੧੩ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਹਰਿ ਭਗਤ ਦਵਾਰਾ ਭਗਤੀ ਰੰਗ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਹਰਿਜਨ ਸੁਹਾਵਣੀ ਵੇਖ ਸੇਜ ਪਲੰਘ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਨਿਰਧਨ ਘਰ ਵਜਾਏ ਮਰਦੰਗ, ਸਾਚੀ ਸੇਵਾ ਸੇਵ ਕਮਾਇੰਦਾ। ਚਾਰ ਜੁਗ ਦੇ ਵਿਛੜੇ ਲਾਏ ਅੰਗ, ਅੰਗੀਕਾਰ ਆਪ ਅਖਵਾਇੰਦਾ। ਜਨਮ ਜਨਮ ਦੀ ਕੱਟੇ ਭੁੱਖ ਨੰਗ, ਨਾਮ ਵਸਤ ਅਮੋਲਕ ਆਪ ਵਰਤਾਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਗ੍ਰਹਿ ਮੰਦਰ ਸੁਣਾਏ ਛੰਦ, ਗੀਤ ਗੋਬਿੰਦ ਆਪ ਅਲਾਇੰਦਾ। ਦੋ ਜਹਾਨ ਵਖਾਏ ਇਕ ਅਨੰਦ, ਅਨੰਦ ਅਨੰਦ ਵਿਚ ਜਣਾਇੰਦਾ। ਜੁਗ ਚੌਕੜੀ ਮੁਕਿਆ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਭਗਤਨ ਪਾਏ ਏਕਾ ਬੰਧ, ਏਕਾ ਡੋਰ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਵੇਖ ਵਖਾਇੰਦਾ। ਭਗਤ ਦਵਾਰਾ ਭਗਤਨ ਮੇਲ, ਸ੍ਰੀ ਭਗਵਾਨ ਖੇਲ ਖਿਲਾਇੰਦਾ। ਗ੍ਰਹਿ ਮੰਦਰ ਚੜ੍ਹੇ ਤੇਲ, ਘਰ ਸਾਚਾ ਸਗਨ ਮਨਾਇੰਦਾ। ਕਰੇ ਖੇਲ ਜਗਤ ਨਵੇਲ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਸੱਜਣ ਸੁਹੇਲ, ਸਗਲਾ ਸੰਗ ਰਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਨਾ ਹੋਇਆ ਵੇਹਲ, ਨਿਹਕੇਵ ਆਪਣੀ ਧਾਰ ਨਾ ਕੋਇ ਚਲਾਇੰਦਾ। ਕਲਜੁਗ ਅੰਤਮ ਲੇਖਾ ਜਾਣ ਗੁਰੂ ਗੁਰ ਚੇਲ, ਗੋਬਿੰਦ ਸਾਚੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਪਾਇੰਦਾ। ਹਰਿਜਨ ਸੱਚਾ ਭਗਤ ਭਗਵਾਨ, ਨਿਰਭੌ ਆਪ ਉਠਾਈਆ। ਨਿਰਭੈ ਦੇਵੇ ਦਾਨ, ਭਿਆਨਕ ਰੂਪ ਨਾ ਕੋਇ ਜਣਾਈਆ। ਧਰਮ ਰਖਾ ਇਕ ਨਿਸ਼ਾਨ, ਨਿਗਹਬਾਨ ਦਏ ਸਮਝਾਈਆ। ਆਪੇ ਬਖ਼ਸ਼ੇ ਆਪਣੀ ਸਚ ਪਹਿਚਾਨ, ਰਹਿਮਤ ਆਪਣੀ ਆਪ ਕਮਾਈਆ। ਸਾਚੇ ਤਖ਼ਤ ਬੈਠ ਸੁਲਤਾਨ, ਤਖ਼ਤ ਨਿਵਾਸੀ ਖੇਲ ਕਰਾਈਆ। ਹੁਕਮੀ ਹੁਕਮ ਬਣ ਹੁਕਮਰਾਨ, ਹਿਕਮਤ ਆਪਣੇ ਹੱਥ ਰਖਾਈਆ। ਸ਼ਰਅ ਸ਼ਰੀਅਤ ਇਕ ਈਮਾਨ, ਇਬਨੁਲ ਵਕ਼ਤ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਸੁਹਾਈਆ। ਸਚ ਦਵਾਰਾ ਭਗਤ ਗ੍ਰਹਿ, ਭਗਵਨ ਆਪ ਸੁਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ, ਨਿਰਗੁਣ ਸਰਗੁਣ ਅੰਦਰ ਬਹਿ, ਵੇਸ ਅਨੇਕ ਧਰਾਇੰਦਾ। ਆਪਣੀ ਨਿਸ਼ਅੱਖਰ ਬਾਣੀ ਆਪੇ ਕਹਿ, ਹਰਿਜਨ ਸਾਚੇ ਆਪ ਪੜ੍ਹਾਇੰਦਾ। ਜਨ ਭਗਤਾਂ ਭਾਣਾ ਆਪਣੇ ਸਿਰ ਤੇ ਸਹਿ, ਸੀਸ ਜਗਦੀਸ ਭਾਰ ਉਠਾਇੰਦਾ। ਜੋ ਜਨ ਭਾਣੇ ਅੰਦਰ ਰਹੇ, ਤਿਨ੍ਹ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਘਰ ਆਪ ਵਡਿਆਇੰਦਾ। ਭਗਤਨ ਘਰ ਸਚ ਦਵਾਰ, ਦਰਗਹਿ ਸਾਚੀ ਖੇਲ ਖਿਲਾਈਆ। ਨਿਰਗੁਣ ਖੇਲ ਨਾ ਜਾਣੇ ਕੋਇ ਸੰਸਾਰ, ਸਚਖੰਡ ਵੱਜੇ ਵਧਾਈਆ। ਲੋਕਮਾਤ ਲੈ ਅਵਤਾਰ, ਕਲਜੁਗ ਅੰਤਮ ਵੇਸ ਵਟਾਈਆ। ਹਰਿ ਸੱਜਣ ਸਾਚੇ ਲਏ ਉਠਾਲ, ਪਾਰਬ੍ਰਹਮ ਦਇਆ ਕਮਾਈਆ। ਇਕ ਵਖਾਏ ਸੱਚੀ ਧਰਮਸਾਲ, ਸਚ ਦਵਾਰਾ ਆਪ ਸੁਹਾਈਆ। ਜਿਸ ਦਰ ਆਏ ਨਾ ਕਾਲ ਮਹਾਕਾਲ, ਸੋ ਘਰ ਲਏ ਪਰਗਟਾਈਆ। ਜਿਸ ਦਰ ਸੁਣੇ ਹਾਲ, ਹਾਲ ਮੁਰੀਦਾਂ ਝੋਲੀ ਪਾਈਆ। ਜਿਸ ਗ੍ਰਹਿ ਤੋੜੇ ਜੰਜਾਲ, ਜੀਵਣ ਜੁਗਤ ਦਏ ਬਤਾਈਆ। ਜਿਸ ਮੰਦਰ ਦੇਵੇ ਧਨ ਮਾਲ, ਨਾਮ ਖ਼ਜ਼ਾਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਵਡਿਆਈਆ। ਗ੍ਰਹਿ ਮੰਦਰ ਹਰਿ ਸਜਣਾ, ਸੋਭਾਵੰਤ ਕਰਤਾਰ। ਭਗਤ ਭਗਵੰਤ ਬਹਿ ਬਹਿ ਸਜਣਾ, ਕਲਜੁਗ ਤੇਰੀ ਅੰਤਮ ਵਾਰ। ਚਾਰ ਵਰਨ ਕਰਾਏ ਮਜਨਾ, ਦੁਰਮਤ ਮੈਲ ਉਤਾਰ। ਨਾਮ ਨਗਾਰਾ ਏਕਾ ਵਜਣਾ, ਆਪ ਵਜਾਏ ਏਕੰਕਾਰ। ਜਨ ਭਗਤਾਂ ਰੱਖੇ ਲੱਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਪਹਿਰੇਦਾਰ। ਪਹਿਰੇਦਾਰ ਚਾਰ ਦਵਾਰ, ਚਾਰੋਂ ਕੁੰਟ ਵੇਖ ਵਖਾਈਆ। ਜੋਧਾ ਸੂਰਬੀਰ ਬਲੀ ਬਲਕਾਰ, ਬਲ ਬਾਵਨ ਖੇਲ ਖਿਲਾਈਆ। ਧਨੁਸ਼ ਤੋੜੇ ਏਕਾ ਵਾਰ, ਚਿੱਲਾ ਆਪਣਾ ਆਪ ਉਠਾਈਆ। ਆਪੇ ਤੋਲੇ ਗੋਵਰਧਨ ਭਾਰ, ਕਰੇ ਖੇਲ ਬੇਪਰਵਾਹੀਆ। ਆਪੇ ਕੋਹਤੂਰ ਦਏ ਹੁਲਾਰ, ਜਲਵਾ ਨੂਰ ਨੂਰ ਪਰਗਟਾਈਆ। ਆਪੇ ਨਾਮ ਸਤਿ ਬੋਲ ਜੈਕਾਰ, ਸਚਖੰਡ ਦਵਾਰ ਵੇਖ ਵਖਾਈਆ। ਆਪ ਬਣਾਏ ਸੁਤ ਦੁਲਾਰ, ਪੂਤ ਸਪੂਤਾ ਸੋਭਾ ਪਾਈਆ। ਆਪੇ ਨਿਰਗੁਣ ਲੈ ਅਵਤਾਰ, ਨਿਰੰਕਾਰਾ ਵੇਸ ਵਟਾਈਆ। ਜੁਗ ਜੁਗ ਵਿਛੜੇ ਮੇਲੇ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਏਕਾ ਦੇਵੇ ਵਰ ਕਰਤਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਵੇਖ ਵਖਾਈਆ। ਭਗਤ ਦਵਾਰਾ ਉਚ ਮਹੱਲਾ, ਸੋਭਾਵੰਤ ਆਪ ਸੁਹਾਇੰਦਾ। ਵੇਖਣਹਾਰਾ ਇਕ ਇਕੱਲਾ, ਏਕੰਕਾਰਾ ਖੇਲ ਖਿਲਾਇੰਦਾ। ਭਗਤਨ ਅੰਦਰ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸ਼ਬਦੀ ਸ਼ਬਦ ਫੜਾਇਆ ਪੱਲਾ, ਏਕਾ ਗੰਢ ਪਵਾਇੰਦਾ। ਨਿਹਕਰਮੀ ਆਪਣੇ ਕਰਮ ਕਰਾਇਆ ਹੱਲਾ, ਸਾਚਾ ਕਰਮ ਇਕ ਵਖਾਇੰਦਾ। ਗੁਰਮੁਖ ਗੁਰ ਗੁਰ ਗੁਰ ਜੋਤ ਅੰਤਰ ਰਲਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਵਾਰਾ ਵੇਖ ਵਖਾਇੰਦਾ। ਭਗਤ ਦਵਾਰਾ ਵੇਖਣ ਜੋਗ, ਵੇਖਣਹਾਰਾ ਵੇਖ ਵਖਾਈਆ। ਛੱਤੀ ਜੁਗ ਧੁਰ ਸੰਜੋਗ, ਸਚ ਸੰਜੋਗੀ ਮੇਲ ਮਿਲਾਈਆ। ਜਨਮ ਜਨਮ ਦਾ ਕੱਟ ਕੱਟ ਰੋਗ, ਔਖਧ ਏਕਾ ਦਾਰੂ ਨਾਮ ਪਿਆਈਆ। ਚਰਨ ਪ੍ਰੀਤੀ ਸਾਚਾ ਜੋਗ, ਜੀਵਣ ਜੁਗਤ ਇਕ ਸਮਝਾਈਆ। ਇਸ਼ਟ ਮਨੌਣਾ ਨਿਰਮਲ ਜੋਤ, ਨਿਰਗੁਣ ਰੂਪ ਇਕ ਦਰਸਾਈਆ। ਸਚ ਦਵਾਰਾ ਕਿਲਾ ਕੋਟ, ਪੁਰਖ ਅਬਿਨਾਸ਼ੀ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਨਿਸ਼ਾਨਾ ਦਏ ਬਣਾਈਆ। ਭਗਤ ਨਿਸ਼ਾਨਾ ਹਰਿ ਕੀ ਧਾਰ, ਹਰਿ ਸਾਚਾ ਆਪ ਜਣਾਇੰਦਾ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਦਿਸ ਨਾ ਆਇੰਦਾ। ਰਹਿਬਰ ਬਣ ਨਿਰਾਕਾਰ, ਦਰ ਦਰ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਵਸੇ ਆਪ ਘਰ, ਭਗਤ ਦਵਾਰਾ ਆਪਣਾ ਘਰ ਵਸਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜੁਗਤ ਜੁਗ ਉਲਟੀ ਰੀਤੀ, ਕਰੇ ਖੇਲ ਅਗੰਮ ਅਨਡੀਠੀ, ਵੇਦ ਕਤੇਬ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਇੰਦਾ।
