ ਨਾ ਕਿਸੇ ਵਿਆਹੀਆ। ਅੰਜੀਲ ਕੁਰਾਨ ਭੇਵ ਨਾ ਪਾਇਆ, ਲੇਖਾ ਜਾਣੇ ਨਾ ਬੇਪਰਵਾਹੀਆ। ਨਾਨਕ ਅੰਗਦ ਨਾ ਅੰਗ ਲਗਾਇਆ, ਅਮਰੂ ਅਮਰਾਪਦ ਨਾ ਕੋਈ ਵਖਾਈਆ। ਰਾਮ ਦਾਸ ਨਾ ਕੋਈ ਸਹਾਇਆ, ਅਰਜਨ ਸ਼ਬਦ ਨਾ ਕੋਈ ਜਣਾਈਆ। ਗੁਰ ਗੋਬਿੰਦ ਨਾ ਤੇਗ ਉਠਾਇਆ, ਹਰਿਰਾਏ ਨਾ ਲੇਖ ਵਖਾਈਆ। ਹਰਿਕ੍ਰਿਸ਼ਨ ਨਾ ਮੋਏ ਜਵਾਇਆ, ਸੀਸ ਭੇਟ ਨਾ ਕੋਈ ਚੜ੍ਹਾਈਆ। ਗ੍ਰੰਥ ਪੰਥ ਨਾ ਵੇਖ ਵਖਾਇਆ, ਕਲਗੀ ਤੋੜਾ ਨਾ ਕੋਈ ਟਿਕਾਈਆ। ਘੋੜਾ ਜੋੜਾ ਨਾ ਕੋਈ ਰਖਾਇਆ, ਤਲਵਾਰ ਤੇਜ ਨਾ ਕੋਈ ਚਮਕਾਈਆ। ਜੋਤੀ ਜੋੜਾ ਪ੍ਰਭ ਆਪਣਾ ਆਪ ਉਪਾਇਆ, ਨਿਰਗੁਣ ਰੂਪ ਸਮਾਈਆ। ਆਪਣਾ ਖੇੜਾ ਆਪ ਵਸਾਇਆ, ਆਪੇ ਹੋਇਆ ਬੇਪਰਵਾਹੀਆ। ਏਕਾ ਬੇੜਾ ਆਪ ਚਲਾਇਆ, ਏਕਾ ਚੱਪੂ ਲਾਈਆ। ਆਪ ਆਪਣਾ ਨਾਉਂ ਧਰਾਇਆ, ਨਿਰੰਕਾਰ ਆਪ ਅਖਵਾਈਆ। ਨਰ ਨਿਰੰਕਾਰ ਡੰਕ  ਰਿਹਾ ਵਜਾਇਆ, ਨਿਹਕਲੰਕ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਏਕ ਅਖਵਾਈਆ।

Leave a Reply

This site uses Akismet to reduce spam. Learn how your comment data is processed.