Granth 07 Likhat 100: 23 Kattak 2015 Bikarmi Kirki Puna

੨੩ ਕੱਤਕ ੨੦੧੫ ਬਿਕ੍ਰਮੀ ਕਿਰਕੀ ਪੂਨਾ

ਤਾਰਨਹਾਰ ਹਰਿ ਸਮਰਥ, ਆਦਿ ਪੁਰਖ ਅਖਵਾਇੰਦਾ। ਹਰਿ ਸੰਤਨ ਦੇਵੇ ਸਾਚੀ ਵੱਥ, ਨਾਮ ਨਾਮਾ ਝੋਲੀ ਪਾਇੰਦਾ। ਸ਼ਬਦ ਜਣਾਈ ਸਾਚੀ ਗਥ, ਏਕਾ ਬੂਝ ਬੁਝਾਇੰਦਾ। ਸਚ ਚੜ੍ਹਾਏ ਆਪਣੇ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਵੇਸ ਵਟਾਇੰਦਾ। ਆਦਿ ਨਿਰੰਜਣ ਪੁਰਖ ਅਬਿਨਾਸ਼, ਏਕਾ ਏਕੰਕਾਰਿਆ। ਹਰ ਘਟ ਅੰਦਰ ਰੱਖੇ ਵਾਸ, ਜੋਤੀ ਨੂਰੋ ਨੂਰ ਉਜਿਆਰਿਆ। ਮੰਡਲ ਮੰਡਪ ਪਾਵੇ ਰਾਸ, ਥਿਰ ਘਰ ਬੈਠ ਸੱਚੀ ਸਰਕਾਰਿਆ। ਵੇਖ ਵਖਾਏ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਫੇਰਾ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਵੇਸ ਵਟਾ ਰਿਹਾ। ਪਾਰਬ੍ਰਹਮ ਹਰਿ ਨਿਰੰਕਾਰ, ਏਕਾ ਰੰਗ ਸਮਾਇਆ। ਨਿਰਗੁਣ ਜੋਤੀ ਨੂਰ ਉਜਿਆਰ, ਰੂਪ ਰੰਗ ਨਾ ਕੋਈ ਵਖਾਇਆ। ਉਚ ਮਹੱਲ ਅਟੱਲ ਮਿਨਾਰ, ਥਿਰ ਘਰ ਵਾਸੀ ਨਾਉਂ ਧਰਾਇਆ। ਅਗੰਮ ਅਗੰਮੜਾ ਬੈਠ ਕਰੇ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਧਰਿਆ ਨਾਉਂ ਹਰਿ ਨਿਰੰਕਾਰ, ਆਪਣੀ ਦਇਆ ਕਮਾਈਆ। ਆਪਣਾ ਮਹੱਲ ਲਏ ਉਸਾਰ, ਆਪੇ ਬੈਠਾ ਆਸਣ ਲਾਈਆ। ਸਚ ਸਿੰਘਾਸਣ ਖੇਲ ਨਿਆਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸ਼ਬਦੀ ਸੁਤ ਮੀਤ ਮੁਰਾਰ, ਦਰ ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਕਾਲ ਮੂਰਤ ਆਪ ਅਖਵਾਈਆ। ਅਕਾਲ ਮੂਰਤ ਅਕਲ ਕਲ ਧਾਰ, ਆਪਣੀ ਖੇਲ ਖਲਾਇੰਦਾ। ਸ਼ਬਦ ਸੁਤ ਸੁਤ ਕਰ ਪਿਆਰ, ਆਪਣੀ ਧਾਰ ਚਲਾਇੰਦਾ। ਸੋ ਪੁਰਖ ਨਿਰੰਜਣ ਪਾਵੇ ਸਾਰ, ਆਦਿ ਜੁਗਾਦਿ ਵੇਸ ਵਟਾਇੰਦਾ। ਭਗਤ ਵਛਲ ਵਛਲ ਗਿਰਧਾਰ, ਭਗਵਨ ਰੂਪ ਸਮਾਇੰਦਾ। ਸੰਤ ਕੰਤ ਅੰਤ ਪਿਆਰ, ਏਕਾ ਦਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਚਲਾਇੰਦਾ। ਧਾਰ ਚਲਾਏ ਹਰਿ ਭਗਵੰਤਾ, ਜੁਗ ਜੁਗ ਵੱਡੀ ਵਡਿਆਈਆ। ਲੋਕਮਾਤ ਉਠਾਏ ਸਾਚੇ ਸੰਤਾ, ਆਤਮ ਬ੍ਰਹਮ ਜਣਾਈਆ। ਤੋੜੇ ਗੜ੍ਹ ਹਉਮੇ ਹੰਗਤਾ, ਮਾਇਆ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਵੇਖ ਵਿਚਾਰ, ਦੁਆਪਰ ਤੇਰੀ ਪਾਵੇ ਸਾਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਤੇਰਾ ਅੰਤਮ ਰੰਗ, ਹਰਿ ਹਰਿ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਹੋਈ ਨੰਗ, ਹਰਿ ਹਰਿ ਨਾਮ ਦਿਸ ਨਾ ਆਇੰਦਾ। ਮਾਨਸ ਜਨਮ ਹੋਏ ਭੰਗ, ਲੱਖ ਚੁਰਾਸੀ ਨਾ ਕੋਈ ਤੁੜਾਇੰਦਾ। ਅੰਗੀਕਾਰ ਨਾ ਲਾਏ ਅੰਗ, ਦਰ ਦਵਾਰ ਨਾ ਕੋਈ ਸੁਹਾਇੰਦਾ। ਪੰਚ ਵਿਕਾਰਾ ਹੋਇਆ ਜੰਗ, ਦਿਵਸ ਰੈਣ ਵੇਖ ਵਖਾਇੰਦਾ। ਅੰਮ੍ਰਿਤ ਧਾਰ ਨਾ ਦਿਸੇ ਗੰਗ, ਸਰ ਸਰੋਵਰ ਨਾ ਕੋਈ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵੇਸ ਵਟਾਇੰਦਾ। ਆਦਿ ਅੰਤ ਏਕੰਕਾਰ, ਏਕਾ ਇਕ ਅਖਵਾਇਆ। ਸਤਿਜੁਗ ਸੁਹੇਲਾ ਖੇਲੇ ਖੇਲ ਅਪਾਰ, ਖੇਲਣਹਾਰਾ ਰੂਪ ਵਟਾਇਆ। ਤ੍ਰੇਤਾ ਤੇਰਾ ਭੇਵ ਨਿਆਰ, ਰਾਮ ਰਾਮਾ ਵੇਸ ਵਟਾਇਆ। ਤੋੜੇ ਗੜ੍ਹ ਲੰਕਾ ਹੰਕਾਰ, ਰਾਵਣ ਹੰਕਾਰੀ ਰਹਿਣ ਨਾ ਪਾਇਆ। ਗ਼ਰੀਬ ਨਿਮਾਣੇ ਕਰੇ ਪਿਆਰ, ਆਪ ਆਪਣੇ ਗਲੇ ਲਗਾਇਆ। ਭਵ ਸਾਗਰ ਪਾਰ ਕਰਾਏ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇਆ। ਤ੍ਰੇਤਾ ਤੇਰਾ ਰੰਗ ਅਪਾਰ, ਪੁਰਖ ਅਗੰਮੜਾ ਆਪ ਚੜ੍ਹਾਇੰਦਾ। ਵੇਸ ਅਨੇਕਾ ਆਪ ਕਰਤਾਰ, ਆਪਣਾ ਆਪ ਕਰਾਇੰਦਾ। ਦੁਆਪਰ ਤੇਰਾ ਮੀਤ ਮੁਰਾਰ, ਤੇਰਾ ਸੰਗ ਰਖਾਇੰਦਾ। ਇਕ ਇਕੱਲਾ ਕਰ ਪਸਾਰ, ਮੁਕੰਦ ਮਨੋਹਰ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਬੰਸਰੀ ਇਕ ਵਜਾਇੰਦਾ। ਨਾਮ ਬੰਸਰੀ ਸ਼ਬਦ ਕਾਹਨ, ਸੁਰਤੀ ਗੋਪੀ ਆਪ ਨਚਾਈਆ। ਸ਼ਬਦ ਸ਼ਬਦੀ ਹੋ ਬਲਵਾਨ, ਪੰਜ ਤਤ ਸਮਾਈਆ। ਸਾਵਲ ਸੁੰਦਰ ਮਿਹਰਬਾਨ, ਮੁਕਟ ਬੈਨ ਨਾਉਂ ਧਰਾਈਆ। ਨੇਤਰ ਨੈਣ ਵੇਖ ਵਖਾਣ, ਆਪ ਆਪਣੀ ਕਲ ਵਰਤਾਈਆ। ਖੇਲੇ ਖੇਲ ਦੋ ਜਹਾਨ, ਤ੍ਰਲੋਕੀ ਨਾਥ ਵਡ ਵਡਿਆਈਆ। ਵੇਖ ਵਖਾਏ ਜੀਵ ਨਿਧਾਨ, ਨਾਰ ਕੰਤ ਵੇਖ ਵਖਾਈਆ। ਭਗਤ ਜਨ ਭਗਤ ਵਛਲ ਕਰ ਪਛਾਣ, ਸਿਰ ਆਪਣਾ ਹੱਥ ਟਿਕਾਈਆ। ਬ੍ਰਹਮ ਜੋਤੀ ਦੇਵੇ ਬ੍ਰਹਮ ਗਿਆਨ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਚ ਇਸ਼ਨਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਈਆ। ਭਗਤ ਵਛਲ ਹਰਿ ਮੀਤਾ, ਏਕਾ ਏਕ ਅਖਵਾਇਆ। ਜੁਗ ਜੁਗ ਜਾਣੇ ਆਪਣੀ ਰੀਤਾ, ਆਪ ਆਪਣੀ ਧਾਰ ਚਲਾਇਆ। ਆਪਣੀ ਸੁਣਾਏ ਆਪ ਗੀਤਾ, ਗਿਆਨ ਗੋਝ ਖੁਲ੍ਹਾਇਆ। ਦਿਵਸ ਰੈਣ ਵਸਿਆ ਚੀਤਾ, ਚਿਤਵਿਤ ਨਾ ਠਗੌਰੀ ਪਾਇਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਲਏ ਤਰਾਇਆ। ਆਪਣਾ ਭਾਣਾ ਆਪੇ ਲਾਏ ਮੀਠਾ, ਆਪਣੇ ਭਾਣੇ ਆਪ ਸਮਾਇਆ। ਖੇਲੇ ਖੇਲ ਜਗਤ ਅਨਡੀਠਾ, ਵੇਦ ਸ਼ਾਸਤਰ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਕਰ ਪਿਆਰ, ਆਪ ਆਪਣਾ ਵੇਸ ਵਟਾਇਆ। ਕਲਜੁਗ ਅਥਰਬਣ ਅੱਲਾ ਇਲਾਹੀ ਨੂਰ, ਹਰਿ ਹਰਿ ਜੋਤ ਜਗਾਈਆ। ਆਪੇ ਬੈਠ ਸ਼ਾਹ ਕੋਹਤੂਰ, ਨਾਦ ਅਨਾਦਿ ਦਏ ਵਜਾਈਆ। ਸਰਬ ਕਲਾ ਆਪੇ ਭਰਪੂਰ, ਅਕਲ ਕਲਾ ਅਖਵਾਈਆ। ਆਪੇ ਨੇੜੇ ਆਪੇ ਦੂਰ, ਹਰ ਘਟ ਆਪੇ ਵੇਖ ਵਖਾਈਆ। ਈਸਾ ਮੂਸਾ ਆਸਾ ਪੂਰ, ਤ੍ਰਿਸ਼ਨਾ ਭੁੱਖ ਗਵਾਈਆ। ਸਹੰਸਰ ਮੁਖ ਗਾਏ ਹਾਜ਼ਰ ਹਜ਼ੂਰ, ਨੇਤਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਵਟਾਈਆ। ਕਲਜੁਗ ਵੇਖ ਜਗਤ ਮਹੱਲਾ, ਹਰਿ ਹਰਿ ਜੋਤ ਜਗਾਈਆ। ਸੰਗ ਮੁਹੰਮਦ ਚਾਰ ਯਾਰ ਨਾਲ ਰਲਾਈ ਰਾਣੀ ਅੱਲਾ, ਏਕਾ ਰੰਗ ਰੰਗਾਈਆ। ਜਲਾਂ ਥਲਾਂ ਪਾਵੇ ਸਾਰ, ਡੂੰਘੀ ਕੰਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੱਖਰ ਆਪੇ ਰਿਹਾ ਪੜ੍ਹਾਈਆ। ਆਪਣਾ ਅੱਖਰ ਆਪ ਪੜ੍ਹਾ, ਆਪਣੀ ਦਇਆ ਕਮਾਇੰਦਾ। ਸ਼ਰਅ ਸ਼ਰੀਅਤ ਇਕ ਬਣਾ, ਕਲਮਾ ਨਬੀ ਰਸੂਲ ਆਪ ਮਿਟਾਇੰਦਾ। ਹੱਕ ਹਕੀਕਤ ਵੇਖ ਵਖਾ, ਰੋਜ਼ਾ ਬਾਂਗ ਇਕ ਵਖਾਇੰਦਾ। ਲਾਸ਼ਰੀਕ ਇਕ ਖ਼ੁਦਾ, ਕਾਇਨਾਤ ਵਿਚ ਸਮਾਇੰਦਾ। ਮੁਕਾਮੇ ਹੱਕ ਵੇਖ ਵਖਾ, ਖ਼ੁਦੀ ਖ਼ੁਦਾਈ ਮੇਟ ਮਿਟਾਇੰਦਾ। ਚੌਦਾਂ ਤਬਕਾਂ ਫੇਰਾ ਪਾ, ਜ਼ਿਮੀਂ ਅਸਮਾਨਾ ਆਪ ਟਿਕਾਇੰਦਾ। ਰਵ ਸਸ ਪ੍ਰਕਾਸ਼ ਆਪ ਕਰਾ, ਆਪ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇੰਦਾ। ਲੇਖਾ ਲਿਖੇ ਆਪ ਕਰਤਾਰ, ਆਪਣੀ ਖੇਲ ਖਲਾਈਆ। ਆਵੇ ਜਾਵੇ ਵਿਚ ਸੰਸਾਰ, ਪੰਜ ਤਤ ਕਰੇ ਕੁੜਮਾਈਆ। ਸ਼ਬਦੀ ਧੁਨ ਅਪਰ ਅਪਾਰ, ਅਨਾਦੀ ਤੂਰ ਸੁਣਾਈਆ। ਅੱਠੇ ਪਹਿਰ ਖ਼ਬਰਦਾਰ, ਸੋਇਆ ਰਹਿਣ ਨਾ ਪਾਈਆ। ਨੇਤਰ ਨੈਣ ਇਕ ਉਘਾੜ, ਆਪ ਆਪਣਾ ਰੂਪ ਦਰਸਾਈਆ। ਸਾਚੇ ਮੰਦਰ ਆਪੇ ਵਾੜ, ਦੇ ਮਤ ਰਿਹਾ ਸਮਝਾਈਆ। ਧਰਮ ਵਖਾਏ ਇਕ ਅਖਾੜ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਹਰਿ ਨਾਮੇ ਵਡ ਵਡਿਆਈਆ। ਨਾਨਕ ਵਰ ਏਕਾ ਪਾ, ਏਕਾ ਅਲੱਖ ਜਗਾਇੰਦਾ। ਅਲੱਖ ਨਿਰੰਜਣ ਭੇਖ ਅਪਾਰ, ਭੇਵ ਕੋਈ ਨਾ ਪਾਇੰਦਾ। ਨਿਰਗੁਣ ਜੋਤੀ ਜੋਤ ਉਜਿਆਰ, ਨਿਰਗੁਣ ਰੂਪ ਨਾ ਕੋਈ ਦਰਸਾਇੰਦਾ। ਇਕ ਇਕੱਲਾ ਕਰ ਪਸਾਰ, ਆਪ ਆਪਣਾ ਥਾਨ ਸੁਹਾਇੰਦਾ। ਥਿਰ ਘਰ ਬੈਠ ਸੱਚੇ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਨਾ ਕੋਈ ਦਿਸੇ ਚੋਬਦਾਰ, ਭੇਵ ਅਭੇਦ ਨਾ ਕੋਈ ਰਖਾਇੰਦਾ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਜਣਾਇੰਦਾ। ਧਰਤ ਧਵਲ ਨਾ ਕੋਈ ਅਕਾਰ, ਅਕਾਸ਼ ਪ੍ਰਕਾਸ਼ ਨਾ ਕੋਈ ਰਖਾਇੰਦਾ। ਵਿਸ਼ਨੂੰ ਨਾ ਕਰੇ ਕੋਈ ਅਕਾਰ, ਲਛਮੀ ਸੰਗ ਨਾ ਕੋਈ ਰਖਾਇੰਦਾ। ਸ਼ੰਕਰ ਤ੍ਰਸੂਲ ਨਾ ਹੱਥ ਰਿਹਾ ਉਠਾ, ਜਟਾ ਜੂਟ ਨਾ ਕੋਈ ਜਣਾਇੰਦਾ। ਪਾਰਬਤੀ ਨਾ ਕੋਈ ਧਾਰ, ਨਾ ਕੋਈ ਮੇਲ ਮਿਲਾਇੰਦਾ। ਸੁਰਪਤ ਇੰਦ ਨਾ ਕੋਈ ਵਖਾਣ, ਕਰੋੜ ਤੇਤੀਸ ਨਾ ਕੋਈ ਉਠਾਇੰਦਾ। ਨਿਰਗੁਣ ਨਾ ਕੋਇ ਪਛਾਣ, ਪੰਜ ਤਤ ਨਾ ਕੋਇ ਬਣਾਇੰਦਾ। ਨਾ ਕੋਈ ਪੂਜਾ ਵੇਦ ਪਾਠ ਪੁਰਾਨ, ਗੀਤਾ ਗਿਆਨ ਨਾ ਕੋਈ ਦ੍ਰਿੜਾਇੰਦਾ। ਨਾ ਕੋਈ ਅੰਜੀਲ ਨਾ ਕੋਈ ਕੁਰਾਨ, ਮਸੱਲਾ ਹੇਠ ਨਾ ਕੋਈ ਵਿਛਾਇੰਦਾ। ਖਾਣੀ ਬਾਣੀ ਨਾ ਕੋਈ ਪਛਾਣ, ਨਾ ਕੋਈ ਨਾਅਰਾ ਨਾਮ ਲਗਾਇੰਦਾ। ਇਕ ਇਕੱਲਾ ਸ੍ਰੀ ਭਗਵਾਨ, ਨਾਨਕ ਨਿਰਗੁਣ ਦਰਸ਼ਨ ਪਾਇੰਦਾ। ਮੰਗੇ ਮੰਗ ਦਰ ਦਰਬਾਨ, ਆਪ ਆਪਣੀ ਝੋਲੀ ਡਾਹਿੰਦਾ। ਪਾਰਬ੍ਰਹਮ ਪ੍ਰਭ ਹੋ ਮਿਹਰਵਾਨ, ਨਾਮ ਸਤਿ ਝੋਲੀ ਪਾਇੰਦਾ। ਦੇਵੇ ਸ਼ਬਦ ਧੁਰ ਫ਼ਰਮਾਣ, ਸੋਹੰ ਰਸਨਾ ਗਾਇੰਦਾ। ਸੋ ਪੁਰਖ ਬਲੀ ਬਲਵਾਨ, ਹੰ ਹੰਗਤਾ ਮੇਟ ਮਿਟਾਇੰਦਾ। ਬ੍ਰਹਮ ਹੰ ਪਾਰਬ੍ਰਹਮ ਰੂਪ ਮਹਾਨ, ਏਕਾ ਦੂਜਾ ਭੇਵ ਚੁਕਾਇੰਦਾ। ਏਕਾ ਰੰਗ ਰੰਗੇ ਰੰਗਣਹਾਰ, ਕਰਨੀ ਕਰਤਾ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਹਰਿ ਹਰਿ ਵਰ, ਏਕਾ ਸ਼ਬਦ ਜਣਾਇੰਦਾ। ਨਾਨਕ ਸ਼ਬਦ ਹਰਿ ਜਣਾ, ਆਪਣੀ ਦਇਆ ਕਮਾਈਆ। ਚਾਰ ਵਰਨ ਬਨੌਣਾ ਭੈਣ ਭਰਾ, ਜ਼ਾਤ ਪਾਤ ਰਹਿਣ ਨਾ ਪਾਈਆ। ਹਿੰਦੂ ਮੁਸਲਮ ਧਾਮ ਸੁਹਾ, ਏਕਾ ਗੁਣ ਗਾਈਆ। ਏਕਾ ਨਾਮ ਸਚ ਜਪਾ, ਬਿਨ ਹਰਿ ਨਾਮੇ ਕੋਈ ਨਾ ਥਾਈਂਆ। ਗਣਪਤ ਗਣੇਸ਼ ਰਿਹਾ ਸੁਣਾ, ਸ਼ਿਵ ਸ਼ੰਕਰ ਵਡ ਵਡਿਆਈਆ। ਵੇਦ ਵਿਆਸਾ ਆਪ ਉਪਾ, ਪੁਰਾਨ ਅਠਾਰਾਂ ਰਿਹਾ ਸੁਣਾਈਆ। ਸ਼ਾਸਤਰ ਸਿਮਰਤ ਫੋਲ ਫੁਲਾ, ਗੁਣ ਅਵਗੁਣ ਜਣਾਈਆ। ਕ੍ਰਿਸ਼ਨਾ ਮਿਲੇ ਨਾ ਕਿਸੇ ਥਾਂ, ਸਾਧ ਸੰਤ ਰਹੇ ਕੁਰਲਾਈਆ। ਭਗਤ ਭਗਵੰਤ ਕਰੇ ਸਚ ਨਿਆਂ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਜੀਵ ਜੰਤ ਹੋਏ ਕਾਂ, ਜੂਠ ਝੂਠ ਵਿਸ਼ਟਾ ਰਹੇ ਖਾਈਆ। ਨਾ ਕੋਈ ਮਾਤ ਪਿਤਾ ਪੂਤ ਮਾਂ, ਨਾ ਨਾਤਾ ਖੇਲ ਖਲਾਈਆ। ਨਾ ਕੋਈ ਨਗਰ ਨਾ ਕੋਈ ਗਰਾਂ, ਸਚ ਧਾਮ ਨਾ ਕੋਈ ਦਰਸਾਈਆ। ਗ਼ਰੀਬ ਨਿਮਾਣਿਆਂ ਨਾ ਦੇਵੇ ਕੋਈ ਥਾਂ, ਰਾਜ ਰਾਜਾਨਾਂ ਜੂਠ ਝੂਠ ਮਸਤਕ ਛਾਹੀਆ। ਬਿਨ ਹਰਿ ਕਰੇ ਨਾ ਕੋਈ ਨਿਆਂ, ਦਰਗਹਿ ਸਾਚੀ ਸਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਦੇ ਮਤ ਰਿਹਾ ਸਮਝਾਈਆ। ਨਾਨਕ ਗੁਰ ਵਰ ਘਰ ਪਾ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਸਚ ਭੰਡਾਰ, ਤੇਰੇ ਨਾਮ ਸਹਾਰਿਆ। ਲੋਕਮਾਤ ਹਰਿ ਵੇਖਿਆ ਸਾਚਾ ਥਾਂ, ਚਾਰੋਂ ਕੁੰਟ ਫੇਰਾ ਪਾ ਰਿਹਾ। ਦਹਿ ਦਿਸ਼ਾ ਚਰਨ ਟਿਕਾ, ਆਪ ਆਪਣਾ ਡੰਕ ਵਜਾ ਰਿਹਾ। ਨਾਮ ਨਾਮਾ ਆਪ ਸੁਣਾ, ਸਤਿ ਸਤਿ ਵਰਤਾ ਰਿਹਾ। ਪੂਰਨ ਕਾਮਾ ਹਰਿ ਕਰਾ, ਕਰਣਹਾਰ ਆਪ ਅਖਵਾ ਰਿਹਾ। ਜਗਤ ਦਮਾਮਾ ਆਪ ਵਜਾ, ਤਨ ਨਗਾਰਾ ਇਕ ਸੁਣਾ ਰਿਹਾ। ਅਨਹਦ ਢੋਲਕ ਆਪ ਵਜਾ, ਸਰਨ ਸਰਨਾਈ ਆਪ ਅਖਵਾ ਰਿਹਾ। ਸਾਚਾ ਮਾਰਗ ਇਕ ਵਖਾ, ਹਿੰਦੂ ਮੁਸਲਮ ਆਪ ਸਮਝਾ ਰਿਹਾ। ਪਾਰਬ੍ਰਹਮ ਨਾਤਾ ਜੋੜ ਜੁੜਾ, ਦੂਈ ਦਵੈਤੀ ਮੇਟ ਮਿਟਾ ਰਿਹਾ। ਪੁਰਖ ਬਿਧਾਤਾ ਇਕ ਖ਼ੁਦਾ, ਨਾਮ ਅਮਾਮ ਇਕ ਬਣਾ ਰਿਹਾ। ਦੋਹਾਂ ਦਿਸੇ ਨਾ ਕੋਈ ਜੁਦਾ, ਏਕਾ ਰੰਗਨ ਰੰਗ ਚੜ੍ਹਾ ਰਿਹਾ। ਚਰਨ ਕਵਲ ਸਰਨ ਜੋ ਹੋਏ ਫਿਦਾ, ਖ਼ਾਲਕ ਖ਼ਲਕ ਵਿਚ ਦਿਸਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਇਕ ਵਰ, ਸਾਚੀ ਸੇਵਾ ਮਾਤ ਕਰਾ ਰਿਹਾ। ਨਾਨਕ ਸੇਵਾ ਸੇਵਾਦਾਰ, ਕਲਜੁਗ ਖੇਲ ਖਲਾਇਆ। ਕੂੜ ਕੂੜਾ ਵੇਖ ਅੰਧ ਅੰਧਿਆਰ, ਨਾਮ ਸਾਚਾ ਚੰਦ ਚੜ੍ਹਾਇਆ । ਗੁਰਮੁਖ ਸਾਚੇ ਲਾਏ ਪਾਰ, ਆਪ ਅਪਣੀ ਦਇਆ ਕਮਾਇਆ। ਮਨਮੁਖ ਸੁੱਤੇ ਪੈਰ ਪਸਾਰ, ਗੂੜ੍ਹੀ ਨੀਂਦ ਨਾ ਕੋਈ ਉਠਾਈਆ। ਸ਼ਬਦ ਡੰਕਾ ਰਿਹਾ ਮਾਰ, ਧਰਤ ਧਵਲ ਮਿਲਾਇਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਆਪ ਜਗਾਇਆ। ਕਲਜੁਗ ਜੀਵ ਹੋਏ ਵਿਭਚਾਰ, ਹਰਿ ਕਾ ਭੇਵ ਕਿਸੇ ਨਾ ਪਾਇਆ। ਨਾਨਕ ਗੁਰ ਕਰ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਤੇਰੀ ਧਾਰ, ਤੇਰਾ ਤੇਰੇ ਵਿਚ ਸਮਾਇਆ। ਲੱਖ ਚੁਰਾਸੀ ਪਸਰ ਪਸਾਰ, ਤੇਰਾ ਰੂਪ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਨਾਤਾ ਤੋੜੇ ਕੁੜਿਆਰ, ਜੂਠਾ ਝੂਠਾ ਮੋਹ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਸ਼ਬਦ ਵਰ, ਆਪ ਆਪਣਾ ਸ਼ਬਦ ਸੁਣਾਇਆ। ਪੁਰਖ ਅਬਿਨਾਸ਼ੀ ਸ਼ਬਦ ਜਣਾਈ, ਨਾਨਕ ਗੁਰ ਕਰਾਈਆ। ਕਲਜੁਗ ਅੰਤਮ ਵੇਖੇ ਕੂੜੀ ਛਾਹੀ, ਪਾਰਬ੍ਰਹਮ ਵੱਡੀ ਵਡਿਆਈਆ। ਜੁਗ ਜੁਗ ਲੋਕਮਾਤ ਆਵੇ ਜਾਵੇ ਫੇਰਾ ਪਾਈ, ਅਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖੇ ਘਰ ਘਰ, ਆਪ ਆਪਣੀ ਖੇਲ ਖਲਾਈਆ। ਕਲਜੁਗ ਅੰਤਮ ਅੰਧ ਘੋਰ, ਹਰਿ ਹਰਿ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਮੀਤਾ ਪੰਚਮ ਚੋਰ, ਸਾਚਾ ਸ਼ਬਦ ਨਾ ਕੋਈ ਜਣਾਇੰਦਾ। ਨਾਮ ਸ਼ਬਦ ਨਾ ਬੰਨ੍ਹੇ ਡੋਰ, ਘਰ ਮੰਗਲ ਕੋਇ ਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣੀ ਬਣਤ ਬਣਾਇੰਦਾ। ਕਲਜੁਗ ਅੰਤਮ ਖੇਲ ਖਲਾਵਣਾ, ਹਰਿ ਹਰਿ ਵੱਡੀ ਵਡਿਆਈਆ। ਨਿਹਕਲੰਕੀ ਜਾਮਾ ਪਾਵਣਾ, ਸ਼ਬਦੀ ਡੰਕ ਵਜਾਈਆ। ਰਾਓ ਰੰਕਾਂ ਆਪ ਸਮਝਾਵਣਾ, ਸਾਧਾਂ ਸੰਤਾਂ ਦਏ ਹਿਲਾਈਆ। ਬ੍ਰਹਮਾ ਵਿਸ਼ਨ ਦੇਵਤ ਸੁਰ ਮੇਲ ਮਿਲਾਵਣਾ, ਨੌਂ ਖੰਡ ਕਰੇ ਕੁੜਮਾਈਆ। ਜੂਠ ਝੂਠ ਮੇਟ ਮਿਟਾਵਣਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਤਿਜੁਗ ਸਾਚਾ ਮਾਰਗ ਲਾਵਣਾ, ਏਕਾ ਸ਼ਬਦ ਪੜ੍ਹਾਈਆ। ਚਾਰ ਵਰਨਾਂ ਇਕ ਬਣਾਵਣਾ, ਨਾਤਾ ਤੋੜੇ ਭੈਣਾਂ ਭਾਈਆ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਬਹਾਵਣਾ, ਆਪਣੇ ਹੱਥ ਰੱਖੇ ਵਡਿਆਈਆ। ਸੀਸ ਤਾਜ ਕਿਸੇ ਨਜ਼ਰ ਨਾ ਆਵਣਾ, ਦਰ ਦਰਬਾਨ ਨਾ ਕੋਈ ਰਖਾਈਆ। ਪੁਰਖ ਅਬਿਨਾਸ਼ੀ ਖੇਲ ਖਲਾਵਣਾ, ਨੌਂ ਖੰਡ ਪ੍ਰਿਥਮੀ ਏਕਾ ਨਾਮ ਜਪਾਈਆ। ਸੱਤ ਰੰਗ ਨਿਸ਼ਾਨ ਝੁਲਾਵਣਾ, ਆਪਣੇ ਹੱਥ ਉਠਾਈਆ। ਪੰਚਮ ਮੁਖ ਤਾਜ ਸੀਸ ਉਠਾਵਣਾ, ਸੱਤਾਂ ਦੀਪਾਂ ਆਪ ਜਗਾਈਆ। ਚਰਨ ਕਵਲ ਧਿਆਨ ਰਖਾਵਣਾ, ਚਰਨ ਚਰਨੋਦਕ ਇਕ ਪਿਆਈਆ। ਸ਼ਬਦ ਖੰਡਾ ਹੱਥ ਉਠਾਵਣਾ, ਕੂੜ ਕੁੜਿਆਰਾ ਮੇਟੇ ਛਾਹੀਆ। ਰਾਮ ਰੂਪ ਹਰਿ ਵੇਸ ਵਟਾਵਣਾ, ਹਨਵੰਤਾ ਮੇਲ ਮਿਲਾਈਆ। ਕਾਹਨਾ ਕ੍ਰਿਸ਼ਨਾ ਦਰ ਸੁਹਾਵਣਾ, ਨਾਮ ਬੰਸਰੀ ਇਕ ਵਜਾਈਆ। ਸੀਤਾ ਸੁਰਤੀ ਮੇਲ ਮਿਲਾਵਣਾ, ਰਾਮਾ ਕ੍ਰਿਸ਼ਨਾ ਇਕ ਵਖਾਈਆ। ਸੰਗ ਮੁਹੰਮਦ ਚਾਰ ਯਾਰੀ ਸੰਗ ਤੁੜਾਵਣਾ, ਅੱਲਾ ਰਾਣੀ ਪਰਦਾ ਲਾਹੀਆ। ਨਾਨਕ ਨਾਮੇ ਦਰ ਸੁਹਾਵਣਾ, ਘਰ ਸਾਚੇ ਵੱਜੇ ਵਧਾਈਆ। ਗੋਬਿੰਦ ਲੇਖਾ ਲੇਖ ਚੁਕਾਵਣਾ, ਪਾਰਬ੍ਰਹਮ ਵੱਡੀ ਵਡਿਆਈਆ। ਪੂਤ ਸਪੂਤਾ ਆਪ ਅਖਵਾਵਣਾ, ਰੂਪ ਰੰਗ ਨਾ ਕੋਈ ਜਣਾਈਆ। ਕਲਜੁਗ ਵੇਲਾ ਅੰਤ ਸੁਹਾਵਣਾ, ਬੇਅੰਤ ਵੱਡੀ ਵਡਿਆਈਆ। ਮਨੀ ਸਿੰਘ ਮਾਣ ਦਿਵਾਵਣਾ, ਸਤਿਜੁਗ ਧਾਰ ਚਲਾਈਆ। ਸਤਿਗੁਰ ਸਾਚਾ ਆਪ ਬਣਾਵਣਾ, ਸਮਰਥ ਹੱਥ ਸਿਰ ਟਿਕਾਈਆ। ਨਾਮ ਰਥ ਇਕ ਚਲਾਵਣਾ, ਚਾਰ ਵਰਨਾ ਲਏ ਚੜ੍ਹਾਈਆ। ਸੋਹੰ ਚੱਪੂ ਆਪ ਲਗਾਵਣਾ, ਸੋ ਪੁਰਖ ਵੱਡੀ ਵਡਿਆਈਆ। ਫੜ ਫੜ ਬਾਹੋਂ ਪਾਰ ਕਰਾਵਣਾ, ਬੇੜਾ ਬੰਨੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਭਗਤ ਜੀਵ ਜੰਤ ਆਦਿ ਅੰਤ, ਆਪ ਆਪਣਾ ਮੇਲ ਮਿਲਾਈਆ। ਭਗਤਨ ਮੀਤਾ ਹਰਿ ਭਗਵੰਤ, ਏਕਾ ਏਕ ਅਖਵਾਇੰਦਾ। ਵੇਖ ਵਖਾਏ ਸਾਚੇ ਸੰਤ, ਹਰਿ ਸੰਤਨ ਸੰਗ ਨਿਭਾਇੰਦਾ। ਗੁਰਮੁਖ ਮੇਲਾ ਹਰਿ ਹਰਿ ਕੰਤ, ਸਾਚਾ ਧਾਮ ਸੁਹਾਇੰਦਾ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਮਜੀਠੀ ਇਕ ਚੜ੍ਹਾਇੰਦਾ। ਆਪ ਆਪਣੀ ਸੇਜਾ ਚੜ੍ਹੇ ਕੰਤ, ਲੇਖਾ ਲਿਖਣ ਵਿਚ ਨਾ ਆਇੰਦਾ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਵੇਸ ਵਟਾਇੰਦਾ। ਭਰਮੇ ਭੁੱਲੇ ਜੀਵ ਜੰਤ, ਕਲਜੁਗ ਮਾਇਆ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਨੂਰ ਅਪਾਰ, ਹਰਿ ਹਰਿ ਕਰੇ ਰੁਸ਼ਨਾਈਆ। ਸੰਤ ਮਨੀ ਸਿੰਘ ਕਰ ਕਰ ਪਿਆਰ, ਏਕਾ ਬ੍ਰਹਮ ਜਣਾਈਆ। ਗੁਰਮੁਖ ਸਾਚਾ ਮੀਤ ਮੁਰਾਰ, ਸਗਲਾ ਸੰਗ ਨਿਭਾਈਆ। ਆਪੇ ਅੰਦਰ ਆਪੇ ਬਾਹਿਰ, ਗੁਪਤ ਜ਼ਾਹਰ ਆਪ ਹੋ ਜਾਈਆ। ਆਪੇ ਨਾਰੀ ਆਪੇ ਨਾਰ, ਕਰਤਾ ਪੁਰਖ ਆਪ ਅਖਵਾਈਆ। ਆਪੇ ਕਰੇ ਤਨ ਸ਼ਿੰਗਾਰ, ਆਪੇ ਵੇਖ ਵਖਾਈਆ । ਆਪੇ ਬਖ਼ਸ਼ੇ ਫੂਲਣਹਾਰ, ਆਪਣੀ ਸੇਜਾ ਆਪ ਸੁਹਾਈਆ। ਆਪ ਰਾਗ ਰਾਗਨੀ ਗਾਏ ਕਰ ਪਿਆਰ, ਮੰਗਲਾਚਾਰ ਆਪ ਵਖਾਈਆ। ਆਪੇ ਗਣ ਗਧੰਰਬ ਪਾਵੇ ਸਾਰ, ਦੇਵਤ ਸੁਰ ਆਪ ਅਖਵਾਈਆ। ਆਪੇ ਸ਼ੰਕਰ ਬਰਨ ਹੋਏ ਵਿਭਚਾਰ, ਆਪੇ ਵਿਸ਼ਨੂੰ ਰੂਪ ਵਟਾਈਆ। ਬ੍ਰਹਮਾ ਮੀਤਾ ਆਪ ਨਿਰੰਕਾਰ, ਆਪ ਆਪਣੀ ਕਰੇ ਰੁਸ਼ਨਾਈਆ। ਕਵਲ ਕਵਲਾ ਹੋ ਉਜਿਆਰ, ਧਰਤ ਧਵਲ ਸੁਹਾਈਆ। ਤ੍ਰੈਗੁਣ ਮਾਇਆ ਖੇਲ ਅਪਾਰ, ਹਰਿ ਕਰਤਾ ਵੇਖ ਵਖਾਈਆ। ਪੰਜ ਤਤ ਗੜ੍ਹ ਹੰਕਾਰ, ਆਪੇ ਲਏ ਵਸਾਈਆ। ਉਪਰ ਚੜ੍ਹ ਸੱਚੀ ਸਰਕਾਰ, ਨਿਰਗੁਣ ਬੈਠਾ ਡੇਰਾ ਲਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਭਗਤਨ ਰਾਹ ਜਣਾਈਆ। ਭਗਤ ਵਛਲ ਆਪ ਕਰਤਾਰ, ਗਿਰਵਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੋਕਮਾਤ ਵੇਸ ਧਰ, ਆਪ ਆਪਣੀ ਧਾਰ ਬੰਧਾਈਆ । ਕਲਜੁਗ ਅੰਤਮ ਵੇਸ ਅਵੱਲਾ, ਹਰਿ ਹਰਿ ਜੋਤ ਜਗਾਈਆ। ਨਿਰਗੁਣ ਵਸਿਆ ਇਕ ਇਕੱਲਾ, ਸਰਗੁਣ ਵੇਖ ਵਖਾਈਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਈਆ। ਸਚ ਸਿੰਘਾਸਣ ਏਕਾ ਮੱਲਾ, ਉਚੇ ਪਰਬਤ ਡੇਰਾ ਲਾਈਆ। ਵੇਦ ਵਿਆਸਾ ਫੜਿਆ ਪੱਲਾ, ਆਪ ਆਪਣੀ ਦਇਆ ਕਮਾਈਆ। ਸੰਬਲ ਨਗਰੀ ਕਰਿਆ ਹੱਲਾ, ਗੋਬਿੰਦ ਗੜ੍ਹ ਸੁਹਾਈਆ। ਵਸਿਆ ਨਿਹਚਲ ਧਾਮ ਅਟੱਲਾ, ਉਚ ਅਪਾਰ ਵੱਡੀ ਵਡਿਆਈਆ। ਸੰਤ ਮਨੀ ਸਿੰਘ ਹੱਥ ਫੜਾਇਆ ਭੱਲਾ, ਏਕਾ ਕਲਮ ਚਲਾਈਆ। ਆਪ ਆਪਣਾ ਕਰਿਆ ਵਲ ਛਲਾ, ਵਲ ਛਲ ਧਾਰੀ ਆਪ ਅਖਵਾਈਆ। ਜੋਤੀ ਜਗੇ ਘੜੀ ਘੜੀ ਪੱਲ ਪੱਲਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਦੀਵਾ ਬਾਤੀ ਏਕਾ ਬਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਈਆ। ਕਰਮ ਕਰਾਵਣਹਾਰ ਸੰਸਾਰ, ਏਕਾ ਏਕ ਅਖਵਾਇਆ। ਆਦਿ ਅੰਤ ਲਏ ਅਵਤਾਰ, ਜੁਗ ਜੁਗ ਵੇਸ ਵਟਾਇਆ। ਭਗਤਨ ਮੀਤਾ ਕਰ ਪਿਆਰ, ਹਰਿ ਸਾਚੇ ਸੰਤ ਜਗਾਇਆ। ਗੁਰਮੁਖਾਂ ਦੇਵੇ ਨਾਮ ਅਧਾਰ, ਏਕਾ ਨਾਮ ਬੁਝਾਇਆ। ਗੁਰਮੁਖ ਸਾਚਾ ਪਾਵੇ ਸਾਰ, ਜਿਸ ਜਨ ਭੇਵ ਖੁਲ੍ਹਾਇਆ। ਏਕਾ ਅੰਦਰ ਏਕਾ ਮੰਦਰ ਏਕਾ ਘਰ ਸੱਚਾ ਘਰ ਬਾਰ, ਘਰ ਸਾਚਾ ਵੇਖ ਵਖਾਇਆ। ਏਕਾ ਰਾਮ ਏਕਾ ਨਾਮ ਏਕਾ ਗੁਰ ਇਕ ਗੋਬਿੰਦ ਇਕ ਖ਼ੁਦਾਈ ਬੇਐਬ ਪਰਵਰਦਿਗਾਰ ਏਕਾ ਮੀਤਾ ਸਾਂਝਾ ਯਾਰ, ਏਕਾ ਧਾਮ ਸੁਹਾਇਆ। ਏਕਾ ਸ਼ਬਦ ਇਕ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਦਿਤਾ ਵਰ, ਆਪ ਆਪਣਾ ਲੇਖ ਲਖਾਇਆ। ਨਾਮ ਸਤਿ ਸਤਿ ਜੈਕਾਰ, ਚਾਰ ਵਰਨਾਂ ਇਕ ਪੜ੍ਹਾਈਆ। ਮੁਸਲਮ ਹਿੰਦੂ ਸਿਖ ਈਸਾਈ ਕਰ ਪਿਆਰ, ਏਕਾ ਬੂਝ ਬੁਝਾਈਆ। ਏਕਾ ਰਾਮ ਇਕ ਅਵਤਾਰ, ਏਕਾ ਕ੍ਰਿਸ਼ਨ ਅਖਵਾਈਆ। ਏਕਾ ਮੁਹੰਮਦ ਅਹਿਮਦ ਸਾਂਝਾ ਯਾਰ, ਐਨਲਹੱਕ ਏਕਾ ਗਾਈਆ। ਮੁਕਾਮੇ ਹੱਕ ਏਕਾ ਨਾਅਰਾ, ਏਕਾ ਦਰ ਵਖਾਈਆ। ਏਕਾ ਨਾਨਕ ਗੋਬਿੰਦ ਕਰ ਉਜਿਆਰਾ, ਜੋਤ ਦਸ ਦਸ ਰੂਪ ਵਟਾਈਆ। ਨਿਹਕਲੰਕ ਇਕ ਅਕਾਰਾ, ਕਲਜੁਗ ਅੰਤਮ ਜੋਤ ਕਰੇ ਰੁਸ਼ਨਾਈਆ। ਸੰਤ ਮਨੀ ਸਿੰਘ ਸੁਤ ਦੁਲਾਰਾ, ਬਾਲ ਬਾਲਾ ਆਪ ਉਠਾਈਆ। ਏਕਾ ਸ਼ਬਦ ਸੱਚੀ ਧੁਨਕਾਰਾ, ਏਕਾ ਰਾਗ ਅਲਾਈਆ। ਗੁਰਸਿਖਾਂ ਕਰਿਆ ਮਾਤ ਪਿਆਰਾ, ਆਪ ਆਪਣਾ ਰਾਹ ਚਲਾਈਆ। ਮਿਲਿਆ ਮੇਲ ਮੀਤ ਮੁਰਾਰਾ, ਘਰ ਸਾਚੇ ਵੱਜੇ ਵਧਾਈਆ। ਸੋਹਿਆ ਬੰਕ ਇਕ ਦਵਾਰਾ, ਨੌਂ ਦਵਾਰੇ ਗਿਆ ਤਜਾਈਆ। ਡੂੰਘੀ ਭਵਰੀ ਪਾਰ ਕਿਨਾਰਾ, ਹਰਿ ਸੰਤਨ ਵੇਖ ਵਖਾਈਆ। ਸੰਤਨ ਜੋਤੀ ਕਰ ਉਜਿਆਰਾ, ਜੋਤੀ ਸੰਤ ਸਿਖ ਸਮਾਈਆ। ਸਿਖ ਸੰਤ ਢਹਿ ਪਏ ਦਵਾਰਾ, ਚਰਨ ਕਵਲ ਬਿਗਸਾਈਆ। ਚਰਨ ਕਵਲ ਸੱਚਾ ਦਰਬਾਰਾ, ਗੁਰ ਪੂਰਾ ਆਪ ਜਣਾਈਆ। ਦੇਵੇ ਨਾਮ ਅਤੁਲ ਭੰਡਾਰਾ, ਤੋਟ ਰਹੇ ਨਾ ਰਾਈਆ। ਕਰਾਏ ਵਣਜ ਸੱਚਾ ਵਪਾਰਾ, ਰਾਮ ਰਤਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੰਤਨ ਭੇਵ ਖੁਲ੍ਹਾਈਆ। ਖੋਲ੍ਹਿਆ ਭੇਵ ਪੁਰਖ ਅਬਿਨਾਸ਼ਾ, ਸੰਤ ਵੱਜੀ ਵਧਾਈਆ। ਚਰਨ ਕਵਲ ਹੋਇਆ ਦਾਸੀ ਦਾਸਾ, ਅੱਠੇ ਪਹਿਰ ਰਸਨਾ ਗਾਈਆ। ਏਕਾ ਏਕ ਬਖ਼ਸ਼ੇ ਚਰਨ ਭਰਵਾਸਾ, ਭਰਮ ਭੁਲੇਖਾ ਦੂਰ ਕਰਾਈਆ। ਮਿਲਿਆ ਭੂਪ ਸਰਬ ਗੁਣਤਾਸਾ, ਹਰ ਘਟ ਨਜ਼ਰੀ ਆਈਆ। ਗੁਰਮੁਖਾਂ ਬਣੇ ਆਪੇ ਰਾਖਾ, ਹਰਿ ਭਗਤਨ ਲਏ ਤਰਾਈਆ। ਪਿਆਏ ਜਾਮ ਬਣ ਬਣ ਸਾਕਾ, ਨਾਮ  ਪਿਆਲਾ ਇਕ ਰਖਾਈਆ। ਅੰਧ ਅੰਧੇਰ ਅੰਦਰ ਮੰਦਰ ਖੋਲ੍ਹੇ ਤਾਕਾ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਭਵਿਖਤ ਵਖਾਏ ਵਾਕਾ, ਜੀਵ ਜੰਤ ਭੇਵ ਨਾ ਰਾਈਆ। ਆਪੇ ਹੋਇਆ ਪਾਕੀ ਪਾਕਾ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਦਿਤਾ ਵਰ, ਗੁਰਮੁਖ ਸਾਚੇ ਮੇਲ ਮਿਲਾਈਆ। ਮੇਲ ਮਿਲਾਵਾ ਸੰਤ ਸਿਖ, ਏਕਾ ਘਰ ਸੁਹਾਇਆ। ਪੁਰਖ ਅਬਿਨਾਸ਼ੀ ਲੇਖਾ ਲਿਖ, ਘਰ ਸਾਚੇ ਡੇਰਾ ਲਾਇਆ। ਮਸਤਕ ਲਾਈ ਆਪਣੀ ਮੇਖ, ਨਾ ਕੋਈ ਮੇਟੇ ਮੇਟ ਮਿਟਾਇਆ। ਆਪੇ ਵਸਿਆ ਧਾਰੀ ਕੇਸ, ਮੂੰਡ ਮੁੰਡਾਏ ਆਪੇ ਗਲੇ ਲਗਾਇਆ। ਆਪੇ ਹੋਇਆ ਦਸ ਦਸਮੇਸ਼, ਰਾਮ ਰੂਪ ਆਪ ਸਮਾਇਆ। ਆਪੇ ਹੋਏ ਨਰ ਨਰੇਸ਼, ਦਰ ਦਰਵੇਸ਼ ਆਪ ਅਖਵਾਇਆ । ਆਪੇ ਹੋਏ ਰਿਖੀ ਕੇਸ਼, ਜਗਤ ਗਵਰਧਨ ਹੱਥ ਉਠਾਇਆ। ਆਪੇ ਹੋਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗਣਪਤ ਆਪ ਉਠਾਇਆ। ਆਪੇ ਹੋਏ ਭਗਤ ਭਗਵੰਤ ਆਪਣੇ ਨੇਤਰ ਲਏ ਪੇਖ, ਅਰਜਨ ਮੇਲਾ ਮੇਲ ਮਿਲਾਇਆ। ਕਲਜੁਗ ਮਾਇਆ ਨਾ ਲੱਗੇ ਸੇਕ, ਸੰਤ ਮਨੀ ਸਿੰਘ ਵੇਸ ਵਟਾਇਆ। ਆਪ ਆਪਣੀ ਵੇਖ ਰੇਖ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਦਵਾਰ ਕਰ ਪਿਆਰ, ਆਪ ਆਪਣਾ ਡੇਰਾ ਲਾਇਆ। ਅਰਜਨ ਰੱਤ ਅਰਜਨ ਪਿਆਰ, ਅਰਜਨ ਹਰਿ ਰੰਗਾਈਆ। ਪੰਜ ਤਤ ਕਰ ਉਜਿਆਰ, ਦੇ ਮੱਤ ਸਮਝਾਈਆ। ਤੀਰਥ ਤੱਟ ਇਕ ਅਪਾਰ, ਹਰਿ ਚਰਨ ਸਰਨਾਈਆ। ਨਿਰਗੁਣ ਜੋਤ ਕਰ ਉਜਿਆਰ, ਅੰਧ ਅੰਧੇਰ ਗਵਾਈਆ। ਖੇਲੇ ਖੇਲ ਹਰਿ ਨਿਰੰਕਾਰ, ਚੌਦਾਂ ਲੋਕ ਵੱਜੀ ਵਧਾਈਆ। ਵਸਿਆ ਘਰ ਸੱਚਾ ਘਰ ਬਾਰ, ਜ਼ਾਤ ਪਾਤ ਨਾ ਕੋਈ ਰਖਾਈਆ। ਦੂਈ ਦਵੈਤੀ ਮੇਟ ਫੱਟ, ਹੰਗਤਾ ਗੜ੍ਹ ਤੁੜਾਈਆ। ਅੰਮ੍ਰਿਤ ਆਤਮ ਲਿਆ ਚੱਟ, ਕਾਇਆ ਸਿੰਚ ਕਿਆਰੀ ਹਰੀ ਕਰਾਈਆ। ਚਰਨ ਕਵਲ ਗਿਆ ਢੱਠ, ਮੁਖ ਧੂੜ ਲਾਏ ਚਰਨ ਧੋਏ ਮਸਤਕ ਛਾਹੀਆ। ਪੁਰਖ ਅਬਿਨਾਸ਼ੀ ਗੇੜਣਹਾਰਾ ਲੱਠ, ਮਨ ਮਤ ਆਪ ਜਗਾਈਆ। ਸ਼ਬਦ ਅਗੰਮੀ ਮਾਰੇ ਸੱਟ, ਧੁਨੀ ਨਾਦ ਵਜਾਈਆ। ਨਾਤਾ ਤੁੱਟਾ ਅੱਠ ਤੱਤ, ਨੌਂ ਦਰ ਤਜਾਈਆ। ਆਤਮ ਸੇਜਾ ਚੜ੍ਹਿਆ ਨੱਠ, ਘਰ ਦਸਵੇਂ ਫੇਰਾ ਪਾਈਆ। ਜੋਤੀ ਜਗੇ ਲਟ ਲਟ, ਅੱਠੇ ਪਹਿਰ ਰੁਸ਼ਨਾਈਆ। ਸੰਤ ਮਨੀ ਸਿੰਘ ਸੁਤ ਦੁਲਾਰ ਕਰੇ ਪਿਆਰ ਆਪਣਾ ਪੈਂਡਾ ਆਪੇ ਕੱਟ, ਮਿਲਿਆ ਮੇਲ ਸਾਚੇ ਮਾਹੀਆ। ਗੁਰਮੁਖਾਂ ਦੇਵੇ ਸਾਚੀ ਵੱਥ, ਸਾਚੀ ਵਸਤ ਝੋਲੀ ਪਾਈਆ। ਸਤਿਗੁਰ ਚੜ੍ਹਾਏ ਸਾਚੇ ਰਥ, ਕਲਜੁਗ ਵੱਡੀ ਵਡਿਆਈਆ। ਸਾਢੇ ਤਿੰਨ ਹੱਥ ਬੁਰਜ ਸ੍ਰਿਸ਼ਟ ਸਬਾਈ ਜਾਣਾ ਢੱਠ, ਰਵਦਾਸੇ ਵੰਡ ਵੰਡਾਈਆ। ਗੁਰਮੁਖ ਉਠਾਏ ਨੱਠ ਨੱਠ, ਜੁਗ ਜੁਗ ਵੱਡੀ ਵਡਿਆਈਆ। ਤ੍ਰੈਗੁਣ ਮਾਇਆ ਤਪਿਆ ਮੱਠ, ਕੂੜ ਕੁੜਿਆਰਾ ਲੰਬੂ ਲਾਈਆ। ਕੋਈ ਨਾ ਦਿਸੇ ਅਠਸਠ, ਗੰਗਾ ਗੋਦਾਵਰੀ ਰਹੀ ਕੁਰਲਾਈਆ। ਵੇਖ ਵਖਾਏ ਗੁਰਦਰ ਮਸਜਿਦ ਮੰਦਰ ਮੱਠ, ਸ਼ਿਵਦੁਆਲਾ ਫੇਰਾ ਪਾਈਆ। ਮਦਿ ਪਿਆਲੇ ਪੀਂਦੇ ਗਟ ਗਟ, ਜਗਤ ਹੱਤਿਆ ਰਹੇ ਕਰਾਈਆ। ਭੇਖੀ ਸਵਾਂਗੀ ਸਵਾਂਗ ਕਰਿਆ ਨਟ, ਹਰਿ ਨਾਟਕ ਨਾ ਕੋਈ ਕਰਾਈਆ। ਪੂਰਾ ਕਰੇ ਨਾ ਕੋਈ ਘਾਟ, ਦੀਨ ਮਜ਼੍ਹਬ ਰਹੀ ਲੜਾਈਆ। ਸ੍ਰਿਸ਼ਟ ਸਬਾਈ ਸੁੱਤੀ ਸੂਲਾਂ ਖਾਟ, ਨਾ ਵਿਛੌਣਾ ਕੋਈ ਵਿਛਾਈਆ ਆਵਣ ਜਾਵਣ ਆਣ ਬਾਟ, ਲੱਖ ਚੁਰਾਸੀ ਫੇਰਾ ਪਾਈਆ। ਸਤਿ ਸੰਤੋਖ ਨਾ ਧੀਰਜ ਜਤ, ਨਾ ਦਿਸੇ ਪੂਜਾ ਪਾਠ, ਰਾਮ ਨਾਮ ਨਾ ਕੋਈ ਮਿਲਾਈਆ। ਜਗਤ ਮਾਲਾ ਫੇਰੀ ਇਕ ਸੌ ਅੱਠ, ਅਠ ਤਤ ਨਾ ਕਰੇ ਰੁਸ਼ਨਾਈਆ। ਗਇਤਰੀ ਮੰਤਰ ਗਾਈ ਗਾਥ, ਦੁਰਗਾ ਇਸ਼ਟ ਨਾ ਕੋਈ ਮਨਾਈਆ। ਸ਼ਰਅ ਸ਼ਰੀਅਤ ਨਾਅਰਾ ਏਕਾ ਗਾਥ, ਰੋਜ਼ਾ ਬਾਂਗ ਨਾ ਕੋਈ ਸੁਣਾਈਆ। ਮੁਲਾਂ ਸ਼ੇਖ਼ ਮੁਸਾਇਕ ਦਸਤਗੀਰ ਸ਼ਾਹ ਹਕੀਰ ਵੇਖੇ ਨੌਂ ਨੌਂ ਨਾਥ, ਸਿਧ ਚੁਰਾਸੀ ਆਪ ਉਠਾਈਆ। ਕਿਸੇ ਦਰ ਦਵਾਰੇ ਦਿਸੇ  ਨਾ ਨਾਮ ਗਾਠ, ਕਲਜੁਗ ਕੂੜਾ ਭਾਰ ਉਠਾਈਆ। ਜਗਤ ਵਿਕਾਰਾ ਮਾਰੇ ਠਾਠ, ਜੀਵਾਂ ਜੰਤਾਂ ਰਿਹਾ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਗੁਰਮੁਖ ਸਾਚੇ ਲਏ ਜਗਾਈਆ। ਸੰਤ ਦੁਲਾਰਾ ਏਕਾ ਸੁੱਤ, ਹਰਿ ਸਾਚਾ ਆਪ ਜਗਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਚਿਤਰ ਕੂਟ ਵੇਖ ਵਖਾਇੰਦਾ। ਆਪ ਸੁਹਾਏ ਆਪਣੀ ਰੁੱਤ, ਰੰਗ ਰੰਗੀਲਾ ਮਾਧਵ ਨਾਮ ਧਰਾਇੰਦਾ। ਪੰਜ ਤਤ ਵੇਖੇ ਬੁੱਤ, ਕੰਚਨ ਗੜ੍ਹ ਸੁਹਾਇੰਦਾ। ਗੁਰਮੁਖਾਂ ਉਪਰ ਰਿਹਾ ਤੁਠ, ਆਪ ਆਪਣਾ ਮੇਲ ਮਿਲਾਇੰਦਾ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠ, ਜੋ ਜਨ ਨਾਮ ਧਿਆਇੰਦਾ। ਅੰਤਰ ਆਤਮ ਰਸ ਰਹੇ ਲੁੱਟ, ਦਿਸ ਕਿਸੇ ਨਾ ਆਇੰਦਾ। ਕਲਜੁਗ ਜੀਵਾਂ ਨਾਤਾ ਜੂਠ ਝੂਠ, ਮਾਇਆ ਮੋਹ ਪਿਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲਾ ਸਾਚੇ ਦਰ, ਸਾਚਾ ਦਰ ਸੁਹਾਇੰਦਾ। ਸੰਤ ਮਨੀ ਸਿੰਘ ਸੁਣ ਪੁਕਾਰ, ਹਰਿ ਹਰਿ ਦਇਆ ਕਮਾਈਆ। ਬਸਤਰ ਗਹਿਣਾ ਤਨ ਸ਼ਿੰਗਾਰ, ਏਕਾ ਸ਼ਬਦ ਪਹਿਨਾਈਆ। ਨੇਤਰ ਨੈਣਾਂ ਕੱਜਲ ਧਾਰ, ਨਾਮਾ ਨਾਮ ਰਖਾਈਆ। ਸਚ ਸਿੰਘਾਸਣ ਅਪਰ ਅਪਾਰ, ਆਤਮ ਸੇਜ ਵਿਛਾਈਆ। ਫੂਲਣ ਬਰਖ਼ਾ ਲਾਏ ਕਰਤਾਰ, ਅੱਠੇ ਪਹਿਰ ਸੇਵ ਕਮਾਈਆ। ਲੇਖਾ ਲਿਖੇ ਜਗ ਸੰਸਾਰ, ਕਲਜੁਗ ਵੇਖ ਵਖਾਈਆ। ਸਤਿਜੁਗ ਸਾਚੇ ਕਰ ਪਿਆਰ, ਧਰਤ ਮਾਤ ਰਿਹਾ ਸੁਣਾਈਆ। ਧਰਤ ਮਾਤ ਰਹੀ ਪੁਕਾਰ, ਦੋਏ ਜੋੜ ਸੀਸ ਝੁਕਾਈਆ। ਖੁਲ੍ਹੜੇ ਕੇਸ ਦੱਬੀ ਪਾਪਾਂ ਭਾਰ, ਨਾ ਕੋਈ ਭਾਰ ਉੁਠਾਈਆ। ਸਾਧ ਸੰਤ ਹੋਏ ਵਿਭਚਾਰ, ਸਚ ਕਿਰਿਆ ਨਾ ਕੋਈ ਕਰਾਈਆ। ਪੁਰਖ ਅਬਿਨਾਸ਼ ਕਵਣ ਪਾਏ ਬਿਨ ਤੇਰੇ ਸਾਰ, ਤੇਰੀ ਧਰਨੀ ਤੇਰੇ ਅੱਗੇ ਰਹੀ ਕੁਰਲਾਈਆ। ਕਰਤਾ ਪੁਰਖ ਰਿਹਾ ਲਲਕਾਰ, ਆਪ ਆਪਣੀ ਕਰੀ ਜਣਾਈਆ। ਕਲਜੁਗ ਅੰਤਮ ਲਏ ਅਵਤਾਰ, ਨਿਹਕਲੰਕਾ ਡੰਕ ਵਜਾਈਆ। ਮੇਟ ਮਿਟਾਏ ਦੁਸ਼ਟ ਹੰਕਾਰ, ਗੁਰਮੁਖ ਸਾਚੇ ਲਏ ਜਗਾਈਆ। ਸਤਿਜੁਗ ਸਾਚਾ ਕਰ ਉਜਿਆਰ, ਏਕਾ ਸ਼ਬਦ ਕਰੇ ਪੜ੍ਹਾਈਆ। ਸੋਹੰ ਸ਼ਬਦ ਜੈ ਜੈਕਾਰ, ਚਾਰ ਵਰਨਾਂ ਲਏ ਤਰਾਈਆ। ਬੀਸ ਬੀਸਾ ਖ਼ਬਰਦਾਰ, ਸੰਮਤ ਬਿਕ੍ਰਮੀ ਕਰੇ ਕੁੜਮਾਈਆ। ਚਰਨ ਛੁਹਾਏ ਦਿਲੀ ਦਰਬਾਰ, ਨੌਂ ਖੰਡ ਪ੍ਰਿਥਮੀ ਕਰੇ ਇਕ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਬੂਝ ਬੁਝਾਈਆ। ਸੰਤ ਮਨੀ ਸਿੰਘ ਮੰਨਿਆ ਮਨ, ਆਤਮ ਬ੍ਰਹਮ ਜਣਾਇਆ। ਜੋਤ ਨਿਰੰਜਣ ਚੜ੍ਹਿਆ ਚੰਨ, ਗੁਰ ਸਾਚਾ ਵੇਖ ਵਖਾਇਆ। ਜੂਠਾ ਝੂਠਾ ਭਾਂਡਾ ਭੰਨ, ਭਰਮੀ ਗੜ੍ਹ ਤੁੜਾਇਆ। ਆਪਣੇ ਚੋਰਾਂ ਆਪੇ ਦਿਤਾ ਡੰਨ, ਆਪਣਾ ਖੰਡਾ ਹੱਥ ਉਠਾਇਆ। ਆਪਣਾ ਰਾਗ ਸੁਣਾ ਆਪਣੇ ਕੰਨ, ਕਾਇਆ ਮੰਦਰ ਰਹੇ ਗਾਇਆ। ਰਸਨਾ ਕਹੇ ਧੰਨ ਧੰਨ, ਪਾਰਬ੍ਰਹਮ ਤੇਰੀ ਵਡਿਆਇਆ। ਸੰਤ ਭਗਤ ਜਨਨੀ ਮਾਤ ਲਏ ਜਣ, ਧੰਨ ਧੰਨ ਜਣੇਂਦੀ ਮਾਇਆ। ਸਤਿਗੁਰ ਪੂਰਾ ਬੇੜਾ ਦੇਵੇ ਬੰਨ੍ਹ, ਜੁਗ ਜੁਗ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੰਗ ਸ਼ਬਦ ਤੁਰੰਗ, ਅੰਮ੍ਰਿਤ ਧਾਰ ਗੰਗ ਹਰਿ ਹਰਿ ਆਪ ਵਹਾਇਆ। ਅੰਮ੍ਰਿਤ ਧਾਰ ਡੂੰਘਾਂ ਸਾਗਰ, ਜਲ ਜਲ ਆਪ ਰਖਾਈਆ। ਗੁਰਮੁਖ ਵੇਖੇ ਕਾਇਆ ਗਾਗਰ, ਰਾਮ ਰਤਨਾਗਰ ਇਕ ਕਰਾਈਆ। ਵਣਜ ਕਰਾਏ ਸੱਚਾ ਸੌਦਾਗਰ, ਸਚ ਵਸਤ ਇਕ ਟਿਕਾਈਆ। ਨਿਰਮਲ ਕਰਮ ਹੋਏ ਉਜਾਗਰ, ਜਿਸ ਜਨ ਸਾਚਾ ਮੇਲ ਮਿਲਾਈਆ। ਮੇਲ ਮਿਲਾਵੇ ਸਾਚੇ ਕਰਤੇ ਕਾਦਰ, ਕਰਮਾਂ ਮੇਟ ਮਿਟਾਈਆ। ਦੋ ਜਹਾਨਾਂ ਦੇਵੇ ਆਦਰ, ਸਚਖੰਡ ਨਿਵਾਸ ਰਖਾਈਆ। ਸ਼ਬਦ ਸਰੂਪੀ ਦੇਵੇ ਚਾਦਰ, ਚਿੱਟੀ ਧਾਰ ਵਹਾਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲਾ ਸਾਚੇ ਦਰ, ਸੰਤਨ ਡੋਲਾ ਹੱਥ ਫੜਾਈਆ। ਸੰਤਨ ਡੋਲੀ ਹੱਥ ਕਰਤਾਰ, ਆਪਣੀ ਆਪ ਫੜਾਇੰਦਾ। ਗੁਰਮੁਖ ਸਾਚੇ ਕਰ ਪਿਆਰ, ਆਪਣਾ ਰੰਗ ਰੰਗਾਇੰਦਾ। ਛੈਲ ਛਬੀਲਾ ਵਿਚ ਸੰਸਾਰ ਇਕ ਨਿਰੰਕਾਰ, ਭਗਤ ਕਬੀਲਾ ਕਰ ਤਿਆਰ, ਨਾਮ ਵਸੀਲਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਸੰਗ ਨਿਭਾਇੰਦਾ। ਸੰਤਨ ਨਾਤਾ ਸਚ ਦਵਾਰ, ਹਰਿ ਹਰਿ ਆਪ ਬੰਧਾਇਆ। ਸੰਤਨ ਵੇਖੇ ਵਿਚ ਸੰਸਾਰ, ਲੱਖ ਚੁਰਾਸੀ ਫੋਲ ਫੁਲਾਇਆ। ਗੁਰਮੁਖ ਸਾਜਣ ਮੀਤ ਮੁਰਾਰ, ਹਰਿ ਹਰਿ ਮੇਲ ਮਿਲਾਇਆ। ਨਿਰਗੁਣ ਮੇਲਾ ਅਪਰ ਅਪਾਰ, ਸਰਗੁਣ ਭੇਵ ਨਾ ਰਾਇਆ। ਸਰਗੁਣ ਸੋਇਆ ਪੈਰ ਪਸਾਰ, ਨਿਰਗੁਣ ਲਏ ਉਠਾਇਆ। ਲਹਿਣਾ ਦੇਣਾ ਕਰਮ ਵਿਚਾਰ, ਪੂਰਬ ਲਹਿਣਾ ਝੋਲੀ ਪਾਇਆ। ਸੰਤ ਮਨੀ ਸਿੰਘ ਕਰ ਪਿਆਰ, ਸਾਚਾ ਸਿਖ ਮਿਲਾਇਆ। ਸਿੰਘ ਬਿਸ਼ਨ ਕਰ ਪਿਆਰ, ਪ੍ਰੇਮ ਪਿਆਲਾ ਇਕ ਪਿਆਇਆ। ਪ੍ਰੇਮ ਸਤਿ ਹੋਇਆ ਉਜਿਆਰ, ਸਾਚੀ ਕੁਲ ਤਰਾਇਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਜੋ ਬੈਠਾ ਮੁਖ ਛੁਪਾਇਆ। ਪ੍ਰਗਟ ਹੋਇਆ ਵਿਚ ਸੰਸਾਰ, ਨਿਹਕਲੰਕਾ ਡੰਕ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਆਪ ਆਪਣਾ ਭੇਵ ਖੁਲ੍ਹਾਇਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਿਹਾ ਉਠਾਇਆ। ਲੱਖ ਚੁਰਾਸੀ ਮਾਰੇ ਮਾਰ, ਬਚਿਆ ਕੋਇ ਰਹਿਣ ਨਾ ਪਾਇਆ। ਲੱਖਣ ਦੀਪ ਹੋ ਉਜਿਆਰ, ਕਰੌਚ ਲਏ ਜਗਾਇਆ। ਪੁਸ਼ਕਰ ਖੇਲ ਅਪਰ ਅਪਾਰ, ਜੰਬੂ ਜੋਤ ਕਰੇ ਰੁਸ਼ਨਾਇਆ। ਸਲਮਲ ਦਏ ਨਾਮ ਆਧਾਰ, ਸ਼ਾਨ ਭੇਖ ਵਟਾਇਆ। ਕੁਸ਼ਾ ਕਰ ਆਪ ਉਜਿਆਰ, ਆਪ ਆਪਣਾ ਦਰ ਮਿਲਾਇਆ। ਸਤ ਰੰਗ ਨਿਸ਼ਾਨਾ ਖੇਲ ਕਰਤਾਰ, ਸੱਤਾਂ ਦੀਪਾਂ ਦਏ ਵਖਾਇਆ। ਵਾਲੀ ਹਿੰਦ ਕਰਿਆ ਖ਼ਬਰਦਾਰ, ਸ਼ਾਹ ਭਬੀਖਣ ਰਾਮ ਰਾਮਾ ਆਪ ਉਠਾਇਆ। ਮੇਟੇ ਸਗਲੀ ਚਿੰਦ ਹਰਿ ਦਾਤਾਰ, ਗੁਣੀ ਗਹਿੰਦ ਗਹਿਰ ਗੰਭੀਰ ਅਖਵਾਇਆ। ਆਪ ਲਗਾਏ ਮਨਮੁਖਾਂ ਆਪਣੀ ਨਿੰਦ, ਗੁਰਮੁਖ ਸਾਚੇ ਲਏ ਜਗਾਇਆ। ਸਿੰਘ ਬਿਸ਼ਨ ਬਿਸ਼ਨ ਸਿੰਘ ਹਰਿ ਮੇਟੇ ਚਿੰਦ, ਬਿਸ਼ਨ ਸਿੰਘ ਵਿਚੋਲਾ ਵਿਚ ਰਖਾਇਆ। ਪ੍ਰੇਮ ਸਿੰਘ ਸਿੰਘ ਪ੍ਰੇਮ ਦੋ ਜਹਾਨਾਂ ਪੰਚ, ਨਿਜ ਨੇਤਰ ਆਪ ਖੁਲ੍ਹਾਇਆ। ਰੁੱਤ ਬਸੰਤੀ ਮਹੀਨਾ ਚੇਤਰ, ਫੁਲ ਫੁਲਵਾੜੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਗਾਗਰ ਨਿਰਮਲ ਜੋਤ ਕਰੇ ਉਜਾਗਰ, ਘਰ ਮੰਦਰ ਵੇਖੇ ਮਾਰ ਧਿਆਨ, ਧੁਨ ਸ਼ਬਦ ਧੁਨ ਅਨਹਦ ਢੋਲ ਅਪਾਰ ਵਜਾਏ ਬਹੱਤਰ ਨਾੜ, ਸਤਾਰ ਵੇਖੇ ਪਾਰ ਨੌਂ ਦਵਾਰ, ਦਸਮ ਦਵਾਰੀ ਡੇਰਾ ਲਾਇਆ। ਆਦਿ ਨਿਰੰਜਣ ਹਰਿ ਭਗਵਾਨ, ਏਕਾ ਏਕ ਅਖਵਾਇਆ। ਜੋਤੀ ਜੋਤ ਨੂਰ ਮਹਾਨ, ਆਪ ਆਪਣਾ ਲਏ ਉਪਾਇਆ। ਆਦਿ ਨਿਰੰਜਣ ਮਿਹਰਬਾਨ, ਭੇਦ ਅਭੇਵ ਭੇਵ ਛੁਪਾਇਆ। ਆਦਿ ਸ਼ਕਤ ਕਰ ਪਰਧਾਨ, ਆਪ ਆਪਣਾ ਰੰਗ ਰੰਗਾਇਆ। ਅਕਾਲ ਮੂਰਤ ਨੌਜਵਾਨ, ਏਕਾ ਏਕ ਏਕ ਅਖਵਾਇਆ। ਏਕੰਕਾਰਾ ਸਚ ਨਿਸ਼ਾਨ, ਆਪ ਆਪਣਾ ਲਏ ਤਰਾਇਆ। ਆਪ ਆਪਣਾ ਵੇਖੇ ਮਾਰ ਧਿਆਨ, ਦੂਸਰ ਕੋਇ ਨਾ ਸੰਗ ਰਖਾਇਆ। ਆਪ ਆਪਣਾ ਜਾਣੀ ਜਾਣ, ਜਾਨਣਹਾਰ ਆਪ ਅਖਵਾਇਆ। ਆਪ ਆਪਣਾ ਜਾਣੇ ਧੁਰ ਫ਼ਰਮਾਣ, ਦੇਵਣਹਾਰ ਨਾਉਂ ਧਰਾਇਆ। ਆਪ ਆਪਣਾ ਕਰ ਪਰਵਾਨ, ਆਪ ਆਪਣਾ ਸੀਸ ਝੁਕਾਇਆ। ਆਪ ਆਪਣਾ ਸ਼ਾਹ ਸੁਲਤਾਨ, ਆਪ ਆਪਣਾ ਤਖ਼ਤ ਸੁਹਾਇਆ। ਆਪ ਆਪਣੀ ਪਾਵੇ ਆਣ, ਆਪ ਆਪਣਾ ਬੰਧ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਅਬਿਨਾਸ਼ੀ ਕਰਤਾ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਧਾਮ ਸੁਹਾਇੰਦਾ। ਆਪ ਆਪਣਾ ਮੀਤ ਮੁਰਾਰਾ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਬੰਧਨ ਪਾਇੰਦਾ। ਆਪ ਆਪਣਾ ਵੇਖੇ ਵੇਖਣਹਾਰਾ, ਆਪ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਇੰਦਾ। ਜੋਤੀ ਨੂਰ ਹਰਿ ਅਕਾਲਾ, ਏਕਾ ਏਕ ਅਖਵਾਇਆ। ਆਪੇ ਹੋਏ ਗੁਰ ਗੋਪਾਲਾ, ਦੀਨਾ ਬੰਧਪ ਨਾਮ ਧਰਾਇਆ। ਆਪ ਆਪਣੀ ਫੇਰੇ ਮਾਲਾ, ਆਪ ਆਪਣਾ ਨਾਮ ਜਪਾਇਆ। ਆਪ ਆਪਣੀ ਬੈਠ ਧਰਮਸਾਲਾ, ਆਪ ਆਪਣਾ ਧਰਮ ਕਮਾਇਆ। ਸ਼ਬਦ ਸਿੰਘਾਸਣ ਖੇਲ ਨਿਰਾਲਾ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇਆ। ਆਪਣੀ ਕਲ ਆਪ ਵਰਤਾ, ਆਪਣਾ ਖੇਲ ਖਲਾਇੰਦਾ। ਆਪਣੀ ਜੋਤੀ ਆਪ ਜਗਾ, ਆਪਣਾ ਮੇਲ ਮਿਲਾਇੰਦਾ। ਆਪਣੀ ਸੇਜਾ ਆਪੇ ਚੜ੍ਹ, ਆਪੇ ਵੇਸ ਵਟਾਇੰਦਾ। ਆਪਣਾ ਘਾੜਨ ਆਪੇ ਘੜ, ਘੜਣ ਭੰਨਣਹਾਰ ਆਪ ਅਖਵਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਆਪ ਆਪਣੇ ਵਿਚ ਟਿਕਾਇੰਦਾ। ਆਪ ਆਪਣੀ ਲਾਏ ਜੜ੍ਹ, ਆਪ ਆਪਣੀ ਆਪ ਉਖੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਨਾਉਂ ਧਰਾਇੰਦਾ। ਆਦਿ ਨਿਰੰਜਣ ਹਰਿ ਮਿਹਰਬਾਨ, ਜੋਤੀ ਜੋਤ ਜਗਾਈਆ। ਦੂਸਰ ਨਾ ਕੋਈ ਹੋਰ ਨਿਸ਼ਾਨ, ਨਾ ਕੋਈ ਬਣਤ ਬਣਾਈਆ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਈ ਸੁਹਾਈਆ। ਰਵ ਸਸ ਨਾ ਕੋਈ ਪਛਾਣ, ਮੰਡਲ ਮੰਡਪ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਕਰੇ ਰੁਸ਼ਨਾਈਆ। ਨਿਰਗੁਣ ਰੂਪ ਹਰਿ ਦਾਤਾਰ, ਏਕਾ ਏਕ ਅਖਵਾਇਆ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣਾ ਰੰਗ ਰੰਗਾਇਆ। ਆਪ ਆਪਣਾ ਮੀਤ ਮੁਰਾਰ, ਆਪ ਆਪਣਾ ਵੇਖ ਵਖਾਇਆ। ਆਪ ਆਪਣੀ ਬਣਿਆ ਨਾਰ, ਨਾਰੀ ਕੰਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਦਰ ਸੁਹਾਏ ਹਰਿ ਦਾਤਾਰ, ਆਪਣੀ ਜੋਤ ਜਗਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰ, ਖੇੇਲਣਹਾਰ ਦਿਸ ਨਾ ਆਈਆ। ਅਗੰਮ ਅਗੰਮੜਾ ਅਗੰਮੜੀ ਕਾਰ, ਅਗੰਮੜੀ ਕਾਰ ਕਮਾਈਆ। ਅਲੱਖ ਨਿਰੰਜਣ ਇਕ ਜੈਕਾਰ, ਆਪਣਾ ਨਾਅਰਾ ਲਾਈਆ। ਹੋ ਪ੍ਰਤੱਖ ਪਾਵੇ ਸਾਰ, ਜੋਤੀ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਸੁਹਾਈਆ। ਆਦਿ ਪੁਰਖ ਹਰਿ ਭਗਵਾਨ, ਹਰਿ ਹਰਿ ਖੇਲ ਖਿਲਾਇੰਦਾ। ਜੋਤੀ ਨੂਰ ਇਕ ਮਹਾਨ, ਇਕ ਆਪਣਾ ਆਪ ਜਗਾਇੰਦਾ। ਆਪੇ ਖੇਲੇ ਖੇਲ ਦੋ ਜਹਾਨਾ, ਦੋ ਜਹਾਨਾਂ ਵਾਲੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਘਰ ਆਪ ਸੁਹਾਇੰਦਾ। ਘਰ ਸੁਹਾਏ ਥਿਰ ਦਰਬਾਰ, ਦਰ ਮੰਦਰ ਆਪ ਸੁਹਾਇਆ। ਸ਼ਾਹੋ ਭੂਪ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਉਪਾਇਆ। ਮਹੱਲ ਅਟੱਲ ਉਚ ਮੁਨਾਰ, ਬੈਠਾ ਡੇਰਾ ਲਾਇਆ। ਰੂਪ ਰੰਗ ਨਾ ਕੋਈ ਵਿਚਾਰ, ਅਕਾਲ ਮੂਰਤ ਨਜ਼ਰੀ ਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਦਰ ਦਵਾਰਾ ਖੋਲ੍ਹ, ਆਪਣੀ ਦਇਆ ਕਮਾਈਆ। ਸ਼ਬਦ ਅਗੰਮੀ ਆਪੇ ਬੋਲ, ਆਪੇ ਰਿਹਾ ਸੁਣਾਈਆ। ਆਪ ਆਪਣਾ ਵਜਾਏ ਢੋਲ, ਆਪ ਆਪਣਾ ਲਏ ਜਗਾਈਆ। ਆਪ ਆਪਣੇ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਆਪ ਆਪਣੇ ਅੰਦਰ ਆਪੇ ਮੌਲ, ਆਪ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਬੈਠਾ ਬੇਪਰਵਾਹ, ਆਪਣਾ ਦਰ ਸੁਹਾਇਆ। ਸਾਚਾ ਧਾਮ ਆਪ ਸੁਹਾ, ਆਪੇ ਵੇਖ ਵਖਾਇਆ। ਨਿਰਗੁਣ ਜੋਤੀ ਇਕ ਜਗਾ, ਏਕਾ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਮੰਦਰ ਇਕ ਸੁਹਾਇਆ। ਹਰਿ ਮੰਦਰ ਹਰਿ ਦਵਾਰ, ਆਪਣਾ ਆਪ ਉਪਾਇਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਇਆ। ਸੂਰਜ ਚੰਨ ਨਾ ਕੋਈ ਉਜਿਆਰ, ਤਾਰਾ ਮੰਡਲ ਨਾ ਕੋਈ ਦਿਸਾਇਆ। ਗਗਨ ਮੰਡਲ ਨਾ ਕੋਈ ਪਤਾਲ, ਜਲ ਬਿੰਬ ਨਾ ਕੋਈ ਤਰਾਇਆ। ਇਕ ਇਕੱਲਾ ਏਕੰਕਾਰ, ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਖੇਲਣਹਾਰ ਹਰਿ ਭਗਵੰਤਾ, ਆਪਣੀ ਕਲ ਵਰਤਾਇੰਦਾ। ਆਪ ਬਣਾਏ ਆਪਣੀ ਬਣਤਾ, ਆਪਣੀ ਧਾਰ ਚਲਾਇੰਦਾ। ਆਪਣਾ ਧਾਮ ਆਪ ਸੁਹੰਤਾ, ਆਪੇ ਵੇਖ ਵਖਾਇੰਦਾ। ਆਪਣੇ ਦਰ ਆਪੇ ਹੋਏ ਮੰਗਤਾ, ਆਪ ਆਪਣੀ ਝੋਲੀ ਅੱਗੇ ਡਾਹਿੰਦਾ। ਆਪਣੀ ਕਾਇਆ ਆਪੇ ਰੰਗਦਾ, ਰੂਪ ਰੰਗ ਨਾ ਕੋਈ ਰਖਾਇੰਦਾ। ਆਪਣੇ ਦਰ ਕਦੇ ਨਾ ਸੰਗਦਾ, ਸੁਤੇ ਪ੍ਰਕਾਸ਼ ਕਰਾਇੰਦਾ। ਆਪਣਾ ਮੰਦਰ ਆਪੇ ਲੰਘਦਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖ ਸਾਚਾ ਘਰ, ਦਰ ਦਵਾਰਾ ਆਪ ਸੁਹਾਇੰਦਾ। ਆਪੇ ਬੈਠ ਗ਼ਰੀਬ ਨਿਵਾਜ਼ਾ, ਆਪਣਾ ਮੇਲ ਮਿਲਾਇੰਦਾ। ਆਪ ਆਪਣੀ ਮਾਰੇ ਵਾਜਾ, ਆਪਣਾ ਆਪ ਉਠਾਇੰਦਾ। ਆਪ ਆਪਣਾ ਰਚਿਆ ਕਾਜਾ, ਆਪ ਆਪਣਾ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਡੇਰਾ ਲਾਇੰਦਾ। ਥਿਰ ਘਰ ਸਾਚੇ ਵਡ ਵਡਿਆਈ, ਹਰਿ ਹਰਿ ਜੋਤ ਜਗਾਈਆ। ਆਪ ਆਪਣੀ ਕਰ ਕੁੜਮਾਈ, ਆਪ ਆਪਣਾ ਸੰਗ ਨਿਭਾਈਆ। ਆਪੇ ਧੀ ਆਪ ਜਵਾਈ, ਆਪ ਅਪਣਾ ਵੇਖ ਵਖਾਈਆ। ਆਪਣੀ ਸੇਜਾ ਆਪ ਹੰਢਾਈ, ਨਾਰੀ ਕੰਤ ਆਪ ਅਖਵਾਈਆ। ਮਾਤ ਪਿਤ ਪੂਤ ਆਪਣੀ ਗੋਦ ਉਠਾਈ, ਸ਼ਬਦੀ ਸ਼ਬਦ ਨਾਉਂ ਧਰਾਈਆ। ਘਰ ਸਾਚੇ ਵੱਜੀ ਵਧਾਈ, ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾਈਆ। ਮੰਗਲਾਚਾਰ ਇਕ ਕਰਾਈ, ਥਿਰ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨ ਰਚਾਈਆ। ਸ਼ਬਦ ਸੁਤ ਸੁਤ ਦੁਲਾਰ, ਹਰਿ ਹਰਿ ਆਪ ਉਪਾਇਆ। ਆਪੇ ਕਰੇ ਖ਼ਬਰਦਾਰ, ਆਪ ਆਪਣਾ ਮਾਰਗ ਲਾਇਆ। ਲੋਆਂ ਪੁਰੀਆਂ ਮਹੱਲ ਉਸਾਰ, ਆਪ ਆਪਣਾ ਵਿਚ ਟਿਕਾਇਆ। ਤ੍ਰੈਗੁਣ ਮਾਇਆ ਦਏ ਆਧਾਰ, ਪੰਚਮ ਮੇਲ ਮਿਲਾਇਆ। ਪੰਚਮ ਮੀਤਾ ਹਰਿ ਨਿਰੰਕਾਰ, ਕਵਲ ਕਵਲ ਸਮਾਇਆ। ਕਵਲ ਕਵਲ ਕਰ ਉਜਿਆਰ, ਪਾਰਬ੍ਰਹਮ ਬ੍ਰਹਮ ਉਪਾਇਆ। ਏਕਾ ਦੂਜਾ ਖੇਲ ਅਪਾਰ, ਸੋ ਪੁਰਖ ਨਿਰੰਜਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲੇਖ ਲਿਖਾਇਆ। ਆਪਣੀ ਵੰਡ ਆਪੇ ਵੰਡ, ਆਪਣੀ ਦਇਆ ਕਮਾਈਆ। ਵੇਖ ਵਖਾਏ ਹਰਿ ਬ੍ਰਹਿਮੰਡ, ਆਪ ਆਪਣੇ ਲਏ ਉਠਾਈਆ। ਸ਼ਬਦ ਸ਼ਬਦੀ ਰਿਹਾ ਵੰਡ, ਵੰਡਣਹਾਰ ਦਿਸ ਨਾ ਆਈਆ। ਆਪ ਉਪਜਾਏ ਲੱਖ ਚੁਰਾਸੀ ਜੇਰਜ ਅੰਡ, ਉਤਭੁਜ ਸੇਤਜ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਬ੍ਰਹਮ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਗਿਆ ਸਮਾ, ਅਕਲ ਕਲਾ ਧਾਰੀਆ। ਓਅੰ ਰੂਪ ਆਪ ਵਟਾ, ਸੋਹੰ ਨਾਮ ਧਰਾਈਆ। ਹੰ ਹੰ ਨਾਮ ਧਰਾ, ਨਿਰਗੁਣ ਜੋਤ ਕਰੇ ਉਜਿਆਰਿਆ। ਪੰਜ ਤਤ ਡੇਰਾ ਲਾ, ਆਪ ਆਪਣਾ ਖੇਲ ਖਿਲਾ ਰਿਹਾ। ਮਨ ਮਤ ਬੁੱਧ ਨਾਲ ਰਲਾ, ਆਪ ਆਪਣਾ ਵੇਖ ਵਖਾ ਰਿਹਾ। ਨੌ ਦਵਾਰੇ ਜਗਤ ਵਖਾ, ਦਸਵੇਂ ਮੁਖ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਖੇਲ ਖਿਲਾ ਰਿਹਾ। ਲੋਕਮਾਤ ਕਿਰਪਾ ਕਰ, ਆਪਣੀ ਦਇਆ ਕਮਾਈਆ। ਲੱਖ ਚੁਰਸੀ ਦਏ ਵਰ, ਘਰ ਸਾਚੇ ਵੱਜੀ ਵਧਾਈਆ। ਆਪ ਆਪਣਾ ਵੇਖੇ ਦਰ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਗਾਥਾ ਆਪੇ ਮਾਤ ਚਲਾਈਆ। ਸ਼ਬਦ ਡੰਕਾ ਹਰਿ ਨਿਰੰਕਾਰ, ਆਪਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਇੰਦਾ। ਨਾਮ ਰਥ ਅਪਰ ਅਪਾਰ, ਹਰਿ ਸਾਚਾ ਆਪ ਚਲਾਇੰਦਾ। ਪੂਜਾ ਪਾਠ ਜੀਵ ਆਧਾਰ, ਜੁਗ ਜੁਗ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਵੰਡੇ ਵੰਡ ਹਰਿ ਨਿਰੰਕਾਰ, ਆਪਣੀ ਖੇਲ ਖਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਤ੍ਰੈ ਤ੍ਰੈ ਵੇਖ ਵਖਾਈਆ। ਕਲਜੁਗ ਵੇਖੇ ਕੂੜ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਬੁੱਧ ਬਬੇਕੀ ਨਾ ਕੋਈ ਅਕਾਰ, ਮਨਮਤ ਨਾ ਕੋਈ ਵਖਾਈਆ। ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਨਾਅਰਾ ਲਾਈਆ। ਈਸਾ ਮੂਸਾ ਹੋ ਉਜਿਆਰ, ਪਰਵਰਦਿਗਾਰ ਬੇਪਰਵਾਹੀਆ। ਚਾਰੋਂ ਕੁੰਟ ਇਕ ਅਖਾੜ, ਨੌਂ ਖੰਡ ਵੱਜੇ ਵਧਾਈਆ। ਜਰਮ ਕਰਮ ਧਰਮ ਪ੍ਰਭ ਰਿਹਾ ਵਿਚਾਰ, ਕਲਜੁਗ ਤੇਰੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਤੇਰਾ ਰੰਗ ਅਮੋਲਾ, ਹਰਿ ਹਰਿ ਆਪ ਰੰਗਾਇਆ। ਜੂਠ ਝੂਠ ਰੰਗਿਆ ਚੋਲਾ, ਰੰਗ ਉਤਰ ਕਦੇ ਨਾ ਜਾਇਆ। ਮਾਇਆ ਮਮਤਾ ਹੱਟ ਹਟਵਾਣਾ ਖੋਲ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਵੇਸ ਆਪ ਧਰ, ਪੰਜ ਤਤ ਵੇਖ ਵਖਾਇਆ। ਪੰਜ ਤਤ ਕਰ ਉਜਿਆਰ, ਹਰਿ ਹਰਿ ਆਪ ਉਪਾਇੰਦਾ। ਆਪੇ ਪਾਵਣਹਾਰ ਸਾਰ, ਅੰਦਰ ਮੰਦਰ ਡੇਰਾ ਲਾਇੰਦਾ। ਦੀਪਕ ਜੋਤੀ ਕਰ ਉਜਿਆਰ, ਜੋਤ ਨਿਰੰਜਣ ਆਪ ਜਗਾਇੰਦਾ। ਸ਼ਬਦ ਅਨਾਦੀ ਧੁਨ ਅਪਾਰ, ਅਨਹਦ ਤਾਲ ਵਜਾਇੰਦਾ। ਰਾਗ ਰਾਗਨੀ ਢਹਿ ਪਏ ਦਵਾਰ, ਪੰਚਮ ਸਖੀਆਂ ਸੰਗ ਰਲਾਇੰਦਾ। ਗਾਵਤ ਗਾਏ ਵਾਰੋ ਵਾਰ, ਆਪ ਆਪਣੀ ਧਾਰ ਚਲਾਇੰਦਾ। ਗੁਰਮੁਖਾਂ ਖੋਲ੍ਹੇ ਬਜ਼ਰ ਕਪਾਟ, ਝੂਠੀ ਧਾੜ ਮੇਟ ਮਿਟਾਇੰਦਾ। ਅੰਮ੍ਰਿਤ ਆਤਮ ਦੇੇਵੇ ਠੰਡੀ ਠਾਰ, ਸਰ ਸਰੋਵਰ ਇਕ ਨੁਹਾਇੰਦਾ। ਦਸਮ ਦੁਆਰੀ ਮੀਤ ਮੁਰਾਰ, ਆਪ ਆਪਣਾ ਮੇਲ ਮਿਲਾਇੰਦਾ। ਆਤਮ ਸੇਜਾ ਸੁੱਤਾ ਪੈਰ ਪਸਾਰ, ਜਨ ਭਗਤਾਂ ਰਾਹ ਤਕਾਇੰਦਾ। ਦਿਵਸ ਰੈਣ ਕਰੇ ਵਿਚਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਕਲਜੁਗ ਕੂੜਾ ਕੂੜ ਪਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਪ੍ਰਭ ਅਬਿਨਾਸ਼ੀ ਬੰਨ੍ਹੇ ਧਾਰ, ਆਪ ਆਪਣਾ ਵੇਸ ਵਟਾਇੰਦਾ। ਪੰਜ ਤਤ ਕਰ ਅਕਾਰ, ਮਾਤ ਪਿਤ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਰੂਪ ਤੇਰੀ ਧਾਰ, ਅੰਤਮ ਵੇਖ ਵਖਾਇੰਦਾ। ਟੋਪਨ ਰਾਮ ਆਤਮ ਸਿਕ, ਹਰਿ ਹਰਿ ਆਪ ਮਿਟਾਈਆ। ਜਗਤ ਮੇਟੇ ਤ੍ਰਿਸ਼ਨਾ ਭੁੱਖ, ਸਾਂਤਕ ਸਤਿ ਵਰਤਾਈਆ। ਧੁਰਦਰਗਾਹੀ ਦੇਵੇ ਏਕਾ ਸੁਖ, ਨਾ ਸਕੇ ਕੋਈ ਮਿਟਾਈਆ। ਵੇਖ ਵਖਾਏ ਧਾਰੀ ਕੇਸ, ਮੁੰਡ ਮੁੰਡਾਏ ਲੇਖੇ ਲਾਈਆ। ਦਾਤਾ ਦਾਨੀ ਦਸ ਦਸਮੇਸ਼, ਰਾਮ ਰਾਮਾ ਰੂਪ ਵਟਾਈਆ। ਭਾਰ ਉਠਾਏ ਰਿਖੀ ਕੇਸ਼, ਗਵਰਧਨ ਮੁਖ ਭਵਾਈਆ। ਆਦਿ ਜੁਗਾਦਿ ਸੰਤ ਸੁਹੇਲਾ ਸ੍ਰਿਸ਼ਟ ਸਬਾਈ ਅੰਦਰ ਆਪੇ ਵੇਖ, ਜੋਤੀ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਦਏ ਵਡਿਆਈਆ। ਗੁਰਸਿਖ ਸੱਜਣ ਸਾਚਾ ਮੀਤ, ਹਰਿ ਹਰਿ ਆਪ ਬਣਾਇਆ। ਆਪ ਸੁਣਾਏ ਸੁਹਾਗੀ ਗੀਤ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਕਾਇਆ ਮੰਦਰ ਅੰਦਰ ਗੁਰਦੁਆਰ ਸਚ ਮਸੀਤ, ਸ਼ਿਵ ਦੁਆਲਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬੰਧਾਏ ਚਰਨ ਪ੍ਰੀਤ, ਨਾਤਾ ਬਿਧਾਤਾ ਨਾ ਕੋਇ ਤੁੜਾਇਆ। ਚਰਨ ਪ੍ਰੀਤੀ ਸਾਚਾ ਰੰਗ, ਗੁੁਰਮੁਖ ਆਪ ਚੜ੍ਹਾਈਆ। ਆਤਮ ਦਰ ਆਪੇ ਲੰਘ, ਆਪੇ ਵੇਖ ਵਖਾਈਆ । ਸ਼ਬਦ ਰੰਗੀਲੀ ਸੇਜ ਪਲੰਘ, ਬੈਠਾ ਆਸਣ ਲਾਈਆ। ਗੁਰਮੁਖ ਸਾਜਣ ਮੰਗੇ ਮੰਗ, ਝੋਲੀ ਨਾਮ ਭਰਾਈਆ। ਮਾਨਸ ਜਨਮ ਨਾ ਹੋਏ ਭੰਗ, ਆਵਣ ਜਾਵਣ ਜਗਤ ਕਟਾਈਆ। ਅੰਮ੍ਰਿਤ ਧਾਰ ਵਹਾਏ ਗੰਗ, ਜਮਨਾ ਸੁਰਸਤੀ ਵਿਚ ਮਿਲਾਈਆ। ਸ਼ਬਦ ਘੋੜੇ ਕਸੇ ਤੰਗ, ਸਚ ਸਿੰਘਾਸਣ ਲਏ ਬਿਠਾਈਆ। ਸਚ ਦਵਾਰਾ ਆਪੇ ਲੰਘ, ਸਚਖੰਡ ਇਕ ਵਖਾਈਆ। ਅੰਗੀਕਾਰ ਲਾਇਆ ਅੰਗ, ਆਪ ਆਪਣਾ ਦਰਸ ਦਿਖਾਈਆ। ਕਾਇਆ ਮਾਟੀ ਝੂਠੀ ਵੰਗ, ਜਗਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਨਿਰਧਨ ਵੇਖ ਵਖਾਈਆ। ਨਿਰਧਨ ਮੀਤਾ ਹਰਿ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਗ਼ਰੀਬ ਨਿਮਾਣੇ ਲਏ ਉਭਾਰ, ਜੁਗ ਜੁਗ ਵੇਸ ਵਟਾਇਆ। ਆਏ ਦਰ ਸੱਚੇ ਦਵਾਰ, ਦਰ ਦਵਾਰ ਬੰਕ ਸੁਹਾਇਆ। ਜਿਉਂ ਸੁਦਾਮਾ ਮੀਤ ਮੁਰਾਰ, ਕਾਹਨਾ ਕ੍ਰਿਸ਼ਨਾ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਰੰਗ ਰੰਗਾਇਆ। ਰੰਗ ਰੰਗੀਲਾ ਮਾਧਵ ਮੋਹਨ, ਹਰਿ ਹਰਿ ਆਪ ਅਖਵਾਇੰਦਾ। ਹਰਿ ਕਾ ਭੇਵ ਜਾਣੇ ਕਵਣ, ਲੇਖਾ ਲਿਖਤ ਵਿਚ ਨਾ ਆਇੰਦਾ। ਗੁਰਮੁਖਾਂ ਦਿਵਸ ਰੈਣ ਦੇਵੇ ਸਵਣ, ਦਰਸ ਅਗੰਮਾ ਦਰਸ ਦਿਖਾਇੰਦਾ। ਆਤਮ ਚਲਾਏ ਠੰਡੀ ਪਵਣ, ਸਵਾਸ ਸਵਾਸੀ ਜੋ ਧਿਆਇੰਦਾ। ਪੰਚ ਵਿਕਾਰਾ ਮਾਰੇ ਰਾਵਣ, ਰਾਮ ਰਾਮਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਅਵਣਾ ਗਵਣਾ ਮਾਤ ਕਟਾਇੰਦਾ। ਗੁਰਸਿਖ ਸਾਚਾ ਸੱਜਣ ਸੁਹੇਲਾ, ਏਕਾ ਰੰਗ ਰੰਗਾਇਆ। ਕਲਜੁਗ ਅੰਤਮ ਕਰਿਆ ਮੇਲਾ, ਹਰਿ ਹਰਿ ਵੇਖ ਵਖਾਇਆ। ਸਾਚੇ ਦਰ ਚੜ੍ਹਿਆ  ਤੇਲਾ, ਹਰਿਸੰਗਤ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਤਮ ਸ਼ਬਦ ਜੋਤੀ ਨੂਰ ਸਰਬ ਕਲਾ ਭਰਪੂਰ, ਆਪ ਆਪਣਾ ਰੂਪ ਵਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰ ਨੂਰ ਹਰਿ ਹਾਜਰ ਹਜ਼ੂਰ, ਕਰ ਰੁਸ਼ਨਾਇਆ।