Granth 06 Likhat 068: 6 Chet 2014 Bikarmi Ferozepur Chhauni Makan No 386 Gawal Toli 21 Parivaran da Ikath Hoyea te Shabad di Rehmat Kiti

੬ ਚੇਤ ੨੦੧੪ ਬਿਕ੍ਰਮੀ ਫਿਰੋਜਪੁਰ ਛਾਉਣੀ ਮਕਾਨ ਨੰ੦ ੩੮੬ ਗਵਾਲ ਟੋਲੀ ਇੱਕੀ ਪਰਵਾਰਾਂ ਦਾ ਇਕੱਠ ਹੋਇਆ ਤੇ ਸ਼ਬਦ ਦੀ ਰਹਿਮਤ ਕੀਤੀ

ਪੰਚਮ ਗਾਇਆ ਇਕ ਹਰਿ, ਏਕਾ ਸੇਵ ਕਮਾਈਆ। ਪੰਚਮ ਪਾਇਆ ਇਕ ਘਰ, ਏਕਾ ਘਰ ਵਧਾਈਆ। ਪੰਚਮ ਨੁਹਾਇਆ ਸਾਚੇ ਘਰ, ਸਰ ਸਰੋਵਰ ਇਕ ਰਖਾਈਆ। ਪੰਚਮ ਪਾਇਆ ਸਾਚਾ ਦਰ, ਏਕਾ ਏਕ ਰਘੁਰਾਈਆ। ਪੰਚਮ ਮੇਲਾ ਹਰੀ ਹਰਿ, ਹਰਿ ਹਰਿ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਲੇਖੇ ਲਾਈਆ। ਪੰਚਮ ਹੋਏ ਦਰ ਪਰਵਾਨ, ਹਰਿ ਸਾਚੇ ਵਿਚ ਸਮਾਇੰਦਾ। ਛੇਵੇਂ ਘਰ ਛੇ ਨਿਸ਼ਾਨ, ਛੇ ਗੁਣ ਵੇਖ ਵਖਾਇੰਦਾ। ਆਪੇ ਜਾਣੇ ਧੁਰ ਫ਼ਰਮਾਣ, ਏਕਾ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਸੁਹਾਇੰਦਾ। ਛੇਵੇਂ ਘਰ ਸ਼ਬਦ ਉਪਦੇਸ਼, ਆਪਣਾ ਰਿਹਾ ਸੁਣਾਈਆ। ਆਪਣਾ ਜਾਣੇ ਆਪੇ ਵੇਸ, ਭੇਵ ਕਿਸੇ ਨਾ ਰਾਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਆਪ ਆਪਣਾ ਕਰੇ ਆਦੇਸ, ਨਾ ਕੋਈ ਰਸਨਾ ਗਾਈਆ। ਬ੍ਰਹਮਾ ਸ਼ਿਵ ਨਾ ਕੋਈ ਗਣੇਸ਼, ਪੂਜਾ ਪਾਠ ਨਾ ਕੋਈ ਰਖਾਈਆ। ਸ਼ਾਹ ਸੁਲਤਾਨ ਨਾ ਚਲੇ ਕੋਈ ਪੇਸ਼, ਤਖ਼ਤ ਤਾਜ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਆਸਣ ਲਾਈਆ। ਛੇਵਾਂ ਘਰ ਛੱਪਰ ਛੰਨ, ਹਰਿ ਸਾਚੇ ਇਕ ਰਖਾਈਆ। ਆਪ ਆਪਣਾ ਬੇੜਾ ਬੰਨ੍ਹ, ਬੈਠਾ ਆਸਣ ਲਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਈ ਦਿਸਾਈਆ। ਨਾ ਕੋਈ ਮਾਲ ਨਾ ਕੋਈ ਧਨ, ਨਾ ਕੋਈ ਸੰਗ ਰਖਾਈਆ। ਨਾ ਕੋਈ ਘੜੇ ਨਾ ਦੇਵੇ ਭੰਨ, ਨਾ ਕੋਈ ਬਣਤ ਬਣਾਈਆ। ਨਾ ਕੋਈ ਮਤ ਮਨ ਬੁਧ ਦਿਸੇ ਮਨ, ਪੰਚ ਤਤ ਵੇਖ ਵਖਾਈਆ। ਨਾ ਕੋਈ ਦਰ ਦਵਾਰਾ ਨੌ ਨਾ ਦਿਸੇ ਹੱਥ ਨੱਕ ਕੰਨ, ਜਿਹਵਾ ਰਸਨਾ ਨਾ ਕੋਈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਰਿਹਾ ਸੁਹਾਈਆ। ਸਾਚਾ ਘਰ ਸਚ ਦਵਾਰ, ਹਰਿ ਆਪੇ ਆਪ ਉਪਾਇਆ। ਆਪੇ ਜਾਣੇ ਬੰਦ ਕਿਵਾੜ, ਆਪੇ ਖੋਲ੍ਹ ਵਖਾਇਆ। ਆਪੇ ਵੇਖੇ ਆਪਣੀ ਧਾੜ, ਆਪੇ ਰਿਹਾ ਮਿਟਾਇਆ। ਆਪ ਬਣਾਏ ਆਪਣਾ ਪਿੱਛਾ ਅਗਾੜ, ਆਪ ਆਪਣੀ ਸੇਵਾ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਕ ਸਮਾਇਆ। ਆਪ ਆਪਣਾ ਰੰਗ ਵਖਾਇਆ। ਨਾ ਕੋਈ ਮਾਈ ਨਾ ਕੋਈ ਬਾਪ, ਭੈਣ ਭਾਈ ਨਾ ਕੋਈ ਰਖਾਇਆ। ਨਾ ਕੋਈ ਰੋਗ ਨਾ ਸੰਤਾਪ, ਤ੍ਰਿਸ਼ਨਾ ਭੁੱਖ ਨਾ ਕੋਈ ਮਿਟਾਇਆ। ਨਾ ਕੋਈ ਜੋਗ ਨਾ ਸਨਿਆਸ, ਵੈਰਾਗ ਤਿਆਗ ਨਾ ਕੋਈ ਜਣਾਇਆ। ਨਾ ਕੋਈ ਮੰਡਲ ਨਾ ਕੋਈ ਰਾਸ, ਗੋਪੀ ਕਾਹਨ ਦਿਸ ਨਾ ਆਇਆ। ਪਾਰਬ੍ਰਹਮ ਪੁਰਖ ਅਬਿਨਾਸ਼, ਘਰ ਬੈਠਾ ਆਸਣ ਲਾਇਆ। ਆਦਿ ਅੰਤ ਨਾ ਜਾਏ ਵਿਨਾਸ, ਲੇਖਾ ਲੇਖ ਨਾ ਕੋਈ ਲਿਖਾਇਆ। ਆਪ ਆਪਣਾ ਹੋਇਆ ਦਾਸ, ਆਪ ਆਪਣੀ ਸੇਵਾ ਲਾਇਆ। ਆਪੇ ਅੰਦਰ ਕੀਆ ਵਾਸ, ਆਪ ਆਪਣਾ ਰਿਹਾ ਜਣਾਇਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਪਤਾਲ ਪੁਰੀ ਨਾ ਕੋਈ ਦਿਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਫੇਰਾ ਪਾਇਆ। ਸਾਚਾ ਘਰ ਹਰਿ ਅਗੰਮ, ਆਪਣਾ ਆਪ ਸੁਹਾਇਆ। ਨਾ ਕੋਈ ਦਿਸੇ ਥੰਮ੍ਹਣ ਥੰਮ੍ਹ, ਨਾ ਕੋਈ ਭਾਰ ਉਠਾਇਆ। ਨਾ ਕੋਈ ਚਾਰ ਕੁੰਟ ਦਿਸਾਏ ਕੰਧ, ਨਾ ਕੋਈ ਸ਼ਬਦ ਬੰਧ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਘਰ ਹਰਿ ਸੁਲਤਾਨ, ਆਪਣਾ ਆਪ ਬਣਾਇਆ। ਨਾ ਕੋਈ ਮੰਡਲ ਮੰਡਪ ਨਾ ਮਕਾਨ, ਚਾਰ ਦਿਵਾਰ ਨਾ ਕੋਈ ਦਿਖਾਇਆ। ਨਾ ਕੋਈ ਝੁਲੇ ਝੁਲਾਏ ਨਿਸ਼ਾਨ, ਖੰਡਾਂ ਬ੍ਰਹਿਮੰਡਾਂ ਵੇਖ ਵਖਾਇਆ। ਨਾ ਕੋਈ ਉਤਭੁਜ ਸੇਹਤਜ ਜੇਰਜ ਅੰਡਾ, ਖਾਣੀ ਬਾਣੀ ਦਿਸ ਕੋਈ ਨਾ ਆਇਆ। ਆਪੇ ਜਾਣੇ ਆਪਣਾ ਕੰਢਾ, ਆਰ ਪਾਰ ਕੋਇ ਭੇਵ ਨਾ ਪਾਇਆ। ਆਪ ਸੁਹਾਗੀ ਆਪੇ ਰੰਡਾ, ਆਪੇ ਨਾਰੀ ਕੰਤ ਹੰਢਾਇਆ। ਆਪੇ ਜਾਣੇ ਆਪਣਾ ਡੰਡਾ, ਘਰ ਸਾਚੇ ਆਪ ਲਟਕਾਇਆ। ਆਪੇ ਪਾਏ ਆਪਣੀ ਵੰਡਾ, ਦੂਸਰ ਹਿੱਸਾ ਨਾ ਕੋਈ ਰਖਾਇਆ। ਆਪੇ ਸੁੱਤਾ ਦੇ ਕਰ ਕੰਡਾ, ਆਪ ਆਪਣਾ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਰਿਹਾ ਸੁਹਾਇਆ। ਸਾਚਾ ਘਰ ਹਰਿ ਨਿਰਵੈਰ, ਏਕਾ ਏਕ ਰਖਾਇਆ। ਨਾ ਕੋਈ ਤਤ ਮਤ ਨਾ ਦਿਸੇ ਕਹਿਰ, ਸਾਗਰ ਸਰ ਨਾ ਕੋਈ ਚਲਾਇਆ। ਆਪ ਬਣਾਏ ਕਰ ਕਰ ਆਪਣੀ ਮਿਹਰ, ਮਿਹਰਵਾਨ ਆਪ ਅਖਵਾਇਆ। ਉਸਾਰੇ ਢਾਹੇ ਨਾ ਲਾਏ ਦੇਰ, ਆਪ ਆਪਣੀ ਰਚਨ ਰਚਾਇਆ। ਆਪ ਆਪੇ ਰਿਹਾ ਘੇਰ, ਚਾਰੋਂ ਕੁੰਟ ਘੇਰਾ ਪਾਇਆ। ਆਪੇ ਜਾਣੇ ਸੰਞ ਸਵੇਰ, ਦਿਵਸ ਰੈਣ ਨਾ ਕੋਈ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਧਾਮ ਸੁਹਾਇਆ। ਸਾਚਾ ਧਾਮ ਕਰ ਆਕਾਰ, ਆਪਣੀ ਸੇਵਾ ਲਾਈਆ। ਲੱਖ ਚੁਰਾਸੀ ਨਾ ਕੋਈ ਮੀਤ ਮੁਰਾਰ, ਨਾ ਕੋਈ ਧੀਰ ਧਰਾਈਆ। ਪੁਰੀਆਂ ਲੋਆਂ ਮਾਤ ਪਾਤਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾ ਕੋਈ ਵੇਖ ਵਖਾਈਆ। ਸਾਚਾ ਧਾਮ ਹਰਿ ਨਿਰੰਕਾਰ, ਛੱਪਰ ਛੰਨ ਨਾ ਕੋਈ ਰਖਾਇਆ। ਆਪੇ ਆਪ ਬੈਠ ਸਰਕਾਰ, ਆਪਣਾ ਹੁਕਮ ਸੁਣਾਇਆ। ਆਪੇ ਬੰਨ੍ਹੇ ਆਪਣੀ ਧਾਰ, ਤਖ਼ਤ ਤਾਜ ਸੀਸ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੇ ਘਰ ਏਕਾ ਸੇਜ ਵਛਾਇਆ। ਸ਼ਬਦ ਸੁਹਾਇਆ ਥਾਨ, ਜੋਤ ਜਗਾਈਆ। ਪਾਰਬ੍ਰਹਮ ਸ੍ਰੀ ਭਗਵਾਨ, ਆਪਣੀ ਕਲ ਵਰਤਾਈਆ। ਆਪ ਝੁਲਾਏ ਇਕ ਨਿਸ਼ਾਨ, ਨਾ ਕੋਈ ਦੂਸਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਆਸਣ ਲਾਈਆ। ਸਾਚਾ ਘਰ ਹਰਿ ਭਗਵਾਨਾ, ਏਕਾ ਏਕ ਰਖਾਇਆ। ਰਾਗ ਨਾਦ ਨਾ ਕੋਈ ਤਰਾਨਾ, ਨਾ ਕੋਈ ਸਾਜ ਵਜਾਇਆ। ਖਾਣੀ ਬਾਣੀ ਨਾ ਕੋਈ ਵੇਦ ਪੁਰਾਨਾ, ਅੰਜੀਲ ਕੁਰਾਨਾਂ ਦਿਸ ਨਾ ਆਇਆ। ਸਾਧ ਸੰਤ ਜੀਵ ਜੰਤ ਨਾ ਕੋਈ ਖੇਲੇ ਖੇਲ ਬਾਲ ਨਿਧਾਨਾ, ਪਿਤਾ ਪੂਤ ਕੋਈ ਦਿਸ ਨਾ ਆਇਆ। ਨਾ ਕੋਈ ਸੁਘੜ ਚਤਰ ਸਿਆਨਾ, ਮੂਰਖ ਮੂੜ੍ਹ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਦਾਤਾਰ, ਆਪਣਾ ਆਪ ਬਣਾਇਆ। ਕਿਲ੍ਹਾ ਕੋਟ ਨਾ ਕੋਈ ਦਵਾਰ, ਬਾਡੀ ਨਾ ਕੋਈ ਰਖਾਇਆ। ਨਾ ਕੋਈ ਦਿਸੇ ਮੀਤ ਮੁਰਾਰ, ਨਰ ਨਾਰੀ ਨਾ ਕੋਇ ਉਪਾਇਆ। ਸੰਗ ਸੁਹੇਲਾ ਨਾ ਕੋਈ ਸਾਂਝਾ ਯਾਰ, ਅੰਗੀਕਾਰ ਨਾ ਕੋਈ ਕਰਾਇਆ। ਇਕ ਇਕੱਲੜਾ ਏਕੰਕਾਰ, ਸਾਚਾ ਧਾਮ ਸੁਹਾਇਆ। ਦੀਪਕ ਜੋਤੀ ਕਰ ਉਜਿਆਰ, ਅੰਧ ਅੰਧੇਰ ਮਿਟਾਇਆ। ਸੰਞ ਸਵੇਰ ਪਾਰ ਕਿਨਾਰ, ਦਿਵਸ ਰੈਣ ਨਾ ਕੋਈ ਕਰਾਇਆ। ਆਪ ਆਪਣਾ ਮਹੱਲ ਉਸਾਰ, ਸਚ ਭੂਮਿਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਵੇਖ ਵਖਾਇਆ। ਸਾਚਾ ਘਰ ਦਵਾਰ ਬੰਕ, ਹਰਿ ਏਕਾ ਏਕ ਸੁਹਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਦਿਸੇ ਰਾਓ ਰੰਕ, ਊਚ ਨੀਚ ਨਾ ਕੋਈ ਦਿਸਾਇੰਦਾ। ਨਾ ਕੋਈ ਸਤਿਜੁਗ ਸੁਹੇਲਾ ਦਿਸੇ ਮੀਤ ਸੀਤਾ ਸਪੁੱਤਰੀ ਨਾ ਕੋਈ ਵਿਆਹਿੰਦਾ। ਆਪੇ ਜਾਣੇ ਆਪਣੀ ਖੇਲ ਬਾਰ ਅਨਕ, ਆਪ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਬਨਵਾਰੀ, ਆਪਣਾ ਆਪ ਉਪਾਇਆ। ਨਿਰਮਲ ਜੋਤੀ ਕਰ ਆਕਾਰੀ, ਏਕਾ ਰੂਪ ਸਮਾਇਆ। ਸ਼ਾਹੋ ਭੂਪ ਵਡ ਸਿਕਦਾਰੀ, ਤਖ਼ਤ ਤਾਜ ਰਿਹਾ ਸੁਹਾਇਆ। ਆਪ ਆਪਣੀ ਕਲ ਕਲ ਨਿਰੰਕਾਰੀ, ਆਪਣਾ ਭੇਖ ਵਟਾਇਆ। ਆਪੇ ਜੋਧਾ ਵਡ ਸੂਰ ਬਲਕਾਰੀ, ਏਕਾ ਏਕ ਅਖਵਾਇਆ। ਸ਼ਬਦ ਪਹਿਨ ਤੇਜ ਕਟਾਰੀ, ਸਾਚਾ ਬਸਤਰ ਤਨ ਸਜਾਇਆ। ਇਕ ਇਕੱਲਾ ਨਰ ਨਿਰੰਕਾਰੀ, ਨਰਾਇਣ ਰੂਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਰਿਹਾ ਬਣਾਇਆ। ਸਚ ਮਹੱਲਾ ਉਚ ਅਟੱਲਾ, ਹਰਿ ਆਪਣਾ ਆਪ ਉਸਾਰਿਆ। ਕਿਸੇ ਦਿਸ ਨਾ ਆਏ ਨਿਹਚਲ ਧਾਮ ਅਟੱਲਾ, ਜਲ ਥਲ ਧਰਤ ਧਵਲ ਨਾ ਕੋਈ ਪਸਾਰਿਆ। ਆਪਣੀ ਜੋਤੀ ਆਪੇ ਰੱਲਾ, ਆਪੇ ਹੋਇਆ ਬਾਹਰਿਆ। ਬੰਕ ਦਵਾਰਾ ਏਕਾ ਮੱਲਾ, ਨਾ ਕੋਈ ਦਿਸੇ ਬੰਦ ਕਿਵਾੜਿਆ। ਨਾ ਕੋਈ ਗੋਬਿੰਦ ਨਾ ਕੋਈ ਡੱਲਾ, ਨਾ ਕੋਈ ਗੁਰ ਪੀਰ ਸਦਾ ਰਿਹਾ। ਮੂਰਖ ਮੂੜ੍ਹ ਨਾ ਦੀਸੇ ਝੱਲਾ, ਜਗਤ ਵਿਦਿਆ ਨਾ ਕੋਈ ਪੜ੍ਹਾ ਰਿਹਾ। ਪਾਰਬ੍ਰਹਮ ਇਕ ਇਕੱਲਾ, ਥਿਰ ਘਰ ਸਾਚੇ ਆਸਣ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਾਮ ਸੁਹਾ ਰਿਹਾ। ਸਾਚਾ ਧਾਮ ਜੋਤ ਨਿਰੰਜਣਾ, ਨਿਰਗੁਣ ਰੂਪ ਵਖਾਇਆ। ਆਪਣੇ ਨੇਤਰ ਪਾਏ ਅੰਜਨਾ, ਆਪਣੀ ਧੂੜੀ ਮਸਤਕ ਰਿਹਾ ਲਗਾਇਆ। ਆਪਣਾ ਪੜਦਾ ਆਪੇ ਕੱਜਨਾ, ਸ਼ਬਦ ਦੂਤ ਨਾ ਕੋਇ ਰਖਾਇਆ। ਆਪੇ ਘੜਿਆ ਨਾ ਕੋਈ ਭੱਜਨਾ, ਆਵੇ ਜਾਵੇ ਨਾ ਫੇਰ ਚੁਕਾਇਆ। ਤਾਲ ਨਗਾਰਾ ਨਾ ਕੋਈ ਵੱਜਨਾ, ਢੋਲਕ ਛੈਣਾ ਨਾ ਕੋਈ ਰਖਾਇਆ। ਸੀਰ ਪੀ ਪੀ ਨਾ ਕਿਸੇ ਰੱਜਣਾ, ਨਾ ਕੋਈ ਭੰਡਾਰ ਵਰਤਾਇਆ। ਨਾ ਕੋਈ ਮੱਕਾ ਕਾਅਬਾ ਹੱਜਨਾ, ਪੀਰ ਦਸਤਗੀਰ ਸ਼ਾਹ ਹਕੀਰ ਨਾ ਕੋਈ ਘਰ ਵਸਾਇਆ। ਆਪਣੇ ਘਰ ਬਹਿ ਬਹਿ ਸੱਜਣਾ, ਪੁਰਖ ਅਗੰਮੜੇ ਅਗੰਮੜਾ ਧਾਮ ਸੁਹਾਇਆ। ਨਾ ਪੱਲੇ ਕੋਈ ਪੈਸਾ ਧੇਲਾ ਦਮੜਾ, ਨਾ ਕੋਈ ਹਿਸਾਬ ਕਰਾਇਆ। ਏਕਾ ਵਸੇ ਨਿਹਚਲ ਧਾਮ ਅਟੱਲੜਾ, ਘਰ ਆਪਣਾ ਰਿਹਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੱਜਣ ਆਪ ਅਖਵਾਇਆ। ਸਾਚਾ ਘਰ ਨਰ ਨਿਰਾਹਾਰ, ਨਿਝ ਘਰ ਆਪ ਰਿਹਾ ਬਣਾਇਆ। ਆਪ ਆਪਣੀ ਕਿਰਪਾ ਧਾਰ, ਆਪਣਾ ਰੂਪ ਸਮਾਇਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਦਿਸਾਇਆ। ਸੂਰਜ ਚੰਨ ਨਾ ਕੋਈ ਅਵਤਾਰ, ਗੁਰ ਪੀਰ ਦਿਸ ਨਾ ਆਇਆ। ਸਾਧ ਸੰਤ ਨਾ ਸੁਣਾਏ ਕੋਇ ਪੁਕਾਰ, ਜੀਵ ਜੰਤ ਨਾ ਕੋਇ ਬਿਲਲਾਇਆ। ਆਪ ਆਪਣੀ ਬੰਨ੍ਹੇ ਧਾਰ, ਸਚ ਸਿੰਘਾਸਣ ਡੇਰਾ ਲਾਇਆ। ਪੁਰਖ ਅਬਿਨਾਸ਼ਣ ਏਕਾ ਏਕੰਕਾਰ, ਏਕਾ ਆਪਣਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਡੇਰਾ ਲਾਇਆ। ਸਾਚੇ ਘਰ ਹਰਿ ਸੁਲਤਾਨ, ਏਕਾ ਏਕ ਰਹਾਇੰਦਾ। ਆਪੇ ਦਾਤਾ ਮਿਹਰਵਾਨ, ਦਾਨੀ ਦਾਤਾ ਆਪ ਹੋ ਆਇੰਦਾ। ਆਪੇ ਗੋਪੀ ਆਪੇ ਕਾਹਨ, ਆਪੇ ਮੰਡਲ ਰਾਸ ਰਚਾਇੰਦਾ। ਆਪ ਉਪਜਾਏ ਇਕ ਨਿਸ਼ਾਨ, ਧਰਮ ਕਰਮ ਨਾ ਕੋਇ ਜਣਾਇੰਦਾ। ਤ੍ਰੈਗੁਣ ਮਾਇਆ ਨਾ ਹੋਏ ਹੈਰਾਨ, ਪੰਜ ਤਤ ਨਾ ਵੇਖ ਵਖਾਇੰਦਾ। ਸ਼ਿਵ ਸ਼ੰਕਰ ਨਾ ਬ੍ਰਹਮਾ ਕੋਈ ਵਿਸ਼ਨੂੰ ਵੇਸ ਨਾ ਕੋਈ ਵਟਾਇੰਦਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਨਾ ਮਿਲੇ ਮਾਣ, ਹਾਣੀ ਹਾਣ ਨਾ ਕੋਈ ਸੰਗ ਰਖਾਇੰਦਾ। ਧਰਤ ਧਵਲ ਆਕਾਸ਼ ਪਰਕਾਸ਼ ਨਾ ਕੋਇ ਨਿਸ਼ਾਨ, ਲੋਆਂ ਪੁਰੀਆਂ ਨਾ ਕੋਇ ਵਸਾਇੰਦਾ। ਲੋਕ ਪਰਲੋਕ ਅਵਣ ਗਵਣ, ਸ਼ਬਦ ਸਲੋਕ ਨਾ ਕੋਈ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਧਾਮ ਸੁਹਾਇੰਦਾ। ਸਾਚਾ ਘਰ ਹਰਿ ਟਿਕਾਣਾ, ਏਕਾ ਏਕ ਰਖਾਇਆ। ਨਾ ਕੋਈ ਸ਼ਾਹ ਰਾਜ ਰਾਜਾਨਾ, ਗਊ ਗਰੀਬ ਨਾ ਕੋਇ ਬਣਾਇਆ। ਨਾ ਕੋਈ ਸੀਸ ਤਾਜ ਨਾ ਜਗਤ ਮਲਾਹ, ਵੰਞ ਮੁਹਾਣਾ ਨਾ ਕੋਇ ਚਲਾਇਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਘਰ ਆਪਣੇ ਬੈਠਾ ਆਸਣ ਲਾਇਆ। ਆਪੇ ਜਾਣੇ ਆਪਣਾ ਨਾਂ, ਭੇਵ ਕੋਈ ਨਾ ਪਾਇਆ। ਆਪੇ ਪਕੜੇ ਆਪਣੀ ਬਾਂਹ, ਆਪੇ ਗਲੇ ਲਗਾਇਆ। ਆਪੇ ਪਿਤਾ ਆਪੇ ਮਾਂ, ਜਨਣੀ ਪੂਤ ਨਾ ਕੋਈ ਜਾਇਆ। ਆਪ ਆਪਣੀ ਰੱਖੇ ਛਾਂ, ਠੰਢੀ ਠਾਰ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਘਰ ਇਕ ਬਣਾਇਆ। ਸਾਚਾ ਘਰ ਇਕ ਅਸਥੂਲ, ਅਸਥਿਰ ਨਾਉਂ ਰਖਾਈਆ। ਆਦਿ ਅੰਤ ਨਾ ਜਾਏ ਭੂਲ, ਏਕਾ ਦਰ ਰਖਾਈਆ। ਨਾ ਪਾਵਾ ਨਾ ਚੂਲ, ਹਰਿ ਆਸਣ ਰਿਹਾ ਵਿਛਾਈਆ। ਆਪੇ ਕੰਤ ਆਪੇ ਕੰਤੂਹਲ, ਨਾਰੀ ਕੰਤ ਆਪ ਅਖਵਾਈਆ। ਆਪੇ ਦਾਤਾ ਦੂਲੋ ਦੂਲ, ਆਪ ਆਪਣੇ ਅੰਕ ਸਮਾਈਆ। ਆਪੇ ਦਏ ਹੁਲਾਰਾ ਝੂਲ, ਚਾਰੋਂ ਕੁੰਟਾਂ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਅਥਾਹ, ਏਕਾ ਏਕ ਰਖਾਇਆ। ਨਾ ਕੋਈ ਜਾਣੇ ਜਗਤ ਮਲਾਹ, ਭੇਵ ਕਿਸੇ ਨਾ ਪਾਇਆ। ਗੁਰ ਪੀਰ ਸਾਧ ਸੰਤ ਜੁਗ ਜੁਗ ਚਲਾਇਣ ਮਾਤ ਰਾਹ, ਪ੍ਰਭ ਸਾਚੀ ਸੇਵਾ ਲਾਇਆ। ਆਪ ਜਣਾਏ ਆਪਣਾ ਨਾਂ, ਧੁਰ ਫ਼ਰਮਾਣਾ ਰਿਹਾ ਘਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਵੇਖ ਵਖਾਇਆ। ਸਾਚਾ ਘਰ ਹਰਿ ਭਗਵੰਤਾ, ਏਕਾ ਏਕ ਰਖਾਨਿਆ। ਏਕਾ ਏਕ ਰੁੱਤ ਸਦਾ ਬਸੰਤਾ, ਨਾ ਕੋਈ ਬਹਾਰ ਰਖਾਨਿਆ। ਨਾ ਕੋਈ ਜੀਵ ਜੰਤਾ, ਨਾ ਕੋਈ ਸਾਧ ਨਾ ਕੋਈ ਸੰਤਾ, ਨਾ ਕੋਈ ਨਾਰੀ ਨਾ ਕੋਈ ਕੰਤਾ, ਨਾ ਕੋਈ ਸੇਜ ਹੰਢਾਨਿਆ। ਆਪ ਬਣਾਏ ਆਪਣੀ ਬਣਤਾ, ਪਾਰਬ੍ਰਹਮ ਪੁਰਖ ਅਬਿਨਾਸ਼ੀ ਆਦਿ ਨਾ ਅੰਤਾ, ਆਪ ਆਪਣੇ ਵਿਚ ਵਿਸਮੰਤਿਆ। ਆਪਣਾ ਤਾਲ ਢੋਲ ਮਰਦੰਗਾ ਹਰਿ ਆਪ ਵਜੰਤਾ, ਰਾਗੀ ਨਾਦੀ ਨਾਦ ਨਾ ਕੋਈ ਸੁਣੰਤਿਆ। ਆਪੇ ਖੋਜੇ ਖੋਜ ਬ੍ਰਹਿਮਾਦੀ, ਲੋਆਂ ਪੁਰੀਆਂ ਆਪ ਰਹੰਤਿਆ। ਆਦਿ ਜੁਗਾਦਿ ਧੁਰਾਂ ਦੀ ਵਾਦੀ, ਹਰਿ ਸਾਚਾ ਖੇਲ ਖਿਲੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਆਪਣਾ ਘਰ, ਏਕਾ ਨਾਉਂ ਰਖੰਤਿਆ। ਏਕਾ ਨਾਉਂ ਸਾਚੇ ਘਰ ਬਾਹਰ, ਹਰਿ ਸਾਚੇ ਆਪ ਰਖਾਇਆ। ਥਿਰ ਘਰ ਬੈਠੇ ਸੁਣੇ ਪੁਕਾਰ, ਦਿਸ ਕਿਸੇ ਨਾ ਆਇਆ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਜਾਹਰ ਸਮਾਇਆ। ਆਪੇ ਕਰੇ ਸਾਚੀ ਕਾਰ, ਕਰਨ ਕਰਾਵਣਹਾਰ ਆਪ ਅਖਵਾਇਆ। ਆਪ ਆਪਣੀ ਇਛਿਆ ਧਾਰ, ਆਪਣਾ ਲੇਖਾ ਰਿਹਾ ਲਿਖਾਇਆ।  ਆਪ ਆਪਣਾ ਨਾਉਂ ਉਚਾਰ, ਆਪੇ ਜੋਤੀ ਜੋਤ ਉਪਾਇਆ। ਪੂਤ ਸਪੂਤਾ ਕਰ ਤਿਆਰ, ਸ਼ਬਦ ਮਹੱਲੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਾਚਾ ਘਰ, ਘਰ ਸਾਚਾ ਆਪ ਸੁਹਾਇਆ। ਸਾਚਾ ਘਰ ਹਰਿ ਭਗਵਾਨਾ, ਏਕਾ ਏਕ ਰਖਾਇਆ। ਜੋਤੀ ਦੇਵੇ ਸਾਚਾ ਦਾਨਾ, ਸ਼ਬਦੀ ਸ਼ਬਦ ਜਣਾਇਆ। ਸ਼ਬਦ ਸੁਣਾਏ ਇਕ ਤਰਾਨਾ, ਸਾਚੀ ਸੇਵਾ ਲਾਇਆ। ਪੰਚਮ ਖੇਲ ਸ੍ਰੀ ਭਗਵਾਨਾ, ਘਰ ਪੰਚਮ ਵੇਖ ਵਖਾਇਆ। ਨਾਮ ਸਤਿ ਹੋਏ ਦਰ ਪਰਵਾਨਾ, ਹਰਿ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਬੰਕ ਸੁਹਾਇਆ। ਬੰਕ ਦਵਾਰੀ ਆਪ ਪ੍ਰਭ, ਆਪੇ ਆਪ ਉਪਾਇੰਦਾ। ਵੇਖ ਵਿਖਾਣੇ ਖੇਲ ਭੇਦ ਅਭੇਦਾ ਅਛਲ ਅਛੇਦਾ ਅਛਲ ਅਛੱਲਾ ਆਪਣਾ ਭੇਵ ਛੁਪਾਇੰਦਾ। ਨਾ ਕੋਈ ਦਿਸੇ ਕਵਲ ਨਭ, ਪੂਤ ਸਪੂਤਾ ਬ੍ਰਹਮਾ ਕੋਇ ਨਾ ਰੂਪ ਵਟਾਇੰਦਾ। ਤ੍ਰੈਗੁਣ ਮਾਇਆ ਨਾ ਰਹੀ ਫਬ, ਦਰ ਦਵਾਰਾ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਪੰਚਮ ਘਰ ਹਰਿ ਦਰਵਾਜ਼ਾ, ਏਕਾ ਏਕ ਰਖਾਇਆ। ਸ਼ਬਦ ਵਜਾਏ ਸਾਚਾ ਵਾਜਾ, ਏਕਾ ਤਾਲ ਰਖਾਇਆ। ਸੁਣੇ ਸੁਣਾਏ ਰਾਜਨ ਰਾਜਾ, ਸ਼ਾਹ ਸੁਲਤਾਨ ਭੂਪ ਹੋ ਆਇਆ। ਆਪੇ ਰੱਖੇ ਆਪਣੀ ਲਾਜਾ, ਦਿਵਸ ਰੈਣ ਸੇਵ ਕਮਾਇਆ। ਏਕਾ ਰੱਖੇ ਅਸਵ ਤਾਜਾ, ਸਾਚਾ ਘੋੜਾ ਵਾਗ ਉਠਾਇਆ। ਜੋਤੀ ਜੋੜਾ ਗਰੀਬ ਨਿਵਾਜਾ, ਸਚ ਰਕਾਬੇ ਚਰਨ ਟਿਕਾਇਆ। ਸ਼ਬਦੀ ਜੋਤੀ ਰਚਿਆ ਕਾਜਾ, ਦੋਹਾਂ ਮੇਲ ਮਿਲਾਇਆ। ਆਪ ਆਪਣਾ ਸਾਜਨ ਸਾਜਾ, ਏਕਾ ਦੂਜਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚਾ ਘਰ, ਪੰਚਮ ਧਾਮ ਸੁਹਾਇਆ। ਪੰਚਮ ਘਰ ਹਰਿ ਨਿਰੰਕਾਰਾ, ਏਕਾ ਏਕ ਸੁਹਾਈਆ। ਆਪੇ ਹੋਇਆ ਉਠ ਉਠ ਬਾਹਰਾ, ਥਿਰ ਘਰ ਵੇਖ ਵਖਾਈਆ। ਚੌਥੇ ਘਰ ਖੋਲ੍ਹ ਕਿਵਾੜਾ, ਬੈਠਾ ਜੋਤ ਜਗਾਈਆ। ਨਾ ਕੋਈ ਦੀਸੇ ਪੰਚਮ ਧਾੜਾ, ਨਾ ਕੋਈ ਪੰਚਮ ਤਤ ਰਖਾਈਆ। ਨਾ ਕੋਈ ਦਿਸੇ ਬਹੱਤਰ ਨਾੜਾ, ਹੱਡ ਮਾਸ ਮਨ ਮਤ ਬੁਧ ਦਿਸ ਨਾ ਪਾਈਆ। ਨਾ ਕੋਈ ਅਗਨੀ ਸਾੜੇ ਹਾੜਾ, ਸੀਤਲ ਧਾਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਚੌਥਾ ਘਰ ਪਦ ਨਿਰਬਾਣ, ਹਰਿ ਏਕਾ ਏਕ ਰਖਾਇਆ। ਸੰਤ ਸੁਹੇਲੇ ਕਰ ਪਛਾਣ, ਹਰਿ ਸ਼ਬਦੀ ਮੇਲ ਮਿਲਾਇਆ। ਨਾ ਕੋਈ ਗਿਆਨ ਨਾ ਕੋਈ ਰਾਗ ਨਾਦ ਨਾ ਕੋਈ ਅਲਾਇਆ। ਏਕਾ ਏਕ ਸ੍ਰੀ ਭਗਵਾਨ, ਏਕਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੌਥੇ ਡੇਰਾ ਲਾਇਆ। ਚੌਥਾ ਘਰ ਪੁਰਖ ਅਬਿਨਾਸ਼, ਏਕਾ ਏਕ ਸੁਹਾਇੰਦਾ। ਸੰਤ ਸੁਹੇਲੇ ਕਰੇ ਦਾਸਨ ਦਾਸ, ਹਰਿ ਆਪਣੇ ਵਿਚ ਸਮਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਪਾਰ ਕਰਾਇੰਦਾ। ਆਪ ਆਪਣਾ ਰੱਖਿਆ ਵਾਸ, ਘਰ ਸਾਚੇ ਵਾਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰ ਇਕ ਸੁਹਾਇੰਦਾ। ਚੌਥਾ ਘਰ ਸਚ ਦਵਾਰ, ਹਰਿ ਸਾਚੀ ਜੋਤ ਜਗਾਈਆ। ਸੰਤ ਸੁਹੇਲੇ ਮਾਤ ਦੁਲਾਰ, ਆਪਣੇ ਅੰਕ ਲਗਾਈਆ। ਆਪੇ ਮੇਲੇ ਮੇਲਣਹਾਰ, ਸਾਚਾ ਮੇਲ ਮਿਲਾਈਆ। ਸ਼ਬਦੀ ਸ਼ਬਦ ਜਣਾਏ ਏਕਾ ਤਾਰ, ਨਿਰਗੁਣ ਸਤਾਰ ਰਿਹਾ ਖੜਕਾਈਆ। ਸਰਗੁਣ ਖੇਲੇ ਖੇਲ ਅਪਾਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਏਕਾ ਬੈਠਾ ਆਸਣ ਲਾਈਆ। ਦਰ ਸੱਚਾ ਦਰਬਾਰ, ਆਪ ਉਪਾਇਆ। ਲੋਆਂ ਪੁਰੀਆਂ ਮਹੱਲ ਉਸਾਰ, ਆਪ ਆਪਣੀ ਰਚਨ ਰਚਾਇਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ, ਸੇਵਕ ਸੇਵ ਅਖਵਾਇਆ। ਤ੍ਰੈਗੁਣ ਮਾਇਆ ਕਰ ਤਿਆਰ, ਆਪਣੀ ਬਣਤ ਬਣਾਇਆ। ਪੰਚਮ ਤਤ ਇਕ ਅਧਾਰ, ਸਰਗੁਣ ਵੇਖ ਵਖਾਇਆ। ਨਿਰਗੁਣ ਸ਼ਬਦ ਅਧਾਰ, ਜੋਤੀ ਨੂਰ ਸਵਾਇਆ। ਲੱਖ ਚੁਰਾਸੀ ਪਸਰ ਪਸਾਰ, ਵਰਭੰਡੀ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਲਾਏ ਲੇਖੇ, ਲੇਖਾ ਲਿਖਣਹਾਰ ਆਪ ਅਖਵਾਇਆ। ਲੱਖ ਚੁਰਾਸੀ ਬਣਤ ਬਣਾਈ, ਪਾਰਬ੍ਰਹਮ ਅਬਿਨਾਸ਼ੀ। ਧਰਤ ਧਵਲ ਜਲ ਧਾਰ ਟਿਕਾਈ, ਪਾਵੇ ਸਾਚੀ ਰਾਸੀ। ਸੇਵਕ ਸੇਵਾਦਾਰ ਅਖਵਾਈ, ਆਪੇ ਕਰੇ ਬੰਦ ਖੁਲਾਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਬਣਾਏ ਮੰਡਲ ਰਾਸੀ। ਜੁਗ ਉਪਾਏ ਦਇਆ ਕਮਾਏ, ਦੇਵੇ ਨਾਮ ਨਿਧਾਨਿਆ। ਸਤਿਜੁਗ ਤ੍ਰੇਤਾ ਪਾਰ ਕਰਾਏ, ਦਵਾਪਰ ਖੇਲ ਖਿਲਾਨਿਆ। ਕਲਜੁਗ ਤੇਰੀ ਧਾਰ ਚਲਾਏ, ਕਾਲਾ ਸੂਸਾ ਤਨ ਛੁਹਾਨਿਆ। ਈਸਾ ਮੂਸਾ ਸੰਗ ਰਲਾਏ, ਸਗਲਾ ਸੰਗ ਨਿਭਾਨਿਆ। ਮੁਹੰਮਦ ਮੁਹੰਮਦੀ ਸੁਤ ਉਪਜਾਏ, ਚਾਰ ਯਾਰ ਬੰਧ ਬਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਅਲਾਨਿਆ। ਆਪ ਆਪਣਾ ਨਾਮ ਅਲਾਇਆ, ਹੂ ਅੱਲਾ ਪੁਕਾਰਿਆ। ਐੜਾ ਅਥਰਬਣ ਵੇਖ ਵਖਾਇਆ, ਦੋਏ ਮੁਖ ਉਘਾੜਿਆ। ਤੂੰ ਤੂੰ ਮੈਂ ਮੈਂ ਵੇਸ ਵਟਾਇਆ, ਲੋਕਮਾਤ ਆਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਡ ਸੰਸਾਰਿਆ। ਅੱਲਾ ਅਲਾਹੂ ਨੂਰ ਧਰ, ਸ਼ਬਦ ਅਮਾਮ ਬਣਾਇਆ। ਜੋਤੀ ਕੋਹਤੂਰ ਕਰ, ਨੂਰੋ ਨੂਰ ਸਵਾਇਆ। ਆਪੇ ਜਾਣੇ ਆਪਣਾ ਘਰ, ਪੀਰ ਫ਼ਕੀਰ ਰਿਹਾ ਉਪਾਇਆ। ਨਬੀ ਰਸੂਲਾਂ ਮਾਤ ਧਰ, ਸ਼ਰਅ ਸ਼ਰਾਇਤੀ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸਹਿਜ ਸੁਭਾਇਆ। ਕਲਜੁਗ ਖੇਲੇ ਖੇਲ ਖਿਲਾਰੀ, ਭੇਵ ਅਭੇਦ ਛੁਪਾਇੰਦਾ। ਨਾਨਕ ਪਰਗਟ ਗੁਰ ਅਵਤਾਰੀ, ਹਰਿ ਸਾਚੀ ਸੇਵਾ ਲਾਇੰਦਾ। ਦੇਵੇ ਨਾਮ ਸ਼ਬਦ ਖੁਮਾਰੀ, ਜੋਤੀ ਨੂਰ ਟਿਕਾਇੰਦਾ। ਆਪੇ ਦੇਵੇ ਆਪੇ ਲੇਵੇ, ਆਪੇ ਆਪਣੇ ਦਰ ਬੁਲਾਇੰਦਾ। ਦਿਵਸ ਰੈਣ ਰਸਨਾ ਸੇਵੇ, ਸਾਚੀ ਸੇਵ ਕਮਾਇੰਦਾ। ਪਾਰਬ੍ਰਹਮ ਅਲਖ ਅਭੇਵੇ, ਅਲਖ ਅਲੱਖਣਾ ਆਪ ਅਖਵਾਇੰਦਾ। ਨਾਨਕ ਗੁਰ ਖਾਲੀ ਹੱਥ ਗਿਆ ਸੱਖਣਾ, ਦੋਏ ਜੋੜ ਸੀਸ ਝੁਕਾਇੰਦਾ। ਪਾਰਬ੍ਰਹਮ ਪਰਗਟ ਹੋ ਪਰਤੱਖਣਾ, ਦਰ ਦਵਾਰੇ ਦਰਸ ਦਿਖਾਇੰਦਾ। ਨਾਮ ਨਿਧਾਨਾ ਤੇਰੀ ਝੋਲੀ ਰੱਖਣਾ, ਚਤਰਭੁਜ ਦਇਆ ਕਮਾਇੰਦਾ। ਦੋ ਜਹਾਨੀ ਬਣਿਆ ਵੱਖਣਾ, ਤਿੰਨਾਂ ਲੋਕਾਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵਸਤ ਹਰਿ ਝੋਲੀ ਪਾਇੰਦਾ। ਸਾਚੀ ਵਸਤ ਧੁਰ ਦੀ ਬਾਣ, ਨਾਨਕ ਝੋਲੀ ਪਾਈਆ। ਨਾਮ ਸਤਿ ਇਕ ਨਿਸ਼ਾਨ, ਰਾਹ ਸਾਚਾ ਰਿਹਾ ਵਖਾਈਆ। ਦੇਵਣਹਾਰ ਗੁਣ ਨਿਧਾਨ, ਗੁਣਵੰਤਾ ਆਪ ਅਖਵਾਈਆ। ਦਰ ਦਵਾਰ ਕਰੇ ਪਰਵਾਨ, ਦੋ ਜਹਾਨਾਂ ਰਿਹਾ ਮਿਲਾਈਆ। ਹੱਥ ਫੜਾਏ ਸਚ ਨਿਸ਼ਾਨ, ਲੋਕਮਾਤ ਰਾਹ ਤਕਾਈਆ। ਆਪ ਆਪਣੀ ਕਰਾਏ ਜਾਣ ਪਛਾਣ, ਨਿਰਗੁਣ ਸਰਗੁਣ ਮੇਲ ਮਿਲਾਈਆ। ਸ਼ਬਦ ਮਿਲਾਇਆ ਸਾਚਾ ਹਾਣ, ਵਿਛੜ ਕਦੇ ਨਾ ਜਾਈਆ। ਨੌ ਖੰਡ ਪ੍ਰਿਥਮੀ ਵੇਖ ਵਿਖਾਨ, ਸੱਤਾਂ ਦੀਪਾਂ ਫੋਲ ਫੁਲਾਈਆ। ਚਾਰ ਵਰਨ ਰਸਨਾ ਗਾਨ, ਸਾਚਾ ਮਾਰਗ ਲਾਈਆ। ਊਚ ਨੀਚ ਰਾਓ ਰੰਕ ਨਾ ਕੋਈ ਰਾਜਾਨ, ਸਭ ਏਕਾ ਥਾਨ ਸੁਹਾਈਆ। ਭਰਮੇ ਭੁੱਲੇ ਜੀਵ ਨਾਦਾਨ, ਨਾਨਕ ਨਿਰੰਕਾਰ ਰਿਹਾ ਸਮਝਾਈਆ। ਅੰਤਮ ਗਿਆ ਛੱਡ ਮੈਦਾਨ, ਪ੍ਰਭ ਤੇਰੀ ਓਟ ਰਖਾਈਆ। ਪਰਗਟ ਹੋਏ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਰਖਾਈਆ। ਮੇਟ ਮਿਟਾਏ ਪੰਜ ਸ਼ੈਤਾਨ, ਪੰਚ ਅੱਖਰ ਨਾਮ ਧਰਾਈਆ। ਰਸਨਾ ਚਿਲ੍ਹਾ ਬਣਾਏ ਇਕ ਕਮਾਨ, ਸੋਹੰ ਸਾਚਾ ਤੀਰ ਚਲਾਈਆ। ਲੋਆਂ ਪੁਰੀਆਂ ਮਾਰੇ ਮਾਰ ਬ੍ਰਹਮਾ ਸ਼ਿਵ ਹੋਏ ਹੈਰਾਨ, ਕਵਣ ਕੂਟੇ ਹਰਿ ਬੈਠਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਨਾਨਕ ਰਸਨਾ ਹਰਿ ਹਰਿ ਗਾਇਆ, ਘਰ ਸਾਚੇ ਵੱਜੀ ਵਧਾਈਆ। ਏਕਾ ਮੰਤਰ ਨਾਮ ਦ੍ਰਿੜਾਇਆ, ਜੀਵਾਂ ਜੰਤਾਂ ਰਿਹਾ ਜਣਾਈਆ। ਪਾਰਬ੍ਰਹਮ ਪ੍ਰਭ ਭੇਵ ਨਾ ਪਾਇਆ, ਬੇਅੰਤ ਬੇਅੰਤ ਗਿਆ ਲਿਖਾਈਆ। ਸਾਚੇ ਸੰਤਾਂ ਰਿਹਾ ਜਗਾਇਆ, ਏਕਾ ਰਾਹ ਵਖਾਈਆ। ਕਾਇਆ ਮੰਦਰ ਅੰਦਰ ਮਹੱਲ ਟਿਕਾਇਆ, ਪ੍ਰਭ ਸਾਚਾ ਬੈਠਾ ਆਸਣ ਲਾਈਆ। ਜੋਤ ਨਿਰੰਜਣ ਦੀਪ ਜਗਾਇਆ, ਅੰਧ ਅਗਿਆਨ ਮਿਟਾਈਆ। ਸੁਖਮਨ ਨਾੜੀ ਪਾਰ ਕਰਾਇਆ, ਆਪ ਆਪਣਾ ਲੜ ਫੜਾਈਆ। ਪੰਚਮ ਧਾੜੀ ਪਰ੍ਹੇ ਹਟਾਇਆ, ਸਾਚਾ ਖੰਡਾ ਹੱਥ ਉਠਾਈਆ। ਬਜਰ ਕਪਾਟੀ ਪਾੜ ਵਖਾਇਆ, ਸਾਚੀ ਹਾਟੀ ਰਿਹਾ ਖੁਲ੍ਹਾਈਆ। ਤੀਰਥ ਤਾਟੀ ਨਾ ਕੋਈ ਨੁਹਾਇਆ, ਅੰਮ੍ਰਿਤ ਆਤਮ ਇਕ ਇਸ਼ਨਾਨ ਕਰਾਈਆ। ਅਠ ਸਠ ਸਰੋਵਰ ਕੋਈ ਦਿਸ ਨਾ ਆਇਆ, ਪ੍ਰਭ ਚਰਨ ਚਰਨੋਧਕ ਇਕ ਪਿਆਈਆ। ਰਾਗੀ ਰਾਗ ਨਾ ਕੋਈ ਸੁਨਾਵਣ ਆਇਆ, ਨਾ ਕੋਈ ਰਾਗ ਅਲਾਈਆ। ਪੰਚਮ ਮੀਤਾ ਆਪ ਅਖਵਾਇਆ, ਪੰਚਮ ਸੰਗ ਨਿਭਾਈਆ। ਜੋਤੀ ਅਗਨੀ ਮੱਠ ਤਪਾਇਆ, ਪੰਚਾਂ ਤਤਾਂ ਰਿਹਾ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਬੈਠਾ ਆਸਣ ਲਾਈਆ। ਸਾਚਾ ਘਰ ਇਕ ਅਵੱਲਾ, ਹਰਿ ਆਪਣਾ ਆਪ ਰਖਾਇਆ। ਦਸਮ ਦਵਾਰੀ ਸਚ ਮਹੱਲਾ, ਸਾਚਾ ਧਾਮ ਸੁਹਾਇਆ। ਦੀਪਕ ਜੋਤੀ ਏਕਾ ਬੱਲਾ, ਅੰਧ ਅੰਧੇਰ ਮਿਟਾਇਆ। ਆਤਮ ਸੇਜਾ ਬੈਠ ਇਕੱਲਾ, ਗੁਰਮੁਖ ਸਾਚੇ ਤੇਰਾ ਰਾਹ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਬੈਠਾ ਆਸਣ ਲਾਇਆ। ਅੰਗੀਕਾਰ ਅੰਗ ਲਾਇਆ, ਨਾਨਕ ਕਿਰਪਾ ਧਾਰਿਆ। ਪਾਰਬ੍ਰਹਮ ਦਰ ਸੀਸ ਝੁਕਾਇਆ, ਸੇਵਾ ਕਰੀ ਅਪਾਰਿਆ। ਜਗਤ ਜਗਦੀਸ਼ ਅੰਤ ਕਲ ਵੇਖ ਵਖਾਇਆ, ਨਿਹਕਲੰਕ ਲਏ ਅਵਤਾਰਿਆ। ਛਤਰ ਸਾਚੇ ਸੀਸ ਝੁਲਾਇਆ, ਬੀਸ ਬੀਸੇ ਦਏ ਹੁਲਾਰਿਆ। ਇਕ ਉਨੀਸ ਖੇਲ ਰਚਾਇਆ, ਚਾਰੋਂ ਕੁੰਟ ਜੈ ਜੈ ਕਾਰਿਆ। ਰਾਗ ਛਤੀਸ ਨਾ ਕੋਇ ਗਾਇਆ, ਵੇਦ ਪੁਰਾਨ ਨਾ ਕਦੇ ਉਚਾਰਿਆ। ਕੁਰਾਨ ਅੰਜੀਲ ਹਦੀਸ ਨਾ ਕੋਇ ਪੜ੍ਹਾਇਆ, ਸ਼ਾਸਤਰ ਸਿਮਰਤ ਹੋਏ ਖੁਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰਾ ਵੇਖੇ ਘਰ, ਆਪ ਆਪਣਾ ਫੇਰਾ ਪਾ ਲਿਆ। ਆਪਣਾ ਫੇਰਾ ਆਪੇ ਪਾਏ, ਅਕਲ ਕਲਾ ਭਰਪੂਰਾ। ਗੁਰਮੁਖ ਸੋਏ ਮਾਤ ਜਗਾਏ, ਦੇਵੇ ਸ਼ਬਦ ਸਰੂਰਾ। ਚਾਰੇ ਕੂਟਾਂ ਵੇਖ ਵਖਾਏ, ਆਪੇ ਵਸੇ ਨੇੜੇ ਦੂਰਾ। ਮਨਮੁਖਾਂ ਖਾਲੀ ਠੂਠਾ ਹੱਥ ਫੜਾਏ, ਵਿਚ ਰਖਾਏ ਜੂਠਾ ਝੂਠਾ ਕੂੜਾ। ਗੁਰਮੁਖ ਜੁਗਾਂ ਜੁਗਾਂ ਦਾ ਵਿਛੜਿਆ ਰੁਠਾ, ਕਲਜੁਗ ਅੰਤਮ ਲਏ ਮਿਲਾਏ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠਾ, ਸ਼ਬਦ ਸਰੂਪੀ ਫੇਰਾ ਪਾਏ। ਆਪ ਬੰਧਾਏ ਏਕਾ ਮੁੱਠਾ, ਸੋਹੰ ਤੰਦ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖੇ ਘਰ, ਗੁਰ ਚੇਲਾ ਭਾਗ ਲਗਾਏ। ਕਲਜੁਗ ਤੇਰਾ ਅੰਤਮ ਘਰ, ਪ੍ਰਭ ਸਾਚਾ ਵੇਖ ਵਖਾਇੰਦਾ। ਸੰਮਤ ਚੌਦਾਂ ਗਿਆ ਚੜ੍ਹ, ਪਹਿਲੀ ਚੇਤਰ ਖ਼ੁਸ਼ੀ ਮਨਾਇੰਦਾ। ਜਨ ਭਗਤਾਂ ਦੇਵੇ ਵਰ ਘਰ, ਵਰ ਘਰ ਸਾਚਾ ਮੂਲ ਚੁਕਾਇੰਦਾ। ਪੰਚਮ ਜੇਠ ਆਉਣਾ ਡਰ, ਸ੍ਰਿਸ਼ਟ ਸਬਾਈ ਆਪ ਹਿਲਾਇੰਦਾ। ਘਰ ਘਰ ਰੋਵਣ ਨਾਰੀ ਨਰ, ਨਾ ਕੋਈ ਕਿਸੇ ਬਚਾਇੰਦਾ। ਸਾਧ ਸੰਤ ਬੈਠੇ ਦੜ, ਮਾਇਆ ਰਾਣੀ ਪੜਦਾ ਪਾਇੰਦਾ। ਗੁਰ ਮੰਦਰ ਅੰਦਰ ਬਹਿ ਬਹਿ ਰਹੇ ਲੜ, ਗ੍ਰੰਥੀ ਪੰਥੀ ਭਰਮ ਭੁਲਾਇੰਦਾ। ਨੌ ਖੰਡ ਪ੍ਰਿਥਮੀ ਹੋਵੇ ਦੋ ਧੜ, ਪ੍ਰਭ ਸਾਚਾ ਆਪ ਕਰਾਇੰਦਾ। ਸੰਮਤ ਪੰਦਰਾਂ ਅੰਦਰ ਵੜ, ਸ੍ਰਿਸ਼ਟ ਸਬਾਈ ਆਪ ਉਠਾਇੰਦਾ। ਅੱਗ ਲਗਾਏ ਬਹੱਤਰ ਨੜ, ਸ਼ਾਹ ਸੁਲਤਾਨਾਂ ਨਾ ਕੋਈ ਬੁਝਾਇੰਦਾ। ਕਲਜੁਗ ਚਬਾਏ ਆਪਣੀ ਦਾੜ੍ਹ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਮੜ੍ਹੀ ਗੋਰ ਸਮਾਇੰਦਾ। ਸੰਤ ਸੁਹੇਲੇ ਲਏ ਫੜ, ਆਪ ਆਪਣੀ ਗੋਦ ਉਠਾਇੰਦਾ। ਲੱਖ ਚੁਰਾਸੀ ਉਖੇੜ ਜੜ੍ਹ, ਬ੍ਰਹਮੇ ਮੂਲ ਚੁਕਾਇੰਦਾ। ਬਲਿਹਾਰ ਜਨ ਭਗਤਾਂ ਫੜਾਏ ਆਪਣਾ ਲੜ, ਸਤਿਜੁਗ ਸਾਚਾ ਰਾਹ ਵਿਖਾਇੰਦਾ। ਨਾ ਕੋਈ ਪੀਵੇ ਹੁੱਕਾ ਨੜ, ਮਦਿਰਾ ਮਾਸ ਨਾ ਰਸਨਾ ਲਾਇੰਦਾ। ਦਸਮ ਦਵਾਰੀ ਉਚ ਮਹੱਲੇ ਆਪੇ ਚੜ੍ਹ, ਪ੍ਰਭ ਸਾਚਾ ਸ਼ਬਦ ਜਣਾਇੰਦਾ। ਜਨ ਭਗਤਾਂ ਦਰ ਦਵਾਰੇ ਅੱਗੇ ਖੜ੍ਹ, ਸ਼ਬਦ ਘੋੜਾ ਇਕ ਵਖਾਇੰਦਾ। ਕਲਜੁਗ ਮਾਇਆ ਨਾ ਜਾਏ ਸੜ, ਪੰਜ ਤਤ ਮੂਲ ਚੁਕਾਇੰਦਾ। ਕਿਲ੍ਹਾ ਤੋੜ ਹੰਕਾਰੀ ਗੜ੍ਹ, ਸੀਤਲ ਧਾਰਾ ਇਕ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੋਏ ਮਾਤ ਜਗਾਇੰਦਾ। ਗੁਰਮੁਖ ਸੋਇਆ ਉਠ ਜਾਗ, ਪ੍ਰਭ ਸੋਇਆ ਆਪ ਜਗਾਇੰਦਾ। ਆਤਮ ਧੁਨ ਉਪਜਾਏ ਸਾਚਾ ਰਾਗ, ਆਪ ਆਪਣੀ ਸੇਵ ਕਮਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਨਿਰਮਲ ਨੀਰ ਵਹਾਇੰਦਾ। ਫੜ ਫੜ ਹੰਸ ਬਣਾਏ ਕਾਗ, ਸਾਚੀ ਜੋਤ ਜਗਾਇੰਦਾ। ਆਪ ਆਪਣੇ ਹੱਥ ਰੱਖੀ ਵਾਗ, ਧਰਮ ਰਾਏ ਮੁਖ ਭਵਾਇੰਦਾ। ਸਰਨ ਸਰਨਾਈ ਜਾਏ ਲਾਗ, ਸੰਮਤ ਚੌਦਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਖਿਲਾਇੰਦਾ। ਨਿਰਗੁਣ ਖੇਲੇ ਖੇਲ ਖਿਲਾਰੀ, ਸਾਚੀ ਕਲ ਵਰਤਾਈਆ। ਕਲਜੁਗ ਤੇਰੀ ਅੰਤਮ ਵਾਰੀ, ਕਰੇ ਜੋਤ ਰੁਸ਼ਨਾਈਆ। ਸ਼ਬਦ ਉਪਜਾਏ ਦਰ ਦਵਾਰੀ, ਲੋਆਂ ਪੁਰੀਆਂ ਰਿਹਾ ਸੁਣਾਈਆ। ਭਾਰਤ ਖੰਡ ਕਰੇ ਖ਼ਬਰਦਾਰੀ, ਰਾਸ਼ਟਰਪਤ ਰਿਹਾ ਜਗਾਈਆ। ਕੋਈ ਨਾ ਕਰੇ ਕਿਸੇ ਕਾਰੀ, ਸਾਰੇ ਬੈਠਣ ਮੁਖ ਛੁਪਾਈਆ। ਸੰਮਤ ਸੋਲਾਂ ਸਤਾਰਾਂ ਹਾੜੀ, ਸਭ ਨੇ ਭੱਜਣਾ ਵਾਹੋ ਦਾਹੀਆ। ਕਿਸੇ ਨਾ ਦਿਸੇ ਪਿੱਛਾ ਅਗਾੜੀ, ਸਰ ਅੰਮ੍ਰਿਤ ਖਾਲੀ ਆਪ ਕਰਾਈਆ। ਬਿਆਸ ਕਿਨਾਰਾ ਪਾਰ ਕਿਨਾਰੀ, ਖਾਲਸਾ ਪੰਥ ਰੋਵੇ ਜਾਰੋ ਜਾਰੀ, ਮਾਝਾ ਦੇਸ ਹੋਏ ਉਜਾੜੀ, ਪ੍ਰਭ ਸਾਚਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਨਕ ਮਿਲਿਆ ਏਕਾ ਵਰ, ਕਲਜੁਗ ਅੰਤਮ ਪਾਵੇ ਸਾਰੀ। ਨਾਨਕ ਮੰਗੀ ਮੰਗ ਅਪਾਰ, ਨਿਰਗੁਣ ਹਰਿ ਧਿਆਨਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਲੋਕਮਾਤੀ ਫੇਰਾ ਪਾਇਆ। ਰੂਪ ਰੰਗ ਰੇਖ ਨਾ ਕੋਈ ਕੀਤਾ ਤਿਆਰ, ਨਾ ਕੋਈ ਤਤ ਵਖਾਇਆ। ਅਗੰਮ ਅਗੰਮਾ ਪਰਗਟ ਹੋਇਆ ਅਗੰਮੀ ਧਾਰ, ਸਾਚੀ ਧਾਰਾ ਰਿਹਾ ਚਲਾਇਆ। ਜੋਤੀ ਸ਼ਬਦੀ ਗਿਆ ਜੰਮ, ਆਪ ਆਪਣੀ ਗੋਦ ਉਠਾਇਆ। ਗੁਰਮੁਖ ਲੇਖੇ ਲਾਏ ਕਾਇਆ ਚੰਮ, ਗੋਬਿੰਦ ਵਿਚ ਸਮਾਇਆ। ਮਾਇਆ ਮਮਤਾ ਖਾਧਾ ਤਮ, ਆਲਸ ਨਿੰਦਰਾ ਪਰ੍ਹੇ ਹਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖਣ ਆਇਆ। ਕਲਜੁਗ ਅੰਤਮ ਵੇਖ ਵਖਾਏ, ਗੁਰ ਸ਼ਬਦੀ ਮੇਲ ਮਿਲਾਇਆ। ਗੋਬਿੰਦ ਸਾਚੀ ਸੇਵ ਕਮਾਏ, ਹਰਿ ਸਾਚੀ ਸੇਵਾ ਲਾਇਆ। ਗੁਰ ਚੇਲਾ ਆਪ ਹੋ ਜਾਏ, ਗੁਰ ਚੇਲਾ ਰੂਪ ਵਟਾਇਆ। ਅੰਤਮ ਵੇਲਾ ਮੇਲ ਮਿਲਾਏ, ਸੰਬਲ ਨਗਰੀ ਧਾਮ ਸੁਹਾਇਆ। ਸਾਢੇ ਤਿੰਨ ਹੱਥ ਰਿਹਾ ਉਪਾਏ, ਨਾ ਕੋਈ ਦੂਸਰ ਰਿਹਾ ਬਣਾਇਆ। ਨੌ ਦਰ ਦਵਾਰੇ ਆਪ ਖੁਲ੍ਹਾਏ, ਮਨਮੁਖ ਜੀਵਾਂ ਰਿਹਾ ਵਿਖਾਇਆ। ਦਸਵੇਂ ਡੇਰਾ ਇਕ ਰਖਾਏ, ਸੰਤ ਸਤਿਗੁਰ ਰਿਹਾ ਬੁਝਾਇਆ। ਪ੍ਰਭ ਅਬਿਨਾਸ਼ੀ ਜੋਤ ਜਗਾਏ, ਘਰ ਸਾਚਾ ਵੇਖ ਵਖਾਇਆ। ਆਏ ਜਾਏ ਬਣਤ ਬਣਾਏ, ਆਪ ਆਪਣਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ,  ਨਰ ਨਰਾਇਣ ਰੂਪ ਸਮਾਇਆ। ਨਰ ਨਰਾਇਣ ਨਰ ਨਿਰੰਕਾਰ, ਜੁਗ ਜੁਗ ਭੇਖ ਵਟਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਤਿੱਖੀ ਰੱਖੇ ਦੋਵੇਂ ਧਾਰ, ਮਨਮੁਖ ਗੁਰਮੁਖ ਵੇਖ ਵਿਖਾਇੰਦਾ। ਮਾਰੀ ਜਾਏ ਵਾਰੋ ਵਾਰ, ਜੇਰਜ ਅੰਡ ਵੰਡ ਵੰਡਾਇੰਦਾ। ਜਨ ਭਗਤਾਂ ਕਰੇ ਕਰਾਏ ਖ਼ਬਰਦਾਰ, ਜੀਓ ਪਿੰਡ ਬ੍ਰਹਿਮੰਡ ਖੋਜ ਖੁਜਾਇੰਦਾ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਗੂੜ੍ਹੀ ਨੀਂਦ ਸਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਲਹਿਣਾ ਦੇਣਾ ਮੂਲ ਚੁਕਾਇੰਦਾ। ਕਲਜੁਗ ਅੰਤਮ ਜੋਤ ਜਗਾਈ, ਵੱਜੀ ਮਾਤ ਵਧਾਈਆ। ਚਾਰ ਯਾਰ ਸੰਗ ਮੁਹੰਮਦ ਆਏ ਸਰਨਾਈ, ਦੋਵੇਂ ਬੈਠੇ ਸੀਸ ਝੁਕਾਈਆ। ਅਲ੍ਹਾ ਰਾਣੀ ਮੁਖ ਤੋਂ ਪੜਦਾ ਰਹੀ ਲਾਹੀ, ਨੇਤਰ ਨੈਣਾ ਰਹੀ ਸ਼ਰਮਾਈਆ। ਨਾ ਕੋਈ ਧੀ ਨਾ ਜਵਾਈ, ਉਮਤ ਨਬੀ ਰਸੂਲਾਂ ਮੁਖ ਬੈਠੀ ਲਾਈ ਛਾਹੀਆ। ਧੁਰ ਦਰਗਾਹੀ ਹੋਏ ਕਬੂਲ, ਸਦੀ ਚੌਧਵੀਂ ਵੇਖ ਵਖਾਈਆ। ਫਲ ਫੁਲਵਾੜੀ ਗਈ ਫੂਲ, ਅਮਾਮ ਮਹਿੰਦੀ ਵੇਖ ਵਖਾਈਆ। ਨੀਲਾ ਚੋਲਾ ਕੰਤ ਕੰਤੂਹਲ, ਸਾਚਾ ਤਾਜੀ ਇਕ ਰਖਾਈਆ। ਆਪੇ ਨਬੀ ਆਪ ਰਸੂਲ, ਅਲ੍ਹਾ ਹੂ ਨਾਅਰਾ ਸਾਚਾ ਰਿਹਾ ਗਾਈਆ। ਕਲਜੁਗ ਫਲ ਗਿਆ ਪੱਕ, ਪ੍ਰਭ ਸਾਚਾ ਰਿਹਾ ਤੁੜਾਈਆ। ਜਨ ਭਗਤਾਂ ਪੜਦੇ ਦੇਵੇ ਢਕ, ਰੋੜੀ ਸੱਖਰ ਰਿਹਾ ਉਠਾਈਆ। ਚਾਰੋਂ ਕੁੰਟ ਉਡਣੇ ਕੱਖ, ਬੂਰੇ ਕੱਕੇ ਰਿਹਾ ਹਿਲਾਈਆ। ਮੱਕਾ ਮਦੀਨਾ ਹੋਵੇ ਸੱਖ, ਸੰਮਤ ਪੰਦਰਾਂ ਦਏ ਦੁਹਾਈਆ। ਪਰਗਟ ਹੋਏ ਹਰਿ ਪਰਤੱਖ, ਜੋਤੀ ਨੂਰ ਕਰੇ ਸਵਾਈਆ। ਖੇਲੇ ਖੇਲ ਅਲਖਣਾ ਅਲੱਖ, ਕੋਇ ਭੇਵ ਨਾ ਪਾਵੇ ਰਾਈਆ। ਸੰਤ ਸੁਹੇਲੇ ਫੜ ਫੜ ਕਰੇ ਵੱਖ, ਗੁਰ ਗੋਬਿੰਦੇ ਮੰਗ ਮੰਗਾਈਆ। ਏਕਾ ਇੱਕੀ ਸਾਚੀ ਸਿੱਖੀ ਧਾਰੋਂ ਤਿੱਖੀ, ਸੰਮਤ ਇੱਕੀ ਵੇਖ ਵਿਖਾਈਆ। ਨੇਤਰ ਪੇਖੀ ਘਰ ਚੌਥੇ ਵੇਖੀ, ਸਚ ਮੇਲ ਮਿਲਾਈਆ। ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼ੀ, ਦਸਤਗੀਰ ਰਹਿਣ ਨਾ ਪਾਈਆ। ਪੰਡਤ ਪਾਂਧੇ ਗ੍ਰੰਥੀ ਪੰਥੀ ਮੇਟੇ ਰੇਖੀ, ਚਾਰ ਵਰਨ ਇਕ ਸਰਨਾਈਆ। ਆਪੇ ਜਾਣੇ ਧਾਰੀ ਕੇਸੀ, ਆਪੇ ਮੂੰਡ ਮੁੰਡਾਈਆ। ਦਾਤਾ ਜੋਧਾ ਸੂਰ ਬਲੀ ਦਸ ਦਸਮੇਸ਼ੀ, ਨਿਹਕਲੰਕ ਸੰਗ ਨਿਭਾਈਆ। ਗੋਬਿੰਦ ਕਾਇਆ ਹਰਿ ਕਰਿਆ ਵੇਸੀ, ਸ਼ਬਦੀ ਜੋੜ ਜੁੜਾਈਆ। ਸ਼ਬਦ ਸੁਨੇਹੜਾ ਦੇਵੇ ਦੇਸ ਪਰਦੇਸੀ, ਪੰਡਤ ਨਹਿਰੂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਰਿਹਾ ਵਜਾਈਆ। ਵੱਜੇ ਡੰਕ ਰਾਜ ਦਰਬਾਰ, ਹਰਿ ਸਾਚਾ ਆਪ ਵਜਾਇੰਦਾ। ਸ਼ਾਹ ਹੰਕਾਰੀ ਕਰੇ ਖ਼ਬਰਦਾਰ, ਵਾਲੀ ਹਿੰਦ ਉਠਾਇੰਦਾ। ਅੰਤਮ ਕਲਜੁਗ ਪੈਣੀ ਮਾਰ, ਸੀਸ ਤਾਜ ਨਾ ਕੋਈ ਹੰਢਾਇੰਦਾ। ਦਰ ਦਰਬਾਨ ਹੋਣ ਖੁਆਰ, ਰਾਜੇ ਰਾਣਿਆਂ ਸੰਗ ਤੁੜਾਇੰਦਾ। ਨਾ ਕੋਈ ਗਾਏ ਰਾਗ ਮਲਾਰ, ਮਧਾਵਣੀ ਸੋਹਲੇ ਨਾ ਕੋਈ ਪੜ੍ਹਾਇੰਦਾ। ਵੇਦ ਪੁਰਾਨਾਂ ਪੈਣੀ ਮਾਰ, ਅੰਜੀਲ ਕੁਰਾਨਾਂ ਪਾਰ ਕਰਾਇੰਦਾ। ਪ੍ਰਗਟ ਹੋਏ ਨਰ ਨਿਰੰਕਾਰ, ਕਲਜੁਗ ਤੇਰਾ ਅੰਤ ਕਰਾਇੰਦਾ। ਸਤਿਜੁਗ ਬੰਨ੍ਹੇ ਸਾਚੀ ਧਾਰ, ਸਾਚਾ ਮਾਰਗ ਲਾਇੰਦਾ। ਸੋਹੰ ਸ਼ਬਦ ਅਪਰ ਅਪਾਰ, ਹਰਿ ਪੁਰਖ ਨਿਰੰਜਣ ਝੋਲੀ ਪਾਇੰਦਾ। ਭਗਤ ਜਨਾਂ ਹਰਿ ਕਰ ਤਿਆਰ, ਆਪਣਾ ਦਰਸ ਦਿਖਾਇੰਦਾ। ਫੜ ਫੜ ਬਾਹੋਂ ਤਾਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਆਪੇ ਘੜੇ ਆਪਣਾ ਘਾੜ, ਘਾੜਨਹਾਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੋਬਿੰਦ ਏਕਾ ਘਰ, ਘਰ ਸਾਚਾ ਇਕ ਸੁਹਾਇੰਦਾ। ਗੋਬਿੰਦ ਕਾਇਆ ਤਖ਼ਤ ਸੁਲਤਾਨ, ਹਰਿ ਸਾਚਾ ਆਪ ਬਰਾਜਿਆ। ਜੋਤੀ ਨੂਰ ਚਮਕੇ ਸੱਤ ਰੰਗ, ਸੱਤਾਂ ਵੇਖੇ ਖੇਲ ਗਰੀਬ ਨਵਾਜਿਆ। ਜੁਗ ਜੁਗ ਦੇਵਣਹਾਰਾ ਦਾਨ, ਜਨ ਭਗਤਾਂ ਮਾਰੇ ਆਵਾਜ਼ਿਆ। ਮਨਮੁਖ ਕੀਤਾ ਆਪਣਾ ਪਾਣ, ਨਾ ਕੋਈ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਆਤਮ ਘਰ, ਆਪ ਆਪਣਾ ਰਚਿਆ ਕਾਜਿਆ। ਗੁਰਸਿਖ ਆਤਮ ਰਹੀ ਕੁਰਲਾ, ਪ੍ਰਭ ਅੱਗੇ ਸੀਸ ਝੁਕਾਈਆ। ਪ੍ਰਭ ਅਬਿਨਾਸ਼ੀ ਝੋਲੀ ਪਾ, ਜੋ ਰੱਖੀ ਵਸਤ ਲੋਕਾਈਆ। ਕਾਗ ਅਵਸਥਾ ਕਾਗੋਂ ਹੰਸ ਬਣਾ, ਸਤਿਜੁਗ ਸਾਚੀ ਚੋਗ ਚੁਗਾਈਆ। ਫੜ ਫੜ ਬਾਹੋਂ ਰਾਹੇ ਪਾ, ਪਿਛਲਾ ਮੂਲ ਚੁਕਾਈਆ। ਵੇਖ ਵਖਾਣੇ ਥਾਂਓ ਥਾਂ, ਸਤਿਗੁਰ ਪੂਰਾ ਸੇਵਕ ਆਪਣੀ ਸੇਵਾ ਰਿਹਾ ਕਮਾਈਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਬਾਲ ਅੰਞਾਣੇ ਬੈਠਾ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣੇ ਮੇਲ ਮਿਲਾਈਆ। ਗੋਬਿੰਦ ਗੁਰ ਹਰਿ ਗੋਪਾਲ, ਜੁਗ ਜੁਗ ਵੇਖ ਵਖਾਇੰਦਾ। ਜਨ ਭਗਤਾਂ ਰਿਹਾ ਸੁਰਤ ਸੰਭਾਲ, ਸ਼ਬਦੀ ਮੇਲ ਮਿਲਾਇੰਦਾ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਇਕ ਖਵਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਲੱਖ ਚੁਰਾਸੀ ਫੰਦ ਤੁੜਾਇੰਦਾ। ਆਵਣ ਜਾਵਣ ਤੋੜ ਜੰਜਾਲ, ਅੰਧੇਰ ਅਗਿਆਨ ਅੰਧ ਮਿਟਾਇੰਦਾ। ਨਾ ਕੋਈ ਸ਼ਾਹ ਨਾ ਕੋਈ ਕੰਗਾਲ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਦਰ, ਦਰ ਦਵਾਰ ਆਪ ਸੁਹਾਇੰਦਾ। ਗੁਰਮੁਖ ਸਾਚੇ ਦਇਆ ਕਮਾਏ, ਆਪਣੀ ਕਿਰਪਾ ਧਾਰਿਆ। ਨੌ ਦਵਾਰੇ ਪਾਰ ਕਰਾਏ, ਖੇਲੇ ਖੇਲ ਅਪਾਰਿਆ। ਸੁਰਤ ਸਵਾਣੀ ਸ਼ਬਦ ਮਿਲਾਏ, ਸਾਚਾ ਮੇਲਾ ਹਾਣੀ ਹਾਣਿਆ। ਡੂੰਘੀ ਕੰਦਰ ਰਿਹਾ ਲੰਘਾਏ, ਹਰਿ ਦਾਤਾ ਗੁਣ ਨਿਧਾਨਿਆ। ਸਾਚਾ ਰਾਗ ਇਕ ਸੁਣਾਏ, ਅਨਹਦ ਸਾਚੀ ਬਾਣੀਆ। ਪੰਚਮ ਸਾਜਾ ਰਿਹਾ ਵਜਾਏ, ਕਰੇ ਕਰਾਏ ਆਪ ਪਛਾਨਿਆ। ਬਜਰ ਕਪਾਟੀ ਤੋੜ ਤੁੜਾਏ, ਏਕਾ ਦੂਜਾ ਭੇਵ ਚੁਕਾਨਿਆ। ਅੰਮ੍ਰਿਤ ਆਤਮ ਤਾਲ ਸੁਹਾਏ, ਆਪ ਵਿਖਾਏ ਨਿਗਾਹਬਾਨਿਆ। ਦਸਮ ਦਵਾਰੀ ਮੇਲ ਮਿਲਾਏ, ਸਾਚੀ ਸੇਜਾ ਇਕ ਸੁਹਾਨਿਆ। ਨਾਰੀ ਕੰਤਾ ਕੰਤਾ ਨਾਰੀ ਇਕ ਹੋ ਜਾਏ, ਗੁਰਮੁਖ ਸਾਚਾ ਘਰ ਸਾਚਾ ਵੇਖ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਵੇਸ਼ ਹੋਏ ਦਰਬਾਨਿਆ। ਆਪੇ ਸੁਰਤ ਸੰਭਾਲ, ਕਰੇ ਸ਼ਬਦ ਕੁੜਮਾਈਆ। ਨਾਮ ਵਜਾਏ ਸਾਚਾ ਤਾਲ, ਤਲਵਾੜਾ ਆਪਣੇ ਹੱਥ ਰਖਾਈਆ। ਜੁਗ ਜੁਗ ਚਲੇ ਚਲਾਏ ਨਾਲ ਨਾਲ, ਗੁਰਮੁਖ ਸਾਚੇ ਮਾਤ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਰਾਮ ਰਾਮਾ ਰੂਪ ਵਟਾਈਆ। ਰਾਮ ਰਾਮਾ ਹਰਿ ਹਰਿ ਪਾਇਆ, ਘਰ ਸਾਚੇ ਵੱਜੀ ਵਧਾਈਆ। ਰੈਣ ਅੰਧੇਰੀ ਸ਼ਾਮਾ ਰਿਹਾ ਮਿਟਾਇਆ, ਨਿਰਮਲ ਜੋਤ ਕਰੇ ਰੁਸ਼ਨਾਈਆ। ਸ਼ਬਦ ਦਮਾਮਾ ਇਕ ਵਜਾਇਆ, ਢੋਲ ਮਰਦੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਮਾ ਨਾਉਂ ਰਖਾਇਆ, ਸੋ ਪੁਰਖ ਨਿਰੰਜਣ ਆਪ ਅਖਵਾਈਆ। ਸ਼ਬਦ ਸ਼ਸਤਰ ਤੀਰ ਕਮਾਨ, ਚਿੱਲਾ ਇਕ ਰਖਾਈਆ। ਗੁਰ ਗੋਬਿੰਦਾ ਨੌਜਵਾਨ, ਕਮਰਕਸਾ ਰਿਹਾ ਕਰਾਈਆ। ਸੰਤ ਸੁਹੇਲੇ ਵੇਖੇ ਮਾਰ ਧਿਆਨ, ਦੂਰ ਦੁਰਾਡਾ ਆਸਣ ਲਾਈਆ। ਸੰਮਤ ਚੌਦਾਂ ਕਰ ਪਛਾਣ, ਸਾਚਾ ਮੇਲ ਮਿਲਾਈਆ। ਏਕਾ ਏਕ ਦੇਵੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਧਰਮ ਵਖਾਏ ਸਚ ਨਿਸ਼ਾਨ, ਆਪ ਆਪਣੇ ਹੱਥ ਉਠਾਈਆ। ਨੌ ਖੰਡ ਪ੍ਰਿਥਮੀ ਏਕਾ ਆਣ, ਹਰਿ ਸਾਚਾ ਰਿਹਾ ਕਰਾਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਆਪੇ ਵੇਖਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੇਲਾ ਗੁਰ ਗੁਰ ਚੇਲਾ ਆਪ ਹੋ ਜਾਈਆ। ਗੁਰ ਚੇਲਾ ਰੰਗ ਬਸੰਤਿਆ, ਫਲ ਫੁਲੀ ਫੁਲਵਾੜਿਆ। ਸਾਚਾ ਮੇਲਾ ਸਾਚੇ ਕੰਤਿਆ, ਆਪੇ ਹੋਏ ਲਾੜੀ ਲਾੜਿਆ। ਦੇਵੇ ਨਾਮ ਵੱਡਾ ਧਨ ਧੰਨਵੰਤਿਆ, ਜਗਤ ਤ੍ਰਿਸ਼ਨਾ ਦੇਵੇ ਸਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਦਰਸ ਦਿਖਾਵੇ ਉਪਰ ਚੜ੍ਹ, ਕਿਲ੍ਹਾ ਤੋੜ ਹੰਕਾਰੀ ਗੜ੍ਹ, ਦਸਮ ਦਵਾਰੀ ਅੰਦਰ ਵਾੜਿਆ। ਦਸਮ ਦਵਾਰੀ ਉਪਰ ਚੜ੍ਹ, ਕਿਲ੍ਹਾ ਕੋਟ ਤੁੜਾਇੰਦਾ। ਜੋਤ ਸਰੂਪੀ ਅੰਦਰ ਵੜ, ਸ਼ਬਦ ਸਰੂਪੀ ਆਪ ਮਿਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਤਤ ਵਿਖਾਇੰਦਾ। ਸੰਤ ਸੁਹੇਲੇ ਗੁਰਮੁਖ ਗੁਰੂ ਗੁਰ ਚੇਲੇ ਲਏ ਫੜ, ਆਪ ਆਪਣਾ ਰਾਹ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਮੇਲ ਮਿਲਾਇੰਦਾ। ਪ੍ਰਭ ਹੱਥ ਵਡਿਆਈਆ, ਭੇਵ ਕੋਈ ਨਾ ਪਾਏ। ਜੀਵ ਜੰਤ ਉਪਾਈਆ, ਮਨ ਮਤ ਬੁਧ ਸੰਗ ਰਲਾਏ। ਨਿਰਗੁਣ ਖੇਲ ਖਿਲਾਈਆ, ਸੁਰਤੀ ਸੁਰਤ ਸਮਾਏ। ਸਰਗੁਣ ਧੰਦੇ ਲਾਈਆ, ਆਪ ਆਪਣਾ ਬੈਠਾ ਮੁਖ ਛੁਪਾਏ। ਦੂਈ ਦਵੈਤੀ ਕੰਧ ਵਿਚ ਰਖਾਈਆ, ਬੈਠਾ ਪੜਦਾ ਪਾਏ। ਭਾਗਾਂਮੰਦ ਰਹੇ ਸ਼ਰਮਾਈਆ, ਨਾ ਕੋਈ ਵੇਖੇ ਵੇਖ ਵਿਖਾਏ। ਸਦ ਬਖ਼ਸ਼ਿੰਦਾ ਆਪ ਅਖਵਾਈਆ, ਆਤਮ ਜਿੰਦੇ ਦਏ ਤੁੜਾਏ। ਸੁਰਤ ਸਵਾਣੀ ਸ਼ਬਦ ਬੰਧ ਬੰਧਾਈਆ, ਆਪਣੀ ਹੱਥੀਂ ਗੰਢ ਦਵਾਏ। ਨਾਮ ਤੰਦ ਇਕ ਰਖਾਈਆ, ਦਿਸ ਕਿਸੇ ਨਾ ਆਏ। ਗੁਰਮੁਖਾਂ ਖ਼ੁਸ਼ੀ ਬੰਦ ਬੰਦ ਕਰਾਈਆ, ਨਿਰਮਲ ਜੋਤੀ ਨੂਰ ਕਰਾਏ। ਬੱਤੀ ਦੰਦ ਨਾ ਕੋਈ ਗਾਈਆ, ਰਸਨਾ ਜਿਹਵਾ ਨਾ ਕੋਈ ਲੇਖ ਲਿਖਾਏ। ਨਿਰਮਲ ਜੋਤ ਕਰ ਆਕਾਰ, ਏਕਾ ਚੰਦ ਚੜ੍ਹਾਈਆ, ਅੰਧ ਅੰਧੇਰ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਕਿਰਪਾ ਕਰ, ਚਰਨ ਧਿਆਨ ਇਕ ਰਖਾਏ। ਚਰਨ ਧਿਆਨਾ ਸਚ ਟਿਕਾਨਾ, ਹਰਿ ਏਕਾ ਏਕ ਰਖਾਇਆ। ਦੇਵੇ ਨਾਮ ਸਚ ਬਿਬਾਣਾ, ਗੁਰਮੁਖਾਂ ਰਿਹਾ ਚੜ੍ਹਾਇਆ। ਦੂਸਰ ਨਾ ਕੋਈ ਵੰਞ ਮੁਹਾਣਾ, ਏਕਾ ਚੱਪੂ ਲਾਇਆ। ਸੁਰਤ ਸ਼ਬਦ ਮੇਲ ਮਿਲਾਨਾ, ਪੰਚਮ ਮੇਟ ਮਿਟਾਇਆ। ਅਨਹਦ ਸੁਣਾਏ ਸਾਚਾ ਗਾਨਾ, ਰਾਗ ਅਨਾਦੀ ਰਿਹਾ ਜਣਾਇਆ। ਜਨਮ ਕਰਮ ਪ੍ਰਭ ਆਪਣੇ ਹੱਥ ਰਖਾਨਾ, ਲੇਖਾ ਲਿਖਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਦੇ ਮਤ ਰਿਹਾ ਸਮਝਾਇਆ। ਗੁਰ ਮਤ ਜਗਤ ਅਧਾਰ ਹੈ, ਲੱਖ ਚੁਰਾਸੀ ਪਾਰ ਕਰਾਏ। ਧੀਰਜ ਯਤ ਸਤਿ ਚਰਨ ਪਿਆਰ ਹੈ, ਪੰਚਮ ਤਤ ਨਾ ਕੋਏ ਹਲਕਾਏ। ਰੱਤੀ ਰੱਤ ਨਾ ਹੋਏ ਖੁਆਰ ਹੈ, ਹਰਿ ਸਾਚਾ ਬੂਝ ਬੁਝਾਏ। ਦੁਰਮਤ ਮੈਲ ਕੱਟ ਇਕ ਕਰਾਏ ਵਣਜ ਵਪਾਰ ਹੈ, ਸਾਚਾ ਨਾਮ ਝੋਲੀ ਪਾਏ। ਕਾਇਆ ਮੰਦਰ ਏਕਾ ਏਕ ਸਚ ਦੁਕਾਨ ਹੈ, ਸਚ ਵਸਤੂ ਰਿਹਾ ਟਿਕਾਏ। ਆਪ ਵਖਾਏ ਸਚ ਨਿਸ਼ਾਨ ਹੈ, ਦੂਸਰ ਕਿਸੇ ਦਿਸ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਰਤ ਸਵਾਣੀ ਲਏ ਵਰ, ਸ਼ਬਦੀ ਜੋੜ ਜੁੜਾਏ। ਸੁਰਤ ਗਿਆਨ ਸ਼ਬਦ ਧਿਆਨ, ਆਤਮ ਬ੍ਰਹਮ ਜਣਾਈਆ। ਅੰਮ੍ਰਿਤ ਆਤਮ ਪੀਣ ਖਾਣ, ਏਕਾ ਏਕ ਵਖਾਈਆ। ਦਾਤਾ ਦਾਨੀ ਦੇਵੇ ਜੀਆ ਦਾਨ, ਗੁਣਵੰਤ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਗੁਰ ਸੰਗਤ ਰਿਹਾ ਰਲਾਈਆ। ਏਕਾ ਏਕ ਅਕਾਰ, ਓਅੰਕਾਰਿਆ। ਇਕ ਓਅੰ ਖੇਲ ਅਪਾਰ, ਆਪਣੀ ਆਪ ਬਣਾ ਰਿਹਾ। ਅੱਖਰ ਵੱਖਰ ਕਰ ਤਿਆਰ, ਆਪਣਾ ਆਪ ਉਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪੇ ਲਾ ਲਿਆ। ਏਕਾ ਅੱਖਰ ਹਰਿ ਅਕਾਲਾ, ਆਪਣਾ ਆਪ ਉਪਾਇਆ। ਆਪੇ ਜਾਣੇ ਦੀਨ ਦਿਆਲਾ, ਦੇਵਤ ਸੁਰ ਭੇਵ ਨਾ ਪਾਇਆ। ਬ੍ਰਹਮਾ ਸ਼ਿਵ ਕਰ ਰਖਵਾਲਾ, ਵਿਸ਼ਨੂੰ ਸੇਵਾ ਲਾਇਆ। ਆਪ ਬੈਠ ਦਰ ਘਰ ਸੱਚੀ ਧਰਮਸਾਲਾ, ਘਰ ਸਾਚੇ ਆਸਣ ਲਾਇਆ। ਸਤਿ ਪੁਰਖ ਨਿਰੰਜਣ ਦੀਨ ਦਿਆਲਾ, ਦਇਆਵਾਨ ਅਖਵਾਇਆ। ਆਪ ਉਪਾਏ ਕਾਲ ਮਹਾਂਕਾਲਾ, ਆਪਣਾ ਖੇਲ ਰਚਾਇਆ। ਸੂਰਜ ਚੰਨ ਫਲ ਲਗਾਏ ਡਾਲ੍ਹਾ, ਵੇਖਣਹਾਰ ਅਖਵਾਇਆ। ਲੋਕ ਪਰਲੋਕ ਪੁਰੀਆਂ ਲੋਆਂ ਪਾਤਾਲ ਆਕਾਸ਼ ਮਾਤ ਪ੍ਰਭ ਬਖ਼ਸ਼ੀ ਦਾਤ, ਆਪਣਾ ਨਾਤਾ ਬੰਧਾਇਆ। ਆਪੇ ਬੈਠਾ ਇਕ ਇਕਾਂਤ, ਦੂਰ ਦੁਰਾਡਾ ਵੇਖੇ ਮਾਰ ਝਾਤ, ਸੁਖ ਸਹਿਜੇ ਸਹਿਜ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇਆ। ਆਦਿ ਪੁਰਖ ਆਦਿ ਸ਼ਕਤ ਆਦਿ ਭਵਾਨੀ, ਏਕਾ ਜੋਤ ਜਗਾਈਆ। ਏਕਾ ਸ਼ਬਦ ਇਕ ਨਿਸ਼ਾਨੀ, ਏਕਾ ਧਾਰ ਵਹਾਈਆ। ਏਕਾ ਤਰਾਨਾ ਪ੍ਰਭ ਭਾਨਾ ਗੁਣ ਨਿਧਾਨੀ, ਗੁਣਵੰਤਾ ਆਪ ਅਖਵਾਈਆ। ਏਕਾ ਜਾਤਾ ਏਕਾ ਨਾਤਾ ਤੋੜੇ ਜੋੜੇ ਆਪਣਾ ਬੰਧ ਬੰਧਾਈਆ। ਏਕਾ ਵਣਜ ਏਕਾ ਹਾਟਾ, ਏਕਾ ਬਸਤਰ ਏਕਾ ਖਾਟਾ, ਇਕ ਸਿੰਘਾਸਣ ਰਖਾਈਆ। ਏਕਾ ਜੋਤੀ ਏਕਾ ਲਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਆਦਿ ਪੁਰਖ ਆਦਿ ਸਵਾਮੀ, ਏਕਾ ਰੂਪ ਵਟਾਇਆ। ਏਕਾ ਏਕ ਏਕ ਨਿਹਕਾਮੀ, ਸ਼ਾਹੋ ਭੂਪ ਅਖਵਾਇਆ। ਨਾ ਕੋਈ ਭੁੱਖ ਤ੍ਰਿਸ਼ਨਾ ਕਾਮੀ, ਆਲਸ ਨਿੰਦਰਾ ਵਿਚ ਨਾ ਆਇਆ। ਪੜ੍ਹੇ ਸੁਣੇ ਨਾ ਕੋਈ ਬਾਣੀ, ਇਸ਼ਟ ਦੇਵ ਨਾ ਕੋਈ ਰਖਾਇਆ। ਸ੍ਰਿਸ਼ਟ ਸਬਾਈ ਆਪ ਉਪਾਨੀ, ਪੂਤ ਸਪੂਤਾ ਬ੍ਰਹਮਾ ਜਾਇਆ। ਭੇਵ ਨਾ ਪਾਏ ਕੋਇ ਵਿਦਵਾਨੀ, ਗਿਆਨੀ ਧਿਆਨੀ ਪੰਡਤ ਪਾਂਧੇ ਲਿਖ ਲਿਖ ਲੇਖ ਲਿਖਾਇਆ। ਆਪੇ ਜਾਣੇ ਆਪਣੀ ਇਕ ਨਿਸ਼ਾਨੀ, ਪਾਰਬ੍ਰਹਮ ਪੁਰਖ ਸੁਲਤਾਨੀ, ਗਹਿਰ ਗੰਭੀਰ ਅਖਵਾਇਆ। ਆਪੇ ਰਾਜਾ ਆਪੇ ਰਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸ਼ਾਹੋ ਭੂਪ ਅਖਵਾਇਆ। ਸ਼ਾਹੋ ਭੂਪ ਹਰਿ ਨਿਰੰਕਾਰ, ਸਾਚੇ ਤਖ਼ਤ ਬਿਰਾਜਿਆ। ਆਪੇ ਆਪ ਹੋਏ ਸਿਕਦਾਰ, ਵਡ ਵਡ ਰਾਜਨ ਰਾਜਿਆ। ਆਪ ਆਪਣਾ ਦੇਵੇ ਪਹਿਰਾ, ਆਪ ਸਵਾਰੇ ਆਪਣਾ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਏ ਮਾਤ ਅਵਤਾਰਾ, ਏਕਾ ਚਲਾਏ ਨਾਮ ਜਹਾਜ਼ਿਆ। ਲੋਕਮਾਤ ਪ੍ਰਭ ਲਏ ਅਵਤਾਰਾ, ਆਪਣੀ ਬਣਤ ਬਣਾਇੰਦਾ। ਆਪ ਆਪਣਾ ਕਰ ਅਕਾਰਾ, ਆਪਣਾ ਖੇਲ ਰਚਾਇੰਦਾ। ਜੋਤੀ ਸ਼ਬਦੀ ਖੇਲ ਅਪਾਰਾ, ਏਕਾ ਧਾਰ ਵਹਾਇੰਦਾ। ਪੰਜ ਤਤ ਹਰਿ ਕਰ ਪਸਾਰਾ, ਆਸਣ ਸਿੰਘਾਸਣ ਲਾਇੰਦਾ। ਸ਼ਬਦ ਸੁਨੇਹੜਾ ਏਕਾ ਵਾਰਾ, ਧੁਰਦਰਗਾਹੀ ਆਪ ਸੁਣਾਇੰਦਾ। ਕਾਇਆ ਖੇੜਾ ਨਗਰ ਅਪਾਰਾ, ਸਤਿ ਪੁਰਖ ਨਿਰੰਜਣ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਹ ਬੁਝਾਇੰਦਾ। ਸਾਚਾ ਰਾਹ ਹਰਿ ਟਿਕਾਣਾ, ਏਕਾ ਏਕ ਰਖਾਇਆ। ਏਕਾ ਅੱਖਰ ਕਰ ਧਿਆਨਾ, ਆਪਣਾ ਆਪ ਉਪਾਇਆ। ਊੜਾ ਉਠ ਸ੍ਰੀ ਭਗਵਾਨਾ, ਤ੍ਰੈਲੋਕਾਂ ਬਣਤ ਬਣਾਇਆ। ਤਿੰਨ ਘਰ ਦੇਵੇ ਵਰ, ਕਿਰਪਾ ਕਰ ਦੋਵੇਂ ਬੰਦ ਕਰਾਇਆ। ਮੁਖੜਾ ਖੋਲ੍ਹ ਤੀਜੇ ਘਰ, ਹਰਿ ਇਕ ਆਕਾਰ ਲਗਾਇਆ। ਆਕਾਸ਼ ਆਕਾਸ਼ਾਂ ਬਾਹਰ ਕਰ, ਰਾਹ ਬੈਠਾ ਰਿਹਾ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਅੰਕਾਰਾ ਨਿਰੰਕਾਰਾ ਏਕਾ ਰੂਪ ਸਮਾਇਆ। ਐੜਾ ਅੱਖਰ ਅੱਖ ਉਘਾੜ, ਦੋ ਲੋਚਨ ਖੋਲ੍ਹਿਆ। ਆਪੇ ਬੈਠਾ ਰਿਹਾ ਤਾੜ, ਨਿਰਗੁਣ ਸਰਗੁਣ ਖੇਲ ਖਿਲਾਇਆ। ਘੜੇ ਘੜਾਏ ਸਾਚੇ ਘਾੜ, ਘਾੜਨਹਾਰ ਆਪ ਅਖਵਾਇਆ। ਚੜ੍ਹੇ ਚੜ੍ਹਾਏ ਮਹੱਲ ਅਟੱਲ ਅਪਾਰ, ਉਚੇ ਮੰਦਰ ਡੇਰਾ ਲਾਇਆ। ਧਰਨੀ ਧਰਤ ਧਵਲ ਧੌਲ ਪਾਵੇ ਸਾਰ, ਲੱਖ ਚੁਰਾਸੀ ਵੇਖ ਵਖਾਇਆ। ਬ੍ਰਹਮਾ ਸ਼ਿਵ ਦੇਵਤ ਸੁਰ ਦਏ ਹੁਲਾਰ, ਪੁਰੀਆਂ ਲੋਆਂ ਧਾਮ ਸੁਹਾਇਆ। ਆਪ ਆਪੇ ਵਸਿਆ ਸਭ ਤੋਂ ਬਾਹਰ, ਹਰ ਘਰ ਬੈਠਾ ਆਸਣ ਲਾਇਆ। ਅੱਖਰ ਵੱਖਰ ਕਰੇ ਖ਼ਬਰਦਾਰ, ਅਨੂਪ ਸਰੂਪਾ ਆਪਣਾ ਆਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਵਖਾਇਆ। ਈੜੀ ਇਸ਼ਟ ਇਕ ਅਧਾਰ, ਏਕਾ ਏਕ ਕਰਾਇੰਦਾ। ਖੋਲ੍ਹੇ ਸ੍ਰਿਸ਼ਟ ਸਰਬ ਸੰਸਾਰ, ਆਪਣੀ ਦਇਆ ਕਮਾਇੰਦਾ। ਸ਼ਬਦ ਗੁਰ ਰਾਮ ਵਸ਼ਿਸ਼ਟ, ਰਾਮ ਰਾਮਾ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਟੇਕ ਰਖਾਇੰਦਾ। ਸੱਸਾ ਸਹਿਜ ਸੁਭਾ, ਸੋ ਪੁਰਖ ਨਿਰੰਜਣ ਉਪੰਨਿਆ। ਆਪ ਆਪਣੀ ਬਣਤ ਬਣਾ, ਆਪਣਾ ਭਾਣਾ ਆਪੇ ਮੰਨਿਆ। ਗੁਰ ਪੀਰ ਸਾਧ ਸੰਤ ਅਵਤਾਰ ਉਪਾ, ਲੋਕਮਾਤ ਚੜ੍ਹਾਏ ਸਾਚਾ ਚੰਨਿਆ। ਦੋਅੰ ਦੋ ਰਿਹਾ ਵਿਖਾ, ਆਪ ਘਰ ਆਪਣੇ ਲਾਈ ਸੰਨ੍ਹਿਆ। ਸੋ ਪੁਰਖ ਨਿਰੰਜਣ ਦਇਆ ਕਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦੇਵੇ ਡੰਨਿਆ। ਸੱਸਾ ਸਤਿਗੁਰ ਧਾਰ, ਸੋ ਸਾਚੀ ਆਪ ਚਲਾਈਆ। ਕਿਰਪਾ ਕਰ ਅਪਰ ਅਪਾਰ, ਦੀਵਾ ਬਾਤੀ ਇਕ ਜਗਾਈਆ। ਮੇਟ ਮਿਟਾਏ ਅੰਧ ਅੰਧਿਆਰ, ਰੈਣ ਰਾਤੀ ਰਹਿਣ ਨਾ ਪਾਈਆ। ਹਾਹਾ ਹੰਗਤਾ ਦੇਵੇ ਮਾਰ, ਆਪ ਆਪਣੇ ਅੰਕ ਸਮਾਈਆ। ਸੋਹੰ ਸ਼ਬਦ ਅਪਰ ਅਪਾਰ, ਆਦਿ ਜੁਗਾਦੀ ਬਣਤ ਬਣਾਈਆ। ਓਅੰ ਸੋਹੰ ਇਕ ਪਿਆਰ, ਸੋ ਪੁਰਖ ਨਿਰੰਜਣ ਰਿਹਾ ਪਾਈਆ। ਦੋ ਜਹਾਨਾਂ ਸਾਂਝਾ ਮੀਤ ਮੁਰਾਰ, ਲੋਕਮਾਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਅੱਖਰ ਪੰਚ ਨਿਸ਼ਾਨਾ, ਮੇਲ ਮਿਲਾਏ ਸ੍ਰੀ ਭਗਵਾਨਾ, ਵਿਛੜ ਕਦੇ ਨਾ ਜਾਈਆ। ਹਾਹਾ ਹਰਿਜਨ ਸਾਚਾ ਪਾਇਆ, ਆਤਮ ਵੱਜੀ ਵਧਾਈਆ। ਸੱਸਾ ਸਤਿਗੁਰ ਮੇਲ ਮਿਲਾਇਆ, ਵਿਛੜ ਕਦੇ ਨਾ ਜਾਈਆ। ਈੜੀ ਇਸ਼ਟ ਇਕ ਰਖਾਇਆ, ਦੂਸਰ ਕੋਈ ਦਿਸ ਨਾ ਆਈਆ। ਤੀਜੀ ਅੱਖ ਖੋਲ੍ਹ ਵਿਖਾਇਆ, ਨੇਤਰ ਤੀਜਾ ਅੱਖ ਖੁਲ੍ਹਾਈਆ। ਊੜਾ ਓਅੰਕਾਰਾ ਦੇਸ ਸੁਹਾਇਆ, ਨਰ ਨਿਰੰਕਾਰਾ ਬੈਠਾ ਜੋਤ ਜਗਾਈਆ। ਪੰਚਮ ਮੇਲਾ ਇਕ ਕਰਾਇਆ, ਘਰ ਮੰਦਰ ਬੰਕ ਸੁਹਾਈਆ। ਅੰਦਰੇ ਅੰਦਰ ਰਿਹਾ ਜਗਾਇਆ, ਦਿਸ ਕਿਸੇ ਨਾ ਆਈਆ। ਕਾਇਆ ਅੰਧੇਰੀ ਡੂੰਘੀ ਕੰਦਰ ਡੇਰਾ ਲਾਇਆ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਪੰਚਮ ਰਿਹਾ ਜਗਾਈਆ। ਓਅੰਕਾਰਾ ਇਕ ਇਕੱਲਾ, ਏਕਾ ਮੁਖ ਉਘਾੜਿਆ। ਐੜਾ ਵੇਖੇ ਕਰ ਪਿਆਰਾ, ਧੁਰਦਰਗਾਹੀ ਸਾਚਾ ਲਾੜਿਆ। ਈੜੀ ਮੰਗੇ ਬਣ ਭਿਖਾਰਾ, ਦਰ ਸਾਚੇ ਕਰੇ ਪੁਕਾਰਿਆ। ਸੱਸਾ ਸਭ ਤੋਂ ਵਸੇ ਬਾਹਰਾ, ਆਪੇ ਗੁਪਤ ਆਪੇ ਜਾਹਰਿਆ। ਹਾਹਾ ਹਸਤ ਕੀਟ ਇਕ ਪਿਆਰਾ, ਊਚ ਨੀਚ ਰਾਓ ਰੰਕ ਰਾਜ ਰਾਜਾਨ ਏਕਾ ਏਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਬਣਾ ਰਿਹਾ। ਸਾਚਾ ਮਾਰਗ ਸਾਚਾ ਰਾਹ, ਏਕਾ ਏਕ ਰਖਾਇਆ। ਛੇਵੇਂ ਘਰ ਬਣ ਮਲਾਹ, ਇਕ ਉਪਦੇਸ ਰਖਾਇਆ। ਸਤਿ ਪੁਰਖ ਨਿਰੰਜਣ ਫੜ ਬਾਂਹ, ਸਤਿ ਸਤਿਵਾਦ ਆਪ ਹੋ ਆਇਆ। ਅੱਠਾਂ ਤਤਾਂ ਏਕਾ ਨਾਂ, ਲੋਕਮਾਤੀ ਰਿਹਾ ਜਣਾਇਆ। ਨੌ ਦਰ ਜੂਠੇ ਝੂਠੇ ਉਡਣੇ ਕਾਂ, ਸਾਚਾ ਥਾਂ ਨਾ ਕੋਈ ਸੁਹਾਇਆ। ਦਸਵੇਂ ਨਾਤਾ ਤੋੜੇ ਪਿਤਾ ਮਾਂ, ਆਪ ਆਪਣਾ ਦਰਸ ਦਿਖਾਇਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਜੁਗ ਜੁਗ ਪੈਜ ਰੱਖਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਜਗਾਇਆ। ਜੁਗ ਜੁਗ ਧਾਰੇ ਭੇਖ, ਹਰਿ ਬਨਵਾਰਿਆ। ਆਪੇ ਲਿਖਣਹਾਰਾ ਲੇਖ, ਆਪ ਆਪਣੇ ਲਏ ਅਵਤਾਰਿਆ। ਆਪੇ ਹੋਏ ਧਾਰੀ ਕੇਸ, ਆਪੇ ਮੂੰਡ ਮੁੰਡਾ ਲਿਆ। ਆਪੇ ਨਰ ਨਰੇਸ਼, ਆਪੇ ਭੇਖੀ ਭੇਖ ਭਿਖਾਰਿਆ। ਆਪੇ ਹੋਏ ਰਿਖੀ ਕੇਸ਼, ਕੇਸ਼ਵ ਕੇਸ਼ ਮੋਹਣ ਮਾਧਵ ਆਪ ਅਖਵਾ ਲਿਆ। ਆਪੇ ਦਾਤਾ ਦਸ ਦਸਮੇਸ਼, ਆਪੇ ਕ੍ਰਿਸ਼ਨਾ ਰੂਪ ਵਟਾ ਰਿਹਾ। ਆਪੇ ਵਿਸ਼ਨੂੰ ਸ਼ਿਵ ਸ਼ੰਕਰ ਗਣੇਸ਼, ਆਪੇ ਬ੍ਰਹਮਾ ਨਾਮ ਉਪਾ ਰਿਹਾ। ਆਪੇ ਹੋਏ ਦਰ ਦਰਵੇਸ਼, ਜਨ ਭਗਤਾਂ ਦਵਾਰੇ ਫੇਰੀ ਪਾ ਰਿਹਾ। ਆਪੇ ਕਰੇ ਕਰਾਏ ਆਪਣਾ ਵੇਸ, ਆਪ ਆਪਣਾ ਰੂਪ ਵਟਾ ਰਿਹਾ। ਲੱਖ ਚੁਰਾਸੀ ਕਰੇ ਆਦੇਸ਼, ਗੁਰਮੁਖ ਵਿਰਲੇ ਨੇਤਰ ਨੈਣ ਦਰਸ਼ਨ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਕੂੜ ਕੁੜਿਆਰਾ ਗਵਰਧਨ ਆਪਣੇ ਹੱਥ ਉਠਾ ਲਿਆ। ਆਪ ਆਪਣਾ ਲਏ ਅਵਤਾਰਾ, ਆਪਣੀ ਕਲ ਵਰਤਾਇੰਦਾ। ਏਕਾ ਦੂਜਾ ਕਰ ਪਿਆਰਾ, ਤੀਜੀ ਧਾਰ ਵਹਾਇੰਦਾ। ਚੌਥੇ ਘਰ ਖੋਲ੍ਹ ਦਵਾਰਾ, ਸੰਤ ਸੁਹੇਲੇ ਆਪ ਮਿਲਾਇੰਦਾ। ਪੰਚਮ ਮੇਲਾ ਮੀਤ ਮੁਰਾਰਾ, ਪੰਚਮ ਧਾੜ ਮਿਟਾਇੰਦਾ। ਛੇਵੇਂ ਖੇਲੇ ਖੇਲ ਅਪਾਰਾ, ਏਕਾ ਧਾਮ ਸੁਹਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਕਰ ਆਕਾਰਾ, ਨਿਰਮਲ ਜੋਤੀ ਦੀਪ ਜਗਾਇੰਦਾ। ਮਨ ਮਤ ਬੁਧ ਨਾ ਕੋਇ ਅਧਾਰਾ, ਅੱਠਾਂ ਤਤਾਂ ਵਿਚ ਸਮਾਇੰਦਾ। ਨੌ ਦਰ ਖੋਲ੍ਹੇ ਜਗਤ ਕਿਵਾੜਾ, ਲੱਖ ਚੁਰਾਸੀ ਬਣਤ ਬਣਾਇੰਦਾ। ਦਸਮ ਮਹੱਲ ਅਟੱਲ ਨਿਆਰਾ, ਹਰਿ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਭੇਖ ਵਟਾਇੰਦਾ। ਭੇਖ ਵਟਾਏ ਹਰਿ ਭਗਵਾਨਾ, ਹਰਿ ਆਪਣੀ ਜੋਤ ਜਗਾਈਆ। ਸਤਿਜੁਗ ਤ੍ਰੇਤਾ ਖੇਲ ਮਹਾਨਾ, ਰਾਮ ਰਾਵਣ ਦੁਸ਼ਟ ਮਿਟਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਗਊ ਗਰੀਬਾਂ ਗਲੇ ਲਗਾਈਆ। ਸੀਤਾ ਸੁਰਤੀ ਕਰ ਪਰਵਾਨਾ, ਗੁਰਮੁਖ ਸਾਚੇ ਰਿਹਾ ਪਰਨਾਈਆ। ਜੋਤ ਨਿਰੰਜਣ ਦੀਪ ਮਹਾਨਾ, ਸਾਚੇ ਗਗਨ ਰਿਹਾ ਟਿਕਾਈਆ। ਆਕਾਸ਼ ਪਰਕਾਸ਼ ਕੋਟਨ ਭਾਨਾ, ਆਪਣਾ ਰਿਹਾ ਕਰਾਈਆ। ਨਾਮ ਨਿਧਾਨਾ ਸਾਚਾ ਗਾਣਾ, ਧੁਨ ਆਤਮਕ ਰਿਹਾ ਵਜਾਈਆ। ਆਪ ਫੜਾਏ ਤੀਰ ਕਮਾਨਾ, ਰਸਨਾ ਚਿੱਲੇ ਆਪ ਚੜ੍ਹਾਈਆ। ਮੇਟ ਮਿਟਾਏ ਪੰਜ ਸ਼ੈਤਾਨਾ, ਹਉਮੇ ਹੰਗਤਾ ਰੋਗ ਮਿਟਾਈਆ। ਸੋਹੰ ਬੰਨ੍ਹੇ ਹੱਥੀਂ ਗਾਨਾ, ਸਾਚਾ ਸਗਨ ਮਨਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਵਿਛੜ ਕਦੇ ਨਾ ਜਾਈਆ। ਜੀਵ ਜਗਤ ਲੋਕਮਾਤ ਦੇਵਣ ਤਾਅਨਾ, ਮਸਤਕ ਟਿੱਕਾ ਕਾਲੀ ਸ਼ਾਹੀ ਲਾਈਆ। ਗੁਰਮੁਖ ਵਿਰਲੇ ਮਾਤ ਪਛਾਨਾ, ਜਿਸ ਜਨ ਆਪਣੀ ਬੂਝ ਬੁਝਾਈਆ। ਜੂਠਾ ਝੂਠਾ ਪੀਣਾ ਖਾਣਾ, ਰਾਜ ਜੋਗ ਰਹਿਣ ਨਾ ਪਾਈਆ। ਬਸਤਰ ਸ਼ਸਤਰ ਅਸਤਰ ਤਨ ਮਨ ਬਾਨਾ, ਸਾਚਾ ਚੀਰ ਨਾ ਕੋਈ ਦਿਸਾਈਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧਿਆਨਾ, ਦੋ ਜਹਾਨਾਂ ਲੱਜਿਆ ਰਿਹਾ ਰਖਾਈਆ। ਕਾਹਨਾ ਕ੍ਰਿਸ਼ਨਾ ਰੂਪ ਸੁਹਾਨਾ, ਮੁਕੰਦ ਮਨੋਹਰ ਲਖਮੀ ਨਰਾਇਣ ਆਪ ਅਖਵਾਈਆ। ਮੋਰ ਮੁਕਟ ਸਿਰ ਸੀਸ ਟਿਕਾਨਾ, ਚਤਰਭੁਜ ਅੰਕ ਸਮਾਈਆ। ਕਲਜੁਗ ਤੇਰਾ ਲੇਖ ਚੁਕਾਨਾ, ਜੂਠਾ ਝੂਠਾ ਦਾਗ਼ ਮਿਟਾਈਆ। ਸਤਿਜੁਗ ਸਾਚਾ ਮਾਰਗ ਲਾਨਾ, ਆਪਣੇ ਹੱਥ ਰੱਖੇ ਵਡਿਆਈਆ। ਲੇਖ ਚੁਕਾਏ ਵੇਦ ਪੁਰਾਨਾ, ਅੰਜੀਲ ਕੁਰਾਨ ਰਹਿਣ ਨਾ ਪਾਈਆ। ਖਾਣੀ ਬਾਣੀ ਕਰ ਪਛਾਨਾ, ਗੁਰਮੁਖ ਸਾਚੇ ਆਪ ਜਗਾਈਆ। ਧੁਰਦਰਗਾਹੀ ਇਕ ਨਿਸ਼ਾਨਾ, ਹਰਿ ਸੋਹੰ ਵਸਤ ਵਖਾਈਆ। ਪਰਗਟ ਹੋਏ ਹਰਿ ਬਲਵਾਨਾ, ਕਲ ਕਲ ਵਰਤਾਈਆ। ਜੋਤੀ ਸ਼ਬਦੀ ਖੇਲ ਮਹਾਨਾ, ਖੇਲਣਹਾਰ ਆਪ ਅਖਵਾਈਆ। ਨਿਹਕਲੰਕ ਨਰਾਇਣ ਨਰ ਸ੍ਰੀ ਭਗਵਾਨਾ, ਕਲਜੁਗ ਤੇਰੀ ਅੰਤਮ ਵਾਰ ਨੌ ਖੰਡ ਪ੍ਰਿਥਮੀ ਦੀਪ ਸੱਤਾਂ ਆਪੇ ਵੇਖਣ ਆਈਆ। ਸੱਤ ਦੀਪ ਹਰਿ ਵੇਖ ਵਿਖਾਏ, ਲੱਖਣ ਚਰਨ ਛੁਹਾਇੰਦਾ। ਕਰੌਚ ਦੀਪ ਹਰਿ ਡੇਰਾ ਲਾਏ, ਭਗਤ ਸੁਹੇਲੇ ਆਪ ਉਠਾਇੰਦਾ। ਪੁਸ਼ਕਰ ਦੇਵੇ ਜੜ੍ਹ ਉਖੜਾਏ, ਨਾ ਕੋਈ ਕਿਸੇ ਬਚਾਇੰਦਾ। ਜੰਬੁ ਨਿਰਮਲ ਜੋਤ ਜਗਾਏ, ਆਕਾਸ਼ ਪਰਕਾਸ਼ ਵਖਾਇੰਦਾ। ਸਾਨ ਸਹਿਜ ਧੁਨ ਉਪਜਾਏ, ਆਤਮ ਬ੍ਰਹਮ ਜਣਾਇੰਦਾ। ਸਲਮਲ ਬੈਠਾ ਡੇਰਾ ਢਾਹੇ, ਤ੍ਰੈਗੁਣ ਤਾਲ ਵਜਾਇੰਦਾ। ਕੁਸ਼ਾ ਚਰਨ ਧਿਆਨ ਇਕ ਰਖਾਏ, ਦਹਿ ਦਿਸ਼ਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬ੍ਰਹਿਮੰਡ ਖੰਡ ਜੇਰਜ ਅੰਡ ਨਵ ਖੰਡ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਏਕਾ ਧਾਰ, ਵੇਖ ਵਖਾਏ ਵਾਰੋ ਵਾਰ, ਨਾਨਕ ਗੋਬਿੰਦ ਪਾਏ ਸਾਰ, ਸਾਚੀ ਜੋਤ ਜਗਾਈਆ। ਖੰਡਾ ਫੜ ਤੇਜ ਕਟਾਰ, ਮਾਰੀ ਜਾਏ ਵਾਰੋ ਵਾਰ, ਮਨਮੁਖ ਜੀਵਾਂ ਦਏ ਹੁਦਾਰ, ਅੰਤਮ ਮੇਟ ਮਿਟਾਈਆ। ਗੁਰਮੁਖ ਸਾਚੇ ਲਾਏ ਪਾਰ, ਚਰਨ ਪ੍ਰੀਤੀ ਇਕ ਪਿਆਰ, ਨੌ ਖੰਡ ਪ੍ਰਿਥਮੀ ਵਿਚ ਸੰਸਾਰ, ਹਰ ਘਟ ਵੇਖ ਵਖਾਈਆ। ਸੁਹਾਗੀ ਗੀਤ ਇਕ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਭੇਖ ਵਟਾਈਆ। ਨਾਨਕ ਕਾਇਆ ਹਰਿ ਪ੍ਰਭ ਪਾਇਆ, ਗੋਬਿੰਦ ਸੇਵ ਕਮਾਈਆ। ਅਲਖ ਅਲਖਣਾ ਰਸਨਾ ਗਾਇਆ, ਦੇਵੀ ਦੇਵ ਨਾ ਕੋਈ ਮਨਾਈਆ। ਹੋਏ ਪਰਤੱਖਣਾ ਪ੍ਰਭ ਸਾਚਾ ਦਰਸ ਦਿਖਾਇਆ, ਨਾਮ ਸਤਿ ਹਰਿ ਝੋਲੀ ਪਾਈਆ। ਆਪੇ ਦੇ ਮਤ ਸਮਝਾਇਆ, ਲੋਕਮਾਤੀ ਰਾਹ ਵਖਾਈਆ। ਅੰਤਮ ਕਲ ਚਾਰੋਂ ਕੁੰਟ ਅੰਗਿਆਰ ਮੱਚਣਾ, ਨਾ ਕੋਈ ਸਕੇ ਬੁਝਾਈਆ। ਜੂਠ ਝੂਠ ਦਰ ਦਰ ਘਰ ਘਰ ਬਹਿ ਬਹਿ ਨੱਚਣਾ, ਮਾਇਆ ਮਮਤਾ ਵੇਸ ਕਰਾਈਆ। ਗੁਰਮੁਖ ਵਿਰਲੇ ਲੋਕਮਾਤ ਬਚਣਾ, ਜਿਸ ਜਨ ਪ੍ਰਭ ਆਪਣੀ ਬੂਝ ਬੁਝਾਈਆ। ਕਾਇਆ ਮਾਟੀ ਭਾਂਡਾ ਕੱਚਨਾ, ਅੰਤਮ ਭੰਨ ਵਖਾਈਆ। ਏਕਾ ਏਕ ਗੁਰ ਸ਼ਬਦ ਸਾਚਾ ਸਜਨਾ, ਆਦਿ ਜੁਗਾਦਿ ਸਦਾ ਰਹਿ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਊ ਗਰੀਬਾਂ ਹੋਏ ਸਹਾਈਆ। ਗਊ ਗਰੀਬਾਂ ਪਾਵੇ ਸਾਰ, ਪੂਰਨ ਹਰਿ ਭਗਵੰਤਿਆ। ਰੋਗ ਸੋਗ ਚਿੰਤਾ ਭੁੱਖ ਨਿਵਾਰ, ਦੂਈ ਦਵੈਤੀ ਮੇਟ ਮਿਟੰਤਿਆ। ਏਕਾ ਸੁਖ ਆਤਮ ਸ਼ਬਦ ਧੁਨਕਾਰ, ਅਨਹਦ ਤਾਲ ਵਜੰਤਿਆ। ਸੁਣੇ ਸੁਣਾਏ ਹਰਿ ਪੁਕਾਰ, ਗੁਰ ਮੰਦਰ ਸੁਣੇ ਬੇਨੰਤਿਆ। ਫੜ ਫੜ ਬਾਂਹੋਂ ਲਾਏ ਪਾਰ, ਜੋ ਜਨ ਰਸਨਾ ਜਿਹਵਾ ਗੁਣ ਗਵੰਤਿਆ। ਮੂਰਖ ਮੁਗਧ ਭਰਮੇ ਭੁੱਲੇ ਜੀਵ ਗਵਾਰ, ਸੁੱਤੇ ਪੈਰ ਪਸਾਰ, ਮਿਲੇ ਮੇਲ ਨਾ ਸਾਚੇ ਕੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਪਾਰ ਰਿਹਾ ਕਰ, ਬੇੜਾ ਆਪਣਾ ਆਪ ਚਲੰਤਿਆ। ਸਾਚਾ ਬੇੜਾ ਕਰ ਤਿਆਰ, ਏਕਾ ਚੱਪੂ ਲਾਇਆ। ਖੇਵਟ ਖੇਟ ਆਪ ਸਰਕਾਰ, ਨਿਰਗੁਣ ਰੂਪ ਸਮਾਇਆ। ਸਰਗੁਣ ਸਾਚੇ ਕਰ ਪਿਆਰ, ਗੁਰਮੁਖ ਨਾਉਂ ਉਪਾਇਆ। ਆਪੇ ਹੋਇਆ ਅੱਧਵਿਚਕਾਰ, ਦੋਹਾਂ ਮੇਲ ਮਲਾਇਆ। ਮਨ ਮਤ ਬੁੱਧ ਨਾ ਪਾਵੇ ਸਾਰ, ਕਰਤਾ ਕਾਇਆ ਰੂਪ ਨਾ ਕਿਸੇ ਚੜ੍ਹਾਇਆ। ਅਕੱਥ ਸਮਰਥ ਭੇਵ ਨਿਵਾਰ, ਨਿਹਚਲ ਧਾਮ ਸੁਹਾਇਆ। ਸਗਲ ਵਸੂਰੇ ਜਾਇਣ ਲੱਥ, ਸੰਤ ਸੁਹੇਲੇ ਇਕ ਇਕੇਲੇ ਜਿਸ ਜਨ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਜੁਗ ਜੁਗ ਵਰ, ਆਪੇ ਹੋਏ ਸਹਾਇਆ। ਕਥਾ ਕਹਾਣੀ ਰਾਮ ਜਗਤ, ਰਸਨਾ ਬਹਿ ਬਹਿ ਗਾਂਵਦੇ। ਕੋਈ ਨਾ ਜਾਣੇ ਆਤਮ ਸ਼ਕਤ, ਬ੍ਰਹਮ ਵਿਦਿਆ ਨਾ ਕੋਈ ਪੜ੍ਹਾਵੰਦੇ। ਲੇਖੇ ਲੱਗੇ ਨਾ ਬੂੰਦ ਰਕਤ, ਮਾਨਸ ਢੋਰ ਅਖਵਾਵੰਦੇ। ਪੰਚਾਂ ਲੱਗਾ ਮਗਰ ਕਟਕ, ਦਿਵਸ ਰੈਣ ਮੁਖ ਛੁਪਾਵੰਦੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਚਰਨ ਦਵਾਰੇ ਜਾਏ ਅਟਕ, ਦੋਏ ਜੋੜ ਸੀਸ ਝੁਕਾਵੰਦੇ। ਰਸਨਾ ਗਾਈ ਆਤਮ ਵਧਾਈ, ਸੁਣੇ ਲੁਕਾਈ ਭੇਵ ਨਾ ਆਨਿਆ। ਪੰਚਾਂ ਘਰ ਕਰੇ ਲੜਾਈ, ਨਾਰੀ ਕੰਤ ਹੋਏ ਜੁਦਾਈ, ਸਾਚਾ ਕੰਤ ਨਾ ਕੋਈ ਹੰਢਾਨਿਆ। ਗੁਰ ਮਤ ਨਾ ਹੋਏ ਕੋਈ ਕੁੜਮਾਈ, ਸਾਚੀ ਡੋਲੀ ਨਾ ਤਨ ਸਜਾਈ, ਰੰਗ ਮਜੀਠ ਨਾ ਕੋਈ ਚੜ੍ਹਾਨਿਆ। ਦੂਆ ਦਰ ਹਰਿ ਰਘੁਰਾਈ, ਦਿਵਸ ਰੈਣ ਵੇਖ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਆਤਮ ਬੂਝ ਬੁਝਾਨਿਆ। ਆਤਮ ਜੋਤੀ ਬ੍ਰਹਮ ਗਿਆਨ, ਸ਼ਬਦੀ ਭਗਤ ਜਣਾਈਆ। ਸਾਚੇ ਮੰਦਰ ਬੈਠ ਮਕਾਨ, ਨਿਰਮਲ ਜੋਤ ਜਗਾਈਆ। ਏਕਾ ਰਾਗ ਸੁਣਾਏ ਕਾਨ, ਹਰਿ ਆਪਣਾ ਆਪ ਅਲਾਈਆ। ਨਾ ਕੋਈ ਜਾਣੇ ਵੇਦ ਪੁਰਾਨ, ਗਾ ਗਾ ਥੱਕੀ ਸਰਬ ਲੁਕਾਈਆ। ਭਰਮੇ ਭੁੱਲੇ ਭਰਮ ਨਾਦਾਨ, ਪਾਰਬ੍ਰਹਮ ਪੂਰਨ ਪਰਮੇਸ਼ਵਰ ਪਤਿਪਤਵੰਤਾ ਕਿਸੇ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੁਹਾਏ ਇਕ ਦਰ, ਏਕਾ ਨਾਮ ਦਏ ਵਡਿਆਈਆ। ਨਾਮ ਨਿਧਾਨਾ ਸਰਬ ਗੁਣ ਪੂਰਾ, ਪ੍ਰਭ ਏਕਾ ਏਕ ਰਖਾਇਆ। ਨੇੜੇ ਦੂਰ ਹਾਜ਼ਰ ਹਜ਼ੂਰਾ, ਨਿਜ ਘਰ ਆਤਮ ਬੈਠਾ ਆਸਣ ਲਾਇਆ। ਨਾਦ ਅਨਾਦੀ ਉਪਜਾਏ ਸਾਚੀ ਤੂਰਾ, ਆਪਣੀ ਆਪ ਵਜਾਇਆ। ਦਾਤਾ ਜੋਧਾ ਵੱਡਾ ਸੂਰਾ, ਗੁਰਮੁਖ ਸਾਚੇ ਰੱਖੇ ਹੇਠ ਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਛੁਹਾਏ ਸਾਚੇ ਦਰ, ਮੇਟ ਮਿਟਾਏ ਜੂਠਾ ਝੂਠਾ ਕੂੜਾ।

Leave a Reply

This site uses Akismet to reduce spam. Learn how your comment data is processed.