੨੭ ਪੋਹ ੨੦੧੪ ਬਿਕ੍ਰਮੀ ਹਰਿਸੰਗਤ ਜੋੜ ਮੇਲਾ ਹਰਿ ਭਗਤ ਦਵਾਰ ਜੇਠੂਵਾਲ
ਕਲਜੁਗ ਕਾਲਾ ਗੱਜਿਆ, ਚੌਦਾਂ ਤਬਕ ਹਿਲਾਏ। ਜਗਤ ਨਗਾਰਾ ਏਕਾ ਵੱਜਿਆ, ਡੌਰੂ ਡੰਕਾ ਏਕਾ ਵਾਹੇ। ਜੋ ਘੜਿਆ ਸੋ ਭੱਜਿਆ, ਅੰਤ ਰਹਿਣ ਨਾ ਪਾਏ। ਜੀਵ ਜੰਤ ਕੋਈ ਨਾ ਰੱਖੇ ਲੱਜਿਆ, ਨਾ ਕੋਈ ਦਿਸੇ ਮਾਤ ਸਹਾਏ। ਸਚ ਦਵਾਰਾ ਸਭ ਨੇ ਤਜਿਆ, ਝੂਠਾ ਮੰਦਰ ਰਹੇ ਸੁਹਾਏ। ਚੜ੍ਹੇ ਨਾਮ ਨਾ ਸਚ ਜਹਾਜ਼ਿਆ, ਵੰਞ ਮੁਹਾਣਾ ਨਾ ਕੋਈ ਲਗਾਏ। ਹਰਿ ਸਾਚੇ ਰਚਿਆ ਕਾਜਿਆ, ਕਲਜੁਗ ਲਹਿਣਾ ਦਏ ਚੁਕਾਏ। ਪਰਗਟ ਹੋਏ ਦੇਸ ਮਾਝਿਆ, ਨਿਹਕਲੰਕਾ ਨਾਉਂ ਰਖਾਏ। ਸ਼ਬਦ ਸਰੂਪੀ ਸਾਜਣ ਸਾਜਿਆ, ਜੋਤ ਸਰੂਪੀ ਵੇਖ ਵਖਾਏ। ਜਨ ਭਗਤਾਂ ਰੱਖਣਹਾਰਾ ਲਾਜਿਆ, ਗਊ ਗ਼ਰੀਬਾਂ ਗਲੇ ਲਗਾਏ। ਵਰਤੇ ਖੇਲ ਕਲ ਕੇ ਆਜਿਆ, ਕਲਜੁਗ ਸਾਚਾ ਦਏ ਦੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਚੜ੍ਹਾਏ। ਕਲਜੁਗ ਕਾਇਆ ਕਾਲਾ ਚੋਲਾ, ਕਾਲੀ ਕਮਲੀ ਤਨ ਛੁਹਾਈਆ। ਜੂਠ ਝੂਠ ਗਾਇਆ ਢੋਲਾ, ਇਕ ਅਵਾਜ਼ ਲਗਾਈਆ। ਮੋਹ ਵਿਕਾਰਾ ਬਣਿਆ ਤੋਲਾ, ਪੰਚਮ ਸੰਗ ਰਲਾਈਆ। ਮਾਇਆ ਰਾਣੀ ਖੇਲੇ ਹੋਲਾ, ਘਰ ਘਰ ਖ਼ੁਸ਼ੀ ਮਨਾਈਆ। ਲਾੜੀ ਮੌਤ ਮੰਗੇ ਡੋਲਾ, ਚਾਰ ਕਹਾਰ ਰਹੀ ਬੁਲਾਈਆ। ਇਕ ਮੁਹੰਮਦ ਹੋਣਾ ਗੋਲਾ, ਸਾਚਾ ਸੰਗ ਨਿਭਾਈਆ। ਚੌਦਾਂ ਤਬਕਾਂ ਆਪੇ ਫੋਲਾ, ਵੇਖੇ ਥਾਉਂ ਥਾਈਂਆ। ਦਹਿ ਦਿਸ਼ਾ ਕਲ ਪਾਵੇ ਰੌਲਾ, ਰਾਜ ਬਣਤ ਨਾ ਕੋਈ ਦਸਾਈਆ। ਵੇਖੇ ਖੇਲ ਹਰਿ ਉਪਰ ਧਵਲਾ, ਸੰਮਤ ਪੰਦਰਾਂ ਖ਼ੁਸ਼ੀ ਮਨਾਈਆ। ਆਪੇ ਹੋਇਆ ਬਾਵਰ ਬਵਲਾ, ਆਪ ਆਪਣਾ ਭੇਖ ਵਟਾਈਆ। ਜਨ ਭਗਤਾਂ ਕਰੇ ਭਾਰ ਹੌਲਾ, ਸੀਸ ਜਗਦੀਸ ਪੰਡ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਚੇ ਦਏ ਵਧਾਈਆ। ਕਲਜੁਗ ਜੋਧਾ ਸੂਰਬੀਰ ਬਲਕਾਰਾ, ਸਾਚਾ ਗੜ੍ਹ ਸੁਹਾਇੰਦਾ। ਆਪ ਆਪਣਾ ਕਰ ਲਲਕਾਰਾ, ਆਪ ਆਪਣੀ ਧਾੜ ਰਖਾਇੰਦਾ। ਮੰਗੇ ਮੰਗ ਸਤਾਰਾਂ ਹਾੜਾ, ਸਾਚਾ ਸਗਨ ਮਨਾਇੰਦਾ। ਫੇਰੀ ਪਾਏ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਫੋਲ ਫੁਲਾਇੰਦਾ। ਇਕ ਲਗਾਏ ਅਗਨੀ ਨਾੜਾ, ਤਤਵ ਤਤ ਜਲਾਇੰਦਾ। ਪੁਰਖ ਅਬਿਨਾਸ਼ੀ ਸੰਗ ਰਲਾਏ ਅਗੰਮੀ ਧਾੜਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਹਿੱਸਾ ਆਪ ਵੰਡਾਇੰਦਾ। ਕਲਜੁਗ ਹਿੱਸਾ ਕਾਲਾ ਸੂਸਾ, ਕਾਲਾ ਤਨ ਸ਼ੰਗਾਰਿਆ। ਖੇਲੇ ਖੇਲ ਈਸਾ ਮੂਸਾ, ਖੇਲ ਖਿਲਾਏ ਪਰਵਰਦਿਗਾਰਿਆ। ਆਪੇ ਜਾਣੇ ਜਗਤ ਹਦੀਸਾ, ਬਗਲ ਕੁਰਾਨ ਵੇਖ ਵਖਾ ਰਿਹਾ। ਲਹਿਣਾ ਦੇਣਾ ਬੀਸ ਬੀਸਾ, ਸੰਮਤ ਪੰਦਰਾਂ ਨੀਂਹ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੱਕਾ ਮਦੀਨਾ ਵੇਖ ਵਖਾ ਰਿਹਾ। ਮੱਕਾ ਮਦੀਨਾ ਸਾਚੀ ਢਕ, ਹਰਿ ਸਾਚਾ ਆਪ ਜਣਾਇੰਦਾ। ਆਪੇ ਵੇਖੇ ਵੱਖ ਵੱਖ, ਆਪ ਆਪਣੀ ਦਇਆ ਕਮਾਇੰਦਾ। ਆਪੇ ਪਰਗਟ ਹੋ ਪਰਤੱਖ, ਮੁਖ ਨਕਾਬ ਇਕ ਰਖਾਇੰਦਾ। ਅਮਾਮ ਮਹਿੰਦੀ ਅਲੱਖਣਾ ਅਲੱਖ, ਭੇਵ ਕੋਈ ਨਾ ਪਾਇੰਦਾ। ਉਮਤ ਨਬੀ ਰਸੂਲ ਭਾਰ ਤੇਰਾ ਤੇਰੀ ਸਹਿੰਦੀ, ਨਾ ਕੋਈ ਵੰਡ ਵੰਡਾਇੰਦਾ। ਹੂ ਹੂ ਨਾਅਰਾ ਏਕਾ ਕਹਿੰਦੀ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਅੱਲਾ ਰਾਣੀ ਪ੍ਰਭ ਦਵਾਰੇ ਨਿਉਂ ਨਿਉਂ ਅੱਗੇ ਹੋ ਹੋ ਬਹਿੰਦੀ, ਨੇਤਰ ਨੀਰ ਚਲਾਇੰਦਾ। ਲਾਲ ਰੰਗ ਵਖਾਏ ਲਾਈ ਮਹਿੰਦੀ, ਸਾਚਾ ਸੰਗ ਜਣਾਇੰਦਾ । ਲੱਖ ਚੁਰਾਸੀ ਅੰਤਮ ਖਹਿੰਦੀ, ਏਕਾ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਸੰਗ ਨਿਭਾਇੰਦਾ। ਅੱਲਾ ਰਾਣੀ ਮੁਖ ਪਾਇਆ ਪੜਦਾ, ਆਪਣਾ ਘੁੰਘਟ ਰਹੀ ਉਠਾਈਆ। ਸੰਗ ਮੁਹੰਮਦ ਚਾਰ ਯਾਰ ਸੜਦਾ, ਕਲਜੁਗ ਅਗਨੀ ਆਪ ਤਪਾਈਆ। ਈਸਾ ਮੂਸਾ ਆਪੇ ਲੜਦਾ, ਘਰ ਆਪਣੇ ਪਈ ਲੜਾਈਆ। ਪੁਰਖ ਅਬਿਨਾਸ਼ੀ ਧੁਰਦਰਗਾਹੀ ਏਕਾ ਚੜ੍ਹਦਾ, ਅਮਾਮ ਮਹਿੰਦੀ ਨਾਉਂ ਰਖਾਈਆ। ਲਹਿਣਾ ਦੇਣ ਚੁਕਾਏ ਸੀਸ ਧੜ ਦਾ, ਗੜ੍ਹ ਹੰਕਾਰ ਤੋੜ ਤੁੜਾਈਆ। ਅੱਖਰ ਕੋਈ ਨਾ ਮਾਤ ਪੜਦਾ, ਨਾ ਕੋਈ ਪੈਂਤੀਸ ਤੀਸ ਬਤੀਸ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦੇਵੇ ਅੰਤ ਵਡਿਆਈਆ। ਕਲਜੁਗ ਅੰਤਮ ਏਕਾ ਨਾਅਰਾ, ਏਕਾ ਅਲੱਖ ਜਗਾਈਆ। ਅੱਲਾ ਰਾਣੀ ਕਰ ਪਿਆਰਾ, ਐਨਲਹਕ ਉਠਾਈਆ। ਖ਼ੁਦੀ ਖ਼ੁਦਾਏ ਪਾਵੇ ਸਾਰਾ, ਹਰਿ ਖੇਲੇ ਖੇਲ ਖ਼ੁਦਾਈਆ। ਵਰਤੇ ਵਰਤਾਵੇ ਬੇਐਬ ਪਰਵਰਦਿਗਾਰਾ, ਗੈਬ ਅਗੈਬਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੱਕਾ ਮਦੀਨਾ ਫੇਰਾ ਪਾਈਆ। ਮੱਕਾ ਮਦੀਨਾ ਚਰਨ ਛੁਹਾ, ਏਕਾ ਜੋਤ ਜਗਾਇੰਦਾ। ਨੂਰ ਅਲਾਹੀ ਆਪ ਅਖਵਾ, ਨੂਰੋ ਨੂਰ ਸਮਾਇੰਦਾ। ਦੀਪਕ ਕੋਹਤੂਰ ਆਪ ਜਗਾ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਧਾਰ ਚਲਾਇੰਦਾ। ਕਲਜੁਗ ਕਾਲੇ ਤੇਰੀ ਧਾਰ, ਹਰਿ ਆਪੇ ਆਪ ਜਗਾਈਆ। ਸੰਮਤ ਪੰਦਰਾਂ ਹੋ ਤਿਆਰ, ਚੌਦਾਂ ਲੋਕਾਂ ਫੇਰੀ ਪਾਈਆ। ਚੋਦਾਂ ਤਬਕਾਂ ਮਾਰੇ ਮਾਰ, ਏਕਾ ਖੰਡਾ ਹੱਥ ਉਠਾਈਆ। ਸਾਚੇ ਅਸਵ ਹੋ ਅਸਵਾਰ, ਸ਼ਾਹ ਐਲੀ ਸੰਗ ਰਲਾਈਆ। ਅਹਿਮਦ ਮੁਹੰਮਦ ਕਰੇ ਖ਼ਬਰਦਾਰ, ਚਾਰ ਯਾਰਾਂ ਵੇਖ ਵਖਾਈਆ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਆਪ ਅਖਵਾਈਆ। ਇਕ ਤਾਰੀਖ ਦੀਨ ਘਰ, ਸਤਾਰਾਂ ਹਾੜ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਮਾਤ ਲੜਾਈਆ। ਕਲਜੁਗ ਸਾਚਾ ਮਾਤ ਲੜੌਣਾ, ਹਰਿ ਸਾਚੀ ਬਣਤ ਬਣਾਇੰਦਾ। ਸ਼ਬਦ ਸਰੂਪੀ ਕਟਕ ਚੜ੍ਹੌਣਾ, ਗੋਬਿੰਦ ਸੇਵਾ ਲਾਇੰਦਾ। ਏਕਾ ਤੀਰ ਕਮਾਨ ਫੜੌਣਾ, ਏਕਾ ਚਿੱਲਾ ਆਪ ਰਖਾਇੰਦਾ। ਜੋਧਾ ਸੂਰਬੀਰ ਇਕ ਅਖਵੌਣਾ, ਆਪ ਆਪਣਾ ਬਲ ਵਖਾਇੰਦਾ। ਪੰਜ ਤਤ ਕੋਈ ਨਜ਼ਰ ਨਾ ਔਣਾ, ਹਰਿ ਜੋਤੀ ਜੋਤ ਜਗਾਇੰਦਾ। ਸ਼ਬਦ ਗੁਰ ਵਡ ਕਰਮ ਕਮੌਣਾ, ਕਲਜੁਗ ਅੰਤਮ ਵੇਖ ਵਖਾਇੰਦਾ। ਗੁਰਦਰ ਮਸਜਿਦ ਮੰਦਰ ਸਾਰਾ ਢੌਹਣਾ, ਜਗਤ ਨਿਸ਼ਾਨ ਰਹਿਣ ਨਾ ਪਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਦਸਤਗੀਰ ਕੋਈ ਰਹਿਣ ਨਾ ਪੌਣਾ, ਨਾ ਕੋਈ ਸੰਗ ਰਖਾਇੰਦਾ। ਕਲਮਾ ਨਬੀ ਰਸੂਲ ਨਾ ਕਿਸੇ ਪੜ੍ਹੌਣਾ, ਨਾ ਕੋਈ ਆਇਤ ਸਿਖਾਇੰਦਾ। ਇਕ ਜਹਾਜ਼ੇ ਸਰਬ ਚੜ੍ਹਾਉਣਾ, ਪ੍ਰਭ ਸਾਚਾ ਆਪ ਚੜ੍ਹਾਇੰਦਾ। ਸੋਹੰ ਚੱਪੂ ਸਾਚਾ ਲੌਣਾ, ਨੌਂ ਖੰਡ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਧਾਰ ਚਲਾਇੰਦਾ। ਸੰਮਤ ਪੰਦਰਾਂ ਮਾਰੇ ਧਾ, ਨੇਤਰ ਨੈਣ ਵਹਾਈਆ। ਉਮਤ ਨਬੀ ਰਸੂਲ ਨਾ ਦਿਸੇ ਕੋਈ ਰਾਹ, ਚਾਰ ਯਾਰ ਰਹੇ ਕੁਰਲਾਈਆ। ਅੱਲਾ ਰਾਣੀ ਘਰ ਘਰ ਕਰ ਬੈਠੀ ਨਾਂਹ, ਆਪ ਆਪਣਾ ਮੁਖ ਭਵਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਦੇ ਮਤ ਰਿਹਾ ਸਮਝਾਈਆ। ਕਲਜੁਗ ਅੰਤਮ ਨਿਹਕਲੰਕਾ ਜਾਮਾ ਪਾ, ਅਮਾਮ ਮਹਿੰਦੀ ਆਪ ਅਖਵਾਈਆ। ਮੁਖ ਨਕਾਬਾ ਇਕ ਰਖਾ, ਪੁੰਨ ਸਵਾਬਾ ਨਾ ਕੋਈ ਜਣਾਈਆ। ਹੱਕ ਜਨਾਬਾ ਆਪ ਹੋ ਜਾ, ਸਾਚਾ ਤਾਜਾ ਰਿਹਾ ਦੌੜਾਈਆ। ਦੋ ਦੋ ਆਬਾ ਮੇਲ ਮਿਲਾ, ਸਾਚਾ ਮੇਲਾ ਮੇਲ ਮਿਲਾਈਆ। ਏਕਾ ਕਾਅਬਾ ਦਏ ਵਖਾ, ਚਰਨ ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਮਤ ਨਬੀ ਰਸੂਲ ਏਕਾ ਸਿਖਿਆ ਦਏ ਪੜ੍ਹਾਈਆ। ਉਮਤ ਨਬੀ ਰਸੂਲ, ਹਰਿ ਸਾਚਾ ਆਪ ਸਿਖਾਇੰਦਾ। ਸ਼ਬਦ ਦੋ ਅੱਖਰ ਨਾ ਜਾਏ ਭੂਲ, ਰੋੜੀ ਸੱਖਰ ਚਰਨ ਛੁਹਾਇੰਦਾ। ਧੁਰਦਰਗਾਹੀ ਲਾਇਆ ਪੱਥਰ, ਨਾ ਕੋਈ ਭਾਰ ਉਠਾਇੰਦਾ। ਕੂੜ ਕੁੜਿਆਰਾ ਲੱਥੇ ਸੱਥਰ, ਨੂਰ ਅਲਾਹੀ ਆਪ ਲੁਹਾਇੰਦਾ। ਅੱਲਾ ਰਾਣੀ ਨੀਰ ਵਹਾਏ ਰੋ ਰੋ ਅੱਥਰ, ਨਾ ਕੋਈ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਾਲਾ ਸੂਸਾ ਤਨ ਛੁਹਾਇੰਦਾ। ਕਾਲਾ ਸੂਸਾ ਤਨ ਸ਼ੰਗਾਰ, ਹਰਿ ਸਾਚੀ ਬਣਤ ਬਣਾਈਆ। ਈਸਾ ਮੂਸਾ ਹਾਹਾਕਾਰ, ਦਿਵਸ ਰੈਣ ਰਹੇ ਕੁਰਲਾਈਆ। ਲਿਖੇ ਲੇਖ ਹਰਿ ਅਪਰ ਅਪਾਰ, ਪਹਿਲੀ ਚੇਤਰ ਦਿਵਸ ਸੁਹਾਈਆ। ਸ਼ਾਹ ਪਾਕ ਇਰਾਕ ਰਹਿਣਾ ਖ਼ਬਰਦਾਰ, ਪ੍ਰਭ ਸਾਚਾ ਰਿਹਾ ਜਗਾਈਆ। ਅੰਤਮ ਹੋਣਾ ਖ਼ਾਕੀ ਖ਼ਾਕ, ਖ਼ਾਕੀ ਖ਼ਾਕ ਮਿਲਾਈਆ। ਕਿਸੇ ਘਰ ਨਾ ਦਿਸੇ ਖੁਲ੍ਹਾ ਤਾਕ, ਦੀਵਾ ਬੱਤੀ ਨਾ ਕੋਈ ਜਗਾਈਆ। ਨਾ ਕੋਈ ਪਾਲੇ ਦੁਲ੍ਹਦੁਲ੍ਹ ਰਾਕ, ਹਸਨ ਹੁਸੈਨ ਨਾ ਖ਼ੁਸ਼ੀ ਮਨਾਈਆ। ਅਮਾਮ ਮਹਿੰਦੀ ਜੋਤ ਸਰੂਪੀ ਆਪੇ ਰਿਹਾ ਝਾਕ, ਕਲਮਾ ਕਲਾਮ ਦਏ ਪੜ੍ਹਾਈਆ। ਕਲਮਾ ਅਮਾਮ ਹਰਿ ਸੁਲਤਾਨਾ, ਆਪਣਾ ਆਪ ਜਣਾਇਆ। ਆਪੇ ਹੋਏ ਮਿਹਰਵਾਨ ਮਿਹਰਵਾਨਾ, ਮਿਹਰਵਾਨ ਆਪ ਅਖਵਾਇਆ। ਆਪੇ ਮੇਟੇ ਪੰਚ ਸ਼ੈਤਾਨਾ, ਸ਼ਾਹ ਅਬਿਨੂਸ ਰਹਿਣ ਨਾ ਪਾਇਆ। ਨਾ ਕੋਈ ਉਠਾਏ ਵਿਚੋਂ ਕਬਰਸਤਾਨਾ, ਨਾ ਕੋਈ ਹੂਰਾਂ ਮੇਲ ਮਿਲਾਇਆ। ਨਾ ਕੋਈ ਪਵਣ ਨਾ ਮਸਾਣਾ, ਨਾ ਕੋਈ ਬਖ਼ਸ਼ੇ ਦੋ ਜਹਾਨਾਂ, ਨਾ ਕੋਈ ਹੋਏ ਸਹਾਇਆ। ਸੰਗ ਮੁਹੰਮਦ ਅੰਤਮ ਵਾਰ ਸੰਮਤ ਪੰਦਰਾਂ ਦਰ ਦਵਾਰੇ ਆਪ ਕੁਰਲਾਣਾ, ਹਰਿ ਸਾਚੇ ਤੀਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਪੜਦਾ ਪਾਇਆ। ਨਿਹਕਲੰਕ ਹਰਿ ਜੋਤ ਜਗਾ, ਸ਼ਬਦੀ ਅਮਾਮ ਅਖਵਾਈਆ। ਬ੍ਰਹਿਮਣ ਗੌੜਾ ਆਪ ਹੋ ਜਾ, ਗੋਬਿੰਦ ਗੜ੍ਹ ਸੁਹਾਈਆ। ਸੰਬਲ ਨਗਰੀ ਡੇਰਾ ਲਾ, ਮੱਕਾ ਮਦੀਨਾ ਫੇਰਾ ਪਾਈਆ। ਪੰਡਤ ਕਾਸ਼ੀ ਲਏ ਜਗਾ, ਜਗਤ ਵਿਦਿਆ ਦਏ ਦੁਹਾਈਆ। ਸਾਚੀ ਸਿਖਿਆ ਦਏ ਸਿਖਾ, ਏਕਾ ਮਤ ਸਮਝਾਈਆ। ਚਾਰ ਵਰਨਾਂ ਏਕਾ ਧਾਮ ਦਏ ਬਹਾ, ਜੂਠੇ ਝੂਠੇ ਮੇਟ ਮਿਟਾਈਆ। ਮੁਸਲਮ ਸੁੰਨੀ ਕੋਈ ਰਹਿਣਾ ਨਾ, ਪੰਡਤ ਪਾਂਧਾ ਨਾ ਕੋਈ ਤਿਲਕ ਲਗਾਈਆ। ਗ੍ਰੰਥੀ ਪੰਥੀ ਨਾ ਸਕੇ ਕੋਈ ਕਿਸੇ ਬਚਾ, ਨਾ ਹੋਵੇ ਕੋਈ ਸਹਾਈਆ। ਪੁਰਖ ਅਬਿਨਾਸ਼ੀ ਆਪ ਆਪਣੀ ਜੋਤ ਜਗਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸ਼ਬਦ ਨਿਰਾਲਾ ਤੀਰ ਚਲਾ, ਲੱਖ ਚੁਰਾਸੀ ਦਏ ਖਪਾਈਆ। ਸ਼ਾਹ ਕੰਗਾਲਾ ਵੇਖ ਵਖਾ, ਦੋ ਜਹਾਨਾਂ ਫੇਰਾ ਪਾਈਆ। ਤਾਲਬ ਤਲਥ ਪੂਰੀ ਦਏ ਕਰਾ, ਗਾਲਬ ਗਲਬ ਆਪ ਅਖਵਾਈਆ। ਸਾਲਸ ਹੋਵੇ ਵਿਚ ਜਹਾਂ, ਸਚ ਸਾਲਸੀ ਆਪ ਕਰਾਈਆ। ਚਾਰ ਵਰਨਾਂ ਖਾਲਸ ਖਾਲਸਾ ਦਏ ਬਣਾ, ਏਕਾ ਮੰਤਰ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜ ਕਰੇ ਜੁਦਾਈਆ। ਕਲਜੁਗ ਕੂੜਾ ਕਲ ਪਰਧਾਨ, ਕੂੜੋ ਕੂੜ ਸਮਾਇਆ। ਚਾਰੋਂ ਕੁੰਟ ਝੁਲਾਏ ਨਿਸ਼ਾਨ, ਆਪਣਾ ਡੇਰਾ ਲਾਇਆ। ਰਾਜ ਰਾਜਾਨ ਸ਼ਾਹ ਸੁਲਤਾਨਾ ਮਾਰੇ ਇਕ ਬਾਣ, ਸਚ ਮੁਕਾਮ ਦਿਸ ਕਿਸੇ ਨਾ ਆਇਆ। ਭਰਮੇ ਭੁੱਲੇ ਜੀਵ ਨਿਧਾਨ, ਭਰਮੀ ਭਰਮ ਭੁਲਾਇਆ। ਕਿਸੇ ਹੱਥ ਨਾ ਆਏ ਬ੍ਰਹਮ ਗਿਆਨ, ਆਤਮ ਬ੍ਰਹਮ ਨਾ ਕਿਸੇ ਜਣਾਇਆ। ਕਰਮ ਧਰਮ ਸਰਬ ਤਜ ਜਾਣ, ਨੇਤੀ ਧੋਤੀ ਵੇਖ ਵਖਾਇਆ। ਗ੍ਰੰਥ ਪੰਥ ਪੜ੍ਹ ਪੜ੍ਹ ਬਹਿ ਜਾਣ, ਗੁਰ ਗੋਬਿੰਦਾ ਦਿਸ ਨਾ ਆਇਆ। ਉਚੇ ਟਿੱਲੇ ਪਰਬਤ ਵੇਖ ਜਹਾਨ, ਪੂਤ ਸਪੂਤਾ ਬ੍ਰਹਿਮਣ ਗੌੜਾ ਆਪੇ ਧਾਇਆ। ਨੀਲੇ ਬਸਤਰ ਮੁੱਲਾ ਸ਼ੇਖ਼ ਕਾਜ਼ੀ ਅੰਜੀਲ ਕੁਰਾਨ, ਅੱਲਾ ਹੂ ਹੂ ਨਾਅਰਾ ਲਾਇਆ। ਤੂੰ ਤੂੰ ਸੁਰਤੀ ਵਿਚ ਪਰਧਾਨ, ਅਮਾਮ ਮਹਿੰਦੀ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਕਰੇ ਰੁਸ਼ਨਾਇਆ। ਨੌਂ ਖੰਡ ਹਰਿ ਜੋਤ ਜਗੌਣੀ, ਏਕਾ ਜੋਤ ਜਗਾਈਆ। ਵਰਨ ਗੋਤ ਸਰਬ ਮੇਟ ਮਿਟੌਣੀ, ਭੁੱਲ ਰਹੇ ਨਾ ਰਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲਾ ਤੀਰਥ ਤਟ ਖੇਲ ਮੁਕੌਣੀ, ਅਕਾਲ ਪੁਰਖ ਮੇਲ ਮਿਲਾਈਆ। ਚਰਨ ਧੂੜ ਬਖ਼ਸ਼ੇ ਸਾਚੀ ਨਹੌਣੀ, ਮੁਸਲਮ ਹਿੰਦੂ ਸਿਖ ਈਸਾਈ ਏਕਾ ਘਰ ਬਹਾਈਆ। ਜੰਞੂ ਟਿੱਕਾ ਬੋਦੀ ਸਿਟਾ ਨਾ ਕੋਈ ਮਨੌਣੀ, ਧਾਰੀ ਕੇਸਾ ਵੇਖ ਵਖਾਈਆ। ਰੁੰਡ ਮੁੰਡ ਨਾ ਸੁੰਨਤ ਕਰੌਣੀ, ਸ਼ਰਅ ਸ਼ਰਾਇਤ ਨਾ ਕੋਈ ਜਣਾਈਆ। ਸੋਹੰ ਸਿਖਿਆ ਸਾਚੀ ਮਾਲਾ ਅੱਠ ਅਠੋਤਰ ਪ੍ਰਭ ਸਾਚੇ ਗਲ ਪੌਣੀ, ਮਨ ਕਾ ਮਣਕਾ ਦਏ ਫਿਰਾਈਆ। ਏਕਾ ਰਾਗ ਏਕਾ ਧੁੰਨ ਹਰਿ ਆਪ ਉਪਜੌਣੀ, ਏਕਾ ਸੁਰਤਾਲ ਵਜਾਈਆ। ਪੂਰ ਕਰਾਏ ਘਰ ਘਰ ਜਾ ਜਾ ਭੌਣੀ, ਜੋ ਜਨ ਰਸਨਾ ਰਿਹਾ ਧਿਆਈਆ। ਕਲਜੁਗ ਅੰਤਮ ਕਟੇ ਹਾੜੀ ਲੱਗੇ ਫਲ ਸਾਚੀ ਸੌਣੀ, ਪ੍ਰਭ ਏਕਾ ਫਲ ਲਗਾਈਆ। ਜਨ ਭਗਤਾਂ ਕਾਇਆ ਅੰਦਰ ਕਰੀ ਰੌਣੀ, ਸੰਮਤ ਚੌਦਾਂ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਥਾਉਂ ਥਾਈਂਆ। ਕਲਜੁਗ ਕਾਲਾ ਸਾਚਾ ਸ਼ੇਰ, ਘਰ ਸਾਚੇ ਆਪ ਸੁਹਾਇੰਦਾ। ਆਪੇ ਬੈਠਾ ਹੋ ਦਲੇਰ, ਆਪ ਤਮਾਚੇ ਮੁਖ ਲਗਾਇੰਦਾ। ਲੱਖ ਚੁਰਾਸੀ ਰਿਹਾ ਘੇਰ, ਭਾਂਡੇ ਕਾਚੇ ਭੰਨ ਵਖਾਇੰਦਾ। ਨਾ ਕੋਈ ਜ਼ਬਰ ਨਾ ਕੋਈ ਜ਼ੇਰ, ਨਾ ਕੋਈ ਨੁਕਤਾ ਵਖਾਇੰਦਾ। ਐਨ ਗੈਨ ਉਪਰ ਨਾ ਨੁਕਤਾ , ਗੈਨ ਨਾ ਕੋਈ ਜਣਾਇੰਦਾ। ਨਾ ਕੋਈ ਸੰਝ ਨਾ ਕੋਈ ਸਵੇਰ, ਪੰਜ ਨਿਮਾਜਾ ਨਾ ਕੋਈ ਪੜ੍ਹਾਇੰਦਾ। ਨਾ ਕੋਈ ਕੂਜਾ ਨਾ ਕੋਈ ਬਾਂਗ, ਨਾ ਕੋਈ ਤਸਬੀ ਨਾ ਕੋਈ ਮਾਲਾ, ਨਾ ਕੋਈ ਸਾਂਗ ਵਰਤਾਇੰਦਾ। ਏਕਾ ਦਏ ਨਾਮ ਸੁਖਾਲਾ, ਸੋਹੰ ਸਾਚਾ ਜਾਪ ਜਪਾਇੰਦਾ। ਪਰਗਟ ਹੋ ਪੁਰਖ ਅਕਾਲਾ, ਆਪ ਆਪਣੀ ਦਇਆ ਕਮਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਦੀਨਾਂ ਬੰਧੂ ਆਪ ਅਖਵਾਇੰਦਾ। ਗੁਰਮੁਖਾਂ ਅੰਦਰ ਬਣਾਏ ਪੰਜ ਤਤ ਸਚ ਧਰਮਸਾਲਾ, ਕਾਇਆ ਗੜ੍ਹ ਸੁਹਾਇੰਦਾ। ਦੀਪਕ ਜੋਤ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਮਿਲੇ ਮੇਲ ਗੋਬਿੰਦ ਗੋਪਾਲਾ, ਗੋਬਿੰਦ ਰੂਪ ਸਮਾਇੰਦਾ। ਸਾਚਾ ਸ਼ਬਦ ਕਰੇ ਦਲਾਲਾ, ਅੰਦਰ ਮੰਦਰ ਖੋਜ ਖੋਜਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲਾ, ਦਰ ਦਵਾਰ ਆਪ ਦੁਰਕਾਇੰਦਾ। ਭਾਗ ਲਗਾਏ ਕਾਇਆ ਮਾਟੀ ਸਾਚੀ ਖਾਲਾ, ਸਾਚਾ ਖੇੜਾ ਆਪ ਸੁਹਾਇੰਦਾ। ਦੇਵੇ ਨਾਮ ਸੱਚਾ ਧੰਨ ਮਾਲਾ, ਚੋਰ ਯਾਰ ਲੁੱਟ ਨਾ ਕੋਈ ਲੈ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਤਮ ਸੇਜਾ ਸਚ ਮਿਰਗਸ਼ਾਲਾ, ਆਪ ਆਪਣਾ ਆਸਣ ਲਾਇੰਦਾ। ਹਿੰਦੂ ਮੁਸਲਮ ਸਿਖ ਈਸਾਈ, ਏਕਾ ਰੰਗ ਰੰਗਾਇੰਦਾ। ਹੋਏ ਪਰਤੱਖ ਗੁਸਾਈਂ, ਆਪਣਾ ਸੰਗ ਨਿਭਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖ ਵਖਾਏ ਥਾਉਂ ਥਾਈਂ, ਆਪ ਆਪਣਾ ਰੂਪ ਵਟਾਇੰਦਾ। ਆਪੇ ਕਰ ਕਰ ਮੇਲੇ ਲੰਮੀਆਂ ਬਾਹੀਂ, ਚਤੁਰਭੁਜ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਸਚ ਅਮਾਮਾ ਇਕ ਜਣਾਇੰਦਾ। ਨਾਮ ਦਮਾਮਾ ਪਾਏ ਸ਼ੋਰ, ਚਾਰ ਕੁੰਟ ਘਨਘੋਰਾ। ਕਲਜੁਗ ਜੀਵ ਕੱਢੇ ਚੋਰ, ਧਰਮ ਰਾਏ ਹੱਥ ਰਖਾਏ ਡੋਰਾ। ਸੰਮਤ ਸੋਲਾਂ ਅੱਗੇ ਦਏ ਤੋਰ, ਚੁਕਾਏ ਤੋਰਾ ਮੋਰਾ। ਜੂਠ ਝੂਠ ਖਾਣੀ ਭੋਰ ਭੋਰ, ਕਿਸੇ ਮਿਲੇ ਨਾ ਅੱਗੇ ਸ਼ੋਰਾ। ਧੁਰ ਦਰਗਾਹੋਂ ਗਏ ਰੁਠ, ਪੰਖੀ ਪੰਛੀ ਜੀਵ ਢੋਰਾ। ਪੁਰਖ ਅਬਿਨਾਸ਼ੀ ਗਿਆ ਤੁਠ, ਜਨ ਭਗਤਾਂ ਮਨ ਚਾਉਂ ਘਨੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਹੱਕ ਨਿਬੇੜਾ। ਹੱਕ ਨਿਬੇੜਾ ਸਚ ਖ਼ੁਦਾ, ਕਰਨ ਕਰਾਵਣਹਾਰਾ। ਆਪੇ ਕਰੇ ਵੱਖ ਜੁਦਾ, ਤੋਲੇ ਤੋਲ ਸੰਸਾਰਾ। ਸਚ ਘਰ ਜੋ ਹੋਏ ਫਿਦਾ, ਦੇਵੇ ਇਕ ਹੁਲਾਰਾ। ਏਕਾ ਰਾਹ ਵਖਾਏ ਸਾਚਾ ਸਿਧਾ, ਦੋ ਜਹਾਨਾਂ ਪਾਰ ਕਿਨਾਰਾ। ਲਾੜੀ ਮੌਤ ਪਾਏ ਗਿਧਾ, ਸੰਮਤ ਪੰਦਰਾਂ ਦਿਵਸ ਵਿਚਾਰਾ। ਨਾਲ ਰਲਾਏ ਨੌਂ ਨਿਧਾਂ, ਅਠਾਰਾਂ ਬੰਨੇ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਚਾਰ ਯਾਰਾ। ਚਾਰ ਯਾਰੀ ਦੇਵੇ ਧੱਕ, ਹਰਿ ਸਾਚੀ ਬਣਤ ਬਣਾਈਆ। ਨਾ ਕੋਈ ਸਕੇ ਮਾਤ ਰੱਖ, ਚੌਦਾਂ ਲੋਕ ਮੁਖ ਭਵਾਈਆ। ਚੌਦਾਂ ਤਬਕਾਂ ਹੋ ਪਰਤੱਖ, ਆਪ ਆਪਣਾ ਧੱਕਾ ਲਾਈਆ। ਚਾਰੋਂ ਕੁੰਟ ਉਡਨੇ ਕੱਖ, ਕਲਜੁਗ ਕੂੜਾ ਦਏ ਦੁਹਾਈਆ। ਪੀਰ ਦਸਤਗੀਰ ਸ਼ਾਹ ਹਕੀਰ ਨਾ ਕੋਈ ਸਕੇ ਰੱਖ, ਗਲ ਜੰਜੀਰ ਨਾ ਕੋਈ ਤੁੜਾਈਆ। ਲੱਖ ਚੁਰਾਸੀ ਫਲ ਗਿਆ ਪੱਕ, ਕਲਜੁਗ ਸਾਚੀ ਖ਼ੁਸ਼ੀ ਮਨਾਈਆ। ਲਾੜੀ ਮੌਤ ਲਏ ਫਕ, ਆਪ ਆਪਣੇ ਹੱਥ ਉਠਾਈਆ। ਭਗਤ ਸੁਹੇਲੇ ਕਰੇ ਵੱਖ, ਲਿਖਿਆ ਲੇਖ ਆਪ ਲਿਖਾਈਆ। ਭਰੇ ਭੰਡਾਰੇ ਹੋਏ ਸੱਖ, ਸੋਹੰ ਵਸਤ ਝੋਲੀ ਪਾਈਆ। ਦਿਵਸ ਰੈਣ ਹੋ ਪਰਤੱਖ, ਨਿਹਕਲੰਕ ਵੱਡੀ ਵਡਿਆਈਆ। ਰੋ ਰੋ ਪੁਕਾਰਨ ਗਣ ਗਧੰਰਬ ਦੇਵ ਯਖ, ਯਮਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਰਿਹਾ ਸਿਖਾਈਆ। ਕਲਮਾ ਸਾਚਾ ਕਲ ਕਲਬੂਤ, ਨੂਰੀ ਨੂਰ ਸਮਾਇਆ। ਆਪੇ ਧਾਗਾ ਆਪੇ ਸੂਤ, ਆਪੇ ਤਾਣਾ ਪੇਟਾ ਪਾਇਆ। ਆਪੇ ਗਿਆ ਰੂਠ, ਆਪ ਆਪਣਾ ਲਏ ਮਨਾਇਆ। ਕਲਜੁਗ ਨਗਾਰਾ ਵੱਜਿਆ ਝੂਠ, ਅੰਤ ਰਹਿਣ ਨਾ ਪਾਇਆ। ਅੱਲਾ ਰਾਣੀ ਹੱਥ ਖਾਲੀ ਠੂਠ, ਚਾਰੋਂ ਕੁੰਟ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਾਹ ਈਰਾਨ ਲਏ ਉਠਾਇਆ। ਸ਼ਾਹ ਈਰਾਨੇ ਲਿਖਿਆ ਲੇਖ, ਹਰਿ ਸਾਚੇ ਜੋਤ ਜਗਾਈਆ। ਚੌਦਾਂ ਕੱਤਕ ਧਰਿਆ ਭੇਖ, ਵਡ ਵੱਡੀ ਵਡਿਆਈਆ। ਸੰਮਤ ਪੰਦਰਾਂ ਲਏ ਵੇਖ, ਦਰ ਦਵਾਰੇ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਟਾਈਆ। ਰੰਗ ਵਟਾਏ ਹਰਿ ਬਨਵਾਰ, ਆਪਣਾ ਭੇਖ ਵਟਾਇਆ। ਕਾਲਾ ਸੂਸਾ ਤਨ ਸ਼ੰਗਾਰ, ਮੁਖ ਨਕਾਬ ਰਖਾਇਆ । ਯਾ ਮੁਬੀਨ ਯਾ ਮੁਬੀਨ, ਆਪ ਆਪਣਾ ਨਾਅਰਾ ਲਾਇਆ। ਮਿਹਬਾਨ ਬੀਦੋ ਏਕਾ ਅੱਖਰ, ਬੀ ਖੈਰ ਯਾ ਅਲਾਹੀ ਆਪ ਸੁਣਾਇਆ। ਅਜਮਤੋ ਕਸਮਤੋ ਅਜਬਿਵਾ ਅਤਿਲਹਾ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਛਲ ਅਛੱਲ ਖੇਲ ਖਿਲਾਇਆ। ਦਰੋਹੀ ਖ਼ੁਦਾ ਖ਼ੁਦੀ ਚਾਰ ਯਾਰ, ਖ਼ੁਦਾਵੰਦ ਆਪ ਪੁਕਾਰਿਆ। ਦਰੋਹੀ ਪੀਰ ਦਸਤਗੀਰ ਮਾਰੇ ਮਾਰ, ਦਰੋਹੀ ਦੇਵੇ ਨਾ ਕੋਈ ਸਹਾਰਿਆ। ਦਰੋਹੀ ਨਬੀ ਰਸੂਲ ਆਈ ਹਾਰ, ਦਰ ਕਬੂਲ ਨਾ ਕੋਈ ਕਰਾ ਰਿਹਾ। ਉਮਤ ਨਬੀ ਰਸੂਲ ਗਈ ਭੂਲ, ਅਮਾਮ ਮਹਿੰਦੀ ਏਕਾ ਕਲਮਾ ਆਪ ਸੁਣਾ ਰਿਹਾ। ਵੇਖੇ ਖੇਲ ਸ਼ਾਹ ਅਫਗੂਨ, ਦਿਸ਼ਾ ਲਹਿੰਦੀ ਜੋਤ ਜਗਾ ਰਿਹਾ। ਆਪੇ ਬਣਿਆ ਧਾਰੀ ਮੂਨ, ਆਪ ਆਪਣਾ ਮੁਖ ਭਵਾ ਰਿਹਾ। ਆਪੇ ਨੁਕਤਾ ਬਣਿਆ ਨੂਨ, ਨੂਨਗੂਨਾ ਆਪ ਹੋ ਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਲਾ ਅਲਾਹੀ ਨੂਰ ਜਣਾ ਰਿਹਾ। ਅੱਲਾ ਅਲਾਹੀ ਨੂਰ, ਹੱਕ ਹੱਕ ਉਪਾਇਆ। ਆਪੇ ਨੇੜੇ ਆਪੇ ਦੂਰ, ਹਰਿ ਸਾਚਾ ਗ਼ਰੀਬ ਨਿਵਾਜਿਆ। ਆਪੇ ਚੋਟੀ ਚੜ੍ਹੇ ਕੋਹਤੂਰ, ਆਪ ਆਪਣਾ ਸਾਜਣ ਸਾਜਿਆ। ਆਪੇ ਹੋਏ ਸ਼ਾਹ ਗਫੂਰ, ਚਾਰੋਂ ਕੁੰਟ ਫਿਰੇ ਭਾਜਿਆ। ਆਪੇ ਹੋਏ ਹਾਜ਼ਰ ਹਜ਼ੂਰ, ਹੇਠ ਰੱਖੇ ਸਾਚਾ ਤਾਜਿਆ। ਐਲੀ ਅੱਲਾ ਮਿਟਾਏ ਜਗਤ ਗਰੂਰ, ਪਕੜ ਪਛਾੜੇ ਸ਼ਾਹ ਨਵਾਬਿਆ। ਪੀਰ ਫ਼ਕੀਰਾਂ ਕਰੇ ਚੂਰੋ ਚੂਰ, ਮੁਲਾਂ ਸ਼ੇਖ਼ ਨਾ ਕਰੇ ਕੋਈ ਹਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲੇ ਖੇਲ ਗ਼ਰੀਬ ਨਿਵਾਜਿਆ। ਗ਼ਰੀਬ ਨਿਵਾਜ਼ ਮੁਕਾਮੇ ਹੱਕ, ਆਪਣਾ ਹੱਕ ਰਖਾਇਆ। ਨੂਰ ਅਲਾਹੀ ਵੇਖੇ ਰਾਹ ਰਿਹਾ ਤੱਕ, ਅਮਾਮ ਮਹਿੰਦੀ ਕਿਹੜੀ ਕੂਟੇ ਆਇਆ। ਉਮਤ ਨਬੀ ਰਸੂਲ ਪ੍ਰਭ ਏਕਾ ਪਾਏ ਨੱਕ ਨੱਥ, ਸਾਚੀ ਡੋਰੀ ਹੱਥ ਰਖਾਇਆ। ਦੋਜ਼ਖ਼ ਦੋਜ਼ਖੀ ਦੇਵੇ ਧੱਕ, ਏਕਾ ਧੱਕਾ ਲਾਇਆ। ਇਕੀ ਸੌ ਵਿਚੋਂ ਲਏ ਰੱਖ, ਜਿਸ ਜਨ ਆਪਣਾ ਚਰਨ ਧਿਆਨ ਰਖਾਇਆ। ਰੋੜੀ ਸੱਖਰ ਹੋ ਪਰਤੱਖ, ਲਹਿਣਾ ਲਹਿਣੇ ਦਏ ਚੁਕਾਇਆ। ਆਪੇ ਕਰੇ ਭਾਂਡੇ ਸੱਖ, ਆਪੇ ਦਏ ਭਰਾਇਆ। ਆਪੇ ਕਰਨਹਾਰਾ ਵੱਖ, ਆਪੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਹਿਬਾਬ ਇਕ ਰਬਾਬ ਰਿਹਾ ਵਜਾਇਆ। ਸਚ ਅਹਿਬਾਬਾ ਹਰਿ ਨਵਾਬਾ, ਏਕਾ ਏਕ ਅਖਵਾਇੰਦਾ। ਚਰਨ ਸਾਚਾ ਦੇ ਰਕਾਬਾ, ਸਾਚੀ ਜ਼ੀਨਾ ਆਸਣ ਲਾਇੰਦਾ। ਕੋਈ ਨਾ ਝੱਲੇ ਮਾਤ ਤਾਬਾ, ਲੋਕ ਤੀਨਾਂ ਫੇਰੀ ਪਾਇੰਦਾ। ਆਪੇ ਦਏ ਪੁੰਨ ਸਵਾਬਾ, ਅੰਤ ਅਜ਼ਾਬਾ ਆਪ ਭੁਗਤਾਇੰਦਾ। ਆਪੇ ਜਾ ਜਾ ਵੇਖੇ ਮੱਕਾ ਕਾਅਬਾ, ਸਾਚਾ ਹਾਜੀ ਹੱਜ ਕਰਾਇੰਦਾ। ਨਾਲ ਰਲਾਏ ਸਾਜਨ ਸਾਚਾ, ਹਰਿ ਸਾਚਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰਾ ਵੇਖ ਵਖਾਇੰਦਾ। ਐਲੀ ਸ਼ਾਹ ਇਕ ਲਲਕਾਰਾ, ਆਪਣਾ ਆਪ ਲਗਾਵਣਾ। ਸੰਮਤ ਪੰਦਰਾਂ ਹੋ ਤਿਆਰਾ, ਤੇਰਾ ਰੂਪ ਵਟਾਵਣਾ। ਆਪੇ ਹੋਏ ਸ਼ਾਹ ਅਸਵਾਰਾ, ਸ਼ਬਦ ਅਲਾਹੀ ਆਪ ਅਖਵਾਵਣਾ। ਕੁਤਬ ਗੌਂਸ ਕਰ ਤਿਆਰਾ, ਏਕਾ ਧੌਂਸਾ ਮਾਤ ਵਜਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਾਚਾ ਸੰਗ ਰਖਾਵਣਾ। ਤੇਰਾ ਸਾਚਾ ਸੰਗੀ ਜਾਏ ਜਾਗ, ਪ੍ਰਭ ਸਾਚਾ ਆਪ ਜਗਾਇੰਦਾ। ਰਵਾਲਸਰ ਲਗਾਇਆ ਭਾਗ, ਇਕੀ ਸੌ ਕੋਸ ਵੇਖ ਵਖਾਇੰਦਾ । ਸ਼ਾਹ ਰੂਸਾ ਬੰਨੇ ਤਨ ਤੇਰੇ ਤਾਗ, ਤੇਰਾ ਸਗਨ ਮਨਾਇੰਦਾ। ਚੀਨਾ ਲੱਗਾ ਧੋਵੇ ਦਾਗ, ਸੀਨਾ ਪਾਰ ਕਰਾਇੰਦਾ। ਭਾਰਤ ਖੰਡ ਵੇਖੇ ਇਕ ਨਗੀਨਾ, ਕੀਮਤ ਕਰਤੇ ਕੋਈ ਨਾ ਪਾਇੰਦਾ। ਮੇਟ ਮਿਟਾਏ ਮੁਹੰਮਦੀ ਦੀਨਾ, ਦੀਨ ਅਲਾਹੀ ਆਪ ਅਖਵਾਇੰਦਾ। ਆਪੇ ਚਾੜ੍ਹੇ ਰੰਗ ਭੀਨਾ, ਸਾਚੀ ਭੱਠੀ ਆਪ ਤਪਾਇੰਦਾ। ਦੋ ਜਹਾਨੀ ਦਾਨਾ ਬੀਨਾ, ਬੀਨਾ ਦਾਨਾ ਆਪ ਅਖਵਾਇੰਦਾ। ਆਬੇ ਹਯਾਤ ਏਕਾ ਪੀਣਾ, ਪ੍ਰਭ ਸੋਹੰ ਜਾਮ ਪਿਆਇੰਦਾ। ਆਬੇ ਹਯਾਤ ਦਰ ਦਵਾਰ, ਹਰਿ ਸਾਚੇ ਆਪ ਰਖਾਇਆ। ਕਲਜੁਗ ਕਾਲੀ ਲਾਈ ਇਕ ਕਨਾਤ, ਦਿਸ ਕਿਸੇ ਨਾ ਆਇਆ। ਨਾ ਕੋਈ ਰੈਣ ਨਾ ਕੋਈ ਪਰਭਾਤ, ਨਾ ਕੋਈ ਸੰਧਿਆ ਵੇਖ ਵਖਾਇਆ। ਨਾ ਕੋਈ ਦਿਵਸ ਨਾ ਕੋਈ ਰਾਤ, ਨਾ ਕੋਈ ਚਾਂਦਨੀ ਚੰਦ ਸਵਾਇਆ। ਨਾ ਕੋਈ ਸੂਰਜ ਕਰੇ ਪਰਕਾਸ਼, ਰਵ ਸਸ ਨਾ ਕੋਈ ਉਪਾਇਆ। ਆਪ ਆਪਣਾ ਵੇਖੇ ਖੇਲ ਤਮਾਸ਼, ਵੇਖਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪ ਕਰੇ ਨਾਸ, ਚਿੰਤਾ ਸੋਗ ਨਾ ਕੋਈ ਰਖਾਇਆ। ਆਪ ਉਪਾ ਆਪ ਖਪਾ, ਆਪੇ ਮੇਟ ਮਿਟਾਈਆ। ਆਪੇ ਕਲਮਾ ਲਿਆ ਪੜ੍ਹਾ, ਆਪੇ ਨਾਅਰਾ ਲਾਈਆ। ਆਪੇ ਆਇਤ ਲਈ ਸਿਖਾ, ਆਪੇ ਸ਼ਰਈਤ ਰਿਹਾ ਬਣਾਈਆ । ਆਪ ਆਪਣਾ ਸਬਕ ਸਿਖਾ, ਸਾਬਕ ਇਕ ਰਖਾਈਆ। ਸਾਚਾ ਕੁਤਬ ਆਪ ਉਪਾ, ਸਾਚੀ ਸਿਖਿਆ ਰਿਹਾ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪ ਮਿਟਾਏ ਆਪਣੇ ਹੱਥ ਰੱਖੇ ਵਡਿਆਈਆ। ਉਮਤ ਨਬੀ ਰਸੂਲ ਤੇਰਾ ਜਗਿਆ ਚਿਰਾਗ, ਕਲਜੁਗ ਜੋਤ ਜਗਾਈਆ। ਹਉਮੇ ਹੰਗਤਾ ਲੱਗੇ ਦਾਗ, ਦੂਈ ਦਵੈਤੀ ਸੰਗ ਰਖਾਈਆ। ਪੁਰਖ ਅਬਿਨਾਸ਼ੀ ਅੰਤਮ ਕਲ ਗਿਆ ਜਾਗ, ਨਿਹਕਲੰਕਾ ਜਾਮਾ ਪਾਈਆ। ਅੱਲਾ ਰਾਣੀ ਹੋਏ ਵਿਛੋੜਾ ਕੰਤ ਸੁਹਾਗ, ਸਾਚੀ ਸੇਜ ਨਾ ਕੋਈ ਹੰਢਾਈਆ। ਅੱਠੇ ਪਹਿਰ ਉਠ ਉਠ ਰਹੀ ਭਾਜ, ਨੰਗੀਂ ਪੈਰੀ ਫੇਰੀ ਪਾਈਆ। ਸਿਰ ਉਠਾਈ ਆਪਣੀ ਲਾਜ, ਲਾਜਾਵੰਤ ਰਹੀ ਸ਼ਰਮਾਈਆ। ਪਾਰਬ੍ਰਹਮ ਪ੍ਰਭ ਰਚਿਆ ਕਾਜ, ਸਾਚਾ ਸਗਨ ਮਨਾਈਆ। ਸਤਿਜੁਗ ਸਾਚੇ ਮਾਰੇ ਵਾਜ, ਲੋਕਮਾਤ ਕਰੇ ਕੁੜਮਾਈਆ। ਸੰਬਲ ਨਗਰੀ ਆਏ ਭਾਜ, ਗੁਰ ਗੋਬਿੰਦਾ ਵੇਖ ਵਖਾਈਆ। ਸੰਮਤ ਚੌਦਾਂ ਰਚਿਆ ਕਾਜ, ਚੌਦਾਂ ਲੋਕ ਕਰੇ ਜਣਾਈਆ। ਸੰਮਤ ਪੰਦਰਾਂ ਚੜ੍ਹੇ ਤਾਜ, ਅੰਦਰ ਮੰਦਰ ਫੋਲ ਫੁਲਾਈਆ। ਬੇੜਾ ਉਠਾਏ ਗਾਜ਼ੀ ਗਾਜ਼, ਲੇਖਾ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਆਪੇ ਖੇਲਣਹਾਰ ਨਿਰੰਕਾਰਾ, ਆਪਣੀ ਕਲ ਵਰਤਾਇੰਦਾ। ਧੋਤੀ ਨੇਤੀ ਪਾਵੇ ਸਾਰਾ, ਤਿਲਕ ਲਿਲਾਟੀ ਵੇਖ ਵਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਹਾਏ ਇਕ ਦਵਾਰਾ, ਆਪ ਆਪਣਾ ਲੇਖ ਲਿਖਾਇੰਦਾ। ਏਕਾ ਦੂਜਾ ਭੌ ਨਿਵਾਰਾ, ਜ਼ਾਤ ਅਜ਼ਾਤੀ ਰਹਿਣ ਨਾ ਪਾਇੰਦਾ। ਆਪੇ ਖੋਲ੍ਹੇ ਸਚ ਦਵਾਰਾ, ਇਕ ਇਕਾਂਤੀ ਜੋਤ ਜਗਾਇੰਦਾ। ਪਰਗਟ ਹੋ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਪੁਰਖ ਅਗੰਮੜਾ ਅਗੰਮੜੀ ਕਾਰਾ, ਏਕਾ ਡੰਕਾ ਆਪ ਵਜਾਇੰਦਾ। ਲੋਆਂ ਪੁਰੀਆਂ ਦਏ ਹੁਲਾਰਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਉਠਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਪਾਰ ਕਿਨਾਰਾ, ਏਕਾ ਧੱਕਾ ਲਾਇੰਦਾ। ਲੱਖ ਚੁਰਾਸੀ ਤੇਰੀ ਸੁਣੇ ਪੁਕਾਰਾ, ਧਰਮ ਮਾਤ ਸੰਗ ਰਲਾਇੰਦਾ। ਧਰਨੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਵਹਾਇੰਦਾ। ਕਲਜੁਗ ਭਾਰ ਨਾ ਚੁਕਿਆ ਜਾਏ ਸਾਰਾ, ਫੜ ਫੜ ਉਤੋਂ ਆਪ ਦਬਾਇੰਦਾ। ਪੁਰਖ ਅਬਿਨਾਸ਼ੀ ਢਹਿ ਪਏ ਦਵਾਰਾ, ਤੇਰਾ ਰਾਹ ਇਕ ਤਕਾਇੰਦਾ। ਕਲਜੁਗ ਅੰਤਮ ਪਾਵੇ ਸਾਰਾ, ਮੈਂ ਮੇਰਾ ਮੂਲ ਚੁਕਾਇੰਦਾ। ਕਲਜੁਗ ਜੀਵ ਹੋਏ ਗਵਾਰਾ, ਗੁਰ ਮਤ ਨਾ ਕੋਇ ਰਖਾਇੰਦਾ। ਮਨ ਮਤ ਬੁਧ ਕਰਿਆ ਸਰਬ ਪਿਆਰਾ, ਮਾਇਆ ਮੋਹ ਚੁਕਾਇੰਦਾ। ਕਾਮ ਕਰੋਧ ਲੋਭ ਮੋਹ ਤਨ ਸ਼ੰਗਾਰਾ, ਜਗਤ ਹੰਕਾਰਾ ਵੇਖ ਵਖਾਇੰਦਾ। ਆਸਾ ਮਨਸਾ ਤ੍ਰਿਸਨਾ ਅੱਠੇ ਪਹਿਰ ਰਹੇ ਦਵਾਰਾ, ਨਾ ਕੋਈ ਬਾਹਰ ਕਢਾਇੰਦਾ। ਨਾਰੀ ਕੰਤ ਨਾ ਕੋਈ ਪਿਆਰਾ, ਨਾਰ ਦੁਹਾਗਣ ਵੇਖ ਵਖਾਇੰਦਾ। ਪਿਤਾ ਪੂਤ ਨਾ ਪਾਵੇ ਸਾਰਾ, ਮਾਵਾਂ ਪੁੱਤਰਾਂ ਨਾਤਾ ਤੁੜਾਇੰਦਾ। ਭੈਣ ਭਰਾ ਨਾ ਕੋਈ ਸਹਾਰਾ, ਨਾ ਕੋਈ ਸੰਗ ਰਖਾਇੰਦਾ। ਭਈਆ ਬੇਬਾ ਪਾਰ ਕਿਨਾਰਾ, ਜਗਤ ਬੁੜੇਪਾ ਨਾ ਵੇਖ ਵਖਾਇੰਦਾ। ਨਾ ਕੋਈ ਸਾਜਨ ਸਈਆ ਪਾਵੇ ਸਾਰਾ, ਸਾਚੀ ਨਈਆ ਨਾ ਕੋਈ ਚੜ੍ਹਾਇੰਦਾ। ਚਾਰ ਵਰਨ ਫੜ ਫੜ ਡੋਬੇ ਵਿਚ ਮੰਝਧਾਰਾ, ਕਲਜੁਗ ਆਪਣਾ ਕਰਮ ਕਮਾਇੰਦਾ। ਧਰਤ ਮਾਤ ਦੀ ਸੁਣ ਪੁਕਾਰਾ, ਪ੍ਰਭ ਸਾਚੀ ਦਇਆ ਕਮਾਇੰਦਾ। ਬਵੰਜਾ ਅੱਖਰ ਲੇਖ ਅਪਾਰਾ, ਆਪ ਆਪਣਾ ਪੜਦਾ ਪਾਇੰਦਾ। ਬਵੰਜਾ ਸਾਲ ਹਰਿ ਖੇਲ ਅਪਾਰਾ, ਲੋਕਮਾਤ ਤਨ ਹੰਢਾਇੰਦਾ। ਪੈਂਤੀ ਅੱਖਰੀ ਕਰ ਉਜਿਆਰਾ, ਪੰਜ ਤੀਸ ਆਪ ਸਮਾਇੰਦਾ। ਸੰਤ ਮਨੀ ਸਿੰਘ ਸਚ ਦੁਲਾਰਾ, ਪੈਂਤੀ ਸਾਲ ਸੇਵ ਕਮਾਇੰਦਾ। ਛਤੀਵੇਂ ਸਾਲ ਪਾਰ ਕਿਨਾਰਾ, ਛੱਤੀ ਰਾਗਾਂ ਨਾਲ ਰਲਾਇੰਦਾ। ਏਕਾ ਅਲੱਖ ਜਗਾਏ ਇਕ ਦਵਾਰਾ, ਏਕੰਕਾਰਾ ਮੰਗ ਮੰਗਾਇੰਦਾ। ਭਰਣਹਾਰ ਸਰਬ ਭੰਡਾਰਾ, ਅਖੁੱਟ ਕਦੇ ਨਾ ਜਾਇੰਦਾ। ਜੁਗ ਜੁਗ ਦੇਵੇ ਕਰ ਪਿਆਰਾ, ਅਤੋਟ ਅਤੁਟ ਰਖਾਇੰਦਾ। ਕਲਜੁਗ ਅੰਤਮ ਬਣੇ ਆਪ ਵਰਤਾਰਾ, ਜੋਤੀ ਜਾਮਾ ਪਾਇੰਦਾ। ਰਾਮ ਕ੍ਰਿਸ਼ਨ ਨਾ ਪਾਵੇ ਸਾਰਾ, ਪ੍ਰਭ ਸਾਚਾ ਸ਼ਬਦ ਜਣਾਇੰਦਾ। ਕ੍ਰਿਸ਼ਨਾ ਰੂਪ ਕ੍ਰਿਸ਼ਨ ਮੁਰਾਰਾ, ਕਿਸ਼ਨਾ ਪੱਖ ਸਮਾਇੰਦਾ। ਕ੍ਰਿਸ਼ਨ ਦਵਾਰਕਾ ਵੇਖ ਦਵਾਰਾ, ਬਨ ਬਿੰਦਰਾ ਡੇਰਾ ਲਾਇੰਦਾ। ਮਥਰਾ ਗੋਕਲ ਇਕ ਚੁਬਾਰਾ, ਗਵਾਲ ਬਾਲਾ ਸੰਗ ਨਿਭਾਇੰਦਾ। ਨਾਨਕ ਬਣਿਆ ਦਰ ਭਿਖਾਰਾ, ਏਕਾ ਮੰਗਣ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਨਾਮ ਸਤਿ ਝੋਲੀ ਪਾਇੰਦਾ। ਗੁਰ ਗੋਬਿੰਦਾ ਸੁਤ ਦੁਲਾਰਾ, ਆਪ ਆਪਣੀ ਸੇਵਾ ਲਾਇੰਦਾ। ਅਬਿਨਾਸ਼ੀ ਅਚੁੱਤ ਖੇਲ ਅਪਾਰਾ, ਜੁਗ ਜੁਗ ਰੁੱਤ ਸੁਹਾਇੰਦਾ। ਕਲਜੁਗ ਅੰਤਮ ਵੇਖ ਕਿਨਾਰਾ, ਆਪ ਆਪਣੀ ਦਇਆ ਕਮਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਗੁਰ ਪੂਰਾ ਆਪ ਉਠਾਇੰਦਾ। ਸ਼ਬਦ ਖੰਡਾ ਤੀਰ ਕਟਾਰਾ, ਤਨ ਗਾਤਰੇ ਆਪ ਲਟਕਾਇੰਦਾ। ਜੋਤੀ ਨੂਰ ਕਰ ਉਜਿਆਰਾ, ਨੂਰੋ ਨੂਰ ਸਮਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਆਪ ਆਪਣੀ ਸੇਵਾ ਲਾਇੰਦਾ। ਸੰਮਤ ਚੌਦਾਂ ਕਰ ਉਜਿਆਰਾ, ਗੁਰਮੁਖ ਸਾਚੇ ਮਾਤ ਜਗਾਇੰਦਾ। ਸੰਮਤ ਪੰਦਰਾਂ ਦਏ ਹੁਲਾਰਾ, ਲੱਖ ਚੁਰਾਸੀ ਆਪ ਹਿਲਾਇੰਦਾ। ਈਸਾ ਮੂਸਾ ਦਰ ਭਿਖਾਰਾ, ਸਾਚੀ ਭਿਛਿਆ ਕੋਈ ਨਾ ਪਾਇੰਦਾ। ਚੀਨਾ ਰੂਸਾ ਇਕ ਪਿਆਰਾ, ਸਾਚੀ ਵੰਡ ਵੰਡਾਇੰਦਾ। ਸੋਹੰ ਫੜਾਏ ਹੱਥ ਤਿਖਾ ਆਰਾ, ਦੋ ਧੜ ਚੀਰ ਚਿਰਾਇੰਦਾ । ਮੱਕਾ ਮਦੀਨਾ ਪਹਿਲੀ ਧਾਰਾ, ਸ਼ਾਹ ਅਸਵਾਰਾ ਆਪ ਵਹਾਇੰਦਾ। ਸਿੰਘ ਮਨਜੀਤੇ ਲਾਈ ਇੱਟਾ ਗਾਰਾ, ਡੂੰਘੀ ਨੀਂਹ ਧਰਾਇੰਦਾ। ਸਿੰਘ ਜਗਦੀਸਾ ਸਚ ਦੁਲਾਰਾ, ਸਚ ਦਰਬਾਰਾ ਆਪ ਸੁਹਾਇੰਦਾ। ਪਰਗਟੇ ਜੋਤ ਹਰਿ ਨਿਰੰਕਾਰਾ, ਸਚ ਸਿੰਘਾਸਣ ਇਕ ਵਖਾਇੰਦਾ। ਖੇਲੇ ਖੇਲ ਅਪਰ ਅਪਾਰਾ, ਅਨੂਪ ਅਨੂਪਾ ਸਤਿ ਸਰੂਪਾ ਸ਼ਾਹੋ ਭੂਪਾ ਭੇਵ ਕੋਈ ਨਾ ਪਾਇੰਦਾ। ਚਾਰ ਵਰਨ ਸੁਹਾਏ ਇਕ ਦਵਾਰਾ, ਏਕਾ ਘਰ ਬਹਾਇੰਦਾ। ਊਚਾਂ ਨੀਚਾਂ ਪਾਰ ਕਿਨਾਰਾ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਦੀਨ ਮਜ਼੍ਹਬ ਨਾ ਕੋਈ ਸਹਾਰਾ, ਨਾ ਕੋਈ ਵੰਡ ਵੰਡਾਇੰਦਾ। ਮੰਦਰ ਮਸਜਿਦ ਨਾ ਕੋਈ ਸੁਹਾਏ ਗੁਰ ਦਵਾਰਾ, ਇੱਟਾਂ ਗਾਰਾ ਨਾ ਕੋਈ ਲਗਾਇੰਦਾ। ਹੱਡ ਮਾਸ ਨਾੜੀ ਰੱਤ ਮਹੱਲ ਅਪਾਰਾ, ਸਿਰ ਆਪਣੀ ਤਤ ਟਿਕਾਇੰਦਾ। ਘਾਸ ਫੂਸ ਅਪਰ ਅਪਾਰਾ, ਫੁਲ ਫੁਲਵਾੜੀ ਆਪ ਲਗਾਇੰਦਾ। ਨਾਕ ਕਾਨ ਅੱਖ ਨਾਸਕਾ ਗੁਦਾ fਲੰਗ ਖੇਲੇ ਖੇਲ ਅਪਾਰਾ, ਸਾਚਾ ਦਰ ਆਪ ਸੁਹਾਇੰਦਾ। ਆਪੇ ਵਸਿਆ ਅੰਦਰ ਬਾਹਰਾ, ਗੁਪਤ ਜਾਹਿਰ ਆਪ ਸਮਾਇੰਦਾ। ਆਪੇ ਕਰਿਆ ਬੰਦ ਕਿਵਾੜਾ, ਆਪੇ ਕੁੰਡਾ ਲਾਹਿੰਦਾ। ਆਪੇ ਹੋਏ ਧੁਰਦਰਗਾਹੀ ਸਾਚਾ ਲਾੜਾ, ਸੀਸ ਦਸਤਾਰਾ ਇਕ ਸੁਹਾਇੰਦਾ। ਆਪੇ ਵੇਖੇ ਜਗਤ ਅਖਾੜਾ, ਲੱਖ ਚੁਰਾਸੀ ਆਪ ਤਰਾਇੰਦਾ। ਆਪ ਉਠਾਏ ਅਗੰਮੀ ਧਾੜਾ, ਗੁਰ ਗੋਬਿੰਦਾ ਸੇਵਾ ਲਾਇੰਦਾ। ਆਪੇ ਫਿਰੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਘਰ ਸੁਹਾਇੰਦਾ। ਕਲਜੁਗ ਕਾਲੇ ਪਾਇਆ ਘੋਲ, ਚਾਰੋਂ ਕੁੰਟ ਅਖਾੜਾ। ਕਾਲ ਨਗਾਰਾ ਵਜਾਏ ਢੋਲ, ਲੋਆਂ ਪੁਰੀਆਂ ਰਿਹਾ ਫੋਲ, ਆਪ ਉਠਾਏ ਹੌਲੀ ਹੌਲ, ਇਕ ਜੈਕਾਰਾ ਬੋਲ, ਪੁਰਖ ਅਬਿਨਾਸ਼ੀ ਕੀਤਾ ਕੌਲ, ਅੰਤਮ ਵੇਲੇ ਜਾਣਾ ਮੌਲ, ਸਦੀ ਚੌਦਾਂ ਦਏ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵੇਖੇ ਸਚ ਪਿਆਰਾ। ਸਦੀ ਚੌਦਵੀਂ ਚੌਦਾਂ ਤਬਕ, ਏਕਾ ਰੰਗ ਰੰਗਾਈਆ। ਨਾਲ ਰਲਾਏ ਸ਼ਾਹ ਸਮਸ, ਤਬ ਤਬਰੇਜ਼ ਨਾ ਕੋਈ ਰਖਾਈਆ। ਵੇਖਣਹਾਰਾ ਗੌਸ ਗਮਸ, ਗਹਿਰ ਗੰਭੀਰ ਵੇਖ ਵਖਾਈਆ। ਸੰਗ ਰਲਾਏ ਤ੍ਰਿਸਨਾ ਤਾਮਸ ਤਮਸ, ਤਨ ਰਹੀ ਜਲਾਈਆ। ਨਾ ਕੋਈ ਹਮਜ਼ਾ ਨਾ ਕੋਈ ਮੇਟੇ ਹਵਸ, ਨਾ ਕੋਈ ਹਿਰਸ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਲਾ ਤੇਰੀ ਏਕਾ ਅਲਫ਼ ਆਪਣੇ ਅੰਗ ਲਗਾਈਆ। ਏਕਾ ਐਨ ਏਕਾ ਧਾਰ, ਨੂਰੋ ਨੂਰ ਸਮਾਈਆ। ਆਪੇ ਭੇਜੇ ਹਰਿ ਨਿਰੰਕਾਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਦੋਵੇਂ ਮੁਖ ਤਿਖੀ ਧਾਰ, ਸਾਚੀ ਬਣਤ ਬਣਾਈਆ। ਆਪੇ ਲੰਮੀ ਦਏ ਡਾਰ, ਦੋਵੇਂ ਮੁਖ ਭਵਾਈਆ। ਏਕਾ ਨੁਕਤਾ ਦਏ ਉਭਾਰ, ਬੇ ਬਸਤਾ ਦਏ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਫ ਅੱਲਾ ਇਕ ਅਕੱਲਾ ਵੇਖ ਵਖਾਏ ਥਾਉਂ ਥਾਈਂਆ। ਅੱਲਾ ਇਲਾਹੀ ਨੂਰ ਮਹਾਨਾ, ਇਲਾ ਬੁੱਤ ਰਖਾਇਆ। ਏਕਾ ਬੰਨੇ ਸਾਚਾ ਗਾਨਾ, ਏਕਾ ਰੁੱਤ ਸੁਹਾਇਆ। ਸ਼ਾਹ ਫਕੀਰ ਹਰਿ ਮੌਲਾਨਾ, ਏਕਾ ਅਲੱਖ ਜਗਾਇਆ। ਆਪ ਆਪਣਾ ਕਰ ਕੁਰਬਾਨਾ, ਇਕ ਕੁਰਬਾਨੀ ਰਿਹਾ ਕਰਾਇਆ। ਪਰਗਟ ਹੋ ਮਰਦ ਮਰਦਾਨਾ, ਮਰਦ ਮਰਦਾਨਗੀ ਦਏ ਦਿਖਾਇਆ। ਸ਼ਬਦ ਸੁਤ ਨੌਜਵਾਨਾ, ਆਪ ਆਪਣਾ ਬਲ ਧਰਾਇਆ। ਪਰਗਟ ਹੋ ਵਿਚ ਜਹਾਨਾ, ਸ਼ਾਹ ਸੁਲਤਾਨਾਂ ਵੇਖ ਵਖਾਇਆ। ਏਕਾ ਚਿੱਲਾ ਤੀਰ ਕਮਾਨਾ, ਰਸਨਾ ਆਪ ਚਲਾਇਆ। ਬੂਰਾ ਕੱਕਾ ਮੇਟ ਦਏ ਨਿਸ਼ਾਨਾ, ਅੰਤ ਰਹਿਣ ਨਾ ਪਾਇਆ। ਏਕਾ ਦੇਵੇ ਧੱਕਾ ਹਰਿ ਨਿਗਹਬਾਨਾ, ਮਿਹਰਵਾਨਾ ਵੇਖ ਵਖਾਇਆ। ਅੰਤਮ ਛੁੱਟੇ ਪੀਣਾ ਖਾਣਾ, ਭਰ ਭੰਡਾਰ ਨਾ ਕੋਈ ਧਰਾਇਆ। ਸੰਮਤ ਪੰਦਰਾਂ ਕਰ ਪਰਵਾਨਾ, ਹਰਿ ਸਾਚਾ ਸੰਗ ਨਿਭਾਇਆ। ਆਪ ਸੁਣਾਏ ਆਪਣਾ ਇਕ ਤਰਾਨਾ, ਸੋਹੰ ਸੋ ਜਣਾਇਆ। ਖੇਲੇ ਖੇਲ ਗੁਣੀ ਨਿਧਾਨਾ, ਗੁਣ ਵੰਤਾ ਆਪ ਅਖਵਾਇਆ। ਜੂਠ ਝੂਠ ਮਿਟੇ ਖਾਣਾ, ਖ਼ਾਕੀ ਖ਼ਾਕ ਮਿਲਾਇਆ। ਪਾਏ ਸਾਰ ਦੀਨ ਅਸਲਾਮਾ, ਦੀਨ ਅਲਾਹੀ ਵੇਖ ਵਖਾਇਆ। ਆਪੇ ਜਾਣੇ ਹੱਕ ਕਲਾਮਾ, ਏਕਾ ਕਲਮਾ ਨਾਮ ਪੜ੍ਹਾਇਆ। ਲੱਖ ਚੁਰਾਸੀ ਬਣੇ ਅੰਤਮ ਤਾਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਦਰ ਸੁਹਾਇਆ। ਕਲਜੁਗ ਤੇਰਾ ਕਾਲਾ ਰੰਗ, ਕਲਜੁਗ ਕਾਲ ਕਰੇ ਕੁੜਮਾਈਆ। ਸਚ ਦਵਾਰ ਨਾ ਜਾਏ ਲੰਘ, ਪਾਰਬ੍ਰਹਮ ਰਿਹਾ ਡਰਾਈਆ। ਪੰਜ ਵਿਕਾਰਾ ਰੱਖਿਆ ਸੰਗ, ਆਪਣੀ ਝੋਲੀ ਮਾਤ ਭਰਾਈਆ। ਹਰਿ ਹਰਿ ਨਾ ਗਾਇਆ ਬੱਤੀ ਦੰਦ, ਰਸਨਾ ਜਿਹਵਾ ਨਾ ਹਿਲਾਈਆ। ਜੋਤ ਨਿਰੰਜਣ ਨਾ ਚੜ੍ਹਿਆ ਸਾਚਾ ਚੰਦ, ਅੱਲਾ ਹੂ ਨਾ ਵੇਖ ਵਖਾਈਆ। ਸਰਬ ਜੀਆਂ ਆਪੇ ਬਖ਼ਸ਼ਿੰਦ, ਕਲਜੁਗ ਅੰਤਮ ਜੋਤ ਜਗਾਈਆ। ਜਨ ਭਗਤਾਂ ਖ਼ੁਸ਼ੀ ਕਰਾਏ ਬੰਦ ਬੰਦ, ਸੰਮਤ ਚੌਦਾਂ ਰੁੱਤ ਸੁਹਾਈਆ। ਇਕ ਸੁਣਾਏ ਸੁਹਾਗੀ ਛੰਦ, ਚਾਰ ਵਰਨਾਂ ਕਰੇ ਕੁੜਮਾਈਆ। ਲੱਖ ਚੁਰਾਸੀ ਤਜਨਾ ਮਦਿਰਾ ਮਾਸ ਗੰਦ, ਰਸਨਾ ਭੋਗ ਨਾ ਕੋਈ ਲਗਾਈਆ। ਮੇਟ ਮਿਟਾਏ ਜੀਵ ਆਤਮ ਅੰਧ, ਦੁਰਜਨ ਕੋਈ ਰਹਿਣ ਨਾ ਪਾਈਆ। ਮੂਰਖ ਮੁਗਧ ਭਾਗਾਮੰਦ, ਹਰਿ ਭਗਵਾਨ ਦਿਸ ਨਾ ਆਈਆ। ਆਤਮ ਗਿਆ ਪਰਮਾਨੰਦ, ਨਿਜਾ ਨੰਦ ਨਾ ਕੋਇ ਵਖਾਈਆ। ਹਉਮੇ ਹੰਗਤਾ ਵੱਜਾ ਜੰਦ, ਨਾ ਕੋਈ ਸਕੇ ਤੁੜਾਈਆ। ਗੁਰਮੁਖ ਸਾਜਨ ਸਾਚੇ ਮੀਤ ਮੇਲ ਮਿਲਾਏ ਹੋਏ ਬਖ਼ਸ਼ੰਦ, ਬਖ਼ਸ਼ਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਲਾ ਸਹਿਜ ਸੁਭਾਈਆ।
