੨੬ ਪੋਹ ੨੦੧੪ ਬਿਕ੍ਰਮੀ ਸੰਗਤ ਜੋੜ ਮੇਲਾ ਹਰਿ ਭਗਤ ਦਵਾਰ ਜੇਠੂਵਾਲ
ਪਾਰਬ੍ਰਹਮ ਪੁਰਖ ਅਬਿਨਾਸ਼, ਪਰਮ ਪੁਰਖ ਸੁਲਤਾਨਿਆਂ। ਖੇਲੇ ਖੇਲ ਪ੍ਰਿਥਮੀ ਅਕਾਸ਼, ਹਰਿ ਵਾਲੀ ਦੋ ਜਹਾਨਿਆ। ਸਾਚੇ ਮੰਡਲ ਪਾਵੇ ਰਾਸ, ਸਾਚੇ ਤਖ਼ਤ ਆਪ ਸੁਹਾਨਿਆ। ਜਨ ਭਗਤਾਂ ਵਸੇ ਸਦਾ ਪਾਸ, ਆਦਿ ਅੰਤ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੂਲ ਪਛਾਣਿਆ। ਪਾਰਬ੍ਰਹਮ ਪੁਰਖ ਸੁਲਤਾਨਾ, ਹਰਿ ਹਰਿ ਆਪ ਅਖਵਾਇੰਦਾ। ਜੋਤੀ ਜੋਤ ਨੂਰ ਮਹਾਨਾ, ਦੀਪਕ ਸਾਚਾ ਆਪ ਟਿਕਾਇੰਦਾ। ਸ਼ਬਦ ਸ਼ਬਦੀ ਸ਼ਬਦ ਤਰਾਨਾ, ਨਾਦ ਅਨਾਦੀ ਆਪ ਵਜਾਇੰਦਾ। ਹਰ ਘਟ ਖੇਲੇ ਖੇਲ ਮਹਾਨਾ, ਦਿਸ ਕਿਸੇ ਨਾ ਆਇੰਦਾ। ਬ੍ਰਹਮਾ ਵੇਖੇ ਕਰ ਧਿਆਨਾ, ਨੇਤਰ ਲੋਚਣ ਆਪ ਉਠਾਇੰਦਾ। ਸ਼ਿਵ ਸ਼ੰਕਰ ਮਾਰੇ ਇਕ ਧਿਆਨਾ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਇੰਦ ਇੰਦਰਾਸਣ ਬਾਲ ਨਾਦਾਨਾ, ਕਰੋੜ ਤੇਤੀਸਾ ਸੰਗ ਰਖਾਇੰਦਾ। ਲੱਖ ਚੁਰਾਸੀ ਖੇਲ ਭਗਵਾਨਾ, ਆਪ ਆਪਣੀ ਰਚਨ ਰਚਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨਾ, ਸਤਿ ਸਰੂਪ ਸਮਾਇੰਦਾ। ਆਪ ਆਪਣਾ ਦੇਵੇ ਬ੍ਰਹਮ ਗਿਆਨਾ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਆਪੇ ਜਾਣੇ ਧੁਰ ਫ਼ਰਮਾਨਾ, ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਿਖਾਇੰਦਾ। ਪੁਰਖ ਅਬਿਨਾਸ਼ੀ ਹਰਿ ਭਗਵੰਤਾ, ਅਕਲ ਕਲਾ ਸਮਾਇਆ। ਆਪੇ ਜਾਣੇ ਜੀਆਂ ਜੰਤਾ, ਸਾਧਾਂ ਸੰਤਾਂ ਆਪ ਤਰਾਇਆ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇਆ। ਆਪੇ ਚਾੜ੍ਹੇ ਰੰਗ ਬਸੰਤਾ, ਚੋਲੀ ਰੰਗਣ ਆਪ ਰੰਗਾਇਆ। ਆਪੇ ਰਸਨਾ ਜਿਹਵਾ ਮਣੀਆ ਮੰਤਾ, ਸ਼ਬਦ ਸ਼ਬਦੀ ਆਪ ਰਲਾਇਆ। ਆਪੇ ਖੇਲੇ ਖੇਲ ਜੁਗਾ ਜੁਗੰਤਾ, ਵਿਸ਼ਨੂੰ ਵੰਸਾ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਪੁਰਖ ਅਬਿਨਾਸ਼ੀ ਹਰ ਘਟ ਜਾਣ, ਜੋਤੀ ਨੂਰ ਟਿਕਾਈਆ। ਏਕਾ ਸ਼ਬਦ ਇਕ ਗਿਆਨ, ਏਕਾ ਬ੍ਰਹਮ ਜਣਾਈਆ। ਏਕਾ ਚਰਨ ਇਕ ਧਿਆਨ, ਏਕਾ ਲਿਵ ਲਾਈਆ। ਏਕਾ ਪੂਜਾ ਪਾਠ ਏਕਾ ਘਰ ਵਖਾਨ, ਏਕਾ ਹਵਨ ਕਰਾਈਆ। ਏਕਾ ਅੰਮ੍ਰਿਤ ਆਤਮ ਮਾਰੇ ਠਾਠ, ਸਰ ਸਰੋਵਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਪਰਨਾਈਆ। ਆਪ ਆਪਣਾ ਹਰਿ ਆਪਣਾ, ਆਪਣਾ ਰੰਗ ਰੰਗਾਇਆ। ਆਪ ਆਪਣੀ ਮੰਗ ਮੰਗਾ, ਆਪ ਆਪਣੀ ਝੋਲੀ ਪਾਇਆ। ਆਪ ਆਪਣਾ ਮਰਦੰਗ ਵਜਾ, ਆਪ ਆਪਣਾ ਲਏ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਾਇਆ। ਆਪਣੇ ਆਪ ਹਰਿ ਉਪਾ, ਆਪਣੀ ਰਚਨ ਰਚਾਈਆ। ਸਤਿ ਸਰੂਪ ਗਿਆ ਸਮਾ, ਦਿਸ ਕਿਸੇ ਨਾ ਆਈਆ। ਰਚਨਹਾਰਾ ਰਚਨਾ ਰਿਹਾ ਰਚਾ, ਲੇਖਾ ਲੇਖ ਨਾ ਕੋਈ ਲਿਖਾਈਆ। ਭੇਖਧਾਰੀ ਭੇਖ ਵਟਾ, ਭੇਖ ਅਵੱਲੜਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਨਰਾਇਣ, ਏਕਾ ਏਕ ਰਖਾਇਆ। ਬ੍ਰਹਮਾ ਵੇਖੇ ਨੇਤਰ ਨੈਣ, ਦੂਰ ਦੁਰਾਡਾ ਮੁਖ ਉਠਾਇਆ। ਏਕਾ ਹਰਿ ਏਕਾ ਨਰ ਏਕਾ ਵਰ ਏਕਾ ਘਰ ਏਕਾ ਸਾਕ ਸੱਜਣ ਸੈਣ, ਮੀਤ ਮੁਰਾਰ ਇਕ ਅਖਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਧਰ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਪੂਤ ਸਪੂਤਾ ਕਰ ਤਿਆਰ, ਜੋਤੀ ਜੋਤ ਜਗਾਈਆ। ਜੋਤੀ ਨੂਰ ਅਪਰ ਅਪਾਰ, ਦਿਵਸ ਰੈਣ ਕਰੇ ਰੁਸ਼ਨਾਈਆ। ਸਾਚੇ ਘਰ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਵਿਸ਼ਨੂੰ ਵੰਸੀ ਨਾ ਕਰੇ ਅਕਾਰ, ਨਾ ਕੋਈ ਲੇਖ ਲਿਖਾਈਆ। ਬ੍ਰਹਮਾ ਵੇਤਾ ਨਾ ਲਏ ਹੁਲਾਰ, ਵੇਦ ਕਤੇਬ ਨਾ ਕੋਈ ਜਣਾਈਆ। ਸ਼ਿਵ ਸ਼ੰਕਰ ਨਾ ਪਾਏ ਗਲ ਹਾਰ, ਕੰਠ ਮਾਲਾ ਨਾ ਗਲ ਲਟਕਾਈਆ। ਕਰੋੜ ਤੇਤੀਸਾ ਨਾ ਕੋਈ ਕਰੇ ਪਿਆਰ, ਇੰਦ ਇੰਦਰਾਸਣ ਸੰਗ ਰਖਾਈਆ। ਏਕਾ ਏਕ ਏਕੰਕਾਰ, ਹਰਿ ਆਪਣਾ ਘਰ ਸੁਹਾਈਆ। ਜੁਗ ਜੁਗ ਲੋਕਮਾਤ ਲਏ ਅਵਤਾਰ, ਆਪ ਆਪਣੀ ਬਣਤ ਬਣਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰ, ਕਾਹਨਾ ਕ੍ਰਿਸ਼ਨਾ ਵੇਖ ਵਖਾਈਆ। ਕਲਜੁਗ ਤੇਰਾ ਕੂੜ ਪਸਾਰ, ਚਾਰੋਂ ਕੁੰਟ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਬਲਵੰਤ ਕੰਤ ਹਰਿ ਪਿਆਰ, ਆਤਮ ਸੇਜ ਸੁਹਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਅੰਦਰ ਮੰਦਰ ਖੋਜ ਖੁਜਾਈਆ। ਆਪ ਆਪਣਾ ਕਰ ਅਕਾਰ, ਆਪਣਾ ਰੂਪ ਦਰਸਾਈਆ। ਸਚ ਮਹੱਲਾ ਅਪਰ ਅਪਾਰ, ਪੁਰਖ ਅਗੰਮਾ ਰਿਹਾ ਬਣਾਈਆ। ਦਮਾ ਦਮ ਰਸਨ ਉਚਾਰ, ਸਰਗੁਣ ਵਿਚ ਸਮਾਈਆ। ਨਿਰਗੁਣ ਰੂਪ ਹਰਿ ਕਰਤਾਰ, ਸਰਗੁਣ ਬੂਝ ਬੁਝਾਈਆ। ਸਾਚਾ ਮੇਲਾ ਵਿਚ ਸੰਸਾਰ, ਕਲਜੁਗ ਅੰਤਮ ਮੇਲ ਮਿਲਾਈਆ। ਪੂਰਬ ਲਹਿਣਾ ਕਰ ਵਿਚਾਰ, ਨੇਤਰ ਨੈਣਾ ਦਰਸ ਦਿਖਾਈਆ। ਸਾਚਾ ਗਹਿਣਾ ਤਨ ਸ਼ਿੰਗਾਰ, ਬਸਤਰ ਭੂਸ਼ਨ ਨਾਮ ਪਾਈਆ। ਸਤਿਗੁਰ ਸਾਚੇ ਚਰਨ ਸਰਨ ਸਰਨ ਚਰਨ ਏਕਾ ਬਹਿਣਾ ਏਕਾ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਮਲ ਜੋਤੀ ਜੋਤ ਜਗਾਈਆ। ਨਿਰਮਲ ਜੋਤੀ ਜੋਤ ਜਗਾ, ਆਪਣੀ ਬੂਝ ਬੁਝਾਇੰਦਾ। ਕੌਸਤਕ ਮਣੀਆ ਮਸਤਕ ਟਿੱਕਾ ਇਕ ਲਗਾ, ਅੰਧ ਅੰਧੇਰ ਮਿਟਾਇੰਦਾ। ਦੋ ਜਹਾਨੀ ਲੇਖਾ ਆਪ ਲਿਖਾ, ਲਹਿਣਾ ਲਹਿਣਾ ਝੋਲੀ ਪਾਇੰਦਾ। ਸ਼ਬਦ ਸ਼ਬਦੀ ਇਕ ਜਣਾ, ਸ਼ਬਦੀ ਸ਼ਬਦ ਜਣਾਇੰਦਾ। ਆਤਮ ਤ੍ਰਿਸ਼ਨਾ ਭੁੱਖ ਮਿਟਾ, ਹਉਮੇ ਰੋਗ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਮੰਗ ਮੰਗਾਇੰਦਾ। ਸਾਚੀ ਮੰਗ ਹਰਿ ਦਾਤਾਰ, ਆਪਣੀ ਆਪ ਮੰਗਾਈਆ। ਆਪੇ ਪਾਵਣਹਾਰਾ ਸਾਰ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਤ੍ਰੇਤੇ ਰਾਮ ਰਾਮ ਅਵਤਾਰ, ਰਘਵੰਸਾ ਹਰਿ ਰਘੁਰਾਈਆ। ਜਗਤ ਨਿਮਾਣੀ ਪਾਵੇ ਸਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਤੋੜੇ ਗੜ ਜਗਤ ਹੰਕਾਰ, ਆਪ ਆਪਣੀ ਦਇਆ ਕਮਾਈਆ। ਰਸਨਾ ਭੋਗ ਇਕ ਅਹਾਰ, ਭੀਲਨੀ ਖੁਸ਼ੀ ਮਨਾਈਆ। ਕਲਜੁਗ ਅੰਤ ਬਲਵੰਤ ਕੰਤ ਜਾਏ ਬਲਹਾਰ, ਪ੍ਰਭ ਅਬਿਨਾਸ਼ੀ ਤੇਰੀ ਚੋਗ ਰਸਨਾ ਮੁਖ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਪਰਸਾਦਿ ਆਦਿ ਜੁਗਾਦਿ ਜੁਗ ਜੁਗ ਆਪ ਆਪਣਾ ਆਪ ਆਪ ਵਰਤਾਈਆ। ਗੁਰਚਰਨ ਸਚ ਦਵਾਰ, ਗੁਰਮੁਖ ਵਿਰਲਾ ਪਾਇੰਦਾ। ਗੁਰਚਰਨ ਜਨ ਪਿਆਰ, ਜੋਗ ਜੁਗਤ ਵਖਾਇੰਦਾ। ਗੁਰਚਰਨ ਤਨ ਸ਼ਿੰਗਾਰ, ਬਸਤਰ ਤਨ ਹੰਢਾਇੰਦਾ। ਗੁਰਚਰਨ ਭਰਮ ਨਿਵਾਰ, ਭਾਂਡਾ ਭਰਮ ਭੰਨਾਇੰਦਾ। ਗੁਰਚਰਨ ਬੰਕ ਘਰ ਬਾਰ, ਏਕਾ ਹਰਿ ਸੁਹਾਇੰਦਾ। ਗੁਰਚਰਨ ਵਿਚ ਸੰਸਾਰ, ਹਰਿ ਗੋਬਿੰਦ ਮੇਲ ਮਿਲਾਇੰਦਾ। ਗੁਰਚਰਨ ਸਾਚੀ ਧਾਰ, ਪਾਰਬ੍ਰਹਮ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਚਰਨ ਵੇਖ ਵਖਾਇੰਦਾ। ਗੁਰਚਰਨ ਸਾਚਾ ਜੋਗ, ਗੁਰ ਪੂਰੇ ਇਕ ਰਖਾਇਆ। ਗੁਰਚਰਨ ਸਾਚਾ ਭੋਗ, ਗੁਰ ਪੂਰਾ ਵੇਖ ਵਿਖਾਇਆ। ਗੁਰਚਰਨ ਧੁਰ ਸੰਜੋਗ, ਗੁਰ ਪੂਰਾ ਲੇਖ ਲਿਖਾਇਆ। ਗੁਰਚਰਨ ਤੀਨ ਲੋਕ, ਗੁਰ ਪੂਰਾ ਪਾਰ ਕਰਾਇਆ। ਗੁਰਚਰਨ ਸਚ ਸਲੋਕ, ਗੁਰ ਪੂਰੇ ਨਾਮ ਦ੍ਰਿੜਾਇਆ। ਗੁਰਚਰਨ ਕਟੇ ਰੋਗ, ਗੁਰ ਪੂਰਾ ਰੋਗ ਗਵਾਇਆ। ਗੁਰਚਰਨ ਦੇਵੇ ਮੋਖ, ਗੁਰ ਪੂਰਾ ਆਪ ਦਵਾਇਆ। ਗੁਰਚਰਨ ਮਿੱਟੇ ਹਰਖ ਸੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਚ ਸਰਨਾਇਆ। ਗੁਰਚਰਨ ਸਚ ਭੰਡਾਰ, ਗੁਰ ਪੂਰਾ ਇਕ ਵਿਖਾਇੰਦਾ। ਗੁਰਚਰਨ ਪਾਵੇ ਸਾਰ, ਗੁਰ ਪੂਰਾ ਦਇਆ ਕਮਾਇੰਦਾ। ਗੁਰਚਰਨ ਪਾਰ ਉਤਾਰ, ਗੁਰ ਗੁਰਮੁਖ ਵੇਖ ਵਖਾਇੰਦਾ। ਗੁਰਚਰਨ ਇਕ ਬਲਕਾਰ, ਗੁਰ ਏਕਾ ਜੋਤ ਜਗਾਇੰਦਾ। ਗੁਰਚਰਨ ਰੰਗ ਕਰਤਾਰ, ਹਰਿ ਸਾਚਾ ਜੋੜ ਜੁੜਾਇੰਦਾ। ਗੁਰਚਰਨ ਢਹਿ ਪਏ ਦਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਇੰਦਾ। ਗੁਰਚਰਨ ਸਾਚਾ ਘਰ, ਘਰ ਸਾਚੇ ਵੱਜੇ ਵਧਾਈਆ। ਗੁਰਚਰਨ ਮਿਲੇ ਵਰ, ਏਕਾ ਵਰ ਹਰਿ ਰਘੁਰਾਈਆ। ਗੁਰਚਰਨ ਨਾ ਜਾਏ ਮਰ, ਏਕਾ ਰੰਗਣ ਰੰਗ ਰੰਗਾਈਆ। ਗੁਰਚਰਨ ਸਾਚੀ ਤਰਨੀ ਤਰ, ਭਵ ਤਰਨੀ ਪਾਰ ਕਰਾਈਆ। ਗੁਰਚਰਨ ਮੇਲਾ ਨਰਾਇਣ ਨਰ, ਨਰਾਇਣ ਨਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਚਰਨ ਧਿਆਨ ਰਖਾਈਆ। ਗੁਰਚਰਨ ਸਾਚੀ ਸੇਵ, ਹਰਿ ਸਾਚਾ ਆਪ ਜਣਾਇੰਦਾ। ਗੁਰਚਰਨ ਸਾਚਾ ਦੇਵ, ਇਸ਼ਟ ਦੇਵ ਆਪ ਅਖਵਾਇੰਦਾ। ਗੁਰਚਰਨ ਅਲਖ ਅਭੇਵ, ਅਲਖ ਨਿਰੰਜਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਇੰਦਾ। ਗੁਰਚਰਨ ਸਾਚੀ ਟੇਕ, ਹਰਿਜਨ ਇਕ ਰਖਾਇੰਦਾ। ਗੁਰਚਰਨ ਬੁਧ ਬਿਬੇਕ, ਗੁਰ ਪੂਰਾ ਆਪ ਕਰਾਇੰਦਾ। ਗੁਰਚਰਨ ਨਾ ਲੱਗੇ ਸੇਕ, ਮਾਇਆ ਮਮਤਾ ਮੋਹ ਚੁਕਾਇੰਦਾ । ਗੁਰਚਰਨ ਨੇਤਰ ਪੇਖ, ਧੂੜੀ ਮਸਤਕ ਲਾਇੰਦਾ। ਗੁਰਚਰਨ ਲਿਖੇ ਲੇਖ, ਲੇਖਾ ਗੁਰ ਆਪ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧਿਆਨ ਇਕ ਗਿਆਨ ਏਕਾ ਮਾਣ ਜਣਾਇੰਦਾ। ਗੁਰਚਰਨ ਸਾਚੀ ਵੱਥ, ਗੁਰ ਪੂਰੇ ਹੱਥ ਵਡਿਆਈਆ। ਗੁਰਚਰਨ ਹਰਿ ਸਮਰਥ, ਸਮਰਥ ਪੁਰਖ ਆਪ ਅਖਵਾਈਆ। ਗੁਰਚਰਨ ਸਗਲ ਵਿਸੂਰੇ ਜਾਇਨ ਲੱਥ, ਚਰਨ ਦਵਾਰੇ ਦਰਸ਼ਨ ਪਾਈਆ। ਗੁਰਚਰਨ ਮਿਲੇ ਸਾਚਾ ਰਥ, ਦੋ ਜਹਾਨਾ ਪਾਰ ਕਰਾਈਆ। ਗੁਰਚਰਨ ਦਵਾਰੇ ਜੋ ਜਨ ਜਾਏ ਢੱਠ, ਢਹਿ ਪਏ ਸੱਚੀ ਸਰਨਾਈਆ। ਗੁਰਚਰਨ ਰਖਾਏ ਸਾਚਾ ਹੱਥ, ਮਨ ਮਤ ਬੁਧ ਦਏ ਸਮਝਾਈਆ। ਗੁਰਚਰਨ ਖੋਲ੍ਹੇ ਹਰਨ ਫਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਈਆ। ਗੁਰਚਰਨ ਸਾਚਾ ਹੱਟ, ਹਰਿਜਨ ਸਾਚੇ ਆਪ ਵਖਾਇਆ। ਗੁਰਚਰਨ ਤੀਰਥ ਤਟ, ਗੁਰਮੁਖ ਵਿਰਲੇ ਪਾਇਆ। ਗੁਰਚਰਨ ਮੈਲ ਦੇਵੇ ਕੱਟ, ਦੁਰਮਤ ਤਨ ਰਹਿਣ ਨਾ ਪਾਇਆ। ਗੁਰ ਸ਼ਬਦ ਮਾਰੇ ਏਕਾ ਸੱਟ, ਅਨਹਦ ਦੇਵੇ ਤਾਲ ਵਜਾਇਆ। ਗੁਰਚਰਨ ਦਵਾਰ ਸਾਚਾ ਮੱਠ, ਗੁਰ ਦਰ ਮੰਦਰ ਰਾਗ ਅਲਾਇਆ। ਗੁਰਚਰਨ ਗੇੜੇ ਉਲਟੀ ਲੱਠ, ਲੱਖ ਚੁਰਾਸੀ ਦਏ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਚਰਨ ਏਕਾ ਸਰਨ ਰਿਹਾ ਰਖਾਇਆ। ਗੁਰਚਰਨ ਨਾਤਾ ਜੋੜ, ਹਰਿ ਸਾਚੇ ਆਪੇ ਜੋੜਿਆ। ਗੁਰਚਰਨ ਨਿਭੇ ਤੋੜ, ਨਾ ਹੋਏ ਜਗਤ ਵਿਛੋੜਿਆ। ਗੁਰਚਰਨ ਸਾਚਾ ਘੋੜ, ਦੋ ਜਹਾਨੀ ਫਿਰੇ ਦੌੜਿਆ। ਗੁਰਚਰਨ ਜਾਏ ਬੌਹੜ, ਗੁਰਸਿਖ ਆਤਮ ਲੱਗੀ ਔੜਿਆ। ਗੁਰਚਰਨ ਸਾਚਾ ਪੌੜ , ਵੇਖੇ ਪਰਖੇ ਮਿਠੇ ਕੌੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਬ੍ਰਹਿਮਣ ਗੌੜਿਆ। ਗੁਰਚਰਨ ਸਾਚਾ ਵਤ, ਗੁਰਮੁਖ ਬੀਜ ਬਿਜਾਇਆ। ਗੁਰਚਰਨ ਸਾਚੀ ਰੱਤ, ਹਰਿਜਨ ਲੇਖੇ ਲਾਇਆ। ਗੁਰਚਰਨ ਸਾਚੀ ਮੱਤ, ਏਕਾ ਮੰਤਰ ਨਾਮ ਜਪਾਇਆ। ਗੁਰਚਰਨ ਰੱਖੇ ਪਤ, ਪਤਿਪਰਮੇਸ਼ਵਰ ਆਪ ਅਖਵਾਇਆ। ਗੁਰਚਰਨ ਸਾਚਾ ਸਤਿ, ਧੀਰਜ ਯਤ ਸੰਤੋਖ ਆਪ ਜਣਾਇਆ। ਗੁਰਚਰਨ ਰੱਖੇ ਦੇ ਕਰ ਹੱਥ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਗੁਰਚਰਨ ਸਾਚੀ ਦਾਤ, ਦਰ ਘਰ ਸਾਚੇ ਪਾਈਏ। ਗੁਰਚਰਨ ਵਡ ਕਰਾਮਾਤ, ਲੋਕਮਾਤ ਹਰਿ ਗੁਣ ਗਾਈਏ। ਗੁਰਚਰਨ ਮਿਟੇ ਅੰਧੇਰੀ ਰਾਤ, ਆਤਮ ਦੀਪਕ ਚੰਦ ਚੜ੍ਹਾਈਏ। ਗੁਰਚਰਨ ਆਤਮ ਅੰਮ੍ਰਿਤ ਦੇਵੇ ਬੂੰਦ ਸਵਾਂਤ, ਤ੍ਰਿਸਨਾ ਭੁੱਖ ਗਵਾਈਏ। ਗੁਰਚਰਨ ਪਿਤਾ ਗੁਰਚਰਨ ਮਾਤ, ਗੁਰ ਗੋਦੀ ਬੈਠ ਸਦਾ ਸੁਖ ਪਾਈਏ। ਗੁਰਚਰਨ ਬੰਧਾਏ ਸਾਚਾ ਨਾਤ, ਵਿਛੜ ਕਦੇ ਨਾ ਜਾਈਏ। ਗੁਰਚਰਨ ਵਖਾਏ ਉਤਮ ਜਾਤ, ਵਰਨ ਬਰਨ ਵਿਚ ਨਾ ਆਈਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਚਰਨ ਸਾਚਾ ਕਮਲਾਪਾਤ, ਕੰਤ ਕੰਤੂਹਲਾ ਇਕ ਹੰਢਾਈਏ। ਗੁਰਚਰਨ ਸਚ ਸਲਾਹ, ਗੁਰ ਪੂਰੇ ਆਪ ਜਣਾਈਆ। ਗੁਰਚਰਨ ਜਗਤ ਮਲਾਹ, ਬੇੜਾ ਬੰਨੇ ਲਾਈਆ। ਗੁਰਚਰਨ ਸੱਚਾ ਰਾਹ, ਸੱਚਾ ਮਾਰਗ ਇਕ ਵਿਖਾਈਆ। ਗੁਰਚਰਨ ਮੇਲਾ ਬੇਪਰਵਾਹ, ਦਰਗਹਿ ਸਾਚੀ ਮੇਲ ਮਿਲਾਈਆ। ਗੁਰਚਰਨ ਸੋਹੇ ਸਾਚਾ ਥਾਂ, ਗੁਰਸਿਖ ਆਪਣੇ ਗਲੇ ਲਗਾਈਆ। ਗੁਰਚਰਨ ਪਕੜੇ ਬਾਂਹ, ਆਪ ਆਪਣਾ ਹੱਥ ਉਠਾਈਆ। ਗੁਰਚਰਨ ਹੰਸ ਬਣਾਏ ਫੜ ਫੜ ਕਾਂ, ਕਲਜੁਗ ਵੇਲਾ ਅੰਤਮ ਆਈਆ। ਗੁਰਚਰਨ ਦੇਵੇ ਠੰਡੀ ਛਾਂ, ਅਗਨੀ ਅੱਗ ਨਾ ਕੋਈ ਜਲਾਈਆ। ਗੁਰਚਰਨ ਸਾਚਾ ਨਾਉਂ, ਨਾਉਂ ਨਿਰੰਕਾਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲੇਖ ਲਿਖਾਈਆ। ਗੁਰਚਰਨ ਸਾਚਾ ਗੋਝ, ਹਰਿ ਸਾਚੇ ਆਪ ਖੁਲ੍ਹਾਇਆ। ਗੁਰਚਰਨ ਸਾਚਾ ਖੋਜ, ਭੇਵ ਕਿਸੇ ਨਾ ਪਾਇਆ। ਗੁਰਚਰਨ ਭੇਵ ਖੁਲ੍ਹਾਏ ਏਕਾ ਦੂਜ, ਤੀਜਾ ਨੇਤਰ ਦਏ ਖੁਲ੍ਹਾਇਆ। ਗੁਰਚਰਨ ਗੁਰਮੁਖ ਵਿਰਲਾ ਰਿਹਾ ਲੋਚ, ਅੱਠੇ ਪਹਿਰ ਆਸ ਤਕਾਇਆ। ਗੁਰਚਰਨ ਮਿਟੇ ਸੋਚ, ਆਲਸ ਨਿੰਦਰਾ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਾਚੀ ਮੌਜ ਵਖਾਇਆ। ਗੁਰਚਰਨ ਸਾਚਾ ਮਾਣ, ਗੁਰਮੁਖ ਇਕ ਰਖਾਇਆ। ਗੁਰਚਰਨ ਮੇਲ ਹਾਣੀਆ ਹਾਣ, ਸ਼ਬਦ ਸੁਰਤੀ ਮੇਲ ਮਿਲਾਇਆ। ਗੁਰਚਰਨ ਜਾਣੀ ਜਾਣ, ਜਾਨਣਹਾਰ ਆਪ ਅਖਵਾਇਆ। ਗੁਰਚਰਨ ਮਿਲੇ ਧੁਰ ਫ਼ਰਮਾਣ, ਬੋਧ ਅਗਾਧਾ ਸ਼ਬਦ ਜਣਾਇਆ। ਗੁਰਚਰਨ ਤੁਟੇ ਜਗਤ ਮਾਣ, ਤਨ ਅਭਿਮਾਨ ਰਹਿਣ ਨਾ ਪਾਇਆ। ਗੁਰਚਰਨ ਮਿਲੇ ਧੁਰ ਨਿਸ਼ਾਨ, ਧੁਰ ਧਾਮ ਦਏ ਸੁਹਾਇਆ। ਗੁਰਚਰਨ ਮਿਟੇ ਜਮ ਕੀ ਕਾਣ, ਰਾਏ ਧਰਮ ਨਾ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਚਰਨ ਮੇਲ ਮਿਲਾਇਆ। ਗੁਰਚਰਨ ਸਾਚੀ ਆਸ, ਹਰਿ ਹਰਿ ਆਪ ਵਖਾਈਆ। ਗੁਰਚਰਨ ਸਚ ਪਿਆਸ, ਗੁਰ ਪੂਰਾ ਰਿਹਾ ਬੁਝਾਈਆ। ਗੁਰਚਰਨ ਦਾਸੀ ਦਾਸ, ਸੇਵਕ ਸੇਵਾ ਆਪ ਕਮਾਈਆ। ਗੁਰਚਰਨ ਸਾਚੀ ਰਾਸ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਗੁਰਚਰਨ ਲੇਖੇ ਰਸਨ ਸਵਾਸ, ਰਸਨਾ ਜਿਹਵਾ ਹਰਿ ਹਰਿ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਚਰਨ ਦੇਵੇ ਵੱਡੀ ਵਡਿਆਈਆ। ਗੁਰਚਰਨ ਸਾਚੀ ਕਾਰ, ਹਰਿ ਹਰਿ ਆਪ ਕਰਾਇੰਦਾ। ਗੁਰਚਰਨ ਸਾਚੀ ਧਾਰ, ਜੁਗ ਜੁਗ ਆਪ ਚਲਾਇੰਦਾ। ਗੁਰਚਰਨ ਇਕ ਪਿਆਰ, ਏਕਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਗੁਰ ਆਪ ਅਖਵਾਇੰਦਾ। ਸਾਚਾ ਗੁਰ ਹਰਿ ਨਿਰੰਕਾਰ, ਸਤਿਗੁਰ ਰੂਪ ਸਮਾਇਆ। ਆਪ ਅਪਣਾ ਕਰ ਪਸਾਰ, ਆਪ ਆਪਣਾ ਭੇਖ ਵਟਾਇਆ । ਜੋਤੀ ਨੂਰ ਕਰ ਉਜਿਆਰ, ਅਕਾਸ਼ ਪਰਕਾਸ਼ ਸਮਾਇਆ। ਲੋਆਂ ਪੁਰੀਆਂ ਬੰਨੇ ਧਾਰ, ਬ੍ਰਹਿਮੰਡ ਖੰਡ ਵੇਖ ਵਖਾਇਆ। ਜੇਰਜ ਅੰਡ ਲਏ ਉਭਾਰ, ਉਤਭੁਜ ਸੇਤਜ ਸੰਗ ਰਲਾਇਆ। ਤ੍ਰੈਗੁਣ ਮਾਇਆ ਕਰ ਪਿਆਰ, ਬ੍ਰਹਮੇ ਝੋਲੀ ਪਾਇਆ। ਵਿਸ਼ਨੂੰ ਵੰਸੀ ਖਬਰਦਾਰ, ਸ਼ਿਵ ਸ਼ੰਕਰ ਰਿਹਾ ਹਿਲਾਇਆ। ਲੱਖ ਚੁਰਾਸੀ ਕਰ ਤਿਆਰ, ਪੰਜ ਤਤ ਆਪ ਉਪਾਇਆ। ਨਿਰਗੁਣ ਹਰਿ ਨਿਰੰਕਾਰ, ਬੈਠਾ ਆਸਣ ਲਾਇਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਗੁਰਚਰਨ ਸੋ ਜਨ ਆਇਆ। ਮਨਮੁਖ ਡੁੱਬੇ ਵਹਿੰਦੀ ਧਾਰ, ਕਲਜੁਗ ਕਾਇਆ ਦਏ ਰੁੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਜੋੜ ਜੁੜਾਇਆ। ਗੁਰਚਰਨ ਸਾਚਾ ਰੰਗ, ਗੁਰ ਪੂਰਾ ਆਪ ਚੜ੍ਹਾਇੰਦਾ। ਗੁਰਚਰਨ ਸਾਚੀ ਮੰਗ, ਗੁਰਮੁਖ ਮੰਗ ਮੰਗਾਇੰਦਾ। ਗੁਰਮੁਖ ਸਚ ਪਲੰਘ, ਸਾਚੀ ਸੇਜ ਵਿਛਾਇੰਦਾ। ਗੁਰਚਰਨ ਧਾਰਾ ਗੰਗ, ਅਠਸਠ ਮੁਖ ਸ਼ਰਮਾਇੰਦਾ। ਗੁਰਚਰਨ ਕਟੇ ਭੁੱਖ ਨੰਗ, ਏਕਾ ਵਸਤੂ ਝੋਲੀ ਪਾਇੰਦਾ। ਗੁਰਚਰਨ ਅੰਗੀਕਾਰ ਕਰੇ ਕਰਾਏ ਲਾਏ ਅੰਗ, ਸੋਭਾਵੰਤੀ ਨਾਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਚੋਜੀ ਖੇਲ ਹਰਿ ਨਿਰੰਜਣ, ਆਪਣਾ ਖੇਲ ਖਿਲਾਇਆ। ਚਰਨ ਧੂੜੀ ਬਖ਼ਸ਼ੇ ਮਜਨ, ਮਸਤਕ ਤਿਲਕ ਲਗਾਇਆ। ਦੋ ਜਹਾਨੀ ਸਾਚਾ ਸੱਜਣ, ਕਲਜੁਗ ਠਗੋਰੀ ਪਾਇਆ। ਪਾਰਬ੍ਰਹਮ ਆਇਆ ਪੜਦੇ ਕੱਜਨ, ਗੁਰਮੁਖ ਚੋਰੀ ਚੋਰੀ ਲਏ ਜਗਾਇਆ। ਅੰਮ੍ਰਿਤ ਆਤਮ ਪੀ ਪੀ ਰੱਜਣ, ਭਰ ਪਿਆਲਾ ਇਕ ਪਿਆਇਆ। ਮਨਮੁਖ ਜੀਵ ਕਲਜੁਗ ਅਗਨੀ ਦਝਨ, ਪੰਜ ਵਿਕਾਰ ਲੰਬੂ ਲਾਇਆ। ਜੂਠੇ ਝੂਠੇ ਭਾਂਡੇ ਭੱਜਣ, ਥਿਰ ਕੋਈ ਰਹਿਣ ਨਾ ਪਾਇਆ। ਜਨ ਭਗਤਾਂ ਰੱਖੇ ਅੰਤਮ ਲੱਜਣ, ਇਕ ਦਵਾਰਾ ਰਿਹਾ ਵਖਾਇਆ। ਗੁਰਚਰਨ ਧੂੜ ਰੰਗ ਚਾੜ੍ਹੇ ਗੂੜ੍ਹ ਦੇਵੇ ਨਾਮ ਜਹਾਜਨ, ਸਾਚਾ ਚੱਪੂ ਇਕ ਲਗਾਇਆ। ਪਰਗਟ ਹੋਏ ਦੇਸ ਮਾਝਨ, ਸੰਬਲ ਨਗਰੀ ਧਾਮ ਸੁਹਾਇਆ। ਸ਼ਾਹੋ ਭੂਪ ਵਡ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇਆ। ਆਪੇ ਰਚਿਆ ਆਪਣਾ ਕਾਜਨ, ਆਪ ਆਪਣਾ ਮੰਗਲ ਗਾਇਆ। ਜਨ ਭਗਤਾਂ ਦੇਵੇ ਸੋਹੰ ਦਾਜਨ, ਪੱਲੇ ਏਕਾ ਗੰਢ ਬੰਧਾਇਆ। ਅੰਦਰ ਮੰਦਰ ਬਹਿ ਬਹਿ ਮਾਰੇ ਵਾਜਨ, ਦਿਸ ਕਿਸੇ ਨਾ ਆਇਆ। ਕਾਇਆ ਕਾਅਬਾ ਸ਼ਬਦ ਸਾਚਾ ਹਾਜੀ ਹਾਜਨ, ਏਕਾ ਹੱਜ ਰਿਹਾ ਕਰਾਇਆ। ਦੋ ਦੋ ਆਬਾ ਪੁੰਨ ਸਵਾਬਨ, ਸ਼ਾਹ ਨਵਾਬਾ ਵੇਖ ਵਖਾਇਆ। ਸਾਚਾ ਚਰਨ ਦਏ ਰਕਾਬਨ, ਚਿੱਟੇ ਅਸਵ ਆਸਣ ਲਾਇਆ। ਆਪੇ ਚੜ੍ਹਿਆ ਸਾਚੇ ਤਾਜਨ, ਲੋਕਮਾਤ ਫੇਰਾ ਪਾਇਆ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜਨ, ਪਰਵਰਦਿਗਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਧੂੜ ਇਕ ਸੁਹਾਇਆ। ਚਰਨ ਦਵਾਰਾ ਸਾਚਾ ਖੋਲ੍ਹ, ਹਰਿ ਸਾਚੀ ਅਲੱਖ ਜਗਾਈਆ। ਜਨ ਭਗਤ ਦਵਾਰੇ ਬੋਲੇ ਏਕਾ ਬੋਲ, ਸੋਹੰ ਨਾਮ ਵਡਿਆਈਆ। ਆਪ ਵਜਾਏ ਆਪਣਾ ਢੋਲ, ਲੋਆਂ ਪੁਰੀਆਂ ਰਿਹਾ ਹਿਲਾਈਆ। ਲੱਖ ਚੁਰਾਸੀ ਆਪੇ ਮੌਲ, ਗੁਰਮੁਖ ਆਤਮ ਸੇਜਾ ਆਪ ਸੁਹਾਈਆ। ਬੈਠਾ ਰਹੇ ਸਦਾ ਅਡੋਲ, ਨਾ ਕੋਈ ਸਕੇ ਜਗਤ ਡੁਲਾਈਆ। ਆਪੇ ਤੋਲਣਹਾਰਾ ਤੋਲ, ਨਾਮ ਕੰਡਾ ਹੱਥ ਉਠਾਈਆ। ਗੁਰਚਰਨ ਪ੍ਰੀਤੀ ਜੋ ਜਨ ਗਿਆ ਘੋਲ, ਅੰਤਮ ਦੇਵੇ ਮੁਲ ਪੁਆਈਆ। ਪਰਗਟ ਹੋਇਆ ਕਲਾ ਸੋਲ, ਅਕਲ ਕਲਾ ਸਮਾਈਆ। ਕਲਜੁਗ ਅੰਤਮ ਖੇਲੇ ਹੋਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਜਨ ਭਗਤਾਂ ਆਪੇ ਕਰੇ ਚੋਲ੍ਹ, ਆਪ ਆਪਣਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਕ ਦਵਾਰਾ ਇਕ ਰਖਾਈਆ। ਬੰਕ ਦਵਾਰਾ ਪੁਰਖ ਅਬਿਨਾਸ਼ੀ, ਆਪਣਾ ਆਪ ਰਖਾਇਆ। ਆਪੇ ਵੇਖੇ ਜਗਤ ਤਮਾਸ਼ੀ, ਜਗਤ ਜਵਾਹਰੀ ਆਪ ਹੋ ਆਇਆ। ਆਪੇ ਕਰਣਹਾਰਾ ਨਾਸੀ, ਆਪੇ ਲਏ ਜਵਾਇਆ। ਆਪੇ ਲੇਖੇ ਲਾਏ ਦਸ ਦਸ ਮਾਸੀ, ਆਪ ਆਪਣੀ ਦਇਆ ਕਮਾਇਆ। ਆਪੇ ਸਾਸ ਆਪੇ ਗਰਾਸੀ, ਆਪੇ ਪੰਜ ਤਤ ਅਖਵਾਇਆ। ਆਪੇ ਹੱਡ ਆਪੇ ਨਾੜ ਆਪੇ ਮਾਸੀ, ਆਪੇ ਰਕਤ ਬੂੰਦ ਬਣ ਜਾਇਆ। ਆਪੇ ਹੋਏ ਦਾਸ ਦਾਸੀ, ਨਿਰਗੁਣ ਨਿਰਗੁਣ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਵਰ, ਚਰਨ ਦਵਾਰ ਇਕ ਸੁਹਾਇਆ। ਚਰਨ ਦਵਾਰ ਸਾਚਾ ਖੇੜਾ, ਹਰਿ ਸਾਚਾ ਆਪ ਵਸੰਦੜਾ। ਚਰਨ ਦਵਾਰੇ ਬੰਨ੍ਹੇ ਬੇੜਾ, ਗੁਰਮੁਖ ਸਾਚੇ ਆਪ ਚੜ੍ਹੰਦੜਾ। ਚਰਨ ਦਵਾਰ ਕਰੇ ਨਿਬੇੜਾ, ਜੁਗ ਜੁਗ ਭੇਖ ਵਟੰਦੜਾ। ਚਰਨ ਦਵਾਰ ਚੁੱਕੇ ਝੇੜਾ, ਮਿਲੇ ਮੇਲ ਗੁਣੀ ਗਹਿੰਦੜਾ। ਚਰਨ ਦਵਾਰ ਖੁਲ੍ਹਾ ਵੇਹੜਾ, ਨੌਂ ਦਵਾਰੇ ਮਾਰੇ ਜਿੰਦਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਵਾਰ ਵਖਾਏ ਗੋਕਲ ਮਥਰਾ ਬਿੰਦਰਾ। ਚਰਨ ਦਵਾਰ ਸਾਚੀ ਰਾਸ, ਹਰਿ ਸਾਚੀ ਰਚਨ ਰਚਾਈਆ। ਚਰਨ ਦਵਾਰ ਸ਼ਾਹੋ ਸ਼ਬਾਸ਼, ਗੋਪੀ ਕਾਹਨਾ ਇਕ ਵਖਾਈਆ। ਚਰਨ ਦਵਾਰ ਗੁਰਮੁਖ ਵਿਰਲਾ ਪਾਏ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਚੋਜੀ ਖੇਲੇ ਖੇਲ ਅਪਾਰ, ਗੁਰਮੁਖ ਮੰਦਰ ਅੰਦਰ ਜੋਤ ਜਗਾਈਆ। ਕੰਤ ਨਾਰੀ ਨਾਰੀ ਕੰਤਾ ਰੂਪ ਅਪਾਰ, ਸੇਜ ਸੁਹੰਜਣੀ ਇਕ ਵਿਛਾਈਆ। ਜੋਤ ਨਿਰੰਜਣੀ ਸੇਵਾਦਾਰ, ਸੇਵਕ ਸੇਵਾ ਰਹੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰਚਰਨ ਚਰਨ ਗੁਰ ਏਕਾ ਦੇਵੇ ਵਡ ਵੱਡੀ ਵਡਿਆਈਆ। ਪੁਰਖ ਅਬਿਨਾਸ਼ੀ ਹਰਿ ਨਿਰੰਕਾਰ, ਸਾਚੇ ਤਖ਼ਤ ਸੁਹਾਇਆ। ਨਿਰਮਲ ਜੋਤੀ ਕਰ ਅਕਾਰ, ਆਪਣੇ ਰੰਗ ਸਮਾਇਆ। ਸ਼ਬਦ ਸਰੂਪੀ ਜੈ ਜੈਕਾਰ, ਏਕਾ ਨਾਅਰਾ ਲਾਇਆ। ਇਕ ਅਕੱਲਾ ਏਕੰਕਾਰ, ਅਕਲ ਕਲ ਅਖਵਾਇਆ। ਸਤਿ ਪੁਰਖ ਨਿਰੰਜਣ ਕਿਰਪਾ ਧਾਰ, ਅਲੱਖ ਨਿਰੰਜਣ ਅਲੱਖ ਜਗਾਇਆ। ਲੋਆਂ ਪੁਰੀਆਂ ਬੰਨੇ ਧਾਰ, ਆਪ ਆਪਣਾ ਵੇਸ ਵਟਾਇਆ। ਸਚਖੰਡ ਹਰਿ ਏਕਾ ਕਾਰ, ਏਕਾ ਨਾਮ ਵਖਾਇਆ। ਪੁਰੀ ਬ੍ਰਹਮ ਲਏ ਉਭਾਰ, ਪਾਰਬ੍ਰਹਮ ਸਰਨਾਇਆ। ਸ਼ਿਵ ਸ਼ੰਕਰ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਸੀਸ ਟਿਕਾਇਆ। ਇੰਦ ਇੰਦਰਾਸਨ ਕਰ ਵਿਚਾਰ, ਕਰੋੜ ਤੇਤੀਸਾ ਸੰਗ ਰਖਾਇਆ। ਕਬੀਰ ਕਬੀਰਾ ਪਾਵੇ ਸਾਰ, ਇਕ ਨਾਮ ਵਰਤਾਇਆ। ਮਾਤ ਪਤਾਲ ਅਕਾਸ਼ ਹਰਿ ਕਰ ਅਕਾਰ, ਕਰਤਾ ਪੁਰਖ ਅਖਵਾਇਆ। ਚੌਦਾਂ ਹੱਟ ਮਹੱਲ ਉਸਾਰ, ਦੀਪਕ ਇਕ ਜਗਾਇਆ। ਤੀਰਥ ਤਟ ਨਾ ਕੋਈ ਕਿਨਾਰ, ਗੁਰਦਰ ਮੰਦਰ ਮਸਜਿਦ ਨਾ ਕੋਈ ਵਖਾਇਆ। ਪਵਣ ਪਾਣੀ ਨਾ ਕੋਈ ਹੁਲਾਰ, ਬਾਣੀ ਖਾਣੀ ਨਾ ਕੋਇ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਆਪ ਆਪਣੀ ਕਲ ਧਾਰ, ਹਰਿ ਆਪਣੀ ਬਣਤ ਬਣਾਈਆ। ਆਪ ਆਪਣਾ ਵੇਖ ਵਿਚਾਰ, ਆਪ ਆਪਣੀ ਜੋਤ ਜਗਾਈਆ। ਆਪ ਆਪਣਾ ਦਏ ਸਹਾਰ, ਆਪ ਆਪਣਾ ਹੋਏ ਸਹਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੇ ਰੰਗ ਰੰਗਾਈਆ। ਆਪ ਆਪਣਾ ਵੇਖ ਸਾਚਾ ਘਰ ਬਾਰ, ਆਪ ਆਪਣਾ ਦਰ ਸੁਹਾਈਆ। ਆਪ ਆਪਣੇ ਬੈਠ ਸੱਚੇ ਦਰਬਾਰ, ਆਪ ਆਪਣਾ ਰਾਜ ਕਮਾਈਆ। ਆਪੇ ਦਾਤਾ ਸ਼ਾਹੋ ਸੱਚੀ ਸਰਕਾਰ, ਸ਼ਾਹੋ ਭੂਪ ਆਪ ਅਖਵਾਈਆ। ਆਪ ਆਪਣਾ ਕਰ ਅਕਾਰ, ਨਿਰਾਕਾਰ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਦਏ ਉਪਾਈਆ। ਜੋਤੀ ਜੋਤ ਹਰਿ ਜੋਤ ਜਗਾ, ਅਚਰਜ ਖੇਲ ਖਿਲਾਇੰਦਾ। ਲੋਕਮਾਤ ਫੇਰਾ ਪਾ, ਆਪ ਆਪਣਾ ਰਾਗ ਅਲਾਇੰਦਾ। ਬ੍ਰਹਮਾ ਵੇਤਾ ਲਿਆ ਜਗਾ, ਏਕਾ ਸ਼ਬਦ ਸੁਣਾਇੰਦਾ। ਚਾਰੇ ਮੁਖ ਆਪ ਖੁਲ੍ਹਾ, ਅੱਠੇ ਨੇਤਰ ਨੀਰ ਵਹਾਇੰਦਾ। ਹਰਿ ਹਰਿ ਹਰਿ ਆਪੇ ਗਾ, ਆਪੇ ਭੇਵ ਖੁਲ੍ਹਾਇੰਦਾ। ਭੇਵ ਨਾ ਸਕੇ ਕੋਈ ਪਾ, ਆਪ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਸੰਗ ਰੱਖ, ਹਰਿ ਆਪਣੀ ਕਲ ਵਰਤਾਈਆ। ਸਤਿਜੁਗ ਸਾਚੇ ਹੋ ਪਰਤੱਖ, ਖੇਲੇ ਖੇਲ ਬੇਪਰਵਾਹੀਆ। ਸੰਤ ਸੁਹੇਲੇ ਲਏ ਰੱਖ, ਮਨਮੁਖ ਜੀਵਾਂ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਵੇਖ ਵਖਾਏ ਸ੍ਰਿਸ਼ਟ ਸਬਾਈਆ। ਸਤਿਜੁਗ ਸਾਚਾ ਰੰਗ ਮਾਣ, ਹਰਿ ਸਾਚੀ ਬਣਤ ਬਣਾਈਆ। ਆਪ ਆਪਣੀ ਕਰ ਪਛਾਣ, ਬ੍ਰਹਿਮੰਡਾਂ ਲਏ ਜਗਾਈਆ। ਏਕਾ ਦੇਵੇ ਧੁਰ ਫ਼ਰਮਾਣ, ਆਤਮ ਬ੍ਰਹਮ ਗਿਆਨ ਜਣਾਈਆ। ਏਕਾ ਸ਼ਬਦ ਇਕ ਬਿਬਾਣ, ਏਕਾ ਏਕ ਰਿਹਾ ਚੜ੍ਹਾਈਆ। ਏਕਾ ਜੀਅ ਏਕਾ ਦਾਨ, ਏਕਾ ਭਿਛਿਆ ਝੋਲੀ ਪਾਈਆ। ਏਕਾ ਰਾਗ ਏਕਾ ਕਾਨ, ਹਰਿ ਏਕਾ ਏਕ ਸੁਣਾਈਆ। ਏਕਾ ਹੱਟ ਇਕ ਗਿਆਨ, ਇਕ ਦੁਕਾਨ ਏਕਾ ਵਣਜ ਰਿਹਾ ਕਰਾਈਆ। ਏਕਾ ਘਰ ਇਕ ਮਕਾਨ, ਇਕ ਅਕੱਲਾ ਆਪ ਉਪਾਈਆ। ਨਾ ਕੋਈ ਦੀਸੇ ਹੋਰ ਨਿਸ਼ਾਨ, ਨਾ ਕੋਈ ਰਚਨ ਰਚਾਈਆ। ਜਨ ਭਗਤਾਂ ਦੇਵੇ ਦਰ ਦਵਾਰੇ ਮਾਣ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਚ ਸਚ ਕਰੇ ਕੁੜਮਾਈਆ। ਸਤਿਜੁਗ ਤੇਰਾ ਸਚ ਵਿਹਾਰ, ਹਰਿ ਸਾਚੀ ਬਣਤ ਬਣਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਏਕ ਰਹੇ ਸਰਨਾਈਆ। ਏਕਾ ਹਰਿ ਇਕ ਵਰਤਾਰ, ਦੇਵਣਹਾਰ ਇਕ ਰਖਾਈਆ। ਏਕਾ ਦਰ ਇਕ ਭੰਡਾਰ, ਏਕਾ ਰਿਹਾ ਭਰਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਬਾਵਨ ਬਣਿਆ ਭੇਖਾ ਧਾਰ, ਬਲ ਦਵਾਰਾ ਵੇਖ ਵਖਾਈਆ। ਸਤਿਜੁਗ ਤੇਰਾ ਵੇਖ ਕਿਨਾਰ, ਆਪ ਆਪਣਾ ਲਏ ਉਪਾਈਆ। ਤ੍ਰੀਆ ਵੇਸ ਰੰਗ ਕਰਤਾਰ, ਤ੍ਰੈਗੁਣ ਮਾਇਆ ਵਿਚ ਨਾ ਆਈਆ। ਰਾਮ ਰਾਮਾ ਲੈ ਅਵਤਾਰ, ਆਪ ਆਪਣੀ ਖੇਲ ਖਿਲਾਈਆ। ਆਪੇ ਜਾਣੇ ਆਪਣੀ ਧਾਰ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਗਊ ਗ਼ਰੀਬਾਂ ਪਾਵੇ ਸਾਰ, ਬਾਲ ਅਞਾਣੇ ਗਲੇ ਲਗਾਈਆ। ਤੋੜੇ ਰਾਵਣ ਗੜ੍ਹ ਹੰਕਾਰ, ਏਕਾ ਬਾਣ ਚਲਾਈਆ। ਰਾਮ ਸ਼ਸਤਰ ਅਪਰ ਅਪਾਰ, ਨਾ ਸਕੇ ਕੋਈ ਬਚਾਈਆ। ਰਣ ਭੂਮੀ ਸੁੱਤੇ ਪੈਰ ਪਸਾਰ, ਰਘਵੰਸ ਕਰੀ ਕੁੜਮਾਈਆ। ਸੰਮਤ ਚੌਦਾਂ ਲੇਖ ਅਪਾਰ, ਪ੍ਰਭ ਸਾਚਾ ਰਿਹਾ ਲਿਖਾਈਆ। ਸੰਮਤ ਪੰਦਰਾਂ ਕਰ ਉਜਿਆਰ, ਚਰਨ ਦਵਾਰਾ ਬੰਕ ਸੁਹਾਈਆ। ਪੰਦਰਾਂ ਕੱਤਕ ਪਾਵੇ ਸਾਰ, ਸਿਰਜਣਹਾਰ ਆਪ ਅਖਵਾਈਆ। ਚਾਰ ਕੁੰਟ ਦਏ ਹੁਲਾਰ, ਸ਼ਾਹ ਭਬੀਖਨ ਲਏ ਉਠਾਈਆ। ਪਾਰਬ੍ਰਹਮ ਪ੍ਰਭ ਖੇਲ ਅਪਰ ਅਪਾਰ, ਪਰਮ ਪੁਰਖ ਵੱਡੀ ਵਡਿਆਈਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਹੁਲਾਰ, ਸੱਤਾਂ ਦੀਪਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਤ੍ਰੈ ਤ੍ਰੈ ਤ੍ਰੀਆ ਤੇਰਾ ਰਾਗ, ਰਾਮ ਰਾਮਾ ਰਾਮ ਉਪਾਇਆ। ਹਰਿਜਨ ਮੇਲਾ ਕੰਤ ਸੁਹਾਗ, ਦਰ ਘਰ ਸਾਚੇ ਮੰਗਲ ਗਾਇਆ। ਆਤਮ ਜੋਤੀ ਜਗੇ ਚਿਰਾਗ਼, ਅੰਧ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਦਵਾਰਾ ਵੇਖ ਵਖਾਇਆ। ਸਚ ਦਵਾਰਾ ਵੇਖਣਹਾਰਾ, ਨਿਹਕਲੰਕ ਨਿਹਕਾਮੀ। ਏਕਾ ਜੋਤੀ ਨੂਰ ਕਰੇ ਚਮਤਕਾਰਾ, ਪਾਰਬ੍ਰਹਮ ਸਚ ਸੱਚਾ ਸਵਾਮੀ। ਨਾਮ ਖੰਡਾ ਤੇਜ਼ ਕਟਾਰਾ, ਹੱਥ ਫੜੇ ਹਰਿ ਅੰਤਰਜਾਮੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਰੈਣ ਅੰਧੇਰੀ ਸ਼ਾਮੀ। ਕਲਜੁਗ ਮਿਟੇ ਰੈਣ ਅੰਧੇਰਾ, ਹਰਿ ਸਾਚੇ ਜੋਤ ਜਗਾਈਆ। ਲੱਖ ਚੁਰਾਸੀ ਕਰੇ ਹੱਕ ਨਿਬੇੜਾ, ਨਗਰ ਖੇੜਾ ਵੇਖ ਵਖਾਈਆ। ਗੁਰਸਿਖ ਚੁੱਕੇ ਜਗਤ ਝੇੜਾ, ਹਰਿ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਹਰਿ ਸਾਜਨ ਜਗ ਮੀਤੜਾ, ਨਾਮ ਰੰਗ ਕਰਤਾਰ। ਕਾਇਆ ਚੋਲੀ ਰੰਗੇ ਚੀਥੜਾ, ਆਪ ਆਪਣੀ ਕਿਰਪਾ ਧਾਰ। ਮਿੱਠਾ ਕਰੇ ਕਾਇਆ ਕੌੜਾ ਰੀਠੜਾ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਸਤਿਜੁਗ ਸਾਚੀ ਦੱਸੇ ਰੀਤੜਾ, ਚਾਰ ਵਰਨ ਇਕ ਦਵਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਸੋ ਪੁਰਖ ਨਿਰੰਜਣ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਦਵਾਰਾ ਸਾਚਾ ਧਾਮ, ਪਾਰਬ੍ਰਹਮ ਸਰਨਾਈਆ। ਮਿਲੇ ਮੇਲ ਰਮਈਆ ਰਾਮ, ਨਾਮ ਨਈਆ ਇਕ ਵਖਾਈਆ। ਮੋਹਣ ਮਾਧਵ ਘਨਈਆ ਸ਼ਾਮ, ਸਾਚਾ ਸਈਆ ਇਕ ਅਖਵਾਈਆ। ਲੇਖੇ ਲਾਏ ਮਾਟੀ ਚਾਮ, ਕਾਇਆ ਤਨ ਵੇਖ ਵਖਾਈਆ। ਕਾਇਆ ਖੇੜਾ ਨਗਰ ਗਰਾਮ, ਸਚ ਮਹੱਲ ਇਕ ਵਸਾਈਆ। ਉਚ ਅਟੱਲ ਕਰੇ ਬਿਸਰਾਮ, ਨਿਹਚਲ ਧਾਮ ਇਕ ਰਖਾਈਆ। ਸੀਤਾ ਸੁਰਤੀ ਇਕ ਗਿਆਨ, ਇਕ ਧਿਆਨ ਰਖਾਈਆ। ਏਕਾ ਚਿੱਲਾ ਤੀਰ ਕਮਾਨ, ਏਕਾ ਧਨੁਖ ਹੱਥ ਉਠਾਈਆ। ਏਕਾ ਮਾਰੇ ਸਚ ਨਿਸ਼ਾਨ, ਏਕਾ ਏਕ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਵਾਰ ਇਕ ਵਖਾਈਆ। ਚਰਨ ਦਵਾਰ ਸਚ ਸਿੰਘਾਸਣ, ਹਰਿ ਸਾਚਾ ਮੇਲ ਮਿਲਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ਣ, ਹਰਿਜਨ ਸਾਚੇ ਲਏ ਜਗਾਈਆ। ਪਰਗਟ ਹੋ ਘਨਕਪੁਰ ਵਾਸਣ, ਘਰ ਸਾਚਾ ਵੇਖ ਵਖਾਈਆ। ਸਾਚੇ ਮੰਦਰ ਪਾਵੇ ਰਾਸਣ, ਥਿਰ ਘਰ ਸਾਚਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਵਾਰ ਵੱਡੀ ਵਡਿਆਈਆ। ਚਰਨ ਦਵਾਰ ਸਚ ਟਿਕਾਣਾ, ਗੁਰ ਪੂਰੇ ਆਪ ਰਖਾਇਆ। ਚਾਰ ਵਰਨ ਇਕ ਬਿਬਾਣਾ, ਏਕਾ ਰਾਹ ਚਲਾਇਆ। ਏਕਾ ਸ਼ਬਦ ਇਕ ਗਿਆਨਾ, ਏਕਾ ਨਾਮ ਉਪਾਇਆ। ਏਕਾ ਰਸਨਾ ਏਕਾ ਚਿੱਲਾ ਏਕਾ ਤੀਰ ਕਮਾਨਾ, ਏਕਾ ਏਕ ਰਹੇ ਉਠਾਇਆ। ਏਕਾ ਜੋਤ ਸ੍ਰੀ ਭਗਵਾਨਾ, ਹਰ ਘਟ ਅੰਦਰ ਡੇਰਾ ਲਾਇਆ। ਪਾਰਬ੍ਰਹਮ ਪੁਰਖ ਸੁਲਤਾਨਾ, ਸਤਿ ਸਰੂਪੀ ਆਪ ਸਮਾਇਆ। ਜਨ ਭਗਤਾਂ ਬੰਨੇ ਸਾਚਾ ਗਾਨਾ, ਨਾਮ ਤੰਦਨ ਇਕ ਬੰਧਾਇਆ। ਅੰਤਰ ਆਤਮ ਸੁਣਾਏ ਸਾਚਾ ਗਾਣਾ, ਅਨਹਦ ਸਾਚਾ ਤਾਲ ਵਜਾਇਆ। ਇਕ ਵਖਾਏ ਪਦ ਨਿਰਬਾਨਾ, ਸੋਹੰ ਹੰਸਾ ਰੂਪ ਵਟਾਇਆ। ਸਚ ਦਵਾਰੇ ਦੇਵੇ ਮਾਣਾ, ਅੰਸਾ ਬੰਸਾ ਆਪ ਹੋ ਜਾਇਆ। ਆਪੇ ਵਰਤੇ ਆਪਣਾ ਭਾਣਾ, ਕਲਜੁਗ ਕੰਸਾ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਇਕ ਸੁਹਾਇਆ। ਚਰਨ ਦਵਾਰ ਸਾਚੀ ਧੂੜ, ਗੁਰਮੁਖ ਵਿਰਲਾ ਪਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ, ਜਿਸ ਜਨ ਦਇਆ ਕਮਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਦ੍ਰਿੜਾਇੰਦਾ। ਆਵਣ ਜਾਵਣ ਕਟੇ ਜੂੜ, ਲੱਖ ਚੁਰਾਸੀ ਫੰਦ ਕਟਾਇੰਦਾ। ਏਕਾ ਰੰਗਣ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਵੇਖ ਵਖਾਇੰਦਾ। ਚਰਨ ਦਵਾਰ ਸਾਚੀ ਧਾਰ, ਧੁਰਦਰਗਾਹੀ ਆਪ ਚਲਾਇੰਦਾ। ਆਪ ਆਪਣਾ ਰੰਗ ਰੰਗ ਕਰਤਾਰ, ਰੰਗਣਹਾਰ ਆਪ ਅਖਵਾਇੰਦਾ। ਸਾਚਾ ਸੰਗ ਵਿਚ ਸੰਸਾਰ, ਜਨ ਭਗਤਾਂ ਆਪ ਰਖਾਇੰਦਾ। ਮੰਗਨ ਮੰਗ ਦਰ ਦਰਬਾਰ, ਦੋਏ ਜੋੜ ਸੀਸ ਝੁਕਾਇੰਦਾ। ਪੰਜ ਵਿਕਾਰਾ ਲਏ ਫੜ, ਏਕਾ ਤੰਦਨ ਤੰਦ ਰਖਾਇੰਦਾ। ਕਾਇਆ ਤੋੜ ਕਿਲਾ ਹੰਕਾਰੀ ਗੜ੍ਹ, ਮਸਤਕ ਚੰਦਨ ਟਿੱਕਾ ਨਾਮ ਲਗਾਇੰਦਾ। ਆਪ ਆਪਣਾ ਘਾੜਣ ਘੜ, ਘੜਨਹਾਰ ਪੁਰਖ ਸਮਰਥ ਆਪ ਅਖਵਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਜਨ ਭਗਤਾਂ ਫੜਾਏ ਆਪਣਾ ਲੜ, ਏਕਾ ਪੱਲੂ ਨਾਮ ਫੜਾਇੰਦਾ। ਸਚ ਦਵਾਰੇ ਅੱਗੇ ਖੜ, ਏਕਾ ਧਾਮ ਸੁਹਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਜਗਤ ਵਿਦਿਆ ਅੱਖਰ ਗਿਆ ਪੜ੍ਹ, ਵੇਦ ਕਤੇਬ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਖਾਣੀ ਬਾਣੀ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰਸ ਦਰਸਾਇੰਦਾ। ਗੁਰਚਰਨ ਦਵਾਰਾ ਸਾਚਾ ਹੱਟ, ਚੌਦਾਂ ਲੋਕ ਆਪ ਖੁਲ੍ਹਾਇੰਦਾ। ਨਾਮ ਵਣਜਾਰਾ ਰੱਖੇ ਪਟ, ਜਨ ਭਗਤਾਂ ਤਨ ਪਹਿਨਾਇੰਦਾ। ਸੋ ਪੁਰਖ ਨਿਰੰਜਣ ਮਾਰੇ ਸੱਟ, ਹੰ ਹੰਗਤਾ ਗੜ੍ਹ ਤੁੜਾਇੰਦਾ। ਏਕਾ ਦੂਜਾ ਦੇਵੇ ਕੱਟ, ਤੀਜਾ ਨੈਣ ਇਕ ਖੁਲ੍ਹਾਇੰਦਾ। ਚੌਥੇ ਘਰ ਹੋ ਪਰਗਟ, ਆਪ ਆਪਣੇ ਅੰਗ ਲਗਾਇੰਦਾ। ਲੇਖਾ ਚੁੱਕੇ ਕਾਇਆ ਮੱਟ, ਗੁਰਮੁਖ ਸਾਜਣ ਵੇਖ ਵਖਾਇੰਦਾ। ਝੂਠਾ ਬੁਰਜ ਜਾਣਾ ਢੱਠ, ਥਿਰ ਕੋਈ ਰਹਿਣ ਨਾ ਪਾਇੰਦਾ। ਲੇਖਾ ਚੁੱਕੇ ਤੀਰਥ ਅਠ ਸਠ, ਗੰਗਾ ਗੋਦਾਵਰੀ ਮੁਖ ਸ਼ਰਮਾਇੰਦਾ। ਗੁਰਚਰਨ ਦਵਾਰੇ ਸਚ ਅਕੱਠ, ਦਰਗਹਿ ਸਾਚੀ ਧਾਮ ਸੁਹਾਇੰਦਾ। ਤ੍ਰੈਗੁਣ ਲੋਕਮਾਤ ਮਾਇਆ ਰਚਿਆ ਮੱਠ, ਪ੍ਰਭ ਸਾਚਾ ਲੰਬੂ ਲਾਇੰਦਾ। ਸਾਚੀ ਵਸਤ ਨਾ ਕੋਈ ਰੱਖੇ ਹੱਥ, ਕਾਮ ਕਰੋਧ ਸਰਬ ਸਤਾਇੰਦਾ। ਗੁਰਚਰਨ ਦਵਾਰ ਜੋ ਜਨ ਗਏ ਢੱਠ, ਕਲਜੁਗ ਅੰਤਮ ਮੇਲ ਮਿਲਾਇੰਦਾ। ਮੇਲ ਮਿਲਾਏ ਨੱਠ ਨੱਠ, ਦਿਵਸ ਰੈਣ ਸੇਵ ਕਮਾਇੰਦਾ। ਪੋਹ ਛੱਬੀ ਤੇਰੀ ਸਾਚੀ ਚਠ, ਪ੍ਰਭ ਸਾਚਾ ਆਪ ਕਰਾਇੰਦਾ। ਚੌਦਾਂ ਲੋਕਾਂ ਗੇੜੇ ਉਲਟੀ ਲੱਠ, ਗੇੜਨਹਾਰ ਆਪ ਅਖਵਾਇੰਦਾ। ਨੌਂ ਸੱਤ ਸੋਲਾਂ ਜੋਤੀ ਲਟ ਲਟ, ਆਪ ਆਪਣੀ ਆਪ ਜਗਾਇੰਦਾ। ਪੁਰੀਆਂ ਲੋਆਂ ਮੇਟੇ ਫਟ, ਏਕਾ ਧਾਰ ਚਲਾਇੰਦਾ। ਸੋਹੰ ਸ਼ਬਦ ਚਲਾਏ ਘਟ ਘਟ, ਬਚਿਆ ਕੋਈ ਰਹਿਣ ਨਾ ਪਾਇੰਦਾ। ਕਲਜੁਗ ਖੇਲ ਬਾਜ਼ੀਗਰ ਨੱਟ, ਅੰਤਮ ਵੇਖ ਵਖਾਇੰਦਾ । ਸਤਿਜੁਗ ਸਾਚਾ ਰਿਹਾ ਨੱਠ, ਪ੍ਰਭ ਚਰਨ ਦਵਾਰ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਚਰਨ ਦਵਾਰਾ ਹਰਿ ਨਿਰੰਕਾਰਾ, ਨਿਰਗੁਣ ਇਕ ਸੁਹਾਇੰਦਾ। ਗੁਰਚਰਨ ਦਵਾਰਾ ਸਚ ਦੁਕਾਨ, ਹਰਿ ਸਾਚਾ ਮਾਤ ਖੁਲ੍ਹਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਬ੍ਰਹਮ ਜਣਾਈਆ। ਏਕਾ ਗੁਰ ਇਕ ਧਿਆਨ, ਏਕਾ ਲਿਵ ਲਾਈਆ। ਏਕਾ ਤੀਰ ਇਕ ਨਿਸ਼ਾਨ, ਏਕਾ ਹੱਥ ਉਠਾਈਆ। ਏਕਾ ਚਿੱਲਾ ਏਕਾ ਤੀਰ ਕਮਾਨ, ਏਕਾ ਹਰਿ ਏਕਾ ਰਿਹਾ ਵਖਾਈਆ। ਏਕਾ ਰਸਨਾ ਏਕਾ ਗਾਣ, ਏਕਾ ਜਿਹਵਾ ਰਿਹਾ ਹਿਲਾਈਆ। ਏਕਾ ਰਾਗ ਏਕਾ ਕਾਨ, ਏਕਾ ਵੱਜੇ ਵਧਾਈਆ। ਏਕਾ ਦਰ ਹਰਿ ਭਗਵਾਨ, ਦੂਸਰ ਕੋਈ ਰਹਿਣ ਨਾ ਪਾਈਆ। ਕਲਜੁਗ ਜੀਵ ਅੰਤ ਪਛਤਾਨ, ਨਾ ਹੋਏ ਕੋਈ ਸਹਾਈਆ। ਰਾਜ ਰਾਜਾਨ, ਸਰਬ ਮਿਟ ਜਾਣ, ਸੀਸ ਤਾਜ ਨਾ ਕੋਈ ਰਖਾਈਆ। ਸਾਧ ਸੰਤ ਹੋਏ ਬੇਪਛਾਨ, ਮਾਇਆ ਜੇਵੜੀ ਗਲ ਵਿਚ ਪਾਈਆ। ਜੂਠ ਝੂਠ ਪੀਣ ਖਾਣ, ਕਾਮ ਕਰੋਧ ਲੋਭ ਮੋਹ ਹੰਕਾਰ ਵਿਕਾਰ ਜਗਤ ਤ੍ਰਿਸਨਾ ਇਕ ਵਧਾਈਆ। ਧਰਤ ਨਿਮਾਣੀ ਨਾ ਝੱਲੇ ਭਾਰ, ਪ੍ਰਭ ਦਰ ਦਵਾਰ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਏਕਾ ਸ਼ਬਦ ਰਿਹਾ ਉਠਾਈਆ। ਜੋਤ ਸਰੂਪੀ ਕਰ ਪਿਆਰ, ਆਦਿ ਸ਼ਕਤ ਵਿਚ ਸਮਾਈਆ। ਆਦਿ ਸ਼ਕਤ ਕਰ ਅਕਾਰ, ਲੋਕਮਾਤ ਫੇਰਾ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਰਹੇ ਵਿਚਾਰ, ਆਪ ਆਪਣਾ ਧਾਮ ਸੁਹਾਈਆ। ਪਾਰਬ੍ਰਹਮ ਤੇਰਾ ਭੇਖ ਨਿਆਰ, ਜੁਗ ਜੁਗ ਆਪਣੀ ਰਚਨ ਰਚਾਈਆ। ਕਲਜੁਗ ਤੇਰੀ ਕਾਲੀ ਧਾਰ, ਕਰਤਾ ਪੁਰਖ ਆਪ ਮਿਟਾਈਆ। ਪਰਗਟ ਹੋ ਅਧ ਵਿਚਕਾਰ, ਦਿਸ ਕਿਸੇ ਨਾ ਆਈਆ। ਕੋਟੀ ਕੋਟ ਫਿਰਦੇ ਦਸਮ ਦਵਾਰ, ਦਸਮ ਦਵਾਰਾ ਹੱਥ ਨਾ ਆਈਆ। ਕੋਟਨ ਕੋਟ ਚੋਟੀ ਚੜ੍ਹੇ ਪਰਬਤ ਢਹਿ ਢਹਿ ਡਿਗੇ ਡੂੰਘੀ ਗਾਰ, ਕਾਇਆ ਗਾਰ ਇਕ ਵਖਾਈਆ। ਕੋਟੀ ਕੋਟ ਹੋਏ ਸ਼ਾਹ ਸਵਾਰ, ਮਨ ਸ਼ਹਿਨਸ਼ਾਹ ਰਿਹਾ ਦੌੜਾਈਆ। ਕੋਟੀ ਕੋਟ ਰਹੇ ਪੁਕਾਰ, ਬੁਧ ਸੁਧ ਰਹਿਣ ਨਾ ਪਾਈਆ। ਕੋਟੀ ਕੋਟ ਮਰੇ ਵਿਚ ਸੰਸਾਰ, ਸਚ ਦਵਾਰ ਦਿਸ ਨਾ ਆਈਆ। ਕੋਟੀ ਕੋਟ ਕਰਨ ਪੁਕਾਰ, ਅੱਠੇ ਪਹਿਰ ਰਹੇ ਬਿਲਲਾਈਆ। ਕੋਟੀ ਕੋਟ ਲੱਭਣ ਮੀਤ ਮੁਰਾਰ, ਕਾਹਨਾ ਕ੍ਰਿਸ਼ਨਾ ਦਿਸ ਨਾ ਆਈਆ। ਕੋਟੀ ਕੋਟ ਰਹੇ ਚਿਤਾਰ, ਰਾਮਾ ਸੀਤਾ ਨਾਅਰਾ ਲਾਈਆ। ਕੋਟੀ ਕੋਟ ਕਰਨ ਅਹਾਰ, ਹਨਵੰਤਾ ਪਵਣ ਰੂਪ ਸਮਾਈਆ। ਕੋਟੀ ਕੋਟ ਰਹੇ ਕਰ ਜੈ ਜੈਕਾਰ, ਨਾਨਕ ਗੋਬਿੰਦ ਦਿਸ ਨਾ ਆਈਆ। ਕੋਟੀ ਕੋਟ ਰੋ ਰੋ ਰਹੇ ਧਾਹਾਂ ਮਾਰ, ਸੰਗ ਮੁਹੰਮਦ ਚਾਰ ਯਾਰ ਨਾ ਕੋਈ ਫੇਰਾ ਪਾਈਆ। ਕੋਟੀ ਕੋਟ ਹੋਏ ਖਵਾਰ, ਅੱਲਾ ਰਾਣੀ ਹੂ ਹੂ ਦਏ ਦੁਹਾਈਆ। ਤੂਹੀ ਤੂੰ ਇਕ ਕਰਤਾਰ, ਤੇਰੀ ਵਡ ਵਡਿਆਈਆ। ਸਤਿਗੁਰ ਸਾਚੇ ਸੁਣ ਪੁਕਾਰ, ਕਲਜੁਗ ਕਾਲੀ ਚੁੰਨੀ ਪਾਈਆ। ਧਰਤ ਮਾਤ ਦਏ ਸਹਾਰ, ਧਰਤ ਧਵਲ ਆਪ ਸੁਹਾਈਆ। ਆਪ ਆਪਣਾ ਕਰ ਆਕਾਰ, ਆਪ ਆਪਣਾ ਮੇਟ ਮਿਟਾਈਆ। ਪਰਗਟ ਹੋ ਵਿਚ ਸੰਸਾਰ, ਪ੍ਰਭ ਸਾਚੀ ਜੋਤ ਜਗਾਈਆ। ਛੱਬੀ ਪੋਹ ਦਿਵਸ ਵਿਚਾਰ, ਆਪਣਾ ਸੀਸ ਹਰਿ ਜਗਦੀਸ ਗੁਰ ਸੰਗਤ ਭੇਟ ਚੜ੍ਹਾਈਆ। ਭੇਵ ਨਾ ਪਾਇਣ ਰਾਗ ਛਤੀਸ, ਗੀਤਾ ਗਿਆਨ ਨਾ ਕੋਈ ਜਣਾਈਆ। ਖੇਲੇ ਖੇਲ ਬੀਸ ਇਕੀਸ, ਅਕਲ ਕਲਾ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਬਖ਼ਸ਼ੇ ਸਾਚਾ ਵਰ, ਗੁਰਚਰਨ ਸੱਚੀ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੇਵਣਹਾਰ ਜਗਤ ਵਡਿਆਈਆ। ਇਕ ਅਕੱਲਾ ਏਕੰਕਾਰ, ਕੋਟ ਬ੍ਰਹਿਮੰਡ ਸਮਾਇਆ। ਦੂਜੀ ਬੰਨੇ ਸ਼ਬਦ ਧਾਰ, ਚੰਡ ਪਰਚੰਡ ਵਖਾਇਆ। ਤੀਜੇ ਪਾਵੇ ਆਪੇ ਸਾਰ, ਤ੍ਰੈਲੋਕਾਂ ਵੇਖ ਵਖਾਇਆ । ਚੌਥੇ ਘਰ ਖੇਲ ਅਪਾਰ, ਹਰਿਜਨ ਸਾਚੇ ਲਏ ਮਿਲਾਇਆ। ਪੰਚਮ ਮੇਲਾ ਕੰਤ ਭਤਾਰ, ਨਾਰੀ ਕੰਤਾ ਆਪ ਅਖਵਾਇਆ। ਛੇਵੇਂ ਛੱਪਰ ਛੰਨ ਅਪਾਰ, ਮਹੱਲ ਅਟੱਲ ਆਪ ਸੁਹਾਇਆ। ਸੱਤਵੇਂ ਸਤਿ ਪੁਰਖ ਨਿਰੰਜਣ ਜੋਤ ਉਜਿਆਰ, ਦੀਵਾ ਬੱਤੀ ਨਾ ਕੋਈ ਰਖਾਇਆ। ਅੱਠਵੇਂ ਅੱਠਾਂ ਤੱਤਾਂ ਵਸਿਆ ਬਾਹਰ, ਨਿਰਗੁਣ ਨਿਰਗੁਣ ਵਿਚ ਸਮਾਇਆ। ਨੌਵੇਂ ਨੌਂ ਦਰ ਖੋਲ੍ਹੇ ਜਗਤ ਕਿਵਾੜ, ਆਪ ਆਪਣਾ ਰਾਹ ਚਲਾਇਆ। ਦੱਸਵੇਂ ਬੈਠਾ ਸਾਚਾ ਲਾੜ, ਰੰਗ ਬਸੰਤੀ ਇਕ ਰੰਗਾਇਆ। ਇਕ ਦਸ ਵੇਖੇ ਤੇਰੀ ਧਾਰ, ਦੋ ਦਸ ਲਏ ਜਗਾਇਆ। ਤ੍ਰੈ ਦਸ ਸਾਚੇ ਘੋੜੇ ਦੇਵੇ ਚਾੜ੍ਹ, ਚਾਰ ਦਸ ਲਏ ਮਿਲਾਇਆ। ਚੌਦਾਂ ਚੌਦਸ ਕਰ ਵਿਚਾਰ, ਚੌਦਾਂ ਚੋਦਾਂ ਲੋਕ ਹਿਲਾਇਆ। ਚੌਦਾਂ ਖੇਲੇ ਖੇਲ ਅਪਾਰ, ਚੌਦਾਂ ਚੌਦਾਂ ਵਿਚ ਸਮਾਇਆ। ਚੌਦਾਂ ਬੋਲੇ ਇਕ ਜੈਕਾਰ, ਚੌਦਾਂ ਸਾਚਾ ਨਾਅਰਾ ਲਾਇਆ। ਚੌਦਾਂ ਖੰਡਾਂ ਏਕਾ ਧਾਰ, ਚੌਦਾਂ ਵਿਚ ਬ੍ਰਹਿਮੰਡ ਜਗਾਇਆ। ਚੌਦਾਂ ਜੇਰਜ ਅੰਡਾਂ ਪਾਵੇ ਸਾਰ, ਚੌਦਾਂ ਉਤਭੁਜ ਸੇਤਜ ਵੇਖ ਵਖਾਇਆ। ਚੌਦਾਂ ਭੇਖ ਪਖੰਡਾ ਦਏ ਨਿਵਾਰ, ਚੌਦਾਂ ਡੰਡਾ ਏਕਾ ਲਾਇਆ। ਚੌਦਾਂ ਕੰਢਾ ਪਾਰ ਕਿਨਾਰ, ਚੌਦਾਂ ਵੇਲਾ ਅੰਤਮ ਆਇਆ। ਚੌਦਾਂ ਰੰਡਾ ਸਰਬ ਸੰਸਾਰ, ਚੌਦਾਂ ਕੰਤ ਨਾ ਕੋਈ ਹੰਢਾਇਆ। ਚੌਦਾਂ ਵੰਡਾਂ ਵਿਚ ਸੰਸਾਰ, ਚੌਦਾਂ ਆਪਣੀ ਰਿਹਾ ਵੰਡਾਇਆ। ਚੌਦਾਂ ਚੌਦਾਂ ਇਕ ਪਿਆਰ, ਚੌਦਾਂ ਗੁਰਮੁਖ ਰਿਹਾ ਕਮਾਇਆ। ਆਪ ਆਪਣਾ ਖੇਲ ਅਪਾਰ, ਪ੍ਰਭ ਸਾਚੇ ਆਪ ਰਚਾਇਆ। ਪੰਜ ਦੱਸ ਤੇਰਾ ਇਕ ਪਿਆਰ, ਪੰਜ ਦਸ ਵਿਚ ਸਮਾਇਆ। ਛੇ ਦਸ ਤੇਰਾ ਕਰ ਸ਼ੰਗਾਰ, ਏਕਾ ਬਸਤਰ ਤਨ ਛੁਹਾਇਆ। ਸੱਤ ਦਸ ਤੇਰਾ ਨਾਮ ਅਧਾਰ, ਪ੍ਰਭ ਸਾਚੇ ਇਕ ਜਣਾਇਆ। ਅਠ ਦਸ ਖੋਲ੍ਹ ਦਵਾਰ, ਦਸ ਅਠ ਮੇਲ ਮਿਲਾਇਆ। ਨੌਂ ਦਸ ਕਰੇ ਪਸਾਰ, ਨੌਂ ਦਸ ਤੇਰਾ ਰੋ ਰੋ ਨੀਰ ਵਹਾਇਆ। ਦਸ ਦਸ ਬੀਸ ਹਰਿ ਜਗਦੀਸ ਕਰੇ ਖੇਲ ਅਪਾਰ, ਛਤਰ ਸੀਸ ਇਕ ਝੁਲਾਇਆ। ਰਾਗ ਛਤੀਸ ਨਾ ਪਾਏ ਸਾਰ, ਵੇਦ ਪੁਰਾਨ ਨਾ ਕੋਈ ਗਾਇਆ। ਅੰਜੀਲ ਕੁਰਾਨ ਗਈ ਹਾਰ, ਚਾਰੋਂ ਕੁੰਟ ਰਹੀ ਕੁਰਲਾਇਆ। ਸਾਧ ਸੰਤ ਕਰਨ ਵਿਚਾਰ, ਜੀਵ ਜੰਤ ਹੋਏ ਧਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਸਦ ਚੌਦਾਂ ਚੌਦਾਂ ਵੇਖ ਵਖਾਇਆ। ਬੀਸ ਸਦ ਹਰਿ ਜਗਦੀਸਾ, ਆਪਣੀ ਕਲ ਵਰਤਾਇੰਦਾ। ਵੇਖ ਵਖਾਏ ਮੂਸਾ ਈਸਾ, ਸ਼ਾਹ ਅਬਨੂਸਾ ਸੰਗ ਰਲਾਇੰਦਾ। ਏਕਾ ਸ਼ਬਦ ਇਕ ਹਦੀਸਾ, ਏਕਾ ਅੱਖਰ ਜਾਪ ਜਪਾਇੰਦਾ। ਅੱਲਾ ਰਾਣੀ ਵਿਚ ਉਨੀਸਾ, ਆਪ ਆਪਣੇ ਵਿਚ ਟਿਕਾਇੰਦਾ। ਅੱਠ ਅਠਾਰਾਂ ਪੀਸਣ ਪੀਸਾ, ਤ੍ਰੈਗੁਣ ਬੇੜਾ ਆਪ ਰੁੜਾਇੰਦਾ। ਸੱਤ ਸਤਾਰਾਂ ਖਾਲੀ ਖੀਸਾ, ਰਾਜ ਰਾਜਾਨ ਨਾ ਕੋਈ ਦਸਾਇੰਦਾ। ਸੋਲਾਂ ਸੋਲਾਂ ਤੇਰੀ ਕੋਈ ਨਾ ਕਰੇ ਰੀਸਾ, ਸੋਲਾਂ ਸ਼ੰਗਾਰ ਨਾ ਤਨ ਕੋਈ ਹੰਢਾਇੰਦਾ । ਪੰਦਰਾਂ ਪੰਦਰਾਂ ਜੋਗ ਜਤੀ ਕਾ, ਹਰਿ ਜਾਗਰਤ ਜੋਤ ਜਗਾਇੰਦਾ। ਚੌਦਾਂ ਚੌਦਾਂ ਦੰਦ ਬਤੀਸਾ, ਦਰ ਹਰਿ ਸਾਚਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਸਦ ਚੌਦਾਂ ਤੇਰੀ ਧਾਰ ਬੰਧਾਇੰਦਾ। ਤੇਰੀ ਧਾਰਾ ਏਕੰਕਾਰ, ਏਕਾ ਏਕ ਰਖਾਈਆ। ਵੱਜਿਆ ਢੋਲ ਹਰਿ ਦਵਾਰ, ਲੋਕਮਾਤ ਕਰੇ ਕੁੜਮਾਈਆ। ਤੀਜੇ ਘਰ ਵੇਖ ਪਾਵੇ ਸਾਰ, ਹਰਿ ਲੋਚਣ ਇਕ ਖੁਲ੍ਹਾਈਆ। ਚੌਥਾ ਘਰ ਅਪਰ ਅਪਾਰ, ਪੰਚਮ ਮੇਲਾ ਸਹਿਜ ਸੁਭਾਈਆ। ਛੇਵਾਂ ਰੰਗ ਰੰਗੇ ਕਰਤਾਰ, ਸੱਤਵੇਂ ਸਤਿ ਪੁਰਖ ਨਿਰੰਜਣ ਜੋਤ ਜਗਾਈਆ। ਅੱਠ ਅੱਠ ਕਰ ਏਕਾ ਕਾਰ, ਹਰਿ ਕਾਇਆ ਚੜ੍ਹੇ ਚੜ੍ਹਾਈਆ। ਨੌਂ ਦਰ ਮੇਲਾ ਜਗਤ ਅਪਾਰ, ਲੱਖ ਚੁਰਾਸੀ ਰਿਹਾ ਤਰਾਈਆ । ਦਰ ਘਰ ਸਾਚਾ ਇਕ ਪਿਆਰ, ਦਸਵੇਂ ਆਪ ਜਣਾਈਆ। ਆਪ ਆਪਣੀ ਪਾਵੇ ਸਾਰ, ਨਾ ਕੋਈ ਬੂਝ ਬੁਝਾਈਆ। ਸਾਧ ਸੰਤ ਚੜ੍ਹ ਚੜ੍ਹ ਥੱਕੇ ਕੋਈ ਨਾ ਵੇਖੇ ਮਹੱਲ ਅਟਾਰ, ਨਾ ਕੋਈ ਕੁੰਡਾ ਲਾਹੀਆ। ਨੇਤਰ ਨੀਰ ਵਹਾਵਨ ਜ਼ਾਰੋ ਜ਼ਾਰ, ਅੱਠੇ ਪਹਿਰ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦਸਵਾਂ ਬੂਝ ਬੁਝਾਈਆ। ਦਸਵੇਂ ਘਰ ਹਰਿ ਨਿਰੰਕਾਰ, ਆਪਣੀ ਜੋਤ ਜਗਾਈਆ। ਰੂਪ ਅਗੰਮ ਅਪਰ ਅਪਾਰ, ਲਿਖਿਆ ਲੇਖ ਨਾ ਕੋਈ ਮਿਟਾਈਆ। ਸੋਲਾਂ ਕਰ ਤਨ ਸ਼ਿੰਗਾਰ, ਸਚ ਸਿੰਘਾਸਣ ਆਸਣ ਲਾਈਆ। ਦਸ ਪੰਜ ਇਕ ਪਿਆਰ, ਪੰਦਰਾਂ ਮੁਖ ਰਖਾਈਆ। ਚੌਦਾਂ ਹੱਟ ਵਣਜ ਵਪਾਰ, ਹਰਿ ਸਾਚਾ ਆਪ ਕਰਾਈਆ। ਤੀਰਥ ਤੇਰਾਂ ਤੇਰਾ ਤਟ, ਨਾਨਕ ਰਸਨਾ ਗਿਆ ਗਾਈਆ। ਬਾਰਾਂ ਬਾਰਾਂ ਕਰ ਪਰਕਾਸ਼ਨ ਘਟ ਘਟ, ਤੇਜ਼ ਭਾਨ ਆਪ ਕਰਾਈਆ। ਗਿਆਰਾ ਜੋਤੀ ਲਟ ਲਟ, ਰਾਹ ਆਪਣਾ ਆਪ ਜਣਾਈਆ। ਦਸਵੇਂ ਬੈਠਾ ਹਰਿ ਸਮਰਥ, ਆਪ ਆਪਣਾ ਰੂਪ ਵਟਾਈਆ। ਨੌਂ ਦਵਾਰੇ ਰਿਹਾ ਮੱਥ, ਅੱਠਵੇਂ ਜੁਗਤ ਜਣਾਈਆ। ਸੱਤਵੇਂ ਦਿਸੇ ਨਾ ਕੋਈ ਰੱਤ, ਛੇਵੇ ਛੰਨ ਨਾ ਕੋਈ ਛੁਹਾਈਆ। ਪੰਚਮ ਜਾਣੇ ਮਿਤ ਗਤ, ਚੌਥੇ ਘਰ ਮਿਲੇ ਵਡਿਆਈਆ। ਤੀਜੇ ਘਰ ਏਕਾ ਰਥ, ਸ਼ਬਦ ਬਿਬਾਣਾ ਆਪ ਚਲਾਈਆ। ਦੋ ਜਹਾਨੀ ਕਹਾਣੀ ਅਕੱਥ, ਆਪ ਆਪਣੀ ਰਿਹਾ ਚਲਾਈਆ। ਇਕ ਕਿਨਾਰਾ ਹਰਿ ਦਵਾਰਾ ਘਰ ਅਲੱਖ ਜਾਏ ਢੱਠ, ਮਿਲੇ ਸਚ ਸੱਚੀ ਸਰਨਾਈਆ। ਸੋਲਾਂ ਦਸ ਕਰ ਅਕੱਠ, ਪ੍ਰਭ ਦੋਹਾਂ ਜੋੜ ਜੁੜਾਈਆ। ਛੱਬੀ, ਛੱਬੀ ਪੋਹ ਆਇਆ ਨੱਠ ਨੱਠ, ਲੋਕਮਾਤ ਵੱਜੀ ਵਧਾਈਆ। ਵਿਸ਼ਨੂੰ ਛੱਡਿਆ ਆਪਣਾ ਹਠ, ਆਪ ਆਪਣੀ ਲਏ ਅੰਗੜਾਈਆ। ਪੁਰੀ ਬ੍ਰਹਮ ਵੇਖੇ ਜਾਏ ਢੱਠ, ਥਿਰ ਰਹਿਣ ਨਾ ਪਾਈਆ। ਸ਼ਿਵ ਸ਼ੰਕਰ ਖੋਲ੍ਹੇ ਆਪਣੀ ਕੰਠ, ਏਕਾ ਰਤਨ ਬਾਹਰ ਕਢਾਈਆ। ਇੰਦ ਇੰਦਰਾਸਨ ਲੱਗੀ ਅਗਨੀ ਮੱਠ, ਪ੍ਰਭ ਏਕਾ ਲੰਬੂ ਲਾਈਆ। ਤ੍ਰੈਲੋਕ ਪ੍ਰਭ ਵੇਖੇ ਹਰਿ ਸਮਰਥ, ਨਾ ਕੋਈ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੋਹ ਛੱਬੀ ਲੇਖ ਲਿਖਾਈਆ। ਛੱਬੀ ਪੋਹ ਜੋਤ ਜਗਾ, ਲੋਕਮਾਤ ਤਜਾਇਆ। ਪਾਰਬ੍ਰਹਮ ਵਿਚ ਸਮਾ, ਨੂਰੋ ਨੂਰ ਉਪਾਇਆ। ਆਪ ਆਪਣਾ ਭੇਖ ਵਟਾ, ਲੇਖਾ ਆਪਣਾ ਰਿਹਾ ਲਿਖਾਇਆ। ਆਪ ਆਪਣਾ ਵੇਖ ਵਖਾ, ਵੇਖਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੋਹ ਛੱਬੀ ਦਿਵਸ ਸੁਹਾਇਆ। ਛੱਬੀ ਪੋਹ ਸਚ ਦਿਹਾੜਾ, ਘਰ ਸਾਚੇ ਜੋਤ ਜਗਾਈਆ। ਧੁਰਦਰਗਾਹੀ ਸਾਚਾ ਲਾੜਾ, ਲੋਕਮਾਤ ਕਰੇ ਕੁੜਮਾਈਆ। ਲੱਖ ਚੁਰਾਸੀ ਲੁੱਟ ਜਾਏ ਦਿਨ ਦਿਹਾੜਾ, ਦਿਸ ਕਿਸੇ ਨਾ ਆਈਆ। ਸ਼ਬਦ ਉਠਾਏ ਅਗੰਮੀ ਧਾੜਾ, ਧਾਰ ਆਪਣੇ ਹੱਥ ਰਖਾਈਆ। ਨੌਂ ਖੰਡ ਪ੍ਰਿਥਮੀ ਤੇਰਾ ਇਕ ਅਖਾੜਾ, ਸੱਤਾਂ ਦੀਪਾਂ ਸੰਗ ਰਲਾਈਆ। ਲੱਖ ਚੁਰਾਸੀ ਵੇਖੇ ਪਰਖੇ ਚੰਗਾ ਮਾੜਾ, ਲੁਕਿਆ ਕੋਈ ਰਹਿਣ ਨਾ ਪਾਈਆ। ਆਪੇ ਫਿਰੇ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਫੇਰਾ ਪਾਈਆ। ਮਨਮੁਖ ਜੀਵਾਂ ਮਗਰ ਲਗਾਏ ਪੰਚਮ ਧਾੜਾ, ਨਾ ਕੋਈ ਸਕੇ ਮਾਤ ਬਚਾਈਆ। ਲੱਗੇ ਅੱਗ ਬਹੱਤਰ ਨਾੜਾ, ਅੱਠੇ ਪਹਿਰ ਰਿਹਾ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਗਨ ਆਪ ਮਨਾਈਆ। ਛੱਬੀ ਪੋਹ ਸੰਮਤ ਚੌਦਾਂ ਬੀਸ ਸਦ, ਹਰਿ ਸਾਚਾ ਰਚਨ ਰਚਾਇੰਦਾ। ਸ਼ਬਦ ਵਜਾਏ ਸਾਚਾ ਨਦ, ਲੋਆਂ ਪੁਰੀਆਂ ਆਪ ਸੁਣਾਇੰਦਾ। ਆਪ ਉਪਾਏ ਆਪਣਾ ਪਦ, ਗੁਰਮੁਖ ਸਾਚੇ ਵੇਖ ਵਖਾਇੰਦਾ। ਅੰਮ੍ਰਿਤ ਆਤਮ ਪਿਆਏ ਸਾਚੀ ਮਦ, ਏਕਾ ਜਾਮ ਰਖਾਇੰਦਾ। ਨੌਂ ਦਵਾਰੇ ਪਾਰ ਹੱਦ, ਘਰ ਦਸਵੇਂ ਮੇਲ ਮਿਲਾਇੰਦਾ। ਛੱਬੀ ਪੋਹ ਹਰਿਸੰਗਤ ਪ੍ਰਭ ਸਾਚਾ ਸਦ, ਸਚ ਸਿੰਘਾਸਣ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਧਾਰਾ ਆਪ ਸੁਹਾਇੰਦਾ। ਸ਼ਬਦ ਸਿੰਘਾਸਣ ਕਰ ਤਿਆਰ, ਹਰਿ ਸਾਚੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਵੇਦ ਕਤੇਬ ਭੇਵ ਨਾ ਰਾਈਆ। ਅਗਾਧ ਬੋਧ ਹਰਿ ਲੇਖ ਲਿਖਾਰ, ਆਪਣੇ ਹੱਥ ਰੱਖੀ ਵਡਿਆਈਆ। ਊਚੋ ਊਚ ਊਚ ਕਰਤਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਹੱਡ ਮਾਸ ਨਾੜੀ ਚਮੜੇ ਵਸਿਆ ਬਾਹਰ, ਮਾਤਾ ਪਿਤਾ ਨਾ ਕੋਈ ਉਪਾਈਆ। ਮੁੱਛ ਦਾੜ੍ਹੀ ਨਾ ਕੇਸ ਦਿਸੇ ਵਿਚ ਸੰਸਾਰ, ਨਾ ਕੋਈ ਮੂੰਡ ਮੁੰਡਾਈਆ। ਰੱਤੀ ਰੱਤ ਨਾ ਲਏ ਅਧਾਰ, ਰਕਤ ਬੂੰਦ ਨਾ ਕੋਈ ਰਖਾਈਆ। ਰਾਗ ਛਤੀਸ ਨਾ ਪਾਏ ਸਾਰ, ਨਾ ਕੋਈ ਲੇਖ ਲਿਖਾਈਆ। ਚਾਰ ਵੇਦ ਹੋਏ ਹੈਰਾਨ, ਅਠਾਰਾਂ ਪੁਰਾਨ ਦੇਣ ਦੁਹਾਈਆ। ਅੰਜੀਲ ਕੁਰਾਨ ਸਰਬ ਪਛਤਾਇਨ, ਪ੍ਰਭ ਅਬਿਨਾਸ਼ੀ ਭੇਵ ਨਾ ਪਾਈਆ। ਪਾਰਬ੍ਰਹਮ ਹਰਿ ਸ਼ਾਹੋ ਸ਼ਬਾਸ਼, ਦੋ ਜਹਾਨਾਂ ਆਪ ਅਖਵਾਈਆ। ਏਕਾ ਸ਼ਬਦ ਏਕਾ ਆਣ, ਇਕ ਭਗਵਾਨ ਰਿਹਾ ਰਖਾਈਆ। ਏਕਾ ਚਿੱਲਾ ਤੀਰ ਕਮਾਨ, ਆਪ ਆਪਣਾ ਰਿਹਾ ਉਠਾਈਆ। ਛੱਬੀ ਪੋਹ ਦਿਵਸ ਮਹਾਨ, ਹਰਿ ਸਾਚੇ ਜੋਤ ਜਗਾਈਆ। ਕਲਜੁਗ ਜੀਵ ਸਰਬ ਪਛਤਾਣ, ਵੇਲਾ ਗਿਆ ਹੱਥ ਨਾ ਆਈਆ। ਨਾਨਕ ਪਾਇਆ ਪਦ ਨਿਰਬਾਨ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਦਰ ਦਰਵੇਸ਼ਾ ਅਲੱਖ ਜਗਾਈਆ। ਏਕਾ ਦੇਵੇ ਸੱਚਾ ਦਾਨ, ਨਾਮ ਸੱਤ ਵਸਤ ਝੋਲੀ ਪਾਈਆ। ਗੁਰ ਗੋਬਿੰਦ ਏਕਾ ਗਿਆਨ, ਏਕਾ ਮੰਤਰ ਰਿਹਾ ਦ੍ਰਿੜਾਈਆ। ਚਰਨ ਕਵਲ ਬਖ਼ਸ਼ੇ ਮਿਹਰਵਾਨ, ਮਿਹਰਵਾਨ ਆਪ ਅਖਵਾਈਆ। ਕਲਗੀ ਤੋੜਾ ਸੀਸ ਮਹਾਨ, ਧੁਰ ਨਿਸ਼ਾਨ ਆਪ ਟਿਕਾਈਆ। ਮੰਗੇ ਮੰਗ ਵਰ ਵਾਲੀ ਦੋ ਜਹਾਨ, ਆਪ ਆਪਣੀ ਝੋਲੀ ਡਾਹੀਆ। ਪ੍ਰਭ ਅਬਿਨਾਸ਼ੀ ਕਰ ਪਰਵਾਸਾ, ਸੀਸ ਆਪਣਾ ਹੱਥ ਟਿਕਾਈਆ। ਕਲਜੁਗ ਵੇਲੇ ਅੰਤਮ ਕਰੇ ਪਰਕਾਸ਼ਾ, ਤੇਰਾ ਲੇਖਾ ਲੇਖੇ ਲਾਈਆ। ਚਾਰ ਵਰਨ ਇਕ ਜਪਾਏ ਨਾਮ, ਹੱਡ ਮਾਸ ਨਾੜੀ ਲੇਖੇ ਲਾਈਆ। ਧੁਰਦਰਗਾਹੀ ਅੰਮ੍ਰਿਤ ਪਿਆਏ ਪ੍ਰਭ ਸਾਚਾ ਜਾਮ, ਪੰਚਮ ਰੂਪ ਸਮਾਈਆ। ਪੰਚਮ ਜੋਧਾ ਸੂਰਬੀਰ ਬਲੀ ਬਲਵਾਨ, ਸ਼ਬਦ ਖੰਡਾ ਇਕ ਚਮਕਾਈਆ। ਵੇਖ ਵਖਾਏ ਜੀਵ ਜੰਤ ਜਹਾਨ, ਸਾਧ ਸੰਤ ਵੇਖ ਵਖਾਈਆ। ਦਰ ਦਰ ਫਿਰਾਏ ਰਾਜ ਰਾਜਾਨ, ਸੀਸ ਤਾਜ ਨਾ ਕੋਈ ਟਿਕਾਈਆ। ਲਿਖੇ ਲੇਖ ਹਰਿ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਧਾ ਸੂਰ ਬਲੀ ਬਲਵਾਨ, ਬਾਵਨ ਭੇਖਾ ਆਪ ਵਟਾਈਆ। ਨਾ ਕੁਛ ਖਾਣ ਪੀਣ ਨਾ ਪਕਵਾਨ, ਦੀਨ ਈਮਾਨ ਨਾ ਕੋਈ ਰਖਾਈਆ। ਹਿੰਦੂ ਸਿਖ ਮੁਸਲਮ ਈਸਾਈ ਨਾ ਕੋਈ ਕਰੇ ਪਛਾਨ, ਨੇਤਰ ਨੈਣ ਨਾ ਕੋਈ ਦਰਸਾਈਆ। ਗੁਰ ਦਰ ਮੰਦਰ ਮਸਜਿਦ ਮੱਠ ਹੋਏ ਵੈਰਾਨ, ਪ੍ਰਭ ਸਾਚੇ ਨਾ ਜੋਤ ਜਗਾਈਆ। ਪੜ੍ਹ ਪੜ੍ਹ ਥੱਕੇ ਵਡ ਵਿਦਵਾਨ, ਗਿਆਨ ਧਿਆਨ ਪਈ ਲੜਾਈਆ। ਅਠ ਸਠ ਕਰ ਕਰ ਥੱਕੇ ਜੀਵ ਅਸ਼ਨਾਨ, ਦੁਰਮਤ ਮੈਲ ਨਾ ਕੋਈ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਬੀਸ ਸਦ ਸ਼ਬਦ ਚਲਾਏ ਇਕ ਹਦੀਸ, ਸੰਤ ਸੁਹੇਲੇ ਸਾਚੇ ਸਦ ਆਤਮ ਦਰ ਦਏ ਵਧਾਈਆ। ਆਤਮ ਦਰ ਸਚ ਵਧਾਈ, ਹਰਿ ਹਰਿ ਸਾਚਾ ਪਾਇਆ। ਛੱਬੀ ਪੋਹ ਕਰੇ ਕੁੜਮਾਈ, ਜੋ ਜਨ ਦਵਾਰੇ ਆਇਆ। ਜੋਤ ਨਿਰੰਜਣ ਵੱਜੀ ਵਧਾਈ, ਲੇਖਾ ਆਪਣੇ ਹੱਥ ਰਖਾਇਆ। ਸਾਚਾ ਸਗਨ ਰਿਹਾ ਮਨਾਈ, ਆਪ ਆਪਣਾ ਦਿਵਸ ਸੁਹਾਇਆ। ਬਸਤਰ ਭੂਸ਼ਨ ਗਹਿਣਾ ਤਨ ਛੁਹਾਈ, ਨਾਮ ਰੰਗੀਲਾ ਪਲੰਘ ਵਿਛਾਇਆ। ਉਪਰ ਦੇਵੇ ਲੇਫ਼ ਤਲਾਈ, ਇਕ ਕਬੀਰਾ ਸੰਗ ਰਲਾਇਆ। ਦੋ ਜਹਾਨਾਂ ਮਿਟੇ ਲੜਾਈ, ਪੰਜ ਤਤ ਨੇੜ ਨਾ ਆਇਆ। ਸਾਚੇ ਰਥ ਰਿਹਾ ਚੜ੍ਹਾਈ, ਰਥ ਰਥਵਾਹੀ ਆਪ ਅਖਵਾਇਆ। ਫੜ ਫੜ ਬਾਂਹੋਂ ਪਾਰ ਕਰਾਈ, ਅਧਵਿਚਕਾਰ ਨਾ ਕੋਈ ਰਖਾਇਆ। ਚਰਨ ਸਰਨ ਹਰਿ ਜੋੜ ਜੁੜਾਈ, ਜੋਤੀ ਜੋੜਾ ਵੇਖ ਵਖਾਇਆ। ਸ਼ਬਦ ਘੋੜਾ ਰਿਹਾ ਦੌੜਾਈ, ਦਿਸ ਕਿਸੇ ਨਾ ਆਇਆ। ਸੋਲਾਂ ਕਲੀਆਂ ਆਸਣ ਪਾਈ, ਏਕਾ ਨਾਮ ਤੰਗ ਕਸਾਇਆ। ਸ਼ਾਹ ਅਸਵਾਰ ਬੈਠਾ ਚਾਈਂ ਚਾਈ, ਨੀਲਾ ਨੀਲੀ ਧਾਰੋਂ ਬਾਹਰ ਕਢਾਇਆ। ਪਾਰਬ੍ਰਹਮ ਮੇਲਾ ਗੋਬਿੰਦ ਸਾਚਾ ਮਾਹੀ, ਵਿਛੜ ਕਦੇ ਨਾ ਜਾਇਆ। ਵੇਖ ਵਖਾਏ ਥਾਉਂ ਥਾਈਂ, ਸੰਮਤ ਚੌਦਾਂ ਰੁੱਤ ਸੁਹਾਇਆ। ਏਕਾ ਇਕੀ ਆਪ ਆਪਣੀ ਪਾਈ, ਸਾਚੀ ਸਿਖੀ ਰਿਹਾ ਉਪਾਇਆ। ਧਾਰਾ ਤਿਖੀ ਇਕ ਵਖਾਈ, ਸੋਹੰ ਖੰਡਾ ਹੱਥ ਉਠਾਇਆ। ਸੀਸ ਧੜ ਕੋਈ ਦਿਸੇ ਨਾਹੀ, ਖੰਡ ਖੰਡ ਆਪ ਵਖਾਇਆ। ਚੋਟੀ ਜੜ੍ਹ ਹਰਿ ਲਏ ਫੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਸੁਹਾਇਆ। ਸਚ ਦਵਾਰਾ ਸਚ ਦਿਵਸ ਸਚ ਦਰਵਾਜਾ, ਹਰਿ ਸਾਚੀ ਜੋਤ ਜਗਾਈਆ। ਪਹਿਲੇ ਘਰ ਗ਼ਰੀਬ ਨਿਵਾਜਾ, ਸਚ ਨਿਸ਼ਾਨਾ ਰਿਹਾ ਵਖਾਈਆ। ਦੂਜੇ ਦਰ ਚਿੱਟਾ ਅਸਵ ਤਾਜਾ, ਪ੍ਰਭ ਸਾਚਾ ਰਿਹਾ ਦੌੜਾਈਆ। ਤੀਜੇ ਮੇਲ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਚੌਥੇ ਘਰ ਸਾਜਨ ਸਾਜਾ, ਸੰਤ ਸੁਹੇਲੇ ਲਏ ਮਿਲਾਈਆ। ਪੰਚਮ ਵੱਜੇ ਅਨਹਦ ਵਾਜਾ, ਪੁਰਖ ਅਬਿਨਾਸ਼ਨ ਸਚ ਸਿੰਘਾਸਣ ਬੈਠਾ ਰਿਹਾ ਵਜਾਈਆ। ਛੇਵੇਂ ਘਰ ਮਾਰੇ ਵਾਜਾਂ, ਗੁਰਮੁਖ ਸੋਏ ਰਿਹਾ ਜਗਾਈਆ। ਸੱਤਵੇਂ ਦੇਵੇ ਸਾਚਾ ਦਾਜਾ, ਸੋਹੰ ਪੱਲੂ ਦਾਤ ਬੰਧਾਈਆ। ਅੱਠਵੇਂ ਮੇਲਾ ਰਾਜਨ ਰਾਜਾ, ਸ਼ਾਹੋ ਭੂਪ ਆਪ ਅਖਵਾਈਆ। ਨੌਂ ਦਰ ਰਚਿਆ ਜਗਤ ਕਾਜਾ, ਲੱਖ ਚੁਰਾਸੀ ਭਰਮ ਭੁਲਾਈਆ। ਦਸਵੇਂ ਘਰ ਦੇਸ ਮਾਝਾ, ਸ਼ਬਦ ਸਿੰਘਾਸਣ ਇਕ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੱਬੀ ਪੋਹ ਦੇਵੇ ਵਡਿਆਈਆ। ਸਾਚੇ ਘਰ ਆਸਣ ਲਾ, ਹਰਿ ਆਪਣੀ ਰਚਨ ਰਚਾਈਆ। ਸੰਬਲ ਨਗਰੀ ਧਾਮ ਸੁਹਾ, ਗੁਰ ਗੋਬਿੰਦ ਰਿਹਾ ਜਗਾਈਆ। ਗੁਰ ਗੋਬਿੰਦ ਮੇਲ ਮਿਲਾ, ਆਪ ਆਪਣਾ ਸ਼ਬਦ ਉਪਾਈਆ। ਜੋਤੀ ਨਿਰਮਲ ਇਕ ਜਗਾ, ਏਕਾ ਰੰਗ ਰੰਗਾਈਆ। ਤਾਲ ਤਲਵਾੜਾ ਰਿਹਾ ਵਜਾ, ਦਿਸ ਕਿਸੇ ਨਾ ਆਈਆ। ਸ਼ਬਦ ਅਖਾੜਾ ਰਿਹਾ ਲਗਾ, ਲੋਆਂ ਪੁਰੀਆਂ ਕਰੇ ਲੜਾਈਆ। ਨਾਮ ਖੰਡਾ ਰਿਹਾ ਚਮਕਾ, ਦਹਿ ਦਿਸ਼ਾ ਵੇਖ ਵਖਾਈਆ। ਚਾਰੇ ਕੁੰਟਾ ਲਏ ਹਿਲਾ, ਆਪ ਆਪਣੇ ਹੱਥ ਰੱਖੇ ਵਡਿਆਈਆ। ਪੁਰੀਆਂ ਲੋਆਂ ਦਏ ਹਿਲਾ, ਭੇਵ ਨਾ ਕੋਈ ਪਾਈਆ। ਚੌਦਾਂ ਤਬਕਾਂ ਮੇਟ ਮਿਟਾ, ਆਪ ਆਪਣਾ ਵੇਖ ਵਖਾਈਆ। ਤ੍ਰੈਲੋਕੀ ਨਾਥ ਹਰਿ ਆਪ ਅਖਵਾ, ਤ੍ਰੈਲੋਕਾਂ ਮੇਟੇ ਸ਼ਾਹੀਆ। ਨੌਂ ਖੰਡ ਹਰਿ ਡੰਕ ਵਜਾ, ਲੱਖ ਚੁਰਾਸੀ ਰਿਹਾ ਜਗਾਈਆ। ਸੱਤਾਂ ਦੀਪਾਂ ਰਿਹਾ ਸੁਣਾ, ਕਲਜੁਗ ਵੇਲਾ ਅੰਤਮ ਆਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਦਿ ਸ਼ਕਤ ਆਦਿ ਭਵਾਨੀ ਜੋਤ ਨਿਰੰਜਣ ਮੇਲ ਮਿਲਾਈਆ। ਗੁਰਮੁਖ ਹੰਸ ਬਣਾਏ ਫੜ ਫੜ ਕਾਂ, ਅੰਮ੍ਰਿਤ ਆਤਮ ਸੀਰ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਦਿਵਸ ਦਏ ਵਧਾਈਆ। ਸਾਚੇ ਦਿਵਸ ਮਿਲੀ ਵਡਿਆਈ, ਬ੍ਰਹਮਾ ਰਸਨਾ ਗਾਇਆ। ਪਾਰਬ੍ਰਹਮ ਤੇਰੀ ਸਰਨਾਈ, ਵੇਲਾ ਅੰਤਮ ਆਇਆ। ਸਾਚੇ ਘਰ ਹੋਏ ਜੁਦਾਈ, ਭੇਵ ਨਾ ਕਿਸੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰੀ ਅਗੰਮ ਸ਼ਬਦ ਅਗੰਮ ਆਪਣਾ ਆਪ ਅਲਾਇਆ। ਅਗੰਮ ਅਥਾਹ ਬੇਪਰਵਾਹ, ਏਕਾ ਸ਼ਬਦ ਜਣਾਇੰਦਾ। ਸ਼ਬਦੀ ਸ਼ਬਦ ਬਣ ਮਲਾਹ, ਸ਼ਬਦੀ ਸ਼ਬਦ ਸੰਗ ਮਿਲਾਇੰਦਾ। ਸ਼ਬਦੀ ਸ਼ਬਦ ਸੁਣਾਏ ਏਕਾ ਨਾਂ, ਆਪ ਆਪਣਾ ਨਾਉਂ ਦ੍ਰਿੜਾਇੰਦਾ। ਸੋਹੰ ਸੋ ਵੇਖ ਵਖਾ, ਸੋ ਪੁਰਖ ਨਿਰੰਜਣ ਦਰ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਬੁਝ ਬੁਝਾਏ ਹਰਿ ਭਗਵਾਨਾ, ਆਪਣੀ ਕਲ ਵਰਤਾਈਆ। ਏਕਾ ਦੇਵੇ ਧੁਰ ਫ਼ਰਮਾਣਾ, ਚੌਦਾਂ ਲੋਕਾਂ ਰਿਹਾ ਸੁਣਾਈਆ। ਚੌਦਾਂ ਲੋਕਾਂ ਇਕ ਗਿਆਨਾ, ਏਕਾ ਧੁਨ ਉਪਜਾਈਆ। ਏਕਾ ਮੰਡਲ ਏਕਾ ਰਾਸ ਏਕਾ ਗੋਪੀ ਏਕਾ ਕਾਹਨਾ, ਏਕਾ ਖੇਲ ਖਿਲਾਈਆ। ਏਕਾ ਰਾਗ ਏਕਾ ਸ਼ਬਦ ਇਕ ਤਰਾਨਾ, ਏਕਾ ਸੁਰ ਤਾਲ ਹਿਲਾਈਆ। ਏਕਾ ਜੋਧਾ ਸੂਰਬੀਰ ਬਲੀ ਬਲਵਾਨਾ, ਏਕਾ ਗਾਨਾ ਹੱਥ ਬੰਧਾਈਆ। ਏਕਾ ਚਿੱਲਾ ਤੀਰ ਕਮਾਨਾ, ਏਕਾ ਆਪਣੀ ਰਸਨਾ ਕਮੰਦ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਉਜਿਆਰ, ਆਪਣਾ ਆਪ ਕਰਾਇਆ। ਛੱਬੀ ਪੋਹ ਦਿਵਸ ਵਿਚਾਰ, ਆਪ ਆਪਣਾ ਭੇਖ ਵਟਾਇਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾ ਕੋਈ ਆਧਾਰ, ਮਨ ਮਤ ਬੁਧ ਨਾ ਕੋਈ ਧਰਾਇਆ। ਨਿਰਗੁਣ ਸਰਗੁਣ ਖੇਲ ਅਪਾਰ, ਨਿਰਗੁਣ ਸਰਗੁਣ ਵਿਚ ਸਮਾਇਆ। ਨਿਰਗੁਣ ਜੋਤੀ ਹਰਿ ਕਰਤਾਰ, ਆਪ ਆਪਣਾ ਲਏ ਉਪਾਇਆ। ਗੋਬਿੰਦ ਕਾਇਆ ਕਰ ਪਿਆਰ, ਸਾਚਾ ਮੇਲ ਮਿਲਾਇਆ। ਸਗਲੀ ਚਿੰਦਾ ਦਏ ਨਿਵਾਰ, ਗੁਣੀ ਗਹਿੰਦਾ ਦਇਆ ਕਮਾਇਆ। ਸਾਗਰ ਸਿੰਧਾ ਅੰਮ੍ਰਿਤ ਧਾਰ, ਆਪ ਆਪਣੀ ਰਿਹਾ ਵਹਾਇਆ। ਜੋਧਾ ਸੂਰਾ ਵਡ ਮਰਗਿੰਦਾ, ਸ਼ਬਦ ਖੰਡਾ ਹੱਥ ਕਟਾਰ ਰਿਹਾ ਚਮਕਾਇਆ। ਮਨਮੁਖ ਜੀਵ ਲਾਏ ਨਿੰਦਾ, ਗੁਰਮੁਖ ਸਾਚੇ ਲਏ ਜਗਾਇਆ। ਗੁਰਸਿਖ ਬਣਾਏ ਸਾਚੀ ਬਿੰਦਾ, ਜੋ ਸਰਸੇ ਗਿਆ ਰੁੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਸਚ ਦਿਹਾੜਾ ਹਰਿਸੰਗਤ ਮੇਲ ਮਿਲਾਇਆ। ਹਰਿਸੰਗਤ ਹਰਿ ਸਾਚਾ ਮੇਲਾ, ਆਪਣਾ ਆਪ ਕਰਾਇੰਦਾ। ਆਪੇ ਗੁਰੂ ਆਪੇ ਚੇਲਾ, ਗੁਰ ਚੇਲਾ ਰੂਪ ਸਮਾਇੰਦਾ। ਆਪੇ ਜਾਣੇ ਆਪਣਾ ਵੇਲਾ, ਵੇਲਾ ਵਕ਼ਤ ਨਾ ਕੋਈ ਸੁਣਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਖੇਲਣਹਾਰ ਆਪ ਅਖਵਾਇੰਦਾ। ਲੱਖ ਚੁਰਾਸੀ ਚਾੜ੍ਹੇ ਤੇਲਾ, ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਆਪ ਆਪਣਾ ਰੰਗ ਰੰਗਣਹਾਰਾ, ਜੋਤੀ ਨੂਰ ਅਕਾਲਾ। ਗੁਰਮੁਖਾਂ ਦਰ ਦਵਾਰਾ ਮੰਗਣਹਾਰਾ, ਦੀਨਾਂ ਬੰਧਪ ਦੀਨ ਦਿਆਲਾ। ਸ਼ਬਦ ਘੋੜੇ ਚਿੱਟੇ ਅਸਵ ਸਾਚਾ ਤੰਗ ਕਸਣਹਾਰਾ, ਜੁਗ ਜੁਗ ਖੇਲੇ ਖੇਲ ਨਿਰਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਦੇਵੇ ਵਰ, ਚਾਰ ਵਰਨਾਂ ਏਕਾ ਸਰ, ਗੁਰਚਰਨ ਦਵਾਰ ਸੱਚੀ ਧਰਮਸਾਲਾ। ਸਾਚਾ ਧਰਮ ਸੱਚੀ ਧਰਮਸਾਲ, ਸਚ ਸੁੱਚ ਆਪ ਵਰਤਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਲਾਲ ਅਨਮੁਲੜੇ ਆਪ ਰਖਾਇੰਦਾ। ਆਪੇ ਫਲ ਲਗਾਏ ਸਾਚੇ ਡਾਲ੍ਹ, ਪਤਝੜ ਅੰਤਮ ਕਰਾਇੰਦਾ। ਆਪੇ ਕਾਲ ਆਪੇ ਮਹਾਂਕਾਲ, ਆਪੇ ਗੋਬਿੰਦ ਰੂਪ ਅਖਵਾਇੰਦਾ। ਆਪੇ ਮਾਇਆ ਆਪੇ ਜਾਲ, ਆਪੇ ਬੰਧਨ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਿਚ ਟਿਕਾਇੰਦਾ। ਛੱਬੀ ਪੋਹ ਖੇਲ ਨਿਆਰਾ, ਖੇਲੇ ਵਡ ਸੰਸਾਰਿਆ। ਮਾਇਆ ਮਮਤਾ ਮੋਹ ਸੰਸਾਰਾ, ਦੀਪਕ ਜਗੇ ਜੋਤ ਅਪਾਰਿਆ। ਲੋਆਂ ਪੁਰੀਆਂ ਪਾਰ ਕਿਨਾਰਾ, ਏਕਾ ਸਾਚਾ ਧਾਮ ਸੁਹਾ ਰਿਹਾ। ਥਿਰ ਘਰ ਤੇਰਾ ਵੇਖ ਦਵਾਰਾ, ਆਪ ਆਪਣਾ ਰੰਗ ਰੰਗਾ ਰਿਹਾ। ਆਪੇ ਕਰੇ ਬੰਦ ਕਿਵਾੜਾ, ਆਪੇ ਮੁਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਅੰਤਮ ਵੇਖ ਵਖਾ ਰਿਹਾ। ਕਲਜੁਗ ਅੰਤਮ ਕਰ ਰੁਸ਼ਨਾਈ, ਮੇਟੇ ਅੰਧ ਅੰਧਿਆਰਾ। ਚਾਰ ਵਰਨਾਂ ਰਿਹਾ ਜਣਾਈ, ਜੂਠ ਝੂਠ ਮਾਤ ਪਸਾਰਾ। ਕਲਜੁਗ ਕੂੜਾ ਦਏ ਦੁਹਾਈ, ਚਾਰੋਂ ਕੁੰਟ ਧੁੰਧੂਕਾਰਾ। ਪੰਚ ਤਤ ਰਹੇ ਸ਼ਰਮਾਈ, ਪੰਚਮ ਮੀਤਾ ਮੋਹ ਵਿਕਾਰਾ। ਪੰਚਮ ਮੇਲਾ ਸਹਿਜ ਸਬਾਈ, ਪ੍ਰਭ ਬਖ਼ਸ਼ੇ ਚਰਨ ਦਵਾਰਾ। ਛੱਬੀ ਪੋਹ ਵਡ ਵਡਿਆਈ, ਜਨ ਭਗਤਾਂ ਮੇਲਾ ਹਰਿ ਨਿਰੰਕਾਰਾ। ਨਿਰਗੁਣ ਆਪ ਅਖਵਾਈ, ਸਰਗੁਣ ਬੰਨੇ ਧਾਰਾ। ਨਿਰਗੁਣ ਭੇਵ ਨਾ ਜਾਣੇ ਰਾਈ, ਬਿਨ ਬੂਝੇ ਡੂਬੇ ਸੰਸਾਰਾ। ਜਿਸ ਜਨ ਗੁਰ ਪੂਰੇ ਦਇਆ ਆਪ ਕਮਾਈ, ਦੇਵੇ ਨਾਮ ਅਧਾਰਾ। ਸਤਿ ਪੁਰਖ ਨਿਰੰਜਣ ਅਲੱਖ ਅਗੋਚਰ ਏਕਾ ਦੇਵੇ ਨਾਮ ਵਡਿਆਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਿਵਸ ਸਚ ਸੁਹੰਜਣੀ ਰੈਣ ਘਰ ਸਾਚੇ ਖ਼ੁਸ਼ੀ ਮਨਾਈਆ। ਛੱਬੀ ਪੋਹ ਭਿੰਨੜੀ ਰੈਣ, ਨੇਤਰ ਨੈਣ ਉਘਾੜਿਆ। ਗੁਰਮੁਖ ਵੇਖੇ ਸਾਕ ਸੱਜਣ ਸੈਣ, ਬੈਠੇ ਚਰਨ ਦਵਾਰਿਆ। ਨਾਤਾ ਤੁੱਟੇ ਭਾਈ ਭੈਣ, ਜੋ ਜਨ ਨਿਉਂ ਨਿਉਂ ਕਰਨ ਨਿਮਸਕਾਰਿਆ। ਰਸਨਾ ਗੁਣ ਨਾ ਸਕੇ ਕੋਈ ਕਹਿਣ, ਵੇਦ ਕਤੇਬ ਨਾ ਕਿਸੇ ਵਿਚਾਰਿਆ। ਗੁਰਮੁਖ ਗੁਰਸਿਖ ਧਾਮ ਅਕੱਠੇ ਰਹਿਣ, ਉਚ ਮਹੱਲ ਅਟੱਲ ਇਕ ਚੁਬਾਰਿਆ। ਅੱਠੇ ਪਹਿਰ ਦਰਸ ਨੇਤਰ ਨੈਣ, ਲੋਚਣ ਮੂੰਦ ਆਪ ਅਖਵਾ ਰਿਹਾ। ਜੁਗ ਜੁਗ ਚੁਕਾਏ ਲਹਿਣ ਦੇਣ, ਗੁਰ ਗੋਬਿੰਦਾ ਵੇਖ ਵਖਾ ਰਿਹਾ। ਲਾੜੀ ਮੌਤ ਨਾ ਖਾਏ ਡੈਣ, ਜਿਸ ਜਨ ਦਰ ਆਏ ਦਰਸ਼ਨ ਪਾ ਲਿਆ। ਧਰਮ ਰਾਏ ਮੁਖ ਸ਼ਰਮਾਇਣ, ਚਿਤਰ ਗੁਪਤ ਨਾ ਹਿਸਾਬ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਆਪ ਵਡਿਆ ਲਿਆ। ਭਿੰਨੜੀ ਰੈਣ ਚੜ੍ਹਿਆ ਚਾ, ਗੁਰ ਪੂਰੇ ਦਰਸ਼ਨ ਪਾਇਆ। ਹਰਿਸੰਗਤ ਸੰਗ ਲਿਆ ਰਲਾ, ਆਪ ਆਪਣਾ ਵਿਚ ਟਿਕਾਇਆ। ਏਕਾ ਦੂਜਾ ਦਏ ਗਵਾ, ਏਕਾ ਰੰਗਣ ਰੰਗ ਰੰਗਾਇਆ। ਚਾਰ ਵਰਨ ਬਣਾਏ ਭੈਣ ਭਰਾ, ਊਚ ਨੀਚ ਰਹਿਣ ਨਾ ਪਾਇਆ। ਅੰਜੀਲ ਕੁਰਾਨ ਵੇਦ ਪੁਰਾਨ, ਖਾਣੀ ਬਾਣੀ ਏਕਾ ਧਾਮ ਬਹਾ, ਪ੍ਰਭ ਏਕਾ ਪੱਲੂ ਉਪਰ ਪਾਇਆ। ਏਕਾ ਸ਼ਬਦ ਦਏ ਅਲਾ, ਅਲਾਹੀ ਨੂਰ ਇਕ ਦਰਸਾਇਆ। ਬੇਐਬ ਪਰਵਰਦਿਗਾਰ ਖ਼ੁਦ ਆਪ ਅਖਵਾ, ਐਨਲਹੱਕ ਮੇਲ ਮਿਲਾਇਆ। ਸ਼ਬਦ ਤਰਾਨਾ ਆਪ ਵਜਾ, ਰਾਗ ਰਾਗਨੀ ਸੇਵਾ ਲਾਇਆ। ਨਾਨਕ ਗੋਬਿੰਦ ਗਿਆ ਗਾ, ਪੁਰਖ ਅਕਾਲਾ ਇਕ ਸਲਾਹਿਆ। ਈਸਾ ਮੂਸਾ ਰਹੇ ਧਿਆ, ਗਲ ਜੇਵੜਾ ਏਕਾ ਪਾਇਆ। ਸੰਗ ਮੁਹੰਮਦ ਚਾਰ ਯਾਰ, ਏਕਾ ਨਾਅਰਾ ਰਹੇ ਲਾ, ਨੇਤਰ ਰੋ ਰੋ ਨੀਰ ਵਹਾਇਆ। ਅੱਲਾ ਰਾਣੀ ਗਲ ਪਲੜਾ ਰਹੀ ਪਾ, ਵੇਲਾ ਅੰਤਮ ਆਇਆ। ਦੋ ਜਹਾਨ ਨਾ ਦਿਸੇ ਕੋਈ ਮਲਾਹ, ਨਾ ਕੋਈ ਬੇੜਾ ਬੰਨੇ ਲਾਇਆ। ਸੰਮਤ ਚੌਦਾਂ ਰਾਹ ਰਿਹਾ ਤਕਾ, ਚੌਦਾਂ ਲੋਕਾਂ ਵੇਖ ਵਖਾਇਆ। ਚੌਦਾਂ ਤਬਕਾਂ ਦਏ ਹਿਲਾ, ਇਕ ਹੁਲਾਰਾ, ਆਪ ਲਗਾਇਆ। ਲੋਕਮਾਤ ਰਚਨ ਰਚਾ, ਗੁਰਮੁਖ ਸਾਚੇ ਲਏ ਜਗਾਇਆ। ਗੁਰ ਗੋਬਿੰਦ ਵੇਖ ਵਖਾ, ਹਰਿ ਗੋਬਿੰਦ ਮੇਲ ਮਿਲਾਇਆ। ਜੀਵ ਜੰਤ ਦੁਸ਼ਟ ਹੰਕਾਰੀ ਜਗਤ ਨਿੰਦਾ ਲਾ, ਨਿੰਦਕ ਨਿੰਦਿਆ ਮੁਖ ਧਰਾਇਆ। ਹਰਿਜਨ ਸਾਚੀ ਬਿੰਦਾ ਆਪ ਉਪਜਾ, ਘਰ ਸਾਚੇ ਜਨਮ ਦਵਾਇਆ। ਸਾਗਰ ਸਿੰਧਾ ਅੰਮ੍ਰਿਤ ਧਾਰ ਵਹਾ, ਸਾਂਤਕ ਸਤਿ ਕਰਾਇਆ। ਸਦ ਬਖਸ਼ਿੰਦਾ ਆਪ ਅਖਵਾ, ਲੋਕਮਾਤ ਜਾਮਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਏਕਾ ਰੰਗ ਰੰਗਾਇਆ । ਭਿੰਨੜੀ ਰੈਣ ਰੱਖੀ ਆਸ, ਏਕਾ ਓਟ ਰਖਾਈਆ। ਗੋਬਿੰਦ ਹਰਿ ਬੁਝਾਏ ਪਿਆਸ, ਅੰਮ੍ਰਿਤ ਜਾਮ ਪਿਆਈਆ। ਭਗਤ ਦਵਾਰੇ ਹੋਏ ਦਾਸੀ ਦਾਸ, ਪੋਹ ਛੱਬੀ ਸੇਵ ਕਮਾਈਆ। ਜਿਸ ਜਨ ਤਜਾਇਆ ਮਦਿਰਾ ਮਾਸ, ਪਾਰਬ੍ਰਹਮ ਪ੍ਰਭ ਮੇਲ ਮਿਲਾਈਆ। ਲੇਖੇ ਲਾਏ ਸਾਸ ਸਵਾਸ, ਸੋਹੰ ਰਸਨਾ ਜੋ ਜਨ ਗਾਈਆ। ਪਾਰ ਕਿਨਾਰਾ ਪ੍ਰਿਥਮੀ ਆਕਾਸ਼, ਸਚਖੰਡ ਚਰਨਾ ਹੇਠ ਦਬਾਈਆ। ਆਪ ਆਪਣੇ ਰੱਖੇ ਪਾਸ, ਜੋਤੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਸੰਗ ਰਖਾਈਆ। ਭਿੰਨੜੀ ਰੈਣ ਖ਼ੁਸ਼ੀ ਮਨਾ, ਗੁਰ ਸੰਗਤ ਰਹੀ ਜਗਾਈਆ। ਹਰਿ ਹਰਿ ਨੇਤਰ ਦਰਸ਼ਨ ਪਾ, ਹਰਿ ਹਰਿ ਵੇਖ ਵਖਾਈਆ। ਦਰ ਦਰ ਗਿਆ ਇਕ ਖੁਲ੍ਹਾ, ਘਰ ਘਰ ਰਹੀ ਜਗਾਈਆ। ਅਲੱਖ ਨਿਰੰਜਣ ਭੇਖ ਵਟਾ, ਭੇਖਾਧਾਰੀ ਭੇਖ ਨਾ ਰਾਈਆ। ਕਲਜੁਗ ਲੇਖੇ ਰਿਹਾ ਲਿਖਾ, ਬਾਕੀ ਕੋਈ ਰਹਿਣ ਨਾ ਪਾਈਆ। ਭੇਖ ਪਖੰਡਾ ਦਏ ਮਿਟਾ, ਜੂਠ ਝੂਠ ਦਏ ਖਪਾਈਆ। ਸਤਿਜੁਗ ਸਾਚਾ ਠਾਂਡਾ ਠੰਡ ਦਏ ਵਰਤਾ, ਹਰਿਜਨ ਸਾਚੇ ਸੰਗ ਰਲਾਈਆ। ਸਤਿਗੁਰ ਪੂਰਾ ਬਣ ਮਲਾਹ, ਜੋਤੀ ਜਾਮਾ ਭੇਖ ਕਰਾਈਆ। ਸ਼ਬਦੀ ਸ਼ਬਦ ਦਏ ਜਣਾ, ਸ਼ਬਦ ਸ਼ਬਦੀ ਪਾਰ ਕਰਾਈਆ। ਭਿੰਨੜੀ ਰੈਣ ਤੇਰਾ ਸਗਨ ਆਪ ਮਨਾ, ਸਾਚੀ ਧਾਰ ਬੰਧਾਈਆ। ਨਾਮ ਕੱਜਲ ਨੇਤਰ ਪਾ, ਤੇਰਾ ਰੂਪ ਸੁਹਾਈਆ। ਤੇਰਾ ਘੁੰਘਟ ਦੇਵੇ ਲਾਹ, ਨੇਤਰ ਨੈਣ ਰਹੇ ਸ਼ਰਮਾਈਆ। ਗੁਰਮੁਖਾਂ ਪੱਲਾ ਦਏ ਫੜਾ, ਸਾਚੀ ਜੋੜੀ ਜੋੜ ਜੁੜਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪਣਾ ਹੱਲਾ ਦਏ ਬੁਲਾ, ਮਨਮੁਖ ਜੀਵ ਰਹੇ ਕੁਰਲਾਈਆ। ਗੋਬਿੰਦ ਡੱਲਾ ਲਏ ਮਿਲਾ, ਚਰਨ ਧਿਆਨ ਇਕ ਲਗਾਈਆ। ਸੰਬਲ ਨਗਰੀ ਧਾਮ ਅਵੱਲਾ ਦਏ ਵਖਾ, ਆਪ ਆਪਣਾ ਗੜ੍ਹ ਬਣਾਈਆ। ਅਛਲ ਅਛੇਦਾ ਖੇਲ ਖਿਲਾ, ਭੇਵ ਅਭੇਦਾ ਭੇਵ ਛੁਪਾਈਆ। ਜਲਾ ਥਲਾ ਕਿਸੇ ਦਿਸੇ ਨਾ, ਰਵ ਸਸ ਸੂਰਜ ਚੰਨ ਫੇਰੀਆਂ ਰਹੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਸੰਗ ਰਖਾਈਆ। ਭਿੰਨੜੀ ਰੈਣ ਹਰਿ ਰੰਗ ਮਾਣ, ਗੁਰਮੁਖਾਂ ਆਪ ਸੁਣਾਇੰਦੀ। ਮਿਲਿਆ ਮੇਲ ਸ੍ਰੀ ਭਗਵਾਨ, ਕਲਜੁਗ ਦੁੱਖਾਂ ਮੇਟ ਮਿਟਾਇੰਦੀ। ਧੁਰਦਰਗਾਹੀ ਧੁਰ ਫ਼ਰਮਾਣ, ਸਾਚੀ ਸਿਖਿਆ ਸਿਖ ਸਮਝਾਇੰਦੀ। ਸੋਹੰ ਮੰਤਰ ਇਕ ਗਿਆਨ, ਚਾਰ ਵਰਨਾਂ ਇਕ ਸੁਣਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਵਸਾਇਆ ਘਰ, ਸਚ ਦਵਾਰ ਇਕ ਸੁਹਾਇੰਦੀ। ਸਚ ਦਵਾਰ ਹਰਿ ਨਿਰੰਕਾਰ, ਏਕਾ ਏਕ ਵਖਾਇਆ। ਭਿੰਨੜੀ ਰੈਣ ਕਰ ਨਿਮਸਕਾਰ, ਆਪਣਾ ਸੀਸ ਝੁਕਾਇਆ। ਨੇਤਰ ਰੋਵੇ ਜ਼ਾਰੋ ਜ਼ਾਰ, ਇਕ ਬੈਰਾਗ ਰਖਾਇਆ। ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਮਾਰਗ ਪਾਇਆ। ਦੋਏ ਜੋੜ ਢਹਿ ਪਏ ਦਵਾਰ, ਲੇਖਾ ਲੇਖ ਰਹਿਣ ਨਾ ਪਾਇਆ। ਧਾਰੀ ਕੇਸਾ ਕਰੇ ਵਿਚਾਰ, ਦਰ ਦਰਵੇਸ਼ਾ ਦਿਸ ਨਾ ਆਇਆ। ਮੂੰਡ ਮੁੰਡਾਏ ਅੰਧ ਅੰਧਿਆਰ, ਭਰਮ ਗੜ੍ਹ ਨਾ ਕੋਇ ਤੁੜਾਇਆ। ਮੁਸਲਮ ਸੁੰਨੀ ਹਾਹਾਕਾਰ, ਅੱਲਾ ਰਾਣੀ ਮੁਖ ਲੋਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਵੇਖ ਵਖਾਇਆ। ਸੰਮਤ ਚੌਦਾਂ ਤੇਰਾ ਰੂਪ, ਹਰਿ ਆਪਣੇ ਹੱਥ ਰਖਾਇਆ। ਪਰਗਟ ਹੋਏ ਸਤਿ ਸਰੂਪ, ਸਤਿ ਪੁਰਖਾਂ ਨਾਉਂ ਧਰਾਇਆ। ਮੇਟ ਮਿਟਾਏ ਅੰਧ ਕੂਪ, ਇਕ ਅਗਿਆਨ ਮਿਟਾਇਆ। ਡੇਰਾ ਢਾਹੇ ਜੂਠ ਝੂਠ, ਮਾਇਆ ਮੋਹ ਚੁਕਾਇਆ। ਜਨ ਭਗਤਾਂ ਆਪੇ ਗਿਆ ਤੁਠ, ਆਪ ਆਪਣੀ ਦਇਆ ਕਮਾਇਆ। ਗੁਰ ਗੋਬਿੰਦੇ ਮੰਗੀ ਮੰਗ ਏਕਾ ਮੁੱਠ, ਵੇਲੇ ਅੰਤਮ ਝੋਲੀ ਪਾਇਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠ, ਨੌਂ ਸਤ ਫੇਰਾ ਪਾਇਆ। ਆਤਮ ਅੰਤਰ ਰਿਹਾ ਲੁੱਟ, ਆਪ ਆਪਣਾ ਮੁਖ ਛੁਪਾਇਆ। ਤੀਰ ਨਿਰਾਲਾ ਰਿਹਾ ਛੁੱਟ, ਸੋਹੰ ਮੁਖੀ ਉਪਰ ਲਗਾਇਆ। ਕਲਜੁਗ ਜੜ੍ਹ ਦੇਵੇ ਪੁੱਟ, ਆਪ ਆਪਣੀ ਹੱਥੀ ਬੂਟਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਐੜਾ ਅਥਰਬਣ ਅੱਖ ਆਪਣੀ ਵੇਖ, ਐੜਾ ਅੱਲਾ ਅਲਾਹੀ ਨੂਰ ਉਪਾਇਆ। ਐੜਾ ਅੱਖ ਰਿਹਾ ਉਘਾੜ, ਅਥਰਬਣ ਦਏ ਦੁਹਾਈਆ। ਚਾਰੋਂ ਕੁੰਟ ਆਈ ਹਾਰ, ਨਾ ਦਿਸੇ ਕੋਈ ਸਹਾਈਆ। ਜੂਠ ਝੂਠ ਕਰ ਪਸਾਰ, ਆਪ ਆਪਣੀ ਪੱਤ ਗਵਾਈਆ। ਸਾਧਾਂ ਸੰਤਾਂ ਮਾਰੇ ਮਾਰ, ਜੀਵਾਂ ਜੰਤਾਂ ਰਿਹਾ ਦੁਰਕਾਈਆ। ਗੁਰਮੁਖ ਵਿਰਲੇ ਮੇਲਾ ਨਾਰੀ ਕੰਤਾ, ਕੰਤ ਸੁਹਾਗ ਆਪ ਅਖਵਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਰੰਗ ਮਜੀਠੀ ਇਕ ਚੜ੍ਹਾਈਆ। ਜੁਗ ਜੁਗ ਬਣਾਏ ਆਪਣੀ ਬਣਤਾ, ਬੇੜਾ ਬੰਨਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਗੁਰਸਿਖਾਂ ਨਾਤਾ ਜਗਤ ਤੋੜੇ ਮੋਹ, ਚਰਨ ਪ੍ਰੀਤੀ ਇਕ ਸਿਖਾਈਆ। ਚਰਨ ਪ੍ਰੀਤੀ ਸਾਚੀ ਰੀਤ, ਸਤਿਜੁਗ ਆਪ ਚਲਾਈਆ। ਨਾ ਕੋਈ ਦੇਹੁਰਾ ਗੁਰੂਦਵਾਰਾ ਮੰਦਰ ਮਸੀਤ, ਚਾਰ ਦਵਾਰ ਨਾ ਕੋਈ ਬਣਾਈਆ। ਦੇਵੇ ਨਾਮ ਸ਼ਬਦ ਅਨਡੀਠ, ਅਜੱਪਾ ਜਾਪ ਕਰਾਈਆ। ਕਾਇਆ ਮਿੱਠਾ ਕਰੇ ਕੌੜਾ ਰੀਠ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਨਿਰੰਕਾਰਾ, ਆਪਣਾ ਆਪ ਉਪਾਇਆ। ਆਪੇ ਵਸਿਆ ਬੇਐਬ ਪਰਵਰਦਿਗਾਰਾ, ਆਪੇ ਨੂਰੋ ਨੂਰ ਸਮਾਇਆ। ਆਦਿ ਅੰਤ ਨਾ ਪਾਰਾਵਾਰਾ, ਭੇਵ ਅਭੇਦ ਭੇਵ ਨਾ ਕੋਈ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖਣਹਾਰਾ, ਅਚਰਜ ਖੇਲ ਵਰਤਾਇੰਦਾ। ਜੋਤੀ ਜੋਤ ਕਰ ਉਜਿਆਰਾ, ਜੋਤੀ ਜੋਤ ਸਮਾਇੰਦਾ। ਸ਼ਬਦੀ ਸ਼ਬਦ ਕਰ ਪਸਾਰਾ, ਸ਼ਬਦੀ ਬਣਤ ਬਣਾਇੰਦਾ। ਸ਼ਬਦੀ ਸ਼ਬਦ ਦਏ ਅਧਾਰਾ, ਸ਼ਬਦੀ ਸ਼ਬਦ ਉਪਾਇੰਦਾ। ਸ਼ਬਦ ਸ਼ਬਦੀ ਖੇਲ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ। ਸ਼ਬਦ ਖੰਡ ਸ਼ਬਦ ਬ੍ਰਹਿਮੰਡ, ਸ਼ਬਦੀ ਵੰਡ ਵੰਡਾਈਆ। ਸ਼ਬਦ ਜੇਰਜ ਸ਼ਬਦ ਅੰਡ, ਸ਼ਬਦ ਉਤਭੁਜ ਸੇਤਜ ਵੇਖ ਵਖਾਈਆ। ਸ਼ਬਦ ਸੁਹਾਗਣ ਸ਼ਬਦ ਰੰਡ, ਸ਼ਬਦ ਸ਼ਬਦੀ ਕਰੇ ਕੁੜਮਾਈਆ। ਸ਼ਬਦ ਸ਼ਬਦੀ ਦਾਤ ਆਪੇ ਵੰਡ, ਸ਼ਬਦ ਸ਼ਬਦੀ ਝੋਲੀ ਪਾਈਆ। ਸ਼ਬਦ ਸ਼ਬਦੀ ਪਾਏ ਠੰਡ, ਸ਼ਬਦ ਸ਼ਬਦੀ ਅਗਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੱਬੀ ਪੋਹ ਦਏ ਵਡਿਆਈਆ। ਛੱਬੀ ਪੋਹ ਲੇਖ ਅਵੱਲਾ, ਹਰਿ ਸਾਚੇ ਆਪ ਕਰਾਇਆ। ਸੰਬਲ ਨਗਰੀ ਸਚ ਮਹੱਲਾ, ਗੋਬਿੰਦ ਗੜ੍ਹ ਸੁਹਾਇਆ। ਸਚ ਦਵਾਰਾ ਆਪੇ ਮੱਲਾ, ਆਪ ਆਪਣੀ ਅਲੱਖ ਜਗਾਇਆ। ਨਾਮ ਕਟਾਰਾ ਏਕਾ ਭੱਲਾ, ਏਕਾ ਖੰਡਾ ਹੱਥ ਉਠਾਇਆ। ਏਕਾ ਬੋਲਣਹਾਰਾ ਹੱਲਾ, ਇਕ ਲਲਕਾਰ ਰਿਹਾ ਲਗਾਇਆ। ਇਕ ਅਕੱਲਾ ਆਪ ਆਪਣੇ ਵਿਚ ਰੱਲਾ, ਹਰ ਘਟ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੰਡ ਵੰਡਾਇਆ। ਲੋਕਮਾਤ ਹਰਿ ਰਚਨ ਰਚਾ, ਆਪਣੀ ਵੰਡ ਵੰਡਾਈਆ। ਬ੍ਰਹਮੇ ਬ੍ਰਹਮ ਇਕ ਜਣਾ, ਏਕਾ ਬੂਝ ਬੁਝਾਈਆ। ਚਾਰੇ ਵੇਦਾਂ ਆਪ ਲਿਖਾ, ਤ੍ਰੈਗੁਣ ਤਤ ਸਮਾਈਆ। ਪੰਚਮ ਨਾਤਾ ਜੋੜ ਜੁੜਾ, ਨਿਰਗੁਣ ਧਾਰ ਚਲਾਈਆ। ਸਰਗੁਣ ਮੇਲਾ ਬੇਪਰਵਾਹ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਨਾਉਂ ਧਰਾ, ਨਿਰੰਕਾਰਾ ਆਪ ਅਖਵਾਈਆ। ਆਪ ਆਪਣੀ ਖੇਲ ਰਚਾ, ਧਰਤ ਧਵਲ ਸੁਹਾਈਆ। ਜਲ ਬਿੰਬ ਹਰਿ ਸਮਾ, ਆਪਣਾ ਰੰਗ ਵਖਾਈਆ। ਨਾਮ ਮਰਦੰਗ ਇਕ ਵਜਾ, ਏਕਾ ਰਾਗ ਅਲਾਈਆ। ਸ਼ਬਦ ਰੰਗੀਲਾ ਸਚ ਪਲੰਘ ਵਿਛਾ, ਉਪਰ ਬੈਠਾ ਆਸਣ ਲਾਈਆ। ਆਪਣਾ ਦਵਾਰਾ ਆਪੇ ਮੰਗ ਮੰਗਾ, ਮੰਗਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਧਰਾ, ਸਤਿਜੁਗ ਦੇਵੇ ਸਚ ਵਡਿਆਈਆ। ਸਤਿਜੁਗ ਸਾਚਾ ਨਾਮ ਧਰਾਏ, ਸੰਤਨ ਸੰਤ ਕਮਾਰਾ। ਆਪ ਆਪਣਾ ਭੇਖ ਵਟਾਏ, ਖੇਲੇ ਖੇਲ ਅਪਾਰਾ। ਬਰਾਹ ਰੂਪ ਕੋਈ ਰੇਖ ਨਾ ਰਾਏ, ਜੋਧਾ ਸੂਰਬੀਰ ਬਲੀ ਬਲਕਾਰਾ। ਯਗੈ ਪੁਰਖ ਆਪ ਹੋ ਜਾਏ, ਵਰਤੇ ਹਰਿ ਵਰਤਾਰਾ। ਹਾਵ ਗਰੀਵ ਕਰ ਚਮਤਕਾਰ, ਖੇਲੇ ਖੇਲ ਅਪਰ ਅਪਾਰਾ। ਨਰ ਨਰਾਇਣ ਰੂਪ ਅਪਾਰ, ਪੰਚਮ ਮੇਲਾ ਹਰਿ ਗਿਰਧਾਰਾ। ਕਪਲ ਮੁਨ ਇਕ ਅਧਾਰ, ਭਰੇ ਨਾਮ ਭੰਡਾਰਾ। ਦਤਾ ਤ੍ਰੈ ਦਏ ਅਧਾਰ, ਗੁਣ ਅਵਗੁਣ ਵੇਖ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਸੰਸਾਰਾ। ਰਿਖਵ ਦੇਵ ਕਰ ਕਰ ਧਾਰ, ਆਪਣਾ ਰੂਪ ਵਟਾਈਆ। ਪ੍ਰਿਥੂ ਪ੍ਰਿਥਮੀ ਪਾਏ ਸਾਰ, ਅੰਨ ਦਾਨ ਝੋਲੀ ਪਾਈਆ। ਮਤਸਯ ਤੇਰਾ ਖੇਲ ਅਪਾਰ, ਮੱਛ ਮੁਖ ਇਕ ਲਗਾਈਆ। ਕਛ ਬੈਠਾ ਮੂੰਹ ਦੇ ਭਾਰ, ਮਿੰਦਰਾ ਪਿਠ ਉਠਾਈਆ। ਮੋਹਣੀ ਰੂਪ ਆਪ ਕਰਤਾਰ, ਆਪਣਾ ਲਿਆ ਵਟਾਈਆ। ਵੈਦ ਧਨੰਤਰ ਦਏ ਅਧਾਰ, ਏਕਾ ਸਿਖਿਆ ਰਿਹਾ ਸੁਣਾਈਆ। ਬਾਵਨ ਰੂਪ ਕਰ ਸ਼ੰਗਾਰ, ਰਾਜਾ ਬਲ ਬਲ ਛਲ ਛਲਾਈਆ। ਹੰਸ ਹੰਸਾ ਪਾਵੇ ਸਾਰ, ਬਾਲ ਅਞਾਣਾ ਗਿਆਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਜੋਤ ਜਗਾਈਆ। ਜੁਗ ਜੁਗ ਆਪਣਾ ਭੇਖ ਵਟਾ, ਆਪਣੀ ਜੋਤ ਜਗਾਇਆ। ਨਰ ਸਿੰਘ ਰੂਪ ਹਰਿ ਆਪ ਅਖਵਾ, ਭਗਤ ਪ੍ਰਹਿਲਾਦ ਤਰਾਇਆ। ਨਰ ਨਰਾਇਣ ਹਰਿ ਜੋਤ ਜਗਾ, ਧਰੂ ਬਾਲਕ ਗਲੇ ਲਗਾਇਆ। ਹਰੀ ਹਰਿ ਹਰਿ ਆਪ ਅਖਵਾ, ਗਜ ਬੇੜਾ ਬੰਨੇ ਲਾਇਆ। ਵਾਰ ਅਠਾਰਾਂ ਜੋਤ ਜਗਾ, ਸਤਿਜੁਗ ਬੇੜਾ ਆਪ ਤਰਾਇਆ। ਰਾਮ ਰਾਮਾ ਲਏ ਉਪਾ, ਲੇਖਾ ਲੇਖੇ ਵਿਚ ਗਣਾਇਆ। ਆਪ ਆਪਣੀ ਦਇਆ ਕਮਾ, ਆਪ ਆਪਣਾ ਲਏ ਪਲਟਾਇਆ। ਸਤਿਜੁਗ ਸਾਚੇ ਝੋਲੀ ਪਾ, ਤ੍ਰੇਤੇ ਜਨਮ ਦਵਾਇਆ। ਤ੍ਰੀਆ ਰੂਪ ਵੇਸ ਵਟਾ, ਰਾਮਾ ਰਘਵੰਸ ਅਖਵਾਇਆ। ਪਰਸ ਪਰਸਾ ਬਣਤ ਬਣਾ, ਸ਼ਤਰੂ ਹੋਏ ਸਵਾਇਆ। ਕਸ਼ਤ੍ਰੀ ਲੇਖੇ ਲਏ ਲਾ, ਆਪ ਆਪਣਾ ਸੰਗ ਨਿਭਾਇਆ। ਗੜ੍ਹ ਹੰਕਾਰੀ ਤੋੜ ਤੁੜਾ, ਰਾਵਣ ਰਾਵਣ ਰਾਮਾ ਘਾਇਆ। ਸ਼ਾਹ ਭਬੀਖਨ ਵੇਖ ਵਖਾ, ਛਤਰ ਸੀਸ ਝੁਲਾਇਆ। ਗ਼ਰੀਬ ਨਿਮਾਣੇ ਗਲੇ ਲਗਾ, ਏਕਾ ਚਰਨ ਛੁਹਾਇਆ। ਰਿਖੀ ਰਿਖੀਸ਼ਰ ਦਇਆ ਕਮਾ, ਦਲਿੱਦਰੀ ਦਲਿੱਦਰ ਮਿਟਾਇਆ। ਆਪ ਆਪਣੀ ਵੰਡ ਵੰਡਾ, ਆਪ ਆਪਣਾ ਲਏ ਉਠਾਇਆ। ਤ੍ਰੇਤਾ ਤ੍ਰੀਆ ਲੇਖੇ ਲਾ, ਤ੍ਰੈਗੁਣ ਵਿਚ ਸਮਾਇਆ। ਦੁਆਪਰ ਹਰਿ ਸਾਚੀ ਜੋਤ ਜਗਾ, ਵੇਦ ਵਿਆਸਾ ਲੇਖ ਲਿਖਾਇਆ। ਪੁਰਾਨ ਅਠਾਰਾਂ ਲੇਖਾ ਗਿਆ ਲਿਖਾ, ਲੇਖਾ ਆਪਣੇ ਹੱਥ ਰਖਾਇਆ। ਬ੍ਰਹਮ ਪੁਰਾਨ ਭੇਵ ਖੁਲ੍ਹਾ, ਬੀਸ ਹਜ਼ਾਰ ਸਲੋਕ ਉਪਾਇਆ। ਪਦਮ ਭੇਵ ਨਾ ਜਾਣੇ ਰਾ, ਪਚਵੰਜਾ ਹਜ਼ਾਰ ਸਲੋਕ ਰਸਨਾ ਗਾਇਆ। ਵਿਸ਼ਨੂੰ ਲੇਖਾ ਆਪ ਜਣਾ, ਤੀਸ ਹਜ਼ਾਰ ਬਣਤ ਬਣਾਇਆ। ਸ਼ਿਵ ਸ਼ੰਕਰ ਆਪੇ ਰਾਹੇ ਪਾ, ਚੌਬੀਸ ਹਜ਼ਾਰ ਜਨਮ ਦਵਾਇਆ। ਸ੍ਰੀ ਮਧ ਭਗਵਤ ਲਏ ਉਪਾ, ਦਸ ਅਠ ਅਠਾਰਾਂ ਹਜ਼ਾਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਦ ਵਿਆਸਾ ਸੇਵਾ ਲਾਇਆ । ਨਾਰਦ ਪੁਰਾਨ ਕਰ ਤਿਆਰ, ਹਰਿ ਆਪਣੀ ਦਇਆ ਕਮਾਈਆ। ਪੱਚੀ ਹਜ਼ਾਰ ਸਲੋਕ ਵੇਖ ਵਖਾਨ, ਤਿੰਨ ਸੌ ਸੱਠ ਹਾਡੀ ਗਣਤ ਗਣਾਈਆ। ਅਗਨੀ ਵੇਖੇ ਮਾਰ ਧਿਆਨ, ਚੌਦਾਂ ਹਜ਼ਾਰ ਪੰਜ ਸੌ ਕਰੇ ਕੁੜਮਾਈਆ। ਮਾਰਕੰਡੇ ਹੋਇਆ ਮਿਹਰਵਾਨ, ਨੌਂ ਹਜ਼ਾਰ ਇਕ ਪੜ੍ਹਾਈਆ। ਭਵਿਸ਼ ਤੇਰੀ ਪਾਵੇ ਸਾਰ, ਪੰਦਰਾਂ ਹਜ਼ਾਰ ਚਾਰ ਸੌ ਲੇਖ ਲਿਖਾਈਆ। ਬ੍ਰਹਮ ਵੇਵਰਤ ਕਰ ਪਛਾਨ, ਅੱਠ ਅਠਾਰਾਂ ਵਿਚ ਸਮਾਈਆ। ਗਰੜ ਵੇਖੇ ਹੋ ਹੈਰਾਨ, ਹਜ਼ਾਰ ਸਤਾਰਾਂ ਰਿਹਾ ਪੜ੍ਹਾਈਆ। ਸਕੰਦ ਦੇਵੇ ਇਕ ਗਿਆਨ, ਅਕਾਸ਼ੀ ਹਜ਼ਾਰ ਸੌ ਇਕ ਨਾਲ ਰਲਾਈਆ। ਬ੍ਰਹਿਮੰਡ ਹੋਏ ਦਰ ਹੈਰਾਨ, ਹਜ਼ਾਰ ਬਾਰਾਂ ਵੇਖ ਵਖਾਈਆ। ਮਤਸਯ ਤੇਰਾ ਜਗਤ ਨਿਸ਼ਾਨ, ਦਸ ਹਜ਼ਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਦ ਵਿਆਸਾ ਬੂਝ ਬੁਝਾਈਆ। ਵੇਦ ਵਿਆਸ ਹਰਿ ਦਰ ਪਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਨਾਰਦ ਮੁਨ ਸੰਗ ਰਲਾ, ਆਪਣਾ ਲੇਖ ਲਿਖਾਇੰਦਾ। ਬ੍ਰਹਮਾ ਸੁਤ ਦਇਆ ਕਮਾ, ਸਾਚਾ ਮਾਰਗ ਲਾਇੰਦਾ। ਚਾਰੇ ਵੇਦਾਂ ਆਪ ਲਿਖਾ, ਚਾਰ ਸਲੋਕ ਇਕ ਪੜ੍ਹਾਇੰਦਾ। ਬਾਰਾਂ ਅੱਖਰ ਜਾਪ ਜਪਾ, ਦੁਆਪਰ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਆਪ ਆਪਣਾ ਕਰ ਉਜਿਆਰ, ਹਰਿ ਆਪਣੀ ਜੋਤ ਜਗਾਈਆ। ਦੁਆਪਰ ਤੇਰੀ ਬੰਨੇ ਧਾਰ, ਨੰਦ ਜਸੋਦਾ ਮਿਲੇ ਵਡਿਆਈਆ। ਦੇਵੇ ਦਰਸ ਕਰੇ ਪਿਆਰ, ਪ੍ਰਿਥਮੀ ਆਕਾਸ਼ ਖ਼ੁਸ਼ੀ ਮਨਾਈਆ। ਸ਼ਾਮ ਸ਼ਾਮਾ ਰੂਪ ਅਪਾਰ, ਪੰਚਮ ਲੋਕ ਰੰਗ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੇ ਸਾਚਾ ਮੇਲਾ, ਆਪਣਾ ਆਪ ਕਰਾਇੰਦਾ। ਬਿਦਰ ਸੁਦਾਮੇ ਚਾੜ੍ਹੇ ਤੇਲਾ, ਦਰੋਪਤ ਲੱਜਿਆ ਰਖਾਇੰਦਾ। ਪੰਚਮ ਮੀਤਾ ਸੱਜਣ ਸੁਹੇਲਾ, ਏਕਾ ਏਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਵੇਲਾ, ਆਪਣੇ ਹੱਥ ਰਖਾਇੰਦਾ। ਕਲਜੁਗ ਤੇਰਾ ਅੰਤ ਵਿਹਾਰ, ਪ੍ਰਭ ਆਪਣੇ ਹੱਥ ਰਖਾਇਆ। ਕਾਹਨਾ ਕ੍ਰਿਸ਼ਨਾ ਲਏ ਅਵਤਾਰ, ਯਾਦਵ ਵੰਸੀ ਰੰਗ ਲਾਇਆ। ਦੋ ਜਹਾਨਾਂ ਪਾਵੇ ਸਾਰ, ਯੁੱਧ ਯੁਧਿਸ਼ਟਰ ਏਕਾ ਲਾਇਆ। ਦੁਸ਼ਟ ਹੰਕਾਰੀ ਦਏ ਸੰਘਾਰ, ਦਰ ਦਰਯੋਧਨ ਰਹਿਣ ਨਾ ਪਾਇਆ। ਕੂੜ ਕੂੜਾ ਮੇਟ ਪਸਾਰ, ਆਪ ਆਪਣਾ ਕਰਮ ਕਮਾਇਆ। ਦੁਰਬਾਸ਼ਾ ਤੇਰਾ ਕਰ ਵਿਚਾਰ, ਤੇਰੀ ਧਾਰ ਚਲਾਇਆ। ਕਰੋੜ ਛਿਆਨਵੇ ਲਾਏ ਪਾਰ, ਤੀਰ ਕਟਾਰ ਨਾ ਕੋਈ ਰਖਾਇਆ। ਆਪ ਆਪਣੀ ਬੰਨੇ ਧਾਰ, ਆਪ ਆਪਣਾ ਮੁਖ ਭਵਾਇਆ। ਦੁਆਪਰ ਤੇਰਾ ਪਾਰ ਕਿਨਾਰ, ਕਲਜੁਗ ਵੇਲਾ ਆਇਆ। ਕਲਜੁਗ ਹੋਇਆ ਖ਼ਬਰਦਾਰ, ਪ੍ਰਭ ਸਾਚੇ ਆਪ ਜਗਾਇਆ। ਦੋਏ ਜੋੜ ਕਰੇ ਨਿਮਸਕਾਰ, ਮੰਗੇ ਵਰ ਆਪ ਆਪਣੀ ਝੋਲੀ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਠ ਝੂਠ ਭਰੇ ਭੰਡਾਰਿਆ। ਕਾਮ ਕਰੋਧ ਲੋਭ ਮੋਹ ਹੰਕਾਰ, ਤੇਰੇ ਅੰਦਰ ਫੜ ਸੁਹਾਏ ਮਹੱਲ ਅਟੱਲ ਚੁਬਾਰਿਆ। ਤਾਮਸ ਤ੍ਰਿਸਨਾ ਤੇਰਾ ਕਰ ਸ਼ੰਗਾਰ, ਆਪ ਆਪਣਾ ਦਏ ਪਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਭਰਿਆ ਕੂੜ ਭੰਡਾਰਿਆ। ਕਲਜੁਗ ਕੂੜਾ ਮੰਗ ਮੰਗ, ਆਪਣੀ ਝੋਲੀ ਡਾਹਿੰਦਾ। ਪੰਚ ਵਿਕਾਰਾ ਮਿਲਿਆ ਸੰਗ, ਸਾਚੀ ਖ਼ੁਸ਼ੀ ਮਨਾਇੰਦਾ। ਲੋਕਮਾਤ ਵਜਾਏ ਆਪਣਾ ਮਰਦੰਗ, ਧਰਮ ਜੜ੍ਹ ਆਪ ਕਟਾਇੰਦਾ। ਵੇਖ ਵਖਾਏ ਗੋਦਾਵਰੀ ਗੰਗ, ਸਾਚਾ ਸਰ ਨਾ ਕੋਈ ਧਰਾਇੰਦਾ। ਅਠਸਠ ਤੀਰਥ ਕਰੇ ਭੰਗ, ਆਪ ਆਪਣਾ ਡੌਰੂ ਵਾਹਿੰਦਾ। ਮਨਮੁਖ ਜੀਵ ਕਰੇ ਨੰਗ, ਪੱਲੇ ਨਾਮ ਨਾ ਕੋਈ ਰਖਾਇੰਦਾ। ਧਰਮ ਰਾਏ ਵਰ ਰਿਹਾ ਮੰਗ, ਨੇਤਰ ਰੋ ਰੋ ਨੀਰ ਵਹਾਇੰਦਾ। ਕਲਜੁਗ ਤੇਰਾ ਮੰਗੇ ਸੰਗ, ਚਰਨ ਢਹਿ ਢਹਿ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰਾ ਇਕ ਸੁਹਾਇੰਦਾ। ਦਰ ਦਵਾਰ ਹਰਿ ਸੁਹਾ, ਹਰਿ ਆਪਣੀ ਬਣਤ ਬਣਾਈਆ। ਕਲਜੁਗ ਵਰ ਝੋਲੀ ਪਾ, ਸਾਧ ਸੰਤ ਭੇਵ ਨਾ ਰਾਈਆ। ਆਪ ਆਪਣਾ ਰੰਗ ਚੜ੍ਹਾ, ਦਿਸ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਡੰਕ ਵਜਾ, ਪੰਚ ਵਿਕਾਰਾ ਕਰੇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪੇ ਮੇਟ ਮਿਟਾਈਆ। ਕਲਜੁਗ ਵਰ ਆਪਣਾ ਪਾ, ਆਪਣਾ ਕਰਮ ਕਮਾਇੰਦਾ। ਜੂਠ ਝੂਠ ਨਾ ਮਿਲੇ ਕੋਈ ਥਾਂ, ਧਰਤ ਮਾਤ ਨਾ ਵੇਖ ਵਖਾਇੰਦਾ। ਗਊ ਗ਼ਰੀਬ ਅਗੋਂ ਕਰ ਗਏ ਨਾ, ਕੋਈ ਨਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਇਕ ਗਿਆਨ ਦਿਵਾਇੰਦਾ। ਕਲਜੁਗ ਦੇਵੇ ਇਕ ਗਿਆਨ, ਏਕਾ ਸ਼ਬਦ ਜਣਾਈਆ। ਇਕ ਅਕੱਲਾ ਕੀ ਬਣੇ ਪਰਧਾਨ, ਨਾ ਚਲਣੀ ਕੋਈ ਚਤੁਰਾਈਆ। ਸਤਿ ਧਰਮ ਦੇਵੇ ਬਲੀ ਬਲਵਾਨ, ਨਾ ਦੇਵੇ ਜੜ੍ਹ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਏਕਾ ਬੂਝ ਬੁਝਾਈਆ। ਕਲਜੁਗ ਮੰਗੀ ਦੂਜੀ ਮੰਗ, ਹਰਿ ਵੇਲਾ ਵਕ਼ਤ ਸੁਹਾਇਆ। ਇਕ ਵਖਾਏ ਤੇਰਾ ਸੰਗ, ਆਪ ਆਪਣਾ ਭੇਖ ਵਟਾਇਆ। ਚੌਥੇ ਜੁਗ ਚਾਰ ਮਲੰਗ, ਬੈਠੇ ਵੇਸ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਮੰਗਨ ਮੰਗ, ਇਕ ਦਵਾਰਾ ਵੇਖ ਵਖਾਇਆ। ਪ੍ਰਭ ਅਬਿਨਾਸ਼ੀ ਬੈਠਾ ਨਾਮ ਪਲੰਘ, ਪਾਵਾ ਚੂਲ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇ ਮਤ ਆਪ ਸਮਝਾਇਆ। ਚਾਰੇ ਜੁਗ ਹਰਿ ਬੁਲਾਏ, ਆਪਣੀ ਬੂਝ ਬੁਝਾਈਆ। ਸਤਿਜੁਗ ਤੇਰਾ ਸਤਿ ਵਖਾਏ, ਤ੍ਰੇਤਾ ਤੀਰ ਚਲਾਈਆ। ਦੁਆਪਰ ਤੇਰਾ ਯਤ ਧਰਾਏ, ਕਲਜੁਗ ਪਏ ਦੁਹਾਈਆ। ਸੂਰਬੀਰ ਕਵਣ ਅਖਵਾਏ, ਕਲਜੁਗ ਬੇੜਾ ਲਏ ਉਠਾਈਆ। ਜੀਵ ਜੰਤ ਕੁਕਰਮੀ ਦਏ ਕਰਾਏ, ਕਿਰਿਆ ਕਰਮ ਨਾ ਕੋਈ ਰਖਾਈਆ। ਏਕਾ ਪੱਟੀ ਦਏ ਪੜ੍ਹਾਏ, ਜਗਤ ਵਿਦਿਆ ਇਕ ਵਖਾਈਆ। ਤੀਰਥ ਤਟੀ ਦਏ ਫਿਰਾਏ, ਸਾਧਾਂ ਸੰਤਾਂ ਮੁਖ ਭਵਾਈਆ। ਜੂਠ ਝੂਠੀ ਹੱਟੀ ਦਏ ਵਿਕਾਏ, ਨਾ ਕੋਈ ਮੁੱਲ ਪਵਾਈਆ। ਬਾਜ਼ੀਗਰ ਖੇਲ ਨਟੂਆ ਨਟੀ ਦਏ ਕਰਾਏ, ਸਵਾਂਗੀ ਸਵਾਂਗ ਵਰਤਾਈਆ। ਕਾਇਆ ਮੱਟੀ ਅੱਗ ਲਗਾਏ, ਧੀਰਜ ਧੀਰ ਨਾ ਕੋਈ ਧਰਾਈਆ। ਧਰਮ ਰਾਏ ਦੀ ਚੱਟੀ ਸਰਬ ਭਰਾਏ, ਨਾ ਕੋਈ ਵੇਲੇ ਅੰਤ ਸਹਾਈਆ। ਸਾਚੀ ਖੱਟੀ ਨਾ ਕੋਈ ਖਟਾਏ, ਜੂਠ ਝੂਠ ਵਣਜ ਕਰਾਈਆ। ਜੋਤ ਲਟ ਲਟੀ ਨਾ ਕੋਈ ਜਗਾਏ, ਉਚੇ ਟਿੱਲੇ ਮੰਦਰ ਅੰਦਰ ਬੈਠਾ ਆਸਣ ਲਾਈਆ। ਦੀਵਾ ਬੱਤੀ ਨਾ ਕੋਈ ਰਖਾਏ, ਅੰਧ ਅੰਧੇਰ ਨਾ ਕੋਈ ਮਿਟਾਈਆ। ਕਮਲਾਪਤੀ ਨਾ ਕੋਈ ਮਨਾਏ, ਘਰ ਘਰ ਬੈਠੇ ਧੂਣੀਆਂ ਤਾਈਆ। ਨਾਰ ਸੁਹਾਗਣ ਸਤੀ ਨਾ ਕੋਈ ਅਖਵਾਏ, ਨੌਂ ਦਰ ਨਾ ਕੋਈ ਤਜਾਈਆ। ਸਾਚੀ ਮਤੀ ਨਾ ਕੋਇ ਸਮਝਾਏ, ਵਾ ਤੱਤੀ ਨਾ ਕੋਇ ਲਗਾਈਆ। ਨਾਮ ਰਥੀ ਨਾ ਕੋਈ ਚੜ੍ਹਾਏ, ਰਥ ਰਥਵਾਹੀ ਨਾ ਕੋਈ ਦਿਸਾਈਆ। ਸਰਬ ਕਲ ਸਮਰਥੀ ਹਰਿ ਆਪ ਅਖਵਾਏ, ਕਲਜੁਗ ਤੇਰਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਜੁਗ ਰਿਹਾ ਸਮਝਾਈਆ। ਸਤਿਜੁਗ ਸਾਚਾ ਉਠਿਆ, ਆਪ ਆਪਣਾ ਬਲ ਧਾਰੇ। ਪੁਰਖ ਅਬਿਨਾਸ਼ੀ ਸਤਿਗੁਰ ਸਾਚੇ ਜੇ ਤੂੰ ਕਲਜੁਗ ਤੁਠਿਆ, ਦੇ ਇਕ ਭੰਡਾਰੇ। ਅੰਤਮ ਵੇਲੇ ਗੁਰਮੁਖ ਰੱਖਾਂ ਤੇਰੇ ਏਕਾ ਮੁਠਿਆ, ਨਾ ਕੋਈ ਦੂਸਰ ਪਾਵੇ ਸਾਰੇ। ਲੱਖ ਚੁਰਾਸੀ ਜਾਏ ਲੁੱਟਿਆ, ਜਗ ਕੂੜੇ ਕੂੜ ਪਸਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਇਕ ਭੰਡਾਰੇ। ਸਤਿਜੁਗ ਸਾਚੇ ਭਰ ਭੰਡਾਰ, ਹਰਿ ਆਪਣੀ ਦਇਆ ਕਮਾਈਆ। ਸੇਵਕ ਤੇਰੀ ਸੇਵਾਦਾਰ, ਸਾਚੀ ਸੇਵ ਲਗਾਈਆ। ਅੱਠੇ ਪਹਿਰ ਰਹਿਣਾ ਖ਼ਬਰਦਾਰ, ਠੱਗ ਚੋਰ ਯਾਰ ਕੋਈ ਲੁੱਟ ਨਾ ਜਾਈਆ। ਕਲਜੁਗ ਅੰਤਮ ਵੇਖ ਵਿਚਾਰ, ਏਕਾ ਰਾਹ ਤਕਾਈਆ। ਗੁਰਮੁਖ ਸਾਚੇ ਲਏ ਉਭਾਰ, ਤੇਰੀ ਵਸਤ ਤੇਰੀ ਝੋਲੀ ਪਾਈਆ। ਸੋਹੰ ਸ਼ਬਦ ਹਰਿ ਭੰਡਾਰ, ਸਤਿਜੁਗ ਸਾਚੀ ਵੰਡ ਵੰਡਾਈਆ। ਗੁਰਮੁਖਾਂ ਦੇਣਾ ਕਰ ਪਿਆਰ, ਸਾਚੇ ਮੰਦਰ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਮਿਲੀ ਵਡਿਆਈਆ। ਤ੍ਰੇਤਾ ਉਠੇ ਨੇਤਰ ਖੋਲ੍ਹ, ਆਪਣਾ ਕਰਮ ਵਿਚਾਰਿਆ। ਪੁਰਖ ਅਬਿਨਾਸ਼ੀ ਤੇਰਾ ਬੋਲ, ਲੱਗੇ ਰਾਮ ਪਿਆਰਿਆ। ਸਾਚੇ ਕੰਡੇ ਦੇਣਾ ਤੋਲ, ਨਾ ਦਿਸੇ ਪਾਸਾ ਹਾਰਿਆ। ਏਕ ਵਸਤ ਜਗਤ ਅਮੋਲ, ਬਖ਼ਸ਼ੇ ਚਰਨ ਪਿਆਰਿਆ। ਕਾਇਆ ਕੀਟੀ ਕੀਟ ਫੋਲ, ਲਾਲ ਅਨਮੁਲੜਾ ਇਕ ਸੰਭਾਰਿਆ। ਸਦਾ ਸਦਾ ਸਦ ਰੱਖਿਆ ਕੋਲ, ਦਰ ਤੇਰਾ ਇਕ ਵਿਚਾਰਿਆ। ਤੇਰਾ ਨਾਮ ਮਰਦੰਗਾ ਵੱਜੇ ਢੋਲ, ਸਤਿਜੁਗ ਸਾਚਾ ਨਾਲ ਰਲਾ ਰਿਹਾ। ਸੋਹੰ ਜੈਕਾਰਾ ਸਤਿਜੁਗ ਬੋਲ, ਤ੍ਰੇਤਾ ਰਾਮ ਸੁਣਾ ਰਿਹਾ। ਦੋਹਾਂ ਆਤਮ ਰਿਹਾ ਮੌਲ, ਹਰਿ ਜੋਤੀ ਨੂਰ ਉਪਾ ਰਿਹਾ। ਦਰ ਦਵਾਰੇ ਕੀਤਾ ਕੌਲ, ਪ੍ਰਭ ਪੂਰਾ ਆਪ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਲੇਖ ਲਿਖਾ ਲਿਆ। ਤ੍ਰੇਤਾ ਤੇਰਾ ਨਾਮ ਜੈਕਾਰ, ਏਕਾ ਨਾਅਰਾ ਲਾਇਆ। ਗੁਰਮੁਖ ਸਾਚੇ ਲਏ ਉਭਾਰ, ਗੁਰ ਮੰਤਰ ਇਕ ਜਣਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨੋਦਕ ਮੁਖ ਚੁਆਇਆ। ਵਰਨ ਗੋਤ ਨਾ ਕੋਈ ਵਿਚਾਰ, ਜਾਤ ਪਾਤ ਨਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਭੇਖ ਤੇਰੇ ਅੱਗੇ ਧਰ, ਤੇਰਾ ਦਰ ਖੁਲ੍ਹਾਇਆ। ਦੁਆਪਰ ਵੇਖੇ ਮਾਰ ਧਿਆਨ, ਮਿਲੇ ਨਾਮ ਬਿਬਾਨਾ। ਨਾ ਕੋਈ ਚਤੁਰ ਸੁਘੜ ਸਿਆਣ, ਨਾ ਜਾਣੇ ਕੋਈ ਵਿਦਵਾਨਾ। ਨਾ ਕੋਈ ਤੀਰ ਨਾ ਕੋਈ ਕਮਾਨ, ਸ਼ਸਤਰ ਹੱਥ ਨਾ ਕੋਈ ਉਠਾਨਾ। ਤੇਰਾ ਨਾਮ ਜਗਤ ਬਲਵਾਨ, ਨਾ ਮੇਟੇ ਕੋਈ ਨਿਸ਼ਾਨਾ। ਖਾਣੀ ਬਾਣੀ ਸਾਰੇ ਗਾਣ, ਗਾਵਤ ਗਾਵਤ ਵੇਦ ਪੁਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਆਪਰ ਦਿਤਾ ਏਕਾ ਵਰ, ਘਰ ਸਾਚਾ ਸ਼ਾਹ ਸੁਲਤਾਨਾ। ਦੁਆਪਰ ਤੇਰੀ ਸਾਚੀ ਸੇਵਾ, ਪ੍ਰਭ ਸਾਚਾ ਆਪ ਲਗਾਇੰਦਾ। ਗੁਰਮੁਖਾਂ ਰਸਨਾ ਰਸ ਦੇਣਾ ਜਿਹਵਾ, ਜਿਹਵਾ ਰਸ ਆਪ ਅਖਵਾਇੰਦਾ। ਸਾਚੇ ਮਸਤਕ ਕੌਸਤਕ ਮਣੀਆ ਲੌਣਾ ਥੇਵਾ, ਜੋਤ ਨਿਰੰਜਣ ਵੇਖ ਵਖਾਇੰਦਾ। ਮਿਲੇ ਮੇਲ ਅਲੱਖ ਅਭੇਵਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਆਪੇ ਆਏ ਦਇਆ ਕਮਾਏ ਵਡ ਦੇਵੀ ਦੇਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵ ਕਰਾਇੰਦਾ । ਦੁਆਪਰ ਸਾਚੀ ਸੇਵਾ ਲਾ, ਹਰਿ ਸਾਚੀ ਦਇਆ ਕਮਾਈਆ। ਗੁਰਮੁਖਾਂ ਅੰਦਰ ਆਪ ਵਸਾ, ਰਸਨਾ ਜਿਹਵਾ ਰਿਹਾ ਹਿਲਾਈਆ। ਏਕਾ ਮਾਰਗ ਆਪ ਵਖਾ, ਦੇ ਮਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਰਿਹਾ ਅੰਤ ਹਿਲਾਈਆ। ਕਲਜੁਗ ਕੂੜਾ ਉਠ ਬਲਕਾਰ, ਚਾਰੋਂ ਕੁੰਟ ਲਏ ਅੰਗੜਾਈਆ। ਆਪਣੀ ਬਾਹਾਂ ਰਿਹਾ ਹੁਲਾਰ, ਦਹਿ ਦਿਸ਼ਾ ਵੇਖ ਵਖਾਈਆ। ਪ੍ਰਭ ਅਬਿਨਾਸ਼ੀ ਤੇਰਾ ਤੁਟਾ ਪਿਆਰ, ਲੋਕਮਾਤ ਵੱਜੀ ਵਧਾਈਆ। ਧਰਮ ਜੜ ਦਏ ਉਖਾੜ, ਥਿਰ ਕੋਇ ਰਹਿਣ ਨਾ ਪਾਈਆ। ਅਗਨੀ ਅੱਗ ਲਗਾਏ ਤੱਤੀ ਹਾੜ, ਸਾਧਾਂ ਸੰਤਾਂ ਆਪ ਜਲਾਈਆ। ਨੌਂ ਦਵਾਰੇ ਦੇਵੇ ਵਾੜ, ਅੱਠੇ ਪਹਿਰ ਜੀਵ ਕੁਰਲਾਈਆ। ਮਗਰ ਲਗਾਵੇ ਪੰਚਮ ਧਾੜ, ਨਾ ਸਕੇ ਕੋਈ ਬਚਾਈਆ। ਅਗਨੀ ਅੱਗ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਰਹੀ ਜਲਾਈਆ। ਟਿਕਣ ਨਾ ਦੇਵੇ ਕਿਸੇ ਜੰਗਲ ਜੂਹ ਉਜਾੜ ਪਹਾੜ, ਤੀਰਥ ਤੱਟਾਂ ਵੇਖ ਵਖਾਈਆ। ਗੁਰਦਰ ਮੰਦਰ ਅੰਦਰ ਚਾਰ ਦਿਵਾਰ ਸਚ ਦਿਵਾਰਾ ਪਾੜ, ਧੀਰਜ ਧੀਰ ਨਾ ਕੋਈ ਧਰਾਈਆ। ਗ੍ਰੰਥੀ ਪੰਥੀ ਪੰਡਤ ਪਾਂਧੇ ਮੁੱਲਾਂ ਸ਼ੇਖਾਂ ਪੀਰਾਂ ਟੋਹਾਂ ਨਾੜ ਨਾੜ, ਰਕਤ ਬੂੰਦ ਵੇਖ ਵਖਾਈਆ। ਗੁਰਮੁਖ ਸਾਜਨ ਜਿਥੇ ਬੈਠੇ ਲਾੜ, ਦੂਰੋਂ ਦੋਏ ਜੋੜ ਬੈਠਾ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਪਿੱਛੇ ਅਗਾੜ, ਚਾਰੋਂ ਕੁੰਟ ਸ਼ਬਦ ਖੰਡਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦਿਤੀ ਇਕ ਵਡਿਆਈਆ। ਕਲਜੁਗ ਕੂੜਾ ਰਿਹਾ ਲਲਕਾਰ, ਲੋਕਮਾਤ ਵੱਡ ਵਡ ਰਾਜਾ। ਆਪ ਆਪਣਾ ਕਰ ਪਸਾਰ, ਆਪ ਆਪਣਾ ਸਾਜਣ ਸਾਜਾ। ਨਿੰਦਕ ਨਿੰਦਿਆ ਕਰ ਅਹਾਰ, ਕਿਰਿਆ ਕਰਮ ਕੂੜ ਕੁੜਿਆਰੀ ਰਚਿਆ ਕਾਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸਾਜਨ ਸਾਜਾ। ਕਲਜੁਗ ਆਪਣਾ ਕਰਮ ਕਮਾ, ਪ੍ਰਭ ਸਾਚੇ ਆਖ ਸੁਣਾਇੰਦਾ। ਸਤਿਜੁਗ ਵੰਡ ਵੰਡ ਲਈ ਵੰਡਾ, ਏਕਾ ਮੁੱਠੀ ਝੋਲੀ ਪਾਇੰਦਾ। ਤ੍ਰੇਤਾ ਆਪਣਾ ਹੱਕ ਰਖਾ, ਚਰਨ ਦਵਾਰ ਇਕ ਸੁਹਾਇੰਦਾ। ਦੁਆਪਰ ਹਿੱਸਾ ਬੈਠਾ ਪਾ, ਗੁਰਮੁਖਾਂ ਹਿਰਦੇ ਅੰਦਰ ਡੇਰਾ ਲਾਇੰਦਾ। ਕਲਜੁਗ ਆਪਣਾ ਰੰਗ ਚੜ੍ਹਾ, ਕਾਲਾ ਸੂਸਾ ਤਨ ਪਹਿਨਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸ਼ਬਦ ਜਣਾਇੰਦਾ। ਕਲਜੁਗ ਤੇਰਾ ਕਾਇਆ ਬਲ, ਹਰਿ ਸਾਚੇ ਵੇਖ ਵਖਾਵਣਾ। ਫੇਰਾ ਪੌਣਾ ਜਲ ਥਲ, ਡੂੰਘੀ ਡਲ ਆਪ ਹਿਲਾਵਨਾ। ਨੌਂ ਖੰਡ ਸਤ ਦੀਪ ਫਿਰਨਾ ਘੜੀ ਘੜੀ ਪਲ ਪਲ, ਗੁਰ ਦਰ ਮੰਦਰ ਅੰਦਰ ਡੇਰਾ ਲਾਵਣਾ। ਜੂਠ ਝੂਠ ਚਲਾਉਣਾ ਏਕਾ ਹੱਲ, ਮਾਇਆ ਮਮਤਾ ਬੀਜ ਬਿਜਾਵਣਾ। ਦੂਈ ਦਵੈਤੀ ਗਏ ਭੁੱਲ, ਮਨਮੁਖ ਜੀਵਾਂ ਆਪ ਭੁਲਾਵਣਾ। ਦੀਪਕ ਜੋਤੀ ਕਿਸੇ ਨਾ ਜਾਏ ਬਲ, ਗਿਆਨ ਦੀਪ ਆਪ ਬੁਝਾਵਨਾ। ਆਪ ਆਪਣੀ ਵਰਤੀ ਕਲ, ਕਲਜੁਗ ਸਾਚੀ ਰੁੱਤ ਸੁਹਾਵਣਾ। ਕਲਜੁਗ ਸਾਚਾ ਕਰ ਪੁਕਾਰ, ਪ੍ਰਭ ਸਾਚੇ ਆਖ ਸੁਣਾਇੰਦਾ। ਇਕ ਅਕੱਲਾ ਗਿਆ ਹਾਰ, ਨਾ ਕੋਈ ਸੰਗ ਰਖਾਇੰਦਾ। ਮੰਗੀ ਮੰਗ ਧੁਰ ਦਰਬਾਰ, ਭਿਛਿਆ ਇਛਿਆ ਪੂਰ ਕਰਾਇੰਦਾ। ਵਰ ਦਾਤਾ ਆਪ ਹੋ ਨਿਰੰਕਾਰ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਸੰਗ ਨਿਭਾਇੰਦਾ। ਕਲਜੁਗ ਤੇਰਾ ਸੰਗ ਰਖਾ, ਤੇਰਾ ਰੂਪ ਵਟਾਇਆ। ਇਕ ਮੁਹੰਮਦ ਦਏ ਉਪਾ, ਆਪ ਆਪਣਾ ਬੀਜ ਬਿਜਾਇਆ। ਅੱਲਾ ਹੂ ਹੂ ਨਾਅਰਾ ਲਾ, ਤੂੰ ਤੂੰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਕੁੰਟਾਂ ਵੇਖ ਵਖਾਇਆ। ਚਾਰੇ ਕੁੰਟ ਵੇਖ ਵਖਾ, ਦਹਿ ਦਿਸ਼ਾ ਫੇਰੀ ਪਾਈਆ। ਆਪ ਆਪਣਾ ਲਏ ਉਪਾ, ਆਪ ਆਪਣੀ ਸੇਵਾ ਲਾਈਆ। ਆਪ ਆਪਣਾ ਦੀਪ ਜਗਾ, ਆਪੇ ਲਏ ਬੁਝਾਈਆ। ਆਪ ਆਪਣਾ ਰਾਗ ਅਲ੍ਹਾ, ਆਪੇ ਲਏ ਸੁਣਾਈਆ। ਆਪ ਆਪਣਾ ਸਾਂਗ ਵਰਤਾ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਲਾ ਵੇਖ ਵਖਾਈਆ। ਕਲਜੁਗ ਕਾਲੇ ਬੰਨੀ ਧਾਰ, ਇਕ ਗਿਆਨ ਦ੍ਰਿੜਾਇਆ। ਮਨ ਮਤ ਬੁਧ ਗਈ ਹਾਰ, ਬੁਧ ਬੋਧ ਗਿਆਨ ਜਣਾਇਆ। ਸਾਚੀ ਸੁਧ ਨਾ ਪਾਏ ਸੰਸਾਰ, ਪੰਚਮ ਯੁਧ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਾਇਆ। ਆਪ ਆਪਣੀ ਕਿਰਪਾ ਧਾਰ, ਆਪਣਾ ਨਾਉਂ ਉਪਾਇੰਦਾ। ਪੰਜ ਤਤ ਕਰ ਪਿਆਰ, ਨਾਨਕ ਨਾਮ ਰਖਾਇੰਦਾ। ਨਾਨਕ ਮੰਗੇ ਦਰ ਦਵਾਰ, ਏਕਾ ਭਿਛਿਆ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦਵਾਇੰਦਾ। ਨਾਨਕ ਮੰਗੇ ਦਰ ਭਿਖਾਰਾ, ਏਕਾ ਅਲੱਖ ਜਗਾਈਆ। ਪ੍ਰਭ ਅਬਿਨਾਸ਼ੀ ਖੋਲ੍ਹ ਕਿਵਾੜਾ, ਵੇਖੇ ਬੇਪਰਵਾਹੀਆ। ਸਚ ਤਰਾਨਾ ਵੱਜੇ ਤਾੜਾ, ਅਨਨ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰਸ ਦਿਖਾਈਆ। ਦਰ ਦਵਾਰੇ ਅਲੱਖ ਜਗਾ, ਨਾਨਕ ਸਦਾ ਲਗਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਸਚ ਸਿੰਘਾਸਣ ਰਿਹਾ ਤਜਾਈਆ। ਸਾਚੇ ਅੰਦਰੋਂ ਬਾਹਰ ਆ, ਦਰ ਦਹਲੀਜੇ ਚਰਨ ਟਿਕਾਈਆ। ਚਰਨ ਚਰਨੋਦਕ ਇਕ ਵਖਾ, ਅੰਮ੍ਰਿਤ ਧਾਰ ਵਹਾਈਆ। ਅੰਮ੍ਰਿਤ ਧਾਰਾ ਮੁਖ ਚੁਆ, ਨਿਰਗੁਣ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਬੂਝ ਬੁਝਾਈਆ। ਨਾਨਕ ਨਿਰਗੁਣ ਰੂਪ ਸਮਾਇਆ, ਵੇਖੇ ਧਾਮ ਅਵੱਲਾ। ਇਕ ਅਕੱਲਾ ਹਰਿ ਰਘੁਰਾਇਆ, ਜੋਤ ਨਿਰੰਜਣ ਦੀਪਕ ਆਦਿ ਅੰਤ ਏਕਾ ਬਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਫੜਾਇਆ ਆਪਣਾ ਪੱਲਾ। ਆਪਣਾ ਪੱਲਾ ਨਾਮ ਫੜਾ, ਨਾਨਕ ਮਤ ਸਿਖਾਈਆ। ਸਾਚੇ ਘੋੜੇ ਦਏ ਚੜ੍ਹਾ, ਏਕਾ ਪੌੜਾ ਲਾਈਆ। ਏਕਾ ਅੱਖਰ ਦਏ ਪੜ੍ਹਾ, ਨਾਮ ਸਤਿ ਵਡ ਵੱਡੀ ਵਡਿਆਈਆ। ਲੰਬਾ ਚੌੜਾ ਕੋਈ ਜਾਣੇ ਨਾ, ਨਾ ਕੋਈ ਲੇਖਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਾਮ ਦਏ ਵਡਿਆਈਆ। ਨਾਨਕ ਨਾਮ ਵਰ ਘਰ ਪਾਇਆ, ਆਤਮ ਵੱਜੀ ਵਧਾਈਆ। ਲੋਕਮਾਤ ਆ ਡੇਰਾ ਲਾਇਆ, ਦਿਵਸ ਰੈਣ ਖ਼ੁਸ਼ੀ ਮਨਾਈਆ। ਏਕਾ ਲਿਵ ਇਕ ਜੋਤ, ਨਾ ਕੋਈ ਬਰਨ ਗੋਤ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਾਮ ਰੱਖੇ ਵਡਿਆਈਆ। ਨਾਨਕ ਨਾਮ ਨਿਰਗੁਣ ਪਾ, ਚਾਰ ਕੁੰਟ ਉਠ ਧਾਇਆ। ਕਲਜੁਗ ਜੀਵ ਆਪ ਸਮਝਾ, ਏਕਾ ਮੰਤਰ ਨਾਮ ਦ੍ਰਿੜਾਇਆ। ਹੰਕਾਰੀਆਂ ਗੜ੍ਹ ਰਿਹਾ ਤੁੜਾ, ਸ਼ਬਦ ਖੰਡਾ ਇਕ ਚਲਾਇਆ। ਗੁਰਮੁਖ ਸਾਚੇ ਗਲੇ ਲਗਾ, ਆਪ ਆਪਣੇ ਰੰਗ ਰੰਗਾਇਆ। ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾ, ਭੇਖ ਅਵੱਲਾ ਇਕ ਵਟਾਇਆ। ਜੀਵ ਜੰਤ ਕੋਈ ਜਾਣੇ ਨਾ, ਹੱਥ ਮਸੱਲਾ ਬਗਲ ਕੁਰਾਨ ਉਠਾਇਆ। ਇਕ ਵਖਾਏ ਸਚ ਮਹੱਲਾ ਚੌਥੇ ਘਰ ਜੋ ਜਨ ਪੁਜਾ, ਪੰਚਮ ਮੇਲਾ ਸਹਿਜ ਸੁਭਾਇਆ। ਚਰਨ ਦਵਾਰੇ ਜੋ ਜਨ ਲੂਜਾ, ਫੜ ਬਾਂਹੋਂ ਪਾਰ ਕਰਾਇਆ। ਆਪਣਾ ਭੇਵ ਖੁਲ੍ਹਾਇਆ ਗੂਝਾ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਤੀ ਝੋਲੀ ਪਾਇਆ। ਭਗਤੀ ਹਰਿ ਭੰਡਾਰ, ਆਪ ਭਰਾਇਆ। ਦੇਵਣਹਾਰ ਵਿਚ ਸੰਸਾਰ, ਜੁਗ ਜੁਗ ਆਪ ਅਖਵਾਇਆ। ਲਹਿਣਾ ਦੇਣਾ ਕਰਜ਼ ਉਤਾਰ, ਅੰਗਦ ਅੰਗ ਲਗਾਇਆ। ਅਮਰੂ ਅਮਰ ਕਰ ਪਿਆਰ, ਰਾਮਦਾਸ ਸਹਾਇਆ। ਰਾਮਦਾਸ ਤੇਰੀ ਏਕਾ ਧਾਰ, ਸਰ ਸਰੋਵਰ ਇਕ ਵਖਾਇਆ। ਅਰਜਨ ਲੇਖਾ ਅਪਰ ਅਪਾਰ, ਬੋਧ ਗਿਆਨ ਆਪ ਜਣਾਇਆ। ਹਰਿ ਗੋਬਿੰਦਾ ਕਰ ਪਿਆਰ, ਦੋ ਧਾਰਾ ਮੁਖ ਭਵਾਇਆ। ਹਰਿਰਾਏ ਬਣ ਸਾਚੀ ਨਾਰ, ਸਾਚਾ ਕੰਤ ਮਨਾਇਆ। ਹਰਿ ਕ੍ਰਿਸ਼ਨਾ ਲਏ ਅਧਾਰ, ਬਾਲ ਬਾਲਾ ਲੇਖੇ ਲਾਇਆ। ਗੁਰ ਤੇਗ ਬਹਾਦਰ ਤੇਰਾ ਸਹਾਰ, ਪ੍ਰਭ ਚਰਨੀ ਸੀਸ ਚੜ੍ਹਾਇਆ। ਗੁਰ ਗੋਬਿੰਦ ਸਚ ਦੁਲਾਰ, ਪੁਰਖ ਅਕਾਲ ਆਪ ਉਪਾਇਆ। ਆਪ ਬਣਾਇਆ ਸਾਚਾ ਲਾਲ, ਆਪਣੇ ਲੇਖੇ ਲਾਇਆ। ਕਲਜੁਗ ਦੇਵੇ ਰਾਹ ਸੁਖਾਲ, ਦੇ ਮਤ ਆਪ ਸਮਝਾਇਆ। ਤੇਰੀ ਜੜ ਉਖੇੜੇ ਛੋਟੇ ਬਾਲ, ਗੁਣ ਅਵਗੁਣ ਨਾ ਵੇਖ ਵਖਾਇਆ। ਬੱਤੀ ਦੰਦ ਸੀਰ ਚੋਟੀ ਚੜ੍ਹੇ ਅਖ਼ੀਰ, ਨਾ ਕੋਈ ਮੂੰਹਦੇ ਭਾਰ ਸੁਟਾਇਆ। ਮਿਲੇ ਮੇਲ ਹਰਿ ਸ਼ਾਹ ਫ਼ਕੀਰ, ਤੋੜੇ ਜਗਤ ਜੰਜੀਰ, ਵਡ ਪੀਰਨ ਪੀਰ ਲੱਭਣ ਮੁਕਾਮੇ ਹੱਕ, ਨਾ ਕੋਈ ਖ਼ੁਦੀ ਖ਼ੁਦਾਈ ਰਹੇ ਸ਼ੱਕ, ਪੀਰ ਦਸਤਗੀਰ ਆਪ ਅਖਵਾਇਆ। ਕਲਜੁਗ ਤੇਰੀ ਵੇਖ ਤਕਦੀਰ, ਕਲਜੁਗ ਕੂੜਾ ਹੋਏ ਫ਼ਕੀਰ, ਜੂਠੇ ਝੂਠੇ ਬਸਤਰ ਪਾਟੇ ਲੱਥੇ ਚੀਰ, ਚਾਰੋਂ ਕੁੰਟ ਨੱਕ ਨਾਲ ਕੱਢੇ ਲਕੀਰ, ਨਾ ਦਿਸੇ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਰਿਹਾ ਸਮਝਾਈਆ। ਗੁਰ ਗੋਬਿੰਦ ਜੋਤ ਉਪਾ, ਸਾਚੇ ਘੋੜ ਚੜ੍ਹਾਇਆ। ਕਲਗੀ ਤੋੜਾ ਹਰਿ ਸੀਸ ਟਿਕਾ, ਸੱਸੇ ਉਪਰ ਹੋੜਾ ਲਾਇਆ। ਜੋਤੀ ਜੋੜਾ ਮੇਲ ਮਿਲਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਸੱਸਾ ਕਿਲਾ ਇਕ ਬਣਾ, ਪੁਰੀ ਅਨੰਦ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਪੁਰੀ ਅਨੰਦ ਹਰਿ ਆਪ ਵਸਾਈ, ਅਨੰਦ ਅਨੰਦ ਗੁਣ ਗਾਇਆ। ਸਾਚਾ ਚੰਦ ਆਪ ਚੜ੍ਹਾਈ, ਸਾਚਾ ਛੰਦ ਸੁਣਾਇਆ। ਖ਼ੁਸ਼ੀ ਬੰਦ ਬੰਦ ਕਰਾਈ, ਤਨ ਸ਼ਿੰਗਾਰ ਕਰਾਇਆ। ਏਕਾ ਇਸ਼ਟ ਇਕ ਗੁਰ ਦੇਵ ਇਕ ਜਵਾਲਾ ਇਕ ਨੈਣਾਂ ਏਕਾ ਦੇਵੀ ਆਪ ਮਨਾਈ, ਲੱਖ ਚੁਰਾਸੀ ਸਚ ਸਮਗਰੀ ਜਗਤ ਹਵਨ ਕਰਾਇਆ। ਨਿਰਮਲ ਜੋਤ ਜਗੀ ਅਗੰਮੜੀ, ਅਕਾਲ ਪੁਰਖ ਪ੍ਰਭ ਆਇਆ। ਗੁਰ ਗੋਬਿੰਦੇ ਪ੍ਰੀਤ ਸਾਚੀ ਲਗਰੀ, ਸਾਚਾ ਦਰਸ ਦਿਖਾਇਆ। ਸੀਸ ਟਿਕਾਏ ਆਪਣੀ ਪਗੜੀ, ਤੋੜਾ ਚੀਰਾ ਆਪ ਸੁਹਾਇਆ। ਤਨ ਜੰਜੀਰ ਸਾਚੀ ਜਕੜੀ, ਸ਼ਬਦ ਪਿਆਰ ਵਧਾਇਆ। ਇਕ ਕਟਾਰ ਹੱਥ ਪਕੜੀ, ਖੰਡਾ ਨਾਮ ਰਖਾਇਆ। ਖੱਬੇ ਹੱਥ ਪਕੜੇ ਤਕੜੀ, ਨਾਨਕ ਤੋਲਾ ਆਪ ਤੁਲਾਇਆ। ਪੰਚਾਂ ਵੇਖੇ ਜਗਤ ਨਿਰਾਲੀ ਧਾਰ ਵੱਖਰੀ, ਸਾਚੀ ਧਾਰਾ ਆਪ ਚਲਾਇਆ। ਆਪ ਹਟਾਈ ਬਜਰ ਕਪਾਟੀ ਪਥਰੀ, ਆਪ ਆਪਣਾ ਮੇਲ ਮਿਲਾਇਆ। ਪੰਚਮ ਢਹਿ ਢਹਿ ਹੋਏ ਸਥਰੀ, ਨਾ ਸਕੇ ਸੀਸ ਉਠਾਇਆ। ਮਨਮੁਖ ਨੇਤਰ ਨੀਰ ਵਹਾਏ ਅਥਰੀ, ਗੁਰ ਗੋਬਿੰਦਾ ਖ਼ੁਸ਼ੀ ਮਨਾਇਆ। ਕਲਜੁਗ ਕਾਇਆ ਤਪੇ ਭਠੜੀ, ਮੰਗੇ ਮੰਗ ਏਕ ਮੰਗਾਇਆ। ਮਨਮੁਖ ਜੀਵਾਂ ਜੂਠ ਝੂਠ ਬੱਧੀ ਗਠੜੀ, ਆਪਣਾ ਭਾਰ ਉਠਾਇਆ। ਜਨ ਭਗਤਾਂ ਰਖਾਏ ਸਾਚਾ ਹਠੜੀ, ਏਕਾ ਮੁਠ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਮੇਲ ਮਿਲਾਇਆ। ਗੋਬਿੰਦ ਮੇਲਾ ਹਰਿ ਹਰਿ ਵੇਲਾ, ਸੋਹੇ ਬੰਕ ਦਵਾਰਾ। ਆਪੇ ਸੱਜਣ ਆਪ ਸੁਹੇਲਾ, ਆਪੇ ਪਾਵੇ ਸਾਰਾ। ਆਪੇ ਦਾਤਾ ਗੁਣੀ ਗਹੇਲਾ, ਆਪੇ ਕਰੇ ਕਰਾਏ ਸਚ ਪਿਆਰਾ। ਆਪੇ ਗੁਰੂ ਆਪੇ ਗੁਰ ਚੇਲਾ, ਆਪੇ ਢਹਿ ਪਏ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਏ ਪਿਆਰਾ। ਗੁਰ ਗੋਬਿੰਦਾ ਹਰਿ ਸਮਝਾ, ਆਪਣੀ ਬੂਝ ਬੁਝਾਈਆ। ਪੁਰਖ ਅਕਾਲਾ ਇਕ ਮਨਾ, ਏਕਾ ਓਟ ਰਖਾਈਆ। ਜਗਤ ਜੰਜਾਲਾ ਗਿਆ ਤੁੜਾ, ਗੁਰਮੁਖਾਂ ਇਹ ਸਮਝਾਈਆ। ਜਾਗਰਤ ਜੋਤ ਜੋ ਜਨ ਲਏ ਜਗਾ, ਗੁਰਸਿਖ ਸੱਚਾ ਸਚ ਸਰਨਾਈਆ। ਅੰਧ ਅੰਧੇਰ ਲਏ ਮਿਟਾ, ਗੁਰਮੁਖ ਸੋ ਅਖਵਾਈਆ। ਰਸਨਾ ਪੜ੍ਹ ਪੜ੍ਹ ਵਕ਼ਤ ਲਿਆ ਗਵਾ, ਲੇਖਾ ਲਿਖਣਹਾਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਕਰਾਏ ਜਣਾਈਆ। ਗੁਰ ਗੋਬਿੰਦ ਅੰਤਰ ਧਿਆਨ, ਆਪਣਾ ਆਪ ਲਗਾਇਆ। ਪੁਰਖ ਅਬਿਨਾਸ਼ੀ ਮਿਹਰਵਾਨ, ਦਇਆਨਿਧ ਅਖਵਾਇਆ। ਵੇਲਾ ਵਕ਼ਤ ਰਿਹਾ ਪਛਾਣ, ਲੇਖਾ ਸਕੇ ਨਾ ਕੋਈ ਲਖਾਇਆ। ਅੰਤਮ ਛੱਡਣਾ ਪਏ ਜਹਾਨ, ਥਿਰ ਕੋਇ ਰਹਿਣ ਨਾ ਪਾਇਆ। ਕੂੜ ਕੁਟੰਬ ਮੇਟ ਮਿਟਾਣ, ਭਾਣਾ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦਿਤਾ ਵਰ, ਤੇਰਾ ਘਰ ਦਏ ਸੁਹਾਇਆ। ਗੁਰ ਗੋਬਿੰਦਾ ਮੰਗੇ ਮੰਗ, ਦਰ ਸਚ ਕਰੇ ਨਿਮਸਕਾਰਾ। ਪੁਰਖ ਅਬਿਨਾਸ਼ੀ ਤੇਰਾ ਸੰਗ, ਨਾ ਛੁਟੇ ਵਿਚ ਸੰਸਾਰਾ। ਦੋ ਜਹਾਨੀ ਸੰਗ ਅੰਗ, ਬਖ਼ਸ਼ੇ ਚਰਨ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਅੰਤਮ ਇਕ ਹੁਲਾਰਾ। ਅੰਤ ਹੁਲਾਰਾ ਇਕ ਲਗਾ, ਗੁਰ ਗੋਬਿੰਦੇ ਕਰੇ ਜਣਾਈਆ। ਕਲਜੁਗ ਅੰਤਮ ਜਾਏ ਆ, ਰੈਣ ਅੰਧੇਰੀ ਛਾਈਆ। ਨਾ ਦਿਸੇ ਕੋਈ ਸਹਾ, ਨਾ ਸਕੇ ਕੋਈ ਬਚਾਈਆ। ਵਰਨ ਬਰਨੀ ਵਰਨ ਬਰਨਾ ਰਹੇ ਲੜਾ, ਨਾ ਦੇਵੇ ਸਚ ਸਫ਼ਾਈਆ। ਤੇਰਾ ਲੇਖਾ ਦਏ ਲਿਖਾ, ਆਪ ਆਪਣਾ ਸੰਗ ਨਿਭਾਈਆ। ਧਾਰੀ ਕੇਸਾ ਨਾ ਕੋਈ ਜਣਾ, ਮੂੰਡ ਮੁੰਡਾਏ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਖੇਲ ਖਿਲਾ, ਆਪ ਆਪਣੀ ਰਚਨ ਰਚਾਈਆ। ਜਗਤ ਦਵਾਰਾ ਦਏ ਸੁਹਾ, ਤੇਰਾ ਲੇਖਾ ਲੇਖੇ ਪਾਈਆ। ਸੰਬਲ ਨਗਰੀ ਆਪ ਉਪਾ, ਸਾਢੇ ਤਿੰਨ ਹੱਥ ਰਚਨ ਰਚਾਈਆ। ਸ਼ਬਦੀ ਜੋੜਾ ਜੋੜ ਜੁੜਾ, ਜੋਤੀ ਜੋਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਸ ਸਰਬੰਸਾ ਆਪ ਅਖਵਾਈਆ। ਬੰਸ ਸਰਬੰਸਾ ਤੇਰਾ ਵੇਖ, ਤੇਰਾ ਦਰ ਸੁਹਾਵਨਾ। ਧੁਰਦਰਗਾਹੀ ਲਾਈ ਮੇਖ, ਕਰੇ ਖੇਲ ਹਰਿ ਭਗਵਾਨਨਾ। ਨੇਤਰ ਲੋਚਨ ਲੈਣਾ ਪੇਖ, ਆਪ ਪਕੜੇ ਤੇਰਾ ਦਾਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਬਣੇ ਸਾਚਾ ਜ਼ਾਮਣਾ। ਸਾਚਾ ਜ਼ਾਮਨ ਅੰਤਮ ਹੋ, ਏਕਾ ਸ਼ਬਦ ਇਕ ਗਿਆਨ ਦ੍ਰਿੜਾਇਆ। ਸੋਹੰ ਬੀਜ ਸਾਚਾ ਬੋ, ਸਾਚਾ ਫਲ ਲਗਾਇਆ। ਸਾਚਾ ਅੰਮ੍ਰਿਤ ਆਤਮ ਚੋ, ਸਾਚਾ ਤਾਲ ਸੁਹਾਇਆ। ਹਰਿ ਬਿਨ ਅਵਰ ਨਾ ਜਾਣੇ ਕੋ, ਭੇਵ ਕਿਸੇ ਨਾ ਪਾਇਆ। ਲੱਖ ਚੁਰਾਸੀ ਰਹੀ ਰੋ, ਹਰਿ ਗੋਬਿੰਦ ਦਿਸ ਨਾ ਆਇਆ। ਦਹਿ ਦਿਸ਼ਾ ਨਾ ਦਿਸੇ ਕੋਈ ਢੋ, ਪੂਤ ਸਪੂਤਾ ਬ੍ਰਹਿਮੰਣ ਗੌੜ ਕਿਸੇ ਨਾ ਜਾਇਆ। ਜੋਤੀ ਸ਼ਬਦੀ ਲੱਗੀ ਛੋਹ, ਏਕਾ ਮੇਲ ਮਿਲਾਇਆ। ਧੰਨ ਭਾਗ ਦਿਹਾੜਾ ਛੱਬੀ ਪੋਹ, ਪ੍ਰਭ ਜੋਤੀ ਜੋਤ ਜਗਾਇਆ। ਗੁਰਮੁਖਾਂ ਦੁਰਮਤ ਮੈਲ ਧੋ, ਆਪ ਆਪਣੀ ਝੋਲੀ ਪਾਇਆ। ਧੁਰਦਰਗਾਹੀ ਸੁਣਾਏ ਸਾਚੀ ਸੋ, ਸਚ ਸੁਨੇਹੜਾ ਲੈ ਕੇ ਆਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ੍ਰਿਸ਼ਟ ਸਬਾਈ ਦੇਵੇ ਫਾਸੀ ਨਾਤਾ ਤੋੜੇ ਜਗਤ ਮੋਹ, ਨਾ ਕੋਈ ਸਕੇ ਬਚਾਇਆ। ਗੁਰਮੁਖਾਂ ਆਤਮ ਬੀਜ ਸਾਚਾ ਬੋ, ਏਕਾ ਫਲ ਖੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲ ਮਿਲਾਇਆ। ਮੇਲ ਮਿਲਾਵਾ ਹਰਿ ਨਿਰੰਜਣ, ਆਦਿ ਪੁਰਖ ਅਬਿਨਾਸ਼ੀ। ਜਨ ਭਗਤਾਂ ਮਿਲਿਆ ਸੱਚਾ ਸੱਜਣ, ਲਾਹੇ ਜਗਤ ਉਦਾਸੀ। ਚਰਨ ਧੂੜ ਕਰਾਏ ਸਾਚਾ ਮਜਨ, ਰਸਨਾ ਨਾਮ ਸਵਾਸੀ। ਕਲਜੁਗ ਆਇਆ ਪੜਦੇ ਕੱਜਣ, ਭਗਤ ਸੁਹੇਲਾ ਘਨਕ ਪੁਰ ਵਾਸੀ। ਮਦਿਰਾ ਮਾਸ ਜੋ ਜਨ ਤਜਨ, ਘਰ ਮੇਲਾ ਸ਼ਾਹੋ ਸ਼ਬਾਸ਼ੀ। ਅਨਹਦ ਤਾਲ ਨਗਾਰੇ ਵੱਜਣ, ਗੁਰਮੁਖ ਸਾਚੇ ਬਲ ਬਲ ਜਾਸੀ। ਗੜ੍ਹ ਹੰਕਾਰੀ ਭਾਂਡੇ ਭੱਜਣ, ਨਿਝ ਆਤਮ ਰੱਖੇ ਵਾਸੀ। ਨਾਮ ਚੜ੍ਹਾਏ ਸਾਚੇ ਜਹਾਜਨ, ਪਾਰ ਕਿਨਾਰਾ ਇਕ ਵਿਖਾਸੀ। ਸ਼ਾਹੋ ਭੂਪ ਹਰਿ ਰਾਜ ਰਾਜਨ, ਪਾਰਬ੍ਰਹਮ ਅਬਿਨਾਸ਼ੀ। ਪਰਗਟੇ ਜੋਤ ਦੇਸ ਮਾਝਨ, ਸੰਬਲ ਨਗਰ ਜੋਤ ਪਰਕਾਸੀ। ਸੰਬਲ ਨਗਰ ਮਿਲੇ ਵਧਾਈ, ਗੁਰਮੁਖ ਖੇੜਾ ਪਾਇਆ। ਹਰਿਜਨ ਵੇਖਣ ਚਾਈਂ ਚਾਈਂ, ਹਰਿ ਸਾਚੇ ਵਕ਼ਤ ਸੁਹਾਇਆ। ਮੇਲ ਮਿਲਾਇਆ ਫੜ ਫੜ ਬਾਂਹੀਂ, ਤ੍ਰੇਤਾ ਦੁਆਪਰ ਸਤਿਜੁਗ ਵੇਖ ਵਖਾਇਆ। ਕਲਜੁਗ ਦੇਵੇ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇਆ। ਚਤੁਰਭੁਜ ਮਿਲੇ ਕਰ ਕਰ ਲੰਮੀਆ ਬਾਂਹੀਂ, ਜਿਉਂ ਲਛਮੀ ਅੰਗ ਲਗਾਇਆ। ਧੁਰ ਦਰਗਾਹੀ ਸਾਚਾ ਸਾਈਂ, ਨਿਮਾਣ ਨਿਮਾਣਿਆਂ ਲਏ ਤਰਾਇਆ। ਗੁਰ ਗੋਬਿੰਦਾ ਸਾਚਾ ਪਾਹੀ, ਪੰਧ ਆਪਣਾ ਰਿਹਾ ਮੁਕਾਇਆ। ਗੁਰਮੁਖ ਮੇਲਾ ਸਾਚੇ ਮਾਹੀ, ਅਗਿਆਨ ਅੰਧ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਲਏ ਮਿਲਾਇਆ। ਹਰਿ ਸੱਜਣ ਹਰਿ ਮਿਲਿਆ ਮੇਲਾ, ਮੇਲਾ ਧੁਰ ਦਰਗਾਹ। ਵੇਖੇ ਖੇਲ ਗੁਰੂ ਗੁਰ ਚੇਲਾ, ਧੁਰ ਸ਼ਬਦੀ ਸਚ ਸਲਾਹ। ਆਪੇ ਵਸਿਆ ਰੰਗ ਨਵੇਲਾ, ਹਰ ਘਟ ਬੈਠਾ ਆਸਣ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਸਚ ਨਿਆਂ। ਕਲਜੁਗ ਸਚ ਨਿਆਉਂ ਕਰ, ਜਗਤ ਕਰੇ ਵਡਿਆਈਆ। ਗੁਰਮੁਖ ਸਾਚੇ ਬਾਹੋਂ ਫੜ, ਭਗਤੀ ਭਗਤ ਜਣਾਈਆ। ਮਨਮੁਖ ਜੀਵ ਰਹੇ ਲੜ, ਸਚ ਦਵਾਰ ਦਿਸ ਨਾ ਆਈਆ। ਗਿਆਨੀ ਧਿਆਨੀ ਰਹੇ ਪੜ੍ਹ, ਚਰਨ ਧਿਆਨ ਨਾ ਕੋਈ ਰਖਾਈਆ। ਜਗਤ ਵਿਦਿਆ ਗਏ ਪੜ੍ਹ, ਬ੍ਰਹਮ ਵਿਦਿਆ ਨਾ ਕੋਈ ਜਣਾਈਆ। ਹਿੰਦੂ ਮੜੀ ਰਹੇ ਸੜ, ਮੁਸਲਮ ਗੋਰ ਦਬਾਈਆ। ਗੁਰਮੁਖ ਸਾਚੇ ਨਾ ਚੋਟੀ ਨਾ ਕੋਈ ਜੜ, ਨਾ ਕੋਈ ਖ਼ਾਕੀ ਖ਼ਾਕ ਸਮਾਈਆ। ਸਾਚੇ ਪੌੜੇ ਜਾਇਣ ਚੜ੍ਹ, ਪ੍ਰਭ ਸਾਚਾ ਆਪ ਚੜ੍ਹਾਈਆ। ਆਪ ਆਪਣੇ ਅੰਦਰ ਜਾਏ ਵੜ, ਮਹੱਲ ਅਟੱਲ ਇਕ ਸੁਹਾਈਆ। ਸਚ ਦਵਾਰੇ ਅੱਗੇ ਖੜ, ਦੇ ਮਤ ਆਪ ਸਮਝਾਈਆ। ਕਿਲਾ ਕੋਟ ਹੰਕਾਰੀ ਗੜ੍ਹ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਮਿਲਾਈਆ। ਗੁਰਮੁਖ ਸਾਚੇ ਸੱਜਣਾ, ਤੇਰੀ ਧੂੜੀ ਖਾਕ। ਗੁਰ ਸਤਿਗੁਰ ਮੰਗੇ ਮਜਨਾ, ਹੋਏ ਪਾਕੀ ਪਾਕ। ਕਾਲ ਨਗਾਰਾ ਏਕਾ ਵੱਜਣਾ, ਚੌਦਾਂ ਲੋਕਾਂ ਬੰਦ ਤਾਕ। ਜੋ ਘੜਿਆ ਸੋ ਭੱਜਣਾ, ਛੱਡਨਾ ਬੰਧਪ ਸਾਕ। ਘਰ ਬਾਰ ਸਭ ਨੇ ਤਜਨਾ, ਉਚ ਮਹੱਲ ਨਾ ਵੇਖਣੇ ਝਾਕ। ਅੰਤਮ ਪੜਦਾ ਕਿਸੇ ਨਾ ਕੱਜਣਾ, ਲਹਿਣ ਦੇਣ ਨਾ ਮੁਕਾਏ ਕੋਈ ਬਾਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਭਵਿਖਤ ਵਾਕ। ਸੱਜਣ ਸੱਚਾ ਮੀਤੜਾ, ਹਰਿ ਰੰਗੇ ਰੰਗ ਅਪਾਰ। ਆਪ ਆਪਣੇ ਜੇਹਾ ਕੀਤੜਾ, ਹਉਮੇ ਰੋਗ ਨਿਵਾਰ। ਕਾਇਆ ਰੱਖੇ ਠੰਡੀ ਸੀਤੜਾ, ਸਤਿ ਸੰਤੋਖੀ ਬਖ਼ਸ਼ੇ ਧਾਰ। ਗੁਰਮੁਖ ਵਿਰਲੇ ਮਾਨਸ ਜਨਮ ਜਗ ਜੀਤੜਾ, ਜਿਸ ਪਾਇਆ ਗੁਰਚਰਨ ਦਵਾਰ। ਹਰਿ ਭਾਣਾ ਲੱਗੇ ਮੀਠੜਾ, ਹਉਮੇ ਰੋਗ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਬਖ਼ਸ਼ੇ ਇਕ ਪਿਆਰ। ਇਕ ਪਿਆਰ ਸਾਚੇ ਗੁਰ, ਸਾਚੀ ਦਾਤ ਰਖਾਈਆ। ਮਿਲਿਆ ਮੇਲ ਲਿਖਿਆ ਧੁਰ, ਹਰਿ ਸਾਚਾ ਹੋਏ ਸਹਾਈਆ। ਪ੍ਰਭ ਦਰਸ਼ਨ ਕੋ ਲੋਚਣ ਸੁਰ, ਕਰੋੜ ਤੇਤੀਸਾ ਰਹੇ ਕੁਰਲਾਈਆ। ਸ਼ਿਵ ਸ਼ੰਕਰ ਬੈਠਾ ਅੰਤਰ ਜੁੜ, ਏਕਾ ਓਟ ਤਕਾਈਆ। ਬ੍ਰਹਮੇ ਨੇਤਰ ਗਿਆ ਬਹੁੜ, ਸ਼ਬਦੀ ਸ਼ਬਦ ਉਪਾਈਆ। ਗੁਰਮੁਖਾਂ ਆਤਮ ਲੱਗੀ ਔੜ, ਪ੍ਰਭ ਸਾਚੇ ਅੰਤ ਬੁਝਾਈਆ । ਲੋਕਮਾਤ ਆਇਆ ਦੌੜ, ਨਿਹਕਲੰਕਾ ਜਾਮਾ ਪਾਈਆ। ਪੰਡਤ ਲੱਭਦੇ ਫਿਰਦੇ ਪੂਤ ਸਪੂਤਾ ਬ੍ਰਹਿਮਣ ਗੌੜ, ਉਚੇ ਟਿੱਲੇ ਫੋਲ ਫੁਲਾਈਆ। ਗੁਰ ਗੋਬਿੰਦਾ ਵੇਖੇ ਮਿਠੇ ਕੌੜ, ਸੰਬਲ ਨਗਰੀ ਡੇਰਾ ਲਾਈਆ। ਪੰਥੀ ਗ੍ਰੰਥੀ ਰਹੇ ਦੌੜ, ਭੇਵ ਨਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਲਏ ਮਿਲਾਈਆ। ਮੇਲਣਹਾਰਾ ਹਰਿ ਗੋਬਿੰਦਾ, ਸਗਲੀ ਚਿੰਤ ਮਿਟਾਈਆ। ਆਪ ਬਣਾਏ ਸਾਚੀ ਬਿੰਦਾ, ਜੋ ਜਨ ਆਏ ਸਰਨਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧਾ, ਜਿਸ ਜਨ ਸਾਚੀ ਓਟ ਰਖਾਈਆ। ਆਤਮ ਲਗਾ ਤੋੜੇ ਜਿੰਦਾ, ਬਜਰ ਕਪਾਟ ਤੁੜਾਈਆ। ਸਦਾ ਸਹੇਲਾ ਹਰਿ ਅਖਵੰਦਾ, ਦੋ ਜਹਾਨਾਂ ਵੇਖ ਵਖਾਈਆ। ਜਿਸ ਜਨ ਗਾਇਆ ਬੱਤੀ ਦੰਦਾ, ਸੋਹੰ ਸ਼ਬਦ ਵੱਡੀ ਵਡਿਆਈਆ। ਕਲਜੁਗ ਜੀਵ ਭਾਗਾਂ ਮੰਦਾ, ਬੈਠਾ ਮੁਖ ਭਵਾਈਆ। ਮਦਿਰਾ ਮਾਸੀ ਆਤਮ ਗੰਦਾ, ਭੁੱਲਿਆ ਹਰਿ ਰਘੁਰਾਈਆ। ਜਨ ਭਗਤਾਂ ਦੇਵੇ ਪਰਮਾਨੰਦਾ, ਪਰਮਾਨੰਦਾ ਵਿਚ ਸਮਾਈਆ। ਇਕ ਵਖਾਏ ਨਿਜਾਨੰਦਾ, ਨਿਝ ਘਰ ਆਸਣ ਲਾਈਆ। ਜੁਗ ਜੁਗ ਦਾਤ ਆਪਣੀ ਦਿੰਦਾ, ਦੇਵਣਹਾਰ ਆਪ ਅਖਵਾਈਆ। ਕਲਜੁਗ ਅੰਤਮ ਰਸਨਾ ਬੋਲ ਆਪੇ ਕਹਿੰਦਾ, ਗੁਰਮੁਖ ਤੇਰੀ ਵਡਿਆਈਆ। ਗੁਰਸਿਖ ਤੇਰਾ ਭਾਣਾ ਗੁਰ ਪੂਰਾ ਆਪੇ ਸਹਿੰਦਾ, ਬਾਲ ਅੰਞਾਣੇ ਭੇਟ ਚੜ੍ਹਾਈਆ। ਪਹਿਲੀ ਵਾਰੀ ਨੀਹਾਂ ਵਿਚ ਚੁਣੰਦਾ, ਦੂਜੀ ਵਾਰੀ ਹੇਠ ਦਬਾਈਆ। ਕਲਜੁਗ ਤੇਰੀ ਜੜ ਉਖੜੰਦਾ, ਸਾਢੇ ਤਿੰਨ ਹੱਥ ਜੋ ਲਗਾਈਆ। ਨੌਂ ਦਵਾਰੇ ਬੰਦ ਕਰਿੰਦਾ, ਦਸਵੇਂ ਬੂਝ ਬੁਝਾਈਆ। ਸਚ ਸਿੰਘਾਸਣ ਆਪੇ ਬਹਿੰਦਾ, ਗੁਰਸਿਖਾਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਲੇਖ ਲਿਖਾਈਆ। ਗੁਰਮੁਖ ਤੇਰਾ ਲੇਖਾ ਔਖਾ, ਭੇਵ ਕਿਸੇ ਨਾ ਪਾਇਆ। ਗੁਰੂ ਬਣਨਾ ਮਾਤ ਸੌਖਾ, ਸਤਿਗੁਰ ਨਾ ਕੋਈ ਅਖਵਾਇਆ। ਜਗਤ ਵਿਦਿਆ ਪੜ੍ਹਨਾ ਸੌਖਾ, ਪੋਥਾ ਗਿਆਨ ਗੁਰ ਨਾ ਕੋਇ ਮਿਲਾਇਆ। ਨਹੌਣਾ ਧੋਣਾ ਦਿਸੇ ਝੂਠਾ, ਆਤਮ ਅੰਤਰ ਅਸ਼ਨਾਨ ਨਾ ਕੋਈ ਕਰਾਇਆ। ਸਚ ਦਵਾਰਿਉਂ ਬੈਠਾ ਰੂਠਾ, ਵੇਲੇ ਅੰਤ ਨਾ ਕੋਈ ਸਹਾਇਆ। ਖਾਲੀ ਦਿਸੇ ਕਾਇਆ ਠੂਠਾ, ਨਾਮ ਵਸਤ ਨਾ ਕੋਈ ਟਿਕਾਇਆ। ਗੁਰਮੁਖਾਂ ਸਤਿਗੁਰ ਪੂਰਾ ਆਪੇ ਤੁੱਠਾ, ਜਗ ਵਿਛੜੇ ਜੁਗ ਮੇਲ ਮਿਲਾਇਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠਾ, ਸੰਮਤ ਚੌਦਾਂ ਚੌਦਾਂ ਲੋਕ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਛੱਬੀ ਪੋਹ ਦਿਵਸ ਸੁਹਾਇਆ। ਚੌਦਾਂ ਲੋਕ ਗੁਰਮੁਖ ਫੋਲ, ਆਪਣੀ ਕਰੇ ਜਣਾਈਆ। ਸਤਿ ਲੋਕ ਵਜਾਏ ਢੋਲ, ਮਰਦੰਗਾ ਨਾਉਂ ਰਖਾਈਆ। ਤਪ ਲੋਕ ਵੇਖੇ ਘੋਲ, ਜਤੀਆਂ ਸਤੀਆਂ ਲਏ ਮਿਲਾਈਆ। ਜਪ ਲੋਕ ਤੋਲੇ ਤੋਲ, ਤੋਲਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਰ ਫੇਰਾ ਪਾਈਆ। ਮਹਰ ਲੋਕ ਪ੍ਰਭ ਫੇਰਾ ਪਾ, ਸਵਰਗ ਲੋਕ ਡੇਰਾ ਲਾ, ਆਪ ਆਪਣੀ ਦਇਆ ਕਮਾਇਆ। ਦੂਵਹ ਲੋਕ ਤੇਰਾ ਕੋਈ ਨਾ ਜਾਣੇ ਥਾਂ, ਦਿਸ ਕਿਸੇ ਨਾ ਆਇਆ। ਭੂਅ ਲੋਕ ਹਰਿ ਕਰਮ ਕਮਾ, ਅਕਾਸ਼ ਪਰਕਾਸ਼ ਦਏ ਵਖਾਇਆ। ਸੱਤ ਉਪਰ ਲਏ ਟਿਕਾ, ਸੱਤਾਂ ਲਹਿਣਾ ਆਪ ਚੁਕਾਇਆ। ਸਤਾਂ ਚਰਨਾਂ ਹੇਠਾ ਰਿਹਾ ਦਬਾ, ਦਸ ਹਜ਼ਾਰ ਜੋਜਨ ਬੰਦ ਲਗਾਇਆ। ਇੱਤਲ ਤੇਰਾ ਪੜਦਾ ਲਾਹ, ਵਿਤਲ ਮੁਖ ਖੁਲ੍ਹਾਇਆ। ਸਿੱਤਲ ਤੇਰਾ ਸੰਗ ਨਿਭਾ, ਮਹਾਤਲ ਜੋਗ ਕਮਾਇਆ। ਰਸਾਤਲ ਤੇਰਾ ਦਰ ਸੁਹਾ, ਤਲਾਤਲ ਵੇਖ ਵਖਾਇਆ। ਪਤਾਲ ਦੇਸ਼ ਪ੍ਰਭ ਜੋਤ ਜਗਾ, ਚਤੁਰਭੁਜ ਅਖਵਾਇਆ। ਬਾਸ਼ਕ ਸੇਜਾ ਦਏ ਸੁਹਾ, ਸਾਂਗੋ ਪਾਂਗ ਹੰਢਾਇਆ। ਆਪ ਆਪਣਾ ਆਸਣ ਲਾ, ਲੱਛਮੀ ਸੇਵਾ ਲਾਇਆ। ਲਛਮੀ ਚਰਨ ਰਹੀ ਦਬਾ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਚੌਦਾਂ ਲੋਕਾਂ ਦਏ ਹਿਲਾ, ਪ੍ਰਭ ਕਲਜੁਗ ਅੰਤਮ ਫੇਰਾ ਪਾਇਆ। ਗੁਰਮੁਖ ਸਾਚੇ ਲਏ ਜਗਾ, ਸਾਚੇ ਦਰ ਬਹਾਇਆ। ਸ਼ਬਦ ਸਰੂਪੀ ਫੇਰਾ ਪਾ, ਪਹਿਰੇਦਾਰ ਆਪ ਅਖਵਾਇਆ। ਆਲਸ ਨਿੰਦਰਾ ਵਿਚ ਨਾ ਗਿਆ ਆ, ਦਿਵਸ ਰੈਣ ਨਾ ਵੇਖ ਵਖਾਇਆ। ਦਰਗਹਿ ਸਾਚੀ ਸਾਚਾ ਥਾਂ, ਜਨ ਭਗਤਾਂ ਰਿਹਾ ਜਣਾਇਆ। ਸਤਿਗੁਰ ਪੂਰਾ ਪਕੜੇ ਬਾਂਹ, ਅੰਦਰ ਮੰਦਰ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਦਰ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਮੰਤਰ ਸ਼ਬਦ ਗਿਆਨਾ, ਹਰਿ ਹਰਿ ਆਪ ਜਣਾਇੰਦਾ। ਸੋਹੰ ਸ਼ਬਦ ਸਚ ਬਿਬਾਨਾ, ਗੁਰਮੁਖ ਆਪ ਚੜ੍ਹਾਇੰਦਾ। ਕਲਜੁਗ ਅੰਤਮ ਕਰੇ ਪਛਾਨਾ, ਜਰਮ ਕਰਮ ਧਰਮ ਵੇਖ ਵਖਾਇੰਦਾ। ਧੁਰਦਰਗਾਹੀ ਦੇਵੇ ਇਕ ਪਰਵਾਨਾ, ਪੁਰਖ ਅਗੰਮ ਅਗੰਮੜਾ ਪਹਿਲੀ ਚੇਤਰ ਲੇਖ ਲਿਖਾਇੰਦਾ । ਮਿਲੇ ਮਾਣ ਦੋ ਜਹਾਨਾਂ, ਜੋ ਜਨ ਨਿਤ ਨੇਤਰ ਦਰਸ਼ਨ ਪਾਇੰਦਾ। ਗੁਰਮੁਖ ਨਾਰੀ ਸਾਚੀ ਗੋਲੀ ਸਤਿਗੁਰ ਸ਼ਬਦ ਸਾਚਾ ਕਾਹਨਾ, ਸਾਚੀ ਮੰਡਲ ਰਾਸ ਰਚਾਇੰਦਾ। ਸੇਵਕ ਸੇਵਾ ਕਰ ਪਰਵਾਨਾ, ਪ੍ਰਭ ਚਰਨਾ ਹੇਠ ਦਬਾਇੰਦਾ। ਊਚ ਊਚ ਸ੍ਰੀ ਭਗਵਾਨਾ, ਸਚ ਤਖ਼ਤ ਆਪ ਸੁਹਾਇੰਦਾ। ਗੁਰਮੁਖ ਸਾਜਨ ਕਰ ਪਰਵਾਨਾ, ਲੋਕਮਾਤ ਫੇਰਾ ਪਾਇੰਦਾ। ਪਰਗਟ ਹੋਏ ਗੁਣ ਨਿਧਾਨਾ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਖੰਡਾ ਰਸਨਾ ਤੀਰ ਕਮਾਨਾ, ਸੋਹੰ ਚਿੱਲੇ ਆਪ ਚੜ੍ਹਾਇੰਦਾ। ਆਪ ਉਠਾਏ ਰਾਜ ਰਾਜਾਨਾ, ਸ਼ਾਹ ਸੁਲਤਾਨਾ ਆਪ ਹਿਲਾਇੰਦਾ। ਆਪੇ ਉਡੇ ਵਿਚ ਬਿਬਾਣਾ, ਪੁਰੀਆਂ ਲੋਆਂ ਫੇਰਾ ਪਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਧਿਆਨਾ, ਪੋਹ ਛੱਬੀ ਖ਼ੁਸ਼ੀ ਮਨਾਇੰਦਾ। ਮਿਲਿਆ ਮੇਲ ਸ਼ਾਹ ਸੁਲਤਾਨਾ, ਸਚ ਸਿੰਘਾਸਣ ਆਸਣ ਲਾਇੰਦਾ। ਸਾਢੇ ਤਿੰਨ ਹੱਥ ਤੇਰੀ ਖੇਲ ਮਹਾਨਾ, ਰਵਦਾਸਾ ਰਸਨਾ ਗਾਇੰਦਾ। ਰਵਦਾਸੇ ਮੇਲਾ ਹਰਿ ਭਗਵਾਨਾ, ਦੂਜੀ ਵਾਰੀ ਆਪ ਕਰਾਇੰਦਾ। ਬਾਲਮੀਕ ਬਣ ਨਿਧਾਨਾ, ਅੰਤਰ ਅੰਤ ਵਖਾਇੰਦਾ। ਲਿਖਿਆ ਲੇਖ ਹਰਿ ਮਹਾਨਾ, ਲਹਿਣਾ ਲਹਿਣੇ ਝੋਲੀ ਪਾਇੰਦਾ। ਕਲਜੁਗ ਅੰਤਮ ਕਰ ਪਰਵਾਨਾ, ਆਪ ਆਪਣੇ ਅੰਗ ਰਖਾਇੰਦਾ। ਜਿਉਂ ਨਾਨਕ ਹੋਏ ਸੰਗ ਮਰਦਾਨਾ, ਸਾਰੰਗ ਸਾਚੀ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚ ਧਾਮ ਸੁਹਾਇੰਦਾ। ਸਾਚਾ ਧਾਮ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਇਕ ਅਕੱਲਾ ਕਰ ਪਸਾਰ, ਏਕਾ ਡੇਰਾ ਲਾਇਆ। ਇਕ ਮਹੱਲਾ ਲਏ ਉਸਾਰ, ਥਿਰ ਘਰ ਨਾਉਂ ਰਖਾਇਆ। ਦੀਪਕ ਜੋਤੀ ਕਰ ਉਜਿਆਰ, ਤੇਲ ਬੱਤੀ ਨਾ ਕੋਇ ਜਲਾਇਆ। ਦਿਵਸ ਰੈਣ ਨਾ ਕੋਈ ਵਿਚਾਰ, ਪਰਭਾਤੀ ਸੰਧਿਆ ਨਾ ਕੋਈ ਰਖਾਇਆ। ਏਕਾ ਰੰਗ ਰੰਗ ਕਰਤਾਰ, ਅੱਠੇ ਪਹਿਰ ਆਪ ਰਖਾਇਆ। ਗੁਰਮੁਖਾਂ ਜੁਗ ਜੁਗ ਮੰਗੀ ਮੰਗ, ਨੇਤਰ ਲੋਚਣ ਦਰਸ਼ਨ ਇਕ ਰਖਾਇਆ। ਜੁਗ ਜੁਗ ਰੱਖਣਹਾਰਾ ਸੰਗ, ਆਪ ਆਪਣਾ ਸੰਗ ਰਖਾਇਆ। ਕਲਜੁਗ ਅੰਤਮ ਮੇਲ ਮਿਲਾਏ ਘਰ ਸਚ ਪਲੰਘ, ਸ਼ਬਦ ਰੰਗੀਲੀ ਸੇਜ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਯੁਗ ਆਪ ਸੁਹਾਇਆ। ਛੱਤੀ ਯੁਗ ਛੱਤੀ ਰਾਗ, ਛੱਤੀ ਧਾਰ ਚਲਾਈਆ। ਨਾਨਕ ਗਾਇਆ ਨਿਰੰਕਾਰ ਨਿਰੰਕਾਰ ਨਿਰੰਕਾਰ, ਨਿਰਗੁਣ ਰੂਪ ਸਮਾਈਆ। ਗੋਬਿੰਦ ਖੰਡਾ ਫੜ ਕਟਾਰ, ਅਕਾਲ ਪੁਰਖ ਮਨਾਈਆ। ਬ੍ਰਹਿਮੰਡਾਂ ਪਾਵਣਹਾਰਾ ਸਾਰ, ਲੋਆਂ ਪੁਰੀਆਂ ਵੇਖ ਵਖਾਈਆ। ਕਲਜੁਗ ਤੇਰੀ ਅੰਤਮ ਕਾਲੀ ਧਾਰ, ਲੋਕਮਾਤ ਦਏ ਮਿਟਾਈਆ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਸਤਿਜੁਗ ਸਾਚੀ ਰਚਨ ਰਚਾਈਆ। ਏਕਾ ਨਾਮ ਕਰਾਏ ਜੈ ਜੈਕਾਰ, ਦੋ ਜਹਾਨਾਂ ਰਿਹਾ ਸੁਣਾਈਆ। ਬ੍ਰਹਮਾ ਵੇਤਾ ਕਰੇ ਪਿਆਰ, ਬ੍ਰਹਮ ਖ਼ੁਸ਼ੀ ਮਨਾਈਆ। ਸ਼ਿਵ ਸ਼ੰਕਰ ਸੋਹੇ ਸਾਚਾ ਲਾੜ, ਸਚ ਤ੍ਰਿਸੂਲ ਉਠਾਈਆ। ਇੰਦਰ ਤੇਰਾ ਇਕ ਅਖਾੜ, ਬਾਲ ਨਿਧਾਨਾ ਰਿਹਾ ਵਖਾਈਆ। ਸੋਹੰ ਸ਼ਬਦ ਦੇਵੇ ਵਾੜ, ਆਪ ਆਪਣੀ ਰਚਨ ਰਚਾਈਆ। ਲੋਕਮਾਤ ਮਿਟਾਏ ਪੰਚਮ ਧਾੜ, ਜਿਸ ਜਨ ਆਪਣੀ ਦਇਆ ਕਮਾਈਆ। ਚਰਨ ਕਵਲ ਵਖਾਏ ਸਾਚਾ ਅਖਾੜ, ਸਾਚਾ ਧਾਮ ਸੁਹਾਈਆ। ਹੋਏ ਸਹਾਏ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੋਹ ਛੱਬੀ ਜੋਤ ਜਗਾਈਆ। ਜਗੀ ਜੋਤ ਜਗਤ ਚਮਤਕਾਰਾ, ਮਿਟੇ ਰੈਣ ਅੰਧੇਰਾ। ਪੁਰਖ ਅਬਿਨਾਸ਼ੀ ਲਏ ਅਵਤਾਰਾ, ਇਕ ਕਰਾਏ ਸੰਝ ਸਵੇਰਾ। ਸ਼ਬਦ ਖੰਡਾ ਤੇਜ਼ ਕਟਾਰਾ, ਲੱਖ ਚੁਰਾਸੀ ਢਾਹੇ ਢਹਿ ਢਹਿ ਕਰੇ ਢੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਵੇ ਗੇੜਾ। ਕਲਜੁਗ ਅੰਤਮ ਗੇੜਾ ਦੇ, ਆਪਣੀ ਲੱਠ ਭਵਾਇੰਦਾ। ਆਪੇ ਛੇੜਾ ਛੇੜ ਲਗਾਏ ਨੇਂਹ, ਆਪੇ ਤੋੜ ਤੁੜਾਇੰਦਾ। ਆਪ ਉਪਾਏ ਆਪ ਖਪਾਏ ਕਰੇ ਖੇਹ, ਆਪੇ ਮਾਤ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਪੂਰ ਕਰੇ ਵਰ, ਸੰਮਤ ਚੌਦਾਂ ਸੋਹੇ ਦਰ, ਵੀਹ ਸਦ ਬਿਕ੍ਰਮੀ ਸੰਗ ਰਲਾਇੰਦਾ। ਵੀਹ ਸੌ ਚੌਦਾਂ ਤੇਰਾ ਪਸਾਰ, ਗੁਰ ਪੂਰੇ ਆਪ ਕਰਾਇਆ। ਗੁਰਮੁਖਾਂ ਦਏ ਨਾਮ ਅਧਾਰ, ਘਰ ਘਰ ਫੇਰਾ ਪਾਇਆ। ਏਕਾ ਇਕੀ ਕਰ ਤਿਆਰ, ਸਾਚੀ ਸਿਖੀ ਲਏ ਬਣਾਇਆ। ਵਾਲੋਂ ਤਿਖੀ ਵਿਚ ਸੰਸਾਰ, ਧਾਰੋਂ ਤਿਖੀ ਨਾਮ ਧਰਾਇਆ। ਨੇਤਰ ਪੇਖੀ ਹਰਿ ਕਰਤਾਰ, ਕਲਜੁਗ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਮਤ ਚੌਦਾਂ ਤੇਰਾ ਰੰਗ ਗੁਰਮੁਖਾਂ ਤਨ ਚੜ੍ਹਾਇਆ। ਗੁਰਮੁਖ ਕਾਇਆ ਰੰਗ ਚਲੂਲ, ਹਰਿ ਸਾਚੇ ਆਪ ਚੜ੍ਹਾਇਆ। ਹਰਿਜਨ ਨਾ ਜਾਏ ਮਾਤ ਭੂਲ, ਏਕਾ ਮੰਤਰ ਨਾਮ ਦ੍ਰਿੜਾਇਆ। ਆਪੇ ਕਰੇ ਕਰਾਏ ਸੂਲੀਉਂ ਸੂਲ, ਰੋਗ ਸੋਗ ਚਿੰਤ ਮਿਟਾਇਆ। ਸ਼ਬਦ ਪੰਘੂੜਾ ਲੈਣਾ ਝੂਲ, ਹਰਿ ਸਾਚਾ ਰਿਹਾ ਝੁਲਾਇਆ। ਸਾਚਾ ਮੇਲਾ ਕੰਤ ਕੰਤੂਹਲ, ਗੁਰਮੁਖ ਨਾਰੀ ਲਏ ਪਰਨਾਇਆ । ਆਪ ਚੁਕਾਏ ਜੁਗ ਜੁਗ ਤੇਰਾ ਮੂਲ, ਕਲਜੁਗ ਤੇਰਾ ਤੇਰੀ ਝੋਲੀ ਪਾਇਆ। ਸਤਿਜੁਗ ਫੁਲਵਾੜੀ ਰਹੀ ਫੂਲ, ਪੋਹ ਛੱਬੀ ਬੀਜ ਬਿਜਾਇਆ। ਸ਼ਬਦ ਸਿੰਘਾਸਣ ਹਰਿ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਆਪ ਆਪਣਾ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਲਏ ਵਰ, ਗੁਰਮੁਖ ਸਾਚੇ ਲਏ ਦ੍ਰਿੜਾਇਆ। ਸੰਮਤ ਚੌਦਾਂ ਸਾਚਾ ਘਰ, ਚੌਦਾਂ ਲੋਕ ਖ਼ੁਸ਼ੀ ਮਨਾਈਆ। ਚੌਦਾਂ ਲੋਕਾਂ ਮਿਲਿਆ ਵਰ, ਚੌਦਾਂ ਹੱਟਾਂ ਖ਼ੁਸ਼ੀ ਮਨਾਈਆ। ਤੀਰਥ ਤੱਟਾ ਮੁੱਕਿਆ ਡਰ, ਅਠਸਠ ਦੇਣ ਦੁਹਾਈਆ। ਗੁਰ ਦਰ ਮੰਦਰ ਮਸਜਿਦ ਮਠ, ਅੱਠੇ ਪਹਿਰ ਜਗਤ ਲੜਾਈਆ। ਸਾਧ ਸੰਤ ਜਗਤ ਮਾਇਆ ਰਹੇ ਸੜ, ਨਾ ਸਕੇ ਕੋਈ ਬਚਾਈਆ। ਗੁਰਮੁਖ ਸਾਜਣ ਏਕਾ ਅੱਖਰ ਰਹੇ ਪੜ੍ਹ, ਪ੍ਰਭ ਸਾਚਾ ਰਿਹਾ ਪੜ੍ਹਾਈਆ। ਸੋ ਪੁਰਖ ਨਿਰੰਜਣ ਹਰ ਘਟ ਅੰਦਰ ਬੈਠਾ ਵੜ, ਹੰ ਹੰਗਤਾ ਵੱਖ ਕਰਾਈਆ। ਚਰਨ ਕਵਲ ਜਨ ਜਾਏ ਤਰ, ਧਰਤ ਧਵਲ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਮਤ ਚੌਦਾਂ ਛੱਬੀ ਪੋਹ ਗੁਰਸੰਗਤ ਹਰਿ ਆਪਣਾ ਭੇਟ ਚੜ੍ਹਾਈਆ।
ਆਪਣਾ ਆਪ ਆਪੇ ਵਾਰ, ਆਪਣਾ ਆਪ ਮੁਕਾਇਆ। ਗੁਰਮੁਖਾਂ ਸਾਚਾ ਕਰ ਪਿਆਰ, ਸਾਚਾ ਰਾਹ ਵਖਾਇਆ। ਏਕਾ ਬਸਤਰ ਤਨ ਅਪਾਰ, ਨਾਮ ਤਗ ਆਪ ਸਜਾਇਆ। ਸ਼ਬਦ ਖੰਡਾ ਸਚ ਕਟਾਰ, ਤਨ ਗਾਤਰੇ ਆਪ ਲਟਕਾਇਆ। ਪੰਚਮ ਬਖ਼ਸ਼ੇ ਗੁਰਚਰਨ ਪਿਆਰ, ਸਾਚੀ ਸਿਖਿਆ ਆਪ ਸਮਝਾਇਆ। ਪੂਰੀ ਕਰੇ ਇਛਿਆ ਵਿਚ ਸੰਸਾਰ, ਜਿਸ ਜਨ ਆਪਣੀ ਦਇਆ ਕਮਾਇਆ। ਲੇਖਾ ਲਿਖਿਆ ਧੁਰ ਦਰਬਾਰ, ਨਾ ਕੋਈ ਸਕੇ ਮੇਟ ਮਿਟਾਇਆ। ਜੋ ਜਨ ਮੰਗਣ ਮੰਗ ਦਵਾਰ, ਨਾਮ ਨਾਮਾ ਝੋਲੀ ਪਾਇਆ। ਰੰਗੇ ਰੰਗ ਤਨ ਅਪਾਰ, ਰੰਗ ਰੰਗੀਲਾ ਇਕ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਵਰ, ਸਤਿਜੁਗ ਤੇਰਾ ਸਚ ਕਬੀਲਾ, ਹਰਿਸੰਗਤ ਆਪ ਬਣਾਇਆ। ਸਚ ਕਬੀਲਾ ਸਾਚਾ ਸੰਗ ਆਪਣਾ ਆਪ ਰਖਾਇੰਦਾ। ਆਪੇ ਕਰੇ ਆਪਣਾ ਹੀਲਾ, ਗੁਰਮੁਖਾਂ ਗੁਰ ਦਵਾਰਾ ਲਿਆ ਮੰਗ ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਬਣ ਵਸੀਲਾ, ਬਸਤਰ ਪੀਲਾ ਤਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿਜਨ ਸਾਚੇ ਵਡ ਵਡਿਆਈ, ਗੁਰਮੁਖ ਵੱਜੇ ਵਧਾਈਆ। ਗੁਰਮੁਖ ਕਰੇ ਸ਼ਬਦ ਕੁੜਮਾਈ, ਗੁਰ ਪੂਰੇ ਆਪ ਕਰਾਈਆ। ਗੁਰ ਪੂਰਾ ਮੰਗਲ ਏਕਾ ਗਾਈ, ਪੰਚਮ ਸਖੀਆਂ ਸੰਗ ਰਲਾਈਆ। ਪੰਚਮ ਗਾਇਣ ਚਾਈਂ ਚਾਈਂ, ਏਕਾ ਢੋਲਾ ਅਲਾਈਆ। ਕਲਾ ਸੋਲਾਂ ਵੇਖ ਵਖਾਏ ਥਾਉਂ ਥਾਈਂ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੋਹ ਛੱਬੀ ਰੁੱਤ ਸੁਹਾਈਆ।
ਛੱਬੀ ਪੋਹ ਸਾਚੀ ਰੁੱਤ ਪ੍ਰਭ ਸਾਚੇ ਜੋਤ ਜਗਾਈਆ। ਪਰਗਟ ਹੋਏ ਅਬਿਨਾਸ਼ੀ ਅਚੁੱਤ, ਚਤੁਰਭੁਜ ਅਖਵਾਈਆ। ਗੁਰਮੁਖ ਉਪਜਾਏ ਸਾਚੇ ਸੁੱਤ, ਦੇ ਮਤ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬੰਸ ਬਣਾਈਆ। ਗੁਰਮੁਖ ਸਾਜਨ ਸਾਚੇ ਬੰਸਾ, ਹਰਿ ਹਰਿ ਉਪਾਇਆ। ਆਪ ਉਪਾਏ ਆਪਣੀ ਅੰਸਾ, ਆਪਣੇ ਘਰ ਵਸਾਇਆ। ਕਲਜੁਗ ਦੁਸ਼ਟ ਸੰਘਾਰੇ ਕੰਸਾ, ਅੰਤਮ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਚਰਨ ਉਠਾਇਆ। ਚਰਨ ਉਠਾਏ ਹਰਿ ਬਨਵਾਰੀ, ਮੁਕੰਦ ਮਨੋਹਰ ਨਰਾਇਣਾ। ਸੰਮਤ ਪੰਦਰਾਂ ਆਏ ਵਾਰੀ, ਹਰਿ ਵੇਖੇ ਸਾਚੇ ਨੈਣਾ। ਲੱਖ ਚੁਰਾਸੀ ਹੋਏ ਖੁਆਰੀ, ਨਾ ਸੱਜਣ ਕੋਈ ਸੈਣਾ। ਵਾਰ ਥਿਤ ਪ੍ਰਭ ਆਪ ਵਿਚਾਰੀ, ਚੁਕਾਏ ਲਹਿਣਾ ਦੇਣਾ। ਲੋਆਂ ਪੁਰੀਆਂ ਪਾਵੇ ਸਾਰੀ, ਲੋਕ ਪਰਲੋਕ ਸੁਣਾਏ ਕਹਿਣਾ । ਨੌਂ ਖੰਡ ਫਿਰੇ ਹਰਿ ਸ਼ਾਹ ਸਵਾਰੀ, ਸੱਤਾਂ ਦੀਪਾਂ ਘਰ ਘਰ ਬਹਿਣਾ। ਬਵੰਜਾ ਤੇਰੀ ਧਾਰ ਨਿਆਰੀ, ਸਾਚਾ ਦੇਣਾ ਏਕਾ ਦੇਣਾ। ਦੋਏ ਲੋਚਨ ਜਗਤ ਉਘਾੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰੀ। ਸੰਮਤ ਪੰਦਰਾਂ ਜਾਏ ਚੜ੍ਹ, ਜੋਤੀ ਨੂਰ ਸੁਹਾਇਆ। ਤ੍ਰੈਭਵਣ ਸਰੂਪਾ ਸਭ ਘਟ ਅੰਦਰ ਬੈਠਾ ਵੜ, ਆਪਣਾ ਭੇਦ ਛੁਪਾਇਆ। ਸਤਿ ਸਰੂਪਾ ਰਿਹਾ ਲੜ, ਦਿਸ ਕਿਸੇ ਨਾ ਆਇਆ। ਤ੍ਰੈਲੋਕਾਂ ਉਖੇੜੇ ਆਪੇ ਜੜ੍ਹ, ਆਪੇ ਦਏ ਲਗਾਇਆ। ਬ੍ਰਹਮਾ ਵਿਸ਼ਨੂੰ ਸ਼ਿਵ ਦੇਵਤ ਸੁਰ ਸਾਰੇ ਫੜ, ਦਰ ਦਵਾਰੇ ਲਏ ਬਹਾਇਆ। ਕਿਲੇ ਤੋੜ ਹੰਕਾਰੀ ਗੜ੍ਹ, ਦਰ ਦਰਵਾਜੇ ਦਏ ਖੁਲ੍ਹਾਇਆ। ਤ੍ਰੈਗੁਣ ਮਾਇਆ ਜਾਏ ਸੜ, ਪੰਜ ਤਤ ਰਹੇ ਕੁਰਲਾਇਆ। ਨਾ ਕੋਈ ਵੇਖੇ ਗੋਰ ਮੜ, ਖ਼ਾਕੀ ਖ਼ਾਕ ਨਾ ਕੋਈ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਰੰਗ ਰੰਗਾਇਆ। ਸੰਮਤ ਪੰਦਰਾਂ ਵੇਖੇ ਅੰਦਰਾਂ, ਅੰਦਰ ਮੰਦਰ ਫੇਰਾ ਪਾਇੰਦਾ। ਡੂੰਘੀ ਕੰਦਰ ਲਾਹੇ ਜੰਦਰਾ, ਆਪਣੀ ਹੱਥੀ ਤੋੜ ਤੁੜਾਇੰਦਾ। ਉਚੇ ਟਿੱਲੇ ਆਪ ਉਠਾਏ ਗੋਰਖ ਮਛੰਦਰਾ, ਜਗਤ ਸਮੇਰੂ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਵੰਜਾ ਬਵੰਜਾ ਤੇਰੀ ਧਾਰ, ਜਗਤ ਬਵੰਜਾ ਆਪ ਚਲਾਇੰਦਾ। ਜਗਤ ਬਵੰਜਾ ਹਰਿ ਹਰਿ ਬਾਵਨਾ, ਭੇਖੀ ਭੇਖ ਅਪਾਰ। ਕਲਜੁਗ ਦੁਸ਼ਟ ਸੰਘਾਰੇ ਰਾਵਣਾ, ਹਰਿ ਮਾਰੇ ਤੀਰ ਅਪਾਰ। ਅੰਮ੍ਰਿਤ ਮੇਘ ਬਰਸੇ ਸਾਵਣਾ, ਨਿਝਰ ਰਸ ਅਪਾਰ। ਦੋ ਜਹਾਨੀ ਸਾਚਾ ਜਾਮਨ, ਨਿਹਕਲੰਕਾ ਲਏ ਅਵਤਾਰ। ਮੇਟ ਮਿਟਾਏ ਕਾਮਨੀ ਕਾਮਨ, ਪੰਜਾਂ ਦੁਸ਼ਟਾਂ ਕਰੇ ਸੰਘਾਰ। ਆਪ ਫੜਾਏ ਆਪਣਾ ਦਾਮਨ, ਗੁਰ ਪੂਰਾ ਪਾਰ ਉਤਾਰਨਹਾਰ। ਕਲਜੁਗ ਮਿਟੇ ਅੰਧੇਰੀ ਸ਼ਾਮਨ, ਸੰਮਤ ਪੰਦਰਾਂ ਦੇਵੇ ਇਕ ਹੁਲਾਰ। ਸੰਮਤ ਪੰਦਰਾਂ ਸਚ ਹੁਲਾਰ, ਹਰਿ ਸਾਚੇ ਆਪ ਦਵਾਵਣਾ। ਲੋਆਂ ਪੁਰੀਆਂ ਵੇਖ ਵਿਚਾਰ, ਆਪ ਆਪਣਾ ਚਰਨ ਛੁਹਾਵਣਾ। ਚੌਦਾਂ ਲੋਕਾਂ ਹੱਟ ਪਸਾਰ, ਚੌਦਾਂ ਤਬਕ ਖੁਲ੍ਹਾਵਣਾ। ਨੌਂ ਖੰਡ ਪ੍ਰਿਥਮੀ ਇਕ ਅਧਾਰ, ਏਕਾ ਰਾਗ ਸੁਣਾਵਣਾ। ਸੱਤਾਂ ਦੀਪਾਂ ਕਰ ਪਿਆਰ, ਸਤ ਰੰਗ ਨਿਸ਼ਾਨ ਵਖਾਵਣਾ। ਏਕਾ ਸ਼ਬਦ ਇਕ ਜੈਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਲਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਬੰਕ ਦਵਾਰ ਅੰਤਮ ਢਾਵਣਾ। ਸੰਮਤ ਪੰਦਰਾਂ ਸ਼ਬਦ ਚੜ੍ਹਾਈ, ਹਰਿ ਕਰੇ ਸ਼ਾਹ ਅਸਵਾਰਾ। ਤਿੰਨਾਂ ਲੋਕਾਂ ਇਕ ਲੜਾਈ, ਏਕਾ ਯੁਧ ਅਪਾਰਾ। ਚੌਦਾਂ ਲੋਕਾਂ ਕੁੰਡਾ ਰਿਹਾ ਖੜਕਾਈ, ਰੱਖੇ ਤਿਖਿਆਂ ਧਾਰਾਂ। ਨੌਂ ਖੰਡ ਪ੍ਰਿਥਮੀ ਪਏ ਦੁਹਾਈ, ਸੱਤਾਂ ਦੀਪਾਂ ਹਾਹਾਕਾਰਾ। ਜਗਤ ਬਵੰਜਾ ਧਾਰ ਚਲਾਈ, ਪਾਰਬ੍ਰਹਮ ਲਏ ਅਵਤਾਰਾ। ਦੋ ਸੱਤ ਛੇ ਇਕ ਗੁਣਾ ਆਪ ਕਰਾਏ, ਗੁਣ ਵੰਤਾ ਵਿਚਾਰਾ। ਛੀਕਾ ਦੂਆ ਮੇਲ ਮਿਲਾਏ, ਦੋ ਛੇ ਉਪਰ ਵਾਰਾ। ਸੰਮਤ ਪੰਦਰਾਂ ਜੋਤ ਜਗਾਏ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਸੰਮਤ ਪੰਦਰਾਂ ਜੋਤ ਜਗੌਣੀ, ਪਹਿਲੀ ਚੇਤਰ ਖ਼ੁਸ਼ੀ ਮਨਾਈਆ। ਸਚਖੰਡ ਪ੍ਰਭ ਰਚਨ ਰਚੌਣੀ, ਅਗੰਮ ਅਗੰਮੜੀ ਕਾਰ ਕਮਾਈਆ। ਦੋ ਚੇਤਰ ਸ਼ਬਦ ਜਨੌਣੀ, ਸਚਖੰਡ ਵੱਜੇ ਵਧਾਈਆ। ਤੀਜੀ ਚੇਤਰ ਹਰਿ ਦਇਆ ਕਮੌਣੀ, ਜੋਤੀ ਜੋਤ ਕਰੇ ਰੁਸ਼ਨਾਈਆ। ਚੌਥੀ ਚੇਤਰ ਪੁਰੀ ਬ੍ਰਹਮ ਸੁਹੌਣੀ, ਪਾਰਬ੍ਰਹਮ ਵੱਡੀ ਵਡਿਆਈਆ। ਪੰਜਵੇ ਚੇਤਰ ਸਿੰਘ ਪਾਲ ਹਰਿ ਮਿਲੌਣੀ, ਨਾਮ ਪਗੜੀ ਸੀਸ ਬੰਧਾਈਆ। ਛੇਵੇਂ ਚੇਤਰ ਇਹ ਸਮਝੌਣੀ, ਸੋਹੰ ਸਾਚਾ ਜਾਪ ਜਪਾਈਆ। ਸੱਤਵੇਂ ਚੇਤਰ ਛਾਲ ਲਗੌਣੀ, ਸ਼ਿਵ ਸ਼ੰਕਰ ਲਏ ਉਠਾਈਆ। ਅੱਠਵੇਂ ਚੇਤਰ ਕੰਠ ਮਾਲਾ ਲਾਹੌਣੀ, ਬਾਸ਼ਕ ਤਸ਼ਕਾ ਪਰੇ ਹਟਾਈਆ। ਨੌਂ ਚੇਤਰ ਪੜਤ ਪੜ੍ਹੌਣੀ, ਜਗਤ ਜਗਦੀਸੇ ਮਿਲੇ ਵਡਿਆਈਆ। ਸੋਹੰ ਸਾਚਾ ਰਾਗ ਅਲੌਣੀ, ਏਕਾ ਧੁਨ ਉਪਜਾਈਆ। ਦਸਵੇਂ ਚੇਤਰ ਖੇਲ ਖਿਲ੍ਹੌਣੀ, ਪੁਰੀ ਇੰਦਰ ਲਏ ਅੰਗੜਾਈਆ। ਸੁਰਪਤ ਰਾਜੇ ਇੰਦ ਜਾਗ ਖੁਲ੍ਹੌਣੀ, ਕਰੋੜ ਤੇਤੀਸਾ ਆਪ ਉਠਾਈਆ। ਸਾਚੀ ਮਤ ਆਪ ਸਮਝੌਣੀ, ਲੋਕਮਾਤ ਰਾਹ ਵਖਾਈਆ। ਪੁਰੀ ਘਨਕ ਅੰਤ ਸੁਹੌਣੀ, ਸਤਿਜੁਗ ਸਾਚੀ ਨੀਂਹ ਰਖਾਈਆ। ਗਿਆਰਾਂ ਚੇਤਰ ਮੇਲ ਮਿਲੌਣੀ, ਛੋਟੇ ਬਾਲੇ ਆਪ ਉਠਾਈਆ। ਬਾਰਾਂ ਚੇਤਰ ਤਿਲਕ ਲਗੌਣੀ, ਸਚ ਲਿਲਾਟੀ ਇਕ ਜਗਾਈਆ। ਔਖੀ ਘਾਟੀ ਪਾਰ ਕਰੌਣੀ, ਆਪਣੇ ਹੱਥ ਰੱਖੀ ਵਡਿਆਈਆ। ਨੌਂ ਸੌ ਚੁਰਾਨਵੇ ਚੌਕੜੀ ਬ੍ਰਹਮੇ ਤੇਰੀ ਝੋਲੀ ਪੌਣੀ, ਜੁਗ ਛਤੀਸਾ ਦਏ ਦੁਹਾਈਆ। ਨਿਹਕਲੰਕ ਕਲ ਵਰਤੌਣੀ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰੀਆਂ ਲੋਆਂ ਆਪ ਫਿਰਾਈਆ। ਤੇਰਾਂ ਚੇਤਰ ਮਾਰ ਉਡਾਰੀ, ਭੂਅ ਲੋਕ ਪ੍ਰਭ ਆਏ। ਸਤਿ ਦਿਵਸ ਹਰਿ ਖੇਲ ਖਿਲੌਣੀ, ਦਿਸ ਕਿਸੇ ਨਾ ਆਏ। ਉਨੀ ਚੇਤਰ ਦੇ ਸਮਝੌਣੀ, ਸਾਚੇ ਮਾਰਗ ਪਾਏ। ਸੋਹੰ ਸਾਚੀ ਸਚ ਸਨੌਣੀ, ਆਪਣੀ ਆਪ ਅਲ੍ਹਾਏ। ਵੀਹ ਚੇਤਰ ਗੁਣ ਨਿਧਾਨੀ, ਆਪਣਾ ਰੂਪ ਵਟਾਇਆ। ਦੂਵਰ ਲੋਕ ਦਏ ਇਕ ਨਿਸ਼ਾਨੀ, ਸਾਚਾ ਨਾਂ ਦ੍ਰਿੜਾਇਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨੀ, ਸਤਿ ਸਰੂਪ ਸਮਾਇਆ। ਛੱਬੀ ਚੇਤਰ ਕਰ ਪਰਵਾਨੀ, ਆਪਣਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਵਰ ਲੋਕ ਆਪ ਰੰਗਾਇਆ। ਸਤਾਈ ਚੇਤਰ ਬੋਲ ਜੈਕਾਰਾ, ਸਵਰਗ ਲੋਕ ਉਠ ਧਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਭੇਵ ਕਿਸੇ ਨਾ ਪਾਇਆ। ਆਪੇ ਮੰਗੇ ਮੰਗ ਅਪਾਰਾ, ਆਪੇ ਭਿਛਿਆ ਪਾਇਆ। ਸਤ ਦਿਨ ਬਣੇ ਵਣਜਾਰਾ, ਏਕਾ ਵਣਜ ਕਰਾਇਆ। ਤਿੰਨ ਵਿਸਾਖ ਦਏ ਅਧਾਰਾ, ਆਪਣਾ ਮਤਾ ਪਕਾਇਆ। ਚੌਥੀ ਵਿਸਾਖ ਪਾਰ ਕਿਨਾਰਾ, ਮਹਰਰ ਲੋਕ ਡੇਰਾ ਲਾਇਆ। ਆਪ ਆਪਣਾ ਕਰ ਉਜਿਆਰਾ, ਦੀਪਕ ਜੋਤ ਜਗਾਇਆ। ਕੂੜ ਕੂੜੀ ਕੂੜ ਪਸਾਰਾ, ਸਚ ਸੁੱਚ ਵਰਤਾਇਆ। ਸਚ ਸਮਗਰੀ ਨਾਮ ਅਪਾਰਾ, ਏਕਾ ਝੋਲੀ ਪਾਇਆ। ਜੋਤ ਇਕਗਰੀ ਹਰਿ ਨਿਰੰਕਾਰਾ, ਸਾਚਾ ਮਾਰਗ ਲਾਇਆ। ਗੋਬਿੰਦ ਸ਼ਬਦ ਸਚ ਜੈਕਾਰਾ, ਆਪਣਾ ਆਪ ਸੁਣਾਇਆ। ਦਸ ਵਿਸਾਖ ਦੇ ਕਰ ਹੱਥ, ਸਾਚਾ ਧਾਮ ਸੁਹਾਇੰਦਾ। ਗਿਆਰਾ ਵਿਸਾਖ ਅਲੱਖਣਾ ਅਲੱਖ, ਆਪਣੀ ਅਲੱਖ ਜਗਾਇੰਦਾ। ਜਪ ਲੋਕ ਮਸਤਕ ਲੇਖਾ, ਲੇਖਾ ਮੂਲ ਚੁਕਾਇੰਦਾ। ਸੋਹੰ ਸ਼ਬਦ ਚੜ੍ਹਾਏ ਸਾਚੇ ਰਥ, ਸਾਚੀ ਗਾਥ ਅਲਾਇੰਦਾ। ਤਪ ਤਜਾਏ ਸਾਚਾ ਸਾਥ, ਸਤਾਰਾਂ ਵਿਸਾਖ ਦਿਵਸ ਸੁਹਾਇੰਦਾ। ਅਠਾਰਾਂ ਵਿਸਾਖ ਤ੍ਰਿਲੋਕੀ ਨਾਥ, ਤਪ ਲੋਕ ਤਪਾਇੰਦਾ। ਆਪੇ ਵੇਖੇ ਆਪਣਾ ਹਾਠ, ਆਪਣੀ ਕਲ ਵਰਤਾਇੰਦਾ। ਆਪ ਆਪਣੀ ਮਾਰੇ ਠਾਠ, ਇਕ ਉਛਾਲ ਰਖਾਇੰਦਾ। ਚਵੀ ਵਿਸਾਖ ਪੂਜਾ ਪਾਠ, ਸਾਚਾ ਮੰਤਰ ਦ੍ਰਿੜਾਇੰਦਾ। ਪੰਜੀ ਵਿਸਾਖ ਲਏ ਰਾਖ, ਸੱਤ ਲੋਕ ਹੁਲਾਰਾ। ਆਪ ਆਪਣਾ ਆਪੇ ਭਾਖ, ਆਪੇ ਕਰੇ ਪਿਆਰਾ। ਆਪੇ ਪਰਗਟ ਹੋਏ ਸਾਖ, ਆਪੇ ਦਰਸ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੱਤੀ ਵਿਸਾਖ ਦਏ ਹੁਲਾਰਾ। ਪਹਿਲੀ ਜੇਠ ਹਰਿ ਕਰ ਕੁੜਮਾਈ, ਦੇਸ਼ ਪਤਾਲੇ ਧਾਇਆ। ਬਾਸ਼ਕ ਸੇਜਾ ਦਏ ਸੁਹਾਈ, ਸਹੰਸਰ ਮੁਖ ਸੁਹਾਇਆ। ਸਤ ਜੇਠ ਖ਼ੁਸ਼ੀ ਮਨਾਈ, ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਖੁਲ੍ਹਾਇਆ। ਅਠ ਜੇਠ ਦਰਵਾਜਾ ਖੋਲ੍ਹ, ਤਲਾਤਲ ਦੇਸ ਵਸਾਇਆ। ਸ਼ਬਦ ਜੈਕਾਰਾ ਏਕਾ ਬੋਲ, ਆਪਣਾ ਨਾਮ ਦ੍ਰਿੜਾਇਆ। ਆਪ ਵਜਾਏ ਆਪਣਾ ਢੋਲ, ਸਚ ਮਰਦੰਗ ਉਠਾਇਆ। ਘਟ ਘਟ ਪੜਦੇ ਆਪੇ ਖੋਲ੍ਹ, ਆਪਣਾ ਭੇਵ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਹ ਚਲਾਇਆ। ਆਪਣਾ ਰਾਹ ਆਪ ਚਲਾ, ਚੌਦਾਂ ਖ਼ੁਸ਼ੀ ਮਨਾਈਆ। ਚੌਦਾਂ ਜੇਠ ਬੇਪਰਵਾਹ, ਆਪਣੀ ਰਚਨ ਰਚਾਈਆ। ਆਪੇ ਤਜਨਾ ਆਪਣਾ ਥਾਂ, ਆਪੇ ਦਏ ਸੁਹਾਈਆ। ਪੰਦਰਾਂ ਚੇਤਰ ਕੁੰਡਾ ਲਾ, ਮਹਾਤਲ ਕਰੇ ਰੁਸ਼ਨਾਈਆ। ਮਹਿਮਾ ਕੋਈ ਨਾ ਸਕੇ ਗਾ, ਦੈਵਤ ਦੈਤਾਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਆਪ ਆਪਣਾ ਰੰਗ ਰੰਗਾ, ਆਪਣੀ ਜੋਤ ਜੋਤ ਜਗਾਈਆ। ਰਸਾਤਲ ਦੇਸ ਹਰਿ ਦਏ ਵਸਾ, ਬਾਈ ਜੇਠ ਖ਼ੁਸ਼ੀ ਮਨਾਈਆ। ਆਪ ਆਪਣਾ ਲੇਖੇ ਲਾ, ਦੇ ਮਤ ਰਿਹਾ ਸਮਝਾਈਆ। ਅਠਾਈ ਜੇਠ ਹਰਿ ਵੇਖ ਵਖਾ, ਮਹਿਮਾ ਅਗਣਤ ਗਣਾਈਆ। ਅਜੱਪਾ ਜਾਪ ਸੀ ਆਪ ਜਪਾ, ਸੋਹੰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਾਹ ਤਕਾਈਆ। ਉਣੰਤੀ ਜੇਠ ਸਾਚਾ ਰਾਹ, ਆਪਣਾ ਆਪ ਤਕਾਇਆ। ਸ਼ਬਦ ਸਰੂਪੀ ਬਣ ਮਲਾਹ, ਦਰ ਦਰਵਾਜਾ ਪਾਰ ਕਰਾਇਆ। ਸਿਤਲ ਲੋਕ ਹਰਿ ਦਏ ਵਸਾ, ਬਲ ਰਾਜਾ ਮੇਲ ਮਿਲਾਇਆ। ਸ਼ੁਕਰ ਪਰਹੋਤਾ ਸੰਗ ਰਲਾ, ਨੇਤਰ ਨੀਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿੰਨ ਹਾੜੀ ਦਿਵਸ ਸੁਹਾਇਆ। ਤਿੰਨ ਹਾੜੀ ਰਚਨ ਰਚਾ, ਸਾਚਾ ਧਾਮ ਸੁਹਾਏ। ਆਪ ਆਪਣੀ ਦਇਆ ਕਮਾ, ਚੌਥੀ ਹਾੜ ਵੇਖ ਵਖਾਏ। ਵਿਤਲ ਦੇਸ ਹਰਿ ਖੇਲ ਖਿਲਾ, ਸਾਚੀ ਰਚਨ ਰਚਾਏ। ਸਤ ਦਿਵਸ ਹਰਿ ਡੇਰਾ ਲਾ, ਆਪਣਾ ਰੂਪ ਵਟਾਏ। ਦੱਸ ਹਾੜ ਬਨ ਸਾਚਾ ਲਾੜ, ਸਾਚਾ ਘੋੜਾ ਇਕ ਦੁੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਤੇਰੀ ਵੰਡ ਵੰਡਾਏ। ਦਸ ਹਾੜ ਹਰਿ ਕਰ ਅਖਾੜ, ਆਪਣਾ ਖੇਲ ਖਿਲਾਇਆ। ਵਿਤਲ ਦੇਸ ਵੇਸ ਅਪਾਰ, ਆਪਣਾ ਭੇਖ ਵਟਾਇਆ। ਸਾਚੇ ਘੋੜੇ ਹੋ ਅਸਵਾਰ, ਗਿਆਰਾਂ ਹਾੜ ਬਾਹਰ ਕਢਾਇਆ। ਇਤਲ ਲੋਕ ਤੇਰਾ ਦਰ ਦਵਾਰਾ, ਪ੍ਰਭ ਸਾਚੇ ਆਪ ਸੁਹਾਇਆ। ਸਤਿ ਸਤਿ ਸਤਿ ਕਰ ਜੈਕਾਰਾ, ਸਤਿ ਸਤਿ ਸਮਾਇਆ। ਸਤਿ ਸਤਿ ਸੱਤ ਅਧਾਰਾ, ਸਤਿ ਸੱਤ ਸਤਿ ਲਏ ਤਰਾਇਆ। ਸਤ ਸਤਿ ਸਤ ਪਾਰ ਕਿਨਾਰਾ, ਸਤਿ ਸਤ ਬੰਨੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਾਰਾ ਹਾੜ ਇਤਲ ਲੋਕ ਤੇਰਾ ਰਾਹ ਤਜਾਇਆ। ਚੌਦਾਂ ਲੋਕ ਫੇਰੀ ਪਾ, ਸੋਹੰ ਸ਼ਬਦ ਕਰੇ ਜਣਾਈਆ। ਤੇਰਾਂ ਚੇਤਰ ਚੜ੍ਹੇ ਬੇਪਰਵਾਹ, ਸਤਾਰਾਂ ਹਾੜ ਮੁੜ ਕੇ ਆਈਆ। ਦਿਵਸ ਅਠੰਨਵੇ ਪੂਰੇ ਕਰਾ, ਭੁਲ ਰਹੇ ਨਾ ਰਾਈਆ। ਗੁਰ ਸੰਗਤ ਤੇਰਾ ਮੇਲਾ ਲਏ ਮਿਲਾ, ਵਿਛੜ ਕਦੇ ਨਾ ਜਾਈਆ। ਹਾੜ ਸਤਾਰਾਂ ਤੇਰੇ ਲੇਖੇ ਦੇਵੇ ਲਾ, ਪੁਰੀਆਂ ਲੋਆਂ ਦਏ ਤਜਾਈਆ। ਗੁਰ ਸੰਗਤ ਤੇਰਾ ਜਨਮ ਦਿਨ ਲਏ ਮਨਾ, ਅਠਾਰਾਂ ਉਨੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਦੋ ਸੰਮਤ ਪੰਦਰਾਂ ਸਾਧ ਸੰਗਤ ਵੰਡ ਵੰਡਾਈਆ। ਸਚਖੰਡ ਹਰਿ ਫੇਰਾ ਪਾ, ਬ੍ਰਹਮਾ ਆਪ ਜਗਾਏ। ਸ਼ਿਵ ਸ਼ੰਕਰ ਹਰਿ ਲਏ ਉਠਾ, ਸੁਰਪਤ ਇੰਦ ਹਿਲਾਏ। ਤਿੰਨ ਤਿੰਨ ਵੰਡ ਵੰਡਾ, ਬਾਰਾਂ ਚੇਤਰ ਮੁੜਕੇ ਆਏ। ਤੇਰਾਂ ਚੇਤਰ ਖੇਲ ਖਿਲਾ, ਚੌਦਾਂ ਲੋਕਾਂ ਫੇਰਾ ਪਾਏ। ਹਾੜ ਸਤਾਰਾਂ ਦਇਆ ਕਮਾ, ਹਰਿਸੰਗਤ ਆਣ ਤਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਨੀ ਹਾੜ ਗੁਰਮੁਖ ਸਾਜਣ ਸਾਚੇ ਲਾੜ, ਦਰ ਘਰ ਸਾਚੇ ਵਿਦਾ ਕਰਾਏ। ਵੀਹ ਹਾੜ ਕਰ ਤਿਆਰੀ, ਆਪਣੀ ਜੋਤ ਜਗਾਇੰਦਾ। ਪੁਰਖ ਅਬਿਨਾਸ਼ੀ ਸ਼ਾਹ ਅਸਵਾਰੀ, ਕੁਲਾ ਖੰਡ ਫੇਰਾ ਪਾਇੰਦਾ। ਸਤ ਦਿਵਸ ਜੋਤ ਉਜਿਆਰੀ, ਸਾਚਾ ਮਾਰਗ ਲਾਇੰਦਾ। ਛੱਬੀ ਹਾੜ ਪੈਜ ਸਵਾਰੀ, ਆਪ ਆਪਣਾ ਰੰਗ ਰੰਗਾਇੰਦਾ। ਕੁਲਾ ਖੰਡ ਹਰਿ ਵਾਰੋ ਵਾਰੀ, ਏਕਾ ਜੋਗ ਕਮਾਇੰਦਾ। ਸਤਾਈ ਹਾੜ ਤੇਰਾ ਖੇਲ ਨਿਆਰੀ, ਪ੍ਰਭ ਸਾਚੀ ਰਚਨ ਰਚਾਇੰਦਾ। ਇੱਲਾਬੁਤ ਤੇਰੀ ਵੇਖ ਮਹੱਲ ਅਟਾਰੀ, ਆਪ ਆਪਣਾ ਆਸਣ ਲਾਇੰਦਾ। ਸਾਵਣ ਦੋ ਜੋਧਾ ਸੂਰਾ ਬਲਕਾਰੀ, ਸੂਰਬੀਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਤਿੰਨ ਸਾਵਣ ਤੇਰਾ ਨਾਅਰਾ, ਹਰਿ ਸਾਚੇ ਆਪ ਲਗਾਇਆ। ਅੰਮ੍ਰਿਤ ਬਖ਼ਸ਼ੇ ਸਾਚੀ ਧਾਰਾ, ਕੇਤਮਾਲ ਆਪ ਚੁਆਇਆ। ਅਜਾਮਲ ਪਾਵੇ ਤੇਰੀ ਸਾਰਾ, ਪਾਪੀ ਪਾਪ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸਾਵਣ ਖੋਜ ਖੋਜਾਇਆ। ਨੌਂ ਸਾਵਣ ਹਰਿ ਖੋਜ ਖੁਜਾ, ਕੇਤਮਾਲ ਤਰਾਇੰਦਾ। ਦਸ ਸਾਵਣ ਹਰਿ ਦਇਆ ਕਮਾ, ਆਪਣਾ ਰਾਹ ਤਕਾਇੰਦਾ। ਕਿੰ ਪੁਰਖ ਤੇਰੀ ਭੇਟ ਚੜ੍ਹਾ, ਕੀਤਾ ਲੋੜਾ ਪਾਇੰਦਾ। ਜੋਤੀ ਜੋੜਾ ਮੇਲ ਮਿਲਾ, ਸ਼ਬਦੀ ਸ਼ਬਦ ਜਣਾਇੰਦਾ। ਸੋਲਾਂ ਸਾਵਣ ਸੋ ਪੁਰਖ ਨਿਰੰਜਣ ਏਕਾ ਢੋਲਾ ਗਾ, ਸੋਇਆ ਆਪ ਜਗਾਇੰਦਾ। ਦਰ ਦਵਾਰੇ ਗੋਲਾ ਦਏ ਬਣਾ, ਏਕਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਾਰਾ ਸਾਵਣ ਪਾਰ ਕਰਾਇੰਦਾ। ਸਤਾਰਾ ਸਾਵਣ ਸਚ ਕਿਨਾਰਾ, ਹਰਿ ਸਾਚੇ ਆਪ ਵਖਾਇਆ। ਹਰਵਰਖ ਜੋਤ ਕਰ ਉਜਿਆਰਾ, ਸਾਚਾ ਖੰਡ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇਆ। ਤੇਈ ਸਾਵਣ ਸੁਰਤ ਜਗਾ, ਸੋਏ ਲਏ ਉਠਾਈਆ। ਚਵੀ ਸਾਵਣ ਜੋਤ ਜਗਾ, ਭਦਰ ਫੇਰਾ ਪਾਈਆ। ਪੁਰਖ ਅਬਿਨਾਸ਼ੀ ਵੇਖ ਵਖਾ, ਏਕਾ ਰੰਗ ਰੰਗਾਈਆ। ਤੀਹ ਸਾਵਣ ਤੇਰਾ ਸਾਚਾ ਨਾਂ, ਲੋਕਮਾਤ ਕਰੇ ਰੁਸ਼ਨਾਈਆ। ਭੇਖਾ ਧਾਰੀ ਭੇਖ ਵਟਾ, ਏਕਾ ਨਾਮ ਰਿਹਾ ਜਪਾਈਆ। ਸੋਹੰ ਮੰਤਰ ਸਚ ਦ੍ਰਿੜਾ, ਸਚ ਗਿਆਨ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਹ ਸਾਵਣ ਖ਼ੁਸ਼ੀ ਮਨਾਈਆ। ਇਕੱਤੀ ਸਾਵਣ ਹੋ ਪਰਤੱਖ ਆਪਣੀ ਅਲੱਖ ਜਗਾਈਆ। ਹਰਣਯਮਹ ਪ੍ਰਭ ਲਏ ਰੱਖ, ਸਾਚਾ ਖੰਡ ਸੁਹਾਈਆ। ਆਪੇ ਕਰਨਹਾਰਾ ਵੱਖ, ਆਪੇ ਮੇਲ ਮਿਲਾਈਆ। ਪੰਚਮ ਭਾਦਰੋਂ ਹੋ ਪਰਤੱਖ, ਸਾਚਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਠੀ ਹਿਰਸ ਮਿਟਾਈਆ। ਛੇ ਭਾਦਰੋਂ ਸਚ ਘਰ ਵੇਸ, ਆਪਣਾ ਆਪ ਕਰਾਇਆ। ਰਮਕ ਦੇਵੇ ਇਕ ਉਪਦੇਸ਼, ਏਕਾ ਸ਼ਬਦ ਜਣਾਇਆ। ਆਪੇ ਜਾਣੇ ਧਾਰੀ ਕੇਸ, ਆਪੇ ਮੂੰਡ ਮੁੰਡਾਇਆ। ਆਪੇ ਦਾਤਾ ਦਸ ਦਸਮੇਸ, ਪੂਤ ਸਪੂਤਾ ਬ੍ਰਹਿਮਣ ਗੌੜਾ ਆਪ ਅਖਵਾਇਆ। ਆਪੇ ਹੋਏ ਰਿਖੀ ਕੇਸ਼, ਆਪ ਗਵਰਧਨ ਹੱਥ ਉਠਾਇਆ। ਆਪੇ ਲੇਖਾ ਲਿਖਣਹਾਰਾ ਲੇਖ, ਕਲਜੁਗ ਅੰਤਮ ਆਇਆ। ਰਮਕ ਤੈਨੂੰ ਰਿਹਾ ਵੇਖ, ਸੋਹੰ ਸਾਚੀ ਰਮਜ਼ ਲਗਾਇਆ। ਬਾਰਾਂ ਭਾਦਰੋਂ ਕਰਿਆ ਵੇਸ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੋਏ ਸਹਾਇਆ। ਤੇਰਾਂ ਭਾਦਰੋਂ ਤੇਰੀ ਧਾਰ, ਪ੍ਰਭ ਸਾਚੇ ਆਪ ਚਲਾਈਆ। ਭਾਰਤ ਖੰਡ ਕਰ ਉਜਿਆਰ, ਦਿਵਸ ਰੈਣ ਕਰੇ ਰੁਸ਼ਨਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਨੀ ਭਾਦਰੋਂ ਸਚ ਸੁੱਚ ਕਰੇ ਸਮਾਈਆ। ਉਨੀ ਭਾਦਰੋਂ ਭਰਮ ਭੁੱਲਾ, ਕਲਜੁਗ ਗੜ੍ਹ ਬਣਾਇਆ। ਪੁਰਖ ਅਬਿਨਾਸ਼ੀ ਜੋਤ ਜਗਾ, ਮਾਇਆ ਹੜ ਚਲਾਇਆ। ਪੰਚ ਵਿਕਾਰਾ ਜਗਤ ਉਡਾ, ਜੂਠਾ ਝੂਠਾ ਸੰਗ ਰਖਾਇਆ। ਗੁਰਮੁਖ ਸਾਚੇ ਲਏ ਜਗਾ, ਵੀਹ ਭਾਦਰੋਂ ਖ਼ੁਸ਼ੀ ਮਨਾਇਆ। ਲੱਖਣ ਦੀਪ ਫੇਰਾ ਪਾ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਸਤਾਈ ਭਾਦਰੋਂ ਪਾਰ ਉਤਾਰਾ, ਗੁਰ ਪੂਰੇ ਆਪ ਕਰਾਇਆ। ਕਰੌਚ ਦੀਪ ਕਰੇ ਉਜਿਆਰਾ, ਆਪ ਆਪਣਾ ਰੰਗ ਰੰਗਾਇਆ। ਏਕਾ ਬੰਨੇ ਸਾਚੀ ਧਾਰਾ, ਸਚ ਸੁੱਚ ਰਿਹਾ ਵਰਤਾਇਆ। ਦੀਪਕ ਜੋਤੀ ਕਰ ਉਜਿਆਰਾ, ਸਾਚਾ ਚੰਦ ਚੜ੍ਹਾਇਆ। ਏਕਾ ਸ਼ਬਦ ਜਗਤ ਉਜਿਆਰਾ, ਨਾਮ ਜੈਕਾਰਾ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨ ਅੱਸੂ ਦਏ ਸੁਹਾਇਆ। ਤਿੰਨ ਅੱਸੂ ਹਰਿ ਸਾਚੀ ਚੋਟ, ਆਪਣੀ ਆਪ ਲਗਾਈਆ। ਲੱਖ ਚੁਰਾਸੀ ਆਲ੍ਹਣਿਉਂ ਡਿਗੇ ਬੋਟ, ਨਾ ਸਕੇ ਕੋਈ ਬਚਾਈਆ। ਪੁਸ਼ਕਰ ਤੇਰਾ ਕੱਢੇ ਖੋਟ, ਦੂਈ ਦਵੈਤੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਜੀ ਅੱਸੂ ਦਏ ਵਡਿਆਈਆ। ਚੌਥੀ ਅੱਸੂ ਚਤੁਰਭੁਜ, ਖੇੇਲੇ ਖੇਲ ਅਪਾਰਾ। ਆਪਣਾ ਭੇਵ ਰੱਖੇ ਗੁਝ, ਜੰਬੂ ਦੀਪ ਦਏ ਹੁਲਾਰਾ। ਆਪਣੀ ਕਰਨੀ ਆਪੇ ਰਿਹਾ ਬੁੱਝ, ਨਾ ਕੋਈ ਪਾਵੇ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਹੁਲਾਰਾ। ਸਚ ਹੁਲਾਰਾ ਆਪੇ ਦੇ, ਆਪਣੀ ਦਇਆ ਕਮਾਈਆ। ਸਤਾਰਾਂ ਅੱਸੂ ਲੱਗਾ ਨੇਂਹ, ਨਾ ਕੋਈ ਤੋੜ ਤੁੜਾਈਆ। ਅੰਮ੍ਰਿਤ ਆਤਮ ਬਰਖੇ ਮੇਂਹ, ਗੁਰਮੁਖਾਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਰਿਹਾ ਵਰਤਾਈਆ। ਅਠਾਰਾਂ ਅੱਸੂ ਉਠ ਬਲਕਾਰ, ਆਪਣੀ ਖੇਲ ਖਿਲਾਇੰਦਾ। ਸਲਮਲ ਪਾਵੇ ਸਾਚੀ ਸਾਰ, ਸਾਚਾ ਦੀਪ ਸੁਹਾਇੰਦਾ। ਖੇਲੇ ਖੇਲ ਅਪਰ ਅਪਾਰ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਇੰਦਾ। ਆਪ ਆਪਣਾ ਸੰਗ ਨਿਭਾਏ, ਖੇਲੇ ਖੇਲ ਅਪਾਰਾ। ਚਵੀ ਅੱਸੂ ਖ਼ੁਸ਼ੀ ਮਨਾਏ, ਪਾਰਬ੍ਰਹਮ ਹਰਿ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨ ਦੀਪ ਲਏ ਅਵਤਾਰਾ। ਸਾਨ ਦੀਪ ਸਾਚੀ ਸਿਖਿਆ, ਆਪਣੀ ਆਪ ਸਿਖਾਇੰਦਾ। ਧੁਰ ਫ਼ਰਮਾਣ ਏਕਾ ਲਿਖਿਆ, ਏਕਾ ਜਾਪ ਜਪਾਇੰਦਾ। ਸ੍ਰਿਸ਼ਟ ਸਬਾਈ ਦੀਸੇ ਮਿਥਿਆ, ਸਾਚਾ ਸ਼ਬਦ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਹ ਅੱਸੂ ਰੁੱਤ ਸੁਹਾਇੰਦਾ। ਪਹਿਲੀ ਕੱਤਕ ਹਰਿ ਕਰਤਾਰ, ਆਪਣਾ ਸੰਗ ਵਖਾਏ। ਕੁਸ਼ਾ ਦੀਪ ਤੇਰਾ ਮੇਲ ਅਪਾਰ, ਹਰਿ ਸਾਚਾ ਮੇਲ ਮਿਲਾਏ। ਸੱਤ ਕੱਤਕ ਖੇਲ ਕਰ ਨਿਰੰਕਾਰ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਆਪਣਾ ਖੇਲ ਖਿਲਾਏ। ਸੱਤ ਕੱਤਕ ਹਰਿ ਸਤਿ ਸਰੂਪ, ਹਰਿ ਸਾਚਾ ਸਚ ਅਖਵਾਇੰਦਾ। ਆਪੇ ਵੇਖੇ ਦਹਿ ਦਿਸ਼ਾ ਚਾਰੇ ਕੂਟ, ਲੋਆਂ ਪੁਰੀਆਂ ਫੇਰਾ ਪਾਇੰਦਾ। ਆਪ ਆਪਣਾ ਪੰਘੂੜਾ ਰਿਹਾ ਝੂਟ, ਸਚ ਹੁਲਾਰਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਵੰਜਾ ਦਿਵਸ ਖੇਲ ਖਿਲਾਇੰਦਾ। ਅੱਠ ਕੱਤਕ ਉਠ ਕਰਤਾਰ, ਚਾਰੇ ਕੁੰਟ ਵੇਖ ਵਖਾਨਿਆ। ਬਵੰਜਾ ਦੇਸ਼ਾਂ ਬੰਨੇ ਧਾਰ, ਪਕੜ ਉਠਾਏ ਰਾਜ ਰਾਜਾਨਿਆ। ਬਵੰਜਾ ਅੱਖਰ ਲੇਖ ਅਪਾਰ, ਜਗਤ ਵਿਦਿਆ ਕਰੇ ਪਛਾਨਿਆ। ਬਵੰਜਾ ਬਰਸ ਖੇਲ ਅਪਾਰ, ਖੇਲੇ ਖੇਲ ਸ੍ਰੀ ਭਗਵਾਨਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਨਿਆ। ਬਵੰਜਾ ਦਿਵਸ ਜਗਤ ਧਾਰ, ਹਰਿ ਆਪਣੇ ਹੱਥ ਰਖਾਈਆ। ਤੀਰਥ ਤੱਟਾਂ ਪਾਵੇ ਸਾਰ, ਗੰਗਾ ਗੋਦਾਵਰੀ ਵੇਖ ਵਖਾਈਆ। ਪੰਡਤ ਕਾਸੀ ਦਏ ਹੁਲਾਰ, ਪਰਾਗ ਅਯੁਧਿਆ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰ ਘਟ ਥਾਈਂਆ। ਅੱਠ ਕੱਤਕ ਉਠੇ ਜਾਗ, ਹਰਿ ਸਾਚੀ ਜੋਤ ਜਗਾਈਆ। ਤੀਰਥ ਤੱਟਾਂ ਲਾਏ ਆਗ, ਨਾ ਸਕੇ ਕੋਈ ਬੁਝਾਈਆ। ਸਾਧਾਂ ਸੰਤਾਂ ਜੋਤੀ ਖਿਚੇ ਚਿਰਾਗ, ਦੀਪਕ ਦੀਪ ਨਾ ਡਗਮਗਾਈਆ। ਅਨਹਦ ਸੁਣੇ ਨਾ ਕੋਈ ਰਾਗ, ਸੁਖਮਨ ਕੋਈ ਨਾ ਪਾਰ ਕਰਾਈਆ। ਨੌਂ ਦਵਾਰੇ ਫਿਰਨ ਭਾਗ, ਪੰਚਾਂ ਚੋਰਾਂ ਰਹੇ ਲੜਾਈਆ। ਕਲਜੁਗ ਕਾਇਆ ਹੋਇਆ ਕਾਗ, ਬਿਨ ਹਰਿ ਨਾਮੇ ਨਾ ਕੋਈ ਸਾਚੀ ਚੋਗ ਚੁਗਾਈਆ। ਗੁਰ ਸਤਿਗੁਰ ਸਾਚਾ ਪਕੜੇ ਵਾਗ, ਹਰਿਜਨ ਸਾਚੇ ਲਏ ਤਰਾਈਆ। ਸੋਹੰ ਬੰਨੇ ਤਨ ਸਾਚਾ ਤਾਗ, ਮੌਲੀ ਤੰਦ ਨਾ ਕੋਈ ਰਖਾਈਆ। ਮਿਲਿਆ ਮੇਲ ਹਰਿ ਕੰਤ ਸੁਹਾਗ, ਸਾਚੀ ਸੇਜ ਹੰਢਾਈਆ। ਸੰਮਤ ਚੌਦਾਂ ਬਖ਼ਸ਼ੇ ਇਕ ਵੈਰਾਗ, ਤਨ ਕਾਇਆ ਜੋਤ ਜਗਾਈਆ। ਸੰਤ ਸੁਹੇਲੇ ਜਾਣਾ ਜਾਗ, ਵੇਲਾ ਅੰਤਮ ਆਈਆ। ਨਿਹਕਲੰਕਾ ਧੋਵੇ ਦਾਗ਼, ਗੁਰ ਗੋਬਿੰਦ ਨਾਲ ਰਲਾਈਆ। ਸ਼ਬਦ ਸਰੂਪੀ ਮਾਰੇ ਅਵਾਜ਼, ਸ਼ਬਦ ਆਪ ਉਠਾਈਆ। ਸੋਹੰ ਦੇਵੇ ਸਾਚਾ ਦਾਜ, ਪੱਲੇ ਗੰਢ ਬਧਾਈਆ। ਪਰਗਟ ਹੋਇਆ ਦੇਸ ਮਾਝ, ਬ੍ਰਹਿਮੰਡ ਵੰਡ ਵੰਡਾਈਆ। ਲੱਖ ਚੁਰਾਸੀ ਸੁੱਤੀ ਦੇ ਕਰ ਕੰਡ, ਨਾ ਲਏ ਮਾਤ ਅੰਗੜਾਈਆ। ਅੰਤਮ ਦੇਵਣ ਆਇਆ ਦੰਡ, ਸ਼ਬਦ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਕੱਤਕ ਖੇਲ ਹਰਿ, ਉਣੰਤੀ ਮੱਘਰ ਪੂਰ ਕਰਾਈਆ। ਉਣੰਤੀ ਮੱਘਰ ਨੌਵਾਂ ਮਾਸ, ਨੌਂ ਦਰ ਖੋਜ ਖੁਜਾਇਆ। ਭਗਤ ਜਨਾਂ ਸਦ ਵਸੇ ਪਾਸ, ਪੜਦਾ ਓਹਲਾ ਦਏ ਕਟਾਇਆ। ਏਕਾ ਕਰੇ ਭੋਗ ਬਿਲਾਸ, ਆਤਮ ਸੇਜਾ ਸਚ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਮਾਸ ਸੰਮਤ ਪੰਦਰਾਂ ਜੋੜ ਜੁੜਾਇਆ। ਨੌਂ ਮਹੀਨੇ ਸਾਚਾ ਲੇਖਾ ਆਪਣਾ ਆਪ ਲਿਖਾਇਆ। ਆਪੇ ਕੱਢੇ ਭਰਮ ਭੁਲੇਖਾ, ਦੋ ਸੱਤ ਛੇ ਜੋੜ ਜੁੜਾਇਆ। ਦੋ ਸੱਤ ਛੇ ਲੱਗੇ ਲੇਖਾ, ਨੌਂ ਮਹੀਨੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਤੇਰਾ ਜੰਦਰਾ ਆਪ ਖੁਲ੍ਹਾਇਆ। ਦਿਵਸ ਮਾਸ ਕਰੇ ਉਜਾਗਰ, ਚੇਤਰ ਚਿਤ ਲਗਾਈਆ। ਤੀਸ ਦਿਨ ਬਣੇ ਜਗਤ ਸੁਦਾਗਰ, ਚੇਤਰ ਆਪਣੀ ਝੋਲੀ ਡਾਹੀਆ। ਵਿਸਾਖ ਹੋਏ ਮਾਸ ਉਜਾਗਰ, ਇਕੱਤੀ ਦਿਨ ਆਸ ਰਖਾਈਆ। ਜੇਠ ਤੇਰਾਂ ਕਰਮ ਉਜਾਗਰ, ਬੱਤੀ ਦਿਨ ਵੱਜੀ ਵਧਾਈਆ। ਅਸਾੜ ਤੇਰਾਂ ਡੂੰਘਾ ਸਾਗਰ, ਇਕ ਤੀਸ ਨਾਲ ਰਲਾਈਆ। ਸਾਵਣ ਤੇਰੀ ਸਾਚੀ ਗਾਗਰ, ਦਿਨ ਬੱਤੀ ਆਪ ਭਰਾਈਆ। ਭਾਦਰੋਂ ਭਰਮ ਭੁੱਲਿਆ, ਦਿਵਸ ਇਕੱਤੀ ਲੇਖ ਲਿਖਾਈਆ। ਅੱਸੂ ਆਸ ਇਕ ਰਖਾਇਆ, ਤੀਸ ਦਿਨ ਵੇਖ ਵਖਾਈਆ। ਕੱਤਕ ਕਰਮਾਂ ਵੇਖ ਵਖਾਇਆ, ਤੀਸ ਤੀਸ ਰਸਨਾ ਗਾਈਆ। ਮੱਘਰ ਤੇਰਾ ਮੋਹ ਚੁਕਾਇਆ, ਉਣੰਤੀ ਦਿਨ ਭੇਵ ਨਾ ਰਾਈਆ। ਨੌਂ ਮਹੀਨੇ ਦੋ ਸੌ ਦਿਵਸ ਛਿਹੱਤਰ, ਸਾਚਾ ਖੇਲ ਖਿਲਾਈਆ। ਦੋ ਛੇ ਪਾਏ ਗੁਣਾ, ਛੇ ਦੋ ਬਾਰਾਂ ਆਪਣੀ ਪੁਕਾਰ ਆਪੇ ਸੁਣਾ, ਆਪੇ ਪਾਏ ਸਾਰਾ। ਸੱਤ ਸੱਤ ਸੱਤਾਂ ਛਾਣ ਪੁਣਾ, ਸੱਤ ਸੱਤ ਸਤਿ ਦਏ ਲਲਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੇ ਦੋਏ ਬਾਰਾਂ ਤੇ ਬਾਰਾਂ ਸੱਤ ਚੁਰਾਸੀ, ਜਨ ਭਗਤਾਂ ਕਟੇ ਜਮ ਕੀ ਫਾਸੀ, ਮੇਟ ਮਿਟਾਏ ਮਦਿਰਾ ਮਾਸੀ, ਮਾਣ ਗਵਾਏ ਪੰਡਤ ਕਾਸ਼ੀ, ਖੇਲੇ ਖੇਲ ਪੁਰਖ ਅਬਿਨਾਸ਼ੀ, ਜਨ ਭਗਤ ਦਰ ਦਾਸਨ ਦਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਰਾਸੀ। ਸ਼ਬਦ ਗੁਰ ਸ਼ਬਦ ਸੰਦੇਸ਼ਾ, ਸ਼ਬਦੀ ਸ਼ਬਦ ਜਣਾਈਆ। ਸ਼ਬਦੀ ਸ਼ਬਦ ਕਰ ਪਰਵੇਸ਼ਾ, ਸ਼ਬਦੀ ਸ਼ਬਦ ਗਿਆ ਤਜਾਈਆ। ਸ਼ਬਦੀ ਸ਼ਬਦ ਕਰੇ ਅਦੇਸਾ, ਸ਼ਬਦੀ ਸ਼ਬਦ ਸੀਸ ਝੁਕਾਈਆ। ਸ਼ਬਦੀ ਸ਼ਬਦ ਨਰ ਨਰੇਸ਼ਾ, ਸ਼ਬਦ ਸ਼ਬਦੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਵੇਖੇ ਸੰਗ ਵੇਖੇ ਗੁਰਮੁਖ ਸਾਜਨ ਸਹਿਜ ਸਮਾਈਆ। ਕੂੜ ਕਿਰਿਆ ਜਗਤ ਅਭਿਮਾਨਾ, ਕਾਲ ਫਾਸ ਤਨ ਬਾਧਾ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਸ਼ਬਦੀ ਬੋਧ ਅਗਾਧਾ। ਖੇਲੇ ਖੇਲ ਦੋ ਜਹਾਨਾਂ, ਮੇਲਾ ਸੰਤਨ ਸਾਧਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਜਾਏ ਆਪਣਾ ਨਾਦਾ। ਆਪ ਆਪਣਾ ਨਾਦ ਵਜਾ, ਆਪਣੀ ਕੂਕ ਸੁਣਾਈਆ। ਸਾਜਣ ਸਾਚੇ ਲਏ ਜਗਾ, ਦੂਰ ਦੁਰਾਡੇ ਵੇਖ ਵਖਾਈਆ। ਏਕਾ ਮਾਰਗ ਸਾਚੇ ਲਾ, ਸਚ ਸੁੱਚ ਕਰੇ ਕੁੜਮਾਈਆ। ਆਦਿ ਜੁਗਾਦੀ ਵੇਖ ਵਖਾ, ਜੁਗ ਜੁਗ ਰਚਨ ਰਚਾਈਆ। ਦਵਾਰਪਾਲ ਆਪ ਬਣਾ, ਲੋਕਮਾਤ ਖ਼ੁਸ਼ੀ ਮਨਾਈਆ। ਸਿੰਘ ਬਿਸ਼ਨ ਲਏ ਉਠਾ, ਗੁਰ ਪੂਰਾ ਕਰੇ ਜਣਾਈਆ। ਸ਼ਬਦ ਖੰਡਾ ਲਏ ਖਿਚਾ, ਗੁਰਸਿਖ ਸਾਚੀ ਸੇਵਾ ਲਾਈਆ। ਆਪਣੀ ਮੁਠ ਦਏ ਫੜਾ, ਸੱਜਣ ਮੀਤ ਆਪ ਅਖਵਾਈਆ। ਆਪਣੇ ਸੀਸ ਲਏ ਟਿਕਾ, ਨਾ ਕੋਈ ਦੂਸਰ ਭੇਟ ਚੜ੍ਹਾਈਆ। ਦੂਜਾ ਹੱਥ ਵੇਖ ਵਖਾ, ਦੋ ਜਹਾਨਾਂ ਕਰੇ ਜਣਾਈਆ। ਕਲਜੁਗ ਲੇਖਾ ਰਿਹਾ ਮੁਕਾ, ਸਿੰਘ ਇੰਦਰ ਵਡ ਵਡਿਆਈਆ। ਆਪ ਆਪਣੀ ਸੇਵਾ ਲਾ, ਗੁਰਮੁਖਾਂ ਦਏ ਵਡਿਆਈਆ। ਤਿਖੀ ਧਾਰ ਸੀਸ ਟਿਕਾ, ਜਗਦੀਸ ਵੱਡੀ ਵਡਿਆਈਆ। ਦੋ ਜਹਾਨੀ ਫੇਰਾ ਪਾ, ਲੋਕਮਾਤ ਖ਼ੁਸ਼ੀ ਮਨਾਈਆ। ਤੀਜਾ ਮੇਲਾ ਸਹਿਜ ਸੁਭਾ, ਆਪ ਆਪਣਾ ਲਏ ਕਰਾਈਆ। ਮਾਤਲੋਕ ਤੇਰਾ ਕੁੰਡਾ ਲਾਹ, ਆਪਣੀ ਹੱਥੀਂ ਜੜ ਪੁਟਾਈਆ। ਆਪਣੇ ਸੀਸ ਲਏ ਟਿਕਾ, ਏਕਾ ਧਾਰ ਰਿਹਾ ਵਹਾਈਆ। ਨੌਂ ਖੰਡ ਪ੍ਰਿਥਮੀ ਦਏ ਹਿਲਾ, ਸਾਚਾ ਖੰਡਾ ਹੱਥ ਖੜਕਾਈਆ। ਬ੍ਰਹਿਮੰਡੀ ਤੇਰੀ ਵੰਡ ਵੰਡਾ, ਪਾਰਬ੍ਰਹਮ ਤੇਰੀ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੀਸ ਭੇਟ ਚੜ੍ਹਾਈਆ। ਗੁਰਮੁਖਾਂ ਹਰਿ ਕੱਟਿਆ ਸੀਸਾ, ਆਪਣਾ ਮੂਲ ਚੁਕਾਇਆ। ਮਿਲੇ ਮੇਲ ਜਗਤ ਜਗਦੀਸਾ, ਸੀਸ ਧੜ ਰਹਿਣ ਨਾ ਪਾਇਆ। ਛੱਤਰ ਝੁਲੇ ਸਾਚੇ ਸੀਸਾ, ਪੰਚਮ ਲਏ ਜਗਾਇਆ। ਨਾ ਕੋਈ ਰਾਗ ਨਾ ਗਾਏ ਹਦੀਸਾ, ਏਕਾ ਸ਼ਬਦ ਪੜ੍ਹਾਇਆ। ਚਾਰ ਵਰਨ ਜਪਾਏ ਦੰਦ ਬਤੀਸਾ, ਆਪ ਆਪਣਾ ਲਾਇਆ। ਗੁਰਮੁਖ ਸਾਚੇ ਤੇਰੀ ਧਾਰ, ਹਰਿ ਆਪਣੇ ਅੰਗ ਲਗਾਈਆ। ਆਪ ਆਪਣਾ ਉਤੋਂ ਵਾਰ, ਗੁਰ ਸੰਗਤ ਫੇਰ ਬਣਾਈਆ। ਚਾੜ੍ਹੇ ਰੰਗ ਅਪਰ ਅਪਾਰ, ਉਤਰ ਕਦੇ ਨਾ ਜਾਈਆ। ਵਿਚ ਅਖਾੜ ਵੇਖ ਸੰਸਾਰ, ਗਲਵਕੜੀ ਸਾਚੀ ਪਾਈਆ। ਸਾਧ ਸੰਗਤ ਸਚ ਪਿਆਰ, ਪ੍ਰਭ ਗਲ ਦਾ ਹਾਰ ਪਰੋਈਆ। ਗੁਰ ਗੋਬਿੰਦੇ ਬਖ਼ਸ਼ ਕਰਤਾਰ, ਸਚ ਕਟਾਰ ਸ਼ਬਦ ਫੜਾਈਆ। ਆਪ ਆਪਣਾ ਦਿਤਾ ਵਾਰ, ਪਿਤਾ ਮਾਤ ਭੇਟ ਚੜ੍ਹਾਈਆ। ਭਿਖ ਮੰਗੀ ਦਰ ਭਿਖਾਰ, ਵੇਲੇ ਅੰਤ ਨਾ ਹੋਏ ਜੁਦਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਪੂਰਨ ਆਸ ਕਰਾਈਆ। ਆਪ ਆਪਣਾ ਲਿਆ ਉਭਾਰ, ਆਪਣੇ ਅੰਗ ਲਗਾਈਆ। ਨੈਣਾਂ ਦੇਵੀ ਤੇਰਾ ਕਰ ਪਿਆਰ, ਨੈਣੀ ਨੈਣਾਂ ਵੇਖ ਵਖਾਈਆ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਈਆ। ਕਲਜੁਗ ਪਰਗਟ ਹੋ ਵਿਚ ਸੰਸਾਰ, ਨਿਹਕਲੰਕ ਵੱਡੀ ਵਡਿਆਈਆ। ਗੁਰਮੁਖਾਂ ਹੋਇਆ ਪਹਿਰੇਦਾਰ, ਅੱਠੇ ਪਹਿਰ ਸੇਵ ਕਮਾਈਆ। ਸਾਚਾ ਖੰਡਾ ਅਪਰ ਅਪਾਰ, ਨਾ ਕੋਈ ਧਾਰਾ ਰਿਹਾ ਚਲਾਈਆ। ਆਪੇ ਕਰੇ ਕਰਾਏ ਕਰਨੇਹਾਰ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਆਪੇ ਤੋੜੇ ਆਪੇ ਜੋੜੇ, ਆਪਣੀ ਕਲ ਵਰਤਾਇੰਦਾ। ਜਨ ਭਗਤਾਂ ਹਰਿ ਆਪੇ ਬੌਹੜੇ, ਆਪਣਾ ਲੇਖ ਲਿਖਾਇੰਦਾ। ਸਾਚੇ ਮੰਦਰ ਲਾਏ ਪੌੜੇ, ਸਾਚੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਤੇਰਾ ਸਾਚਾ ਵਰ, ਸਾਚਾ ਗਹਿਣਾ ਤਨ ਸੁਹਾਇੰਦਾ। ਸਾਚਾ ਗਹਿਣਾ ਸੀਸ ਸ਼ੰਗਾਰ, ਹਰਿ ਆਪਣਾ ਆਪ ਕਰਾਇਆ। ਆਪ ਆਪਣਾ ਦਿਤਾ ਵਾਰ, ਛੱਬੀ ਪੋਹ ਸੁਹਾਇਆ। ਹਰਿਸੰਗਤ ਪ੍ਰਭ ਲਏ ਉਭਾਰ, ਹਰਿ ਹਰਿ ਮੇਲ ਮਿਲਾਇਆ। ਨਾ ਕੋਈ ਖੰਡਾ ਨਾ ਕਟਾਰ, ਨਾ ਕੋਈ ਸ਼ਸਤਰ ਤਨ ਪਹਿਨਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਆਪਣੀ ਦਇਆ ਕਮਾਇਆ। ਵਿਚ ਮੈਦਾਨਾ ਰਿਹਾ ਲਲਕਾਰ, ਨੌਂ ਖੰਡ ਪ੍ਰਿਥਮੀ ਰਿਹਾ ਹਿਲਾਇਆ। ਗੁਰਮੁਖ ਸਾਜਨ ਸਾਚੇ ਲਏ ਉਭਾਰ, ਪ੍ਰਭ ਸਾਚਾ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਮੇਲ ਮਿਲਾਇਆ। ਗੁਰਮੁਖ ਸਾਚੇ ਰਹਿਣਾ ਸੌ, ਹਰਿ ਸਾਚਾ ਆਪ ਸਵਾਇੰਦਾ। ਸੰਮਤ ਪੰਦਰਾਂ ਅਵਣ ਗਵਣ ਰਿਹਾ ਭੌ, ਦਿਸ ਕਿਸੇ ਨਾ ਆਇੰਦਾ। ਆਪ ਜਪਾਏ ਆਪਣਾ ਨਾਉਂ, ਆਪ ਆਪਣਾ ਨਾਉਂ ਧਰਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਬਣਾਇੰਦਾ। ਮੇਲ ਮਿਲਾਏ ਸ਼ਾਹੋ ਸ਼ਬਾਸ਼ ਸ਼ਹਿਨਸ਼ਾਹੋ, ਸਾਚੀ ਬਾਂਹ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਅੰਗ ਕਟਾਇੰਦਾ। ਆਪ ਆਪਣਾ ਅੰਗ ਕਟਾ, ਹਰਿ ਆਪਣੀ ਕਲ ਵਰਤਾਈਆ। ਸ਼ਬਦੀ ਖੰਡਾ ਲਿਆ ਉਠਾ, ਸ਼ਬਦੀ ਧਾਰ ਬੰਧਾਈਆ। ਬ੍ਰਹਿਮੰਡਾਂ ਵੇਖੇ ਸਾਰਾ ਥਾਂ, ਚਾਰੋਂ ਕੁੰਟ ਫੇਰਾ ਪਾਈਆ। ਨਰ ਨਰਾਇਣ ਆਪ ਅਖਵਾ, ਸਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਖੇਲ, ਜਨ ਭਗਤਾਂ ਮੇਲ, ਸਚ ਦਵਾਰ ਇਕ ਸੁਹਾਈਆ। ਸਚ ਦਵਾਰ ਹਰਿ ਗੋਬਿੰਦਾ, ਏਕਾ ਏਕ ਰਖਾਇਆ। ਛੱਬੀ ਪੋਹ ਮਿਟਾਏ ਚਿੰਦਾ, ਆਪ ਆਪਣਾ ਭੇਟ ਚੜ੍ਹਾਇਆ। ਦਾਤਾ ਜੋਧਾ ਸੂਰਾ ਵਡ ਮਰਗਿੰਦਾ, ਸਿੰਘ ਸ਼ੇਰ ਸ਼ੇਰ ਅਖਵਾਇਆ। ਹਰਿਸੰਗਤ ਤੇਰੀ ਮੇਟਣ ਆਇਆ ਚਿੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਲ ਮਿਲਾਇਆ। ਦੂਤੀ ਦੁਸ਼ਟਾਂ ਲਗਾਏ ਆਪਣੀ ਨਿੰਦਾ, ਮਦਿਰਾ ਮਾਸ ਵਿਸ਼ਟਾ ਮੁਖ ਰਖਾਇਆ। ਸਚ ਦਵਾਰੇ ਵੱਜਾ ਜਿੰਦਾ, ਨਾ ਸਕੇ ਕੋਈ ਤੁੜਾਇਆ। ਗੁਰਮੁਖਾਂ ਮਿਲੇ ਹਰਿ ਗੁਣੀ ਗਹਿੰਦਾ, ਗੋਬਿੰਦ ਰੂਪ ਵਟਾਇਆ। ਆਪ ਬਣਾਏ ਆਪਣੀ ਬਿੰਦਾ, ਨਾਰੀ ਸੁਤ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੀਸ ਕਟਾਇਆ। ਕੱਟਿਆ ਸੀਸ ਅੱਗੇ ਰੱਖ, ਅਗਨੀ ਭੇਟ ਚੜ੍ਹਾਇੰਦਾ। ਜੋਤੀ ਨੂਰ ਹਰਿ ਪਰਤੱਖ, ਪੁਰੀ ਘਨਕ ਸੁਹਾਇੰਦਾ। ਗੁਰਮੁਖਾਂ ਲੱਜਿਆ ਆਪੇ ਰੱਖ, ਆਪ ਆਪਣਾ ਰੰਗ ਰੰਗਾਇੰਦਾ। ਮੇਲ ਮਿਲਾਏ ਨੱਠ ਨੱਠ, ਨੰਗੀ ਪੈਰੀਂ ਫੇਰੀ ਪਾਇੰਦਾ। ਛੱਬੀ ਪੋਹ ਕਰਾਇਆ ਇਕੱਠ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਗੁਰਸਿਖ ਤੇਰੇ ਚਰਨ ਦਵਾਰੇ ਰੋ ਰੋ ਪੁਕਾਰੇ ਤੀਰਥ ਅਠ ਸਠ, ਪ੍ਰਭ ਸਾਚਾ ਮੂਲ ਨਾ ਭਾਇੰਦਾ। ਦੂਰ ਦੁਰਾਡੇ ਜਾਇਣ ਨੱਠ, ਗੁਰਮੁਖਾਂ ਖੰਡਾ ਹੱਥ ਉਠਾਇੰਦਾ। ਸਤਿਜੁਗ ਤੇਰੀ ਕਰੀ ਸਾਚੀ ਚੱਠ, ਪਹਿਲਾ ਆਪਣਾ ਸੀਸ ਕਟਾਇੰਦਾ। ਦੂਸਰਾ ਅੰਗ ਕੀਤਾ ਵੱਖ, ਸਿੰਘ ਮਨਜੀਤਾ ਭੇਟ ਚੜ੍ਹਾਇੰਦਾ। ਗੁਰ ਸੰਗਤ ਲੱਜਿਆ ਲਏ ਰੱਖ, ਸਿੰਘ ਜਗਦੀਸਾ ਸੰਗ ਰਲਾਇੰਦਾ। ਨੌਂ ਦਵਾਰੇ ਕਰ ਪਰਤੱਖ, ਦਸਵੇਂ ਆਸਣ ਲਾਇੰਦਾ। ਦੋ ਜਹਾਨਾਂ ਉਡਣੇ ਕੱਖ, ਗੁਰ ਸੰਗਤ ਰੱਖੇ ਦੇ ਕਰ ਹੱਥ, ਆਪ ਆਪਣੀ ਦਇਆ ਕਮਾਇੰਦਾ । ਸਰਬ ਕਲਾ ਆਪੇ ਸਮਰਥ, ਮਾਝੇ ਫੇਰਾ ਪਾਇੰਦਾ। ਸ੍ਰਿਸ਼ਟ ਸਬਾਈ ਰਿਹਾ ਮਥ, ਨਾਮ ਮਧਾਣਾ ਇਕ ਚਲਾਇੰਦਾ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਅੰਤਰ ਪਾਇੰਦਾ। ਸੋਹੰ ਸ਼ਬਦ ਜਣਾਈ ਇਕ ਅਕੱਥ, ਕਥ ਕਥਨੀ ਲੇਖ ਲਿਖਾਇੰਦਾ। ਆਪ ਚੜ੍ਹਾਏ ਸਾਚੇ ਰਥ, ਰਥਵਾਹੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਅੰਗ ਕਟਾਇੰਦਾ। ਕੱਟਿਆ ਅੰਗ ਕਰਿਆ ਵੱਖ, ਹਰਿ ਵੱਖਰੀ ਚਾਲ ਚਲਾਈਆ। ਪਰਗਟ ਹੋ ਹਰਿ ਪਰਤੱਖ, ਜੋਤੀ ਜੋਤ ਜਗਾਈਆ। ਗੁਰ ਗੋਬਿੰਦਾ ਲਏ ਰੱਖ, ਚਰਨ ਸਰਨ ਸੱਚੀ ਸਰਨਾਈਆ। ਆਪ ਕਰਾਏ ਕੱਖੋਂ ਲੱਖ, ਲੱਖੋਂ ਕੱਖ ਉਡਾਈਆ। ਸਾਧਾਂ ਸੰਤਾਂ ਭਾਂਡੇ ਸੱਖ, ਸੰਮਤ ਪੰਦਰਾਂ ਦਏ ਕਰਾਈਆ। ਗੁਰਮੁਖਾਂ ਦਰਸ ਦਿਖਾਏ ਹੋ ਪਰਤੱਖ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਸੁਹਾਈਆ। ਗੁਰ ਪੂਰਾ ਜਗ ਵੇਖਿਆ, ਦੇਵੇ ਧੁਰ ਸੰਦੇਸ। ਆਪੇ ਕਰਨਹਾਰਾ ਪ੍ਰੀਖਿਆ, ਆਪੇ ਜਾਣੇ ਆਪਣਾ ਵੇਸ। ਆਪੇ ਲਿਖਿਆ ਹਰਿਜਨ ਲੇਖਿਆ, ਆਪੇ ਹੋਏ ਦਰ ਦਰਵੇਸ਼। ਆਪੇ ਦੇਵੇ ਸਾਚੀ ਸਿਖਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਰਿਹਾ ਵੇਖ। ਕਵਣ ਗੁਰੂ ਕਵਣ ਵਡਿਆਈ, ਕਵਣ ਰੰਗ ਰੰਗਾਈਆ। ਕਵਣ ਨਿਰੰਜਣ ਜੋਤ ਜਗਾਈ, ਕਵਣ ਕਰੇ ਰੁਸ਼ਨਾਈਆ। ਕਵਣ ਡੂੰਘੀ ਕਵਰੀ ਪਾਰ ਕਰਾਈ, ਕਵਣ ਆਪਣਾ ਪੱਲੂ ਦਏ ਫੜਾਈਆ। ਕਵਣ ਅਨਹਦ ਤਾਲ ਵਜਾਈ, ਕਵਣ ਰਾਗ ਅਲਾਈਆ। ਕਵਣ ਬ੍ਰਹਮ ਖੋਜ ਖੁਜਾਈ, ਕਵਣ ਬ੍ਰਹਮ ਸਮਾਈਆ। ਕਵਣ ਸਦ ਘਰ ਬਹਾਈ, ਸ਼ਬਦ ਸੁਨੇਹੜਾ ਦੇਵੇ ਸਾਚੇ ਮਾਹੀਆ। ਕਵਣ ਮੇਲ ਮਿਲਾਵੇ ਚਾਈਂ ਚਾਈਂ, ਤੂੰ ਵਿਛੋੜਾ ਕੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਈਆ। ਕਵਣ ਵਣਜਾਰਾ ਪਾਏ ਮੁਲ, ਕਵਣ ਮੇਟ ਮਿਟਾਇਆ। ਕਵਣ ਤੋਲੇ ਸਾਚੇ ਤੋਲ, ਨਾਮ ਕੰਡਾ ਏਕਾ ਲਾਇਆ। ਗੁਰਮੁਖ ਵੇਖੇ ਲਾਲ ਅਨਮੁਲ, ਅਨਮੁਲੜੇ ਲਾਲ ਆਪ ਰਖਾਇਆ। ਜਿਸ ਜਨ ਦਰਸ ਦਿਖਾਇਆ ਆਪਣਾ ਭੁੱਲ, ਦਰ ਦਵਾਰੇ ਫੇਰਾ ਪਾਇਆ। ਧੰਨ ਭਾਗ ਸੁਲੱਖਣੀ ਹੋਈ ਕੁੱਖ, ਲੇਖਾ ਲੇਖ ਲਿਖ ਨਾ ਸਕੇ ਕੋਈ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਮਤ ਕਰਤੇ ਕੋਈ ਨਾ ਮਾਤ ਚੁਕਾਇਆ। ਹਰਿ ਸੱਜਣ ਪੁਰਖ ਅਕਾਲ, ਗੋਬਿੰਦ ਮੇਲ ਮਿਲਾਇਆ। ਹਰਿ ਸੱਜਣ ਪੁਰਖ ਦਿਆਲ, ਗੋਬਿੰਦ ਜੋਤ ਜਗਾਇਆ। ਹਰਿ ਸੱਜਣ ਪੁਰਖ ਪ੍ਰਿਤਪਾਲ, ਗੋਬਿੰਦ ਸੇਵ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਨੂਰ ਸਬਾਇਆ। ਹਰਿ ਸੱਜਣ ਪੁਰਖ ਸੁਲਤਾਨ, ਘਰ ਸਾਚੇ ਆਪੇ ਵਸਿਆ। ਆਪੇ ਹੋਇਆ ਮਿਹਰਵਾਨ, ਘਰ ਆਪਣੇ ਆਪੇ ਵਸਿਆ। ਆਪੇ ਦੇਵੇ ਦਾਨੀ ਦਾਨ, ਦਰ ਦਵਾਰੇ ਫਿਰੇ ਨੱਸਿਆ। ਗੁਰਮੁਖ ਸਾਚੇ ਕਰ ਪਰਵਾਨ, ਕਲਜੁਗ ਮੇਟੇ ਰੈਣ ਅੰਧੇਰੀ ਮੱਸਿਆ। ਮੂਲ ਚੁਕਾਏ ਪੰਜ ਸ਼ੈਤਾਨ, ਤੀਰ ਨਿਰਾਲਾ ਏਕਾ ਕੱਸਿਆ। ਹੋਏ ਸਹਾਈ ਜੰਗਲ ਜੂਹ ਉਜਾੜ ਬੀਆ ਬਾਨ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਬਹਿ ਬਹਿ ਹੱਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਦੱਸਿਆ। ਸਾਚਾ ਮਾਰਗ ਜਗਤ ਲਾ, ਏਕਾ ਜੋਗ ਸਿਖਾਈਆ। ਗ੍ਰੰਥ ਪੰਥ ਨਾ ਕੋਈ ਸਲਾਹ, ਵਰਨ ਗੋਤ ਨਾ ਕੋਈ ਰਖਾਈਆ। ਏਕਾ ਸਿਖਿਆ ਰਿਹਾ ਸਿਖਾ, ਸਚ ਸੁੱਚ ਕਰੇ ਕੁੜਮਾਈਆ। ਪਾਵਾਂ ਸੁਖ ਮੇਰੀ ਆਤਮ ਲਏ ਪਰਨਾ, ਪਾਰਬ੍ਰਹਮ ਹੋਏ ਸਹਾਈਆ। ਸਨਾਤਮ ਧਰਮ ਨਾ ਕੋਈ ਜਣਾ, ਨਾ ਕੋਈ ਨਾਉਂ ਵਡਿਆਈਆ। ਖਾਲਸਾ ਖਾਲਸ ਦਏ ਬਣਾ, ਚਾਰ ਵਰਨ ਇਕ ਸਰਨਾਈਆ। ਸ਼ਬਦ ਸਾਲਸ ਇਕ ਰਖਾ, ਸਚ ਸਾਲਸ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਕੁੰਟ ਵੇਖ ਵਖਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਬ੍ਰਹਮ ਜਣਾਇਆ। ਪੁਰਖ ਅਬਿਨਾਸ਼ੀ ਜਗੀ ਜੋਤ, ਗੁਰ ਪੀਰ ਨਾ ਕੋਈ ਮਨਾਇਆ। ਕੋਟੀ ਕੋਟ ਰਹੇ ਲੋਚ, ਕੋਟੀ ਕੋਟ ਜਨਮ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਣਾ ਆਪਣੇ ਹੱਥ ਰਖਾਇਆ। ਆਪਣਾ ਭਾਣਾ ਰੱਖ ਹੱਥ, ਆਪਣੀ ਕਲ ਵਰਤਾਇੰਦਾ। ਸ੍ਰਿਸ਼ਟ ਸਬਾਈ ਹੋਏ ਸੱਥ, ਕਲਜੁਗ ਸੱਥਰ ਇਕ ਵਿਛਾਇੰਦਾ। ਕਾਲ ਕੂੜਿਆਰਾ ਪਾਏ ਨੱਥ, ਕਲਜੁਗ ਕਲੰਦਰ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੰਦਰ ਅੰਤਮ ਢਾਹਿੰਦਾ। ਕਲਜੁਗ ਮੰਦਰ ਕੂੜ ਪਸਾਰਾ, ਕੂੜੀ ਨੀਂਹ ਰਖਾਈਆ। ਪਹਿਰੇ ਦਾਰ ਪੰਚਮ ਧਾੜਾ, ਅੱਠੇ ਪਹਿਰ ਕਰਨ ਲੜਾਈਆ। ਮਨ ਮਤ ਬੁਧ ਲੱਗਾ ਅਖਾੜਾ, ਚਾਰੋਂ ਕੁੰਟ ਹੋਏ ਦੁਹਾਈਆ। ਸੰਮਤ ਚੌਦਾਂ ਸਾਚਾ ਲਾੜਾ, ਗੁਰਮੁਖ ਸਾਚੇ ਲਏ ਪਰਨਾਈਆ। ਸੰਮਤ ਪੰਦਰਾਂ ਕਰ ਸ਼ੰਗਾਰਾ, ਆਪ ਆਪਣਾ ਰੂਪ ਸੁਹਾਈਆ। ਇਕ ਇਕੱਲਾ ਏਕੰਕਾਰਾ, ਆਪ ਆਪਣੀ ਕਲ ਵਰਤਾਈਆ। ਸ਼ਬਦ ਸਰੂਪੀ ਕਰ ਪਸਾਰਾ, ਸ਼ਬਦੀ ਸ਼ਬਦ ਉਡਾਈਆ। ਲੋਆਂ ਪੁਰੀਆਂ ਪਾਰ ਕਿਨਾਰਾ, ਲੋਕ ਪਰਲੋਕ ਵੇਖ ਵਖਾਈਆ। ਗੁਰਮੁਖ ਸਾਜਨ ਮੀਤ ਮੁਰਾਰਾ, ਹਾੜ ਸਤਾਰਾਂ ਲਏ ਉਠਾਈਆ। ਲੇਖਾ ਲਿਖੇ ਨਾ ਫੇਰ ਵਿਚ ਸੰਸਾਰਾ, ਜੋ ਭੁੱਲੇ ਸੋ ਵਿਛੜੇ ਨਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਦਏ ਚੁਕਾਈਆ। ਸੰਮਤ ਪੰਦਰਾਂ ਹਾੜ ਸਤਾਰਾਂ, ਇਕ ਤਾਰੀਕ ਪਾਈਆ । ਗੁਰਮੁਖਾਂ ਮੇਲੇ ਵਿਚ ਸੰਸਾਰਾ, ਲਾਸ਼ਰੀਕ ਆਪ ਅਖਵਾਈਆ। ਜੋ ਜਨ ਆਏ ਚਲ ਦਵਾਰਾ, ਹੱਕ ਹਕੀਕਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਈਆ। ਹਾੜ ਸਤਾਰਾਂ ਅੰਤਮ ਲੇਖਾ, ਕਲਜੁਗ ਆਪ ਲਿਖਾਵਣਾ। ਭੇਵ ਨਾ ਪਾਏ ਕੋਈ ਔਲੀਆ ਪੀਰ ਸ਼ੇਖਾ, ਪੰਡਤ ਪਾਂਧੇ ਦਿਸ ਨਾ ਆਵਣਾ। ਭਰਮੇ ਭੁੱਲੇ ਧਾਰੀ ਕੇਸਾ, ਮੂੰਡ ਮੁੰਡਾਏ ਮੁਖ ਭਵਾਵਨਾ। ਆਪੇ ਹੋਏ ਦਸ ਦਸਮੇਸਾ, ਗੋਬਿੰਦ ਕਾਇਆ ਗੜ੍ਹ ਸੁਹਾਵਣਾ। ਆਪ ਆਪਣਾ ਕਰਿਆ ਵੇਸਾ, ਪੂਤ ਸਪੂਤਾ ਆਪ ਅਖਵਾਵਣਾ। ਆਪੇ ਜੋਧਾ ਨਰ ਨਰੇਸ਼ਾ, ਸ਼ਬਦ ਖੰਡਾ ਇਕ ਚਲਾਵਣਾ। ਆਪੇ ਛੱਤਰ ਝੁਲਾਏ ਸਾਚੇ ਸੀਸਾ, ਗੁਰਮੁਖ ਸਾਚੇ ਸੇਵਕ ਸੇਵਾ ਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਵਣਾ। ਆਪ ਆਪਣਾ ਸੰਗ ਨਿਭਾ, ਸਗਲਾ ਸੰਗ ਰਖਾਈਆ। ਸੰਮਤ ਪੰਦਰਾਂ ਵੇਖ ਵਖਾ, ਥਿਤ ਵਾਰ ਇਕ ਜਣਾਈਆ। ਹਾੜ ਸਤਾਰਾਂ ਖੇਵਟ ਖੇਟਾ ਬਣ ਮਲਾਹ, ਸਾਚਾ ਬੇੜਾ ਦਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਈਆ। ਸਾਚਾ ਬੇੜਾ ਕਰ ਤਿਆਰ, ਏਕਾ ਚੱਪੂ ਲਾਇਆ। ਸੋਹੰ ਹੋਏ ਪਹਿਰੇਦਾਰ, ਚਾਰੋਂ ਕੁੰਟ ਫੇਰਾ ਪਾਇਆ। ਪੁਰਖ ਅਬਿਨਾਸ਼ੀ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਇਆ। ਗੁਰਮੁਖ ਸਾਜਣ ਕਰ ਤਿਆਰ, ਏਕਾ ਰੀਤੀ ਰਿਹਾ ਚਲਾਇਆ। ਚਾਰ ਵਰਨਾਂ ਇਕ ਪਿਆਰ, ਪੱਤਤ ਪੁਨੀਤੀ ਰਿਹਾ ਕਰਾਇਆ। ਦੇਹੁਰਾ ਮੰਦਰ ਮਸੀਤੀ ਨਾ ਕੋਈ ਗੁਰੂਦਵਾਰ, ਮੱਠ ਸ਼ਿਵਾਲਾ ਨਾ ਕੋਈ ਬਣਾਇਆ। ਸਤਿਜੁਗ ਸਾਚੀ ਬੰਨੇ ਧਾਰ, ਸਤਿ ਪੁਰਖ ਨਿਰੰਜਣ ਮਾਰਗ ਲਾਇਆ। ਸੋਹੰ ਸ਼ਬਦ ਰਸਨਾ ਉਚਾਰ, ਕਾਇਆ ਮੰਦਰ ਜੋਤ ਜਗਾਇਆ। ਪਵਣ ਦੀਵਾ ਅਪਰ ਅਪਾਰ, ਪਵਣ ਪਵਣੀ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਦਏ ਦਿਖਾਇਆ। ਘਰ ਵਿਚ ਘਰ ਘਰ ਵਿਚ ਹਾਟੀ, ਘਰ ਵਿਚ ਘਰ ਘਰ ਵਿਚ ਬਾਤੀ, ਘਰ ਵਿਚ ਘਿਰਤ ਰਖਾਇੰਦਾ। ਘਰ ਘਰ ਵਿਚ ਦੇਵੇ ਸਾਚੀ ਦਾਤੀ, ਘਰ ਘਰ ਚੁੱਕੇ ਲਹਿਣਾ ਦੇਣਾ ਬਾਕੀ, ਘਰ ਘਰ ਵਿਚ ਮੇਲ ਮਿਲਾਇੰਦਾ। ਘਰ ਘਰ ਵਿਚ ਖੋਲ੍ਹੇ ਤਾਕੀ, ਘਰ ਘਰ ਵਿਚ ਚਾੜ੍ਹੇ ਰਾਕੀ, ਘਰ ਘਰ ਵਿਚ ਬਹਾਇੰਦਾ। ਘਰ ਘਰ ਵਿਚ ਦੇਵੇ ਸ਼ਬਦ ਪੁਸ਼ਾਕੀ, ਘਰ ਘਰ ਵਿਚ ਮੇਟੇ ਪੰਚਮ ਖ਼ਾਕੀ, ਘਰ ਘਰ ਵਿਚ ਜੋਤ ਜਗਾਇੰਦਾ। ਘਰ ਘਰ ਵਿਚ ਮੇਲਾ ਸਾਚੇ ਸਾਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਘਰ ਸੁਹਾਇੰਦਾ। ਘਰ ਘਰ ਵਿਚ ਬੋਲੇ ਹਰਿ ਨਿਰੰਕਾਰਾ, ਘਰ ਘਰ ਵਿਚ ਅਲੱਖ ਜਗਾਈਆ। ਘਰ ਘਰ ਵਿਚ ਖੋਲ੍ਹੇ ਥੰਦ ਕਿਵਾੜਾ, ਘਰ ਘਰ ਵਿਚ ਕੁੰਡਾ ਲਾਹੀਆ। ਘਰ ਘਰ ਵਿਚ ਬੋਲੇ ਇਕ ਜੈਕਾਰਾ, ਘਰ ਘਰ ਵਿਚ ਰਾਗ ਅਲਾਈਆ। ਘਰ ਘਰ ਵਿਚ ਸੁਣੇ ਸੁਨਣੇਹਾਰਾ, ਘਰ ਘਰ ਵਿਚ ਬੈਠਾ ਆਸਣ ਲਾਈਆ। ਘਰ ਘਰ ਦੀਪਕ ਜੋਤ ਕਰ ਉਜਿਆਰਾ, ਘਰ ਘਰ ਕਰੇ ਰੁਸ਼ਨਾਈਆ। ਘਰ ਘਰ ਮੇਲਾ ਕੰਤ ਭਤਾਰਾ, ਘਰ ਘਰ ਨਾਰੀ ਖ਼ੁਸ਼ੀ ਮਨਾਈਆ। ਘਰ ਘਰ ਕਰੇ ਸਚ ਸ਼ੰਗਾਰਾ, ਘਰ ਘਰ ਵੇਖ ਵਖਾਈਆ। ਘਰ ਘਰ ਮੇਲਾ ਹਰਿ ਨਿਰੰਕਾਰਾ, ਘਰ ਘਰ ਦਏ ਕਰਾਈਆ। ਘਰ ਘਰ ਸੇਜਾ ਅਪਰ ਅਪਾਰਾ, ਘਰ ਘਰ ਰਿਹਾ ਵਿਛਾਈਆ। ਘਰ ਘਰ ਵਿਚ ਸੋਹੇ ਬੰਕ ਦਵਾਰਾ, ਹਰਿ ਬੈਠਾ ਜੋਤ ਜਗਾਈਆ। ਗੁਰਮੁਖ ਮਿਲਿਆ ਘਰ ਨਿਆਰਾ, ਦਿਸ ਕਿਸੇ ਨਾ ਆਈਆ। ਉਚ ਮਹੱਲਾ ਸਚ ਮੁਨਾਰਾ, ਨਿਹਚਲ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਦਏ ਟਿਕਾਈਆ। ਘਰ ਘਰ ਵਿਚ ਆਸਣ, ਘਰ ਘਰ ਆਪੇ ਲਾਇਆ। ਘਰ ਘਰ ਜੋਤ ਜਗੇ ਪੁਰਖ ਅਬਿਨਾਸ਼ਨ, ਘਰ ਘਰ ਅੰਧੇਰ ਕਰਾਇਆ। ਘਰ ਘਰ ਹੋਏ ਦਾਸੀ ਦਾਸਨ, ਘਰ ਘਰ ਬੈਠਾ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਦਏ ਸੁਹਾਇਆ। ਘਰ ਘਰ ਮੰਦਰ ਸਾਚਾ ਮੱਠ, ਘਰ ਘਰ ਬਣਤ ਬਣਾਈਆ। ਘਰ ਘਰ ਤੀਰਥ ਅਠਸਠ, ਘਰ ਘਰ ਸਰੋਵਰ ਰਿਹਾ ਵਖਾਈਆ। ਘਰ ਵਿਚ ਘਰ ਨਾ ਜਾਏ ਢੱਠ, ਘਰ ਘਰ ਵਿਚ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਧਾਰ ਚਲਾਈਆ। ਘਰ ਵਿਚ ਘਰ ਉਜਾਲਾ, ਘਰ ਕਰੇ ਰੁਸ਼ਨਾਈਆ। ਘਰ ਵਿਚ ਘਰ ਘਰ ਗੁਰ ਗੋਪਾਲਾ, ਗੁਰ ਮੇਲਾ ਸਹਿਜ ਸੁਭਾਈਆ। ਘਰ ਵਿਚ ਘਰ ਰਾਹ ਸੁਖਾਲਾ, ਘਰ ਸਾਚਾ ਆਪ ਸੁਹਾਈਆ। ਘਰ ਵਿਚ ਘਰ ਘਰ ਕਰੇ ਪ੍ਰਿਤਪਾਲਾ, ਘਰ ਮੰਦਰ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਧਾਰ ਚਲਾਈਆ। ਸਾਚਾ ਘਰ ਆਪ ਵਸੰਦੜਾ, ਪਾਰਬ੍ਰਹਮ ਅਬਿਨਾਸ਼ਾ। ਗੁਰਮੁਖਾਂ ਰਾਹ ਇਕ ਵਖੰਦੜਾ, ਮਿਲੇ ਮੇਲ ਸਰਬ ਗੁਣ ਤਾਸਾ। ਨਾ ਕੋਈ ਮਾਰੇ ਅੱਗੇ ਜਿੰਦੜਾ, ਨਾ ਕੋਈ ਹੋਏ ਆਸ ਪਾਸਾ। ਸਤਿਜੁਗ ਸਾਚਾ ਰਾਹ ਚਲੰਦੜਾ, ਸੋਹੰ ਸ਼ਬਦ ਸੱਚਾ ਭਰਵਾਸਾ। ਗੁਰਮੁਖਾਂ ਭਾਰ ਆਪ ਉਠੰਦੜਾ, ਆਦਿ ਅੰਤ ਨਾ ਹੋਏ ਨਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪ੍ਰਿਥਮੀ ਅਕਾਸ਼ਾ।
