੨੮ ਚੇਤ ੨੦੧੭ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ
ਨਿਰਗੁਣ ਹਰਿ ਹਰਿ ਰਾਮ, ਹਰੀ ਹਰਿ ਹਰਿ ਖੇਲ ਖਿਲਾਇੰਦਾ। ਨਿਰਗੁਣ ਹਰਿ ਹਰਿ ਸ਼ਾਮ, ਘਨਈਆ ਨਈਆ ਮਾਤ ਚਲਾਇੰਦਾ। ਨਿਰਗੁਣ ਹਰਿ ਹਰਿ ਵਡ ਅਮਾਮ, ਕਾਇਨਾਤ ਕਲਾਮ ਆਪ ਪੜ੍ਹਾਇੰਦਾ। ਨਿਰਗੁਣ ਹਰਿ ਹਰਿ ਸਤਿਨਾਮ, ਸਤਿ ਮੰਤਰ ਇਕ ਦ੍ਰਿੜਾਇੰਦਾ। ਨਿਰਗੁਣ ਹਰਿ ਹਰਿ ਗੋਬਿੰਦ ਜਾਮ, ਭਰ ਪਿਆਲਾ ਆਪ ਪਿਆਇੰਦਾ। ਨਿਰਗੁਣ ਹਰਿ ਹਰਿ ਵਸਣਹਾਰ ਸਚ ਗ੍ਰਾਮ, ਨਗਰ ਖੇੜਾ ਆਪ ਸੁਹਾਇੰਦਾ। ਨਿਰਗੁਣ ਹਰਿ ਹਰਿ ਪੂਰਨ ਕਰੇ ਕਾਮ, ਕਾਦਰ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਿਸ਼ਾਨ ਇਕ ਝੁਲਾਇੰਦਾ। ਨਿਰਗੁਣ ਹਰਿ ਹਰਿ ਬੇਪਰਵਾਹ, ਸਚਖੰਡ ਦੁਆਰੇ ਸੋਭਾ ਪਾਈਆ। ਨਿਰਗੁਣ ਹਰਿ ਹਰਿ ਭਗਤ ਮਲਾਹ, ਜੁਗ ਜੁਗ ਬੇੜਾ ਰਿਹਾ ਚਲਾਈਆ। ਨਿਰਗੁਣ ਹਰਿ ਹਰਿ ਪਾਵੇ ਸਾਚੇ ਰਾਹ, ਮਾਰਗ ਪੰਥ ਇਕ ਦਸਾਈਆ। ਨਿਰਗੁਣ ਦਿਖਾਵੇ ਨਿਥਾਵਿਆਂ ਸਾਚਾ ਥਾਂ, ਥਾਨ ਥਨੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਨਿਰਗੁਣ ਹਰਿ ਹਰਿ ਸਾਚਾ ਮੀਤ, ਸਚਖੰਡ ਦੁਆਰੇ ਸੋਭਾ ਪਾਇੰਦਾ। ਨਿਰਗੁਣ ਹਰਿ ਹਰਿ ਇਕ ਅਤੀਤ, ਘਰ ਮੰਦਰ ਜੋਤ ਜਗਾਇੰਦਾ। ਨਿਰਗੁਣ ਹਰਿ ਹਰਿ ਆਪੇ ਜਾਣੇ ਆਪਣੀ ਰੀਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਨਿਰਗੁਣ ਹਰਿ ਹਰਿ ਪਤਿਤ ਪਾਪੀ ਕਰੇ ਪੁਨੀਤ, ਪਤਿਤ ਪਾਵਣ ਨਾਉਂ ਧਰਾਇੰਦਾ। ਨਿਰਗੁਣ ਹਰਿ ਹਰਿ ਵਸੇ ਚੀਤ, ਹਰਿਜਨ ਸਾਚੇ ਮੇਲ ਮਿਲਾਇੰਦਾ। ਨਿਰਗੁਣ ਹਰਿ ਹਰਿ ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਵਰਨ ਬਰਨ ਨਾ ਕੋਇ ਧਰਾਇੰਦਾ। ਨਿਰਗੁਣ ਹਰਿ ਹਰਿ ਸ਼ਬਦ ਜਣਾਏ ਇਕ ਅਣਡੀਠ, ਆਪਣੀ ਮਹਿਮਾ ਆਪ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਨਿਰਗੁਣ ਰੰਗ ਹਰਿ ਹਰਿ ਚਲੂਲ, ਮਹਿਮਾ ਅਗਣਤ ਗਣੀ ਨਾ ਜਾਈਆ। ਨਿਰਗੁਣ ਹਰਿ ਹਰਿ ਨਾ ਜਾਏ ਭੁੱਲ, ਗੁਰਮੁਖ ਸਾਚੇ ਮੇਲ ਮਿਲਾਈਆ। ਨਿਰਗੁਣ ਹਰਿ ਹਰਿ ਕੰਤ ਕੰਤੂਹਲ, ਹਰਿਜਨ ਸਖੀ ਵੇਖ ਵਖਾਈਆ। ਨਿਰਗੁਣ ਹਰਿ ਹਰਿ ਸਚ ਪੰਘੂੜਾ ਰਿਹਾ ਝੂਲ, ਹਰਿਜਨ ਸਾਚੇ ਆਪ ਝੁਲਾਈਆ। ਨਿਰਗੁਣ ਹਰਿ ਹਰਿ ਆਪ ਚੁਕਾਏ ਪਿਛਲਾ ਮੂਲ, ਅੱਗੇ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਥਾਹੀਆ। ਨਿਰਗੁਣ ਹਰਿ ਹਰਿ ਸਗਲਾ ਸੰਗ, ਪਰਮ ਪੁਰਖ ਪਤਿਪਰਮੇਸ਼ਵਰ ਆਪ ਨਿਭਾਇੰਦਾ। ਨਿਰਗੁਣ ਹਰਿ ਹਰਿ ਸੂਰਾ ਸਰਬੰਗ, ਚਾਰ ਕੁੰਟ ਨਾਮ ਮਰਦੰਗ ਆਪ ਵਜਾਇੰਦਾ। ਨਿਰਗੁਣ ਹਰਿ ਹਰਿ ਲੋਆਂ ਪੁਰੀਆਂ ਆਪੇ ਲੰਘ, ਲੋਕਮਾਤ ਗੁਰਮੁਖ ਸਾਚੇ ਆਪ ਜਗਾਇੰਦਾ। ਨਿਰਗੁਣ ਹਰਿ ਹਰਿ ਸਾਚੀ ਸੇਜਾ ਸੁੱਤਾ ਇਕ ਪਲੰਘ, ਆਤਮ ਅੰਤਰ ਆਸਣ ਲਾਇੰਦਾ। ਨਿਰਗੁਣ ਹਰਿ ਹਰਿ ਵਹਾਏ ਸਰ ਸਰੋਵਰ ਸਾਚੀ ਗੰਗ, ਅੰਮ੍ਰਿਤ ਤਾਲਾਬ ਆਪ ਭਰਾਇੰਦਾ। ਨਿਰਗੁਣ ਹਰਿ ਹਰਿ ਆਪੇ ਲਾਏ ਆਪਣੇ ਅੰਗ, ਅੰਗੀਕਾਰ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਵੇਖ ਵਖਾਇੰਦਾ। ਨਿਰਗੁਣ ਹਰਿ ਹਰਿ ਸਾਚਾ ਸਤਿਗੁਰ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਹਰਿ ਹਰਿ ਲੇਖਾ ਜਾਣੇ ਦਰਗਹਿ ਧੁਰ, ਧੁਰਦਰਗਾਹ ਵੇਖ ਵਖਾਈਆ। ਨਿਰਗੁਣ ਹਰਿ ਹਰਿ ਸ਼ਬਦ ਜਣਾਏ ਏਕਾ ਸੁਰ, ਸੁਰ ਤਾਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਨਿਰਗੁਣ ਹਰਿ ਹਰਿ ਵਡ ਬਲਵਾਨਾ, ਗਹਿਰ ਗੰਭੀਰ ਆਪ ਅਖਵਾਇੰਦਾ। ਨਿਰਗੁਣ ਹਰਿ ਹਰਿ ਸ਼ਾਹ ਸੁਲਤਾਨਾ, ਰੂਪ ਅਨੂਪ ਆਪ ਧਰਾਇੰਦਾ। ਨਿਰਗੁਣ ਹਰਿ ਹਰਿ ਏਕਾ ਦੇਵੇ ਪਦ ਨਿਰਬਾਣਾ, ਨਿਰਵੈਰ ਆਪਣਾ ਖੇਲ ਖਿਲਾਇੰਦਾ। ਨਿਰਗੁਣ ਹਰਿ ਹਰਿ ਏਕਾ ਦੇਵੇ ਬ੍ਰਹਮ ਗਿਆਨਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਨਿਰਗੁਣ ਹਰਿ ਹਰਿ ਏਕਾ ਦੇਵੇ ਦਾਨਾ, ਸਾਚੀ ਵਸਤ ਝੋਲੀ ਪਾਇੰਦਾ। ਨਿਰਗੁਣ ਹਰਿ ਹਰਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਨਿਰਗੁਣ ਹਰਿ ਹਰਿ ਵਡ ਮਿਹਰਵਾਨ, ਮਹਿਮਾ ਕਥਨ ਕਥੀ ਨਾ ਜਾਈਆ। ਨਿਰਗੁਣ ਹਰਿ ਹਰਿ ਬੇਪਹਿਚਾਣ, ਰੂਪ ਰੰਗ ਨਾ ਕੋਇ ਵਖਾਈਆ। ਨਿਰਗੁਣ ਹਰਿ ਹਰਿ ਏਕਾ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਨਿਰਗੁਣ ਹਰਿ ਹਰਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੁਰਾਨਾ ਡਗਮਗਾਈਆ। ਨਿਰਗੁਣ ਹਰਿ ਹਰਿ ਨੂਰ ਨੁਰਾਨਾ, ਜਲਵਾ ਜਲਾਲ ਆਪ ਦਰਸਾਇੰਦਾ। ਨਿਰਗੁਣ ਹਰਿ ਹਰਿ ਖੇਲ ਮਹਾਨਾ, ਲੱਖ ਚੁਰਾਸੀ ਖੇਲ ਖਿਲਾਇੰਦਾ। ਨਿਰਗੁਣ ਹਰਿ ਹਰਿ ਰਾਗ ਤਰਾਨਾ, ਨਾਦੀ ਸ਼ਬਦ ਵਜਾਇੰਦਾ। ਨਿਰਗੁਣ ਹਰਿ ਹਰਿ ਆਪੇ ਪਾਏ ਆਪਣੀ ਆਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਚਲਾਇੰਦਾ। ਨਿਰਗੁਣ ਹਰਿ ਹਰਿ ਸਚ ਫ਼ਰਮਾਣ, ਦੋ ਜਹਾਨਾਂ ਆਪ ਸੁਣਾਈਆ। ਨਿਰਗੁਣ ਹਰਿ ਹਰਿ ਧੁਰ ਦੀਬਾਣ, ਧੁਰ ਲੇਖਾ ਦਏ ਮੁਕਾਈਆ। ਨਿਰਗੁਣ ਹਰਿ ਹਰਿ ਸ਼ਬਦ ਨਿਰਾਲਾ ਮਾਰੇ ਬਾਣ, ਤੀਰ ਅਣਿਆਲਾ ਆਪ ਚਲਾਈਆ। ਨਿਰਗੁਣ ਹਰਿ ਹਰਿ ਆਪੇ ਹੋਏ ਜਾਣੀ ਜਾਣ, ਘਰ ਘਰ ਵਿਚ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਹਰਿ ਬੇਅੰਤ, ਹਰਿ ਹਰਿ ਮੇਲਾ ਸਾਚੇ ਸੰਤ, ਘਰ ਸਾਚੇ ਵੱਜੇ ਵਧਾਈਆ। ਨਿਰਗੁਣ ਹਰਿ ਹਰਿ ਸੰਤ ਪਿਆਰੜਾ, ਸਰਗੁਣ ਮੇਲਾ ਸਹਿਜ ਸੁਭਾਏ। ਪੰਚਮ ਮਿਲਾਵਾ ਮੀਤ ਮੁਰਾਰੜਾ, ਤ੍ਰੈਗੁਣ ਵੰਡਣ ਵੰਡ ਵੰਡਾਏ। ਲੇਖਾ ਜਾਣ ਆਰ ਪਾਰ ਕਿਨਾਰੜਾ, ਮੰਝਧਾਰ ਆਪਣਾ ਚੱਪੂ ਰਿਹਾ ਲਗਾਏ। ਆਪੇ ਸੁੱਤਾ ਸੱਥਰ ਯਾਰੜਾ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਾਚੀ ਸੇਜ ਆਪ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਹਰਿ ਹਰਿ ਅਚਰਜ ਖੇਲ ਆਪ ਖਿਲਾਏ। ਨਿਰਗੁਣ ਹਰਿ ਸਰਬ ਗੁਣਵੰਤਾ, ਪਰਮ ਪੁਰਖ ਅਖਵਾਇੰਦਾ। ਪਾਰਬ੍ਰਹਮ ਬੇਅੰਤ ਬੇਅੰਤਾ, ਜੀਵ ਜੰਤ ਸਾਧ ਸੰਤ ਰਸਨਾ ਸਰਬ ਗਾਇੰਦਾ। ਆਪੇ ਜਾਣੇ ਆਪਣਾ ਲੇਖਾ ਆਦਿ ਅੰਤਾ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਆਪੇ ਸ਼ਬਦ ਰਾਗ ਨਾਦ ਗਾਏ ਆਪੇ ਪੋਥੀ ਦੇਵੇ ਸੰਥਾ, ਮੰਤਰ ਨਾਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਨਿਰਗੁਣ ਰੰਗ ਅਗੰਮ ਅਪਾਰਾ, ਵੇਦ ਕਤੇਬ ਕਹਿਣ ਨਾ ਪਾਈਆ। ਹਰਿ ਹਰਿ ਵਸੇ ਧਾਮ ਨਿਆਰਾ, ਥਿਰ ਘਰ ਆਪਣੀ ਸੇਜ ਹੰਢਾਈਆ। ਥਿਰ ਘਰ ਸੋਹੇ ਬੰਕ ਦੁਆਰਾ, ਦਰ ਦਰਵਾਜ਼ਾ ਨਾ ਕੋਇ ਲਗਾਈਆ। ਮਹੱਲ ਅਟੱਲ ਉਚ ਮੁਨਾਰਾ, ਲੇਖਾ ਲਿਖੇ ਨਾ ਕਾਗਦ ਕਲਮ ਸ਼ਾਹੀਆ। ਸੰਤ ਸਤਿਗੁਰ ਪਾਵੇ ਸਾਰਾ, ਜਿਸ ਆਪਣਾ ਮੇਲ ਮਿਲਾਈਆ। ਸਾਚਾ ਸ਼ਬਦ ਸਚ ਧੁਨਕਾਰਾ, ਧੁਨ ਧੁਨ ਵਿਚ ਉਪਜਾਈਆ। ਸੁਣੇ ਸੁਣਾਵੇ ਸੁਨਣੇਹਾਰਾ, ਸੁੰਨ ਸਮਾਧ ਬੋਧ ਅਗਾਧ ਲਿਵ ਲਿਵ ਵਿਚ ਟਿਕਾਈਆ। ਖੇਲੇ ਖੇਲ ਅਗੰਮ ਅਪਾਰਾ, ਆਦਿ ਜੁਗਾਦੀ ਸਚ ਜੈਕਾਰਾ, ਸੋ ਪੁਰਖ ਨਿਰੰਜਣ ਆਪ ਲਗਾਈਆ। ਕਲਜੁਗ ਅੰਤਮ ਗੁਪਤ ਜ਼ਾਹਰਾ, ਖੇਲੇ ਖੇਲ ਹਰਿ ਕਰਤਾਰਾ, ਏਕਾ ਅੱਖਰ ਕਰ ਤਿਆਰਾ, ਹੰ ਬ੍ਰਹਮ ਕਰੇ ਨਿਆਰਾ, ਨਿਰਗੁਣ ਸਰਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਨੂਰ ਨੂਰ ਡਗਮਗਾਈਆ। ਨੂਰ ਉਜਾਲਾ ਹਰਿ ਗੋਪਾਲਾ, ਦੀਨਾ ਨਾਥਾਂ ਦਇਆ ਕਮਾਇੰਦਾ। ਸਤਿ ਪੁਰਖ ਨਿਰੰਜਣ ਖੇਲ ਨਿਰਾਲਾ ਜੋਤ ਅਕਾਲਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਭੇਵ ਚੁਕਾਏ ਕਾਲ ਮਹਾਂਕਾਲਾ ਅਵੱਲੜੀ ਚਾਲਾ, ਜਗਤ ਜੰਜਾਲ ਤੋੜ ਤੁੜਾਇੰਦਾ। ਏਕਾ ਮੰਦਰ ਸੁਹਾਏ ਸੱਚੀ ਧਰਮਸਾਲਾ, ਲੇਖਾ ਜਾਣੇ ਜੋਤ ਜੁਆਲਾ, ਦੀਪਕ ਦੀਆ ਇਕ ਟਿਕਾਇੰਦਾ। ਜਨ ਭਗਤਾਂ ਆਤਮ ਪਾਏ ਸਾਚੀ ਮਾਲਾ, ਸ਼ਬਦ ਸਰੂਪੀ ਬਣ ਦਲਾਲਾ, ਮਨ ਕਾ ਮਣਕਾ ਆਪ ਫਿਰਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਫਲ ਵੇਖੇ ਲੱਖ ਚੁਰਾਸੀ ਡਾਲਾ, ਪਾਤੀ ਪਾਤੀ ਕਮਲਾਪਾਤੀ ਦਿਵਸ ਰਾਤੀ ਵੇਖ ਵਖਾਇੰਦਾ। ਗੁਰਸਿਖਾਂ ਦੱਸੇ ਰਾਹ ਸੁਖਾਲਾ, ਚਰਨ ਪ੍ਰੀਤੀ ਘਾਲਣ ਘਾਲਾ, ਰਾਏ ਧਰਮ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਸਾਚਾ ਹਰਿ, ਹਰੀ ਹਰਿ ਹਰਿਜਨ ਸਾਚੇ ਲਏ ਵਰ, ਦਰ ਆਪਣਾ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਗਦ ਕਲਮ ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ, ਗੁਰ ਪੀਰ ਅਵਤਾਰ ਸਾਧ ਸੰਤ ਬ੍ਰਹਮਾ ਵਿਸ਼ਨ ਮਹੇਸ਼ ਗਣਪਤ ਦਰ ਦਰਵੇਸ਼ ਆਪਣੀ ਲਾਏ ਆਪੇ ਸੇਵ, ਆਪਣਾ ਲੇਖਾ ਨਾ ਕਿਸੇ ਜਣਾਇੰਦਾ।
