Granth 07 Likhat 097: 21 Kattak 2015 Bikarmi Thakar Singh de Ghar Puna

੨੧ ਕੱਤਕ ੨੦੧੫ ਬਿਕਰਮੀ ਠਾਕਰ ਸਿੰਘ ਦੇ ਘਰ ਪੂਨਾ

ਹਰਿ ਸੱਜਣ ਹਰਿ ਦਰ ਮੇਲੜਾ, ਪਰਮ ਪੁਰਖ ਕਰਤਾਰ। ਆਬਿਨਾਸ਼ੀ ਕਰਤਾ ਇਕ ਅਕੇਲੜਾ, ਖੇਲੇ ਖੇਲ ਸਰਬ ਸੰਸਾਰ। ਵੇਖ ਵਖਾਏ ਗੁਰੂ ਗੁਰ ਚੇਲੜਾ, ਸੁਹਾਏ ਬੰਕ ਦਵਾਰ। ਵਸੇ ਧਾਮ ਸਦ ਨਵੇਲੜਾ, ਅਗੰਮ ਅਗੰਮੜੀ ਕਰੇ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਹਰਿ ਪਾਇਆ, ਆਤਮ ਬ੍ਰਹਮ ਗਿਆਨ। ਗੁਰ ਪੂਰਾ ਵੇਖ ਵਖਾਇਆ, ਸ਼ਬਦੀ ਸ਼ਬਦ ਨਿਸ਼ਾਨ। ਧੁਨ ਆਤਮਕ ਰਾਗ ਅਲਾਇਆ, ਆਪ ਸੁਣਾਏ ਸਾਚੇ ਕਾਨ। ਦਰ ਮੰਦਰ ਇਕ ਸੁਹਾਇਆ, ਪੰਜ ਤਤ ਮਹੱਲ ਮਕਾਨ। ਨਿਰਗੁਣ ਬਾਤੀ ਦੀਪ ਜਗਾਇਆ, ਵੇਖਣਹਾਰ ਗੁਣ ਨਿਧਾਨ। ਤ੍ਰੈਗੁਣ ਮਾਇਆ ਭੇਵ ਨਾ ਰਾਇਆ, ਮੇਟ ਮਿਟਾਏ ਪੰਜ ਸ਼ੈਤਾਨ। ਪੰਚਮ ਸੇਵਾ ਸਾਚੀ ਲਾਇਆ, ਅਨਹਦ ਵਜਾਏ ਸਾਚਾ ਤਾਨ। ਘਰ ਮੰਗਲ ਏਕਾ ਗਾਇਆ, ਮਿਲਿਆ ਮੇਲ ਸ੍ਰੀ ਭਗਵਾਨ। ਬਜ਼ਰ ਕਪਾਟੀ ਤੋੜ ਤੁੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰ ਪਰਵਾਨ। ਹਰਿਜਨ ਹਰਿ ਭੇਟਿਆ, ਪਾਰਬ੍ਰਹਮ ਕਰਤਾਰ। ਸਤਿਗੁਰ ਪੂਰਾ ਖੇਵਟ ਖੇਟਿਆ, ਗੁਰਮੁਖ ਸਾਚੇ ਲਾਏ ਪਾਰ। ਮਾਤ ਪਿਤ ਉਪਾਏ ਬੇਟੀ ਬੇਟਿਆ, ਬਖ਼ਸ਼ਣਹਾਰ ਚਰਨ ਕਵਲ ਪਿਆਰ। ਸ਼ਬਦ ਦੋਸ਼ਾਲੇ ਆਪ ਲਪੇਟਿਆ, ਲੱਖ ਚੁਰਾਸੀ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਉਭਾਰ। ਗੁਰਮੁਖ ਸਾਚਾ ਮੀਤੜਾ, ਹਰਿ ਹਰਿ ਮੇਲ ਮਿਲੰਨ। ਕਾਇਆ ਚੋਲੀ ਰੰਗੇ ਚੀਥੜਾ, ਦੇਵੇ ਨਾਮ ਧਨ। ਸ਼ਬਦ ਅਨਾਦੀ ਸੁਣਾਏ ਗੀਤੜਾ, ਰਾਗ ਅਨਾਦੀ ਏਕਾ ਕੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬੇੜਾ ਦੇਵੇ ਬੰਨ੍ਹ। ਬੇੜਾ ਬੰਨਣਹਾਰ ਸਮਰਥ, ਏਕਾ ਏਕੰਕਾਰਿਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਜੁਗ ਜੁਗ ਲੋਕਮਾਤ ਲਏ ਅਵਤਾਰਿਆ। ਆਪ ਚਲਾਏ ਆਪਣੀ ਗਾਥ, ਆਪ ਆਪਣਾ ਮਾਰਗ ਲਾ ਰਿਹਾ। ਆਪ ਨਿਭਾਏ ਆਪਣਾ ਸਾਥ, ਸਗਲਾ ਸੰਗ ਆਪ ਰਖਾ ਰਿਹਾ। ਦੇਵਣਹਾਰਾ ਸੱਚੀ ਵੱਥ, ਨਾਮ ਦਾਨ ਝੋਲੀ ਪਾ ਰਿਹਾ। ਪੰਜ ਤਤ ਵਿਕਾਰਾ ਕਰ ਇਕੱਠ, ਜੋਤੀ ਲੰਬੂ ਲਾ ਰਿਹਾ। ਤ੍ਰੈਗੁਣ ਮਾਇਆ ਤੇਰਾ ਭੱਠ, ਹਰਿ ਸਾਚੇ ਵੇਖ ਵਖਾ ਰਿਹਾ। ਕਾਮ ਕਰੋਧ ਲੋਭ ਮੋਹ ਹੰਕਾਰਾ ਦੇਵੇ ਮੱਥ, ਜੀਵ ਜੰਤਾਂ ਆਪ ਮਿਲਾ ਰਿਹਾ। ਗੁਰਮੁਖ ਵਿਰਲੇ ਬਖ਼ਸ਼ੇ ਏਕਾ ਹਠ, ਸਚ ਵਸਤ ਇਕ ਬੁਝਾ ਰਿਹਾ। ਦਰਸ ਦਖਾਏ ਨੱਠ ਨੱਠ, ਅਬਿਨਾਸ਼ੀ ਕਰਤਾ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਮਿਲਿਆ ਮੇਲ ਹਰਿ ਨਿਰੰਕਾਰ, ਹਰਿਜਨ ਵੱਡੀ ਵਡਿਆਈਆ। ਨਾਤਾ ਮੇਟੇ ਸਰਬ ਸੰਸਾਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਕਲਜੁਗ ਮੇਟੇ ਅੰਧ ਅੰਧਿਆਰ, ਦੀਵਾ ਬਾਤੀ ਇਕ ਜਗਾਈਆ। ਸ਼ਬਦ ਉਪਜਾਏ ਸੱਚੀ ਧੁਨਕਾਰ, ਅੰਦਰ ਮੰਦਰ ਮੰਗਲ ਗਾਈਆ। ਦਰਗਹਿ ਸਾਚੀ ਕਰ ਪਰਵਾਨ, ਆਪ ਆਪਣਾ ਸੰਗ ਰਖਾਈਆ। ਧਰਮ ਵਖਾਏ ਇਕ ਨਿਸ਼ਾਨ, ਗੁਣ ਨਿਧਾਨਾ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲਏ ਮਿਲਾਈਆ। ਧਾਮ ਅਵੱਲੜਾ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਇਕ ਇਕੱਲਾ ਖੇਲੇ ਖੇਲ ਅਪਾਰ, ਦਿਸ ਕਿਸੇ ਨਾ ਆਇਆ। ਸਚਖੰਡ ਦਵਾਰਾ ਆਪੇ ਮਲੜਾ, ਸ਼ਬਦ ਸਿੰਘਾਸਣ ਡੇਰਾ ਲਾਇਆ। ਦੂਰ ਦੁਰਾਡਾ ਧੁਰਦਰਗਾਹੀ ਖਲੜਾ, ਲੋਕਮਾਤ ਵੇਖ ਵਖਾਇਆ। ਗੁਰਮੁਖਾਂ ਭਾਰੀ ਕਰੇ ਪੱਲੜਾ, ਹਰਿ ਨਾਮ ਝੋਲੀ ਪਾਇਆ। ਕਰਨੀ ਕਰਤਾ ਕੀਮਤ ਕੋਈ ਨਾ ਲਾਏ ਦਮੜਾ, ਆਪ ਅਪਣਾ ਅੰਗ ਕਟਾਇਆ । ਹੱਡ ਮਾਸ ਨਾੜੀ ਨਾ ਕੋਈ ਚੰਮੜਾ, ਲਹਿਣਾ ਦੇਣਾ ਮੂਲ ਚੁਕਾਇਆ । ਮਾਤ ਪਿਤ ਨਾ ਅੰਮੀ ਅੰਮੜਾ, ਭੈਣ ਭਾਈ ਨਾ ਕੋਈ ਦਿਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਤਰਾਇਆ। ਤਾਰਨਹਾਰ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਵੇਖੇ ਜਗਤ ਤਮਾਸ਼ਾ, ਭੇਖਾਧਾਰੀ ਭੇਖ ਵਟਾਇੰਦਾ। ਚੌਦਾਂ ਲੋਕਾਂ ਖੋਲ੍ਹੇ ਹਾਟਾ, ਹੱਟ ਵਣਜਾਰਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਖਾਏ ਸਾਚਾ ਦਰ, ਦਰ ਦਵਾਰਾ ਇਕ ਸੁਹਾਇੰਦਾ। ਦਰ ਦਵਾਰ ਪਰਵਰਦਿਗਾਰ, ਏਕਾ ਏਕੰਕਾਰਿਆ। ਸ਼ਬਦ ਸੁਹੇਲਾ ਮੀਤ ਮੁਰਾਰ, ਜੁਗ ਜੁਗ ਵੇਸ ਵਟਾਇਆ। ਆਦਿਨ ਅੰਤਾ ਏਕੰਕਾਰ, ਲਿਖਿਆ ਲੇਖ ਨਾ ਕੋਈ ਮਿਟਾਇਆ। ਭਗਤ ਵਛਲ ਆਪ ਗਿਰਧਾਰ, ਏਕਾ ਏਕ ਅਖਵਾਇਆ। ਦਾਤਾ ਦਾਨੀ ਦਰ ਭਿਖਾਰ, ਦਰ ਦਵਾਰੇ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਜਗਾਇਆ। ਹਰਿ ਸੱਜਣ ਹਰਿ ਜਾਗਰਤ ਜੋਤ, ਏਕਾ ਏਕ ਜਗਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਦੂਸਰ ਰੰਗ ਨਾ ਕੋਈ ਵਖਾਇੰਦਾ। ਦੁਰਮਤ ਮੈਲ ਰਿਹਾ ਧੋਤ, ਨਿਰਮਲ ਨੀਰ ਆਤਮ ਜਲ ਪਿਆਇੰਦਾ। ਲੱਭ ਲੱਭ ਥੱਕੇ ਕੋਟੀ ਕੋਟ, ਕੋਟਨ ਕੋਟ ਨੇਤਰ ਨੈਣ ਦਰਸ ਨਾ ਕੋਈ ਪਾਇੰਦਾ। ਜਿਸ ਤਨ ਨਗਾਰੇ ਲਾਏ ਸ਼ਬਦ ਚੋਟ, ਆਪ ਆਪਣੀ ਬੂਝ ਬੁਝਾਇੰਦਾ। ਹਉਮੇ ਮਮਤਾ ਮਾਇਆ ਕੱਢੇ ਖੋਟ, ਗਿਆਨ ਧਿਆਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਸਾਚੇ ਮਾਰਗ ਲਾਇੰਦਾ। ਸਾਚਾ ਮਾਰਗ ਹਰਿ ਕਰਤਾਰ, ਜੁਗ ਜੁਗ ਆਪ ਕਰਾਇਆ। ਆਪ ਆਪਣੀ ਬੰਨ੍ਹੇ ਧਾਰ, ਦੂਸਰ ਸੰਗ ਨਾ ਕੋਈ ਰਲਾਇਆ। ਏਕਾ ਦੂਜਾ ਭੇਵ ਨਿਵਾਰ, ਤੀਜੇ ਨੇਤਰ ਵੇਖ ਵਖਾਇਆ। ਚੌਥੇ ਪਦ ਸੱਚੀ ਸਰਕਾਰ, ਆਪ ਆਪਣਾ ਮਾਰਗ ਲਾਇਆ। ਪੰਚਮ ਮੇਲਾ ਮੀਤ ਮੁਰਾਰ, ਛੇਵੇਂ ਛੱਪਰ ਛੰਨ ਨਾ ਕੋਈ ਰਖਾਇਆ। ਸੱਤਵੇਂ ਸਤਿ ਪੁਰਖ ਕਰ ਪਸਾਰ, ਇਕ ਇਕੱਲਾ ਬੈਠਾ ਹਰਿ ਘਟ ਡੇਰਾ ਲਾਇਆ। ਲੱਖ ਚੁਰਾਸੀ ਮਹੱਲ ਉਸਾਰ, ਨਿਰਗੁਣ ਧਾਰਾ ਜੋਤ ਜਗਾਇਆ। ਮਨਮੁਖ ਸੁੱਤੇ ਪੈਰ ਪਸਾਰ, ਦਰ ਘਰ ਸਾਚਾ ਨਾ ਕੋਈ ਵਖਾਇਆ। ਗੁਰਮੁਖ ਵਿਰਲਾ ਉਤਰੇ ਪਾਰ, ਜਿਸ ਜਨ ਆਪਣੀ ਦਇਆ ਕਮਾਇਆ। ਮੇਲ ਮਿਲਾਵਾ ਸਿਰਜਣਹਾਰ, ਆਤਮ ਅੰਤਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਦਰ ਸੁਹਾਇਆ। ਆਤਮ ਦਰ ਦਵਾਰਾ ਖੋਲ੍ਹ, ਆਪਣੀ ਦਇਆ ਕਮਾਇੰਦਾ। ਸ਼ਬਦ ਅਨਾਦੀ ਅਨਹਦ ਬੋਲ, ਗੁਰਮੁਖ ਸੋਏ ਉਠਾਇੰਦਾ। ਸਾਚਾ ਮੀਤਾ ਵਸੇ ਕੋਲ, ਆਪ ਆਪਣਾ ਮੂਲ ਚੁਕਾਇੰਦਾ। ਆਤਮ ਅੰਤਰ ਜਾਏ ਮੌਲ, ਭੇਦ ਅਭੇਦ ਭੇਵ ਖੁਲ੍ਹਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਸੁੰਦਰ ਸਾਵਲ ਸਵਲ, ਰਾਮ ਰਾਮਾ ਆਪ ਹੋ ਜਾਇੰਦਾ। ਗੋਬਿੰਦ ਮੇਲਾ ਉਪਰ ਧਵਲ, ਧਰਤ ਧਵਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਦਰ, ਦਰ ਦਵਾਰਾ ਇਕ ਵਖਾਇੰਦਾ। ਕਾਇਆ ਮਹੱਲ ਅਟੱਲ ਉਚ ਮੁਨਾਰ, ਹਰਿ ਹਰਿ ਆਪ ਸੁਹਾਇਆ। ਦੀਵਾ ਬਾਤੀ ਕਰ ਉਜਿਆਰ, ਆਪ ਆਪਣੀ ਜੋਤ ਜਗਾਇਆ। ਕਮਲਾਪਾਤੀ ਖੇਲ ਨਿਆਰ, ਘਰ ਬੈਠਾ ਆਸਣ ਲਾਇਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਦੂਈ ਦਵੈਤੀ ਮੇਟ ਮਿਟਾਇਆ। ਆਤਮ ਸੇਜਾ ਕਰ ਪਿਆਰ, ਸਾਚਾ ਮੀਤ ਮੁਰਾਰ ਨਜ਼ਰੀ ਆਇਆ। ਹਸਤ ਕੀਟ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚਾ ਵੇਖਣਹਾਰਾ, ਏਕਾ ਏਕ ਅਖਵਾਇੰਦਾ। ਆਪੇ ਕਰੇ ਬੰਦ ਕਿਵਾੜਾ, ਆਪੇ ਕੁੰਡਾ ਲਾਹਿੰਦਾ। ਆਪੇ ਮੰਦਰ ਮਹੱਲ ਉਸਾਰਾ, ਆਪੇ ਅੰਤਮ ਢਾਹਿੰਦਾ। ਆਪੇ ਦੀਪਕ ਜੋਤੀ ਕਰ ਉਜਿਆਰਾ, ਆਪੇ ਗੁਲ ਕਰਾਇੰਦਾ। ਆਪੇ ਖੇਲੇ ਖੇਲ ਵਿਚ ਸੰਸਾਰਾ, ਖੇਲਣਹਾਰ ਦਿਸ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਲੋਕਮਾਤ ਲਏ ਅਵਤਾਰਾ, ਜੋਤੀ ਜੋਤ ਜਗਾਇੰਦਾ। ਸੰਤ ਸੁਹੇਲਾ ਮੀਤ ਮੁਰਾਰਾ, ਹਰਿ ਭਗਤੀ ਵੇਖ ਵਖਾਇੰਦਾ। ਗੁਰਮੁਖ ਸਾਜਣ ਸੋਹੇ ਦਵਾਰਾ, ਸਾਚਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਦਰ ਸਾਚਾ ਇਕ ਵਖਾਇੰਦਾ। ਸਾਚਾ ਦਰ ਹਰਿ ਦਰਵਾਜ਼ਾ, ਆਪਣਾ ਆਪ ਵਖਾਇਆ। ਪ੍ਰਗਟ ਹੋ ਗ਼ਰੀਬ ਨਿਵਾਜ਼ਾ, ਨੇਤਰ ਨੈਣਾਂ ਵੇਖ ਵਖਾਇਆ। ਸ਼ਬਦ ਘੋੜਾ ਅਸਵ ਤਾਜਾ, ਗੁਰਮੁਖ ਸਾਚੇ ਆਪ ਜਗਾਇਆ। ਸ਼ਬਦ ਅਗੰਮੀ ਮਾਰੇ ਵਾਜਾ, ਅਨਹਦ ਸੇਵਾ ਲਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸਚ ਸੁਲਤਾਨ ਆਪ ਅਖਵਾਇਆ। ਲੋਕਮਾਤ ਰਚਿਆ ਕਾਜਾ, ਲੱਖ ਚੁਰਾਸੀ ਵੇਖਣ ਆਇਆ। ਜਨ ਭਗਤਾਂ ਦੇਵੇ ਨਾਮ ਦਾਜਾ, ਸਾਚੀ ਵੱਥ ਹਰਿ ਸਮਰਥ ਹੱਥ ਫੜਾਇਆ। ਵੇਲੇ ਅੰਤਮ ਰੱਖੇ ਲਾਜਾ, ਰਾਏ ਧਰਮ ਨਾ ਦਏ ਸਜਾਇਆ। ਗਊ ਗ਼ਰੀਬਾਂ ਆਪ ਨਿਵਾਜਾ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚੀ ਦਾਦਾ, ਘਰ ਸਾਚਾ ਇਕ ਸੁਹਾਇਆ। ਦਰ ਘਰ ਸਾਚਾ ਹਰਿ ਨਿਰੰਕਾਰ, ਆਪਣੀ ਬਣਤ ਬਣਾਈਆ। ਗੁਰਮੁਖ ਨਾਰੀ ਕਰ ਪਿਆਰ, ਹਰਿਜਨ ਮੇਲ ਮਿਲਾਈਆ। ਏਕਾ ਸੇਜਾ ਕਰ ਉਜਿਆਰ, ਏਕਾ ਰੂਪ ਵਟਾਈਆ। ਏਕਾ ਮੀਤਾ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਧੰਨ ਧੰਨਵੰਤਾ ਖੇਲ ਅਪਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਹਰਿਜਨ ਮੇਲਾ ਵਿਚ ਸੰਸਾਰ, ਕਰਤਾ ਪੁਰਖ ਵੱਡੀ ਵਡਿਆਈਆ। ਗੁਰਮੁਖਾਂ ਮੇਲਾ ਹੋਏ ਇਕ ਦਵਾਰ, ਸਚਖੰਡ ਦਵਾਰਾ ਇਕ ਸੁਹਾਈਆ। ਥਿਰ ਘਰ ਬੈਠ ਸੱਚੀ ਸਰਕਾਰ, ਆਪ ਆਪਣਾ ਵੇਖ ਵਖਾਈਆ। ਅਲੱਖ ਨਿਰੰਜਣ ਪਾਵੇ ਸਾਰ, ਲੇਖਾ ਲਿਖਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚੇ ਵੱਜੀ ਵਧਾਈਆ। ਵੱਜੀ ਵਧਾਈ ਮੰਗਲਾਚਾਰ, ਹਰਿ ਹਰਿ ਸੱਜਣ ਪਾਇਆ। ਸੁਰਤ ਸਵਾਣੀ ਹੋਈ ਖ਼ਬਰਦਾਰ, ਚਰਨ ਕਵਲ ਧਿਆਨ ਲਗਾਇਆ। ਸ਼ਬਦ ਗੁਰ ਮੀਤ ਮੁਰਾਰ, ਆਪ ਆਪਣਾ ਲੜ ਫੜਾਇਆ। ਡੂੰਘੀ ਭਵਰੀ ਕਰੇ ਪਾਰ, ਪੰਜ ਤਤ ਨੇੜ ਨਾ ਆਇਆ। ਅਨਹਦ ਰਾਗ ਸਾਚਾ ਤਾਲ, ਤਾਲ ਤਲਵਾੜਾ ਇਕ ਵਖਾਇਆ। ਮੰਦਰ ਅੰਦਰ ਸੱਚੀ ਸਰਕਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਸੁਹਾਏ ਅੰਮ੍ਰਿਤ ਸਾਚਾ ਤਾਲ, ਸਰ ਸਰੋਵਰ ਵੇਖ ਵਖਾਇਆ। ਗੁਰਮੁਖ ਸਾਚੇ ਲਏ ਸੰਭਾਲ, ਕਾਗੋਂ ਹੰਸ ਬਣਾਇਆ। ਮਾਣਕ ਮੋਤੀ ਮਾਰ ਉਛਾਲ, ਏਕਾ ਚੋਗ ਚੁਗਾਇਆ। ਲੱਖ ਚੁਰਾਸੀ ਤੋੜ ਜੰਜਾਲ, ਆਪ ਆਪਣਾ ਬੰਧ ਬੰਧਾਇਆ। ਆਪੇ ਸ਼ਾਹ ਆਪੇ ਕੰਗਾਲ, ਰਾਜ ਰਾਜਾਨ ਆਪ ਅਖਵਾਇਆ। ਕਾਇਆ ਮੰਦਰ ਵੇਖ ਮਕਾਨ, ਘਰ ਘਰ ਵਿਚ ਡੇਰਾ ਲਾਇਆ। ਸਚ ਦਵਾਰੇ ਹੋ ਮਿਹਰਵਾਨ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਹਰਿਜਨ ਸਾਚੇ ਕਰ ਪਰਵਾਨ, ਆਪ ਆਪਣੇ ਦਰ ਸੁਹਾਇਆ। ਆਵਣ ਜਾਵਣ ਛੁੱਟੀ ਕਾਨ, ਮਾਤ ਗਰਭ ਨਾ ਫੇਰਾ ਪਾਇਆ। ਮਿਲਿਆ ਮੇਲ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਇਆ। ਪਾਰਬ੍ਰਹਮ ਏਕਾ ਰੂਪ ਮਹਾਨ, ਏਕਾ ਨੂਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਆਦਿ ਜੁਗਾਦਿ ਫੇਰਾ ਪਾਇਆ। ਆਦਿ ਜੁਗਾਦਿ ਪੁਰਖ ਅਗੰਮਾ, ਅਗੰਮੜੀ ਕਾਰ ਕਮਾਇੰਦਾ। ਨਾ ਮਰੇ ਨਾ ਕਦੇ ਜੰਮਾ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸ ਨਾ ਲਏ ਦਮਾ, ਨੇਤਰ ਨੀਰ ਨਾ ਕੋਈ ਵਹਾਇੰਦਾ। ਆਪੇ ਜਾਣੇ ਆਪਣਾ ਕੰਮਾ, ਹਰਿਜਨ ਸਾਚੇ ਵੇਖ ਵਖਾਇੰਦਾ। ਲੇਖੇ ਲਾਏ ਕਾਇਆ ਮਾਟੀ ਹੱਡ ਮਾਸ ਨਾੜੀ ਚੰਮਾ, ਨੌਂ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਵਰ ਦਾਤਾ ਆਪ ਅਖਵਾਇੰਦਾ। ਗੁਰਮੁਖ ਵਡ ਵਡਿਆਈ, ਵਡ ਵੱਡਾ ਹਰਿ ਹਰਿ ਪਾਇਆ। ਜਗਤ ਸਗਲੀ ਚਿੰਤ ਮਿਟਾਈ, ਲਹਿਣਾ ਦੇਣਾ ਮੂਲ ਚੁਕਾਇਆ। ਤਨ ਮੰਦਰ ਵੱਜੀ ਵਧਾਈ, ਸਈਆਂ ਮੰਗਲ ਸਾਚਾ ਗਾਇਆ। ਸਰਬ ਮਿਥਿਆ ਜਗਤ ਲੋਕਾਈ, ਪੁਰਖ ਬਿਧਾਤਾ ਨਜ਼ਰੀ ਆਇਆ। ਗੁਰ ਸ਼ਬਦ ਕਰੀ ਕੁੜਮਾਈ, ਸਾਚਾ ਮੰਗਲ ਗਾਇਆ। ਮਿਲਿਆ ਮੇਲ ਸਾਚੇ ਮਾਹੀ, ਵਿਛੜ ਕਦੇ ਨਾ ਜਾਇਆ। ਨੌਂ ਦਵਾਰ ਨਾ ਠੰਡੀਆਂ ਛਾਈਂ, ਸਾਚਾ ਸੰਗ ਨਾ ਕੋਈ ਜਣਾਇਆ। ਸਤਿਗੁਰ ਪੂਰਾ ਪਕੜੇ ਬਾਹੀਂ, ਆਪ ਆਪਣਾ ਦਰ ਖੁਲ੍ਹਾਇਆ। ਆਤਮ ਸੇਜਾ ਗੁਰਮੁਖ ਚੜ੍ਹਿਆ ਚਾਈਂ ਚਾਈਂ, ਗੁਰ ਪੂਰਾ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਦੀਵਾ ਘਰ ਵਿਚ ਬਾਤੀ, ਘਰ ਮੇਲਾ ਕਮਲਾਪਾਤੀ, ਹਰਿਜਨ ਵੇਖ ਵਖਾਇਆ। ਘਰ ਜੋਤੀ ਘਰ ਪ੍ਰਕਾਸ਼, ਘਰ ਘਰ ਆਪ ਕਰਾਈਆ। ਘਰ ਘਰ ਪੁਰਖ ਅਬਿਨਾਸ਼, ਆਪਣਾ ਬੈਠਾ ਮੁਖ ਛੁਪਾਈਆ। ਘਰ ਘਰ ਵੇਖੇ ਸਰਬ ਗੁਣਤਾਸ, ਵੇਖਣਹਾਰਾ ਦਿਸ ਨਾ ਆਈਆ। ਆਦਿ ਜੁਗਾਦਿ ਜੁਗ ਜੁਗ ਨਾ ਜਾਏ ਵਿਨਾਸ, ਕਰਤੇ ਕਰਨੀ ਕੀਮਤ ਕਿਸੇ ਨਾ ਪਾਈਆ। ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਸੰਗ ਕਾਇਆ ਮੰਦਰ ਅੰਦਰ ਮੰਡਲ ਮੰਡਪ ਪਾਵੇ ਰਾਸ, ਰਵ ਸਸ ਸਤਾਰ, ਸੂਰਜ ਚੰਨ ਸੇਵਾ ਲਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਪਤਾਲਾਂ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਸਰਬ ਧਰਵਾਸ, ਨਿਰਗੁਣ ਜੋਤੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚੇ ਘਰ, ਘਰ ਸਾਚਾ ਇਕ ਸੁਹਾਈਆ।