੨੨ ਭਾਦਰੋਂ ੨੦੧੭ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਸਦਾ ਸਿੰਘ ਵਾਲਾ ਜ਼ਿਲਾ ਫਿਰੋਜ਼ ਪੁਰ
ਮਨਮਤ ਦੁਰਮਤ ਦਾਗ, ਗੁਰ ਸਤਿਗੁਰ ਆਪ ਧਵਾਈਆ। ਅਨਦ ਬਿਨੋਦੀ ਉਪਜਾਏ ਆਪਣਾ ਰਾਗ, ਦਿਵਸ ਰੈਣ ਏਕਾ ਇਕ ਬੁਝਾਈਆ। ਹੰਸਾਂ ਹੰਸ ਮਿਲਿਆ ਕਾਗ, ਏਕਾ ਸਾਚੀ ਚੋਗ ਚੁਗਾਈਆ। ਜਗਤ ਤ੍ਰਿਸ਼ਨਾ ਬੁਝੇ ਆਗ, ਅਗਨੀ ਤਤ ਰਹੇ ਨਾ ਰਾਈਆ। ਹਰਿ ਸਰਨਾਈ ਚਰਨ ਕਵਲ ਲਾਗ, ਸਰਨ ਚਰਨ ਇਕ ਤਕਾਈਆ। ਜਗਤ ਵਿਛੁੰਨੀ ਗਈ ਜਾਗ, ਸੁਰਤ ਨਿਰਤ ਵੱਜੀ ਵਧਾਈਆ। ਪੁਰਖ ਅਕਾਲ ਵਰ ਪਾਇਆ ਵਡ ਭਾਗ, ਭਗਤੀ ਭਗਵਨ ਲੇਖੇ ਲਾਈਆ। ਗ੍ਰਹਿ ਮੰਦਰ ਜਗੇ ਚਿਰਾਗ, ਅੰਧ ਅੰਧੇਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦਏ ਕਟਾਈਆ। ਜਗ ਵਿਛੋੜਾ ਕੱਟਿਆ, ਹਰਿ ਸਤਿਗੁਰ ਸੱਜਣ ਮੀਤ। ਗੁਰਮੁਖ ਵਿਰਲੇ ਲਾਹਾ ਖੱਟਿਆ, ਚਰਨ ਕਵਲ ਸਚ ਪ੍ਰੀਤ। ਹਰਿ ਸਤਿਗੁਰ ਧਾਮ ਵਖਾਏ ਇਕ ਅਨਡਿਠਿਆ, ਅਗੰਮ ਅਥਾਹ ਊਚੋ ਊਚ। ਗੁਰਮੁਖ ਸਾਚੀ ਸਿਖੀ ਸਿਖ਼ਿਆ, ਤਨ ਮਨ ਹੋਇਆ ਸੂਚੋ ਸੂਚ। ਸਤਿਗੁਰ ਧੁਰ ਦਰਗਾਹੀ ਲੇਖਾ ਲਿਖਿਆ, ਲੇਖਾ ਲਿਖਣਹਾਰ ਭਗਵਾਨ। ਗੁਰਮੁਖ ਵਿਰਲੇ ਮੰਗੀ ਭਿਖਿਆ, ਹਰਿ ਜੀ ਦੇਵੇ ਜੀਅ ਦਾਨ। ਸਤਿਗੁਰ ਪੂਰਾ ਸਾਜਣ ਮੀਤੜਾ, ਗਹਿਰ ਗੰਭੀਰ ਸਮਾਏ। ਗੁਰਮੁਖ ਵਿਰਲੇ ਰੰਗਿਆ ਕਾਇਆ ਚੀਥੜਾ, ਜੋ ਜਨ ਸਰਨਾਈ ਆਏ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਸੱਜਣ ਪਾਤਸ਼ਾਹ। ਗੁਰਮੁਖਾਂ ਦੇਵੇ ਨਾਮ ਦਾਨ, ਜੁਗਾ ਜੁਗੰਤਰ ਬਣ ਮਲਾਹ। ਸਤਿਗੁਰ ਪੂਰਾ ਪਾਇਆ, ਮਿਟਿਆ ਹਉਮੇ ਰੋਗ। ਗੁਰ ਸਤਿਗੁਰ ਦਇਆ ਕਮਾਇਆ, ਮੇਲ ਮਿਲਾਇਆ ਧੁਰ ਸੰਜੋਗ। ਜਗਤ ਵਿਛੋੜਾ ਰਹਿਣ ਨਾ ਪਾਇਆ, ਵੱਜੇ ਵਧਾਈ ਤੀਨਾਂ ਲੋਕ। ਜੈ ਜੈਕਾਰਾ ਆਪ ਕਰਾਇਆ, ਬ੍ਰਹਮਾ ਵਿਸ਼ਨ ਸ਼ਿਵ ਗਾਇਣ ਨਾਮ ਸਲੋਕ। ਸਚਖੰਡ ਦਵਾਰ ਆਪ ਖੁਲਾਇਆ, ਬਖ਼ਸ਼ਸ਼ ਕੀਤੀ ਚਰਨ ਓਟ। ਵੇਲੇ ਅੰਤਮ ਅੰਤ ਕੰਤ ਭਗਵੰਤ ਸੰਤ ਲਏ ਮਿਲਾਇਆ, ਆਪ ਮਿਲਾਏ ਆਪਣੀ ਗੋਤ। ਵਰਨ ਬਰਨ ਵਿਚ ਨਾ ਆਇਆ, ਰੂਪ ਅਨੂਪ ਪਰਗਟਾਏ ਕੋਟੀ ਕੋਟ। ਹਰਿਜਨ ਵੇਖੇ ਥਾਉਂ ਥਾਂਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣ ਚੁਕਾਏ ਲਾੜੀ ਮੌਤ। ਗੁਰਸਿਖ ਗੁਰ ਗੁਰ ਪੇਖਿਆ, ਗੁਰ ਨੇਤਰ ਖੋਲ੍ਹ ਗਿਆਨ। ਗੁਰ ਸਤਿਗੁਰ ਲਿਖਣਹਾਰਾ ਲੇਖਿਆ, ਲੇਖਾ ਜਾਣੇ ਦੋ ਜਹਾਨ। ਜੁਗਾ ਜੁਗੰਤਰ ਧਾਰੇ ਭੇਖਿਆ, ਸੰਤ ਸੁਹੇਲੇ ਵੇਖੇ ਆਣ। ਸ਼ਾਹੋ ਭੂਪ ਨਰ ਨਰੇਸ਼ਿਆ, ਕਰੇ ਖੇਲ ਸ੍ਰੀ ਭਗਵਾਨ। ਮੁਛ ਦਾੜ੍ਹੀ ਨਾ ਦਿਸੇ ਕੇਸਿਆ, ਰੂਪ ਰੰਗ ਨਾ ਵਿਚ ਜਹਾਨ। ਹਰਿਜਨ ਹਰਿਭਗਤ ਹਰੀ ਹਰਿ ਨਰਾਇਣ ਵਿਰਲੇ ਲੋਕਮਾਤ ਪੇਖਿਆ, ਜਿਸ ਜਨ ਕਰ ਕਿਰਪਾ ਦਰਸਨ ਦੇਵੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਭਗਤ ਭਗਵੰਤ ਸਾਧ ਸੰਤ ਲੱਖ ਚੁਰਾਸੀ ਵਿਚੋਂ ਲਾਧ, ਨਾਮ ਦਾਦ ਏਕਾ ਵਸਤ ਝੋਲੀ ਪਾਈਆ।
