੮ ਜੇਠ ੨੦੧੭ ਬਿਕ੍ਰਮੀ ਲਛਮਣ ਸਿੰਘ ਦੇ ਘਰ ਪਿੰਡ ਧਿੰਗਾਲੀ ਜ਼ਿਲਾ ਜੰਮੂ
ਇਕ ਇਕੱਲਾ ਏਕੰਕਾਰਾ, ਅਕਲ ਕਲਾ ਵਰਤਾਈਆ। ਦੂਜਾ ਸਚਖੰਡ ਵਸੇ ਸਚ ਦੁਆਰਾ, ਲੋਆਂ ਪੁਰੀਆਂ ਬਣਤ ਬਣਾਈਆ। ਤੀਜੇ ਬ੍ਰਹਿਮੰਡ ਖੰਡ ਕਰ ਤਿਆਰਾ, ਰਵ ਸਸ ਸਤਾਰਾ ਆਪ ਚਮਕਾਈਆ। ਚੌਥੇ ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰਾ, ਆਪਣੀ ਰੱਤ ਤਤ ਬਣਾਈਆ। ਪੰਜਵੇਂ ਤ੍ਰੈਗੁਣ ਮਾਇਆ ਭਰ ਭੰਡਾਰਾ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਛੇਵੇਂ ਲੱਖ ਚੁਰਾਸੀ ਕਰ ਪਸਾਰਾ, ਖੇਲੇ ਖੇਲ ਬੇਪਰਵਾਹੀਆ। ਸਤਵੇਂ ਸ਼ਬਦ ਅਨਾਦੀ ਬੋਲ ਜੈਕਾਰਾ, ਘਰ ਘਰ ਵਿਚ ਜੋਤ ਜਗਾਈਆ । ਅੱਠਵੇਂ ਅੱਠਾਂ ਤੱਤਾਂ ਖੇਲ ਨਿਆਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਨਾਲ ਰਲਾਈਆ। ਨੌਵੇਂ ਨੌ ਦਰ ਖੋਲੇ ਵਿਚ ਸੰਸਾਰਾ, ਜਗਤ ਵਾਸਨਾ ਆਪ ਭਰਾਈਆ। ਦਸਵੇਂ ਨਿਰਗੁਣ ਜੋਤੀ ਕਰ ਉਜਿਆਰਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ । ਇਕ ਇਕੱਲਾ ਅਕਲ ਕਲ ਧਾਰ, ਦੂਜੀ ਕੁਦਰਤ ਵੇਖ ਵਖਾਇੰਦਾ। ਤੀਜੇ ਖੋਲ੍ਹੇ ਬੰਦ ਕਿਵਾੜ, ਚੌਥੇ ਪਦ ਆਸਣ ਲਾਇੰਦਾ। ਪੰਚਮ ਬੋਲ ਨਾਮ ਜੈਕਾਰ, ਛੇਵੇਂ ਛੱਪਰ ਛੰਨ ਸੁਹਾਇੰਦਾ। ਸਤਵੇਂ ਸਤਿ ਸਤਿਵਾਦੀ ਧਾਰ, ਅਠਵੇਂ ਆਪਣੀ ਗਣਤ ਗਣਾਇੰਦਾ। ਨੌਵੇਂ ਨੌ ਖੰਡ ਕਰ ਤਿਆਰ, ਦਸਵੇਂ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪ ਕਰ, ਰੂਪ ਅਨੂਪ ਆਪ ਦਰਸਾਇੰਦਾ। ਇਕ ਇਕੱਲਾ ਖੇਲ ਅਵੱਲਾ, ਹਰਿ ਸਾਚਾ ਸਚ ਕਰਾਈਆ। ਦੂਜੇ ਸਚਖੰਡ ਵਸਾਏ ਸਚ ਮਹੱਲਾ, ਉਚਾ ਟਿੱਲਾ ਆਸਣ ਲਾਈਆ। ਤੀਜੇ ਜੋਤੀ ਨੂਰ ਆਪੇ ਬੱਲਾ, ਆਦਿ ਨਿਰੰਜਣ ਕਰ ਰੁਸ਼ਨਾਈਆ। ਚੌਥੇ ਸਚ ਸੰਦੇਸ਼ ਏਕਾ ਘੱਲਾ, ਧੁਰ ਦੀ ਬਾਣੀ ਬਾਣ ਲਗਾਈਆ। ਪੰਜਵੇਂ ਪੰਜਾਂ ਤੱਤਾਂ ਆਪੇ ਰਲਾ, ਕਾਇਆ ਬੰਕ ਆਪ ਸੁਹਾਈਆ। ਛੇਵੇਂ ਕਰੇ ਆਪਣਾ ਹੱਲਾ, ਪੰਜ ਤਤ ਪੰਜ ਵਿਕਾਰ ਕਰੇ ਕੁੜਮਾਈਆ। ਸਤਵੇਂ ਸਤਿ ਸਤਿਵਾਦੀ ਫਲ ਲਗਾਏ ਏਕਾ ਡਾਲਾ, ਪਤ ਡਾਲ੍ਹੀ ਆਪ ਮਹਿਕਾਈਆ। ਅੱਠਵੇਂ ਖੇਲੇ ਅਵੱਲੜੀ ਚਾਲਾ, ਲੋਕਮਾਤ ਵੇਖ ਵਖਾਈਆ। ਨੌਵੇਂ ਨੌ ਦਰ ਵੇਖੇ ਜਗਤ ਜੰਜਾਲਾ, ਜੀਵ ਜੰਤ ਬੰਧਨ ਪਾਈਆ। ਦਸਵੇਂ ਖੇਲ ਪੁਰਖ ਅਕਾਲਾ, ਨਿਰਗੁਣ ਸਰਗੁਣ ਵਿਚ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਬੇਪਰਵਾਹੀਆ। ਇਕ ਇਕੱਲਾ ਖੇਲ ਨਿਆਰਾ, ਨਿਰਗੁਣ ਆਪਣਾ ਆਪ ਕਰਾਇੰਦਾ। ਦੂਜਾ ਭਰੇ ਸ਼ਬਦ ਭੰਡਾਰਾ, ਸਤਿ ਸਤਿਵਾਦੀ ਆਪ ਵਰਤਾਇੰਦਾ। ਤੀਜਾ ਜਾਣੇ ਆਰ ਪਾਰ ਕਿਨਾਰਾ, ਮੰਝਧਾਰਾ ਆਪਣੀ ਖੇਲ ਖਿਲਾਇੰਦਾ। ਚੌਥਾ ਲੇਖਾ ਲਿਖੇ ਪੁਰਖ ਨਾਰਾ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਪੰਚਮ ਏਥੇ ਓਥੇ ਦਏ ਸਹਾਰਾ, ਧੁਰ ਦਾ ਲੇਖਾ ਆਪਣੇ ਹੱਥ ਰਖਾਇੰਦਾ। ਛੇਵੇਂ ਸ਼ਾਸਤਰ ਸਿਮਰਤ ਵਸੇ ਬਾਹਰਾ, ਵੇਦ ਪੁਰਾਨ ਭੇਵ ਨਾ ਪਾਇੰਦਾ। ਸਤਵੇਂ ਸਤਿ ਸਤਿਵਾਦੀ ਨਾ ਪੁਰਖ ਨਾ ਦਿਸੇ ਨਾਰਾ, ਏਕਾ ਜੋਤੀ ਜੋਤ ਡਗਮਗਾਇੰਦਾ। ਅਠਵੇਂ ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਨਾਉਂ ਧਰਾਇੰਦਾ। ਨਾਵੇਂ ਨਾਦ ਵਜਾਏ ਊਚੀ ਕੂਕੇ ਕਰੇ ਪੁਕਾਰਾ, ਆਪ ਆਪਣਾ ਹੁਕਮ ਸੁਣਾਇੰਦਾ। ਦਸਵੇਂ ਦਰ ਮੰਦਰ ਸੋਹੇ ਸੱਚਾ ਘਰ ਬਾਰਾ, ਦੀਆ ਬਾਤੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਿਮਾ ਗਣਤ ਬੇਅੰਤ ਆਪ ਰਖਾਇੰਦਾ। ਇਕ ਇਕੱਲਾ ਆਦਿ ਜੁਗਾਦਿ, ਪੁਰਖ ਅਬਿਨਾਸ਼ੀ ਆਪ ਅਖਵਾਈਆ। ਦੂਜਾ ਵਜਾਏ ਸਾਚਾ ਨਾਦ, ਬ੍ਰਹਿਮੰਡ ਖੰਡ ਆਪ ਸੁਣਾਈਆ। ਤੀਜੇ ਸ਼ਬਦ ਚਲਾਏ ਬੋਧ ਅਗਾਧ, ਲਿਖਣ ਪੜ੍ਹਣ ਵਿਚ ਨਾ ਆਈਆ। ਚੌਥੇ ਘਰ ਰਹੇ ਵਿਸਮਾਦ, ਬਿਸਮਿਲ ਆਪਣਾ ਰੂਪ ਵਟਾਈਆ। ਪੰਚਮ ਲੇਖਾ ਜਾਣੇ ਸੰਤ ਸਾਧ, ਘਰ ਮੰਦਰ ਖੋਜ ਖੁਜਾਈਆ। ਛੇਵੇਂ ਗੁਰਮੁਖ ਸਾਚੇ ਲਏ ਲਾਧ, ਲੋਕਮਾਤ ਵੇਖ ਵਖਾਈਆ। ਸਤਵੇਂ ਸਤਿ ਪੁਰਖ ਨਿਰੰਜਣ ਮੇਟੇ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਅਠਵੇਂ ਅੱਠਾਂ ਤੱਤਾਂ ਮਿਟੇ ਜਗਤ ਵਿਵਾਦ, ਕੂੜੀ ਵਿਖ ਰਹਿਣ ਨਾ ਪਾਈਆ। ਨੌਵੇਂ ਨੌ ਦਰ ਤਜੇ ਰਸ ਸਵਾਦ, ਫੀਕਾ ਰਸ ਨਾ ਕੋਇ ਵਖਾਈਆ। ਦਸਵੇਂ ਘਰ ਮੇਲ ਮਿਲਾਵਾ ਮੋਹਣ ਮਾਧਵ ਮਾਧ, ਆਪ ਆਪਣਾ ਮੇਲ ਮਿਲਾਈਆ। ਇਕ ਇਕੱਲਾ ਸੂਰਾ ਸਰਬੰਗ, ਸਰਬ ਕਲਾ ਭਰਪੂਰਿਆ। ਦੂਜਾ ਆਸਣ ਲਾਏ ਸਚ ਪਲੰਘ, ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂੂਰਿਆ। ਤੀਜੇ ਆਪਣੇ ਅੰਦਰ ਆਪ ਲੰਘ, ਆਪੇ ਚਾੜ੍ਹੇ ਸਤਿ ਸਰੂਰਿਆ। ਚੌਥੇ ਘਰ ਵਜਾਏ ਸਤਿ ਮਰਦੰਗ, ਜੋਤ ਜਗਾਏ ਨੂਰੋ ਨੂਰਿਆ। ਪੰਚਮ ਪੰਜ ਤਤ ਵੇਖੇ ਕਾਇਆ ਵੰਗ, ਲੇਖਾ ਚੁੱਕੇ ਨੇੜ ਦੂਰਿਆ। ਛੇਵੇਂ ਸੁਣਾਏ ਸੁਹਾਗੀ ਛੰਦ, ਅਨਹਦ ਵੱਜੇ ਸਾਚੀ ਤੂਰਿਆ । ਸਤਵੇਂ ਮੇਟੇ ਅੰਧੇਰੀ ਅੰਧ, ਨਾਤਾ ਤੁੱਟੇ ਕੂੜੋ ਕੂੜਿਆ। ਅਠਵੇਂ ਅੱਠਾਂ ਤੱਤਾਂ ਮੁੱਕੇ ਪੰਧ, ਆਪੇ ਮੁਕਾਏ ਸ਼ਾਹ ਗ਼ਫ਼ੂਰਿਆ। ਨੌਵੇਂ ਨੌ ਚੰਦੀ ਚਾੜ੍ਹੇ ਏਕਾ ਚੰਦ, ਏਕਾ ਬਖ਼ਸ਼ੇ ਸਾਚੀ ਧੂੜਿਆ। ਦਸਮ ਦਵਾਰੀ ਵੇਖ ਵਖਾਏ ਹਰਿ ਬ੍ਰਹਿਮੰਡ, ਜੀਓ ਪਿੰਡ ਹਾਜ਼ਰ ਹਜ਼ੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਸਾ ਮਨਸਾ ਆਪੇ ਪੂਰਿਆ। ਇਕ ਇਕੱਲਾ ਸਚ ਸੁਲਤਾਨਾ, ਦਰ ਹਰਿ ਸਾਚੇ ਸੋਭਾ ਪਾਇੰਦਾ। ਦੂਜਾ ਤਖ਼ਤ ਸ੍ਰੀ ਭਗਵਾਨਾ, ਦਰਗਹਿ ਸਾਚੀ ਆਪ ਸੁਹਾਇੰਦਾ। ਤੀਜੇ ਝੁਲਾਏ ਸਚ ਨਿਸ਼ਾਨਾ, ਉਚ ਮਕਾਨਾ ਆਪ ਟਿਕਾਇੰਦਾ। ਚੌਥੇ ਬੰਨ੍ਹੇ ਸਗਨੀ ਗਾਨਾ, ਸਚਖੰਡ ਦਵਾਰੇ ਆਪਣਾ ਸਗਨ ਮਨਾਇੰਦਾ। ਪੰਚਮ ਤਾਜ ਇਕ ਮਹਾਨਾ, ਆਪ ਆਪਣੀ ਬਣਤ ਬਣਾਇੰਦਾ। ਛੇਵੇਂ ਬਣੇ ਸਾਚਾ ਕਾਹਨਾ, ਘਰ ਸਾਚੇ ਸੋਭਾ ਪਾਇੰਦਾ। ਸਤਵੇਂ ਮਰਦ ਮਰਦ ਮਰਦਾਨਾ, ਆਪ ਆਪਣਾ ਨਾਉਂ ਉਪਜਾਇੰਦਾ। ਅੱਠਵੇਂ ਉਠ ਉਠ ਵੇਖੇ ਦੋ ਜਹਾਨਾਂ, ਨੇਤਰ ਨੈਣਾਂ ਆਪ ਵਖਾਇੰਦਾ। ਨੌਵੇਂ ਨੌ ਦਰ ਕਰ ਪਰਵਾਨਾ, ਪਾਰਬ੍ਰਹਮ ਪ੍ਰਭ ਰੰਗ ਚੜ੍ਹਾਇੰਦਾ। ਦਸਵੇਂ ਛੁੱਟਾ ਪੀਣਾ ਖਾਣਾ, ਆਸਾ ਤ੍ਰਿਸ਼ਨਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਇਕ ਇਕੱਲਾ ਖੇਲ ਬ੍ਰਹਿਮੰਡ, ਪਾਰਬ੍ਰਹਮ ਆਪ ਕਰਾਈਆ। ਦੂਜੀ ਵੰਡੇ ਸਾਚੀ ਵੰਡ, ਪੁਰੀਆਂ ਲੋਆਂ ਵੇਖ ਵਖਾਈਆ। ਤੀਜੇ ਢਾਹੇ ਆਪਣੀ ਕੰਧ, ਆਪਣਾ ਪਰਦਾ ਦਏ ਚੁਕਾਈਆ। ਚੌਥੇ ਵਖਾਏ ਪਰਮਾਨੰਦ, ਪਰਮ ਪੁਰਖ ਬੇਪਰਵਾਹੀਆ। ਪੰਚਮ ਮਿਟਾਏ ਅੰਧੇਰਾ ਅੰਧ, ਨਿਰਗੁਣ ਬਾਤੀ ਕਮਲਾਪਾਤੀ ਕਰ ਰੁਸ਼ਨਾਈਆ। ਛੇਵੇਂ ਦਰਸਾਏ ਨਿਜਾਨੰਦ, ਨਿਜ ਘਰ ਬੈਠਾ ਤਾੜੀ ਲਾਈਆ। ਸਤਵੇਂ ਜਗਤ ਜੰਜਾਲਾ ਤੋੜੇ ਫੰਦ, ਬੰਦੀ ਛੋੜ ਆਪ ਅਖਵਾਈਆ। ਅੱਠਵੇਂ ਆਪੇ ਦੇਵੇ ਆਪਣੀ ਗੰਢ, ਸਾਚੀ ਗੰਢ ਨਾਮ ਪਵਾਈਆ। ਨੌਵੇਂ ਨੌ ਦਰ ਰੱਖੇ ਠੰਡ, ਅਗਨੀ ਪੋਹ ਨਾ ਸਕੇ ਰਾਈਆ। ਦਸਵੇਂ ਮੇਲਾ ਹਰਿਗੋਬਿੰਦ, ਆਪ ਵਜਾਏ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਤ ਆਪਣੇ ਹੱਥ ਰਖਾਈਆ। ਇਕ ਇਕੱਲਾ ਸਚ ਸਿੰਘਾਸਣ, ਥਿਰ ਘਰ ਸਾਚਾ ਆਪ ਸੁਹਾਇੰਦਾ। ਦੂਜਾ ਖੇਲ ਪੁਰਖ ਅਬਿਨਾਸ਼ਣ, ਪਾਰਬ੍ਰਹਮ ਪ੍ਰਭ ਆਪ ਕਰਾਇੰਦਾ। ਤੀਜਾ ਵੇਖੇ ਖੇਲ ਪ੍ਰਿਥਮੀ ਅਕਾਸ਼ਣ, ਆਕਾਸ਼ ਆਕਾਸ਼ਾਂ ਉਪਰ ਡੇਰਾ ਲਾਇੰਦਾ। ਚੌਥੇ ਘਰ ਰੱਖੇ ਵਾਸਣ, ਚੌਦਾਂ ਲੋਕ ਇਕ ਸਲੋਕ ਸੁਣਾਇੰਦਾ। ਪੰਚਮ ਘਰ ਜੋਤ ਪਰਕਾਸ਼ਣ, ਬ੍ਰਹਮਾ ਵਿਸ਼ਨ ਸ਼ਿਵ ਦੀਪ ਟਿਕਾਇੰਦਾ। ਛੇਵੇਂ ਪੂਰੀ ਕਰੇ ਆਸਣ, ਗੁਰ ਪੀਰ ਅਵਤਾਰ, ਸਾਧ ਸੰਤ ਰੰਗ ਰੰਗਾਇੰਦਾ। ਛੇਵੇਂ ਵੇਖੇ ਖੇਲ ਤਮਾਸ਼ਣ, ਲੋਕਮਾਤ ਵੇਸ ਵਟਾਇੰਦਾ। ਸਤਵੇਂ ਦਰ ਘਰ ਸਾਚੇ ਕਰੇ ਨਿਵਾਸਣ, ਨਿਰਧਨ ਆਪਣਾ ਰੂਪ ਵਟਾਇੰਦਾ। ਅੱਠਵੇਂ ਵਸੇ ਆਸ ਪਾਸਨ, ਸਵਾਸ ਸਵਾਸਣ ਆਪਣਾ ਰੰਗ ਚੜ੍ਹਾਇੰਦਾ। ਨੌਵੇਂ ਨੌ ਦਰ ਆਪਣੀ ਭਿਖਿਆ ਭਾਸਣ, ਸਾਚੀ ਭਿਛਿਆ ਝੋਲੀ ਪਾਇੰਦਾ। ਦਸਵੇਂ ਘਰ ਸ਼ਾਹੋ ਸ਼ਾਬਾਸਣ, ਸਾਚਾ ਸ਼ਾਹ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਇਕ ਇਕੱਲਾ ਹਰਿ ਗੋਬਿੰਦ, ਗਹਿਰ ਗੰਭੀਰ ਸਮਾਇਆ। ਦੂਜੇ ਮੇਟੇ ਸਗਲੀ ਚਿੰਦ, ਆਪਣੀ ਚਿੰਤਾ ਨਾ ਕੋਇ ਵਖਾਇਆ। ਤੀਜੇ ਹੋਏ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਬੇਪਰਵਾਹਿਆ। ਚੌਥੇ ਘਰ ਨਾਦੀ ਸੁੱਤ ਉਪਜਾਏ ਆਪਣੀ ਬਿੰਦ, ਮਾਤ ਪਿਤ ਨਾ ਕੋਇ ਬਣਾਇਆ। ਪੰਜਵੇਂ ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਸੰਸਾ ਰੋਗ ਨਾ ਕੋਇ ਜਣਾਇਆ। ਛੇਵੇਂ ਲੇਖਾ ਜਾਣੇ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਇੰਦ ਇੰਦਰਾਸਣ ਫੋਲ ਫੁਲਾਇਆ। ਸਤਵੇਂ ਦਾਤਾ ਗੁਣੀ ਗਹਿੰਦ, ਆਪ ਆਪਣੇ ਵਿਚ ਸਮਾਇਆ। ਅਠਵੇਂ ਅੱਠ ਤਤ ਨਾ ਸਕੇ ਕੋਈ ਨਿੰਦ, ਨਿੰਦਿਆ ਵਿਚ ਕਦੇ ਨਾ ਆਇਆ। ਨੌਵੇਂ ਨੌ ਦਰ ਜਗਤ ਵਾਸਨਾ ਭਰੀ fਟੰਡ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਧਰਾਇਆ। ਦਸਵੇਂ ਘਰ ਵਸਿਆ ਹਰਿ, ਲੇਖਾ ਚੁੱਕੇ ਪਿੰਡ ਇੰਡ, ਬ੍ਰਹਿਮੰਡ ਆਪਣੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਪਹਿਲੇ ਘਰ ਹਰਿ ਨਿਰੰਕਾਰ, ਨਿਰਗੁਣ ਆਪਣੀ ਜੋਤ ਜਗਾਇੰਦਾ। ਦੂਜੇ ਘਰ ਹੋ ਤਿਆਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਤੀਜੇ ਸਚ ਸਿੰਘਾਸਣ ਕਰ ਤਿਆਰ, ਸ਼ਾਹੋ ਭੂਪ ਆਸਣ ਲਾਇੰਦਾ। ਚੌਥੇ ਬਣੇ ਦਰ ਦਰਬਾਨ, ਦਰ ਦਰਵੇਸ਼ਾ ਆਪਣੀ ਸੇਵਾ ਆਪ ਕਮਾਇੰਦਾ। ਪੰਚਮ ਪੰਚਮ ਤਾਜ ਇਕ ਭਗਵਾਨ, ਆਪਣੇ ਸੀਸ ਆਪ ਟਿਕਾਇੰਦਾ। ਛੇਵੇਂ ਹੋਏ ਆਪ ਮਿਹਰਵਾਨ, ਆਪਣਾ ਹੁਕਮ ਆਪ ਸੁਣਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਨੌਜਵਾਨ, ਆਪਣਾ ਜੋਬਨ ਆਪ ਹੰਢਾਇੰਦਾ। ਆਪੇ ਸੁੱਤ ਜਣੇ ਸ੍ਰੀ ਭਗਵਾਨ, ਪੂਤ ਸਪੂਤਾ ਸ਼ਬਦੀ ਨਾਉਂ ਧਰਾਇੰਦਾ। ਨੌਵੇਂ ਰੰਗ ਰੰਗੇ ਦੋ ਜਹਾਨ, ਅਜੂਨੀ ਰਹਿਤ ਆਪਣੀ ਕਲ ਵਰਤਾਇੰਦਾ। ਦਸਵੇਂ ਸੋਹੇ ਰਾਜ ਰਾਜਾਨ, ਰਾਜ ਰਾਜਾਨਾ ਆਪ ਅਖਵਾਇੰਦਾ। ਇਕ ਦਸ ਗੁਣ ਨਿਧਾਨ, ਆਪਣੀ ਮਹਿਮਾ ਆਪ ਗਣਾਇੰਦਾ। ਆਪਣੇ ਦਰ ਝੁਲਾਏ ਸਚ ਨਿਸ਼ਾਨ, ਥਿਰ ਘਰ ਸਾਚਾ ਆਪ ਵਡਿਆਇੰਦਾ। ਦੋ ਦਸ ਹੋ ਪਰਧਾਨ, ਦੂਰ ਦੁਰਾਡਾ ਵੇਖ ਵਖਾਇੰਦਾ। ਤਿੰਨ ਦਸ ਪਾਏ ਆਪਣੀ ਆਣ, ਆਪਣੇ ਭਾਣੇ ਸਦ ਰਹਾਇੰਦਾ। ਚਾਰ ਦਸ ਪਾਰਬ੍ਰਹਮ ਬ੍ਰਹਮ ਕਰੇ ਪਛਾਣ, ਆਪਣੀ ਵੰਡਣ ਆਪ ਵੰਡਾਇੰਦਾ। ਪੰਜ ਦਸ ਬ੍ਰਹਮਾ ਵਿਸ਼ਨ ਸ਼ਿਵ ਆਪਣੀ ਝੋਲੀ ਪਾਏ ਦਾਨ, ਆਪੇ ਨਾਭੀ ਕਵਲੀ ਫੁੱਲ ਖਲਾਇੰਦਾ। ਛੇ ਦਸ ਕਰੇ ਆਪਣੀ ਆਪ ਕਲਿਆਣ, ਆਪੇ ਅੰਦਰ ਆਪੇ ਬਾਹਰ ਆਪੇ ਗੁਪਤ ਆਪੇ ਜ਼ਾਹਰ, ਆਪ ਆਪਣਾ ਰੂਪ ਵਟਾਇੰਦਾ। ਦਸ ਛੇ ਹੋ ਤਿਆਰ, ਏਕਾ ਨੂਰ ਕਰੇ ਉਜਿਆਰ, ਬ੍ਰਹਮ ਆਪਣਾ ਸੁੱਤ ਉਪਜਾਇੰਦਾ। ਦਸ ਸਤ ਚਾਰੇ ਮੁਖ ਕਰ ਤਿਆਰ, ਚਾਰੇ ਕੂਟਾਂ ਵੇਖ ਵਖਾਇੰਦਾ। ਅੱਠ ਦਸ ਭਰ ਭੰਡਾਰ, ਚਾਰੇ ਵੇਦਾਂ ਆਪ ਪੜ੍ਹਾਇੰਦਾ। ਨੌ ਦਸ ਕਰ ਤਿਆਰ, ਤ੍ਰੈਗੁਣ ਮਾਇਆ ਝੋਲੀ ਪਾਇੰਦਾ। ਦਸ ਦਸ ਬੀਸ ਖੇਲ ਜਗਦੀਸ਼, ਲੱਖ ਚੁਰਾਸੀ ਰਚਨ ਰਚਾਇੰਦਾ। ਇਕ ਇਕੀਸ ਸੁਣਾਏ ਹਦੀਸ, ਸਾਚਾ ਸ਼ਬਦ ਆਪ ਅਲਾਇੰਦਾ। ਦੋ ਬੀਸ ਆਪਣਾ ਪੀਸਣ ਪੀਸ, ਆਪਣਾ ਹੱਟ ਆਪ ਖੁਲ੍ਹਾਇੰਦਾ। ਤਿੰਨ ਬੀਸ ਪਾਰਬ੍ਰਹਮ ਤੇਰੀ ਕੋਈ ਨਾ ਕਰੇ ਰੀਸ, ਆਪਣੇ ਭਾਂਡੇ ਆਪੇ ਘੜ ਵਖਾਇੰਦਾ। ਚਾਰ ਬੀਸ ਕਰੇ ਖੇਲ ਜਗਦੀਸ਼, ਪੰਜ ਤਤ ਮੇਲਾ ਮੇਲ ਮਿਲਾਇੰਦਾ। ਬੀਸ ਪੰਜ ਨੇਤਰ ਵਹਾਏ ਅੰਝ, ਜੋ ਘੜਿਆ ਸੋ ਭੰਨ ਵਖਾਇੰਦਾ। ਇਕ ਇਕੱਲਾ ਹਰਿ ਅਵਤਾਰਾ, ਦੂਜਾ ਸਰਗੁਣ ਰੂਪ ਵਟਾਇੰਦਾ। ਤੀਜੇ ਖੇਲ ਕਰੇ ਵਿਚ ਸੰਸਾਰਾ, ਚੌਥੇ ਦੀਨ ਦੁਨੀ ਵੇਖ ਵਖਾਇੰਦਾ। ਪੰਚਮ ਸ਼ਸਤਰ ਤੇਜ਼ ਕਟਾਰਾ, ਛੇਵੇਂ ਸ਼ੰਕਰ ਹੱਥ ਫੜਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਹੋ ਉਜਿਆਰਾ, ਸਤਿ ਸਤਿਵਾਦੀ ਧਾਰ ਬੰਧਾਇੰਦਾ। ਅੱਠਵੇਂ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਨਾਉਂ ਧਰਾਇੰਦਾ। ਨੌਵੇਂ ਰੰਗ ਨਾ ਦਿਸੇ ਕੋਇ ਸੰਸਾਰਾ, ਦਸਵੇਂ ਰੂਪ ਨਾ ਕੋਇ ਵਖਾਇੰਦਾ। ਯਾਰਵੇਂ ਮੰਗੇ ਨਾ ਕੋਇ ਸਹਾਰਾ, ਬਾਰ੍ਹਵੇਂ ਮੇਲ ਨਾ ਕੋਇ ਮਿਲਾਇੰਦਾ। ਤੇਰਵੇਂ ਮੰਗੇ ਨਾ ਕੋਇ ਦਵਾਰਾ, ਚੌਧਵਾਂ ਚੌਦਾਂ ਲੋਕਾਂ ਆਪ ਖਲਾਇੰਦਾ। ਪੰਦਰਵੇਂ ਪੰਡਤ ਬਣ ਨਾ ਬਣੇ ਭਿਖਾਰਾ, ਸੋਲਵੇਂ ਸੋਲਾਂ ਕਲ ਨਾ ਕੋਇ ਉਪਜਾਇੰਦਾ। ਸਤਾਰਵੇਂ ਆਪੇ ਜਾਣੇ ਆਪਣੀ ਧਾਰਾ, ਅਠਾਰਵੇਂ ਆਪਣਾ ਪਰਦਾ ਲਾਹਿੰਦਾ। ਇਕ ਨੌ ਉਨੀਸਾ ਖੇਲ ਨਿਆਰਾ, ਜਗਤ ਜਗਦੀਸ਼ਾ ਆਪ ਕਰਾਇੰਦਾ। ਬੀਸ ਬੀਸਾ ਹੋਏ ਖ਼ਬਰਦਾਰਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਇਕ ਇਕੀਸ ਬੋਲ ਜੈਕਾਰਾ, ਸਚ ਹਦੀਸ ਆਪ ਸੁਣਾਇੰਦਾ। ਦੋ ਬੀਸ ਵੇਖੇ ਸਚ ਅਖਾੜਾ, ਚਾਰੋਂ ਕੁੰਟ ਫੇਰਾ ਪਾਇੰਦਾ। ਤਿੰਨ ਬੀਸ ਬੁੱਧ ਬਬੇਕੀ ਕਰ ਉਜਿਆਰਾ, ਗਿਆਨ ਬੋਧ ਸਰਬ ਦ੍ਰਿੜਾਇੰਦਾ । ਚਾਰ ਬੀਸ ਚਵੀਆਂ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਪੰਜੀ ਪਰਕਿਰਤੀ ਕਰੇ ਪਾਰ ਕਿਨਾਰਾ, ਨਿਰਤ ਸੁਰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਇਕ ਇਕੱਲਾ ਰੰਗ ਅਮੋਲਾ, ਹਰਿ ਸਾਚਾ ਆਪ ਰਖਾਈਆ। ਦੂਜੀ ਕੁਦਰਤ ਬਣਿਆ ਤੋਲਾ, ਤੋਲਣਹਾਰਾ ਦਿਸ ਨਾ ਆਈਆ। ਤੀਜੇ ਬੋਲੇ ਸਾਚਾ ਢੋਲਾ, ਸਚ ਸੰਦੇਸ਼ਾ ਦਏ ਸੁਣਾਈਆ। ਚੌਥੇ ਬਦਲਿਆ ਆਪਣਾ ਚੋਲਾ, ਸਰਗੁਣ ਨਿਰਗੁਣ ਰੂਪ ਵਟਾਈਆ। ਪੰਚਮ ਵਸੇ ਪਰਦੇ ਉਹਲਾ, ਦਿਸ ਕਿਸੇ ਨਾ ਆਈਆ। ਛੇਵੇਂ ਆਪੇ ਪਾਏ ਆਪਣਾ ਰੌਲਾ, ਆਪ ਆਪਣੀ ਧੁਨ ਉਪਜਾਈਆ। ਸਤਵੇਂ ਹੋਏ ਸਤਿ ਪੁਰਖ ਨਿਰੰਜਣ ਮੌਲਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਅਠਵੇਂ ਲੇਖਾ ਜਾਣੇ ਧਰਤ ਧੌਲਾ, ਧਰ ਧਰਨੀ ਵੇਖ ਵਖਾਈਆ। ਨੌਵੇਂ ਨੌ ਦਰ ਨੌ ਖੰਡ ਦਰ ਦਰਵਾਜ਼ਾ ਆਪੇ ਖੋਲ੍ਹਾ, ਆਪਣੀ ਹੱਥੀਂ ਕੁੰਡਾ ਲਾਹੀਆ। ਦਸਵੇਂ ਘਰ ਵਸੇ ਹਰਿ ਕਿਸੇ ਹੱਥ ਨਾ ਆਏ ਭਾਲਾ ਭੋਲਾ, ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਲਿਖਾਈਆ। ਪਹਿਲੇ ਅੰਦਰ ਏਕਾ ਵੜਿਆ, ਦੂਜਾ ਪਰਦਾ ਆਪ ਚੁਕਾਈਆ। ਤੀਜੇ ਪੌੜੇ ਆਪੇ ਚੜ੍ਹਿਆ, ਚੌਥੇ ਘਰ ਕਰੇ ਰੁਸ਼ਨਾਈਆ। ਪੰਚਮ ਵਿਦਿਆ ਏਕਾ ਪੜ੍ਹਿਆ, ਛੇਵੇਂ ਕਰੇ ਸਰਬ ਪੜ੍ਹਾਈਆ। ਸਤਵੇਂ ਸਤਿ ਪੁਰਖ ਨਿਰੰਜਣ ਆਪਣਾ ਘਾੜਣ ਘੜਿਆ, ਅਠਵੇਂ ਲੱਖ ਚੁਰਾਸੀ ਜੜਤ ਜੜਾਈਆ। ਨੌਵੇਂ ਨੌ ਦਰ ਆਪਣੀ ਆਸਾ ਤ੍ਰਿਸ਼ਨਾ ਆਪੇ ਸੜਿਆ, ਦਸਵੇਂ ਆਪੇ ਬੈਠਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੁਹਾਏ ਸਾਚਾ ਮੰਦਰ, ਹਰਿ ਮੰਦਰ ਇਕ ਵਡਿਆਈਆ। ਇਕ ਇਕੱਲਾ ਸਚ ਮਹੱਲਾ, ਹਰਿ ਸੱਜਣ ਆਪ ਸੁਹਾਇੰਦਾ। ਦੂਜਾ ਵਸੇ ਜਲਾਂ ਥਲਾਂ, ਤੀਜੇ ਜੰਗਲ ਜੂਹ ਉਜਾੜ ਪਹਾੜ ਫੇਰੀ ਪਾਇੰਦਾ। ਚੌਥੇ ਕਰੇ ਪਰਕਾਸ਼ ਡੂੰਘੀ ਡੱਲਾ, ਪੰਚਮ ਸਾਚਾ ਚੰਦ ਚੜ੍ਹਾਇੰਦਾ। ਛੇਵੇਂ ਨਿਰਗੁਣ ਸਰਗੁਣ ਆਪੇ ਰਲਾ, ਸਤਵੇਂ ਸਾਚਾ ਹੁਕਮ ਸੁਣਾਇੰਦਾ। ਅਠਵੇਂ ਸ਼ਬਦ ਅਗੰਮੀ ਫੜਾਏ ਪੱਲਾ, ਪੱਲੂ ਆਪਣੇ ਨਾਲ ਬੰਧਾਇੰਦਾ। ਨੌਵੇਂ ਦਰ ਦਰਵਾਜ਼ੇ ਆਪੇ ਖਲਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਦਸਵੇਂ ਦੂਈ ਦਵੈਤੀ ਮੇਟੇ ਸੱਲਾ, ਸਾਲਸ ਸਚ ਸਾਲਸੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸੇ ਸਾਚਾ ਘਰ, ਘਰ ਸਾਚਾ ਆਪ ਸੁਹਾਇੰਦਾ। ਇਕ ਇਕੱਲਾ ਅਕਲ ਕਲ ਧਾਰ, ਲੇਖਾ ਲੇਖ ਨਾ ਕੋਇ ਜਣਾਈਆ। ਦੂਜੀ ਜੋਤ ਜਗੇ ਨਿਰੰਕਾਰ, ਤੀਜੇ ਸ਼ਬਦ ਵੱਜੇ ਸ਼ਨਵਾਈਆ। ਚੌਥੇ ਘਰ ਖੇਲ ਨਿਆਰ, ਪੰਚਮ ਸਖੀਆਂ ਮੰਗਲ ਗਾਈਆ। ਛੇਵੇਂ ਘਰ ਸੱਚੀ ਸਿਕਦਾਰ, ਸੱਤਵੇਂ ਸਤਿ ਸਤਿਵਾਦੀ ਆਪ ਕਮਾਈਆ। ਅੱਠਵੇਂ ਖੇਲ ਵਡ ਸੰਸਾਰ, ਨਵ ਨਵ ਵੇਖੇ ਬੇਪਰਵਾਹੀਆ। ਦਸਵੇਂ ਜੋਤ ਜਗੇ ਅਪਾਰ, ਲਾਟ ਲਲਾਟੀ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਲੇਖੇ ਵਿਚ ਲਗਾਈਆ। ਇਕ ਇਕੱਲਾ ਸਰਬ ਗੁਣਤਾਸ, ਕਾਦਰ ਕਰੀਮ ਆਪ ਅਖਵਾਇੰਦਾ। ਦੂਜਾ ਘਰ ਘਰ ਰੱਖੇ ਵਾਸ, ਤੀਜਾ ਦਰ ਦਰ ਫੇਰੀ ਪਾਇੰਦਾ। ਚੌਥੇ ਜੋਤ ਕਰ ਪਰਕਾਸ਼, ਪੰਚਮ ਨਿਰੰਜਣ ਰੂਪ ਵਟਾਇੰਦਾ। ਛੇਵੇਂ ਦੇਵੇ ਪਵਣ ਸਵਾਸ, ਸਤਵੇਂ ਸਾਚੀ ਰਾਸ ਰਚਾਇੰਦਾ। ਅੱਠਵੇਂ ਵਸੇ ਵਿਚ ਆਕਾਸ਼, ਨੌਵੇਂ ਪ੍ਰਿਥਮੀ ਖੋਜ ਖੁਜਾਇੰਦਾ। ਦਸਵੇਂ ਹੋਏ ਦਾਸੀ ਦਾਸ, ਦਰ ਦਰਵੇਸ਼ਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਇਕ ਇਕੱਲਾ ਅਗੰਮ ਅਥਾਹ, ਅਲੱਖ ਅਗੋਚਰ ਭੇਵ ਨਾ ਰਾਇਆ। ਦੋ ਜਹਾਨਾਂ ਬਣੇ ਮਲਾਹ, ਜੁਗ ਜੁਗ ਆਪਣਾ ਫੇਰਾ ਪਾਇਆ। ਆਪ ਉਪਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇਆ। ਸਾਚੀ ਕੁਦਰਤ ਦਏ ਵਸਾ, ਸ੍ਰਿਸ਼ਟ ਸਬਾਈ ਲੇਖ ਲਿਖਾਇਆ। ਆਪਣੀ ਬਣਤ ਲਏ ਬਣਾ, ਘੜ ਭਾਂਡੇ ਰੂਪ ਵਟਾਇਆ। ਜੀਵ ਜੰਤ ਜੋਤ ਜਗਾ, ਬ੍ਰਹਮ ਤਤ ਬੰਦ ਕਰਾਇਆ। ਹਰਖ਼ ਸੋਗ ਨਾ ਕੋਇ ਰਖਾ, ਆਪਣਾ ਗੇੜਾ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਖੁਲ੍ਹਾਇਆ। ਜੁਗ ਜੁਗ ਗੇੜਾ ਚਾਰ, ਚਾਰ ਵੇਦਾਂ ਕਰੇ ਪੜ੍ਹਾਈਆ। ਜੁਗ ਜੁਗ ਗੇੜਾ ਚਾਰ, ਚਾਰੇ ਮੁਖ ਕਰੇ ਸਾਲਾਹੀਆ। ਜੁਗ ਜੁਗ ਗੇੜਾ ਚਾਰ, ਚਾਰੇ ਬਾਣੀ ਕਰੇ ਪੜ੍ਹਾਈਆ। ਜੁਗ ਜੁਗ ਗੇੜਾ ਚਾਰ, ਚਾਰੇ ਖਾਣੀ ਲਏ ਉਪਜਾਈਆ। ਜੁਗ ਜੁਗ ਗੇੜਾ ਚਾਰ, ਚਾਰੇ ਵਰਨਾਂ ਰੂਪ ਵਟਾਈਆ। ਜੁਗ ਜੁਗ ਗੇੜਾ ਚਾਰ, ਚਾਰ ਜੁਗ ਚੌਕੜੀ ਇਕ ਬਣਾਈਆ। ਜੁਗ ਜੁਗ ਗੇੜਾ ਚਾਰ, ਚਾਰ ਨੌ ਆਪ ਭਵਾਈਆ। ਜੁਗ ਜੁਗ ਗੇੜਾ ਚਾਰ, ਚਾਰ ਸਤ ਦਏ ਦੁਹਾਈਆ। ਜੁਗ ਜੁਗ ਗੇੜਾ ਚਾਰ, ਚਾਰ ਕੁੰਟ ਵੇਖ ਵਖਾਈਆ। ਜੁਗ ਜੁਗ ਗੇੜਾ ਚਾਰ, ਚਾਰ ਯਾਰ ਰਹੇ ਕੁਰਲਾਈਆ। ਜੁਗ ਜੁਗ ਗੇੜਾ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਿਥਿਆ ਦੇਵੇ ਦੱਸ, ਚਾਰ ਵੇਦ ਭੇਵ ਨਾ ਪਾਈਆ। ਜੁਗ ਜੁਗ ਗੇੜਾ ਹਰਿ ਕਰਤਾਰ, ਚਾਰੋਂ ਜੁਗ ਭਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰ, ਭਗਤ ਭਗਵੰਤ ਵੇਖ ਵਖਾਇੰਦਾ। ਸੰਤਾਂ ਕਰੇ ਸਚ ਪਿਆਰ, ਸਾਚੀ ਸਿਖਿਆ ਇਕ ਸਿਖਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਸਿਰ ਆਪਣਾ ਹੱਥ ਟਿਕਾਇੰਦਾ। ਗੁਰਸਿਖ ਫੜ ਫੜ ਲਾਏ ਪਾਰ, ਜੁਗ ਜੁਗ ਬੇੜੇ ਆਪ ਚੜ੍ਹਾਇੰਦਾ। ਨਿਤ ਨਵਿਤ ਹਰਿ ਸਾਚੀ ਕਾਰ, ਵਾਰ ਥਿਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਸੌ ਚੁਰਾਨਵੇ ਚੌਕੜੀ ਜੁਗ, ਆਪਣੀ ਕਲ ਵਰਤਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ, ਆਪਣੇ ਭਗਤ ਆਪ ਉਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਆਪਣੇ ਸੰਤ ਆਪ ਉਠਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਆਪਣੇ ਗੁਰਮੁਖ ਮੇਲ ਮਿਲਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਆਪਣੇ ਗੁਰਸਿਖ ਲਏ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਆਪਣਾ ਲੇਖਾ ਆਪੇ ਲਿਖ, ਆਪਣੇ ਅੱਗੇ ਲਏ ਟਿਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਬ੍ਰਹਮਾ ਵਿਸ਼ਨ ਸ਼ਿਵ ਮੰਗਦੇ ਆਏ ਭਿੱਖ, ਅੱਗੇ ਆਪਣੀ ਝੋਲੀ ਡਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਕੋਟਨ ਕੋਟ ਇੰਦਰ ਆਪਣਾ ਤਖ਼ਤ ਤਾਜ ਗਏ ਤਜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਕਰੋੜ ਤੇਤੀਸਾ ਆਪਣਾ ਰੂਪ ਰਹੇ ਵਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਰਵ ਸਸ ਆਪਣੀ ਕਾਇਆ ਗਏ ਪਲਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਨੌ ਧਰੂ ਆਪਣਾ ਮੁਖ ਗਏ ਛੁਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਕੋਟਨ ਕੋਟ ਰਾਮ ਕ੍ਰਿਸ਼ਨ ਬੈਠੇ ਵੇਸ ਵਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਪੁਰਖ ਅਬਿਨਾਸ਼ੀ ਆਪਣੀ ਖੇਲ ਆਪ ਖਿਲਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਔਧ ਗਈ ਪੁਗ, ਅੱਗੇ ਲੇਖਾ ਰਹੇ ਨਾ ਰਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਕੋਟਨ ਕੋਟ ਜਪੀ ਤਪੀ ਹਠੀ ਤਪੀਸ਼ਰ ਮੁਨੀ ਰਿਖੀਸ਼ਰ ਆਪਣੀ ਚੋਗ ਗਏ ਚੁਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਬ੍ਰਹਮਾ ਈਸ਼ਰ ਗੁਰ ਗੋਰਖ ਉਚੇ ਟਿੱਲੇ ਫੇਰੀਆਂ ਗਏ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਦਿਵਸ ਰੈਣ ਦਾਈ ਦਾਇਆ ਬਣ ਬਣ ਸੇਵ ਗਏ ਕਮਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਏਕਾ ਮਾਈ ਤਿੰਨ ਚੇਲੇ ਆਪਣੇ ਗਏ ਬਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਕੋਈ ਲੇਖਾ ਨਾ ਸਕਿਆ ਲਿਖ, ਬੇਅੰਤ ਬੇਅੰਤ ਬੇਅੰਤ ਸਾਰੇ ਰਹੇ ਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਤੇਰਾ ਹੱਠ ਤਪ ਅਭਿਆਸ ਜੋਗ ਜਗਤ ਜੁਗਤ ਗਏ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਤੇਰੇ ਸੰਤ ਭਗਤ ਭਗਵੰਤ ਗੁਰਮੁਖ ਗੁਰਸਿਖ ਆਪਣੇ ਪੇਟੇ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਆਇਆ ਅੰਤ, ਕਲਜੁਗ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਸੰਤ ਸੁਹੇਲੇ ਜੋ ਆਪਣੇ ਸੰਗ ਰਖਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਭਗਤ ਭਗਵੰਤ ਮੇਲ ਮਿਲਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਗੁਰਮੁਖ ਸਾਚੇ ਰਿਹਾ ਤਰਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਗੁਰਸਿਖ ਸਾਚੇ ਵੇਖ ਵਖਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਤੇਰਾ ਲਹਿਣਾ ਆਪਣੇ ਹੱਥ ਰਖਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਪੁਰਖ ਅਬਿਨਾਸ਼ੀ ਸਾਚਾ ਗਹਿਣਾ ਲੋਕਮਾਤ ਆਪਣਾ ਆਪ ਲਏ ਪ੍ਰਗਟਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਆਪਣਾ ਕਹਿਣਾ ਪੂਰਾ ਦਏ ਕਰਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਤੇਰਾ ਲੇਖਾ ਆਪਣਿਆਂ ਨੈਣਾਂ ਵੇਖ ਵਖਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ, ਪੁਰਖ ਅਬਿਨਾਸ਼ੀ ਸਾਚਾ ਸਾਕ ਸੱਜਣ ਸੈਣ ਗੁਰਸਿਖ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਸੌ ਚੁਰਾਨਵੇ ਚੌਕੜੀ ਜੁਗ ਦੇ ਵਿਛੜੇ ਮੀਤ, ਕਲਜੁਗ ਅੰਤਮ ਕਰੇ ਪਤਿਤ ਪੁਨੀਤ, ਲੋਕਮਾਤ ਜਨਮ ਦਵਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ ਰੱਖੇ ਆਪਣੀ ਗੋਦ, ਸਚਖੰਡ ਆਪਣਾ ਡੇਰਾ ਲਾਈਆ। ਕਲਜੁਗ ਅੰਤਮ ਕਰਿਆ ਆਪਣਾ ਜੋਧ, ਜੋਧਾ ਸੂਰਬੀਰ ਆਪ ਅਖਵਾਈਆ। ਆਪਣਾ ਸਾਹਾ ਆਪੇ ਸੋਧ, ਸਚ ਤਾਰੀਖ਼ ਇਕ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਲਹਿਣਾ ਦਏ ਚੁਕਾਈਆ। ਸਚ ਤਾਰੀਖ਼ ਹਰਿ ਮਿਹਰਵਾਨ, ਲੋਕਮਾਤ ਇਕ ਜਣਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਕਰਦਾ ਆਇਆ ਸਦਾ ਧਿਆਨ, ਮਿਹਰਵਾਨ ਆਪਣੀ ਸੇਵ ਕਮਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਜਾਮਾ ਪਾਇੰਦਾ। ਗੁਰਮੁਖ ਸਾਚੇ ਕਰ ਪਰਵਾਨ, ਹਰਿ ਸੰਗਤ ਨਾਉਂ ਧਰਾਇੰਦਾ। ਬੀਜ ਬੀਜਿਆ ਵਿਚ ਜਹਾਨ, ਹਾੜ ਸਤਾਰਾਂ ਰੁੱਤ ਸੁਹਾਇੰਦਾ। ਅੰਮ੍ਰਿਤ ਫਲ ਦਿਤਾ ਪੀਣ ਖਾਣ, ਰਸਨ ਵਿਕਾਰ ਸਰਬ ਮਿਟਾਇੰਦਾ। ਸੰਤ ਭਗਤ ਗੁਰਮੁਖ ਗੁਰਸਿਖ ਜੁਗ ਜੁਗ ਦੇ ਵਿਛੜੇ ਕੱਠੇ ਕੀਤੇ ਆਣ, ਸੋਏ ਮਾਤ ਆਪ ਉਠਾਇੰਦਾ। ਆਪਣਿਆਂ ਕਰੇ ਆਪ ਪਛਾਣ, ਜਗਤ ਵਿਚੋਲਾ ਨਾ ਕੋਇ ਰਖਾਇੰਦਾ। ਸਾਚਾ ਧਾਮ ਕਰੇ ਪਰਵਾਨ, ਸਚ ਨਿਸ਼ਾਨਾ ਆਪ ਚੜ੍ਹਾਇੰਦਾ। ਗੁਰਮੁਖ ਗੁਰਸਿਖ ਹਰਿ ਸੰਗਤ ਰੂਪ ਹੋਈ ਭਗਵਾਨ, ਆਪਣੀ ਜੋਤੀ ਵਿਚ ਰਖਾਇੰਦਾ। ਦੇਵਣ ਆਇਆ ਧੁਰ ਫ਼ਰਮਾਣ, ਸੋਹੰ ਸੋਹਲਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿ ਸੰਗਤ ਤੇਰੀ ਸੇਵਾ ਆਪ ਕਮਾਇੰਦਾ । ਹਰਿ ਸੰਗਤ ਹਰਿ ਸੇਵਾ ਕਰ, ਆਪਣਾ ਸ਼ੁਕਰ ਮਨਾਈਆ। ਜੁਗ ਜੁਗ ਵਿਛੜੇ ਬੰਨ੍ਹੇ ਲੜ, ਆਪਣੀ ਹੱਥੀਂ ਗੰਢ ਦਵਾਈਆ। ਦਰਸ਼ਨ ਕਰਨ ਆਇਆ ਘਰ ਘਰ, ਦਰਸ ਪਿਆਸਾ ਸੱਚਾ ਮਾਹੀਆ। ਗੁਰਸਿਖਾਂ ਭਾਰ ਸਿਰ ਆਪਣੇ ਉਤੇ ਧਰ, ਚਾਰੋਂ ਕੁੰਟ ਫਿਰੇ ਚਾਈਂ ਚਾਈਂਆ। ਹਰਿ ਸੰਗਤ ਵਿਕਾਰਾ ਤੇਰਾ ਆਪਣੀ ਝੋਲੀ ਲਏ ਭਰ, ਤੇਰਾ ਹੌਲਾ ਭਾਰ ਕਰਾਈਆ। ਗੁਰਸਿਖ ਤੇਰਾ ਧਰਮ ਰਾਏ ਦਾ ਚੁੱਕੇ ਡਰ, ਸਤਿਗੁਰ ਪੂਰਾ ਆਪਣਾ ਭੈ ਇਕ ਵਖਾਈਆ। ਪਹਿਲੋਂ ਗੁਰਸਿਖਾਂ ਚਰਨੀ ਜਾਏ ਪੜ, ਫਿਰ ਗੁਰਸਿਖ ਅਪਣੇ ਚਰਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਖੇਲ ਖਿਲਾਈਆ। ਇਕ ਇਕੱਲਾ ਦਰਸ ਪਿਆਸਾ, ਦੂਜਾ ਸਿਖਾਂ ਰਾਹ ਤਕਾਇੰਦਾ। ਤੀਜੇ ਸੰਗਤ ਅੰਦਰ ਕਰੇ ਵਾਸਾ, ਚੌਥੇ ਆਪਣਾ ਮੁਖ ਵਖਾਇੰਦਾ। ਪੰਚਮ ਪਾਵੇ ਸਾਚੀ ਰਾਸਾ, ਛੇਵੇਂ ਛੱਪਰ ਛੰਨ ਛੁਹਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਪੂਰੀ ਕਰੇ ਆਸਾ, ਚਰਨ ਭਰਵਾਸਾ ਇਕ ਧਰਾਇੰਦਾ। ਅਠਵੇਂ ਤੱਤਾਂ ਕਰੇ ਤੇਰਾ ਖ਼ੁਲਾਸਾ, ਬੰਦੀ ਤੋੜ ਬੰਦੀਖ਼ਾਨਿਉਂ ਆਪ ਛੁਡਾਇੰਦਾ। ਨੌਵੇਂ ਨੌ ਦਰ ਨਾ ਝੂਠਾ ਹੋਏ ਵਾਸਾ, ਖ਼ਾਲੀ ਠੂਠਾ ਆਪ ਕਰਾਇੰਦਾ। ਦਸਵੇਂ ਘਰ ਸਰਬ ਗੁਣਤਾਸਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਰਿਹਾ ਤਜ, ਲੋਕਮਾਤ ਆਇਆ ਭੱਜ, ਹਰਿ ਸੰਗਤ ਵਿਚ ਰਿਹਾ ਸਜ, ਸਾਚੀ ਸਿਖਿਆ ਆਪ ਸਮਝਾਇੰਦਾ। ਸਾਚੀ ਸਿਖਿਆ ਸੁਣ ਜਨ ਮੀਤ, ਅਭੁਲ ਗੁਰ ਆਪ ਸਮਝਾਈਆ। ਤੇਰੀ ਮੇਰੀ ਇਕ ਪ੍ਰੀਤ, ਪ੍ਰੀਤੀਵਾਨ ਆਪ ਲਗਾਈਆ। ਅੱਠੇ ਪਹਿਰ ਗੁਰਸਿਖਾਂ ਦੇ ਹਰਿ ਗਾਏ ਗੀਤ, ਦੂਸਰ ਹੋਰ ਨਾ ਕੋਇ ਸੁਣਾਈਆ। ਗੁਰਸਿਖ ਤੇਰੀ ਕਾਇਆ ਤੇਰਾ ਮੰਦਰ ਮਸੀਤ, ਅੰਦਰ ਬੈਠਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਫੇਰਾ ਪਾਈਆ। ਲੋਕਮਾਤ ਹਰਿ ਫੇਰਾ ਪਾਇਆ, ਨਿਰਗੁਣ ਜੋਤ ਕਰ ਰੁਸ਼ਨਾਈਆ। ਹਰਿ ਸੰਗਤ ਸਾਚੀ ਵੇਖਣ ਆਇਆ, ਦੂਰ ਦੁਰਾਡਾ ਕਰ ਕੇ ਧਾਈਆ। ਬਿਰਧ ਬਾਲ ਜਵਾਨਾ ਏਕਾ ਰੰਗ ਰੰਗਾਇਆ, ਨਾਰੀ ਪੁਰਸ਼ ਨਾ ਵੰਡ ਵੰਡਾਈਆ। ਨਰ ਨਰਾਇਣ ਸਿਰ ਹੱਥ ਰਖਾਇਆ, ਲੇਖਾ ਜਾਣੇ ਥਾਉਂ ਥਾਈਂਆ। ਦਰਸ ਪਿਆਸਾ ਫਿਰੇ ਤਿਹਾਇਆ, ਬਿਨ ਗੁਰਸਿਖ ਤੇਰੇ ਦਰਸ, ਤ੍ਰਿਖਾ ਨਾ ਕੋਇ ਬੁਝਾਈਆ। ਗੁਰਸਿਖਾਂ ਘਰ ਅੰਮ੍ਰਿਤ ਰਿਹਾ ਬਰਸ, ਏਕਾ ਮੇਘ ਛਹਿਬਰ ਲਾਈਆ। ਹਰਿ ਸੰਗਤ ਸਤਿਗੁਰ ਪੂਰੇ ਉਤੇ ਕਰਨਾ ਤਰਸ, ਤੇਰਾ ਤਰਸ ਮੇਰੀ ਵਡਿਆਈਆ । ਹਰਿ ਸੰਗਤ ਗੁਰ ਵਸਣ ਦੇਣਾ ਉਤੇ ਫ਼ਰਸ਼, ਬਿਨ ਸੰਗਤ ਗੁਰ ਉਤੇ ਫ਼ਰਸ਼ ਰਹਿਣ ਨਾ ਪਾਈਆ। ਹਰਿ ਸੰਗਤ ਤੇਰਾ ਵਸੇਰਾ ਉਤੇ ਅਰਸ਼, ਪੁਰਖ ਅਬਿਨਾਸ਼ੀ ਚਾਰੋਂ ਕੁੰਟ ਪਹਿਰਾ ਆਪ ਰਖਾਈਆ। ਕਲਜੁਗ ਅੰਤਮ ਆਪਣੀ ਮੇਟਣ ਆਇਆ ਹਰਸ, ਗੁਰਸਿਖ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਮਾਣ ਵਡਿਆਈਆ। ਹਰਿ ਸੰਗਤ ਤੇਰਾ ਉਚਾ ਦਰ, ਪੁਰਖ ਅਬਿਨਾਸ਼ੀ ਮੰਗਣ ਆਇਆ। ਆਪਣੇ ਪ੍ਰੇਮ ਝੋਲੀ ਦੇਣੀ ਭਰ, ਦਰ ਆਇਆ ਨਿਰਾਸਾ ਮੁੜ ਕਦੇ ਨਾ ਜਾਇਆ। ਲੋਕਮਾਤ ਦੇਣਾ ਸਾਚਾ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਫੜੇ ਲੜ, ਛੁੱਟ ਕਦੇ ਨਾ ਜਾਇਆ। ਵਾਹ ਵਾ ਸਿਖ ਤੇਰੀ ਵਡਿਆਈ, ਵਡ ਵੱਡਾ ਆਪ ਵਡਿਆਇਆ। ਵਾਹ ਵਾ ਸਿਖ ਤੇਰੀ ਵਡਿਆਈ, ਤੇਰੀ ਦਰਗਹਿ ਧਾਮ ਸੁਹਾਇੰਦਾ। ਵਾਹ ਵਾ ਸਿਖ ਤੇਰੀ ਵਡਿਆਈ, ਤੇਰੇ ਘਰ ਹਰਿ ਸਤਿਗੁਰ ਤੇਰੀ ਪੂਜਾ ਆਪ ਕਰਾਇੰਦਾ। ਵਾਹ ਵਾ ਸਿਖ ਤੇਰੀ ਵਡਿਆਈ ਤੇਰਾ ਭੇਵ ਖੋਲ੍ਹੇ ਗੂਝਾ, ਗੋਬਿੰਦ ਆਪਣਾ ਪਰਦਾ ਲਾਹਿੰਦਾ। ਵਾਹ ਵਾ ਸਿਖ ਤੇਰੀ ਵਡਿਆਈ ਤੇਰਾ ਦਰ ਏਕਾ ਸੂਝਾ, ਨੌ ਖੰਡ ਪ੍ਰਿਥਮੀ ਸਰਬ ਤਜਾਇੰਦਾ। ਵਾਹ ਵਾ ਸਿਖ ਤੇਰੀ ਵਡਿਆਈ ਤੇਰੇ ਉਤੋਂ ਤੇਰਾ ਸਤਿਗੁਰ ਝੂਜਾ, ਆਪ ਆਪਣਾ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖੇ ਏਕਾ ਘਰ, ਸਾਚਾ ਘਰ ਇਕ ਉਪਜਾਇੰਦਾ। ਗੁਰਸਿਖ ਵੱਡਾ ਸਾਲਾਹੀਏ, ਜਿਸ ਮਿਲਿਆ ਪਾਰਬ੍ਰਹਮ ਗੁਰ ਕਰਤਾਰ। ਫੜ ਪੱਲਾ ਪਾਰ ਲੰਘ ਜਾਈਏ, ਬੇੜਾ ਡੁੱਬੇ ਨਾ ਵਿਚ ਮੰਝਧਾਰ। ਗੁਰਸਿਖ ਤੇਰਾ ਲੱਖ ਲੱਖ ਸ਼ੁਕਰ ਮਨਾਈਏ, ਤੇਰਾ ਸੋਹਿਆ ਬੰਕ ਦਵਾਰ। ਗੁਰਸਿਖ ਤੇਰੇ ਦਰ ਨਿਉਂ ਨਿਉਂ ਸੀਸ ਝੁਕਾਈਏ, ਤੇਰਾ ਸੰਗਤ ਨਾਲ ਪਿਆਰ। ਸਾਚੀ ਸਿਖਿਆ ਸਿਖ ਸਮਝਾਈਏ, ਹਰਿ ਸੰਗਤ ਸਾਚਾ ਗੁਰੂਦਵਾਰ। ਗੁਰੂ ਹੋਰ ਥਾਂ ਨਾ ਕਿਸੇ ਪਾਈਏ, ਕਲਜੁਗ ਆਈ ਅੰਤਮ ਵਾਰ। ਮੰਦਰ ਮਸਜਿਦ ਦੇਣ ਦੁਹਾਈਏ, ਉਚੀ ਕੂਕਨ ਕਰਨ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਏਕਾ ਵਰ, ਤੇਰਾ ਵਸਦਾ ਰਹੇ ਦਵਾਰ। ਗੁਰਸਿਖ ਦਵਾਰਾ ਵਸਿਆ, ਲੋਕਮਾਤ ਹੋਏ ਰੁਸ਼ਨਾਈਆ। ਸਤਿਗੁਰ ਪੂਰਾ ਆਇਆ ਨੱਸਿਆ, ਦੂਰ ਦੁਰਾਡਾ ਪੰਧ ਮੁਕਾਈਆ। ਹਿਰਦੇ ਅੰਦਰ ਆ ਕੇ ਵਸਿਆ, ਆਪਣੀ ਕਰੀ ਸਚ ਪੜ੍ਹਾਈਆ। ਊਚੀ ਕੂਕ ਕਿਸੇ ਨਾ ਦੱਸਿਆ, ਕਰੇ ਖੇਲ ਬੇਪਰਵਾਹੀਆ। ਮਨਮੁਖ ਕਿਸੇ ਨਾ ਆਏ ਹੱਥਿਆ, ਨੇਤਰ ਰੋਵਣ ਮਾਰਨ ਧਾਈਂਆ। ਅਬਿਨਾਸ਼ੀ ਕਰਤਾ ਪੁਰਖ ਸਮਰੱਥਿਆ, ਹਰਿਜਨ ਸਾਚੇ ਲਏ ਮਿਲਾਈਆ। ਲੇਖਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥਿਆ, ਲੇਖਾ ਲੇਖੇ ਲਏ ਲਗਾਈਆ। ਜਿਸ ਜਨ ਚਰਨ ਸੀਸ ਟਿਕਾਇਆ ਆਪਣਾ ਮੱਥਿਆ, ਮਸਤਕ ਲੇਖਾ ਦਏ ਮੁਕਾਈਆ । ਗੁਰਮੁਖ ਵਿਰਲੇ ਲਾਹਾ ਖੱਟਿਆ, ਜੀਵ ਜੰਤ ਭਰਮ ਭੁਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਹਿਰਦੇ ਅੰਦਰ ਆ ਕੇ ਵਸਿਆ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲਿਖੇ ਆਪ ਨਿਰੰਕਾਰ, ਸੇਵਾ ਕਰੇ ਰਵਦਾਸ ਚੁਮਾਰ, ਚਿੱਟੇ ਉਪਰ ਪਾਏ ਕਾਲੀ ਛਾਹੀਆ।
