Granth 09 Likhat 222: 23 Kattak 2017 Bikarmi Sohan Singh de Ghar Pind Rampur Jila Amritsar

੨੩ ਕੱਤਕ ੨੦੧੭ ਬਿਕ੍ਰਮੀ ਸੋਹਣ ਸਿੰਘ ਦੇ ਘਰ ਪਿੰਡ ਰਾਮ ਪੁਰ ਜ਼ਿਲਾ ਅੰਮ੍ਰਿਤਸਰ

ਸਤਿ ਪੁਰਖ ਨਿਰੰਜਣ ਸੱਚਾ ਪਾਤਸ਼ਾਹ, ਆਦਿ ਜੁਗਾਦਿ ਸਮਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਆਪ ਆਪਣਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਬਣ ਮਲਾਹ, ਨਿਰਗੁਣ ਆਪਣਾ ਬੇੜਾ ਆਪ ਤਰਾਇੰਦਾ। ਏਕੰਕਾਰਾ ਦੇਵੇ ਸਚ ਸਲਾਹ, ਸਿਫ਼ਤ ਸਾਲਾਹੀ ਆਪ ਅਖਵਾਇੰਦਾ। ਆਦਿ ਨਿਰੰਜਣ ਜੋਤ ਜਗਾ, ਨੂਰ ਨੁਰਾਨਾ ਰੂਪ ਪਰਗਟਾਇੰਦਾ। ਅਬਿਨਾਸ਼ੀ ਕਰਤਾ ਸੰਗ ਨਿਭਾ, ਸਗਲਾ ਸੰਗ ਆਪ ਹੋ ਜਾਇੰਦਾ। ਸ੍ਰੀ ਭਗਵਾਨ ਵਸੇ ਸਾਚੇ ਥਾਂ, ਦਰ ਘਰ ਸਾਚਾ ਸੋਭਾ ਪਾਇੰਦਾ। ਪਾਰਬ੍ਰਹਮ ਏਕਾ ਆਪਣਾ ਨਾਉਂ ਲਏ ਪਰਗਟਾ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਮੂਰਤ ਅਕਾਲ ਰੂਪ ਧਰਾ, ਅਨਭਵ ਪਰਕਾਸ਼ ਸਮਾਇੰਦਾ। ਜੂਨੀ ਰਹਿਤ ਅਗੰਮ ਅਥਾਹ, ਅਲੱਖ ਅਗੋਚਰ ਆਪਣੀ ਕਲ ਵਰਤਾਇੰਦਾ। ਨਿਰਵੈਰ ਖੇਲੇ ਖੇਲ ਸਭਨੀ ਥਾਂ, ਭੇਵ ਅਭੇਦਾ ਭੇਵ ਖੁਲਾਇੰਦਾ। ਆਦਿ ਆਦਿ ਆਪਣੀ ਬਣਤ ਬਣਾ, ਆਪ ਆਪਣੀ ਰਚਨ ਰਚਾਇੰਦਾ। ਸਚਖੰਡ ਦਵਾਰਾ ਇਕ ਸੁਹਾ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਨਿਰਗੁਣ ਦੀਵਾ ਬਾਤੀ ਕਮਲਾਪਾਤੀ ਆਪ ਟਿਕਾ, ਨੂਰ ਜ਼ਹੂਰ ਇਕ ਚਮਕਾਇੰਦਾ। ਸਾਚੀ ਤਾਕੀ ਬੰਦ ਖੁਲ੍ਹਾ, ਦਰ ਦਰਵਾਜ਼ਾ ਆਪ ਸੁਹਾਇੰਦਾ। ਘਰ ਵਿਚ ਘਰ ਦਏ ਟਿਕਾ, ਥਿਰ ਦਰਬਾਰਾ ਆਪ ਉਪਾਇੰਦਾ। ਆਪਣੀ ਇਛਿਆ ਫੁਰਨਾ ਆਪ ਫੁਰਾ, ਸਾਚੀ ਭਿਛਿਆ ਵੰਡ ਵੰਡਾਇੰਦਾ। ਆਪਣਾ ਹੁਕਮ ਆਪ ਵਰਤਾ, ਹੁਕਮੀ ਹੁਕਮ ਖੇਲ ਖਿਲਾਇੰਦਾ। ਆਪੇ ਦਾਤਾ ਬਣੇ ਬੇਪਰਵਾਹ, ਦਾਤਾ ਦਾਨੀ ਨਾਉਂ ਧਰਾਇੰਦਾ। ਆਪਣੀ ਵਸਤ ਆਪਣੇ ਹੱਥ ਉਠਾ, ਹਰਿ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਖੇਲ ਅਪਾਰਾ, ਜੋਤੀ ਨੂਰ ਨੂਰ ਉਜਿਆਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਤਿ ਸਤਿਵਾਦੀ ਆਪ ਕਰਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਲਏ ਅੰਗੜਾਈਆ। ਏਕੰਕਾਰਾ ਵਸੇ ਠਾਂਡੇ ਦਰਬਾਰ, ਆਦਿ ਨਿਰੰਜਣ ਰੂਪ ਪਰਗਟਾਈਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਸ੍ਰੀ ਭਗਵਾਨ ਸਾਚਾ ਸੰਗ ਨਿਭਾਈਆ। ਪਾਰਬ੍ਰਹਮ ਖੇਲੇ ਖੇਲ ਅਪਰ ਅਪਾਰ, ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਵੱਡੀ ਵਡਿਆਈਆ। ਸਚਖੰਡ ਦਵਾਰਾ ਦਏ ਸੁਹਾ, ਸੋਭਾਵੰਤ ਇਕ ਅਖਵਾਈਆ। ਆਪਣੀ ਰਚਨਾ ਆਪ ਰਚਾ, ਵੇਖਣਹਾਰਾ ਆਪ ਹੋ ਜਾਈਆ। ਆਪੇ ਬਣੇ ਸੱਚਾ ਸ਼ਹਿਨਸ਼ਾਹ, ਸ਼ਾਹੋ ਭੂਪ ਰਾਜ ਰਾਜਾਨ ਸ਼ਾਹ ਸੁਲਤਾਨ ਇਕ ਅਖਵਾਈਆ। ਆਪਣਾ ਨਿਸ਼ਾਨਾ ਆਪ ਲਏ ਉਠਾ, ਸਤਿ ਪੁਰਖ ਆਪ ਝੁਲਾਈਆ। ਆਪਣਾ ਤਾਜ ਆਪਣੇ ਸੀਸ ਆਪੇ ਲਏ ਟਿਕਾ, ਨਿਰਗੁਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਕਾਲਾ, ਕਰੇ ਖੇਲ ਦੀਨ ਦਿਆਲਾ, ਭੇਵ ਕੋਈ ਨਾ ਆਇੰਦਾ। ਸਤਿ ਪੁਰਖ ਨਿਰੰਜਣ ਵਡ ਵਡਿਆਈ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਖੇਲ ਰਚਾਈ, ਅਨਭਵ ਆਪਣਾ ਰੂਪ ਧਰਾਈਆ। ਹਰਿ ਪੁਰਖ ਨਿਰੰਜਣ ਵੇਖੇ ਚਾਈਂ ਚਾਈਂ, ਮੂਰਤ ਅਕਾਲ ਡਗਮਗਾਈਆ। ਏਕੰਕਾਰਾ ਦਏ ਸਲਾਹੀ, ਆਦਿ ਨਿਰੰਜਣ ਵੇਖਣਹਾਰਾ ਥਾਉਂ ਥਾਈਂਆ। ਅਬਿਨਾਸ਼ੀ ਕਰਤਾ ਬਣ ਮਲਾਹੀ, ਸ੍ਰੀ ਭਗਵਾਨ ਸਾਚਾ ਲੇਖਾ ਦਏ ਸਮਝਾਈਆ। ਪਾਰਬ੍ਰਹਮ ਇਕ ਗੋਸਾਈਂ, ਆਪ ਆਪਣੀ ਕਲ ਧਰਾਈਆ। ਸਚਖੰਡ ਦਵਾਰ ਹਰਿ ਨਿਰੰਕਾਰ ਸਚ ਸਿੰਘਾਸਣ ਏਕਾ ਰਿਹਾ ਵਿਛਾਈ, ਪੁਰਖ ਅਬਿਨਾਸ਼ੀ ਸੇਜ ਸੁਹਾਈਆ। ਉਪਰ ਬੈਠ ਸੱਚਾ ਸ਼ਹਿਨਸ਼ਾਹੀ, ਸਾਚੇ ਤਖ਼ਤ ਦਏ ਵਡਿਆਈਆ। ਆਪੇ ਚਲੇ ਆਪਣੀ ਸਚ ਰਜ਼ਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰਾ, ਆਦਿ ਪੁਰਖ ਲੈ ਅਵਤਾਰਾ ਦਰ ਘਰ ਸਾਚੇ ਸੋਭਾ ਪਾਈਆ। ਸਤਿ ਪੁਰਖ ਨਿਰੰਜਣ ਹਰਿ ਨਿਰੰਕਾਰਾ, ਏਕਾ ਰੰਗ ਸਮਾਇਆ। ਸਚਖੰਡ ਸੁਹਾਏ ਸਚ ਦਵਾਰਾ, ਤਖ਼ਤ ਨਿਵਾਸੀ ਡੇਰਾ ਲਾਇਆ। ਏਕਾ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਜਣਾਇਆ। ਸਾਚਾ ਭੂਪ ਸਾਚਾ ਰਾਣਾ, ਹਰਿ ਹਰਿ ਸਾਚਾ ਖੇਲ ਖਿਲਾਇਆ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਸਦ ਸਮਾਇਆ। ਆਪੇ ਬੀਨਾ ਆਪੇ ਦਾਨਾ, ਆਪੇ ਦਾਤ ਝੋਲੀ ਪਾਇਆ। ਆਪਣਾ ਖੇਲ ਆਪੇ ਕੀਨਾ, ਕਰਤਾ ਪੁਰਖ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਦੂਸਰ ਸੰਗ ਨਾ ਕੋਈ ਰਖਾਇਆ। ਇਕ ਇਕੱਲਾ ਹਰਿ ਨਿਰੰਕਾਰ, ਦਰਗਹਿ ਸਾਚੀ ਡੇਰਾ ਲਾਇੰਦਾ। ਸਚਖੰਡ ਦੁਆਰ ਖੋਲ੍ਹ ਕਿਵਾੜ, ਨਿਰਗੁਣ ਦੀਵਾ ਬਾਤੀ ਇਕ ਜਗਾਇੰਦਾ। ਨਾ ਕੋਈ ਦੀਸੇ ਅੰਧ ਅੰਧਿਆਰ, ਆਪਣੀ ਖਾਟੀ ਸੇਜ ਸੁਹਾਇੰਦਾ। ਉਪਰ ਬੈਠ ਸੱਚੀ ਸਰਕਾਰ, ਸਾਚਾ ਤਾਜ ਸੀਸ ਟਿਕਾਇੰਦਾ। ਨਿਰਗੁਣ ਰੂਪ ਹਰਿ ਨਿਰੰਕਾਰ, ਮੂਰਤ ਅਕਾਲ ਡਗਮਗਾਇੰਦਾ। ਅਜੂਨੀ ਰਹਿਤ ਅਪਰ ਅਪਾਰ, ਸਾਚੀ ਖੇਲ ਆਪ ਖਲਾਇੰਦਾ। ਇਕ ਇਕੱਲਾ ਕਰਨੇਹਾਰ, ਉਚ ਮਹੱਲ ਅਟੱਲ ਆਪ ਵਸਾਇੰਦਾ। ਥਿਰ ਘਰ ਸਾਚਾ ਖੋਲ੍ਹ ਦੁਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਆਪ ਕਰੇ ਉਜਿਆਰ। ਆਪਣਾ ਆਪ ਆਪ ਉਪਾਇਆ, ਮਾਤ ਪਿਤ ਨਾ ਕੋਈ ਬਣਾਈਆ। ਦਾਈ ਦਾਇਆ ਨਾ ਕੋਈ ਲਗਾਇਆ, ਸੇਵਕ ਸੇਵ ਨਾ ਕੋਈ ਕਮਾਈਆ। ਬੂੰਦ ਰਕਤ ਨਾ ਮੇਲ ਮਿਲਾਇਆ, ਤਤਵ ਤਤ ਨਾ ਕੋਈ ਰਖਾਈਆ। ਨਿਰਗੁਣ ਨਿਰਾਕਾਰ ਸੁਤੇ ਪਰਕਾਸ਼ ਆਪ ਕਰਾਇਆ, ਅਨਭਵ ਆਪਣਾ ਰੂਪ ਦ੍ਰਿੜਾਈਆ। ਸੋ ਪੁਰਖ ਨਿਰੰਜਣ ਵੇਖਣ ਆਇਆ, ਪੰਚਮ ਪਰਦਾ ਆਪ ਚੁਕਾਈਆ। ਏਕੰਕਾਰਾ ਆਪ ਆਪਣਾ ਰੰਗ ਰੰਗਾਇਆ, ਆਦਿ ਨਿਰੰਜਣ ਲਾਡ ਲਡਾਈਆ। ਸ੍ਰੀ ਭਗਵਾਨ ਦਏ ਸਲਾਹਿਆ, ਅਬਿਨਾਸ਼ੀ ਕਰਤਾ ਗੀਤ ਅਲਾਈਆ। ਪਾਰਬ੍ਰਹਮ ਆਪਣਾ ਰੂਪ ਆਪੇ ਵੇਖੇ ਨਾ ਕੋਈ ਦੂਸਰ ਦਿਸੇ ਛਾਇਆ, ਨਾ ਕੋਈ ਬਣਤ ਬਣਾਈਆ। ਏਕਾ ਘਰ ਏਕਾ ਨਰ ਏਕਾ ਹਰਿ ਡੇਰਾ ਲਾਇਆ, ਏਕਾ ਵੱਜਦੀ ਰਹੇ ਵਧਾਈਆ। ਸਚਖੰਡ ਦੁਆਰਾ ਸੋਭਾ ਪਾਇਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਥਿਰ ਦਰਬਾਰਾ ਆਪ ਖਲਾਇਆ, ਅੰਦਰ ਮੰਦਰ ਵੇਖ ਵਖਾਈਆ। ਆਪਣਾ ਰੂਪ ਆਪ ਦਰਸਾਇਆ, ਆਪੇ ਵੇਖਣਹਾਰਾ ਵੇਖੇ ਚਾਈਂ ਚਾਈਂਆ। ਏਕਾ ਜੋਤੀ ਜੋਤ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਹਰਿ ਵੱਡਾ ਸ਼ਾਹ ਸੁਲਤਾਨ, ਏਕਾ ਏਕ ਏਕੰਕਾਰਿਆ। ਸਚਖੰਡ ਦੁਆਰੇ ਵਸੇ ਇਕ ਮਕਾਨ, ਨਿਰਗੁਣ ਜੋਤ ਕਰ ਉਜਿਆਰਿਆ। ਆਪੇ ਬਖ਼ਸ਼ੇ ਆਪਣਾ ਮਾਣ, ਮਾਣ ਤਾਣ ਏਕਾ ਏਕ ਵਖਾ ਰਿਹਾ। ਆਪੇ ਦੇਵੇ ਦੇਵਣਹਾਰਾ ਦਾਨ, ਆਪੇ ਭਿਖਕ ਰੂਪ ਵਟਾ ਰਿਹਾ। ਆਪੇ ਗਾਏ ਆਪਣਾ ਗਾਣ, ਆਪ ਆਪਣੀ ਇਛਿਆ ਬਾਹਰ ਕਢਾ ਰਿਹਾ। ਆਪਣੀ ਇਛਿਆ ਕਰੇ ਧੁਰ ਫ਼ਰਮਾਣ, ਸ਼ਬਦ ਅਨਾਦੀ ਨਾਉਂ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਵਡਿਆ ਲਿਆ। ਘਰ ਵਡਿਆਏ ਹਰਿ ਦਵਾਰਾ, ਹਰਿ ਹਰਿ ਆਪਣਾ ਰੂਪ ਪਰਗਟਾਇੰਦਾ। ਏਕਾ ਵਸੇ ਏਕੰਕਾਰਾ, ਆਪ ਆਪਣੀ ਕਲ ਰਖਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹ ਸ਼ਹਾਨਾ ਰੂਪ ਪਰਗਟਾਇੰਦਾ। ਰੂਪ ਅਨੂਪ ਸਤਿ ਸਰੂਪ ਗੁਪਤ ਜ਼ਾਹਰਾ, ਅੰਦਰ ਬਾਹਰ ਆਪ ਹੋ ਜਾਇੰਦਾ। ਆਪਣਾ ਦੀਨ ਆਪ ਲਾਏ ਨਾਅਰਾ, ਆਪਣਾ ਨਾਉਂ ਆਪੇ ਗਾਇੰਦਾ। ਆਪੇ ਕਰੇ ਸਚ ਵਿਹਾਰਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸੇ ਸਾਚੇ ਘਰ, ਦਰ ਸਾਚਾ ਆਪ ਖੁਲ੍ਹਾਇੰਦਾ। ਸਚਖੰਡ ਦਵਾਰਾ ਖੋਲ੍ਹ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਆਪਣਾ ਨਾਉਂ ਆਪੇ ਬੋਲ, ਸਤਿ ਜੈਕਾਰਾ ਏਕਾ ਲਾਇੰਦਾ। ਏਕੰਕਾਰਾ ਵਜਾਏ ਢੋਲ, ਮਰਦੰਗਾ ਦਿਸ ਕਿਸੇ ਨਾ ਆਇੰਦਾ। ਆਦਿ ਨਿਰੰਜਣ ਤੋਲੇ ਤੋਲ, ਸਾਚਾ ਕੰਡਾ ਹੱਥ ਉਠਾਇੰਦਾ। ਅਬਿਨਾਸ਼ੀ ਕਰਤਾ ਏਕਾ ਵਸਤ ਕੋਲ, ਆਦਿ ਅੰਤ ਭੁੱਲ ਨਾ ਜਾਇੰਦਾ। ਸ੍ਰੀ ਭਗਵਾਨ ਆਪਣੀ ਧਾਰਨ ਆਪੇ ਬੋਲ, ਆਪਣਾ ਗਣਤ ਆਪੇ ਗਣਾਇੰਦਾ। ਪਾਰਬ੍ਰਹਮ ਆਪਣੇ ਅੰਦਰ ਆਪੇ ਮੌਲ, ਰੂਪ ਅਨੂਪ ਆਪਣੇ ਵਿਚ ਟਿਕਾਇੰਦਾ। ਸਚਖੰਡ ਦਵਾਰੇ ਹਰਿ ਨਿਰੰਕਾਰਾ ਆਪਣਾ ਕਰੇ ਆਪੇ ਕੌਲ, ਕੀਤਾ ਕੌਲ ਪੂਰ ਕਰਾਇੰਦਾ। ਥਿਰ ਘਰ ਦਵਾਰਾ ਰੱਖੇ ਅਡੋਲ, ਆਦਿ ਜੁਗਾਦਿ ਨਾ ਕੋਇ ਡੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਤਖ਼ਤ ਬੈਠਾ ਚੜ੍ਹ, ਨਾ ਕੋਈ ਸੀਸ ਨਾ ਕੋਈ ਧੜ, ਇਕ ਇਕੱਲਾ ਏਕੰਕਾਰਾ, ਕਰੇ ਖੇਲ ਅਗੰਮ ਅਪਾਰਾ, ਅਲੱਖ ਅਲੱਖਣਾ ਖੇਲ ਖਿਲਾਇੰਦਾ। ਅਲੱਖ ਅਲੱਖਣਾ ਹਰਿ ਨਿਰੰਕਾਰ, ਲੇਖਾ ਲੇਖ ਨਾ ਕੋਈ ਜਣਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਾਚੀ ਕਾਰ ਆਪ ਕਰਾਇੰਦਾ। ਸ਼ਬਦੀ ਸ਼ਬਦ ਸਤਿ ਵਰਤਾਰ, ਸਤਿ ਸਤਿਵਾਦੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਇਕ ਇਕੱਲਾ ਵੇਸ ਵਟਾਇੰਦਾ। ਵੇਸ ਵਟੰਦੜਾ ਸ੍ਰੀ ਭਗਵਾਨ, ਰੂਪ ਅਨੂਪ ਪਰਗਟਾਇੰਦਾ। ਸਤਿ ਝੁਲਾਏ ਇਕ ਨਿਸ਼ਾਨ, ਦਰਗਾਹਿ ਸਾਚੀ ਆਪ ਝੁਲਾਇੰਦਾ। ਧੁਰ ਦੀਬਾਣੀ ਧੁਰ ਫ਼ਰਮਾਣ, ਧੁਰ ਦੀ ਧਾਰ ਆਪ ਸੁਣਾਇੰਦਾ। ਧੁਰ ਦਾ ਮੰਦਰ ਸਚ ਮਕਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਧੁਰ ਦਾ ਰਾਜ ਧੁਰ ਦੀ ਬਾਣ, ਧੁਰ ਦਾ ਹੁਕਮ ਆਪ ਵਰਤਾਇੰਦਾ। ਖੇਲੇ ਖੇਲ ਦੋ ਜਹਾਨ, ਆਪ ਆਪਣਾ ਬਲ ਰਖਾਇੰਦਾ। ਨਾ ਕੋਈ ਚਿਲਾ ਤੀਰ ਕਮਾਨ, ਸ਼ਸਤਰ ਹੱਥ ਨਾ ਕੋਈ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਾਚਾ ਹਰਿ, ਆਪਣੀ ਧਾਰ ਆਪ ਬੰਧਾਇੰਦਾ। ਹਰਿ ਸਾਚੀ ਧਾਰ ਬੰਧਾਇੰਦਾ, ਅਨਭਵ ਕਰ ਪਰਕਾਸ਼। ਆਪਣੀ ਰਚਨਾ ਆਪ ਰਚਾਇੰਦਾ, ਆਪਣੇ ਅੰਦਰ ਕਰੇ ਵਾਸ। ਨਾਰੀ ਕੰਤ ਆਪ ਅਖਵਾਇੰਦਾ, ਆਪਣੀ ਪੂਰੀ ਕਰੇ ਆਸ। ਆਪਣੀ ਸੇਜ ਆਪ ਹੰਢਾਇੰਦਾ, ਆਪਣੇ ਵਸੇ ਸਦਾ ਪਾਸ। ਆਪਣੀ ਕੁੱਖ ਆਪ ਸੁਹਾਇੰਦਾ, ਆਪੇ ਕਰੇ ਬੰਦ ਖ਼ੁਲਾਸ। ਆਪਣੀ ਗੋਦ ਆਪ ਬਹਾਇੰਦਾ, ਆਪੇ ਹੋਏ ਦਾਸੀ ਦਾਸ। ਆਪਣੀ ਸੇਵਾ ਆਪ ਕਮਾਇੰਦਾ, ਆਦਿ ਜੁਗਾਦਿ ਨਾ ਜਾਏ ਵਿਨਾਸ। ਆਪਣਾ ਹੁਕਮ ਆਪ ਵਰਤਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਹੋ ਸ਼ਾਬਾਸ। ਸਾਚਾ ਹੁਕਮ ਆਪ ਕਰਾਇਆ, ਕਰ ਕਿਰਪਾ ਗੁਣ ਨਿਧਾਨ। ਆਪਣੀ ਇਛਿਆ ਪੂਰ ਕਰਾਇਆ, ਭਿਛਿਆ ਪਾਏ ਸ੍ਰੀ ਭਗਵਾਨ। ਸੁਤ ਦੁਲਾਰਾ ਏਕਾ ਜਾਇਆ, ਸ਼ਬਦੀ ਨਾਉਂ ਇਕ ਮਹਾਨ। ਸਚਖੰਡ ਦਵਾਰੇ ਆਪ ਬਹਾਇਆ, ਥਿਰ ਘਰ ਵਸਦਾ ਰਹੇ ਮਕਾਨ। ਸਿਰ ਆਪਣਾ ਹੱਥ ਟਿਕਾਇਆ, ਭੁੱਲ ਨਾ ਜਾਏ ਬਣ ਨਿਧਾਨ। ਏਕਾ ਰੰਗਣ ਰੰਗ ਰੰਗਾਇਆ, ਰੰਗਣਹਾਰਾ ਰੂਪ ਮਹਾਨ। ਸਗਲਾ ਸੰਗ ਆਪ ਨਿਭਾਇਆ, ਨਿਰਗੁਣ ਰੂਪ ਹੋ ਆਪ ਮਿਹਰਵਾਨ। ਸਚ ਮਰਦੰਗ ਆਪ ਵਜਾਇਆ, ਆਪ ਸੁਣਾਏ ਸੱਚੀ ਧੁਨਕਾਨ। ਸੂਰਾ ਸਰਬੰਗ ਖੇਲ ਖਿਲਾਇਆ, ਜੋਧਾ ਬੀਰ ਬਲੀ ਬਲਵਾਨ। ਸਤ ਰੰਗ ਨਿਸ਼ਾਨ ਇਕ ਚੜ੍ਹਾਇਆ, ਆਪੇ ਹੋਏ ਨਿਗਹਬਾਨ। ਆਪਣੀਆਂ ਮੰਗਾਂ ਆਪੇ ਪੂਰ ਕਰਾਇਆ, ਆਪੇ ਦੇਵਣਹਾਰਾ ਧੁਰ ਫ਼ਰਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਖੇਲ ਅਪਾਰਾ, ਕਰੇ ਕਰਾਏ ਏਕੰਕਾਰਾ, ਇਕ ਇਕੱਲਾ ਨੌਜਵਾਨ। ਇਕ ਇਕੱਲਾ ਨੌਜਵਾਨਾ, ਆਪਣਾ ਬਲ ਰਖਾਇੰਦਾ। ਪਾਰਬ੍ਰਹਮ ਖੇਲੇ ਖੇਲ ਮਹਾਨਾ, ਸ੍ਰੀ ਭਗਵਾਨ ਭੇਵ ਨਾ ਆਇੰਦਾ। ਅਬਿਨਾਸ਼ੀ ਕਰਤਾ ਜਾਣੀ ਜਾਣਾ, ਆਦਿ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਕਰੇ ਪਛਾਣਾ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਮਰਦ ਮਰਦਾਨਾ, ਆਪ ਆਪਣਾ ਨਾਉਂ ਪਰਗਟਾਇੰਦਾ। ਸਤਿ ਪੁਰਖ ਨਿਰੰਜਣ ਸਾਚਾ ਕਾਹਨਾ, ਸਾਚੇ ਮੰਦਰ ਸੋਭਾ ਪਾਇੰਦਾ। ਏਕਾ ਸ਼ਬਦ ਕਰ ਪਰਵਾਨਾ, ਹੁਕਮੀ ਹੁਕਮ ਆਪ ਸੁਣਾਇੰਦਾ। ਸਤਿ ਸਰੂਪੀ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਕਰੇ ਖੇਲ ਦਇਆਵਾਨਾ, ਦਇਆਨਿਧ ਭੇਵ ਖੁਲ੍ਹਾਇੰਦਾ। ਏਕਾ ਰੂਪ ਦੋਏ ਵਖਾਨਾ, ਦੋਏ ਰੂਪ ਇਕ ਹੋ ਜਾਇੰਦਾ। ਆਪੇ ਵਿਸ਼ਨ ਦੇਵੇ ਮਾਣਾ, ਆਪੇ ਵਿਸ਼ਵ ਵਾਸਤਕ ਰੂਪ ਸੁਹਾਇੰਦਾ। ਆਪੇ ਅੰਮ੍ਰਿਤ ਕਵਲ ਭਰਾਨਾ, ਆਪੇ ਨਾਭੀ ਕਵਲ ਖੁਲ੍ਹਾਇੰਦਾ। ਆਪੇ ਬ੍ਰਹਮਾ ਦੇਵੇ ਏਕਾ ਦਾਨਾ, ਪਾਰਬ੍ਰਹਮ ਆਪਣੀ ਵੰਡ ਵੰਡਾਇੰਦਾ। ਆਪੇ ਸ਼ੰਕਰ ਵੇਖੇ ਮਾਰ ਧਿਆਨਾ, ਸੁੰਨ ਅਗੰਮਾ ਵੇਖ ਵਖਾਇੰਦਾ। ਤਿੰਨਾਂ ਸੁਣਾਇਆ ਏਕਾ ਗਾਣਾ, ਬੋਧ ਅਗਾਧ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਸਚਖੰਡ ਮਹੱਲਾ ਉਚ ਅਟਾਰੀ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਏਕਾ ਜੋਤ ਜਗੇ ਨਿਰੰਕਾਰੀ, ਨਿਰਵੈਰ ਆਪਣਾ ਰੂਪ ਪਰਗਟਾਇੰਦਾ। ਏਕਾ ਅਸਵ ਏਕਾ ਸ਼ਾਹ ਸਵਾਰੀ, ਏਕਾ ਆਸਣ ਲਾਇੰਦਾ। ਏਕਾ ਭੂਪ ਇਕ ਸਿਕਦਾਰੀ, ਏਕਾ ਹੁਕਮ ਚਲਾਇੰਦਾ। ਏਕਾ ਖੇਲ ਕਰੇ ਅਗੰਮ ਅਪਾਰੀ, ਅਗੰਮ ਅਗੰਮੜਾ ਰੂਪ ਪਰਗਟਾਇੰਦਾ। ਏਕਾ ਖੜਗ ਇਕ ਕਟਾਰੀ, ਏਕਾ ਚੰਡ ਪਰਚੰਡ ਚਮਕਾਇੰਦਾ। ਏਕਾ ਕਰੇ ਸਚ ਸ਼ੰਗਾਰੀ, ਏਕਾ ਆਪਣਾ ਮਰਦੰਗ ਵਜਾਇੰਦਾ। ਏਕਾ ਜੋਤ ਏਕਾ ਧਾਰੀ, ਏਕਾ ਧਾਰ ਧਾਰ ਸਮਾਇੰਦਾ। ਏਕਾ ਵਿਸ਼ਨ ਏਕਾ ਬ੍ਰਹਮਾ, ਏਕਾ ਸ਼ਿਵ ਏਕਾ ਅੱਖਰ ਨਿਸ਼ਅੱਖਰ ਨਾਮ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਇਕ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰਾ, ਸਾਚੀ ਹਰਿ ਹਰਿ ਕਰੇ ਪੜ੍ਹਾਈਆ। ਏਕਾ ਮੇਲਾ ਧੁਰ ਦਰਬਾਰਾ, ਧੁਰ ਦਵਾਰਾ ਇਕ ਵਖਾਈਆ। ਏਕਾ ਹੁਕਮ ਇਕ ਸਰਕਾਰਾ, ਸ਼ਹਿਨਸ਼ਾਹ ਇਕ ਵਡਿਆਈਆ। ਏਕਾ ਜਗਤ ਵਰਤੇ ਵਰਤਾਰਾ, ਜਾਗਰਤ ਜੋਤ ਕਰ ਰੁਸ਼ਨਾਈਆ। ਏਕਾ ਸ਼ਕਤ ਭਰ ਭਰ ਭੰਡਾਰਾ, ਆਦਿ ਸ਼ਕਤ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਰਿਹਾ ਵਡਿਆਈਆ। ਹਰਿ ਕਾ ਨਾਮ ਵੱਡਾ ਵਡ, ਤਿੰਨਾਂ ਹਰਿ ਹਰਿ ਆਪ ਸਮਝਾਇੰਦਾ। ਆਪਣੇ ਵਿਚੋਂ ਆਪੇ ਕੱਢ, ਆਪਣੇ ਅੱਗੇ ਆਪ ਪਰਗਟਾਇੰਦਾ। ਆਪ ਲਡਾਏ ਸਾਚਾ ਲਡ, ਸਾਚੀ ਗੋਦ ਆਪ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤਿੰਨੇਂ ਲਵੇ ਬੰਧ, ਏਕਾ ਬੰਧਨ ਸਾਚਾ ਪਾਇੰਦਾ। ਕਰ ਕਿਰਪਾ ਦੇਵੇ ਏਕਾ ਅਨੰਦ, ਪਰਮਾਨੰਦ ਆਪ ਵਖਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਆਕਾਸ਼ ਪਰਕਾਸ਼ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਦਿ ਆਦਿ ਆਪਣਾ ਵੇਸ ਵਟਾਇੰਦਾ। ਆਦਿ ਪੁਰਖ ਖੇਲ ਅਪਾਰਾ, ਬ੍ਰਹਮਾ ਵਿਸ਼ਨ ਸ਼ਿਵ ਉਪਜਾਇਆ। ਨਿਰਗੁਣ ਨਿਰਗੁਣ ਭਰ ਭੰਡਾਰਾ, ਵਸਤ ਅਮੋਲਕ ਇਕ ਦਰਸਾਇਆ। ਸੇਵਾ ਲਾਏ ਸੇਵਾਦਾਰਾ, ਸੇਵਕ ਸੇਵਕ ਸੇਵਾ ਸਚ ਜਣਾਇਆ। ਏਕਾ ਮਾਤ ਕਰੇ ਪਿਆਰਾ, ਏਕਾ ਏਕ ਦਏ ਵਡਿਆਈਆ। ਏਕਾ ਮੰਦਰ ਇਕ ਦਵਾਰਾ, ਏਕਾ ਘਰ ਰਿਹਾ ਸੁਹਾਇਆ। ਏਕਾ ਪੁਰਖ ਏਕਾ ਨਾਰਾ, ਏਕਾ ਜਨਨੀ ਬਣ ਬਣ ਜਾਇਆ। ਏਕਾ ਜਾਣੇ ਸਾਚੀ ਕਾਰਾ, ਏਕਾ ਹੋਏ ਦਾਈ ਦਾਇਆ। ਏਕਾ ਬੋਲ ਸੁਣਾਏ ਏਕਾ ਨਾਅਰਾ, ਸ਼ਬਦ ਅਨਾਦੀ ਨਾਦ ਵਜਾਇਆ। ਏਕਾ ਬਣਿਆ ਰਹੇ ਵਰਤਾਰਾ, ਵਿਸ਼ਨੂੰ ਤੇਰਾ ਭੰਡਾਰ ਇਕ ਸੁਹਾਇਆ। ਬ੍ਰਹਮਾ ਤੇਰਾ ਲੱਗੇ ਬ੍ਰਹਮ ਅਖਾੜਾ, ਲੱਖ ਚੁਰਾਸੀ ਵੇਸ ਵਟਾਇਆ। ਸ਼ੰਕਰ ਹੱਥ ਫੜਾਏ ਤਿਖੀ ਧਾਰਾ, ਤ੍ਰਸੂਲ ਤਿੰਨਾਂ ਮੂਲ ਚੁਕਾਇਆ। ਕਰੇ ਖੇਲ ਅਗੰਮ ਅਪਾਰਾ, ਲੇਖਾ ਲਿਖਤ ਵਿਚ ਨਾ ਆਇਆ। ਆਪੇ ਵਸੇ ਤਿੰਨਾਂ ਬਾਹਰਾ, ਨਿਰਗੁਣ ਆਪਣਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਬੈਠਾ ਚੜ੍ਹ, ਤਖ਼ਤ ਤਾਜ ਇਕ ਸੁਹਾਇਆ। ਤਖ਼ਤ ਤਾਜ ਹਰਿ ਸੁਹਾਇੰਦਾ, ਸਚਖੰਡ ਦਵਾਰ ਸੱਚੀ ਸਰਕਾਰ। ਬ੍ਰਹਮਾ ਵਿਸ਼ਨ ਸ਼ਿਵ ਆਪ ਪਰਗਟਾਇੰਦਾ, ਤਿੰਨਾਂ ਮੇਲਾ ਏਕਾ ਵਾਰ। ਰੂਪ ਅਨੂਪ ਆਪ ਦਰਸਾਇੰਦਾ, ਜੋਤੀ ਜਲਵਾ ਨੂਰ ਅਪਾਰ। ਸਾਚੀ ਸੋਟੀ ਸ਼ਬਦ ਉਠਾਇੰਦਾ, ਆਪਣੇ ਹੱਥ ਰੱਖ ਕਰਤਾਰ। ਕਿਲਾ ਕੋਟ ਇਕ ਵਖਾਇੰਦਾ, ਥਿਰ ਘਰ ਠਾਂਡਾ ਦਰਬਾਰ। ਵਿਸ਼ਨੂੰ ਨੇਤਰ ਇਕ ਖੁਲ੍ਹਾਇੰਦਾ, ਪ੍ਰਭ ਚਰਨ ਕਵਲ ਲਗਾਏ ਧਿਆਨ। ਨੇਤਰ ਨੈਣਾ ਨੀਰ ਵਹਾਇੰਦਾ, ਦੋਏ ਜੋੜ ਕਰੇ ਪਰਨਾਮ। ਪ੍ਰਭ ਤੇਰਾ ਵਿਛੋੜਾ ਮੋਹੇ ਨਾ ਭਾਇੰਦਾ, ਤੇਰਾ ਪਿਆਰਾ ਲੱਗੇ ਗਰਾਮ। ਤੇਰੇ ਚਰਨਾ ਸੇਵ ਕਮਾਇੰਦਾ, ਹਉਂ ਪਕੜਾਂ ਤੇਰਾ ਦਾਮ। ਤੇਰਾ ਰੰਗ ਇਕ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭੁੱਲ ਨਾ ਜਾਏ ਤੇਰਾ ਨਾਮ। ਬ੍ਰਹਮਾ ਨੈਣ ਉਠਾਇੰਦਾ, ਚਾਰ ਕੁੰਟ ਧਿਆਨ। ਪੁਰਖ ਅਬਿਨਾਸ਼ੀ ਏਕਾ ਨਜ਼ਰੀ ਆਇੰਦਾ, ਜੋਤੀ ਜਲਵਾ ਨੂਰ ਮਹਾਨ। ਪਰਕਾਸ਼ ਪਰਕਾਸ਼ ਵਿਚ ਰਖਾਇੰਦਾ, ਅਬਿਨਾਸ਼ੀ ਪੁਰਖ ਚਤਰ ਸੁਜਾਨ। ਆਪਣੇ ਮੰਡਲ ਰਾਸ ਰਚਾਇੰਦਾ, ਨਾ ਕੋਈ ਗੋਪੀ ਨਾ ਕੋਈ ਕਾਹਨ। ਆਪਣੀ ਬੰਸਰੀ ਆਪ ਵਜਾਇੰਦਾ, ਇਕ ਸੁਣਾਏ ਮਧੁਰ ਧੁਨਕਾਨ। ਆਪਣਾ ਰਾਗ ਆਪ ਅਲਾਇੰਦਾ, ਆਪੇ ਹੋਏ ਜਾਣੀ ਜਾਣ। ਬ੍ਰਹਮਾ ਚਰਨਾਂ ਹੇਠ ਸੀਸ ਰਖਾਇੰਦਾ, ਕਰ ਕਿਰਪਾ ਸ੍ਰੀ ਭਗਵਾਨ। ਹਉਂ ਤੇਰੀ ਅੰਸ ਅਖਵਾਇੰਦਾ, ਬ੍ਰਹਮ ਰੂਪ ਤੇਰੀ ਟੇਕ ਮੰਗੇ ਮਾਣ। ਬਿਨ ਤੇਰੇ ਦਰ ਨਾ ਕੋਇ ਸੁਹਾਇੰਦਾ, ਨਾ ਕੋਈ ਮੇਰੀ ਕਰੇ ਪਛਾਣ। ਹਉਂ ਯਾਚਕ ਭਿਖਕ ਬਣ ਕੇ ਦਵਾਰੇ ਆਇੰਦਾ, ਏਕਾ ਦੇਣਾ ਸਾਚਾ ਦਾਨ। ਤੇਰਾ ਵਿਛੋੜਾ ਨਾ ਮੋਹੇ ਸੁਖਾਇੰਦਾ, ਹਉਂ ਬਾਲਾ ਬਾਲ ਨਾਦਾਨ। ਬਿਨਾ ਪਿਤ ਪੂਤ ਨਾ ਸੋਭਾ ਪਾਇੰਦਾ, ਸੁੰਞਾ ਦਿਸੇ ਸਰਬ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਜੁਗਾਦਿ ਰਹਿਣਾ ਨਿਗਹਬਾਨ। ਸ਼ੰਕਰ ਕੂਕ ਪੁਕਾਰਿਆ, ਪ੍ਰਭ ਨੇਤਰ ਦਰਸਨ ਪਾ। ਭੋਲਾ ਨਾਥ ਲਾਏ ਨਾਅਰਿਆ, ਹੱਥ ਤ੍ਰਸੂਲ ਸੁਟਾ। ਤੇਰਾ ਦਰ ਅਗੰਮ ਅਪਾਰਿਆ, ਦਰਗਹਿ ਸਾਚੀ ਰਿਹਾ ਸੁਹਾ। ਹਉਂ ਸੇਵਕ ਚਾਕਰ ਸੇਵ ਕਮਾ ਰਿਹਾ, ਸੇਵਕ ਸੇਵਾ ਲੈਣੀ ਲੇਖੇ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤਿੰਨਾਂ ਲਏ ਹਰਿ ਸਮਝਾ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਇੰਦਾ, ਸ਼ਬਦ ਅਨਾਦਿ ਅਗੰਮੀ ਬੋਲ। ਤਿੰਨਾਂ ਰਚਨਾ ਵੇਖ ਵਖਾਇੰਦਾ, ਪੁਰਖ ਅਬਿਨਾਸ਼ੀ ਤੋਲੇ ਸਾਚਾ ਤੋਲ। ਨਿਰਗੁਣ ਸਰਗੁਣ ਰੂਪ ਵਟਾਇੰਦਾ, ਤ੍ਰੈਗੁਣ ਭੰਡਾਰਾ ਖੋਲ੍ਹ। ਰਜੋ ਤਮੋ ਸਤੋ ਮੇਲ ਮਿਲਾਇੰਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਕਰੇ ਚੋਲ੍ਹ। ਲੱਖ ਚੁਰਾਸੀ ਵੰਡ ਵੰਡਾਇੰਦਾ, ਮਨ ਮਤ ਬੁਧ ਰੱਖੇ ਕੋਲ। ਜੇਰਜ ਅੰਡ ਰੰਗ ਰੰਗਾਇੰਦਾ, ਉਤਭੁਜ ਸੇਤਜ ਜਾਏ ਮੌਲ। ਨੌਂ ਨੌਂ ਚਾਰ ਖੇਲ ਖਿਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣਾ ਪਰਦਾ ਆਪੇ ਲਾਹਿੰਦਾ। ਦੇਵੇ ਵਰ ਸ਼ਾਹ ਸੁਲਤਾਨਾ, ਹਰਿ ਜੂ ਹਰਿ ਵੱਡਾ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਵਸਾਏ ਇਕ ਮਕਾਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣੀ ਰਚਨ ਰਚਾਈਆ। ਗਗਨ ਮੰਡਲ ਮੰਡਪ ਕਰੇ ਪਰਕਾਸ਼ ਰਵ ਸਸ ਸੂਰਜ ਭਾਨਾ, ਚੰਨ ਚੰਨ ਵਿਚ ਟਿਕਾਈਆ। ਧਰਤੀ ਜਲ ਬੰਨ੍ਹੇ ਗਾਨਾ, ਜਲ ਬਿੰਬ ਰੂਪ ਪਰਗਟਾਈਆ। ਲੇਖਾ ਜਾਣੇ ਜ਼ਿਮੀ ਅਸਮਾਨਾਂ, ਗਗਨ ਗਗਨੰਤਰ ਸੋਭਾ ਪਾਈਆ। ਲੱਖ ਚੁਰਾਸੀ ਹੋਏ ਪਰਧਾਨਾ, ਪੰਜ ਤਤ ਮੇਲਾ ਸਹਿਜ ਸੁਭਾਈਆ। ਘਰ ਵਿਚ ਘਰ ਵਸੇ ਮਕਾਨਾ, ਘਟ ਘਟ ਆਪਣੀ ਜੋਤ ਕਰੇ ਰੁਸ਼ਨਾਈਆ। ਆਤਮ ਬ੍ਰਹਮ ਦੇਵੇ ਦਾਨਾ, ਈਸ਼ ਜੀਵ ਕਰੇ ਕੁੜਮਾਈਆ। ਨੌਂ ਦਵਾਰ ਜਗਤ ਵਖਾਨਾ, ਦਸਵੇਂ ਆਪਣਾ ਬੰਧਨ ਪਾਈਆ। ਸਾਚਾ ਅੰਮ੍ਰਿਤ ਇਕ ਮਹਾਨਾ, ਘਰ ਘਰ ਵਿਚ ਦਏ ਟਿਕਾਈਆ। ਸ਼ਬਦ ਅਨਾਦਿ ਸੱਚੀ ਧੁਨਕਾਨਾ, ਗ੍ਰਹਿ ਮੰਦਰ ਦਏ ਵਜਾਈਆ। ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਸੇਵ ਕਮਾਨਾ, ਤ੍ਰੈਬੈਣੀ ਏਕਾ ਸੰਗਮ ਦਏ ਬਣਾਈਆ। ਈੜਾ ਪਿੰਗਲ ਸੁਖ਼ਮਨ ਗਾਏ ਗਾਣਾ, ਵਾਹ ਵਾ ਵੱਜਦੀ ਰਹੇ ਵਧਾਈਆ। ਬਜਰ ਕਪਾਟੀ ਇਕ ਵਖਾਨਾ, ਏਕਾ ਪਰਦਾ ਰਿਹਾ  ਉਠਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਪਰਧਾਨਾ, ਮਨ ਮਤ ਦਏ ਵਡਿਆਈਆ। ਆਸਾ ਤ੍ਰਿਸ਼ਨਾ ਸੰਗ ਰਲਾਨਾ, ਹਉਮੇ ਹੰਗਤਾ ਵੇਸ ਵਟਾਈਆ। ਭੁੱਖਾ ਨੰਗਤਾ ਬੀਨਾ ਦਾਨਾ, ਘਰ ਘਰ ਅਲੱਖ ਜਗਾਈਆ। ਬੋਧ ਅਗਾਧੀ ਧੁਨ ਤਰਾਨਾ, ਆਦਿ ਜੁਗਾਦਿ ਸੁਣਾਈਆ। ਲੱਖ ਚੁਰਾਸੀ ਵਿਚੋਂ ਕਰ ਪਰਧਾਨਾ, ਮਾਨੁਸ ਮਾਨੁਖ ਦਏ ਵਡਿਆਈਆ। ਆਪਣਾ ਰੂਪ ਦਰਸਾਏ ਸ੍ਰੀ ਭਗਵਾਨਾ, ਅਨਭਵ ਪਰਕਾਸ਼ ਵਖਾਈਆ। ਭਗਤ ਭਗਵੰਤ ਬੰਨ੍ਹੇ ਗਾਨਾ, ਸਾਚੇ ਸੰਤ ਕਰੇ ਕੁੜਮਾਈਆ। ਗੁਰਮੁਖਾਂ ਦੇਵੇ ਆਤਮ ਗਿਆਨਾ, ਬ੍ਰਹਮ ਮੇਲਾ ਸਹਿਜ ਸੁਭਾਈਆ। ਆਪਣੀ ਵੰਡ ਆਪ ਵੰਡਾਨਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਆਪਣਾ ਹੁਕਮ ਧੁਰ ਫ਼ਰਮਾਣਾ, ਬ੍ਰਹਮਾ ਵੇਤਾ ਕਰੇ ਜਣਾਈਆ। ਚਾਰੇ ਵੇਦਾਂ ਲੇਖ ਲਿਖਾਨਾ, ਚਾਰੇ ਜੁਗ ਦਏ ਸਲਾਹੀਆ। ਚਾਰੇ ਬਾਣੀ ਕਰ ਪਰਵਾਨਾ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰੇ ਵਰਨ ਖੇਲ ਮਹਾਨਾ, ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਚਾਰੇ ਜੁਗ ਬਣ ਨਿਧਾਨਾ, ਗੁਰ ਪੀਰ ਅਵਤਾਰ ਆਪਣਾ ਰੂਪ ਪਰਗਟਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵਿਸ਼ਨ ਬ੍ਰਹਮੇ ਸ਼ਿਵ ਤੇਰਾ ਖੇਲ ਖਿਲਾਨਾ, ਜੁਗ ਚੌਕੜੀ ਖੇਲੇ ਖੇਲ ਬੇਪਰਵਾਹੀਆ। ਕਲਜੁਗ ਵੇਲਾ ਅੰਤਮ ਇਕ ਸਹੌਣਾ, ਲੋਕਮਾਤ ਵੱਜੇ ਸਚ ਵਧਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਜੋਤੀ ਜਾਮਾ ਪੌਣਾ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਨਿਹਕਲੰਕਾ ਨਾਉਂ ਰਖੌਣਾ, ਸ਼ਬਦ ਡੰਕਾ ਹੱਥ ਉਠਾਈਆ। ਜੁਗ ਚੌਕੜੀ ਵੇਲਾ ਪਾਰ ਕਰੌਣਾ, ਆਪਣਾ ਪਾਂਧੀ ਪੰਧ ਮੁਕਾਈਆ। ਵਿਸ਼ਨ ਤੇਰਾ ਲੇਖਾ ਤੇਰੇ ਹੱਥ ਫੜੌਣਾ, ਭੁੱਲ ਰਹੇ ਨਾ ਰਾਈਆ। ਬ੍ਰਹਮਾ ਬ੍ਰਹਮ ਜੋਤ ਮਿਲੌਣਾ, ਥਿਰ ਕੋਈ ਰਹਿਣ ਨਾ ਪਾਈਆ। ਸ਼ੰਕਰ ਬਾਸ਼ਕ ਤਸ਼ਕਾ ਗਲੋਂ ਸੁਟੌਣਾ, ਅੰਤਮ ਆਪਣੀ ਅੱਖ ਖੁਲ੍ਹਾਈਆ। ਕ੍ਰੋੜ ਤੇਤੀਸਾ ਦਰ ਦਰ ਫਿਰੌਣਾ, ਸੁਰਪਤ ਰਾਜਾ ਇੰਦ ਤਖ਼ਤ ਤਾਜ ਦਏ ਤਜਾਈਆ। ਲੱਖ ਚੁਰਾਸੀ ਭਾਂਡਾ ਭੰਨ ਵਖੌਣਾ, ਤ੍ਰੈਗੁਣ ਮਾਇਆ ਘੜ ਘੜ ਪੰਚਮ ਮਾਟੀ ਪੋਚ ਪੁਚਾਈਆ। ਸ਼ਬਦ ਖੰਡਾ ਇਕ ਚਮਕੌਣਾ। ਨਿਰਭੌ ਭੈ ਆਪਣਾ ਇਕ ਜਣਾਈਆ। ਨੌਂ ਖੰਡ ਪ੍ਰਿਥਮੀ ਵੇਖ ਵਖੌਣਾ, ਸੱਤਾਂ ਦੀਪਾਂ ਫੇਰਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਈ ਟਿਕਾਈਆ। ਸ਼ਬਦ ਨਗਾਰਾ ਇਕ ਵਜੌਣਾ, ਉਚੀ ਕੂਕ ਸੁਣਾਈਆ। ਵਰਨ ਬਰਨ ਡੇਰਾ ਢੌਹਣਾ, ਨੌਂ ਅਠਾਰਾਂ ਰਹੀ ਕੁਰਲਾਈਆ। ਏਕਾ ਮਾਰਗ ਸ੍ਰਿਸ਼ਟ ਸਬਾਈ ਵਖੌਣਾ, ਏਕਾ ਅੱਖਰ ਕਰੇ ਪੜ੍ਹਾਈਆ। ਵਿਸ਼ਨੂੰ ਤੇਰਾ ਵਿਸ਼ਵ ਰੂਪ ਆਪ ਆਪਣੇ ਲੇਖੇ ਪੌਣਾ, ਲੇਖਾ ਲੇਖੇ ਲਏ ਲਾਈਆ। ਬ੍ਰਹਮ ਪਾਰਬ੍ਰਹਮ ਸੰਗ ਨਿਭੌਣਾ, ਹੰ ਬ੍ਰਹਮ ਕਰੇ ਕੁੜਮਾਈਆ। ਭੋਲਾ ਨਾਥ ਸਾਚੇ ਸੰਗ ਨਿਭੌਣਾ, ਆਪਣਾ ਖੇਲ ਆਪ ਖਲਾਈਆ। ਸਾਚਾ ਮਾਰਗ ਹਰਿ ਕਰਤਾਰ ਆਪ ਲੌਣਾ, ਕਰਨੀ ਕਿਰਤ ਕਰਤਾ ਆਪ ਕਰਾਈਆ। ਮੂਰਤ ਅਕਾਲ ਦੀਨ ਦਿਆਲ ਕਾਲ ਮਹਾਂਕਾਲ ਵੇਖ ਵਖੌਣਾ, ਆਪ ਆਪਣਾ ਬਲ ਰਖਾਈਆ। ਰਾਏ ਧਰਮ ਫੜ ਉਠੌਣਾ, ਸੋਇਆ ਕੋਇ ਰਹਿਣ ਨਾ ਪਾਈਆ। ਚਿਤਰ ਗੁਪਤ ਹਿਸਾਬ ਲਿਖੌਣਾ, ਲਿਖ ਲਿਖ ਥੱਕਾ ਆਪਣੀ ਸ਼ਾਹੀਆ। ਪੁਰਖ ਅਬਿਨਾਸ਼ੀ ਆਪਣਾ ਵੇਲਾ ਵਕਤ ਆਪ ਸੁਹੌਣਾ, ਥਿਤ ਵਾਰ ਨਾ ਕੋਈ ਜਣਾਈਆ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਪੰਧ ਮੁਕੌਣਾ, ਮਨਵੰਤਰ ਦੇਵੇ ਨਾ ਕੋਈ ਗਵਾਹੀਆ। ਸੂਰਜ ਚੰਨ ਮੁਖ ਸ਼ਰਮੌਣਾ, ਅੰਧ ਅੰਧੇਰਾ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਪੁਰਖ ਅਬਿਨਾਸ਼ਾ, ਜੁਗ ਜੁਗ ਕਰੇ ਖੇਲ ਤਮਾਸ਼ਾ, ਮਧ ਆਪਣੀ ਧਾਰ ਚਲਾਈਆ। ਮਧ ਧਾਰ ਹਰਿ ਚਲਾਇੰਦਾ, ਤ੍ਰੈਗੁਣ ਭਿੰਨ ਅਨੂਪ। ਸਾਚਾ ਖੇਲ ਆਪ ਖਲਾਇੰਦਾ, ਪੁਰਖ ਅਕਾਲ ਸਤਿ ਸਰੂਪ। ਲੱਖ ਚੁਰਾਸੀ ਵੇਖ ਵਖਾਇੰਦਾ, ਵਸਣਹਾਰਾ ਦਹਿ ਦਿਸ਼ਾਂ ਚਾਰੇ ਕੂਟ। ਜੁਗ ਜੁਗ ਗੇੜਾ ਆਪ ਦਵਾਇੰਦਾ, ਆਪੇ ਪੰਘੂੜਾ ਆਪੇ ਰਿਹਾ ਝੂਟ। ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇੰਦਾ, ਕਲਜੁਗ ਆਈ ਅੰਤਮ ਰੁਤ। ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ, ਇਕ ਪ੍ਰਗਟਾਏ ਸ਼ਬਦ ਸਾਚਾ ਸੁਤ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਦੂਤ ਦੁੜਾਇੰਦਾ, ਆਪੇ ਬੈਠਾ ਅੰਦਰ ਲੁਕ। ਹੁਕਮੀ ਹੁਕਮ ਇਕ ਵਰਤਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਵਰ, ਕਲਜੁਗ ਅੰਤਮ ਅੰਤ ਲੋਕਮਾਤ ਧਰ, ਏਕਾ ਵੇਖੇ ਸਾਚਾ ਹਰਿ, ਤ੍ਰੈਗੁਣ ਬੂਟਾ ਜਾਏ ਸੁੱਕ। ਤ੍ਰੈਗੁਣ ਬੂਟਾ ਸੁੱਕਣਾ, ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ। ਨੌਂ ਨੌਂ ਚਾਰ ਪੈਂਡਾ ਮੁੱਕਣਾ, ਅੰਤ ਮਿਟੇ ਨਿਸ਼ਾਨ। ਲੋਕਮਾਤ ਪੁਰਖ ਅਬਿਨਾਸ਼ੀ ਸਿੰਘ ਸ਼ੇਰ ਏਕਾ ਬੁੱਕਣਾ, ਜੋਧਾ ਸੂਰਬੀਰ ਬਲਵਾਨ। ਜੰਬੁਕ ਹੋਏ ਸਭ ਨੇ ਲੁਕਣਾ, ਹੱਥ ਫੜੇ ਨਾ ਅੱਗੇ ਕੋਈ ਤੀਰ ਕਮਾਨ। ਸੂਰਾ ਜੰਮੇ ਨਾ ਕੋਈ ਕੁਖਨਾ, ਵਿਭਚਾਰ ਹੋਏ ਸਰਬ ਜਹਾਨ। ਸੰਤ ਗੋਦ ਕਿਸੇ ਨਾ  ਚੁੱਕਣਾ, ਮਾਤ ਸੀਰ ਪਿਆਏ ਨਾ ਸੱਚਾ ਆਣ। ਜੂਠ ਝੂਠ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਾਇਆ ਮੰਦਰ ਸਭ ਨੇ ਰੱਖਣਾ, ਹਰਿ ਕਾ ਨਾਉਂ ਕਰੇ ਨਾ ਕੋਈ ਪਿਆਰ। ਲੱਖ ਚੁਰਾਸੀ ਭਾਂਡਾ ਦਿਸੇ ਸਖਣਾ, ਅੰਮ੍ਰਿਤ ਆਤਮ ਦਿਸੇ ਨਾ ਕਿਸੇ ਦੁਵਾਰ। ਪਾਰਬ੍ਰਹਮ ਅਬਿਨਾਸ਼ੀ ਕਰਤਾ ਛਾਛ ਵਿਰੋਲੇ ਸਾਚੇ ਮੱਖਣਾ, ਗੁਰਮੁਖ ਸਾਚੇ ਲਏ ਨਿਕਾਲ। ਅੰਤਮ ਅੰਤ ਸ੍ਰੀ ਭਗਵੰਤ ਕੀਮਤ ਕੋਇ ਨਾ ਪਾਏ ਕੱਖਨਾ, ਜਿਸ ਭੁਲਿਆ ਸ੍ਰੀ ਭਗਵਾਨ। ਬਿਨ ਸਤਿਗੁਰ ਪੂਰੇ ਮਾਰਗ ਕਿਸੇ ਨਾ ਦੱਸਣਾ, ਨਾਨਕ ਗੋਬਿੰਦ ਗੁਰ ਦੇ ਦੇ ਗਿਆ ਧੁਰ ਫ਼ਰਮਾਣ। ਅੰਤ ਕਾਲ ਪਰਦਾ ਨਾ ਢਕਣਾ, ਸਭ ਦੇ ਸਿਰ ਤੇ ਕੂਕੇ ਕਾਲ। ਘਰ ਘਰ ਲਾੜੀ ਮੌਤ ਲੈਣ ਆਏ ਪਰਦੱਖਣਾ, ਨਾਰੀ ਕੰਤ ਮਾਤ ਪਿਤ ਭਾਈ ਭੈਣ ਸਾਕ ਸੱਜਣ ਕੋਈ ਨਾ ਚਲੇ ਨਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮਾ ਵਿਸ਼ਨ ਸ਼ਿਵ ਇਕ ਵਖਾਏ ਸੱਚੀ ਧਰਮਸਾਲ। ਸੱਚੀ ਧਰਮਸਾਲ ਸਤਿਗੁਰੂ ਦਵਾਰਾ, ਦੂਸਰ ਅਵਰ ਨਾ ਕੋਈ ਜਣਾਈਆ। ਤਿੰਨਾਂ ਦੇਵੇ ਇਕ ਅਧਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਨੌਂ ਸੌ ਚੁਰਾਨਵੇ ਜੁਗ ਢਏ ਤੇਰਾ ਪਸਰ ਪਸਾਰਾ, ਜੂਨ ਅਜੂਨੀ ਫੇਰਾ ਪਾਈਆ। ਕਲਜੁਗ ਆਏ ਅੰਤਮ ਵਾਰਾ, ਜੁਗ ਚੌਕੜੀ ਦੇਣ ਗਵਾਹੀਆ। ਲਿਖ ਲਿਖ ਥੱਕੇ ਵੇਦ ਚਾਰਾ, ਵੇਦ ਵਿਆਸਾ ਰਿਹਾ ਸਮਝਾਈਆ। ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰਾ, ਚੌਦਾਂ ਚੌਦਾ ਵੰਡ ਵੰਡਾਈਆ। ਨਿਰਗੁਣ ਨਾਨਕ ਬੋਲੇ ਸਚ ਜੈਕਾਰਾ, ਸ੍ਰਿਸ਼ਟ ਸਬਾਈ ਇਕ ਸਮਝਾਈਆ। ਗੋਬਿੰਦ ਸੂਰਾ ਬਣ ਲਿਖਾਰਾ, ਲੇਖਾ ਅੱਗੇ ਗਿਆ ਟਿਕਾਈਆ। ਅੰਤਮ ਕਲਜੁਗ ਪਰਗਟੇ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤ ਪਿਤ ਨਾ ਕੋਈ ਬਣਾਈਆ। ਨਾਲ ਰਖਾਏ ਸੁਤ ਦੁਲਾਰਾ, ਪੁਰਖ ਅਕਾਲ ਵੱਡੀ ਵਡਿਆਈਆ। ਕਰੇ ਖੇਲ ਸ਼ਾਹ ਅਸਵਾਰਾ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਮੀਤਾ ਸਿਰਜਣਹਾਰਾ, ਇਕ ਅਤੀਤਾ ਬੇਪਰਵਾਹੀਆ। ਖੜਗ ਖੰਡਾ ਤੇਜ ਕਟਾਰਾ, ਤਿਖੀ ਧਾਰ ਲਏ ਚਮਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਕ੍ਰੋੜ ਤੇਤੀਸਾ ਆਪ ਉਠਾਈਆ। ਸ਼ਾਹ ਸੁਲਤਾਨਾ ਕਰੇ ਖਵਾਰਾ, ਰਾਜ ਰਾਜਾਨਾ ਖਾਕ ਮਿਲਾਈਆ। ਕਲਜੁਗ ਮੇਟੇ ਅੰਧ ਅੰਧਿਆਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਚਾਰ ਵਰਨਾਂ ਕਰੇ ਇਕ ਪਿਆਰਾ, ਊਚ ਨੀਚ ਨਾ ਕੋਈ ਰਖਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਬੇਐਬ ਨਾਉਂ ਖ਼ੁਦਾਈਆ। ਖ਼ਾਲਕ ਖ਼ਲਕ ਰੂਪ ਵਰਤੇ ਅਪਰ ਅਪਾਰਾ, ਬਿਸਮਲ ਹੋਏ ਬੇਪਰਵਾਹੀਆ। ਮਨ ਮਨਸਾ ਲਾਏ ਨਾਅਰਾ, ਲਾਸ਼ਰੀਕ ਬੋਲ ਸੁਣਾਈਆ। ਨੂਰੋ ਨੂਰ ਹੋ ਉਜਿਆਰਾ, ਜਲਵਾ ਨੂਰ ਇਕ ਵਖਾਈਆ। ਪਰਗਟ ਹੋਏ ਅਗੰਮ ਅਪਾਰਾ, ਅਕਲ ਕਲ ਆਪਣਾ ਨਾਉਂ ਧਰਾਈਆ। ਗੁਰਮੁਖ ਸਾਚੇ ਲਏ ਉਭਾਰਾ, ਆਪੇ ਪੂਰਬ ਜਨਮਾਂ ਵੇਖ ਵਖਾਈਆ। ਸਾਚੀ ਸਖ਼ੀਆਂ ਵਖਾਏ ਇਕ ਅਖਾੜਾ, ਵਾਹ ਵਾਹ ਮੰਡਲ ਰਾਸ ਰਚਾਈਆ। ਗਾਏ ਗੀਤ ਏਕੰਕਾਰਾ, ਇਕ ਇਕੱਲਾ ਰਾਗ ਅਲਾਈਆ। ਹੰ ਬ੍ਰਹਮ ਪਾਵੇ ਸਾਰਾ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਸੋਹੰ ਰੂਪ ਆਪ ਕਰਤਾਰਾ, ਬ੍ਰਹਮ ਪਾਰਬ੍ਰਹਮ ਅਖਵਾਈਆ। ਘਟ ਘਟ ਅੰਦਰ ਕਰ ਪਸਾਰਾ, ਬੈਠਾ ਮੁਖ ਛੁਪਾਈਆ। ਗੁਰਮੁਖ ਬਣਾਇਆ ਇਕ ਵਣਜਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਸਦ ਵੰਡਦਾ ਰਹੇ ਨਾਮ ਭੰਡਾਰਾ, ਅਤੋਟ ਅਤੁਟ ਰਖਾਈਆ। ਕਲਜੁਗ ਅੰਤਮ ਪਾਵੇ ਸਾਰਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਨਿਹਕਲੰਕ ਨਰਾਇਣ ਨਰ ਲੈ ਅਵਤਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਸੰਬਲ ਨਗਰੀ ਧਾਮ ਨਿਆਰਾ, ਪੁਰਖ ਅਬਿਨਾਸ਼ੀ ਦਏ ਵਡਿਆਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਹੋ ਉਜਿਆਰਾ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਹਰਿ ਕਾ ਰੂਪ ਅਪਰ ਅਪਾਰਾ, ਨਾਰੀ ਪੁਰਖ ਨਾ ਕੋਈ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਅੱਖਰ ਸੁਣਾਏ ਪੜ੍ਹ, ਦੂਜੀ ਅਵਰ ਨਾ ਕੋਈ ਪੜ੍ਹਾਈਆ। ਏਕਾ ਅੱਖਰ ਹਰਿ ਪੜ੍ਹਾਇਆ, ਸੋਹੰ ਆਪਣਾ ਰੂਪ ਦਰਸਾਇੰਦਾ। ਆਪਣੇ ਮੰਦਰ ਬੰਦ ਕਰਾਇਆ, ਆਪਣੇ ਅੰਦਰੋਂ ਬਾਹਰ ਕਢਾਇੰਦਾ। ਨਿਰਗੁਣ ਸਰਗੁਣ ਦਏ ਵਰਤਾਇਆ, ਸਰਗੁਣ ਨਿਰਗੁਣ ਦਇਆ ਕਮਾਇੰਦਾ। ਔਦਾਂ ਜਾਂਦਾ ਦਿਸ ਨਾ ਆਇਆ, ਲੱਖ ਚੁਰਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜੁਗਾ ਜੁਗੰਤਰ ਲਏ ਫੜ, ਆਪਣਾ ਬੰਧਨ ਆਪੇ ਪਾਇੰਦਾ। ਸਵਛ ਸਰੂਪੀ ਸ਼ਾਹੋ ਭੂਪ ਅਨਰੰਗ ਰੂਪੀ ਦਰਸ ਦਿਖਾਏ ਅੱਗੇ ਖੜ, ਰੂਪ ਅਨੂਪ ਆਪ ਪਰਗਟਾਇੰਦਾ। ਜਿਸ ਜਨ ਉਪਰ ਕਿਰਪਾ ਦੇਵੇ ਕਰ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸੇ ਸਾਚੇ ਘਰ, ਕਲਜੁਗ ਅੰਤਮ ਵੇਸ ਧਰ, ਲੋਕਮਾਤ ਮਾਰ ਝਾਤ ਇਕ ਇਕਾਂਤ ਗ੍ਰਹਿ ਮੰਦਰ ਹਰਿਜਨ ਹਰਿ ਜੂ ਆਪ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਜਨਮ ਮਰਨ ਮਰਨ ਜਨਮ ਵਿਚ ਨਾ ਆਇੰਦਾ।