੨੭ ਕੱਤਕ ੨੦੧੭ ਬਿਕ੍ਰਮੀ ਮੱਖਣ ਸਿੰਘ ਦੇ ਘਰ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਹਰਿ ਕਿਰਪਾ ਗੁਰ ਜਾਣਦਾ, ਗੁਰ ਕਿਰਪਾ ਭਗਤਨ ਦਾਨ। ਹਰਿ ਕਿਰਪਾ ਗੁਰ ਪਛਾਣਦਾ, ਗੁਰ ਕਿਰਪਾ ਸੰਤਨ ਮਾਨ। ਹਰਿ ਕਿਰਪਾ ਗੁਰ ਵਖਾਣਦਾ, ਗੁਰ ਕਿਰਪਾ ਗੁਰਮੁਖ ਆਤਮ ਬ੍ਰਹਮ ਗਿਆਨ। ਹਰਿ ਕਿਰਪਾ ਗੁਰ ਵੇਖ ਵਖਾਣਦਾ, ਗੁਰ ਕਿਰਪਾ ਗੁਰਮੁਖਾਂ ਦੇਵੇ ਸਾਚਾ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਭਗਵਾਨ। ਹਰਿ ਕਿਰਪਾ ਗੁਰ ਗੁਰ ਰੰਗ, ਗੁਰ ਗੁਰ ਰੰਗ ਭਗਤ ਚੜ੍ਹਾਈਆ। ਹਰਿ ਕਿਰਪਾ ਗੁਰ ਗੁਰ ਮੰਗ, ਗੁਰ ਗੁਰ ਮੰਗ ਸੰਤ ਦਰਸਾਈਆ। ਹਰਿ ਕਿਰਪਾ ਗੁਰ ਗੁਰ ਸੰਗ, ਗੁਰਮੁਖਾਂ ਗੁਰ ਗੁਰ ਲਏ ਮਿਲਾਈਆ। ਹਰਿ ਕਿਰਪਾ ਗੁਰ ਗੁਰ ਮਰਦੰਗ, ਗੁਰ ਮਰਦੰਗ ਗੁਰ ਗੁਰਮੁਖ ਸ਼ਬਦ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ ਅਖਵਾਈਆ। ਹਰਿ ਕਿਰਪਾ ਗੁਰ ਭੰਡਾਰਾ, ਗੁਰ ਭੰਡਾਰਾ ਭਗਤ ਵਡਿਆਈਆ। ਹਰਿ ਕਿਰਪਾ ਗੁਰ ਵਰਤਾਰਾ, ਸੰਤਨ ਝੋਲੀ ਆਪ ਭਰਾਈਆ। ਹਰਿ ਕਿਰਪਾ ਗੁਰ ਵਣਜਾਰਾ, ਗੁਰਮੁਖ ਸਾਚੇ ਵਣਜ ਵਖਾਈਆ। ਹਰਿ ਕਿਰਪਾ ਗੁਰ ਅਧਾਰਾ, ਗੁਰਮੁਖਾਂ ਮਾਣ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿ ਸੱਚਾ ਸ਼ਹਿਨਸ਼ਾਹੀਆ। ਗੁਰ ਕਿਰਪਾ ਗੁਰ ਜਵਾਨ, ਹਰਿ ਆਪਣੀ ਖੇਲ ਖਿਲਾਇੰਦਾ। ਹਰਿ ਕਿਰਪਾ ਗੁਰ ਮਿਹਰਵਾਨ, ਗੁਰ ਭਗਤਨ ਵੇਖ ਵਖਾਇੰਦਾ। ਹਰਿ ਕਿਰਪਾ ਗੁਰ ਸਤਿ ਨਿਸ਼ਾਨ, ਗੁਰ ਸੰਤਨ ਹੱਥ ਫੜਾਇੰਦਾ। ਹਰਿ ਕਿਰਪਾ ਗੁਰ ਜਾਣੀ ਜਾਣ, ਗੁਰ ਗੁਰਮੁਖਾਂ ਜਾਣ ਪਛਾਣ ਆਪ ਕਰਾਇੰਦਾ। ਹਰਿ ਕਿਰਪਾ ਗੁਰ ਇਕ ਧਿਆਨ, ਗੁਰਮੁਖਾਂ ਗੁਰ ਇਕ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਸਚ ਦਵਾਰਾ ਸੋਭਾ ਪਾਇੰਦਾ। ਹਰਿ ਕਿਰਪਾ ਗੁਰ ਪਰਗਟਾਇਆ, ਸਤਿ ਪੁਰਖ ਅਗੰਮ ਅਪਾਰ। ਹਰਿ ਕਿਰਪਾ ਗੁਰ ਜਾਇਆ, ਮਾਤ ਪਿਤ ਸੁਤ ਦੁਲਾਰ। ਹਰਿ ਕਿਰਪਾ ਗੁਰ ਦਰਸ ਦਖਾਇਆ, ਕਰੇ ਖੇਲ ਅਪਰ ਅਪਾਰ। ਹਰਿ ਕਿਰਪਾ ਗੁਰ ਮਾਰਗ ਲਾਇਆ, ਨਿਰਗੁਣ ਨਿਰਗੁਣ ਦਏ ਅਧਾਰ। ਹਰਿ ਕਿਰਪਾ ਗੁਰ ਰਾਗ ਸੁਣਾਇਆ, ਸ਼ਬਦ ਅਨਾਦਿ ਬੋਲ ਜੈਕਾਰ। ਹਰਿ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਦਰਸਾਇਆ। ਹਰਿ ਕਿਰਪਾ ਗੁਰ ਵੇਸ ਧਰ, ਰੂਪ ਅਨੂਪ ਆਪ ਪਰਗਟਾਇੰਦਾ। ਹਰਿ ਕਿਰਪਾ ਗੁਰ ਖੇਲ ਕਰ, ਘਰ ਸਾਚੇ ਖੇਲ ਖਿਲਾਇੰਦਾ। ਹਰਿ ਕਿਰਪਾ ਗੁਰ ਮੇਲ ਦਰ, ਦਰ ਦਰ ਆਪ ਸੁਹਾਇੰਦਾ। ਹਰਿ ਕਿਰਪਾ ਗੁਰ ਨਿਰਭੌ ਹੋਏ ਨਾ ਰੱਖੇ ਕੋਇ ਡਰ, ਭੈ ਸਿਰ ਨਾ ਕੋਈ ਵਖਾਇੰਦਾ। ਹਰਿ ਕਿਰਪਾ ਗੁਰ ਨਾ ਜਨਮੇ ਨਾ ਜਾਏ ਮਰ, ਜੂਨ ਅਜੂਨੀ ਨਾ ਕੋਈ ਵਖਾਇੰਦਾ। ਹਰਿ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਖੇਲ ਖਿਲਾਇੰਦਾ। ਹਰਿ ਕਿਰਪਾ ਗੁਰ ਸ਼ਾਹ ਸੁਲਤਾਨਾ, ਸਾਚੇ ਤਖ਼ਤ ਸੁਹਾਈਆ। ਹਰਿ ਕਿਰਪਾ ਗੁਰ ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਰਖਾਈਆ। ਹਰਿ ਕਿਰਪਾ ਗੁਰ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਹਰਿ ਕਿਰਪਾ ਗੁਰ ਮਰਦ ਮਰਦਾਨਾ, ਪੁਰਖ ਨਾਰ ਨਾ ਕੋਈ ਦਿਸਾਈਆ। ਹਰਿ ਕਿਰਪਾ ਗੁਰ ਇਕ ਗਿਆਨਾ, ਨਿਸ਼ਅੱਖਰ ਕਰੇ ਪੜ੍ਹਾਈਆ। ਹਰਿ ਕਿਰਪਾ ਗੁਰ ਵਸੇ ਸਚ ਮਕਾਨਾ, ਸਚਖੰਡ ਦਵਾਰ ਵੱਜੇ ਵਧਾਈਆ। ਹਰਿ ਕਿਰਪਾ ਗੁਰ ਵੇਖੇ ਮਾਰ ਧਿਆਨਾ, ਥਿਰ ਘਰ ਸਾਚੇ ਸੋਭਾ ਪਾਈਆ। ਹਰਿ ਕਿਰਪਾ ਗੁਰ ਗਾਏ ਤਰਾਨਾ, ਆਪਣੀ ਤਾਰ ਸਤਾਰ ਆਪ ਹਿਲਾਈਆ। ਹਰਿ ਕਿਰਪਾ ਗੁਰ ਹਰਿ ਮੰਤਰ ਜਾਣਾ, ਆਪਣੀ ਗਤ ਮਿਤ ਆਪੇ ਵੇਖ ਵਖਾਈਆ। ਹਰਿ ਕਿਰਪਾ ਗੁਰ ਵਰਤੇ ਭਾਣਾ, ਗੁਰ ਭਾਣਾ ਵਡ ਵਡਿਆਈਆ। ਹਰਿ ਕਿਰਪਾ ਗੁਰ ਖੇਲੇ ਖੇਲ ਆਵਣ ਜਾਣਾ, ਰੂਪ ਅਨੂਪਾ ਆਪ ਦਰਸਾਈਆ। ਹਰਿ ਕਿਰਪਾ ਗੁਰ ਪਾਏ ਮਾਣਾ, ਦਰ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਵੱਡਾ ਬੇਪਰਵਾਹੀਆ। ਹਰਿ ਕਿਰਪਾ ਗੁਰ ਸ਼ਾਹੋ ਭੂਪ, ਭੂਪਤ ਭੂਪ ਇਕ ਅਖਵਾਇੰਦਾ। ਹਰਿ ਕਿਰਪਾ ਗੁਰ ਸਤਿ ਸਰੂਪ, ਰੂਪ ਰੇਖ ਨਾ ਕੋਈ ਜਣਾਇੰਦਾ। ਹਰਿ ਕਿਰਪਾ ਗੁਰ ਮਹਿਮਾ ਅਨੂਪ, ਵੇਦ ਕਤੇਬ ਨਾ ਵੇਖ ਵਖਾਇੰਦਾ। ਹਰਿ ਕਿਰਪਾ ਗੁਰ ਵਸੇ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਹਰਿ ਕਿਰਪਾ ਗੁਰ ਏਕਾ ਰੂਪ, ਤੰਦਨ ਤੰਦ ਵਖਾਇੰਦਾ। ਹਰਿ ਕਿਰਪਾ ਗੁਰ ਨਾ ਬਣਾਏ ਕੋਈ ਕਲਬੂਤ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕਾ ਹਰਿ, ਏਕਾ ਦਰ ਸੁਹਾਇੰਦਾ। ਹਰਿ ਕਿਰਪਾ ਗੁਰ ਜੋਧਾ ਸੂਰਬੀਰ ਬਲਕਾਰ, ਇਕ ਇਕੱਲਾ ਖੇਲ ਖਿਲਾਇੰਦਾ। ਹਰਿ ਕਿਰਪਾ ਗੁਰ ਬੋਲ ਜੈਕਾਰ, ਆਪਣਾ ਨਾਅਰਾ ਆਪੇ ਲਾਇੰਦਾ। ਹਰਿ ਕਿਰਪਾ ਗੁਰ ਸ਼ੰਗਾਰ, ਆਪ ਆਪਣੀ ਸੇਜ ਸੁਹਾਇੰਦਾ। ਹਰਿ ਕਿਰਪਾ ਗੁਰ ਕਰ ਪਿਆਰ, ਆਪ ਆਪਣਾ ਅੰਗ ਲਗਾਇੰਦਾ। ਹਰਿ ਕਿਰਪਾ ਗੁਰ ਬਖ਼ਸ਼ੇ ਧਾਰ, ਧਾਰ ਵਿਚੋਂ ਆਪ ਪਰਗਟਾਇੰਦਾ। ਹਰਿ ਕਿਰਪਾ ਗੁਰ ਅੰਦਰ ਬਾਹਰ, ਗੁਪਤ ਜ਼ਾਹਰ ਖੇਲ ਖਿਲਾਇੰਦਾ। ਹਰਿ ਕਿਰਪਾ ਗੁਰ ਮੀਤ ਮੁਰਾਰ, ਮੀਤ ਮੁਰਾਰਾ ਇਕ ਬਣ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਧਰਾਇੰਦਾ। ਹਰਿ ਕਿਰਪਾ ਗੁਰ ਸਾਚੀ ਟੇਕ, ਏਕਾ ਓਟ ਜਣਾਈਆ। ਹਰਿ ਕਿਰਪਾ ਗੁਰ ਲਿਖੇ ਲੇਖ, ਲੇਖਾ ਲੇਖ ਨਾ ਕੋਈ ਜਣਾਈਆ। ਹਰਿ ਕਿਰਪਾ ਗੁਰ ਆਪਾ ਵੇਖ, ਆਪਣਾ ਰੂਪ ਆਪ ਦਰਸਾਈਆ। ਹਰਿ ਕਿਰਪਾ ਗੁਰ ਧਾਰੇ ਭੇਖ, ਨਿਰਗੁਣ ਸਰਗੁਣ ਰੂਪ ਵਟਾਈਆ। ਹਰਿ ਕਿਰਪਾ ਗੁਰ ਪੰਜ ਤਤ ਕਰੇ ਪਰਵੇਸ਼, ਤ੍ਰੈ ਮਾਇਆ ਅਗਨ ਅੰਗ ਸਮਾਈਆ । ਹਰਿ ਕਿਰਪਾ ਗੁਰ ਬਣੇ ਨਰ ਨਰੇਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਆਪਣਾ ਹੁਕਮ ਸੁਣਾਈਆ। ਹਰਿ ਕਿਰਪਾ ਗੁਰ ਆਪਣੇ ਨੇਤਰ ਆਪੇ ਲਏ ਪੇਖ, ਲੋਚਣ ਆਪਣਾ ਆਪ ਖੁਲ੍ਹਾਈਆ। ਹਰਿ ਕਿਰਪਾ ਗੁਰ ਲੇਖਾ ਜਾਣੇ ਮੁਛ ਦਾੜ੍ਹੀ ਕੇਸ, ਮੂੰਡ ਮੁੰਡਾਏ ਵੇਖੇ ਥਾਉਂ ਥਾਈਆ। ਹਰਿ ਕਿਰਪਾ ਗੁਰ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼, ਗ੍ਰਹਿ ਮੰਦਰ ਡੇਰਾ ਲਾਈਆ। ਹਰਿ ਕਿਰਪਾ ਗੁਰ ਇਕ ਅਦੇਸ, ਗੁਰ ਇਕ ਦੇਹੁ ਬੁਝਾਈਆ। ਹਰਿ ਕਿਰਪਾ ਗੁਰ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਹਰਿ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਹਰਿ ਕਿਰਪਾ ਗੁਰ ਕਰਤਾਰਾ, ਗੁਰ ਗੁਰ ਆਪਣਾ ਰੂਪ ਵਟਾਇੰਦਾ। ਹਰਿ ਕਿਰਪਾ ਗੁਰ ਖੇਲ ਅਗੰਮ ਅਪਾਰਾ, ਲੇਖਾ ਲੇਖ ਨਾ ਕੋਈ ਵਖਾਇੰਦਾ। ਹਰਿ ਕਿਰਪਾ ਗੁਰ ਸ਼ਬਦੀ ਧਾਰਾ, ਸ਼ਬਦ ਸ਼ਬਦ ਵਿਚ ਸਮਾਇੰਦਾ। ਹਰਿ ਕਿਰਪਾ ਗੁਰ ਠਾਂਡਾ ਦਰਬਾਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਹਰਿ ਕਿਰਪਾ ਗੁਰ ਅਵਤਾਰਾ, ਨਿਤ ਨਵਿਤ ਲੋਕਮਾਤ ਵੇਖ ਵਖਾਇੰਦਾ। ਹਰਿ ਕਿਰਪਾ ਗੁਰ ਮੀਤ ਮੁਰਾਰਾ, ਹਰਿ ਭਗਤ ਸਾਚੇ ਵੇਖ ਵਖਾਇੰਦਾ। ਹਰਿ ਕਿਰਪਾ ਗੁਰ ਸਾਚਾ ਯਾਰਾ, ਸੰਤਨ ਸਾਚਾ ਸੰਗ ਨਿਭਾਇੰਦਾ। ਹਰਿ ਕਿਰਪਾ ਗੁਰ ਗੁਰਮੁਖ ਵੇਖੇ ਸੁਤ ਦੁਲਾਰਾ, ਪੂਤ ਸਪੂਤਾ ਗਲੇ ਲਗਾਇੰਦਾ । ਹਰਿ ਕਿਰਪਾ ਗੁਰ ਕਰੇ ਖੇਲ ਵਿਚ ਸੰਸਾਰਾ, ਸੰਸਾਰ ਸਾਗਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹਰਿ ਏਕਾ ਗੁਰ, ਏਕਾ ਲੇਖਾ ਜਾਣੇ ਧੁਰ, ਧੁਰ ਲੇਖਾ ਆਪਣੇ ਹੱਥ ਰਖਾਇੰਦਾ। ਹਰਿ ਕਿਰਪਾ ਗੁਰ ਉਠਿਆ, ਸਤਿਗੁਰ ਸੱਚਾ ਹੋ ਮਿਹਰਵਾਨ। ਜਨ ਭਗਤਾਂ ਉਪਰ ਆਪੇ ਤੁਠਿਆ, ਗੁਰ ਗੁਰ ਰੂਪ ਸ੍ਰੀ ਭਗਵਾਨ। ਦੇਵੇ ਨਾਮ ਭੰਡਾਰ ਅਤੁਟਿਆ, ਨਿਖੁਟ ਨਾ ਜਾਏ ਵਿਚ ਜਹਾਨ। ਅੰਮ੍ਰਿਤ ਆਤਮ ਦੇਵੇ ਘੁੱਟਿਆ, ਅੰਮ੍ਰਿਤ ਆਤਮ ਪੀਣ ਖਾਣ। ਤਨ ਲਗਾਏ ਸ਼ਬਦ ਚੋਟਿਆ, ਨਾਦ ਸੁਣਾਏ ਸੱਚੀ ਧੁਨਕਾਨ। ਕਾਇਆ ਰਖਾਏ ਕਿਲਾ ਕੋਟਿਆ, ਘਰ ਮੰਦਰ ਹਰਿ ਬੈਠਾ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸ੍ਰੀ ਭਗਵਾਨ। ਹਰਿ ਕਿਰਪਾ ਗੁਰ ਦਇਆ ਕਰ, ਦੀਨ ਦਿਆਲ ਖੇਲ ਖਿਲਾਇੰਦਾ। ਹਰਿ ਕਿਰਪਾ ਗੁਰ ਗੁਰਮੁਖ ਸਾਚੇ ਲਏ ਵਰ, ਆਪ ਆਪਣਾ ਮੇਲ ਮਿਲਾਇੰਦਾ। ਹਰਿ ਕਿਰਪਾ ਗੁਰ ਗੁਰਮੁਖ ਸੱਜਣ ਲਏ ਫੜ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਹਰਿ ਕਿਰਪਾ ਹਰਿ ਸੰਤਨ ਵਖਾਏ ਇਕਾ ਘਰ, ਘਰ ਘਰ ਵਿਚ ਜੋਤ ਜਗਾਇੰਦਾ। ਹਰਿ ਕਿਰਪਾ ਗੁਰ ਭਗਤਨ ਅੰਦਰ ਜਾਏ ਵੜ, ਆਤਮ ਸੇਜਾ ਸੋਭਾ ਪਾਇੰਦਾ। ਹਰਿ ਕਿਰਪਾ ਗੁਰ ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਖੇਲ ਖਿਲਾਇੰਦਾ। ਹਰਿ ਕਿਰਪਾ ਗੁਰ ਲੱਖ ਚੁਰਾਸੀ ਘਾੜਨ ਘੜ, ਘਟ ਘਟ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਗੁਰ ਆਪਣਾ ਨਾਉਂ ਧਰਾਇੰਦਾ। ਹਰਿ ਕਾ ਨਾਉਂ ਗੁਰ ਗੁਰ ਧਾਰ, ਵੇਦ ਕਤੇਬ ਕਥਨ ਨਾ ਜਾਈਆ। ਗੁਰ ਗੁਰ ਖੜੇ ਦਰ ਦਵਾਰ, ਹਰਿ ਹਰਿ ਲੇਖਾ ਰਿਹਾ ਪਾਈਆ। ਹਰਿ ਹਰਿ ਸੱਚਾ ਦੇਵਣਹਾਰ, ਗੁਰ ਗੁਰ ਢਹਿ ਪਏ ਸਰਨਾਈਆ। ਗੁਰ ਗੁਰ ਵੇਖੇ ਇਕ ਵਰਤਾਰ, ਹਰਿ ਸੱਚਾ ਸ਼ਹਿਨਸ਼ਾਹੀਆ। ਬਣੇ ਹਰਿ ਸੱਚੀ ਸਰਕਾਰ, ਗੁਰ ਗੁਰ ਦਰ ਦਰਬਾਨ ਬਹਾਈਆ। ਗੁਰ ਗੁਰ ਮੰਗੇ ਏਕਾ ਦਾਨ, ਹਰਿ ਹਰਿ ਅੱਗੇ ਝੋਲੀ ਡਾਹੀਆ। ਹਰਿ ਹਰਿ ਸੂਰਾ ਸੂਰਬੀਰ ਬਲੀ ਬਲਵਾਨ, ਗੁਰ ਗੁਰ ਏਕਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਵਡ ਵਡਿਆਈਆ। ਹਰਿ ਦਾਤਾ ਗੁਰ ਭਿਖਾਰੀ, ਏਕਾ ਮਹੱਲ ਸੁਹਾਇਆ। ਹਰਿ ਵਣਜ ਗੁਰ ਵਪਾਰੀ, ਵਾਹ ਵਾਹ ਏਕਾ ਵਣਜ ਕਰਾਈਆ। ਹਰਿ ਨਾਉਂ ਗੁਰ ਧਾਰੀ, ਵਾਹ ਵਾਹ ਇਕ ਅਧਾਰ ਰਖਾਇਆ। ਹਰਿ ਘਰ ਗੁਰ ਸਚ ਦਵਾਰੀ, ਵਾਹ ਵਾਹ ਚਾਕਰ ਸੇਵ ਕਮਾਇਆ। ਹਰਿ ਕੰਤ ਗੁਰ ਏਕਾ ਨਾਰੀ, ਵਾਹ ਵਾਹ ਨਾਰੀ ਕੰਤ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹਰਿ, ਦੂਸਰ ਅਵਰ ਨਾ ਕੋਈ ਜਣਾਇਆ। ਹਰਿ ਕਿਰਪਾ ਗੁਰ ਭੇਟਿਆ, ਭਗਤਨ ਭਗਵਨ ਮੇਲਾ ਦੋ ਜਹਾਨ। ਹਰਿ ਕਿਰਪਾ ਗੁਰ ਮਿਲਿਆ ਖੇਵਟ ਖੇਟਿਆ, ਹਰਿ ਸੰਤਨ ਬੇੜਾ ਚਲਾਏ ਆਣ। ਹਰਿ ਕਿਰਪਾ ਗੁਰ ਨਾਤਾ ਬੰਧਾਏ ਮਾਤ ਪਿਤ ਬੇਟੀ ਬੇਟਿਆ, ਗੁਰਮੁਖ ਸਾਚੇ ਸੁਰਤ ਸੰਭਾਲ। ਹਰਿ ਕਿਰਪਾ ਗੁਰ ਗੁਰਸਿਖ ਆਪਣੇ ਸ਼ਬਦ ਲਪੇਟਿਆ, ਨਾਮ ਅਗੰਮਾਂ ਫੜ ਰੁਮਾਲ। ਹਰਿ ਕਿਰਪਾ ਗੁਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਣਹਾਰਾ ਸਾਚਾ ਲੇਖਿਆ, ਜੁਗਾ ਜੁਗੰਤਰ ਬਣ ਦਲਾਲ। ਹਰਿ ਕਿਰਪਾ ਗੁਰ ਏਕ, ਗੁਰ ਕਿਰਪਾ ਹਰਿ ਪਛਾਣ। ਗੁਰ ਕਿਰਪਾ ਹਰਿ ਟੇਕ, ਲੇਖਾ ਚੁੱਕੇ ਦੋ ਜਹਾਨ। ਆਦਿ ਜੁਗਾਦਿ ਰਿਹਾ ਵੇਖ, ਵਡ ਦਾਤਾ ਹਰਿ ਮਿਰਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਗੁਰ ਰੂਪ ਕਰ ਪਰਧਾਨ। ਹਰਿ ਹਰਿ ਗੁਰ ਗੁਰ ਏਕਾ ਰੰਗ, ਆਦਿ ਜੁਗਾਦਿ ਸਮਾਇਆ। ਕਰੇ ਖੇਲ ਸੂਰਾ ਸਰਬੰਗ, ਅਨਰੰਗ ਰੂਪ ਪਰਗਟਾਇਆ। ਇਕ ਇਕੱਲਾ ਫੜ ਮਰਦੰਗ, ਸਚ ਦਵਾਰੇ ਆਪ ਵਜਾਇਆ। ਆਪੇ ਜਾਣੇ ਆਪਣਾ ਅਨੰਦ, ਅਨੰਦ ਮੰਗਲ ਨਾ ਕਿਸੇ ਗਾਇਆ। ਆਪ ਮੁਕਾਏ ਆਪਣਾ ਪੰਧ, ਪਾਂਧੀ ਰਾਹੀ ਸੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਜੁਗਾ ਜੁਗੰਤਰ ਵੇਸ ਧਰਾਇਆ। ਜੁਗਾ ਜੁਗੰਤਰ ਸਾਚੀ ਧਾਰ, ਗੁਰ ਗੁਰ ਰੂਪ ਮਾਤ ਪਰਗਟਾਈਆ। ਆਪਣੀ ਕਲ ਵਰਤੇ ਕਰਤਾਰ, ਕਲ ਵਿਚ ਆਪਣਾ ਆਪ ਬੰਦ ਰਖਾਈਆ। ਨੌਂ ਨੌਂ ਚਾਰ ਕਰਿਆ ਖੇਲ ਅਪਾਰ, ਜੁਗ ਚੌਕੜੀ ਗੇੜਾ ਰਿਹਾ ਦੁਵਾਈਆ। ਪੰਜ ਤਤ ਤਤ ਬੋਲ ਜੈਕਾਰ, ਰੱਤੀ ਰੱਤ ਲੇਖੇ ਲਾਈਆ। ਸਮਰਥ ਪੁਰਖ ਖੇਲ ਅਪਾਰ, ਮਹਿਮਾ ਅਕਥ ਆਪ ਸੁਣਾਈਆ। ਰਥ ਚਲਾਏ ਸਰਬ ਸੰਸਾਰ, ਰਥ ਰਥਵਾਹੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚਾ ਹਰਿ, ਗੁਰ ਗੁਰ ਏਕਾ ਰੂਪ ਦਰਸਾਈਆ। ਏਕਾ ਰੂਪ ਗੁਰ ਗੁਰ ਦਰਸ, ਦਰਸ ਦਰਸੀ ਆਪ ਕਰਾਇੰਦਾ। ਜਨ ਭਗਤਾਂ ਉਪਰ ਕਰੇ ਤਰਸ, ਸੰਤ ਸਾਜਣ ਵੇਖ ਵਖਾਇੰਦਾ। ਗੁਰਮੁਖਾਂ ਮੇਟੇ ਜਗਤ ਹਰਸ, ਗੁਰਸਿਖਾਂ ਤ੍ਰਿਸਨਾ ਮੂਲ ਮੁਕਾਇੰਦਾ। ਅੰਮ੍ਰਿਤ ਮੇਘ ਅੰਮਿਉਂ ਰਸ ਦੇਵੇ ਬਰਸ, ਸਾਂਤਕ ਸਤਿ ਸਤਿ ਕਰਾਇੰਦਾ। ਲੇਖਾ ਜਾਣੇ ਅਰਸ਼ ਕੁਰਸ਼, ਫ਼ਰਸ਼ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਆਪਣਾ ਨਾਉਂ ਧਰਾਇੰਦਾ। ਆਦਿ ਜੁਗਾਦੀ ਹਰਿ ਕਰਤਾਰਾ, ਏਕਾ ਦੂਆ ਖੇਲ ਖਿਲਾਇੰਦਾ। ਤ੍ਰੈ ਤ੍ਰੈ ਲੋਆਂ ਕਰ ਪਸਾਰਾ, ਚਾਰੇ ਜੁਗ ਵੰਡ ਵੰਡਾਇੰਦਾ। ਚਾਰੇ ਖਾਣੀ ਬਾਣੀ ਬੋਲ ਜੈਕਾਰਾ, ਚਾਰੇ ਵੇਦਾਂ ਵੇਖ ਵਖਾਇੰਦਾ। ਚਾਰ ਵਰਨ ਕਰ ਉਜਿਆਰਾ, ਚਾਰ ਕੁੰਟ ਖੇਲ ਖਿਲਾਇੰਦਾ। ਚਾਰ ਯਾਰੀ ਕਰ ਪਸਾਰਾ, ਏਕਾ ਚੌਕੜ ਬੰਧਨ ਪਾਇੰਦਾ। ਆਪੇ ਵਸੇ ਸਭ ਤੋਂ ਨਿਆਰਾ, ਨਰ ਹਰਿ ਆਪਣਾ ਨਾਉਂ ਧਰਾਇੰਦਾ। ਜੁਗਾ ਜੁਗੰਤਰ ਆਪਣਾ ਨਾਉਂ ਕਰ ਉਜਿਆਰਾ, ਗੁਰੂਆਂ ਪੀਰਾਂ ਏਕਾ ਸਬਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹਰਿ ਆਪੇ ਗੁਰ, ਆਪੇ ਤਾਲ ਆਪੇ ਸੁਰ, ਆਪੇ ਸ਼ਬਦ ਆਪੇ ਸੁਰਤ ਜਾਏ ਜੁੜ, ਆਪੇ ਲੱਗੀ ਤੋੜ ਨਿਭਾਇੰਦਾ। ਆਪੇ ਗੁਰ ਆਪੇ ਅਵਤਾਰਾ, ਆਪੇ ਆਪਣਾ ਰੂਪ ਪਰਗਟਾਇੰਦਾ। ਆਪੇ ਸ਼ਾਹ ਆਪੇ ਸਿਕਦਾਰਾ, ਸ਼ਾਹ ਸੁਲਤਾਨ ਆਪਣਾ ਨਾਉਂ ਧਰਾਇੰਦਾ। ਆਪੇ ਹੁਕਮ ਆਪ ਵਰਤਾਰਾ, ਹੁਕਮੀ ਹੁਕਮ ਆਪ ਫਿਰਾਇੰਦਾ। ਆਪੇ ਜਗਤ ਜੁਗ ਬਣੇ ਅਖਾੜਾ, ਆਪੇ ਤ੍ਰਲੋਕੀ ਨਾਚ ਨਚਾਇੰਦਾ। ਆਪੇ ਚੌਦਾਂ ਲੋਕਾਂ ਦਏ ਸਹਾਰਾ, ਆਪੇ ਚੌਦਾਂ ਤਬਕਾਂ ਫੋਲ ਫੁਲਾਇੰਦਾ। ਆਪੇ ਲੱਖ ਚੁਰਾਸੀ ਕਰ ਪਸਾਰਾ, ਆਪੇ ਘਟ ਘਟ ਜੋਤ ਜਗਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰ ਸੇਵਾਦਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਆਪੇ ਕਰੋੜ ਤੇਤੀਸਾ ਦਏ ਆਧਾਰਾ, ਇੰਦ ਇੰਦਰਾਸਣ ਆਪ ਟਿਕਾਇੰਦਾ। ਆਪੇ ਕਰੇ ਖੇਲ ਵਿਚ ਸੰਸਾਰਾ, ਕੁਦਰਤ ਕਾਦਰ ਵੇਖ ਵਖਾਇੰਦਾ। ਆਪੇ ਸਤਿਜੁਗ ਤ੍ਰੇਤਾ ਦਵਾਪਰ ਕਰੇ ਖੇਲ ਅਪਰ ਅਪਾਰਾ, ਅਨਕ ਗੁਣ ਆਪਣੇ ਆਪ ਜਣਾਇੰਦਾ। ਆਪੇ ਰਾਮ ਬਣ ਅਵਤਾਰਾ, ਆਪੇ ਰਾਵਣ ਗੜ੍ਹ ਤੁੜਾਇੰਦਾ। ਆਪੇ ਕਾਹਨਾ ਕੰਸਾ ਮਿਲ ਸਖ਼ੀਆਂ ਗਾਏ ਮੰਗਲਾਚਾਰਾ, ਮੰਗਲ ਰਾਸ ਆਪ ਰਚਾਇੰਦਾ। ਆਪੇ ਈਸਾ ਮੂਸਾ ਕਾਲਾ ਸੂਸਾ ਤਨ ਸ਼ੰਗਾਰਾ, ਅਲਫ਼ੀ ਏਕਾ ਤਨ ਰੰਗਾਇੰਦਾ। ਆਪੇ ਨਿਰਗੁਣ ਨਿਰਵੈਰ ਬੋਲ ਜੈਕਾਰਾ, ਨਾਮ ਸਤਿ ਨਾਨਕ ਮੰਤਰ ਇਕ ਦ੍ਰਿੜਾਇੰਦਾ। ਆਪੇ ਵਾਹਿਗੁਰੂ ਫ਼ਤਹਿ ਸੁਣਾਏ ਸੁਣਨੇਹਾਰਾ, ਏਕਾ ਡੰਕਾ ਸ਼ਬਦ ਵਜਾਇੰਦਾ। ਆਪੇ ਇਸ਼ਟ ਬਣਿਆ ਰਿਹਾ ਸਰਬ ਸੰਸਾਰਾ, ਗੁਰ ਪੀਰ ਅਵਤਾਰ ਸਰਬ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਗੁਰ ਗੁਰ ਆਪਣਾ ਨਾਉਂ ਵਡਿਆਇੰਦਾ। ਆਪਣਾ ਨਾਉਂ ਗੁਰੂ ਗੁਰ ਗੁਰ ਕਰਤਾਰ, ਮਹਿਮਾ ਅਕਥ ਕਥੀ ਨਾ ਜਾਈਆ। ਲੋਕਮਾਤ ਹੋ ਉਜਿਆਰ, ਮਾਣਸ ਮਾਣਸ ਲਏ ਸਮਝਾਈਆ। ਉਚੀ ਕੂਕ ਕਰੇ ਪੁਕਾਰ, ਸਰਗੁਣ ਸਾਚੀ ਸੇਵ ਕਮਾਈਆ। ਨਿਰਗੁਣ ਵਸਿਆ ਧਾਮ ਨਿਆਰ, ਜੀਵਾਂ ਜੰਤਾਂ ਦਏ ਸਮਝਾਈਆ। ਘਟ ਘਟ ਅੰਦਰ ਕਰੇ ਪਿਆਰ, ਜੋ ਜਨ ਆਤਮ ਅੰਤਰ ਇਕ ਲਿਵ ਲਾਈਆ। ਗੁਰ ਕਿਰਪਾ ਹਰਿ ਵੇਖੇ ਗੁਰਮੁਖ ਵਿਰਲਾ ਵੇਖਣਹਾਰ, ਦੂਸਰ ਦਿਸ ਕਿਸੇ ਨਾ ਆਈਆ। ਸਾਚੇ ਭਗਤ ਭਗਵੰਤ ਕਰ ਦੀਦਾਰ, ਸਾਂਤਕ ਸਤਿ ਸਤਿ ਆਪਣੇ ਤਤ ਵਰਤਾਈਆ। ਕਬੀਰ ਜੋਲਾਹਾ ਉਤਰਿਆ ਪਾਰ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤਨ ਏਕਾ ਲੇਖਾ ਦਏ ਸਮਝਾਈਆ। ਹਰਿ ਭਗਤ ਏਕਾ ਦਰ ਮੰਗਦਾ, ਦੂਸਰ ਦਰ ਨਾ ਕੋਇ ਪਰਵਾਨ। ਬਿਨ ਹਰਿ ਨਾਮ ਨਾ ਚੋਲੀ ਰੰਗ ਦਾ, ਅਵਰ ਕਰੇ ਨਾ ਕੋਇ ਪਛਾਣ। ਬਿਨ ਸਚਖੰਡ ਦਵਾਰੇ ਦੂਜਾ ਦਰ ਨਾ ਕੋਇ ਲੰਘਦਾ, ਰੱਖੇ ਸਿਰ ਨਾ ਕਿਸੇ ਦੀ ਆਣ। ਮੇਲਾ ਮੰਗੇ ਸੂਰੇ ਸਰਬੰਗ ਦਾ, ਨਾਤਾ ਤੋੜ ਦੋ ਜਹਾਨ। ਆਪਣਾ ਆਪ ਸਤਿ ਸਰੂਪੀ ਅੰਦਰ ਆਪੇ ਟੰਗਦਾ, ਦੂਸਰ ਦਿਸੇ ਨਾ ਕੋਇ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ੍ਰਿਸ਼ਟ ਸਬਾਈ ਦੇਵੇ ਇਕ ਗਿਆਨ। ਹਰਿ ਕਿਰਪਾ ਗੁਰ ਦੇਵੇ ਗਿਆਨ, ਗੁਰ ਕਿਰਪਾ ਕਹਿਣ ਨਾ ਜਾਈਆ। ਹਰਿ ਕਿਰਪਾ ਭਗਤ ਮਿਲੇ ਭਗਵਾਨ, ਵੇਦ ਸ਼ਾਸਤਰ ਸਿਮਰਤ ਕਰੇ ਨਾ ਕੋਇ ਪੜ੍ਹਾਈਆ। ਚਾਰੇ ਬਾਣੀ ਸਾਚੇ ਭਗਤ ਨਿਉਂ ਨਿਉਂ ਚਰਨ ਸਰਨ ਕਰਨ ਨਿਮਸਕਾਰ, ਬਿਨ ਭਗਤ ਬਾਣੀ ਮਾਤ ਨਾ ਕੋਇ ਪਰਗਟਾਈਆ। ਸਾਚੀ ਬਾਣੀ ਹਰਿ ਕਾ ਨਾਉਂ ਵਿਚ ਸੰਸਾਰ, ਗੁਰਮੁਖ ਆਪਣੀ ਰਸਨਾ ਜਿਹਵਾ ਗਾਈਆ। ਗੁਰ ਗੁਰ ਖੇਲ ਕਰੇ ਅਪਾਰ, ਗੁਰਮੁਖ ਸਾਚੇ ਲਏ ਜਗਾਈਆ। ਬਿਨ ਜੋਗ ਅਭਿਆਸ ਫੜ ਫੜ ਬਾਂਹੋਂ ਦੇਵੇ ਤਾਰ, ਗੁਰ ਨਾਨਕ ਸਾਚੀ ਰੀਤ ਚਲਾਈਆ। ਗੁਰ ਗੋਬਿੰਦ ਦੇਵੇ ਇਕ ਦੀਦਾਰ, ਕਲਗੀ ਤੋੜਾ ਸੀਸ ਟਿਕਾਈਆ। ਵਾਹ ਵਾ ਗੁਰੂ ਬੋਲੇ ਜੋ ਇਕ ਜੈਕਾਰ, ਸਚਖੰਡ ਦਵਾਰੇ ਦਏ ਬਹਾਈਆ। ਏਕਾ ਇਸ਼ਟ ਵਖਾਏ ਪੁਰਖ ਅਕਾਲ, ਸਾਚਾ ਭਗਤੀ ਮਾਰਗ ਰਿਹਾ ਵਖਾਈਆ। ਭੈ ਨਾ ਵਖਾਏ ਕੋਇ ਸਿਰ ਕਾਲ, ਮਹਾਂਕਾਲ ਨੇੜ ਨਾ ਆਈਆ। ਜਿਸ ਜਨ ਸਤਿਗੁਰ ਪੂਰਾ ਹੋਏ ਆਪ ਮਿਹਰਵਾਨ, ਦਰ ਘਰ ਸਾਚੇ ਲਏ ਬਹਾਈਆ। ਹਰਿ ਹਰਿ ਰੂਪ ਨਜ਼ਰੀ ਆਏ ਇਕ ਭਗਵਾਨ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਗੁਰ ਏਕਾ ਭੇਵ ਖੁਲ੍ਹਾਈਆ। ਹਰਿ ਗੁਰ ਭੇਵ ਖੁਲ੍ਹਾਇੰਦਾ, ਗੁਰ ਹਰਿ ਏਕਾ ਪਿਆਰ। ਹਰਿ ਗੁਰ ਸੇਵ ਕਮਾਇੰਦਾ, ਗੁਰ ਹਰਿ ਏਕਾ ਧਾਰ। ਹਰਿ ਗੁਰ ਜੋਤ ਜਗਾਇੰਦਾ, ਗੁਰ ਹਰਿ ਨੂਰ ਉਜਿਆਰ। ਹਰਿ ਗੁਰ ਚੋਟ ਲਗਾਇੰਦਾ, ਗੁਰ ਹਰਿ ਸ਼ਬਦ ਧੁਨਕਾਰ। ਹਰਿ ਗੁਰ ਲੋਕ ਪਰਲੋਕ ਹੁਕਮ ਚਲਾਇੰਦਾ, ਗੁਰ ਹਰਿ ਵਰਤੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਕਰੇ ਖੇਲ ਸੱਚੀ ਸਰਕਾਰ। ਹਰਿ ਗੁਰ ਸੇਵ ਕਮਾਇੰਦਾ, ਨਿਰਗੁਣ ਸਰਗੁਣ ਹੋ ਉਜਿਆਰ। ਹਰਿ ਗੁਰ ਜੋਗ ਵਖਾਇੰਦਾ, ਨੇਹਕਰਮੀ ਕਰ ਪਿਆਰ। ਹਰਿ ਗੁਰ ਸਲੋਕ ਸੁਣਾਇੰਦਾ, ਸ਼ਬਦ ਅਗੰਮੀ ਇਕ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੰਦਰ ਬੈਠ ਸੱਚੇ ਦਰਬਾਰ। ਹਰਿ ਮੰਦਰ ਦਰ ਸੁਹਾਵਣਾ, ਗ੍ਰਹਿ ਵਸੇ ਹਰਿ ਨਿਰੰਕਾਰਾ। ਕਰੇ ਖੇਲ ਸ੍ਰੀ ਭਗਵਾਨਨਾ, ਜੋਤੀ ਜਾਤਾ ਹੋ ਉਜਿਆਰਾ। ਜੁਗ ਜੁਗ ਝੁਲਾਏ ਆਪਣਾ ਸਤਿ ਨਿਸ਼ਾਨਨਾ, ਲੋਕਮਾਤ ਲੈ ਅਵਤਾਰਾ। ਗੁਰਮੁਖਾਂ ਫੜਾਏ ਏਕਾ ਦਾਮਨਾ, ਛੁੱਟ ਨਾ ਜਾਏ ਵਿਚ ਸੰਸਾਰਾ। ਖੇੜਾ ਵਸਾਏ ਨਗਰ ਗਰਾਮਨਾ, ਕਾਇਆ ਮੰਦਰ ਦਏ ਸਹਾਰਾ। ਦਰਗਹਿ ਸਾਚੀ ਬਣੇ ਜ਼ਾਮਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਆਪਣੀ ਪੂਰੀ ਕਰੇ ਆਪ ਭਾਵਣਾ। ਆਪਣੀ ਭਾਵਨਾ ਭਾਵੀ ਅੰਦਰ ਰੱਖ, ਭਗਤਨ ਦਏ ਜਣਾਈਆ। ਲੱਖ ਚੁਰਾਸੀ ਵਿਚੋਂ ਕਰ ਕਰ ਵੱਖ, ਨਿਸ਼ਅੱਖਰ ਨਾਮ ਕਰੇ ਪੜ੍ਹਾਈਆ। ਸ੍ਰੀ ਭਗਵਾਨ ਏਕਾ ਮਾਰਗ ਦੱਸ, ਨਿਰਵੈਰ ਰੂਪ ਦਰਸਾਈਆ। ਪੁਰਖ ਅਕਾਲਾ ਮੇਲ ਮਿਲਾਵਾ ਹੱਸ ਹੱਸ, ਹਸਰਤ ਜਗਤ ਰਹੇ ਨਾ ਰਾਈਆ। ਭਗਤਾਂ ਅੰਦਰ ਆਪੇ ਜਾਏ ਵਸ, ਰੂਪ ਅਨੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਇਕ ਸਮਝਾਈਆ। ਹਰਿ ਗੁਰ ਗੁਰ ਮਾਰਗ ਲਾਇਆ, ਕਲਜੁਗ ਤੇਰੀ ਅੰਤਮ ਵਾਰ। ਗੁਰ ਗੁਰ ਹਰਿ ਹਰਿ ਰੂਪ ਵਟਾਇਆ, ਹਰਿ ਹਰਿ ਗੁਰ ਗੁਰ ਕਰ ਧਾਰ। ਪੰਜ ਤਤ ਨਾ ਕੋਈ ਰਖਾਇਆ, ਨਿਰਗੁਣ ਜੋਤ ਜੋਤ ਉਜਿਆਰ। ਵਰਨ ਗੋਤ ਨਾ ਕੋਇ ਬਣਾਇਆ, ਰਾਜ ਰਾਜਾਨ ਨਾ ਸ਼ਾਹ ਸੁਲਤਾਲ। ਊਚ ਨੀਚ ਨਾ ਵੰਡ ਵੰਡਾਇਆ, ਚਾਰੇ ਵਰਨ ਨਾ ਕੋਇ ਗਿਆਨ। ਚਾਰੇ ਵੇਦ ਨਾ ਸੀਸ ਝੁਕਾਇਆ, ਅਠਾਰਾਂ ਪਰਾਨਾ ਨਾ ਕਰੇ ਧਿਆਨ। ਗੀਤਾ ਗਿਆਨ ਨਾ ਰਸਨਾ ਗਾਇਆ, ਅੰਜੀਲ ਕੁਰਾਨ ਨਾ ਕਰੇ ਸਲਾਮ। ਖਾਣੀ ਬਾਣੀ ਨਾ ਸੀਸ ਝੁਕਾਇਆ, ਆਪੇ ਹੋਇਆ ਜਾਣੀ ਜਾਣ। ਕਲਜੁਗ ਅੰਤਮ ਵੇਸ ਵਟਾਇਆ, ਨਿਹਕਲੰਕ ਬਲੀ ਬਲਵਾਨ। ਗੁਰਮੁਖ ਸਾਚੇ ਲਏ ਜਗਾਇਆ, ਸੋਇਆ ਰਹੇ ਨਾ ਕੋਇ ਨਾਦਾਨ। ਪੁਰਖ ਅਕਾਲ ਇਕ ਮਿਲਾਇਆ, ਹਰਿ ਜੂ ਹੋਇਆ ਆਪ ਮਿਹਰਵਾਨ। ਚਾਲ ਅਵੱਲੜੀ ਇਕ ਚਲਾਇਆ, ਸਾਚੇ ਭਗਤ ਕਰ ਪਰਵਾਨ। ਜਗਤ ਜੰਜਾਲਾ ਗਲੋਂ ਤੁੜਾਇਆ, ਲੱਖ ਚੁਰਾਸੀ ਚੁੱਕੀ ਕਾਣ। ਪੂਜਾ ਪਾਠ ਅਭਿਆਸ ਨਾ ਕੋਇ ਵਖਾਇਆ, ਗੁਰਮੁਖਾਂ ਘਰ ਘਰ ਦਰਸ ਦੇਵੇ ਆਣ। ਜਿਸ ਜਨ ਏਕਾ ਵਾਰ ਦਰਸਨ ਪਾਇਆ, ਦਰਗਹਿ ਸਾਚੀ ਝੁਲਦਾ ਜਾਏ ਨਿਸ਼ਾਨ। ਵੇਲੇ ਅੰਤ ਸਤਿ ਬਬਾਣ ਲਏ ਬਿਠਾਇਆ, ਪੁਰਖ ਅਬਿਨਾਸ਼ੀ ਆਪਣਾ ਦੇਵੇ ਧੁਰ ਫ਼ਰਮਾਣ। ਗੁਰਸਿਖਾਂ ਬਣ ਕਹਾਰ ਸੇਵ ਕਮਾਇਆ, ਡੋਲੀ ਚੁੱਕੀ ਜਾਏ ਦੋ ਜਹਾਨ। ਦੂਸਰ ਹੱਥ ਨਾ ਡੋਰ ਫੜਾਇਆ, ਤੇਈ ਅਵਤਾਰ ਹੋਣ ਹੈਰਾਨ। ਅਠਾਰਾਂ ਭਗਤ ਰਹੇ ਜਸ ਗਾਇਆ, ਦਸ ਗੁਰੂ ਕਰਨ ਪਰਵਾਨ। ਕਲਜੁਗ ਅੰਤਮ ਗੁਰਮੁਖਾਂ ਲੇਖਾ ਆਪਣੇ ਹੱਥ ਰਖਾਇਆ, ਆਪਣੀ ਪਾਈ ਏਕਾ ਆਣ। ਨਾਨਕ ਗੋਬਿੰਦ ਲਿਖਿਆ ਪੂਰ ਕਰਾਇਆ, ਭੁੱਲ ਨਾ ਜਾਏ ਗੁਣ ਨਿਧਾਨ। ਨਾਰੀ ਪੁਰਸ਼ ਏਕਾ ਥਾਂ ਬਹਾਇਆ, ਵੰਡੇ ਵੰਡ ਸ੍ਰੀ ਭਗਵਾਨ। ਹਰਿਜਨ ਸਾਚੇ ਵਾਰੋ ਵਾਰੀ ਆਪਣੀ ਗੋਦੀ ਲਏ ਬਹਾਇਆ, ਹਰਖ ਸੋਗ ਕਰੇ ਨਾ ਕੋਇ ਵਿਚ ਜਹਾਨ। ਭੈਣਾ ਭੱਯਾ ਨਾਤਾ ਜਗਤ ਬੰਧਾਇਆ, ਸਿੰਘ ਨਰਾਇਣ ਦੀਆ ਗਿਆਨ। ਮੱਖਣ ਸਿੰਘ ਨੇਤਰ ਨੀਰ ਨਾ ਕੋਇ ਵਹਾਇਆ, ਬਾਲ ਅਞਾਣੇ ਆਪੇ ਲਏ ਸੰਭਾਲ। ਹਰਬੰਸ ਅੰਸ ਗੁਰ ਸਤਿਗੁਰ ਆਪਣੇ ਬੰਸ ਰਲਾਇਆ, ਜਗਤ ਸੁਤ ਸਾਚੇ ਪਿਤਾ ਪੁਰਖ ਮਿਲੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਿਤਾ ਦਾਨ ਏਕਾ ਵਾਰ, ਦੂਜੀ ਵਾਰ ਥਿਤ ਨਾ ਕੋਇ ਜਣਾਇਆ ।
