ਮੱਸਾ ਸਿੰਘ ਦੇ ਘਰ ਪਿੰਡ ਕੋਟਲੀ ਥਾਨ ਸਿੰਘ ਜ਼ਿਲਾ ਜਲੰਧਰ
ਕਲਜੁਗ ਅੰਤਮ ਹਰਿ ਨਿਰੰਕਾਰਾ, ਨਿਰਵੈਰ ਪੁਰਖ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਸਾਚੀ ਧਾਰਾ, ਲੋਕਮਾਤ ਚਲਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਨਾ ਆਇੰਦਾ। ਲੱਖ ਚੁਰਾਸੀ ਪਾਵਣਹਾਰਾ ਸਾਰਾ, ਘਟ ਘਟ ਅੰਦਰ ਫੋਲ ਫੁਲਾਇੰਦਾ। ਗੁਰਮੁਖ ਸਾਚੇ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਡਗਮਗਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਸਤਿ ਪਿਆਲਾ ਆਪ ਪਿਆਇੰਦਾ। ਮੇਟ ਮਿਟਾਏ ਅੰਧ ਅੰਧਿਆਰਾ, ਕੂੜ ਕੁੜਿਆਰਾ ਮੋਹ ਚੁਕਾਇੰਦਾ। ਚਰਨ ਕਵਲ ਕਵਲ ਚਰਨ ਗੁਰ ਸਤਿਗੁਰ ਬਖ਼ਸ਼ੇ ਇਕ ਸਹਾਰਾ, ਸਚ ਸਰਨਾਈ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਕਲਜੁਗ ਅੰਤਮ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਭੇਵ ਨਿਆਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਏਕੰਕਾਰਾ ਕਰ ਪਸਾਰਾ, ਅਜੂਨੀ ਰਹਿਤ ਵੇਖ ਵਖਾਇੰਦਾ। ਆਦਿ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਜੋਤੀ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਆਦਿ ਜੁਗਾਦਿ ਜੁਗਾ ਜੁਗੰਤਰ ਆਪੇ ਜਾਣੇ ਆਪਣੀ ਕਾਰਾ, ਕਰਤਾ ਪੁਰਖ ਕਾਰ ਕਮਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਨਾਮ ਸਹਾਰਾ, ਨਾਮ ਨਾਮਾ ਆਪ ਪਰਗਟਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਪਿਆਰਾ, ਆਤਮ ਬ੍ਰਹਮ ਮੇਲ ਮਿਲਾਇੰਦਾ। ਗੁਰਮੁਖ ਵੇਖੇ ਸਚ ਦੁਲਾਰਾ, ਨਵ ਨਵ ਸਤ ਸਤ ਆਪੇ ਫੇਰਾ ਪਾਇੰਦਾ। ਪਾਵੇ ਸਾਰ ਡੂੰਘੀ ਕੰਦਰ ਕਾਇਆ ਮੰਦਰ ਸਚ ਮੁਨਾਰਾ, ਘਟ ਘਟ ਆਪੇ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਹਰਿ ਨਿਰੰਕਾਰ, ਆਪਣੀ ਖੇਲ ਆਪ ਖਿਲਾਈਆ। ਨਿਹਕਲੰਕਾ ਲੈ ਅਵਤਾਰ, ਦੋ ਜਹਾਨਾਂ ਨਿਰਗੁਣ ਜੋਤ ਕਰੇ ਰੁਸ਼ਨਾਈਆ। ਬ੍ਰਹਿਮੰਡ ਖੰਡ ਹੋਏ ਉਜਿਆਰ, ਦੀਪ ਲੋਅ ਪਾਤਾਲ ਆਕਾਸ਼ ਗਗਨ ਗਗਨੰਤਰ, ਆਪਣਾ ਨੂਰ ਨੂਰ ਰੁਸ਼ਨਾਈਆ। ਆਪ ਜਣਾਏ ਆਪਣਾ ਸਾਚਾ ਮੰਤਰ, ਸ਼ਬਦ ਨਾਦ ਧੁਨ ਸੁਣਾਈਆ। ਲੇਖਾ ਜਾਣੇ ਜੁਗਾ ਜੁਗੰਤਰ, ਜੁਗ ਕਰਤਾ ਆਪ ਹੋ ਜਾਈਆ। ਆਪ ਬੁਝਾਏ ਤ੍ਰੈਗੁਣ ਮਾਇਆ ਲੱਗੀ ਬਸੰਤਰ, ਪੰਜ ਤੱਤ ਜਲ ਧਾਰ ਆਪ ਵਹਾਈਆ। ਆਪੇ ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵੇਖਣਹਾਰਾ, ਅਲਖ ਅਗੋਚਰ ਪੁਰਖ ਅਗੰਮ। ਲੱਖ ਚੁਰਾਸੀ ਪਰਖਣਹਾਰਾ, ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ। ਆਪਣਾ ਨਾਉਂ ਆਪ ਧਰਾਵਣਹਾਰਾ, ਕਰਤਾ ਪੁਰਖ ਆਪੇ ਕਰੇ ਆਪਣਾ ਕੰਮ। ਆਪਣਾ ਬੇੜਾ ਆਪ ਚਲਾਵਣਹਾਰਾ, ਆਪੇ ਬੇੜਾ ਦੇਵੇ ਬੰਨ੍ਹ। ਜੁਗ ਜੁਗ ਗੇੜਾ ਆਪ ਚਲਾਵਣਹਾਰਾ, ਆਪੇ ਰਥ ਰਥਵਾਹੀ ਬਣੇ ਸ੍ਰੀ ਭਗਵੰਨ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਵਣਹਾਰਾ, ਕਲਜੁਗ ਅੰਤਮ ਆਪ ਚੜ੍ਹਾਏ ਨਿਰਗੁਣ ਸਾਚਾ ਚੰਨ। ਅੰਧ ਅੰਧੇਰ ਮੇਟ ਮਿਟਾਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸੁਣਾਏ ਗੁਰਮੁਖ ਵਿਰਲੇ ਕੰਨ। ਗੁਰਮੁਖ ਵਿਰਲੇ ਨਾਮ ਜਣਾਇਆ, ਲੱਖ ਚੁਰਾਸੀ ਭਰਮ ਭੁਲਾਈਆ। ਆਪਣਾ ਮੰਤਰ ਆਪ ਦ੍ਰਿੜਾਇਆ, ਬੋਧ ਅਗਾਧ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਦਇਆ ਕਮਾਇਆ, ਹੰ ਬ੍ਰਹਮ ਕਰੇ ਕੁੜਮਾਈਆ। ਸ਼ਬਦ ਵਿਚੋਲਾ ਇਕ ਰਖਾਇਆ, ਨਾ ਮਰੇ ਨਾ ਜਾਈਆ। ਕਲਜੁਗ ਅੰਤਮ ਵੇਸ ਵਟਾਇਆ, ਨਿਰਗੁਣ ਜੋਤੀ ਜਾਤਾ ਹਰਿ ਰਘੁਰਾਈਆ। ਕਾਗਦ ਕ਼ਲਮ ਭੇਵ ਨਾ ਰਾਇਆ, ਲੱਖ ਚੁਰਾਸੀ ਥੱਕੀ ਮਸ ਸ਼ਾਹੀਆ। ਨਿਰਗੁਣ ਨਿਰਗੁਣ ਨਿਰਗੁਣ ਆਪਣਾ ਨਾਉਂ ਧਰਾਇਆ, ਨਰ ਹਰਿ ਸੱਚੀ ਵਡਿਆਈਆ। ਹਰਿਜਨ ਸਾਚੇ ਵੇਖਣ ਆਇਆ, ਗੁਰ ਸਤਿਗੁਰ ਆਪਣਾ ਰੂਪ ਧਰਾਈਆ। ਆਪ ਆਪਣਾ ਮੇਲ ਮਿਲਾਇਆ, ਮੇਲ ਮਿਲਾਵਾ ਸਹਿਜ ਸੁਭਾਈਆ। ਸੁਰਤੀ ਸ਼ਬਦੀ ਬੰਧਨ ਪਾਇਆ, ਸ਼ਬਦ ਸੁਰਤ ਵਿਚ ਸਮਾਈਆ। ਆਪਣਾ ਘਰ ਆਪ ਵਖਾਇਆ, ਕਾਇਆ ਮੰਦਰ ਸੋਭਾ ਪਾਈਆ। ਡੂੰਘੀ ਭਵਰੀ ਪਾਰ ਕਰਾਇਆ, ਸਾਚੇ ਮਾਰਗ ਆਪੇ ਲਾਈਆ। ਸ਼ਬਦ ਅਨਾਦ ਮਰਦੰਗ ਵਜਾਇਆ, ਘਰ ਘਰ ਵਿਚ ਹੋਏ ਸ਼ਨਵਾਈਆ। ਆਪਣਾ ਰੂਪ ਆਪ ਧਰਾਇਆ, ਪੁਰਖ ਅਕਾਲ ਵਡੀ ਵਡਿਆਈਆ। ਗੁਰਮੁਖ ਲਾਲ ਅਨਮੁਲੜਾ ਆਪ ਉਠਾਇਆ, ਲੱਖ ਚੁਰਾਸੀ ਵਿਚੋਂ ਕੀਮਤ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਪੁਰਖ ਸਮਰਥ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਮਹਿਮਾ ਅਕਥਨਾ ਅਕਥ, ਚਾਰ ਵੇਦ ਰਹੇ ਜਸ ਗਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਲੱਖ ਚੁਰਾਸੀ ਸ਼ਬਦ ਡੋਰੀ ਪਾਏ ਨਥ, ਆਪਣਾ ਗੇੜਾ ਆਪ ਗੜਾਇਆ। ਜਨ ਭਗਤਾਂ ਦੇਵੇ ਸਾਚੀ ਵਥ, ਨਾਮ ਭੰਡਾਰਾ ਇਕ ਵਰਤਾਇਆ। ਲੱਖ ਚੁਰਾਸੀ ਵਿਚੋਂ ਕਰੇ ਵੱਖ, ਮਾਰਗ ਪੰਥ ਇਕ ਦਰਸਾਇਆ। ਲਹਿਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਤ੍ਰੈਗੁਣ ਮਾਇਆ ਨੇੜ ਨਾ ਆਇਆ। ਲੇਖਾ ਚੁੱਕੇ ਤੀਰਥ ਅਠ ਸਠ, ਜਿਸ ਜਨ ਹਰਿ ਹਰਿ ਦਰਸ ਦਿਖਾਇਆ। ਨਿਰਗੁਣ ਜੋਤ ਜਗਾਏ ਲਲਾਟ, ਮਸਤਕ ਨੂਰ ਨੂਰ ਰੁਸ਼ਨਾਇਆ। ਬਜਰ ਕਪਾਟੀ ਜਾਏ ਪਾਟ, ਸਾਚੀ ਹਾਟੀ ਦਏ ਖੁਲ੍ਹਾਇਆ। ਚੌਦਾਂ ਲੋਕ ਖੋਲ੍ਹ ਤਾਕ, ਗੁਰਮੁਖ ਗੁਰਸਿਖ ਸ਼ਬਦ ਰਾਕ ਸਾਚੇ ਘੋੜੇ ਦਏ ਚੜ੍ਹਾਇਆ। ਸਰਬ ਕਲ ਹੋਏ ਆਪੇ ਸਮਰਥ, ਮਹਿਮਾ ਕਥ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਹਰਿ ਹਰਿ ਵੇਖਿਆ, ਕਰ ਕਿਰਪਾ ਗੁਣ ਨਿਧਾਨ। ਦੇਵਣਹਾਰਾ ਪੂਰਬ ਜਨਮ ਲੇਖਿਆ, ਲੇਖਾ ਲਿਖਣਹਾਰ ਆਪ ਮਿਹਰਵਾਨ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ ਨਰ ਨਰੇਸ਼ਿਆ, ਨਰ ਨਰਾਇਣ ਸ੍ਰੀ ਭਗਵਾਨ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਇਕ ਆਦੇਸਿਆ, ਏਕਾ ਦੇਵਣਹਾਰਾ ਧੁਰ ਫ਼ਰਮਾਨ। ਕਿਸੇ ਦਿਸ ਨਾ ਆਏ ਰੂਪ ਰੰਗ ਰੇਖਿਆ, ਰੇਖਾ ਜਾਣੇ ਦੋ ਜਹਾਨ। ਹਰਿ ਕਾ ਰੂਪ ਮੁੱਛ ਦਾੜ੍ਹੀ ਨਾ ਦਿਸੇ ਕੋਇ ਕੇਸਿਆ, ਨਾ ਕੋਈ ਸੀਸ ਮੂੰਡ ਮੁੰਡਾਨ। ਨਿਰਗੁਣ ਜੋਤ ਜੋਤ ਪਰਵੇਸ਼ਿਆ, ਸ਼ਬਦੀ ਸ਼ਬਦ ਨਾਦ ਧੁਨਕਾਨ। ਕੋਟਨ ਕੋਟ ਮੰਗਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਿਆ, ਪੁਰਖ ਅਬਿਨਾਸ਼ੀ ਏਕੰਕਾਰਾ ਏਕਾ ਦੇਵਣਹਾਰਾ ਦਾਨ। ਗੁਰਮੁਖ ਵਿਰਲਾ ਜੁਗ ਜੁਗ ਗੁਰ ਸਤਿਗੁਰ ਲਾਏ ਆਪਣੇ ਲੇਖਿਆ, ਜਗਤ ਨਾਤਾ ਤੋੜੇ ਮਾਣ ਅਭਿਮਾਨ। ਦਰਸ ਦਿਖਾਏ ਦਸ ਦਸਮੇਸਿਆ, ਜੋਧਾ ਸੂਰਬੀਰ ਬਲਵਾਨ। ਜੋਤੀ ਜਾਮਾ ਧਾਰੇ ਭੇਖਿਆ, ਦਿਸ ਨਾ ਆਏ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੇਵਣਹਾਰਾ ਧੁਰ ਫ਼ਰਮਾਨ। ਧੁਰ ਫ਼ਰਮਾਨਾ ਸ਼ਬਦ ਜਣਾਈ, ਗੁਰਮੁਖ ਵਿਰਲੇ ਬੂਝ ਬੁਝਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖੇ ਚਾਈਂ ਚਾਈਂ, ਚਾਤਰਕ ਤ੍ਰਿਖਾ ਆਪ ਬੁਝਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪ ਉਠਾਏ ਫੜ ਫੜ ਬਾਹੀਂ, ਜਗਤ ਵਿਛੋੜਾ ਪੰਧ ਮੁਕਾਇੰਦਾ। ਸਿਰ ਰੱਖੇ ਸਦਾ ਠੰਡੀਆਂ ਛਾਈਂ, ਅਗਨੀ ਤੱਤ ਨਾ ਕੋਇ ਜਲਾਇੰਦਾ। ਆਪੇ ਪਿਤਾ ਆਪੇ ਮਾਈ, ਗੁਰਸਿਖ ਬਾਲ ਅਞਾਣੇ ਗੋਦ ਸੁਹਾਇੰਦਾ। ਕਲਜੁਗ ਅੰਤਮ ਵੇਖਣਹਾਰਾ ਥਾਉਂ ਥਾਈਂ, ਸ੍ਰਿਸ਼ਟ ਸਬਾਈ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗ ਰੰਗਾਇਆ, ਪੁਰਖ ਅਬਿਨਾਸ਼ੀ ਬੇਪਰਵਾਹ। ਨਾਮ ਮਜੀਠੀ ਇਕ ਵਖਾਇਆ, ਵੇਖਣਹਾਰ ਸੱਚਾ ਸ਼ਹਿਨਸ਼ਾਹ। ਸਾਚੇ ਮਾਰਗ ਆਪੇ ਲਾਇਆ, ਤ੍ਰੈਗੁਣ ਮਾਇਆ ਜਗਤ ਜੰਜਾਲਾ ਕੱਟ ਫਾਹ। ਲੱਖ ਚੁਰਾਸੀ ਫੰਦ ਕਟਾਇਆ, ਰਾਏ ਧਰਮ ਨਾ ਦਏ ਸਜ਼ਾ। ਜਿਸ ਸਿਰ ਆਪਣਾ ਹੱਥ ਰਖਾਇਆ, ਆਵਣ ਜਾਵਣ ਪਤਿਤ ਪਾਵਨ ਗੇੜਾ ਦਏ ਮੁਕਾ। ਜਿਸ ਜਨ ਚਰਨ ਕਵਲ ਧਿਆਨ ਰਖਾਇਆ, ਏਥੇ ਓਥੇ ਦੋ ਜਹਾਨਾਂ ਹੋਏ ਸਹਾ। ਗੁਰਮੁਖ ਸਾਚੇ ਲਏ ਤਰਾਇਆ, ਤਾਰਨਹਾਰ ਇਕ ਮਲਾਹ। ਖੇਵਟ ਖੇਟਾ ਬੇੜਾ ਰਿਹਾ ਚਲਾਇਆ, ਸਮਰਥ ਪੁਰਖ ਆਪਣੀ ਨੱਯਾ ਨਾਮ ਉਠਾ। ਭਗਤ ਭਗਵੰਤ ਲਏ ਚੜ੍ਹਾਇਆ, ਸਾਚਾ ਸੱਯਾ ਕਰੇ ਸਚ ਨਿਆਂ। ਸਾਚੇ ਸੰਤਾਂ ਵੇਖ ਵਖਾਇਆ, ਦਰਸ ਦਿਖਾਏ ਦਇਆ ਕਮਾਏ ਆਪ ਉਠਾਏ ਫੜ ਫੜ ਬਾਂਹ। ਕਾਗੋਂ ਹੰਸ ਆਪ ਬਣਾਇਆ, ਸੋਹੰ ਹੰਸਾ ਮੋਤੀ ਚੋਗ ਦਏ ਚੁਗਾ। ਵਿਸ਼ਨੂੰ ਬੰਸਾ ਆਪ ਸੁਹਾਇਆ, ਬ੍ਰਹਮ ਪਾਰਬ੍ਰਹਮ ਗੀਤ ਸੁਹਾਗੀ ਦਏ ਗਾ। ਸ਼ੰਕਰ ਨਿਉਂ ਨਿਉਂ ਸੀਸ ਝੁਕਾਇਆ, ਦੋਏ ਜੋੜ ਪਰੇ ਸਰਨਾ। ਗੁਰਮੁਖ ਗੁਰਸਿਖ ਗੁਰ ਸਤਿਗੁਰ ਪੂਰਾ ਆਦਿ ਜੁਗਾਦਿ ਲਏ ਤਰਾਇਆ, ਧਰਨੀ ਧਰਤ ਧਵਲ ਹੌਲਾ ਭਾਰ ਕਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰੇ ਕਰਾਏ ਸਚ ਨਿਆਂ। ਸਚ ਨਿਆਓ ਹੱਥ ਕਰਤਾਰ, ਰਾਜ ਜੋਗ ਆਪ ਕਮਾਈਆ। ਜੁਗ ਜੁਗ ਮਾਤ ਅਵਤਾਰ, ਗੁਰ ਗੁਰ ਆਪਣਾ ਰੂਪ ਵਟਾਈਆ। ਸ਼ਬਦ ਅਨਾਦੀ ਨਾਦ ਜੈਕਾਰ, ਧੁਰ ਦੀ ਬਾਣੀ ਬਾਣ ਅਲਾਈਆ। ਜਿਸ ਜਨ ਉਪਰ ਹੋਏ ਆਪ ਕ੍ਰਿਪਾਲ, ਆਪਣਾ ਭੇਵ ਆਪ ਖੁਲ੍ਹਾਈਆ। ਦੀਨਾਂ ਬੰਧਪ ਦੀਨ ਦਿਆਲ, ਦੀਨਾਂ ਅਨਾਥਾਂ ਹੋਏ ਸਹਾਈਆ। ਗ਼ਰੀਬ ਨਿਮਾਣਿਆ ਸਦਾ ਸਦਾ ਕਰੇ ਪ੍ਰਿਤਪਾਲ, ਜੋ ਹਿਰਦੇ ਹਰਿ ਹਰਿ ਰਿਹਾ ਵਸਾਈਆ। ਗੁਰਮੁਖ ਵਿਰਲਾ ਘਾਲਣ ਜਾਏ ਘਾਲ, ਲੱਖ ਚੁਰਾਸੀ ਗੂੜ੍ਹੀ ਨੀਂਦ ਨਾ ਕੋਈ ਖੁਲ੍ਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਚਾਰੋਂ ਕੁੰਟ ਕਾਲ ਦੁਹਾਈਆ। ਬਿਨ ਸਤਿਗੁਰ ਪੂਰੇ ਦਿਸੇ ਨਾ ਕੋਈ ਰਖਵਾਲ, ਵੇਲੇ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਮੇਲੇ ਸਹਿਜ ਸੁਭਾਈਆ। ਗੁਰਮੁਖ ਗੁਰ ਗੁਰ ਮੇਲ ਮਿਲਾਇਆ, ਘਟ ਅੰਤਰ ਭੀਤਰ ਜਾਣ। ਆਪ ਆਪਣਾ ਪਰਦਾ ਦਏ ਉਠਾਇਆ, ਧਰਮ ਵਖਾਏ ਇਕ ਨਿਸ਼ਾਨ। ਸਾਖਿਆਤ ਆਪਣਾ ਨਾਉਂ ਜਣਾਇਆ, ਪਾਰਜਾਤ ਬਣਾਏ ਗੁਰਮੁਖ ਬਾਲ ਅਞਾਣ। ਸਾਚੀ ਦਾਤ ਆਪ ਵਰਤਾਇਆ, ਨਾਮ ਨਿਧਾਨਾ ਗੁਣ ਨਿਧਾਨ। ਕਾਇਆ ਤਾਕ ਆਪ ਖੁਲ੍ਹਾਇਆ, ਵੇਖਣਹਾਰ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸ੍ਰੀ ਭਗਵਾਨ। ਕਲਜੁਗ ਖੇਲ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਗੁਰਮੁਖਾਂ ਫੜਾਏ ਆਪਣਾ ਪਲੜਾ, ਦੂਸਰ ਦਿਸ ਕਿਸੇ ਨਾ ਆਇੰਦਾ। ਜੋਤੀ ਸ਼ਬਦੀ ਆਪੇ ਰਲੜਾ, ਪਵਣ ਪਵਣਾਂ ਵਿਚ ਸਮਾਇੰਦਾ। ਸਚ ਸੰਦੇਸ ਏਕਾ ਘਲੜਾ, ਸੋਹੰ ਸੋ ਆਪਣਾ ਰੂਪ ਵਟਾਇੰਦਾ। ਜਨ ਭਗਤ ਦਵਾਰੇ ਆਪੇ ਖਲੜਾ, ਜੁਗ ਜੁਗ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰ ਆਪਣਾ ਨਾਉਂ ਧਰਾਇੰਦਾ। ਗੁਰ ਗੁਰ ਨਾਉਂ ਸ਼ਬਦ ਹਰਿ ਧਾਰ, ਸ਼ਬਦੀ ਗੁਰ ਵਡ ਵਡਿਆਈਆ। ਸ਼ਬਦੀ ਸ਼ਬਦ ਸਰਬ ਪਸਾਰ, ਗੁਰ ਸ਼ਬਦੀ ਵੇਖ ਵਖਾਈਆ। ਗੁਰ ਸ਼ਬਦ ਦਾਤਾ ਵਡ ਭੰਡਾਰ, ਹਰਿ ਭੰਡਾਰਾ ਆਪ ਵਰਤਾਈਆ। ਕਲਜੁਗ ਅੰਤਮ ਖੇਲ ਨਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪਾਵਣਹਾਰਾ ਸਾਰ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਵਖਾਈਆ। ਸਰਬ ਜੀਆਂ ਏਕਾ ਭਗਵਾਨ, ਦੇਵਣਹਾਰਾ ਸਾਚਾ ਮਾਣ, ਆਪਣਾ ਇਸ਼ਟ ਆਪ ਹੋ ਜਾਈਆ। ਗੁਰਮੁਖ ਵਿਰਲਾ ਚਤੁਰ ਸੁਜਾਨ, ਜਿਸ ਜਨ ਆਪਣਾ ਭੇਵ ਖੁਲ੍ਹਾਈਆ। ਘਰ ਸੁਰਤ ਸੁਵਾਣੀ ਮਿਲੇ ਸਾਚਾ ਕਾਹਨ, ਸ਼ਬਦੀ ਸ਼ਬਦ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਫੜ, ਨਿਰਗੁਣ ਰੂਪ ਆਪ ਧਰ, ਸਰਗੁਣ ਲੇਖਾ ਆਪਣੇ ਹੱਥ ਰਖਾਈਆ।
