Granth 08 Likhat 027: 29 Magh 2015 Bikarmi Amir Chand Gulati de Ghar Batala Jila Gurdaspur

੨੯ ਮਾਘ ੨੦੧੫ ਬਿਕ੍ਰਮੀ ਅਮੀਰ ਚੰਦ ਗੁਲਾਟੀ ਦੇ ਘਰ ਬਟਾਲਾ ਜ਼ਿਲਾ ਗੁਰਦਾਸਪੁਰ

ਆਦਿ ਨਿਰੰਜਣ ਅਕਲ ਕਲਧਾਰੀ, ਏਕਾ ਏਕ ਏਕੰਕਾਰਿਆ। ਨਿਰਗੁਣ ਜੋਤੀ ਜੋਤ ਉਜਿਆਰੀ, ਰੂਪ ਅਗੰਮ ਅਪਾਰਿਆ। ਪਾਰਬ੍ਰਹਮ ਪ੍ਰਭ ਖੇਲ ਨਿਆਰੀ, ਭੇਵ ਅਭੇਦ ਖੁਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾ ਰਿਹਾ। ਅਬਿਨਾਸ਼ੀ ਕਰਤਾ ਹਰਿ ਕਰਤਾਰ, ਏਕਾ ਰੂਪ ਸਮਾਈਆ। ਏਕਾ ਨੂਰ ਕਰ ਉਜਿਆਰ, ਏਕਾ ਡਗਮਗਾਈਆ। ਆਦਿਨ ਅੰਤਾ ਕਰ ਪਸਾਰ, ਆਪੇ ਵੇਖ ਵਖਾਈਆ। ਜੁਗਾ ਜੁਗੰਤਰ ਸਾਚੀ ਕਾਰ, ਹਰਿ ਸਾਚੇ ਆਪ ਕਰਾਈਆ। ਆਪ ਆਪਣੀ ਪਾਵੇ ਸਾਰ, ਘਰ ਸਾਚੇ ਬੇਪਰਵਾਹੀਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਵਖਾਈਆ। ਇਕ ਅਕੱਲਾ ਏਕਾ ਧਾਰ, ਏਕਾ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਕਤ ਰੂਪ ਵਟਾਈਆ। ਆਦਿ ਸ਼ਕਤ ਹਰਿ ਭਗਵਾਨਾ, ਹਰੀ ਹਰਿ ਹਰਿ ਆਪ ਅਖਵਾਇੰਦਾ। ਏਕਾ ਵਸਿਆ ਸਚ ਮਕਾਨਾ, ਘਰ ਸਾਚਾ ਆਪ ਸੁਹਾਇੰਦਾ। ਦੀਪਕ ਜੋਤ ਇਕ ਵਖਾਨਾ, ਇਕ ਪਰਕਾਸ਼ ਕਰਾਇੰਦਾ। ਦਾਤਾ ਦਾਨੀ ਗੁਣ ਨਿਧਾਨਾ, ਗਹਿਰ ਗੰਭੀਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਇਕ ਅਖਵਾਇੰਦਾ। ਆਦਿ ਅੰਤਾ ਹਰਿ ਭਗਵਾਨਾ, ਆਪਣੀ ਕਲ ਵਰਤਾਈਆ। ਖੇਲੇ ਖੇਲ ਦੋ ਜਹਾਨਾ, ਸ਼ਾਹੋ ਭੂਪ ਸਹਿਜ ਸੁਖਦਾਈਆ। ਆਪੇ ਪਾਏ ਆਪਣੀ ਆਣਾ, ਆਪਣੇ ਭਾਣੇ ਆਪ ਸਮਾਈਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਖੇਲ ਖਿਲਾਈਆ। ਖੇਲਣਹਾਰ ਹਰਿ ਸਮਰਥ, ਏਕਾ ਏਕ ਅਖਵਾਈਆ । ਜੁਗ ਜੁਗ ਮਹਿਮਾ ਅਕਥਨਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਆਪ ਚਲਾਏ ਆਪਣਾ ਰਥ, ਰਥਵਾਹੀ ਆਪ ਅਖਵਾਈਆ। ਆਪੇ ਜਾਣੇ ਆਪਣੀ ਗਾਥ, ਆਪੇ ਰਾਗ ਅਲਾਈਆ। ਆਪ ਨਿਭਾਏ ਆਪਣਾ ਸਾਥ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਨਿਰਗੁਣ ਨੂਰ ਹਰਿ ਗੋਬਿੰਦ, ਏਕਾ ਰੰਗ ਰੰਗਾਈਆ। ਦਾਤਾ ਦਾਨੀ ਸਾਗਰ ਸਿੰਧ, ਘਰ ਆਸਣ ਲਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਚਿੰਦ, ਆਲਸ ਨਿੰਦਰਾ ਨਾ ਕੋਈ ਰਖਾਈਆ। ਨਾ ਕੋਈ ਮਾਤ ਪਿਤਾ ਉਪਜਾਏ ਬਿੰਦ, ਨਾ ਕੋਈ ਬਾਲਕ ਗੋਦ ਉਠਾਈਆ। ਆਪ ਆਪਣਾ ਬਣ ਬਖ਼ਸ਼ਿੰਦ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਈਆ। ਨਿਰਗੁਣ ਰੂਪ ਪਾਰਬ੍ਰਹਮ, ਆਦਿ ਪੁਰਖ ਅਖਵਾਇਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਵੇਸ ਵਟਾਇਆ। ਆਪੇ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਪ ਆਪਣਾ ਰੂਪ ਵਟਾਇਆ। ਨਿਰਗੁਣ ਰੂਪ ਮੂਰਤ ਅਕਾਲ, ਏਕਾ ਅੰਕ ਸਮਾਈਆ। ਆਪੇ ਹੋਏ ਦੀਨ ਦਿਆਲ, ਦਇਆਨਿਧ ਵਡ ਵਡਿਆਈਆ। ਆਪ ਆਪਣਾ ਬਣ ਦਲਾਲ, ਆਪ ਆਪਣਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਏਕਾ ਏਕੰਕਾਰ, ਏਕਾ ਕਰਮ ਕਮਾਈਆ। ਏਕੰਕਾਰ ਪੁਰਖ ਅਬਿਨਾਸ਼ਾ, ਆਪਣੀ ਕਲ ਵਰਤਾਇੰਦਾ। ਆਪਣੇ ਮੰਦਰ ਕਰੇ ਵਾਸਾ, ਆਪੇ ਬਣਤ ਬਣਾਇੰਦਾ। ਆਪੇ ਸਾਹੋ ਭੂਪ ਰਾਜ ਰਾਜਾਨ ਸ਼ਾਹ ਸ਼ਬਾਸ਼ਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪਣੇ ਮੰਡਲ ਪਾਵੇ ਰਾਸਾ, ਥਾਨ ਥਨੰਤਰ ਆਪ ਸੁਹਾਇੰਦਾ। ਆਪੇ ਪ੍ਰਿਥਮੀ ਆਪੇ ਅਕਾਸ਼ਾ, ਗਗਨ ਗਗਨੰਤਰ ਆਪ ਸੁਹਾਇੰਦਾ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਵੇਖਣਹਾਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਹਰਿ, ਵੇਸ ਅਨੇਕਾ ਆਪ ਕਰਾਇੰਦਾ। ਵੇਸ ਅਨੇਕਾ ਹਰਿ ਹਰਿ ਜੋਤ, ਆਪਣੀ ਕਲ ਵਰਤਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਰਖਾਈਆ। ਸ਼ਬਦ ਨਗਾਰੇ ਲੱਗੇ ਚੋਟ, ਏਕਾ ਧੁਨ ਉਪਜਾਈਆ। ਆਪੇ ਵਸਿਆ ਕੋਟੀ ਕੋਟ, ਕੋਟਨ ਕੋਟੀ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਪ ਆਪਣੇ ਰੰਗ ਸਮਾਈਆ। ਅੰਕ ਸਮਾਇਆ ਇਕ ਅਕੱਲਾ, ਏਕਾ ਘਰ ਸੁਹਾਇੰਦਾ। ਆਪੇ ਵਸਿਆ ਸਚ ਮਹੱਲਾ, ਘਰ ਸਾਚਾ ਆਪ ਉਪਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਆਪ ਆਪਣਾ ਆਸਣ ਲਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਆਪੇ ਹੁਕਮ ਅਲਾਇੰਦਾ। ਸ਼ਬਦ ਸੁਨੇਹੜਾ ਏਕਾ ਘੱਲਾ, ਏਕਾ ਡੰਕ ਵਜਾਇੰਦਾ। ਵਸਣਹਾਰਾ ਜਲਾਂ ਥਲਾਂ, ਘਟ ਘਟ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਆਪਣੀ ਧਾਰ ਚਲਾਇੰਦਾ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਆਪੇ ਨਿਰਗੁਣ ਬੰਨੇ ਧਾਰ, ਆਪੇ ਸਰਗੁਣ ਸਗਲਾ ਸੰਗ ਰਖਾਇੰਦਾ। ਆਪੇ ਗੁਪਤ ਆਪੇ ਜਾਹਰ, ਬੰਦ ਕਿਵਾੜ ਮੁਖ ਛੁਪਾਇੰਦਾ। ਆਪੇ ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਨਾਉਂ ਰਖਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਭਰ ਭੰਡਾਰ, ਆਪੇ ਹਰਿ ਵਰਤਾਇੰਦਾ। ਇਕ ਇਕਾਂਤੀ ਖ਼ਬਰਦਾਰ, ਆਪ ਆਪਣੀ ਦਇਆ ਕਮਾਇੰਦਾ। ਮਾਰੇ ਝਾਕੀ ਸਰਬ ਸੰਸਾਰ, ਭੁੱਲਿਆ ਕੋਇ ਰਹਿਣ ਨਾ ਪਾਇੰਦਾ। ਦੇਵੇ ਬਾਕੀ ਅਪਰ ਅਪਾਰ, ਦੇਵਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਆਪ ਆਪਣਾ ਖੇਲ ਖਿਲਾਇੰਦਾ। ਹਰਿ ਭਗਵੰਤ ਹਰਿ ਵਡਿਆਈ, ਹਰਿ ਹਰਿ ਬੂਝ ਬੁਝਾਇੰਦਾ। ਹਰਿ ਜੋਤ ਹਰਿ ਰੁਸ਼ਨਾਈ, ਹਰਿ ਹਰਿ ਵੇਖ ਵਖਾਇੰਦਾ। ਹਰ ਘਰ ਹਰਿ ਬੈਠਾ ਆਸਣ ਲਾਈ, ਹਰਿ ਹਰਿ ਸੰਗ ਰਲਾਇੰਦਾ। ਹਰਿ ਹਰਿ ਹੁਕਮ ਰਿਹਾ ਚਲਾਈ, ਹਰੀ ਹਰਿ ਹਰਿ ਸੇਵ ਕਮਾਇੰਦਾ। ਹਰਿ ਹਰਿ ਬੈਠਾ ਬੇਪਰਵਾਹੀ, ਹਰਿ ਹਰਿ ਅਲਖ ਜਗਾਇੰਦਾ। ਹਰਿ ਹਰਿ ਕਰੇ ਸਚ ਨਿਆਈਂ, ਸਾਚਾ ਤਖ਼ਤ ਸੁਲਤਾਨ ਸੁਹਾਇੰਦਾ। ਹਰਿ ਹਰਿ ਵਸਿਆ ਥਾਉਂ ਥਾਈਂ, ਹਰਿ ਹਰਿ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਇੰਦਾ। ਆਦਿ ਪੁਰਖ ਸਦਾ ਨਿਰਭੈ, ਏਕਾ ਰੂਪ ਸਮਾਈਆ। ਧਾਮ ਅਵੱਲੇ ਏਕਾ ਰਹੇ, ਥਿਰ ਘਰ ਆਸਣ ਲਾਈਆ। ਆਪ ਉਪਾਏ ਆਪੇ ਕਰੇ ਖੈ, ਆਪ ਆਪਣਾ ਮਾਰਗ ਲਾਈਆ। ਆਪਣਾ ਭਾਣਾ ਆਪੇ ਸਹੇ, ਆਪਣੇ ਭਾਣੇ ਸਰਬ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਇਕ ਰਘੁਰਾਈਆ। ਇਕ ਰਘੁਰਾਈ ਇਕ ਰਘੁਨਾਥ, ਏਕਾ ਰੂਪ ਸਮਾਇੰਦਾ। ਇਕ ਰਖਾਏ ਆਪਣਾ ਸਾਥ, ਏਕਾ ਸੰਗ ਨਿਭਾਇੰਦਾ। ਇਕ ਚਲਾਏ ਸਾਚਾ ਰਾਥ, ਏਕਾ ਵੇਖ ਵਖਾਇੰਦਾ। ਇਕ ਉਪਜਾਏ ਆਪਣੀ ਗਾਥ, ਏਕਾ ਢੋਲਾ ਗਾਇੰਦਾ। ਏਕਾ ਰੂਪ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਲੋਕਾਂ ਮੇਟ ਮਿਟਾਇੰਦਾ। ਏਕਾ ਲਹਿਣ ਦੇਣ ਚੁਕਾਏ ਮਸਤਕ ਮਾਥ, ਜੋਤ ਲਲਾਟੀ ਵੇਖ ਵਖਾਇੰਦਾ। ਏਕਾ ਉਤਾਰੇ ਆਪਣੇ ਘਾਟ, ਪਾਰ ਕਿਨਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਕਰ ਪਸਾਰਾ ਆਪ ਆਪਣਾ ਪੜਦਾ ਲਾਹਿੰਦਾ। ਆਪਣਾ ਪੜਦਾ ਆਪੇ ਖੋਲ੍ਹ, ਹਰਿ ਸ਼ਬਦ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਆਪੇ ਬੋਲ, ਆਪਣਾ ਨਾਅਰਾ ਲਾਈਆ। ਸਾਚੇ ਕੰਡੇ ਆਪੇ ਤੋਲ, ਤੋਲਣਹਾਰ ਆਪ ਅਖਵਾਈਆ। ਆਪਣੀ ਸ਼ਕਤੀ ਆਪੇ ਮੌਲ, ਫੁਲ ਫੁਲਵਾੜੀ ਆਪ ਉਗਾਈਆ। ਆਪ ਉਪਾਏ ਧਰਨੀ ਧੌਲ, ਧਰਤ ਧਵਲ ਆਪ ਸੁਹਾਈਆ। ਆਪੇ ਕਰੇ ਪੂਰਾ ਆਪਣਾ ਕੌਲ, ਭੁੱਲ ਕਦੇ ਨਾ ਜਾਈਆ। ਆਪੇ ਸੁੰਦਰ ਸਾਂਵਲ ਖੇਲੇ ਖੇਲ ਅਨਭੋਲ, ਭਗਵਨ ਜੋਤੀ ਨੂਰ ਰੁਸ਼ਨਾਈਆ। ਰਾਮ ਰਾਮਾ ਸਦਾ ਅਡੋਲ, ਅਡੋਲ ਅਡੋਲ ਅਖਵਾਈਆ। ਆਪੇ ਲੱਖ ਚੁਰਾਸੀ ਕਰੇ ਘੋਲ, ਆਪੇ ਸੁੱਤਾ ਸੇਜ ਵਿਛਾਈਆ। ਆਪੇ ਘਟ ਘਟ ਪੜਦੇ ਰਿਹਾ ਫੋਲ, ਬੰਦ ਕਿਵਾੜਾ ਆਪ ਕਰਾਈਆ। ਆਪੇ ਜੁਗ ਜੁਗ ਵਜਾਏ ਆਪਣਾ ਢੋਲ, ਡੌਰੂ ਡੰਕਾ ਇਕ ਵਜਾਈਆ। ਆਪੇ ਕੂੜ ਕੁੜਿਆਰਾ ਕੱਢੇ ਪੋਲ, ਅੰਦਰ ਮੰਦਰ ਖੋਜ ਖੋਜਾਈਆ। ਆਪੇ ਹੋਏ ਕਲਾ ਸੋਲ, ਆਪੇ ਨਿਰਧਨ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਆਪਣੀ ਰਚਨਾ ਆਪੇ ਰਚ, ਆਪੇ ਵੇਖ ਵਖਾਇੰਦਾ। ਸ਼ਬਦ ਉਪਾਇਆ ਸਾਚੋ ਸਚ, ਸ਼ਬਦੀ ਬਣਤ ਰਖਾਇੰਦਾ। ਲੋਆਂ ਪੁਰੀਆਂ ਆਪੇ ਨੱਚ, ਆਪਣਾ ਰਾਗ ਸੁਣਾਇੰਦਾ। ਆਪ ਉਪਾਏ ਕਾਇਆ ਮਾਟੀ ਭਾਂਡਾ ਕੱਚ, ਪੰਚਮ ਜੋੜ ਜੁੜਾਇੰਦਾ। ਆਪ ਤ੍ਰੈਗੁਣ ਅੰਦਰ ਗਿਆ ਰਚ, ਆਪ ਆਪਣਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਧਰਾਇੰਦਾ। ਵੇਸ ਅਨੇਕਾ ਹਰਿ ਨਿਰੰਕਾਰ, ਜੁਗ ਜੁਗ ਆਪ ਕਰਾਇੰਦਾ। ਬ੍ਰਹਮਾ ਬ੍ਰਹਮ ਪਾਵੇ ਸਾਰ, ਪਾਰਬ੍ਰਹਮ ਰੂਪ ਵਟਾਇੰਦਾ। ਵਿਸ਼ਨੂੰ ਵੰਸੀ ਇਕ ਆਧਾਰ, ਏਕਾ ਰੰਗ ਰੰਗਾਇੰਦਾ। ਅੰਮ੍ਰਿਤ ਭਰਿਆ ਹਰਿ ਭੰਡਾਰ, ਸਾਚਾ ਤਾਲ ਸੁਹਾਇੰਦਾ। ਸ਼ਿਵ ਸ਼ੰਕਰ ਕਰ ਇਕ ਪਿਆਰ, ਭੋਲੇ ਨਾਥ ਗਲੇ ਲਗਾਇੰਦਾ। ਬਾਸ਼ਕ ਤਸ਼ਕਾ ਪਾਇਆ ਹਾਰ, ਹੱਥ ਤ੍ਰਿਸੂਲ ਫੜਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਆਪ ਆਪਣਾ ਸੰਗ ਨਿਭਾਇੰਦਾ। ਰੂਪ ਰੰਗ ਨਾ ਕੋਇ ਸੰਸਾਰ, ਦਿਸ ਕਿਸੇ ਨਾ ਆਇੰਦਾ। ਦਾਤਾ ਸੂਰਾ ਸਰਬੰਗ ਹਰਿ ਸਿਰਜਣਹਾਰ, ਸਮਰਥ ਪੁਰਖ ਅਖਵਾਇੰਦਾ। ਵੇਦ ਕਤੇਬ ਨਾ ਪਾਇਣ ਸਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਰਾਗ ਨਾਦ ਨਾ ਸਕੇ ਉਚਾਰ, ਗਾ ਗਾ ਸੀਸ ਝੁਕਾਇੰਦਾ। ਪਾਰਬ੍ਰਹਮ ਅਪਰੰਪਰ ਆਪ ਬੇਐਬ ਖ਼ੁਦਾਈ ਪਰਵਰਦਿਗਾਰ, ਨੂਰੋ ਨੂਰ ਸਮਾਇੰਦਾ। ਨੂਰ ਉਜਾਲਾ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਉਪਾਇਆ। ਜਗੇ ਜੋਤ ਆਦਿ ਪੁਰਖ ਨਿਰੰਜਣਾ, ਪਾਰਬ੍ਰਹਮ ਪ੍ਰਭ ਵੇਖ ਵਖਾਇਆ। ਮੀਤ ਮੁਰਾਰਾ ਸਾਚਾ ਸੱਜਣਾ, ਸਾਚਾ ਸਤਿਗੁਰ ਨਾਉਂ ਰਖਾਇਆ। ਆਦਿ ਜੁਗਾਦੀ ਆਪਣਾ ਆਪੇ ਪੜਦਾ ਕਜਨਾ, ਆਪੇ ਦਏ ਲਾਇਆ। ਲੱਖ ਚੁਰਾਸੀ ਜੋ ਘੜਿਆ ਸੋ ਭੱਜਣਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਰਹਿਣ ਨਾ ਪਾਇਆ। ਆਪ ਆਪਣਾ ਸਭ ਨੇ ਤਜਣਾ, ਹਰਿ ਸਾਚੇ ਭੇਵ ਨਾ ਰਾਇਆ। ਏਕਾ ਸ਼ਬਦ ਹਰਿ ਹਰਿ ਆਦਿ ਜੁਗਾਦਿ ਗੱਜਣਾ, ਨਾ ਮਰੇ ਨਾ ਜਾਇਆ। ਦਰਗਹਿ ਸਾਚੀ ਤਾਲਾ ਕਦੇ ਨਾ ਵੱਜਣਾ, ਘਰ ਬੈਠਾ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪੇ ਕਰ, ਆਪ ਆਪਣਾ ਵੇਖ ਵਖਾਇਆ। ਨਿਰਗੁਣ ਧਾਰ ਜੋਤ ਨਿਰੰਕਾਰੀ, ਹਰਿ ਹਰਿ ਆਪ ਉਪਾਈਆ। ਆਪੇ ਕਰੇ ਹਿਤ ਹਿਤਕਾਰੀ, ਨਿਤ ਨਵਿਤ ਮੇਲ ਮਿਲਾਈਆ। ਅਬਿਨਾਸ਼ੀ ਅਚੁੱਤ ਪਹਿਰੇਦਾਰੀ, ਸੇਵਕ ਸੇਵਾ ਰਿਹਾ ਕਮਾਈਆ। ਨਾ ਕੋਈ ਪੰਜ ਤੱਤ ਦਿਸੇ ਬੁੱਤ, ਨਾ ਕੋਈ ਕਾਇਆ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਜੁਗ ਕਰਤਾ ਨਾਉਂ ਰਖਾਈਆ। ਜੁਗ ਜੁਗ ਕਰਤਾ ਹਰਿ ਕਰਤਾਰਾ, ਕਰਨਹਾਰ ਅਖਵਾਇਆ। ਆਪ ਆਪਣਾ ਲੈ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇਆ। ਸ਼ਬਦੀ ਸ਼ਬਦ ਭਰ ਭੰਡਾਰਾ, ਲੋਕਮਾਤ ਆਪ ਧਰਾਇਆ। ਆਪੇ ਬਣੇ ਆਪ ਵਰਤਾਰਾ, ਆਪੇ ਰਿਹਾ ਵਰਤਾਇਆ। ਜਨ ਭਗਤਾਂ ਕਰਾਏ ਵਣਜ ਵਪਾਰਾ, ਆਤਮ ਅੰਤਰ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਰਗੁਣ ਕਰ, ਸਰਗੁਣ ਸਾਚਾ ਲਏ ਉਪਜਾਇਆ। ਨਿਰਗੁਣ ਜੋਤੀ ਸਰਗੁਣ ਧਾਰ, ਹਰਿ ਸਾਚੇ ਆਪ ਟਿਕਾਈਆ। ਸਰਗੁਣ ਮੇਲਾ ਹਰਿ ਕਰਤਾਰ, ਏਕਾ ਰੰਗ ਰੰਗਾਈਆ। ਸ਼ਬਦ ਵਿਚੋਲਾ ਵਿਚ ਸੰਸਾਰ, ਏਕਾ ਏਕ ਉਪਾਈਆ। ਵਰਨਾਂ ਬਰਨਾਂ ਵਸਿਆ ਬਾਹਰ, ਜ਼ਾਤ ਪਾਤ ਨਾ ਕੋਇ ਜਣਾਈਆ। ਹਰਿਜਨ ਸਾਚੇ ਲਏ ਉਭਾਰ, ਆਪ ਆਪਣੇ ਲਏ ਉਠਾਈਆ। ਕਰੇ ਕਰਾਏ ਖ਼ਬਰਦਾਰ, ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੇਲਾ ਸਹਿਜ ਸੁਭਾਈਆ। ਸਰਗੁਣ ਮੇਲਾ ਹਰਿ ਅਵਤਾਰਾ, ਗੁਰ ਗੁਰ ਆਪ ਅਖਵਾਇੰਦਾ। ਪੰਜ ਤੱਤ ਕਰ ਪਿਆਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਅੰਦਰ ਮੰਦਰ ਤਾਲ ਵਜਾਇੰਦਾ। ਅਨਹਦ ਸੇਵਕ ਸੇਵਾਦਾਰਾ, ਸਾਚੀ ਸੇਵ ਕਮਾਇੰਦਾ। ਜੋਤ ਨਿਰੰਜਣ ਕਰ ਪਿਆਰਾ, ਦੀਪਕ ਇਕ ਰਖਾਇੰਦਾ। ਅੰਮ੍ਰਿਤ ਦੇਵੇ ਠੰਡੀ ਠਾਰਾ, ਸਾਂਤਕ ਸਤਿ ਵਰਤਾਇੰਦਾ। ਸਤਿਗੁਰ ਪੂਰਾ ਹੋ ਤਿਆਰਾ, ਸਾਚਾ ਵੇਸ ਵਟਾਇੰਦਾ। ਹਉਮੇ ਹੰਗਤਾ ਤੋੜ ਗੜ੍ਹ ਹੰਕਾਰਾ, ਮਾਇਆ ਮਮਤਾ ਮੋਹ ਚੁਕਾਇੰਦਾ। ਆਸਾ ਤ੍ਰਿਸਨਾ ਪਾਰ ਕਿਨਾਰਾ, ਸਾਚਾ ਹਿੱਸਾ ਨਾਮ ਵੰਡਾਇੰਦਾ। ਆਪਣਾ ਨੇਤਰ ਇਕ ਉਘਾੜਾ, ਇਕ ਗਿਆਨ ਦ੍ਰਿੜਾਇੰਦਾ। ਸਾਚਾ ਵੇਖੇ ਧਰਮ ਅਖਾੜਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤੰਤਾ, ਭੇਵ ਭੇਦ ਨਾ ਰਾਇਆ। ਆਪ ਉਠਾਏ ਸਾਚੇ ਸੰਤਾ, ਸਚ ਰੂਪ ਦਰਸਾਇਆ। ਮੇਲ ਮਿਲਾਵਾ ਨਾਰੀ ਕੰਤਾ, ਸਾਚੀ ਸੇਜ ਸੁਹਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਮੂਲ ਚੁਕਾਏ ਹਉਮੇ ਹੰਗਤਾ, ਨੀਚੋ ਨੀਚ ਅਖਵਾਇਆ। ਲੇਖੇ ਲਾਏ ਭੁੱਖਾ ਨੰਗਤਾ, ਨਾਮ ਧੰਨ ਖ਼ਜ਼ਾਨਾ ਝੋਲੀ ਦਏ ਭਰਾਇਆ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪਣਾ ਵੇਸ ਕਰ, ਦਰ ਦਰਵੇਸ਼ ਭਗਤ ਦਵਾਰ ਬਣ ਭਿਖਾਰੀ ਆਪ ਅਖਵਾਇਆ। ਜਗਤ ਭਿਖਾਰੀ ਹਰਿ ਨਿਰੰਕਾਰਾ, ਆਪਣਾ ਰੂਪ ਵਟਾਇੰਦਾ। ਜਨ ਭਗਤ ਮੰਗੇ ਇਕ ਦਵਾਰਾ, ਆਪਣੀ ਅਲਖ ਜਗਾਇੰਦਾ। ਪਾਰ ਕਰਾਏ ਦੁਸ਼ਟ ਦੁਰਾਚਾਰਾ, ਦੂਰ ਦੁਰਾਡਾ ਨੇੜੇ ਆਇੰਦਾ। ਖੜਗ ਖੰਡਾ ਤੇਜ਼ ਕਟਾਰਾ, ਸ਼ਬਦ ਸ਼ਬਦੀ ਹੱਥ ਉਠਾਇੰਦਾ। ਬ੍ਰਹਿਮੰਡਾਂ ਪਾਵਣਹਾਰਾ ਸਾਰਾ, ਜੇਰਜ ਅੰਡਾਂ ਫੋਲ ਫੋਲਾਇੰਦਾ। ਭੇਖ ਪਖੰਡਾ ਕਰ ਖ਼ੁਆਰਾ, ਨਾਮ ਡੰਡਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਆਪੇ ਕਰ, ਆਪ ਆਪਣੀ ਖੇਲ ਖਲਾਇੰਦਾ। ਸਤਿਜੁਗ ਤ੍ਰੇਤਾ ਖੇਲਿਆ ਖੇਲ, ਹਰਿ ਸਾਚਾ ਚਲਤ ਚਲਾਇੰਦਾ। ਭਗਤਾਂ ਸੰਤਾਂ ਕਰ ਕਰ ਮੇਲ, ਲੋਕਮਾਤ ਰਾਹ ਵਖਾਇੰਦਾ। ਦਰ ਘਰ ਸਾਚੇ ਚਾੜ੍ਹੇ ਤੇਲ, ਸਾਚਾ ਸਗਨ ਮਨਾਇੰਦਾ। ਮੇਲ ਮਿਲਾਵਾ ਸੱਜਣ ਸੁਹੇਲ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਰੰਗ ਰੰਗਣਹਾਰਾ ਆਪਣਾ ਰੰਗ ਰੰਗਾਈਆ। ਜਨ ਭਗਤਾਂ ਦਰ ਦਵਾਰਾ, ਮੰਗਣਹਾਰਾ ਆਪਣਾ ਫੇਰਾ ਆਪੇ ਪਾਈਆ। ਊਚਾਂ ਨੀਚਾਂ ਵਿਚ ਨਾ ਸੰਗਣਹਾਰਾ, ਗ਼ਰੀਬ ਨਿਮਾਣਿਆ ਵੇਖ ਵਖਾਈਆ। ਚਿੱਟੇ ਅਸਵ ਤੰਗ ਕਸਣਹਾਰਾ, ਸ਼ਾਹ ਸਵਾਰਾ ਵਡ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੈਰਾਂ ਹੇਠ ਝੱਸਨਹਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਹਿਰਦੇ ਅੰਦਰ ਮੰਦਰ ਬਹਿ ਬਹਿ ਹੱਸਣ ਵਾਲਾ, ਸਾਚਾ ਸਗਨ ਮਨਾਈਆ। ਤੀਰ ਨਿਰਾਲਾ ਕਸਣ ਵਾਲਾ, ਏਕਾ ਚਿੱਲਾ ਨਾਮ ਉਠਾਈਆ। ਜੁਗ ਜੁਗ ਆਪਣਾ ਰਾਹ ਦੱਸਣਹਾਰਾ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਹਰ ਘਟ ਹਰਿ ਹਰਿ ਵਸਣ ਵਾਲਾ, ਹਰਿ ਹਰਿ ਬੈਠਾ ਸਰਬ ਭੁਲਾਈਆ। ਦੋ ਜਹਾਨਾਂ ਦਰਗਹਿ ਸਾਚੀ ਸੁਨਣ ਵਾਲਾ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ ਸਤਿਜੁਗ ਤ੍ਰੇਤਾ ਦੁਆਪਰ ਆਪਣੇ ਅੰਕ ਸਮਾਈਆ। ਤ੍ਰੈ ਤ੍ਰੈ ਜੁਗ ਅੰਗ ਸਮਾ, ਅੰਗੀਕਾਰ ਅਖਵਾਇਆ। ਚੌਥਾ ਚੌਥਾ ਮਾਤ ਧਰਾ, ਘਰ ਚੌਥੇ ਵੇਖ ਵਖਾਇਆ। ਕੂੜ ਕੁੜਿਆਰਾ ਨਾਲ ਰਲਾ, ਲੋਕਮਾਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਕਰਮ ਕਮਾਇਆ। ਕਲਜੁਗ ਕੂੜਾ ਜਗਤ ਬਲਵਾਨ, ਆਪ ਆਪਣਾ ਵੇਖ ਵਖਾਇੰਦਾ। ਆਪਣਾ ਫੜ ਹੱਥ ਨਿਸ਼ਾਨ, ਚਾਰੋਂ ਕੁੰਟ ਫਿਰਾਇੰਦਾ। ਕਿਸੇ ਦਰ ਨਾ ਦਿਸੇ ਕੋਇ ਗਿਆਨ, ਧਿਆਨੀ ਧਿਆਨ ਨਾ ਕੋਇ ਜਣਾਇੰਦਾ। ਅੰਦਰ ਮੰਦਰ ਨਾ ਕੋਇ ਧੁਨਕਾਨ, ਸਾਚਾ ਰਾਗ ਨਾ ਕੋਈ ਸੁਣਾਇੰਦਾ। ਦਿਵਸ ਰੈਣ ਪੀਣ ਖਾਣ, ਆਤਮ ਤ੍ਰਿਖ ਨਾ ਕੋਇ ਬੁਝਾਇੰਦਾ। ਨਾਦ ਸੰਖ ਸਰਬ ਵਜਾਇਣ, ਆਤਮ ਨਾਦ ਨਾ ਕੋਇ ਵਜਾਇੰਦਾ। ਜਗਤ ਚਲਾਈ ਸਰਬ ਦੁਕਾਨ, ਨਾਮ ਧਨ ਨਾ ਕੋਇ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਵੇਸਾ ਧਾਰੀ ਭੇਖ ਵਟਾਇੰਦਾ। ਭੇਖ ਵਟੰਤਾ ਆਦਿ ਪੁਰਖ ਅਬਿਨਾਸ਼ਾ, ਕਲਜੁਗ ਰੂਪ ਵਟਾਇਆ। ਨੌ ਸੱਤ ਵੇਖੇ ਨੌ ਨੌ ਤਮਾਸ਼ਾ, ਨੌ ਨੌ ਰੰਗ ਰੰਗਾਇਆ। ਸਤਿ ਸਤਿ ਕਰੇ ਭੋਗ ਬਿਲਾਸਾ, ਭਵ ਸਾਗਰ ਇਕ ਵਖਾਇਆ। ਜੂਠ ਝੂਠ ਭਰਿਆ ਕਾਸਾ, ਜਗਤ ਪਿਆਲਾ ਹੱਥ ਫੜਾਇਆ। ਗੁਰਮੁਖ ਵਿਰਲਾ ਰਸਨਾ ਨਾਮ ਜਪੇ ਸਵਾਸ ਸਵਾਸਾ, ਜਿਸ ਜਨ ਆਪਣੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਲੇਖਾ ਲਿਖ, ਹਰਿ ਸਾਚਾ ਰਚਨ ਰਚਾਇੰਦਾ। ਆਪੇ ਪਾਵਣਹਾਰਾ ਭਿਖ, ਆਪੇ ਮੂਲ ਚੁਕਾਇੰਦਾ। ਜਗਤ ਨੇਤਰ ਨਾ ਰਿਹਾ ਦਿਸ, ਗਿਆਨ ਨੇਤਰ ਬੰਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਜੋਤ ਜਗਾਇੰਦਾ। ਏਕਾ ਜੋਤ ਹਰਿ ਅਵੱਲੜੀ, ਏਕਾ ਕਲ ਵਰਤਾਈਆ। ਰਾਮ ਰਾਮਾ ਵੇਸ ਹਰੀ, ਹਰਿ ਕ੍ਰਿਸ਼ਨਾ ਰੂਪ ਵਟਾਈਆ। ਖੇਲੇ ਖੇਲ ਅਪਰ ਅਪਾਰ ਆਦਿ ਜੁਗਾਦਿ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਚੁਕਾਈਆ। ਕਲਜੁਗ ਅੰਤਮ ਲੇਖ ਚੁਕੌਣਾ, ਹਰਿ ਸਾਚਾ ਸਚ ਵਰਤਾਇੰਦਾ। ਨਾਮ ਸਤਿ ਸਤਿ ਵਰਤੌਣਾ, ਸਾਂਤਕ ਸਤਿ ਜਣਾਇੰਦਾ। ਜੂਠਾ ਝੂਠਾ ਭੇਖ ਮਟੌਣਾ, ਕੂੜੀ ਕਿਰਿਆ ਵੇਖ ਵਖਾਇੰਦਾ। ਊਚਾਂ ਨੀਚਾਂ ਅੰਗ ਲਗੌਣਾ, ਏਕਾ ਧਾਮ ਸੁਹਾਇੰਦਾ। ਵਰਨ ਬਰਨ ਇਕ ਕਰੌਣਾ, ਏਕਾ ਰਾਗ ਸੁਣਾਇੰਦਾ। ਰਾਜਾ ਰਾਣਾ ਤਖ਼ਤੋਂ ਲੌਹਣਾ, ਸ਼ਾਹ ਸੁਲਤਾਨ ਨਾ ਕੋਇ ਅਖਵਾਇੰਦਾ। ਮਾਇਆਧਾਰੀ ਖ਼ਾਕ ਮਿਲੌਣਾ, ਕਲਜੁਗ ਪੂਰਾ ਤੋਲ ਤੁਲਾਇੰਦਾ। ਗਊ ਗ਼ਰੀਬਾਂ ਗਲੇ ਲਗੌਣਾ, ਗੁਰ ਗੋਬਿੰਦ ਵੇਸ ਵਟਾਇੰਦਾ। ਨਾਨਕ ਤੋਲਾ ਇਕ ਬਣੌਣਾ, ਤੇਰਾਂ ਤੇਰਾਂ ਧਾਰ ਚਲਾਇੰਦਾ। ਰਾਮ ਰਾਮਾ ਹਰਿ ਨਜ਼ਰੀ ਆਉਣਾ, ਸੀਤਾ ਸੁਰਤੀ ਆਪ ਪਰਨਾਇੰਦਾ। ਕਾਹਨਾ ਕ੍ਰਿਸ਼ਨਾ ਨਾਮ ਵਖੌਣਾ, ਨਾਮ ਬੰਸਰੀ ਇਕ ਵਜਾਇੰਦਾ। ਸਾਚੀ ਸਖੀਆਂ ਨਾਚ ਕਰੌਣਾ, ਗੁਰਮੁਖ ਸਾਚੇ ਆਪ ਨਚਾਇੰਦਾ। ਐਨਲਹੱਕ ਨਾਅਰਾ ਲਾਉਣਾ, ਮੁਕਾਮੇ ਹੱਕ ਆਪ ਸਮਾਇੰਦਾ। ਸਤਿਗੁਰ ਨਾਨਕ ਨਿਰਗੁਣ ਰੂਪ ਜੋਤ ਜਗੌਣਾ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਖੰਡਾ ਹੱਥ ਉਠੌਣਾ, ਤਿਖੀ ਧਾਰ ਰਖਾਇੰਦਾ। ਗੋਬਿੰਦ ਸੂਰਾ ਨਾਲ ਰਲੌਣਾ, ਹਰਿ ਸਾਚੀ ਬਣਤ ਬਣਾਇੰਦਾ। ਚਾਰ ਯਾਰੀ ਵੇਖ ਵਖੌਣਾ, ਪੰਚਮ ਰੰਗ ਰੰਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪ ਉਠੌਣਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਪੰਡਤ ਪਾਂਧੇ ਭੇਵ ਖਲੌਣਾ, ਹਰਿ ਸਾਚਾ ਰਾਹ ਤਕਾਇੰਦਾ। ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਹਿਲੌਣਾ, ਏਕਾ ਹੁਕਮ ਜਣਾਇੰਦਾ। ਸਾਚੀ ਸਿਖਿਆ ਇਕ ਸਮਝੌਣਾ, ਸਿਖੀ ਸਿਖਿਆ ਵਿਚ ਟਿਕਾਇੰਦਾ। ਦਰ ਘਰ ਸਾਚਾ ਇਕ ਸੁਹੌਣਾ, ਸਾਚਾ ਤਾਲ ਰਖਾਇੰਦਾ। ਸ਼ਾਹ ਸੁਲਤਾਨਾ ਮੇਲ ਮਿਲੌਣਾ, ਰਾਜ ਰਾਜਾਨਾਂ ਵੇਸ ਵਟਾਇੰਦਾ। ਚਾਰ ਵਰਨ ਅਠਾਰਾਂ ਬਰਨਾਂ ਏਕਾ ਧਾਮ ਬਹੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪ੍ਰਭ ਕਾ ਹੁਕਮ ਨਾ ਕਿਸੇ ਮਿਟੌਣਾ, ਲਿਖਣਹਾਰਾ ਆਪ ਅਖਵਾਇੰਦਾ। ਸ਼ਬਦ ਡੰਕਾ ਇਕ ਵਜੌਣਾ, ਏਕਾ ਰਾਗ ਅਲਾਇੰਦਾ। ਬੀਸ ਬੀਸਾ ਹਰਿ ਅਖਵਾਉਣਾ, ਜਗਤ ਜਗਦੀਸਾ ਨਾਉਂ ਧਰਾਇੰਦਾ। ਬੰਸ ਬੰਸਾ ਲੇਖੇ ਲਾਉਣਾ, ਆਪ ਆਪਣਾ ਵੇਖ ਵਖਾਇੰਦਾ। ਇਕ ਇਕੀਸਾ ਖੇਲ ਖਲੌਣਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਸ਼ਬਦ ਹਦੀਸਾ ਇਕ ਪੜ੍ਹੌਣਾ, ਏਕਾ ਆਇਤ ਬਣਾਇੰਦਾ। ਵੇਦ ਕਤੇਬਾ ਰੰਗ ਰੰਗੌਣਾ, ਸ਼ਾਸਤਰ ਸਿਮਰਤ ਫੋਲ ਫੁਲਾਇੰਦਾ। ਸਭ ਤੋਂ ਬਾਹਰ ਆਪ ਅਖਵਾਉਣਾ, ਦਿਸ ਕਿਸੇ ਨਾ ਆਇੰਦਾ। ਅਕਾਲ ਮੂਰਤ ਨਜ਼ਰੀ ਆਉਣਾ, ਆਪ ਆਪਣਾ ਰੂਪ ਵਟਾਇੰਦਾ। ਜੂਨੀ ਰਹਿਤ ਖੇਲ ਖਿਲਾਉਣਾ, ਖੇਲਣਹਾਰ ਭੇਵ ਨਾ ਪਾਇੰਦਾ। ਨਾਮ ਸਤਿ ਸਤਿ ਵਰਤੌਣਾ, ਸਾਚੀ ਵਸਤ ਇਕ ਵਖਾਇੰਦਾ। ਕੱਖੋ ਕੱਖ ਹਰਿ ਲੱਖ ਬਣੌਣਾ, ਕਰੌੜੀ ਖ਼ਾਕ ਮਿਲਾਇੰਦਾ। ਜੋਗੀ ਜਤੀਏ ਹਠੀਏ ਤਪੀਏ ਵੇਖ ਵਖੌਣਾ, ਵੇਖਣਹਾਰਾ ਆਪ ਹੋ ਜਾਇੰਦਾ। ਗੰਗਾ ਗੋਦਾਵਰੀ ਅਠਸਠ ਤੀਰਥ ਜਲ ਜਲ ਧਾਰ ਆਪਣੇ ਵਿਚ ਟਿਕਾਉਣਾ, ਸਰ ਸਰੋਵਰ ਆਪ ਅਖਵਾਇੰਦਾ। ਤਿਲਕ ਰਾਜ ਜੋਗ ਹਰਿ ਸਾਚੇ ਇਕ ਬਣੌਣਾ, ਏਕਾ ਹੁਕਮ ਸੁਣਾਇੰਦਾ। ਸੱਤ ਰੰਗ ਨਿਸ਼ਾਨਾ ਆਪ ਚੜ੍ਹਾਉਣਾ, ਰਾਸ਼ਟਰਪਤ ਸੇਵਾ ਲਾਇੰਦਾ। ਭਰਮ ਭੁਲੇਖਾ ਸਰਬ ਕਢੌਣਾ, ਸੰਮਤ ਸੰਮਤੀ ਆਪ ਚਲਾਇੰਦਾ। ਹਰਿਜਨ ਸਾਚੇ ਮੇਲ ਮਿਲਾਉਣਾ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਵੰਡ ਵੰਡਾਇੰਦਾ। ਜੋ ਜਨ ਰਸਨਾ ਹਰਿ ਹਰਿ ਰਹੇ ਗਾਈ, ਹਰਿ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚਾ ਵੇਖ ਵਖਾਈਆ। ਆਪ ਉਤਾਰੇ ਅੰਤ ਕਿਨਾਰ, ਏਕਾ ਘਰ ਸੁਹਾਈਆ। ਸਤਿਜੁਗ ਸਾਚਾ ਕਰ ਤਿਆਰ, ਲੋਕਮਾਤ ਕਰੇ ਕੁੜਮਾਈਆ। ਦੇਵੇ ਵਸਤ ਇਕ ਅਪਾਰ, ਸਚ ਭੰਡਾਰ ਸ਼ਬਦ ਭਰਾਈਆ। ਸੋ ਪੁਰਖ ਨਿਰੰਜਣ ਆਪ ਕਰਤਾਰ, ਕਾਦਰ ਕਰਤਾ ਆਪ ਅਖਵਾਈਆ। ਹੰ ਬ੍ਰਹਮ ਇਕ ਵਿਚਾਰ, ਏਕਾ ਰੂਪ ਰਖਾਈਆ। ਓਅੰ ਸੋਹੰ ਸੋਇਮ ਰੂਪ ਨਿਰਾਕਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰ, ਸਤਿ ਪੁਰਖ ਵੱਡੀ ਵਡਿਆਈਆ।