੨੪ ਕਤਕ ੨੦੧੭ ਬਿਕ੍ਰਮੀ ਸੁਖਦੇਵ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਅਗੰਮ ਅਗੰਮੜਾ ਅਗੰਮੜੀ ਕਾਰ। ਹਰਿ ਪੁਰਖ ਨਿਰੰਜਣ ਰੂਪ ਪਰਗਟਾਇੰਦਾ, ਇਕ ਇਕੱਲਾ ਖੇਲ ਅਪਾਰ। ਏਕੰਕਾਰਾ ਆਪਣੀ ਧਾਰ ਬੰਧਾਇੰਦਾ, ਰੂਪ ਰੰਗ ਤੇ ਵਸਿਆ ਬਾਹਰ। ਆਦਿ ਨਿਰੰਜਣ ਜੋਤ ਜਗਾਇੰਦਾ, ਆਦਿ ਪੁਰਖ ਨੂਰ ਉਜਿਆਰ। ਅਬਿਨਾਸ਼ੀ ਕਰਤਾ ਵੇਖ ਵਖਾਇੰਦਾ, ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ੍ਰੀ ਭਗਵਾਨ ਸੰਗ ਨਿਭਾਇੰਦਾ, ਦਰਗਾਹਿ ਸਾਚੀ ਕਰ ਪਿਆਰ। ਪਾਰਬ੍ਰਹਮ ਆਪਣਾ ਮਾਰਗ ਆਪੇ ਲਾਇੰਦਾ, ਭੇਵ ਅਭੇਦਾ ਖੋਲ੍ਹ ਕਿਵਾੜ । ਸਚਖੰਡ ਦਵਾਰਾ ਆਪ ਸੁਹਾਇੰਦਾ, ਥਿਰ ਘਰ ਵਸੇ ਵਸਣਹਾਰ। ਸ਼ਬਦ ਅਨਾਦੀ ਨਾਦ ਵਜਾਇੰਦਾ, ਆਪ ਆਪਣੀ ਕਰ ਵਿਚਾਰ। ਆਪਣਾ ਵੇਸ ਆਪ ਪਰਗਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਅਕਲ ਕਲ ਅਖਵਾਇੰਦਾ। ਅਕਲ ਕਲ ਹਰਿ ਖੇਲ ਅਪਾਰਾ, ਆਪਣਾ ਰੂਪ ਆਪ ਧਰਾਈਆ। ਸਚਖੰਡ ਦਵਾਰੇ ਹੋ ਉਜਿਆਰਾ, ਨਿਰਗੁਣ ਨਿਰਵੈਰ ਨਾਉਂ ਧਰਾਈਆ । ਮੂਰਤ ਅਕਾਲ ਅਨਭਵ ਪਰਕਾਸ਼ ਦਰ ਘਰ ਸਾਚੇ ਪਾਵੇ ਸਾਰਾ, ਆਪਣਾ ਮੇਲ ਆਪ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਨਿਰਗੁਣ ਆਪਣਾ ਰੂਪ ਪਰਗਟਾਈਆ। ਰੂਪ ਪਰਗਟਾਏ ਹਰਿ ਨਿਰੰਕਾਰਾ, ਆਦਿ ਪੁਰਖ ਵੱਡੀ ਵਡਿਆਈਆ। ਸਤਿ ਸਰੂਪੀ ਹੋ ਉਜਿਆਰਾ, ਸਤਿ ਸਤਿਵਾਦੀ ਡਗਮਗਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਰਾਜ ਰਾਜਾਨ ਸ਼ਹਿਨਸ਼ਾਹ ਆਪ ਅਖਵਾਈਆ। ਆਪਣੀ ਕਰੇ ਆਪੇ ਕਾਰਾ, ਕਰਤਾ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣਾ ਭੇਵ ਆਪਣੇ ਹੱਥ ਰਖਾਈਆ। ਭੇਵ ਅਭੇਦਾ ਹਰਿ ਭਗਵਾਨ, ਆਦਿ ਪੁਰਖ ਆਪ ਅਖਵਾਇੰਦਾ। ਸਚਖੰਡ ਵਸੇ ਸਚ ਮਕਾਨ, ਨਿਰਗੁਣ ਆਸਣ ਸਿੰਘਾਸਣ ਸੋਭਾ ਪਾਇੰਦਾ। ਨਿਰਵੈਰ ਰੂਪ ਸ਼ਾਹ ਸੁਲਤਾਨ, ਮੂਰਤ ਅਕਾਲ ਡਗਮਗਾਇੰਦਾ। ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਜਾਣੇ ਆਪਣਾ ਖੇਲ ਤਮਾਸ਼ਾ, ਆਪਣਾ ਵੇਸ ਆਪ ਵਟਾਇੰਦਾ। ਵੇਸ ਵਟਾਏ ਪੁਰਖ ਸੁਲਤਾਨਾ, ਮਹਿਮਾ ਅਕਥ ਕਥੀ ਨਾ ਜਾਈਆ। ਨਿਰਗੁਣ ਨਿਰਗੁਣ ਦੇਵੇ ਦਾਨਾ, ਨਿਰਗੁਣ ਦਾਤਾ ਨਿਰਗੁਣ ਭਿਖਾਰੀ, ਨਿਰਗੁਣ ਬੈਠਾ ਸੀਸ ਝੁਕਾਈਆ। ਨਿਰਗੁਣ ਜੋਧਾ ਸੂਰਬੀਰ ਬਲੀ ਬਲਵਾਨਾ, ਨਿਰਗੁਣ ਨਿਰਧਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਨਰ ਨਰਾਇਣ ਵੱਡੀ ਵਡਿਆਈਆ। ਨਰ ਨਰਾਇਣ ਜੋਧਾ ਬਲਕਾਰਾ, ਅਨਭਵ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਹੋ ਉਜਿਆਰਾ, ਆਪਣੀ ਧਾਰਾ ਆਪ ਬੰਧਾਇੰਦਾ। ਸ਼ਬਦੀ ਸ਼ਬਦ ਕਰ ਪਿਆਰਾ, ਜੋਤੀ ਧਾਰਾ ਆਪ ਪਰਗਟਾਇੰਦਾ। ਆਪਣੇ ਰੰਗ ਰਵੇ ਨਿਰੰਕਾਰਾ, ਰੇਖ ਰੰਗ ਨਾ ਕੋਇ ਵਖਾਇੰਦਾ। ਆਪਣਾ ਘਾੜਨ ਘੜੇ ਅਪਰ ਅਪਾਰਾ, ਘੜਨ ਭੰਨਣਹਾਰ ਸਮਰਥ ਪੁਰਖ ਆਪਣਾ ਨਾਉਂ ਧਰਾਇੰਦਾ। ਆਪੇ ਵਣਜ ਆਪ ਵਣਜਾਰਾ, ਸਾਚੀ ਵਸਤ ਆਪਣੇ ਹੱਟ ਵਿਕਾਇੰਦਾ । ਆਪੇ ਮਾਤ ਪਿਤ ਬਣੇ ਸੁਤ ਦੁਲਾਰਾ, ਗੋਦੀ ਗੋਦ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਕਾਲਾ, ਆਦਿ ਜੁਗਾਦੀ ਦੀਨ ਦਿਆਲਾ, ਸਚਖੰਡ ਦਵਾਰੇ ਵਸੇ ਸੱਚੀ ਧਰਮਸਾਲਾ, ਸਤਿ ਪੁਰਖ ਨਿਰੰਜਣ ਆਪਣੀ ਖੇਲ ਖਿਲਾਇੰਦਾ। ਸਤਿ ਪੁਰਖ ਨਿਰੰਜਣ ਅਗੰਮ ਅਪਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਸਾਚੇ ਮੰਦਰ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਆਪੇ ਵੇਖਣਹਾਰਾ ਧੁਰਦਰਗਾਹੀਆ। ਸਾਚੇ ਤਖ਼ਤ ਬਹੇ ਸਾਚਾ ਲਾੜਾ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਆਪਣੇ ਮੰਦਰ ਅੰਦਰ ਆਪੇ ਲਾਏ ਇਕ ਅਖਾੜਾ, ਆਪਣੀ ਰਚਨਾ ਆਪੇ ਵੇਖ ਵਖਾਈਆ। ਆਪੇ ਦੇਵਣਹਾਰਾ ਸਤਿ ਹੁਲਾਰਾ, ਸਤਿ ਸਤਿਵਾਦੀ ਭੇਵ ਨਾ ਰਾਈਆ। ਆਪੇ ਅੰਦਰ ਆਪੇ ਬਾਹਰਾ, ਆਪਣੀ ਕਲ ਆਪ ਪਰਗਟਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰਾ, ਤ੍ਰੈ ਤ੍ਰੈ ਮੇਲਾ ਜੋੜ ਜੁੜਾਈਆ। ਆਪੇ ਜੁਗਾ ਜੁਗੰਤਰ ਕਰੇ ਸਾਚੀ ਕਾਰਾ, ਜੁਗ ਕਰਤਾ ਇਕ ਅਖਵਾਈਆ। ਆਪੇ ਪੰਚਮ ਪੰਚ ਕਰ ਕਰ ਪਿਆਰਾ, ਆਪੇ ਪੰਚਮ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਕਰ ਪਸਾਰਾ, ਕਰੇ ਖੇਲ ਅਗੰਮ ਅਪਾਰਾ, ਅਨਭਵ ਆਪਣਾ ਰੂਪ ਪਰਗਟਾਈਆ। ਅਨਭਵ ਰੂਪ ਹਰਿ ਨਿਰੰਕਾਰਾ, ਦਿਸ ਕਿਸੇ ਨਾ ਆਇੰਦਾ। ਆਪੇ ਜਾਣੇ ਆਪਣੀ ਧਾਰਾ, ਨਿਰਗੁਣ ਸਰਗੁਣ ਰੂਪ ਪਰਗਟਾਇੰਦਾ। ਸ਼ਬਦ ਸ਼ਬਦੀ ਬਣ ਵਣਜਾਰਾ, ਆਦਿ ਜੁਗਾਦੀ ਫੇਰਾ ਪਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਏ ਸਹਾਰਾ, ਸੂਰਜ ਚੰਨ ਸੰਗ ਨਿਭਾਇੰਦਾ। ਲੱਖ ਚੁਰਾਸੀ ਘਾੜਨ ਘੜੇ ਹਰਿ ਕਰਤਾਰਾ, ਤ੍ਰੈਗੁਣ ਮਾਇਆ ਬੰਧਨ ਪਾਇੰਦਾ। ਘਰ ਘਰ ਦੀਪਕ ਕਰ ਉਜਿਆਰਾ, ਆਦਿ ਨਿਰੰਜਣ ਡਗਮਗਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਧੁਨ ਆਤਮਕ ਆਪ ਵਜਾਇੰਦਾ। ਆਪੇ ਗਾਏ ਆਪਣੀ ਵਾਰਾ, ਬੋਧ ਅਗਾਧ ਸ਼ਬਦ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿਨ ਅੰਤਾ ਹਰਿ ਭਗਵੰਤਾ, ਲੇਖਾ ਜਾਣੇ ਜੁਗਾ ਜੁਗੰਤਾ ਜੁਗ ਜੁਗ ਆਪਣਾ ਰੂਪ ਪਰਗਟਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਆਦਿ ਪੁਰਖ ਆਪ ਕਰਾਈਆ। ਵਿਸ਼ਨ ਦੇਵੇ ਏਕਾ ਧਾਰ, ਵਿਸ਼ਵ ਰੂਪ ਸਰਬ ਦਰਸਾਈਆ। ਬ੍ਰਹਮਾ ਸੁਤ ਕਰ ਤਿਆਰ, ਬ੍ਰਹਮ ਰੂਪ ਲਏ ਪਰਗਟਾਈਆ। ਸ਼ੰਕਰ ਦੇਵੇ ਇਕ ਆਧਾਰ, ਆਸਾ ਤ੍ਰਿਸ਼ਨਾ ਰਹੇ ਨਾ ਰਾਈਆ। ਤਿੰਨਾਂ ਵਚੋਲਾ ਬਣ ਕਰਤਾਰ, ਸ਼ਬਦ ਢੋਲਾ ਆਪੇ ਗਾਈਆ। ਆਪੇ ਲੇਖਾ ਜਾਣੇ ਵੇਦ ਚਾਰ, ਧੁਰ ਦੀ ਬਾਣੀ ਬਾਣ ਲਗਾਈਆ। ਆਪੇ ਸਭ ਤੋਂ ਵਸਿਆ ਬਾਹਰ, ਹੱਥ ਕਿਸੇ ਨਾ ਆਈਆ। ਕਾਗਦ ਕਲਮ ਨਾ ਲਿਖਣਹਾਰ, ਮਸ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਕਾਲਾ, ਜੁਗਾ ਜੁਗੰਤਰ ਅਵੱਲੜੀ ਚਾਲਾ, ਚਾਲ ਨਿਰਾਲੀ ਆਪਣੇ ਹੱਥ ਰਖਾਈਆ। ਜੁਗਾ ਜੁਗੰਤਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਬੈਠਾ ਰਹੇ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਸਚ ਸਿੰਘਾਸਣ ਏਕਾ ਮੱਲਾ, ਤਖ਼ਤ ਨਿਵਾਸੀ ਡੇਰਾ ਲਾਇੰਦਾ। ਆਪ ਫੜਾਏ ਆਪਣਾ ਪੱਲਾ, ਆਦਿ ਜੁਗਾਦਿ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਅਨਭਵ ਪਰਕਾਸ਼, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਰੂਪ ਰੰਗ ਰੇਖ ਵਸਿਆ ਬਾਹਰਾ, ਸਤਿ ਪੁਰਖ ਨਿਰੰਜਣ ਆਪਣਾ ਰੂਪ ਪਰਗਟਾਈਆ। ਸਚਖੰਡ ਦਵਾਰੇ ਹੋ ਉਜਿਆਰਾ, ਏਕਾ ਜੋਤ ਨੂਰ ਰੁਸ਼ਨਾਈਆ। ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਭਰੇ ਆਪ ਭੰਡਾਰਾ, ਆਪੇ ਵੇਖਣਹਾਰਾ ਸਾਚੇ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਬਣ ਵਰਤਾਰਾ, ਏਕਾ ਵਸਤ ਝੋਲੀ ਪਾਈਆ। ਲੱਖ ਚੁਰਾਸੀ ਕਰ ਤਿਆਰਾ, ਆਪ ਆਪਣਾ ਰੰਗ ਰੰਗਾਈਆ। ਬ੍ਰਹਮ ਬ੍ਰਹਮ ਪਾਰਬ੍ਰਹਮ ਦਿੱਤਾ ਅਧਾਰਾ, ਈਸ਼ ਜੀਵ ਖੇਲ ਖਿਲਾਈਆ। ਘਰ ਵਿਚ ਘਰ ਕਰ ਤਿਆਰਾ, ਤ੍ਰੈਗੁਣ ਅਤੀਤਾ ਬੈਠਾ ਸਾਚਾ ਮਾਹੀਆ। ਆਪੇ ਜਾਣੇ ਆਪਣੀ ਰੀਤਾ, ਸਦਾ ਸਹੇਲਾ ਠੰਡਾ ਸੀਤਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਆਦਿ ਅੰਤ, ਆਪਣੀ ਰਚਨਾ ਆਪੇ ਵੇਖ ਵਖਾਈਆ। ਆਪਣਾ ਖੇਲ ਵੇਖਣਹਾਰਾ, ਏਕਾ ਰੰਗ ਸਮਾਇੰਦਾ। ਜੁਗਾ ਜੁਗੰਤਰ ਲਏ ਅਵਤਾਰਾ, ਲੋਕਮਾਤ ਜੋਤ ਪਰਗਟਾਇੰਦਾ। ਵਰਨਾਂ ਬਰਨਾਂ ਵਸੇ ਬਾਹਰਾ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਸ਼ਬਦ ਨਾਦ ਸੱਚਾ ਧੁਨਕਾਰਾ, ਨਾਦ ਅਨਾਦੀ ਆਪ ਵਜਾਇੰਦਾ। ਸਾਚਾ ਮੰਦਰ ਕਰ ਉਜਿਆਰਾ, ਧੂਆਂਧਾਰ ਸਰਬ ਮਿਟਾਇੰਦਾ। ਏਕਾ ਦੀਪਕ ਕਰ ਉਜਿਆਰਾ, ਅੰਧ ਅੰਧੇਰ ਗਵਾਇੰਦਾ। ਗੁਰਮੁਖ ਸਾਚੇ ਲਏ ਉਭਾਰਾ, ਆਪ ਆਪਣੀ ਬੂਝ ਬੁਝਾਇੰਦਾ। ਭਗਤਾਂ ਦੇਵੇ ਇਕ ਸਹਾਰਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸੰਤਨ ਵਖਾਏ ਇਕ ਦਵਾਰਾ, ਚਰਨ ਕਵਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਏਕੰਕਾਰਾ, ਵਸਣਹਾਰਾ ਧਾਮ ਨਿਆਰਾ, ਘਟ ਘਟ ਆਪਣਾ ਆਸਣ ਲਾਇੰਦਾ। ਘਟ ਘਟ ਆਪਣਾ ਆਸਣ ਲਾਇੰਦਾ, ਨਿਰਗੁਣ ਰੂਪ ਅਗੰਮ ਅਥਾਹ। ਜੁਗ ਜੁਗ ਬੇੜਾ ਆਪ ਚਲਾਇੰਦਾ, ਪੁਰਖ ਅਬਿਨਾਸ਼ੀ ਬਣ ਮਲਾਹ। ਏਕਾ ਚੱਪੂ ਹੱਥ ਉਠਾਇੰਦਾ, ਨਾਮ ਨਿਧਾਨਾ ਨਾਉਂ ਧਰਾ। ਗੁਰਮੁਖ ਸਾਚੇ ਪਾਰ ਕਰਾਇੰਦਾ, ਹਰਿ ਭਗਤ ਉਠਾਏ ਫੜ ਫੜ ਬਾਂਹ। ਏਕਾ ਧਾਮ ਆਪ ਵਖਾਇੰਦਾ, ਸਚ ਸਿੰਘਾਸਣ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜਾਣੇ ਆਪੇ ਸਤਿ ਸਲਾਹ। ਸਿਫ਼ਤ ਸਲਾਹੀ ਹਰਿ ਨਿਰੰਕਾਰਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਹੋ ਉਜਿਆਰਾ, ਨਿਰਗੁਣ ਸਰਗੁਣ ਰੂਪ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਭੇਵ ਅਭੇਦਾ ਭੇਵ ਖੁਲਾਇਆ। ਕਲਜੁਗ ਅੰਤਮ ਖੇਲ ਨਿਆਰਾ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਧਾਮ ਆਪ ਸੁਹਾਇਆ। ਹਰਿ ਸਾਚਾ ਧਾਮ ਸੁਹਾਇੰਦਾ, ਨਿਰਗੁਣ ਦਾਤਾ ਸ਼ਾਹੋ ਭੂਪ। ਸਾਚੇ ਤਖ਼ਤ ਆਸਣ ਲਾਇੰਦਾ, ਨਾ ਕੋਈ ਰੰਗ ਨਾ ਕੋਈ ਰੂਪ। ਲੋਆਂ ਪੁਰੀਆਂ ਵੇਖ ਵਖਾਇੰਦਾ, ਘਰ ਵੇਖੇ ਚਾਰੋਂ ਕੂਟ। ਏਕਾ ਆਪਣਾ ਹੁਕਮ ਸੁਣਾਇੰਦਾ, ਸ਼ਬਦ ਨਿਰਾਲਾ ਜਾਏ ਛੂਟ। ਗੁਰਮੁਖ ਗੁਰਸਿਖ ਸੱਜਣ ਸਹੇਲੇ ਆਪ ਜਗਾਇੰਦਾ, ਜਿਸ ਜਨ ਹਰਿ ਹਰਿ ਜਾਏ ਤੁਠ। ਆਪਣਾ ਪਰਦਾ ਆਪੇ ਲਾਹਿੰਦਾ, ਅੰਮ੍ਰਿਤ ਆਤਮ ਦੇਵੇ ਘੁਟ। ਪੰਚ ਵਿਕਾਰਾ ਆਪ ਮਿਟਾਇੰਦਾ, ਜੂਠ ਝੂਠ ਜੜ ਦੇਵੇ ਪੁੱਟ। ਸਾਚਾ ਮੰਦਰ ਆਪ ਸੁਹਾਇੰਦਾ, ਨਿਰਗੁਣ ਜੋਤ ਜਗਾਏ ਲਟ ਲਟ। ਬੰਦ ਤਾਕੀ ਆਪ ਖੁਲਾਇੰਦਾ, ਸ਼ਬਦ ਅਨਹਦ ਮਾਰੇ ਸਟ। ਬਜਰ ਕਪਾਟੀ ਤੋੜ ਤੁੜਾਇੰਦਾ, ਭਾਗ ਲਗਾਏ ਕਾਇਆ ਹੱਟ। ਸਚ ਪਿਆਲਾ ਜਾਮ ਆਪ ਪਿਆਇੰਦਾ, ਗੁਰਮੁਖ ਵਿਰਲਾ ਪੀਵੇ ਗਟ ਗਟ। ਆਤਮ ਸੇਜਾ ਆਪ ਸੁਹਾਇੰਦਾ, ਨਿਰਗੁਣ ਨਿਰਵੈਰ ਹੋ ਪਰਗਟ। ਸਾਚੀ ਨਾਰੀ ਕੰਤ ਮਿਲਾਇੰਦਾ, ਸੁਰਤ ਸੁਵਾਣੀ ਵਿਕੇ ਏਕਾ ਹਟ। ਗੁਰ ਸ਼ਬਦੀ ਤਨ ਪਹਿਨਾਇੰਦਾ, ਸਤਿ ਸਰੂਪੀ ਏਕਾ ਪਟ। ਸਾਚਾ ਸਾਲੂ ਹੱਥ ਉਠਾਇੰਦਾ, ਦੁਰਮਤ ਮੈਲ ਦੇਵੇ ਕੱਟ। ਆਪਣਾ ਸੀਸ ਹੱਥ ਟਿਕਾਇੰਦਾ, ਵਸਣਹਾਰਾ ਘਟ ਘਟ। ਕਲਜੁਗ ਅੰਤਮ ਜੋਤ ਜਗਾਇੰਦਾ, ਕਿਸੇ ਹੱਥ ਨਾ ਆਏ ਤੀਰਥ ਤਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਸਾਚਾ ਸੋਭਾਵੰਤ, ਹਰਿ ਜੂ ਹਰਿ ਮੰਦਰ ਆਪ ਸੁਹਾਇੰਦਾ। ਥਿਰ ਘਰ ਵਸਿਆ ਏਕਾ ਕੰਤ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਬੇਅੰਤ ਭੇਵ ਕੋਇ ਨਾ ਪਾਇੰਦਾ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਕਰਨੇਹਾਰਾ, ਨਿਰਗੁਣ ਸਰਗੁਣ ਲੈ ਅਵਤਾਰਾ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਸਰਗੁਣ ਨਿਰਗੁਣ ਮੇਲ ਮਿਲਾਇਆ, ਕਰ ਕਿਰਪਾ ਗੁਣ ਨਿਧਾਨ। ਕਲਜੁਗ ਅੰਤਮ ਵੇਖ ਵਖਾਇਆ, ਜੋਧਾ ਸੂਰਬੀਰ ਬਲਵਾਨ। ਜੋਤੀ ਜਾਮਾ ਭੇਖ ਵਟਾਇਆ, ਪੰਜ ਤਤ ਨਾ ਦਿਸੇ ਕੋਇ ਨਿਸ਼ਾਨ। ਮਨ ਮਤ ਬੁਧ ਨਾ ਮੇਲ ਮਿਲਾਇਆ, ਰਕਤ ਬੂੰਦ ਨਾ ਕੋਇ ਪਰਵਾਨ। ਮਾਤ ਪਿਤ ਨਾ ਕੋਇ ਬਣਾਇਆ, ਦਾਈ ਦਾਇਆ ਨਾ ਚਤਰ ਸੁਜਾਨ। ਭਾਈ ਭੈਣ ਨਾ ਕੋਇ ਅਖਵਾਇਆ, ਨਾਰੀ ਮਿਲੇ ਨਾ ਗੋਪੀ ਕਾਹਨ। ਜਗਤ ਸੇਜ ਨਾ ਕੋਇ ਹੰਢਾਇਆ, ਕਰੇ ਖੇਲ ਸ੍ਰੀ ਭਗਵਾਨ। ਅਬਿਨਾਸ਼ੀ ਕਰਤਾ ਰੂਪ ਧਰਾਇਆ, ਲੇਖਾ ਜਾਣੇ ਦੋ ਜਹਾਨ, ਵਿਸ਼ਵ ਵਿਸ਼ਨ ਆਪ ਉਠਾਇਆ, ਦੇਵਣਹਾਰਾ ਧੁਰ ਫ਼ਰਮਾਣ। ਬ੍ਰਹਮਾ ਵੇਤਾ ਪਕੜ ਹਲਾਇਆ, ਪੁਰੀ ਬ੍ਰਹਮ ਵੇਖੇ ਮਾਰ ਧਿਆਨ। ਸ਼ੰਕਰ ਸੋਇਆ ਰਹਿਣ ਨਾ ਪਾਇਆ, ਲੇਖਾ ਜਾਣੇ ਜਾਣੀ ਜਾਣ। ਕਰੋੜ ਤੇਤੀਸਾ ਆਪ ਉਠਾਇਆ, ਸੁਰਪਤ ਇੰਦ ਹੋਏ ਹੈਰਾਨ। ਲੋਕਮਾਤ ਏਕਾ ਡੰਕਾ ਸ਼ਬਦ ਵਜਾਇਆ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਦੇਵੇ ਧੁਰ ਫ਼ਰਮਾਣ। ਸ਼ਾਹ ਸੁਲਤਾਨਾ ਆਪ ਜਗਾਇਆ, ਸ਼ਬਦ ਅਗੰਮੀ ਮਾਰੇ ਬਾਣ। ਤੀਰ ਨਿਰਾਲਾ ਇਕ ਚਲਾਇਆ, ਪੁਰਖ ਅਬਿਨਾਸ਼ੀ ਸਤਿ ਕਮਾਨ। ਜ਼ਿਮੀ ਅਸਮਾਨਾਂ ਦਏ ਹਲਾਇਆ, ਚੌਦਾਂ ਤਬਕ ਹੋਣ ਵੈਰਾਨ। ਤ੍ਰੈ ਭਵਣ ਫੋਲ ਫੁਲਾਇਆ, ਕਿਰਪਾ ਕਰ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸਾਚਾ ਹਰਿ, ਵੇਦ ਕਤੇਬ ਭੇਵ ਨਾ ਰਾਇਆ। ਵੇਦ ਕਤੇਬ ਭੇਵ ਨਾ ਪਾਇੰਦਾ, ਚਾਰੇ ਵੇਦ ਕਰਨ ਪੁਕਾਰ। ਅਠਾਰਾਂ ਪੁਰਾਨ ਰਸਨਾ ਗਾਇੰਦਾ, ਸ਼ਾਸਤਰ ਸਿਮਰਤ ਮੰਗੇ ਆਧਾਰ। ਅਠਾਰਾਂ ਧਿਆਏ ਗੀਤਾ ਏਕਾ ਗੁਣ ਵਖਾਇੰਦਾ, ਏਕਾ ਭਗਤ ਕਰੇ ਪਿਆਰ। ਅੰਜੀਲ ਕੁਰਾਨਾ ਹੁਕਮ ਸੁਣਾਇੰਦਾ, ਧੁਰ ਦੀ ਬਾਣੀ ਧੁਰ ਦੀ ਧਾਰ। ਜਗਤ ਮੁਸੱਲਾ ਵੇਖ ਵਖਾਇੰਦਾ, ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ। ਨਿਰਗੁਣ ਨਿਰਵੈਰ ਆਪਣੀ ਬਾਣੀ ਬਾਣ ਲਗਾਇੰਦਾ, ਲੱਖ ਚੁਰਾਸੀ ਮਾਰੇ ਮਾਰ। ਰਸਨਾ ਜਿਹਵਾ ਆਦਿ ਜੁਗਾਦਿ ਜੁਗਾਂ ਜੁਗੰਤਰ ਹਰਿ ਕਾ ਜਸ ਸਰਬ ਗਾਇੰਦਾ, ਉਚੀ ਕੂਕ ਕਰਨ ਪੁਕਾਰ। ਲੋਕਮਾਤ ਮਾਰਗ ਆਪੇ ਲਾਇੰਦਾ, ਲੇਖਾ ਜਾਣੇ ਵਰਨ ਚਾਰ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਇੰਦਾ, ਨੀਚਾਂ ਊਚਾਂ ਕਰ ਪਸਾਰ। ਤ੍ਰੈਗੁਣ ਮਾਇਆ ਪਰਦਾ ਪਾਇੰਦਾ, ਆਪੇ ਲੁਕਿਆ ਰਹੇ ਅੰਦਰ ਵੜ ਸੱਚੀ ਸਰਕਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਆਪ ਦੁਆਇੰਦਾ, ਚਾਰ ਜੁਗ ਏਕਾ ਚੌਕੜੀ ਹੋਏ ਆਰ ਪਾਰ। ਪੁਰਖ ਅਬਿਨਾਸ਼ੀ ਰੂਪ ਵਟਾਇੰਦਾ, ਨਿਹਕਲੰਕਾ ਜਾਮਾ ਧਾਰ। ਸ਼ਬਦ ਖੰਡਾ ਹੱਥ ਉਠਾਇੰਦਾ, ਆਪੇ ਰੱਖੇ ਤਿਖੀ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਸਾਚਾ ਹਰਿ, ਦੂਸਰ ਭੇਵ ਕੋਇ ਨਾ ਪਾਇੰਦਾ। ਹਰਿ ਕਾ ਭੇਵ ਕਿਸੇ ਨਾ ਪਾਇਆ, ਆਦਿ ਜੁਗਾਦਿ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾਇਆ, ਭਗਤਨ ਮੇਲਾ ਮੇਲ ਮਿਲਾਈਆ। ਸੰਤਨ ਸਾਚਾ ਰਾਹ ਵਖਾਇਆ, ਆਤਮ ਬ੍ਰਹਮ ਪਾਰਬ੍ਰਹਮ ਪੜ੍ਹਾਈਆ। ਗੁਰਮੁਖ ਏਕਾ ਪੌੜੇ ਲਏ ਚੜ੍ਹਾਇਆ, ਚੌਥੇ ਪਦ ਆਪ ਸਮਾਇਆ। ਗੁਰਸਿਖ ਏਕਾ ਲੜ ਫੜਾਇਆ, ਸ਼ਬਦੀ ਸ਼ਬਦ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗ ਅਭਿਆਸ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਉਚੇ ਟਿੱਲੇ ਪਰਬਤ ਫੇਰੀ ਪਾਈਆ। ਦੋ ਜਹਾਨਾਂ ਵੇਖਣਹਾਰਾ, ਜਾਗਰਤ ਜੋਤ ਇਕ ਰੁਸ਼ਨਾਈਆ। ਜਤੀ ਸਤੀ ਤਪੀ ਹਠੀ ਪਾਵੇ ਸਾਰਾ, ਨਿਓਲੀ ਕਰਮ ਵੇਖੇ ਥਾਉਂ ਥਾਈਂਆ। ਸਨਿਆਸ ਵੈਰਾਗ ਦੇਵੇ ਇਕ ਆਧਾਰਾ, ਆਪ ਆਪਣਾ ਬਲ ਧਰਾਈਆ। ਏਕਾ ਨਾਮ ਬੋਲ ਜੈਕਾਰਾ, ਰਾਮ ਰਾਮ ਰੂਪ ਪਰਗਟਾਈਆ। ਏਕਾ ਸ਼ਬਦ ਨਾਦ ਧੁਨਕਾਰਾ, ਪੁਰਖ ਅਗੰਮਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲਾ, ਆਦਿ ਪੁਰਖ ਖੇਲ ਖਿਲਾਇਆ। ਬਣ ਕੇ ਆਇਆ ਗੁਰੂ ਗੁਰ ਚੇਲਾ, ਚੇਲਾ ਗੁਰ ਰੂਪ ਧਰਾਇਆ । ਸ਼ਬਦ ਬਣਾਇਆ ਸੱਜਣ ਸੁਹੇਲਾ, ਸਾਚਾ ਸੰਗ ਰਖਾਇਆ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲਾ, ਆਪੇ ਕੁੰਭੀ ਨਰਕ ਨਵਾਸ ਵਖਾਇਆ। ਆਪੇ ਵਸੇ ਇਕ ਇਕੇਲਾ, ਆਪੇ ਲੱਖ ਚੁਰਾਸੀ ਰਿਹਾ ਸਮਾਇਆ। ਆਪੇ ਜਾਣੇ ਆਪਣਾ ਆਦਿ ਅੰਤ ਵੇਲਾ, ਮਧ ਭੇਵ ਕਿਸੇ ਨਾ ਰਾਇਆ। ਅਚਰਜ ਖੇਲ ਪਾਰਬ੍ਰਹਮ ਕਲਜੁਗ ਤੇਰੀ ਅੰਤਮ ਵਾਰ ਖੇਲਾ, ਨਿਹਕਲੰਕਾ ਜਾਮਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਡੰਕਾ ਰਿਹਾ ਵਜਾਇਆ। ਏਕਾ ਡੰਕਾ ਹਰਿ ਵਜਾਇੰਦਾ, ਕਲ ਕਲਕੀ ਲੈ ਅਵਤਾਰ। ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ, ਸ਼ਬਦ ਹਲੂਣਾ ਦੇਵੇ ਮਾਰ। ਸ਼ਾਹ ਸੁਲਤਾਨਾ ਹੁਕਮ ਸੁਣਾਇੰਦਾ, ਲੇਖਾ ਲਿਖੇ ਅਗੰਮ ਅਪਾਰ। ਕਲਜੁਗ ਵੇਲਾ ਅੰਤਮ ਆਇਆ, ਲੱਖ ਚੁਰਾਸੀ ਹੋਏ ਖ਼ੁਵਾਰ। ਸੀਸ ਤਾਜ ਨਾ ਕੋਇ ਟਿਕਾਇੰਦਾ, ਦਰ ਦਿਸੇ ਨਾ ਕੋਇ ਦਰਬਾਨ। ਸ਼ਾਹ ਪਾਤਸ਼ਾਹ ਇਕ ਹੋ ਜਾਇੰਦਾ, ਦੋ ਜਹਾਨਾਂ ਕਰੇ ਕਾਰ। ਕੂੜੀ ਕਿਰਿਆ ਮੇਟ ਮਿਟਾਇੰਦਾ, ਜੂਠਾ ਝੂਠਾ ਨਾਤਾ ਤੋੜੇ ਸਰਬ ਸੰਸਾਰ। ਜੋ ਘੜਿਆ ਸੋ ਭੰਨ ਵਖਾਇੰਦਾ, ਆਪੇ ਹੋਏ ਭੰਨਣਹਾਰ । ਬ੍ਰਹਮਾ ਵੇਤਾ ਉਠ ਉਠ ਨੈਣਾ ਨੀਰ ਵਹਾਇੰਦਾ, ਦੋਏ ਜੋੜ ਕਰੇ ਨਿਮਸਕਾਰ। ਸ਼ੰਕਰ ਆਪਣਾ ਬਲ ਮਿਟਾਇੰਦਾ, ਚਰਨ ਧੂੜੀ ਮੰਗੇ ਏਕਾ ਖ਼ਾਕ ਖ਼ਾਕਛਾਰ, ਵਿਸ਼ਨ ਆਪਣੀ ਝੋਲੀ ਅੱਗੇ ਡਾਹਿੰਦਾ, ਸਚ ਦਿਸੇ ਨਾ ਕੋਇ ਭੰਡਾਰ। ਪੁਰਖ ਅਬਿਨਾਸ਼ੀ ਤੇਰਾ ਭਾਣਾ ਮਿਟ ਕਦੇ ਨਾ ਜਾਇੰਦਾ, ਸ੍ਰਿਸ਼ਟ ਸਬਾਈ ਮੇਟਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਹਰਿ ਮੰਦਰ ਬੈਠ ਸੱਚੀ ਸਰਕਾਰ। ਹਰਿ ਮੰਦਰ ਹਰਿ ਬਰਾਜਿਆ, ਆਦਿ ਪੁਰਖ ਅਕਾਲ। ਆਪੇ ਬਣਿਆ ਸਾਚਾ ਰਾਜਨ ਰਾਜਿਆ, ਦੇਵਣਹਾਰਾ ਧੁਰ ਫ਼ਰਮਾਣ। ਏਕਾ ਸੀਸ ਰੱਖੇ ਤਾਜਿਆ, ਦੋ ਜਹਾਨਾ ਨਿਗਹਬਾਨ। ਲੇਖਾ ਜਾਣੇ ਗ਼ਰੀਬ ਨਿਵਾਜਿਆ, ਗ਼ਰੀਬ ਨਿਮਾਣੇ ਵੇਖੇ ਆਣ। ਸਾਚੇ ਅਸਵ ਘੋੜੇ ਚੜ੍ਹੇ ਤਾਜਿਆ, ਜੋਧਾ ਸੂਰਬੀਰ ਬਲੀ ਬਲਵਾਨ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਫਿਰੇ ਭਾਜਿਆ, ਜੇਰਜ ਅੰਡਜ ਉਤਭੁਜ ਸੇਤਜ ਚਾਰੇੇ ਖਾਣੀ ਕਰੇ ਪਛਾਣ। ਜਨ ਭਗਤਾਂ ਰੱਖੇ ਲਾਜਿਆ, ਵਡ ਦਾਤਾ ਹੋ ਮਿਹਰਵਾਨ। ਮਾਣਸ ਜਨਮ ਸੁਆਰੇ ਕਾਜਿਆ, ਲੱਖ ਚੁਰਾਸੀ ਫੰਦ ਕਟਾਨ। ਇਕ ਚੜ੍ਹਾਏ ਸਚ ਜ਼ਹਾਜ਼ਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਅਵਤਾਰਾ, ਕਰੇ ਖੇਲ ਆਪਣੀ ਵਾਰਾ, ਦੂਸਰ ਸੰਗ ਨਾ ਕੋਇ ਰਖਾਣ। ਨਾ ਕੋਈ ਸੰਗ ਨਾ ਕੋਈ ਸਾਥਾ, ਦੂਸਰ ਓਟ ਨਾ ਕੋਇ ਤਕਾਈਆ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਪੁਰਖ ਵੱਡੀ ਵਡਿਆਈਆ। ਆਪੇ ਜਾਣੇ ਆਪਣੀ ਗਾਥਾ, ਆਦਿ ਜੁਗਾਦਿ ਕਰੇ ਆਪ ਪੜ੍ਹਾਈਆ। ਆਪੇ ਪੂਰਾ ਕਰੇ ਆਪਣਾ ਘਾਟਾ, ਆਪਣਾ ਲੇਖਾ ਲੇਖੇ ਪਾਈਆ। ਆਪੇ ਆਪਣਾ ਜੋੜੇ ਨਾਤਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਆਪੇ ਵੇਖੇ ਅੰਧੇਰੀ ਰਾਤਾ, ਕਲਜੁਗ ਰੈਣ ਅੰਧੇਰੀ ਛਾਈਆ। ਆਪੇ ਭੇਵ ਚੁਕਾਏ ਜਾਤਾਂ ਪਾਤਾਂ, ਚਾਰ ਵਰਨ ਆਪ ਸਮਾਈਆ। ਆਪੇ ਜਾਣੇ ਪੂਜਾ ਪਾਠਾ, ਏਕਾ ਸ਼ਬਦ ਸਤਿ ਪੜ੍ਹਾਈਆ। ਆਪੇ ਲਹਿਣਾ ਦੇਣਾ ਚੁਕਾਏ ਤੀਰਥ ਤਾਟਾ, ਅਠਸਠ ਮੂਲ ਰਹੇ ਨਾ ਰਾਈਆ। ਆਪੇ ਜੁਗਾ ਜੁਗੰਤਰ ਪੰਧ ਮੁਕਾਏ ਦੂਰ ਦੁਰਾਡੀ ਵਾਟਾ, ਨੇੜਨ ਨੇੜ ਆਪ ਹੋ ਜਾਈਆ। ਆਪੇ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਲਹਿਣ ਦੇਣ ਚੁਕਾਏ ਮਸਤਕ ਮਾਥਾ, ਜੀਵ ਜੰਤ ਸਾਧ ਸੰਤ ਭੁੱਲ ਕਦੇ ਨਾ ਜਾਈਆ। ਆਪੇ ਭੇਵ ਖੁਲਾਏ ਨੌਂ ਨੌਂ ਨਾਥਾ, ਆਪੇ ਸਿਧ ਚੁਰਾਸੀ ਲੇਖੇ ਪਾਈਆ। ਆਪੇ ਵੇਖਣਹਾਰਾ ਅਠ ਤਤ ਅਪ ਤੇਜ ਵਾਏ ਪ੍ਰਿਥਮੀ ਅਕਾਸਾ, ਮਨ ਮਤ ਬੁਧ ਵੇਖੇ ਥਾਉਂ ਥਾਈਆ। ਆਪੇ ਸ੍ਰਿਸ਼ਟ ਸਬਾਈ ਹੋਏ ਕਮਲਾਪਾਤਾ, ਕਵਲ ਨੈਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਨਾਮ ਵਜਾਈਆ। ਡੰਕਾ ਨਾਮ ਅਗੰਮ ਅਪਾਰਾ, ਆਦਿ ਜੁਗਾਦਿ ਵਜਾਇਆ । ਸੁਣੇ ਸੁਣਾਏ ਸੁਣਨੇਹਾਰਾ, ਆਪ ਆਪਣੀ ਖੇਲ ਖਿਲਾਇਆ। ਗੁਰਮੁਖਾਂ ਅੰਦਰ ਹੋ ਉਜਿਆਰਾ, ਸਾਚਾ ਮੰਦਰ ਵੇਖ ਵਖਾਇਆ। ਅਨਹਦ ਧੁਨ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇਆ। ਰਾਗਾਂ ਨਾਦਾਂ ਵਸੇ ਬਾਹਰਾ, ਛੱਤੀ ਰਾਗ ਰਹੇ ਜਸ ਗਾਇਆ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਸ਼ਬਦ ਦਿਸ ਕਿਸੇ ਨਾ ਆਇਆ। ਸੋ ਪੁਰਖ ਨਿਰੰਜਣ ਬਣ ਮੀਤ ਮੁਰਾਰਾ, ਹੰ ਬ੍ਰਹਮ ਦਏ ਸਮਝਾਇਆ। ਸੋਹੰ ਸ਼ਬਦ ਸਰਗੁਣ ਨਿਰਗੁਣ ਧਾਰਾ, ਸਰਗੁਣ ਨਿਰਗੁਣ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਏਕਾ ਗਰਾਉਂ ਏਕਾ ਵਸੇ ਹਰ ਘਟ ਥਾਉਂ, ਥਾਨ ਥਨੰਤਰ ਆਪ ਸਹਾਇਆ। ਸੋ ਪੁਰਖ ਨਿਰੰਜਣ ਏਕੰਕਾਰਾ, ਦੂਸਰ ਅਵਰ ਨਾ ਕੋਈ ਜਣਾਈਆ। ਹੰ ਰੂਪ ਸਰਬ ਸੰਸਾਰਾ, ਬ੍ਰਹਮ ਏਕਾ ਰੂਪ ਸਮਾਈਆ। ਦੋਹਾਂ ਵਚੋਲਾ ਸਿਰਜਣਹਾਰਾ, ਅਨਭਵ ਆਪਣੀ ਖੇਲ ਖਿਲਾਈਆ। ਸੋਹੰ ਸ਼ਬਦ ਕਰ ਤਿਆਰਾ, ਬ੍ਰਹਮਾ ਵਿਸ਼ਨ ਸ਼ਿਵ ਕਰੀ ਕੁੜਮਾਈਆ। ਨਿਰਗੁਣ ਸਰਗੁਣ ਇਕ ਪਿਆਰਾ, ਸਰਗੁਣ ਨਿਰਗੁਣ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸੋ ਪੁਰਖ ਨਿਰੰਜਣ ਸਾਚੀ ਧਾਰ, ਹੰ ਬ੍ਰਹਮ ਪਰਗਟਾਈਆ। ਹੰ ਬ੍ਰਹਮ ਨਿਰੰਕਾਰ, ਸ੍ਵੈਮ ਰੂਪ ਸਰਬ ਘਟ ਥਾਈਂਆ। ਓਮ ਕਰੇ ਖੇਲ ਨਿਰੰਕਾਰ, ਦੂਜੀ ਕੁਦਰਤ ਸਾਚੇ ਵਖਾਈਆ। ਤੀਜਾ ਨੇਤਰ ਇਕ ਅਪਾਰ, ਆਪਣੀ ਜੋਤ ਰੱਖ ਰੁਸ਼ਨਾਈਆ। ਚੌਥਾ ਪਦ ਸੱਚੀ ਸਰਕਾਰ, ਚੌਥੇ ਘਰ ਦਏ ਵਡਿਆਈਆ। ਪੰਚਮ ਮੀਤਾ ਪਰਵਰਦਿਗਾਰ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਛੇਵੇਂ ਛੱਪਰ ਛੰਨ ਵਸਿਆ ਬਾਹਰ, ਸਚਖੰਡ ਦਵਾਰਾ ਇਕ ਸੁਹਾਈਆ। ਸਤਵੇਂ ਸਤਿ ਪੁਰਖ ਨਿਰੰਜਣ ਅਲੱਖ ਅਗੋਚਰ ਅਗੰਮ ਅਪਾਰ, ਅਗੰਮ ਅਗੰਮੜੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਹੱਥ ਨਾ ਆਏ ਮੰਦਰ ਮਸਜਿਦ ਮਠ ਸ਼ਿਵਦਵਾਲਾ ਗੁਰੂਦਵਾਰ, ਗੁਰਮੁਖਾਂ ਅੰਦਰ ਡੇਰਾ ਲਾਈਆ। ਗੁਰਮੁਖਾਂ ਅੰਦਰ ਹਰਿ ਜੂ ਵੜਿਆ, ਦਿਸ ਕਿਸੇ ਨਾ ਆਇੰਦਾ। ਆਪਣੇ ਪੌੜੇ ਆਪੇ ਚੜ੍ਹਿਆ, ਆਪਣਾ ਮਾਰਗ ਆਪ ਵਖਾਇੰਦਾ। ਅਧਵਿਚਕਾਰ ਕਿਸੇ ਨਾ ਅੜਿਆ, ਸੁਖ਼ਮਨ ਟੇਢੀ ਬੰਕ ਬੰਦ ਨਾ ਕੋਇ ਕਰਾਇੰਦਾ। ਈੜਾ ਪਿੰਗਲ ਤ੍ਰਬੈਣੀ ਨੈਣੀ ਕਦੇ ਨਾ ਤਰਿਆ, ਤਾਰਨਹਾਰ ਆਪ ਹੋ ਜਾਇੰਦਾ। ਡੂੰਘੀ ਕੰਦਰ ਕਦੇ ਨਾ ਵੜਿਆ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਸਰੋਵਰ ਕਦੇ ਨਾ ਠਰਿਆ, ਸਾਚੀ ਧਾਰਾ ਆਪ ਵਹਾਇੰਦਾ। ਸਚ ਦਵਾਰੇ ਆਪੇ ਖੜਿਆ, ਸਵਛ ਸਰੂਪੀ ਰੂਪ ਵਟਾਇੰਦਾ। ਨਾ ਕੋਈ ਸੀਸ ਨਾ ਕੋਈ ਧੜਿਆ, ਚੋਟੀ ਜੜ ਨਾ ਕੋਇ ਬਣਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਗੁਰੂਆਂ ਪੀਰਾਂ ਅਵਤਾਰਾਂ ਸਾਧਾਂ ਸੰਤਾਂ ਆਪ ਪੜ੍ਹਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਮੜੀ ਗੌਰ ਨਾ ਕੋਇ ਦਬਾਇੰਦਾ। ਅੱਗੇ ਹੋ ਕਿਸੇ ਨਾ ਫੜਿਆ, ਸ਼ਾਹ ਪਾਤਸ਼ਾਹ ਹੱਥ ਕੋਇ ਨਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਕਰਨੇਹਾਰ। ਕਲਜੁਗ ਅੰਤਮ ਮਾਰਗ ਦੱਸੇ ਇਕ ਸੁਖ਼ੱਲੜਾ, ਚਾਰ ਵਰਨਾਂ ਸਚ ਪਿਆਰ। ਸ਼ਬਦ ਅਨਾਦਿ ਫੜਾਏ ਪੱਲੜਾ, ਬ੍ਰਹਮਾ ਦਏ ਆਧਾਰ। ਆਪਣੀ ਜੋਤੀ ਆਪੇ ਰਲੜਾ, ਜੋਤ ਜਗਾਏ ਅਗੰਮ ਅਪਾਰ। ਗੁਰਸਿਖਾਂ ਦਰ ਦਵਾਰੇ ਆਪੇ ਖਲੜਾ, ਆਪੇ ਬਣਿਆ ਰਹੇ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਾਤਾ ਪੁਰਖ ਬਿਧਾਤਾ, ਏਕਾ ਗਾਏ ਆਪਣੀ ਗਾਥਾ, ਏਕਾ ਸੁਣਾਏ ਸਾਚੀ ਵਾਰ। ਸਾਚੀ ਵਾਰ ਹਰਿ ਕਾ ਨਾਉਂ, ਆਦਿ ਜੁਗਾਦਿ ਸੁਣਾਇਆ। ਹਰਿ ਭਗਤ ਉਠਾਏ ਫੜ ਫੜ ਬਾਂਹੋਂ, ਜਿਉਂ ਬਾਲਕ ਪਿਤਾ ਮਾਇਆ। ਸਿਰ ਰੱਖੇ ਠੰਡੀ ਛਾਉਂ, ਸਤਿਗੁਰ ਪੂਰਾ ਆਪਣਾ ਨਾਉਂ ਧਰਾਇਆ। ਫੜ ਫੜ ਹੰਸ ਬਣਾਏ ਕਾਉਂ, ਜੋ ਜਨ ਸਰਨਾਈ ਆਇਆ। ਨਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਾਚਾ ਤਾਰਿਆ, ਗੁਰ ਸਤਿਗੁਰ ਹੋ ਮਿਹਰਵਾਨ। ਕੋਟਨ ਕੋਟ ਜਨਮ ਦਾ ਪਾਪ ਨਿਵਾਰਿਆ, ਕਰ ਕਿਰਪਾ ਸ੍ਰੀ ਭਗਵਾਨ। ਮਾਣਸ ਜਨਮ ਪੈਜ ਸੁਆਰਿਆ, ਆਤਮ ਅੰਤਰ ਏਕਾ ਦੇਵੇ ਬ੍ਰਹਮ ਗਿਆਨ। ਡੁੱਬਦਾ ਪੱਥਰ ਆਪੇ ਤਾਰਿਆ, ਪਾਹਨ ਲੇਖਾ ਜਾਣੇ ਜਾਣੀ ਜਾਣ। ਰਾਏ ਧਰਮ ਨਾ ਕਰੇ ਖ਼ੁਵਾਰਿਆ, ਚਿਤਰ ਗੁਪਤ ਲੇਖਾ ਮੰਗੇ ਨਾ ਆਣ। ਲਾੜੀ ਮੌਤ ਨਾ ਕਰੇ ਸ਼ੰਗਾਰਿਆ, ਜਿਸ ਜਨ ਉਪਰ ਹੋਇਆ ਆਪ ਮਿਹਰਵਾਨ। ਵੇਲੇ ਅੰਤ ਸ੍ਰੀ ਭਗਵੰਤ ਗੁਰਸਿਖ ਬਠਾਏ ਸਚ ਬਬਾਣਿਆ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਕੱਢੇ ਬਾਹਰ। ਇਕ ਵਖਾਏ ਸਚ ਦਵਾਰਿਆ, ਸਚਖੰਡ ਸੱਚਾ ਮਕਾਨ। ਅਬਿਨਾਸ਼ੀ ਕਰਤਾ ਡੇਰਾ ਲਾ ਰਿਹਾ, ਜੋਤੀ ਨੂਰ ਨੂਰ ਮਹਾਨ। ਸਤਿ ਸਤਿਵਾਦੀ ਸਾਚਾ ਸੀਸ ਤਾਜ ਸੁਹਾ ਰਿਹਾ, ਪੰਚਮ ਪੰਚਮ ਪੰਚਮ ਪੰਚ ਕਰ ਪਰਧਾਨ। ਸਤਿ ਸਤਿਵਾਦੀ ਸਤਿ ਨਿਸ਼ਾਨਾ ਇਕ ਚੜ੍ਹਾ ਰਿਹਾ, ਆਦਿ ਜੁਗਾਦਿ ਰੱਖੇ ਏਕਾ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਹਰੀ ਹਰਿ ਆਪੇ ਲਏ ਪਛਾਣ।
