Granth 07 Likhat 099: 22 Kattak 2015 Bikarmi Topan Ram de Ghar Kirki Puna

੨੨ ਕੱਤਕ ੨੦੧੫ ਬਿਕ੍ਰਮੀ ਟੋਪਨ ਰਾਮ ਦੇ ਘਰ ਕਿਰਕੀ ਪੂਨਾ

ਖੜਗ ਨਿਵਾਸ ਖੜਗ ਕੁੰਡ, ਹਰਿ ਹਰਿ ਵੇਖ ਵਖਾਇੰਦਾ। ਜੋਤੀ ਖੇਲ ਵਿਚ ਬ੍ਰਹਿਮੰਡ, ਭੇਵ ਕੋਈ ਨਾ ਪਾਇੰਦਾ। ਉਤਭੁਜ ਸੇਤਜ ਵੇਖੇ ਜੇਰਜ ਅੰਡ, ਲੱਖ ਚੁਰਾਸੀ ਵੇਖ ਵਖਾਇੰਦਾ। ਗੁਰਮੁਖਾਂ ਕਰੇ ਆਪੇ ਵੰਡ, ਆਪ ਆਪਣੀ ਧਾਰ ਬੰਧਾਇੰਦਾ। ਨਾਤਾ ਤੋੜੇ ਭੇਖ ਪਖੰਡ, ਸਾਚਾ ਮਾਰਗ ਏਕਾ ਲਾਇੰਦਾ। ਗੁਰਮੁਖ ਗੁਰਸਿਖ ਆਤਮ ਹੋਏ ਨਾ ਰੰਡ, ਸ੍ਰਿਸ਼ਟ ਸਬਾਈ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਖੜਗ ਕੂਟ ਜਗਤ ਨਿਵਾਸ, ਹਰਿ ਹਰਿ ਦਿਸ ਨਾ ਆਇਆ। ਪਾਰਬ੍ਰਹਮ ਪ੍ਰਭ ਅਬਿਨਾਸ਼, ਖੇਲੇ ਖੇਲ ਸ੍ਰਿਸ਼ਟ ਸਬਾਇਆ। ਜੀਵਾਂ ਜੰਤਾਂ ਵੇਖੇ ਖੇਲ ਤਮਾਸ਼, ਆਦਿ ਅੰਤ ਵੇਸ ਵਟਾਇਆ। ਸਾਚੇ ਮੰਡਲ ਪਾਵੇ ਰਾਸ, ਹਰਿਜਨ ਸਾਚੇ ਵੇਖ ਵਖਾਇਆ। ਕਾਇਆ ਮੰਦਰ ਵੇਖ ਪ੍ਰਭਾਸ, ਫਲ ਫੁਲਵਾੜੀ ਦਏ ਲਗਾਇਆ। ਲਹਿਣ ਦੇਣ ਚੁਕਾਏ ਦਸ ਦਸ ਮਾਸ, ਜੋ ਜਨ ਮੰਗ ਮੰਗਾਇਆ। ਪੂਰਨ ਕਰਣਹਾਰਾ ਆਸ, ਕਰਨੀ ਕਰਤਾ ਨਾਮ ਧਰਾਇਆ। ਜਿਸ ਜਨ ਬਖ਼ਸ਼ੇ ਚਰਨ ਧਰਵਾਸ, ਧਰ ਧਰਨੀ ਦਏ ਸੁਹਾਇਆ। ਪਾਰ ਕਰਾਏ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਵੇਖ ਵਖਾਇਆ। ਹਰਿਜਨ ਹਰਿ ਮੰਦਰ ਕਾਇਆ ਘਰ, ਆਪ ਆਪਣਾ ਕਰ ਦਰਸ, ਆਪ ਆਪਣਾ ਮੇਲ ਮਿਲਾਇੰਦਾ। ਸਾਚਾ ਮੇਲਾ ਹਰਿ ਕਰਤਾਰ, ਹਰਿ ਹਰਿ ਆਪ ਜਣਾਇੰਦਾ। ਕਾਇਆ ਮੰਦਰ ਸਚ ਦਵਾਰ, ਘਰ ਸੁਹੰਜਣਾ ਇਕ ਵਖਾਇੰਦਾ। ਨੌਂ ਦਵਾਰੇ ਖੋਲ੍ਹ ਕਿਵਾੜ, ਸ੍ਰਿਸ਼ਟ ਸਬਾਈ ਸੰਗ ਨਿਭਾਇੰਦਾ। ਆਪਣਾ ਮਹੱਲ ਆਪ ਉਸਾਰ, ਅੰਦਰ ਮੰਦਰ ਇਕ ਬਣਾਇੰਦਾ। ਡੂੰਘੀ ਕੰਦਰ ਪਾਵੇ ਸਾਰ, ਅਛਲ ਅਛੱਲ ਆਪ ਰਖਾਇੰਦਾ। ਨਿਰਗੁਣ ਬਾਤੀ ਕਰ ਉਜਿਆਰ, ਦੀਪਕ ਜੋਤੀ ਇਕ ਜਗਾਇੰਦਾ। ਸ਼ਬਦੀ ਧੁਨ ਅਪਰ ਅਪਾਰ, ਅਨਹਦ ਤਾਲ ਵਜਾਇੰਦਾ। ਨਾਰੀ ਨਰ ਨਾ ਪਾਵੇ ਸਾਰ, ਗੁਰਮੁਖ ਸਾਜਣ ਮੇਲ ਮਿਲਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਜੁਗ ਜੁਗ ਮਾਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਘਰ, ਘਰ ਮੰਦਰ ਇਕ ਸੁਹਾਇੰਦਾ। ਕਾਇਆ ਮੰਦਰ ਘਰ ਉਜਾਲਾ, ਹਰਿ ਹਰਿ ਜੋਤ ਜਗਾਈਆ। ਗੁਰਮੁਖਾਂ ਮੇਲਾ ਦੀਨ ਦਿਆਲਾ, ਘਰ ਮੰਦਰ ਦਏ ਮਿਲਾਈਆ। ਵੇਖ ਵਖਾਏ ਸਾਚੇ ਲਾਲਾ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਹਿਣਾ ਨੇਤਰ ਨੈਣਾਂ, ਆਪ ਆਪਣਾ ਦਰਸ ਦਖਾਈਆ। ਨੇਤਰ ਨੈਣ ਆਪੇ ਖੋਲ੍ਹ, ਆਪਣੀ ਦਇਆ ਕਮਾਇੰਦਾ। ਸ਼ਬਦ ਅਗੰਮੀ ਆਪੇ ਬੋਲ, ਭੇਦ ਅਭੇਦ ਆਪ ਖੁਲ੍ਹਾਇੰਦਾ। ਨਾਮ ਕੰਡੇ ਏਕਾ ਤੋਲ, ਸਾਚਾ ਤੋਲਾ ਨਾਮ ਧਰਾਇੰਦਾ। ਭਾਗ ਲਗਾਏ ਕਾਇਆ ਚੋਲ, ਜੋ ਜਨ ਮੰਗ ਮੰਗਾਇੰਦਾ। ਬਜ਼ਰ ਕਪਾਟੀ ਕੁੰਡਾ ਖੋਲ੍ਹ, ਦਸਮ ਦਵਾਰੀ ਵੇਖ ਵਖਾਇੰਦਾ । ਆਤਮ ਸੇਜਾ ਵਸੇ ਕੋਲ, ਆਪ ਆਪਣਾ ਮੁਖ ਛੁਪਾਇੰਦਾ। ਹੌਲੀ ਹੌਲੀ ਰਿਹਾ ਬੋਲ, ਆਪ ਆਪਣਾ ਰਾਗ ਅਲਾਇੰਦਾ। ਕਾਇਆ ਧਰਤੀ ਰਿਹਾ ਮੌਲ, ਧਰ ਧਰਨੀ ਇਕ ਵਖਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ । ਗੁਰਮੁਖ ਮੇਲਾ ਸਚ ਦਵਾਰ, ਹਰਿ ਹਰਿ ਆਪ ਕਰਾਈਆ। ਮੇਲੇ ਮੇਲ ਮੇਲਣਹਾਰ, ਭੇਵ ਨਾ ਕੋਈ ਰਖਾਈਆ। ਗੁਰਮੁਖ ਸੋਹੇ ਇਕ ਦਵਾਰ, ਬੰਕ ਦਵਾਰਾ ਇਕ ਸੁਹਾਈਆ। ਪੁਰਖ ਅਗੰਮੜਾ ਅਗੰਮੜੀ ਕਾਰ, ਆਦਿ ਜੁਗਾਦਿ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਸ ਸਰਬੰਸ ਕੋਟਨ ਕੋਟ ਸਹੰਸ ਸਹੰਸਰ ਪਾਰ ਕਰਾਈਆ। ਕੋਟਨ ਕੋਟੀ ਕੋਟ, ਏਕਾ ਏਕ ਅਖਵਾਨਿਆ। ਗੁਰਮੁਖਾਂ ਕੱਢੇ ਵਾਸਨਾ ਖੋਟ, ਦੁਰਮਤ ਮੈਲ ਮਿਟਾਨਿਆ। ਆਲਣਿਉਂ ਡਿੱਗੇ ਜੀਵ ਜੰਤ ਬੋਟ, ਆਪ ਆਪਣੀ ਗੋਦ ਉਠਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਨਿਆ। ਸਾਚਾ ਘਰ ਹਰਿ ਸੁਹੰਤਾ, ਏਕਾ ਏਕੰਕਾਰਿਆ। ਏਕਾ ਜੋਤ ਸ੍ਰੀ ਭਗਵੰਤਾ, ਜੁਗ ਜੁਗ ਲਏ ਮਾਤ ਅਵਤਾਰਿਆ। ਮੇਲ ਮਿਲਾਏ ਸਾਚੇ ਕੰਤਾ, ਵੇਖੇ ਬੰਦ ਕਿਵਾੜਿਆ। ਜੋ ਜਨ ਦਰ ਦਵਾਰੇ ਹੋਏ ਮੰਗਤਾ, ਮੰਗੇ ਨਾਮ ਦਾਨ ਦਰਸ ਅਗੰਮ ਅਪਾਰਿਆ। ਕਾਇਆ ਚੋਲੀ ਆਪੇ ਰੰਗਦਾ, ਰੰਗ ਮਜੀਠੀ ਇਕ ਚੜ੍ਹਾ ਰਿਹਾ। ਆਪਣੇ ਅੰਦਰ ਆਪੇ ਲੰਘਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਟੁੱਟੀ ਗੰਢਣਹਾਰ ਗੋਪਾਲ, ਗੁਰਮੁਖ ਵੇਖੇ ਸਾਚੇ ਲਾਲ, ਸੰਤ ਸੁਹੇਲਾ ਇਕ ਅਖਵਾ ਰਿਹਾ। ਸੰਤ ਸਾਜਣ ਹਰਿ ਹਰਿ ਮੀਤ, ਸਤਿਗੁਰ ਆਪ ਅਖਵਾ ਰਿਹਾ। ਆਪ ਆਪਣੀ ਚਲੇ ਰੀਤ, ਚਾਲ ਅਵੱਲੜੀ ਇਕ ਵਖਾ ਰਿਹਾ। ਆਪੇ ਹਸਤ ਆਪੇ ਕੀਟ, ਆਪੇ ਪਤਿਤ ਆਪ ਪੁਨੀਤ, ਪਤਿਤ ਪਾਵਨ ਨਾਮ ਧਰਾ ਲਿਆ। ਗੁਰਸਿਖ ਨਾ ਦੇਹੁਰਾ ਮੰਦਰ ਮਸੀਤ, ਗੁਰਦਵਾਰ ਨਾ ਕੋਈ ਜਣਾ ਰਿਹਾ। ਗੁਰਮੁਖਾਂ ਦਏ ਸ਼ਬਦ ਅਨਡੀਠ, ਕਾਇਆ ਮੰਦਰ ਅੰਦਰ ਤਾਲ ਵਜਾ ਲਿਆ। ਮਨਮੁਖਾਂ ਸੁੱਤਾ ਦੇ ਕਰ ਪੀਠ, ਸੰਤ ਮਨੀ ਸਿੰਘ ਲੇਖ ਲਿਖਾ ਲਿਆ। ਆਪ ਆਪਣੇ ਰੱਖੇ ਸਾਇਆ ਹੇਠ, ਜਿਸ ਜਨ ਆਪਣੀ ਦਇਆ ਕਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੁੜਾ ਦੇਵੇ ਵਰ, ਦਰ ਸਾਚਾ ਇਕ ਸੁਹਾਇਆ। ਸ਼ਬਦ ਸੁਨੇਹੁੜਾ ਸਾਚੇ ਸੰਤ, ਹਰਿ ਹਰਿ ਜੋਤ ਜਗਾਈਆ। ਮੇਲ ਮਿਲਾਵਾ ਹਰਿ ਹਰਿ ਕੰਤ, ਨਾਰੀ ਕੰਤ ਇਕ ਅਖਵਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਰਸਨਾ ਜਿਹਵਾ ਮਣੀਆਂ ਮੰਤ, ਨਾਮ ਅਮੋਲਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਧਾਈਆ। ਸਾਚਾ ਘਰ ਸੰਤ ਦੁਲਾਰ, ਮਨੀ ਸਿੰਘ ਮਨ ਮਾਨਿਆ। ਪਾਰਬ੍ਰਹਮ ਪ੍ਰਭ ਲਏ ਅਵਤਾਰ, ਖੇਲੇ ਖੇਲ ਦੋ ਜਹਾਨਿਆ। ਲੋਆਂ ਪੁਰੀਆਂ ਪਾਵੇ ਸਾਰ, ਨੌਂ ਖੰਡ ਹੋਏ ਪ੍ਰਧਾਨਿਆ। ਸੱਤਾਂ ਦੀਪਾਂ ਦਏ ਹੁਲਾਰ, ਲੱਖ ਚੁਰਾਸੀ ਜੋਧਾ ਸੂਰਬੀਰ ਬਲੀ ਬਲਵਾਨਿਆ। ਗੁਰਮੁਖ ਸਾਚੇ ਲਏ ਉਭਾਰ, ਜਿਸ ਜਨ ਦੇਵੇ ਨਾਮ ਨਿਧਾਨਿਆ। ਏਕਾ ਅੱਖਰ ਕਰ ਪਿਆਰ, ਦੂਜਾ ਭੇਵ ਮਿਟਾਨਿਆ। ਤੀਜਾ ਖੋਲ੍ਹੇ ਬੰਦ ਕਿਵਾੜ, ਨੇਤਰ ਨੈਣ ਇਕ ਵਖਾਨਿਆ। ਚੌਥੇ ਪਦ ਦੇਵੇ ਵਾੜ, ਦੇਵੇ ਸਾਚਾ ਬ੍ਰਹਮ ਗਿਆਨਿਆ। ਪੰਚਮ ਮੇਲਾ ਮੀਤ ਮੁਰਾਰ, ਹਰਿਜਨ ਸਾਚਾ ਘਰ ਪਛਾਨਿਆ। ਛੱਪਰ ਛੰਨ ਨਾ ਕੋਈ ਪਸਾਰ, ਘਰ ਘਰ ਬੈਠਾ ਹਰਿ ਭਗਵਾਨਿਆ। ਨਿਰਗੁਣ ਜੋਤ ਕਰ ਉਜਿਆਰ, ਲੱਖ ਚੁਰਾਸੀ ਖੇਲ ਮਹਾਨਿਆ। ਸੰਤ ਮਨੀ ਸਿੰਘ ਸਾਂਝਾ ਯਾਰ, ਸਤਿਗੁਰ ਪੂਰਾ ਦੇਵੇ ਮਾਣਿਆ। ਸਿੰਘ ਬਿਸ਼ਨ ਕਰ ਪਿਆਰ, ਮਹੱਲ ਅਟੱਲ ਇਕ ਵਖਾਨਿਆ। ਅਨਹਦ ਦੇਵੇ ਇਕ ਸਤਾਰ, ਬਹੱਤਰ ਨਾੜਾ ਆਪ ਹਿਲਾਨਿਆ। ਤਿੰਨ ਸੌ ਸੱਠ ਹਾਡੀ ਖੇਲ ਅਪਾਰ, ਪੰਜ ਤਤ ਹੋਏ ਪਰਧਾਨਿਆ। ਰਕਤ ਬੂੰਦ ਦਏ ਅਧਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਵਖਾਨਿਆ। ਮਨ ਮਤ ਪਾਏ ਸਾਰ, ਬੁੱਧ ਬਿਬੇਕ ਇਕ ਵਖਾਨਿਆ। ਨੌਂ ਦਰ ਰਹੇ ਵਿਚਾਰ, ਖੇਲੇ ਖੇਲ ਸ੍ਰੀ ਭਗਵਾਨਿਆ। ਦਸਵੇਂ ਮੇਲਾ ਹਰਿ ਕਰਤਾਰ, ਜੋ ਦਰ ਆਏ ਮੰਗੇ ਵਰ, ਦਰਸ ਦਰਸ ਦਰਸ ਇਕ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਦਰ ਦਰ ਦਵਾਰ, ਸਰਬ ਵਖਾਨਿਆਂ। ਸੰਤ ਮਨੀ ਸਿੰਘ ਤੇਰਾ ਦਰ, ਹਰਿ ਹਰਿ ਜੋਤ ਜਗਾਈਆ। ਆਪ ਆਪਣਾ ਲਏ ਵਰ, ਲੋਕਮਾਤ ਕਰੇ ਕੁੜਮਾਈਆ। ਜੋਤੀ ਸ਼ਬਦੀ ਖੇਲ ਕਰ, ਪੰਜ ਤਤ ਦਏ ਤਜਾਈਆ। ਅਗੰਮ ਅਗੰਮੜੇ ਧਾਮ ਵੜ, ਅਲੱਖ ਨਿਰੰਜਣ ਏਕਾ ਅਲੱਖ ਜਗਾਈਆ। ਸ੍ਰਿਸ਼ਟ ਸਬਾਈ ਰਿਹਾ ਫੜ, ਦਿਸ ਕਿਸੇ ਨਾ ਆਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਅਕਾਰ ਜਣਾਈਆ। ਪੰਚ ਵਿਕਾਰਾ ਰਿਹਾ ਲੜ, ਦਰ ਦਰ ਦਏ ਸਜਾਈਆ। ਗੁਰਮੁਖ ਵਿਰਲਾ ਸਾਚੇ ਪੌੜੇ ਜਾਏ ਚੜ੍ਹ, ਜਿਸ ਆਤਮ ਬ੍ਰਹਮ ਜਣਾਈਆ। ਏਕਾ ਅੱਖਰ ਜਾਏ ਪੜ੍ਹ, ਦੂਈ ਦਵੈਤੀ ਰਹਿਣ ਨਾ ਪਾਈਆ। ਕਲਜੁਗ ਅਗਨੀ ਨਾ ਜਾਏ ਸੜ, ਕਾਮ ਕਰੋਧ ਲੋਭ ਮੋਹ, ਹੰਕਾਰ ਨਾ ਹੋਏ ਹਲਕਾਈਆ। ਪੁਰਖ ਅਬਿਨਾਸ਼ੀ ਹਰਿਜਨ ਹਰ ਘਟ ਜਾਏ ਵੜ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੜ੍ਹੀ ਗੌਰ ਨਾ ਜਾਏ ਸੜ, ਖ਼ਾਕੀ ਖ਼ਾਕ ਨਾ ਕੋਈ ਰਖਾਈਆ। ਸੰਤਨ ਮੀਤਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਆਦਿ ਜੁਗਾਦੀ ਕਰ ਪਸਾਰ, ਲੋਕਮਾਤ ਭੇਖ ਵਟਾਇੰਦਾ। ਕਲਜੁਗ ਤੇਰੀ ਖੇਲ ਨਿਆਰ, ਲੇਖਾ ਲਿਖਤ ਭੇਵ ਨਾ ਪਾਇੰਦਾ। ਹਰਿ ਜੂ ਵਸਿਆ ਸਭ ਤੋਂ ਬਾਹਿਰ, ਹਰ ਘਟ ਆਪੇ ਡੇਰਾ ਲਾਇੰਦਾ। ਗੁਰਮੁਖਾਂ ਦੇਵੇ ਨਾਮ ਅਧਾਰ, ਆਪ ਆਪਣੀ ਬੂਝ ਬੁਝਾਇੰਦਾ। ਵੇਖਣਹਾਰ ਸਚ ਦਵਾਰ, ਕਵਣ ਦਵਾਰ ਜਨ ਸੁਹਾਇੰਦਾ। ਏਕਾ ਦੇਵੇ ਨਾਮ ਭੰਡਾਰ, ਗੁਰਮੁਖਾਂ ਝੋਲੀ ਆਪ ਭਰਾਇੰਦਾ। ਸਤਿਜੁਗ ਸਾਚਾ ਬਣ ਵਰਤਾਰ, ਸੰਤ ਮਨੀ ਸਿੰਘ ਵਿਚ ਵਿਚੋਲਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕਾ ਬੋਲਾ, ਇਕ ਜੈਕਾਰਾ ਲਾਇੰਦਾ। ਸਾਚਾ ਘਰ ਮਾਤ ਸੁਹਾਵਣਾ, ਹਰਿ ਸਾਚਾ ਮੇਲ ਮਲੰਨਿਆ। ਆਪ ਆਪਣਾ ਭੇਟ ਚੜ੍ਹਾਵਣਾ, ਦੂਈ ਦਵੈਤੀ ਭਾਂਡਾ ਭੰਨਿਆ। ਮਦਿਰਾ ਮਾਸ ਰਸਨ ਤਜਾਵਨਾ, ਭਾਗ ਲੱਗੇ ਕਾਇਆ ਛੱਪਰ ਛੰਨਿਆ। ਕੋਟਨ ਕੋਟ ਪ੍ਰਕਾਸ਼ ਰਵ ਸਸ ਕਰਾਵਣਾ, ਮਿਟੇ ਰੈਣ ਅੰਧੇਰੀ ਮਸਿਆ। ਰਾਗ ਅਨਾਦਾ ਇਕ ਸੁਨਾਵਣਾ, ਪੰਚ ਵਿਕਾਰਾ ਜਾਏ ਭੰਨਿਆ। ਮਹੱਲ ਅਟੱਲ ਉਚ ਮਿਨਾਰ ਡੇਰਾ ਲਾਵਣਾ, ਬਜ਼ਰ ਕਪਾਟੀ ਤੋੜੇ ਜਿੰਦਿਆ। ਗੁਰਮੁਖ ਸਾਚਾ ਸੰਗ ਰਲਾਵਣਾ, ਪਾਰਬ੍ਰਹਮ ਸਤਿਗੁਰ ਪੂਰਾ ਘਰ ਸਾਚੇ ਆਪੇ ਮੰਨਿਆ। ਹਰਿਸੰਗਤ ਹਰਿ ਮੇਲ ਮਿਲਾਵਣਾ, ਖੇਲੇ ਖੇਲ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਖੜਗ ਖੰਡਾ ਹੱਥ ਉਠਾਵਣਾ। ਘੜਗ ਪੁਰ ਨਿਵਾਸ, ਹਰਿ ਖੰਡਾ ਤੇਜ ਚਮਕਾਰਿਆ। ਜਨ ਭਗਤਾਂ ਪੂਰਨ ਕਰੇ ਆਸ, ਦੇਵੇ ਨਾਮ ਸਹਾਰਿਆ। ਜਿਸ ਜਨ ਤ੍ਰਿਸ਼ਨਾ ਲੱਗੀ ਪਿਆਸ, ਤ੍ਰਿਸ਼ਨਾ ਭੁੱਖ ਨਿਵਾਰਿਆ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਗਾ ਰਿਹਾ। ਪਾਵੇ ਸਾਰ ਪ੍ਰਿਥਮੀ ਅਕਾਸ਼, ਦੋ ਜਹਾਨਾਂ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾ ਰਿਹਾ। ਗੁਰਮੁਖ ਵੇਖ ਅਧਾਰ, ਗੁਰਮੁਖ ਬੂਝ ਬੁਝਾਈਆ। ਗੁਰਮੁਖ ਪਾਵੇ ਸਾਰ, ਮਨਮੁਖ ਭੇਵ ਨਾ ਰਾਈਆ। ਸਤਿਗੁਰ ਪੂਰਾ ਕਰ ਉਜਿਆਰ, ਆਪ ਆਪਣੀ ਜੋਤ ਕਰੇ ਰੁਸ਼ਨਾਈਆ। ਗੁਰਸਿਖ ਮੇਲਾ ਮੀਤ ਮੁਰਾਰ, ਮੇਲ ਮਿਲਾਵਾ ਸਾਚਾ ਮਾਹੀਆ। ਮਨਮੁਖਾਂ ਦਿਸੇ ਅੰਧ ਅੰਧਿਆਰ, ਏਕਾ ਰੈਣ ਅੰਧੇਰੀ ਛਾਈਆ। ਇਕ ਇਕੱਲਾ ਏਕੰਕਾਰ, ਏਕਾ ਰੰਗ ਰੰਗਾਈਆ। ਸੰਤ ਮਨੀ ਸਿੰਘ ਸਚ ਪਿਆਰ, ਹਰਿ ਸਾਚੇ ਵਡ ਵਡਿਆਈਆ। ਮਿਤ ਗਤ ਜਾਣੇ ਆਪ ਕਰਤਾਰ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਆਪ ਆਪਣੀ ਦਇਆ ਕਮਾਈਆ। ਦਇਆ ਕਮਾਏ ਦਇਆਨਿਧ ਦਾਤਾ, ਹਰਿਜਨ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਆਪ ਗਿਆਤਾ, ਭੇਵ ਅਭੇਦ ਨਾ ਕੋਈ ਜਣਾਇੰਦਾ। ਜਿਸ ਜਨ ਬੰਧਾਏ ਚਰਨ ਨਾਤਾ, ਆਦਿ ਜੁਗਾਦਿ ਸੰਗ ਨਿਭਾਇੰਦਾ। ਦਰਸ ਦਖਾਏ ਇਕ ਇਕਾਂਤਾ, ਘਰ ਸਾਚੇ ਫੇਰਾ ਪਾਇੰਦਾ। ਖੇਲਣਹਾਰ ਆਪੇ ਦਾਤਾ, ਆਪ ਆਪਣਾ ਕਰਮ ਕਮਾਇੰਦਾ। ਸਤਿਜੁਗ ਤੇਰੀ ਸਾਚੀ ਗਾਥਾ, ਤੇਰਾ ਨਾਮ ਜਪਾਇੰਦਾ। ਨਾਮ ਚਲਾਏ ਏਕਾ ਗਾਥਾ, ਗੁਰਮੁਖ ਆਪ ਚੜ੍ਹਾਇੰਦਾ। ਇਕ ਜਪਾਏ ਪੂਜਾ ਪਾਠਾ, ਏਕਾ ਇਸ਼ਟ ਰਖਾਇੰਦਾ। ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਹਰਿ ਮਿਹਰਵਾਨ, ਹਰੀ ਹਰਿ ਆਪ ਅਖਵਾਇਆ। ਜਿਸ ਜਨ ਦੇਵੇ ਜੀਆ ਦਾਨ, ਨਾਮ ਨਾਮਾ ਝੋਲੀ ਪਾਇਆ। ਆਤਮ ਅੰਤਰ ਬ੍ਰਹਮ ਗਿਆਨ, ਪਾਰਬ੍ਰਹਮ ਸਮਝਾਇਆ। ਧਰਮ ਝੁਲਾਏ ਇਕ ਨਿਸ਼ਾਨ, ਦਰ ਸਾਚੇ ਆਪ ਝੁਲਾਇਆ। ਨਾ ਕੋਈ ਦੀਸੇ ਪੰਜ ਸ਼ੈਤਾਨ, ਜਗਤ ਵਿਕਾਰਾ ਨਾ ਕੋਈ ਰਖਾਇਆ। ਏਕਾ ਅੱਖਰ ਇਕ ਗਿਆਨ, ਜਗਤ ਵਿਦਿਆ ਮੂਲ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵਣਹਾਰਾ ਵਰ, ਘਰ ਸਾਚਾ ਵੇਖ ਵਖਾਇਆ। ਘਰ ਸਾਚਾ ਦਰ ਸਾਚਾ, ਸਾਚੀ ਬਣਤ ਬਣਾਈਆ। ਜੀਓ ਪਿੰਡ ਜਨ ਵੇਖੇ ਕਾਚਾ, ਪੰਜ ਤਤ ਕਰੀ ਕੁੜਮਾਈਆ। ਤ੍ਰੈਗੁਣ ਮਾਇਆ ਲੱਗੀ ਆਂਚਾ, ਦਿਵਸ ਰੈਣ ਰਹੀ ਜਲਾਈਆ। ਮਨ ਮਨੂਆ ਨੌਂ ਦਵਾਰੇ ਨਾਚਾ, ਮਤ ਮਤਵਾਲੀ ਰਹੀ ਸ਼ਰਮਾਈਆ। ਬੁੱਧ ਮਤ ਨਾ ਦੇਵੇ ਸਾਥਾ, ਬੈਠੀ ਨੈਣ ਮਟਕਾਈਆ। ਸਗਲ ਵਿਸੂਰਾ ਹਰਿਜਨ  ਲਾਥਾ, ਜੋ ਜਨ ਹਰਿ ਨੇਤਰ ਦਰਸ਼ਨ ਪਾਈਆ। ਸਰਬ ਕਲਾ ਆਪੇ ਸਮਰਾਥਾ, ਗੁਰਮੁਖਾਂ ਵੇਖ ਵਖਾਈਆ। ਖੇਲੇ ਖੇਲ ਤ੍ਰਲੋਕੀ ਨਾਥਾ, ਤ੍ਰੈਭਵਨ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪ ਆਪਣਾ ਰੰਗ ਰੰਗਾਈਆ। ਕਾਇਆ ਚੋਲੀ ਰੰਗ ਰੰਗਾਵਣਾ, ਰੰਗਣਹਾਰ ਕਰਤਾਰ। ਪਹਿਲੀ ਮੰਗ ਮੰਗ ਮੰਗਾਵਨਾ, ਸ਼ਬਦੀ ਭਰੇ ਭੰਡਾਰ। ਦੂਜੇ ਤ੍ਰਿਸ਼ਨਾ ਭੁੱਖ ਗਵਾਵਨਾ, ਖੋਲ੍ਹੇ ਬੰਦ ਕਿਵਾੜ। ਚੌਥੇ ਚੌਥੇ ਪਦ ਸਮਾਵਣਾ, ਵਾ ਲੱਗੇ ਨਾ ਤੱਤੀ ਹਾੜ। ਪੰਚਮ ਮੀਤਾ ਘਰ ਸਾਚੇ ਪਾਵਨਾ, ਪੁਰਖ ਅਬਿਨਾਸ਼ੀ ਸਾਚਾ ਲਾੜ। ਨਾਰੀ ਕੰਤ ਏਕਾ ਧਾਮ ਸੁਹਾਵਨਾ, ਸਾਚਾ ਵੇਖ ਇਕ ਅਖਾੜ। ਸ਼ਾਹ ਸੁਲਤਾਨਾ ਵੇਖ ਵਖਾਵਣਾ, ਮੇਟ ਮਿਟਾਏ ਪੰਚਮ ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਜਿਸ ਜਨ ਦਰਸ਼ਨ ਪਾਵਣਾ। ਬਿਸ਼ਨ ਸਿੰਘ ਹਰਿ ਤੇਰੀ ਯਾਦ, ਹਰਿ ਹਰਿ ਵੇਖ ਵਖਾਈਆ। ਵੇਖਣਹਾਰ ਪਾਰਬ੍ਰਹਮ ਬ੍ਰਹਮ ਬ੍ਰਹਿਮਾਦ, ਆਦਿ ਜੁਗਾਦਿ ਖੋਜ ਖੁਜਾਈਆ। ਹਰਿ ਅਨਾਦੀ ਸੁਤ ਵਜਾਏ ਸਾਚਾ ਨਾਦ, ਸ਼ਬਦ ਸੁਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਮੁਖ ਛੁਪਾਈਆ। ਆਪ ਆਪਣਾ ਮੁਖ ਛੁਪਾ, ਭੇਵ ਅਭੇਦ ਰਖਾਇੰਦਾ। ਸੰਤ ਮਨੀ ਸਿੰਘ ਆਪ ਜਗਾ, ਸਾਚੀ ਸੇਵ ਲਗਾਇੰਦਾ। ਲੇਖਾ ਲਿਖਤ ਵਿਚ ਨਾ ਗਿਆ ਆ, ਲਿਖਣਹਾਰ ਦਿਸ ਨਾ ਆਇੰਦਾ। ਸੰਤ ਮਨੀ ਸਿੰਘ ਉਚੀ ਕੂਕੇ ਸ੍ਰਿਸ਼ਟ ਸਬਾਈ ਦਏ ਹਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਰਖਾਇੰਦਾ। ਸੰਤ ਮਨੀ ਸਿੰਘ ਸੁਤ ਦੁਲਾਰ, ਹਰਿ ਹਰਿ ਆਪ ਉਪਾਇਆ। ਸ਼ਬਦ ਸ਼ਬਦੀ ਕਰ ਪਿਆਰ, ਜੋਤੀ ਜੋਤ ਜਗਾਇਆ। ਸਾਚੇ ਅੰਦਰ ਕਰ ਉਜਿਆਰ, ਬਾਤੀ ਦੀਵਾ ਇਕ ਟਿਕਾਇਆ। ਕਮਲਾਪਾਤੀ ਖੇਲ ਨਿਆਰ, ਦਿਵਸ ਰੈਣ ਕਰਾਇਆ। ਆਤਮ ਤਾਕੀ ਖੋਲ੍ਹ ਕਿਵਾੜ, ਆਪਣਾ ਮੁਖ ਦਿਖਲਾਇਆ। ਸ਼ਬਦ ਅਗੰਮੀ ਕਰ ਤਿਆਰ, ਗੁਰ ਪੂਰੇ ਆਪ ਚੜ੍ਹਾਇਆ। ਲਹਿਣਾ ਦੇਣਾ ਚੁਕਾਏ ਬਾਕੀ ਵਿਚ ਸੰਸਾਰ, ਜੋਤੀ ਜੋਤ ਕਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੁੜਾ ਦੇਵੇ ਵਰ, ਦਰ ਘਰ ਸਾਚਾ ਆਪ ਦਵਾਇਆ। ਸੰਤ ਮਨੀ ਸਿੰਘ ਸਤਿ ਜਣਾਈ, ਹਰਿ ਹਰਿ ਆਪ ਕਰਾਇੰਦਾ। ਅੱਠੇ ਪਹਿਰ ਵੱਜਦੀ ਰਹੇ ਵਧਾਈ, ਗੀਤ ਗੋਬਿੰਦ ਅਲਾਇੰਦਾ। ਬਿਸ਼ਨ ਸਿੰਘ ਰਿਹਾ ਸਮਾਈ, ਪਾਰਬ੍ਰਹਮ ਆਪ ਅਖਵਾਇੰਦਾ। ਮਾਇਆ ਪਰਦਾ ਬੈਠਾ ਪਾਈ, ਸ਼ੇਰ ਸਿੰਘ ਸ਼ੇਰ ਨਜ਼ਰ ਨਹੀਂ ਆਇੰਦਾ। ਅੰਤਮ ਵੇਲੇ ਪਕੜੇ ਬਾਹੀਂ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਗੁਰਮੁਖਾਂ ਦੇਵਣਹਾਰਾ ਠੰਡੀਆਂ ਛਾਈਂ, ਜੁਗ ਜੁਗ ਵੇਸ ਵਟਾਇੰਦਾ। ਫੜ ਫੜ ਹੰਸ ਬਣਾਏ ਕਾਈਂ, ਚਿੰਤਾ ਸੋਗ ਮਿਟਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਈਂ, ਸਮਰਥ ਪੁਰਖ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੁਖ ਛੁਪਾਇੰਦਾ। ਸੰਤ ਮਨੀ ਸਿੰਘ ਸ਼ਬਦ ਜੈਕਾਰ, ਬਿਸ਼ਨ ਸਿੰਘ ਸੁਣਾਇਆ। ਸਤਿਗੁਰ ਪੂਰਾ ਲੈ ਅਵਤਾਰ, ਨਰ ਨਰਾਇਣ ਅਖਵਾਇਆ। ਪੰਜ ਤਤ ਕਰ ਪਿਆਰ, ਆਪਣਾ ਰੂਪ ਵਟਾਇਆ। ਪ੍ਰਗਟ ਹੋਵੇ ਵਿਚ ਸੰਸਾਰ, ਕਲਜੁਗ ਅੰਤਮ ਡੰਕ ਵਜਾਇਆ। ਜੋਤੀ ਜਗੇ ਅਗੰਮ ਅਪਾਰ, ਦੋ ਜਹਾਨ ਵੇਖ ਵਖਾਇਆ। ਬ੍ਰਹਮਾ ਵਿਸ਼ਨ ਦੇਵਤ ਸੁਰ ਦਏ ਹੁਲਾਰ, ਕਰੋੜ ਤੇਤੀਸਾ ਆਪ ਜਗਾਇਆ। ਲੱਖ ਚੁਰਾਸੀ ਮਾਰੇ ਮਾਰ, ਕੂੜੀ ਕਿਰਿਆ ਦਏ ਮਿਟਾਇਆ। ਗੁਰਮੁਖਾਂ ਕਰੇ ਇਕ ਪਿਆਰ, ਏਕਾ ਨਾਮ ਦ੍ਰਿੜਾਇਆ। ਚਾਰ ਵਰਨਾਂ ਦਏ ਸਹਾਰ, ਊਚਾਂ ਨੀਚਾਂ ਮੇਲ ਮਿਲਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਇਆ। ਨਾਮ ਖੰਡਾ ਤੇਜ ਕਟਾਰ, ਮਾਰੀ ਜਾਏ ਵਾਰੋ ਵਾਰ, ਦੂਸਰ ਦਿਸ ਕਿਸੇ ਨਾ ਆਇਆ। ਜੋਧਾ ਸੂਰਬੀਰ ਬਲੀ ਬਲਕਾਰ, ਗੁਰ ਗੋਬਿੰਦ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਦਿਤਾ ਵਰ, ਲੇਖਾ ਸ਼ਬਦ ਜਣਾਇਆ। ਸ਼ਬਦ ਜਣਾਈ ਹਰਿ ਗੋਪਾਲ, ਆਪਣੀ ਬੂਝ ਬੁਝਾਇੰਦਾ। ਸੰਤ ਮਨੀ ਸਿੰਘ ਸਾਚਾ ਲਾਲ, ਆਪਣੀ ਗੋਦ ਉਠਾਇੰਦਾ। ਕਰੇ ਕਰਾਏ ਆਪ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਧਰਾਇੰਦਾ। ਕਾਇਆ ਮੰਦਰ ਵੇਖ ਸੱਚੀ ਧਰਮਸਾਲ, ਸਚ ਸਿੰਘਾਸਣ ਆਸਣ ਲਾਇੰਦਾ। ਸ਼ਬਦੀ ਸ਼ਬਦ ਚਲਾਏ ਪੁਰਖ ਅਕਾਲ, ਪੁਰਖ ਅਕਾਲ ਰੂਪ ਵਟਾਇੰਦਾ। ਸਿੰਘ ਬਿਸ਼ਨ ਆਪੇ ਭਾਲ, ਆਪੇ ਸੰਤ ਮੇਲ ਮਿਲਾਇੰਦਾ। ਸੰਤ ਵਿਚੋਲਾ ਜਗਤ ਦਲਾਲ, ਗੁਰਸਿਖ ਆਪ ਉਠਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਧਰਮ ਰਾਏ ਨਾ ਡੰਨ ਲਗਾਇੰਦਾ। ਤੋੜਣਹਾਰਾ ਜਗਤ ਜੰਜਾਲ, ਅੰਤ ਕੰਤ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵਿਚ ਸਮਾਇੰਦਾ। ਸਿੰਘ ਬਿਸ਼ਨ ਅੱਗੋਂ ਮੋੜ, ਸੰਤਨ ਬਚਨ ਅਲਾਇਆ। ਸ਼ੇਰ ਸਿੰਘ ਨਾ ਚੜ੍ਹਿਆ ਸਾਚੇ ਘੋੜ, ਵਾਗ ਨਾ ਕੋਈ ਹੱਥ ਉਠਾਇਆ। ਅੰਦਰ ਮੰਦਰ ਨਾ ਲਾਇਆ ਆਪਣਾ ਪੌੜ, ਮਹੱਲ ਅਟੱਲ ਨਾ ਵੇਖ ਵਖਾਇਆ। ਸੁਖਮਨ ਨਾੜੀ ਗਲੀ ਸੌੜ, ਡੂੰਘੀ ਭਵਰ ਨਾ ਪਾਰ ਕਰਾਇਆ। ਜਗਤ ਤ੍ਰਿਸ਼ਨਾ ਲੱਗੀ ਔੜ, ਆਤਮ ਤ੍ਰਿਪਤ ਨਾ ਕੋਈ ਕਰਾਇਆ। ਮਿੱਠਾ ਹੋਇਆ ਰੀਠਾ ਕੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੁਖ ਛੁਪਾਇਆ। ਸੰਤ ਮਨੀ ਸਿੰਘ ਨਾਮ ਲਲਕਾਰ, ਏਕਾ ਏਕ ਲਗਾਈਆ। ਸਿੰਘ ਬਿਸ਼ਨ ਤੇਰਾ ਸਚ ਪਿਆਰ, ਸਾਚਾ ਦਰ ਸੁਹਾਈਆ। ਪੁਰਖ ਅਬਿਨਾਸ਼ੀ ਏਕੰਕਾਰ, ਆਪਣੀ ਕਲ ਵਰਤਾਈਆ। ਚਰਨ ਢਹਿ ਪਏ ਦਵਾਰ, ਨੇਤਰ ਨੈਣ ਖੁਲ੍ਹਾਈਆ। ਬੰਦ ਨਾ ਹੋਏ ਖੁਲ੍ਹਾ ਕਿਵਾੜ, ਜੋਤੀ ਨੂਰ ਨਾ ਕੋਈ ਖਿਚਾਈਆ। ਆਪਣੇ ਅੰਦਰ ਆਪੇ ਲਏ ਵਾੜ, ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਦੇਵੇ ਸਚ ਸਾਲਾਹੀਆ। ਸਿੰਘ ਬਿਸ਼ਨ ਅਗੋਂ ਬੋਲਾ, ਏਕਾ ਏਕ ਸੁਣਾਇਆ। ਗਿਆਨੀ ਗੁਣੀ ਨਾ ਭਾਲਾ ਭੋਲਾ, ਠੱਗ ਠਗੌਰੀ ਨਾ ਕੋਈ ਰਖਾਇਆ। ਮੇਰੀ ਬੁੱਧ ਮੇਰਾ ਤੋਲਾ, ਮੇਰਾ ਕੁੰਡਾ ਮੇਰੇ ਤਨ ਰਖਾਇਆ। ਤੇਰੀ ਸੁੱਧ ਤੇਰਾ ਡੋਲਾ, ਤੇਰਾ ਤੇਰੀ ਝੋਲੀ ਪਾਈਆ। ਸਿੰਘ ਸ਼ੇਰ ਦਵਾਰੇ ਨਾ ਹੋਇਆ ਗੋਲਾ, ਆਪ ਆਪਣਾ ਮੁਖ ਭਵਾਇਆ। ਕਾਇਆ ਮੰਦਰ ਅੰਦਰ ਪਾਏ ਰੌਲਾ, ਦਿਵਸ ਰੈਣ ਅੰਧੇਰਾ ਛਾਇਆ। ਫਲ ਫੁਲਵਾੜੀ ਖਿਲੀ ਗੁਲਜ਼ਾਰ, ਰੂਪ ਬਸੰਤ ਨਾ ਵੇਖ ਵਖਾਇਆ। ਝਿਰਨਾ ਝਿਰਿਆ ਨਾ ਨਾਭ ਕਵਲਾ, ਮੁਖ ਸਵਾਂਤ ਬੂੰਦ ਨਾ ਕੋਇ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਦਿਤਾ ਵਰ, ਮੇਲਾ ਘਰ ਘਰ ਸਾਚਾ ਮੇਲ ਮਿਲਾਇਆ। ਸੰਤ ਮਨੀ ਸਿੰਘ ਸਾਚਾ ਗੁਰ, ਸਿੰਘ ਬਿਸ਼ਨ ਜਣਾਈਆ। ਮਿਲਿਆ ਮੇਲ ਲਿਖਿਆ ਧੁਰ, ਘਰ ਸਾਚੇ ਵਡ ਵਡਿਆਈਆ। ਏਕਾ ਮਾਰਗ ਰਿਹਾ ਧਰ, ਏਕਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਦੇਵੇ ਸਾਚਾ ਵਰ, ਸਾਚੀ ਧਾਰ ਚਲਾਈਆ। ਸਾਚੀ ਸਿਫ਼ਤ ਸਲਾਹ, ਆਦਿ ਜੁਗਾਦਿ ਏਕਾ ਏਕ ਅਖਵਾਈਆ। ਸੰਤ ਵਿਚੋਲਾ ਮਾਤ ਬਣਾ, ਸਾਚਾ ਸੁੱਖ ਜਣਾਈਆ। ਅੰਤਮ ਢੋਲਾ ਦਏ ਸੁਣਾ, ਆਪ ਆਪਣੇ ਮੁਖ ਅਲਾਈਆ। ਆਤਮ ਪਰਦਾ ਓਹਲਾ ਦਏ ਚੁਕਾ, ਪੂਤ ਸਪੂਤਾ ਵਿਚੋਲਾ ਇਕ ਰਖਾਈਆ। ਕਾਇਆ ਚੋਲਾ ਦਏ ਸੁਹਾ, ਪੰਜ ਤਤ ਕਰੇ ਰੁਸ਼ਨਾਈਆ। ਰਾਏ ਧਰਮ ਨਾ ਦਏ ਸਜ਼ਾ, ਸੰਤ ਮਨੀ ਸਿੰਘ ਸੰਗ ਰਖਾਈਆ। ਚਰਨ ਕਵਲ ਕਵਲ ਲਏ ਬਹਾ, ਗੁਰ ਪੂਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਿਤ ਆਪਣੀ ਗਤ, ਆਪਣੇ ਹੱਥ ਰਖਾਈਆ। ਗਤਮਿਤ ਹੱਥ ਕਰਤਾਰ, ਕਰਨੀ ਕਰਤਾ ਆਪ ਰਖਾਇਆ। ਰੱਤੀ ਰੱਤ ਵਿਚ ਸੰਸਾਰ, ਰਕਤ ਬੂੰਦ ਮੇਲ ਮਿਲਾਇਆ। ਪੰਜ ਤਤ ਕਰ ਪਿਆਰ, ਹੱਡ ਮਾਸ ਨਾੜੀ ਚੰਮ ਵੇਖ ਵਖਾਇਆ। ਮਨਮਤ ਦਏ ਅਧਾਰ, ਬੁੱਧ ਬਬੇਕਾ ਨਾਲ ਰਲਾਇਆ। ਆਪ ਆਪਣਾ ਕਰ ਕਿਨਾਰ, ਬੈਠਾ ਧਾਮ ਸੁਹਾਇਆ। ਘਰ ਮਹੱਲ ਅਟੱਲ ਉਚ ਮਿਨਾਰ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਨਿਰਗੁਣ ਜੋਤੀ ਕਰ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਇਆ। ਸੰਤਨ ਮੀਤਾ ਹਰਿ ਕਰਤਾਰ, ਸਤਿ ਸਤਿ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਸੰਗ ਦੇਵੇ ਵਰ ਦਰ ਦਵਾਰ ਘਰ ਹਰਿ ਨਰ ਨਰਾਇਣ ਏਕਾ ਪਾਇਆ।