੧੫ ਸਾਵਣ ੨੦੧੬ ਬਿਕ੍ਰਮੀ ਰਾਮ ਸਿੰਘ ਦੇ ਘਰ ਦਇਆ ਹੋਈ ਫ਼ਿਰੋਜ਼ਪੁਰ ਛਾਉਣੀ
ਏਕਓਅੰਕਾਰਾ ਪੁਰਖ ਆਦਿ, ਅਬਿਨਾਸ਼ੀ ਕਰਤਾ ਹਰਿ ਰਘੁਰਾਈਆ। ਜਾਣੇ ਭੇਵ ਹਰਿ ਜੁਗਾਦਿ, ਮਧ ਆਪਣੇ ਹੱਥ ਰਖਾਈਆ। ਅਗੰਮ ਵਜਾਏ ਏਕਾ ਨਾਦ, ਏਕਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਨਿਰਗੁਣ ਹਰਿ ਹਰਿ ਨਿਰਾਕਾਰ, ਜੋਤ ਜੋਤ ਉਜਿਆਰਿਆ । ਇਕ ਇਕੱਲਾ ਕਰ ਪਸਾਰ, ਖੇਲੇ ਖੇਲ ਨਰ ਨਿਰੰਕਾਰਿਆ। ਆਪੇ ਜਾਣੇ ਆਪਣੀ ਧਾਰ, ਆਪ ਆਪਣੀ ਬਣਤ ਬਣਾ ਰਿਹਾ। ਆਪੇ ਕਰੇ ਆਪਣੀ ਕਾਰ, ਕਰਨੀ ਕਰਤਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾ ਰਿਹਾ। ਨਿਰਗੁਣ ਜੋਤ ਸੁੱਤੇ ਪਰਕਾਸ਼, ਹਰਿ ਆਪਣਾ ਆਪ ਕਰਾਇੰਦਾ। ਆਪੇ ਕਰਿਆ ਆਪਣਾ ਵਾਸ, ਆਪੇ ਵੇਖ ਵਖਾਇੰਦਾ। ਆਪੇ ਪਾਵੇ ਸਾਚੀ ਰਾਸ, ਆਪੇ ਹਰਿ ਸੁਹਾਇੰਦਾ। ਆਪੇ ਵਸੇ ਸਦਾ ਪਾਸ, ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਆਪ ਅਖਵਾਇੰਦਾ। ਹਰਿ ਹਰਿ ਹਰਿ ਅਤੀਤ, ਨਿਰਗੁਣ ਨੂਰੋ ਨੂਰ ਉਜਾਲਿਆ। ਆਦਿ ਜੁਗਾਦੀ ਠੰਡਾ ਸੀਤ, ਪਾਰਬ੍ਰਹਮ ਪੁਰਖ ਅਕਾਲਿਆ। ਆਪੇ ਜਾਣੇ ਆਪਣੀ ਰੀਤ, ਆਪਣਾ ਮਾਰਗ ਆਪ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾ ਲਿਆ। ਜੋਤੀ ਨੂਰ ਹਰਿ ਨਿਰੰਕਾਰ, ਏਕਾ ਏਕ ਓਅੰਕਾਰਿਆ। ਅਗੰਮ ਅਗੰਮੜਾ ਖੇਲ ਅਪਾਰ, ਅਗੰਮੜਾ ਧਾਮ ਸੁਹਾ ਰਿਹਾ। ਲੇਖਾ ਜਾਣੇ ਅਪਰ ਅਪਾਰ, ਭੇਵ ਅਭੇਦਾ ਆਪ ਖੁਲ੍ਹਾ ਲਿਆ। ਰੂਪ ਅਨੂਪ ਸਤਿ ਸਰੂਪ ਸਾਚੀ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾ ਲਿਆ। ਖੇਲਣਹਾਰਾ ਹਰਿ ਸਮਰਥ, ਆਪਣੀ ਖੇਲ ਖਲਾਇੰਦਾ। ਆਪੇ ਚੜ੍ਹਿਆ ਆਪਣੇ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਆਪੇ ਜਾਣੇ ਆਪਣੀ ਕਹਾਣੀ ਅਕੱਥ, ਕਥਨੀ ਕਥ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪੇ ਆਪ ਪ੍ਰਗਟਾਇੰਦਾ। ਆਪਣੀ ਇਛਿਆ ਆਪੇ ਕਰ, ਹਰਿ ਆਪੇ ਮਤਾ ਪਕਾਇੰਦਾ। ਆਪਣੀ ਸਿਖਿਆ ਆਪੇ ਪੜ੍ਹ, ਆਪੇ ਹੁਕਮ ਚਲਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਨਾਉਂ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇੰਦਾ। ਆਪਣੀ ਜੋਤੀ ਹਰਿ ਉਜਿਆਰ, ਨੂਰੋ ਨੂਰ ਸਮਾਇਆ। ਆਦਿ ਜੁਗਾਦੀ ਖ਼ਬਰਦਾਰ, ਏਕਓਅੰਕਾਰਾ ਇਕ ਅਖਵਾਇਆ। ਆਪੇ ਸੱਜਣ ਸੱਚਾ ਸਾਥੀ, ਸਗਲਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦੇਸ ਸੁਹਾਇਆ। ਦੇਸ ਸੁਹਾਏ ਹਰਿ ਹਰਿ ਰਾਏ, ਹਰਿ ਸਾਚੀ ਵਡ ਵਡਿਆਈਆ। ਆਪਣੀ ਰਚਨਾ ਆਪ ਰਚਾਏ, ਆਪੇ ਵੇਖ ਵਖਾਈਆ। ਆਪਣਾ ਮੰਦਰ ਆਪ ਬਣਾਏ, ਆਪੇ ਬੰਕ ਸੁਹਾਈਆ। ਚਾਰ ਦੀਵਾਰ ਨਾ ਕੋਇ ਵਖਾਏ, ਛੱਪਰ ਛੰਨ ਨਾ ਕੋਇ ਛੁਹਾਈਆ। ਦਰ ਦਰਵਾਜ਼ਾ ਨਾ ਕੋਇ ਲਗਾਏ, ਗ਼ਰੀਬ ਨਿਵਾਜ਼ਾ ਵਡ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਨਾ ਕੋਇ ਵਖਾਏ, ਭੇਵ ਅਭੇਦਾ ਭੇਵ ਛੁਪਾਈਆ। ਰਵ ਸਸ ਨਾ ਕੋਇ ਚਮਕਾਏ, ਮੰਡਲ ਮੰਡਪ ਨਾ ਕੋਇ ਵਖਾਈਆ। ਜ਼ਿਮੀ ਅਸਮਾਨ ਨਾ ਕੋਇ ਟਿਕਾਏ, ਨਾ ਕੋਈ ਥਾਨ ਸੁਹਾਈਆ। ਪੁਰਖ ਅਗੰਮੜਾ ਅਗੰਮੜੀ ਕਾਰ ਕਰਾਏ, ਭੇਵ ਕੋਇ ਨਾ ਪਾਈਆ। ਸਚਖੰਡ ਦੁਵਾਰਾ ਬੰਕ ਵਖਾਏ, ਆਪ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਸੁਹਾਈਆ। ਸਚਖੰਡ ਦੁਵਾਰਾ ਹਰਿ ਨਿਰੰਕਾਰਾ, ਏਕਓਅੰਕਾਰਾ ਆਪ ਬਣਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਜੋਤੀ ਨੂਰ ਕਰ ਉਜਿਆਰਾ, ਏਕਾ ਏਕ ਡਗਮਗਾਇੰਦਾ। ਰੂਪ ਅਨੂਪ ਸੱਚੀ ਸਰਕਾਰਾ, ਸਤਿ ਸਰੂਪ ਆਪ ਸਮਾਇੰਦਾ। ਸ਼ਾਹੋ ਭੂਪ ਰਾਜ ਰਾਜਾਨ ਖੇਲੇ ਖੇਲ ਸ਼ਾਹ ਦਾਰਾ, ਸਚ ਸੁਲਤਾਨ ਇਕ ਅਖਵਾਇੰਦਾ। ਨਿਰਗੁਣ ਆਸਣ ਸਚ ਸਿੰਘਾਸਣ ਖੇਲ ਅਪਾਰਾ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪਣਾ ਘਰ, ਘਰ ਸਾਚਾ ਆਪ ਉਪਾਇੰਦਾ। ਸਚਖੰਡ ਦੁਵਾਰਾ ਸੋਹੇ ਬੰਕ, ਹਰਿ ਸਾਚੇ ਆਪ ਉਪਾਇਆ। ਕੋਇ ਨਾ ਜਾਣੇ ਆਦਿ ਅੰਤ, ਆਦਿ ਅੰਤ ਆਪਣੇ ਹੱਥ ਰਖਾਇਆ। ਹਰਿ ਹਰਿ ਮਹਿਮਾ ਸਦ ਅਗਣਤ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਵਾਰਾ ਵੇਖ ਵਖਾਇਆ। ਸਚਖੰਡ ਦੁਵਾਰਾ ਹਰਿ ਨਿਰੰਕਾਰਾ, ਏਕਾ ਏਕ ਸੁਹਾਈਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਨਿਰੰਜਣ ਵਡ ਵਡਿਆਈਆ। ਦਰ ਦਰਬਾਰ ਪੁਰਖ ਕਰਤਾਰ ਜੋਤ ਉਜਿਆਰਾ, ਏਕਾ ਏਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਆਪੇ ਰਿਹਾ ਵੰਡਾਈਆ। ਸਚਖੰਡ ਦੁਵਾਰਾ ਸੋਭਾਵੰਤ, ਹਰਿ ਸੱਚੀ ਬਣਤ ਬਣਾਇੰਦਾ। ਆਪੇ ਬਣਿਆ ਨਾਰੀ ਕੰਤ, ਆਪੇ ਸਗਨ ਮਨਾਇੰਦਾ। ਆਪ ਬਣਾਏ ਆਪਣੀ ਬਣਤ, ਆਪੇ ਸਤਿ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਨਾਉਂ ਧਰਾਇੰਦਾ। ਧਰਿਆ ਨਾਉਂ ਨਰ ਨਿਰੰਕਾਰ, ਨਿਰਗੁਣ ਵਡ ਵਡਿਆਈਆ। ਜੋਤੀ ਜੋਤ ਜੋਤ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਹੋ ਜਾਈਆ। ਆਪਣੀ ਕਰਨੀ ਕਰ ਤਿਆਰ, ਏਕਾ ਕਿਰਨੀ ਕਿਰਨ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੀ ਝੋਲੀ ਆਪੇ ਪਾਈਆ। ਸਾਚੀ ਵਸਤ ਨਾਮ ਭੰਡਾਰਾ, ਹਰਿ ਹਰਿ ਝੋਲੀ ਪਾਇੰਦਾ। ਆਪੇ ਸਾਜਣ ਮੀਤ ਮੁਰਾਰਾ, ਆਪੇ ਸੰਗ ਨਿਭਾਇੰਦਾ। ਆਪੇ ਬਖ਼ਸ਼ੇ ਇਕ ਪਿਆਰਾ, ਆਪੇ ਵੇਖ ਵਖਾਇੰਦਾ। ਆਪੇ ਦੇਵੇ ਸਤਿ ਹੁਲਾਰਾ, ਸਤਿ ਸਤਿਵਾਦੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਚ ਘਰ, ਸਚਖੰਡ ਮਹੱਲਾ ਉਚ ਅਟੱਲਾ ਨਿਹਚਲ ਧਾਮ ਇਕ ਸੁਹਾਇੰਦਾ। ਸਚਖੰਡ ਦਵਾਰਾ ਥਿਰ ਦਰਬਾਰ, ਹਰਿ ਸਾਚੇ ਸਚ ਉਪੰਨਿਆ। ਪੁਰਖ ਅਬਿਨਾਸ਼ੀ ਨਿਰਾਕਾਰ, ਨਿਰਗੁਣ ਬੈਠਾ ਇਕ ਇਕੱਲਿਆ। ਜੋਤੀ ਬਾਤੀ ਕਰ ਉਜਿਆਰ, ਦਰ ਸਾਚਾ ਇਕ ਸੁਹੰਨਿਆ। ਕਮਲਾਪਾਤੀ ਖੇਲ ਅਪਾਰ, ਕਵਲ ਨੈਣ ਇਕ ਖੁਲੰਨਿਆ। ਸਾਚਾ ਸਾਥੀ ਬਣ ਕਰਤਾਰ, ਸਗਲਾ ਸੰਗ ਨਿਭੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਥਿਰ ਘਰ ਸਾਚਾ ਵੇਖ ਵਖੰਨਿਆ। ਘਰ ਵਿਚ ਘਰ ਬਣਤ ਬਣਾ, ਸਚਖੰਡ ਵੱਜੀ ਵਧਾਈਆ। ਸੱਚਖੰਡ ਅੰਦਰ ਥਿਰ ਘਰ ਬੈਠਾ ਡੇਰਾ ਲਾ, ਘਰ ਘਰ ਵਿਚ ਆਪ ਟਿਕਾਈਆ। ਜੋਤੀ ਨੂਰ ਜੋਤ ਜਗਾ, ਏਕਾ ਏਕ ਕਰੇ ਰੁਸ਼ਨਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬੇਪਰਵਾਹ, ਪੁਰਖ ਸੁਲਤਾਨ ਵੱਡੀ ਵਡਿਆਈਆ। ਦੂਸਰ ਕੋਈ ਦਿਸੇ ਨਾ, ਨਾ ਕੋਈ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਰਿਹਾ ਸੁਹਾਈਆ। ਘਰ ਵਿਚ ਮੰਦਰ ਕਰ ਤਿਆਰਾ, ਘਰ ਸਾਚਾ ਆਪ ਸੁਹਾਇੰਦਾ। ਆਪੇ ਵਸੇ ਸਚਖੰਡ ਦਵਾਰਾ, ਥਿਰ ਘਰ ਆਪੇ ਕੁੰਡਾ ਲਾਇੰਦਾ। ਆਪੇ ਸਾਜਣ ਮੀਤ ਮੁਰਾਰਾ, ਆਪੇ ਖੇਲ ਖਲਾਇੰਦਾ। ਆਪੇ ਵਰਤੇ ਆਪਣਾ ਵਰਤਾਰਾ, ਆਪਣੀ ਕਲ ਆਪ ਵਰਤਾਇੰਦਾ। ਆਪ ਸੁਹਾਏ ਬੰਕ ਦਵਾਰਾ, ਆਪੇ ਘਰ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਭੇਵ ਖੁਲ੍ਹਾਇੰਦਾ। ਸਚਖੰਡ ਅੰਦਰ ਥਿਰ ਦਰਬਾਰ, ਹਰਿ ਸਾਚੇ ਆਪ ਸੁਹਾਇਆ। ਇਕ ਇਕੱਲਾ ਕਰ ਪਸਾਰ, ਆਪੇ ਵੇਖ ਵਖਾਇਆ। ਨਿਰਗੁਣ ਦਾਤਾ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਰੁਸ਼ਨਾਇਆ। ਆਪਣੀ ਜੋਤੀ ਕਰ ਉਜਿਆਰ, ਆਪੇ ਖੇਲ ਖਲਾਇਆ। ਸਚ ਸਿਘਾਸਣ ਬੈਠ ਸੱਚੀ ਸਰਕਾਰ, ਸਾਚਾ ਹੁਕਮ ਆਪ ਸੁਣਾਇਆ। ਆਪੇ ਬਣਿਆ ਚੋਬਦਾਰ, ਆਪੇ ਨਿਉਂ ਨਿਉਂ ਸੀਸ ਝੁਕਾਇਆ। ਆਪੇ ਹੋਇਆ ਖ਼ਬਰਦਾਰ, ਆਪਣਾ ਹੁਕਮ ਆਪ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵੇਖੇ ਸਚਖੰਡ ਦਵਾਰ, ਥਿਰ ਘਰ ਸਾਚਾ ਆਪ ਸੁਹਾਇਆ। ਥਿਰ ਘਰ ਸਾਚਾ ਹਰਿ ਹਰਿ ਮੰਦਰ, ਹਰਿ ਹਰਿ ਆਪ ਉਪਜਾਇੰਦਾ। ਆਦਿ ਨਿਰੰਜਣ ਵੜਿਆ ਅੰਦਰ, ਆਦਿ ਪੁਰਖ ਖੇਲ ਖਲਾਇੰਦਾ। ਪਰਮ ਪੁਰਖ ਪ੍ਰਭ ਬਣਿਆ ਸੱਜਣ, ਪਾਰਬ੍ਰਹਮ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਸੋਭਾ ਪਾਇੰਦਾ। ਸਚਖੰਡ ਦਵਾਰੇ ਸਾਚਾ ਕੰਤ, ਨਿਰਗੁਣ ਨੂਰੋ ਨੂਰ ਸਮਾਈਆ। ਥਿਰ ਘਰ ਨਾਰੀ ਬਣੇ ਬਣਤ, ਆਪ ਆਪਣੀ ਰਚਨ ਰਚਾਈਆ। ਖੇਲੇ ਖੇਲ ਆਦਿ ਅੰਤ, ਅੰਤ ਆਦਿ ਵੱਡੀ ਵਡਿਆਈਆ। ਆਪੇ ਚਾੜ੍ਹੇ ਆਪਣਾ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਲਾਈਆ। ਸਚਖੰਡ ਦਵਾਰੇ ਹਰਿ ਨਿਰੰਕਾਰ, ਆਪਣੇ ਘਰ ਲਏ ਅੰਗੜਾਈਆ। ਨਿਰਗੁਣ ਦਾਤਾ ਹੋ ਤਿਆਰ, ਦਇਆਵਾਨ ਖੇਲ ਖਲਾਈਆ। ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਹੁਕਮ ਸੁਣਾਈਆ। ਸਗਨ ਮਨਾਏ ਪਹਿਲੀ ਵਾਰ, ਆਪ ਆਪਣੇ ਮੁਖ ਲਗਾਈਆ। ਆਪਣੇ ਸੀਸ ਕਰ ਸ਼ਿੰਗਾਰ, ਸਾਚਾ ਸਿਹਰਾ ਆਪ ਲਟਕਾਈਆ। ਹਰਿ ਜਗਦੀਸ਼ ਖੇਲ ਅਪਾਰ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕਾ ਏਕ ਸੁਹਾਈਆ। ਥਿਰ ਘਰ ਸਾਚੇ ਜੋਤੀ ਨਾਰੀ, ਆਪਣਾ ਆਪ ਸ਼ਿੰਗਾਰਿਆ। ਆਦਿ ਜੁਗਾਦਿ ਰਹੇ ਕਵਾਰੀ, ਨਾ ਕੋਈ ਕੰਤ ਮੇਲ ਮਿਲਾ ਲਿਆ। ਖੇਲੇ ਖੇਲ ਪੁਰਖ ਕਰਤਾਰੀ, ਕਰਤਾ ਪੁਰਖ ਖੇਲ ਖਿਲਾ ਲਿਆ। ਆਪ ਵਿਚੋਲ ਬਣਿਆ ਆਪਣੀ ਵਾਰੀ, ਆਪੇ ਮੇਲ ਮਿਲਾ ਲਿਆ। ਆਪੇ ਕਜਲਾ ਪਾਏ ਤਿਖੀ ਧਾਰੀ, ਆਪੇ ਨੈਣ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਵਿਖਾ ਲਿਆ। ਸਚਖੰਡ ਦਵਾਰੇ ਹਰਿ ਭਗਵੰਤ, ਆਪਣਾ ਜੋਬਨ ਵੇਖ ਵਖਾਈਆ। ਅਬਿਨਾਸ਼ੀ ਕਰਤਾ ਸਾਚਾ ਕੰਤ, ਘਰ ਸਾਚੇ ਸੋਭਾ ਪਾਈਆ। ਥਿਰ ਘਰ ਨਾਰੀ ਜੋਤ ਉਜਿਆਰੀ ਏਕਾ ਏਕ ਮਹਿਮਾ ਅਗਣਤ, ਲੇਖਾ ਲੇਖ ਨਾ ਲਿਖਿਆ ਜਾਈਆ। ਦਰ ਘਰ ਸਾਚੇ ਬਣੀ ਬਣਤ, ਹੋਈ ਸੱਚੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਵੇਖ ਵਖਾਈਆ। ਘਰ ਕੰਤ ਭਤਾਰਾ ਮੀਤਾ, ਸਚਖੰਡ ਦਵਾਰ ਸੁਹਾਇੰਦਾ। ਆਪ ਚਲਾਏ ਆਪਣੀ ਰੀਤਾ, ਆਪਣੇ ਮਾਰਗ ਲਾਇੰਦਾ। ਆਪਣਾ ਖੇਲ ਆਪੇ ਕੀਤਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਥਿਰ ਘਰ ਸਾਚੇ ਨਾਰ ਭਤਾਰੀ, ਆਪਣਾ ਵੇਸ ਵਟਾਈਆ। ਆਪਣੇ ਤਨ ਕਰ ਸ਼ਿੰਗਾਰੀ, ਆਪੇ ਸੋਭਾ ਪਾਈਆ। ਆਪਣਾ ਨੈਣ ਰਹੀ ਉਘਾੜੀ, ਆਪੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣੀ ਖੇਲ ਖਲਾਈਆ। ਥਿਰ ਘਰ ਸਾਚੇ ਨਾਰ ਸੁਹਾਗਣ, ਆਪਣਾ ਵੇਸ ਵਟਾਇਆ। ਹਰਿ ਜੋਤ ਹੋਈ ਇਕ ਵੈਰਾਗਣ, ਬਿਰਹੋ ਰੋਗ ਜਲਾਇਆ। ਨਾ ਕੋਈ ਦਿਸੇ ਲਾਗੀ ਲਾਗਣ, ਵਿਚੋਲਾ ਕੋਇ ਦਿਸ ਨਾ ਆਇਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪ ਆਪਣਾ ਸਾਜਿਆ ਸਾਜਣ, ਸਾਜਣਹਾਰ ਆਪ ਅਖਵਾਇਆ। ਸਚਖੰਡ ਦਵਾਰੇ ਉਠਿਆ ਰਾਜ ਰਾਜਨ, ਸ਼ਾਹੋ ਭੂਪ ਬਲ ਧਰਾਇਆ। ਆਪਣੇ ਚੜ੍ਹਿਆ ਅਸਵ ਤਾਜਨ, ਆਪਣਾ ਆਸਣ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇਆ। ਉਠਿਆ ਰਾਜਾ ਹਰਿ ਜਗਦੀਸ਼, ਸਚਖੰਡ ਵੱਜੀ ਵਧਾਈਆ। ਜੋਤੀ ਨਾਰੀ ਗੁੰਦਿਆ ਸੀਸ, ਥਿਰ ਘਰ ਬੈਠੀ ਰਾਹ ਤਕਾਈਆ। ਪੁਰਖ ਅਬਿਨਾਸ਼ੀ ਖੇਲੇ ਖੇਲ ਇਕ ਇਕੀਸ, ਅਕਲ ਕਲ ਅਖਵਾਈਆ। ਜੋਤੀ ਨਾਰੀ ਨਿਉਂ ਨਿਉਂ ਝੁਕਾਏ ਸੀਸ, ਪਰਣਵਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪੇ ਰਿਹਾ ਸਮਝਾਈਆ। ਜੋਤੀ ਨਾਰੀ ਸੀਸ ਗੁੰਦਾਇਆ, ਥਿਰ ਘਰ ਸੋਹੇ ਬੰਕ ਦਵਾਰਾ। ਪੁਰਖ ਅਬਿਨਾਸ਼ੀ ਉਠ ਕੇ ਆਇਆ, ਸਚਖੰਡ ਕਰੇ ਖੇਲ ਅਪਾਰਾ। ਆਪਣਾ ਮੇਲਾ ਆਪ ਮਿਲਾਇਆ, ਆਪ ਕਰਾਇਆ ਸਚ ਪਿਆਰਾ। ਆਪਣਾ ਪੱਲਾ ਆਪ ਫੜਾਇਆ, ਆਪੇ ਕਰੇ ਇਕ ਵਿਹਾਰਾ। ਆਪਣੇ ਅੰਗ ਆਪ ਲਗਾਇਆ। ਆਪੇ ਹੋਇਆ ਅੰਗੀਕਾਰਾ, ਆਪਣਾ ਧਾਮ ਆਪ ਸੁਹਾਇਆ। ਆਪ ਸੁਹਾਏ ਸਚ ਦਰਬਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੰਨ੍ਹੇ ਆਪਣੀ ਧਾਰਾ। ਕੰਤ ਭਤਾਰੀ ਹਰਿ ਹਰਿ ਰੂਪ, ਏਕਾ ਰੰਗ ਸਮਾਇਆ। ਏਕਾ ਨਾਰੀ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਸਚਖੰਡ ਦਵਾਰੇ ਗਿਆ ਤੁਠ, ਥਿਰ ਘਰ ਸਾਚੇ ਮੇਲ ਮਿਲਾਇਆ। ਆਪੇ ਅੰਮ੍ਰਿਤ ਵਾਰੇ ਆਪਣਾ ਘੁੱਟ, ਆਪੇ ਮੁਖ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਰਿਹਾ ਸੁਹਾਇਆ। ਘਰ ਮੰਦਰ ਹਰਿ ਸੁਹੰਜਣਾ, ਪਾਰਬ੍ਰਹਮ ਉਪਜਾਇੰਦਾ। ਖੇਲੇ ਖੇਲ ਆਦਿ ਨਿਰੰਜਣਾ, ਸਚਖੰਡ ਦਵਾਰਾ ਵੇਖ ਵਖਾਇੰਦਾ। ਥਿਰ ਘਰ ਮੇਲਾ ਸਾਚੇ ਸੱਜਣਾ, ਸਾਚੀ ਸਖੀ ਸੰਗ ਨਿਭਾਇੰਦਾ। ਏਕਾ ਪਾਇਆ ਸਾਚਾ ਅੰਜਣਾ, ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਡੇਰਾ ਲਾਇੰਦਾ। ਘਰ ਮਹੱਲ ਉਚ ਅਟਾਰੀ, ਹਰਿ ਸਾਚੇ ਆਪ ਸੁਹਾਈਆ। ਥਿਰ ਘਰ ਜੋਤ ਜਗੇ ਨਿਰੰਕਾਰੀ, ਨਿਰਗੁਣ ਆਪੇ ਰਿਹਾ ਜਗਾਈਆ। ਸਚਖੰਡ ਵਾਸੀ ਲੱਗੀ ਪਿਆਰੀ, ਅੰਤ ਅੰਤ ਪਰਨਾਈਆ। ਨਾਰੀ ਕੰਤ ਖੇਲ ਅਪਾਰੀ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚੇ ਹੋਏ ਸਹਾਈਆ। ਸਚਖੰਡ ਦੁਵਾਰਾ ਸਚ ਦਰਵਾਜ਼ਾ ਹਰਿ ਹਰਿ ਖੋਲ੍ਹ ਖੁਲ੍ਹਾਇਆ। ਥਿਰ ਘਰ ਮੰਦਰ ਬਹਿ ਬਹਿ ਮਾਰੇ ਵਾਜਾ, ਆਪ ਆਪਣਾ ਹੁਕਮ ਚਲਾਇਆ। ਸ਼ਾਹ ਸੁਲਤਾਨ ਵਡ ਰਾਜਨ ਰਾਜਾ, ਰਾਜ ਰਾਜਾਨਾ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਾਚੇ ਘਰ, ਘਰ ਸਾਚੇ ਵੇਸ ਵਟਾਇਆ। ਥਿਰ ਘਰ ਸਾਚਾ ਕਰ ਪਰਵਾਨ, ਪਰਮ ਪੁਰਖ ਖ਼ੁਸ਼ੀ ਮਨਾਇੰਦਾ। ਸਚਖੰਡ ਦਵਾਰਾ ਸੋਹੇ ਮਕਾਨ, ਦਰ ਮੰਦਰ ਇਕ ਸੁਹਾਇੰਦਾ। ਵੇਖਣਹਾਰ ਸ੍ਰੀ ਭਗਵਾਨ, ਏਕਓਅੰਕਾਰਾ ਇਕ ਅਖਵਾਇੰਦਾ। ਆਪੇ ਬਣਿਆ ਗੋਪੀ ਕਾਹਨ, ਆਪੇ ਨਾਚ ਕਰਾਇੰਦਾ। ਆਪਣੀ ਸਖੀ ਕਰ ਪਰਵਾਨ, ਆਪੇ ਸੇਜ ਹੰਢਾਇੰਦਾ। ਆਪੇ ਦੇਵਣਹਾਰਾ ਦਾਨ, ਆਪੇ ਝੋਲੀ ਪਾਇੰਦਾ। ਆਪ ਉਪਜਾਏ ਆਪਣਾ ਸਚ ਨਿਸ਼ਾਨ, ਆਪਣਾ ਸ਼ਬਦ ਆਪ ਉਪਜਾਇੰਦਾ। ਜੋਤੀ ਮਾਤਾ ਵੇਖੇ ਮਾਰ ਧਿਆਨ, ਪੁਰਖ ਅਕਾਲ ਪਿਤਾ ਅਖਵਾਇੰਦਾ। ਸਚਖੰਡ ਦਵਾਰਾ ਵੇਖ ਮਕਾਨ, ਥਿਰ ਘਰ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਸੁੱਤ ਦੁਲਾਰਾ ਕਰੇ ਪਿਆਰ, ਏਕਾ ਮੰਗ ਮੰਗਾਈਆ। ਥਿਰ ਘਰ ਰੋਵੇ ਜ਼ਾਰੋ ਜ਼ਾਰ, ਅੰਮੜੀ ਗਲੇ ਲਗਾਈਆ। ਕਵਣ ਪਿਤਾ ਮੇਰਾ ਮੀਤ ਮੁਰਾਰ, ਕਵਣ ਗੋਦ ਸੁਹਾਈਆ। ਜੋਤੀ ਮਾਤਾ ਹੋ ਉਜਿਆਰ, ਦੇ ਮਤ ਰਹੀ ਸਮਝਾਈਆ। ਸਚਖੰਡ ਦਵਾਰਾ ਵੇਖ ਖੋਲ੍ਹ ਕਿਵਾੜ, ਅਬਿਨਾਸ਼ੀ ਕਰਤਾ ਬੈਠਾ ਬੇਪਰਵਾਹੀਆ। ਏਕਾ ਕੰਤ ਸੁਹਾਗੀ ਲਾੜ, ਤੇਰਾ ਪਿਤਾ ਅਖਵਾਈਆ। ਸਾਚੀ ਘੋੜੀ ਦੇਵੇ ਚਾੜ੍ਹ, ਵਾਗ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਿਖਿਆ ਆਪ ਸਮਝਾਈਆ। ਸੁੱਤ ਦੁਲਾਰੇ ਚੜ੍ਹਿਆ ਚਾਅ, ਪਿਤਾ ਪੂਤ ਵੇਖ ਵਖਾਨਿਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਉਂਗਲੀ ਲਾਏ ਬਾਲ ਅੰਜਾਣਿਆ। ਨਿਰਗੁਣ ਦੇਵੇ ਠੰਡੀ ਛਾਂ, ਸਚਖੰਡ ਦਵਾਰਾ ਇਕ ਸੁਹਾਨਿਆ। ਜੋਤੀ ਮਾਤਾ ਸਦਕੇ ਘੋਲੀ ਵਾਰੀ ਜਾਂ, ਆਪ ਆਪਣਾ ਮੇਲ ਮਿਲਾ ਲਿਆ। ਥਿਰ ਘਰ ਵਖਾਇਆ ਸਾਚਾ ਥਾਂ, ਦਰ ਸਾਚਾ ਇਕ ਸੁਹਾ ਲਿਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਮਾਤ ਪਿਤ ਪੂਤ ਆਪ ਅਖਵਾ ਰਿਹਾ। ਆਪੇ ਮਾਤਾ ਆਪੇ ਪਿਤਾ, ਆਪੇ ਸੁੱਤ ਉਪਜਾਈਆ। ਆਪੇ ਕਰੇ ਸਾਚਾ ਹਿੱਤਾ, ਆਪੇ ਗੋਦ ਉਠਾਈਆ। ਆਪੇ ਰਕਤ ਬੂੰਦ ਨਿਤ ਨਵਿਤਾ, ਆਪੇ ਮੇਲ ਮਿਲਾਈਆ। ਆਪੇ ਅੰਮ੍ਰਿਤ ਸਾਚਾ ਸਿਤਾ, ਆਪੇ ਸਿੰਚ ਹਰਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਈਆ। ਸੁੱਤ ਦੁਲਾਰਾ ਉਠਿਆ, ਜੋਧਾ ਸੂਰਬੀਰ ਬਲਵਾਨ। ਪਿਤਾ ਪੂਤ ਉਪਰ ਏਕਾ ਤੁਠਿਆ, ਦੇਵੇ ਏਕਾ ਧੁਰ ਫ਼ਰਮਾਣ। ਹਰਿ ਕਾ ਸ਼ਬਦ ਤੀਰ ਨਿਰਾਲਾ ਛੁਟਿਆ, ਖੇਲੇ ਖੇਲ ਸ੍ਰੀ ਭਗਵਾਨ। ਆਪਣੇ ਅੰਦਰ ਆਪਣੇ ਮੰਦਰ ਆਪੇ ਫੁੱਟਿਆ, ਆਪੇ ਵੇਖੇ ਮਾਰ ਧਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੀ ਏਕਾ ਹਰਿ, ਥਿਰ ਘਰ ਸਾਚੇ ਬੈਠਾ ਲੁਕਿਆ। ਥਿਰ ਘਰ ਸਾਚਾ ਸਚ ਸਿੰਘਾਸਣ, ਸਾਚੀ ਸੇਜ ਸੁਹਾਈਆ। ਹਰਿ ਹਰਿ ਸੱਜਣ ਸ਼ਾਹੋ ਸ਼ਾਬਾਸ਼ਣ, ਸ਼ਹਿਨਸ਼ਾਹ ਬੇਪਰਵਾਹੀਆ। ਆਪੇ ਖੇਲੇ ਖੇਲ ਤਮਾਸ਼ਣ, ਆਪਣੀ ਰਚਨਾ ਵੇਖ ਵਖਾਈਆ। ਆਪਣੀ ਜੋਤ ਕਰੇ ਪਰਕਾਸ਼ਣ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਵਾਰਾ ਏਕਾ ਘਰ ਏਕਾ ਵੇਖ ਵਖਾਈਆ। ਸਚਖੰਡ ਦਵਾਰਾ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਥਿਰ ਘਰ ਵੇਖੇ ਆਪੇ ਲੰਘ, ਆਪਣਾ ਚਰਨ ਟਿਕਾਇੰਦਾ। ਸਚਖੰਡ ਦਵਾਰੇ ਸਚ ਪਲੰਘ, ਪਾਵਾ ਚੂਲ ਨਾ ਕੋਇ ਬਣਾਇੰਦਾ। ਥਿਰ ਘਰ ਵਜਾਏ ਇਕ ਮਰਦੰਗ, ਏਕਾ ਨਾਮ ਸਤਾਰ ਹਿਲਾਇੰਦਾ। ਸਚਖੰਡ ਦਵਾਰ ਸੂਰਾ ਸਰਬੰਗ, ਏਕਓਅੰਕਾਰਾ ਆਪ ਅਖਵਾਇੰਦਾ। ਥਿਰ ਘਰ ਵਾਸੀ ਮੰਗੇ ਮੰਗ, ਆਪਣੀ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇੰਦਾ। ਸਚਖੰਡ ਦਵਾਰੀ ਪਾਏ ਭਿਛਿਆ, ਹਰਿ ਵਡ ਵੱਡਾ ਮਿਹਰਵਾਨਿਆ। ਥਿਰ ਘਰ ਪੂਰੀ ਕਰੇ ਇਛਿਆ, ਖੇਲੇ ਖੇਲ ਸ੍ਰੀ ਭਗਵਾਨਿਆ। ਏਕਾ ਦੇਵੇ ਸਾਚੀ ਸਿਖਿਆ, ਸਤਿ ਸ਼ਬਦ ਕਰੇ ਪਰਧਾਨਿਆ। ਆਪਣਾ ਲੇਖ ਆਪ ਲਿਖਿਆ, ਨਾ ਕੋਈ ਦੂਸਰ ਹੋਰ ਨਿਸ਼ਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਸੁਲਤਾਨੀਆ। ਲੇਖਾ ਲਿਖਿਆ ਸਚਖੰਡ, ਹਰਿ ਸਾਚੀ ਖੇਲ ਖਲਾਈਆ। ਥਿਰ ਘਰ ਵੰਡੇ ਆਪਣੀ ਵੰਡ, ਆਪਣਾ ਹਿੱਸਾ ਪਾਈਆ। ਸੁੱਤ ਦੁਲਾਰਾ ਨੌਜਵਾਨ ਆਪ ਉਠਾਏ ਦਇਆ ਕਮਾਏ ਏਕਾ ਨਾਮ ਦੇਵੇ ਵੰਡ, ਖੇਲੇ ਖੇਲ ਸਬਾਈਆ। ਰਚਨ ਰਚਾਏ ਖੇਲ ਕਰਾਏ ਆਪ ਉਪਜਾਏ ਹਰਿ ਬ੍ਰਹਿਮੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਸਾਚਾ ਮੇਲ ਮਿਲਾਈਆ। ਨਿਰਗੁਣ ਅੰਦਰ ਨਿਰਗੁਣ ਵੜਿਆ, ਪਾਰਬ੍ਰਹਮ ਪੁਰਖ ਕਰਤਾਰਾ। ਨਿਰਗੁਣ ਮੰਦਰ ਨਿਰਗੁਣ ਚੜ੍ਹਿਆ, ਨਿਰਗੁਣ ਖੇਲੇ ਖੇਲ ਅਗੰਮ ਅਪਾਰਾ। ਨਿਰਗੁਣ ਲੜ ਨਿਰਗੁਣ ਫੜਿਆ, ਨਿਰਗੁਣ ਨਾਰੀ ਕੰਤ ਭਤਾਰਾ। ਨਿਰਗੁਣ ਨਿਰਗੁਣ ਲਾਏ ਜੜ੍ਹਿਆ, ਆਦਿ ਜੁਗਾਦੀ ਜੋਤ ਉਜਿਆਰਾ। ਨਿਰਗੁਣ ਅੱਖਰ ਨਿਰਗੁਣ ਪੜ੍ਹਿਆ, ਨਿਰਗੁਣ ਲੇਖ ਲਿਖਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਸਚਖੰਡ ਇਕ ਦਵਾਰਾ। ਸਚਖੰਡ ਦਵਾਰਾ ਨਿਰਗੁਣ ਧਾਰ, ਪਾਰਬ੍ਰਹਮ ਉਪਜਾਈਆ। ਥਿਰ ਘਰ ਜੋਤ ਨੂਰ ਉਜਿਆਰ, ਏਕਾ ਏਕ ਡਗਮਗਾਈਆ। ਸ਼ਬਦ ਅਨਾਦੀ ਧੁਨ ਜੈਕਾਰ, ਦਰ ਦਰਵਾਜ਼ੇ ਆਪ ਲਗਾਈਆ। ਦੋਹਾਂ ਵਿਚੋਲਾ ਬਣ ਕਰਤਾਰ, ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਈਆ। ਅਲੱਖ ਅਗੋਚਰ ਅਗੰਮ ਅਥਾਹ, ਆਦਿ ਜੁਗਾਦਿ ਸਮਾਇਆ। ਸਚਖੰਡ ਦਵਾਰਾ ਰਿਹਾ ਸੁਹਾ, ਥਿਰ ਘਰ ਆਸਣ ਲਾਇਆ। ਜੁਗਾ ਜੁਗੰਤਰ ਬਣ ਮਲਾਹ, ਆਪਣਾ ਬੇੜਾ ਆਪ ਚਲਾਇਆ, ਆਪਣਾ ਨਾਉਂ ਆਪ ਧਰਾ, ਆਪੇ ਰਿਹਾ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਵਖਾਇਆ। ਥਿਰ ਘਰ ਸਾਚਾ ਹਰਿ ਹਰਿ ਪੇਖਿਆ, ਹਰਿ ਮੰਦਰ ਨੂਰ ਅਪਾਰ । ਸਚਖੰਡ ਦੁਵਾਰਾ ਲੇਖ ਕਿਸੇ ਨਾ ਲਿਖਿਆ, ਨਾ ਕੋਈ ਪਾਵਣਹਾਰਾ ਸਾਰ। ਨੇਤਰ ਨੈਣ ਕਿਸੇ ਨਾ ਦਿਸਿਆ, ਦਿਸੇ ਧਾਮ ਅਟੱਲ ਉਚ ਮੁਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਆਪ ਵੰਡਾਏ ਆਪਣਾ ਹਿਸਿਆ। ਆਪਣਾ ਹਿੱਸਾ ਆਪੇ ਵੰਡ, ਆਪਣੀ ਰਚਨ ਰਚਾਈਆ। ਆਪੇ ਰਚਿਆ ਹਰਿ ਬ੍ਰਹਿਮੰਡ, ਲੋਆਂ ਪੁਰੀਆਂ ਆਪ ਉਪਾਈਆ। ਸ਼ਬਦ ਸਰੂਪੀ ਦਿਤੀ ਗੰਢ, ਸਤਿ ਸਤਿਵਾਦੀ ਡੋਰੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਈਆ। ਆਪਣੀ ਧਾਰ ਆਪ ਚਲਾ, ਆਪੇ ਵੇਸ ਵਟਾਇੰਦਾ। ਨਿਰਗੁਣ ਸਰਗੁਣ ਨਾਉਂ ਧਰਾ, ਵਿਸ਼ਨੂੰ ਮੁਖ ਸਲਾਹਿੰਦਾ। ਕਵਲ ਨਾਭੀ ਮੁਖ ਖੁਲ੍ਹਾ, ਸਾਚੇ ਤਨ ਟਿਕਾਇੰਦਾ। ਏਕਾ ਕਵਲਾ ਲਏ ਖਿਲਾ, ਪਾਰਬ੍ਰਹਮ ਬ੍ਰਹਮ ਰੂਪ ਵਟਾਇੰਦਾ। ਆਪੇ ਚਾਰੇ ਮੁਖ ਦਏ ਵਖਾ, ਏਕ ਰਾਗ ਸੁਣਾਇੰਦਾ। ਆਪਣੀ ਸੇਵਾ ਆਪ ਕਮਾ, ਸ਼ੰਕਰ ਨਾਉਂ ਧਰਾਇੰਦਾ। ਤਿੰਨਾਂ ਲੇਖਾ ਲਏ ਜਗਾ, ਤ੍ਰੈਗੁਣ ਸੰਗ ਨਿਭਾਇੰਦਾ। ਪੰਚਮ ਮੇਲਾ ਮੇਲ ਮਿਲਾ, ਲੱਖ ਚੁਰਾਸੀ ਵੇਸ ਵਟਾਇੰਦਾ। ਨਿਰਗੁਣ ਜੋਤੀ ਜੋਤ ਜਗਾ, ਆਪਣੀ ਧੀਰ ਧਰਾਇੰਦਾ। ਮਨ ਮਤ ਬੁੱਧ ਵਿਚ ਰਖਾ, ਆਪਣਾ ਅੰਗ ਕਟਾਇੰਦਾ। ਸ਼ਬਦ ਅਨਾਦੀ ਧੁਨ ਉਪਜਾ, ਅਨਹਦ ਰਾਗ ਸੁਣਾਇੰਦਾ। ਘਰ ਵਿਚ ਘਰ ਦਏ ਵਸਾ, ਸਾਚਾ ਬੰਕ ਸੁਹਾਇੰਦਾ। ਏਕਾ ਜੋਤੀ ਦਏ ਜਗਾ, ਜੋਤ ਨਿਰੰਜਣ ਡਗਮਗਾਇੰਦਾ। ਆਪਣਾ ਮੰਦਰ ਆਪ ਖੁਲ੍ਹਾ, ਆਪੇ ਵੇਖ ਵਖਾਇੰਦਾ। ਸਾਚੀ ਸੇਜਾ ਆਸਣ ਲਾ, ਆਪੇ ਸਗਨ ਮਨਾਇੰਦਾ। ਦਾਤਾ ਦਾਨੀ ਬੇਪਰਵਾਹ, ਭੇਵ ਕੋਇ ਨਾ ਪਾਇੰਦਾ। ਪੰਜ ਸ਼ੈਤਾਨ ਮੇਟ ਮਿਟਾ, ਪੰਚਮ ਸ਼ਬਦ ਅਲਾਇੰਦਾ। ਘਰ ਮੰਦਰ ਸਾਚਾ ਦਏ ਸੁਹਾ, ਸੋਭਾਵੰਤ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਵਾਰਾ ਹਰਿ ਨਿਰੰਕਾਰਾ ਲੋਕਮਾਤ ਆਪ ਸੁਹਾਇੰਦਾ। ਲੋਕਮਾਤ ਸਚ ਦੁਵਾਰਾ, ਕਾਇਆ ਕੰਚਨ ਗੜ੍ਹ ਸੁਹਾਈਆ। ਪੁਰਖ ਅਬਿਨਾਸ਼ੀ ਕਰ ਤਿਆਰਾ, ਆਪੇ ਵੇਖ ਵਖਾਈਆ। ਬ੍ਰਹਿਮੰਡ ਖੰਡ ਅੰਦਰ ਬਾਹਰਾ, ਜੀਓ ਪਿੰਡ ਵਸਾਈਆ। ਆਪੇ ਥਿਰ ਘਰ ਵੇਖੇ ਬੰਕ ਦਵਾਰਾ, ਸਚਖੰਡ ਆਪੇ ਸੋਭਾ ਪਾਈਆ। ਆਪੇ ਗੁਰਮੁਖ ਸੁਰਤੀ ਕਰੇ ਨਾਰ ਪਿਆਰਾ, ਸ਼ਬਦ ਸਾਚਾ ਕੰਤ ਬਣਾਈਆ। ਆਪੇ ਖੋਲ੍ਹੇ ਬੰਦ ਕਿਵਾੜਾ, ਆਪਣਾ ਤਾਕ ਆਪ ਖੁਲ੍ਹਾਈਆ। ਸਾਚੇ ਮੰਦਰ ਕਰੇ ਪਿਆਰਾ, ਆਪਣੀਆਂ ਭੁਜਾਂ ਆਪ ਉਠਾਈਆ। ਮੇਲ ਮਿਲਾਵਾ ਮੀਤ ਮੁਰਾਰਾ, ਘਰ ਸੱਜਣ ਸਾਚਾ ਮਾਹੀਆ। ਲੋਕਮਾਤ ਹਰਿ ਖੇਲ ਨਿਆਰਾ, ਆਦਿ ਜੁਗਾਦਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸੋਭਾ ਪਾਈਆ। ਸਚਖੰਡ ਦੁਵਾਰਾ ਵਸਿਆ, ਲੋਕਮਾਤ ਵੱਜੀ ਵਧਾਈਆ। ਜਨ ਭਗਤਾਂ ਮਾਰਗ ਏਕਾ ਦੱਸਿਆ, ਏਕਾ ਨਾਮ ਦ੍ਰਿੜਾਈਆ। ਨਿਰਗੁਣ ਧਾਰਾ ਅੰਦਰ ਵਸਿਆ, ਸਰਗੁਣ ਨੂਰ ਕਰੇ ਰੁਸ਼ਨਾਈਆ। ਕੋਟਨ ਕੋਟ ਕਰੇ ਪਰਕਾਸ਼ ਰਵ ਸਸਿਆ, ਅੰਧ ਅੰਧੇਰ ਮਿਟਾਈਆ। ਮਿਟੇ ਰੈਣ ਅੰਧੇਰੀ ਮੱਸਿਆ, ਗੁਰ ਸ਼ਬਦੀ ਚੰਦ ਚੜ੍ਹਾਈਆ। ਹਰਿ ਮੰਦਰ ਹਰਿ ਜੂ ਆਪੇ ਫਿਰੇ ਨੱਸਿਆ, ਕਾਇਆ ਬੰਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪਣੀ ਖੇਲ ਖਲਾਈਆ। ਜੁਗ ਕਰਤਾ ਹਰਿ ਕਰਨ ਜੋਗ, ਜਗਤ ਜੁਗਤ ਆਪਣੇ ਹੱਥ ਰਖਾਇੰਦਾ। ਆਪੇ ਰਸ ਰਸੀਆ ਭੋਗੇ ਭੋਗ, ਆਪਣੀ ਇਛਿਆ ਆਪੇ ਪੂਰ ਕਰਾਇੰਦਾ। ਆਪੇ ਜਾਣੇ ਆਪਣਾ ਜੋਗ, ਆਪਣਾ ਮਾਰਗ ਆਪੇ ਲਾਇੰਦਾ। ਆਪੇ ਮੇਲ ਵਿਛੋੜਾ ਕਰੇ ਸੰਜੋਗ, ਆਪੇ ਵਿਛੜੇ ਮੇਲ ਮਿਲਾਇੰਦਾ। ਆਪੇ ਕੱਟਣਹਾਰਾ ਹਉਮੇ ਰੋਗ, ਦੂਈ ਦਵੈਤੀ ਢੇਰੀ ਢਾਇੰਦਾ। ਆਪੇ ਦੇਵਣਹਾਰਾ ਸਾਚੀ ਚੋਗ, ਸੋਹੰ ਹੰਸਾ ਚੋਗ ਚੁਗਾਇੰਦਾ। ਆਪੇ ਦੇਵਣਹਾਰਾ ਦਰਸ ਅਮੋਘ, ਸਵਛ ਸਰੂਪੀ ਰੂਪ ਵਟਾਇੰਦਾ। ਆਪੇ ਵਸਣਹਾਰਾ ਤੀਨ ਲੋਕ, ਚੌਦਾਂ ਲੋਕਾਂ ਆਪ ਸੁਹਾਇੰਦਾ। ਆਪੇ ਗਾਵਣਹਾਰਾ ਸਚ ਸਲੋਕ, ਅੱਖਰ ਵੱਖਰ ਨਾਮ ਸੁਣਾਇੰਦਾ। ਆਪੇ ਦੇਵਣਹਾਰਾ ਮੋਖ, ਆਪੇ ਮੁਕਤੀ ਝੋਲੀ ਪਾਇੰਦਾ। ਆਪੇ ਲੱਖ ਚੁਰਾਸੀ ਦੇਵੇ ਝੋਕ, ਘੜਣ ਭੰਨਣਹਾਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤ, ਆਪਣਾ ਖੇਲ ਖਲਾਇੰਦਾ। ਖੇਲ ਖਿਲਾਵਣਹਾਰ ਪੁਰਖ ਅਗੰਮੜੋ, ਰੂਪ ਅਨੂਪ ਬਹੁ ਬਹੁ ਰੰਗੀਆ। ਹੱਡ ਮਾਸ ਨਾੜੀ ਨਾ ਦਿਸੇ ਚੰਮੜੋ, ਪੰਜ ਤੱਤ ਨਾ ਕੋਈ ਸੰਗੀਆ। ਨਾ ਕੋਈ ਪੱਲੇ ਪੈਸਾ ਧੇਲਾ ਦਮੜੀਓ, ਗੁਰਮੁਖਾਂ ਦਵਾਰਾ ਏਕਾ ਮੰਗੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰ, ਖੇਲੇ ਖੇਲ ਸੂਰਾ ਸਰਬੰਗੀਆ। ਸੂਰਾ ਸਰਬੰਗ ਪੁਰਖ ਸਮਰਥ, ਅਕੱਥ ਕਥਾ ਕਹਾਣੀਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਖੇਲ ਮਹਾਨੀਆ। ਆਪ ਨਿਭਾਏ ਆਪਣਾ ਸਾਥ, ਸਗਲਾ ਸੰਗ ਰਖਾਨੀਆ। ਆਪੇ ਜਾਣੇ ਪੂਜਾ ਪਾਠ, ਆਪ ਉਪਜਾਏ ਆਪਣੀ ਬਾਣੀਆ। ਆਪੇ ਤੀਰਥ ਆਪੇ ਤਾਟ, ਅਠਸਠ ਆਪੇ ਵੇਸ ਵਟਾਨੀਆ। ਆਪੇ ਜਾਣੇ ਆਪਣੇ ਘਾਟ, ਆਰ ਪਾਰ ਵੰਝ ਮੁਹਾਣੀਆ। ਆਪੇ ਵੇਖੇ ਆਪਣੇ ਹਾਟ, ਚੌਦਾਂ ਤਬਕਾਂ ਤਾਕ ਖੁਲ੍ਹਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਗੁਣ ਨਿਧਾਨੀਆ। ਗੁਣ ਨਿਧਾਨ ਹਰਿ ਭਗਵਾਨ, ਹਰਿ ਵਡਾ ਵਡ ਵਡਿਆਈਆ। ਸ਼ਾਹੋ ਭੂਪ ਸਚ ਸੁਲਤਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਵਾਪਰ ਭਗਤ ਲਏ ਪਛਾਣ, ਹਰਿਜਨ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤਮ ਹੋ ਪਰਧਾਨ, ਲੋਕਮਾਤ ਕਰੇ ਰੁਸ਼ਨਾਈਆ। ਵਿਸ਼ਨੂੰ ਮੀਤਾ ਚਤੁਰ ਸੁਜਾਣ, ਸਾਚਾ ਸੰਗ ਰਖਾਈਆ। ਭਗਵਨ ਜੋਤੀ ਨੂਰ ਮਹਾਨ, ਆਪ ਆਪਣੀ ਡਗਮਗਾਈਆ। ਬ੍ਰਹਮੇ ਦੇਵੇ ਧੁਰ ਫ਼ਰਮਾਣ, ਵੇਲਾ ਅੰਤਮ ਆਈਆ। ਸ਼ਿਵ ਸ਼ੰਕਰ ਉਠ ਬਾਲ ਨਿਧਾਨ, ਹਰਿ ਸਾਚਾ ਆਪ ਜਗਾਈਆ। ਕਰੋੜ ਤੇਤੀਸਾ ਕਰ ਪਛਾਣ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੁਰਪਤ ਇੰਦ ਵੇਖੇ ਮਾਰ ਧਿਆਨ, ਚਾਰੋਂ ਕੁੰਟ ਅੰਧੇਰਾ ਛਾਈਆ। ਖੇਲੇ ਖੇਲ ਪੁਰਖ ਸੁਲਤਾਨ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਲੋਆਂ ਪੁਰੀਆਂ ਦਏ ਹੁਲਾਰਾ, ਹਰਿ ਹਰਿ ਵੱਡੀ ਵਡਿਆਈਆ। ਕਲਜੁਗ ਅੰਤਮ ਵੇਖ ਕਿਨਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੋਕਮਾਤ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਅਪਰ ਅਪਾਰਾ, ਚਾਰੇ ਕੁੰਟਾਂ ਰਿਹਾ ਵਜਾਈਆ। ਗੁਰਮੁਖਾਂ ਕਰੇ ਖ਼ਬਰਦਾਰਾ, ਮਨਮੁਖ ਗੂੜ੍ਹੀ ਨੀਂਦ ਸਵਾਈਆ। ਆਪੇ ਗੁਰਸਿਖ ਤੇਰੇ ਦਰ ਦੇਵੇ ਪਹਿਰਾ, ਦਿਵਸ ਰੈਣ ਸੇਵ ਕਮਾਈਆ। ਤੇਰਾ ਮੰਦਰ ਲੱਗੇ ਪਿਆਰਾ, ਹਰਿ ਮੰਦਰ ਨਾਉਂ ਧਰਾਈਆ। ਡੂੰਘੀ ਕੰਦਰ ਖੇਲ ਅਪਾਰਾ, ਹਰਿ ਸਾਚਾ ਵੇਖ ਵਖਾਈਆ। ਤੁੜਾਇਆ ਜੰਦਰ ਬਜ਼ਰ ਕਿਵਾੜਾ, ਆਪ ਆਪਣਾ ਕੁੰਡਾ ਲਾਹੀਆ। ਧੰਨ ਸੁਭਾਗ ਸਤਾਰਾਂ ਹਾੜਾ, ਸੰਮਤ ਸੋਲਾਂ ਵੱਜੀ ਵਧਾਈਆ। ਜਨ ਭਗਤਾਂ ਬਖ਼ਸ਼ਿਆ ਇਕ ਪਿਆਰਾ, ਚਰਨ ਸਰਨ ਸੱਚੀ ਸਰਨਾਈਆ। ਦੂਸਰ ਦਿਸੇ ਨਾ ਕੋਇ ਦਵਾਰਾ, ਨਾ ਕੋਈ ਬੰਕ ਸੁਹਾਈਆ। ਨਿਰਗੁਣ ਦੀਪ ਜੋਤ ਉਜਿਆਰਾ, ਪੁਰਖ ਅਬਿਨਾਸ਼ੀ ਡਗਮਗਾਈਆ। ਮੇਟਣਹਾਰਾ ਅੰਧ ਅੰਧਿਆਰਾ, ਰੈਣ ਅੰਧੇਰੀ ਰਿਹਾ ਗਵਾਈਆ। ਮੁਖ ਸ਼ਰਮਾਇਣ ਰਵ ਸਸ ਸਤਾਰਾ, ਗੁਰਸਿਖ ਤੇਰਾ ਦਰਸ਼ਨ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰਾ, ਦੋਏ ਨਿਉਂ ਨਿਉਂ ਸੀਸ ਝੁਕਾਈਆ। ਚਾਰ ਵੇਦ ਨਾ ਪਾਏ ਸਾਰਾ, ਪੁਰਾਨ ਅਠਾਰਾਂ ਕੋਇ ਨਾ ਗਾਈਆ। ਸ਼ਾਸਤਰ ਸਿਮਰਤ ਨਾ ਮਾਰੇ ਨਾਅਰਾ, ਨਾਨਾ ਰੂਪ ਨਾ ਕੋਇ ਦਰਸਾਈਆ। ਗੀਤਾ ਗਿਆਨ ਕਰ ਉਜਿਆਰਾ, ਏਕਾ ਭਗਤ ਦਏ ਵਡਿਆਈਆ। ਏਕਾ ਰਾਮ ਰਾਮ ਨਿਆਰਾ, ਸ਼ਾਹ ਭਬੀਖ਼ਣ ਗਲੇ ਲਗਾਈਆ। ਐਨਲਹੱਕ ਏਕਾ ਨਾਅਰਾ, ਮੁਕਾਮੇ ਹੱਕ ਰਿਹਾ ਵਖਾਈਆ। ਨਾਨਕ ਨਿਰਗੁਣ ਬਣ ਵਰਤਾਰਾ, ਨਾਮ ਸਤਿ ਰਿਹਾ ਵਰਤਾਈਆ। ਗੁਰੂ ਅਰਜਨ ਬਣ ਲਿਖਾਰਾ, ਅਗਾਧ ਬੋਧ ਲਿਖਾਈਆ। ਗੁਰ ਗੋਬਿੰਦ ਸੁੱਤ ਦੁਲਾਰਾ, ਪੁਰਖ ਅਕਾਲ ਏਕਾ ਪਿਤਾ ਮਾਈਆ। ਪਾਰਬ੍ਰਹਮ ਪ੍ਰਭ ਦਏ ਹੁਲਾਰਾ, ਆਪਣੀ ਬੂਝ ਬੁਝਾਈਆ। ਕਲਜੁਗ ਕੂੜਾ ਕੂੜ ਕੁੜਿਆਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਸਾਕ ਸੈਣ ਨਾ ਕੋਇ ਅਖਵਾਈਆ। ਧੀਆਂ ਭੈਣਾਂ ਕਰਨ ਵਣਜ ਵਣਜਾਰਾ, ਭੈਣ ਭਾਈ ਨਾ ਕੋਇ ਅਖਵਾਈਆ। ਨਾਰੀ ਕੰਤ ਨਾ ਕੋਇ ਪਿਆਰਾ, ਨਾਰ ਦੁਹਾਗਣ ਸਰਬ ਲੋਕਾਈਆ। ਮਿਲਿਆ ਮੇਲ ਨਾ ਕੰਤ ਕਰਤਾਰਾ, ਸੁਰਤ ਸਵਾਣੀ ਰਹੀ ਕੁਰਲਾਈਆ। ਸਾਧਾਂ ਸੰਤਾਂ ਆਏ ਹਾਰਾ, ਧੀਆਂ ਭੈਣਾਂ ਰਹੇ ਤਕਾਈਆ। ਨਾ ਕੋਈ ਮੰਦਰ ਗੁਰੂਦਵਾਰਾ, ਠੱਗ ਚੋਰ ਬੈਠੇ ਆਸਣ ਲਾਈਆ। ਏਕਾ ਭੁੱਲਿਆ ਨਾਮ ਕਰਤਾਰਾ, ਹਰਿ ਕਾ ਨਾਉਂ ਨਾ ਕੋਇ ਧਿਆਈਆ। ਕਾਮ ਕਰੋਧ ਲੋਭ ਮੋਹ ਹੋਇਆ ਹਲਕਾਰਾ, ਆਸਾ ਤ੍ਰਿਸ਼ਨਾ ਰਹੀ ਜਲਾਈਆ। ਨਾਤਾ ਤੁੱਟਾ ਗਿਰਵਰ ਗਿਰਧਾਰਾ, ਗਿਰਿਆਜ਼ਾਰੀ ਨਾ ਕੋਇ ਕਰਾਈਆ । ਜੂਠ ਝੂਠ ਕਰ ਪਿਆਰਾ, ਭੇਖ ਪਖੰਡਾ ਰਿਹਾ ਵਖਾਈਆ। ਕਲਜੁਗ ਜੋਧਾ ਸੂਰ ਬਲੀ ਬਲਕਾਰਾ, ਆਪਣਾ ਬਲ ਧਰਾਈਆ। ਸੰਗ ਮੁਹੰਮਦ ਚਾਰ ਯਾਰ ਲਾਏ ਨਾਅਰਾ, ਅੱਲਾ ਰਾਣੀ ਨਾਲ ਰਲਾਈਆ। ਚੌਦਾਂ ਤਬਕਾਂ ਕਰੇ ਖ਼ਬਰਦਾਰਾ, ਸਦੀ ਚੌਦਵੀਂ ਦਏ ਦੁਹਾਈਆ। ਪੁਰਖ ਅਕਾਲ ਮੀਤ ਮੁਰਾਰਾ, ਗੁਰ ਗੋਬਿੰਦ ਰਿਹਾ ਸਮਝਾਈਆ। ਤੇਰਾ ਦਰ ਸੱਚਾ ਘਰ ਬਾਰਾ, ਥਿਰ ਘਰ ਮੇਲਾ ਸਹਿਜ ਸੁਭਾਈਆ। ਸਚਖੰਡ ਵਸੇ ਨਿਰੰਕਾਰਾ, ਨਿਰਗੁਣ ਆਪਣਾ ਨਾਉਂ ਰਖਾਈਆ। ਕਲਜੁਗ ਮੇਟੇ ਕੂੜ ਪਸਾਰਾ, ਵੇਲਾ ਅੰਤਮ ਆਪਣੇ ਹੱਥ ਰੱਖੇ ਵਡਿਆਈਆ। ਗੋਬਿੰਦ ਤੇਰਾ ਰੂਪ ਸ਼ਬਦੀ ਧਾਰਾ, ਸੰਬਲ ਨਗਰੀ ਡੇਰਾ ਲਾਈਆ। ਪੁਰਖ ਅਕਾਲ ਕੰਤ ਪਿਆਰਾ, ਘਰ ਸਾਚੇ ਲਏ ਪਰਨਾਈਆ। ਲੋਕਮਾਤ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ੁਵਾਰਾ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਚਾਰ ਵਰਨ ਵਖਾਏ ਇਕ ਦਵਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਜਣਾਈਆ। ਏਕਾ ਵਰਤੇ ਨਾਮ ਭੰਡਾਰਾ, ਹਰਿ ਸਾਚਾ ਆਪ ਵਰਤਾਈਆ। ਹਿੰਦੂ ਮੁਸਲਮ ਸਿਖ ਈਸਾਈ ਕਰੇ ਪਿਆਰਾ, ਆਪਣੀ ਗੋਦ ਉਠਾਈਆ। ਕਲਜੁਗ ਮੇਟੇ ਕੂੜ ਪਸਾਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਤਿਜੁਗ ਸਾਚਾ ਖੋਲ੍ਹ ਕਿਵਾੜਾ, ਲੋਕਮਾਤ ਨਾਉਂ ਧਰਾਈਆ। ਦੇਵੇ ਵਡਿਆਈ ਸਤਾਰਾਂ ਹਾੜਾ, ਸਤਿਜੁਗ ਸਾਚੀ ਨੀਂਹ ਰਖਾਈਆ। ਜ਼ਿਮੀਂ ਅਸਮਾਨਾਂ ਮੇਟੇ ਪਾੜਾ, ਭੇਵ ਅਭੇਦਾ ਭੇਵ ਛੁਪਾਈਆ। ਨੌ ਖੰਡ ਪ੍ਰਿਥਮੀ ਬਣਾਏ ਇਕ ਅਖਾੜਾ, ਸੱਤਾਂ ਦੀਪਾਂ ਰਿਹਾ ਜਗਾਈਆ। ਗੁਰਸਿਖ ਸੱਜਣ ਬਣਾਏ ਸਾਚਾ ਲਾੜਾ, ਸਿਰ ਸਿਹਰਾ ਏਕਾ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਨਾਰੀ ਕਰ ਪਿਆਰ, ਮੇਲ ਮਿਲਾਵਾ ਕੰਤ ਭਤਾਰ, ਗੁਣ ਫਲ ਦੇਵੇ ਅੰਮ੍ਰਿਤ ਚਾਰ, ਰਸ ਭਿੰਨਾ ਆਦਿ ਜੁਗਾਦੀ ਸਿਰਜਣਹਾਰ, ਤਿੰਨਾਂ ਲੋਕਾਂ ਵਸਿਆ ਬਾਹਰ, ਬੇਐਬ ਪਰਵਰਦਿਗਾਰ, ਥਿਰ ਘਰ ਮੇਲਾ ਸਾਚੇ ਯਾਰ, ਸਚਖੰਡ ਦਵਾਰਾ ਹਰਿ ਨਿਰੰਕਾਰਾ ਗੁਰਮੁਖ ਸੱਜਣ ਕਰ ਪਿਆਰਾ, ਆਪ ਆਪਣੀ ਗੋਦ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੂਪ ਏਕਓਅੰਕਾਰਾ, ਆਦਿ ਜੁਗਾਦੀ ਕਰ ਪਸਾਰਾ, ਜੁਗ ਜੁਗ ਲੋਕਮਾਤ ਲਏ ਅਵਤਾਰਾ, ਜਨ ਭਗਤਾਂ ਪਾਵੇ ਸਾਚੀ ਸਾਰਾ, ਲੱਖ ਚੁਰਾਸੀ ਪਾਰ ਕਿਨਾਰਾ, ਦਰਗਹਿ ਸਾਚੀ ਸਾਚਾ ਧਾਮ, ਮੇਲ ਮਿਲਿਆ ਏਕਾ ਰਾਮ, ਨਜ਼ਰੀ ਆਏ ਘਨੀਆ ਸ਼ਾਮ, ਨਾਨਕ ਗੋਬਿੰਦ ਇਕ ਪਰਨਾਮ, ਸਤਿਗੁਰ ਪੂਰਾ ਪਕੜੇ ਦਾਮ, ਏਥੇ ਓਥੇ ਦੋ ਜਹਾਨਾਂ, ਪੁਰਖ ਅਬਿਨਾਸ਼ੀ ਹਰਿ ਮਿਹਰਵਾਨਾ, ਜਨ ਭਗਤਾਂ ਸਾਚੇ ਸੰਤਾਂ ਆਪ ਆਪਣਾ ਮੇਲ ਮਿਲਾਈਆ। ਮਿਲਿਆ ਮੇਲਾ ਗੁਰ ਗੁਰ ਚੇਲਾ, ਹਰਿ ਹਰਿ ਰੰਗ ਰੰਗਾਇਆ। ਪੁਰਖ ਅਬਿਨਾਸ਼ੀ ਪਾਇਆ ਸੱਜਣ ਸੁਹੇਲਾ, ਦੂਸਰ ਦਰ ਨਾ ਮੰਗਣ ਜਾਇਆ। ਆਪੇ ਵਸੇ ਧਾਮ ਨਵੇਲਾ, ਗੁਰਮੁਖ ਸਾਜਣ ਆਪਣੇ ਘਰ ਬਹਾਇਆ। ਕਲਜੁਗ ਅੰਤਮ ਕਰਿਆ ਮੇਲਾ, ਵਿਛੜ ਕਦੇ ਨਾ ਜਾਇਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਦਿਸ ਕਿਸੇ ਨਾ ਆਇਆ। ਹਰਿਜਨ ਹਰਿਭਗਤ ਗੁਰਸਿਖ ਗੁਰਮੁਖ ਤੇਰੀ ਧਰਮ ਰਾਏ ਦੀ ਕੱਟੇ ਜੇਲਾ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਵਰ, ਜੋਤ ਨਿਰੰਜਣ ਚਾੜ੍ਹੇ ਤੇਲਾ, ਅੰਤਰ ਆਤਮ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਜੀਆ ਦਾਨ, ਜੀਆ ਦਾਤਾ ਪੁਰਖ ਬਿਧਾਤਾ ਮੇਟੇ ਰੈਣ ਅੰਧੇਰੀ ਰਾਤਾ, ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਚਰਨ ਕਵਲ ਬੰਧਾਏ ਸਾਚਾ ਨਾਤਾ, ਨਿਤ ਨਵਿਤ ਕਰ ਕਰ ਹਿੱਤ, ਆਪਣਾ ਦਰਸ ਦਿਖਾਇਆ। ਦਰਸ਼ਨ ਪੌਣਾ ਗਹਿਰ ਗੰਭੀਰ, ਹਰਿ ਸਤਿਗੁਰ ਵਡ ਵਡਿਆਈਆ। ਕਾਇਆ ਕਰੇ ਸਾਂਤ ਸਰੀਰ, ਸਤਿ ਸਤਿ ਸਤਿ ਰੂਪ ਦਰਸਾਈਆ। ਹਉਮੇ ਹੰਗਤਾ ਜੂਠੀ ਝੂਠੀ ਕੱਢੇ ਪੀੜ, ਅੰਮ੍ਰਿਤ ਆਤਮ ਸੀਰ ਪਿਆਈਆ। ਜਗਤ ਜੰਜਾਲਾ ਕੱਟ ਜ਼ੰਜੀਰ, ਨਾਮ ਡੋਰੀ ਤੰਦਨ ਤੰਦ ਬੰਧਾਈਆ। ਸ਼ਾਹ ਸੁਲਤਾਨ ਵਡ ਪੀਰਨ ਪੀਰ, ਦਸਤਗੀਰ ਸ਼ਾਹ ਹਕੀਰ ਏਕਾ ਰੰਗ ਰੰਗਾਈਆ। ਗੁਰਮੁਖਾਂ ਦੇਵੇ ਅੰਤਮ ਧੀਰ, ਵੇਲੇ ਅੰਤ ਕੰਤ ਭਗਵੰਤ ਹੋਏ ਸਹਾਈਆ। ਸਚਖੰਡ ਦੁਵਾਰੇ ਚੋਟੀ ਚਾੜ੍ਹੇ ਇਕ ਅਖ਼ੀਰ, ਥਿਰ ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚੇ ਦਰ ਬਹਾਈਆ। ਬੱਧਕ ਤੇਰਾ ਸੱਚਾ ਤੀਰ, ਚਰਨ ਕਵਲ ਸੀਸ ਝੁਕਾਈਆ। ਮੁਖ ਚੁੰਘੇ ਸਾਚਾ ਸੀਰ, ਕ੍ਰਿਸ਼ਨਾ ਰਿਹਾ ਚੁੰਘਾਈਆ। ਭਗਤੀ ਵਿਰੋਲੇ ਏਕਾ ਨੀਰ, ਅੰਤਰ ਆਤਮ ਭੀੜ ਕਢਾਈਆ। ਕੱਟਣਹਾਰਾ ਸਾਚੀ ਭੀੜ, ਸਾਖਯਾਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਤੇਰਾ ਤੀਰ ਤਿੱਖਾ ਮੁੱਖ, ਸਾਚਾ ਸੁੱਖ ਉਪਜਾਇੰਦਾ। ਚਰਨ ਸਰਨ ਮਿਟੇ ਦੁੱਖ, ਚਰਨ ਕਵਲ ਚਿਤ ਲਾਇੰਦਾ। ਜਗਤ ਤ੍ਰਿਸ਼ਨਾ ਮੇਟੇ ਭੁੱਖ, ਸਾਚਾ ਮੇਲ ਮਿਲਾਇੰਦਾ। ਚੌਥੇ ਜੁਗ ਚੁੱਕੇ ਆਪਣੀ ਕੁੱਖ, ਦੁਆਪਰ ਵੇਸ ਵਟਾਇੰਦਾ। ਪੁਰਖ ਅਬਿਨਾਸ਼ੀ ਨਾ ਮਾਣਸ ਨਾ ਦਿਸੇ ਮਨੁੱਖ, ਰੂਪ ਅਨੂਪ ਇਕ ਰਖਾਇੰਦਾ। ਆਪਣੇ ਮੰਦਰ ਆਪੇ ਬੈਠਾ ਲੁਕ, ਲੋਕਮਾਤ ਦਿਸ ਨਾ ਆਇੰਦਾ। ਹਰਿ ਸੱਜਣ ਸਾਚੇ ਵੇਖੇ ਝੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਰਿ, ਦਰ ਸਾਚੇ ਵੇਖ ਵਖਾਇੰਦਾ। ਚਰਨ ਤੀਰ ਤੀਰ ਨਿਰਾਲਾ, ਤਿੱਖੀ ਧਾਰ ਵਹਾਇੰਦਾ। ਮਿਲਿਆ ਮੇਲ ਹਰਿ ਗੋਪਾਲਾ, ਗੋਬਿੰਦ ਵੇਖ ਵਖਾਇੰਦਾ । ਨੇਤਰ ਨੈਣ ਨੀਰ ਸਾਚੀ ਮਾਲਾ, ਮਾਣਕ ਮੋਤੀ ਤਨ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣ ਪੂਰਬ ਝੋਲੀ ਪਾਇੰਦਾ। ਚਰਨ ਤੀਰ ਮਨ ਚਿਤ, ਭੌ ਭਗਤੀ ਲੇਖੇ ਲਾਈਆ। ਬੱਧਕ ਕਰਾਇਆ ਆਪ ਨਿਰਭੌ, ਨਿਰਵੈਰ ਆਪ ਅਖਵਾਈਆ। ਦੇ ਬਾਂਹ ਸਰਹਾਣੇ ਰਹਿਣਾ ਸੌਂ, ਸੁੱਖ ਸਹਿਜ ਸਹਿਜ ਸਹਿਜ ਇਕ ਵਖਾਈਆ। ਜੁਗ ਜੁਗ ਪਕੜਣਹਾਰਾ ਬਾਹੋਂ, ਆਪਣੇ ਗਲੇ ਲਏ ਲਗਾਈਆ। ਕਲਜੁਗ ਅੰਤਮ ਕਰੇ ਸਚ ਨਿਆਉਂ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਮਿਲਿਆ ਵਰ ਧੁਰ ਦਰਬਾਰ, ਬ੍ਰਹਮ ਦਇਆ ਕਮਾਈਆ। ਕਲਜੁਗ ਅੰਤਮ ਮੇਲਾ ਵਿਚ ਸੰਸਾਰ, ਸੰਸਾਰ ਸਾਗਰ ਵੇਖ ਵਖਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਖੇਲੇ ਖੇਲ ਹਰ ਘਟ ਥਾਈਂਆ। ਮਾਣਸ ਜਨਮ ਦਏ ਆਧਾਰ, ਭਗਤ ਭਗਤੀ ਭਗਵੰਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਭਗਤਨ ਮੀਤਾ ਆਦਿ ਨਿਰੰਜਣ, ਆਦਿ ਜੁਗਾਦਿ ਸਮਾਇਆ। ਪੁਰਖ ਅਬਿਨਾਸ਼ੀ ਸਾਚਾ ਸੱਜਣ, ਸਤਿਗੁਰ ਵੇਸ ਵਟਾਇਆ। ਜਨ ਭਗਤਾਂ ਆਇਆ ਪਰਦੇ ਕੱਜਣ, ਸੋਏ ਮਾਤ ਲਏ ਉਠਾਇਆ। ਧੁਰਦਰਗਾਹੀ ਸਾਚਾ ਸੱਜਣ, ਸਾਖਯਾਤ ਰੂਪ ਵਟਾਇਆ। ਚਰਨ ਧੂੜ ਕਰਾਏ ਮਜਨ, ਮਨ ਕਾ ਮਣਕਾ ਦਏ ਭੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਇਕ ਸੁਹਾਇਆ। ਸੋਹਿਆ ਦਰ ਘਰ ਬੰਕ ਦਵਾਰਾ, ਪਰਮ ਪੁਰਖ ਵੱਡੀ ਵਡਿਆਈਆ। ਬੱਧਕ ਤਾਰਿਆ ਦੂਜੀ ਵਾਰਾ, ਆਪ ਆਪਣਾ ਸੰਗ ਨਿਭਾਈਆ। ਸੋਹੰ ਸ਼ਬਦ ਭਰ ਭੰਡਾਰਾ, ਸੋਹੰ ਮੁੱਖੀ ਤੀਰ ਵਖਾਈਆ। ਮਿਲਿਆ ਮੇਲ ਮੀਤ ਮੁਰਾਰਾ, ਸੱਜਣ ਸਤਿਗੁਰ ਹਰਿ ਰਘੁਰਾਈਆ। ਅੰਤਮ ਉਤਰਿਆ ਪਾਰ ਕਿਨਾਰਾ, ਸਾਚਾ ਘਾਟ ਆਪ ਸੁਹਾਈਆ। ਰਾਮ ਰੂਪ ਰਾਮ ਨਿਰੰਕਾਰਾ, ਸਿੰਘ ਸਿੰਘ ਵੇਖ ਵਖਾਈਆ। ਨਾਦ ਕਿੰਗਰੀ ਮਰਦੰਗ ਵੱਜੇ ਸਤਾਰਾ, ਮਰਦੰਗਾ ਆਪਣੇ ਹੱਥ ਉਠਾਈਆ। ਸਤਿਗੁਰ ਪਾਇਆ ਏਕਓਅੰਕਾਰਾ, ਹਰਿ ਸੱਜਣ ਸਾਚਾ ਮਾਹੀਆ। ਬੰਸ ਸਰਬੰਸਾ ਏਕਾ ਤਾਰਾ, ਝੂਠਾ ਕੰਸਾ ਦਏ ਮਿਟਾਈਆ। ਰਾਵਣ ਤੋੜੇ ਲੰਕਾ ਗੜ੍ਹ ਹੰਕਾਰਾ, ਰਾਮ ਨਾਮ ਇਕ ਵਡਿਆਈਆ। ਕਲਜੁਗ ਅੰਤਮ ਖੇਲ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰ ਉਤਾਰਾ ਆਪ ਕਰਾਈਆ।
