ਪਹਿਲੀ ਪੋਹ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਗੋਬਿੰਦ ਹੱਟ ਅਪਾਰ, ਭਗਤ ਭੰਡਾਰਿਆ। ਦੇਵਣਹਾਰ ਸਰਬ ਸੰਸਾਰ, ਹਰਿ ਨਿਰੰਕਾਰਿਆ। ਗੁਰਮੁਖ ਸਾਜਨ ਲਏ ਉਭਾਰ, ਢਹਿ ਪਏ ਜੋ ਜਨ ਦਵਾਰਿਆ। ਭਵ ਸਾਗਰ ਕਰੇ ਪਾਰ, ਖੇਵਟ ਖੇਟ ਆਪ ਅਖਵਾ ਰਿਹਾ। ਕਾਇਆ ਗਾਗਰ ਨਿਰਮਲ ਜੋਤੀ ਇਕ ਆਕਾਰ, ਪੂਤ ਸਪੂਤ ਆਪ ਬਣਾ ਰਿਹਾ। ਸ਼ਬਦੀ ਸ਼ਬਦ ਰੰਗ ਅਪਾਰ, ਚੇਤਨ ਚੀਤ ਆਪ ਚੜ੍ਹਾ ਰਿਹਾ। ਬੀਸ ਸਦ ਚੌਦਾਂ ਬੰਨ੍ਹੀ ਧਾਰ, ਗੋਬਿੰਦ ਬੇੜਾ ਬੰਨੇ ਲਾ ਰਿਹਾ। ਕਲਜੁਗ ਅੰਤਮ ਲੈ ਅਵਤਾਰ, ਸੰਤ ਸੁਹੇਲੇ ਮੇਲ ਮਿਲਾ ਰਿਹਾ। ਨਿਹਕਲੰਕੀ ਜਾਮਾ ਧਾਰ, ਆਦਿ ਅੰਤੀ ਭੇਵ ਖੁਲ੍ਹਾ ਰਿਹਾ। ਨਰਾਇਣ ਨੈਣ ਦਰਸ ਕਰ ਕੰਤ ਭਤਾਰ, ਸਾਚੀ ਨਾਰੀ ਸ਼ਾਹੋ ਮਿਲਾ ਰਿਹਾ। ਦੇਵੇ ਦਰਸ ਅਗੰਮ ਅਪਾਰ, ਅਗੰਮ ਅਗੰਮੜਾ ਧਾਮ ਸੁਹਾ ਰਿਹਾ। ਦੋ ਜਹਾਨੀ ਕਰ ਪਿਆਰ, ਲੋਕਮਾਤੀ ਵੇਖ ਵਖਾ ਰਿਹਾ। ਸ਼ਬਦ ਨਿਸ਼ਾਨੀ ਸਤਿ ਕਰਤਾਰ, ਨਾਨਕ ਜਿਹਵਾ ਰਸਨਾ ਗਾ ਰਿਹਾ। ਅੰਮ੍ਰਿਤ ਆਤਮ ਠੰਡਾ ਪਾਣੀ ਗੁਰ ਗੋਬਿੰਦੇ ਮੰਗੀ ਮੰਗ ਪ੍ਰਭ ਚਰਨ ਦਵਾਰ, ਦੇਵਣਹਾਰ ਸ੍ਰੀ ਭਗਵਾਨ (ਆਪ ਅਖਵਾ ਰਿਹਾ)। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਬਾਲ ਅੰਞਾਣੇ ਆਪ ਆਪਣੀ ਗੋਦ ਉਠਾ ਰਿਹਾ। ਉਠ ਬਾਲ ਬਾਲ ਨਾਦਾਨਾ, ਗੁਰ ਪੂਰਾ ਆਪ ਜਗਾਇੰਦਾ। ਪਰਗਟ ਹੋਇਆ ਵਾਲੀ ਦੋ ਜਹਾਨ, ਕਲਜੁਗ ਅੰਤਮ ਫੇਰਾ ਪਾਇੰਦਾ। ਸ਼ਬਦ ਲਿਆਏ ਸਚ ਬਿਬਾਨ, ਗੁਰਮੁਖ ਸਾਚੇ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ। ਲੱਖ ਚੁਰਾਸੀ ਪੁਣ ਛਾਣ, ਸੋਇਆ ਪੂਤ ਆਪ ਜਗਾਇੰਦਾ। ਦੇਵੇ ਨਾਮ ਆਪ ਨਿਧਾਨ, ਚਾਰੇ ਕੂਟਾਂ ਵੇਖ ਵਖਾਇੰਦਾ। ਸ਼ਬਦ ਖੰਡਾ ਤੀਰ ਕਮਾਨ, ਰਸਨਾ ਚਿੱਲਾ ਇਕ ਵਖਾਇੰਦਾ। ਤਨ ਗਾਤਰਾ ਹਰਿ ਮਿਆਨ, ਗੋਬਿੰਦ ਗੜ੍ਹ ਸੁਹਾਇੰਦਾ। ਉਪਰ ਚੜ੍ਹ ਸ੍ਰੀ ਭਗਵਾਨ, ਨੇਤਰ ਆਪਣਾ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਵਰ, ਆਪ ਆਪਣੇ ਲੜ ਬੰਨ੍ਹਾਇੰਦਾ। ਏਕਾ ਇਕੀ ਇਕ ਮਲਾਹ, ਏਕਾ ਏਕ ਦਵਾਰਿਆ। ਏਕਾ ਸਿੱਖੀ ਇਕ ਸਲਾਹ, ਏਕਾ ਏਕੰਕਾਰਿਆ। ਏਕਾ ਤਿੱਖੀ ਵਾਲੋਂ ਨਿੱਕੀ ਧਾਰ ਬਣਾ, ਆਪ ਆਪਣੀ ਆਪ ਚਲਾ ਰਿਹਾ। ਮੁਨੀ ਰਿਖੀ ਕੋਈ ਜਾਣੇ ਨਾ, ਪੰਡਤ ਪਾਂਧੇ ਭੇਵ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾ ਰਿਹਾ। ਇਕ ਗੋਬਿੰਦ ਇਕ ਆਕਾਰ, ਏਕਾ ਜੋਤ ਜਗਾਈਆ। ਇਕ ਸ਼ਬਦ ਇਕ ਧੁਨਕਾਰ, ਏਕਾ ਤਾਲ ਵਜਾਈਆ। ਏਕਾ ਖੰਡਾ ਤੇਜ ਕਟਾਰ, ਏਕਾ ਗਾਤਰੇ ਰਿਹਾ ਲਟਕਾਈਆ। ਏਕਾ ਅੰਮ੍ਰਿਤ ਠੰਡੀ ਠਾਰ, ਸਰ ਸਰੋਵਰ ਇਕ ਭਰਾਈਆ। ਏਕਾ ਕੰਤ ਸੁਹਾਗੀ ਨਾਰ, ਹਰਿ ਕੰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਲਗਾਈਆ। ਭਵ ਸਾਗਰ ਗੁਰਮੁਖ ਉਤਰੇ ਪਾਰ, ਜੋ ਜਨ ਰਹੇ ਸਰਨਾਈਆ। ਪਾਰਬ੍ਰਹਮ ਪ੍ਰਭ ਆਪ ਕਰਤਾਰ, ਕਰਤਾ ਪੁਰਖ ਰੂਪ ਵਟਾਈਆ। ਇਕ ਜੈਕਾਰਾ ਗੁਰਮੁਖ ਸੁਣਾਏ ਆਪ ਆਪਣੀ ਕਿਰਪਾ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪਣੇ ਹੱਥ ਰੱਖੀ ਵਡਿਆਈਆ। ਸਾਚਾ ਤਟ ਸਚ ਕਿਨਾਰਾ, ਹਰਿ ਸਾਚਾ ਵੇਖ ਵਖਾਇੰਦਾ। ਗੁਰਮੁਖਾਂ ਮੈਲ ਦੁਰਮਤ ਕੱਟ, ਏਕਾ ਹੱਟ ਬਹਾਇੰਦਾ। ਲਹਿਣਾ ਦੇਣ ਚੁਕਾਏ ਅੱਠ ਸੱਠ, ਪੂਜਾ ਪਾਠ ਨਾ ਕੋਈ ਕਰਾਇੰਦਾ। ਆਵਣ ਜਾਵਣ ਚੁੱਕੇ ਗੁਰ ਦਰ ਮੰਦਰ ਮਸਜਿਦ ਮੱਠ, ਸ਼ਿਵਦਵਾਲੇ ਨਾ ਡੇਰਾ ਲਾਇੰਦਾ। ਦਰ ਦਵਾਰ ਇਕ ਇਕੱਠ, ਧੁਰ ਦਰਗਾਹੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੋਬਿੰਦ ਸੰਗ ਰਲਾਇੰਦਾ। ਗੁਰ ਗੋਬਿੰਦਾ ਬਾਲ ਨਿਧਾਨਾ, ਹਰਿ ਸਾਚੇ ਆਪ ਉਠਾਇਆ। ਆਪੇ ਵੇਖੇ ਸੰਬਲ ਨਗਰ ਸਚ ਟਿਕਾਨਾ, ਜੋਗ ਜੁਗੀਸ਼ਰ ਭੇਵ ਨਾ ਰਾਇਆ। ਪੰਡਤ ਪਾਂਧੇ ਹੋਏ ਹੈਰਾਨਾ, ਪੂਤ ਸਪੂਤਾ ਬ੍ਰਹਿਮਣ ਗੌੜਾ ਦਿਸ ਕਿਸੇ ਨਾ ਆਇਆ। ਪੰਥੀ ਗ੍ਰੰਥੀ ਵਡ ਵਿਦਵਾਨਾ, ਚਤੁਰ ਸੁਜਾਨਾ ਮੁਖ ਛੁਪਾਇਆ। ਹਰਿ ਗੋਬਿੰਦ ਖੇਲੇ ਖੇਲ ਮਹਾਨਾ, ਕਿਲ੍ਹਾ ਕੋਟ ਇਕ ਬਣਾਇਆ। ਸ਼ਬਦ ਖੰਡਾ ਹਰਿ ਤੀਰ ਨਿਸ਼ਾਨਾ, ਬ੍ਰਹਿਮੰਡਾਂ ਮਾਰ ਵਖਾਇਆ। ਜੇਰਜ ਅੰਡਾਂ ਉਤਭੁਜ ਸੇਤਜ ਹੋਏ ਵੈਰਾਨਾ, ਥਿਰ ਕੋਈ ਰਹਿਣ ਨਾ ਪਾਇਆ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਏਕਾ ਤੰਦਨ ਤੰਦ ਬੰਧਾਇਆ। ਸੋਹੰ ਦੇਵੇ ਧੁਰ ਫ਼ਰਮਾਣਾ, ਧੁਰ ਦਰਗਾਹੀ ਲੈ ਕੇ ਆਇਆ। ਧੰਨ ਗੁਰਮੁਖ ਧੰਨ ਗੁਰਸਿਖ ਧੰਨ ਸਾਚੇ ਸੰਤ ਜਨਾਂ, ਜਗਤ ਵਿਛੋੜਾ ਫੰਦ ਕਟਾਇਆ। ਖੇਲੇ ਖੇਲ ਆਦਿ ਜੁਗਾਦਿ ਜੁਗਾ ਜੁਗੰਤਾ, ਜੁਗ ਜੁਗ ਆਪਣਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਸਾਚੇ ਮੀਤ, ਆਪ ਆਪਣੇ ਗਲੇ ਲਏ ਲਗਾਇਆ। ਗੁਰ ਗੋਬਿੰਦਾ ਜਗਤ ਮਲਾਹ, ਪ੍ਰਭ ਦਰ ਕਰੇ ਨਿਮਸਕਾਰਿਆ। ਪੁਰਖ ਅਬਿਨਾਸ਼ੀ ਦਏ ਸਲਾਹ, ਆਪ ਉਠਾਏ ਕਰੇ ਖ਼ਬਰਦਾਰਿਆ। ਇਕ ਨਿਸ਼ਾਨਾ ਦਏ ਵਖਾ, ਮਾਤਲੋਕ ਨਾ ਕੋਈ ਜਣਾ ਰਿਹਾ। ਇਕ ਤਰਾਨਾ ਦਏ ਸੁਣਾ, ਸੋਹੰ ਢੋਲਾ ਆਪੇ ਗਾ ਰਿਹਾ। ਇਕ ਬਿਬਾਣੇ ਦਏ ਬਿਠਾ, ਦੋ ਜਹਾਨਾਂ ਫੇਰੀ ਪਾ ਰਿਹਾ। ਇਕ ਮਕਾਨਾ ਦਏ ਵਸਾ, ਸੰਬਲ ਨਗਰੀ ਨਾਮ ਧਰਾ ਰਿਹਾ। ਵੇਖ ਵਖਾਣੇ ਸਾਚਾ ਥਾਂ, ਨਿਹਕਲੰਕਾ ਜਾਮਾ ਪਾ ਲਿਆ। ਜੋਤੀ ਜੋਤ ਇਕ ਜਗਾ, ਸ਼ਬਦੀ ਡੰਕ ਵਜਾ ਰਿਹਾ। ਰਾਓ ਰੰਕਾਂ ਰਿਹਾ ਸੁਣਾ, ਸਾਧਾਂ ਸੰਤਾਂ ਆਪ ਹਿਲਾ। ਦਵਾਰ ਬੰਕਾ ਇਕ ਸੁਹਾ, ਗੁਰਮੁਖ ਸਾਜਨ ਆਪ ਜਗਾ ਲਿਆ । ਵਾਸੀ ਪੁਰੀ ਘਨਕ ਵਡ ਦਇਆ ਕਮਾ, ਦਿਸ ਕਿਸੇ ਨਾ ਆ ਰਿਹਾ। ਸਾਚੀ ਸਈਆਂ ਸਾਚਾ ਮੰਗਲ ਦਏ ਸੁਣਾ, ਏਕਾ ਰਾਗ ਅਲਾ ਰਿਹਾ। ਛੱਤੀ ਰਾਗ ਬੈਠਣ ਮੁਖ ਛੁਪਾ, ਸੋਹੰ ਲੇਖ ਨਾ ਕੋਈ ਲਿਖਾ ਰਿਹਾ। ਤ੍ਰੈਗੁਣ ਮਾਇਆ ਨਾ ਵੇਖੇ ਤੇਰਾ ਥਾਂ, ਨਾ ਕੋਈ ਆਪਣਾ ਰੰਗ ਵਟਾ ਲਿਆ। ਪੰਜ ਤਤ ਨਾ ਪਕੜੇ ਕੋਈ ਬਾਂਹ, ਸਾਚਾ ਸੰਗ ਨਾ ਕੋਈ ਰਖਾ ਲਿਆ। ਗੁਰਮੁਖ ਵੇਖੇ ਏਕਾ ਥਾਂ, ਗੁਰ ਚਰਨ ਦਵਾਰਾ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬਾਲ ਨਾਦਾਨਾ ਗਲੇ ਲਗਾ ਰਿਹਾ। ਬਾਲ ਨਾਦਾਨਾ ਕਰ ਪਰਵਾਨਾ, ਹਰਿ ਸਾਚੀ ਦਇਆ ਕਮਾਈਆ। ਏਕਾ ਦਾਨਾ ਧੁਰ ਫ਼ਰਮਾਣਾ, ਆਪਣਾ ਆਪ ਜਣਾਈਆ। ਮੇਲ ਮਿਲਾਏ ਹਰਿ ਭਗਵਾਨਾ, ਏਕਾ ਦੇਵੇ ਨਾਮ ਨਿਸ਼ਾਨਾ, ਪੂਰਨ ਬੂਝ ਬੁਝਾਈਆ। ਇਕ ਬਿਬਾਨਾ ਖੇਲ ਮਹਾਨਾ, ਲੋਆਂ ਪੁਰੀਆਂ ਆਪ ਉਠਾਈਆ। ਇਕ ਤਰਾਨਾ ਹਰਿ ਸੁਣਾਨਾ, ਸੁਨਣੇਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸੰਗ ਨਿਭਾਈਆ। ਬਾਲ ਜਵਾਨੀ ਅਲ੍ਹੜ ਵਰੇਸਾ, ਹਰਿ ਗੋਬਿੰਦ ਦਇਆ ਕਮਾਈਆ। ਦਰ ਦਵਾਰੇ ਮੰਗਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਦੋਏ ਜੋੜ ਸੀਸ ਝੁਕਾਈਆ। ਗ੍ਰੰਥੀ ਪੰਥੀ ਫਿਰਦੇ ਧਾਰੀ ਕੇਸਾ, ਧਾਰੀ ਕੇਸਾ ਦਿਸ ਨਾ ਆਈਆ। ਪੰਡਤ ਪਾਂਧੇ ਕਰਨ ਵੇਸਾ, ਪੂਤ ਸਪੂਤਾ ਨਾ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਨਰ ਨਰੇਸ਼ਾ, ਆਪ ਆਪਣੀ ਕਲ ਰਿਹਾ ਵਰਤਾਈਆ। ਨਾਲ ਰਖਾਇਆ ਦਸ ਦਸਮੇਸ਼ਾ, ਦਸ ਮਾਸ ਗਰਭ ਨਾ ਆਈਆ। ਆਪਣੇ ਨੇਤਰ ਆਪੇ ਪੇਖਾ, ਜਗਤ ਨੇਤਰ ਦਿਸ ਨਾ ਆਈਆ। ਕਲਜੁਗ ਤੇਰਾ ਅੰਤਮ ਲੇਖਾ, ਹਰਿ ਸਾਚਾ ਰਿਹਾ ਚੁਕਾਈਆ। ਸੰਬਲ ਨਗਰ ਜਗਤ ਭੁਲੇਖਾ, ਧਰਤ ਮਾਤ ਹੱਥ ਨਾ ਆਈਆ। ਪੂਜਾ ਕਰ ਕਰ ਥੱਕੇ ਸ਼ਿਵ ਸ਼ੰਕਰ ਗਣੇਸ਼ਾ, ਸ਼ੰਕਰ ਬਰਨ ਨਾ ਕੋਈ ਜਣਾਈਆ। ਰਸਨਾ ਗਾ ਗਾ ਥੱਕੇ ਦਸ ਦਸਮੇਸ਼ਾ, ਦਸਵੇਂ ਘਰ ਨਾ ਕੋਈ ਬਹਾਈਆ। ਕੂੜ ਕਿਰਿਆ ਕਰਿਆ ਵੇਸਾ, ਗੁਰ ਹੱਟੋ ਹੱਟ ਵਿਕਾਈਆ। ਅੰਤਮ ਪਰਗਟ ਹੋ ਹਰਿ ਨਰ ਨਰੇਸ਼ਾ, ਲਹਿਣਾ ਦੇਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਈਆ। ਗੁਰ ਗੋਬਿੰਦ ਬਾਲੀ ਬੁੱਧ, ਹਰਿ ਜੋਤੀ ਜੋਤ ਜਗਾਈਆ। ਆਪੇ ਕਾਰਜ ਕਰੇ ਸੁੱਧ, ਵਰਨ ਗੋਤੀ ਨਾ ਵੇਖ ਵਖਾਈਆ। ਪੰਥ ਖਾਲਸਾ ਨਾ ਸਕਿਆ ਬੁੱਝ, ਨੇਤੀ ਧੋਤੀ ਪਈ ਦੁਹਾਈਆ। ਪੁਰਖ ਅਗੰਮੜਾ ਚਿੱਟੇ ਅਸਵ ਚੜ੍ਹਿਆ ਕੁੱਦ, ਚਾਰੋਂ ਕੁੰਟ ਰਿਹਾ ਦੁੜਾਈਆ। ਮਨ ਮਤ ਤੇਰਾ ਏਕਾ ਯੁੱਧ, ਨਾ ਕੋਈ ਸਕੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਖ਼ਲਕ ਖ਼ੁਦਾਈਆ। ਖ਼ਲਕ ਖ਼ੁਦਾਈ ਆਪ ਵੇਖ, ਆਪਣਾ ਰੰਗ ਰੰਗਾਇੰਦਾ। ਹੋਏ ਜੁਦਾਈ ਅੰਤ ਔਲੀਏ ਪੀਰ ਸ਼ੇਖ਼, ਮੁੱਲਾ ਮੁਸਾਇਕ ਨਾ ਕੋਈ ਅਖਵਾਇੰਦਾ। ਅੱਲਾ ਰਾਣੀ ਰਹੀ ਵੇਖ, ਪੀਰ ਦਸਤਗੀਰ ਕੋਈ ਦਿਸ ਨਾ ਆਇੰਦਾ। ਅਹਿਮਦ ਮੁਹੰਮਦ ਲਿਖੇ ਲੇਖ, ਤੀਸ ਬਤੀਸ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕ ਹਦੀਸ ਜਣਾਇੰਦਾ। ਇਕ ਹਦੀਸ ਐਹਨਲ ਹੱਕ, ਹਕੀਕਤ ਜਾਣਿਆ। ਮੇਲ ਮਿਲਾਵਾ ਮੁਕਾਮੇ ਹੱਕ, ਖ਼ੁਦੀ ਖ਼ੁਦਾਈ ਰਹਿਣ ਨਾ ਪਾਣਿਆ। ਚਾਰ ਯਾਰੀ ਗਈ ਥੱਕ, ਨਾ ਕੋਈ ਦੀਸੇ ਪਾਰ ਕਿਨਾਰਿਆ। ਇਕ ਮੁਹੰਮਦ ਰਿਹਾ ਤੱਕ, ਅਧਵਿਚਕਾਰੇ ਡੇਰਾ ਲਾ ਲਿਆ। ਅੱਲਾ ਰਾਣੀ ਆਪਣਾ ਘੁੰਗਟ ਰਹੀ ਚੁੱਕ, ਨੇਤਰ ਨੈਣ ਨੀਰ ਵਹਾ ਲਿਆ। ਘਰ ਬੈਠੇ ਸਦਾ ਨਾ ਸਕੇ ਕੋਈ ਰੱਖ, ਕਲਜੁਗ ਅੰਤਮ ਸਗਨ ਮਨਾ ਲਿਆ। ਅੰਤਮ ਮੇਲਾ ਵਿਚ ਜੰਗਲ ਜੂਹ ਉਜਾੜ ਢੱਕ, ਖ਼ੁਦਾ ਖ਼ੁਦਾਵੰਦ ਮੁਖ ਛੁਪਾ ਲਿਆ। ਨਿਉਂ ਨਿਉਂ ਲਕੀਰਾਂ ਕੱਢੇ ਨੱਕ, ਕੰਤ ਸੁਹਾਗ ਦਿਸ ਨਾ ਆ ਰਿਹਾ। ਕਲਜੁਗ ਬਾਬਲ ਮਾਤ ਲੋਕੋਂ ਕੱਢੇ ਢਕ, ਲੱਜਿਆ ਆਪਣੀ ਆਪਣੇ ਹੱਥ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਖ ਵਟਾ ਰਿਹਾ। ਐਹਨਲ ਹੱਕ, ਅੰਨਾ ਹੂ ਏਕਾ ਨਾਅਰਾ ਲਾਇਆ। ਬੇਐਬ ਪਰਵਰਦਿਗਾਰ ਲੈਣਾ ਰੱਖ, ਅੱਲਾ ਹੂ ਤੂੰ ਤੂੰ ਗਾਇਆ। ਸੱਥਰ ਤੇਰਾ ਵਸੇਰਾ ਕੁਲੀ ਕੱਖ, ਮੰਦਰ ਮਹੱਲ ਅਟੱਲ ਦਏ ਤਜਾਇਆ। ਅੰਤਮ ਅੰਤ ਦਵਾਰ ਬੰਕ ਸਭ ਹੋਏ ਸੱਖ, ਥਿਰ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਉਪਾਇਆ। ਆਪ ਆਪਣਾ ਨੂਰ ਉਪਾ, ਹਰਿ ਜੋਤੀ ਜੋਤ ਜਗਾਈਆ। ਏਕਾ ਨਾਅਰਾ ਦੇਵੇ ਲਾ, ਉਮਤ ਉਮਤੀ ਲਏ ਉਠਾਈਆ। ਸੰਮਤ ਸੋਲਾਂ ਪਹਿਲੀ ਚੇਤਰ ਕਿਲ੍ਹੇ ਸ਼ਾਹੀ ਚਰਨ ਟਿਕਾ, ਲਾਹੌਰ ਸ਼ਹਿਰ ਕਹਿਰ ਵਰਤਾਈਆ। ਛੱਬੀ ਪੋਹ ਲੇਖਾ ਦਏ ਲਿਖਾ, ਸ਼ਾਹ ਪਾਕ ਲਏ ਉਠਾਈਆ। ਅਮਾਮ ਮਹਿੰਦੀ ਭੇਖ ਵਟਾ, ਮੁਖ ਨਕਾਬ ਇਕ ਰਖਾਈਆ। ਕਾਲਾ ਸੂਸਾ ਤਨ ਛੁਹਾ, ਈਸਾ ਮੂਸਾ ਵੇਖ ਵਖਾਈਆ। ਸ਼ਾਹ ਅਬਨੂਸਾ ਸੰਗ ਰਲਾ, ਆਪ ਆਪਣਾ ਪੜਦਾ ਲਾਹੀਆ। ਇਕ ਹਦੀਸਾ ਦਏ ਪੜ੍ਹਾ, ਲੇਖਾ ਲੇਖ ਨਾ ਕੋਈ ਲਿਖਾਈਆ। ਮੁਸਲਿਮ ਸੁਨੀ ਕੋਈ ਰਹਿਣਾ ਨਾ, ਮੁਗਲ ਪਠਾਨ ਨਾ ਕੋਈ ਅਖਵਾਈਆ। ਇਕ ਜੈਕਾਰਾ ਹਰਿ ਨਿਰੰਕਾਰਾ ਸੋਹੰ ਸ਼ਬਦ ਦਏ ਲਗਾ, ਨੌਂ ਖੰਡ ਪ੍ਰਿਥਮੀ ਇਕ ਪੜ੍ਹਾਈਆ। ਸੱਤਾਂ ਦੀਪਾਂ ਚਰਨ ਟਿਕਾ, ਚਾਰ ਵਰਨ ਇਕ ਸਰਨਾਈਆ। ਏਕਾ ਤਾਜ ਸੀਸ ਟਿਕਾ, ਗੁਰ ਗੋਬਿੰਦ ਦਏ ਵਡਿਆਈਆ। ਪੰਚਮ ਪੰਚਾਂ ਮੇਲ ਮਿਲਾ, ਪੰਚਮ ਸੀਸ ਗੁੰਦਾਈਆ। ਸੱਤ ਰੰਗ ਨਿਸ਼ਾਨਾ ਦਏ ਚੜ੍ਹਾ, ਸੋਹੰ ਸਾਚਾ ਲੇਖ ਲਿਖਾਈਆ। ਸ਼ਬਦ ਸੋਟੀ ਹੱਥ ਉਠਾ, ਪੁਰੀਆਂ ਲੋਆਂ ਆਪ ਉਡਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਸੁਰਪਤ ਰਾਜਾ ਇੰਦ ਰੋਵੇ ਮਾਰੇ ਧਾਹ, ਅੰਤ ਰਹਿਣ ਨਾ ਪਾਈਆ। ਅਲ੍ਹਾ ਰਾਣੀ ਕਰ ਨਕਾਹ, ਅੰਤਮ ਕਰੇ ਜੁਦਾਈਆ। ਪੰਡਤ ਪਾਂਧਿਆਂ ਪ੍ਰਭ ਰਿਹਾ ਸੁਣਾ, ਲੋਕ ਵਿਦਿਆ ਰਹੇ ਨਾ ਜਗਤ ਪੜ੍ਹਾਈਆ। ਗ੍ਰੰਥੀ ਪੰਥੀ ਰਿਹਾ ਉਠਾ, ਸੋਇਆ ਕੋਈ ਰਹਿਣ ਨਾ ਪਾਈਆ। ਪਟਨਾ ਅਨੰਦ ਪੁਰ ਲਏ ਜਗਾ, ਆਪ ਆਪਣੀ ਕਰੇ ਰੁਸ਼ਨਾਈਆ। ਸਰ ਅੰਮ੍ਰਿਤ ਤਖ਼ਤ ਅਕਾਲ ਦਏ ਹਿਲਾ, ਅਕਲ ਕਲਾ ਵਰਤਾਈਆ। ਗੁਰ ਗੋਪਾਲਾ ਦਇਆ ਕਮਾ, ਗੁਰ ਗੋਬਿੰਦ ਮੇਲ ਮਿਲਾਈਆ। ਗੁਰ ਗੋਬਿੰਦ ਹੋਏ ਸਚ ਸਹਾ, ਆਪਣਾ ਖੰਡਾ ਹੱਥ ਉਠਾਈਆ। ਗੁਰਮੁਖ ਵੇਖੇ ਥਾਉਂ ਥਾਂ, ਲੇਖਾ ਕੋਈ ਰਹਿਣ ਨਾ ਪਾਈਆ। ਇਕ ਜਪਾਏ ਸਾਚਾ ਨਾਂ, ਨਾਨਕ ਰਸਨਾ ਗਿਆ ਗਾਈਆ। ਵਰਨ ਬਰਨ ਊਚ ਨੀਚ ਰਾਜ ਰਾਜਾਨ ਸ਼ਾਹ ਸੁਲਤਾਨ ਕੋਈ ਰਹਿਣਾ ਨਾ, ਹਰਿ ਏਕਾ ਰੰਗ ਰੰਗਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਅੱਠ ਸੱਠ ਤੀਰਥ ਕਿਸੇ ਬਹਿਣਾ ਨਾ, ਪ੍ਰਭ ਚਰਨ ਸੱਚੀ ਸਰਨਾਈਆ। ਤਨ ਭੂਸ਼ਨ ਕੰਚਨ ਦਿਸੇ ਗਹਿਣਾ ਨਾ, ਹਰਿ ਨਾਮੇ ਰੰਗ ਰੰਗਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮਨ ਮਤ ਜਗ ਰਹਿਣਾ ਨਾ, ਸਚ ਸੁੱਚ ਦਏ ਵਰਤਾਈਆ। ਦੋਏ ਨੇਤਰ ਮੂੰਧ ਆਤਮ ਅੰਦਰ ਕਿਸੇ ਬਹਿਣਾ ਨਾ, ਤੀਜਾ ਨੈਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਰਿਹਾ ਜਗਾਈਆ। ਲੱਖ ਚੁਰਾਸੀ ਆਪ ਜਗਾਏ, ਹਰਿ ਗੋਬਿੰਦ ਸੰਗ ਨਿਭਾਇਆ। ਨਾਮ ਖੰਡਾ ਇਕ ਰਖਾਏ, ਬ੍ਰਹਿਮੰਡਾਂ ਵੇਖ ਵਖਾਇਆ। ਭੇਖ ਪਖੰਡਾ ਮੇਟ ਮਿਟਾਏ, ਚਾਰੋਂ ਕੁੰਟ ਫੇਰਾ ਪਾਇਆ। ਆਤਮ ਰੰਡਾ ਜੀਵ ਜੰਤ ਕੋਈ ਰਹਿਣ ਨਾ ਪਾਏ, ਰਾਏ ਧਰਮ ਦਏ ਸਜ਼ਾਇਆ। ਕਲਜੁਗ ਅੰਤਮ ਵੇਖ ਵਖਾਏ, ਹਰਿ ਜੋਤੀ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਮਿਲਾਇਆ। ਜੋਤੀ ਨੂਰ ਹਰਿ ਉਪਾ, ਹਰਿ ਜੋਤ ਕਰੇ ਰੁਸ਼ਨਾਈਆ। ਸ਼ਬਦੀ ਧੁਨ ਇਕ ਉਪਜਾ, ਅਨਾਦੀ ਤਾਲ ਵਜਾਈਆ। ਬ੍ਰਹਿਮੰਡਾਂ ਖੰਡਾਂ ਰਿਹਾ ਸੁਣਾ, ਏਕਾ ਢੋਲ ਮਰਦੰਗ ਵਜਾਈਆ। ਈਸਾ ਮੂਸਾ ਦਏ ਹਿਲਾ, ਏਕਾ ਏਕ ਨਾਅਰਾ ਲਾਈਆ। ਮੱਕਾ ਮਦੀਨਾ ਚਰਨ ਛੁਹਾ, ਉਨੀ ਉਨੀਸਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਲੇਖਾ ਲੇਖ ਹਰਿ ਭਗਵਾਨ, ਕਲਜੁਗ ਬਣਤ ਬਣਾਈਆ। ਗੁਰ ਗੋਬਿੰਦਾ ਦੇਵੇ ਧੁਰ ਫ਼ਰਮਾਣ, ਸਾਧ ਸੰਤ ਭੇਵ ਨਾ ਰਾਈਆ। ਰਸਨਾ ਚਿੱਲਾ ਇਕ ਕਮਾਨ, ਸੋਹੰ ਮੁਖੀ ਅੱਗੇ ਲਾਈਆ। ਸੋ ਪੁਰਖ ਨਿਰੰਜਣ ਗੁਣ ਨਿਧਾਨ, ਹੰ ਹੰਗਤਾ ਦਏ ਮਿਟਾਈਆ। ਮਿਲੇ ਮੇਲ ਜੋਧੇ ਸੂਰੇ ਬਲਵਾਨ, ਸਾਚੀ ਨਗਰੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੰਦੇਸ਼ ਨਰ ਨਰੇਸ਼ ਚਾਰੋਂ ਕੁੰਟ ਰਿਹਾ ਸੁਣਾਈਆ। ਪੰਥ ਖਾਲਸਾ ਉਠ ਜਾਗ, ਪ੍ਰਭ ਸਾਚਾ ਆਪ ਜਗਾਇੰਦਾ। ਮਾਝੇ ਦੇਸ ਲੱਗਾ ਭਾਗ, ਸੰਬਲ ਨਗਰ ਧਾਮ ਸੁਹਾਇੰਦਾ। ਦੀਪਕ ਜਗੇ ਇਕ ਚਿਰਾਗ, ਅਨਹਦ ਏਕਾ ਤਾਲ ਵਜਾਇੰਦਾ। ਗੁਰਮੁਖ ਨਾਰੀ ਮੇਲਾ ਕੰਤ ਸੁਹਾਗ, ਪੀਤ ਪੀਤੰਬਰ ਸੀਸ ਟਿਕਾਇੰਦਾ। ਫੜ ਫੜ ਹੰਸ ਬਣਾਏ ਕਾਗ, ਜੋ ਜਨ ਸਰਨਾਈ ਆਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਗੁਰ ਗੋਬਿੰਦਾ ਦਇਆ ਕਮਾਇੰਦਾ। ਆਪ ਆਪਣੇ ਹੱਥ ਰੱਖੇ ਵਾਗ, ਦੋ ਜਹਾਨੀ ਆਪ ਫਿਰਾਇੰਦਾ। ਚਰਨ ਧੂੜ ਬਖ਼ਸ਼ੇ ਸਾਚਾ ਮਜਨ ਮਾਘ, ਨੇਤਰ ਨੈਣਾ ਦਰਸ ਦਿਖਾਇੰਦਾ। ਤ੍ਰੈਗੁਣ ਮਾਇਆ ਬੁਝੇ ਆਗ, ਪੰਜ ਤਤ ਆਪ ਸਮਾਇੰਦਾ। ਇਕ ਉਪਜਾਏ ਸਚ ਵੈਰਾਗ, ਜੂਠ ਝੂਠ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ। ਪੰਡਤ ਪਾਂਧੇ ਰੱਖਣਾ ਯਾਦ, ਹਰਿ ਸਾਚੇ ਜੋਤ ਜਗਾਈਆ। ਵੇਲੇ ਅੰਤ ਨਾ ਸੁਣੇ ਕੋਈ ਫ਼ਰਿਆਦ, ਨਾ ਕੋਈ ਸੰਗ ਰਖਾਈਆ। ਵੇਦ ਪੁਰਾਨ ਨਾ ਦੇਵੇ ਕੋਈ ਦਾਦ, ਨਾ ਕੋਈ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਕਰੇ ਜਣਾਈਆ। ਸ਼ਬਦ ਜਣਾਈ ਹੱਕ ਬਹੱਕ, ਉਮਤ ਨਬੀ ਰਸੂਲਾ। ਚਾਰ ਯਾਰੀ ਗਈ ਥੱਕ, ਸ਼ੌਹ ਦਰਿਆਏ ਡੁੱਬਾ ਤੁਲਾ। ਅਮਾਮ ਮਹਿੰਦੀ ਰਾਹ ਰਹੇ ਤੱਕ, ਗਲ ਵੇਖਣ ਮਾਲਾ ਫੂਲਾ । ਅੰਤਮ ਫਲ ਗਿਆ ਪੱਕ, ਕਲਜੁਗ ਸੱਜਣ ਦੇਵੇ ਝੂਲਾ। ਪਾਰਬ੍ਰਹਮ ਪ੍ਰਭ ਪਾਏ ਨਕੇਲ ਨੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਅਮੋਲਾ। ਨਾਮ ਅਨਮੁਲਾ ਦੋ ਜਹਾਨ, ਜੁਗ ਜੁਗ ਆਪ ਰਖਾਇਆ। ਆਪੇ ਤੋਲਣਹਾਰਾ ਸਾਚੇ ਤੋਲ, ਨਾਮ ਕੰਡਾ ਇਕ ਰਖਾਇਆ। ਜੁਗਾ ਜੁਗੰਤਰ ਨਾ ਜਾਏ ਡੋਲ, ਅਡੁਲ ਆਪ ਅਖਵਾਇਆ। ਆਪੇ ਫੁਲਿਆ ਆਪੇ ਗਿਆ ਮੌਲ ਫੁੱਲ, ਆਪੇ ਪਤਝੜ ਵੇਖ ਵਖਾਇਆ। ਕਲਜੁਗ ਕਾਇਆ ਬੂਟਾ ਗਿਆ ਹੁਲ, ਅੰਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮੇਲਾ ਸਾਚੇ ਘਰ, ਸਾਚਾ ਧਾਮ ਇਕ ਸੁਹਾਇਆ। ਸਾਚਾ ਧਾਮ ਇਕ ਭਗਵਾਨਾ, ਏਕਾ ਏਕ ਸੁਹਾਇੰਦਾ। ਜੋਤੀ ਨੂਰ ਜਗੇ ਮਹਾਨਾ, ਆਪ ਆਪਣਾ ਵੇਖ ਵਖਾਇੰਦਾ। ਧੁਨ ਅਨਾਦੀ ਆਤਮਕ ਇਕ ਵਜਾਏ ਸਚ ਤਰਾਨਾ, ਬ੍ਰਹਿਮਾਦੀ ਆਪ ਸੁਣਾਇੰਦਾ। ਜਨ ਭਗਤਾਂ ਬੰਨ੍ਹੇ ਜੁਗ ਜੁਗ ਗਾਨਾ, ਆਪ ਆਪਣਾ ਸਗਨ ਮਨਾਇੰਦਾ। ਲੋਕਮਾਤ ਵੇਖੇ ਮਾਰ ਧਿਆਨਾ, ਸੰਮਤ ਵੀਹ ਸਦ ਚੌਦਾਂ ਬਿਕ੍ਰਮੀ ਨਾਲ ਰਲਾਇੰਦਾ। ਆਪੇ ਗੋਪੀ ਆਪੇ ਕਾਹਨਾ, ਮੰਡਲ ਰਾਸ ਆਪ ਰਚਾਇੰਦਾ। ਆਪੇ ਰਾਮ ਸੀਤਾ ਰਾਵਣ ਰਾਮਾ, ਲੰਕਾ ਗੜ੍ਹ ਆਪ ਤੁੜਾਇੰਦਾ। ਆਪੇ ਹੋਇਆ ਅੰਤਰ ਜਾਮਾ, ਹਰ ਘਟ ਬੈਠਾ ਆਸਣ ਲਾਇੰਦਾ। ਆਪ ਵਜਾਏ ਸ਼ਬਦ ਦਮਾਮਾ, ਚੋਟ ਇਕ ਨਗਾਰੇ ਲਾਇੰਦਾ। ਬ੍ਰਹਮਾ ਵੇਖੇ ਮਾਰ ਧਿਆਨਾ, ਅੱਠੇ ਨੇਤਰ ਨੈਣ ਉਠਾਇੰਦਾ। ਵਿਸ਼ਨੂੰ ਵੰਸੀ ਹੋਏ ਹੈਰਾਨਾ, ਹਰਿ ਜੋਤੀ ਨੂਰ ਉਪਾਇੰਦਾ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲ ਸੁਹਾਨਾ, ਹੱਥ ਤ੍ਰਿਸੂਲ ਉਠਾਇੰਦਾ। ਸੁਰਪਤ ਰਾਜਾ ਇੰਦ ਬਾਲ ਨਾਦਾਨਾ, ਨੇਤਰ ਰੋ ਰੋ ਨੀਰ ਵਹਾਇੰਦਾ। ਕਰੋੜ ਤੇਤੀਸਾ ਮੰਗੇ ਦਾਨਾ, ਆਪਣੀ ਝੋਲੀ ਅੱਗੇ ਡਾਹਿੰਦਾ। ਪੁਰਖ ਅਬਿਨਾਸ਼ੀ ਦੇਵੇ ਧੁਰ ਫ਼ਰਮਾਣਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵਾਨਾ, ਸਾਂਤਕ ਸਤਿ ਵਰਤਾਇੰਦਾ। ਖੇਲੇ ਖੇਲ ਹਰਿ ਮਹਾਨਾ, ਖੇਲ ਖਿਲਾਰੀ ਆਪ ਅਖਵਾਇੰਦਾ। ਆਪ ਆਪਣਾ ਭੇਖ ਵਟਾਨਾ, ਭੇਖਾਧਾਰੀ ਵੇਸ ਕਰਾਇੰਦਾ। ਲੋਕਮਾਤ ਹਰਿ ਜੋਤ ਜਗਾਨਾ, ਨਿਹਕਲੰਕਾ ਨਾਉਂ ਰਖਾਇੰਦਾ। ਗੁਰ ਗੋਬਿੰਦਾ ਨੌਜਵਾਨਾ, ਸੋਇਆ ਪੂਤ ਆਪ ਉਠਾਇੰਦਾ। ਸੰਬਲ ਨਗਰੀ ਮੇਲ ਮਿਲਾਨਾ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਸਾਚਾ ਖੰਡਾ ਇਕ ਚਮਕਾਨਾ, ਹਰਿ ਸ਼ਬਦੀ ਦਿਸ ਨਾ ਆਇੰਦਾ। ਬ੍ਰਹਿਮੰਡਾਂ ਵੇਖੇ ਮਾਰ ਧਿਆਨਾ, ਆਪ ਆਪਣਾ ਮੁਖ ਛੁਪਾਇੰਦਾ। ਕਿਸੇ ਹੱਥ ਨਾ ਆਏ ਜਗਤ ਵਿਦਵਾਨਾ, ਗਿਆਨੀ ਧਿਆਨੀ ਨਾ ਦਰਸ਼ਨ ਪਾਇੰਦਾ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾ, ਅੰਜੀਲ ਕੁਰਾਨਾ ਕਰਤਾ ਕਾਦਰ ਦਿਸ ਨਾ ਆਇੰਦਾ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਦੇਵੇ ਦਰਸ ਹਰਿ ਭਗਵਾਨਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਆਤਮ ਸੇਜਾ ਕਰ ਪਰਵਾਨਾ, ਨਾਰੀ ਕੰਤਾ ਰੂਪ ਸਮਾਇੰਦਾ। ਆਪ ਆਪਣੇ ਗਲੇ ਲਗਾਨਾ, ਏਕਾ ਸੇਜ ਹੰਢਾਇੰਦਾ। ਸੁਰਤੀ ਸ਼ਬਦ ਇਕ ਬਬਾਣਾ, ਏਕਾ ਮਾਰਗ ਲਾਇੰਦਾ। ਏਕਾ ਦੂਜਾ ਭੌ ਚੁਕਾਨਾ, ਦੂਸਰ ਦਰ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਗੋਬਿੰਦ ਸੰਗ ਵਖਾਇੰਦਾ। ਸਗਲਾ ਸੰਗ ਹਰਿ ਰਘੁਨਾਥ, ਅੰਗੀਕਾਰ ਅਖਵਾਇਆ। ਪਰਗਟ ਹੋ ਤ੍ਰੈਲੋਕੀ ਨਾਥ, ਮੰਗੀ ਮੰਗ ਪੂਰ ਕਰਾਇਆ। ਏਕਾ ਦੇਵੇ ਸਾਚੀ ਵੱਥ, ਧੁਰ ਦਰਗਾਹੀ ਲੈ ਕੇ ਆਇਆ। ਸੋਹੰ ਸ਼ਬਦ ਸਾਚਾ ਰਥ, ਚਾਰ ਵਰਨਾ ਲਏ ਚੜ੍ਹਾਇਆ। ਕਲਜੁਗ ਬੁਰਜ ਜਾਣਾ ਢੱਠ, ਅੰਤ ਰਹਿਣ ਨਾ ਪਾਇਆ। ਤ੍ਰੈਗੁਣ ਮਾਇਆ ਤੇਰਾ ਮੱਠ, ਪ੍ਰਭ ਸਾਚੇ ਆਪ ਤਪਾਇਆ। ਸਤਿਜੁਗ ਤੇਰੀ ਸਾਚੀ ਚੱਠ, ਬੀਸ ਬੀਸਾ ਦਏ ਕਰਾਇਆ। ਹਰਿਜਨ ਮੇਲਾ ਮੇਲ ਮਿਲਾਏ ਨੱਠ ਨੱਠ, ਵੀਹ ਸੌ ਚੌਦਾਂ ਬਿਕ੍ਰਮੀ ਰੁੱਤ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਵੇਖ ਵਖਾਇਆ। ਕਾਇਆ ਮੰਦਰ ਸਚ ਦਵਾਰਾ, ਨਾਨਕ ਵੱਜੀ ਵਧਾਈਆ । ਰਸਨਾ ਗਾਏ ਨਰ ਨਿਰੰਕਾਰਾ, ਅਜਪਾ ਜਾਪ ਕਰਾਈਆ । ਓਅੰ ਸੋਹੰ ਇਕ ਪਿਆਰਾ, ਏਕਾ ਦੂਜਾ ਭੌ ਚੁਕਾਈਆ। ਮਿਲੇ ਹਰਿ ਕੰਤ ਪਿਆਰਾ, ਨਾਰ ਸੁਹਾਗਣ ਇਕ ਅਖਵਾਈਆ। ਆਪਣੀ ਗੋਦੀ ਦਏ ਹੁਲਾਰਾ, ਆਪ ਆਪਣੇ ਗਲੇ ਲਗਾਈਆ। ਆਪੇ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਗੁਰ ਗੋਬਿੰਦ ਝੋਲੀ ਪਾਈਆ। ਆਪੇ ਬਣਿਆ ਜਗ ਵਰਤਾਰਾ, ਆਪੇ ਮੁਖ ਚੁਆਈਆ । ਆਪੇ ਖੋਲ੍ਹਣਹਾਰ ਭੰਡਾਰਾ, ਆਪੇ ਬੰਦ ਕਰਾਈਆ। ਜੁਗ ਜੁਗ ਖੇਲੇ ਖੇਲ ਵਿਚ ਸੰਸਾਰਾ, ਖੇਲਣਹਾਰ ਆਪ ਅਖਵਾਈਆ। ਆਦਿ ਪੁਰਖ ਨਿਰੰਜਣ ਅਗੰਮ ਅਪਾਰਾ, ਅਲੱਖ ਅਗੋਚਰ ਅਲੱਖ ਨਾ ਅਲਖਿਆ ਜਾਈਆ। ਅਗਾਧ ਬੋਧ ਸ਼ਬਦ ਜੈਕਾਰਾ, ਹਰਿ ਸਾਚਾ ਆਪਣਾ ਲਾਈਆ। ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਨਾ ਪਾਵੇ ਸਾਰਾ, ਹਰਿ ਵੱਡਾ ਵਡ ਵਡਿਆਈਆ। ਆਵੇ ਜਾਵੇ ਵਿਚ ਸੰਸਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਹਰਿ ਖੇਲ ਨਿਆਰਾ, ਕਲਜੁਗ ਬੈਠਾ ਮੁਖ ਛੁਪਾਈਆ। ਗੁਰ ਗੋਬਿੰਦਾ ਬਣ ਲਿਖਾਰਾ, ਹਰਿ ਲੇਖਾ ਗਿਆ ਲਿਖਾਈਆ। ਨਿਹਕਲੰਕ ਲਏ ਅਵਤਾਰਾ, ਜੋਤੀ ਸ਼ਬਦ ਕੁੜਮਾਈਆ। ਖੋਜੇ ਸ਼ਬਦ ਸੋ ਸਿੱਖ ਹਮਾਰਾ, ਗੁਰੂ ਗ੍ਰੰਥ ਦੇ ਬੁਝਾਈਆ। ਮਿਲੇ ਮੇਲ ਨਰ ਨਿਰੰਕਾਰਾ, ਵਿਛੜ ਕਦੇ ਨਾ ਜਾਈਆ। ਹਰਿ ਕਾ ਭੇਵ ਖੇਲ ਨਿਆਰਾ, ਕੋਈ ਭੇਵ ਨਾ ਜਾਣੇ ਰਾਈਆ। ਅੰਦਰ ਮੰਦਰ ਕਿਸੇ ਨਾ ਪਾਇਆ ਗੁਰ ਸ਼ਬਦ ਦੁਆਰਾ, ਗੁਰੂਦਵਾਰੇ ਬੈਠੇ ਸੀਸ ਝੁਕਾਈਆ। ਨਾਨਕ ਮਿਲਿਆ ਨਾ ਮੀਤ ਮੁਰਾਰਾ, ਨਾਨਕ ਨਾਨਕ ਨਾਨਕ ਰਹੇ ਗਾਈਆ। ਗੋਬਿੰਦ ਨਾ ਤੋੜੇ ਗੜ੍ਹ ਹੰਕਾਰਾ, ਗਾਤਰੇ ਕਿਰਪਾਨ ਰਹੇ ਲਟਕਾਈਆ। ਚੜ੍ਹਿਆ ਕੋਈ ਨਾ ਮਹੱਲ ਮੁਨਾਰਾ, ਬਾਬੇ ਟੱਲ ਪੌੜੀਆਂ ਲਾਈਆ। ਸਾਚਾ ਘਾਟ ਜੀਵ ਜੰਤ ਤੇਰਾ ਨੌਂ ਦਵਾਰਾ, ਕੋਈ ਨਾ ਪਾਰ ਕਰਾਈਆ। ਕਿਸੇ ਕੰਮ ਨਾ ਆਉਣਾ ਪੂਜਾ ਪਾਠ, ਕਾਮ ਕਰੋਧ ਲੋਭ ਮੋਹ ਹੰਕਾਰ ਰਸਨਾ ਹੋਈ ਹਲਕਾਈਆ। ਜੂਠ ਝੂਠ ਮਾਰੇ ਠਾਠ, ਮਾਇਆ ਮਮਤਾ ਲਹਿਰ ਚੜ੍ਹਾਈਆ। ਫਿਰ ਫਿਰ ਥੱਕੇ ਅੱਠ ਸਾਠ, ਗੰਗਾ ਗੋਦਾਵਰੀ ਫੇਰਾ ਪਾਈਆ। ਲੇਖਾ ਚੁੱਕੇ ਨਾ ਆਨ ਬਾਟ, ਮਾਤ ਗਰਭ ਨਾ ਕੋਈ ਛੁਡਾਈਆ। ਬਿਨ ਗੁਰ ਪੂਰੇ ਦੀਪਕ ਜੋਤੀ ਨਾ ਜਗੇ ਚਿਰਾਗ, ਜੋਤ ਨਿਰੰਜਣ ਨਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰੀ, ਹਰਿਜਨ ਸਾਚੇ ਰਿਹਾ ਮਿਲਾਈਆ। ਸਾਚਾ ਮੇਲਾ ਹਰਿ ਭਗਵੰਤਾ, ਜਨ ਭਗਤਾਂ ਆਪ ਕਰਾਇੰਦਾ। ਦੇਵੇ ਨਾਮ ਫੂਲਨ ਮਾਲਾ ਸਚ ਸੁਗੰਧਾ, ਦਿਵਸ ਰੈਣ ਸੁੰਘਾਇੰਦਾ। ਧੰਨ ਵਡਿਆਈ ਸਾਚੇ ਸੰਤਾ, ਸੰਤ ਸਤਿਗੁਰ ਵਿਚ ਸਮਾਇੰਦਾ। ਸਤਿਗੁਰ ਮਹਿੰਮਾ ਬੇਅੰਤ ਬੇਅੰਤ ਬੇਅੰਤਾ, ਨਾਨਕ ਸਤਿਗੁਰ ਆਪਣਾ ਇਕ ਧਿਆਇੰਦਾ। ਦਿਵਸ ਰੈਣ ਉਡੀਕੇ ਕਰੇ ਪਿਆਰ ਸਾਚੇ ਕੰਤਾ, ਨਾਰੀ ਰੂਪ (ਆਪ) ਅਖਵਾਇੰਦਾ। ਸੋਲਾਂ ਕਰ ਸ਼ਿੰਗਾਰ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਸਤਿਨਾਮ ਕੱਜਲ ਧਾਰ ਨੈਣਾ ਪਾਇੰਦਾ। ਸੋਹੰ ਸ਼ਬਦ ਸੁਹਾਗੀ ਛੰਤ ਇਕ ਗਵੰਤਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਪੇ ਜਿਹਵਾ ਆਪੇ ਮਣੀਆ ਆਪੇ ਮਣਤਾ, ਮਨ ਕਾ ਮਣਕਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਕ ਬਦੇਹ ਤੇਰਾ ਲੱਗਾ ਨੇਂਹੁ, ਹਰਿ ਸਾਚਾ ਪੂਰ ਕਰਾਇੰਦਾ। ਜਗਤ ਨਾਤਾ ਬੰਧੀ ਤੋੜ, ਆਪਣਾ ਆਪ ਕਰਾਇਆ। ਨਾਨਕ ਗੋਬਿੰਦ ਏਕਾ ਘੋੜ, ਏਕਾ ਪੌੜਾ ਲਗਾਇਆ। ਅੰਤਮ ਵੇਲੇ ਜਾਏ ਬੌਹੜ, ਗੋਬਿੰਦ ਗੋਬਿੰਦ ਮੰਗ ਮੰਗਾਇਆ। ਸੰਬਲ ਨਗਰੀ ਆਪੇ ਜਾਣੇ ਲੰਮਾ ਚੌੜ, ਵੇਦ ਕਿਤੇਬ ਨਾ ਕਿਸੇ ਜਣਾਇਆ। ਲੱਖ ਚੁਰਾਸੀ ਵੇਖੇ ਫਲ ਮਿੱਠਾ ਕੌੜ, ਘਟ ਘਟ ਅੰਦਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਚਰਨ ਦਵਾਰ ਤੀਰਥ ਤਟ ਗੁਰ ਦਰ ਮੰਦਰ ਇਕ ਵਖਾਇਆ। ਚਰਨ ਦਵਾਰਾ ਸਾਚਾ ਹੱਟ, ਪ੍ਰਭ ਸਾਚਾ ਆਪ ਵਖਾਇੰਦਾ। ਦੁਰਮਤ ਮੈਲ ਦੇਵੇ ਕੱਟ, ਜੋ ਜਨ ਧੂੜੀ ਧੂੜ ਰਮਾਇੰਦਾ। ਤਨ ਲਪੇਟੇ ਸਾਚਾ ਪਟ, ਏਕਾ ਪੜਦਾ ਨਾਮ ਪਾਇੰਦਾ। ਦੂਈ ਦਵੈਤੀ ਕੱਢੇ ਵਟ, ਪੰਚਮ ਤਤ ਨਾ ਕੋਈ ਨਚਾਇੰਦਾ। ਦੀਪਕ ਜੋਤੀ ਲਟ ਲਟ, ਅਗਿਆਨ ਅੰਧੇਰ ਮਿਟਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਏਕਾ ਚਰਨ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਵਰ, ਨਰਾਇਣ ਆਪ ਅਖਵਾਇੰਦਾ। ਗੁਰਮੁਖ ਸਾਜਣ ਸਚ ਨਰਾਇਣ, ਨਿਰਗੁਣ ਆਪ ਅਖਵਾਇਆ। ਰਸਨਾ ਸਕੇ ਨਾ ਕਿਸੇ ਕਹਿਣ, ਜਿਸ ਜਨ ਦਰਸ਼ਨ ਪਾਇਆ। ਮੇਲ ਮਿਲਾਵਾ ਲੋਚਨ ਨੈਣ, ਨੈਣਾ ਹਵਨ ਇਕ ਕਰਾਇਆ। ਨਾਤਾ ਤੁਟੇ ਸਾਕ ਸੱਜਣ ਮਾਤ ਪਿਤ ਭਾਈ ਭੈਣ, ਬੰਧਪ ਬੰਧ ਨਾ ਕੋਈ ਬੰਧਾਇਆ। ਗੁਰਮੁਖ ਤੇਰਾ ਆਪ ਚੁਕਾਏ ਲਹਿਣ ਦੇਣ, ਕਲਜੁਗ ਅੰਤਮ ਮੇਲ ਮਿਲਾਇਆ। ਤਨ ਪਹਿਨਾਏ ਸਾਚਾ ਬਸਤਰ ਗਹਿਣ, ਇਕ ਸ਼ਿੰਗਾਰ ਰਖਾਇਆ। ਗੁਰਮੁਖ ਗੁਰਮੁਖ ਸਤਿਗੁਰ ਸੰਤ ਸਾਜਣ ਏਕਾ ਧਾਮ ਇਕੱਠੇ ਰਹਿਣ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਨੂਰੋ ਨੂਰ ਉਪਾਇਆ। ਪਾਰਬ੍ਰਹਮ ਪ੍ਰਭ ਜੋਤ ਜਗਾ, ਆਪਣਾ ਆਪ ਉਪਾਇੰਦਾ। ਆਪ ਆਪਣੀ ਦਇਆ ਕਮਾ, ਸਤਿਗੁਰ ਪੂਰਾ ਮਾਤ ਧਰਾਇੰਦਾ। ਸਤਿਗੁਰ ਪੂਰਾ ਸ਼ਬਦ ਜਣਾ, ਸਾਚੀ ਸਿਖਿਆ ਇਕ ਸੁਣਾਇੰਦਾ। ਸਾਚੀ ਸਿਖਿਆ ਇਕ ਜਣਾ, ਦੇ ਮਤ ਆਪ ਸਮਝਾਇੰਦਾ। ਸਾਚੀ ਮਤ ਹਰਿ ਹਰਿ ਉਪਾ, ਏਕਾ ਤਤ ਰਖਾਇੰਦਾ। ਏਕਾ ਤਤ ਵੇਖ ਵਖਾ, ਆਪਣਾ ਵੇਸ ਵਟਾਇੰਦਾ। ਆਪ ਆਪਣਾ ਵੇਸ ਵਟਾ, ਹਰ ਘਟ ਵੇਖ ਵਖਾਇੰਦਾ । ਹਰ ਘਟ ਆਪੇ ਆਸਣ ਲਾ, ਆਪਣਾ ਮੁਖ ਛੁਪਾਇੰਦਾ। ਆਪਣਾ ਮੁਖ ਆਪ ਛੁਪਾ, ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਨੂਰ ਹਰਿ ਨਿਰੰਕਾਰ, ਜੋਤੀ ਜੋਤ ਸਵਾਈਆ। ਸਤਿਗੁਰ ਪੂਰਾ ਕਰ ਤਿਆਰ, ਲੋਕਮਾਤ ਦਏ ਵਡਿਆਈਆ। ਸਤਿਗੁਰ ਪੂਰਾ ਖ਼ਬਰਦਾਰ, ਏਕਾ ਸ਼ਬਦ ਜਣਾਈਆ। ਏਕਾ ਸ਼ਬਦ ਅਪਰ ਅਪਾਰ, ਹਰਿ ਆਪਣਾ ਆਪ ਉਪਾਈਆ। ਆਪ ਆਪਣਾ ਕਰ ਤਿਆਰ, ਆਪ ਆਪਣੇ ਵਿਚ ਟਿਕਾਈਆ । ਆਪ ਆਪਣਾ ਕਰ ਉਜਿਆਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਵੇਖ ਵਿਚਾਰ, ਆਪ ਆਪਣਾ ਰੰਗ ਰੰਗਾਈਆ। ਆਪ ਆਪਣਾ ਰੰਗ ਲਲਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਸੁਹਾਈਆ। ਜੋਤੀ ਨੂਰ ਹਰਿ ਉਜਿਆਰਾ, ਹਰਿ ਹਰਿ ਰੂਪ ਸਮਾਇਆ। ਸਤਿਗੁਰ ਪੂਰੇ ਕਰ ਪਿਆਰਾ, ਸਾਚਾ ਸ਼ਬਦ ਸੁਣਾਇਆ। ਸਾਚਾ ਸ਼ਬਦ ਸੱਚੀ ਧੁਨਕਾਰਾ, ਘਰ ਸਾਚੇ ਆਪ ਵਜਾਇਆ। ਆਪ ਸੁਣਾਏ ਹਰਿ ਕਰਤਾਰਾ, ਆਪਣਾ ਰਾਗ ਅਲਾਇਆ। ਗੁਰ ਪੂਰੇ ਦੇਵੇ ਇਕ ਅਧਾਰਾ, ਏਕਾ ਮਾਰਗ ਲਾਇਆ। ਲੋਕਮਾਤ ਲੈ ਅਵਤਾਰਾ, ਆਪ ਆਪਣਾ ਮਾਤ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਜੋਤ ਧਰ, ਗੁਰ ਮਤ ਗੁਰ ਆਪ ਅਖਵਾਇਆ। ਸਤਿਗੁਰ ਦੀਨ ਦਿਆਲ ਹਰਿ, ਆਪਣੀ ਕਲ ਵਰਤਾਇੰਦਾ। ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਬਣਾਇੰਦਾ। ਪੰਚ ਵਿਕਾਰਾ ਦੂਰ ਕਰ, ਮਾਇਆ ਮੋਹ ਤੁੜਾਇੰਦਾ। ਜੂਠ ਝੂਠ ਨਾ ਸੋਹੇ ਦਰ, ਪੰਚ ਵਿਕਾਰ ਰਹਿਣ ਨਾ ਪਾਇੰਦਾ। ਘਰ ਵਿਚ ਵਖਾਏ ਆਪਣਾ ਘਰ, ਰੰਗ ਮਹੱਲ ਇਕ ਸੁਹਾਇੰਦਾ। ਨਾ ਕੋਈ ਦੀਸੇ ਚਾਰ ਦਿਵਾਰ, ਦਰ ਦਰਵਾਜ਼ਾ ਨਾ ਕੋਈ ਰਖਾਇੰਦਾ। ਨਾ ਕੋਈ ਬਾਡੀ ਸਕੇ ਘੜ, ਨਾ ਕੋਈ ਬਣਤ ਬਣਾਇੰਦਾ। ਨਾ ਕੋਈ ਦਿਸੇ ਕਿਲ੍ਹਾ ਕੋਟ ਗੜ੍ਹ, ਨਾ ਕੋਈ ਨਿਸ਼ਾਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਸਾਚੇ ਆਪ ਮਿਲਾਇੰਦਾ। ਸਾਚੇ ਘਰ ਸਚ ਪਰਕਾਸ਼, ਘਰ ਆਪਣੇ ਆਪ ਕਰਾਈਆ। ਪਾਰਬ੍ਰਹਮ ਪੁਰਖ ਅਬਿਨਾਸ਼, ਦਰ ਦਵਾਰਾ ਇਕ ਸੁਹਾਈਆ। ਗੁਰਮੁਖਾਂ ਹਿਰਦੇ ਕਰ ਕਰ ਵਾਸ, ਸਾਚੇ ਸਰ ਆਪ ਨੁਹਾਈਆ। ਸਾਚੇ ਮੰਡਲ ਪਾਏ ਰਾਸ, ਗੋਪੀ ਕਾਹਨ ਰੂਪ ਵਟਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਇਕ ਧਿਆਨ ਲਗਾਈਆ। ਜਨ ਭਗਤਾਂ ਹਿਰਦੇ ਰੱਖਿਆ ਵਾਸ, ਆਤਮ ਬ੍ਰਹਮ ਜਣਾਈਆ। ਇਕ ਵਸਤ ਗੁਰ ਸਾਚੇ ਪਾਸ, ਹਰਿਜਨ ਕਾਇਆ ਝੋਲੀ ਆਪ ਭਰਾਈਆ। ਘਰ ਵਿਚ ਘਰ ਕਰੇ ਪਰਕਾਸ਼, ਘਟ ਘਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਜੋਤ ਜਗਾਈਆ। ਘਰ ਵਿਚ ਘਰ ਆਪ ਟਿਕਾ, ਆਪਣਾ ਘਰ ਸੁਹਾਇਆ। ਦੀਪਕ ਜੋਤੀ ਇਕ ਜਗਾ, ਅਗਿਆਨ ਅੰਧੇਰ ਮਿਟਾਇਆ। ਧੁਨ ਅਨਾਦੀ ਇਕ ਵਜਾ, ਅਨਹਦ ਤਾਲ ਸੁਣਾਇਆ। ਪੰਚਮ ਮੀਤਾ ਮੇਲ ਮਿਲਾ, ਸਾਚਾ ਸਗਨ ਮਨਾਇਆ। ਸਾਚੇ ਘਰ ਡੇਰਾ ਲਾ, ਆਪ ਆਪਣਾ ਪੜਦਾ ਲਾਹਿਆ। ਚਾਓ ਘਨੇਰਾ ਦਰਸ਼ਨ ਪਾ, ਮੇਰਾ ਤੇਰਾ ਦਏ ਚੁਕਾਇਆ। ਸੰਞ ਸਵੇਰਾ ਦਏ ਮਿਟਾ, ਦਿਵਸ ਰੈਣ ਨਾ ਕੋਈ ਜਣਾਇਆ। ਘਰ ਅੰਦਰ ਘਰ ਦਏ ਵਸਾ, ਘਰ ਬਾਹਰੀ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਤਰਾਇਆ। ਘਰ ਸੁਹੰਜਣਾ ਘਰ ਨਿਰੰਜਣਾ, ਘਰ ਜੋਤ ਜਗਾਇਆ। ਘਰ ਮਜਨਾ ਘਰ ਅੰਜਣਾ, ਘਰ ਸੱਜਣਾ ਚਾਈਂ ਚਾਈਂਆ। ਘਰ ਤਜਣਾ ਘਰ ਘਰ ਵਿਚ ਸਜਣਾ, ਘਰ ਭੱਜਣਾ ਘਰ ਥਿਰ ਵਖਾਈਆ। ਘਰ ਕੱਜਣਾ ਘਰ ਗੱਜਣਾ ਘਰ ਵੱਜਣਾ, ਤਾਲ ਨਗਾਰਾ ਇਕ ਵਜਾਈਆ। ਘਰ ਜਹਾਜ਼ਨਾ ਘਰ ਤਾਜਨਾ ਘਰ ਰਾਜਨਾ, ਸ਼ਾਹੋ ਭੂਪ ਬੈਠਾ ਆਸਣ ਲਾਈਆ। ਘਰ ਆਵਾਜ਼ਨਾ ਘਰ ਗਰੀਬ ਨਿਵਾਜ਼ਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਜਣ ਵੇਖ ਵਖਾਈਆ। ਘਰ ਅੰਧੇਰਾ ਘਰ ਘਰ ਬੱਤੀ, ਘਟ ਜੋਤੀ ਨੂਰ ਸਵਾਈਆ। ਘਰ ਫੇਰਾ ਘਰ ਵਾ ਨਾ ਲਗੇ ਤਤੀ, ਘਰ ਏਕਾ ਦਰ ਸੁਹਾਈਆ। ਘਰ ਘਨੇਰਾ ਘਰ ਕਮਲਾਪਤੀ, ਘਰ ਮੇਲਾ ਸਹਿਜ ਸੁਭਾਈਆ। ਘਰ ਡੇਰਾ ਘਰ ਸਮਰਥੀ, ਘਰ ਸਦਾ ਸੰਗ ਨਿਭਾਈਆ। ਘਰ ਝੇੜਾ ਘਰ ਸ਼ਬਦ ਅਕੱਥੀ, ਘਰ ਧੁਨੋ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਬੈਠਾ ਆਸਣ ਲਾਈਆ। ਘਰ ਬੰਦਨਾ ਘਰ ਸੀਸ, ਘਰ ਜਗਦੀਸ ਅਲਖ ਜਗਾਈਆ। ਘਰ ਚੰਦਨਾ ਘਰ ਛਤੀਸ, ਘਰ ਬੀਸ ਘਰ ਇਕੀਸ ਵੇਖ ਵਖਾਈਆ। ਘਰ ਅਨੰਦਨਾ ਘਰ ਬੀਸ, ਘਰ ਸੀਸ ਛਤਰ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਮੇਂ ਰਿਹਾ ਟਿਕਾਈਆ। ਘਰ ਅੰਦਰ ਘਰ ਮੰਦਰ, ਘਰ ਹਵਨੀ ਹਵਨ ਕਰਾਇਆ। ਘਰ ਕੰਦਰ ਘਰ ਤ੍ਰੈਲੋਕੀ ਨੰਦਨ, ਘਰ ਬੰਧਨ ਤੋੜ ਤੁੜਾਇਆ। ਘਰ ਫੰਦਨ ਘਰ ਰਵ ਸਸ ਤਾਰ ਸੂਰਜ ਚੰਦਨ, ਘਰ ਆਕਾਸ਼ ਪਰਕਾਸ਼ ਰਖਾਇਆ। ਘਰ ਅਨੰਦਨ ਘਰ ਬਖ਼ਸ਼ੰਦਨ, ਘਰ ਪਰਮਾਨੰਦ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਘਰ ਘਰ ਮੇਲ ਮਿਲਾਇਆ। ਘਰ ਸੁਤ ਘਰ ਦੁਲਾਰਾ, ਘਰ ਘੋੜ ਚੜ੍ਹਾਈਆ। ਘਰ ਰੁੱਤ ਘਰ ਹੁਲਾਰਾ, ਘਰ ਜੋੜ ਜੁੜਾਈਆ। ਘਰ ਲੁੱਟ ਘਰ ਪਿਆਰਾ, ਘਰ ਲੱਗੀ ਤੋੜ ਨਿਭਾਈਆ। ਘਰ ਰੁਠ ਘਰ ਵਣਜਾਰਾ, ਘਰ ਸਹਿਜ ਭੰਡਾਰ ਵਰਤਾਈਆ। ਘਰ ਇਕੱਠ ਘਰ ਜੈਕਾਰਾ, ਘਰ ਨਿਰੰਕਾਰਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਘਰ ਵਸਾਈਆ। ਘਰ ਗੜ੍ਹ ਘਰ ਗ੍ਰਹਿ, ਘਰ ਘਰ ਵੱਜੇ ਵਧਾਈਆ। ਘਰ ਧੜ ਘਰ ਸਾਚਾ ਰਹੇ, ਘਰ ਘਰ ਕਰੇ ਰੁਸ਼ਨਾਈਆ। ਘਰ ਚੜ੍ਹ ਘਰ ਸਾਚਾ ਬਹਿ, ਘਰ ਘਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਘਰ ਰਿਹਾ ਸਮਾਈਆ। ਘਰ ਗੋਬਿੰਦ ਘਰ ਬਖ਼ਸ਼ਿੰਦ, ਘਰ ਹਰਿ ਹਰਿ ਨਾਮ ਅਪਾਰਾ। ਘਰ ਅੰਮ੍ਰਿਤ ਘਰ ਧਾਰਾ ਸਿੰਧ, ਘਰ ਘਰ ਰਿਹਾ ਵਹਾਈਆ। ਘਰ ਕੂੜ ਕਿਰਿਆ ਨਿੰਦ, ਘਰ ਮੂਰਖ ਸਾਚੀ ਬਿੰਦ, ਘਰ ਘਰ ਰਿਹਾ ਉਪਜਾਈਆ। ਘਰ ਚਿੰਦ ਘਰ ਦਾਤਾ ਗੁਣੀ ਗਹਿੰਦ, ਘਰ ਗਹਿਰ ਗਵਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਮਨਾਈਆ। ਪਾਰਬ੍ਰਹਮ ਗੁਰ ਵਡਿਆਈ, ਸਤਿਗੁਰ ਪੁਰਖ ਉਪਾਇਆ। ਸਤਿਗੁਰ ਪੂਰੇ ਘਰ ਵੱਜੇ ਵਧਾਈ, ਅਨਹਦ ਤਾਲ ਵਜਾਇਆ। ਗੁਰਮੁਖ ਸਾਚੇ ਲਏ ਜਗਾਈ, ਜਾਗਰਤ ਜੋਤ ਆਪ ਜਗਾਇਆ। ਅਵਣ ਗਵਣ ਭੇਵ ਮਿਟਾਈ, ਊਚ ਨੀਚ ਨਾ ਵੇਖ ਵਖਾਇਆ। ਕੋਟੀ ਕੋਟ ਕੋਟ ਹਰਿ ਜੀਵ ਭੁਲਾਈ, ਗੁਰਸਿਖ ਵਿਰਲਾ ਇਕ ਉਠਾਇਆ। ਘਟ ਘਟ ਘਰ ਘਰ ਚੋਟੀ ਉਪਰ ਬਹਿ ਬਹਿ ਵੇਖ ਵਖਾਈ, ਉਚੇ ਮੰਦਰ ਡੇਰਾ ਲਾਇਆ। ਸੋਹੰ ਸੋਟੀ ਪ੍ਰਭ ਹੱਥ ਉਠਾਈ, ਨਾਮ ਲੰਗੋਟੀ ਤੇੜ ਬੰਧਾਇਆ। ਘਰ ਘਰ ਵਿਚ ਅਲਖ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਬਣਤ ਬਣਾਇਆ। ਗੁਰਮੁਖ ਸਾਚੇ ਬਣਤ ਬਣਾਏ, ਸਮ ਸਮਗਰੀ ਹੱਥ ਰਖਾਈਆ। ਆਪ ਆਪਣੀ ਦਇਆ ਕਮਾਏ, ਆਤਮ ਅੰਤਰ ਮੈਲ ਗਵਾਈਆ। ਮਨ ਮਤ ਬੁਧ ਆਪ ਸਮਝਾਏ, ਸਾਚੀ ਸਿਖਿਆ ਇਕ ਪੜ੍ਹਾਈਆ। ਆਪ ਆਪਣਾ ਜਾਪ ਜਪਾਏ, ਅਜਪਾ ਜਾਪ ਆਪ ਚਲਾਈਆ। ਰਸਨਾ ਜਿਹਵਾ ਆਪ ਹਿਲਾਏ, ਮਣੀਆ ਮਣਤ ਆਪ ਸਮਾਈਆ। ਗੁਣ ਅਵਗੁਣ ਨਾ ਵੇਖ ਵਖਾਏ, ਦਇਆਨਿਧ ਦਇਆ ਕਮਾਈਆ। ਸਰਗੁਣ ਨਿਰਗੁਣ ਮੇਲ ਮਿਲਾਏ, ਸਚ ਸਮਾਧੀ ਵਿਚ ਸਮਾਈਆ। ਬੋਧ ਅਗਾਧੀ ਸ਼ਬਦ ਜਣਾਏ, ਧੁਰ ਦੀ ਵਾਦੀ ਬਾਣ ਰਖਾਈਆ। ਵਿਸਮਾਦ ਵਿਸਮਾਦ ਵਿਸਮਾਦੀ ਆਪ ਅਖਵਾਏ, ਗੁਰਮੁਖ ਸਾਚੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਤੋੜੇ ਪੰਚਮ ਜੋੜੇ ਪੰਚਮ ਮੇਲ ਮਿਲਾਈਆ। ਗੁਰਮੁਖ ਸਾਚਾ ਆਪ ਬਣਾਉਣਾ, ਆਪਣੇ ਹੱਥ ਰੱਖੇ ਵਡਿਆਈਆ। ਕੰਚਨ ਕਾਇਆ ਗੜ੍ਹ ਸੁਹਾਉਣਾ, ਹੱਡ ਮਾਸ ਨਾੜੀ ਰੱਤ ਲੇਖੇ ਲਾਈਆ। ਹਾਡੀ ਨਾੜੀ ਜੋੜ ਜੁੜਾਉਣਾ, ਨੌਂ ਦਰ ਵੇਖ ਵਖਾਈਆ। ਨੌਂ ਦਵਾਰ ਬੰਕ ਸੁਹਾਉਣਾ, ਲੋਕਮਾਤ ਰਚਨ ਰਚਾਈਆ। ਮਾਟੀ ਪੋਚ ਘੁਮਿਆਰ ਇਕ ਅਖਵਾਉਣਾ, ਘਟ ਭਾਂਡੇ ਆਪ ਬਣਾਈਆ। ਆਪਣਾ ਮੰਦਰ ਆਪ ਸੁਹਾਉਣਾ, ਆਪ ਆਪਣਾ ਦਰ ਖੁਲ੍ਹਾਈਆ। ਆਪਣਾ ਦੀਪਕ ਆਪ ਜਗਾਉਣਾ, ਆਪਣੇ ਘਰ ਕਰੇ ਰੁਸ਼ਨਾਈਆ। ਆਪਣਾ ਘਰ ਆਪ ਸੁਹਾਉਣਾ, ਆਪਣਾ ਰਾਗ ਅਲਾਈਆ। ਆਪਣਾ ਰਾਗ ਆਪ ਅਲਾਉਣਾ, ਅਨਹਦ ਤਾਲ ਵਜਾਈਆ। ਅਨਹਦ ਤਾਲ ਆਪ ਵਜਾਉਣਾ, ਪੰਚਮ ਵੇਖ ਵਖਾਈਆ। ਪੰਚਮ ਬਹਿ ਬਹਿ ਖ਼ੁਸ਼ੀ ਮਨਾਉਣਾ, ਘਰ ਸਾਚੇ ਵੱਜੇ ਵਧਾਈਆ। ਸਾਚਾ ਘਰ ਇਕ ਸੁਹਾਉਣਾ, ਘਰ ਘਰ ਮੇਂ ਵੇਖ ਵਖਾਈਆ। ਦਸਮ ਦਵਾਰੀ ਨਾਉਂ ਧਰਾਉਣਾ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਸਾਚੀ ਸੇਜਾ ਇਕ ਵਿਛਾਉਣਾ, ਸ਼ਬਦ ਸਿੰਘਾਸਣ ਆਸਣ ਲਾਈਆ। ਆਪ ਆਪਣਾ ਉਪਰ ਲਗਾਉਣਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਪੰਜ ਤਤ ਕੋਈ ਦਿਸ ਨਾ ਆਉਣਾ, ਨਾ ਕੋਈ ਵੇਖ ਵਖਾਈਆ। ਸੁਰਤ ਸਵਾਣੀ ਗੁਰਮੁਖ ਨਾਰੀ ਆਪਣੇ ਅੰਗ ਲਗਾਉਣਾ, ਆਪ ਆਪਣੀ ਖ਼ੁਸ਼ੀ ਮਨਾਈਆ। ਨਾਰੀ ਕੰਤਾ ਭੇਵ ਖੁਲ੍ਹਾਉਣਾ, ਸਈਆਂ ਮੰਗਲ ਸਾਚਾ ਗਾਈਆ। ਆਦਿ ਸ਼ਕਤ ਇਕ ਸਗਨ ਮਨਾਉਣਾ, ਅੰਮ੍ਰਿਤ ਆਤਮ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਵਖਾਏ ਸਾਚਾ ਘਰ, ਗੁਰਮੁਖ ਸਾਚੇ ਬਣਤ ਬਣਾਈਆ। ਗੁਰਮੁਖ ਸਾਚੇ ਆਪ ਬਣਾ, ਆਪਣਾ ਸੰਗ ਉਠਾਇੰਦਾ। ਪੰਜ ਤਤ ਵਿਕਾਰ ਵਟਾ, ਏਕਾ ਰਾਹ ਜਣਾਇੰਦਾ। ਹੰਕਾਰ ਵਿਕਾਰਾ ਕੋਈ ਦਿਸੇ ਨਾ, ਸਚ ਸੁੱਚ ਸਮਾਇੰਦਾ। ਘਰ ਵਿਚ ਵਖਾਏ ਸਾਚਾ ਥਾਂ, ਘਰ ਘਰ ਮੇਂ ਆਪ ਟਿਕਾਇੰਦਾ। ਘਰ ਮੇਂ ਵੇਖੇ ਪਿਤਾ ਮਾਂ, ਪੂਤ ਸਪੂਤਾ ਘਰ ਵਸਾਇੰਦਾ। ਘਰ ਵਿਚ ਦੇਵੇ ਠੰਡੀ ਛਾਂ, ਘਰ ਅੰਮ੍ਰਿਤ ਇਕ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਸਾਚੇ ਸੱਜਣ ਲੋਕਮਾਤ ਉਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿਜਨ ਤੇਰੇ ਘਰ ਤੇਰਾ ਘਰ ਸੁਹਾਇੰਦਾ।
ਤੇਰੇ ਘਰ ਤੇਰਾ ਘਰ, ਹਰਿ ਹਰਿ ਆਪ ਸੁਹਾਇਆ। ਤੇਰੇ ਦਰ ਤੇਰਾ ਦਰ, ਹਰਿ ਹਰਿ ਆਪ ਖੁਲ੍ਹਾਇਆ। ਤੇਰੇ ਸਰ ਤੇਰਾ ਸਰ, ਹਰਿ ਹਰਿ ਆਪ ਬਣਾਇਆ । ਤੇਰੇ ਦਰ ਤੇਰਾ ਦਰ, ਹਰਿ ਹਰਿ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਾਮ ਜੁਗ ਜੁਗ ਆਪ ਵਡਿਆਇਆ। ਗੁਰਸਿਖ ਹਰਿ ਰੰਗ ਰੱਤਿਆ, ਸਤਿਗੁਰ ਸਚ ਸਰਨਾਏ। ਆਪ ਆਪਣਾ ਮੁਲ ਪਛਾਨਿਆ, ਭਰਮੀ ਭਰਮ ਗਵਾਏ। ਏਕਾ ਲਿਵ ਇਕ ਧਿਆਨਿਆ, ਏਕਾ ਮੰਤਰ ਨਾਮ ਦ੍ਰਿੜਾਏ। ਏਕਾ ਜਿਹਵਾ ਏਕਾ ਗਾਣਿਆ, ਏਕਾ ਰਸਨਾ ਆਪ ਹਿਲਾਏ। ਏਕ ਦਾਨ ਏਕਾ ਦਾਨਿਆ, ਏਕਾ ਝੋਲੀ ਆਪ ਭਰਾਏ। ਏਕਾ ਸ਼ਬਦ ਇਕ ਨਿਸ਼ਾਨਿਆ, ਤੀਰ ਨਿਰਾਲਾ ਇਕ ਲਗਾਏ। ਏਕਾ ਧੁਨ ਏਕਾ ਬਾਣੀਆ, ਏਕਾ ਏਕ ਹਰਿ ਸੁਣਾਏ। ਏਕਾ ਰੰਗ ਹਰਿ ਸੁਲਤਾਨਿਆ, ਹਰਿਜਨ ਸਾਚੇ ਆਪ ਰੰਗਾਏ। ਏਕਾ ਬਖ਼ਸ਼ੇ ਚਰਨ ਧਿਆਨਿਆ, ਚਰਨ ਧੂੜੀ ਮਸਤਕ ਟਿੱਕਾ ਲਾਏ। ਏਕਾ ਬ੍ਰਹਮ ਇਕ ਗਿਆਨਿਆ, ਏਕਾ ਧਰਮ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖੇ ਲਏ ਲਾਏ। ਗੁਰਮੁਖ ਝੂਠਾ ਨਾਤਾ ਤੋੜ, ਸਚ ਸਚ ਸਮਾਇਆ। ਚਰਨ ਪ੍ਰੀਤੀ ਨਿਭੇ ਤੋੜ, ਹਰਿ ਜੋਤੀ ਜੋੜ ਜੁੜਾਇਆ। ਸ਼ਬਦ ਚਾੜ੍ਹੇ ਸਾਚੇ ਘੋੜ, ਸਾਚਾ ਘੋੜਾ ਇਕ ਦੌੜਾਇਆ। ਚੌਦਾਂ ਚੌਦਸ ਚੌਦਾਂ ਜਾਏ ਬਹੁੜ, ਬੀਸ ਬੀਸ ਸੰਗ ਰਖਾਇਆ। ਆਪਣੇ ਅੰਦਰ ਆਪੇ ਦੌੜ, ਆਪ ਆਪਣਾ ਲੜ ਫੜਾਇਆ। ਭਗਤਾਂ ਭਗਤੀ ਮੇਲਾ ਇਕ ਇਕੇਲਾ ਜਾਏ ਬਹੁੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਰਨੀ ਤਰਨ ਵਿਚ ਸੰਸਾਰ, ਗੁਰ ਪੂਰੇ ਚਰਨ ਧਿਆਨਿਆ। ਏਕਾ ਨਾਮ ਇਕ ਜੈਕਾਰ, ਏਕਾ ਦੇਵੇ ਧੁਰ ਮਾਣਿਆ। ਏਕਾ ਖੰਡਾ ਏਕਾ ਧਾਰ, ਇਕ ਮਿਆਨ ਟਿਕਾਨਿਆ। ਏਕਾ ਕੰਢਾ ਇਕ ਕਿਨਾਰ, ਏਕਾ ਪਾਰ ਕਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸ਼ਾਹ ਸੁਲਤਾਨਿਆ। ਹਰਿਜਨ ਮੇਲਾ ਸ਼ਾਹ ਸੁਲਤਾਨ, ਸ਼ਾਹ ਸ਼ਹਾਨਾ ਰੂਪ ਸਮਾਈਆ। ਆਪ ਆਪਣੀ ਕਿਰਪਾ ਧਾਰ, ਗੁਣ ਨਿਧਾਨਾ ਸੰਗ ਨਿਭਾਈਆ। ਚੌਦਾਂ ਚੌਦਾਂ ਕਰ ਪਿਆਰ, ਘਰ ਸਚ ਕਰੇ ਰੁਸ਼ਨਾਈਆ। ਬੀਸ ਬੀਸਾ ਦਏ ਆਧਾਰ, ਆਪ ਆਪਣੀ ਖ਼ੁਸ਼ੀ ਮਨਾਈਆ। ਜਗਤ ਜਗਦੀਸ਼ ਨਰ ਨਿਰੰਕਾਰ, ਨਿਰਗੁਣ ਹੋਏ ਸਹਾਈਆ। ਕਲ ਕਲਕੀ ਲੈ ਅਵਤਾਰ, ਕਲ ਕਲ ਮੇਂ ਖੇਲ ਖਿਲਾਈਆ। ਕਲ ਕਲਕੀ ਪਾਵੇ ਸਾਰ, ਕਾਲ ਨਗਾਰਾ ਇਕ ਵਜਾਈਆ। ਕਲ ਕਲਕੀ ਅਵਤਾਰ, ਕਲ ਕੂੜੀ ਕਿਰਿਆ ਦਏ ਮਿਟਾਈਆ। ਕਲ ਕਲਕੀ ਦੁਹਾਗਣ ਨਾਰ, ਕਲਗੀ ਕਲ ਲਏ ਪਰਨਾਈਆ। ਦੋਹਾਂ ਮੇਲਾ ਅੰਤਮ ਵਾਰ, ਜਗਤ ਦਵਾਰ ਰਿਹਾ ਕਰਾਈਆ। ਤਨ ਪਹਿਨਾਏ ਤ੍ਰੈਗੁਣ ਹਾਰ, ਪੰਜ ਤਤ ਸ਼ਿੰਗਾਰ ਵਖਾਈਆ। ਮਨ ਮਤ ਬੁਧ ਕਰੇ ਪਿਆਰ, ਦਾਸੀ ਦਾਸ ਨਾਲ ਰਲਾਈਆ। ਆਪੇ ਵਸਿਆ ਸਭ ਤੋਂ ਬਾਹਰ, ਦਿਸ ਕਿਸੇ ਨਾ ਆਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣੀ ਬੂਝ ਬੁਝਾਈਆ। ਅੰਮ੍ਰਿਤ ਆਤਮ ਬਖ਼ਸ਼ੇ ਧਾਰ, ਕਾਇਆ ਬਾਟਾ ਇਕ ਸੁਹਾਈਆ। ਸੋਹੰ ਖੰਡਾ ਫਿਰੇ ਤਿੱਖੀ ਧਾਰ, ਸਚ ਸੁੱਚ ਮਿਠਾਸ ਰਖਾਈਆ। ਬ੍ਰਹਿਮੰਡਾਂ ਵੰਡੇ ਹਰਿ ਵੰਡਣਹਾਰ, ਆਪਣੀ ਭਿਛਿਆ ਆਪੇ ਪਾਈਆ। ਸੰਤ ਸਤਿਗੁਰ ਸਾਜਨ ਮੀਤ ਮੁਰਾਰ, ਹਰਿ ਹਰਿਜਨ ਲਏ ਉਠਾਈਆ। ਆਤਮ ਦਰਸੀ ਦਰਸ ਅਪਾਰ, ਦਰ ਦਵਾਰੇ ਆਪ ਵਖਾਈਆ। ਸਾਚਾ ਕਲਸ ਹੱਥ ਕਰਤਾਰ, ਅੰਮ੍ਰਿਤ ਅੰਮ੍ਰਿਤ ਮੁਖ ਚੁਆਈਆ। ਨਾਮ ਸਾਲਸ ਅੰਤਮ ਵਾਰ, ਕਲਜੁਗ ਦਏ ਕਰਾਈਆ। ਖਾਲਸਾ ਖਾਲਸ ਕਰ ਤਿਆਰ, ਚਾਰ ਵਰਨ ਇਕ ਸਰਨਾਈਆ। ਨਾਮ ਲਾਲਸਾ ਅਪਰ ਅਪਾਰ, ਜੋਤੀ ਨੂਰ ਕਰੇ ਰੁਸ਼ਨਾਈਆ। ਆਲਸ ਨਿੰਦਰਾ ਦਏ ਉਤਾਰ, ਚਿਤ ਵਿਤ ਨਾ ਠਗੋਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੀ ਓਟ ਰਖਾਈਆ। ਖਾਲਸਾ ਖਾਲਸ ਗੁਰਮੁਖ, ਗੁਰ ਪੂਰਾ ਘੋੜ ਚੜ੍ਹਾਇੰਦੇ। ਦੋ ਜਹਾਨਾਂ ਲੇਖਾ ਲਿਖ, ਸਾਚਾ ਪੌੜਾ ਆਪ ਵਖਾਇੰਦੇ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪ ਆਪਣਾ ਮੁਖ ਛੁਪਾਇੰਦੇ। ਭਰਮੇ ਭੁੱਲੇ ਧਾਰੀ ਕੇਸ, ਧਰਮ ਸਤਿ ਨਾ ਕੋਈ ਜਣਾਇੰਦੇ। ਗੁਰ ਮੰਦਰ ਅੰਦਰ ਲੱਭਦੇ ਦਸ ਦਸਮੇਸ਼, ਨੌਂ ਦਰ ਖੋਜ ਖੁਜਾਇੰਦੇ। ਪੁਰਖ ਅਬਿਨਾਸ਼ੀ ਅਵੱਲੜਾ ਭੇਸ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਮੁਖ ਸ਼ਰਮਾਇੰਦੇ। ਜਨ ਭਗਤਾਂ ਦਰ ਦਵਾਰੇ ਦਰ ਦਰਵੇਸ਼, ਭੇਖਾ ਧਾਰੀ ਭੇਖ ਵਟਾਇੰਦੇ। ਨਿਰਗੁਣ ਰੂਪ ਸਦਾ ਆਦੇਸ, ਸਰਗੁਣ ਸਚ ਸਮਾਇੰਦੇ। ਬਾਲ ਅਵਸਥਾ ਅੱਲ੍ਹੜ ਵਰੇਸ, ਚੌਦਾਂ ਚੌਦਾਂ ਵਿਚ ਫਿਰਾਇੰਦੇ। ਆਪੇ ਆਪਣੇ ਲਿਖੇ ਲੇਖ, ਗੁਰਮੁਖ ਸਾਜਣ ਵੇਖ ਵਖਾਇੰਦੇ। ਸ਼ਬਦ ਗੁਰ ਮੁੱਛ ਦਾਹੜੀ ਨਾ ਦਿਸੇ ਕੇਸ, ਮੂੰਡ ਮੁੰਡਾਇਆ ਨਾ ਕੋਈ ਸੁਹਾਇੰਦੇ। ਆਦਿ ਜੁਗਾਦੀ ਜੁਗ ਜੁਗ ਜਾਣੇ ਆਪਣਾ ਵੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਸੰਤ ਸਤਿਗੁਰ ਏਕਾ ਧਾਮ ਸੁਹਾਇੰਦੇ।।