Granth 09 Likhat 064: 9 Chet 2017 Bikarmi Hajara Singh de Greh Babu Pur

੯ ਚੇਤ ੨੦੧੭ ਬਿਕ੍ਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਬਾਬੂ ਪੁਰ

ਹਸਤ ਕੀਟ ਵਸਿਆ, ਗੁਰ ਸਾਗਰ ਗਹਿਰ ਗੰਭੀਰ। ਹਰਿਜਨ ਵਿਰਲੇ ਮਾਰਗ ਦੱਸਿਆ, ਕਰ ਕਿਰਪਾ ਸ਼ਾਹ ਹਕੀਰ। ਹਰਿਜਨ ਹਿਰਦੇ ਅੰਦਰ ਵਸਿਆ, ਵਡ ਦਾਤਾ ਪੀਰਨ ਪੀਰ। ਬਾਣ ਨਿਰਾਲਾ ਏਕਾ ਕਸਿਆ, ਸ਼ਬਦੀ ਸ਼ਬਦ ਚਲਾਏ ਤੀਰ। ਘਰ ਮੰਦਰ ਫਿਰੇ ਨੱਸਿਆ, ਦੋ ਜਹਾਨਾਂ ਪੈਂਡਾ ਚੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੰਨਣਹਾਰਾ ਬੀੜ। ਬੰਨ੍ਹੇ ਬੀੜ ਗੁਰ ਕਰਤਾਰ, ਕਿਰਪਾਨਿਧ ਵਡ ਵਡਿਆਈਆ। ਭਵ ਜਲ ਸਾਗਰ ਕਰੇ ਪਾਰ, ਭੈ ਭਿਆਨਕ ਹੋਏ ਸਹਾਈਆ। ਜਲ ਥਲ ਮਹੀਅਲ ਪਾਏ ਸਾਰ, ਡੂੰਘਾ ਸਾਗਰ ਵੇਖ ਵਖਾਈਆ। ਏਕਾ ਨਈਆ ਕਰ ਤਿਆਰ, ਹਰਿਜਨ ਸਾਚੇ ਲਏ ਚੜ੍ਹਾਈਆ। ਪਾਰ ਕਰਾਏ ਪਾਰ ਕਿਨਾਰ, ਮੰਝਧਾਰ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਹਰਿ ਹਰਿ ਜਨ ਜਗ ਜੀਵਣ ਮੁਕਤ ਕਰਾਈਆ। ਕਾਲ ਫਾਂਸ ਕੱਟੇ ਜਮ ਕੰਕਰ, ਦੂਤੀ ਦੁਸ਼ਟ ਨੇੜ ਨਾ ਆਈਆ। ਹੋਏ ਸਹਾਈ ਵਿਚ ਭਿਅੰਕਰ, ਭੈ ਭਿਆਨਕ ਰੂਪ ਵਟਾਈਆ। ਲੇਖਾ ਜਾਣੇ ਏਕਾ ਅੰਕਰ, ਏਕਾ ਗੁਰ ਦਏ ਸਮਝਾਈਆ। ਪੂਜਾ ਚੁੱਕੀ ਗਨੇਸ਼ ਸ਼ੰਕਰ, ਸ਼ਿਵਦੁਆਲਾ ਮੱਠ ਇਕ ਵਖਾਈਆ। ਅਗਨ ਬੁਝਾਏ ਲੱਗੀ ਬਸੰਤਰ, ਸੀਤਲ ਧਾਰ ਵਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਭੁੱਲ ਰਹੇ ਨਾ ਰਾਈਆ। ਹਰਿਜਨ ਗਾਏ ਸੋਹੰ ਮੰਤਰ, ਮਨ ਮਤ ਬੁੱਧ ਲੇਖੇ ਲਾਈਆ। ਅੰਤ ਕਾਲ ਬਣਾਏ ਬਣਤਰ, ਜਮ ਤਰਾਸ ਨਾ ਕੋਈ ਵਖਾਈਆ। ਲੇਖਾ ਜਾਣੇ ਜੁਗਾ ਜੁਗੰਤਰ, ਜੁਗ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਕਰੇ ਸਵਤੰਤਰ, ਸੁਰਤ ਸ਼ਬਦ ਇਕ ਲਿਵ ਲਾਈਆ। ਅੰਧ ਅੰਧਿਆਰ ਹਰਿ ਕਾfਢਆ, ਕਰ ਕਿਰਪਾ ਹਰਿ ਰਾਏ। ਦੁੱਖ ਦਲਿਦਰ ਵਾfਢਆ, ਨਾਮ ਖੰਡਾ ਇਕ ਚਮਕਾਏ। ਚਰਨ ਦਵਾਰੇ ਲਡਾਏ ਲਾਡਿਆ, ਜਿਉਂ ਬਾਲਕ ਪਿਤਾ ਮਾਂਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਏ। ਹੱਥ ਰੱਖ ਸਮਰਥ ਕਰਤਾਰ, ਬਾਲ ਅਞਾਣੇ ਆਪ ਉਠਾਈਆ। ਦੇਵੇ ਵੱਥ ਅਪਰ ਅਪਾਰ, ਨਾਮ ਸ਼ਬਦ ਵਣਜ ਕਰਾਈਆ। ਮਿਲੇ ਵਡਿਆਈ ਵਿਚ ਸੰਸਾਰ, ਲਜਪਤ ਆਪਣੇ ਹੱਥ ਰਖਾਈਆ। ਘਰ ਮੰਦਰ ਹੋਏ ਉਜਿਆਰ, ਬੰਦ ਦਰਵਾਜਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਵਾਜ਼ਾ ਗ਼ਰੀਬ ਨਿਮਾਣੇ ਗਲੇ ਲਗਾਈਆ। ਨਿਮਾਣਿਆਂ ਮਾਣ ਹਰਿ ਨਿਰੰਕਾਰ, ਜੁਗ ਜੁਗ ਖੇਲ ਖਿਲਾਇੰਦਾ। ਫੜ ਫੜ ਬਾਹੋਂ ਜਾਏ ਤਾਰ, ਜਗਤ ਮਲਾਹ ਆਪ ਹੋ ਆਇੰਦਾ। ਏਥੇ ਓਥੇ ਕਰੇ ਪਿਆਰ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰ ਕੰਤ ਰੰਗ ਬਸੰਤ ਕਾਇਆ ਚੋਲੀ ਏਕਾ ਰੂਪ ਵਖਾਇੰਦਾ। ਦੀਨਾਂ ਨਾਥ ਦੀਨ ਹਰਿ ਠਾਕਰ, ਦੀਨ ਦਿਆਲ ਅਖਵਾਇਆ। ਨਿਰਮਲ ਕਰਮ ਕਰੇ ਉਜਾਗਰ, ਜੋ ਜਨ ਸਰਨਾਈ ਆਇਆ। ਸਾਚਾ ਨਾਮ ਰਤਨ ਰਤਨਾਗਰ, ਰੱਤੀ ਰੱਤ ਵਿਚ ਟਿਕਾਇਆ। ਵਣਜ ਕਰਾਏ ਇਕ ਸੁਦਾਗਰ, ਨਾਮ ਵਸਤ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਅਨਮੁਲੜਾ ਏਕਾ ਹੱਟ ਵਿਕਾਇਆ। ਲਾਲ ਅਨਮੁਲੜਾ ਗੁਰਮੁਖ ਸਿੱਖ, ਸਿੱਖੀ ਸਿਖਿਆ ਸਿੱਖ ਵੀਚਾਰਿਆ। ਸਾਚਾ ਲੇਖਾ ਆਪੇ ਦੇਵੇ ਲਿਖ, ਪਿਛਲਾ ਲੇਖਾ ਹੱਥੀਂ ਪਾੜਿਆ। ਨੇਤਰ ਨੈਣ ਆਏ ਦਿਸ, ਸਾਚਾ ਲੋਚਣ ਇਕ ਉਘਾੜਿਆ। ਜਗਤ ਮੇਟੇ ਲੱਗੀ ਤ੍ਰਿਖ, ਆਤਮ ਭਰੇ ਸਚ ਭੰਡਾਰਿਆ। ਜੋ ਜਨ ਮੰਗੇ ਏਕਾ ਭਿੱਖ, ਦੇਵਣਹਾਰ ਆਪ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾਂ ਨਾਥ ਦੀਨ ਹਰਿ, ਦਾਨਨ ਦਾਤਾ ਦਾਨੀ ਦਇਆ ਕਮਾ ਰਿਹਾ।