Granth 09 Likhat 197: 9 Assu 2017 Bikarmi Buta Singh de Greh Pind Lelian Jila Amritsar

੯ ਅੱਸੂ ੨੦੧੭ ਬਿਕਰਮੀ ਬੂਟਾ ਸਿੰਘ ਦੇ ਗ੍ਰਹਿ ਪਿੰਡ ਲੇਲੀਆ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਏਕਾ ਗਾਵਣਾ, ਆਦਿ ਜੁਗਾਦਿ ਸਮਾਏ। ਹਰਿ ਪੁਰਖ ਨਿਰੰਜਣ ਇਕ ਧਿਆਵਨਾ, ਜੁਗਾ ਜੁਗੰਤਰ ਖੇਲ ਖਲਾਏ। ਏਕੰਕਾਰਾ ਇਸ਼ਟ ਵਖਾਵਨਾ, ਜੂਨੀ ਰਹਿਤ ਬੇਪਰਵਾਹੇ। ਆਦਿ ਨਿਰੰਜਣ ਘਰ ਬਹਾਵਣਾ, ਗ੍ਰਹਿ ਮੰਦਰ ਕਰੇ ਰੁਸ਼ਨਾਏ। ਸ੍ਰੀ ਭਗਵਾਨ ਤਖ਼ਤ ਸੁਹਾਵਣਾ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੇ। ਅਬਿਨਾਸ਼ੀ ਕਰਤਾ ਹੁਕਮ ਵਰਤਾਵਣਾ, ਸਦ ਭਾਣੇ ਰਿਹਾ ਸਮਾਏ। ਪਾਰਬ੍ਰਹਮ ਪ੍ਰਭ ਭੇਵ ਖੁਲਾਵਣਾ, ਨਿਰਗੁਣ ਨੂਰ ਕਰੇ ਰੁਸ਼ਨਾਏ। ਸਚਖੰਡ ਦਵਾਰਾ ਇਕ ਸੁਹਾਵਣਾ, ਥਿਰ ਘਰ ਸਾਚਾ ਵੇਖ ਵਖਾਏ। ਸ਼ਾਹੋ ਭੂਪ ਆਪਣਾ ਰੰਗ ਰੰਗਾਵਣਾ, ਦੂਸਰ ਮੰਗ ਨਾ ਕੋਈ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਏ। ਆਦਿ ਜੁਗਾਦੀ ਵਰਤੇ ਕਲ, ਅਕਲ ਕਲ ਆਪ ਅਖਵਾਈਆ। ਜੁਗਾ ਜੁਗੰਤਰ ਖੇਲੇ ਖੇਲ ਅਛਲ ਅਛੱਲ, ਪਾਰਬ੍ਰਹਮ ਵੱਡੀ ਵਡਿਆਈਆ। ਸਚ ਸਿੰਘਾਸਣ ਸੋਭਾਵੰਤ ਬੈਠਾ ਮੱਲ, ਦਰਗਹਿ ਸਾਚੀ ਧਾਮ ਸੁਹਾਈਆ। ਪਾਵੇ ਸਾਰ ਜਲ ਥਲ, ਜਲ ਥਲ ਮਹੀਅਲ ਆਪ ਸਮਾਈਆ। ਧਾਮ ਵਡਿਆਏ ਨੇਹਚਲ ਮਹੱਲ ਅਟੱਲ, ਉਚ ਅਗੰਮ ਅਥਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਧੁਰ ਦਾ ਲੇਖਾ ਹਰਿ ਗੋਪਾਲ, ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ ਅਵੱਲੜੀ ਚਾਲ, ਨਿਰਗੁਣ ਨਿਰਵੈਰ ਆਪ ਚਲਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੰਗ ਰੰਗੀਲਾ ਰੰਗ ਰੰਗੇ ਏਕਾ ਲਾਲ, ਕੰਚਨ ਗੜ੍ਹ ਆਪ ਸੁਹਾਇੰਦਾ। ਸੂਹਾ ਵੇਸ ਕਰੇ ਸੱਚੀ ਧਰਮਸਾਲ, ਜੋਤ ਉਜਾਲਾ ਨੂਰ ਡਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲਾਵਣਹਾਰਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਲੈ ਅਵਤਾਰਾ, ਗੁਰ ਸਤਿਗੁਰ ਰੂਪ ਵਟਾਇਆ। ਦੋ ਜਹਾਨਾ ਪਾਵੇ ਸਾਰਾ, ਜ਼ਿਮੀ ਅਸਮਾਨਾਂ ਵੇਖ ਵਖਾਇਆ। ਗਗਨ ਮੰਡਲ ਦਏ ਸਹਾਰਾ, ਪੁਰੀ ਲੋਆਂ ਕਰੇ ਰੁਸ਼ਨਾਇਆ। ਲੋਕਮਾਤ ਹੋ ਉਜਿਆਰਾ, ਪੰਜ ਤਤ ਮੇਲਾ ਸਹਿਜ ਸਭਾਇਆ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਧੁਰ ਦੀ ਬਾਣੀ ਆਪ ਅਲਾਇਆ। ਵਰਤੇ ਵਰਤਾਵੇ ਵਿਚ ਸੰਸਾਰਾ, ਨੌਂ ਸਤ ਆਪਣਾ ਫੇਰਾ ਪਾਇਆ। ਪਾਰਬ੍ਰਹਮ ਬ੍ਰਹਮ ਕਰੇ ਵਿਚਾਰਾ, ਆਪਣਾ ਮੇਲਾ ਮੇਲ ਮਿਲਾਇਆ। ਘਰ ਮੰਦਰ ਸੋਹੇ ਇਕ ਦਵਾਰਾ, ਗ੍ਰਹਿ ਸਾਚਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਇਆ। ਜੁਗ ਜੁਗ ਬੰਧਨ ਪਾਏ ਦੀਨਾ ਨਾਥ, ਦੀਨ ਦੁਨੀ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਚਲਾਏ ਰਾਥ, ਰਥ ਰਥਵਾਹੀ ਦਿਸ ਨਾ ਆਇੰਦਾ। ਨਾਤਾ ਬਿਧਾਤਾ ਧੁਰ ਫ਼ਰਮਾਣਾ ਜਪਾਏ ਪੂਜਾ ਪਾਠ, ਏਕਾ ਮੰਤਰ ਸਚ ਵਰਤਾਇੰਦਾ। ਜਗਤ ਵਣਜਾਰਾ ਖੋਲ੍ਹੇ ਹਾਟ, ਚੌਦਾਂ ਲੋਕ ਵੇਖ ਵਖਾਇੰਦਾ। ਸ਼ਬਦ ਸੁਣਾਏ ਸਚ ਸਲੋਕ, ਅੱਖਰ ਵੱਖਰ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗਾ ਜੁਗੰਤਰ ਵੇਸ ਅਵੱਲਾ, ਨਿਰਗੁਣ ਸਰਗੁਣ ਵੇਖ ਵਖਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਅਕਲ ਕਲ ਆਪਣਾ ਰੂਪ ਵਟਾਈਆ। ਲੋਕਮਾਤ ਮਾਰ ਝਾਤ ਜਨ ਭਗਤਾਂ ਮੇਟੇ ਦੂਈ ਦਵੈਤੀ ਸਲਾ, ਸ੍ਰੀ ਭਗਵਾਨ ਬੀਠਲੋ ਆਪਣੀ ਦਇਆ ਆਪ ਕਮਾਈਆ। ਜੀਵ ਜੰਤ ਭੁਲਾਏ ਕਰ ਕਰ ਵਲ ਛਲਾ, ਅਛੱਲ ਅਛੱਲ ਖੇਲ ਖਿਲਾਈਆ। ਆਪਣੀ ਜੋਤੀ ਆਪੇ ਰਲਾ, ਆਪਣੇ ਹੱਥ ਰੱਖੀ ਵਡਿਆਈਆ। ਸਚ ਸੰਦੇਸ਼ ਧੁਰ ਨਰ ਨਰੇਸ਼ ਏਕਾ ਘੱਲਾ, ਘਰ ਘਰ ਦਰ ਦਰ ਆਤਮ ਅੰਤਰ ਕਰੇ ਪੜ੍ਹਾਈਆ। ਦੀਪਕ ਜੋਤੀ ਆਪੇ ਬਲਾ, ਪਰਕਾਸ਼ ਪਰਕਾਸ਼ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਬੇਪਰਵਾਹੀਆ। ਕਰਤਾ ਪੁਰਖ ਕਰਨ ਜੋਗ, ਆਦਿ ਜੁਗਾਦਿ ਖੇਲ ਖਿਲਾਇੰਦਾ। ਜਨ ਭਗਤਾਂ ਮਿਲਾਏ ਧੁਰ ਦਾ ਸੰਜੋਗ, ਧੁਰ ਦਾ ਲੇਖਾ ਵੇਖ ਵਖਾਇੰਦਾ। ਨਾਮ ਚੁਗਾਏ ਸਾਚੀ ਚੋਗ, ਆਤਮ ਰਸ ਇਕ ਵਖਾਇੰਦਾ। ਸ਼ਬਦ ਸੁਣਾਏ ਅਗੰਮੀ ਸਲੋਕ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਪੰਧ ਮੁਕਾਏ ਚੌਦਾਂ ਲੋਕ, ਆਪਣਾ ਮੰਦਰ ਆਪ ਸੁਹਾਇੰਦਾ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਈ ਵਖਾਇੰਦਾ। ਗੁਰਮੁਖਾਂ ਦੇਵੇ ਦਰਸ ਅਮੋਘ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਵੇਖਣਹਾਰਾ, ਆਦਿ ਜੁਗਾਦਿ ਦਇਆ ਕਮਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਪਾਵੇ ਸਾਰਾ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਫੋਲ ਫੁਲਾਈਆ। ਚਾਰੇ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਆਪਣੀ ਰਹਿਆ ਸੁਣਾਈਆ। ਚਾਰੇ ਜੁਗ ਵੇਖ ਪਸਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਲੇ ਚਾਈਂ ਚਾਈਆ। ਚਾਰ ਕੁੰਟ ਦਏ ਹੁਲਾਰਾ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਚੌਥੇ ਜੁਗ ਕਰ ਪਸਾਰਾ, ਨਿਰਗੁਣ ਨਿਰਗੁਣ ਬੈਠਾ ਆਸਣ ਲਾਈਆ। ਅੰਦਰ ਮੰਦਰ ਸੋਹੇ ਇਕ ਦਵਾਰਾ, ਹਰਿ ਮੰਦਰ ਆਪ ਵਡਿਆਈਆ। ਆਦਿ ਜੁਗਾਦਿ ਰਹੇ ਉਜਿਆਰਾ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਸਚਖੰਡ ਵਸੇ ਆਪ ਨਿਰੰਕਾਰਾ, ਨਿਰਗੁਣ ਆਪਣਾ ਨਾਉਂ ਧਰਾਈਆ। ਆਪੇ ਵਰਤੇ ਸਚ ਵਰਤਾਰਾ, ਦੂਸਰ ਭੇਵ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਸ੍ਰੀ ਭਗਵਾਨ, ਜਾਗਰਤ ਜੋਤ ਇਕ ਜਗਾਇੰਦਾ। ਦੋ ਜਹਾਨਾਂ ਉਠਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਲੋਆਂ ਪੁਰੀਆਂ ਹੋਏ ਨਿਗਹਬਾਨ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਪਰਖੇ ਜਾਣ, ਨਾਮ ਕਸਵਟੀ ਹੱਥ ਉਠਾਇੰਦਾ। ਸ਼ਬਦ ਜਣਾਏ ਧੁਰ ਫ਼ਰਮਾਣ, ਧੁਰ ਦੀ ਬਾਣੀ ਆਪ ਅਲਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿ ਸੰਤ ਸਹੇਲੇ ਆਪ ਪਛਾਣ, ਧੁਰ ਦਾ ਮੇਲਾ ਮੇਲ ਮਿਲਾਇੰਦਾ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਧਿਆਨ, ਅੰਤਰ ਆਤਮ ਇਕ ਵਖਾਇੰਦਾ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਅਨਹਦ ਸ਼ਬਦ ਵਜਾਏ ਸੱਚੀ ਧੁਨਕਾਨ, ਨਾਦ ਅਨਾਦੀ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਹਰਿਜਨ ਸਾਚੇ ਲਏ ਉਭਾਰ, ਲਹਿਣਾ ਦੇਣਾ ਝੋਲੀ ਪਾਇੰਦਾ। ਹਰਿਜਨ ਸਾਚਾ ਉਭਾਰਿਆ, ਕਰ ਕਿਰਪਾ ਗੁਣ ਨਿਧਾਨ। ਏਕਾ ਮੰਤਰ ਨਾਮ ਦ੍ਰਿੜਾ ਰਿਹਾ, ਸ਼ਬਦ ਅਗੰਮੀ ਧੁਰ ਫ਼ਰਮਾਣ। ਸਾਚਾ ਮਾਰਗ ਇਕ ਵਖਾ ਲਿਆ, ਗੁਰ ਸਤਿਗੁਰ ਚਰਨ ਧਿਆਨ। ਦੀਨਾ ਨਾਥ ਦਇਆ ਕਮਾ ਲਿਆ, ਤਨ ਬਨ੍ਹੇ ਸਾਚਾ ਗਾਨ। ਮਸਤਕ ਟਿੱਕਾ ਇਕ ਲਗਾ ਲਿਆ, ਜੋਤ ਲਿਲਾਟ ਜਗੇ ਮਹਾਨ। ਭਾਂਡਾ ਭਰਮ ਭੌ ਭਨਾ ਲਿਆ, ਮਾਇਆ ਮਮਤਾ ਹਉਮੇ ਹੰਗਤਾ ਨਾਤਾ ਤੋੜੇ ਪੰਜ ਸ਼ੈਤਾਨ। ਸਾਚਾ ਮੰਦਰ ਇਕ ਸੁਹਾ ਲਿਆ, ਹਰਿਜਨ ਕਾਇਆ ਬੰਕ ਮਕਾਨ। ਘਰ ਘਰ ਵਿਚ ਡੇਰਾ ਲਾ ਲਿਆ, ਚਤਰਭੁਜ ਹੋਏ ਨਿਗਹਬਾਨ। ਸਾਚੀ ਸੇਜਾ ਆਪ ਸੁਹਾ ਲਿਆ, ਆਤਮ ਬ੍ਰਹਮ ਕਰੇ ਪਛਾਣ। ਈਸ਼ ਜੀਵ ਵੇਖ ਵਖਾ ਲਿਆ, ਜਗਤ ਜਗਦੀਸ਼ ਹੋਏ ਮਿਹਰਵਾਨ। ਨਿਰਗੁਣ ਸਰਗੁਣ ਸੀਸ ਝੁਕਾ ਲਿਆ, ਸਰਗੁਣ ਨਿਰਗੁਣ ਕਰੇ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਦੇਵੇ ਸਾਚਾ ਦਾਨ। ਦਾਤਾ ਦਾਨੀ ਹਰਿ ਭਗਵੰਤ, ਦੂਸਰ ਅਵਰ ਨਾ ਕੋਇ ਵਡਿਆਈਆ। ਹਰਿਜਨ ਵੇਖੇ ਸਾਚੇ ਸੰਤ, ਸਤਿਗੁਰ ਪੂਰਾ ਸੱਚਾ ਸ਼ਹਿਨਸ਼ਾਹੀਆ। ਲੋਕਮਾਤ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਨਰ ਹਰਿ ਨਰਾਇਣ ਬਣੇ ਨਾਰੀ ਕੰਤ, ਹਰਿ ਜੂ ਹਰਿ ਮੰਦਰ ਸੋਭਾ ਪਾਈਆ। ਆਪ ਜਣਾਏ ਆਪਣਾ ਮੰਤ, ਏਕੰਕਾਰਾ ਕਰੇ ਪੜ੍ਹਾਈਆ। ਸ਼ਬਦ ਅਗੰਮੀ ਵਜਾਏ ਡੰਕ, ਤੁਰੀਆ ਨਾਦ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਹੋਏ ਸਹਾਈਆ। ਹਰਿਜਨ ਹਰਿ ਹਰਿ ਪਾਲਦਾ, ਆਦਿ ਜੁਗਾਦੀ ਕਾਰ। ਲੇਖਾ ਜਾਣੇ ਧੁਰ ਦਰਬਾਰ ਦਾ, ਧੁਰ ਦਰਗਾਹੀ ਮੀਤ ਮੁਰਾਰ। ਜੁਗ ਜੁਗ ਜਨ ਭਗਤਾਂ ਪੈਜ ਸਵਾਰਦਾ, ਨਿਰਗੁਣ ਸਰਗੁਣ ਲਏ ਅਵਤਾਰ। ਫੜ ਫੜ ਸਾਚੇ ਬੇੜੇ ਚਾੜਦਾ, ਨਾਮ ਬੇੜਾ ਕਰ ਤਿਆਰ। ਕਿਲਾ ਤੋੜ ਗੜ੍ਹ ਹੰਕਾਰ ਦਾ, ਸ਼ਬਦ ਖੰਡਾ ਏਕਾ ਮਾਰ। ਨਾਤਾ ਤੁੱਟੇ ਜਗਤ ਪਿਆਰ ਦਾ, ਸਤਿਗੁਰ ਮਿਲੇ ਸਾਚਾ ਯਾਰ। ਲੱਖ ਚੁਰਾਸੀ ਫੰਦ ਨਿਵਾਰਦਾ, ਜਮ ਕੀ ਫ਼ਾਸੀ ਲਾਹੇ ਗਲੋਂ ਹਾਰ। ਸ਼ਾਹੋ ਸ਼ਬਾਸ ਖੇਲ ਕਰੇ ਸੱਚੀ ਸਰਕਾਰ ਦਾ, ਤਖ਼ਤ ਨਿਵਾਸੀ ਏਕੰਕਾਰ। ਹਰਿਜਨ ਸਾਚੇ ਪੌੜੇ ਆਪੇ ਚਾੜ੍ਹਦਾ, ਹਰਿ ਮੰਦਰ ਖੋਲ੍ਹ ਕਿਵਾੜ। ਚੌਥਾ ਘਰ ਇਕ ਵਖਾਲਦਾ, ਤੀਜਾ ਨੈਣ ਹੋਏ ਉਜਿਆਰ। ਪੰਚਮ ਸ਼ਬਦ ਸੱਚੀ ਧੁਨਕਾਰ ਦਾ, ਧੁਨ ਉਪਜੇ ਅਨਹਦ ਧਾਰ। ਛੇਵੇਂ ਛੱਪਰ ਛੰਨ ਨਾ ਕੋਈ ਵਖਾਲਦਾ, ਨਿਰਗੁਣ ਬੈਠਾ ਸਚਖੰਡ ਸੱਚੇ ਦਵਾਰ। ਸਤਿ ਸਤਿਵਾਦੀ ਆਪਣਾ ਵੇਲਾ ਆਪ ਸੰਭਾਲਦਾ, ਥਿਤ ਵਾਰ ਨਾ ਜਾਣੇ ਕੋਈ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਕਰੇ ਪਿਆਰ। ਭਗਤ ਪਿਆਰਾ ਮੀਤੜਾ, ਸੋ ਪੁਰਖ ਨਿਰੰਜਣ ਗਹਿਰ ਗੰਭੀਰ। ਕਾਇਆ ਚੋਲੀ ਰੰਗੇ ਚੀਥੜਾ, ਤਨ ਕਰੇ ਠੰਡਾ ਸੀਰ। ਨਾਮ ਸੁਣਾਏ ਸੁਹਾਗੀ ਗੀਤੜਾ, ਹਉਮੇਂ ਬਿਰਹੋਂ ਕੱਢੇ ਪੀਰ। ਜੁਗ ਜੁਗ ਚਲਾਏ ਰੀਤੜਾ, ਲੇਖਾ ਜਾਣੇ ਆਦਿ ਅੰਤ ਅਖ਼ੀਰ। ਨਾ ਕੋਈ ਮੰਦਰ ਦੇਹੁਰਾ ਦਿਸੇ ਮਸੀਤੜਾ, ਘਟ ਘਟ ਅੰਦਰ ਵਸਿਆ ਪੀਰਨ ਪੀਰ। ਵੇਖਣਹਾਰਾ ਲੱਖ ਚੁਰਾਸੀ ਕੌੜਾ ਰੀਠੜਾ, ਅੰਮ੍ਰਿਤ ਬਖ਼ਸ਼ੇ ਸਾਚਾ ਨੀਰ। ਗੁਰਮੁਖ ਪਤਿਤ ਪਾਪੀ ਕਰੇ ਪੁਨੀਤੜਾ, ਨਾਮ ਬਸਤਰ ਪਹਿਨਾਏ ਸਾਚਾ ਚੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਦੇਵੇ ਸਾਚੀ ਧੀਰ। ਜਨ ਭਗਤਾਂ ਧੀਰ ਧਰਾਇੰਦਾ, ਨਾਥ ਅਨਾਥਾ ਹੋJ ਸਹਾਏ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਅੰਤਮ ਵੇਖ ਵਖਾਏ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਜੀਵ ਜੰਤ ਸਰਬ ਕੁਰਲਾਇੰਦਾ, ਦਿਵਸ ਰੈਣ ਰਿਹਾ ਬਿਲਲਾਏ। ਅੰਮ੍ਰਿਤ ਸੀਰ ਮੁਖ ਨਾ ਕੋਈ ਪਾਇੰਦਾ, ਅਗਨੀ ਤਤ ਨਾ ਕੋਈ ਬੁਝਾਏ। ਹਰਿ ਕਾ ਦਰਸ ਨਾ ਕੋਈ ਵਿਖਾਲਦਾ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਰਹੀ ਗਾਏ। ਨਾਤਾ ਤੋੜੇ ਨਾ ਕੋਈ ਜਗਤ ਜੰਜਾਲ ਦਾ, ਲੱਖ ਚੁਰਾਸੀ ਪੰਧ ਨਾ ਕੋਈ ਮੁਕਾਏ। ਲੇਖਾ ਚੁੱਕੇ ਨਾ ਸ਼ਾਹ ਕੰਗਾਲ ਦਾ, ਏਕਾ ਰੰਗ ਨਾ ਕੋਈ ਰੰਗਾਏ। ਚਾਰ ਵਰਨ ਸੁਰਤ ਨਾ ਕੋਈ ਸੰਭਾਲਦਾ, ਅਠਾਰਾਂ ਬਰਨ ਰਹੇ ਬਿਲਲਾਏ। ਸਾਚੇ ਮੰਦਰ ਨਾ ਕੋਈ ਬਹਾਲਦਾ, ਪੰਡਤ ਪਾਂਧੇ ਜਗਤ ਮਹੱਲੇ ਟੱਲ ਰਹੇ ਖੜਕਾਏ। ਹਰਿ ਕਾ ਰੂਪ ਨਾ ਕੋਈ ਦਰਸਾਏ ਸਾਚੇ ਯਾਰ ਦਾ, ਸਾਚਾ ਸੱਥਰ ਹੇਠ ਨਾ ਕੋਈ ਵਿਛਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਆਪ ਮਿਲਾਏ। ਹਰਿਜਨ ਆਪ ਮਿਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਨਿਰਗੁਣ ਨਰਾਇਣ ਸੱਚੀ ਸਰਕਾਰ। ਸਚਖੰਡ ਨਿਵਾਸੀ ਵੇਸ ਵਟਾਇੰਦਾ, ਜੋਤੀ ਜਾਮਾ ਭੇਵ ਨਿਆਰ। ਘਨਕ ਪੁਰ ਵਾਸੀ ਖੇਲ ਖਿਲਾਇੰਦਾ, ਲੋਆਂ ਪੁਰੀਆਂ ਪਾਵੇ ਸਾਰ। ਗੁਰਮੁਖ ਸਾਚੇ ਮੇਲ ਮਿਲਾਇੰਦਾ, ਆਤਮ ਅੰਤਰ ਕਰ ਪਿਆਰ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਨਿਸ਼ਅੱਖਰ ਕਰੇ ਵਿਚਾਰ। ਸੋ ਪੁਰਖ ਨਿਰੰਜਣ ਦਇਆ ਕਮਾਇੰਦਾ, ਹੰ ਬ੍ਰਹਮ ਲਏ ਅਧਾਰ। ਦੋ ਜਹਾਨਾ ਵਿਚੋਲਾ ਆਪ ਅਖਵਾਇੰਦਾ, ਦਿਸ ਨਾ ਆਏ ਵਿਚ ਸੰਸਾਰ। ਆਪਣਾ ਚੋਲਾ ਆਪ ਬਦਲਾਇੰਦਾ, ਪੰਜ ਤਤ ਨਾ ਕੋਈ ਪਿਆਰ। ਗੁਰਮੁਖਾਂ ਪਰਦਾ ਓਹਲਾ ਆਪ ਉਠਾਇੰਦਾ, ਲੱਖ ਚੁਰਾਸੀ ਸੁੱਤੀ ਪੈਰ ਪਸਾਰ। ਹਰਿ ਕਾ ਭੇਵ ਕੋਈ ਨਾ ਪਾਇੰਦਾ, ਜੁਗਾ ਜੁਗੰਤਰ ਕਰੇ ਸਾਚੀ ਕਾਰ। ਗੁਰਮੁਖ ਸਾਚੇ ਵੇਖ ਵਖਾਇੰਦਾ, ਵੇਖਣਹਾਰਾ ਆਪ ਨਿਰੰਕਾਰ। ਜਿਸ ਸਿਰ ਆਪਣਾ ਹੱਥ ਟਿਕਾਇੰਦਾ, ਅੰਤਮ ਬੇੜਾ ਕਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਇਕ ਮਲਾਹ, ਜਨ ਭਗਤਾਂ ਦੇਵੇ ਸ਼ਬਦ ਸਲਾਹ, ਦੂਜਾ ਰਾਹ ਨਾ ਕੋਈ ਵਖਾਇੰਦਾ। ਸ਼ਬਦ ਸਲਾਹੀ ਆਪ ਕਰਤਾਰਾ, ਲੋਕਮਾਤ ਵੇਸ ਵਟਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਨਿਹਕਲੰਕੀ ਲੈ ਅਵਤਾਰਾ, ਅਕਲ ਕਲ ਰੂਪ ਪਰਗਟਾਈਆ। ਸ਼ਬਦ ਖੰਡਾ ਤੇਜ਼ ਕਟਾਰਾ, ਬ੍ਰਹਿਮੰਡਾਂ ਆਪ ਚਮਕਾਈਆ। ਭੇਖ ਪਖੰਡਾ ਕਰੇ ਪਾਰ ਕਿਨਾਰਾ, ਜੂਠ ਝੂਠ ਰਹਿਣ ਨਾ ਪਾਈਆ। ਮਾਨੁਸ ਮਾਨੁਖ ਗੰਦਾ ਫੜ ਫੜ ਮਾਰੇ ਮਾਰਾ, ਜਿਸ ਭੁੱਲਿਆ ਬੇਪਰਵਾਹੀਆ। ਏਕਾ ਸੁਹਾਗੀ ਛੰਦ ਗਾਏ ਆਪਣੀ ਵਾਰਾ, ਚਾਰ ਵਰਨ ਕਰੇ ਪੜ੍ਹਾਈਆ। ਦੂਈ ਦਵੈਤੀ ਪਾਰ ਕਿਨਾਰਾ, ਸ਼ਰਅ ਸ਼ਰੀਅਤ ਇਕ ਵਖਾਈਆ। ਚਾਰ ਵਰਨ ਸੋਹਿਣ ਇਕ ਦਵਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਸਤਿਜੁਗ ਸਾਚੇ ਕਰੇ ਸਤਿ ਵਿਹਾਰਾ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਲੇਖਾ ਆਪ ਮੁਕਾਈਆ। ਹਰਿਜਨ ਲੇਖਾ ਮੁਕਾਵਨਾ, ਪੂਰਬ ਕਰਮ ਵਿਚਾਰ। ਆਵਣ ਜਾਵਣ ਗੇੜ ਕਟਾਵਨਾ, ਰਾਏ ਧਰਮ ਨਾ ਕਰੇ ਖ਼ਵਾਰ। ਚਿਤਰ ਗੁਪਤ ਡੇਰਾ ਢਾਹਵਣਾ, ਲਾੜੀ ਮੌਤ ਨਾ ਕਰੇ ਪਿਆਰ। ਏਕਾ ਆਪਣਾ ਦਰਸ ਦਿਖਾਵਨਾ, ਸਵਛ ਸਰੂਪੀ ਪਰਗਟ ਹੋ ਹਰਿ ਨਿਰੰਕਾਰ। ਗੁਰਸਿਖ ਆਪਣੀ ਗੋਦ ਬਹਾਵਣਾ, ਸ਼ਬਦ ਬਿਬਾਣੇ ਦੇਵੇ ਚਾੜ੍ਹ। ਥਿਰ ਘਰ ਸਾਚੇ ਆਪ ਸੁਹਾਵਣਾ, ਸਚਖੰਡ ਦਵਾਰਾ ਖੋਲ੍ਹ ਕਿਵਾੜ। ਆਪਣੀ ਜੋਤ ਆਪ ਮਿਲਾਵਣਾ, ਜੋਤੀ ਜੋਤ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਹਰੀ ਹਰਿ ਆਪੇ ਫੜ, ਲੇਖਾ ਜਾਣੇ ਧੁਰ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਕਤ ਨਿੰਦਕ ਦੁਸ਼ਟ ਦੁਰਾਚਾਰ ਦੋ ਜਹਾਨੀ ਕਰੇ ਖ਼ਵਾਰ।