Granth 08 Likhat 048: 17 Chet 2016 Bikarmi Gurmukh Singh de Ghar Pind Kalla Jila Amritsar

੧੭ ਚੇਤ ੨੦੧੬ ਬਿਕ੍ਰਮੀ ਗੁਰਮੁਖ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਡੂੰਘੇ ਵਹਿਣਾ ਜਗਤ ਖੁਭਿਆ, ਆਰ ਪਾਰ ਨਾ ਕੋਇ ਕਿਨਾਰ। ਜਗਤ ਵਿਕਾਰਾ ਕੰਡਾ ਚੁਭਿਆ, ਦਿਵਸ ਰੈਣ ਹਾਹਾਕਾਰ। ਹਿਰਸ ਹਵਾਸੀ ਜਾਏ ਡੁਬਿਆ, ਡੂੰਘੇ ਭਵਰ ਅੰਧਿਆਰ। ਸਤਿਗੁਰ ਪੂਰੇ ਆਪੇ ਲੱਭਿਆ, ਤਜ ਲੋਭ ਮੋਹ ਹੰਕਾਰ। ਸ਼ਬਦ ਡੋਰੀ ਸਾਚੀ ਬੱਧਿਆ, ਬੰਧਨ ਬੰਧ ਇਕ ਕਰਤਾਰ। ਜਗਤ ਜੰਜਾਲਾ ਤੋੜੇ ਝੂਠੇ ਧੰਦਿਆ, ਧਰਮ ਵਖਾਏ ਸੱਚੀ ਧਰਮਸਾਲ। ਪਾਰ ਕਰਾਏ ਮਦਿਰਾ ਮਾਸੀ ਗੰਦਿਆ, ਜੋ ਜਨ ਆਏ ਚਲ ਦਵਾਰ। ਇਕ ਸੁਣਾਏ ਸੁਹਾਗੀ ਛੰਦਿਆ, ਸੋਹੰ ਸ਼ਬਦ ਨਾਮ ਜੈਕਾਰ। ਦਿਸ ਨਾ ਆਏ ਆਤਮ ਅੰਧਿਆ, ਸਤਿਗੁਰ ਰੂਪ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਫੜ ਆਪੇ ਰਿਹਾ ਤਾਰ।