੧੬ ਮੱਘਰ ੨੦੧੫ ਬਿਕ੍ਰਮੀ ਓਮ ਪ੍ਰਕਾਸ਼ ਬ੍ਰਹਿਮਣ ਘਰ ਸੰਗਤ ਸਮੇਤ ਨਾਭਾ ਸ਼ਹਿਰ
ਪਾਰਬ੍ਰਹਮ ਪੁਰਖ ਅਬਿਨਾਸ਼, ਏਕਾ ਰੂਪ ਸਮਾਇਆ। ਆਦਿ ਜੁਗਾਦੀ ਪਾਵੇ ਰਾਸ, ਆਪ ਆਪਣਾ ਖੇਲ ਖਿਲਾਇਆ। ਆਪ ਆਪਣੇ ਘਰ ਰੱਖੇ ਵਾਸ, ਦਰ ਦਵਾਰਾ ਇਕ ਸੁਹਾਇਆ। ਆਪ ਆਪਣੀ ਪੂਰੀ ਕਰੇ ਆਸ, ਆਪ ਆਪਣਾ ਮੇਲ ਮਿਲਾਇਆ। ਆਪ ਆਪਣਾ ਦੇਵੇ ਹਰਿ ਧਰਵਾਸ, ਆਪ ਆਪਣਾ ਸੰਗ ਨਿਭਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇਆ। ਅਕਲ ਕਲਾ ਕਲਧਾਰੀ, ਹਰਿ ਭਗਵਾਨ ਏਕਾ ਏਕੰਕਾਰਿਆ। ਏਕਾ ਜੋਤੀ ਨੂਰ ਮਹਾਨ, ਨੂਰੋ ਨੂਰ ਉਜਿਆਰਿਆ। ਆਪਣੀ ਕਰੇ ਆਪ ਪਛਾਣ, ਆਪ ਆਪਣਾ ਵੇਖ ਵਖਾ ਰਿਹਾ। ਆਪਣਾ ਮੰਗੇ ਆਪੇ ਦਾਨ, ਆਪਣੀ ਝੋਲੀ ਅੱਗੇ ਡਾਹ ਰਿਹਾ। ਆਪ ਆਪਣਾ ਹੋਏ ਜਾਣੀ ਜਾਣ, ਆਪ ਆਪਣਾ ਮੂਲ ਪਛਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਨਿਆ । ਵੇਖਣਹਾਰਾ ਹਰਿ ਭਗਵਾਨਾ, ਏਕਾ ਰੂਪ ਸਮਾਈਆ। ਆਪ ਆਪਣਾ ਖੇਲ ਖਿਲਾਣਾ, ਖੇਲਣਹਾਰ ਆਪ ਹੋ ਜਾਈਆ। ਏਕਾ ਆਪਣਾ ਵੇਸ ਵਟਾਣਾ, ਆਪਣੇ ਹੱਥ ਰੱਖੇ ਵਡਿਆਈਆ। ਆਪ ਆਪਣਾ ਜਾਣੇ ਭਾਣਾ, ਆਪਣੇ ਭਾਣੇ ਆਪ ਸਮਾਈਆ। ਆਪ ਆਪਣੀ ਪਾਏ ਆਨਾ, ਆਪ ਆਪਣਾ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਡ ਵਡਿਆਈਆ ਆਦਿ ਨਿਰੰਜਣ ਹਰਿ ਭਗਵੰਤਾ, ਏਕਾ ਰੂਪ ਸਮਾਇਆ। ਆਪੇ ਹੋਏ ਆਦਿਨ ਅੰਤਾ, ਦੂਸਰ ਸੰਗ ਨਾ ਕੋਇ ਰਖਾਇਆ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇਆ। ਆਪੇ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਰੂਪ ਦਰਸਾਇਆ। ਪਾਰਬ੍ਰਹਮ ਨਿਰਗੁਣ ਧਾਰ, ਏਕਾ ਏਕ ਉਪਾਈਆ। ਅਲੱਖ ਅਗੋਚਰ ਅਗੰਮ ਅਪਾਰ, ਲੇਖਾ ਲਿਖਤ ਵਿਚ ਨਾ ਆਈਆ। ਮਰੇ ਨਾ ਜੰਮੇ ਕੋਈ ਵਿਹਾਰ, ਮਾਤ ਗਰਭ ਨਾ ਕੋਇ ਟਿਕਾਈਆ। ਛੱਪਰ ਛੰਨ ਨਾ ਕੋਈ ਉਸਾਰ, ਮਹੱਲ ਅਟੱਲ ਨਾ ਕੋਈ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪ ਆਪਣਾ ਨਾਉਂ ਧਰਾਈਆ। ਆਦਿ ਪੁਰਖ ਅਬਿਨਾਸ਼ੀ ਹਰਿ ਕਰਤਾਰਾ, ਏਕਾ ਰੂਪ ਸਮਾਇੰਦਾ। ਆਪੇ ਜਾਣੇ ਆਪਣੀ ਕਾਰਾ, ਕਰਨੀ ਕਰਤਾ ਆਪ ਕਮਾਇੰਦਾ। ਆਪ ਆਪਣਾ ਕਰ ਪਿਆਰਾ, ਆਪੇ ਵੇਖ ਵਖਾਇੰਦਾ। ਆਪ ਆਪਣਾ ਵੇਖ ਪਸਾਰਾ, ਆਪ ਆਪਣੀ ਧਾਰ ਬੰਧਾਇੰਦਾ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਕਤ ਵੇਖ ਵਖਾਇੰਦਾ। ਆਦਿ ਸ਼ਕਤ ਆਦਿ ਭਵਾਨੀ, ਹਰਿ ਹਰਿ ਰੂਪ ਅਖਵਾਇਆ। ਏਕਾ ਜੋਤੀ ਨੂਰ ਨੁਰਾਨੀ, ਨੂਰੋ ਨੂਰ ਸਮਾਇਆ । ਆਪ ਆਪਣਾ ਜਾਣ ਜਾਣੀ, ਜਾਨਣਹਾਰ ਆਪ ਹੋ ਜਾਇਆ। ਆਪ ਆਪਣਾ ਬਣਿਆ ਬਾਨੀ, ਆਪ ਆਪਣਾ ਲਏ ਉਪਾਇਆ। ਆਪ ਆਪਣਾ ਹੋਇਆ ਹਾਣੀ, ਆਪ ਆਪਣਾ ਅੰਗ ਲਗਾਇਆ। ਆਪ ਆਪਣੀ ਚੜ੍ਹਿਆ ਜਵਾਨੀ, ਜੋਬਨ ਆਪਣਾ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਜੁਗਤੀ ਆਪਣੇ ਹੱਥ ਰਖਾਇਆ। ਜੋਗ ਜੁਗਤ ਹਰਿ ਕਰਤਾਰ, ਆਪਣੇ ਹੱਥ ਰੱਖੇ ਵਡਿਆਈਆ। ਆਪ ਆਪਣਾ ਲਏ ਅਵਤਾਰ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਜੋਤ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਬੇਪਰਵਾਹ ਬੇਐਬ ਪਰਵਰਦਿਗਾਰ, ਆਪ ਆਪਣਾ ਨਾਉਂ ਧਰਾਈਆ। ਆਪ ਆਪਣਾ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੇ ਅੰਗ ਲਗਾਈਆ। ਆਪ ਆਪਣਾ ਵੇਖ ਘਰ ਬਾਰ, ਆਪ ਆਪਣਾ ਦਰ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਜਣਾਈਆ। ਸਾਚਾ ਘਰ ਹਰਿ ਨਿਰੰਕਾਰ, ਏਕਾ ਏਕ ਉਪਾਇਆ। ਉਚ ਮਹੱਲ ਅਟੱਲ ਮਿਨਾਰ, ਚਾਰ ਦਿਵਾਰ ਨਾ ਕੋਇ ਰਖਾਇਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇਆ। ਸਚ ਦਵਾਰ ਸਚ ਦਰਵਾਜਾ, ਹਰਿ ਹਰਿ ਆਪ ਉਪਾਇੰਦਾ। ਆਪੇ ਵਸੇ ਗ਼ਰੀਬ ਨਿਵਾਜ਼ਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਆਪ ਆਪਣੀ ਰੱਖੇ ਲਾਜਾ, ਆਪ ਆਪਣਾ ਪਰਦਾ ਆਪੇ ਪਾਇੰਦਾ। ਆਪ ਆਪਣਾ ਬਣਿਆ ਰਾਜਾ, ਸ਼ਾਹੋ ਭੂਪ ਆਪ ਹੋ ਜਾਇੰਦਾ। ਆਪ ਆਪਣਾ ਰਚਿਆ ਕਾਜਾ, ਆਪੇ ਸਗਨ ਮਨਾਇੰਦਾ। ਆਪ ਆਪਣੀ ਮਾਰੇ ਵਾਜਾ, ਸੁਣਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਸਚ ਦਵਾਰ ਹਰਿ ਨਿਰੰਕਾਰ, ਥਿਰ ਘਰ ਆਪ ਉਪਾਇਆ। ਸਚ ਸਿੰਘਾਸਣ ਅਪਰ ਅਪਾਰ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜੋਤੀ ਨੂਰ ਕਰ ਉਜਿਆਰ, ਨਿਰਗੁਣ ਰਿਹਾ ਸੁਹਾਇਆ। ਨਿਰਾਕਾਰ ਨਾ ਕੋਈ ਪਾਵੇ ਸਾਰ, ਨਿਰਧਨ ਆਪ ਹੋ ਜਾਇਆ। ਬਣਿਆ ਸੱਜਣ ਮੀਤ ਮੁਰਾਰ, ਆਪ ਆਪਣਾ ਨਾਉਂ ਧਰਾਇਆ। ਨਿਰੰਕਾਰ ਖੇਲ ਅਪਾਰ, ਅਗੰਮ ਅਗੰਮੜਾ ਧਾਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਵਖਾਇਆ। ਥਿਰ ਘਰ ਸਾਚਾ ਸਚ ਮਹੱਲਾ, ਹਰਿ ਹਰਿ ਜੋਤ ਜਗਾਈਆ। ਬੈਠਾ ਰਹੇ ਇਕ ਇਕੱਲਾ, ਦਿਸ ਕਿਸੇ ਨਾ ਆਈਆ। ਆਪ ਆਪਣਾ ਮੇਟੇ ਸੱਲਾ, ਦੂਈ ਦਵੈਤੀ ਰਹੇ ਨਾ ਰਾਈਆ । ਆਪਣੀ ਗੋਦੀ ਆਪੇ ਪਲਾ, ਆਪ ਆਪਣਾ ਰਿਹਾ ਖਿਲਾਈਆ। ਆਪਣੀ ਜੋਤੀ ਆਪੇ ਬਲਾ, ਤੇਲ ਬਾਤੀ ਨਾ ਕੋਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰੋ ਨੂਰ ਦਰਸਾਈਆ। ਨਿਰਗੁਣ ਨੂਰ ਹਰਿ ਭਗਵਾਨਾ, ਏਕਾ ਏਕੰਕਾਰਿਆ। ਥਿਰ ਘਰ ਬੈਠ ਖੇਲੇ ਖੇਲ ਸ਼ਾਹੋ ਭੂਪ ਸੁਲਤਾਨਾ, ਆਪ ਆਪਣਾ ਵੇਸ ਵਟਾ ਰਿਹਾ। ਜੋਧਾ ਸੂਰਬੀਰ ਬਲੀ ਬਲਵਾਨਾ, ਆਪ ਆਪਣਾ ਬਲ ਰਖਾ ਲਿਆ। ਚਤੁਰਭੁਜ ਖੇਲ ਮਹਾਨਾ, ਆਪ ਆਪਣੀ ਕਲ ਵਰਤਾ ਰਿਹਾ। ਰੂਪ ਅਨੂਪ ਸ਼ਾਹੋ ਭੂਪ ਲਿਖਿਆ ਲੇਖ ਨਾ ਕੋਈ ਮਿਟਾਨਾ, ਭੇਵ ਅਭੇਦ ਅਭੇਵ ਛੁਪਾ ਰਿਹਾ। ਆਪਣੀ ਹੱਥੀਂ ਆਪੇ ਬੰਨਾ ਗਾਨਾ, ਆਪ ਆਪਣਾ ਬੰਕ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਬੰਕ ਸੁਹਾ ਲਿਆ। ਸ਼ਬਦ ਦਵਾਰ ਹਰਿ ਨਿਰੰਕਾਰ, ਏਕਾ ਏਕ ਜਣਾਇਆ। ਜੋਤੀ ਜੋਤ ਕਰ ਉਜਿਆਰ, ਨੂਰੋ ਨੂਰ ਟਿਕਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਦਿਸ ਕਿਸੇ ਨਾ ਆਇਆ। ਅਲੱਖ ਨਿਰੰਜਣ ਹੋ ਉਜਿਆਰ, ਆਦਿ ਨਿਰੰਜਣ ਮੇਲ ਮਿਲਾਇਆ। ਦਰਦ ਦੁੱਖ ਭੈ ਭੰਜਨ ਸਾਂਝਾ ਯਾਰ, ਆਪਣੀ ਬਣਤ ਬਣਾਇਆ। ਬੂੰਦ ਰਕਤ ਨਾ ਕੋਈ ਉਧਾਰ, ਪੰਜ ਤਤ ਨਾ ਕੋਈ ਰਖਾਇਆ। ਤ੍ਰੈਗੁਣ ਨਾ ਕੋਈ ਪਿਆਰ, ਬ੍ਰਹਮਾ ਬ੍ਰਹਮ ਵਿਸ਼ਨ ਦਿਸ ਨਾ ਆਇਆ। ਸ਼ੰਕਰ ਹੋਏ ਨਾ ਕੋਈ ਜੈਕਾਰ, ਹੱਥ ਤ੍ਰਿਸੂਲ ਨਾ ਕੋਈ ਉਠਾਇਆ। ਕਰੋੜ ਤੇਤੀਸ ਨਾ ਬੰਨ੍ਹੇ ਧਾਰ, ਸੁਰਪਤ ਰਾਜਾ ਇੰਦ ਨਾ ਸੀਸ ਝੁਕਾਇਆ। ਇਕ ਇਕੱਲਾ ਏਕੰਕਾਰ, ਥਿਰ ਘਰ ਬੈਠਾ ਆਸਣ ਲਾਇਆ। ਆਪਣੀ ਸੇਜਾ ਕਰ ਪਿਆਰ, ਆਪ ਆਪਣਾ ਵਿਚ ਟਿਕਾਇਆ। ਸਾਚਾ ਸੁਤ ਉਪਾਇਆ ਹਰਿ, ਸ਼ਬਦੀ ਸ਼ਬਦ ਨਾਉਂ ਧਰਾਇਆ। ਆਦਿ ਸ਼ਕਤੀ ਕਰ ਪਿਆਰ, ਏਕਾ ਮਾਤ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕੰਕਾਰ, ਓਅੰਕਾਰਾ ਵੇਸ ਵਟਾਇਆ। ਸ਼ਬਦ ਸੁਤ ਸਚ ਦੁਲਾਰ, ਜੋਤੀ ਜੋਤ ਉਪਜਾਈਆ। ਵਰਨ ਗੋਤ ਨਾ ਕੋਈ ਵਿਚਾਰ, ਏਕਾ ਰੰਗ ਰੰਗਾਈਆ। ਕਿਲਾ ਕੋਟ ਨਾ ਕੋਈ ਕਿਨਾਰ, ਛੱਪਰ ਛੰਨ ਨਾ ਕੋਈ ਸੁਹਾਈਆ। ਨਾ ਕੋਈ ਦਿਸੇ ਚਾਰ ਦੀਵਾਰ, ਨਾ ਕੋਈ ਬਣਤ ਬਣਾਈਆ । ਆਪ ਆਪਣਾ ਦਏ ਪਿਆਰ, ਆਪ ਆਪਣੇ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦ ਵਡਿਆਈਆ। ਸ਼ਬਦ ਸੁਤ ਹਰਿ ਬਲਵਾਨ, ਏਕਾ ਏਕ ਉਪਾਇਆ। ਆਪਣਾ ਵੇਖੇ ਮਾਰ ਧਿਆਨ, ਨਿਰਗੁਣ ਵੇਸ ਵਟਾਇਆ। ਦਰ ਦਵਾਰ ਹੋਏ ਦਰਬਾਨ, ਏਕਾ ਅਲਖ ਜਗਾਇਆ। ਅਲਖ ਨਿਰੰਜਣ ਹੋ ਮਿਹਰਬਾਨ, ਏਕਾ ਰਾਹ ਬਤਾਇਆ। ਲੋਆਂ ਪੁਰੀਆਂ ਮੇਲ ਮਿਲਾਣ, ਆਪ ਆਪਣਾ ਬੰਧਨ ਪਾਇਆ। ਬ੍ਰਹਿਮੰਡ ਖੰਡ ਕਰ ਪ੍ਰਧਾਨ, ਆਪ ਆਪਣਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ, ਨਾਰੀ ਕੰਤ ਆਪ ਹੋ ਜਾਇਆ। ਨਾਰੀ ਕੰਤ ਹਰਿ ਭਤਾਰ, ਆਪਣੇ ਅੰਕ ਸਮਾਈਆ। ਏਕਾ ਅੰਤਰ ਮੰਤਰ ਇਕ ਪਿਆਰ, ਏਕਾ ਬੂਝ ਬੁਝਾਈਆ। ਪੂਰਨ ਜੋਤ ਸ੍ਰੀ ਭਗਵੰਤ ਏਕੰਕਾਰ, ਭਗਵਨ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸਾਚਾ ਵਰ, ਬ੍ਰਹਿਮੰਡ ਕਰੇ ਕੁੜਮਾਈਆ। ਬ੍ਰਹਿਮੰਡ ਖੰਡ ਹਰਿ ਬਣਤ ਬਣਾ, ਸ਼ਬਦੀ ਸ਼ਬਦ ਸਮਾਇਆ। ਆਪ ਆਪਣਾ ਕਵਲ ਖਿਲਾ, ਵਿਸ਼ਨੂੰ ਰੂਪ ਆਪ ਹੋ ਜਾਇਆ। ਅੰਮ੍ਰਿਤ ਨਾਭੀ ਮੁਖ ਚੁਆ, ਆਪਣੀ ਧਾਰ ਬੰਧਾਇਆ। ਦੋ ਦੋ ਆਬੀ ਵੇਖ ਵਖਾ, ਆਪਣਾ ਰੰਗ ਰੰਗਾਇਆ। ਅਕਾਲ ਪੁਰਖ ਹਰਿ ਬੇਪਰਵਾਹ, ਬੇਅੰਤ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਕਟਾਇਆ। ਆਪਣਾ ਅੰਗ ਆਪੇ ਕੱਟ, ਆਪਣੇ ਹੱਥ ਰੱਖੇ ਵਡਿਆਈਆ। ਆਪ ਆਪਣਾ ਮੇਲਿਆ ਫੱਟ, ਆਪ ਆਪਣਾ ਮੇਟ ਮਿਟਾਈਆ। ਆਪ ਆਪਣਾ ਪਾਏ ਭੱਠ, ਹੱਟ ਹਟਵਾਨਾ ਆਪ ਹੋ ਜਾਈਆ। ਆਪੇ ਲਪੇਟਿਆ ਆਪਣੇ ਪੱਟ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਹੋ ਜਾਈਆ । ਬ੍ਰਹਮ ਰੂਪ ਹਰਿ ਭਗਵਾਨ, ਪਾਰਬ੍ਰਹਮ ਅਖਵਾਇਆ। ਆਪ ਆਪਣੀ ਨਾਭੀ ਆਪੇ ਜੰਮ, ਕਵਲ ਕਵਲਾ ਵਿਚ ਸਮਾਇਆ। ਏਕਾ ਬ੍ਰਹਮ ਜਾਣੇ ਕੰਮ, ਤ੍ਰੈਗੁਣ ਵੇਸ ਵਟਾਇਆ। ਤ੍ਰੈਗੁਣ ਤੇਰਾ ਸਾਚਾ ਦਮ, ਕਰਤਾ ਕੀਮਤ ਦਏ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇਆ। ਬ੍ਰਹਮ ਰੂਪ ਪਾਰਬ੍ਰਹਮ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਜਾਣੇ ਕੰਮ, ਏਕਾ ਏਕ ਦਰਸਾਈਆ। ਏਕਾ ਸ਼ਬਦ ਤ੍ਰਿਸ਼ਨਾ ਤਮ, ਏਕਾ ਭੁੱਖ ਜਣਾਈਆ। ਏਕਾ ਘਰ ਗਿਆ ਜੰਮ, ਮਾਤ ਪਿਤ ਨਾ ਕੋਈ ਭੈਣ ਭਾਈਆ। ਸ੍ਰਿਸ਼ਟ ਸਬਾਈ ਬੇੜਾ ਆਪੇ ਬੰਨ੍ਹ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸੰਗ ਰਲਾਈਆ। ਮਨ ਮਤ ਬੁੱਧ ਦੇਵੇ ਧਨ, ਨਿਰਗੁਣ ਜੋਤ ਟਿਕਾਈਆ। ਜੋਤ ਨਿਰੰਜਣ ਚਾੜ੍ਹੇ ਚੰਨ, ਕਰੇ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਆਪੇ ਵੇਖ ਵਖਾਈਆ। ਪੰਜ ਤਤ ਕਰ ਅਕਾਰ, ਹਰਿ ਸਾਚੀ ਬਣਤ ਬਣਾਇੰਦਾ। ਆਪੇ ਖੋਲ੍ਹ ਨੌਂ ਦਵਾਰ, ਆਪੇ ਭੇਖ ਵਖਾਇੰਦਾ। ਥਿਰ ਘਰ ਬੈਠ ਆਪ ਸਰਕਾਰ, ਮਹੱਲ ਅਟੱਲ ਸੁਹਾਇੰਦਾ। ਬਜ਼ਰ ਕਪਾਟੀ ਜਿੰਦਾ ਮਾਰ, ਆਪੇ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ, ਆਪ ਆਪਣੀ ਰਚਨ ਰਚਾਇੰਦਾ। ਅਬਿਨਾਸ਼ੀ ਪ੍ਰਭ ਹਰਿ ਅਵਤਾਰਾ, ਅਕਲ ਕਲ ਅਖਵਾਈਆ। ਲੱਖ ਚੁਰਾਸੀ ਕਰ ਪਸਾਰਾ, ਆਪ ਆਪਣਾ ਵਿਚ ਟਿਕਾਈਆ। ਆਪੇ ਬਣਿਆ ਮੀਤ ਮੁਰਾਰਾ, ਏਕਾ ਬ੍ਰਹਮ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲੱਖ ਨਿਰੰਜਣ ਆਪਣੀ ਅਲਖ, ਥਿਰ ਘਰ ਸਾਚੇ ਆਪ ਜਗਾਈਆ। ਅਲੱਖ ਨਿਰੰਜਣ ਆਪ ਅਲਖ, ਹਰ ਘਟ ਆਪ ਜਗਾਇੰਦਾ। ਦਸਮ ਦੁਆਰੀ ਹੋ ਪ੍ਰਤਖ, ਆਪ ਆਪਣਾ ਆਸਣ ਲਾਇੰਦਾ। ਸ੍ਰਿਸ਼ਟ ਸਬਾਈ ਵਿਚੋਂ ਹੋਇਆ ਵਖ, ਆਪਣਾ ਆਪ ਮੁਖ ਛੁਪਾਇੰਦਾ। ਸੰਤ ਸੁਹੇਲੇ ਜੁਗ ਜੁਗ ਲਏ ਰਖ, ਦੂਈ ਦਵੈਤੀ ਪਰਦਾ ਲਾਹਿੰਦਾ। ਆਪੇ ਜਾਣੇ ਕਿਸ਼ਨਾ ਸੁਖਲਾ ਪਖ, ਜਗਤ ਅੰਧੇਰ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਇੰਦਾ। ਆਪਣੀ ਵੰਡ ਆਪੇ ਵੰਡ, ਹਰਿ ਸਾਚੇ ਖੇਲ ਖਿਲਾਇਆ। ਖੇਲੇ ਖੇਲ ਵਿਚ ਬ੍ਰਹਿਮੰਡ, ਭੇਵ ਕਿਸੇ ਨਾ ਪਾਇਆ। ਆਪੇ ਹੋਏ ਨਾਰ ਦੁਹਾਗਨ ਰੰਡ, ਕੰਤ ਸੁਹਾਗੀ ਆਪ ਹੋ ਜਾਇਆ। ਆਪੇ ਖੇਲੇ ਖੇਲ ਭੇਖ ਪਖੰਡ, ਬ੍ਰਹਮ ਰੂਪ ਆਪ ਹੋ ਜਾਇਆ। ਆਪੇ ਦੇਵਣਹਾਰਾ ਦੰਡ, ਆਪੇ ਬੰਧਨ ਆਪਣਾ ਪਾਇਆ। ਆਪੇ ਵਸਿਆ ਜੇਰਜ ਅੰਡ, ਉਤਭੁਜ ਸੇਤਜ ਆਪ ਸਮਾਇਆ। ਆਪੇ ਕਰਨਹਾਰਾ ਖੰਡ ਖੰਡ, ਆਪ ਆਪਣੀ ਕਿਰਤ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਬਦ ਨਾਦ ਇਕ ਧੁਨ ਵਜਾਇਆ। ਸ਼ਬਦ ਧੁਨ ਹਰਿ ਅਨਾਦਿ, ਏਕਾ ਏਕ ਵਜਾਇੰਦਾ। ਆਪ ਸੁਣਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਪਕੜ ਉਠਾਏ ਸੰਤ ਸਾਧ, ਆਪ ਆਪਣਾ ਲੇਖ ਲਿਖਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਏਕਾ ਨਾਅਰਾ ਗਿਆਨ ਦ੍ਰਿੜਾਇੰਦਾ। ਸੋ ਪੁਰਖ ਨਿਰੰਜਣ ਦੇਵਣਹਾਰਾ ਸਾਚੀ ਦਾਦ, ਏਕਾ ਵਸਤੂ ਝੋਲੀ ਪਾਇੰਦਾ। ਰੂਪ ਅਨੂਪਾ ਮਾਧਵ ਮਾਧ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪ ਅਖਵਾਇੰਦਾ। ਜੀਵ ਜੰਤਾਂ ਸੁਣ ਫਰਿਯਾਦ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਇੰਦਾ। ਬ੍ਰਹਮਾ ਵੇਤਾ ਕਰ ਪਿਆਰ, ਹਰਿ ਸਾਚੀ ਸੇਵ ਕਮਾਈਆ। ਸ਼ਬਦ ਅਨਾਦੀ ਸੱਚੀ ਧੁਨਕਾਰ, ਏਕਾ ਬ੍ਰਹਮ ਜਣਾਈਆ। ਏਕਾ ਅੱਖਰ ਕਰ ਤਿਆਰ, ਏਕਾ ਰਿਹਾ ਸੁਣਾਈਆ। ਏਕਾ ਵਿਦਿਆ ਇਕ ਵਿਚਾਰ, ਏਕਾ ਕਰੇ ਪੜ੍ਹਾਈਆ। ਏਕਾ ਲੇਖ ਲਿਖਿਆ ਧੁਰ ਦਰਬਾਰ, ਨਾ ਕੋਈ ਮੇਟ ਮਿਟਾਈਆ। ਸਾਚੀ ਸਿਖਿਆ ਵਿਚ ਸੰਸਾਰ, ਆਪੇ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਰੀਤੀ ਆਪ ਚਲਾਈਆ। ਜੁਗ ਰੀਤੀ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਬ੍ਰਹਮਾ ਵੇਤਾ ਵਿਚ ਸੰਸਾਰ, ਨਾਭੀ ਕਵਲ ਸੁਹਾਇੰਦਾ। ਚਾਰੋਂ ਕੁੰਟ ਕਰੇ ਪਿਆਰ, ਚਾਰੇ ਮੁਖ ਖੁਲ੍ਹਾਇੰਦਾ। ਸਚ ਮਹੱਲਾ ਨੈਣ ਅਧਾਰ, ਏਕਾ ਤੇਜ ਵਖਾਇੰਦਾ। ਆਪਣੀ ਕਰਨੀ ਕਰਤਾ ਕਰੇ ਅਪਾਰ, ਆਪਣਾ ਕਰਮ ਕਮਾਇੰਦਾ। ਸ਼ਬਦ ਸ਼ਬਦੀ ਵੰਡ ਵੰਡਾ , ਏਕਾ ਏਕ ਦਰਸਾਇੰਦਾ। ਕਰੇ ਪ੍ਰਕਾਸ਼ ਸਾਚੀ ਨਾੜ, ਪ੍ਰਕਾਸ਼ ਪ੍ਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬ੍ਰਹਮ ਜਣਾਇੰਦਾ। ਏਕਾ ਬ੍ਰਹਮ ਏਕਾ ਤੱਤ, ਏਕਾ ਧਰਮ ਦਰਸਾਇਆ । ਏਕਾ ਚਰਨ ਕਵਲ ਏਕਾ ਨੱਤ, ਏਕਾ ਬੰਧਨ ਪਾਇਆ। ਏਕਾ ਸੰਤੋਖ ਏਕਾ ਸਤਿ, ਏਕਾ ਧੀਰਜ ਧੀਰ ਧਰਾਇਆ। ਏਕਾ ਰਕਤ ਬੂੰਦ ਏਕਾ ਤੱਤ, ਏਕਾ ਬੀਜ ਬਿਜਾਇਆ। ਆਪੇ ਦੇਵਣਹਾਰਾ ਸਾਚੀ ਵੱਥ, ਏਕਾ ਸ਼ਬਦ ਉਪਾਇਆ। ਇਕ ਚੜ੍ਹਾਏ ਸਾਚੇ ਰਥ, ਲੋਆਂ ਪੁਰੀਆਂ ਇਕ ਫਿਰਾਇਆ। ਏਕਾ ਪਾਏ ਆਪਣੀ ਨੱਥ, ਬ੍ਰਹਮ ਪਾਰਬ੍ਰਹਮ ਬੰਧਾਇਆ। ਏਕਾ ਮਾਰਗ ਆਪਣਾ ਦੱਸ, ਪਾਰਬ੍ਰਹਮ ਸਰਨਾਇਆ। ਏਕਾ ਮੰਤਰ ਗਿਆ ਦੱਸ, ਏਕਾ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਬ੍ਰਹਮਾ ਮੁਖ ਚਾਰੇ ਖੋਲ੍ਹ, ਰਸਨਾ ਹਰਿ ਗੁਣ ਗਾਇੰਦਾ। ਵੱਖਰ ਅੱਖਰ ਸ਼ਬਦੀ ਬੋਲ, ਹਰਿ ਹਰਿ ਵਿਚ ਟਿਕਾਇੰਦਾ। ਪ੍ਰੇਮ ਕੰਡੇ ਸਾਚੇ ਤੋਲ, ਦੋ ਜਹਾਨਾਂ ਤੋਲ ਤੁਲਾਇੰਦਾ। ਆਦਿ ਅੰਤ ਨਾ ਜਾਏ ਡੋਲ, ਸੋ ਪੁਰਖ ਨਿਰੰਜਣ ਅਡੋਲ ਰਖਾਇੰਦਾ। ਆਪੇ ਵਸੇ ਰੰਗ ਨਵੇਲ, ਸਦਾ ਸੁਹੇਲਾ ਸੰਗ ਨਿਭਾਇੰਦਾ। ਸਾਚੇ ਤੋਲੇ ਆਪੇ ਤੋਲ, ਆਪ ਆਪਣਾ ਮੁਖ ਖੁਲ੍ਹਾਇੰਦਾ। ਅੰਮ੍ਰਿਤ ਦਿਤੀ ਸਾਚੀ ਪੌਲ, ਆਤਮ ਬ੍ਰਹਮ ਸੁਹਾਇੰਦਾ। ਹੌਲੀ ਹੌਲੀ ਰਿਹਾ ਬੋਲ, ਆਪਣਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਿਰਤ ਕਮਾਇੰਦਾ। ਆਪੇ ਬ੍ਰਹਮ ਸ਼ਬਦ ਜਣਾ, ਹਰਿ ਹਰਿ ਭੇਵ ਖੁਲ੍ਹਾਇਆ। ਚਾਰੇ ਵੇਦ ਆਪ ਲਿਖਾ, ਆਪ ਆਪਣਾ ਵਿਚ ਟਿਕਾਇਆ। ਭੇਵ ਅਭੇਦਾ ਭੇਵ ਚੁਕਾ, ਸੋਹੰ ਰੂਪ ਦਰਸਾਇਆ। ਰਸਨਾ ਜਿਹਵਾ ਕੋਈ ਨਾ ਰਿਹਾ ਹਿਲਾ, ਤਾਰ ਸਿਤਾਰ ਇਕ ਵਜਾਇਆ। ਬੋਧ ਅਗਾਧ ਆਪ ਜਣਾ, ਇਕ ਨਾਦ ਆਪ ਵਜਾਇਆ। ਧੁਰ ਦੀ ਦਾਦ ਝੋਲੀ ਪਾ, ਸਚ ਭੰਡਾਰਾ ਆਪ ਭਰਾਇਆ। ਆਦਿ ਜੁਗਾਦਿ ਖੇਲ ਖਿਲਾ, ਜੁਗ ਜੁਗ ਵੇਸ ਵਟਾਇਆ। ਸਤਿਜੁਗ ਸਾਚਾ ਮਾਤ ਧਰਾ, ਸਤਿ ਸਤਿ ਵਰਤਾਇਆ। ਏਕਾ ਗਿਆਨ ਆਪ ਦ੍ਰਿੜਾ, ਏਕਾ ਬੂਝ ਬੁਝਾਇਆ। ਏਕਾ ਧਿਆਨ ਆਪ ਲਗਾ, ਏਕਾ ਜੋਗ ਕਮਾਇਆ। ਏਕਾ ਬਿਬਾਨ ਇਕ ਚੜ੍ਹਾ, ਇਕ ਦਵਾਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਸਤਿਜੁਗ ਤੇਰਾ ਰੂਪ ਅਪਾਰ, ਹਰਿ ਹਰਿ ਖੇਲ ਖਲਾਇੰਦਾ। ਲੋਕਮਾਤ ਨਾਮ ਭੰਡਾਰ, ਪਾਰਬ੍ਰਹਮ ਆਪ ਭਰਾਇੰਦਾ। ਸਾਚੇ ਮੰਦਰ ਖੋਲ੍ਹ ਕਿਵਾੜ, ਆਪੇ ਮੁਖ ਛੁਪਾਇੰਦਾ। ਧਰਤ ਮਾਤ ਵੇਖ ਅਖਾੜ, ਜਲ ਬਿੰਬ ਆਪ ਟਿਕਾਇੰਦਾ। ਗਗਨ ਪਤਾਲਾ ਸਾਚਾ ਲਾੜ, ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪਣਾ ਵੇਸ ਵਟਾਇੰਦਾ। ਧਰਤ ਧਵਲ ਕਰ ਪਸਾਰ, ਹਰਿ ਜੋਤੀ ਜੋਤ ਜਗਾਈਆ। ਲੱਖ ਚੁਰਾਸੀ ਖ਼ਬਰਦਾਰ, ਆਪੇ ਆਸਣ ਲਾਈਆ। ਵਰਨ ਗੋਤੀ ਨਾ ਕਰੇ ਪਿਆਰ, ਆਪ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਈਆ। ਆਪਣਾ ਵੇਸ ਹਰਿ ਵਟਾ, ਵਿਸ਼ਨੂੰ ਵੇਸ ਵਟਾਇਆ। ਦਰ ਲਛਮੀ ਆਪ ਬਹਾ, ਲਾਲ ਭੂਸ਼ਨ ਆਪ ਸੁਹਾਇਆ। ਕਵਲ ਨੈਣ ਆਪ ਮਟਕਾ, ਬਾਸ਼ਕ ਸੇਜਾ ਸਾਂਗੋ ਪਾਂਗ ਹੰਢਾਇਆ। ਦਰ ਦਰਬਾਰ ਲਏ ਖੁਲ੍ਹਾ, ਧੁਰ ਦਰਬਾਰੀ ਕਰੇ ਰੁਸ਼ਨਾਇਆ। ਸਾਚੀ ਤੇਰੀ ਸੇਵਾ ਲਾ, ਚਾਰੇ ਸੁਤ ਉਪਜਾਇਆ। ਏਕਾ ਰੂਪ ਆਪ ਦਰਸਾ, ਏਕਾ ਬ੍ਰਹਮ ਟਿਕਾਇਆ। ਦਰ ਦਰਬਾਰੇ ਆਪ ਬੁਲਾ, ਆਪਣਾ ਖੇਲ ਖਿਲਾਇਆ। ਸਤਿਜੁਗ ਤੇਰੀ ਧਾਰ ਪ੍ਰਗਟਾ, ਆਪ ਆਪਣਾ ਰੂਪ ਵਟਾਇਆ। ਸੰਤ ਕੁਮਾਰਾ ਲੇਖੇ ਲਾ, ਲੇਖਾ ਲਿਖਣਹਾਰ ਦਿਸ ਨਾ ਆਇਆ। ਦੋਏ ਧਾਰਾ ਰਿਹਾ ਚਲਾ, ਬਰਾਹ ਰੂਪ ਖੇਲ ਖਿਲਾਇਆ। ਯਗਯ ਪੁਰਸ਼ ਮੇਲ ਮਿਲਾ, ਆਪਣਾ ਬੰਕ ਸੁਹਾਇਆ। ਹਾਵ ਗਰੀਵ ਜੋਤ ਜਗਾ, ਜੋਗ ਜੁਗੀਸ਼ਰ ਨਾਉਂ ਧਰਾਇਆ। ਨਰ ਨਰਾਇਣ ਡੇਰਾ ਲਾ, ਲੋਕਮਾਤ ਫੇਰਾ ਪਾਇਆ। ਕਪਲ ਮੁਨ ਆਪ ਉਪਾ, ਸਾਚਾ ਰੰਗ ਰੰਗਾਇਆ। ਦੱਤਾ ਤ੍ਰੈ ਵੇਖ ਵਖਾ, ਆਪ ਆਪਣਾ ਸੰਗ ਰਖਾਇਆ। ਪ੍ਰਿਥੂ ਤੇਰੀ ਜੋਤ ਜਗਾ, ਆਪਣਾ ਆਪ ਦਰਸਾਇਆ। ਰਿਖਭ ਆਪਣਾ ਲੜ ਫੜਾ, ਏਕਾ ਬ੍ਰਹਮ ਸਮਝਾਇਆ। ਮਤਸ ਤੇਰਾ ਵੇਸ ਵਟਾ, ਜਲਧਾਰਾ ਆਪ ਹੋ ਜਾਇਆ। ਕਛਪ ਤੇਰਾ ਤਨ ਸੁਹਾ, ਮਿੰਦਰਾ ਪਿੱਠ ਉਠਾਇਆ। ਧਨੰਤਰ ਤੇਰੀ ਜੋਤ ਜਗਾ, ਜਗਤ ਵਿਵਾਦ ਆਪ ਸਮਝਾਇਆ। ਮੋਹਣੀ ਰੂਪ ਆਪ ਵਟਾ, ਬਲ ਬਾਵਨ ਭੇਖ ਵਟਾਇਆ। ਹੰਸਾ ਸਾਚੀ ਚੋਗ ਚੁਗਾ, ਮਾਨਕ ਮੋਤੀ ਵੇਖ ਵਖਾਇਆ। ਨਰ ਨਰਾਇਣ ਫੇਰੀ ਪਾ, ਬਾਲਕ ਧਰੂ ਤਰਾਇਆ। ਹਰਿ ਹਰਿ ਆਪ ਹੋ ਜਾ, ਗਜ ਤੰਦਵ ਦਏ ਕਟਾਇਆ। ਨਰ ਸਿੰਘ ਖੇਲ ਆਪ ਖਿਲਾ, ਭਗਤ ਪ੍ਰਹਿਲਾਦ ਆਪ ਤਰਾਇਆ। ਸਾਚੀ ਸਤਿਆ ਦਏ ਅਖਵਾ, ਆਦਿ ਸ਼ਕਤ ਵੇਸ ਵਟਾਇਆ। ਜੋਤ ਜਵਾਲਾ ਕਰ ਰੁਸ਼ਨਾ, ਸਿੰਘ ਸਿੰਘਾਸਣ ਆਸਣ ਲਾਇਆ। ਨਿਸੁੰਭ ਸੁੰਭ ਦਏ ਮਿਟਾ, ਜਗਤ ਜੋਗ ਇਕ ਸਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਵੇਖੇ ਸਾਚਾ ਘਰ, ਘਰ ਸਾਚੇ ਕਰ ਰੁਸ਼ਨਾਇਆ। ਸਾਚੇ ਘਰ ਸ਼ਬਦ ਵਧਾਈ, ਹਰਿ ਸਾਚਾ ਆਪ ਵਜਾਇੰਦਾ। ਹਰਿ ਸੰਤਨ ਕਰੇ ਨਾਮ ਕੁੜਮਾਈ, ਏਕਾ ਕਰਮ ਕਮਾਇੰਦਾ। ਆਪ ਆਪਣੀ ਬੂਝ ਬੁਝਾਈ, ਏਕਾ ਬ੍ਰਹਮ ਜਣਾਇੰਦਾ। ਏਕਾ ਮੇਲਾ ਸਹਿਜ ਸਭਾਈ, ਘਰ ਸਾਚਾ ਇਕ ਸੁਹਾਇੰਦਾ। ਏਕਾ ਨੇਤਰ ਰਿਹਾ ਖ਼ੁਲਾਈ, ਇਕ ਗਿਆਨ ਦ੍ਰਿੜਾਇੰਦਾ। ਏਕਾ ਬਿੰਦ ਰਿਹਾ ਸਮਝਾਈ, ਘਰ ਚੌਥੇ ਡੇਰਾ ਲਾਇੰਦਾ। ਪੰਚਮ ਮੇਲਾ ਸਹਿਜ ਸਭਾਈ, ਹਰਿ ਸੰਤਨ ਵੇਖ ਵਖਾਇੰਦਾ। ਛੇਵੇਂ ਛੱਪਰ ਛੰਨ ਨਾ ਕੋਈ ਛੁਹਾਈ, ਸ਼ਬਦ ਦੁਲਾਰਾ ਇਕ ਸੁਹਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਜੋਤ ਜਗਾਈ, ਸਤਿਜੁਗ ਸਾਚਾ ਮਾਰਗ ਲਾਇੰਦਾ। ਅੱਠਾਂ ਤੱਤਾਂ ਭੇਵ ਨਾ ਰਾਈ, ਅਪ ਤੇਜ ਵਾਏ ਪ੍ਰਿਥਮੀ ਅਕਾਸ ਮਨ ਮਤ ਬੁੱਧ ਦਿਸ ਨਾ ਆਇੰਦਾ। ਨੌਵਾਂ ਦਰ ਕਰੇ ਜੁਦਾਈ, ਘਰ ਦਸਵਾਂ ਇਕ ਸਮਝਾਇੰਦਾ। ਦਰ ਘਰ ਸਾਚੇ ਸਗਨ ਮਨਾਈ, ਆਤਮ ਸੇਜਾ ਇਕ ਹੰਢਾਇੰਦਾ। ਜੋਤ ਨਿਰੰਜਣ ਆਦਿ ਨਿਰੰਜਣ ਵਿਚ ਸਮਾਈ, ਏਕਾ ਦੂਜਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ ਇਕ ਸੁਹਾਇੰਦਾ। ਸਤਿਜੁਗ ਸਾਚਾ ਉਤਰਿਆ ਪਾਰ, ਹਰਿ ਸਾਚੇ ਖੇਲ ਖਲਾਈਆ। ਤ੍ਰੇਤਾ ਤੇਰੀ ਪਾਵੇ ਸਾਰ, ਤ੍ਰੈਲੋਕ ਵੱਜੇ ਵਧਾਈਆ। ਗਣ ਗਧੰਰਬ ਗਾਵਣ ਵਾਰੋ ਵਾਰ, ਸ਼ਬਦ ਤਾਲ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਲੋਕਮਾਤ ਫੇਰਾ ਪਾਇੰਦਾ। ਲੋਕਮਾਤ ਹੋ ਉਜਿਆਲਾ, ਜੋਤੀ ਜੋਤ ਜਗਾਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਦਇਆਨਿਧ ਆਪ ਅਖਵਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਆਪ ਆਪਣੀ ਬਣਤ ਬਣਾਇੰਦਾ। ਜਨ ਭਗਤਾਂ ਵੇਖੇ ਕਾਇਆ ਮੰਦਰ ਸੱਚੀ ਧਰਮਸਾਲਾ, ਥਿਰ ਘਰ ਸਾਚੇ ਆਪ ਟਿਕਾਇੰਦਾ। ਸਦਾ ਸੁਹੇਲਾ ਹੋਏ ਰਖਵਾਲਾ, ਵਿਛੜ ਕਦੇ ਨਾ ਜਾਇੰਦਾ। ਤੋੜਨਹਾਰਾ ਜਗਤ ਜੰਜਾਲਾ, ਆਪ ਆਪਣਾ ਬਿਰਧ ਰਖਾਇੰਦਾ। ਨਾਮ ਪਾਏ ਸਾਚੀ ਮਾਲਾ, ਨਾ ਕੋਈ ਤੋੜ ਤੁੜਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਰਾਮ ਨਾਮ ਦਏ ਸੁਖਾਲਾ, ਜੀਵਾਂ ਜੰਤਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਤ੍ਰੇਤਾ ਨਾਉਂ ਧਰਾਇੰਦਾ। ਤ੍ਰੇਤਾ ਤੇਰੀ ਧਾਰ ਨਿਰਾਲੀ, ਹਰਿ ਸਾਚੀ ਖੇਲ ਖਲਾਈਆ। ਸਰ ਸਰੋਵਰ ਬਣਿਆ ਪਾਲੀ, ਏਕਾ ਮੇਲਾ ਮੇਲ ਮਿਲਾਈਆ। ਰਾਮਾ ਰਾਮ ਦਏ ਦਲਾਲੀ, ਸਾਚਾ ਮਾਰਗ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਰਾਮ ਰਾਮਾ ਰੂਪ ਅਪਾਰ, ਹਰਿ ਹਰਿ ਰੂਪ ਵਟਾਇਆ। ਰਾਵਣ ਲੰਕਾ ਗੜ੍ਹ ਹੰਕਾਰ, ਵੇਖਣਹਾਰ ਆਪ ਹੋ ਜਾਇਆ। ਅੰਤਮ ਵੇਲੇ ਪਾਏ ਸਾਰ, ਆਪੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਮੂਲ ਚੁਕਾਇਆ। ਲੰਕਾ ਗੜ੍ਹ ਹੰਕਾਰ, ਜਗਤ ਅਭਿਮਾਨਿਆ। ਏਕਾ ਧਰਮ ਹੋਏ ਜੈਕਾਰ, ਨਾ ਦਿਸੇ ਪੰਜ ਸ਼ੈਤਾਨਿਆ। ਸੀਤਾ ਸੁਰਤੀ ਕਰੇ ਰਾਮ ਪਿਆਰ, ਸ਼ਬਦ ਰਾਮ ਆਪ ਪਛਾਣਿਆ। ਢਹਿ ਢਹਿ ਪਏ ਹਰਿ ਦਵਾਰ, ਮਿਲੇ ਮੇਲ ਸ੍ਰੀ ਭਗਵਾਨਿਆ। ਆਵਣ ਜਾਵਣ ਉਤਰੇ ਪਾਰ, ਲੱਖ ਚੁਰਾਸੀ ਭੇਵ ਕਟਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਨਿਆ। ਵੇਸ ਵਟਾ ਹਰਿ ਕਰਤਾਰ, ਆਪਣਾ ਰੂਪ ਦਰਸਾਇੰਦਾ। ਜੁਗ ਦੁਆਪਰ ਹੋ ਉਜਿਆਰ, ਕਵਾਰੀ ਕੰਨਿਆ ਸੰਗ ਰਖਾਇੰਦਾ। ਪੂਤ ਸਪੂਤਾ ਸੁਤ ਦੁਲਾਰ, ਵੇਦ ਵਿਆਸਾ ਨਾਮ ਧਰਾਇੰਦਾ। ਪੁਰਾਨ ਅਠਾਰਾਂ ਬਣ ਲਿਖਾਰ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਸੁਣਾਇੰਦਾ। ਰੂਪ ਅਨੂਪ ਅਗੰਮ ਅਪਾਰ, ਸੇਵਕ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਆਦਿ ਜੁਗਾਦਿ, ਹਰਿ ਸਮਰਥ ਆਪ ਹੋ ਜਾਇੰਦਾ। ਆਦਿ ਜੁਗਾਦਿ ਹਰਿ ਹਰਿ ਖੇਲਾ, ਆਪਣੀ ਖੇਲ ਖਲਾਇੰਦਾ। ਆਪੇ ਕਰੇ ਆਪਣਾ ਮੇਲਾ, ਪੰਜ ਤਤ ਮੇਲ ਮਿਲਾਇੰਦਾ। ਆਪੇ ਗੁਰੂ ਆਪੇ ਚੇਲਾ, ਆਪ ਆਪਣਾ ਸੰਗ ਨਿਭਾਇੰਦਾ । ਆਪ ਆਪਣਾ ਹੋਏ ਸੱਜਣ ਸੁਹੇਲਾ, ਸੱਜਣ ਸੁਹੇਲਾ ਆਪ ਹੋ ਜਾਇੰਦਾ। ਆਪੇ ਜਾਣੇ ਆਪਣਾ ਵਕਤ ਵੇਲਾ, ਪੰਡਤ ਪਾਂਧਾ ਨਾ ਕੋਈ ਜਣਾਇੰਦਾ। ਆਪੇ ਵਸਿਆ ਸਦਾ ਨਵੇਲਾ, ਹਰ ਰੰਗ ਆਪੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰੀ ਅੰਤਮ ਵਰ, ਬਾਲ ਬਾਲਾ ਵੇਸ ਵਟਾਇੰਦਾ। ਬਾਲ ਬਾਲਾ ਹਰਿ ਅਪਾਰ, ਏਕਾ ਰੂਪ ਉਪਾਇਆ। ਆਪੇ ਕਰੇ ਪਾਰ ਕਿਨਾਰ, ਜਲ ਧਾਰਾ ਵੇਖ ਵਖਾਇਆ। ਏਕਾ ਜੋਤੀ ਹੋ ਉਜਿਆਰ, ਨੂਰੋ ਨੂਰ ਸਮਾਇਆ। ਆਪੇ ਦੁਸ਼ਟਾਂ ਕਰੇ ਸੰਘਾਰ, ਆਪ ਆਪਣਾ ਤੇਜ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਦੁਆਪਰ ਤੇਰਾ ਸਾਚਾ ਰੰਗ, ਹਰਿ ਸਾਚਾ ਵੇਖ ਵਖਾਇੰਦਾ। ਗੁਰਮੁਖਾਂ ਸੁੱਤਾ ਆਤਮ ਸੇਜ ਪਲੰਘ, ਮਨਮੁਖਾਂ ਦਿਸ ਨਾ ਆਇੰਦਾ। ਹਰਿ ਸੰਤਾਂ ਆਤਮ ਧਾਰ ਦੇਵੇ ਰੰਗ, ਮਨਮੁਖਾਂ ਨੀਰ ਨਾ ਕੋਈ ਦਰਸਾਇੰਦਾ। ਹਰਿਜਨ ਸਾਚਾ ਸਚ ਦਵਾਰਾ ਆਪੇ ਲੰਘ, ਆਪ ਆਪਣਾ ਦਰ ਸੁਹਾਇੰਦਾ। ਮਨਮੁਖਾਂ ਮਾਨਸ ਦੇਹੀ ਹੋਏ ਭੰਗ, ਲੱਖ ਚੁਰਾਸੀ ਨਾ ਕੋਈ ਤੁੜਾਇੰਦਾ। ਸ੍ਰਿਸ਼ਟ ਸਬਾਈ ਵੇਖੇ ਲੰਘ, ਸਾਚਾ ਦਰ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਦੁਆਪਰ ਤੇਰੀ ਅੰਤਮ ਧਾਰ, ਹਰਿ ਸਾਚੇ ਆਪ ਚਲਾਈਆ। ਦੋਹਾਂ ਵਿਚੋਲਾ ਆਪ ਨਿਰੰਕਾਰ, ਦਿਸ ਕਿਸੇ ਨਾ ਆਈਆ। ਖੇਲੇ ਹੋਲਾ ਵਿਚ ਸੰਸਾਰ, ਅੱਠ ਅਠਾਰਾਂ ਫੇਰਾ ਪਾਈਆ। ਜੋਧਾ ਸੂਰ ਬਲੀ ਬਲਕਾਰ, ਆਪ ਆਪਣਾ ਵੇਸ ਵਟਾਈਆ। ਰਥ ਰਥਵਾਹੀ ਹਰਿ ਗਿਰਧਾਰ, ਮਹਾਂਸਾਰਥੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਖੇਲੇ ਖੇਲ ਹਰਿ ਭਗਵਾਨ, ਆਪਣੀ ਖੇਲ ਵਖਾਇੰਦਾ। ਧਰਤ ਮਾਤ ਤੇਰਾ ਨਿਸ਼ਾਨ, ਰਾਜ ਰਾਜਾਨ ਆਪ ਵਿਖਾਇੰਦਾ। ਮੇਲ ਮਿਲਾਵਾ ਗੋਪੀ ਕਾਹਨ, ਸਾਚਾ ਮੀਤਾ ਸੰਗ ਨਿਭਾਇੰਦਾ। ਧਰਮ ਯੁਧਿਸ਼ਟਰ ਕਰ ਪ੍ਰਵਾਨ, ਏਕਾ ਬੂਝ ਬੁਝਾਇੰਦਾ। ਅਰਜਨ ਜੋਧਾ ਵਡ ਬਲਵਾਨ, ਏਕਾ ਮੁਖ ਸ਼ਰਮਾਇੰਦਾ। ਛੱਡੇ ਸ਼ਸਤਰ ਤੀਰ ਕਮਾਨ, ਨਾ ਕੋਈ ਧੀਰ ਧਰਾਇੰਦਾ। ਦੇਵਣਹਾਰਾ ਬ੍ਰਹਮ ਗਿਆਨ, ਏਕਾ ਸ਼ਬਦ ਸੁਣਾਇੰਦਾ। ਗੀਤਾ ਗਿਆਨ ਇਕ ਵਖਾਨ, ਅਠਾਰਾਂ ਧਿਆਏ ਚਲਾਇੰਦਾ। ਏਕਾ ਰੂਪ ਸ੍ਰੀ ਭਗਵਾਨ, ਚੌਦਾਂ ਲੋਕ ਵਿਚ ਸਮਾਇੰਦਾ। ਚੌਦਾਂ ਹੱਟ ਜਗਤ ਦੁਕਾਨ, ਲੋਆਂ ਪੁਰੀਆਂ ਡੇਰਾ ਲਾਇੰਦਾ। ਖੇਲੇ ਖੇਲ ਦੋ ਜਹਾਨ, ਆਪ ਆਪਣੀ ਕਲ ਵਰਤਾਇੰਦਾ। ਤ੍ਰਲੋਕੀ ਨਾਥ ਨਾ ਕੋਈ ਤੀਰ ਨਾ ਕਮਾਨ, ਨਾਮ ਖੰਡਾ ਇਕ ਚਮਕਾਇੰਦਾ। ਆਪੇ ਵੇਖੇ ਮਾਰ ਧਿਆਨ, ਅੰਤਰ ਆਤਮ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਦੁਆਪਰ ਅੰਤਮ ਉਤਰਿਆ ਪਾਰ, ਹਰਿ ਸਾਚੇ ਖੇਲ ਖਲਾਈਆ। ਕਲਜੁਗ ਹੋਇਆ ਮਾਤ ਉਜਿਆਰ, ਬੈਠਾ ਸੀਸ ਝੁਕਾਈਆ। ਮੰਗਤਾ ਮੰਗੇ ਬਣ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਜੂਠ ਝੂਠ ਜਗਤ ਪਿਆਰ, ਮਾਇਆ ਮੋਹ ਬੰਧਨ ਪਾਇਆ। ਨਾਤਾ ਜੋੜੇ ਵਿਚ ਸੰਸਾਰ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰਖਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪੇ ਰਿਹਾ ਝੋਲੀ ਪਾਈਆ। ਖੇਲੇ ਖੇਲ ਚਾਰ ਲੱਖ ਬੱਤੀ ਹਜ਼ਾਰ, ਤੇਰੀ ਆਰਜ਼ੂ ਆਪ ਜਣਾਈਆ। ਕਲਜੁਗ ਅੰਤਮ ਮਾਰੇ ਮਾਰ, ਪੰਚਮ ਪੰਚਮ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਮਾਰੇ ਇਕ ਲਲਕਾਰ, ਸਤਾਰਾਂ ਲੱਖ ਬੀਸ ਹਜ਼ਾਰ ਅਠਾਈ ਬਰਸ ਉਪਾਇਆ। ਤ੍ਰੇਤਾ ਤੇਰੀ ਵੱਝੀ ਧਾਰ, ਬਾਰਾਂ ਲੱਖ ਛਿਆਨਵੇਂ ਹਜ਼ਾਰ ਆਪ ਗਿਣਾਇਆ। ਦੁਆਪਰ ਤੇਰਾ ਰੂਪ ਅਪਾਰ, ਅੱਠ ਲੱਖ ਚੌਸਠ ਹਜ਼ਾਰ ਵੇਸ ਵਟਾਇਆ। ਕਲਜੁਗ ਤੇਰਾ ਕੂੜ ਪਸਾਰ, ਚਾਰ ਲੱਖ ਬੱਤੀ ਹਜ਼ਾਰ ਬੰਧਨ ਪਾਇਆ। ਚਾਰ ਚੌਥੇ ਜੁਗ ਹੋਏ ਖ਼ਵਾਰ, ਬੱਤੀ ਦੰਦ ਨਾ ਕੋਇ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦਿਤਾ ਏਕਾ ਵਰ, ਏਕਾ ਝੋਲੀ ਪਾਇਆ। ਵਰ ਘਰ ਸਾਚਾ ਕਲਜੁਗ ਪਾ, ਲੋਕਮਾਤ ਫੇਰੀ ਪਾਇੰਦਾ। ਭਗਤ ਭਗਤੀ ਲਏ ਲਗਾ, ਆਪੇ ਵੇਖ ਵਿਖਾਇੰਦਾ। ਧਰਮ ਜੜ੍ਹ ਦਏ ਉਖੜਾ, ਗਊ ਗ਼ਰੀਬ ਸਤਾਇੰਦਾ। ਦੋਹਾਂ ਨਾ ਮਿਲੇ ਕੋਈ ਥਾਂ, ਚਾਰੋਂ ਕੁੰਟ ਫੇਰਾ ਪਾਇੰਦਾ। ਆਪਣੀ ਝੋਲੀ ਅੱਗੇ ਡਾਹ, ਦੂਜੀ ਵਾਰ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਮੰਗੀ ਮੰਗ ਦਰ ਦੁਆਰ, ਆਤਮ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਕਲ ਵਰਤਾਈਆ। ਈਸਾ ਮੂਸਾ ਹੋ ਉਜਿਆਰ, ਲੋਕਮਾਤ ਕਰੇ ਕੁੜਮਾਈਆ। ਸੰਗ ਮੁਹੰਮਦ ਚਾਰ ਯਾਰ, ਆਪ ਆਪਣਾ ਖੇਲ ਖਿਲਾਈਆ। ਅੱਲਾ ਰਾਣੀ ਏਕਾ ਨਾਅਰ, ਐਨਲਹੱਕ ਸੁਣਾਈਆ। ਖ਼ੁਦੀ ਖ਼ੁਦਾਈ ਨਾ ਪਾਵੇ ਸਾਰ, ਖਾਲਕ ਖਲਕ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਸ ਵਟਾਈਆ। ਆਪਣਾ ਵੇਸ ਆਪੇ ਕਰ, ਆਪਣਾ ਰੂਪ ਵਟਾਇਆ। ਨਾਨਕ ਜੋਤੀ ਆਪੇ ਧਰ, ਗੋਬਿੰਦ ਨਾਉਂ ਧਰਾਇਆ। ਦਾਸਨ ਦਾਸ ਦੇਵੇ ਵਰ, ਕਲਜੁਗ ਅੰਤਮ ਵੇਖ ਵਖਾਇਆ। ਲੱਖ ਚੁਰਾਸੀ ਜੂਠ ਝੂਠ ਰਹੇ ਹੜ੍ਹ, ਨਾ ਕੋਈ ਬੰਨੇ ਲਾਇਆ। ਸੰਤ ਸੁਹੇਲਾ ਨਾ ਸਕੇ ਕੋਈ ਫੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਗੋਬਿੰਦ ਲਿਖਿਆ ਸਾਚਾ ਲੇਖ, ਵੇਦ ਵਿਆਸ ਵੰਡ ਵੰਡਾਈਆ। ਪਾਰਬ੍ਰਹਮ ਪ੍ਰਭ ਧਾਰੇ ਭੇਸ, ਨਿਹਕਲੰਕਾ ਨਾਉਂ ਰਖਾਈਆ। ਬਾਲ ਜਵਾਨੀ ਬਿਰਧ ਨਾ ਕੋਈ ਵਰੇਸ, ਪੰਜ ਤਤ ਨਾ ਕੋਇ ਕੁੜਮਾਈਆ। ਦਾਤਾ ਦਾਨੀ ਨਰ ਨਰੇਸ਼, ਨਿਰਗੁਣ ਰੂਪ ਆਪ ਅਖਵਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸ, ਨਾ ਕੋਈ ਮੂੰਡ ਮੁੰਡਾਈਆ। ਨਿਰਗੁਣ ਧਾਰਾ ਦਸ ਦਸਮੇਸ, ਰਾਮ ਕ੍ਰਿਸ਼ਨ ਆਪ ਹੋ ਜਾਈਆ। ਸੰਗ ਮੁਹੰਮਦ ਇਕ ਅਦੇਸ, ਚਾਰੋਂ ਕੁੰਟ ਸੁਣਾਈਆ। ਅੱਲਾ ਰਾਣੀ ਹੋ ਪ੍ਰਵੇਸ, ਏਕਾ ਰੰਗ ਰੰਗਾਈਆ। ਅਬਿਨਾਸ਼ੀ ਕਰਤਾ ਸਦਾ ਅਦੇਸ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਈਆ। ਨਿਹਕਲੰਕ ਨਾਉਂ ਨਿਰੰਕਾਰ, ਆਪਣਾ ਆਪ ਉਪਾਇਆ। ਆਪ ਸੁਹਾਇਆ ਸਚਖੰਡ ਦਵਾਰ, ਅਗੰਮ ਅਗੰਮੜਾ ਵੇਖ ਵਖਾਇਆ। ਅਲੱਖ ਨਿਰੰਜਣ ਹੋ ਤਿਆਰ, ਆਪ ਆਪਣਾ ਵੇਸ ਵਟਾਇਆ। ਸ਼ਬਦ ਘੋੜਾ ਕਰ ਤਿਆਰ, ਸੋਲਾਂ ਕਲੀਆਂ ਆਸਣ ਲਾਇਆ। ਨੀਲੀ ਧਾਰੋਂ ਆਇਆ ਬਾਹਿਰ, ਆਪ ਆਪਣਾ ਨਾਉਂ ਧਰਾਇਆ। ਬ੍ਰਹਮਾ ਵੇਤਾ ਕਰਿਆ ਖ਼ਬਰਦਾਰ, ਸੋਇਆ ਰਹਿਣ ਕੋਈ ਨਾ ਪਾਇਆ। ਸ਼ੰਕਰ ਦੇਵੇ ਇਕ ਹੁਲਾਰ, ਆਪ ਆਪਣੀ ਦਇਆ ਕਮਾਇਆ। ਕਰੋੜ ਤੇਤੀਸਾ ਕਰ ਪਿਆਰ, ਸੁਰਪਤ ਰਾਜਾ ਇੰਦ ਮਿਲਾਇਆ। ਗਣ ਗਧੰਰਬ ਰਹੇ ਉਚਾਰ, ਆਪ ਆਪਣੀ ਸੇਵਾ ਲਾਇਆ। ਲੋਕਮਾਤ ਬੰਨ੍ਹੇ ਧਾਰ, ਜੋਤੀ ਨੂਰ ਕਰ ਰੁਸ਼ਨਾਇਆ। ਸ਼ਬਦ ਡੰਕਾ ਅਪਰ ਅਪਾਰ, ਆਪ ਆਪਣਾ ਰਿਹਾ ਸੁਣਾਇਆ। ਰਾਜ ਰਾਜਾਨਾ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਆਪ ਹਿਲਾਇਆ। ਸਾਧਾਂ ਸੰਤਾਂ ਦਏ ਹੁਲਾਰ, ਆਪ ਆਪਣਾ ਧੱਕਾ ਲਾਇਆ। ਜਨ ਭਗਤਾਂ ਮੇਲਾ ਚਰਨ ਦਵਾਰ, ਬੰਕ ਦਵਾਰ ਇਕ ਸੁਹਾਇਆ। ਹਰਿਜਨ ਸਾਚੇ ਕਰ ਪਿਆਰ, ਆਪ ਆਪਣਾ ਵੇਖ ਵਖਾਇਆ। ਗੁਰਮੁਖ ਸਾਜਣ ਮੀਤ ਮੁਰਾਰ, ਏਕੰਕਾਰਾ ਰੂਪ ਵਟਾਇਆ। ਸੰਮਤੀ ਸੰਮਤ ਪਾਵੇ ਸਾਰ, ਬ੍ਰਹਿਮੰਡ ਖੰਡ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬੀਸ ਬੀਸਾ ਨਾਉਂ ਧਰਾਇਆ। ਬੀਸ ਬਿਕ੍ਰਮੀ ਹਰਿ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕ ਇਕੱਲਾ ਪਾਵੇ ਸਾਰ, ਆਪ ਅਪਣੀ ਕਲ ਵਰਤਾਈਆ। ਜਗਤ ਮਹੱਲਾ ਦੂਜੀ ਧਾਰ, ਨਿਰਾਕਾਰ ਸਾਕਾਰ ਸਮਾਈਆ। ਤੀਜਾ ਨੈਣ ਇਕ ਉਘਾੜ, ਹਰਿ ਭਗਤਾਂ ਦਰਸ ਦਿਖਾਈਆ। ਚੌਥੇ ਪਦ ਰਿਹਾ ਦੌੜ, ਚਾਰੇ ਕੁੰਟਾਂ ਵੇਖ ਵਖਾਈਆ। ਪੰਚਮ ਸੁਹਾਏ ਇਕ ਦਰਬਾਰ, ਇਕ ਧਾਰ ਵਿਖਾਈਆ। ਛੇਵੇਂ ਛੁਪ ਛੁਪ ਬੈਠਾ ਵਿਚ ਸੰਸਾਰ, ਜਗਤ ਨੈਣਾਂ ਦਿਸ ਨਾ ਆਈਆ। ਸਤਵੇਂ ਸਤਿ ਸਤਿ ਸਤਿਵਾਦੀ ਸਾਚੀ ਕਾਰ, ਸਤਿ ਸਰੂਪ ਆਪ ਕਮਾਈਆ। ਅੱਠੇ ਅਠਸਠ ਮਾਰੇ ਮਾਰ, ਨਾਮ ਖੰਡਾ ਇਕ ਵਖਾਈਆ। ਨੌਂ ਦਰ ਕਰੇ ਖ਼ਵਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਦਸ ਦਸ ਪਾਵਣਹਾਰਾ ਸਾਰ, ਘਰ ਸਾਚੇ ਮੇਲ ਮਿਲਾਈਆ। ਸਾਢੇ ਤਿੰਨ ਹੱਥ ਤੇਰਾ ਪਾਰ ਕਿਨਾਰ, ਸਤਿਜੁਗ ਸੱਚੀ ਨੀਂਹ ਧਰਾਈਆ। ਸਾਚੇ ਬਾਲੇ ਕਰ ਪਿਆਰ, ਇੰਦ ਇੰਦਰਾਸਨ ਛੱਪਰ ਛੁਹਾਈਆ। ਬੀਸ ਸਦ ਗਿਆਰਾਂ ਖੇਲ ਅਪਾਰ, ਧਰਤ ਧਵਲ ਕਰੇ ਰੁਸ਼ਨਾਈਆ। ਬਾਰਾਂ ਬਾਰਾਂ ਰਵ ਸਸ ਵੇਖ ਵਿਚਾਰ, ਸਾਚਾ ਧਾਮ ਸੁਹਾਈਆ। ਨੌਂ ਦਰ ਖੋਲ੍ਹ ਕਿਵਾੜ, ਨੌਂ ਖੰਡ ਕਰੇ ਕੁੜਮਾਈਆ। ਤੇਰਾਂ ਤੇਰਾਂ ਇਕ ਪਿਆਰ, ਤੇਰੀ ਬੂਝ ਬੁਝਾਈਆ। ਸਾਧਾਂ ਸੰਤਾਂ ਰਿਹਾ ਲਲਕਾਰ, ਆਪ ਆਪਣਾ ਖੇਲ ਖਿਲਾਈਆ। ਰਾਜ ਰਾਜਾਨਾਂ ਮਾਰੇ ਮਾਰ, ਮਾਰਨਹਾਰ ਆਪ ਹੋ ਜਾਈਆ। ਵੀਹ ਸੌ ਚੌਦਾਂ ਖੇਲ ਅਪਾਰ, ਹਰਿਜਨ ਸਾਚੇ ਲਏ ਜਗਾਈਆ। ਏਕਾ ਇਕੀ ਕਰ ਪਿਆਰ, ਦਰ ਸਾਚੇ ਆਪਣੇ ਆਪੇ ਪਾਈਆ। ਰਿਖੀ ਮੁਨੀ ਨਾ ਪਾਇਣ ਸਾਰ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਜਲ ਥਲ ਵੇਖ ਵਖਾਈਆ। ਚਾਰ ਵਰਨਾਂ ਇਕ ਪਿਆਰ, ਸ਼ੱਤ੍ਰੀ ਬ੍ਰਹਿਮਣ ਵੈਸ਼ ਸ਼ੂਦਰ ਏਕਾ ਰੰਗ ਰੰਗਾਈਆ। ਏਕਾ ਕਲਮਾ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਬ੍ਰਹਮ ਪ੍ਰਭ ਵਿਚਾਰ, ਏਕਾ ਬ੍ਰਹਮ ਜਣਾਈਆ। ਮਾਨਸ ਜਨਮ ਦਏ ਸਵਾਰ, ਜੋ ਜਨ ਰਹੇ ਸ਼ਰਨਾਈਆ। ਸਾਚੀ ਸਿਖਿਆ ਜਗਤ ਵਿਹਾਰ, ਗੁਰਮਤ ਇਕ ਰਖਾਈਆ। ਪਾਏ ਭਿਛਿਆ ਧੁਰ ਕਰਤਾਰ, ਦਾਤਾ ਦਾਨੀ ਨਾਉਂ ਧਰਾਈਆ। ਅੰਤ ਲੇਖਾ ਚੁਕਾਏ ਸਤਾਰਾਂ ਹਾੜ, ਸਾਚੀ ਰੁੱਤ ਸੁਹਾਈਆ। ਲੱਖ ਚੁਰਾਸੀ ਅਗਨੀ ਜੋਤੀ ਲਾਏ ਨਾੜ ਨਾੜ, ਨਾ ਸਕੇ ਕੋਈ ਬੁਝਾਈਆ। ਧਰਤ ਮਾਤ ਵੇਖੇ ਇਕ ਅਖਾੜ, ਚੌਦਾਂ ਲੋਕ ਵੇਖ ਵਖਾਈਆ। ਤ੍ਰੈ ਦੇਸ਼ਾਂ ਅੰਦਰ ਦੇਵੇ ਵਾੜ, ਵਾਰ ਥਿਤ ਨਾ ਕੋਈ ਸਮਝਾਈਆ। ਘੜਣਹਾਰਾ ਆਪਣਾ ਘਾੜ, ਘੜਣ ਭੰਨਣਹਾਰ ਵਖਾਈਆ। ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਚੌਦਾਂ ਤੇਰੀ ਧਾਰ, ਖੇਲੇ ਖੇਲ ਅਗੰਮ ਅਪਾਰ, ਕਲਜੁਗ ਜੀਵ ਸਾਰ ਨਾ ਰਾਈਆ। ਸੰਮਤ ਪੰਦਰਾਂ ਸ਼ਬਦ ਤਰਾਨਾ, ਹਰਿ ਹਰਿ ਆਪ ਸੁਣਾਇੰਦਾ। ਜੋਧਾ ਸੂਰ ਮਰਦ ਮਰਦਾਨਾ, ਆਪ ਆਪਣਾ ਵੇਸ ਵਟਾਇੰਦਾ। ਨਾਦੀ ਧੁਨ ਇਕ ਤਰਾਨਾ, ਗੁਰਮੁਖਾਂ ਆਪ ਸੁਣਾਇੰਦਾ। ਦੇਵਣਹਾਰਾ ਧੁਰ ਫ਼ਰਮਾਣਾ, ਸੋਹੰ ਸ਼ਬਦ ਜਣਾਇੰਦਾ। ਪਤਿਤ ਪਾਵਣ ਸ੍ਰੀ ਭਗਵਾਨਾ, ਪਤਿਤ ਪਾਪੀ ਆਪ ਤਰਾਇੰਦਾ। ਖੇਲੇ ਖੇਲ ਦੋ ਜਹਾਨਾਂ, ਲੋਕਮਾਤ ਫੇਰੀ ਪਾਇੰਦਾ। ਧਰਮ ਝੁਲਾਏ ਇਕ ਨਿਸ਼ਾਨਾ, ਨੌਂ ਖੰਡ ਸਤ ਦੀਪਾਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਸੰਮਤ ਪੰਦਰਾਂ ਸਾਚਾ ਰੂਪ, ਹਰਿ ਹਰਿ ਆਪ ਵਟਾਇਆ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇਆ। ਸ਼ਬਦ ਨਿਰਾਲਾ ਤੀਰ ਰਿਹਾ ਛੂਟ, ਰਸਨਾ ਚਿੱਲਾ ਇਕ ਚੜ੍ਹਾਇਆ। ਮੇਟ ਮਿਟਾਏ ਜੂਠ ਝੂਠ, ਮਾਇਆ ਮਮਤਾ ਮੋਹ ਚੁਕਾਇਆ। ਜਨ ਭਗਤਾਂ ਮੇਲੇ ਨੱਠ ਨੱਠ, ਆਪ ਆਪਣਾ ਦਰਸ ਦਿਖਾਇਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠ, ਲੱਖ ਚੁਰਾਸੀ ਫੋਲ ਫੁਲਾਇਆ। ਮਨਮੁਖਾਂ ਫੜਾਏ ਖਾਲੀ ਠੂਠ, ਦਰ ਮੰਗਣ ਭਿਖ ਨਾ ਪਾਇਆ। ਸ਼ਬਦ ਨਗਾਰੇ ਲੱਗੇ ਚੋਟ, ਸਾਚਾ ਹਰਿ ਰਿਹਾ ਲਗਾਇਆ। ਕਲਜੁਗ ਕੱਢੇ ਵਾਸਨਾ ਖੋਟ, ਕੂੜੀ ਕਿਰਿਆ ਮੇਟ ਮਿਟਾਇਆ। ਧੀਰਜ ਧੀਰ ਸਤਿ ਸੰਤੋਖ ਬੰਨ੍ਹੇ ਲੰਗੋਟ, ਆਪ ਆਪਣਾ ਕਰਮ ਕਮਾਇਆ। ਕਲਜੁਗ ਜੀਵ ਆਲ੍ਹਣਿਉਂ ਡਿੱਗੇ ਬੋਟ, ਸਚਖੰਡ ਦਵਾਰ ਨਾ ਕੋਈ ਲਟਕਾਇਆ। ਮਾਇਆ ਮਮਤਾ ਭਰੀ ਨਾ ਪੋਟ, ਇਕ ਤ੍ਰਿਸ਼ਨਾ ਹੋਈ ਹਲਕਾਇਆ। ਤੀਰਥ ਤੱਟਾਂ ਫਿਰਦੇ ਕੋਟੀ ਕੋਟ, ਆਤਮ ਨੁਹਾਵਨ ਨਾ ਕੋਈ ਨੁਹਾਇਆ। ਨਿਰਗੁਣ ਨੂਰ ਨਾ ਜਗੀ ਸਾਚੀ ਜੋਤ, ਜਗਤ ਹਵਨੀ ਹਵਨ ਕਰਾਇਆ। ਦੁਰਮਤ ਮੈਲ ਨਾ ਦੇਵੇ ਧੋਤ, ਅਠਸਠ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸ੍ਰਿਸ਼ਟ ਸਬਾਇਆ। ਸੰਮਤ ਪੰਦਰਾਂ ਸਾਚਾ ਰਾਹ, ਹਰਿ ਹਰਿ ਆਪ ਚਲਾਈਆ। ਲੋਕਮਾਤ ਬਣ ਮਲਾਹ, ਗੁਰ ਸ਼ਬਦੀ ਨਾਉਂ ਧਰਾਈਆ। ਸ਼ਬਦ ਦਾਤਾ ਬੇਪਰਵਾਹ, ਆਪ ਆਪਣੀ ਰਚਨ ਰਚਾਈਆ। ਚਾਰ ਵਰਨ ਜਪਾਏ ਏਕਾ ਨਾਂ, ਏਕਾ ਰੂਪ ਦਰਸਾਈਆ। ਆਪੇ ਪਿਤਾ ਆਪੇ ਮਾਂ, ਪਿਤਾ ਪੂਤ ਆਪ ਹੋ ਜਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣੇ ਗਲੇ ਲਗਾਈਆ। ਹਰਿ ਸੰਤਾਂ ਪਕੜੇ ਬਾਂਹ, ਦੋ ਜਹਾਨਾਂ ਦਏ ਤਰਾਈਆ। ਕਰਨਹਾਰਾ ਸਚ ਨਿਆਂ, ਥਿਰ ਘਰ ਬੈਠਾ ਆਸਣ ਲਾਈਆ। ਹਰਿਜਨ ਹੰਸ ਬਣਾਏ ਫੜ ਫੜ ਕਾਂ, ਏਕਾ ਅੰਮ੍ਰਿਤ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਘਰ ਕਰੇ ਰੁਸ਼ਨਾਈਆ। ਦਰ ਮੰਦਰ ਤੇਰਾ ਸਚ ਟਿਕਾਣਾ, ਹਰਿ ਹਰਿ ਜਗਤ ਉਪਾਇਆ। ਸਾਢੇ ਤਿੰਨ ਹੱਥ ਸਚ ਮਕਾਨਾ, ਸੰਬਲ ਨਗਰੀ ਨਾਉਂ ਧਰਾਇਆ। ਸ਼ਬਦ ਗੁਰ ਖੇਲ ਮਹਾਨਾ, ਗੋਬਿੰਦ ਵੇਸ ਵਟਾਇਆ। ਰਾਮ ਰਾਮ ਇਕ ਤਰਾਨਾ, ਏਕਾ ਮੰਗਲ ਗਾਇਆ। ਏਕ ਭੂਪ ਸਖੀ ਸੁਲਤਾਨਾ, ਏਕਾ ਰੂਪ ਦਰਸਾਇਆ। ਏਕਾ ਹਰਿ ਹਰਿ ਮਿਹਰਬਾਨਾ, ਏਕਾ ਨਾਮ ਦ੍ਰਿੜਾਇਆ। ਏਕਾ ਬੰਨ੍ਹਣਹਾਰਾ ਗਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਇਆ। ਨਰ ਨਰਾਇਣ ਅਕਲ ਕਲ ਧਾਰ, ਨਿਰਗੁਣ ਜੋਤ ਜਗਾਈਆ। ਪੂਤ ਸਪੂਤਾ ਕਰ ਪਿਆਰ, ਬ੍ਰਹਿਮਣ ਗੌੜ ਵੇਖ ਵਖਾਈਆ। ਪਰਬਤ ਟਿੱਲਾ ਪਾਵੇ ਸਾਰ, ਬਜ਼ਰ ਕਪਾਟੀ ਅੱਗੇ ਡਾਹੀਆ। ਸੰਬਲ ਨਗਰੀ ਧਾਮ ਨਿਆਰ, ਬੈਠਾ ਆਸਣ ਲਾਈਆ। ਨਾ ਕੋਈ ਦਿਸੇ ਚਾਰ ਦਵਾਰ, ਨਾ ਜਗਤ ਨਿਸ਼ਾਨ ਦਿਸਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਵਡ ਦਾਤਾ ਬੇਪਰਵਾਹੀਆ। ਤੀਰਥ ਤੱਟਾਂ ਵੇਖ ਕਿਨਾਰ, ਸਾਧਾਂ ਸੰਤਾਂ ਖੋਜ ਖੁਜਾਈਆ। ਗੁਰਮੁਖ ਸਾਚੇ ਕਰ ਵਿਚਾਰ, ਆਪਣੇ ਰੰਗ ਰੰਗਾਈਆ। ਸੋਲਾਂ ਮੱਘਰ ਹਰਿ ਸ਼ਿੰਗਾਰ, ਸ਼ਬਦ ਸ਼ਿੰਗਾਰ ਤਨ ਵਖਾਈਆ। ਸੋਲਾਂ ਇਛਿਆ ਭਰ ਭੰਡਾਰ, ਸਰਬ ਕਲ ਆਪ ਦਰਸਾਈਆ। ਸੋਲਾਂ ਮੇਲਾ ਵਿਚ ਸੰਸਾਰ, ਸੋਲਾਂ ਸੋਲਾਂ ਕਰੇ ਜੁਦਾਈਆ। ਸੋਲਾਂ ਕਲੀਆਂ ਸਾਚੇ ਅਸਵ ਹੋ ਅਸਵਾਰ, ਧੁਰਦਰਗਾਹੀ ਦਾਤਾ ਬੇਪਰਵਾਹੀਆ। ਆਪਣਾ ਆਪ ਵੇਖ ਵਖਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਸੋਲਾਂ ਮੱਘਰ ਸਤਿ ਵਿਹਾਰ, ਹਰਿ ਸਾਚੀ ਜੋਤ ਜਗਾਈਆ। ਨਾਭੀ ਕਵਲੀ ਕਰ ਉਜਿਆਰ, ਅੰਮ੍ਰਿਤ ਨਾਭ ਭਰਾਈਆ। ਸਾਵਲ ਸਵਲਾ ਮੀਤ ਮੁਰਾਰ, ਕਾਇਆ ਕ੍ਰਿਸ਼ਨਾ ਰੂਪ ਵਟਾਈਆ। ਧਰਨੀ ਧਵਲ ਦਏ ਸਹਾਰ, ਆਪ ਆਪਣਾ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਈਆ। ਓਅੰਕਾਰ ਆਪ ਕਰਤਾਰਾ, ਏਕਾ ਏਕ ਅਖਵਾਇੰਦਾ। ਹਰਿਜਨ ਮੇਲਾ ਮੀਤ ਮੁਰਾਰਾ, ਸਗਲਾ ਸੰਗ ਨਿਭਾਇੰਦਾ। ਪਾਰ ਕਰਾਏ ਨੌਂ ਦਰ, ਡੂੰਘੀ ਕੰਦਰ ਡੇਰਾ ਲਾਇੰਦਾ। ਸੁਖਮਨ ਨਾੜੀ ਹੋ ਉਜਿਆਰਾ, ਟੇਢੀ ਬੰਕ ਸੁਹਾਇੰਦਾ। ਸ਼ਬਦ ਸੁਣਾਏ ਸੱਚੀ ਧੁਨਕਾਰਾ, ਏਕਾ ਤਾਲ ਵਜਾਇੰਦਾ। ਜੋਤ ਨਿਰੰਜਣ ਸੇਵਾਦਾਰਾ, ਸਾਚੀ ਸੇਵ ਲਗਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰਾ, ਨਿਝਰ ਰਸ ਚੁਆਇੰਦਾ। ਗੁਰਮੁਖ ਖੋਲ੍ਹੇ ਬੰਦ ਕਿਵਾੜਾ, ਆਤਮ ਬ੍ਰਹਮ ਜਣਾਇੰਦਾ। ਸ਼ਬਦ ਸਿੰਘਾਸਣ ਬੰਨ੍ਹੇ ਬੇੜਾ, ਆਪ ਆਪਣਾ ਮੇਲ ਮਿਲਾਇੰਦਾ। ਧੁਰਦਰਗਾਹੀ ਸਾਚਾ ਲਾੜਾ, ਗੁਰਮੁਖ ਨਾਰੀ ਆਪ ਪ੍ਰਨਾਇੰਦਾ। ਸ਼ਬਦੀ ਸ਼ਬਦ ਵਖਾਏ ਇਕ ਅਖਾੜਾ, ਕਲਜੁਗ ਮਰਦੰਗ ਸੁਣਾਇੰਦਾ। ਕਰੇ ਪ੍ਰਕਾਸ਼ ਬਹੱਤਰ ਨਾੜਾ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਕਤ ਆਪ ਹੋ ਜਾਇੰਦਾ। ਓਅੰ ਰੂਪ ਓਮ ਪ੍ਰਕਾਸ਼, ਪ੍ਰਕਾਸ਼ ਪ੍ਰਕਾਸ਼ ਸਮਾਇਆ। ਮੇਲ ਮਿਲਾਵਾ ਪੁਰਖ ਅਬਿਨਾਸ਼, ਘਰ ਠਾਂਡੇ ਮੇਲ ਮਿਲਾਇਆ। ਹਰਿ ਭਗਤਾਂ ਹਰਿ ਹੋਇਆ ਦਾਸ, ਜੁਗ ਜੁਗ ਸੇਵ ਕਮਾਇਆ। ਲੇਖੇ ਲਾਏ ਰਸਨ ਸਵਾਸ, ਰਸਨਾ ਜਿਹਵਾ ਹਰਿ ਹਰਿ ਗਾਇਆ। ਮਾਨਸ ਜਨਮ ਬੁਝਾਈ ਪਿਆਸ, ਲੱਖ ਚੁਰਾਸੀ ਫੰਦ ਕਟਾਇਆ। ਪੂਰੀ ਕਰਨਹਾਰਾ ਆਸ, ਆਪ ਆਪਣੀ ਭਿਛਿਆ ਪਾਇਆ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਆਪ ਖਿਲਾਇਆ। ਵੇਖ ਵਖਾਏ ਪ੍ਰਿਥਮੀ ਅਕਾਸ, ਗਗਨ ਪਤਾਲਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰਕਾਸ਼ ਆਪ ਜਣਾਇਆ। ਓਮ ਪ੍ਰਕਾਸ਼ ਜਗਤ ਪ੍ਰਕਾਸ਼, ਹਰਿ ਤੇਰੀ ਵਡ ਵਡਿਆਈਆ। ਲਹਿਣਾ ਦੇਣਾ ਚੁੱਕੇ ਦਸ ਦਸ ਮਾਸ, ਮਾਤ ਗਰਭ ਫੇਰਾ ਨਾ ਪਾਈਆ। ਸਚਖੰਡ ਦਵਾਰਾ ਨਿਝ ਘਰ ਵਾਸ, ਸਾਚੇ ਘਰ ਵੱਜੇ ਵਧਾਈਆ। ਸਦਾ ਸੁਹੇਲਾ ਵਸਿਆ ਪਾਸ, ਵਿਛੜ ਕਦੇ ਨਾ ਜਾਈਆ। ਸਰਬ ਗੁਣਾਂ ਗੁਣ ਆਪੇ ਤਾਸ, ਗੁਣਵੰਤਾ ਨਾਉਂ ਧਰਾਈਆ। ਹਰਿ ਭਗਤ ਨਾ ਹੋਏ ਕਦੇ ਉਦਾਸ, ਘਰ ਸਾਚਾ ਮੇਲ ਮਿਲਾਈਆ। ਲੇਖੇ ਲਾਏ ਪੰਜ ਤਤ ਹੱਡ ਨਾੜੀ ਮਾਸ, ਰਕਤ ਬੂੰਦ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਮੀਤਾ ਇਕ ਅਤੀਤਾ ਨਾ ਕੋਈ ਮੰਦਰ ਨਾ ਮਸੀਤਾ, ਨਾ ਕੋਈ ਦੇਹੁਰਾ ਜਗਤ ਮੱਠ ਕਾਇਆ ਹੱਟ ਜੋਤੀ ਲਟ ਲਟ ਨਿਰਗੁਣ ਧਾਰ ਹੋ ਉਜਿਆਰ, ਆਪ ਆਪਣੀ ਰਿਹਾ ਜਗਾਈਆ।
