Granth 07 Likhat 004: Pahili Magh 2014 Bikarmi Darbar wich Likhat Hoyi Jethuwal

ਪਹਿਲੀ ਮਾਘ ੨੦੧੪ ਬਿਕ੍ਰਮੀ ਦਰਬਾਰ ਵਿਚ ਲਿਖਤ ਹੋਈ ਜੇਠੂਵਾਲ

ਹਰਿ ਜੋਤੀ ਨੂਰ ਅਕਾਰ, ਹਰਿ ਹਰਿ ਰੂਪ ਸਮਾਇਆ। ਹਰਿ ਹਰਿ ਰੂਪ ਅਪਾਰ, ਭੇਵ ਕਿਸੇ ਨਾ ਪਾਇਆ। ਹਰਿ ਹਰਿ ਨਾਮ ਅਧਾਰ, ਨਾਮ ਅਧਾਰ ਆਪ ਅਖਵਾਇਆ। ਹਰਿ ਹਰਿ ਸ਼ਬਦ ਅਪਾਰ, ਹਰਿ ਸ਼ਬਦੀ ਸ਼ਬਦ ਉਪਾਇਆ। ਖੇਲੇ ਖੇਲ ਖੇਲਣਹਾਰ, ਆਪ ਆਪਣਾ ਖੇਲ ਖਿਲਾਇਆ। ਅਗੰਮ ਅਗੰਮੜਾ ਅਗੰਮੜੀ ਕਾਰ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੂਪ ਸਮਾਇਆ। ਆਪ ਆਪਣਾ ਰੂਪ ਉਪਾ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਨਾਉਂ ਧਰਾ, ਆਪ ਆਪਣਾ ਨਾਉਂ ਜਣਾਈਆ। ਆਪ ਆਪਣਾ ਸੰਗ ਰਖਾ, ਆਪ ਆਪਣਾ ਸੰਗ ਨਿਭਾਈਆ। ਆਪ ਆਪਣੇ ਅੰਗ ਲਗਾ, ਆਪ ਆਪਣੀ ਸੇਜ ਹੰਢਾਈਆ। ਆਪ ਆਪਣਾ ਮਰਦੰਗ ਵਜਾ, ਆਪ ਆਪਣਾ ਰਿਹਾ ਸੁਣਾਈਆ। ਆਪ ਆਪਣਾ ਮੰਗ ਮੰਗਾ, ਆਪ ਆਪਣੀ ਝੋਲੀ ਪਾਈਆ । ਆਪ ਆਪਣਾ ਤੰਗ ਕਸਾ, ਆਪ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਆਪ ਕਰੇ ਵਡਿਆਈਆ। ਆਪ ਆਪਣਾ ਹਰਿ ਉਭਾਰ, ਆਪ ਆਪਣੀ ਕਲ ਵਰਤਾਈਆ। ਆਪ ਆਪਣਾ ਕਰ ਸ਼ੰਗਾਰ, ਆਪ ਆਪਣਾ ਵੇਖ ਵਖਾਈਆ। ਆਪ ਆਪਣੀ ਪਾਵੇ ਸਾਰ, ਆਪ ਆਪਣੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਵੇਖਣਹਾਰਾ ਆਪ ਆਪਣੇ ਵਿਚ ਸਮਾਇਆ। ਆਪ ਆਪਣਾ ਲੇਖ ਲਿਖਣਹਾਰਾ, ਆਪ ਆਪਣਾ ਲੇਖ ਲਿਖਾਇਆ। ਆਪ ਆਪਣਾ ਵੇਖਣਹਾਰਾ, ਆਪ ਆਪਣਾ ਲਏ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪਣਾ ਆਪ ਆਪੇ ਲਾਇਆ। ਆਪ ਆਪਣਾ ਰਚਿਆ ਕਾਜਾ, ਆਪ ਆਪਣੀ ਰਚਨ ਰਚਾਈਆ। ਆਪੇ ਹੋ ਗ਼ਰੀਬ ਨਿਵਾਜਾ, ਗ਼ਰੀਬ ਨਿਵਾਜ ਆਪ ਅਖਵਾਈਆ। ਆਪ ਆਪਣੀ ਰੱਖੇ ਲਾਜਾ, ਆਪ ਆਪਣੀ ਪੈਜ ਧਰਾਈਆ। ਆਪ ਆਪਣੀ ਮਾਰੇ ਵਾਜਾ, ਆਪੇ ਰਿਹਾ ਸੁਣਾਈਆ। ਆਪ ਆਪਣਾ ਸਾਜਨ ਸਾਜਾ, ਆਪ ਆਪਣਾ ਮਤਾ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਉਪਾਈਆ। ਆਪਣੀ ਇਛਿਆ ਆਦਿ ਨਿਰੰਜਣ, ਆਪਣੀ ਆਪ ਉਪਾਈਆ। ਆਪੇ ਹੋਇਆ ਦਰਦ ਦੁੱਖ ਭੈ ਭੰਜਨ, ਦਇਆਵਾਨ ਆਪ ਅਖਵਾਈਆ। ਆਪ ਆਪਣਾ ਬਣਿਆ ਸੱਜਣ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਕਰਿਆ ਮਜਨ, ਆਪ ਆਪਣੀ ਮੈਲ ਗਵਾਈਆ। ਆਪ ਆਪਣਾ ਹੋਇਆ ਪੜਦੇ ਕਜਨ, ਆਪਣੀ ਲੱਜਿਆ ਆਪ ਰਖਾਈਆ। ਆਪ ਚਲਾਇਆ ਆਪਣਾ ਜਹਾਜਨ, ਆਪੇ ਵੇਖ ਵਖਾਈਆ। ਆਪੇ ਹੋਏ ਨਾਰ ਬਾਂਝਨ, ਪੂਤ ਸਪੂਤਾ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਉਪਾਈਆ। ਆਪ ਆਪਣਾ ਹਰਿ ਉਪਾ, ਆਪ ਆਪਣਾ ਨਾਉਂ ਧਰਾਇੰਦਾ। ਨਰ ਨਿਰੰਕਾਰ ਆਪ ਅਖਵਾ, ਸਰਬ ਪਸਾਰਾ ਆਪ ਕਰਾਇੰਦਾ। ਅਗੰਮ ਅਗੰਮ ਆਪ ਅਖਵਾ, ਅਲੱਖ ਅਲੱਖ ਸਮਾਇੰਦਾ। ਆਪ ਆਪਣਾ ਅੰਗ ਕਟਾ, ਆਪ ਆਪਣੀ ਜੋਤ ਜਗਾਇੰਦਾ। ਆਦਿ ਸ਼ਕਤੀ ਮਾਤ ਬਣਾ, ਪੂਤ ਸਪੂਤਾ ਗੋਦ ਉਠਾਇੰਦਾ। ਸ਼ਬਦ ਸੁਤ ਹਰਿ ਗੋਦ ਟਿਕਾ, ਅੰਮ੍ਰਿਤ ਸੀਰ ਪਿਆਇੰਦਾ। ਨਾ ਕੋਈ ਦੂਸਰ ਵੇਖ ਵਖਾ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਅੱਖਰ ਵੱਖਰ ਲਿਆ ਪੜ੍ਹਾ, ਨਾ ਕੋਈ ਵਿਦਿਆ ਬੂਝ ਬੁਝਾਇੰਦਾ। ਆਪ ਆਪਣੀ ਦਇਆ ਕਮਾ, ਆਪ ਆਪਣਾ ਸੰਗ ਨਿਭਾਇੰਦਾ। ਏਕਾ ਸਿਖਿਆ ਦਏ ਸਮਝਾ, ਚਰਨ ਧਿਆਨ ਰਖਾਇੰਦਾ। ਲੋਆਂ ਪੁਰੀਆਂ ਦਏ ਰਚਾ, ਬ੍ਰਹਿਮੰਡਾਂ ਵਿਚ ਸਮਾਇੰਦਾ। ਬ੍ਰਹਮਾ ਵਿਸ਼ਨੂੰ ਸ਼ਿਵ ਸੇਵਾ ਲਾ, ਸਾਚੀ ਸੇਵ ਕਮਾਇੰਦਾ। ਅਲੱਖ ਅਭੇਵਾ ਆਪ ਅਖਵਾ, ਅਲੱਖ ਨਿਰਜੰਣ ਜੋਤ ਜਗਾਇੰਦਾ। ਸੁਰਪਤ ਦੇਵਾ ਸੰਗ ਰਲਾ, ਕਰੋੜ ਤੇਤੀਸਾ ਧਾਮ ਸੁਹਾਇੰਦਾ। ਲੱਖ ਚੁਰਾਸੀ ਬਣਤ ਬਣਾ, ਜੀਵਾਂ ਜੰਤਾਂ ਵਿਚ ਸਮਾਇੰਦਾ। ਸਾਧਾਂ ਸੰਤਾਂ ਮਾਣ ਦਵਾ, ਆਤਮ ਅੰਤਰ ਗਿਆਨ ਜਣਾਇੰਦਾ। ਨਾਦੀ ਧੁਨ ਇਕ ਵਜਾ, ਬ੍ਰਹਿਮਾਦੀ ਆਪ ਵਜਾਇੰਦਾ। ਮੋਹਣ ਮਾਧਵ ਮਾਧੋ ਮਾਧੀ ਦਇਆ ਕਮਾ, ਬੋਧ ਅਗਾਧੀ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਇੰਦਾ। ਲੋਕਮਾਤ ਹਰਿ ਖੇਲ ਅਪਾਰਾ, ਸਾਚੀ ਰਚਨ ਰਚਾਈਆ। ਆਪੇ ਦੁਸ਼ਟ ਹੋਏ ਹੰਕਾਰਾ, ਆਪੇ ਗੜ੍ਹ ਸੁਹਾਈਆ। ਆਪ ਆਪਣਾ ਲਏ ਅਵਤਾਰਾ, ਆਪੇ ਕਰੇ ਲੜਾਈਆ। ਸਤਿਜੁਗ ਖੇਲ ਅਪਰ ਅਪਾਰਾ, ਵਡ ਵੱਡੀ ਵਡਿਆਈਆ। ਆਵੇ ਜਾਵੇ ਵਾਰੋ ਵਾਰਾ, ਲੇਖ ਨਾ ਲਿਖਿਆ ਜਾਈਆ। ਖੇਲੇ ਖੇਲਣਹਾਰਾ, ਪੁਰਖ ਅਕਾਲਾ ਆਪ ਅਖਵਾਈਆ। ਆਪੇ ਤੋੜੇ ਜਗਤ ਜੰਜਾਲਾ, ਆਪੇ ਫੰਦਨ ਪਾਈਆ। ਤ੍ਰੈਗੁਣ ਮਾਇਆ ਕਰੇ ਮਾਲੋ ਮਾਲਾ, ਸਚ ਭੰਡਾਰਾ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਸਤਿਜੁਗ ਤੇਰਾ ਖੇਲ ਅਪਾਰਾ, ਹਰਿ ਸਾਚੀ ਜੋਤ ਜਗਾਇੰਦਾ। ਵਾਰ ਅਠਾਰਾਂ ਲਏ ਅਵਤਾਰਾ, ਧਰਨੀ ਧਰਤ ਸੁਹਾਇੰਦਾ। ਰੂਪ ਅਨੂਪਾ ਹਰਿ ਕਰਤਾਰਾ, ਸਤਿ ਸਰੂਪਾ ਵੇਸ ਵਟਾਇੰਦਾ। ਇਕ ਅਕੱਲਾ ਏਕੰਕਾਰਾ, ਅਕਲ ਕਲਾ ਸਮਾਇੰਦਾ। ਆਪ ਆਪਣੀ ਬੰਨੇ ਧਾਰਾ, ਆਪ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਪਾਰ ਕਰਾਇੰਦਾ। ਸਤਿਜੁਗ ਸਾਚੇ ਪਾਰ ਕਿਨਾਰਾ, ਹਰਿ ਸਾਚੀ ਦਇਆ ਕਮਾਈਆ। ਖੇਲੇ ਖੇਲ ਵਿਚ ਸੰਸਾਰਾ, ਅਚਰਜ ਬਣਤ ਬਣਾਈਆ। ਆਪੇ ਹੋਏ ਦੁਸ਼ਟ ਦੁਰਾਚਾਰਾ, ਕੁਕਰਮੀ ਕਰਮ ਕਮਾਈਆ। ਆਪੇ ਭਗਤੀ ਭਰ ਭੰਡਾਰਾ, ਭਵ ਸਾਗਰ ਪਾਰ ਕਰਾਈਆ। ਆਪੇ ਖੰਡਾ ਤੇਜ਼ ਕਟਾਰਾ, ਤੀਰ ਕਮਾਨ ਆਪ ਉਠਾਈਆ। ਆਪੇ ਜੋਧਾ ਸੂਰ ਬਲੀ ਬਲਕਾਰਾ, ਸੂਰਬੀਰ ਆਪ ਅਖਵਾਈਆ। ਆਪੇ ਹੋਏ ਸ਼ਾਹ ਸਵਾਰਾ, ਸ਼ਾਹ ਅਸਵਾਰ ਆਪ ਅਖਵਾਈਆ। ਆਪੇ ਜੇਰਜ ਅੰਡਾਂ ਕਰ ਪਸਾਰਾ, ਉਤਭੁਜ ਸੇਤਜ ਵਿਚ ਸਮਾਈਆ। ਆਪੇ ਬ੍ਰਹਿਮੰਡਾਂ ਕਰ ਜੈਕਾਰਾ, ਆਪੇ ਰਿਹਾ ਸੁਣਾਈਆ। ਆਪੇ ਲੋਆਂ ਪੁਰੀਆਂ ਦਏ ਅਧਾਰਾ, ਆਪੇ ਮੇਟ ਮਿਟਾਈਆ। ਆਪੇ ਗਗਨ ਪਤਾਲਾਂ ਲਾਏ ਨਾਅਰਾ, ਆਪੇ ਮੁਖ ਭਵਾਈਆ। ਆਪੇ ਕਰੇ ਹਾਹਾਕਾਰਾ, ਆਪੇ ਜੈ ਜੈਕਾਰ ਕਰਾਈਆ। ਆਪੇ ਕਰੇ ਸਚ ਪਿਆਰਾ, ਆਪੇ ਦਰ ਦੁਰਕਾਈਆ। ਆਪੇ ਹੋਏ ਨਾਮ ਅਧਾਰਾ, ਆਪੇ ਰਿਹਾ ਸਮਝਾਈਆ। ਆਪੇ ਸ਼ਸਤਰ ਬਸਤਰ ਤੇਜ਼ ਕਟਾਰਾ, ਆਪੇ ਹੱਥ ਰਖਾਈਆ। ਆਪੇ ਅੰਦਰ  ਆਪੇ ਬਾਹਰਾ, ਗੁਪਤ ਜ਼ਾਹਿਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਸ੍ਰਿਸ਼ਟ ਸਬਾਈਆ। ਤ੍ਰੇਤਾ ਤੇਰਾ ਕਰਿਆ ਵੇਸ, ਤੇਰੀ ਧਾਰ ਚਲਾਈਆ। ਆਪੇ ਹੋਏ ਨਰ ਨਰੇਸ਼, ਨਰ ਨਰਾਇਣ ਆਪ ਅਖਵਾਈਆ। ਆਪੇ ਹੋਏ ਦੇਸ ਪਰਦੇਸ਼, ਦਹਿ ਦਿਸ਼ਾ ਫੇਰੀ ਪਾਈਆ। ਆਪੇ ਪੂਜੇ ਗਣਪਤ ਗਣੇਸ਼, ਸ਼ਿਵ ਸ਼ੰਕਰ ਆਪ ਮਨਾਈਆ। ਆਪੇ ਬ੍ਰਹਮਾ ਵਿਸ਼ਨ ਮਹੇਸ਼, ਦਰ ਦਰਵੇਸ਼ ਆਪ ਅਖਵਾਈਆ। ਆਪੇ ਹੋਏ ਧਾਰੀ ਕੇਸ, ਆਪੇ ਮੂੰਡ ਮੁੰਡਾਈਆ। ਆਪੇ ਜਾਣੇ ਆਪਣਾ ਵੇਸ, ਭੇਖਾਧਾਰੀ ਆਪ ਹੋ ਜਾਈਆ। ਆਪੇ ਰੱਖੇ ਖੁਲ੍ਹੜੇ ਕੇਸ, ਆਪੇ ਨੇਤਰ ਰੋ ਰੋ ਨੀਰ ਵਹਾਈਆ। ਆਪ ਆਪਣੀ ਕਰੇ ਅਦੇਸ਼, ਘਰ ਆਪਣੇ ਅਲੱਖ ਜਗਾਈਆ। ਆਪੇ ਜੋਤੀ ਕਰ ਪਰਵੇਸ਼, ਆਪੇ ਲਏ ਬੁਝਾਈਆ। ਆਪੇ ਸੁੱਤਾ ਬਾਸ਼ਕ ਸੇਜ, ਸਾਗੋ ਪਾਂਗ ਹੰਢਾਈਆ। ਆਪ ਆਪਣੇ ਨੇਤਰ ਰਿਹਾ ਵੇਖ, ਨੈਣ ਮੁੰਧਾਰਾ ਆਪ ਅਖਵਾਈਆ। ਆਪੇ ਲਿਖਣਹਾਰਾ ਲੇਖ, ਆਪੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਤ੍ਰੇਤੇ ਹੋਏ ਸਹਾਈਆ। ਜੁਗ ਤ੍ਰੇਤਾ ਰਾਮ ਰਮਈਆ, ਰਾਮਾ ਰਾਮ ਅਖਵਾਇਆ। ਆਪੇ ਹੋਏ ਸੱਜਣ ਸਈਆ, ਸਗਲਾ ਸੰਗ ਨਿਭਾਇਆ। ਆਪ ਚਲਾਏ ਆਪਣੀ ਨਈਆ, ਸਾਚਾ ਨਾਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਊ ਗ਼ਰੀਬ ਨਿਮਾਣੇ ਪਾਰ ਕਰਾਇਆ। ਗ਼ਰੀਬ ਨਿਮਾਣੇ ਪਾਵੇ ਸਾਰ, ਹਰਿਜਨ ਗਲੇ ਲਗਾਈਆ। ਏਕਾ ਦੇਵੇ ਨਾਮ ਆਧਾਰ, ਨੇਤਰ ਲੋਚਣ ਦਰਸ਼ਨ ਸਹਿਜ ਸਬਾਈਆ। ਜੋ ਜਨ ਰਸਨਾ ਰਹੇ ਉਚਾਰ, ਮੇਲ ਮਿਲਾਏ ਸਹਿਜ ਸੁਖਦਾਈਆ। ਆਪਣਾ ਬਖ਼ਸ਼ੇ ਆਪ ਪਿਆਰ, ਆਦਿ ਅੰਤ ਹੋਏ ਸਹਾਈਆ। ਤ੍ਰੇਤਾ ਤ੍ਰੀਆ ਵੇਸ ਕਰਤਾਰ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਦੁਆਪਰ ਦੂਆ ਦੋਏ ਵੇਖ, ਹਰਿ ਵੇਖੇ ਦੋ ਜਹਾਨਾ। ਆਪੇ ਲਿਖਣਹਾਰਾ ਲੇਖ, ਪਾਰਬ੍ਰਹਮ ਸ੍ਰੀ ਭਗਵਾਨਾ। ਆਪਣੇ ਨੇਤਰ ਆਪੇ ਪੇਖ, ਆਪੇ ਗੋਪੀ ਆਪੇ ਕਾਹਨਾ। ਆਪੇ ਹੋਏ ਰਿਖੀ ਰਿਖੇਸ਼, ਆਪੇ ਗਵਰਧਨ ਹੱਥ ਟਿਕਾਨਾ। ਆਪੇ ਹੋਏ ਨਰ ਨਰੇਸ਼, ਆਪੇ ਮਾਰੇ ਕੰਸ ਬਲਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜਗਤ ਜਹਾਨਾ। ਦੁਆਪਰ ਤੇਰਾ ਖੇਲ ਮਹਾਨਾ, ਹਰਿ ਆਪਣੀ ਕਲ ਵਰਤਾਈਆ। ਪਰਗਟ ਹੋ ਵਿਚ ਜਹਾਨਾ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਜਗਤ ਨਿਮਾਣੇ ਦੇਵੇ ਮਾਣਾ, ਬਿਪਰ ਸੁਦਾਮਾ ਗਲੇ ਲਗਾਈਆ। ਅੰਤਮ ਵੇਖੇ ਖੇਲ ਮੈਦਾਨਾ, ਦੋ ਧੜ ਆਪ ਕਰਾਈਆ। ਪਕੜੇ ਉਠਾਏ ਜੋਧੇ ਸੂਰਬੀਰ ਬਲੀ ਬਲਵਾਨਾ, ਆਦਿ ਅੰਤ ਇਕ ਜਣਾਈਆ। ਨਾ ਕੋਈ ਚਿੱਲਾ ਤੀਰ ਕਮਾਨਾ, ਖੰਡਾ ਸ਼ਸਤਰ ਨਾ ਹੱਥ ਉਠਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਰਥ ਰਥਵਾਹੀ ਆਪ ਅਖਵਾਈਆ। ਗੀਤਾ ਗਿਆਨ ਇਕ ਮਹਾਨਾ, ਦੇ ਅਰਜਨ ਮਤ ਸਮਝਾਈਆ। ਗੜ੍ਹ ਹੰਕਾਰੀ ਤੋੜ ਤੁੜਾਨਾ, ਦਰਯੋਧਨ ਦਏ ਸਜ਼ਾਈਆ। ਕਲਜੁਗ ਵੇਖੇ ਮਾਰ ਧਿਆਨਾ, ਦੂਰ ਦੁਰਾਡਾ ਮੁਖ ਉਠਾਈਆ। ਦੁਆਪਰ ਸੁੱਤਾ ਵਿਚ ਮੈਦਾਨਾ, ਦੋਏ ਪੈਰ ਵਿਛਾਈਆ। ਜੀਵ ਜੰਤ ਸਭ ਲੇਖੇ ਲਾਨਾ, ਅਖਸ਼ੂਨੀ ਅਠਾਰਾਂ ਰਿਹਾ ਭਰਾਈਆ। ਇਕ ਅਖਸ਼ੂਨੀ ਅਠਾਈ ਲੱਖ ਲਿਖਾਨਾ, ਲੇਖਾ ਆਪਣੇ ਹੱਥ ਰਖਾਈਆ। ਯਾਦੂ ਬੰਸੀ ਭੇਟ ਚੜ੍ਹਾਨਾ, ਦੁਰਬਾਸਾ ਦਏ ਵਧਾਈਆ। ਆਪ ਆਪਣਾ ਕਰ ਪਰਵਾਨਾ, ਆਪ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਦਿਸ ਕਿਸੇ ਨਾ ਆਈਆ। ਕਲਜੁਗ ਕੂੜਾ ਵਡ ਬਲਕਾਰਾ, ਲੋਕਮਾਤ ਉਠ ਧਾਇਆ। ਧਰਤ ਮਾਤ ਤੇਰਾ ਸੁਤ ਦੁਲਾਰਾ, ਆਪ ਆਪਣੀ ਲਏ ਅੰਗੜਾਇਆ। ਜੂਠ ਝੂਠ ਕਰੇ ਤਨ ਸ਼ੰਗਾਰਾ, ਮਾਇਆ ਮਮਤਾ ਬਸਤਰ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰ, ਸਚ ਕਿਨਾਰ ਤਨ ਸਾਚੇ ਰਿਹਾ ਸਜਾਇਆ। ਹਉਮੇ ਹੰਗਤਾ ਹੋ ਅਸਵਾਰ, ਜੋਧਾ ਬੀਰ ਅਖਵਾਇਆ। ਭੁੱਖਾ ਨੰਗਾ ਕਰੇ ਹਾਹਾਕਾਰ ਚਾਰੋਂ ਕੁੰਟ ਰਿਹਾ ਕੁਰਲਾਇਆ। ਦਹਿ ਦਿਸ਼ਾ ਵੇਖੇ ਅੱਖ ਉਘਾੜ, ਆਪ ਆਪਣਾ ਰੂਪ ਵਟਾਇਆ। ਸੰਗ ਰਖਾਈ ਪੰਚਮ ਧਾੜ, ਲੱਖ ਚੁਰਾਸੀ ਰਿਹਾ ਸੁਣਾਇਆ। ਅੱਠੇ ਪਹਿਰ ਫਿਰੇ ਵਾਹੋ ਦਾਹੀ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੇਰਾ ਪਾਇਆ। ਜੀਵਾਂ ਜੰਤਾਂ ਸਾਧਾਂ ਸੰਤਾਂ ਟੋਹੇ ਨਾੜ ਨਾੜ, ਸਤਿ ਧਰਮ ਰਹਿਣ ਨਾ ਪਾਇਆ। ਅੱਗ ਲਗਾਏ ਬਹੱਤਰ ਨਾੜ, ਪੰਚਮ ਤਤ ਜਲਾਇਆ। ਤ੍ਰੈਗੁਣ ਮਾਇਆ ਰਹੀ ਸਾੜ, ਨਾ ਦਿਸੇ ਕੋਈ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਖੇਲ ਖਿਲਾਇਆ। ਕਲਜੁਗ ਜੋਧਾ ਸੂਰ ਬਲਕਾਰਾ, ਏਕਾ ਏਕ ਅਖਵਾਇਆ। ਏਕਾ ਮਾਰੇ ਆਪਣਾ ਨਾਅਰਾ, ਜੈ ਜੈ ਜੈਕਾਰ ਕਰਾਇਆ। ਨਾਲ ਮੰਗੇ ਮੰਗ ਅਪਰ ਅਪਾਰਾ, ਸੰਗ ਮੁਹੰਮਦ ਚਾਰ ਯਾਰਾ ਅੱਲਾ ਰਾਣੀ ਲਏ ਪਰਨਾਇਆ। ਦੋਹਾਂ ਮੇਲਾ ਵਿਚ ਸੰਸਾਰਾ, ਐੜਾ ਅਥਰਬਣ ਖੇਲ ਅਪਾਰਾ, ਐਨਲਹੱਕ ਨਾਅਰਾ ਲਾਇਆ। ਖ਼ੁਦੀ ਖ਼ੁਦਾਈ ਕਰ ਉਜਿਆਰਾ, ਪਰਵਰਦਿਗਾਰ ਬੇਪਰਵਾਹੀ ਦਏ ਸਹਾਰਾ, ਮੇਲ ਮਿਲਾਏ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਕਲਮਾ ਹੱਕ ਹਕੀਕਤ ਹਰਿ ਸਾਚੇ ਸ਼ਬਦ ਜਣਾਈਆ। ਸਚ ਖ਼ੁਦਾਏ ਲਾਸ਼ਰੀਕ, ਲਾਸ਼ਰੀਕ ਕਵਣ ਅਖਵਾਈਆ। ਕਲਜੁਗ ਰੱਖੀ ਇਕ ਉਡੀਕ, ਹਰਿ ਮੁਹੰਮਦ ਸੰਗ ਰਖਾਈਆ। ਅਹਿਮਦ ਮੰਗੇ ਇਕ ਤਾਰੀਖ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਮੁਹੰਮਦ ਤੇਰੀ ਪੂਰੀ ਆਸ, ਪ੍ਰਭ ਸਾਚਾ ਆਪ ਕਰਾਇੰਦਾ। ਚਾਰ ਯਾਰੀ ਕਰ ਪਰਕਾਸ਼, ਅੱਲਾ ਰਾਣੀ ਮਤਾ ਪਕਾਇੰਦਾ। ਪੀਰ ਦਸਤਗੀਰ ਖੇਲ ਤਮਾਸ਼, ਦੀਨ ਅਲਾਹੀ ਵੇਖ ਵਖਾਇੰਦਾ। ਚੌਦਾਂ ਤਬਕਾਂ ਜ਼ਿਮੀ ਅਸਮਾਨ ਅਕਾਸ਼, ਤੇਰੀ ਧਾਰ ਚਲਾਇੰਦਾ। ਗੋਰ ਦਬੌਣਾ ਹੱਡ ਮਾਸ, ਧਰਤ ਧਵਲ ਸੁਹਾਇੰਦਾ। ਏਕਾ ਕਲਮਾ ਰਸਨ ਸਵਾਸ, ਮੁਕਾਮੇ ਹੱਕ ਪੁਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਮੁਹੰਮਦ ਮੰਗੀ ਏਕਾ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਪਾਰਬ੍ਰਹਮ ਪ੍ਰਭ ਤੇਰਾ ਸੰਗ, ਲੋਕਮਾਤ ਵੇਖ ਵਖਾਈਆ। ਕਲਜੁਗ ਵੱਜੇ ਇਕ ਮਰਦੰਗ, ਚਾਰੋਂ ਕੁੰਟ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਰਿਹਾ ਸੁਣਾਈਆ। ਕਲਜੁਗ ਅੰਤਮ ਅੰਤਮ ਔਣਾ, ਹਰਿ ਸਾਚਾ ਅੰਤ ਕਰਾਈਆ। ਸਚ ਮਹੱਲਾ ਮੇਲ ਮਿਲੌਣਾ, ਪੂਰਨ ਆਸ ਕਰਾਈਆ। ਸੰਮਤ ਚੌਦਾਂ ਚੌਦਾਂ ਲੋਕ ਸੁਹੌਣਾ, ਚੌਦਾਂ ਤਬਕਾ ਵੱਜੇ ਵਧਾਈਆ। ਤ੍ਰੈਲੋਕ ਪ੍ਰਭ ਆਪ ਉਠੌਣਾ, ਰਵ ਸਸ ਰਹੇ ਕੁਰਲਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਰਵੌਣਾ, ਨੇਤਰ ਰੋ ਰੋ ਨੀਰ ਵਹਾਈਆ। ਲੱਖ ਚੁਰਾਸੀ ਹਾਹਾਕਾਰ ਕਰੌਣਾ, ਵਰਭੰਡੀ ਦਏ ਦੁਹਾਈਆ। ਇਕ ਮੁਹੰਮਦ ਤੇਰਾ ਸੰਗ ਨਿਭੌਣਾ, ਸਦੀ ਚੌਧਵੀਂ ਦਏ ਵਡਿਆਈਆ। ਅਮਾਮ ਮਹਿੰਦੀ ਹਰਿ ਨਾਉਂ ਰਖੌਣਾ, ਪਰਗਟ ਹੋਏ ਨੂਰੋ ਨੂਰ ਅਲਾਹੀਆ। ਮੁਖ ਨਕ਼ਾਬ ਇਕ ਰਖੌਣਾ, ਏਕਾ ਪੜਦਾ ਪਾਈਆ। ਕਾਲਾ ਸੂਸਾ ਤਨ ਛੁਹੌਣਾ, ਮੱਕਾ ਮਦੀਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹੰਮਦੀ ਦੀਨਾ ਦਏ ਮਿਟਾਈਆ। ਦੀਨ ਮੁਹੰਮਦੀ ਤੇਰੀ ਧਾਰ, ਕਲ ਕਲਜੁਗ ਆਪ ਚਲਾਈਆ। ਸਦੀ ਚੌਧਵੀ ਦੇਵੇ ਮਾਰ, ਖ਼ੁਦੀ ਖ਼ੁਦਾਈ ਮਿਟਾਈਆ। ਅਗੈਬ ਅਗੈਬੀ ਹੋ ਤਿਆਰ, ਅਜ਼ਮਤ ਇਕ ਵਖਾਈਆ। ਪੁਨ ਸਵਾਬ ਨਾ ਕਰੇ ਵਿਚਾਰ, ਦੋ ਦੋ ਆਬ ਪਾਰ ਕਰਾਈਆ। ਸ਼ਾਹ ਨਵਾਬ ਹਰਿ ਕਰਤਾਰ, ਦੇਵੇ ਅਜ਼ਾਬ ਅੰਤ ਸਜ਼ਾਈਆ। ਪਰਗਟ ਹੋ ਹੱਕ ਜਨਾਬ, ਹੱਕ ਹਕੀਕਤ ਵੇਖ ਵਖਾਈਆ। ਆਪੇ ਹੋਏ ਮਹਿਬੂਬ ਅਹਿਬਾਬ, ਏਕਾ ਕਲਮਾ ਅੱਲਾ ਅਲਾਹੀਆ। ਸਦੀ ਚੌਧਵੀ ਸੁਣੇ ਫਰਯਾਦ, ਸਦੀ ਚੌਧਵੀਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਾਂ ਜੰਤਾਂ ਦਏ ਵਰ, ਰੋਗ ਸੋਗ ਚਿੰਤ ਮਿਟਾਈਆ। ਜੀਵ ਜੰਤ ਰਹੇ ਕੁਰਲਾ, ਦਿਵਸ ਰੈਣ ਕਰਨ ਪੁਕਾਰਾ। ਧਰਤ ਮਾਤ ਮਾਰੇ ਧਾ, ਨੇਤਰ ਰੋਵੇ ਜ਼ਾਰੋ ਜ਼ਾਰਾ। ਪੁਰਖ ਅਬਿਨਾਸ਼ੀ ਬੇਪਰਵਾਹ, ਸੁਣੇ ਸੁਣਾਏ ਸੁਨਣੇਹਾਰਾ। ਆਪੇ ਪਕੜਨਹਾਰਾ ਬਾਂਹ, ਆਪੇ ਦਏ ਸਹਾਰਾ। ਸਾਧਾਂ ਸੰਤਾਂ ਭੁਲਿਆ ਨਾਂ, ਨਾ ਕੋਈ ਦਿਸੇ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰਾ। ਖੇਲੇ ਖੇਲ ਹਰਿ ਕਰਤਾਰ, ਆਪਣੀ ਦਇਆ ਕਮਾਈਆ। ਨਾਨਕ ਨਾਮੇ ਲੈ ਅਵਤਾਰ, ਨਿਰਗੁਣ ਜੋਤ ਜਗਾਈਆ। ਨਿਰਗੁਣ ਸਰਗੁਣ ਕਰ ਪਿਆਰ, ਸਹਿਜ ਸਹਿਜ ਸਮਾਈਆ। ਅੰਦਰ ਮੰਦਰ ਕਰ ਉਜਿਆਰ, ਦੀਪਕ ਜੋਤ ਜਗਾਈਆ। ਸ਼ਬਦੀ ਸ਼ਬਦ ਭਰੇ ਭੰਡਾਰ, ਸ਼ਬਦੀ ਸ਼ਬਦ ਉਪਾਈਆ। ਸ਼ਬਦੀ ਮੇਲਾ ਕੰਤ ਭਤਾਰ, ਸ਼ਬਦੀ ਸ਼ਬਦ ਸਮਾਈਆ। ਸ਼ਬਦ ਗੁਰ ਪਾਵੇ ਸਾਰ, ਗੁਰ ਸ਼ਬਦ ਵੱਡੀ ਵਡਿਆਈਆ। ਨਾਨਕ ਦੇਵੇ ਇਕ ਅਧਾਰ, ਹਰਿ ਆਪਣੀ ਬੂਝ ਬੁਝਾਈਆ। ਆਪੇ ਬਖ਼ਸ਼ੇ ਚਰਨ ਪਿਆਰ, ਆਪਣਾ ਨਾਤਾ ਆਪ ਜੁੜਾਈਆ। ਨਾਨਕ ਔਣਾ ਦਰ ਦਰਬਾਰ, ਬੋਧ ਅਗਾਧਾ ਕਰੇ ਸੁਣਾਈਆ। ਦਰ ਦਵਾਰੇ ਬਣ ਭਿਖਾਰ, ਮੰਗਣਾ ਸਾਚਾ ਮਾਹੀਆ। ਦੇਵੇ ਵਸਤ ਹਰਿ ਅਪਾਰ, ਦਿਸ ਕਿਸੇ ਨਾ ਆਈਆ। ਨਾਨਕ ਦਰ ਦਰਵੇਸ਼ਾ ਗਿਆ ਘਰ ਸੱਚੀ ਸਰਕਾਰ, ਏਕਾ ਅਲੱਖ ਜਗਾਈਆ। ਆਦਿ ਨਿਰੰਜਣ ਜੈ ਜੈਕਾਰ, ਜੈਕਾਰਾ ਇਕ ਸੁਣਾਈਆ। ਪੁਰਖ ਅਬਿਨਾਸ਼ੀ ਜੋਤ ਨਿਰੰਕਾਰ, ਨਿਰਗੁਣ ਵੇਖ ਵਖਾਈਆ। ਆਪਣੀ ਧੁਨ ਆਪੇ ਕਰੇ ਜੈਕਾਰ, ਆਪਣਾ ਰਾਗ ਅਲਾਈਆ। ਨਾਨਕ ਦਰਵੇਸ਼ੀ ਹੋਣਾ ਖ਼ਬਰਦਾਰ, ਪਾਰਬ੍ਰਹਮ ਕਰੇ ਜਣਾਈਆ। ਸੋ ਪੁਰਖ ਨਿਰੰਜਣ ਸੱਚੀ ਸਰਕਾਰ, ਹੰ ਨਾਨਕ ਵਿਚ ਸਮਾਈਆ। ਹੰ ਅੰਗ ਇਕ ਨਿਰੰਕਾਰ, ਸਾਚਾ ਸੰਗ ਨਿਭਾਈਆ। ਸੋਹੰ ਸ਼ਬਦ ਤੇਰੀ ਆਤਮ ਧਾਰ, ਤੇਰਾ ਮੇਰਾ ਰੂਪ ਸਮਾਈਆ। ਖੇਲਾਂ ਖੇਲ ਅਪਰ ਅਪਾਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਆਪ ਆਪਣੇ ਗਲੇ ਲਗਾਈਆ। ਨਾਨਕ ਗੁਰ ਢਹਿ ਪਿਆ ਚਰਨ  ਦਵਾਰ, ਹਰਿ ਸਚ ਤੇਰੀ ਸਰਨਾਈਆ। ਮੰਗਣ ਆਇਆ ਭਿਖਿਆ ਤੇਰੇ ਠਾਂਡੇ ਦਰ ਦਰਬਾਰ, ਪੂਰਨ ਇਛਿਆ ਦਈਂ ਕਰਾਈਆ। ਕਰਤਾ ਪੁਰਖ ਸੁਣੇ ਪੁਕਾਰ, ਦੇ ਮਤ ਨਾਨਕ ਸਮਝਾਈਆ । ਨਾਨਕ ਤੇਰੀ ਵਸਤ ਅਪਾਰ, ਤੇਰੀ ਝੋਲੀ ਪਾਈਆ। ਜੀਵਾਂ ਜੰਤਾਂ ਪੌਣੀ ਸਾਰ, ਚਾਰ ਵਰਨ ਇਕ ਜਣਾਈਆ। ਊਚਾਂ ਨੀਚਾਂ ਇਕ ਅਧਾਰ, ਏਕਾ ਘਰ ਸੁਹਾਈਆ । ਨਾਮ ਸਤਿ ਜਗ ਅਪਰ ਅਪਾਰ, ਏਕਾ ਮੰਤਰ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਾਮਾ ਝੋਲੀ ਪਾਈਆ। ਸਤਿ ਨਾਮ ਹਰਿ ਮੰਤਰ ਦ੍ਰਿੜਾ, ਨਾਨਕ ਗੁਰ ਸਮਝਾਇੰਦਾ। ਜੀਵਾਂ ਜੰਤਾਂ ਰਾਹੇ ਪਾ, ਕਲਜੁਗ ਦੁੱਖ ਮਿਟਾਇੰਦਾ। ਮੂਰਖ ਧੰਦੇ ਦੇਵੇ ਲਾ, ਸਚ ਸਮਗਰੀ ਇਕ ਵਖਾਇੰਦਾ। ਪਾਪੀ ਗੰਦੇ ਫੜ ਫੜ ਬਾਂਹ, ਅੰਮ੍ਰਿਤ ਜਾਮ ਪਿਆਇੰਦਾ। ਸਦ ਬਖ਼ਸ਼ਿੰਦੇ ਓਟ ਤਕਾ, ਤੇਰਾ ਸੰਗ ਰਖਾਇੰਦਾ। ਤਨ ਚੋਟ ਨਗਾਰੇ ਇਕ ਲਗਾ, ਸਾਚਾ ਤਾਲ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਇਹ ਸਮਝਾਇੰਦਾ। ਸਚ ਵਸਤ ਹਰਿ ਝੋਲੀ ਪਾ, ਨਾਨਕ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਚਰਨੀ ਡਿਗਾ ਆ, ਦੋਏ ਜੋੜ ਪੜਾ ਸਰਨਾਈਆ। ਪਾਰਬ੍ਰਹਮ ਤੇਰਾ ਵੇਖਾ ਰਾਹ, ਲੋਕਮਾਤ ਰਾਹ ਤਕਾਈਆ। ਨਾਮ ਸਤਿ ਦਿਆਂ ਜਪਾ, ਜਾਗਰਤ ਜੋਤ ਜਗਾਈਆ । ਕਲਜੁਗ ਜੀਵ ਕਰਨ ਜੋ ਨਾਂਹ, ਤੇਰੇ ਭਾਣੇ ਵਿਚ ਸਮਾਈਆ । ਆਦਿ ਅੰਤ ਕੋਈ ਜਾਣੇ ਨਾਂ, ਤੂੰ ਦਾਤਾ ਬੇਪਰਵਾਹੀਆ। ਕਲਜੁਗ ਨਿਥਾਵਿਆਂ ਦੇਵੇ ਸਾਚਾ ਥਾਂ, ਤੇਰੀ ਓਟ ਤਕਾਈਆ। ਪਾਰਬ੍ਰਹਮ ਤੂੰ ਬੇਪਰਵਾਹ, ਤੇਰਾ ਅੰਤ ਕੋਈ ਨਾ ਪਾਈਆ। ਆਪੇ ਪਿਤਾ ਆਪੇ ਮਾਂ, ਬਾਲ ਅੰਞਾਣੇ ਗੋਦ ਉਠਾਈਆ। ਨਾਨਕ ਮੰਗੇ ਤੇਰੀ ਠਾਂਡੀ ਛਾਂ, ਤੇਰੇ ਚਰਨਾਂ ਸੀਸ ਟਿਕਾਈਆ। ਪਾਰਬ੍ਰਹਮ ਪ੍ਰਭ ਦਏ ਸਹਾਰਾ, ਨਾਨਕ ਧੀਰ ਧਰਾਇੰਦਾ। ਨਾਨਕ ਗੁਰ ਲੈ ਅਵਤਾਰਾ, ਤੇਰਾ ਰੂਪ ਵਟਾਇੰਦਾ। ਨਾਮ ਸਤਿ ਜਗਤ ਜੈਕਾਰਾ, ਤੇਰੀ ਰਸਨਾ ਗਾਇੰਦਾ। ਤੇਰਾ ਮੇਰਾ ਇਕ ਪਿਆਰਾ, ਸੋਹੰ ਵਿਚੋਲਾ ਵਿਚ ਰਖਾਇੰਦਾ। ਦੋ ਜਹਾਨਾਂ ਵਸਨਾ ਬਾਹਰਾ, ਸਾਚਾ ਢੋਲਾ ਆਪ ਉਪਾਇੰਦਾ। ਚਰਨ ਗੋਲਾ ਮੰਗੇ ਮੰਗ ਭਿਖਾਰਾ, ਸਾਚਾ ਤੋਲਾ ਤੋਲ ਤੁਲਾਇੰਦਾ। ਦਸ ਜਾਮੇ ਤੇਰੀ ਬੰਨੇ ਧਾਰਾ, ਤੇਰਾ ਰੰਗ ਰੰਗਾਇੰਦਾ। ਆਪੇ ਨਾਮ ਆਪੇ ਖੰਡਾ ਹੋਏ ਦੋ ਧਾਰਾ, ਆਪੇ ਸਾਂਤਕ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਇਹ ਸਮਝਾਇੰਦਾ। ਨਾਨਕ ਗੁਰ ਮੰਗੇ ਦਾਨਾ, ਪ੍ਰਭ ਅੱਗੇ ਝੋਲੀ ਡਾਹੀਆ। ਸਤਿ ਪੁਰਖ ਤੇਰਾ ਸਤਿ ਪਰਵਾਨਾ, ਹਰਿ ਹਿਰਦੇ ਗਿਆ ਵਸਾਈਆ। ਲੋਕਮਾਤ ਬੰਨਾਂ ਸਾਚਾ ਗਾਨਾ, ਨਾਮ ਸਤਿ ਤੰਦ ਵਖਾਈਆ। ਕਲਜੁਗ ਜੋਧਾ ਸੂਰ ਬੜਾ ਬਲਵਾਨਾ, ਪੰਜੇ ਸ਼ਸਤਰ ਰਿਹਾ ਉਠਾਈਆ। ਪਰਗਟ ਹੋਇਆ ਵਿਚ ਮੈਦਾਨਾ, ਐੜਾ ਅਥਰਬਣ ਨਾਲ ਰਲਾਈਆ। ਐੜਾ ਅੱਲਾ ਰਾਣੀ ਹੋਏ ਪਰਧਾਨਾ, ਤੇਰਾ ਕਲਮਾ ਰਹੀ ਗਾਈਆ। ਸਤਿ ਧਰਮ ਗਿਆ ਨਿਸ਼ਾਨਾ, ਨਾ ਕੋਈ ਧੀਰ ਧਰਾਈਆ। ਨਾ ਕੋਈ ਖੰਡਾ ਤੀਰ ਕਮਾਨਾ, ਨਾਨਕ ਯੁਧ ਨਾ ਕੋਈ ਕਰਾਈਆ। ਬਾਲ ਅਞਾਣਾ ਤੇਰਾ ਬਾਲ ਨਿਧਾਨਾ, ਹਉਂ ਮੂਰਖ ਸਾਰ ਨਾ ਰਾਈਆ। ਪਾਰਬ੍ਰਹਮ ਪ੍ਰਭ ਗੁਣ ਨਿਧਾਨਾ, ਸਿਰ ਨਾਨਕ ਹੱਥ ਟਿਕਾਈਆ। ਤੇਰਾ ਝੂਲੇ ਧਰਮ ਨਿਸ਼ਾਨਾ, ਪ੍ਰਭ ਸਾਚਾ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੱਥ ਟਿਕਾਈਆ । ਨਾਨਕ ਗੁਰ ਵਰ ਘਰ ਪਾ, ਆਤਮ ਵੱਜੀ ਵਧਾਈਆ। ਪਾਰਬ੍ਰਹਮ ਤੇਰੀ ਸਾਚੀ ਸਰਨਾ, ਭੁੱਲ ਰਹੇ ਨਾ ਰਾਈਆ। ਤੇਰਾ ਨਾਮ ਇਕ ਜਪਾ, ਜਪਤ ਜਪਤ ਸੁੱਖ ਪਾਈਆ। ਤੇਰਾ ਅੰਤਮ ਵੇਖਾਂ ਲੋਕਮਾਤ ਰਾਹ, ਕਵਣ ਦਵਾਰੇ ਮੇਲਾ ਸਹਿਜ ਸਭਾਈਆ। ਪੁਰਖ ਅਬਿਨਾਸ਼ੀ ਰਿਹਾ ਸੁਣਾ, ਗੁਰ ਨਾਨਕ ਦਏ ਜਣਾਈਆ। ਕਲਜੁਗ ਵੇਲਾ ਅੰਤਮ ਜਾਏ ਆ, ਸਾਚੀ ਜੋਤ ਹੋਏ ਰੁਸ਼ਨਾਈਆ। ਨਿਹਕਲੰਕੀ ਜਾਮਾ ਪਾ, ਤੇਰਾ ਤੇਰੇ ਗੋਦ ਲਏ ਉਠਾਈਆ। ਏਕਾ ਨਾਮ ਦਏ ਜਪਾ, ਤੇਰੇ ਅੰਦਰ ਜੋ ਟਿਕਾਈਆ। ਤੇਰੀ ਸਤਾਰ ਦਏ ਵਜਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਹੰਗਤਾ ਦਏ ਮਿਟਾ, ਗੁਰਮੁਖਾਂ ਪੈਜ ਰਖਾਈਆ। ਸਾਚੀ ਸੰਗਤਾ ਲਏ ਬਣਾ, ਸੋਹੰ ਸਾਚਾ ਜਾਪ ਜਪਾਈਆ। ਏਕਾ ਰੰਗਣ ਰੰਗ ਦਏ ਚੜ੍ਹਾ, ਉਤਰ ਕਦੇ ਨਾ ਜਾਈਆ। ਨਾਮ ਖੰਡਾ ਇਕ ਵਖਾ, ਤਨ ਗਾਤਰੇ ਦਏ ਲਟਕਾਈਆ। ਸਾਚੇ ਪੌੜੇ ਆਪ ਚੜ੍ਹਾ, ਸਾਚਾ ਧਾਮ ਸੁਹਾਈਆ। ਏਕਾ ਅੱਖਰ ਦਏ ਪੜ੍ਹਾ, ਜਗਤ ਵਿਦਿਆ ਮਾਣ ਗਵਾਈਆ। ਪੰਜਾਂ ਤੱਤਾਂ ਨਾਲ ਦਏ ਲੜਾ, ਗੁਰਮਤ ਇਕ ਬੁਝਾਈਆ। ਗੜ੍ਹ ਹੰਕਾਰੀ ਦਏ ਤੁੜਾ, ਕਿਲਾ ਕੋਟ ਰਹਿਣ ਨਾ ਪਾਈਆ। ਤਨ ਚੋਟ ਨਗਾਰੇ ਇਕ ਲਗਾ, ਧੁੰਨ ਆਤਮ ਦਏ ਵਜਾਈਆ। ਸਾਚਾ ਰਾਗ ਇਕ ਸੁਣਾ, ਸ਼ਬਦ ਅਨਾਦੀ ਆਪੇ ਗਾਈਆ। ਗੁਰਮੁਖ ਸਾਚੇ ਲਏ ਮਿਲਾ, ਨਿਹਕਲੰਕ ਵੱਡੀ ਵਡਿਆਈਆ। ਨਿਰਮਲ ਬਾਤੀ ਦੀਪਕ ਜੋਤੀ ਦਏ ਜਗਾ, ਅੱਠੇ ਪਹਿਰ ਕਰੇ ਰੁਸ਼ਨਾਈਆ । ਵਰਨ ਗੋਤੀ ਦਏ ਮਿਟਾ, ਜ਼ਾਤ ਪਾਤ ਰਹਿਣ ਨਾ ਪਾਈਆ। ਨਾ ਕੋਈ ਪੁਸਤਕ ਪੋਥੀ ਲਏ ਪੜ੍ਹਾ, ਪੂਜਾ ਪਾਠ ਨਾ ਕੋਈ ਰਖਾਈਆ। ਏਕਾ ਰਸਨਾ ਨਾਮ ਜਪਾ, ਨਰ ਨਿਰੰਕਾਰਾ ਝੋਲੀ ਪਾਈਆ। ਏਕੰਕਾਰਾ ਮੇਲ ਮਿਲਾ, ਇਕ ਅਕੱਲਾ ਹੋਏ ਸਹਾਈਆ। ਸ਼ਬਦ ਜੈਕਾਰਾ ਸਾਚਾ ਲਾ, ਸਾਚੇ ਧਾਮ ਬਹਾਈਆ। ਦਸਮ ਦਵਾਰੀ ਦਏ ਸੁਹਾ, ਆਪਣੀ ਗੋਦ ਉਠਾਈਆ। ਦਸਮ ਦਵਾਰੀ ਬਾਹਰ ਕਢਾ, ਸਾਚੇ ਮਾਰਗ ਲਾਈਆ। ਸਾਚਾ ਮਾਰਗ ਆਪ ਚਲਾ, ਆਪੇ ਵੇਖ ਵਖਾਈਆ। ਸੋਹੰ ਦੇਸ਼ ਦਏ ਵਸਾ, ਗੁਰਮੁਖ ਸਾਚੇ ਹੋਏ ਸਹਾਈਆ। ਸੁਰਤ ਸ਼ਬਦ ਇਕ ਰੰਗ ਸਮਾ, ਏਕਾ ਲਿਵ ਲਾਈਆ। ਪੰਜ ਤਤ ਕੋਈ ਦੀਸੇ ਨਾ, ਹੱਡ ਮਾਸ ਨਾੜੀ ਰੱਤ ਰਹਿਣ ਨਾ ਪਾਈਆ। ਸ਼ਬਦ ਮਹੱਲਾ ਸਾਚਾ ਥਾਂ, ਹਰਿ ਸਾਚਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਈਆ। ਨਾਨਕ ਸੁਣਿਆ ਸਾਚਾ ਢੋਲਾ, ਸਚ ਘਰ ਵੱਜੇ ਵਧਾਈਆ। ਪੁਰਖ ਅਗੰਮੜੇ ਤੇਰਾ ਬੋਲਾ, ਤੇਰੀ ਧਾਰ ਚਲਾਈਆ। ਨਿਰਗੁਣ ਬਣਿਆ ਆਪੇ ਤੋਲਾ, ਸ੍ਰਿਸ਼ਟ ਸਬਾਈ ਤੋਲ ਤੁਲਾਈਆ। ਲੋਆਂ ਪੁਰੀਆਂ ਖੇਲੇ ਹੋਲਾ, ਨੌਂ ਖੰਡ ਕਰੇ ਕੁੜਮਾਈਆ। ਸੱਤਾਂ ਦੀਪਾਂ ਬਦਲੇ ਚੋਲਾ, ਚੋਲੀ ਰੰਗਣ ਇਕ ਰੰਗਾਈਆ। ਲੱਖ ਚੁਰਾਸੀ ਕਾਇਆ ਫੋਲਾ, ਪੜਦਾ ਉਹਲਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਬੂਝ ਬੁਝਾਈਆ। ਨਾਨਕ ਪਾਇਆ ਸਚ ਦਵਾਰਾ, ਸਾਚਾ ਘਰ ਸੁਹਾਇੰਦਾ। ਪਾਰਬ੍ਰਹਮ ਤੇਰਾ ਖੇਲ ਅਪਾਰਾ, ਤੇਰਾ ਭੇਵ ਕੋਈ ਨਾ ਪਾਇੰਦਾ। ਔਣਾ ਜਾਣਾ ਵਾਰੋ ਵਾਰਾ, ਆਪ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਧਰਤ ਧਵਲ ਸੁਹਾਇੰਦਾ। ਸਤਿਜੁਗ ਤ੍ਰੇਤਾ ਪਾਰ ਕਿਨਾਰਾ, ਦੁਆਪਰ ਮੇਟ ਮਿਟਾਇੰਦਾ। ਕਲਜੁਗ ਆਏ ਅੰਤਮ ਵਾਰਾ, ਸਾਚੀ ਬਣਤ ਬਣਾਇੰਦਾ। ਨਿਹਕਲੰਕ ਲਏ ਅਵਤਾਰਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਚੌਦਾਂ ਤਬਕਾਂ ਦਏ ਹੁਲਾਰਾ, ਚੌਦਾਂ ਲੋਕਾਂ ਆਪ ਹਿਲਾਇੰਦਾ। ਅਵਣ ਗਵਣ ਪ੍ਰਭ ਪਾਵੇ ਸਾਰਾ, ਪਵਣੀ ਪਵਣ ਸੁਹਾਇੰਦਾ। ਰਵ ਸਸ ਕਰਨ ਹਾਹਾਕਾਰਾ, ਤਾਰਾ ਮੰਡਲ ਸਰਬ ਹਿਲਾਇੰਦਾ ਆਕਾਸ਼ ਪਰਕਾਸ਼ ਨਾ ਬੰਨੇ ਧਾਰਾ, ਧਰਤ ਧਵਲ ਭਵਾਇੰਦਾ। ਜ਼ਿਮੀ ਅਸਮਾਨਾ ਤੁਟੇ ਪਾੜਾ, ਨਾ ਕੋਈ ਮੇਲ ਮਿਲਾਇੰਦਾ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਫੇਰਾ ਪਾਇੰਦਾ। ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹਾ, ਆਪਣੇ ਮੁਖ ਰਖਾਇੰਦਾ। ਲੋਕਮਾਤ ਸੁਹਾਏ ਦਿਵਸ ਸਤਾਰਾਂ ਹਾੜਾ, ਸਤਿਜੁਗ ਸਾਚੀ ਨੀਂਹ ਰਖਾਇੰਦਾ। ਗੁਰਮੁਖ ਬਣਾਏ ਸਾਚਾ ਲਾੜਾ, ਸਾਚਾ ਸੇਹਰਾ ਸੀਸ ਬੰਧਾਇੰਦਾ। ਜੋਤ ਜਗਾਏ ਬਹੱਤਰ ਨਾੜਾ, ਅੰਧ ਅੰਧੇਰ ਮਿਟਾਇੰਦਾ। ਨੇੜ ਨਾ ਆਏ ਪੰਚਮ ਧਾੜਾ, ਪੰਚਮ ਮੋਹ ਮਿਟਾਇੰਦਾ। ਪੰਚਮ ਵਖਾਏ ਇਕ ਅਖਾੜਾ, ਪੰਚਮ ਰਾਗ ਅਲਾਇੰਦਾ। ਪੰਚਮ ਪੰਚਮ ਪਾਵੇ ਸਾਰਾ, ਪੰਚਮ ਜੋੜ ਜੁੜਾਇੰਦਾ। ਪੰਚਮ ਸ਼ਬਦ ਪੰਚਮ ਧੁਨਕਾਰਾ, ਪੰਚਮ ਸਖੀਆਂ ਮਿਲ ਮਿਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਮੇਲ ਮਿਲਾਇੰਦਾ। ਨਾਨਕ ਮੇਲਾ ਸਚ ਘਰ, ਘਰ ਸਾਚਾ ਹਰਿ ਨਿਰੰਕਾਰਿਆ। ਖੁਲ੍ਹਾ ਰੱਖੇ ਸਦਾ ਦਰ, ਆਵੇ ਜਾਵੇ ਵਿਚ ਸੰਸਾਰਿਆ। ਨਾ ਜਨਮੇ ਨਾ ਜਾਏ ਮਰ, ਮੜੀ ਗੋਰ ਨਾ ਕੋਈ ਦਬਾ ਰਿਹਾ। ਆਪਣੀ ਕਰਨੀ ਆਪੇ ਰਿਹਾ ਕਰ, ਕਰਤਾ ਪੁਰਖ ਆਪ ਅਖਵਾ ਰਿਹਾ। ਨਾਨਕ ਗੁਰ ਭੰਡਾਰਾ ਭਰ, ਸ਼ਬਦ ਭੰਡਾਰਾ ਆਪ ਵਰਤਾ ਰਿਹਾ। ਆਪਣੀ ਕਰਨੀ ਆਪੇ ਕਰ, ਕਿਰਿਆ ਕਿਰਤ ਇਕ ਸਮਝਾ ਰਿਹਾ। ਧਰਨੀ ਉਪਰ ਜੋਤ ਧਰ, ਧਰਤ ਧਵਲ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾ ਰਿਹਾ। ਨਾਨਕ ਰਸਨਾ ਹਰਿ ਹਰਿ ਗਾ, ਏਕਾ ਅਲੱਖ ਜਗਾਈਆ। ਪਾਰਬ੍ਰਹਮ ਤੇਰੀ ਸਚ ਸਰਨਾ, ਤੇਰੀ ਓਟ ਰਖਾਈਆ। ਲੋਕਮਾਤ ਮੇਰੀ ਪਕੜੀ ਬਾਂਹ, ਹੋਣਾ ਸਦਾ ਸਹਾਈਆ। ਤੇਰਾ ਪਾਇਆ ਏਕਾ ਨਾ, ਤੇਰੇ ਵਿਚ ਸਮਾਈਆ। ਸਤਿਗੁਰ ਪੂਰੇ ਬਲ ਬਲ ਜਾਂ, ਗੁਰ ਪੂਰੇ ਹੱਥ ਵਡਿਆਈਆ। ਪਾਰਬ੍ਰਹਮ ਗੁਰ ਇਕ ਅਖਵਾ, ਸਤਿਗੁਰ ਸਾਚਾ ਸ਼ਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਕਰੇ ਰੁਸ਼ਨਾਈਆ। ਨਾਨਕ ਜੋਤੀ ਆਤਮ ਚਾਨਣ, ਸ਼ਬਦ ਸੱਚੀ ਧੁਨਕਾਰਾ। ਪੁਰਖ ਨਿਰੰਜਣ ਮਿਲਿਆ ਸਾਚਾ ਜਾਮਨ, ਦੋ ਜਹਾਨਾਂ ਦਏ ਸਹਾਰਾ। ਮੇਟ ਮਿਟਾਏ ਕਾਮਨੀ ਕਾਮਨ, ਪੰਚਾਂ ਤੱਤਾਂ ਕਰੇ ਖਵਾਰਾ। ਆਪ ਫੜਾਏ ਆਪਣਾ ਦਾਮਨ, ਭਰੇ ਨਾਮ ਭੰਡਾਰਾ। ਆਪੇ ਸੀਤਾ ਆਪੇ ਰਾਮਨ, ਆਪੇ ਤੋੜੇ ਗੜ੍ਹ ਹੰਕਾਰਾ। ਆਪੇ ਸੁੰਦਰ ਘਨਈਆ ਸ਼ਾਮ ਸ਼ਾਮਨ, ਆਪੇ ਅਰਜਨ ਕਰੇ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਬਖ਼ਸ਼ੇ ਇਕ ਅਧਾਰਾ। ਨਾਨਕ ਦਰ ਵੱਜੇ ਵਧਾਈ, ਪਾਇਆ ਹਰਿ ਗੋਬਿੰਦਾ। ਸਾਚੇ ਸ਼ਬਦ ਹੋਈ ਕੁੜਮਾਈ, ਮਿਟੀ ਸਗਲੀ ਚਿੰਦਾ। ਅਕਾਲ ਪੁਰਖ ਤੇਰੀ ਇਕ ਸਰਨਾਈ, ਹੋਏ ਸਹਾਈ ਗੁਣੀ ਗਹਿੰਦਾ। ਜੋਗ ਜੁਗਤ ਪ੍ਰਭ ਇਕ ਜਣਾਈ, ਏਕਾ ਧਾਰ ਵਖੰਦਾ। ਜੋ ਜਨ ਸਤਿਗੁਰ ਪੂਰੇ ਰਹੇ ਸਰਨਾਈ,  ਸੋ ਜਨ ਪਾਰ ਕਰੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਰਬ ਬਖ਼ਸ਼ਿੰਦਾ। ਨਾਨਕ ਤੇਰਾ ਸਾਚਾ ਰੰਗ, ਹਰਿ ਸਾਚੇ ਮਾਤ ਚੜ੍ਹਾਵਣਾ। ਲਹਿਣਾ ਲੌਣਾ ਤੇਰੇ ਅੰਗ, ਗਹਿਣਾ ਤਨ ਪਹਿਨਾਵਣਾ। ਅਮਰਦਾਸ ਮੰਗੀ ਮੰਗ, ਅੰਤਮ ਮੇਲ ਮਿਲਾਵਣਾ। ਰਾਮਦਾਸ ਨੁਹਾਏ ਸਾਚੀ ਗੰਗ, ਸਰ ਸਰੋਵਰ ਇਕ ਸੁਹਾਵਣਾ। ਅਰਜਨ ਵਜਾਏ ਹਰਿ ਮਰਦੰਗ, ਸ਼ਬਦ ਢੋਲਾ ਏਕਾ ਗਾਵਨਾ। ਹਰਿਗੋਬਿੰਦਾ ਕੱਸੇ ਤੰਗ, ਸਾਚਾ ਖੰਡਾ ਇਕ ਚਮਕਾਵਣਾ। ਹਰਿ ਰਾਏ ਸਮਾਏ ਪਰਮਾਨੰਦ, ਪਰਮ ਪੁਰਖ ਸਮਾਵਣਾ। ਹਰਿ ਕ੍ਰਿਸ਼ਨ ਖ਼ੁਸ਼ੀ ਬੰਦ ਬੰਦ, ਬਾਲੀ ਬੁਧ ਮਿਲਾਵਣਾ। ਗੁਰ ਤੇਗ ਬਹਾਦਰ ਵੰਡੀ ਵੰਡ, ਕਲਜੁਗ ਅੰਤ ਖਪਾਵਣਾ। ਗੁਰ ਗੋਬਿੰਦਾ ਕਰੇ ਖੰਡ ਖੰਡ, ਦੂਤੀ ਦੁਸ਼ਟ ਰਹਿਣ ਨਾ ਪਾਵਣਾ। ਪਾਰਬ੍ਰਹਮ ਤੇਰੀ ਚੰਡ ਪਰਚੰਡ, ਏਕਾ ਹਵਨ ਕਰਾਵਣਾ। ਪੁਰੀ ਅਨੰਦ ਜਾਣਾ ਛੱਡ, ਸਰਸੇ ਭੇਟ ਚੜ੍ਹਾਵਣਾ। ਗਿਆਰਾ ਲੱਖ ਜੋ ਲਿਖਿਆ ਛੰਦ, ਕਲਮ ਬੰਦ ਆਪ ਕਰਾਵਣਾ। ਕੋਈ ਨਾ ਗਾਏ ਬੱਤੀ ਦੰਦ, ਰਸਨਾ ਜਿਹਵਾ ਨਾ ਕੋਈ ਵਖਾਵਣਾ। ਜੀਵ ਜੰਤ ਭੁੱਲਣ ਮਦਿਰਾ ਮਾਸੀ ਪਾਪੀ ਗੰਦ, ਗੁਰ ਕੋਈ ਨਾ ਦਿਸੇ ਜ਼ਾਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤਾ ਇਹ ਸਮਝਾਵਣਾ। ਪੂਤ ਸਪੂਤਾ ਸਾਚਾ ਲਾਲ, ਹਰਿ ਗੋਬਿੰਦ ਆਪ ਉਪਾਇਆ। ਫਲ ਲਗਾਇਆ ਸਾਚੇ ਡਾਲ, ਫਲ ਫੁਲਵਾੜੀ ਵੇਖ ਵਖਾਇਆ। ਅੰਮ੍ਰਿਤ ਨੁਹਾਏ ਸਾਚਾ ਤਾਲ, ਸਰ ਸਰੋਵਰ ਇਕ ਵਖਾਇਆ। ਸਾਚਾ ਅੰਮ੍ਰਿਤ ਮਾਰੇ ਉਛਾਲ, ਅਮਰ ਅਮਰ ਸਮਾਇਆ। ਦਰ ਦੁਰਕਾਏ ਕਾਲ ਮਹਾਂਕਾਲ, ਮਹਾਂ ਕਾਲਕਾ ਲਏ ਮਨਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਹਿਜ ਸਭਾਇਆ। ਗੋਬਿੰਦ ਸਗਲਾ ਸੰਗ ਤਜਾ, ਪਿਤਾ ਪੂਤ ਜਗ ਵਾਰਿਆ। ਸ਼ਬਦ ਸਿੰਘਾਸਣ ਸਾਚਾ ਰਾਜ ਜੋਗ ਰਿਹਾ ਕਮਾ, ਇਕ ਧਿਆਨ ਲਗਾ ਰਿਹਾ। ਪਾਰਬ੍ਰਹਮ ਤੇਰੀ ਸਚ ਸਰਨਾ, ਅਕਾਲ ਮੂਰਤ ਵੇਖ ਵਖਾ ਰਿਹਾ। ਅਜੂਨੀ ਰਹਿਤ ਤੂੰ ਬੇਪਰਵਾਹ, ਅਨਭਵ ਪਰਕਾਸ਼ ਕਰਾ ਰਿਹਾ। ਗੋਬਿੰਦ ਗੋਪਾਲਾ ਤੇਰਾ ਨਾਂ, ਗੋਬਿੰਦ ਪੈਜ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਤ ਸਪੂਤਾ ਇਹ ਸਮਝਾ ਰਿਹਾ। ਗੋਬਿੰਦ ਤੇਰੀ ਫੁਲ ਫੁਲਵਾੜੀ, ਲੋਕਮਾਤ ਆਪ ਲਗਾਈਆ। ਲੱਗਾ ਫਲ ਸਤਾਰਾਂ ਹਾੜੀ, ਵੀਹ ਸੌ ਬਿਕ੍ਰਮੀ ਵੇਖ ਵਖਾਈਆ। ਰੱਖੇ ਲਾਜ ਤੇਰੀ ਕੇਸ ਦਾੜ੍ਹੀ, ਹਰਿ ਚਰਨ ਜੋ ਲਏ ਛੁਹਾਈਆ। ਆਪੇ ਹੋਏ ਪਿੱਛੇ ਅਗਾੜੀ, ਚਾਰੋਂ ਕੁੰਟ ਫੇਰਾ ਪਾਈਆ। ਗੁਰਸਿਖਾਂ ਘਰ ਨੇੜ ਨਾ ਆਏ ਮੌਤ ਲਾੜੀ, ਜਿਸ ਜਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਪਾਰ ਕਿਨਾਰੀ, ਸ਼ਬਦ ਕਟਾਰੀ ਤਨ ਪਹਿਨਾਈਆ। ਵੇਲੇ ਅੰਤਮ ਪਾਵੇ ਸਾਰੀ, ਪਰਗਟ ਜੋਤ ਕਰੇ ਰੁਸ਼ਨਾਈਆ। ਨਿਹਕਲੰਕਾ ਲਏ ਅਵਤਾਰੀ, ਸਾਚਾ ਡੰਕਾ ਆਪ ਵਜਾਈਆ। ਤੇਰਾ ਸੁਹਾਏ ਬੰਕ ਦਵਾਰੀ, ਸੰਬਲ ਨਗਰੀ ਨਾਉਂ ਧਰਾਈਆ। ਸੋਹੰ ਸ਼ਬਦ ਜੈ ਜੈਕਾਰੀ, ਨਾਨਕ ਰਸਨਾ ਗਾਈਆ। ਨਾਨਕ ਗੋਬਿੰਦ ਬਣ ਭਿਖਾਰੀ, ਦੋਵੇ ਮੰਗਣ ਬੇਪਰਵਾਹੀਆ। ਅਕਾਲ ਮੂਰਤ ਪੁਰਖ ਅਕਾਲਾ ਦੀਨ ਦਿਆਲਾ ਤੇਰੇ ਦਰ ਦਵਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਇਕ ਪਿਆਲਾ। ਗੋਬਿੰਦ ਪੀਤਾ ਨਾਮ ਪਿਆਲਾ, ਮਿਲੇ ਜੋਤ ਅਕਾਲੀਆ। ਆਪੇ ਤੋੜ ਜਗਤ ਜੰਜਾਲਾ, ਫੜ ਵੇਖੇ ਆਪੇ ਡਾਲ੍ਹੀਆ। ਆਪੇ ਹੋਏ ਕਾਲ ਮਹਾਂਕਾਲਾ, ਆਪੇ ਕਰੇ ਦਵਾਰਾ ਖਾਲੀਆ। ਆਪੇ ਅੰਮ੍ਰਿਤ ਮਾਰੇ ਸਰ ਸਰੋਵਰ ਇਕ ਉਛਾਲਾ, ਆਪ ਸੁਹਾਏ ਸਾਚਾ ਤਾਲੀਆ। ਆਪੇ ਗੋਬਿੰਦ ਹੋਇਆ ਸਾਚਾ ਬਾਲਾ, ਹਰਿ ਗੋਬਿੰਦ ਆਪ ਸਮਾ ਰਿਹਾ। ਆਪੇ ਚਲੇ ਅਵਲੱੜੀ ਚਾਲਾ, ਜੁਗ ਜੁਗ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਮੂਲ ਚੁਕਾ ਰਿਹਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਜੋਤ ਕਰੇ ਰੁਸ਼ਨਾਈਆ। ਨਾਨਕ ਗੋਬਿੰਦ ਮੇਲ ਕਰਤਾਰ, ਕਰ ਕਿਰਪਾ ਮੇਲ ਮਿਲਾਈਆ। ਪਰਗਟ ਹੋ ਵਿਚ ਸੰਸਾਰ, ਕੂੜੀ ਕਿਰਿਆ ਦਏ ਮਿਟਾਈਆ। ਚਾਰ ਵਰਨਾਂ ਇਕ ਪਿਆਰ, ਊਚਾਂ ਨੀਚਾਂ ਮੇਲ ਮਿਲਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾ ਮੇਟ ਮਿਟਾਈਆ। ਸ਼ਬਦ ਨਿਸ਼ਾਨਾ ਅਪਰ ਅਪਾਰ, ਗੁਣ ਨਿਧਾਨਾ ਦਏ ਲਗਾਈਆ। ਰਸਨਾ ਚਿੱਲਾ ਤੀਰ ਕਮਾਨ, ਹਰਿ ਭਗਵਾਨ ਆਪ ਉਠਾਈਆ। ਵੇਖ ਵਖਾਏ ਦੋ ਜਹਾਨ, ਲੋਆਂ ਪੁਰੀਆਂ ਫੇਰਾ ਪਾਈਆ। ਸ੍ਰਿਸ਼ਟ ਸਬਾਈ ਹੋਏ ਵੈਰਾਨ, ਲੱਖ ਚੁਰਾਸੀ ਦਏ ਦੁਹਾਈਆ। ਮਨਮੁਖ ਜੀਵ ਸਰਬ ਪਛਤਾਨ, ਕਲਜੁਗ ਕੂਕੇ ਦਏ ਦੁਹਾਈਆ। ਮੰਦਰ ਮਸਜਦ ਗੁਰਦਵਾਰ ਬਹਿ ਬਹਿ ਸਾਰੇ ਗਾਣ, ਗੁਰ ਪੂਰਾ ਕੋਈ ਨਾ ਪਾਈਆ। ਅੰਮ੍ਰਿਤ ਵੇਲੇ ਉਠ ਕਰ ਅਸ਼ਨਾਨ, ਨਹਾਵਨ ਨਹੌਣੀ ਰਹੇ ਨਹਾਈਆ। ਆਤਮ ਉਪਜੇ ਨਾ ਕਿਸੇ ਬ੍ਰਹਮ ਗਿਆਨ, ਪਾਰਬ੍ਰਹਮ ਨਾ ਕੋਇ ਜਣਾਈਆ। ਚਿੱਟੇ ਬਸਤਰ ਸਾਰੇ ਪਾਣ, ਦੁਰਮਤ ਮੈਲ ਨਾ ਕੋਈ ਗਵਾਈਆ। ਵੇਦ ਪਾਠ ਪੁਰਾਨ ਸੁਨਣ ਕਾਨ, ਅਨਹਦ ਰਾਗ ਨਾ ਕੋਈ ਸੁਣਾਈਆ। ਜਲ ਭੋਜਨ ਸਾਰੇ ਪੀਣ ਖਾਣ, ਅੰਮ੍ਰਿਤ ਆਤਮ ਜਾਮ ਨਾ ਕੋਈ ਪਿਲਾਈਆ। ਤੀਰਥ ਤਟਾਂ ਕਰਨ ਦਾਨ, ਜੀਅ ਦਾਨ ਨਾ ਕੋਇ ਕਰਾਈਆ। ਜਗਤ ਹੱਟਾਂ ਵੇਖ ਰਹੇ ਮਕਾਨ, ਕਾਇਆ ਮੰਦਰ ਨਾ ਖੋਜ ਖੁਜਾਈਆ। ਜੰਗਲ ਜੂਹ ਫਿਰਨ ਉਜਾੜ ਪਹਾੜ ਸਰਬ ਪਛਤਾਨ, ਪਾਂਧੀ ਪੰਧ ਨਾ ਕੋਇ ਮੁਕਾਈਆ। ਸਾਧਾਂ ਸੰਤਾਂ ਕਰਨ ਪਛਾਨ, ਸਤਿਗੁਰ ਪ੍ਰੀਖਿਆ ਵਿਚ ਨਾ ਆਈਆ। ਮੰਡਲ ਰਾਸ ਗੋਪੀ ਕਾਹਨ, ਮਥਰਾ ਬਿੰਦਰਾਬਨ ਗੋਕਲ ਰਾਸ ਰਚਾਈਆ। ਕਵਲ ਨੈਣ ਨਾ ਕਰੇ ਦਰ ਪਰਵਾਨ, ਸੁੰਦਰ ਕੁੰਡਲ ਮੁਕਟ ਬੈਨ ਮੁਕੰਦ ਮਨੋਹਰ ਲਖਮੀ ਨਰਾਇਣ ਦਿਸ ਨਾ ਆਈਆ। ਰਾਮ ਸੀਤਾ ਸਾਰੇ ਕਹਿਣ, ਸੀਤਾ ਸੁਰਤੀ ਨਾ ਰਾਮ ਵਿਆਹੀਆ। ਗਣਪਤ ਗਣੇਸ਼ ਧਿਆਨ ਲਗਾਇਣ, ਸੀਸ ਭੇਟ ਨਾ ਕੋਈ ਕਰਾਈਆ। ਸ਼ਿਵ ਸ਼ੰਕਰ ਦਵਾਰੇ ਸਾਰੇ ਪਾਇਣ, ਸ਼ੰਕਰ ਬਰਨ ਨਾ ਕੋਇ ਜਣਾਈਆ। ਬ੍ਰਹਮ ਬ੍ਰਹਮ ਬ੍ਰਹਮ ਰਹੇ ਵਖਾਨ, ਬ੍ਰਹਮ ਭੇਵ ਨਾ ਰਾਈਆ। ਵਿਸ਼ਨੂੰ ਵੰਸੀ ਕੁਲ ਜਹਾਨ, ਅਛਲ ਅਛਲ ਕਰਾਈਆ । ਸਤਿਜੁਗ ਸਾਚੇ ਹੋ ਬਲਵਾਨ, ਸ਼ਾਮ ਕਰੇ ਕੁੜਮਾਈਆ। ਰਿਗ ਦੇਵੇ ਹਰਿ ਸਾਚਾ ਦਾਨ, ਤ੍ਰੇਤਾ ਝੋਲੀ ਪਾਈਆ। ਯੁਜਰ ਕਰੇ ਇਕ ਵਖਿਆਨ, ਸਾਵਲ ਸੁੰਦਰ ਰੂਪ ਸਮਾਈਆ। ਕਲਜੁਗ ਜੋਧਾ ਸੂਰ ਬਲੀ ਬਲਵਾਨ, ਸੰਗ ਮੁਹੰਮਦ ਚਾਰ ਯਾਰ ਸੰਗ ਰਖਾਈਆ। ਅੱਲਾ ਰਾਣੀ ਨਾਰ ਰਕਾਨ, ਜੋਬਨ ਰਹੀ ਹੰਢਾਈਆ। ਖੇਲਣ ਖੇਲ ਪੰਜ ਸ਼ੈਤਾਨ, ਜੀਵ ਜਹਾਨ ਰਹੇ ਖਪਾਈਆ। ਨਾਨਕ ਗੁਰ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਏਕਾ ਬਖ਼ਸ਼ੇ ਹਰਿ ਧਿਆਨ, ਅਮਰਾਪਦ ਸਮਾਈਆ। ਨਾਨਕ ਨਾਨਕ ਸਾਰੇ ਗਾਨ, ਨਾਨਕ ਹੱਥ ਕਿਸੇ ਨਾ ਆਈਆ। ਮਦਿਰਾ ਮਾਸ ਪੀਣ ਖਾਣ, ਮਨ ਮਤ ਰਹੀ ਕੁਰਲਾਈਆ। ਅੰਤਮ ਪੀੜੇ ਕੋਹਲੂ ਘਾਣ, ਨਾ ਸਕੇ ਕੋਈ ਬਚਾਈਆ। ਪੁਰਖ ਅਬਿਨਾਸ਼ੀ ਜਾਣੀ ਜਾਣ, ਹਰ ਘਟ ਵੇਖੇ ਥਾਉਂ ਥਾਈਂਆ। ਗੁਰਮੁਖ ਸਾਚੇ ਬਾਲ ਅੰਞਾਣ, ਆਪ ਆਪਣੀ ਗੋਦ ਉਠਾਈਆ। ਦੇਵੇ ਨਾਮ ਧੁਰ ਫ਼ਰਮਾਣ, ਜੁਗ ਜੁਗ ਵੱਡੀ ਵਡਿਆਈਆ। ਗੁਰ ਗੋਬਿੰਦਾ ਕਰ ਪਰਵਾਨ, ਗੁਰ ਗੋਬਿੰਦ ਮੇਲ ਮਿਲਾਈਆ। ਅਕਾਲ ਪੁਰਖ ਹਰਿ ਤਖ਼ਤ ਮਹਾਨ, ਲੋਕਮਾਤ ਨਾ ਕੋਈ ਜਣਾਈਆ। ਆਪੇ ਬੈਠ ਹਰਿ ਮਿਹਰਵਾਨ, ਆਪ ਆਪਣੀ ਕਰੇ ਰੁਸ਼ਨਾਈਆ। ਲੋਆਂ ਪੁਰੀਆਂ ਖੰਡ ਮੰਡਲ ਬ੍ਰਹਿਮੰਡ ਵਰਭੰਡ ਜੇਰਜ ਅੰਡ ਉਤਭੁਜ ਸੇਤਜ ਰਚਨ ਰਚਾਈਆ। ਲੱਖ ਚੁਰਾਸੀ ਵੰਡੀ ਵੰਡ, ਨੌ ਦਸ ਗਿਆਰਾਂ ਬੀਸ ਤੀਸ ਚਾਰ ਲੱਖ ਲੇਖ ਲਿਖਾਈਆ। ਆਪੇ ਕਰੇ ਖੰਡ ਖੰਡ, ਖੰਡਨਹਾਰ ਆਪ ਅਖਵਾਈਆ। ਕਲਜੁਗ ਅੰਤਮ ਫੜੇ ਹੱਥ ਚੰਡ ਪਰਚੰਡ, ਸੋਹੰ ਖੰਡਾ ਨਾਉਂ ਰਖਾਈਆ। ਮਨਮੁਖ ਜੀਵਾਂ ਦੇਵੇ ਦੰਡ, ਲੇਖਾ ਕੋਈ ਰਹਿਣ ਨਾ ਪਾਈਆ। ਕਲਜੁਗ ਜੀਵ ਨਾਰ ਦੁਹਾਗਣ ਰੰਡ, ਕੰਤ ਸੁਹਾਗ ਨਾ ਕੋਈ ਹੰਢਾਈਆ। ਚਾਰੋਂ ਕੁੰਟ ਦਹਿ ਦਿਸ਼ਾ ਵਧਿਆ ਭੇਖ ਪਖੰਡ, ਗੁਰ ਪੀਰ ਸਾਧ ਸੰਤ ਘਰ ਘਰ ਬੈਠੇ ਧੂਣੀਆਂ ਤਾਈਆ। ਜੂਠ ਝੂਠ ਪੌਦੇ ਡੰਡ, ਹਰਿ ਕਾ ਨਾਮ ਹੱਥ ਨਾ ਆਈਆ। ਪਾਰਬ੍ਰਹਮ ਪ੍ਰਭ ਸੁੱਤਾ ਦੇ ਕਰ ਕੰਡ, ਆਤਮ ਸੇਜਾ ਮੁਖ ਭਵਾਈਆ। ਗੁਰਮੁਖ ਵਿਰਲੇ ਮੰਗੀ ਸਾਚੀ ਮੰਗ, ਗੁਰਚਰਨ ਸੱਚੀ ਸਰਨਾਈਆ। ਦੂਈ ਦਵੈਤੀ ਢਾਹੀ ਕੰਧ, ਏਕਾ ਘਰ ਸੁਹਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਅੱਠੇ ਪਹਿਰ ਕਰੇ ਰੁਸ਼ਨਾਈਆ। ਸੁਰਤ ਸਵਾਣੀ ਮੁੱਕੇ ਪੰਧ, ਸ਼ਬਦੀ ਸ਼ਬਦ ਸਮਾਈਆ। ਸਤਿਗੁਰ ਪੂਰਾ ਸੁਣਾਏ ਏਕਾ ਛੰਦ, ਨਾਦ ਅਨਾਦੀ ਧੁਨ ਵਜਾਈਆ। ਗਾ ਨਾ ਸਕੇ ਬੱਤੀ ਦੰਦ, ਰਸਨਾ ਭੇਵ ਨਾ ਪਾਈਆ। ਮਨਮੁਖ ਜੀਵ ਭਾਗਾਂਮੰਦ, ਬੈਠੇ ਮੁਖ ਸਰਮਾਈਆ। ਕਲਜੁਗ ਅੰਧੇਰਾ ਜਗਤ ਅੰਧ, ਨਾ ਕੋਈ ਅੰਧੇਰ ਮਿਟਾਈਆ। ਜਗਤ ਵਿਕਾਰਾ ਮੁਖ ਲੱਗਾ ਗੰਦ, ਹਉਮੇ ਹੰਗਤਾ ਰੋਗ ਵਧਾਈਆ। ਗੁਰਮੁਖ ਵਿਰਲੇ ਪਾਇਆ ਪਰਮਾਨੰਦ, ਨਿਜਾ ਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਅਖਵਾਈਆ। ਵਿਸ਼ਨੂੰ ਭਗਵਾਨ ਹਰਿ ਭਗਵੰਤਾ, ਭਗਵਨ ਮੇਲ ਮਿਲਾਇੰਦਾ। ਖੇਲੇ ਖੇਲ ਆਦਿਨ ਅੰਤਾ, ਆਦਿ ਜੁਗਾਦੀ ਆਪ ਅਖਵਾਇੰਦਾ। ਗੁਰਮੁਖ ਉਭਾਰੇ ਸਾਚੇ ਸੰਤਾ, ਗੁਰਮਤ ਗੁਰ ਦਇਆ ਕਮਾਇੰਦਾ। ਤੋੜੇ ਗੜ੍ਹ ਹਉਮੇ ਹੰਗਤਾ, ਕਾਇਆ ਮੰਦਰ ਚੜ੍ਹ ਵੇਖ ਵਖਾਇੰਦਾ। ਦਰ ਦਵਾਰੇ ਜੋ ਜਨ ਹੋਏ ਮੰਗਤਾ, ਪ੍ਰਭ ਸਾਚੀ ਭਿਛਿਆ ਨਾਮ ਝੋਲੀ ਪਾਇੰਦਾ। ਕਾਇਆ ਚੀਥੜਾ ਆਪੇ ਰੰਗਤਾ, ਰੰਗ ਮਜੀਠੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਸਾਚਾ ਮੇਲਾ, ਸਾਚੇ ਹਰਿ ਵਿਛੜ ਕਦੇ ਨਾ ਜਾਇੰਦਾ ।

ਦਰਸ ਨਾਮ ਅਮੋਲ, ਨਾ ਕੋਈ ਹੱਟ ਵਿਕਾਇੰਦਾ। ਦਰਸ ਨਾਮ ਅਨਭੋਲ, ਤੀਰਥ ਤਟ ਨਾ ਕੋਈ ਰਖਾਇੰਦਾ। ਦਰਸ ਨਾਮ ਅਡੋਲ, ਮਸਜਿਦ ਮੰਦਰ ਮੱਠ ਕੋਈ ਨਾ ਪਾਇੰਦਾ। ਦਰਸ਼ਨ ਨਾਮ ਅਤੋਲ, ਅਠਸਠ ਨਾ ਕੋਈ ਤੁਲਾਇੰਦਾ। ਗੁਰ ਪੂਰਾ ਜਿਸ ਜਨ ਪੜਦੇ ਦੇਵੇ ਖੋਲ੍ਹ, ਗੁਰ ਮੰਦਰ ਅੰਦਰ ਦਰਸ ਦਿਖਾਇੰਦਾ। ਦਰਸ ਗੁਰ ਜਗਤ ਜੁਗ ਮੀਤਾ, ਨਿਤ ਨਿਤ ਆਪ ਵਖਾਇਆ। ਦਰਸ ਗੁਰ ਜਨ ਰਚਨ ਰਚੀਤਾ, ਚੇਤਨ ਰੂਪ ਦ੍ਰਿੜਾਇਆ। ਦਰਸ ਗੁਰ ਜਿਸ ਕਾਇਆ ਕੀਤਾ, ਹਰਿ ਹਰਿ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦਰਸ ਆਪ ਅਖਵਾਇਆ। ਦਰਸ਼ਨ ਗੁਰ ਜੋਗ ਨਿਰਾਲਾ, ਗੁਰਮੁਖ ਵਿਰਲਾ ਪਾਇੰਦਾ। ਦਰਸ਼ਨ ਗੁਰ ਜੋਤ ਅਕਾਲਾ, ਅਕਾਲ ਪੁਰਖ ਮਿਲਾਇੰਦਾ। ਦਰਸ ਗੁਰ ਹੋਏ ਰਖਵਾਲਾ, ਅੱਠੇ ਪਹਿਰ ਸੇਵ ਕਮਾਇੰਦਾ। ਦਰਸ਼ਨ ਗੁਰ ਹੋਏ ਕਾਇਆ ਮੰਦਰ ਸੱਚੀ ਧਰਮਸਾਲਾ, ਗੁਰ ਪੂਰਾ ਆਪ ਵਖਾਇੰਦਾ। ਦਰਸ਼ਨ ਗੁਰ ਕਰੇ ਹਾਲ ਬੇਹਾਲਾ, ਸੁਰਤੀ ਸੁਰਤ ਭਵਾਇੰਦਾ। ਦਰਸ਼ਨ ਗੁਰ ਫੰਦ ਕਟਾਏ ਕਾਲ ਮਹਾਂਕਾਲਾ, ਦੀਨ ਦਿਆਲਾ ਵੇਖ ਵਖਾਇੰਦਾ। ਦਰਸ਼ਨ ਗੁਰ ਫਲ ਲਗਾਏ ਕਾਇਆ ਡਾਲਾ, ਸਿੰਚ ਕਿਆਰੀ ਹਰੀ ਕਰਾਇੰਦਾ। ਦਰਸ਼ਨ ਗੁਰ ਤੋੜੇ ਜਗਤ ਜੰਜਾਲਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਰਸ਼ਨ ਵੇਖ ਵਖਾਇੰਦਾ। ਦਰਸ਼ਨ ਗੁਰ ਆਤਮ ਜੋਤੀ, ਜੋਤੀ ਨੂਰ ਉਪਾਇਆ । ਦਰਸ਼ਨ ਗੁਰ ਮੇਟ ਮਿਟਾਏ ਵਰਨ ਗੋਤੀ, ਸਾਚੀ ਸੂਰਤ ਇਕ ਵਖਾਇਆ। ਦਰਸ਼ਨ ਗੁਰ ਗੁਰਮੁਖ ਵਿਰਲਾ ਪਾਏ ਵਿਚੋਂ ਕੋਟਨ ਕੋਟੀ, ਕੋਟਨ ਕੋਟ ਰਹੇ ਧਿਆਨ ਲਗਾਇਆ। ਦਰਸ਼ਨ ਗੁਰ ਆਪ ਚੜ੍ਹਾਏ ਉਪਰ ਚੋਟੀ, ਬੇੜਾ ਬੰਨੇ ਲਾਇਆ। ਦਰਸ਼ਨ ਗੁਰ ਕੱਢੇ ਵਾਸਨਾ ਖੋਟੀ, ਦੁਰਮਤ ਮੈਲ ਧੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾ ਦਰਸ ਦਿਖਾਇਆ। ਦਰਸ਼ਨ ਗੁਰ ਸਾਚੇ ਨੈਣ, ਗੁਰਮੁਖ ਵਿਰਲਾ ਪਾਇੰਦਾ। ਦਰਸ਼ਨ ਗੁਰ ਨਾ ਰਸਨਾ ਸਕੇ ਕਹਿਣ, ਮਹਿਮਾ ਅਗਣਤ ਨਾ ਕੋਈ ਗਣਾਇੰਦਾ। ਦਰਸ਼ਨ ਗੁਰ ਚੁਕਾਏ ਲਹਿਣ ਦੇਣ, ਆਵਣ ਜਾਵਣ ਪੰਧ ਮੁਕਾਇੰਦਾ। ਦਰਸ਼ਨ ਗੁਰ ਸਾਕ ਸੱਜਣ ਸੈਣ, ਭਾਈ ਭੈਣ ਅਖਵਾਇੰਦਾ। ਦਰਸ਼ਨ ਗੁਰ ਬਸਤਰ ਪਾਏ ਤਨ ਸਾਚਾ ਗਹਿਣ, ਹਾਰ ਸ਼ੰਗਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਰਸ਼ਨ ਦਰਦ ਮਿਟਾਇੰਦਾ। ਦਰਸ਼ਨ ਗੁਰ ਸਾਖਿਆਤ, ਗੁਰਮੁਖ ਵਿਰਲੇ ਪਾਇਆ। ਦਰਸ਼ਨ ਗੁਰ ਕਰੇ ਪਾਰਜਾਤ, ਗੁਰਮੁਖ ਲਏ ਤਰਾਇਆ। ਦਰਸ਼ਨ ਗੁਰ ਬੰਨੇ ਨਾਤ, ਨਾਤਾ ਚਰਨ ਇਕ ਰਖਾਇਆ। ਦਰਸ਼ਨ ਗੁਰ ਵਡ ਕਰਾਮਾਤ, ਭੇਵ ਕੋਈ ਨਾ ਰਾਇਆ। ਦਰਸ਼ਨ ਗੁਰ ਬੂੰਦ ਸਵਾਂਤ, ਤ੍ਰਿਸਨਾ ਭੁੱਖ ਮਿਟਾਇਆ। ਦਰਸ਼ਨ ਗੁਰ ਇਕ ਇਕਾਂਤ, ਏਕਾ ਲਿਵ ਲਾਇਆ। ਦਰਸ਼ਨ ਗੁਰ ਮੇਟ ਮਿਟਾਏ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਇਆ। ਦਰਸ਼ਨ ਗੁਰ ਪੁੱਛੇ ਵਾਤ, ਗੁਰ ਸਤਿਗੁਰ ਹੋਏ ਸਹਾਇਆ। ਦਰਸ਼ਨ ਗੁਰ ਸਾਚੀ ਦਾਤ, ਧੁਰ ਮਸਤਕ ਲਹਿਣਾ ਝੋਲੀ ਪਾਇਆ। ਦਰਸ਼ਨ ਗੁਰ ਮਿਲੇ ਕਮਲਾਪਾਤ, ਕੰਤ ਕੰਤੂਹਲਾ ਮੇਲ ਮਿਲਾਇਆ। ਦਰਸ਼ਨ ਗੁਰ ਵੇਖੇ ਮਾਰ ਝਾਤ, ਝਿਰਨਾ ਨਿਝਰ ਦਏ ਝਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਨਾ ਫਰਨਾ ਦਏ ਖੁਲ੍ਹਾਇਆ। ਦਰਸ਼ਨ ਗੁਰ ਵੱਡੀ ਵਡਿਆਈ, ਹਰਿ ਹਰਿ ਮੇਲ ਮਿਲਾਇੰਦਾ। ਦਰਸ਼ਨ ਗੁਰ ਸਹਿਜ ਧੁਨ ਉਪਜਾਈ, ਧੁਨੀ ਰਾਗ ਅਲਾਇੰਦਾ। ਸ਼ਬਦ ਗੁਰ ਸਗਲੀ ਚਿੰਦ ਮਿਟਾਈ, ਸਗਲਾ ਸੰਗ ਤਜਾਇੰਦਾ। ਦਰਸ਼ਨ ਗੁਰ ਆਤਮ ਘਰ ਵੱਜੇ ਵਧਾਈ, ਮੰਗਲਾਚਾਰ ਕਰਾਇੰਦਾ। ਦਰਸ਼ਨ ਗੁਰ ਨੇਤਰ ਕੱਜਲ ਧਾਰ ਬੰਧਾਈ, ਤੀਜਾ ਨੈਣ ਖੁਲ੍ਹਾਇੰਦਾ। ਦਰਸ਼ਨ ਗੁਰ ਮੇਲਾ ਪਾਰਬ੍ਰਹਮ ਗੋਸਾਈਂ, ਗਹਿਰ ਗੰਭੀਰ ਸਮਾਇੰਦਾ। ਦਰਸ਼ਨ ਗੁਰ ਚਾਈਂ ਚਾਈਂ, ਗੁਰਮੁਖ ਵਿਰਲਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਰਸੀ ਦਰਸ ਦਿਖਾਇੰਦਾ। ਦਰਸ਼ਨ ਗੁਰ ਸਾਚਾ ਮੇਵਾ, ਗੁਰਮੁਖ ਵਿਰਲੇ ਪਾਇਆ। ਦਰਸ਼ਨ ਗੁਰ ਮਸਤਕ ਮਣੀਆਂ ਕੌਸਤਕ ਥੇਵਾ, ਹਰਿ ਸਾਚੇ ਆਪ ਲਗਾਇਆ। ਦਰਸ਼ਨ ਗੁਰ ਰਸਨਾ ਜਿਹਵਾ, ਅਜਪਾ ਜਾਪ ਜਪਾਇਆ। ਦਰਸ਼ਨ ਗੁਰ ਅਲੱਖ ਅਭੇਵਾ, ਆਦਿ ਨਿਰੰਜਣ ਦਰਸ਼ਨ ਗੁਰ ਸਾਚੀ ਸੇਵਾ, ਨਿਰਭੌ ਸਾਚਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦਰਸ ਦਿਖਾਇਆ। ਦਰਸ਼ਨ ਗੁਰ ਹਰਿ ਭਗਵੰਤਾ, ਹਰਿ ਹਰਿ ਸੰਗ ਨਿਭਾਏ। ਦਰਸ਼ਨ ਗੁਰ ਸਾਚੇ ਸੰਤਾ, ਸਤਿਗੁਰ ਮੇਲ ਮਿਲਾਏ। ਦਰਸ਼ਨ ਗੁਰ ਨਾਰੀ ਕੰਤਾ, ਏਕਾ ਸੇਜ ਸੁਹਾਏ। ਦਰਸ਼ਨ ਗੁਰ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਏ। ਦਰਸ਼ਨ ਗੁਰ ਸਾਚਾ ਧਾਮ ਸੁਹੰਤਾ, ਥਿਰ ਘਰ ਇਕ ਰਖਾਏ। ਦਰਸ਼ਨ ਗੁਰ ਦੇਵੇ ਨਾਮ ਸੁਗੰਧਤਾ, ਸਾਚਾ ਹਵਨ ਕਰਾਏ। ਦਰਸ਼ਨ ਗੁਰ ਪਾਰ ਕਰਾਏ ਜਿਉਂ ਨਾਨਕ ਅੰਗਦਾ, ਅੰਗੀਕਾਰ ਅਖਵਾਏ। ਦਰਸਨ ਗੁਰ ਰਲਾਏ ਸਾਚੀ ਸੰਗਤਾ, ਜੋ ਜਨ ਮੰਗਤਾ ਦਰ ਦਵਾਰੇ ਆਏ। ਦਰਸ਼ਨ ਗੁਰ ਤੋੜੇ ਗੜ੍ਹ ਹੰਕਾਰ ਹੰਗਤਾ, ਹਉਮੇ ਰੋਗ ਰਹਿਣ ਨਾ ਪਾਏ। ਦਰਸ ਗੁਰ ਮੇਟ ਮਿਟਾਏ ਭੁੱਖਾ ਨੰਗਤਾ, ਨੰਗਾ ਭੁੱਖਾ ਨਾ ਕੋਈ ਦਿਸਾਏ। ਦਰਸ ਗੁਰ ਅੰਮ੍ਰਿਤ ਧਾਰ ਵਹਾਏ ਹੰਗਤਾ, ਗੰਗਾ ਗੋਦਾਵਰੀ ਰਹੀ ਸ਼ਰਮਾਏ। ਦਰਸ਼ਨ ਗੁਰ ਦੋ ਜਹਾਨਾਂ ਪਾਰ ਲੰਘਤਾ, ਸ਼ੌਹ ਦਰਯਾ ਨਾ ਕੋਈ ਰੁੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਮੇਲ ਮਿਲਾਏ। ਦਰਸ਼ਨ ਗੁਰ ਵਡ ਸਿੰਧ ਸਾਗਰ, ਗਹਿਰ ਗੰਭੀਰ ਅਖਵਾਇਆ। ਦਰਸ਼ਨ ਗੁਰ ਜੋਤ ਜਗਾਏ ਕਾਇਆ ਗਾਗਰ, ਨੂਰੋ ਨੂਰ ਉਪਾਇਆ। ਦਰਸ ਗੁਰ ਗੁਰਮੁਖ ਵਿਰਲਾ ਬਣੇ ਸੁਦਾਗਰ, ਮਨਮੁਖ ਝੂਠੇ ਧੰਦੇ ਲਾਇਆ। ਗੁਰ ਕਾ ਸ਼ਬਦ ਰੱਤੀ ਰਤਨਾਗਰ, ਨਾਮ ਰੱਤੀ ਰੱਤ ਦਏ ਰੰਗਾਇਆ। ਗੁਰ ਕਾ ਸ਼ਬਦ ਨਿਰਮਲ ਕਰਮ ਕਰੇ ਉਜਾਗਰ, ਜੋਗ ਜੁਗਤ ਇਕ ਬਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਸੀ ਦਾਸ ਆਪ ਅਖਵਾਇਆ। ਗੁਰ ਕਾ ਦਰਸ ਸ਼ਬਦ ਗੁਰ ਮੰਤਰ, ਆਤਮ ਹਰਿ ਲਿਵ ਲਾਈਆ। ਗੁਰ ਕਾ ਸ਼ਬਦ ਬੁਝਾਏ ਬਸੰਤਰ, ਅਗਨੀ ਅੱਗ ਰਹਿਣ ਨਾ ਪਾਈਆ। ਗੁਰ ਕਾ ਸ਼ਬਦ ਜੋਗ ਜੁਗੰਤਰ, ਜੁਗ ਜੁਗ ਆਪ ਕਰਾਈਆ। ਗੁਰ ਕਾ ਸ਼ਬਦ ਜਾਣੇ ਬਿਧ ਅੰਤਰ, ਆਤਮ ਬੂਝ ਬੁਝਾਈਆ। ਗੁਰ ਕਾ ਸ਼ਬਦ ਸਰਬ ਵਰਤੰਤਰ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਕਰੇ ਕੁੜਮਾਈਆ। ਗੁਰ ਕਾ ਸ਼ਬਦ ਜਗਤ ਸਚ ਜੋਗ, ਜੁਗਤ ਆਪਣੇ ਹੱਥ ਰਖਾਈਆ। ਗੁਰ ਕਾ ਸ਼ਬਦ ਸੱਚਾ ਸਚ ਭੋਗ, ਜਨ ਭਗਤਾਂ ਰਿਹਾ ਕਰਾਈਆ। ਗੁਰ ਕਾ ਸ਼ਬਦ ਧੁਰ ਸੰਜੋਗ, ਧੁਰ ਵਿਛੜੇ ਮੇਲ ਮਿਲਾਈਆ। ਗੁਰ ਕਾ ਸ਼ਬਦ ਦਰਸ ਅਮੋਘ, ਆਪ ਆਪਣਾ ਦਏ ਕਰਾਈਆ। ਗੁਰ ਕਾ ਸ਼ਬਦ ਆਤਮ ਚੋਗ, ਮਾਣਕ ਮੋਤੀ ਮੁਖ ਖਵਾਈਆ। ਗੁਰ ਕਾ ਸ਼ਬਦ ਕਟੇ ਰੋਗ, ਚਿੰਤਾ ਸੋਗ ਮਿਟਾਈਆ। ਗੁਰ ਕਾ ਸ਼ਬਦ ਪਾਰ ਕਰਾਏ ਤੀਨਾਂ ਲੋਕ, ਤ੍ਰੈਗੁਣ ਮਾਇਆ ਫੰਦ ਕਟਾਈਆ। ਗੁਰ ਕਾ ਸ਼ਬਦ ਸਚ ਸਲੋਕ, ਸੋਹੰ ਸ਼ਬਦ ਵੱਡੀ ਵਡਿਆਈਆ। ਗੁਰ ਕਾ ਸ਼ਬਦ ਨਾ ਸਕੇ ਕੋਈ ਰੋਕ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਗੁਰ ਕਾ ਸ਼ਬਦ ਸਾਚੀ ਮੋਖ, ਆਤਮ ਬੂਝ ਬੁਝਾਈਆ। ਗੁਰ ਕਾ ਸ਼ਬਦ ਨਾ ਹਰਖ ਨਾ ਸੋਗ, ਆਲਸ ਨਿੰਦਰਾ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਡਿਆਈਆ। ਗੁਰ ਕਾ ਸ਼ਬਦ ਸਚ ਖਜ਼ਾਨਾ, ਗੁਰ ਪੂਰੇ ਆਪ ਭਰਾਇਆ। ਗੁਰ ਕਾ ਸ਼ਬਦ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਇਆ। ਗੁਰ ਕਾ ਸ਼ਬਦ ਕਰੇ ਠਾਂਡਾ ਸੀਨਾ, ਅੰਮ੍ਰਿਤ ਧਾਰ ਚੁਆਇਆ। ਗੁਰ ਕਾ ਸ਼ਬਦ ਸਦਾ ਰਸ ਭੀਨਾ, ਰਸ ਰਸਨਾ ਇਕ ਜਣਾਇਆ। ਗੁਰ ਕਾ ਸ਼ਬਦ ਜਿਸ ਜਨ ਚੀਨਾ, ਚੇਤਨ ਚਿਤ ਵਖਾਇਆ। ਗੁਰ ਕਾ ਸ਼ਬਦ ਜਿਉਂ ਜਲ ਮੀਨਾ, ਗੁਰਮੁਖ ਸਾਚੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮੰਤਰ ਨਾਮ ਦ੍ਰਿੜਾਇਆ। ਗੁਰ ਕਾ ਸ਼ਬਦ ਸ਼ਬਦ ਅਨੁਰਾਗ, ਰਾਗ ਵੇਦ ਨਾ ਗਾਇਆ। ਗੁਰ ਕਾ ਸ਼ਬਦ ਵੱਡੇ ਵਡ ਭਾਗ, ਵਡ ਭਾਗੀ ਗੁਰਮੁਖ ਪਾਇਆ। ਗੁਰ ਕਾ ਸ਼ਬਦ ਕੰਤ ਸੁਹਾਗ, ਗੁਰ ਮੰਦਰ ਦਏ ਸੁਹਾਇਆ। ਗੁਰ ਕਾ ਸ਼ਬਦ ਸਚ ਚਿਰਾਗ, ਜੋਤੀ ਨੂਰ ਕਰੇ ਰੁਸ਼ਨਾਇਆ। ਗੁਰ ਕਾ ਸ਼ਬਦ ਬੁਝਾਏ ਤ੍ਰਿਸਨਾ ਆਗ, ਤ੍ਰਿਖਾ ਰਹਿਣ ਨਾ ਪਾਇਆ। ਗੁਰ ਕਾ ਸ਼ਬਦ ਬਣਾਏ ਹੰਸ ਕਾਗ, ਕਾਗੋਂ ਹੰਸ ਬਣਾਇਆ। ਗੁਰ ਕਾ ਸ਼ਬਦ ਧੋਵੇ ਦਾਗ, ਮਾਨਸ ਜਨਮ ਲੇਖੇ ਲਾਇਆ। ਗੁਰ ਕਾ ਸ਼ਬਦ ਸਦਾ ਸਦ ਰਿਹਾ ਜਾਗ, ਗੁਰ ਕਾ ਸ਼ਬਦ ਰਿਹਾ ਜਗਾਇਆ। ਗੁਰ ਕਾ ਸ਼ਬਦ ਜਿਸ ਜਨ ਗਿਆ ਲਾਗ, ਮਨ ਮਨੂਆ ਬੰਧ ਬੰਧਾਇਆ। ਗੁਰ ਕਾ ਸ਼ਬਦ ਬੰਨ੍ਹੇ ਤਨ ਸਾਚਾ ਤਾਗ, ਮਨ ਮਤ ਦੂਰ ਕਰਾਇਆ। ਗੁਰ ਕਾ ਸ਼ਬਦ ਪਕੜੇ ਜਨ ਵਾਗ, ਬੁੱਧੀ ਬੋਧ ਨਾ ਗਿਆਨ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਇਆ । ਗੁਰ ਕਾ ਸ਼ਬਦ ਸਾਚਾ ਸੱਜਣ, ਸਾਚਾ ਸੰਗ ਨਿਭਾਇੰਦਾ। ਗੁਰ ਕਾ ਸ਼ਬਦ ਸਾਚਾ ਮਜਨ, ਸਾਚਾ ਧਾਮ ਸੁਹਾਇੰਦਾ। ਗੁਰ ਕਾ ਸ਼ਬਦ ਸਾਚਾ ਹਜਨ, ਹਾਜੀ ਹੱਜ ਵਖਾਇੰਦਾ। ਗੁਰ ਕਾ ਸ਼ਬਦ ਸਾਚਾ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਗੁਰ ਕਾ ਸ਼ਬਦ ਪਰਗਟ ਹੋਇਆ ਦੇਸ ਮਾਝਨ, ਕਲਜੁਗ ਸੋਇਆ ਆਪ ਉਠਾਇੰਦਾ। ਗੁਰ ਕਾ ਸ਼ਬਦ ਸੱਚਾ ਸਚ ਤਾਜਨ, ਸ਼ਾਹ ਅਸਵਾਰ ਆਪ ਹੋ ਜਾਇੰਦਾ। ਗੁਰ ਕਾ ਸ਼ਬਦ ਰੱਖੇ ਸਦ ਲਾਜਨ, ਲਾਜਾਵੰਤ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਗਾਰਾ ਇਕ ਵਜਾਇੰਦਾ। ਗੁਰ ਕਾ ਸ਼ਬਦ ਸਚ ਨਗਾਰਾ, ਗੁਰ ਪੂਰੇ ਆਪ ਵਜਾਇਆ। ਗੁਰਸਿਖ ਸੋਇਆ ਰਿਹਾ ਨਾ ਕੋਈ ਨੌਂ ਦਵਾਰਾ, ਦਸਵਾਂ ਬੂਝ ਬੁਝਾਇਆ। ਗੁਰ ਕਾ ਸ਼ਬਦ ਵਸੇ ਉਚੇ ਅਟੱਲ ਮਹੱਲ ਮੁਨਾਰਾ, ਥਿਰ ਘਰ ਨਾਉਂ ਰਖਾਇਆ। ਗੁਰ ਕਾ ਸ਼ਬਦ ਨਾ ਦਿਸੇ ਮੰਦਰ ਮਸਜਿਦ ਗੁਰਦਵਾਰਾ, ਗੁਰਮੁਖ ਹਿਰਦੇ ਵਿਚ ਸਮਾਇਆ। ਗੁਰ ਕਾ ਸ਼ਬਦ ਬੰਦ ਨਾ ਹੋਏ ਚਾਰ ਦਿਵਾਰਾ, ਛੱਪਰ ਛੰਨ ਨਾ ਕੋਈ ਟਿਕਾਇਆ। ਗੁਰ ਕਾ ਸ਼ਬਦ ਅੰਤ ਨਾ ਪਾਰਾ ਵਾਰਾ, ਭੇਵ ਅਭੇਦਾ ਨਾ ਕੋਈ ਲਿਖਾਇਆ। ਗੁਰ ਕਾ ਸ਼ਬਦ ਗੁਰੂ ਗੁਰ ਕਰਤਾਰਾ, ਕਰਤਾ ਪੁਰਖ ਅਖਵਾਇਆ। ਗੁਰ ਕਾ ਸ਼ਬਦ ਨਾਰੀ ਨਾਰਾ, ਨਰ ਨਰਾਇਣ ਆਪ ਹੋ ਜਾਇਆ। ਗੁਰ ਕਾ ਸ਼ਬਦ ਮੀਤ ਮੁਰਾਰਾ, ਪੀਤ ਪੀਤੰਬਰ ਸੀਸ ਸੁਹਾਇਆ। ਗੁਰ ਕਾ ਸ਼ਬਦ ਗੁਰ ਅਵਤਾਰਾ, ਗੁਰ ਗੋਬਿੰਦ ਮੇਲ ਮਿਲਾਇਆ। ਗੁਰ ਕਾ ਸ਼ਬਦ ਗੁਰ ਭਰੇ ਭੰਡਾਰਾ, ਸੰਬਲ ਨਗਰੀ ਆਪ ਟਿਕਾਇਆ। ਗੁਰ ਕਾ ਸ਼ਬਦ ਗੁਪਤ ਜ਼ਾਹਿਰਾ, ਅੰਦਰ ਬਾਹਰ ਸਮਾਇਆ। ਗੁਰ ਕਾ ਸ਼ਬਦ ਏਕਾ ਨਾਅਰਾ, ਏਕੰਕਾਰਾ ਰਿਹਾ ਲਗਾਇਆ। ਗੁਰ ਕਾ ਸ਼ਬਦ ਸਚ ਜੈਕਾਰਾ, ਸੋ ਪੁਰਖ ਨਿਰੰਜਣ ਆਪ ਜਣਾਇਆ। ਗੁਰ ਕਾ ਸ਼ਬਦ ਖੰਡਾ ਦੋ ਧਾਰਾ, ਦੋ ਜਹਾਨਾਂ ਰਿਹਾ ਹਿਲਾਇਆ। ਗੁਰ ਕਾ ਸ਼ਬਦ ਹਰਿ ਰੂਪ ਅਪਾਰਾ, ਹਰਿ ਹਰਿ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਉਪਾਇਆ। ਗੁਰ ਕਾ ਸ਼ਬਦ ਵਡ ਬਲਕਾਰਾ, ਖੇਲੇ ਖੇਲ ਦੋ ਜਹਾਨਾਂ। ਗੁਰ ਕਾ ਸ਼ਬਦ ਤਿਖੀ ਧਾਰਾ, ਮਾਰੇ ਮਾਰ ਜੋਧੇ ਸੂਰ ਨੌਜਵਾਨਾ। ਗੁਰ ਕਾ ਸ਼ਬਦ ਤੇਜ਼ ਕਟਾਰਾ, ਗੁਰ ਕਾ ਸ਼ਬਦ ਤੀਰ ਕਮਾਨਾ। ਗੁਰ ਕਾ ਸ਼ਬਦ ਆਰ ਪਾਰਾ, ਗੁਰ ਕਾ ਸ਼ਬਦ ਵਿਚ ਮਿਆਨਾ। ਗੁਰ ਕਾ ਸ਼ਬਦ ਪਾਰ ਕਿਨਾਰਾ, ਗੁਰ ਕਾ ਸ਼ਬਦ ਵਹਿਣ ਵਹਾਣਾ। ਗੁਰ ਕਾ ਸ਼ਬਦ ਪਰਗਟ ਵਿਚ ਸੰਸਾਰਾ, ਗੁਰ ਕਾ ਸ਼ਬਦ ਹੋਏ ਤਰਾਨਾ। ਗੁਰ ਕਾ ਸ਼ਬਦ ਨਾਮ ਅਧਾਰਾ, ਗੁਰ ਕਾ ਸ਼ਬਦ ਸਹਿਜ ਮੇਲ ਮਿਲਾਨਾ। ਗੁਰ ਕਾ ਸ਼ਬਦ ਨਿਹਕਲੰਕ ਨਰਾਇਣ ਨਰ ਅਵਤਾਰਾ, ਖੇਲੇ ਖੇਲ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣਾ ਭਾਣਾ। ਗੁਰ ਕਾ ਸ਼ਬਦ ਸਾਚਾ ਭਾਣਾ, ਹਰਿ ਭਾਣੇ ਵਿਚ ਸਮਾਇਆ। ਨਾ ਕੋਈ ਜਾਣੇ ਚਤਰ ਸੁਘੜ ਸਿਆਣਾ, ਗਿਆਨੀ ਧਿਆਨੀ ਭੇਵ ਨਾ ਰਾਇਆ । ਨਾ ਕੋਈ ਜਾਣੇ ਵਡ ਵਿਦਵਾਨਾ, ਪੜ੍ਹ ਪੜ੍ਹ ਪੁਸਤਕ ਮੋਹ ਵਧਾਇਆ। ਨਾ ਕੋਈ ਜਾਣੇ ਰਾਜ ਰਾਜਾਨਾ, ਲੇਖਾ ਲੇਖ ਨਾ ਕੋਈ ਸਿਖਾਇਆ। ਨਾ ਕੋਈ ਜਾਣੇ ਸ਼ਾਹ ਸੁਲਤਾਨਾ, ਗੁਰ ਸ਼ਬਦੀ ਭੇਖ ਵਟਾਇਆ। ਗੁਰ ਕਾ ਸ਼ਬਦ ਮਰਦ ਮਰਦਾਨਾ, ਚੇਲਾ ਗੁਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਨਾਉਂ ਧਰਾਇਆ। ਸ਼ਬਦੀ ਗੁਰ ਸਚ ਮਹੱਲਾ, ਏਕਾ ਏਕ ਵਸਾਇਆ। ਸ਼ਬਦ ਗੁਰ ਵਸੇ ਇਕ ਅਕੱਲਾ, ਏਕੰਕਾਰਾ ਰੂਪ ਵਟਾਇਆ। ਸਤਿਗੁਰ ਸਾਚਾ ਧਾਮ ਬੈਠਾ ਮੱਲਾ, ਦਿਸ ਕਿਸੇ ਨਾ ਆਇਆ। ਸ਼ਬਦ ਗੁਰ ਅਛਲ ਅਛੱਲਾ, ਅਛਲ ਅਛਲ ਕਰਾਇਆ। ਸ਼ਬਦ ਗੁਰ ਬੋਲੇ ਹੱਲਾ, ਕਲਜੁਗ ਵੇਲਾ ਅੰਤਮ ਆਇਆ । ਨੌਂ ਖੰਡ ਪ੍ਰਿਥਮੀ ਪਏ ਤ੍ਰਥੱਲਾ, ਸੱਤਾਂ ਦੀਪਾਂ ਲਏ ਹਿਲਾਇਆ। ਹਾਹਾਕਾਰੀ ਜਲਾਂ ਥਲਾ, ਉਚੇ ਟਿੱਲੇ ਦੇਣ ਦੁਹਾਇਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਏਕਾ ਦੂਜਾ ਭੌ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਨਾਉਂ ਧਰਾਇਆ। ਸ਼ਬਦ ਗੁਰ ਸਾਚਾ ਨਾਮਾ, ਹਰਿ ਨਾਮੇ ਵਡ ਵਡਿਆਈਆ। ਸ਼ਬਦ ਗੁਰ ਅੰਤਰਜਾਮਾ, ਹਰ ਘਟ ਬੂਝ ਬੁਝਾਈਆ। ਸ਼ਬਦ ਗੁਰ ਦੇਵੇ ਸਾਚਾ ਤਾਮਾ, ਅੰਮ੍ਰਿਤ ਆਤਮ ਜਾਮ ਪਿਆਈਆ। ਸ਼ਬਦ ਗੁਰ ਪੂਰਨ ਕਰਾਏ ਕਾਮਾ, ਜਿਸ ਜਨ ਆਸ ਤਕਾਈਆ। ਸ਼ਬਦ ਗੁਰ ਪੱਲੇ ਬੰਨੇ ਸਾਚਾ ਦਾਮਾ, ਠੱਗ ਚੋਰ ਯਾਰ ਲੁੱਟ ਕੋਈ ਨਾ ਜਾਈਆ। ਸ਼ਬਦ ਗੁਰ ਵਡ ਨਾਮ ਨਾਮਾ, ਗੁਰ ਸ਼ਬਦੀ ਸ਼ਬਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਰਿਹਾ ਵਰਤਾਈਆ। ਗੁਰ ਸ਼ਬਦ ਗੁਰ ਭੰਡਾਰਾ, ਗੁਰ ਪੂਰੇ ਆਪ ਵਰਤਾਇਆ। ਜੋ ਜਨ ਮੰਗਣ ਆਏ ਦਵਾਰਾ, ਆਤਮ ਝੋਲੀ ਦਏ ਭਰਾਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਪੜਦਾ ਲਾਹਿਆ। ਵਾ ਨਾ ਲੱਗੇ ਤੱਤੀ ਹਾੜਾ, ਜਿਸ ਜਨ ਚਰਨੀ ਸੀਸ ਝੁਕਾਇਆ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਮੋਹ ਚੁਕਾਇਆ। ਧਰਮ ਵਖਾਏ ਸਚ ਅਖਾੜਾ, ਸਾਚਾ ਮੇਲ ਮਿਲਾਇਆ। ਕਰੇ ਪਰਕਾਸ਼ ਬਹੱਤਰ ਨਾੜਾ, ਜੋਤੀ ਨੂਰ ਸਵਾਇਆ। ਗੁਰਮੁਖ ਸਾਜਨ ਸਾਚਾ ਲਾੜਾ, ਸਾਚੇ ਘੋੜੇ ਆਪ ਚੜ੍ਹਾਇਆ। ਦਰਗਹਿ ਸਾਚੀ ਸਾਚੇ ਘਰ ਆਪੇ ਵਾੜਾ, ਸਾਚਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਮ ਜਪਾਇਆ। ਗੁਰ ਕਾ ਸ਼ਬਦ ਨਾਮ ਪਰਭਾਤੀ, ਅੰਮ੍ਰਿਤ ਵੇਲਾ ਸੁਹਾਇਆ। ਏਕਾ ਰੰਗ ਰੰਗਾਏ ਦਿਵਸ ਰਾਤੀ, ਰੈਣ ਅੰਧੇਰੀ ਰਹਿਣ ਨਾ ਪਾਇਆ। ਨਾ ਕੋਈ ਦੀਵਾ ਬਾਤੀ ਦੀਪਕ ਜੋਤੀ ਇਕ ਜਗਾਇਆ। ਜਿਸ ਜਨ ਬਖ਼ਸ਼ੇ ਸਾਚੀ ਦਾਤੀ, ਦਰ ਦਵਾਰਾ ਦਏ ਸੁਹਾਇਆ। ਦੇਵੇ ਦਰਸ ਬਹੁ ਬਹੁ ਭਾਂਤੀ, ਬਿਧਨਾਨਾ ਮੇਲ ਮਿਲਾਇਆ। ਜਨ ਭਗਤਾਂ ਅੰਤਮ ਦੇਵਣ ਆਇਆ ਬਾਕੀ, ਨਿਹਕਲੰਕਾ ਜਾਮਾ ਪਾਇਆ। ਅੰਮ੍ਰਿਤ ਜਾਮ ਪਿਆਏ ਸਾਚਾ ਸਾਕੀ, ਸਚ ਪਿਆਲਾ ਇਕ ਰਖਾਇਆ। ਆਤਮ ਅੰਦਰ ਖੋਲ੍ਹੇ ਤਾਕੀ, ਨਿਰਮਲ ਜੋਤ ਕਰੇ ਰੁਸ਼ਨਾਇਆ। ਸ਼ਬਦ ਗੁਰ ਵਡ ਪਾਕਨ ਪਾਕੀ, ਪਾਕੀ ਪਾਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਖੁਲ੍ਹਾਏ ਏਕਾ ਦਰ, ਏਕਾ ਮੰਤਰ ਨਾਮ ਦ੍ਰਿੜਾਇਆ। ਚਾਰ ਵਰਨ ਇਕ ਦਵਾਰਾ, ਏਕਾ ਨਾਮ ਜਣਾਈਆ। ਏਕਾ ਸ਼ਬਦ ਇਕ ਪਿਆਰਾ, ਏਕਾ ਧੁਨ ਉਪਜਾਈਆ । ਏਕਾ ਪਵਣ ਇਕ ਹੁਲਾਰਾ, ਏਕਾ ਝੂਲਾ ਰਿਹਾ ਝੁਲਾਈਆ। ਏਕਾ ਸਵਨ ਏਕਾ ਧਾਰਾ, ਏਕਾ ਮੇਘਾ ਰਿਹਾ ਬਰਸਾਈਆ। ਏਕਾ ਬਾਵਨ ਏਕਾ ਬਵਨ, ਏਕਾ ਭੇਖੀ ਭੇਖ ਵਟਾਈਆ। ਏਕਾ ਰਾਮਾ ਏਕਾ ਰਾਵਨ, ਏਕਾ ਸੀਤਾ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਕਰੇ ਚੜ੍ਹਾਈਆ । ਗੁਰ ਸ਼ਬਦ ਚੜ੍ਹਾਈ ਨੌਂ ਖੰਡ, ਸੱਤ ਦੀਪ ਵੱਜੇ ਨਗਾਰਾ। ਲੋਆਂ ਪੁਰੀਆਂ ਵੰਡੀ ਵੰਡ, ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਖੰਡ ਖੰਡ, ਨਾ ਦੀਸੇ ਕੋਈ ਸਹਾਰਾ। ਸਿਰ ਉਠਾਈ ਪਾਪਾਂ ਪੰਡ, ਕਲਜੁਗ ਜੀਆਂ ਬੱਧਾ ਭਾਰਾ। ਨਾਰ ਦੁਹਾਗਣ ਦਿਸੇ ਰੰਡ, ਚਾਰੋਂ ਕੁੰਟ ਹਾਹਾਕਾਰਾ। ਮਨਮੁਖ ਜੀਵਾਂ ਵੱਢੇ ਕੰਡ, ਮਾਰ ਖੰਡਾ ਸੋਹੰ ਦੋ ਧਾਰਾ। ਖੇਲੇ ਖੇਲ ਵਿਚ ਬ੍ਰਹਿਮੰਡ, ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰ ਗੋਬਿੰਦੇ ਮੰਗੀ ਮੰਗ, ਪ੍ਰਭ ਬਖ਼ਸ਼ੇ ਸਚ ਪਿਆਰਾ। ਕਾਇਆ ਚੋਲੀ ਚਾੜ੍ਹੇ ਰੰਗ, ਦੇਵੇ ਸ਼ਬਦ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਗੁਰਮੁਖ ਦੇਵੇ ਵਰ, ਜਿਸ ਜਨ ਬਖ਼ਸ਼ੇ ਚਰਨ ਪਿਆਰਾ।