੧੨ ਅੱਸੂ ੨੦੧੭ ਬਿਕ੍ਰਮੀ ਸੁਰਜਨ ਸਿੰਘ ਦੇ ਘਰ, ਪਿੰਡ ਭੁੱਚਰ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਇਕ ਇਕੱਲਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਵਸੇ ਸਚ ਮਕਾਨਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਏਕੰਕਾਰਾ ਰੂਪ ਮਹਾਨਾ, ਨਿਰਾਕਾਰਾ ਡਗਮਗਾਇੰਦਾ। ਆਦਿ ਨਿਰੰਜਣ ਜੋਤ ਮਹਾਨਾ, ਨੂਰੋ ਨੂਰ ਨੂਰ ਉਪਾਇੰਦਾ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨਾ, ਦਰਗਹਿ ਸਾਚੀ ਆਪ ਉਠਾਇੰਦਾ। ਪਾਰਬ੍ਰਹਮ ਬਣੇ ਰਾਜ ਰਾਜਾਨਾ, ਸਾਚੇ ਤਖ਼ਤ ਡੇਰਾ ਲਾਇੰਦਾ। ਨਿਰਾਕਾਰ ਆਪ ਜਣਾਏ ਆਪਣਾ ਧੁਰ ਫ਼ੁਰਮਾਣਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਆਪਣੀ ਖੇਲ ਖਿਲਾਵਣਹਾਰਾ, ਏਕਾ ਰੰਗ ਸਮਾਇੰਦਾ। ਸਚਖੰਡ ਨਿਵਾਸੀ ਸਚਖੰਡ ਖੋਲ੍ਹ ਦਵਾਰਾ, ਦਰ ਘਰ ਸਾਚੇ ਆਸਣ ਲਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚਾ ਤਾਜ ਸੀਸ ਟਿਕਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਏਕਾ ਸੰਗ ਨਿਭਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ੁਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਧਰਾਇੰਦਾ। ਸੋ ਪੁਰਖ ਨਿਰੰਜਣ ਵੇਸ ਅਵੱਲਾ, ਏਕਾ ਏਕ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਵਸੇ ਧਾਮ ਉਚ ਅਟੱਲਾ, ਨੇਹਚਲ ਧਾਮ ਆਪ ਸੁਹਾਇੰਦਾ। ਆਪਣੀ ਜੋਤੀ ਆਪੇ ਰਲਾ, ਜੋਤੀ ਜੋਤ ਡਗਮਗਾਇੰਦਾ। ਆਪਣਾ ਸੰਦੇਸ਼ ਆਪੇ ਘੱਲਾ, ਸ਼ਬਦ ਸ਼ਬਦੀ ਨਾਉਂ ਉਪਜਾਇੰਦਾ। ਆਪਣਾ ਫੜੇ ਆਪੇ ਪੱਲਾ, ਦਰਗਾਹਿ ਸਾਚੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰਜੰਣ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਦਰ ਘਰ ਸਾਚੇ ਖੋਲ੍ਹੇ ਬੰਦ ਕਿਵਾੜਾ, ਛੱਪਰ ਛੰਨ ਨਾ ਕੋਈ ਛੁਹਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਏਕਾ ਜੋਤ ਕਰੇ ਰੁਸ਼ਨਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ । ਏਕੰਕਾਰਾ ਖੇਲ ਮਹਾਨਾ, ਭੇਵ ਅਭੇਦ ਛੁਪਾਇੰਦਾ। ਥਿਰ ਘਰ ਵਸੇ ਸਚ ਮਕਾਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਸ਼ਬਦ ਅਨਾਦੀ ਗਾਏ ਤਰਾਨਾ, ਤੁਰੀਆ ਰਾਗ ਆਪ ਅਲਾਇੰਦਾ। ਆਪੇ ਜਾਣੇ ਆਪਣਾ ਭਾਣਾ, ਸਦ ਭਾਣੇ ਵਿਚ ਸਮਾਇੰਦਾ। ਦੋ ਜਹਾਨੀ ਸਾਚਾ ਰਾਣਾ, ਏਕਾ ਤਖ਼ਤ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਆਦਿ ਨਿਰੰਜਣ ਜੋਤ ਉਜਾਲਾ, ਨੁਰੋ ਨੂਰ ਡਗਮਗਾਈਆ। ਸਚਖੰਡ ਵਸੇ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਈਆ। ਨਿਰਗੁਣ ਨਿਰਵੈਰ ਚਲੇ ਅਵੱਲੜੀ ਚਾਲਾ, ਅਜੂਨੀ ਰਹਿਤ ਭੇਵ ਨਾ ਰਾਈਆ। ਪਰਗਟ ਹੋਏ ਪੁਰਖ ਅਕਾਲਾ, ਅਕਲ ਕਲਾ ਆਪ ਅਖਵਾਈਆ। ਸ਼ਬਦ ਉਪਜਾਏ ਇਕ ਦਲਾਲਾ, ਦੋ ਜਹਾਨਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਨਿਰਗੁਣ ਨਿਰਗੁਣ ਕਰ ਪਸਾਰ, ਸਚ ਮਹੱਲੇ ਆਪ ਵਸਾਈਆ। ਸ੍ਰੀ ਭਗਵਾਨ ਸੋਭਾਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਇਕ ਅਖਵਾਈਆ। ਰੂਪ ਵਟਾਏ ਨਾਰੀ ਕੰਤ, ਕੰਤ ਕੰਤੂਲ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਰਿਹਾ ਸੁਹਾਈਆ। ਦਰ ਘਰ ਸੁਹਾਏ ਸ੍ਰੀ ਭਗਵਾਨ, ਹਰਿ ਮੰਦਰ ਸੋਭਾ ਪਾਇੰਦਾ। ਇਕ ਉਠਾਏ ਸਚ ਨਿਸ਼ਾਨ, ਦੋ ਜਹਾਨਾ ਆਪ ਝੁਲਾਇੰਦਾ। ਆਦਿ ਜੁਗਾਦੀ ਨੌਜਵਾਨ, ਜੁਗ ਜੁਗ ਵੇਸ ਵਟਾਇੰਦਾ। ਸ਼ਬਦ ਸੁਣਾਏ ਧੁਰ ਫ਼ਰਮਾਣ, ਨਾਦੀ ਨਾਦ ਵਜਾਇੰਦਾ। ਦਰ ਘਰ ਸਾਚੇ ਹੋ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਇਕ ਵਸਾਇੰਦਾ। ਦਰ ਘਰ ਵਸਾਏ ਪਾਰਬ੍ਰਹਮ, ਦੂਸਰ ਅਵਰ ਨਾ ਕੋਈ ਜਣਾਈਆ। ਕਰੇ ਖੇਲ ਪੁਰਖ ਅਗੰਮ, ਅਲੱਖ ਅਗੋਚਰ ਬੇਪਰਵਾਹੀਆ। ਏਕਾ ਵਸਤ ਰੱਖੇ ਨਾਮ ਧਨ, ਸਤਿ ਦਵਾਰੇ ਆਪ ਟਿਕਾਈਆ। ਨਾ ਕੋਈ ਜਨਨੀ ਜਣੇ ਜਨ, ਜਨ ਜਣੇਦੀ ਦਿਸੇ ਨਾ ਕੋਈ ਮਾਈਆ। ਆਪਣਾ ਬੇੜਾ ਆਪੇ ਬੰਨ੍ਹ ਆਦਿ ਪੁਰਖ ਆਪ ਚਲਾਈਆ। ਸੋ ਪੁਰਖ ਨਿਰੰਜਣ ਕਹੇ ਧੰਨ ਧੰਨ, ਹਰਿ ਪੁਰਖ ਨਿਰੰਜਣ ਸਿਫ਼ਤ ਸਲਾਹੀਆ। ਏਕੰਕਾਰਾ ਜਾਏ ਮੰਨ, ਆਦਿ ਨਿਰੰਜਣ ਸਗਲਾ ਸੰਗ ਵਖਾਈਆ। ਸ੍ਰੀ ਭਗਵਾਨ ਬੇੜਾ ਬੰਨ੍ਹ, ਅਬਿਨਾਸ਼ੀ ਕਰਤਾ ਲਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਸਾਈਆ। ਦਰ ਘਰ ਸਾਚਾ ਹਰਿ ਵਸਾਇੰਦਾ, ਸਚਖੰਡ ਸੱਚਾ ਦਵਾਰ। ਸਤਿ ਪੁਰਖ ਨਿਰੰਜਣ ਆਸਣ ਲਾਇੰਦਾ, ਹਰਿ ਪੁਰਖ ਨਿਰੰਜਣ ਕਿਰਪਾ ਧਾਰ। ਏਕੰਕਾਰਾ ਵੇਖ ਵਖਾਇੰਦਾ, ਆਦਿ ਨਿਰੰਜਣ ਹੋ ਉਜਿਆਰ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਅਬਿਨਾਸ਼ੀ ਕਰਤਾ ਮੀਤ ਮੁਰਾਰ। ਪਾਰਬ੍ਰਹਮ ਪ੍ਰਭ ਸੀਸ ਝੁਕਾਇੰਦਾ, ਨਿਉਂ ਨਿਉਂ ਕਰੇ ਨਿਮਸਕਾਰ। ਏਕਾ ਵਸਤ ਮੰਗ ਮੰਗਾਇੰਦਾ, ਬੈਠ ਸਚ ਸੱਚੇ ਦਰਬਾਰ। ਆਪਣੀ ਇਛਿਆ ਆਪੇ ਪੂਰ ਕਰਾਇੰਦਾ, ਆਪੇ ਦਾਤਾ ਦੇਵਣਹਾਰ। ਆਪਣੀ ਵੰਡ ਆਪ ਵੰਡਾਇੰਦਾ, ਵੰਡੇ ਵੰਡ ਆਪ ਨਿਰਾਕਾਰ। ਸਾਚਾ ਸੁਤ ਸੇਵਾ ਲਾਇੰਦਾ, ਸ਼ਬਦ ਸ਼ਬਦੀ ਕਰ ਵਰਤਾਰ। ਅਬਿਨਾਸੀ ਕਰਤਾ ਰੁੱਤ ਸੁਹਾਇੰਦਾ, ਨਾ ਕੋਈ ਥਿਤ ਨਾ ਕੋਈ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਖੋਲ੍ਹ ਕਿਵਾੜ। ਸਚ ਕਿਵਾੜਾ ਸਾਚੇ ਮੰਦਰ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਨਿਰਗੁਣ ਵੇਖੇ ਪੇਖੇ ਆਪਣਾ ਅੰਦਰ, ਨਿਰਗੁਣ ਸਾਚੀ ਸੇਜ ਹੰਢਾਈਆ। ਨਿਰਗੁਣ ਲੱਗਾ ਤੋੜੇ ਜੰਦਰ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਸਚਖੰਡ ਦਵਾਰ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਥਿਰ ਘਰ ਮੰਦਰ ਵੇਖ ਵਖਾਇਆ, ਪੁਰਖ ਅਬਿਨਾਸ਼ੀ ਨੌਜਵਾਨ। ਸੁੰਨ ਅਗੰਮੀ ਡੇਰਾ ਢਾਇਆ, ਪਰਗਟ ਹੋ ਵਾਲੀ ਦੋ ਜਹਾਨ। ਸਵਛ ਸਰੂਪ ਰੂਪ ਦਰਸਾਇਆ, ਮਹਿਮਾ ਅਨੂਪ ਸ੍ਰੀ ਭਗਵਾਨ। ਚਾਰੇ ਕੂਟ ਦਹਿ ਦਿਸ਼ਾ ਵੇਖ ਵਖਾਇਆ, ਨਾ ਕੋਈ ਜ਼ਿਮੀ ਨਾ ਅਸਮਾਨ। ਸੂਰਜ ਚੰਨ ਨਾ ਕੋਈ ਚੜ੍ਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਚ ਮਕਾਨ। ਸਚ ਮਕਾਨ ਸੁਹਾਇਆ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਆਪਣਾ ਮੰਦਰ ਆਪ ਉਪਾਇਆ, ਅੰਦਰ ਵੜ ਸੱਚੀ ਸਰਕਾਰ। ਆਪਣਾ ਖੇੜਾ ਆਪ ਵਸਾਇਆ, ਆਪੇ ਹੋਏ ਵੇਖਣਹਾਰ। ਆਪਣਾ ਬੇੜਾ ਆਪ ਚਲਾਇਆ, ਆਪੇ ਬਣੇ ਸੇਵਾਦਾਰ। ਆਪਣਾ ਸੰਗ ਆਪ ਨਿਭਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਕਰੇ ਵਿਚਾਰ। ਹਰਿ ਆਪਣਾ ਆਪ ਪਰਗਟਾਇੰਦਾ, ਨਿਰਗੁਣ ਜੋਤ ਪੁਰਖ ਅਕਾਲ। ਸਾਚਾ ਮੰਦਰ ਆਪ ਵਸਾਇੰਦਾ, ਸਚਖੰਡ ਦਵਾਰਾ ਖੋਲ੍ਹ ਕਿਵਾੜ। ਅੰਦਰ ਨਿਰਗੁਣ ਜੋਤ ਜਗਾਇੰਦਾ, ਦੀਪਕ ਦੀਆ ਆਪੇ ਬਾਲ। ਸਚ ਸਿੰਘਾਸਣ ਸੋਭਾ ਪਾਇੰਦਾ, ਸ਼ਾਹੋ ਭੂਪ ਰਾਜ ਰਾਜਾਨ। ਪੁਰਖ ਅਬਿਨਾਸ਼ੀ ਵੇਸ ਵਟਾਇੰਦਾ, ਵੇਸ ਵਟਾਏ ਦੀਨ ਦਿਆਲ। ਆਪਣਾ ਮਾਰਗ ਆਪੇ ਲਾਇੰਦਾ, ਲੇਖਾ ਜਾਣੇ ਸ਼ਾਹ ਕੰਗਾਲ। ਆਪਣਾ ਘਾੜਨ ਆਪ ਘੜਾਇੰਦਾ, ਆਪੇ ਬਣੇ ਹਰਿ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਲੇ ਚਲਾਏ ਅਵੱਲੜੀ ਚਾਲ। ਚਲੇ ਚਾਲ ਇਕ ਨਿਰਾਲੀ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਨੂਰ ਪਰਕਾਸ਼ ਜੋਤ ਅਕਾਲੀ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਆਦਿ ਪੁਰਖ ਬਣੇ ਸਾਚਾ ਮਾਲੀ, ਆਪਣਾ ਬੂਟਾ ਆਪ ਲਗਾਇੰਦਾ। ਨਿਰਗੁਣ ਰਹੇ ਹੱਥਾਂ ਖ਼ਾਲੀ, ਕੋਈ ਵਸਤ ਨਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਸਾਏ ਸਾਚਾ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਸਾਚੀ ਵਸਤ ਨਾਮ ਅਨਮੋਲ, ਆਪਣੇ ਘਰ ਉਪਜਾਈਆ। ਸਤਿ ਸਤਿ ਤੋਲੇ ਤੋਲ, ਆਪਣਾ ਕੰਡਾ ਇਕ ਉਠਾਈਆ। ਆਦਿ ਜੁਗਾਦਿ ਰਹੇ ਅਡੋਲ, ਨਾ ਡੋਲੇ ਕੋਈ ਡੁਲਾਈਆ। ਆਪਣੇ ਨਾਲ ਆਪਣਾ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਆਪਣੇ ਅੰਦਰ ਆਪੇ ਮੌਲ, ਨਾਰੀ ਕੰਤ ਆਪ ਅਖਵਾਈਆ। ਆਪਣੇ ਅੰਦਰ ਆਪੇ ਬੋਲ, ਨਾਉਂ ਨਿਰੰਕਾਰਾ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਕਰਿਆ ਖੇਲ ਬੇਪਰਵਾਹ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਨਿਰਗੁਣ ਬਣਿਆ ਸਚ ਮਲਾਹ, ਦਰਗਾਹਿ ਸਾਚੀ ਸਾਚਾ ਧਾਮ ਸੁਹਾਇੰਦਾ। ਪਾਰਬ੍ਰਹਮ ਪ੍ਰਭ ਆਪ ਪਰਗਟਾ, ਧਾਰ ਧਾਰ ਵਿਚ ਜਗਾਇੰਦਾ। ਜੋਤੀ ਜੋਤ ਡਗਮਗਾ, ਨੂਰੋ ਨੂਰ ਨੂਰ ਅਖਵਾਇੰਦਾ। ਸ਼ਬਦ ਅਨਾਦੀ ਨਾਦ ਵਜਾ, ਆਪਣੀ ਇਛਿਆ ਆਪ ਵਖਾਇੰਦਾ। ਆਪਣਾ ਸੁਤ ਆਪ ਉਪਜਾ, ਸਿਰ ਆਪਣਾ ਹੱਥ ਰਖਾਇੰਦਾ। ਸੁਤ ਦੁਲਾਰਾ ਬੇਪਰਵਾਹ, ਸਾਚੇ ਧਾਮ ਆਪ ਸੁਹਾਇੰਦਾ। ਧੁਰ ਫ਼ਰਮਾਣਾ ਦਏ ਜਣਾ, ਏਕਾ ਹੁਕਮ ਆਪ ਵਰਤਾਇੰਦਾ। ਨਿਰਗੁਣ ਨਿਰਾਕਾਰ ਨਿਰਵੈਰ ਆਪ ਅਖਵਾ, ਆਪਣਾ ਵੇਸ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚਾ ਦਰ, ਸਚਖੰਡ ਦਵਾਰਾ ਇਕ ਵਸਾਇੰਦਾ। ਸਚਖੰਡ ਦਵਾਰ ਵਸਾਵਣਹਾਰਾ, ਏਕਾ ਘਰ ਸੁਹਾਇਆ। ਸਾਚੇ ਮੰਦਰ ਪਾਵੇ ਸਾਰਾ, ਹਰਿ ਮੰਦਰ ਖੇਲ ਖਿਲਾਇਆ। ਉਚੀ ਕੂਕ ਲਾਏ ਨਾਅਰਾ, ਆਪ ਆਪਣਾ ਨਾਉਂ ਜਪਾਇਆ। ਜਾਗਰਤ ਜੋਤ ਕਰੇ ਉਜਿਆਰਾ, ਜੋਤੀ ਨੂਰਾ ਆਪ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਇਆ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਇੰਦਾ, ਕਰ ਕਿਰਪਾ ਗੁਣ ਨਿਧਾਨ। ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ, ਹਰਿ ਪੁਰਖ ਨਿਰੰਜਣ ਹੋਏ ਆਪ ਮਿਹਰਵਾਨ। ਏਕੰਕਾਰਾ ਕਲ ਵਰਤਾਇੰਦਾ, ਆਦਿ ਨਿਰੰਜਣ ਦੇਵੇ ਦਾਨ। ਅਬਿਨਾਸ਼ੀ ਕਰਤਾ ਸੰਗ ਨਿਭਾਇੰਦਾ, ਸ੍ਰੀ ਭਗਵਾਨ ਸੁਣਾਏ ਧੁਰ ਫ਼ਰਮਾਣ। ਪਾਰਬ੍ਰਹਮ ਬ੍ਰਹਮ ਏਕਾ ਰੰਗ ਰੰਗਾਇੰਦਾ, ਵਿਸ਼ਵ ਰੂਪ ਕਰੇ ਪਰਵਾਨ। ਸਾਚੀ ਹਰਿ ਹਰਿ ਜੋਤ ਜਗਾਇੰਦਾ, ਕਵਲਾ ਕਵਲਾ ਦੇਵੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਇੰਦਾ। ਆਦਿ ਪੁਰਖ ਹਰਿ ਅਬਿਨਾਸ਼ਾ, ਵਡ ਵਡਾ ਵਡ ਵਡਿਆਈਆ। ਅਕਲ ਕਲਾ ਕਲ ਖੇਲੇ ਤਮਾਸ਼ਾ, ਬੇਅੰਤ ਬੇਪਰਵਾਹੀਆ। ਆਪੇ ਮੰਡਲ ਪਾਵੇ ਰਾਸਾ, ਆਪ ਆਪਣੀ ਰਚਨ ਰਚਾਈਆ। ਆਪਣਾ ਬਖ਼ਸ਼ੇ ਆਪ ਭਰਵਾਸਾ, ਆਪਣੀ ਓਟ ਆਪ ਤਕਾਈਆ। ਆਪਣੇ ਦਰਸ ਰਹੇ ਪਿਆਸਾ, ਆਪਣੀ ਤ੍ਰਿਖਾ ਆਪ ਬੁਝਾਈਆ। ਆਪਣੀ ਆਪੇ ਪੂਰੀ ਕਰੇ ਆਸਾ, ਨਿਰਾਸਾ ਆਸ ਵਿਚ ਰਖਾਈਆ । ਆਪਣੀ ਜੋਤ ਕਰ ਪਰਕਾਸ਼ਾ, ਜੋਤੀ ਜੋਤ ਲਏ ਜਗਾਈਆ। ਬ੍ਰਹਮਾ ਵਿਸ਼ਨ ਕਰਾਏ ਦਾਸੀ ਦਾਸਾ, ਸੇਵਕ ਸਾਚੀ ਸੇਵ ਕਮਾਈਆ। ਏਕਾ ਸ਼ਬਦ ਸਰਬ ਗੁਣਤਾਸਾ, ਹਰਿ ਵੰਡਨ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਹਰਿ ਮੰਦਰ ਬੈਠਾ ਸੋਭਾ ਪਾਈਆ। ਹਰਿ ਆਪਣਾ ਭੇਵ ਖੁਲਾਇੰਦਾ, ਨਿਰਗੁਣ ਰੂਪ ਨਿਰਾਕਾਰ। ਨਿਰਗੁਣ ਨਿਰਗੁਣ ਆਪ ਉਪਜਾਇੰਦਾ, ਨਿਰਗੁਣ ਨਾਦ ਸ਼ਬਦ ਧੁਨਕਾਰ। ਨਿਰਗੁਣ ਵਿਸ਼ਵ ਖੇਲ ਖਿਲਾਇੰਦਾ, ਨਿਰਗੁਣ ਬ੍ਰਹਮ ਕਰੇ ਪਸਾਰ। ਨਿਰਗੁਣ ਸ਼ੰਕਰ ਮੇਲ ਮਿਲਾਇੰਦਾ, ਨਿਰਗੁਣ ਜੋਤ ਹੋਏ ਉਜਿਆਰ। ਨਿਰਗੁਣ ਧੂਆਂਧਾਰ ਸਮਾਇੰਦਾ, ਨਿਰਗੁਣ ਸਭ ਤੋਂ ਵਸੇ ਬਾਹਰ। ਨਿਰਗੁਣ ਆਦਿ ਪੁਰਖ ਅਖਵਾਇੰਦਾ, ਨਿਰਗੁਣ ਅੰਤਮ ਜਾਣੇ ਆਪਣੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰਾ ਖੇਲ ਖਿਲਾਇੰਦਾ, ਨਿਰਗੁਣ ਰੂਪ ਸ੍ਰੀ ਭਗਵਾਨ। ਵਿਸ਼ਨੂੰ ਬ੍ਰਹਮਾ ਸ਼ਿਵ ਉਪਜਾਇੰਦਾ, ਦੇਵਣਹਾਰਾ ਸਾਚਾ ਦਾਨ। ਨਾਮ ਨਿਧਾਨਾ ਝੋਲੀ ਪਾਇੰਦਾ, ਸ਼ਬਦ ਨਿਸ਼ਾਨਾ ਧੁਰ ਫ਼ਰਮਾਣ। ਏਕਾ ਆਪਣਾ ਰੰਗ ਰੰਗਾਇੰਦਾ, ਰੰਗ ਰੰਗੀਲਾ ਨੌਜਵਾਨ। ਸਗਲਾ ਸੰਗ ਆਪ ਵਖਾਇੰਦਾ, ਲੇਖਾ ਜਾਣੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਆਪ ਸੁਹਾਇੰਦਾ। ਦਰ ਸੁਹੰਜਣਾ ਹਰਿ ਸੁਹਾਏ, ਪੁਰਖ ਅਕਾਲ ਵੱਡੀ ਵਡਿਆਈਆ। ਏਕਾ ਸ਼ਬਦ ਸੁਤ ਉਪਜਾਏ, ਵਡ ਵਡਾ ਸੰਤ ਸਲਾਹੀਆ। ਸਮਰਥ ਪੁਰਖ ਸਿਰ ਹੱਥ ਰਖਾਏ, ਆਦਿ ਜੁਗਾਦਿ ਮਰੇ ਨਾ ਜਾਈਆ। ਨਿਰਗੁਣ ਨਿਰਵੈਰ ਰਥ ਚਲਾਏ, ਰਥ ਰਥਵਾਹੀ ਦਿਸ ਨਾ ਆਈਆ। ਮਹਿਮਾ ਅਕਥ ਸੁਣਾਏ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਏਕਾ ਹੁਕਮ ਚਲਾਇਆ। ਏਕਾ ਹੁਕਮ ਧੁਰ ਫ਼ਰਮਾਣ, ਸ਼ਾਹੋ ਭੂਪ ਇਕ ਮਨਾਇਆ। ਏਕਾ ਸ਼ਬਦ ਨਾਮ ਬਿਬਾਨ, ਲੋਆਂ ਪੁਰੀਆਂ ਆਪ ਉਡਾਇਆ। ਏਕਾ ਬਖ਼ਸ਼ੇ ਪੀਣ ਖਾਣ, ਅੰਮ੍ਰਿਤ ਰਸ ਇਕ ਰਖਾਇਆ। ਏਕਾ ਬਖ਼ਸ਼ੇ ਚਰਨ ਧਿਆਨ, ਬਿਨ ਹਰਿ ਅਵਰ ਨਾ ਕੋਈ ਸੁਹਾਇਆ। ਏਕਾ ਦੇਵੇ ਜੀਆ ਦਾਨ, ਤ੍ਰੈਗੁਣ ਮਾਇਆ ਝੋਲੀ ਪਾਇਆ। ਏਕਾ ਸਖ਼ੀਆਂ ਸਾਚਾ ਕਾਹਨ, ਏਕਾ ਮੰਡਲ ਰਾਸ ਰਚਾਇਆ। ਏਕਾ ਸੁਤਾ ਬੀਆਬਾਨ, ਏਕਾ ਦਿਸ ਕਿਸੇ ਨਾ ਆਇਆ। ਏਕਾ ਰੂਪ ਸ੍ਰੀ ਭਗਵਾਨ, ਏਕਾ ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ। ਏਕਾ ਦੇਵੇ ਪਦ ਨਿਰਬਾਨ, ਏਕਾ ਮਹੱਲਾ ਦਏ ਵਸਾਇਆ। ਏਕਾ ਖੇਲੇ ਖੇਲ ਗੁਣ ਨਿਧਾਨ, ਆਪਣੀ ਖੇਲ ਆਪ ਰਚਾਇਆ। ਏਕਾ ਵਸੇ ਸਚ ਮਕਾਨ, ਸਚਖੰਡ ਦਵਾਰੇ ਸੋਭਾ ਪਾਇਆ। ਇਕ ਉਠਾਏ ਸਚ ਨਿਸ਼ਾਨ, ਦਰਗਾਹਿ ਸਾਚੀ ਆਪ ਝੁਲਾਇਆ। ਏਕਾ ਦੇਵੇ ਸ਼ਬਦ ਗਿਆਨ, ਬ੍ਰਹਮਾ ਵਿਸ਼ਨ ਸ਼ਿਵ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਰਚਨਾ ਆਪ ਰਚਾਇਆ। ਏਕਾ ਸ਼ਬਦ ਹਰਿ ਜਣਾਇਆ, ਲਿਖਣ ਪੜ੍ਹਨ ਵਿਚ ਨਾ ਆਈਆ। ਨਿਰਗੁਣ ਆਪਣਾ ਢੋਲਾ ਆਪੇ ਗਾਇਆ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਿਰਗੁਣ ਆਪਣਾ ਚੋਲਾ ਆਪੇ ਵੇਖ ਵਖਾਇਆ, ਪੰਜ ਤਤ ਨਾ ਕੋਈ ਕੁੜਮਾਈਆ। ਨਿਰਗੁਣ ਆਪਣਾ ਸੋਹਲਾ ਆਪੇ ਗਾਇਆ, ਰਾਗ ਰਾਗਨੀ ਨਾ ਕੋਈ ਵਖਾਈਆ। ਨਿਰਗੁਣ ਆਪਣਾ ਪਰਦਾ ਓਹਲਾ ਆਪ ਚੁਕਾਇਆ, ਸਵਛ ਸਰੂਪੀ ਰੂਪ ਵਟਾਈਆ। ਨਿਰਗੁਣ ਬ੍ਰਹਮਾ ਵਿਸ਼ਨ ਸ਼ਿਵ ਦਰਸ ਦਿਖਾਇਆ, ਜੋਤੀ ਜੋਤ ਕਰ ਰੁਸ਼ਨਾਈਆ । ਨਿਰਗੁਣ ਤਿੰਨਾਂ ਹਰਸ ਮਿਟਾਇਆ, ਏਕਾ ਮਾਈ ਖ਼ੁਸ਼ੀ ਵਖਾਈਆ। ਨਿਰਗੁਣ ਤੋਲਾ ਬਣਕੇ ਆਇਆ, ਸਾਚਾ ਕੰਡਾ ਹੱਥ ਚਮਕਾਈਆ। ਨਿਰਗੁਣ ਤ੍ਰੈਗੁਣ ਮਾਇਆ ਵੰਡ ਵੰਡਾਇਆ, ਆਪਣੀ ਇਛਿਆ ਭਿਛਿਆ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪਣਾ ਵੇਖੇ ਖੇਲ ਤਮਾਸ਼ਾ, ਦੂਸਰ ਸੰਗ ਨਾ ਕੋਈ ਰਖਾਈਆ। ਦੂਸਰ ਨਾ ਕੋਈ ਦੀਸੇ ਸੰਗ, ਇਕ ਇਕੱਲਾ ਖੇਲ ਖਿਲਾਇੰਦਾ। ਪਾਰਬ੍ਰਹਮ ਸੂਰਾ ਸਰਬੰਗ, ਸਤਿ ਪੁਰਖ ਨਿਰੰਜਣ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਵਜਾਏ ਮਰਦੰਗ, ਸਚਖੰਡ ਦਵਾਰੇ ਆਪ ਸੁਣਾਇੰਦਾ। ਹਰਿ ਪੁਰਖ ਨਿਰੰਜਣ ਆਪੇ ਜਾਣੇ ਆਪਣਾ ਪਰਮਾਨੰਦ, ਪਰਮ ਪੁਰਖ ਭੇਵ ਨਾ ਆਇੰਦਾ। ਏਕੰਕਾਰਾ ਆਦਿ ਜੁਗਾਦਿ ਹੋਏ ਬਖ਼ਸ਼ੰਦ, ਬਖ਼ਸ਼ਣਹਾਰਾ ਦਿਸ ਨਾ ਆਇੰਦਾ। ਸ੍ਰੀ ਭਗਵਾਨ ਵਿਸ਼ਨ ਬ੍ਰਹਮੇ ਸ਼ਿਵ ਤੇਰਾ ਆਵਣ ਜਾਵਣ ਜਾਣੇ ਪੰਧ, ਲੇਖਾ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਇਕ ਸੁਣਾਏ ਸੁਹਾਗੀ ਛੰਦ, ਆਪਣਾ ਨਾਉਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਿੰਨਾਂ ਦੇਵੇ ਏਕਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਏਕਾ ਸ਼ਬਦ ਕਰ ਪੜ੍ਹਾਈ, ਏਕਾ ਅੱਖਰ ਦਏ ਬੁਝਾਇਆ। ਏਕਾ ਸ਼ਬਦ ਕਰ ਕੁੜਮਾਈ, ਏਕਾ ਨਾਤਾ ਦਏ ਜੁੜਾਇਆ। ਏਕਾ ਪਿਤਾ ਏਕਾ ਮਾਈ, ਏਕਾ ਪੂਤ ਸਪੂਤਾ ਗੋਦ ਬਹਾਇਆ। ਏਕਾ ਦੇਵੇ ਦਾਨਾ ਸਭਨੀਂ ਥਾਈਂ, ਦੇਵਣਹਾਰਾ ਭੁੱਲ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਦੇਵੇ ਵਰ, ਏਕਾ ਹੁਕਮ ਸੁਣਾਇਆ। ਹੁਕਮ ਸੁਣਾਇਆ ਧੁਰ ਫ਼ਰਮਾਣਾ, ਭੁੱਲ ਰਹੇ ਨਾ ਰਾਈਆ। ਸਤਿ ਪੁਰਖ ਨਿਰੰਜਣ ਹੋਇਆ ਹੈਰਾਨਾ, ਦਰ ਘਰ ਸਾਚੇ ਖ਼ੁਸ਼ੀ ਮਨਾਈਆ। ਤਿੰਨੇ ਚੇਲੇ ਕਰ ਪਰਧਾਨਾ, ਤ੍ਰੈਗੁਣ ਮਾਇਆ ਬੰਧਨ ਪਾਈਆ। ਆਪੇ ਬਣੇ ਰਾਜ ਰਾਜਾਨਾ, ਸ਼ਾਹ ਸੁਲਤਾਨਾ ਸੀਸ ਤਾਜ ਟਿਕਾਈਆ। ਪੰਚਮ ਮੁਖ ਆਪ ਵਖਾਨਾ, ਪੰਚਮ ਤਤ ਲਏ ਪਰਗਟਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾਉਂ ਰਖਾਨਾ, ਖੇਲੇ ਖੇਲ ਬੇਪਰਵਾਹੀਆ। ਲੱਖ ਚੁਰਾਸੀ ਘੜ ਮਕਾਨਾ, ਮਿਹਰਬਾਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਅਭੁੱਲ ਅਭੁੱਲ ਆਪ ਅਖਵਾਈਆ। ਵਰ ਦੀਆ ਭਗਵਾਨ, ਭੇਵ ਕਿਸੇ ਨਾ ਆਇਆ। ਵਿਸ਼ਨੂੰ ਮੇਲਾ ਦੋ ਜਹਾਨ, ਵਿਸ਼ਵ ਧਾਰ ਵਖਾਇਆ। ਬ੍ਰਹਮ ਪਾਰਬ੍ਰਹਮ ਕਰੇ ਪਰਧਾਨ, ਘਟ ਘਟ ਅੰਦਰ ਜੋਤ ਜਗਾਇਆ। ਆਦਿ ਬ੍ਰਹਮ ਪ੍ਰਭ ਦਏ ਗਿਆਨ, ਨਿਸ਼ਅੱਖਰ ਇਕ ਪੜ੍ਹਾਇਆ। ਬੋਧ ਅਗਾਧਾ ਧੁਰ ਫ਼ਰਮਾਣ, ਧੁਨ ਅਨਾਦੀ ਨਾਦ ਵਜਾਇਆ। ਚਾਰੇ ਵੇਦ ਕਰ ਪਰਧਾਨ, ਚਾਰੇ ਚਾਰ ਵੰਡ ਵੰਡਾਇਆ। ਚਾਰੇ ਜੁਗ ਕਰਨ ਕਲਿਆਨ, ਚਾਰੇ ਕੂਟਾਂ ਵੇਖ ਵਖਾਇਆ। ਚਾਰੇ ਵਰਨ ਦੇਵੇ ਇਕ ਗਿਆਨ, ਸਾਚੀ ਸਰਨਾ ਇਕ ਸਰਨਾਇਆ। ਚਾਰੇ ਬਾਣੀ ਵਖਾਏ ਇਕ ਨਿਸ਼ਾਨ, ਇਕ ਦਵਾਰਾ ਦਏ ਸੁਹਾਇਆ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕਿਸੇ ਨਾ ਰਾਇਆ। ਆਦਿ ਪੁਰਖ ਹੋ ਮਿਹਰਵਾਨ, ਬ੍ਰਹਮਾ ਵਿਦਿਆ ਇਕ ਪੜ੍ਹਾਇਆ। ਚੌਦਾਂ ਵਿਦਿਆ ਦੇਵੇ ਦਾਨ, ਜਗਤ ਭਿਛਿਆ ਰਿਹਾ ਭਰਾਇਆ। ਚਾਰ ਜੁਗ ਕਰੇ ਕਲਿਆਨ, ਨੌਂ ਨੌਂ ਚਾਰ ਗੇੜ ਰਖਾਇਆ। ਜੁਗ ਜੁਗ ਲਏ ਮਾਤ ਅਵਤਾਰ, ਨਿਰਗੁਣ ਸਰਗੁਣ ਰੂਪ ਵਟਾਇਆ। ਗੁਰ ਪੀਰ ਦਏ ਸਹਾਰ, ਭਗਤ ਭਗਵੰਤ ਵੇਖ ਵਖਾਇਆ। ਸਾਚੇ ਸੰਤ ਲਏ ਉਭਾਰ, ਸਤਿ ਸਤਿਵਾਦੀ ਮੇਲ ਮਿਲਾਇਆ। ਗੁਰਮੁਖ ਨੇਤਰ ਦਏ ਉਘਾੜ, ਲੋਚਣ ਨੈਣ ਆਪ ਖੁਲ੍ਹਾਇਆ। ਗੁਰਮੁਖ ਬਣਾਏ ਸਾਚੇ ਲਾੜ, ਏਕਾ ਪੱਲੂ ਹੱਥ ਫੜਾਇਆ। ਜੁਗਾਂ ਜੁਗੰਤਰ ਕਰੇ ਸਾਚੀ ਕਾਰ, ਜੁਗ ਕਰਤਾ ਵੇਸ ਵਟਾਇਆ। ਆਦਿ ਬ੍ਰਹਮਾ ਲਏ ਉਭਾਰ, ਆਦਿ ਵਿਸ਼ਨੂੰ ਮੇਲ ਮਿਲਾਇਆ। ਆਦਿ ਸ਼ੰਕਰ ਕਰੇ ਸੰਘਾਰ, ਸਾਚੀ ਸੇਵ ਸੇਵ ਕਮਾਇਆ। ਤਿੰਨਾਂ ਵਿਚੋਲਾ ਹਰਿ ਨਿਰੰਕਾਰ, ਦਿਸ ਕਿਸੇ ਨਾ ਆਇਆ। ਸਾਚਾ ਢੋਲਾ ਗਾਏ ਅਗੰਮ ਅਪਾਰ, ਜੁਗ ਜੁਗ ਆਪਣਾ ਨਾਉਂ ਅਲਾਇਆ। ਗੁਰ ਪੀਰ ਅਵਤਾਰ ਰਹੇ ਪੁਕਾਰ, ਰਸਨਾ ਜਿਹਵਾ ਹਰਿ ਹਰਿ ਗਾਇਆ। ਆਪੇ ਵਸੇ ਸਭ ਤੋਂ ਬਾਹਰ, ਆਪੇ ਘਟ ਘਟ ਜੋਤ ਜਗਾਇਆ। ਆਦਿ ਜੁਗਾਦੀ ਸਾਚੀ ਕਾਰ, ਜੁਗ ਕਰਤਾ ਆਪ ਕਰਾਇਆ। ਨਿਰਗੁਣ ਸਰਗੁਣ ਪਾਵੇ ਸਾਰ, ਸ਼ਬਦ ਵਿਚੋਲਾ ਇਕ ਧਰਾਇਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਉਤਰੇ ਪਾਰ, ਵਿਸ਼ਨੂੰ ਤੇਰਾ ਮੇਲਾ ਲਏ ਮਿਲਾਇਆ। ਬ੍ਰਹਮੇ ਤੇਰਾ ਕਰਜ਼ਾ ਦਏ ਉਤਾਰ, ਲੱਖ ਚੁਰਾਸੀ ਜੋ ਚੜ੍ਹਾਇਆ। ਸ਼ੰਕਰ ਤੇਰਾ ਪੰਧ ਦਏ ਨਵਾਰ, ਕਲਜੁਗ ਅੰਤਮ ਵੇਖ ਵਖਾਇਆ। ਧਰਨੀ ਕਰੇ ਹੌਲਾ ਭਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਸ਼ਿਵ ਦਿਤਾ ਏਕਾ ਵਰ, ਬ੍ਰਹਮੇ ਸਾਚਾ ਸੰਗ ਨਿਭਾਇਆ। ਬ੍ਰਹਮੇ ਤੇਰਾ ਬ੍ਰਹਮ ਸਾਥ, ਪਾਰਬ੍ਰਹਮ ਆਪ ਰਖਾਈਆ। ਜੁਗ ਜੁਗ ਜਣਾਏ ਆਪਣੀ ਗਾਥ, ਅੱਖਰ ਅੱਖਰ ਕਰੇ ਪੜ੍ਹਾਈਆ। ਲੋਕਮਾਤ ਚਲਾਏ ਏਕਾ ਰਾਥ, ਆਪ ਆਪਣਾ ਵੇਸ ਵਟਾਈਆ । ਕਰੇ ਖੇਲ ਤ੍ਰਲੋਕੀ ਨਾਥ, ਚੌਦਾਂ ਲੋਕਾਂ ਖੋਜ ਖੁਜਾਈਆ। ਬ੍ਰਹਿਮੰਡਾਂ ਖੰਡਾਂ ਸੁਣਾਏ ਆਪਣੀ ਗਾਥ, ਏਕਾ ਵੱਖਰ ਨਾਮ ਪੜ੍ਹਾਈਆ। ਲੱਖ ਚੁਰਾਸੀ ਖੋਲ੍ਹੇ ਹਾਟ, ਏਕਾ ਮੰਦਰ ਵੇਖ ਵਖਾਈਆ। ਲੇਖਾ ਜਾਣੇ ਤੀਰਥ ਤਾਟ, ਸਰ ਸਰੋਵਰ ਬੇਪਰਵਾਹੀਆ। ਜੁਗ ਜੁਗ ਜਾਣੇ ਆਪਣੀ ਵਾਟ, ਵਡ ਵੱਡਾ ਪਾਂਧੀ ਰਾਹੀਆ। ਘਰ ਘਰ ਜੋਤ ਜਗਾਏ ਲਲਾਟ, ਮਸਤਕ ਨੂਰ ਨੂਰ ਰੁਸ਼ਨਾਈਆ। ਲੇਖਾ ਜਾਣੇ ਆਨ ਬਾਟ, ਮਾਤ ਗਰਭ ਹੋਏ ਸਹਾਈਆ। ਦਸ ਦਸ ਮਾਸ ਲਏ ਰਾਖ, ਅਗਨੀ ਕੁੰਡ ਆਪ ਤਪਾਈਆ। ਆਪੇ ਕਰੇ ਸਦਾ ਰਹਿਰਾਸ, ਵਡ ਦਾਤਾ ਸਹਿਜ ਸੁਖਦਾਈਆ। ਬ੍ਰਹਮ ਪਾਰਬ੍ਰਹਮ ਵਸੇ ਤੇਰੇ ਪਾਸ, ਜਗਤ ਵਿਛੋੜਾ ਦਏ ਮੁਕਾਈਆ। ਵੇਲੇ ਅੰਤ ਨਾ ਕਰੇ ਨਿਰਾਸ, ਆਪਣੇ ਬੇੜੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਦਿਤਾ ਏਕਾ ਵਰ, ਏਕਾ ਵਸਤ ਦਏ ਵਖਾਈਆ। ਏਕਾ ਵਸਤ ਹਰਿ ਅਮੋਲਕ, ਆਪ ਆਪਣੇ ਹੱਥ ਰਖਾਇੰਦਾ। ਏਕਾ ਰੱਖੇ ਸਾਚੀ ਗੋਲਕ, ਨਾਮ ਕੁੰਜੀ ਏਕਾ ਲਾਇੰਦਾ। ਆਦਿ ਜੁਗਾਦਿ ਨਾ ਸਕੇ ਕੋਈ ਬੋਲਤ, ਅਨਬੋਲਤ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਦਾਤ ਵਡ ਕਰਾਮਾਤ, ਸਾਚੀ ਝੋਲੀ ਪਾਇੰਦਾ। ਵਡ ਕਰਾਮਾਤ ਹਰਿ ਕਾ ਨਾਉਂ, ਵਿਸ਼ਨ ਬ੍ਰਹਮੇ ਸ਼ਿਵ ਸਮਝਾਇਆ। ਹੋਏ ਸਹਾਈ ਸਭਨੀਂ ਥਾਉਂ, ਨਾ ਮਰੇ ਨਾ ਜਾਇਆ। ਆਦਿ ਜੁਗਾਦਿ ਕਰੇ ਨਿਆਉਂ, ਜੁਗ ਜੁਗ ਵੰਡ ਵੰਡਾਇਆ। ਭਗਤ ਭਗਵੰਤ ਪਕੜੇ ਬਾਂਹੋਂ, ਸੰਤ ਸਾਜਣ ਲਏ ਤਰਾਇਆ। ਗੁਰਸਿਖ ਬਣਾਏ ਹੰਸ ਕਾਉਂ, ਮਾਣਕ ਮੋਤੀ ਚੋਗ ਚੁਗਾਇਆ। ਗੁਰਮੁਖਾਂ ਬਣੇ ਪਿਤਾ ਮਾਉਂ, ਬਾਲ ਅੰਞਾਣੇ ਗੋਦ ਬਹਾਇਆ। ਪੰਜ ਤਤ ਨਗਰ ਖੇੜਾ ਵੇਖੇ ਗਰਾਉਂ, ਬ੍ਰਹਮ ਤੇਰਾ ਘਰ ਸੁਹਾਇਆ। ਸਦਾ ਸੁਹੇਲਾ ਰੱਖੇ ਛਾਉਂ, ਸਿਰ ਆਪਣਾ ਹੱਥ ਟਿਕਾਇਆ। ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਜੁਗ ਜੁਗ ਵੇਖੇ ਉਡਦੇ ਕਾਉਂ, ਮੁਖ ਵਿਸ਼ਟਾ ਜੂਠ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਬ੍ਰਹਮਾ ਮੇਲਾ ਸਾਚਾ ਘਰ, ਸ਼ੰਕਰ ਵੇਲਾ ਲਏ ਸੁਹਾਇਆ। ਹਰਿ ਵੇਲਾ ਸਦਾ ਸੁਹਾਵਣਾ, ਖੇਲੇ ਖੇਲ ਅਪਾਰ। ਆਪਣਾ ਭੇਵ ਆਪ ਖੁਲ੍ਹਾਵਣਾ, ਖੁਲ੍ਹਾਵਣਹਾਰ ਏਕੰਕਾਰ। ਤ੍ਰੈ ਤ੍ਰੈ ਤੇਰੀ ਧਾਰ ਚਲਾਵਣਾ, ਤ੍ਰੈਗੁਣ ਮਾਇਆ ਦਏ ਆਧਾਰ। ਪੰਜ ਤਤ ਸਾਚਾ ਗੜ੍ਹ ਸੁਹਾਵਣਾ, ਗ੍ਰਹਿ ਮੰਦਰ ਕਰ ਤਿਆਰ। ਮਨ ਮਤ ਬੁਧ ਵਿਚ ਟਿਕਾਵਣਾ, ਕਰ ਖੇਲ ਅਪਰ ਅਪਾਰ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਵਣਾ, ਆਸਾ ਤ੍ਰਿਸ਼ਨਾ ਭਰ ਭੰਡਾਰ। ਜੂਠ ਝੂਠ ਮੇਲ ਮਿਲਾਵਣਾ, ਮਾਇਆ ਮਮਤਾ ਨਾਲ ਰਲਾਏ ਨਾਰ ਵਿਭਚਾਰ। ਲੱਖ ਚੁਰਾਸੀ ਖੇਲ ਖਲਾਵਣਾ, ਮਰ ਜੰਮੇ ਵਿਚ ਸੰਸਾਰ। ਰਾਏ ਧਰਮ ਤਖ਼ਤ ਬਹਾਵਣਾ, ਚਿਤਰ ਗੁਪਤ ਕਰ ਪਿਆਰ। ਲਾੜੀ ਮੌਤ ਰੰਗ ਰੰਗਾਵਣਾ, ਜੁਗਾ ਜੁਗੰਤਰ ਪਾਵੇ ਸਾਰ। ਨੌ ਸੌ ਚੁਰਾਨਵੇ ਚੌਕੜੀ ਜੁਗ ਹੋਲੀ ਹੋਲਾ ਆਪ ਖਲਾਵਣਾ, ਨਿਰਗੁਣ ਸਰਗੁਣ ਲੈ ਅਵਤਾਰ। ਕਲਜੁਗ ਅੰਤਮ ਨੌਂ ਨੌਂ ਚਾਰ ਪੰਧ ਮੁਕਾਵਣਾ, ਨਿਹਕਲੰਕ ਹੋ ਉਜਿਆਰ। ਵਿਸ਼ਨੂੰ ਤੇਰਾ ਰਿਜ਼ਕ ਆਪਣੇ ਹੱਥ ਰਖਾਵਣਾ, ਆਪੇ ਬਣੇ ਹਰਿ ਵਰਤਾਰ। ਬ੍ਰਹਮੇ ਤੇਰਾ ਭਾਂਡਾ ਲੱਖ ਚੁਰਾਸੀ ਖ਼ਾਲੀ ਆਪ ਕਰਾਵਣਾ, ਆਪੇ ਘੜੇ ਆਪੇ ਹੋਏ ਭੰਨਣਹਾਰ। ਸ਼ੰਕਰ ਤੇਰੀ ਤ੍ਰਸੂਲ ਹੱਥ ਸੁਟਾਵਣਾ, ਪੁਰਖ ਅਬਿਨਾਸ਼ੀ ਆਪਣੀ ਮਾਰੇ ਆਪੇ ਮਾਰ। ਤਿੰਨਾਂ ਆਪਣੀ ਗੋਦ ਬਹਾਵਣਾ, ਲੇਖ ਚੁਕਾਏ ਅਗੰਮ ਅਪਾਰ। ਹਰਖ ਸੋਗ ਨਾ ਕੋਇ ਵਖਾਵਣਾ, ਨੇਤਰ ਰੋਵੇ ਨਾ ਜ਼ਾਰੋ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪੇ ਜਾਣੇ ਆਪਣੀ ਕਾਰ। ਬ੍ਰਹਮਾ ਵਿਸ਼ਨ ਸ਼ਿਵ ਕਰੇ ਚਰਨ ਧਿਆਨ, ਦੋਏ ਦੋਏ ਬੈਠੇ ਸੀਸ ਝੁਕਾਈਆ। ਪੁਰਖ ਅਕਾਲ ਹੋਣਾ ਮਿਹਰਵਾਨ, ਦਰ ਭਿਖਾਰੀ ਮੰਗਣ ਆਈਆ। ਏਕਾ ਦੇਣਾ ਸਾਚਾ ਦਾਨ, ਦੀਨ ਦੁਨੀ ਨਾ ਕੋਇ ਵਡਿਆਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸੇਵਾ ਕਰੇ ਮਹਾਨ, ਸੇਵਕ ਸੇਵਾ ਬਣ ਆਈਆ। ਆਦਿ ਅੰਤ ਰਹਿਣਾ ਨਿਗਹਬਾਨ, ਮਧ ਤੇਰਾ ਵੇਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲੈਣਾ ਲਾਈਆ। ਵਿਸ਼ਨੂੰ ਕੁਰਲਾਏ ਨੇਤਰ ਨੈਣ ਨੀਰ ਵਹਾ, ਦੋਏ ਜੋੜ ਕਰੇ ਨਿਮਸਕਾਰਿਆ। ਬ੍ਰਹਮਾ ਮੰਗੇ ਇਕ ਸਰਨਾ, ਪਾਰਬ੍ਰਹਮ ਸੱਚੀ ਸਰਕਾਰਿਆ। ਸ਼ੰਕਰ ਦਿਵਸ ਰੈਣ ਰਿਹਾ ਧਿਆ, ਆਠ ਪਹਿਰ ਇਕ ਲਿਵ ਤਾਰਿਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੇਲਾ ਲਿਆ ਮੁਕਾ, ਵੇਲਾ ਅੰਤਮ ਨੇੜੇ ਆ ਰਿਹਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਬ੍ਰਹਿਮੰਡਾਂ ਖੰਡਾਂ ਨਾ ਦੀਸੇ ਕੋਇ ਸਹਾ, ਸਿਰ ਹੱਥ ਨਾ ਕੋਇ ਟਿਕਾ ਰਿਹਾ। ਭਾਣਾ ਵਰਤੇ ਆਪਣਾ ਬੇਪਰਵਾਹ, ਗੁਰ ਪੀਰ ਅਵਤਾਰ ਭਾਣੇ ਵਿਚ ਰਖਾ ਰਿਹਾ। ਅਗੇ ਕਰੇ ਨਾ ਕੋਇ ਨਾਂਹ, ਸਰਗੁਣ ਨਿਰਗੁਣ ਅੱਗੇ ਸੀਸ ਝੁਕਾ ਰਿਹਾ। ਸ੍ਰਿਸ਼ਟ ਸਬਾਈ ਪਿਤਾ ਮਾਂ, ਪਾਰਬ੍ਰਹਮ ਪ੍ਰਭ ਇਕ ਅਖਵਾ ਰਿਹਾ। ਕਲਜੁਗ ਅੰਤਮ ਕਰੇ ਸਚ ਨਿਆਂ, ਲੱਖ ਚੁਰਾਸੀ ਜੀਵ ਜੰਤ ਕਰਮ ਕੁਕਰਮਾਂ ਵੇਖ ਵਖਾ ਰਿਹਾ। ਤ੍ਰੈਗੁਣ ਮਾਇਆ ਤੇਰਾ ਕਰੇ ਅੰਤ, ਅੰਤ ਆਪਣੇ ਵਿਚ ਸਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਨਰ ਨਰਾਇਣ ਏਕਾ ਹੁਕਮ ਸੁਣਾ ਲਿਆ। ਏਕਾ ਹੁਕਮ ਧੁਰ ਫ਼ਰਮਾਣਾ, ਧੁਰ ਦੀਬਾਣ ਬਾਣ ਲਗਾਈਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਬਲੀ ਬਲਵਾਨਾ, ਜੋਧਾ ਸੂਰਬੀਰ ਅਖਵਾਈਆ। ਸ਼ਬਦ ਚਿਲਾ ਤੀਰ ਕਮਾਨਾ, ਸ਼ਸਤਰ ਧਾਰੀ, ਸੱਚਾ ਸ਼ਹਿਨਸ਼ਾਹੀਆ। ਏਕਾ ਮਰਦ ਮਰਦ ਮਰਦਾਨਾ, ਮਾਤ ਪਿਤ ਨਾ ਕੋਈ ਜਾਈਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਏਕਾ ਬ੍ਰਹਮ ਕਰੇ ਕੁੜਮਾਈਆ। ਘਟ ਘਟ ਅੰਦਰ ਮਾਰੇ ਤੀਰ ਨਿਸ਼ਾਨਾ, ਲੁਕਿਆ ਕੋਇ ਰਹਿਣ ਨਾ ਪਾਈਆ। ਪਾਵੇ ਸਾਰ ਦੋ ਜਹਾਨਾਂ, ਚੌਦਾਂ ਲੋਕ ਚੌਦਾਂ ਤਬਕ ਆਪਣੇ ਚਰਨਾਂ ਹੇਠ ਦਬਾਈਆ। ਗੁਰਮੁਖਾਂ ਦੇਵੇ ਧੁਰ ਫ਼ਰਮਾਣਾ, ਸੋਏ ਮਾਤ ਲਏ ਉਠਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਸੱਚੀ ਸਰਨਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਈ ਟਿਕਾਈਆ। ਮੰਨਣਾ ਪਏ ਸਭ ਨੂੰ ਭਾਣਾ, ਕਲਜੁਗ ਮੇਟੇ ਝੂਠੀ ਸ਼ਾਹੀਆ। ਗੁਰਸਿਖ ਵੇਖੇ ਮਾਣ ਨਿਮਾਣਾ, ਨਿਮਾਣ ਨਿਮਾਣਿਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਜੋਤ ਕਰੇ ਰੁਸ਼ਨਾਈਆ। ਨਿਹਕਲੰਕ ਨਿਰਗੁਣ ਜੋਤ, ਰੂਪ ਰੇਖ ਨਾ ਕੋਇ ਵਖਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਬਰਨ ਵੰਡ ਨਾ ਕੋਈ ਵੰਡਾਇੰਦਾ। ਨਾ ਕੋਈ ਕਿਲਾ ਨਾ ਕੋਈ ਕੋਟ, ਮੰਦਰ ਮਸਜਿਦ ਗੁਰਦਵਾਰ ਮਠ ਨਾ ਡੇਰਾ ਲਾਇੰਦਾ। ਨਾ ਕੋਈ ਵਾਸਨਾ ਨਾ ਕੋਈ ਖੋਟ, ਹੰਕਾਰ ਵਿਕਾਰ ਨਾ ਕੋਇ ਜਣਾਇੰਦਾ। ਨਾਮ ਭੰਡਾਰ ਰੱਖੇ ਅਤੋਟ, ਗੁਰਮੁਖਾਂ ਆਪ ਵਰਤਾਇੰਦਾ। ਪੰਜ ਤਤ ਨਗਾਰੇ ਲਾਏ ਚੋਟ, ਘਰ ਅਨਹਦ ਤਾਲ ਸੁਣਾਇੰਦਾ। ਪੁਰਖ ਅਕਾਲ ਵਖਾਏ ਏਕਾ ਓਟ, ਦੂਜੀ ਸਰਨ ਨਾ ਕੋਈ ਤਕਾਇੰਦਾ। ਕਲਜੁਗ ਜੀਵ ਆਹਲਨਿਉਂ ਡਿਗੇ ਬੋਟ, ਫੜ ਫੇਰ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਬੰਧਨ ਆਪੇ ਪਾਇੰਦਾ। ਆਪਣਾ ਬੰਧਨ ਆਪੇ ਪਾਏ, ਪੁਰਖ ਅਕਾਲ ਵੱਡੀ ਵਡਿਆਈਆ। ਦੀਨ ਦਿਆਲ ਦਇਆਨਿਧ ਠਾਕਰ ਦਇਆ ਕਮਾਏ, ਦੀਨਾ ਅਨਾਥਾਂ ਹੋਏ ਸਹਾਈਆ। ਕਲਜੁਗ ਡੂੰਘਾ ਸਾਗਰ ਵੇਖ ਵਖਾਏ, ਆਪਣਾ ਚੱਪੂ ਵਿਚ ਰਖਾਈਆ। ਜਨ ਭਗਤਾਂ ਬੇੜਾ ਲਏ ਤਰਾਏ, ਤਾਰਨਹਾਰ ਆਪ ਹੋ ਜਾਈਆ। ਜੁਗ ਜੁਗ ਵਿਛੜੇ ਲਏ ਮਿਲਾਏ, ਪੂਰਬ ਕਰਮਾਂ ਲੇਖਾ ਆਪ ਮੁਕਾਈਆ। ਭਾਂਡਾ ਭਰਮ ਭੌ ਦਏ ਭਨਾਏ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਮ ਕਾ ਭੈ ਰਹੇ ਨਾ ਰਾਏ, ਵੇਲੇ ਅੰਤ ਨਾ ਦਏ ਸਜ਼ਾਈਆ। ਹਰਿਜਨ ਹਰਿ ਹਰਿ ਮੇਲ ਮਿਲਾਏ, ਮੇਲ ਵਿਛੋੜਾ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਾਰਬ੍ਰਹਮ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਨਿਹਕਲੰਕ, ਨਿਰਗੁਣ ਆਪਣਾ ਰੂਪ ਵਟਾਇੰਦਾ। ਸ਼ਬਦ ਵਜਾਏ ਸਾਚਾ ਡੰਕ, ਲੋਆਂ ਪੁਰੀਆਂ ਆਪ ਸੁਣਾਇੰਦਾ। ਆਪ ਉਠਾਏ ਰਾਓ ਰੰਕ, ਸ਼ਾਹ ਸੁਲਤਾਨਾ ਹੁਕਮ ਜਣਾਇੰਦਾ। ਪਰਗਟ ਹੋਇਆ ਵਾਸੀ ਪੁਰੀ ਘਨਕ, ਘਨਕ ਪੁਰ ਵਾਸੀ ਆਪਣੀ ਖੇਲ ਖਿਲਾਇੰਦਾ। ਗੁਰਮੁਖ ਉਭਾਰੇ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇੰਦਾ। ਸ਼ਬਦ ਅਗੰਮੀ ਲਾਏ ਤਨਕ, ਤਾਰ ਸਤਾਰ ਆਪ ਵਜਾਇੰਦਾ। ਗੁਰਸਿਖ ਸੁਹਾਏ ਤੇਰਾ ਬੰਕ, ਸੂਰਜ ਚੰਨ ਸੀਸ ਨਿਵਾਇੰਦਾ। ਏਥੇ ਉਥੇ ਬਣਾਏ ਬਣਤ, ਹਰਿ ਕੰਤ ਮੇਲ ਮਿਲਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਸਾਚੀ ਸੰਗਤ ਸੰਗ ਰਲਾਇੰਦਾ। ਨਾਤਾ ਤੋੜੇ ਭੁੱਖ ਨੰਗਤ, ਭੁੱਖਿਆਂ ਨੰਗਿਆਂ ਆਪਣੀ ਗੋਦ ਬਹਾਇੰਦਾ। ਜੁਗ ਜੁਗ ਜਨ ਭਗਤ ਦਵਾਰੇ ਬਣਿਆ ਰਹੇ ਮੰਗਤ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਖੇਲ ਖਿਲਾਇੰਦਾ। ਨਰ ਹਰਿ ਖੇਲ ਖਲੰਦੜਾ, ਏਕਾ ਏਕੰਕਾਰ। ਕਲਜੁਗ ਅੰਤਮ ਵੇਸ ਵਟੰਦੜਾ, ਕਲ ਕਲਕੀ ਲਏ ਅਵਤਾਰ। ਸੰਬਲ ਨਗਰੀ ਧਾਮ ਸੁਹੰਦੜਾ, ਸਾਢੇ ਤਿੰਨ ਹੱਥ ਮੰਦਰ ਮੁਨਾਰ। ਘਰ ਘਰ ਵਿਚ ਜੋਤ ਜਗੰਦੜਾ, ਘਰ ਘਰ ਮੇਲਾ ਨਾਰੀ ਕੰਤ ਭਤਾਰ। ਘਰ ਸਾਚੀ ਸੇਜ ਸੁਹੰਦੜਾ, ਘਰ ਸੁਤਾ ਪੈਰ ਪਸਾਰ। ਘਰ ਸ਼ਬਦ ਨਾਦ ਗੀਤ ਸੁਣੰਦੜਾ, ਘਰ ਗਾਏ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਸੁਨਾਰ। ਦੂਸਰ ਅਵਰ ਨਾ ਕੋਈ ਦੀਸੇ, ਲੋਕਮਾਤ ਵੇਖ ਵਖਾਇਆ। ਕਰੇ ਖੇਲ ਜਗਤ ਜਗਦੀਸੇ, ਜਾਗਰਤ ਜੋਤ ਜਗਤ ਰੁਸ਼ਨਾਇਆ। ਸ਼ਾਹ ਸੁਲਤਾਨਾ ਕਰੇ ਖ਼ਾਲੀ ਖ਼ੀਸੇ, ਕੌਡੀ ਕੌਡੀ ਹੱਥ ਵਿਕਾਇਆ। ਲਹਿਣਾ ਦੇਣਾ ਚੁਕਾਏ ਮੂਸਾ ਈਸੇ, ਸੰਗ ਮੁਹੰਮਦ ਚਾਰ ਯਾਰੀ ਵੇਖ ਵਖਾਇਆ। ਨੌਂ ਖੰਡ ਪ੍ਰਿਥਮੀ ਕਰੇ ਪਰਕਾਸ਼ ਬੀਸ ਇਕੀਸੇ, ਬੀਸ ਬੀਸਾ ਰਾਹ ਤਕਾਇਆ। ਏਕਾ ਛਤਰ ਝੁਲਾਏ ਹਰਿ ਹਰਿ ਸੀਸੇ, ਦੂਸਰ ਸੀਸ ਨਾ ਕੋਈ ਟਿਕਾਇਆ। ਚਾਰ ਵਰਨ ਪੜ੍ਹੇ ਇਕ ਹਦੀਸੇ, ਪੁਰਖ ਅਬਿਨਾਸ਼ੀ ਲਏ ਪੜ੍ਹਾਇਆ। ਲੇਖਾ ਜਾਣੇ ਰਾਗ ਛਤੀਸੇ, ਬਹੱਤਰ ਨਾੜੀ ਤਾੜਾ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਵਾਲੀ ਦੋ ਜਹਾਨ ਜੀਵਾਂ ਜੰਤਾਂ ਵੇਖ ਵਖਾਇਆ।
