Granth 09 Likhat 082: 14 Chet 2017 Bikarmi Mahinder Singh de Ghar Pind Dayea Jila Gurdaspur

੧੪ ਚੇਤ ੨੦੧੭ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦਈਆ ਜ਼ਿਲਾ ਗੁਰਦਾਸ ਪੁਰ

ਦੀਨਾਂ ਨਾਥ ਦਰਦ ਦੁੱਖ ਭੰਜਣ, ਦੀਨ ਦਿਆਲ ਆਪ ਅਖਵਾਇੰਦਾ। ਗ਼ਰੀਬ ਨਿਮਾਣਿਆਂ ਸਾਚਾ ਸੱਜਣ, ਸਤਿਗੁਰ ਸਾਚਾ ਸੇਵ ਕਮਾਇੰਦਾ। ਕਲਜੁਗ ਅੰਤ ਕਰਾਏ ਏਕਾ ਮਜਨ, ਦੂਜਾ ਤਾਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਦੀਨਾ ਨਾਥ ਅਨਾਥਾਂ ਨਾਥ, ਸਗਲਾ ਸੰਗ ਰਖਾਈਆ। ਸਰਬ ਵਸਤ ਪ੍ਰਭ ਰੱਖੇ ਸਾਥ, ਜੁਗ ਜੁਗ ਆਪ ਵਰਤਾਈਆ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਬ ਜਨਮਾਂ ਵੇਖ ਵਖਾਈਆ। ਧਰਮ ਰਾਏ ਨਾ ਫੋਲੇ ਖਾਤ, ਖਾਤਾ ਵਹੀ ਨਾ ਕੋਇ ਵਖਾਈਆ। ਜਿਸ ਜਨ ਸੁਣਾਏ ਆਪਣੀ ਗਾਥ, ਸੋਹੰ ਢੋਲਾ ਏਕਾ ਗਾਈਆ। ਲੇਖ ਚੁਕਾਏ ਮਸਤਕ ਮਾਥ, ਬਿਧਨਾ ਲੇਖਾ ਦਏ ਮਿਟਾਈਆ। ਕਰੇ ਕਰਾਏ ਪੂਰਾ ਘਾਟ, ਨਾਮ ਭੰਡਾਰਾ ਇਕ ਵਰਤਾਈਆ। ਹਰਿ ਮੰਦਰ ਵਖਾਏ ਸਾਚ ਹਾਟ, ਚਰਨ ਦੁਆਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਦੀਨ ਦਿਆਲ ਦਇਆ ਕਮਾਈਆ। ਦੀਨਾ ਨਾਥ ਦਿਆਲ ਗੁਰ ਸਤਿਗੁਰ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਮੇਲ ਮਿਲਾਏ ਲਿਖਿਆ ਧੁਰ, ਧੁਰ ਮਸਤਕ ਵੇਖ ਵਖਾਇੰਦਾ। ਜਗਤ ਜੁਗਤ ਘਰ ਜਾਏ ਬੌਹੜ, ਆਪ ਆਪਣਾ ਭੇਵ ਖੁਲ੍ਹਾਇੰਦਾ। ਦਰਦੀਆਂ ਦਰਦ ਵੰਡਾਏ ਦੌੜ, ਦੁੱਖ ਦਲਿਦਰ ਮੇਟ ਮਿਟਾਇੰਦਾ। ਮਿੱਠਾ ਰਸ ਕਰੇ ਰੀਠਾ ਕੌੜ, ਅੰਮ੍ਰਿਤ ਫਲ ਆਪ ਪਕਾਇੰਦਾ। ਚਰਨ ਪ੍ਰੀਤੀ ਸਾਚੀ ਜੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾ ਬੰਧਪ ਨਾਮ ਧਰਾਇੰਦਾ। ਦੀਨਾ ਬੰਧਪ ਦਇਆਨਿਧ ਸਾਗਰ, ਗਹਿਰ ਗੰਭੀਰ ਸਮਾਇਆ। ਆਦਿ ਜੁਗਾਦੀ ਆਪੇ ਜਾਣੇ ਆਪਣੀ ਬਿਧ, ਪੁਰਖ ਬਿਧਾਤਾ ਭੇਵ ਨਾ ਰਾਇਆ। ਨਾਥ ਅਨਾਥਾਂ ਕਰੇ ਕਾਰਜ ਸਿਧ, ਸਾਚੀ ਆਸ ਝੋਲੀ ਪਾਇਆ। ਆਤਮ ਅੰਤਰ ਦੇਵੇ ਵਿਧ, ਤੀਰ ਨਿਰਾਲਾ ਬਾਣ ਚਲਾਇਆ। ਦਰ ਭਿਖਾਰ ਕਰਾਏ ਨਵ ਨਿਧ, ਨਿਉਂ ਨਿਉਂ ਬੈਠੀ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਨਿਭਾਇਆ। ਸਗਲਾ ਸੰਗ ਸਰਬ ਗੁਰ ਦੀਨਾ, ਗੁਰਮੁਖ ਆਪ ਰਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਭੀਨਾ, ਤਨ ਮਨ ਹਰਿਆ ਆਪ ਕਰਾਇੰਦਾ। ਲੇਖਾ ਚੁਕਾਏ ਤ੍ਰੈਗੁਣ ਤੀਨਾਂ, ਲੋਕ ਪਰਲੋਕ ਆਪ ਸੁਹਾਇੰਦਾ। ਤ੍ਰਿਖਾ ਮਿਟਾਏ ਜਿਉਂ ਜਲ ਮੀਨਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਦਿਵਸ ਰੈਣ ਠਾਂਡਾ ਸੀਨਾ, ਹਰਿ ਸ਼ਬਦੀ ਸ਼ਬਦ ਵਖਾਇੰਦਾ। ਧੁਨੀ ਵੱਜੇ ਅਗੰਮੀ ਬੀਨਾ, ਬਿਨੈ ਬੇਨੰਤੀ ਲੇਖੇ ਲਾਇੰਦਾ। ਆਪਣੇ ਹੱਥ ਰਖਾਏ ਮਰਨਾ ਜੀਣਾ, ਜੀਵਣ ਮੁਕਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਆਪ ਅਖਵਾਇੰਦਾ। ਦੀਨ ਦਿਆਲ ਸਰਬ ਸੁੱਖ ਦਾਤਾ, ਹਰਿਜਨ ਸਾਚੇ ਲਏ ਤਰਾਈਆ। ਨਾਮ ਚੜ੍ਹਾਏ ਸਾਚੇ ਰਾਥਾ, ਰੱਥ ਰਥਵਾਹੀ ਸੇਵ ਕਮਾਈਆ। ਏਕਾ ਅੱਖਰ ਕਰਾਏ ਪੂਜਾ ਪਾਠਾ, ਸੋਹੰ ਸ਼ਬਦ ਵਡ ਵਡਿਆਈਆ। ਕਰੇ ਕਰਾਏ ਪੂਰਾ ਘਾਟਾ, ਪਿਛਲਾ ਲੇਖਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਧਰਾਈਆ। ਸਿਰ ਰੱਖੇ ਹੱਥ ਕਰਤਾਰ, ਦੀਨ ਦੁਨੀ ਵੇਖ ਵਖਾਇੰਦਾ। ਸਮਰਥ ਪੁਰਖ ਖੇਲ ਅਪਾਰ, ਗੁਣ ਅਵਗੁਣੀ ਭੇਵ ਨਾ ਆਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਲੱਖ ਚੁਰਾਸੀ ਛਾਣੀ ਪੁਣੀ, ਗੁਰਮੁਖ ਸਾਚੇ ਬਾਹਰ ਕਢਾਇੰਦਾ। ਇਕ ਪੁਕਾਰ ਹਰਿ ਨਿਰੰਕਾਰ ਸੁਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਰੰਗ ਰੰਗਾਏ ਹਰਿ ਮਜੀਠ, ਕਾਇਆ ਚੋਲੀ ਅਪਰ ਅਪਾਰਿਆ। ਰਸਨਾ ਜਿਹਵਾ ਨਾਮ ਜਪਾਏ ਏਕਾ ਮੀਠ, ਗੁਣਵੰਤਾ ਵਡ ਭੰਡਾਰਿਆ। ਕਾਇਆ ਕਰੇ ਠੰਡੀ ਸੀਤ, ਸੀਤਲ ਧਾਰਾ ਮੁਖ ਚੁਆ ਰਿਹਾ। ਮਾਣਸ ਜਨਮ ਜਨ ਜਾਏ ਜੀਤ, ਜੋ ਜਨ ਸਤਿਗੁਰ ਪੂਰੇ ਨੇਤਰ ਦਰਸ਼ਨ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਪਤਿਤ ਪੁਨੀਤ, ਪਤਿਤ ਪੁਨੀਤ ਪਤਿਤ ਪਾਵਣ ਆਪਣਾ ਬਿਰਦ ਆਪ ਰਖਾ ਰਿਹਾ।