Granth 08 Likhat 150: 2 Bhadron 2016 Bikarmi Jethuwal Darbar wich Dayea Hoyi

੨ ਭਾਦਰੋਂ ੨੦੧੬ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ

ਬੰਦੀ ਛੋੜ ਬੰਧਨ ਕੱਟ, ਏਕਾ ਬੰਧਨ ਨਾਮ ਪਾਈਆ। ਕਾਲੀ ਭੈਰੋਂ ਗੌਰਜਾ ਮਾਰੇ ਸੱਟ, ਸ਼ਬਦ ਡੰਡਾ ਹੱਥ ਉਠਾਈਆ। ਜਾਣੇ ਖੇਲ ਘਟ ਘਟ, ਘਟ ਘਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਿਤ ਪਾਪੀ ਪਾਪੀ ਪਤਿਤ ਆਪ ਤਰਾਈਆ। ਸਾਧ ਸੰਤ ਜਗਤ ਫ਼ਕੀਰ, ਬੰਧਨ ਬੰਧ ਬੰਧਾਇੰਦਾ। ਚਿੱਟੇ ਉਪਰ ਖਿੱਚ ਲਕੀਰ, ਕਾਲਾ ਦਾਗ਼ ਮਿਟਾਇੰਦਾ। ਬੰਨਣਹਾਰ ਬੇਤਾਲ ਬੀਰ, ਅਹਿਮਦ ਮੁਹੰਮਦ ਧੀਰ ਨਾ ਕੋਇ ਧਰਾਇੰਦਾ। ਭੌਂਦਾ ਦੀਆ ਖਲੰਤਾ ਵਹਾਏ ਨੀਰ, ਸਲਸਲਾ ਮੁਖ ਸ਼ਰਮਾਇੰਦਾ। ਪਿਛਲੀ ਕੱਟਣਹਾਰਾ ਭੀੜ, ਪਿਛਲਾ ਪੰਧ ਮੁਕਾਇੰਦਾ। ਅੱਗੇ ਤਨ ਬਸਤਰ ਪਹਿਨਾਏ ਸਾਚਾ ਚੀਰ, ਸਚ ਸ਼ਿੰਗਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖ ਮੇਟ ਮਿਟਾਇੰਦਾ। ਕਾਗ਼ਜ਼ ਕਲਮ ਲਿਖੇ ਦਵਾਤ, ਲਾਲ ਸ਼ਾਹੀ ਨਾਲ ਰਲਾਈਆ। ਆਪੇ ਵੇਖੇ ਮਾਰ ਝਾਤ, ਯਾ ਮੁਬੀਨ ਕਲਮਾ ਨੂਰ ਇਲਾਹੀਆ। ਜਗਤ ਫ਼ਕੀਰ ਨਾ ਪੁੱਛੇ ਕੋਈ ਵਾਤ, ਦੇਵੇ ਧੱਕਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੰਧਨ ਨਾਮ ਬੰਧਾਈਆ। ਬੰਧਨ ਨਾਮ ਬੰਨ੍ਹੇ ਮਨ, ਤਨ ਤੰਦੂਰ ਨਾ ਕੋਇ ਤਪਾਇਆ। ਝੂਠਾ ਠੀਕਰ ਦੇਵੇ ਭੰਨ, ਸਾਚਾ ਭਾਂਡਾ ਆਪ ਘੜਾਇਆ। ਵਿਚ ਰਖਾਏ ਅੰਮ੍ਰਿਤ ਜਲ, ਜਲ ਧਾਰਾ ਮੁਖ ਚੁਆਇਆ। ਕਾਇਆ ਲਗਾਏ ਸਾਚਾ ਫਲ, ਆਪ ਆਪਣੀ ਦਇਆ ਕਮਾਇਆ। ਪਵਣ ਪਵਣ ਸਿਰ ਜਾਏ ਟਲ, ਸਚ ਹੁਲਾਰਾ ਇਕ ਵਖਾਇਆ, ਪਾਵੇ ਸਾਰ ਜਲ ਥਲ, ਘਰ ਮੰਦਰ ਅੰਦਰ ਬਾਹਰ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਰਿਹਾ ਵੇਖ, ਚਰਨ ਚਵਰਾ ਸਾਚੇ ਕੇਸ, ਆਪ ਆਪਣਾ ਅੰਗ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਇਆ ਲੇਖਾ ਤਨ ਮਨ ਅੰਦਰ ਬਾਹਰ ਦੁੱਖ ਭੁੱਖ ਅਗਨੀ ਤੱਤ ਹੱਡ ਮਾਸ ਨਾੜੀ ਰੱਤ, ਆਪਣੇ ਲੇਖੇ ਲਏ ਲਗਾਈਆ।