Granth 09 Likhat 202: 11 Assu 2017 Bikarmi Dalip Singh de Greh Pind Gaggobua Jila Amritsar

੧੧ ਅੱਸੂ ੨੦੧੭ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਪਿੰਡ ਗਗੋ ਬੂਆ, ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਆਦਿ ਜੁਗਾਦੀ ਵਡ ਮਿਹਰਵਾਨ। ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ, ਇਕ ਅਕੱਲਾ ਵਾਲੀ ਦੋ ਜਹਾਨ। ਏਕੰਕਾਰਾ ਰੂਪ ਪਰਗਟਾਇੰਦਾ, ਰੂਪ ਅਨੂਪ ਸ਼ਾਹ ਸੁਲਤਾਨ। ਆਦਿ ਨਿਰੰਜਣ ਨਾਉਂ ਰਖਾਇੰਦਾ, ਜੋਤੀ ਜੋਤ ਜਗੇ ਮਹਾਨ। ਸ੍ਰੀ ਭਗਵਾਨ ਆਪਣਾ ਬਲ ਆਪ ਧਰਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਅਬਿਨਾਸ਼ੀ ਕਰਤਾ ਆਪਣੀ ਕਾਰ ਆਪ ਕਰਾਇੰਦਾ, ਕਰਤਾ ਪੁਰਖ ਨੌਜਵਾਨ। ਪਾਰਬ੍ਰਹਮ ਪ੍ਰਭ ਸਾਚਾ ਦਰ ਸੁਹਾਇੰਦਾ, ਦਰ ਘਰ ਸਾਚਾ ਕਰ ਪਰਵਾਨ। ਸਚਖੰਡ ਦਵਾਰਾ ਆਪ ਉਪਾਇੰਦਾ, ਆਪ ਰਖਾਏ ਸਚ ਨਿਸ਼ਾਨ। ਘਰ ਘਰ ਵਿਚ ਆਪ ਖੁਲ੍ਹਾਇੰਦਾ, ਥਿਰ ਦਰਬਾਰਾ ਕਰ ਪਰਵਾਨ। ਸਚ ਸਿੰਘਾਸਣ ਇਕ ਵਿਛਾਇੰਦਾ, ਨਿਰਗੁਣ ਨਿਰਵੈਰ ਆਪ ਆਪਣਾ ਕਰ ਕੁਰਬਾਨ। ਤਖ਼ਤ ਤਾਜ ਸੋਭਾ ਪਾਇੰਦਾ, ਉਪਰ ਬਹੇ ਰਾਜ ਰਾਜਾਨ। ਸ਼ਬਦ ਤਾਜ ਇਕ ਟਿਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਵੈਰ ਆਪ ਅਖਵਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲਾ, ਅਕਲ ਕਲ ਬੇਪਰਵਾਹੀਆ। ਆਦਿ ਜੁਗਾਦੀ ਦੀਨ ਦਿਆਲਾ, ਦੋ ਜਹਾਨਾਂ ਵੇਖ ਵਖਾਈਆ। ਸਚਖੰਡ ਸੁਹਾਏ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਈਆ। ਥਿਰ ਘਰ ਸਾਚੇ ਖੇਲ ਨਿਰਾਲਾ, ਅਨਭਵ ਆਪਣਾ ਰੂਪ ਪਰਗਟਾਈਆ। ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਈਆ। ਨਿਰਗੁਣ ਨਿਰਗੁਣ ਬਣ ਦਲਾਲਾ, ਲਾਲ ਲਾਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਦਏ ਵਡਿਆਈਆ। ਥਿਰ ਘਰ ਮੰਦਰ ਸਚ ਦਵਾਰਾ, ਪੁਰਖ ਅਬਿਨਾਸ਼ੀ ਆਪ ਵਸਾਇੰਦਾ। ਸਚਖੰਡ ਦਵਾਰੇ ਹੋ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਨਿਰਗੁਣ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਅਜੂਨੀ ਰਹਿਤ ਨਿਰਾਕਾਰਾ, ਨਿਰਵੈਰ ਆਪਣੀ ਧਾਰ ਬੰਧਾਇੰਦਾ। ਨੇਹਚਲ ਵਸੇ ਧਾਮ ਨਿਆਰਾ, ਮਹੱਲ ਅਟੱਲ ਆਪ ਸੁਹਾਇੰਦਾ। ਸਾਚੀ ਕਰਨੀ ਵਰਤੇ ਸਚ ਵਰਤਾਰਾ, ਕਰਤਾ ਕਰਨੀ ਆਪਣੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਵਾ ਬਾਤੀ ਇਕ ਰਖਾਇੰਦਾ। ਦੀਵਾ ਬਾਤੀ ਕਮਲਾਪਾਤ, ਹਰਿ ਸਾਚੇ ਘਰ ਟਿਕਾਈਆ। ਆਦਿ ਜੁਗਾਦਿ ਖੇਲ ਤਮਾਸ਼, ਦਰਗਹਿ ਸਾਚੀ ਵੇਖ ਵਖਾਈਆ। ਆਪੇ ਮੰਡਲ ਪਾਏ ਆਪਣੀ ਰਾਸ, ਆਪ ਆਪਣਾ ਰੂਪ ਨਚਾਈਆ। ਆਪਣੇ ਅੰਦਰ ਕਰੇ ਆਪਣਾ ਵਾਸ, ਵਾਸ ਨਿਵਾਸਾ ਆਪ ਹੋ ਜਾਈਆ। ਆਪੇ ਪੁਰਖ ਹੋਏ ਸ਼ਾਹੋ ਸ਼ਾਬਾਸ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰ ਦਏ ਵਡਿਆਈਆ। ਸਚਖੰਡ ਦਵਾਰਾ ਸੋਭਾਵੰਤ, ਹਰਿ ਜੂ ਹਰਿ ਮੰਦਰ ਆਪ ਸੁਹਾਇੰਦਾ। ਨਿਰਗੁਣ ਜੋਤ ਸ੍ਰੀ ਭਗਵੰਤ, ਇਕ ਇਕੱਲਾ ਡੇਰਾ ਲਾਇੰਦਾ। ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ। ਆਪੇ ਆਦਿ ਆਪੇ ਅੰਤ, ਅੰਤ ਆਦਿ ਆਪਣੀ ਧਾਰ ਚਲਾਇੰਦਾ। ਆਪੇ ਨਾਰ ਆਪੇ ਕੰਤ, ਕੰਤ ਕੰਤੂਲ ਆਪਣੀ ਸੇਜ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਖੋਲ੍ਹ, ਸ਼ਬਦ ਅਗੰਮੀ ਦਏ ਬੋਲ, ਅਗੰਮ ਅਗੰਮੜਾ ਖੇਲ ਖਿਲਾਇੰਦਾ। ਸ਼ਬਦ ਅਗੰਮੀ ਏਕਾ ਢੋਲਾ, ਪੁਰਖ ਅਬਿਨਾਸ਼ੀ ਏਕਾ ਗਾਈਆ। ਨਿਰਗੁਣ ਨਿਰਾਕਾਰ ਬਣ ਵਿਚੋਲਾ, ਮੇਲ ਮਿਲਾਏ ਸਾਚੇ ਥਾਈਆ। ਸਚਖੰਡ ਦਵਾਰਾ ਏਕਾ ਖੋਲ੍ਹਾ, ਘਰ ਸਾਚੇ ਵੱਜੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਦਏ ਬੋਲ ਅਗੰਮ ਅਗੰਮੜਾ ਖੇਲ ਵਖਾਈਆ। ਸ਼ਬਦ ਅਗੰਮੀ ਏਕਾ ਢੋਲਾ, ਪੁਰਖ ਅਬਿਨਾਸ਼ੀ ਆਪੇ ਗਾਈਆ। ਨਿਰਗੁਣ ਨਿਰਾਕਾਰ ਬਣ ਵਿਚੋਲਾ, ਮੇਲ ਮਿਲਾਏ ਸਾਚੇ ਥਾਈਂਆ। ਸਚਖੰਡ ਦਵਾਰਾ ਏਕਾ ਖੋਲ੍ਹਾ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਦ ਅਨਾਦੀ ਆਪ ਅਲਾਈਆ। ਨਾਦ ਅਨਾਦੀ ਹਰਿ ਨਿਰੰਕਾਰਾ, ਏਕਾ ਏਕ ਵਜਾਇੰਦਾ। ਆਪੇ ਜਾਣੇ ਸਤਿ ਸਤਾਰਾ, ਸਤਿ ਸਤਿਵਾਦੀ ਆਪਣੇ ਹੱਥ ਰਖਾਇੰਦਾ। ਆਪੇ ਪਾਏ ਆਪਣੀ ਸਾਰਾ, ਆਪਣੀ ਧਾਰ ਆਪ ਪਰਗਟਾਇੰਦਾ। ਆਪੇ ਗਾਏ ਆਪਣੀ ਵਾਰਾ, ਮਹਿਮਾ ਅਕਥ ਆਪ ਸੁਣਾਇੰਦਾ। ਆਪੇ ਜਾਏ ਬਲ ਬਲਹਾਰਾ, ਆਪੇ ਵਾਹ ਵਾਹ ਸਲੋਕ ਅਲਾਇੰਦਾ। ਆਪੇ ਵਸੇ ਗੁਪਤ ਜ਼ਾਹਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰੇ ਵੱਜੇ ਨਾਦ, ਸਤਿ ਸਤਿਵਾਦੀ ਆਪ ਵਜਾਈਆ। ਸ਼ਬਦ ਖੁਲ੍ਹਾਏ ਬੋਧ ਅਗਾਧ, ਲਿਖਣ ਪੜ੍ਹਨ ਵਿਚ ਨਾ ਆਈਆ। ਨਾਮ ਜਣਾਏ ਆਦਿ ਜੁਗਾਦਿ, ਨਰ ਨਿਰੰਕਾਰਾ ਆਪ ਹੋ ਜਾਈਆ। ਆਪਣਾ ਗੁਣ ਆਪੇ ਅਰਾਧ, ਆਪਣੀ ਕਰੇ ਆਪ ਪੜ੍ਹਾਈਆ। ਆਪੇ ਦੇਵੇ ਸਾਚੀ ਦਾਦ, ਆਪਣੀ ਭਿਛਿਆ ਝੋਲੀ ਆਪ ਭਰਾਈਆ। ਆਪ ਆਪਾ ਵਿਚੋਂ ਕਾਢ, ਅੱਗੇ ਆਪਣਾ ਆਪ ਟਿਕਾਈਆ। ਆਪਣਾ ਨਾਮ ਆਪੇ ਲਾਧ, ਆਪੇ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਹਰਿ ਸੁਹਾਇੰਦਾ, ਅੰਦਰ ਵੜ ਹਰਿ ਨਿਰੰਕਾਰ। ਦੀਵਾ ਬਾਤੀ ਇਕ ਟਿਕਾਇੰਦਾ, ਕਮਲਾਪਾਤੀ ਖੇਲ ਨਿਆਰ। ਸਾਚਾ ਸਾਥੀ ਆਪ ਅਖਵਾਇੰਦਾ, ਸਾਚਾ ਬੇੜਾ ਕਰੇ ਤਿਆਰ। ਆਪਣਾ ਰਾਥੀ ਰਥ ਚਲਾਇੰਦਾ, ਰਥ ਰਥਵਾਹੀ ਨਿਰਾਕਾਰ। ਸਾਚੀ ਗਾਥੀ ਆਪੇ ਗਾਇੰਦਾ, ਗਾਵਤ ਗਾਏ ਗਾਵਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਸਾਚੇੇ ਵੜ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਖੋਲ੍ਹਣਹਾਰਾ, ਨਿਰਗੁਣ ਨਿਰਵੈਰ ਆਪ ਅਖਵਾਇੰਦਾ। ਅਜੂਨੀ ਰਹਿਤ ਹੋ ਉਜਿਆਰ, ਮੂਰਤ ਅਕਾਲ ਡਗਮਗਾਇੰਦਾ। ਅਨਭਵ ਖੇਲ ਕਰੇ ਅਗੰਮ ਅਪਾਰਾ, ਨਿਰਭੈ ਅਵਰ ਨਾ ਕੋਈ ਜਣਾਇੰਦਾ। ਜੋਤੀ ਜੋਤ ਕਰ ਪਸਾਰਾ, ਜੋਤੀ ਜਾਤਾ ਆਪਣਾ ਨਾਉਂ ਧਰਾਇੰਦਾ। ਥਿਰ ਘਰ ਸਾਚੇ ਪਾਵੇ ਸਾਰਾ, ਘਰ ਘਰ ਵਿਚ ਆਪ ਸੁਹਾਇੰਦਾ। ਆਪੇ ਨਾਰ ਕੰਤ ਬਣ ਭਤਾਰਾ, ਸੁਤ ਦੁਲਾਰਾ ਆਪੇ ਜਾਇੰਦਾ। ਸ਼ਬਦੀ ਨਾਉਂ ਰੱਖ ਹਰਿ ਕਰਤਾਰਾ, ਸਾਚੀ ਗੋਦੀ ਆਪ ਸੁਹਾਇੰਦਾ। ਦੇਵੇ ਹੁਕਮ ਧੁਰ ਦਰਬਾਰਾ, ਆਪਣੀ ਇਛਿਆ ਭਿਛਿਆ ਵਿਚ ਟਿਕਾਇੰਦਾ। ਏਕਾ ਰੂਪ ਹਰਿ ਨਿਰੰਕਾਰਾ, ਆਪਣਾ ਆਪ ਦਰਸਾਇੰਦਾ। ਏਕਾ ਨਾਉਂ ਕਰ ਉਜਿਆਰਾ, ਹਰਿ ਨਿਰੰਕਾਰਾ ਵੇਸ ਵਟਾਇੰਦਾ। ਏਕਾ ਦਏ ਸਚ ਭੰਡਾਰਾ, ਸਤਿ ਵਰਤਾਰਾ ਆਪ ਹੋ ਜਾਇੰਦਾ। ਏਕਾ ਕੂਕੇ ਬੋਲ ਜੈਕਾਰਾ, ਕੂਕ ਕੂਕ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਸ਼ਬਦ ਧਾਰ, ਆਪ ਪਰਗਟਾਏ ਹਰਿ ਨਿਰੰਕਾਰ, ਥਿਰ ਘਰ ਸਾਚੇ ਆਪ ਸਮਝਾਇੰਦਾ। ਥਿਰ ਘਰ ਸਾਚੇ ਸ਼ਬਦ ਪਸਾਰਾ, ਸਚਖੰਡ ਜੋਤ ਜੋਤ ਰੁਸ਼ਨਾਈਆ। ਸਚਖੰਡ ਵਸੇ ਹਰਿ ਨਿਰੰਕਾਰਾ, ਥਿਰ ਘਰ ਸ਼ਬਦੀ ਸੇਵ ਕਮਾਈਆ। ਥਿਰ ਘਰ ਬਣੇ ਸ਼ਬਦ ਭਿਖਾਰਾ, ਸਚਖੰਡ ਬੈਠਾ ਸੱਚਾ ਸ਼ਹਿਨਸ਼ਾਹੀਆ। ਸਚਖੰਡ ਬਣੇ ਆਪ ਵਰਤਾਰਾ, ਥਿਰ ਘਰ ਸ਼ਬਦੀ ਝੋਲੀ ਪਾਈਆ। ਥਿਰ ਘਰ ਕਰੇ ਵਣਜ ਵਣਜਾਰਾ, ਸਚਖੰਡ ਦਵਾਰੇ ਏਕਾ ਰਾਸ ਵਖਾਈਆ। ਸਚਖੰਡ ਦਵਾਰਾ ਉਚ ਮੁਨਾਰਾ, ਥਿਰ ਘਰ ਘਰ ਘਰ ਵਿਚ ਆਪ ਪਰਗਟਾਈਆ। ਕਰੇ ਖੇਲ ਆਪ ਕਰਤਾਰਾ, ਦੂਸਰ ਸੰਗ ਨਾ ਕੋਈ ਰਖਾਈਆ। ਆਦਿ ਆਦਿ ਹੋ ਉਜਿਆਰਾ, ਰੂਪ ਅਨੂਪ ਆਪ ਦਰਸਾਈਆ। ਅਬਿਨਾਸ਼ੀ ਅਚੁਤ ਸਾਚੇ ਸੁਤ ਕਰੇ ਪਿਆਰਾ, ਸ਼ਬਦ ਸ਼ਬਦੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਅੰਦਰ ਆਪੇ ਵੜ, ਸੁਤ ਦੁਲਾਰਾ ਲਾਏ ਲੜ, ਏਕਾ ਰੰਗਣ ਰੰਗ ਰੰਗਾਈਆ। ਏਕਾ ਕਿਰਨ ਦੇਵੇ ਦਾਤ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਸ਼ਬਦ ਉਪਾਈ ਆਪਣੀ ਜ਼ਾਤ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਏਕੰਕਾਰਾ ਬੰਨ੍ਹੇ ਨਾਤ, ਸਾਚਾ ਨਾਤਾ ਜੋੜ ਜੁੜਾਇੰਦਾ। ਆਦਿ ਨਿਰੰਜਣ ਪੁਛੇ ਵਾਤ, ਜੋਤ ਉਜਿਆਰਾ ਡਗਮਗਾਇੰਦਾ। ਸ੍ਰੀ ਭਗਵਾਨ ਗਾਏ ਗਾਥ, ਆਪਣਾ ਬੋਲਾ ਆਪ ਸੁਣਾਇੰਦਾ। ਅਬਿਨਾਸ਼ੀ ਕਰਤਾ ਚਲਾਏ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਪਾਰਬ੍ਰਹਮ ਨਿਭਾਏ ਸਗਲਾ ਸਾਥ, ਸਗਲਾ ਸੰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕਿਰਨ ਦਿਤਾ ਵਰ, ਇਛਿਆ ਭਿਛਿਆ ਝੋਲੀ ਪਾਈਆ। ਏਕਾ ਕਿਰਨ ਬਖ਼ਸ਼ੇ ਹਰਿ, ਕਰੇ ਕਿਰਪਾ ਗੁਣ ਨਿਧਾਨਿਆ। ਸ਼ਬਦ ਭੰਡਾਰਾ ਦਿਤਾ ਭਰ, ਸੁਤ ਦਾਰਾ ਹੋਇਆ ਪਰਵਾਨਿਆ। ਲੇਖਾ ਜਾਣੇ ਹਰਿ, ਨਰ ਨਰਾਇਣ ਖੇਲ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਧੁਰ ਫ਼ਰਮਾਣਿਆ। ਸ਼ਬਦੀ ਸ਼ਬਦ ਜਣਾਇੰਦਾ, ਹਰਿ ਦਾਤਾ ਬੇਪਰਵਾਹ। ਸੇਵਕ ਸੇਵਾ ਸਚ ਵਖਾਇੰਦਾ, ਨਿਰਗੁਣ ਨਿਰਗੁਣ ਬਣ ਮਲਾਹ। ਏਕਾ ਕਿਰਨ ਵੰਡ ਵੰਡਾਇੰਦਾ, ਏਕਾ ਜੋਤੀ ਜੋਤ ਚਮਕਾ। ਏਕਾ ਹੁਕਮ ਆਪ ਸੁਣਾਇੰਦਾ, ਬ੍ਰਹਿਮੰਡ ਖੰਡ ਰਚਨ ਰਚਾ। ਇਕ ਇਕ ਇਕ ਆਪੇ ਵੰਡ ਵੰਡਾਇੰਦਾ, ਇਕ ਇਕੱਲਾ ਸਭਨੀ ਥਾਂ। ਇਕ ਬ੍ਰਹਮਾ ਵਿਸ਼ਨ ਸ਼ਿਵ ਉਪਜਾਇੰਦਾ, ਏਕਾ ਜੋਤੀ ਨੂਰ ਜਗਾ। ਇਕ ਸੂਰਜ ਚੰਨ ਚੜ੍ਹਾਇੰਦਾ, ਨਿਰਗੁਣ ਨੂਰ ਡਗਮਗਾ। ਲੱਖ ਚੁਰਾਸੀ ਵੇਸ ਵਟਾਇੰਦਾ, ਤ੍ਰੈਗੁਣ ਮਾਇਆ ਘਾੜਤ ਘੜਾ। ਨਿਰਗੁਣ ਆਪਣਾ ਵੇਸ ਵਟਾਇੰਦਾ, ਭੇਵ ਅਭੇਦਾ ਭੇਵ ਛੁਪਾ। ਅਛਲ ਅਛੇਦਾ ਛਲ ਕਮਾਇੰਦਾ, ਲੇਖਾ ਲਿਖ ਨਾ ਸਕੇ ਕੋਈ ਰਾ। ਸ਼ਬਦ ਸ਼ਬਦੀ ਵੰਡ ਵੰਡਾਇੰਦਾ, ਘਰ ਘਰ ਆਪਣਾ ਡੇਰਾ ਲਾ। ਨਾਦ ਅਨਾਦੀ ਨਾਦ ਵਜਾਇੰਦਾ, ਆਦਿ ਪੁਰਖ ਆਪ ਅਖਵਾ। ਵਿਸ਼ਨ ਸ਼ਿਵ ਬ੍ਰਹਮਾ ਸੇਵਾ ਲਾਇੰਦਾ, ਰਿਜ਼ਕ ਪੁਚਾਏ ਥਾਉਂ ਥਾਂ। ਆਤਮ ਬ੍ਰਹਮ ਸਰਬ ਮਨਾਇੰਦਾ, ਈਸ਼ ਜੀਵ ਰੂਪ ਵਟਾ। ਅੰਤ ਕਲ ਆਪਣੀ ਕਲ ਆਪ ਵਰਤਾਇੰਦਾ, ਲੇਖਾ ਲੇਖੇ ਲਏ ਲਗਾ। ਸ਼ਬਦ ਧਾਰ ਇਕ ਉਪਜਾਇੰਦਾ, ਦੋ ਜਹਾਨਾ ਫੇਰਾ ਪਾ। ਬ੍ਰਹਿਮੰਡ ਖੰਡ ਆਪ ਵਸਾਇੰਦਾ, ਗਗਨ ਗਗਨੰਤਰ ਰਿਹਾ ਸੁਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਵਰਤਾ। ਸ਼ਬਦ ਵਰਤਾਰਾ ਆਪੇ ਹਰਿ, ਸ਼ਬਦੀ ਸ਼ਬਦ ਆਪ ਅਖਵਾਈਆ। ਨਿਰਗੁਣ ਸਰਗੁਣ ਖੇਲ ਕਰ, ਸਰਗੁਣ ਨਿਰਗੁਣ ਮੇਲ ਮਿਲਾਈਆ। ਤ੍ਰੈਗੁਣ ਦੇਵੇ ਏਕਾ ਵਰ, ਪੰਚਮ ਪੰਚ ਕਰੇ ਕੁੜਮਾਈਆ। ਕਾਇਆ ਮਾਟੀ ਭਾਂਡਾ ਘੜ, ਸਾਚੀ ਹਾਟੀ ਇਕ ਵਖਾਈਆ। ਬੰਦ ਤਾਕੀ ਖੋਲ੍ਹ ਦਰ, ਘਰ ਘਰ ਵਿਚ ਇਕ ਰੁਸ਼ਨਾਈਆ। ਸਾਚਾ ਸਾਕੀ ਜਾਮ ਭਰ, ਨਾਮ ਪਿਆਲਾ ਇਕ ਪਿਆਈਆ। ਜੋਤ ਨਿਰੰਜਣ ਅੰਦਰ ਧਰ, ਨੂਰੋ ਨੂਰ ਕਰੇ ਰੁਸ਼ਨਾਈਆ। ਆਤਮ ਬ੍ਰਹਮ ਵੇਖੇ ਖੜ, ਸਚ ਸੁਹੰਜਣੀ ਸੇਜ ਹੰਢਾਈਆ। ਮੇਲ ਮਿਲਾਏ ਆਪਣੇ ਘਰ, ਹਰਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਵਿਸ਼ਨੂੰ ਆਦਿ ਬ੍ਰਹਮਾ, ਆਦਿ ਸ਼ੰਕਰ ਆਪਣਾ ਨਾਉਂ ਧਰਾਈਆ। ਵਿਸ਼ਨੂੰ ਆਦਿ ਹਰਿ ਕਾ ਨਾਉਂ, ਹਰਿ ਨਿਰੰਕਾਰਾ ਆਪ ਪਰਗਟਾਇੰਦਾ। ਆਦਿ ਬ੍ਰਹਮਾ ਹਰਿ ਕਾ ਨਾਉਂ, ਪਾਰਬ੍ਰਹਮ ਆਪਣਾ ਨਾਉਂ ਰਖਾਇੰਦਾ। ਆਦਿ ਸ਼ੰਕਰ ਹਰਿ ਕਾ ਨਾਉਂ, ਹਰਿ ਆਪਣਾ ਅੰਗ ਕਟਾਇੰਦਾ। ਤਿੰਨਾਂ ਬਣੇ ਪਿਤਾ ਮਾਉਂ, ਸਾਚੀ ਮਈਆ ਗੋਦ ਬਹਾਇੰਦਾ। ਕਰੇ ਕਰਾਏ ਸਚ ਨਿਆਉਂ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਤਖ਼ਤ ਬਹਾਏ ਫੜ ਫੜ ਬਾਹੋਂ, ਸਾਚੀ ਪੁਰੀਆਂ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਹਰਿ ਭਗਵੰਤ, ਆਪਣੀ ਕਲ ਆਪ ਵਰਤਾਇੰਦਾ। ਆਦਿ ਵਿਸ਼ਨੂੰ ਆਪ ਉਪਾਇਆ, ਵਿਸ਼ਵ ਆਪਣੀ ਸ਼ਕਤ ਧਰਾਈਆ। ਆਦਿ ਬ੍ਰਹਮਾ ਜੋਤ ਜਗਾਇਆ, ਪਾਰਬ੍ਰਹਮ ਸੱਚੀ ਸਰਨਾਈਆ। ਆਦਿ ਸ਼ੰਕਰ ਆਪ ਉਠਾਇਆ, ਸੁੰਨ ਅਗੰਮੀ ਫੋਲ ਫੁਲਾਈਆ। ਚਰਨ ਚਰਨੋਦਕ ਅੰਮ੍ਰਿਤ ਇਕ ਪਿਆਇਆ, ਅੰਮ੍ਰਿਤ ਆਤਮ ਇਕ ਵਖਾਈਆ। ਬੋਧ ਅਗਾਧ ਸ਼ਬਦ ਜਣਾਇਆ, ਹਰਿ ਆਪਣੇ ਨਾਉਂ ਵੱਡੀ ਵਡਿਆਈਆ। ਆਦਿ ਜੁਗਾਦਾ ਖੇਲ ਵਖਾਇਆ, ਨਾ ਮਰੇ ਨਾ ਜਾਈਆ। ਪਿਓ ਦਾਦਾ ਕਿਸੇ ਦਿਸ ਨਾ ਆਇਆ, ਫੜ ਬਾਹੋਂ ਗਲੇ ਲਗਾਈਆ। ਧੁਨ ਅਗੰਮੀ ਵਾਜਾ ਆਪ ਵਜਾਇਆ, ਬ੍ਰਹਮਾ ਵਿਸ਼ਨ ਸ਼ਿਵ ਸੁਣ ਇਕ ਧਿਆਨ ਲਗਾਈਆ। ਵਡ ਵੱਡਾ ਰਾਜਾ ਹੁਕਮ ਸੁਣਾਇਆ, ਹੁਕਮ ਹੁਕਮੀ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਵਿਸ਼ਨ ਬ੍ਰਹਮਾ ਸ਼ੰਕਰ ਧਾਰ, ਸ਼ਬਦ ਤ੍ਰੈਗੁਣ ਵੰਡ ਵੰਡਾਇੰਦਾ। ਸ਼ਬਦ ਰਵ ਸਸ ਉਜਿਆਰ, ਸ਼ਬਦ ਨੂਰ ਨੂਰ ਡਗਮਗਾਇੰਦਾ। ਸ਼ਬਦ ਹੁਕਮ ਸ਼ਬਦ ਵਰਤਾਰ, ਸ਼ਬਦ ਸ਼ਬਦੀ ਖੇਲ ਖਿਲਾਇੰਦਾ। ਸ਼ਬਦ ਭੂਪ ਸ਼ਬਦ ਸਿਕਦਾਰ, ਸ਼ਬਦ ਰਾਜ ਜੋਗ ਕਮਾਇੰਦਾ। ਸ਼ਬਦ ਨਾਦ ਸ਼ਬਦ ਧੁਨਕਾਰ, ਸ਼ਬਦ ਸੁੰਨ ਸਮਾਧ ਸਮਾਇੰਦਾ। ਸ਼ਬਦ ਨਾਰ  ਸ਼ਬਦ ਕੰਤ ਭਤਾਰ, ਸ਼ਬਦ ਸੁਹੰਜਣੀ ਸੇਜ ਹੰਢਾਇੰਦਾ। ਸ਼ਬਦ ਖੇਲ ਕਰੇ ਅਪਰ ਅਪਾਰ, ਸ਼ਬਦ ਰੂਪ ਦਿਸ ਕਿਸੇ ਨਾ ਆਇੰਦਾ। ਸ਼ਬਦ ਲੋਆਂ ਪੁਰੀਆਂ ਮਹੱਲ ਲਏ ਉਸਾਰ, ਵਿਸ਼ਨ ਬ੍ਰਹਮਾ ਸ਼ਿਵ ਆਪ ਬਹਾਇੰਦਾ। ਵਿਸ਼ਨ ਦਾਤਾ ਬਣੇ ਭੰਡਾਰ, ਸਚਖੰਡ ਵਾਸੀ ਸਚ ਭੰਡਾਰੀ ਰੂਪ ਧਰਾਇੰਦਾ। ਸ਼ਬਦ ਬ੍ਰਹਮ ਕਰੇ ਪਸਾਰ, ਲੱਖ ਚੁਰਾਸੀ ਜੋਤ ਜਗਾਇੰਦਾ। ਸ਼ਬਦ ਸ਼ੰਕਰ ਕਰੇ ਸ਼ੰਘਾਰ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਆਪ ਨਿਰੰਕਾਰ। ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਏਕੰਕਾਰਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਧੁਰ ਫ਼ਰਮਾਣਾ, ਸਾਚਾ ਰਾਣਾ ਦੋ ਜਹਾਨਾ ਆਪ ਵਰਤਾਇੰਦਾ । ਵਿਸ਼ਨ ਬ੍ਰਹਮੇ ਸ਼ਿਵ ਹਰਿ ਜਣਾਇਆ, ਆਦਿ ਪੁਰਖ ਵੱਡੀ ਵਡਿਆਈਆ। ਲੱਖ ਚੁਰਾਸੀ ਰਚਨਾ ਰਚ ਵਖਾਇਆ, ਪੰਜ ਤਤ ਘਾੜਨ ਲਏ ਘੜਾਈਆ। ਨਿਰਗੁਣ ਵਡ ਕਰੇ ਰੁਸ਼ਨਾਇਆ, ਨੂਰ ਨੁਰਾਨਾ ਡਗਮਗਾਈਆ। ਤ੍ਰੈਗੁਣ ਪੱਲਾ ਇਕ ਫੜਾਇਆ, ਭੁੱਲ ਰਹੇ ਨਾ ਰਾਈਆ। ਆਪਣਾ ਵੇਲਾ ਵਕਤ ਨਾ ਕਿਸੇ ਜਣਾਇਆ, ਥਿਤ ਵਾਰ ਨਾ ਕੋਈ ਲਿਖਾਈਆ। ਆਪਣਾ ਬੰਸ ਆਪ ਸੁਹਾਇਆ, ਸਰਬੰਸ ਵੇਖੇ ਸ਼ਹਿਨਸ਼ਾਹੀਆ। ਆਪਣੀ ਅੰਸ ਆਪ ਉਪਜਾਇਆ, ਆਪੇ ਹੋਏ ਸਦਾ ਸਹਾਈਆ। ਆਪਣਾ ਬੰਕ ਆਪ ਸੁਹਾਇਆ, ਬੰਕ ਦਵਾਰੇ ਸੋਭਾ ਪਾਈਆ। ਆਪਣਾ ਰੰਗ ਆਪ ਰੰਗਾਇਆ, ਰੰਗ ਰੰਗੀਲਾ ਆਪ ਚੜ੍ਹਾਈਆ। ਆਪਣਾ ਪਲੰਘ ਆਪ ਵਿਛਾਇਆ, ਆਤਮ ਸੇਜਾ ਦਏ ਵਡਿਆਈਆ। ਆਪਣਾ ਬੰਕ ਆਪ ਸੁਹਾਇਆ, ਬੰਕ ਦਵਾਰੇ ਸੋਭਾ ਪਾਈਆ। ਆਪਣਾ ਡੰਕ ਆਪ ਵਜਾਇਆ, ਸ਼ਬਦ ਅਨਾਦੀ ਨਾਦ ਸੁਣਾਈਆ। ਆਪਣਾ ਅੰਕ ਆਪ ਜਣਾਇਆ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਸਮਝਾਈਆ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਆਪਣਾ ਨੂਰ ਪਰਗਟਾਇੰਦਾ। ਨੂਰ ਨੁਰਾਨਾ ਹੋ ਉਜਿਆਰ, ਸ਼ਬਦ ਤਰਾਨਾ ਏਕਾ ਗਾਇੰਦਾ। ਦਿਵਸ ਰੈਣ ਰਹੇ ਧੁਨਕਾਰ, ਸਚ ਨਿਸ਼ਾਨਾ ਇਕ ਵਖਾਇੰਦਾ। ਕਾਇਆ ਮੰਦਰ ਖੋਲ੍ਹ ਕਿਵਾੜ, ਆਪਣਾ ਮੇਲਾ ਆਪ ਮਿਲਾਇੰਦਾ । ਮੇਲ ਮਿਲਾਏ ਮਿਲਾਵਣਹਾਰ, ਤ੍ਰੈਗੁਣ ਲੇਖਾ ਆਪ ਜਣਾਇੰਦਾ। ਪੰਜ ਤਤ ਦਏ ਅਧਾਰ, ਸੁਰਤੀ ਸੁਰਤ ਆਪ ਪਰਗਟਾਇੰਦਾ। ਮੂਰਤ ਅਕਾਲ ਕਰ ਪਿਆਰ, ਤੁਰੀਆ ਤੂਰਤ ਨਾਦ ਆਪ ਵਜਾਇੰਦਾ। ਤ੍ਰੈਗੁਣ ਵਸਣਹਾਰਾ ਬਾਹਰ, ਆਸਾ ਪੂਰਤ ਆਪ ਅਖਵਾਇੰਦਾ। ਇਕ ਇਕੱਲਾ ਏਕੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਲੱਖ ਚੁਰਾਸੀ ਭਰ ਭੰਡਾਰ। ਲੱਖ ਚੁਰਾਸੀ ਭੰਡਾਰਾ, ਭਰਪੂਰ ਭਗਵਾਨ ਆਪਣੀ ਦਇਆ ਕਮਾਈਆ। ਲੇਖਾ ਜਾਣੇ ਹਾਜ਼ਰ ਹਜ਼ੂਰ, ਹਰਿ ਹਰਿ ਜੂ ਵੱਡਾ ਬੇਪਰਵਾਹੀਆ। ਦਾਤਾ ਦਾਨੀ ਜੋਧਾ ਸੂਰਬੀਰ, ਵਡ ਬਲਵਾਨਾ ਇਕ ਅਖਵਾਈਆ। ਵੇਖਣਹਾਰਾ ਚੋਟੀ ਚੜ੍ਹ ਅਖ਼ੀਰ, ਉਚੇ ਮੰਦਰ ਸੋਭਾ ਪਾਈਆ। ਅੰਮ੍ਰਿਤ ਰੱਖੇ ਸਾਚਾ ਸੀਰ, ਘਰ ਘਰ ਝਿਰਨਾ ਆਪ ਝਿਰਾਈਆ। ਆਦਿ ਪੁਰਖ ਆਦਿ ਬੰਨ੍ਹੇ ਬੀੜ, ਬੇੜਾ ਬੰਨਣਹਾਰ ਭੇਵ ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰਿਆ ਸ਼ਬਦ ਜ਼ੰਜ਼ੀਰ, ਨਾ ਕੋਈ ਤੋੜੇ ਤੋੜ ਤੁੜਾਈਆ। ਆਪਣੇ ਦਰ ਬਣਾਏ ਹਕੀਰ, ਸ਼ਾਹ ਫ਼ਕੀਰ ਆਪ ਹੋ ਜਾਈਆ। ਆਪੇ ਹੋਏ ਪੀਰਨ ਪੀਰ, ਬ੍ਰਹਮਾ ਵਿਸ਼ਨ ਸ਼ਿਵ ਦਰ ਬੈਠੇ ਸੀਸ ਝੁਕਾਈਆ। ਆਪੇ ਦੇਵਣਹਾਰਾ ਧੀਰ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਲਏ ਰਚਾਈਆ। ਲੱਖ ਚੁਰਾਸੀ ਰਚਨਾ ਰਚ, ਹਰਿ ਆਪਣੀ ਖੇਲ ਖਿਲਾਇੰਦਾ। ਵੇਸ ਵਟਾਇਆ ਸੱਚੋ ਸੱਚ, ਸਚ ਆਪਣੀ ਧਾਰ ਬੰਧਾਇੰਦਾ। ਭਾਗ ਲਗਾਇਆ ਕਾਇਆ ਮਾਟੀ ਕਚ, ਕੰਚਨ ਗੜ੍ਹ ਬਣਾਇੰਦਾ। ਨਿਰਗੁਣ ਸਰਗੁਣ ਅੰਦਰ ਰਚ, ਆਪਣਾ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਵੇਖੇ ਆਪਣਾ ਸਚ ਤਮਾਸ਼ਾ, ਵੇਖਣਹਾਰਾ ਏਕੰਕਾਰਿਆ। ਵਿਸ਼ਨ ਬ੍ਰਹਮਾ ਸ਼ਿਵ ਕਰ ਸਲਾਹ, ਤਿੰਨੇ ਨੇਤਰ ਨੈਣ ਉਠਾਈਆ। ਪੁਰਖ ਅਬਿਨਾਸ਼ੀ ਚਰਨ ਧਿਆਨ ਲਗਾ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਸੇਵਕ ਦਰਵੇਸ਼ ਦਰ ਬੈਠੇ ਆ, ਖੁਲੜੇ ਕੇਸ ਰਹੇ ਰਖਾਈਆ। ਏਕ ਦੱਸਣਾ ਆਪਣਾ ਨਾਂ, ਕਵਣ ਨਾਉਂ ਤੇਰੇ ਵਡਿਆਈਆ। ਲੱਖ ਚੁਰਾਸੀ ਭਾਂਡਾ ਲਿਆ ਘੜਾ, ਘਰ ਭਾਂਡੇ ਵੇਖ ਵਖਾਈਆ। ਲੋਕਮਾਤ ਕਵਣ ਰੂਪ ਹੋਏ ਰੁਸ਼ਨਾ, ਕਵਣ ਮੇਲ ਮਿਲਾਏ ਬੇਪਰਵਾਹੀਆ। ਕਵਣ ਵੇਲਾ ਅੰਤ ਦਏ ਜਣਾ, ਤੁਧ ਬਿਨ ਅਵਰ ਨਾ ਕੋਈ ਜਣਾਈਆ। ਹਉਂ ਭਿਖਕ ਭਿਖਾਰੀ ਝੋਲੀ ਬੈਠੇ ਡਾਹ, ਆਪਣੀ ਦਾਤ ਅਤੋਟ ਅਤੁਟ ਨਿਖੁੱਟ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਦਏ ਖੁਲਾਈਆ। ਭੇਵ ਅਭੇਦ ਖੁਲ੍ਹਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨ ਬ੍ਰਹਮਾ ਸ਼ਿਵ ਆਪਣਾ ਹੁਕਮ ਆਪ ਜਣਾਇੰਦਾ, ਅੰਤਮ ਕਰੇ ਹਰਿ ਪਛਾਣ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤਿੰਨਾਂ ਸੇਵ ਇਕ ਲਗਾਇੰਦਾ, ਭੁੱਲ ਨਾ ਜਾਏ ਬਣ ਅਞਾਣ। ਚਾਰ ਜੁਗ ਤੇਰੀ ਗੋਦ ਬਹਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਏਕਾ ਰੱਖੇ ਆਣ। ਚਾਰ ਮੁਖ ਤੇਰੇ ਬ੍ਰਹਮੇ ਪਾਰਬ੍ਰਹਮ ਸਲਾਹਿੰਦਾ, ਚਾਰ ਵੇਦ ਕਰੇ ਵਖਿਆਨ। ਚਾਰੇ ਬਾਣੀ ਬਾਣ ਲਗਾਇੰਦਾ, ਪਾਰਬ੍ਰਹਮ ਕਰ ਧਿਆਨ। ਚਾਰੇ ਖਾਣੀ ਰਚਨ ਰਚਾਇੰਦਾ, ਚਾਰੇ ਜੁਗ ਹੋਏ ਪਰਧਾਨ। ਨੌਂ ਨੌਂ ਗੇੜਾ ਆਪ ਦਵਾਇੰਦਾ, ਗੇੜਾ ਗੇੜੇ ਸ੍ਰੀ ਭਗਵਾਨ। ਗੁਰ ਪੀਰ ਅਵਤਾਰ ਜੁਗ ਜੁਗ ਆਪਣੇ ਹੁਕਮ ਘਲਾਇੰਦਾ, ਲੱਖ ਚੁਰਾਸੀ ਦੇਵੇ ਧੁਰ ਫ਼ਰਮਾਣ। ਆਦਿ ਵਿਸ਼ਨੂੰ ਤੇਰਾ ਵਕਤ ਨਾ ਕੋਇ ਚੁਕਾਇੰਦਾ, ਆਦਿ ਬ੍ਰਹਮਾ ਨਾ ਹੋਏ ਵੈਰਾਨ। ਆਦਿ ਸ਼ੰਕਰ ਨਾ ਪੰਧ ਮੁਕਾਇੰਦਾ, ਲੇਖਾ ਮਿਟੇ ਨਾ ਦੋ ਜਹਾਨ। ਨੌਂ ਨੌਂ ਚਾਰ ਆਪਣਾ ਖੇਲ ਖਿਲਾਇੰਦਾ, ਦੇਂਦਾ ਰਹੇ ਧੁਰ ਫ਼ਰਮਾਣ। ਆਪਣਾ ਭੇਵ ਨਾ ਕਿਸੇ ਖੁਲ੍ਹਾਇੰਦਾ, ਭੇਵ ਅਭੇਦਾ ਹਰਿ ਭਗਵਾਨ। ਕਲਜੁਗ ਅੰਤਮ ਵੇਖ ਵਖਾਇੰਦਾ, ਨੌਂ ਨੌਂ ਚਾਰ ਕਰ ਪਰਵਾਨ। ਅੰਤ ਆਪਣੀ ਕਲ ਵਰਤਾਇੰਦਾ, ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਹੋਇਣ ਹੈਰਾਨ। ਏਕਾ ਜੋਤੀ ਨੂਰ ਡਗਮਗਾਇੰਦਾ, ਆਦਿ ਪੁਰਖ ਵਡ ਮਿਹਰਵਾਨ। ਦੂਜਾ ਸ਼ਬਦ ਸੰਗ ਰਖਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡ ਖੰਡਾਂ ਦੇਵੇ ਇਕ ਗਿਆਨ। ਤੀਜੇ ਤੀਜਾ ਨੇਤਰ ਇਕ ਖੁਲ੍ਹਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਛਾਣ। ਚੌਥੇ ਚੌਥੇ ਪਦ ਡੇਰਾ ਲਾਇੰਦਾ, ਤ੍ਰੈਗੁਣ ਮਾਇਆ ਕਰੇ ਵੈਰਾਨ। ਪੰਚਮ ਪੰਚਮ ਨਾਦ ਸ਼ਬਦ ਵਜਾਇੰਦਾ, ਪੰਚਮ ਮੇਟੇ ਪੰਚ ਸ਼ੈਤਾਨ। ਛੇਵੇਂ ਛੇਵਾਂ ਘਰ ਸੁਹਾਇੰਦਾ, ਛੱਪਰ ਛੰਨ ਨਾ ਕੋਇ ਮਕਾਨ। ਸਤਵੇਂ ਸਤਿ ਪੁਰਖ ਨਿਰੰਜਣ ਖੇਲ ਖਿਲਾਇੰਦਾ, ਲੇਖਾ ਜਾਣੇ ਜ਼ਿਮੀ ਅਸਮਾਨ। ਗੁਰ ਪੀਰ ਅਵਤਾਰ ਸਾਧ ਸੰਤ ਜੁਗ ਜੁਗ ਜੁਗ ਬੇਅੰਤ ਬੇਅੰਤ ਸਰਬ ਗਾਇੰਦਾ, ਬੇਅੰਤ ਹੋਏ ਆਪ ਸ੍ਰੀ ਭਗਵਾਨ। ਤ੍ਰੈ ਤ੍ਰੈ ਅੰਤ ਆਪਣੇ ਹੱਥ ਰਖਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ, ਪੁਰਖ ਅਬਿਨਾਸ਼ੀ ਨੌਜਵਾਨ। ਕਲਜੁਗ ਅੰਤਮ ਨਿਹਕਲੰਕ ਆਪਣਾ ਨਾਉਂ ਰਖਾਇੰਦਾ, ਆਪਣਾ ਗੁਣ ਜਾਣੇ ਗੁਣ ਨਿਧਾਨ। ਤਿੰਨਾਂ ਲੇਖਾ ਲੇਖੇ ਪਾਇੰਦਾ, ਲੇਖਾ ਲਿਖਣਹਾਰ ਇਕ ਮਿਹਰਵਾਨ। ਕਾਗਦ ਕਲਮ ਨਾ ਕੋਈ ਰਖਾਇੰਦਾ, ਨਾ ਕੋਈ ਕਾਤਬ ਹੋਏ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਣ। ਕਲਜੁਗ ਵੇਲਾ ਅੰਤਮ ਔਣਾ, ਆਦਿ ਪੁਰਖ ਸਮਝਾਇੰਦਾ। ਵਿਸ਼ਨ ਤੇਰਾ ਵਿਸ਼ਵ ਰੂਪ ਪਰਗਟੌਣਾ, ਪਾਰਬ੍ਰਹਮ ਪ੍ਰਭ ਸੰਗ ਨਿਭਾਇੰਦਾ। ਬ੍ਰਹਮ ਤੇਰਾ ਰੂਪ ਬ੍ਰਹਮ ਸਰਬ ਦਰਸੌਣਾ, ਹੰ ਰੂਪ ਆਪ ਹੋ ਜਾਇੰਦਾ। ਸ਼ੰਕਰ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਪੌਣਾ, ਪੂਰਬ ਲੇਖਾ ਵੇਖ ਵਖਾਇੰਦਾ। ਭਾਣਾ ਸਹਿਣਾ ਹੁਕਮ ਜਣੌਣਾ, ਹਰਿ ਭਾਣੇ ਆਪ ਸਮਾਇੰਦਾ। ਲੱਖ ਚੁਰਾਸੀ ਜੋ ਘੜਿਆ ਸੋ ਭੰਨ ਵਖੌਣਾ, ਠੀਕਰ ਚਰਨਾ ਹੇਠ ਦਬਾਇੰਦਾ। ਗੁਰਮੁਖ ਵਿਰਲਾ ਆਪ ਜਗੌਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਗੁਰਸਿਖ ਸਾਚਾ ਸੰਗ ਰਖੌਣਾ, ਜੁਗ ਵਿਛੜੇ ਮੇਲ ਮਿਲਾਇੰਦਾ। ਸੰਤ ਸਹੇਲਾ ਰੰਗ ਰੰਗੌਣਾ, ਸਾਂਤਕ ਸਤਿ ਸਤਿ ਵਰਤਾਇੰਦਾ। ਭਗਤ ਭਗਵੰਤ ਏਕਾ ਘਰ ਬਹੌਣਾ, ਸੁਹੰਜਣੀ ਸੇਜ ਆਪ ਵਿਛਾਇੰਦਾ। ਗੁਰਮੁਖਾਂ ਹਰਿ ਮਾਣ ਦਵੌਣਾ, ਸਾਚਾ ਮਾਰਗ ਇਕ ਲਗਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਤੇਰਾ ਪੰਧ ਮੁਕੌਣਾ, ਪਾਂਧੀ ਆਪਣਾ ਰਾਹ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਅੰਤ ਆਦਿ ਅੰਤ ਹਰਿ ਭਗਵੰਤ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗੰਤਰ ਏਕਾ ਕਾਹਨ, ਹੰ ਬ੍ਰਹਮ ਕਰੇ ਪਛਾਣ, ਸੋ ਪੁਰਖ ਨਿਰੰਜਣ ਗੁਣ ਨਿਧਾਨ, ਗੁਣ ਅਵਗੁਣ ਨਾ ਕੋਈ ਜਣਾਈਆ।