੨੧ ਕੱਤਕ ੨੦੧੫ ਬਿਕਰਮੀ ਸਤਿਪਾਲ ਦੇ ਘਰ ਪੂਨਾ
ਆਸਾ ਮਨਸਾ ਪੂਰ ਕਰ, ਹਰਿਜਨ ਦਇਆ ਕਮਾਈਆ। ਪੁਰਖ ਬਿਧਾਤਾ ਵੇਖੇ ਦਰ, ਦਰ ਦਵਾਰੇ ਫੇਰਾ ਪਾਈਆ। ਆਪਣੀ ਕਿਰਪਾ ਆਪੇ ਕਰ, ਆਪ ਆਪਣਾ ਮੇਲ ਮਿਲਾਈਆ। ਆਪ ਨੁਹਾਏ ਆਤਮ ਸਰ, ਅੰਮ੍ਰਿਤ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਹਰਿ ਰੰਗ ਮਾਣਿਆ, ਪਰਮ ਪੁਰਖ ਕਰਤਾਰ। ਚਲੇ ਚਲਾਏ ਸਤਿਗੁਰ ਭਾਣਿਆ, ਸਾਚਾ ਮੇਲਾ ਵਿਚ ਸੰਸਾਰ। ਦਰਗਹਿ ਸਾਚੀ ਦੇਵੇ ਮਾਣਿਆ, ਚਰਨ ਕਵਲ ਇਕ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੁਖੜਾ ਦਏ ਨਿਵਾਰ। ਜਗਤ ਦੁੱਖੜਾ ਜਗਤ ਸੋਗ, ਜਗਤ ਚਿੰਤ ਮਿਟਾਈਆ। ਆਤਮ ਨਾਮ ਸਾਚਾ ਜੋਗ, ਏਕਾ ਦਰ ਵਖਾਈਆ। ਦੇਵੇ ਦਰਸ ਹਰਿ ਅਮੋਘ, ਤ੍ਰਿਸ਼ਨਾ ਭੁੱਖ ਗਵਾਈਆ। ਨਾਮ ਜਪਾਵੇ ਸਾਚੀ ਚੋਗ, ਆਪ ਆਪਣੀ ਬੂਝ ਬੁਝਾਈਆ। ਹਉਮੇ ਦੂਈ ਦਵੇਤੀ ਕੱਢੇ ਰੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਦਰ, ਹਰਿ ਸੱਜਣ ਵੇਖ ਵਖਾਈਆ । ਭਗਤਨ ਮੀਤਾ ਹਰਿ ਗਿਰਧਾਰ, ਨਿਰਵੈਰ ਰੂਪ ਸਮਾਇਆ। ਆਪੇ ਬੰਨੇ ਆਪਣੀ ਧਾਰ, ਜੁਗ ਵਿਛੜੇ ਜਗ ਮੇਲ ਮਿਲਾਇਆ। ਆਤਮ ਅੰਤਰ ਇਕ ਪਿਆਰ, ਬ੍ਰਹਮ ਪਾਰਬ੍ਰਹਮ ਸਮਾਇਆ। ਸਾਚੇ ਮੰਦਰ ਖੋਲ੍ਹ ਕਿਵਾੜ, ਦੀਵਾ ਬਾਤੀ ਇਕ ਜਗਾਇਆ। ਵਾ ਨਾ ਲੱਗੇ ਤੱਤੀ ਹਾੜ, ਪੰਜ ਤਤ ਨਾ ਹੋਏ ਹਲਕਾਇਆ। ਦਰ ਘਰ ਸਾਚੇ ਦੇਵੇ ਵਾੜ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮਿਤ ਨਿਤ ਨਵਿਤ ਅਬਿਨਾਸ਼ੀ ਅਚੁੱਤ ਦਰ ਦਰਵੇਸ਼ ਸ਼ਾਹ ਨਰੇਸ਼, ਲੋਕਮਾਤ ਆਵੇ ਜਾਵੇ ਫੇਰੀ ਪਾਇਆ।
