੧੪ ਕੱਤਕ ੨੦੧੪ ਬਿਕ੍ਰਮੀ ਮਹਾਰਾਜਾ ਜੁਗਿੰਦਰ ਸੈਨ ਨੂੰ ਸ਼ਬਦ ਭੇਜਿਆ ਮੰਡੀ ਸ਼ਹਿਰ ਹਿਮਾਚਲ ਪ੍ਰਦੇਸ਼
ਨਿਹਕਲੰਕ ਕਲ ਜੋਤ ਜਗਾਈ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਰਿਹਾ ਜਗਾਈ, ਸ਼ਬਦ ਡੰਕਾ ਇਕ ਵਜਾਈਆ। ਆਦਿਨ ਅੰਤਾ ਇਕ ਰਘੁਰਾਈ, ਦਵਾਰ ਬੰਕਾ ਇਕ ਸੁਹਾਈ, ਸਕੇਤ ਮੰਡੀ ਚਰਨ ਛੁਹਾਈਆ। ਚੌਦਾਂ ਕੱਤਕ ਦਿਵਸ ਸੁਹਾਈ, ਵੀਹ ਸੌ ਚੌਦਾਂ ਬਿਕ੍ਰਮੀ ਨਾਲ ਰਲਾਈ, ਦੇਵੇ ਵਡ ਵੱਡੀ ਵਡਿਆਈਆ। ਵੀਹ ਸੌ ਸੌਲਾਂ ਹਾੜੀ ਪਏ ਦੁਹਾਈ, ਸਤਾਰਾਂ ਪ੍ਰਵਿਸ਼ਟੇ ਲੇਖ ਲਿਖਾਈਆ। ਵੀਹ ਸਦ ਸਤਾਰਾਂ ਕੋਈ ਦਿਸੇ ਨਾਹੀਂ, ਰਾਣੀਆਂ ਰਾਜਿਆਂ ਸੰਗ ਛੁਡਾਈਆ। ਵੀਹ ਸੌ ਅਠਾਰਾਂ ਕੋਈ ਨਾ ਪਾਰ ਕਰਾਏ ਫੜ ਫੜ ਬਾਹੀਂ, ਜਲ ਧਾਰਾ ਦਏ ਰੁੜ੍ਹਾਈਆ। ਗੁਰਮੁਖ ਸਾਚੇ ਪ੍ਰਭ ਚਰਨ ਧਿਆਨ ਇਕ ਰਖਾਈ, ਫੜ ਬੇੜਾ ਬੰਨੇ ਲਾਈਆ। ਹਾੜ ਸਤਾਰਾਂ ਸੰਮਤ ਅਠਾਰਾਂ ਵੀਹ ਸੌ ਵੇਖ ਵਖਾਈ, ਪ੍ਰਭ ਆਏ ਫੇਰਾ ਪਾਈਆ। ਤਿੰਨ ਹਜ਼ਾਰ ਸੰਗ ਸੰਗ ਵੇਖ ਵਖਾਈ, ਕਲਜੁਗ ਅੰਤਮ ਵਾਰ। ਲਿਖਿਆ ਲੇਖ ਭੁੱਲਣਾ ਨਾਹੀ, ਭੁੱਲ ਜਾਏ ਸੰਸਾਰ। ਬਿਨ ਹਰਿ ਚਰਨ ਦਵਾਰੇ ਮੁੱਲ ਪੈਣਾ ਨਾਹੀ, ਕੌਡੀ ਕੌਡੀ ਜਗਤ ਹੱਟ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਮਤ ਚੌਦਾਂ ਕਰੇ ਖ਼ਬਰਦਾਰ। ਛੱਡਿਆ ਰਾਜ ਤਾਜ ਲੱਥਾ ਸੀਸ, ਪ੍ਰਭ ਹੱਥ ਵਡਿਆਈਆ। ਏਕਾ ਸਾਜਨ ਹਰਿ ਸ਼ਾਹੋ ਸ਼ਬੀਸ, ਆਦਿ ਅੰਤ ਹੋਏ ਸਹਾਈਆ। ਮੁਸਲਿਮ ਸੁੰਨੀ ਲੇਖਾ ਚੁੱਕੇ ਵਿਚ ਉਨੀਸ, ਅੱਲਾ ਰਾਣੀ ਮੁਖ ਛੁਪਾਈਆ। ਬੀਸ ਬੀਸਾ ਹਰਿ ਜਗਦੀਸ, ਛਤਰ ਸੀਸ ਇਕ ਝੁਲਾਈਆ। ਨੌਂ ਖੰਡ ਪ੍ਰਿਥਮੀ ਪੜ੍ਹਾਏ ਇਕ ਹਦੀਸ, ਵੀਹ ਸੌ ਇਕੀ ਵੇਖ ਵਖਾਈਆ। ਸ੍ਰਿਸ਼ਟ ਸਬਾਈ ਜਾਏ ਪੀਸ, ਨਾ ਕੋਈ ਸਕੇ ਬਚਾਈਆ। ਨਾ ਕੋਈ ਗਾਏ ਰਾਗ ਛਤੀਸ, ਵੇਦ (ਪੁਰਾਨ) ਨਾ ਕੋਈ ਸਮਝਾਈਆ। ਈਸਾ ਮੂਸਾ ਖਾਲੀ ਖੀਸ, ਅੰਜੀਲ ਕੁਰਾਨ ਬੈਠੇ ਮੁਖ ਛੁਪਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਚਾਰ ਵਰਨ ਪੜ੍ਹਾਈ ਹਰਿ ਜਗਦੀਸ, ਆਪਣੀ ਆਪ ਕਰਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਜੈ ਜੈ ਜੈਕਾਰ, ਏਕਾ ਨਾਅਰਾ ਲਾਈਆ।