੧੨ ਅੱਸੂ ੨੦੧੭ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ
ਪਾਰਬ੍ਰਹਮ ਬ੍ਰਹਮ ਪਾਏ ਸਾਰਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਰਖਾਏ ਚਰਨ ਦਵਾਰਾ, ਚਰਨ ਕਵਲ ਇਕ ਜਣਾਇੰਦਾ। ਪਾਰਬ੍ਰਹਮ ਹਰਿ ਬਣਾਏ ਸੱਚਾ ਘਰ ਬਾਰਾ, ਘਰ ਘਰ ਵਿਚ ਆਪ ਟਿਕਾਇੰਦਾ। ਪਾਰਬ੍ਰਹਮ ਬ੍ਰਹਮ ਦਏ ਸਹਾਰਾ, ਅੰਮ੍ਰਿਤ ਆਪਣਾ ਜਾਮ ਪਿਆਇੰਦਾ। ਬ੍ਰਹਮ ਬ੍ਰਹਮ ਵਡ ਅਧਾਰਾ, ਆਪਣਾ ਮੰਤਰ ਨਾਮ ਦ੍ਰਿੜਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰੇ ਪਸਾਰਾ, ਇਕ ਇਕੱਲਾ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਸੁਹਾਏ ਬੰਕ ਦਵਾਰਾ, ਘਟ ਮੰਦਰ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਸੁਣਾਏ ਸਚ ਜੈਕਾਰਾ, ਧੁਨ ਅਨਾਦੀ ਅਨਹਦ ਸ਼ਬਦ ਵਜਾਇੰਦਾ। ਪਾਰਬ੍ਰਹਮ ਬ੍ਰਹਮ ਕਰਾਏ ਵਣਜ ਵਾਪਾਰਾ, ਵਸਤ ਹਰਿ ਥਾਰਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਏਕਾ ਰੰਗ ਰੰਗਾਇੰਦਾ। ਪਾਰਬ੍ਰਹਮ ਬ੍ਰਹਮ ਰੰਗ ਰੰਗਾਏ, ਰੰਗ ਮਜੀਠੀ ਇਕ ਚੜ੍ਹਾਈਆ। ਪਾਰਬ੍ਰਹਮ ਬ੍ਰਹਮ ਅੰਗ ਲਗਾਏ, ਨਿਰਗੁਣ ਨਿਰਾਕਾਰ ਆਪ ਹੋ ਜਾਈਆ। ਪਾਰਬ੍ਰਹਮ ਬ੍ਰਹਮ ਸੰਗ ਨਿਭਾਏ, ਸਗਲਾ ਸੰਗ ਵਿਛੜ ਕਦੇ ਨਾ ਜਾਈਆ। ਪਾਰਬ੍ਰਹਮ ਬ੍ਰਹਮ ਸਚ ਤੁਰੰਗ ਦੁੜਾਏ, ਸੂਰਾ ਸਰਬੰਗ ਵੇਖ ਵਖਾਈਆ। ਪਾਰਬ੍ਰਹਮ ਹੰ ਰੂਪ ਵਟਾਏ, ਸੋ ਆਪਣਾ ਰੂਪ ਪਰਗਟਾਈਆ। ਪਾਰਬ੍ਰਹਮ ਸੋਹੰ ਧਾਰ ਚਲਾਏ, ਧੁਰ ਦੀਬਾਣ ਬਾਣੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਵਡਿਆਈਆ। ਪਾਰਬ੍ਰਹਮ ਬ੍ਰਹਮ ਦੇਵੇ ਵਡਿਆਈ, ਆਦਿ ਜੁਗਾਦਿ ਹੋਏ ਸਹਾਇਆ। ਪਾਰਬ੍ਰਹਮ ਬ੍ਰਹਮ ਕਰੇ ਕੁੜਮਾਈ, ਸਾਚਾ ਨਾਤਾ ਜੋੜ ਜੁੜਾਇਆ। ਪਾਰਬ੍ਰਹਮ ਬ੍ਰਹਮ ਬਖ਼ਸ਼ੇ ਸਰਨਾਈ, ਸਰਨਗਤ ਇਕ ਜਣਾਇਆ। ਪਾਰਬ੍ਰਹਮ ਪਕੜੇ ਬਾਂਹੀ, ਆਪ ਆਪਣਾ ਮੇਲ ਮਿਲਾਇਆ। ਪਾਰਬ੍ਰਹਮ ਬ੍ਰਹਮ ਸਿਰ ਰੱਖੇ ਠੰਡੀ ਛਾਈਂ, ਸ਼ਾਹ ਸੁਲਤਾਨ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਏਕਾ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਵੇਖਣਹਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਬ੍ਰਹਮ ਹੋ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਪਾਰਬ੍ਰਹਮ ਵਖਾਏ ਠਾਂਡਾ ਦਰਬਾਰਾ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਬਣਾਏ ਭਿਖਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਪਾਰਬ੍ਰਹਮ ਹਰਿ ਆਪਣੀ ਵੰਡ ਵੰਡਾਇੰਦਾ। ਪਾਰਬ੍ਰਹਮ ਬ੍ਰਹਮ ਵੰਡੇ ਵੰਡ, ਮਹਿਮਾ ਅਗਣਤ ਗਣੀ ਨਾ ਜਾਈਆ। ਪਾਰਬ੍ਰਹਮ ਬ੍ਰਹਮ ਦਸਾਏ ਬ੍ਰਹਿਮੰਡ ਖੰਡ, ਆਪ ਆਪਣੀ ਕਲ ਵਰਤਾਈਆ। ਪਾਰਬ੍ਰਹਮ ਬ੍ਰਹਮ ਧਰੇ ਜੇਰਜ ਅੰਡ, ਉਤਭੁਜ ਸੇਤਜ ਆਪਣਾ ਆਪ ਸਮਾਈਆ। ਪਾਰਬ੍ਰਹਮ ਪ੍ਰਭ ਚਾੜ੍ਹੇ ਚੰਨ, ਸੂਰਜ ਸੂਰਯ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਬੇੜਾ ਬੰਨ੍ਹ, ਜੁਗ ਜੁਗ ਰਥ ਚਲਾਈਆ। ਪਾਰਬ੍ਰਹਮ ਬ੍ਰਹਮ ਦੇਵੇ ਧੰਨ, ਧੰਨ ਧਨਵੰਤਾ ਇਕ ਅਖਵਾਈਆ। ਪਾਰਬ੍ਰਹਮ ਬ੍ਰਹਮ ਦੇਵੇ ਡੰਨ, ਜੂਨੀ ਜੂਨ ਆਪ ਭਵਾਈਆ। ਪਾਰਬ੍ਰਹਮ ਕਰੇ ਵਸੇਰਾ ਬਿਨ ਛੱਪਰੀ ਛੰਨ, ਹਰਿ ਹਰਿ ਘਟ ਘਟ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਵੱਡੀ ਵਡਿਆਈਆ। ਪਾਰਬ੍ਰਹਮ ਕਰੇ ਪਰਕਾਸ਼, ਘਟ ਘਟ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਰੱਖੇ ਵਾਸ, ਜੁਗ ਜੁਗ ਹੁਕਮ ਚਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਦਰਸ ਸਵਾਸ, ਸਵਾਸ ਪਵਣ ਧਰਾਇੰਦਾ। ਪਾਰਬ੍ਰਹਮ ਬ੍ਰਹਮ ਵਖਾਏ ਪ੍ਰਿਥਮੀ ਅਕਾਸ਼, ਆਪ ਆਪਣਾ ਨੈਣ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਨਿਵਾਸ, ਵਾਸ ਨਿਵਾਸਾ ਆਪਣਾ ਧਾਮ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਗਰਾਸ, ਗ੍ਰਹਿ ਗ੍ਰਹਿ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਬੰਦ ਖ਼ੁਲਾਸ, ਆਪਣੀ ਬੰਦੀ ਆਪੇ ਤੋੜ ਤੁੜਾਇੰਦਾ। ਪਾਰਬ੍ਰਹਮ ਬ੍ਰਹਮ ਨਾਤਾ ਤੋੜੇ ਜਗਤ ਪਰਭਾਸ, ਬ੍ਰਹਮ ਸਚ ਮਹੱਲ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਹਰਿ ਨਰ ਏਕਾ ਖੇਲ ਖਿਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਜੋਬਨ, ਲਾਲ ਗੁਲਾਲਾ ਰੰਗ ਚੜ੍ਹਾਈਆ। ਪਾਰਬ੍ਰਹਮ ਮਿਟਾਏ ਹਰਖ ਸੋਗਨ, ਚਿੰਤਾ ਦੁੱਖ ਨਾ ਕੋਈ ਰਖਾਈਆ। ਪਾਰਬ੍ਰਹਮ ਬ੍ਰਹਮ ਦੇਵੇ ਸੱਚਾ ਜੋਗਨ, ਜੋਗ ਜਗਤ ਇਕ ਜਣਾਈਆ। ਪਾਰਬ੍ਰਹਮ ਲੇਖਾ ਜਣਾਏ ਚੌਦਾਂ ਲੋਕਨ, ਤ੍ਰੈ ਤ੍ਰੈ ਲੋਆਂ ਮੁਕਾਈਆ। ਪਾਰਬ੍ਰਹਮ ਬ੍ਰਹਮ ਕਰੇ ਸੰਬੋਧਨ, ਆਪ ਆਪਣਾ ਨਾਉਂ ਜਪਾਈਆ। ਪਾਰਬ੍ਰਹਮ ਬ੍ਰਹਮ ਬਖ਼ਸ਼ੇ ਦਾਤ ਬੋਧ ਅਗਾਧਨ, ਨਿਸ਼ਅੱਖਰ ਕਰੇ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਰੂਪ ਦਰਸਾਏ ਜੋਧ ਜੋਧਨ, ਜੋਧਾ ਸੂਰਬੀਰ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਵਿਖਾਏ ਏਕਾ ਓਟਨ, ਏਕਾ ਓਟ ਸੱਚੀ ਸਰਨਾਈਆ। ਪਾਰਬ੍ਰਹਮ ਬ੍ਰਹਮ ਲਾਏ ਸਾਚੀ ਚੋਟਨ, ਤਾਲ ਨਗਾਰਾ ਇਕ ਵਜਾਈਆ। ਪਾਰਬ੍ਰਹਮ ਬ੍ਰਹਮ ਰੂਪ ਵਟਾਏ ਕੋਟੀ ਕੋਟਨ, ਕੋਟੀ ਕੋਟ ਆਪਣੀ ਸੇਵ ਲਗਾਈਆ। ਪਾਰਬ੍ਰਹਮ ਬ੍ਰਹਮ ਦੇਵੇ ਭੰਡਾਰਾ ਇਕ ਅਤੋਟਨ, ਅਤੋਟ ਅਤੁਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਦੇਵੇ ਦਾਤ, ਆਪਣਾ ਭੇਸ ਆਪ ਵਟਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਉਤਮ ਜ਼ਾਤ, ਵਰਨ ਗੋਤ ਨਾ ਕੋਈ ਰਖਾਇੰਦਾ। ਪਾਰਬ੍ਰਹਮ ਬ੍ਰਹਮ ਵੇਖੇ ਇਕ ਅਕਾਂਤ, ਇਕ ਅਕੱਲਾ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਬੰਧਾਏ ਚਰਨ ਨਾਤ, ਨਾਤਾ ਬਿਧਾਤਾ ਆਪ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਚਲਾਏ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਪਾਰਬ੍ਰਹਮ ਬ੍ਰਹਮ ਸੁਣਾਏ ਸਾਚੀ ਗਾਥ, ਸ਼ਬਦ ਅਗੰਮੀ ਢੋਲਾ ਆਪੇ ਗਾਇੰਦਾ। ਪਾਰਬ੍ਰਹਮ ਬ੍ਰਹਮ ਵਖਾਏ ਸਾਚਾ ਹਾਟ, ਸਾਚੇ ਤਖ਼ਤ ਸੋਭਾ ਪਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਆਪਣੀ ਲਾਟ, ਲਿਲਾਟ ਜੋਤੀ ਜੋਤ ਡਗਮਗਾਇੰਦਾ। ਪਾਰਬ੍ਰਹਮ ਬ੍ਰਹਮ ਸਵਾਏ ਸਾਚੀ ਖਾਟ, ਘਰ ਘਰ ਸੇਜ ਆਪ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬ੍ਰਹਮ ਪਾਰਬ੍ਰਹਮ ਪਸਾਰਾ, ਏਕਾ ਦਰ ਧੁਰ ਦਰਬਾਰਾ, ਹਰਿ ਸਾਚਾ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਨਾਉਂ ਧਰਾਏ, ਧਰਨੀ ਧਰਤ ਧਵਲ ਦਏ ਵਡਿਆਈਆ। ਪਾਰਬ੍ਰਹਮ ਬ੍ਰਹਮ ਲੱਖ ਚੁਰਾਸੀ ਵਿਚ ਸਮਾਏ, ਆਪ ਆਪਣੀ ਕਲ ਧਰਾਈਆ। ਪਾਰਬ੍ਰਹਮ ਮੰਡਲ ਰਾਸ ਏਕਾ ਪਾਏ, ਬ੍ਰਹਮ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਾਰਬ੍ਰਹਮ ਹਰਿ ਵੇਖੇ ਥਾਉਂ ਥਾਈਂਆ। ਪਾਰਬ੍ਰਹਮ ਬ੍ਰਹਮ ਵੇਖਣਹਾਰਾ, ਜੁਗ ਜੁਗ ਲਏ ਅਵਤਾਰਿਆ। ਪਾਰਬ੍ਰਹਮ ਬ੍ਰਹਮ ਦਏ ਅਧਾਰਾ, ਗੁਰਮੁਖ ਸਾਚਾ ਨਾਉਂ ਧਰਾ ਰਿਹਾ। ਪਾਰਬ੍ਰਹਮ ਬ੍ਰਹਮ ਖਿਚ ਲਿਆਏ ਚਰਨ ਦਵਾਰਾ, ਆਪ ਆਪਣੀ ਬੂਝ ਬੁਝਾ ਰਿਹਾ। ਆਦਿ ਜੁਗਾਦੀ ਸਾਚੀ ਕਾਰਾ, ਧੁਰ ਦਰਬਾਰਾ ਖੇਲ ਖਿਲਾ ਰਿਹਾ। ਕਲਜੁਗ ਆਈ ਅੰਤਮ ਵਾਰਾ, ਪਾਰਬ੍ਰਹਮ ਬ੍ਰਹਮ ਵੇਖ ਵਖਾ ਲਿਆ। ਲੱਖ ਚੁਰਾਸੀ ਵਿਚੋਂ ਕਰ ਉਜਿਆਰਾ, ਆਪ ਆਪਣੇ ਰੰਗ ਰੰਗਾ ਲਿਆ। ਗੁਰਸਿਖ ਗੁਰਮੁਖ ਆਤਮ ਬ੍ਰਹਮ ਬ੍ਰਹਮ ਸੋਹੇ ਇਕ ਦਵਾਰਾ, ਪਾਰਬ੍ਰਹਮ ਪ੍ਰਭ ਗੋਦ ਗੋਦ ਬਹਾ ਲਿਆ। ਨਿਹਕਲੰਕ ਨਰਾਇਣ ਨਰ ਅਵਤਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮ ਦਾਤਾ ਆਪ ਅਖਵਾ ਰਿਹਾ।
