Granth 07 Likhat 083: Pahili Kattak 2015 Bikarmi Gurudwara Harmandir Sahib Patna Sahib Janam Asthan

ਪਹਿਲੀ ਕੱਤਕ ੨੦੧੫ ਬਿਕ੍ਰਮੀ ਗੁਰਦਵਾਰਾ ਹਰਿਮੰਦਰ ਸਾਹਿਬ ਪਟਨਾ ਸਾਹਿਬ ਜਨਮ ਅਸਥਾਨ

ਆਦਿ ਪੁਰਖ ਹਰਿ ਨਿਰੰਕਾਰ, ਏਕ ਏਕ ਅਖਵਾਇੰਦਾ। ਜੋਤੀ ਨੂਰ ਕਰ ਉਜਿਆਰ, ਜੁਗ ਜੁਗ ਵੇਸ ਵਟਾਇੰਦਾ। ਅਗੰਮ ਅਗੰਮੜਾ ਖੇਲ ਅਪਾਰ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਨਾਮ ਧਰਾਇੰਦਾ। ਆਦਿ ਪੁਰਖ ਹਰਿ ਅਬਿਨਾਸ਼, ਏਕਾ ਆਪ ਅਖਵਾਇਆ। ਜੁਗ ਜੁਗ ਵੇਖਣ ਆਏ ਜਗਤ ਤਮਾਸ਼, ਗੁਰ ਗੋਬਿੰਦ ਨਾਉਂ ਰਖਾਇਆ। ਕਰੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਇਆ। ਪਾਰਬ੍ਰਹਮ ਹਰਿ ਬੇਅੰਤਾ, ਆਦਿਨ ਅੰਤਾ ਇਕ ਅਵਤਾਰਿਆ। ਗੁਰਮੁਖ ਵੇਖੇ ਸਾਚੇ ਸੰਤਾ, ਸੁਹਾਏ ਬੰਕ ਦਵਾਰਿਆ। ਆਦਿ ਜੁਗਾਦੀ ਮਹਿਮਾ ਅਗਣਤਾ, ਮਹਿਮਾ ਅਗਣਤ ਲੇਖਾ ਲਿਖਤ ਵਿਚ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾ ਰਿਹਾ। ਗੋਬਿੰਦ ਮੀਤ ਹਰਿ ਕਰਤਾਰ, ਲੋਕਮਾਤ ਕਰੇ ਰੁਸ਼ਨਾਈਆ। ਗੋਬਿੰਦ ਮੇਲਾ ਗੁਰਮੁਖ ਸਾਚੇ ਲਏ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਏਕਾ ਦੇਵੇ ਨਾਮ ਆਧਾਰ, ਨਾਨਕ ਮੰਤਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਈਆ। ਆਦਿ ਪੁਰਖ ਦੀਨ ਦਿਆਲਾ, ਏਕਾ ਨੂਰ ਸੁਹਾਇਆ। ਜਗੀ ਜੋਤ ਇਕ ਅਕਾਲਾ, ਦਹਿ ਦਿਸ਼ਾ ਵੇਖ ਵਖਾਇਆ। ਦੀਪਕ ਜੋਤੀ ਏਕਾ ਬਾਲਾ, ਅਗਿਆਨ ਅੰਧੇਰ ਮਿਟਾਇਆ। ਜਨ ਭਗਤਾਂ ਤੋੜਣ ਆਇਆ ਜਗਤ ਜੰਜਾਲਾ, ਅੰਮ੍ਰਿਤ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇਆ। ਹਰਿ ਸੱਜਣ ਹਰਿ ਮੀਤੜਾ, ਏਕਾ ਏਕੰਕਾਰ। ਜੁਗ ਜੁਗ ਜਨ ਭਗਤਾਂ ਵਸੇ ਕਾਇਆ ਚੋਲੀ ਚੀਥੜਾ, ਨਾ ਸਕੇ ਖੇਲੇ ਖੇਲ ਅਪਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਦਿਸ ਨਾ ਆਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਦਿਤਾ ਵਰ, ਗੁਰ ਗੋਬਿੰਦ ਖੇਲ ਅਪਾਰ। ਗੋਬਿੰਦ ਗੁਰ ਗੁਰ ਕਰਤਾਰ, ਹਰਿ ਹਰਿ ਆਪ ਅਖਵਾਇਆ। ਪੰਜ ਤਤ ਕਰ ਪਿਆਰ, ਮਾਤਲੋਕ ਜਨਮ ਦਵਾਇਆ। ਨਾਮ ਖੰਡਾ ਤੇਜ ਕਟਾਰ, ਆਪ ਆਪਣਾ ਹੱਥ ਫੜਾਇਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਇਆ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਾਇਆ। ਨਾਉਂ ਧਰ ਹਰਿ ਅਪਾਰ, ਗੋਬਿੰਦ ਸਿੰਘ ਵਡਿਆਈਆ। ਸ਼ਬਦ ਖੰਡਾ ਤੇਜ਼ ਕਟਾਰ, ਆਪ ਆਪਣੇ ਹੱਥ ਉਠਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਦੇਵੇ ਵਡ ਵਡਿਆਈਆ। ਅਚਰਜ ਰੀਤਾ ਇਕ ਅਪਾਰ, ਆਪਣੀ ਆਪ ਚਲਾਈਆ। ਜਨ ਭਗਤਾਂ ਮੇਲਾ ਵਿਚ ਸੰਸਾਰ, ਮਾਇਆ ਮੋਹ ਚੁਕਾਈਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਝੂਠਾ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਿਤੀ ਮਾਤ ਵਡਿਆਈਆ। ਗੋਬਿੰਦ ਗੁਰ ਦੀਨ ਦਿਆਲ, ਏਕ ਏਕ ਅਖਵਾਇਆ। ਗੁਰਮੁਖ ਵੇਖੇ ਸਾਚੇ ਲਾਲ, ਆਪ ਆਪਣਾ ਵੇਸ ਵਟਾਇਆ। ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਸਿਰ ਹੱਥ ਟਿਕਾਇਆ। ਸ਼ਬਦ ਬਣਾਏ ਇਕ ਦਲਾਲ, ਨਾਮ ਮੰਤਰ ਇਕ ਪੜ੍ਹਾਇਆ। ਗੁਰਮੁਖਾਂ ਤੋੜੇ ਜਗਤ ਜੰਜਾਲ, ਵੇਲੇ ਅੰਤਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵਖਾਏ ਸਾਚਾ ਘਰ, ਹਰਿ ਸ਼ਬਦ ਨਾਮ ਧਰਾਇਆ। ਗੋਬਿੰਦ ਗੁਰ ਸ਼ਬਦ ਜਣਾਈ, ਲੋਕਮਾਤ ਜੈਕਾਰਿਆ। ਫਤਿਹ ਡੰਕਾ ਗਿਆ ਵਜਾਈ, ਸੁਣੇ ਸਰਬ ਸੰਸਾਰਿਆ। ਰਾਓ ਰੰਕਾਂ ਰਿਹਾ ਸਮਝਾਈ, ਕਲਜੁਗ ਅੰਤਮ ਹੋਏ ਅੰਧ ਅੰਧਿਆਰਿਆ। ਨਿਰਗੁਣ ਜੋਤ ਹੋਏ ਰੁਸ਼ਨਾਈ, ਲੋਕਮਾਤ ਲਏ ਅਵਤਾਰਿਆ। ਨੀਲੇ ਵਾਲਾ ਆਵੇ ਸਾਚਾ ਮਾਹੀ, ਖੇਲੇ ਖੇਲ ਅਗੰਮ ਅਪਾਰਿਆ। ਜੂਠੀ ਝੂਠੀ ਮੇਟੇ ਸ਼ਾਹੀ, ਸਚ ਧਰਮ ਕਰੇ ਜੈਕਾਰਿਆ। ਗੁਰਮੁਖ ਉਠਾਏ ਫੜ ਫੜ ਬਾਹੀਂ, ਜੋ ਡੁੱਬੇ ਮੰਝਧਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾ ਰਿਹਾ। ਸੂਰਬੀਰ ਵਡ ਬਲਵਾਨ, ਹਰਿ ਗੋਬਿੰਦ ਨਾਮ ਧਰਾਇਆ। ਧਰਮ ਝੁਲਾਏ ਜਗਤ ਨਿਸ਼ਾਨ, ਆਪਣਾ ਲੇਖਾ ਆਪ ਲਿਖਾਇਆ। ਸੰਬਲ ਨਗਰੀ ਧਾਮ ਮਕਾਨ, ਅੰਤਮ ਡੇਰਾ ਲਏ ਲਗਾਇਆ। ਹਰਿ ਸ਼ਬਦ ਚਿਲਾ ਤੀਰ ਕਮਾਨ, ਏਕਾ ਖੰਡਾ ਦਏ ਚਮਕਾਇਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਸਿੰਘ ਸਿੰਘ ਇਕ ਅਖਵਾਇਆ। ਗੋਬਿੰਦ ਸਿੰਘ ਸਚ ਸਿਕਦਾਰਾ, ਦੋ ਜਹਾਨਾਂ ਆਪ ਅਖਵਾਇੰਦਾ। ਮਿਲਿਆ ਮੇਲ ਮੀਤ ਮੁਰਾਰਾ, ਏਕਾ ਰੰਗ ਰੰਗਾਇੰਦਾ। ਪੰਜ ਤਤ ਕਰੇ ਵਿਚਾਰਾ, ਵਿਛੜਿਆ ਸੰਸਾਰਾ ਸ਼ਬਦੀ ਸ਼ਬਦ ਉਪਾਇੰਦਾ। ਜੋਤੀ ਨੂਰ ਕਰ ਉਜਿਆਰਾ, ਲੋਕਮਾਤ ਵੇਖ ਵਖਾਇੰਦਾ। ਲੱਖ ਚੁਰਾਸੀ ਤੋੜੇ ਗੜ੍ਹ ਹੰਕਾਰਾ, ਅੰਦਰ ਵੜ ਵੜ ਮੁਖ ਵਖਾਇੰਦਾ। ਭੇਖ ਪਖੰਡਾ ਪਾਰ ਕਿਨਾਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਚ ਸੁੱਚ ਕਰੇ ਵਿਹਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਏਕਾ ਗੁਰ ਇਕ ਅਵਤਾਰਾ, ਅਕਾਲ ਪੁਰਖ ਆਪ ਅਖਵਾਇੰਦਾ। ਨਾ ਕੋਈ ਦੂਸਰ ਦਏ ਸਹਾਰਾ, ਨਾ ਕੋਈ ਪਾਰ ਕਰਾਇੰਦਾ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਧਾਮ ਅਵੱਲਾ, ਗੁਰ ਗੋਬਿੰਦ ਮੀਤਾ ਇਕ ਇਕੱਲਾ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸਿੰਘਾਸਣ, ਹਰਿ ਮੰਦਰ ਆਪ ਉਪਾਇਆ। ਆਪੇ ਬੈਠ ਪੁਰਖ ਅਬਿਨਾਸ਼ਣ, ਗੁਰ ਗੋਬਿੰਦ ਮੇਲ ਮਿਲਾਇਆ। ਸਾਚਾ ਸ਼ਾਹੋ ਸ਼ਾਹ ਸ਼ਾਬਾਸ਼ਣ, ਗੁਰਮੁਖਾਂ ਵੇਖਣ ਆਇਆ। ਹਰਿ ਸ਼ਬਦ ਹੋਏ ਦਾਸੀ ਦਾਸਨ, ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਅੰਦਰ ਹਰਿਸੰਗਤ ਸਤਿਗੁਰ ਦਰ ਆਈ ਮੰਗਤ, ਨਾਮ ਭਿਛਿਆ ਪੂਰੀ ਕਰੇ ਇਛਿਆ, ਦਹਿ ਦਿਸ਼ਾ ਵੇਖ ਵਖਾਇਆ।