Granth 10 Likhat 029: 23 Magh 2017 Bikarmi Jethuwal

੨੩ ਮਾਘ ੨੦੧੭ ਬਿਕ੍ਰਮੀ ਜੇਠੂਵਾਲ

ਸੋ ਪੁਰਖ ਨਿਰੰਜਣ ਸੱਚਾ ਪਾਤਸ਼ਾਹ, ਆਦਿ ਜੁਗਾਦਿ ਵਡੀ ਵਡਿਆਈਆ। ਹਰਿ ਪੁਰਖ ਨਿਰੰਜਨ ਬੇਪਰਵਾਹ, ਮਹਿਮਾ ਅਕਥ ਕਥੀ ਨਾ ਜਾਈਆ। ਏਕੰਕਾਰਾ ਇਕ ਅਕੱਲਾ ਬਣ ਮਲਾਹ, ਆਪਣਾ ਬੇੜਾ ਆਪ ਚਲਾਈਆ। ਆਦਿ ਨਿਰੰਜਣ ਜੋਤੀ ਨੂਰ ਡਗਮਗਾ, ਨੂਰੋ ਨੂਰ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਵਸਣਹਾਰਾ ਸਾਚੇ ਥਾਂ, ਸਚਖੰਡ ਦਵਾਰ ਸੋਭਾ ਪਾਈਆ। ਅਬਿਨਾਸ਼ੀ ਕਰਤਾ ਆਪੇ ਕਰ ਸਚ ਨਿਆ, ਧੁਰ ਫ਼ਰਮਾਨਾ ਆਪ ਜਣਾਈਆ। ਪਾਰਬ੍ਰਹਮ ਆਪੇ ਬਣੇ ਆਪਣਾ ਪਿਤਾ ਮਾਂ, ਸੁਤ ਦੁਲਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਕਲ ਆਪ ਧਰਾਈਆ। ਇਕ ਅਕੱਲਾ ਖੇਲ ਨਿਆਰਾ, ਹਰਿ ਨਿਰੰਕਾਰ ਆਪ ਆਪਣੀ ਧਾਰ ਚਲਾਇੰਦਾ। ਵਸਣਹਾਰਾ ਧਾਮ ਸਚਖੰਡ ਦਵਾਰਾ, ਮਹੱਲ ਅਟਲ ਮੁਨਾਰ ਆਪ ਸੁਹਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰ, ਬੈਠਾ ਠਾਂਡੇ ਦਰਬਾਰ, ਸੋਭਾਵੰਤ ਹਰਿ ਭਗਵੰਤ ਆਦਿ ਅੰਤ ਸੋਭਾ ਪਾਇੰਦਾ। ਘਾੜਨ ਘੜੇ ਅਪਰ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਧਾਰ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਸਾਚੀ ਧਾਰ, ਹਰਿ ਪੁਰਖ ਨਿਰੰਜਣ ਆਪ ਚਲਾਇੰਦਾ। ਏਕੰਕਾਰਾ ਖੇਲ ਮਹਾਨ, ਆਦਿ ਨਿਰੰਜਣ ਰੂਪ ਧਰਾਇੰਦਾ। ਸ੍ਰੀ ਭਗਵਾਨ ਵਸਣਹਾਰ ਸਚਖੰਡ ਮਕਾਨ, ਅਬਿਨਾਸ਼ੀ ਕਰਤਾ ਸੋਭਾ ਪਾਇੰਦਾ। ਪਾਰਬ੍ਰਹਮ ਹਰਿ ਹੋ ਪ੍ਰਧਾਨ, ਆਪਣਾ ਬਲ ਆਪ ਉਪਜਾਇੰਦਾ। ਦੂਸਰ ਨਾ ਅਵਰ ਕੋਈ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਖੇਲਣਹਾਰਾ, ਏਕਾ ਰੰਗ ਸਮਾਇਆ। ਆਦਿ ਪੁਰਖ ਨਿਰੰਜਣ ਏਕੰਕਾਰਾ, ਅਨਭਵ ਪ੍ਰਕਾਸ਼ ਕਰਾਇਆ। ਅਜੂਨੀ ਰਹਿਤ ਨਿਰਭੌ ਨਿਰਵੈਰ ਅਭੇਵ ਅਭੇਦ ਅਲਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪਣਾ ਆਪ ਲਏ ਪਰਗਟਾਇਆ। ਆਪੇ ਲਏ ਆਪਣਾ ਮਾਰਗ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਸਾਚਾ ਧਾਮ ਆਪ ਸੁਹਾਇਆ। ਸੋ ਪੁਰਖ ਨਿਰੰਜਣ ਸਾਚਾ ਘਰ, ਥਿਰ ਘਰ ਆਪ ਸੁਹਾਈਆ। ਨਿਰਗੁਣ ਨਿਰਵੈਰ ਜੋਤ ਧਰ, ਅੰਦਰ ਵੜ ਆਸਣ ਲਾਈਆ। ਆਪਣੀ ਕਰਨੀ ਆਪੇ ਕਰ, ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਸਾਚੀ ਧਾਰ ਹਰਿ ਕਰਤਾਰ, ਆਪਣੀ ਆਪ ਚਲਾਈਆ। ਅਨਭਵ ਰੂਪ ਕਰ ਪ੍ਰਕਾਸ਼, ਪੁਰਖ ਅਬਿਨਾਸ਼ੀ ਸਾਚੇ ਮੰਦਰ ਆਪੇ ਸੋਭਾ ਪਾਈਆ। ਆਪੇ ਖੇਲੇ ਖੇਲ ਤਮਾਸ਼, ਆਪਣੀ ਰਾਸ ਆਪਣੇ ਮੰਡਲ ਆਪ ਚਲਾਈਆ। ਆਪੇ ਵਸੇ ਆਪਣੇ ਪਾਸ, ਦੂਸਰ ਸੰਗ ਨਾ ਕੋਈ ਰਲਾਈਆ। ਆਪੇ ਆਪਣੀ ਪੂਰੀ ਕਰੇ ਆਸ, ਆਪਣੀ ਇਛਿਆ ਭਿਛਿਆ ਆਪੇ ਝੋਲੀ ਪਾਈਆ। ਆਪਣਾ ਗੁਣ ਆਪੇ ਲਏ ਪਰਗਟਾ, ਸਰਬ ਕਲਾ ਭਰਪੂਰ ਆਪ ਅਖਵਾਈਆ। ਆਪਣਾ ਮੰਦਰ ਆਪਣੇ ਅੰਦਰ ਆਪੇ ਘਾੜਨ ਰਿਹਾ ਘੜਾ, ਆਪੇ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ ਆਪੇ ਜਾਣੇ ਖੇਲ ਤਮਾਸ਼ਾ, ਆਪਣੀ ਖੇਲ ਆਪ ਖਿਲਾਈਆ। ਸਾਚਾ ਖੇਲ ਖੇਲ ਤਮਾਸ਼, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਆਪੇ ਸੇਵਕ ਆਪੇ ਦਾਸੀ ਦਾਸ, ਆਪਣਾ ਹੁਕਮ ਧੁਰ ਫ਼ਰਮਾਨਾ ਆਪ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਆਪਣੀ ਦਯਾ ਕਮਾਇੰਦਾ। ਆਪਣਾ ਤੋਲੇ ਆਪ ਤੋਲ, ਤੋਲਣਹਾਰਾ ਆਪ ਅਖਵਾਇੰਦਾ। ਏਕੰਕਾਰਾ ਬੈਠਾ ਰਹੇ ਅਡੋਲ, ਅਡੁਲ ਆਪਣਾ ਨਾਉਂ ਧਰਾਇੰਦਾ। ਸਾਚੀ ਵਸਤ ਰੱਖੇ ਆਪਣੇ ਕੋਲ, ਆਪਣੇ ਹੱਟ ਆਪ ਵਿਕਾਇੰਦਾ। ਆਪਣਾ ਨਾਉਂ ਨਿਰੰਕਾਰ ਆਪੇ ਬੋਲ, ਆਪਣਾ ਗੀਤ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟੰਦੜਾ ਹਰਿ ਕਰਤਾਰਾ, ਲੇਖਾ ਲੇਖ ਨਾ ਕੋਈ ਜਣਾਈਆ। ਸੁਤੇ ਪ੍ਰਕਾਸ਼ ਹੋ ਉਜਿਆਰਾ, ਨੂਰ ਜ਼ਹੂਰ ਇਕ ਦਰਸਾਈਆ। ਬੇਐਬ ਖ਼ੁਦਾਈ ਪਰਵਰਦਿਗਾਰਾ, ਆਪ ਆਪਣਾ ਏਕਾ ਰੰਗ ਦਏ ਚੜ੍ਹਾਈਆ। ਏਕਾ ਬੋਲ ਇਕ ਜੈਕਾਰਾ, ਏਕਾ ਨਾਅਰਾ ਹੱਕ ਲਗਾਈਆ। ਏਕਾ ਨਾਮ ਏਕਾ ਧਾਰਾ, ਏਕਾ ਕਰੇ ਸਾਚਾ ਕਾਮ ਏਕਾ ਰਾਮ ਰਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੇ ਮੰਦਰ ਬੈਠਾ ਚੜ੍ਹ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਸ੍ਰੀ ਭਗਵਾਨ ਆਪਣਾ ਘਾੜਨ ਘੜ, ਆਪਣੀ ਦਯਾ ਆਪ ਕਮਾਇੰਦਾ। ਆਦਿ ਨਿਰੰਜਣ ਆਪਣਾ ਲੜ ਆਪੇ ਫੜ, ਆਪ ਆਪਣਾ ਮੇਲ ਮਿਲਾਇੰਦਾ। ਏਕੰਕਾਰ ਨਾ ਪੁਰਖ ਨਾ ਨਾਰੀ ਨਰ, ਨਿਰੰਕਾਰ ਆਪਣਾ ਨਾਉਂ ਧਰਾਇੰਦਾ। ਆਦਿ ਨਿਰੰਜਣ ਆਪਣੇ ਅੰਦਰ ਆਪਣੀ ਜੋਤ ਆਪੇ ਬਲ, ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪੇ ਵਸੇ ਧਾਮ ਅਟੱਲ, ਮਹੱਲ ਸਾਚੇ ਆਸਣ ਲਾਇੰਦਾ। ਸ੍ਰੀ ਭਗਵਾਨ ਆਪੇ ਹੋਏ ਅਛਲ ਅਛੱਲ, ਅਛਲ ਛਲ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਸਚਖੰਡ ਬੈਠਾ ਆਸਣ ਮਲ, ਆਪ ਆਪਣਾ ਆਸਣ ਲਾਇੰਦਾ। ਨਰ ਨਰੇਸ਼ ਆਪਣਾ ਸੰਦੇਸ਼ ਆਪੇ ਘੱਲ, ਆਪਣਾ ਹੁਕਮ ਆਪ ਸੁਣਾਇੰਦਾ । ਆਪਣਾ ਵੇਖ ਧਾਰੇ ਆਪੇ ਬਲ, ਬਲ ਦੇਵਣਹਾਰ ਹਰਿ ਮਿਹਰਬਾਨ, ਆਪਣੀ ਕਲ ਆਪ ਵਰਤਾਇੰਦਾ। ਆਪਣਾ ਬਿਰਦ ਆਪੇ ਪਾਲ ਆਪੇ ਹੋਏ ਨੌਜਵਾਨ, ਰੇਖ ਭੇਖ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਆਪਣੀ ਖੇਲ ਆਪ ਖਿਲਾਇੰਦਾ। ਆਪਣੀ ਖੇਲ ਖਿਲਾਵਣਹਾਰਾ, ਏਕਾ ਖੇਲ ਖਿਲਾਈਆ। ਆਪਣਾ ਨੂਰ ਕਰ ਉਜਿਆਰਾ, ਨੂਰੋ ਨੂਰ ਵਿਚ ਧਰਾਈਆ। ਆਪਣੇ ਮੰਦਰ ਕਰ ਪਸਾਰਾ, ਆਪੇ ਵੇਖ ਵਖਾਈਆ। ਆਪਣੀ ਇਛਿਆ ਆਪੇ ਬਣੇ ਵਰਤਾਰਾ, ਸਾਚੀ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਆਸ ਆਪੇ ਲਏ ਪਰਗਟਾਈਆ। ਆਪਣੀ ਆਸਾ ਆਪੇ ਰੱਖ, ਸ੍ਰੀ ਭਗਵਾਨ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਸਮਰਥ, ਆਪਣਾ ਰਥ ਆਪ ਚਲਾਇੰਦਾ। ਹਰਿ ਮੰਦਰ ਬਣਾਏ ਇਕ ਅਨਡਿਠ, ਰੂਪ ਅਨੂਪ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣੇ ਅੱਗੇ ਪ੍ਰਗਟਾਇੰਦਾ। ਆਪਣੀ ਇਛਿਆ ਆਪਣੇ ਅੱਗੇ ਰੱਖ, ਪਾਰਬ੍ਰਹਮ ਆਪਣੀ ਦਯਾ ਕਮਾਈਆ। ਆਪੇ ਦੇਵਣਹਾਰਾ ਵਰ, ਵਡ ਦਾਤਾ ਬੇਪਰਵਾਹੀਆ। ਆਪਣੀ ਖੇਲ ਆਪੇ ਕਰ, ਖੇਲ ਖਿਲਾਰੀ ਦਰ ਸਾਚੇ ਸੋਭਾ ਪਾਈਆ। ਆਪਣਾ ਰੂਪ ਆਪੇ ਧਰ, ਨਰ ਨਰਾਇਣ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਬਣਤ ਆਪੇ ਲਏ ਪ੍ਰਗਟਾਈਆ। ਆਪਣੀ ਬਣਤ ਆਪ ਬਣਾ, ਆਪਣਾ ਆਪ ਧਰਾਇਆ। ਆਪਣੀ ਨਾਰੀ ਆਪ ਪ੍ਰਨਾ, ਸਾਚਾ ਕੰਤ ਆਪ ਹੰਢਾਇਆ। ਆਪਣੀ ਸੇਜ ਆਪ ਸੁਹਾ, ਸਗਲਾ ਸੰਗ ਆਪ ਰਖਾਇਆ। ਆਪਣਾ ਸੁਤ ਦੁਲਾਰਾ ਆਪੇ ਜਾ, ਆਪਣੀ ਗੋਦ ਸੁਹਾਇਆ। ਦੋ ਜਹਾਨਾ ਨਾਉਂ ਧਰਾ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਸਾਚੇ ਮੰਦਰ ਆਸਣ ਲਾ, ਸਚ ਸਿੰਘਾਸਣ ਸੋਭਾ ਪਾਇਆ। ਨਿਰਗੁਣ ਦੀਵਾ ਬਾਤੀ ਕਰ ਰੁਸ਼ਨਾ, ਆਦਿ ਨਿਰੰਜਣ ਆਪ ਜਣਾਇਆ। ਆਪਣਾ ਹੁਕਮ ਧੁਰ ਫ਼ਰਮਾਨਾ ਆਪ ਜਣਾ, ਆਪੇ ਨਿਉਂ ਨਿਉਂ ਸੀਸ ਝੁਕਾਇਆ। ਤਖ਼ਤ ਨਿਵਾਸੀ ਸੱਚਾ ਪਾਤਸ਼ਾਹ, ਆਪਣਾ ਨਾਉਂ ਆਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਬੰਧਨ ਆਪੇ ਪਾਇਆ। ਆਪਣਾ ਬੰਧਨ ਹਰਿ ਹਰਿ ਪਾ, ਆਪੇ ਮੇਲ ਮਿਲਾਇੰਦਾ। ਆਪੇ ਨਾਰੀ ਨਰ ਰੂਪ ਧਰਾ, ਆਪੇ ਸੁਤ ਦੁਲਾਰਾ ਜਾਇੰਦਾ । ਆਪੇ ਹੁਕਮੀ ਹੁਕਮ ਵਰਤਾ, ਆਪੇ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਵਖਾਇੰਦਾ। ਆਪਣਾ ਬਲ ਵਡ ਬਲਵਾਨ, ਆਪੇ ਆਪ ਧਰਾਈਆ। ਆਦਿ ਪੁਰਖ ਨੌਂਜਵਾਨ, ਦੂਸਰ ਰੂਪ ਨਾ ਕੋਈ ਵਟਾਈਆ। ਆਪਣਾ ਭੇਖ ਕਰੇ ਵਾਲੀ ਦੋ ਜਹਾਨ, ਦੋ ਦੋ ਲੇਖਾ ਆਪ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਅਭੇਦ ਆਪੇ ਦਏ ਖੁਲ੍ਹਾਈਆ। ਹਰਿ ਭੇਦ ਅਭੇਦ ਖੁਲਾਇੰਦਾ, ਆਪ ਆਪਣੀ ਕਿਰਪਾ ਧਾਰ। ਸੋ ਪੁਰਖ ਨਿਰੰਜਣ ਆਪ ਆਪਣਾ ਨਾਉਂ ਪਰਗਟਾਇੰਦਾ, ਹਰਿ ਪੁਰਖ ਨਿਰੰਜਣ ਕਰੇ ਪਿਆਰ। ਏਕੰਕਾਰਾ ਮੇਲ ਮਿਲਾਇੰਦਾ, ਆਦਿ ਨਿਰੰਜਣ ਮੀਤ ਮੁਰਾਰ। ਅਬਿਨਾਸ਼ੀ ਕਰਤਾ ਸੰਗ ਨਿਭਾਇੰਦਾ, ਹਰਿ ਭਗਵਾਨ ਸਾਂਝਾ ਯਾਰ। ਪਾਰਬ੍ਰਹਮ ਵੇਖ ਵਖਾਇੰਦਾ, ਅਨਭਵ ਰੂਪ ਕਰ ਉਜਿਆਰ। ਸਾਚੇ ਮੰਦਰ ਸੋਭਾ ਪਾਇੰਦਾ, ਸਚਖੰਡ ਸੱਚੇ ਦਰਬਾਰ। ਆਪਣਾ ਹੁਕਮ ਆਪ ਵਰਤਾਇੰਦਾ, ਆਪੇ ਕਰੇ ਕਰਨੀ ਕਾਰ। ਆਪਣੀ ਇਛਿਆ ਵੇਖ ਵਖਾਇੰਦਾ, ਆਪੇ ਭਰੇ ਸਤਿ ਭੰਡਾਰ। ਆਪਣਾ ਤਖ਼ਤ ਆਪ ਸੁਹਾਇੰਦਾ, ਆਪੇ ਘਾੜਨ ਘੜੇ ਅਪਾਰ। ਪਾਵਾ ਚੂਲ ਨਾ ਕੋਈ ਬਣਾਇੰਦਾ, ਨਾ ਕੋਈ ਬਾਢੀ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਕਮਾਇੰਦਾ। ਸਾਚੀ ਸੇਵਾ ਆਪੇ ਕਰ, ਆਪਣਾ ਤਖ਼ਤ ਆਪ ਵਡਿਆਈਆ। ਸਚ ਸਿੰਘਾਸਣ ਆਪੇ ਧਰ, ਆਪੇ ਵੇਖ ਵਖਾਈਆ। ਸਚਖੰਡ ਦਵਾਰੇ ਉਪਰ ਬੈਠਾ ਚੜ੍ਹ, ਰੂਪ ਰੇਖ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾਵੰਤ, ਇਕ ਅਕੱਲਾ ਸ੍ਰੀ ਭਗਵੰਤ, ਦੂਸਰ ਸੰਗ ਨਾ ਕੋਈ ਰਖਾਈਆ। ਸਚ ਸਿੰਘਾਸਣ ਸੱਚੀ ਸਰਕਾਰ, ਹਰਿ ਸਾਚਾ ਆਸਣ ਲਾਈਆ। ਨਿਰਗੁਣ ਰੂਪ ਨਿਰਗੁਣ ਧਾਰ, ਨਿਰਗੁਣ ਆਪੇ ਪ੍ਰਗਟ ਹੋਇਆ ਮਾਤ ਪਿਤ ਨਾ ਕੋਈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾਵੰਤ, ਪੁਰਖ ਅਬਿਨਾਸ਼ਨ ਇਕ ਸੁਹਾਈਆ। ਸਾਚੇ ਤਖ਼ਤ ਸ਼ਾਹੋ ਭੂਪ, ਹਰਿ ਸਾਚੇ ਸਚ ਸੁਹਾਇਆ। ਆਪੇ ਵੇਖੇ ਆਪਣਾ ਰੂਪ, ਨਿਰਗੁਣ ਨਿਰਗੁਣ ਵੇਸ ਵਟਾਇਆ। ਲੇਖਾ ਜਾਣੇ ਆਪਣੀ ਕੂਟ, ਦੂਜੀ ਦਿਸ਼ਾ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇਆ। ਹਰਿ ਸਾਚਾ ਖੇਲ ਖਿਲਾਇੰਦਾ, ਕਰ ਕਿਰਪਾ ਗੁਣ ਨਿਧਾਨ। ਆਪਣਾ ਹੁਕਮ ਆਪ ਸੁਣਾਇੰਦਾ, ਆਪੇ ਦੇਵੇ ਧੁਰ ਫ਼ਰਮਾਨ। ਸਾਚੀ ਘਾੜਤ ਘੜਤ ਆਪ ਘੜਾਇੰਦਾ, ਲੇਖਾ ਜਾਣੇ ਜਾਣੀ ਜਾਣ। ਸੋ ਪੁਰਖ ਨਿਰੰਜਣ ਸੇਵ ਕਮਾਇੰਦਾ, ਹਰਿ ਪੁਰਖ ਨਿਰੰਜਣ ਹੋ ਮਿਹਰਵਾਨ। ਸ੍ਰੀ ਭਗਵਾਨ ਬੰਧਨ ਪਾਇੰਦਾ, ਪੰਚਮ ਰੰਗ ਇਕ ਵਖਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਧਰਾਇੰਦਾ। ਪੰਚਮ ਮੇਲਾ ਜੋੜ ਜੁੜਾ, ਹਰਿ ਸਾਚੀ ਖੇਲ ਖਿਲਾਈਆ। ਪੰਚਮ ਮੁਖ ਮੁੱਖ ਧਰਾ, ਪੰਚਮ ਦੇਵੇ ਮਾਣ ਵਡਿਆਈ। ਪੰਚਮ ਜੋਤ ਜੋਤ ਰੁਸ਼ਨਾ, ਪੰਚਮ ਨੂਰੋ ਨੂਰ ਡਗਮਗਾਈਆ। ਪੰਚਮ ਦੇਵੇ ਸਾਚਾ ਥਾਂ, ਥਾਨ ਥਨੰਤਰ ਸੋਭਾ ਪਾਈਆ। ਪੰਚਮ ਦੇਵੇ ਦਰਸ ਬੇਪਰਵਾਹ, ਪੰਚਮ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਮੁਖ ਹਰਿ ਤਾਜ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਕਰਤਾਰ, ਆਪਣਾ ਆਪ ਚਲਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਨਿਰਗੁਣ ਜ਼ਾਹਿਰ, ਸਾਚੀ ਖੇਲ ਖਿਲਾਇੰਦਾ। ਨਿਰਗੁਣ ਨੂਰ ਜੋਤੀ ਧਾਰ, ਨਿਰਗੁਣ ਧੂਆਂਧਾਰ ਸਮਾਇੰਦਾ। ਨਿਰਗੁਣ ਰਾਜ ਰਾਜਾਨ ਸ਼ਾਹ ਸਿਕਦਾਰ, ਨਿਰਗੁਣ ਆਪਣਾ ਹੁਕਮ ਸੁਣਾਇੰਦਾ। ਨਿਰਗੁਣ ਸ਼ਾਹ ਪਾਤਸ਼ਾਹ ਹੁਕਮ ਸੁਣਾਏ ਆਪਣੀ ਵਾਰ, ਨਿਰਗੁਣ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਖ ਅਗੋਚਰ ਅਗੰਮ ਅਥਾਹ, ਏਕਾ ਖੇਲ ਕਰੇ ਬੇਪਰਵਾਹ, ਬਣ ਮਲਾਹ ਆਪਣਾ ਬੇੜਾ ਆਪ ਚਲਾਇੰਦਾ। ਸਾਚਾ ਬੇੜਾ ਕਰ ਤਿਆਰ, ਹਰਿ ਆਪਣੀ ਦਯਾ ਕਮਾਈਆ। ਸਚ ਸਿੰਘਾਸਣ ਬੈਠੇ ਸੱਚਾ ਦਰਬਾਰ, ਹਰਿ ਸੱਚਾ ਸ਼ਹਿਨਸ਼ਾਹੀਆ। ਏਕਾ ਹੁਕਮ ਇਕ ਵਰਤਾਰ, ਏਕਾ ਭਾਣੇ ਰਿਹਾ ਸਮਾਈਆ। ਆਪੇ ਹੋਏ ਜਾਣੀ ਜਾਣ, ਹਰਿ ਨਿਰੰਕਾਰ ਜਾਨਣਹਾਰ ਇਕ ਅਖਵਾਈਆ। ਆਪਣੀ ਇਛਿਆ ਆਪੇ ਲਏ ਉਚਾਰ, ਸਚਖੰਡ ਮਿਲੇ ਵਧਾਈਆ। ਘਰ ਵਿਚ ਘਰ ਲਏ ਉਭਾਰ, ਥਿਰ ਘਰ ਸਾਚਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਸਾਚਾ ਘਰ ਉਪਜਾਇਆ, ਕਰ ਕਿਰਪਾ ਮਿਹਰਬਾਨ। ਮੰਦਰ ਅੰਦਰ ਆਪ ਸੁਹਾਇਆ, ਆਪੇ ਹੋਇਆ ਨਿਗਹਬਾਨ। ਆਪਣਾ ਦੀਪ ਆਪ ਜਗਾਇਆ, ਆਪੇ ਵੇਖੇ ਮਾਰ ਧਿਆਨ। ਛੱਪਰ ਛੰਨ ਨਾ ਕੋਈ ਛੁਹਾਇਆ, ਨਾ ਕੋਈ ਦੀਸੇ ਚਾਰ ਦੀਵਾਰ। ਸੂਰਜ ਚੰਨ ਨਾ ਕੋਈ ਚੜ੍ਹਾਇਆ, ਮੰਡਲ ਮੰਡਪ ਨਾ ਦਏ ਸਹਾਰ। ਗਗਨ ਪਾਤਾਲ ਨਾ ਕੋਈ ਵਖਾਇਆ, ਜ਼ਿਮੀਂ ਅਸਮਾਨ ਨਾ ਦਏ ਸਹਾਰ। ਇਕ ਅਕੱਲਾ ਵੇਸ ਵਟਾਇਆ, ਆਦਿ ਪੁਰਖ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਥਿਰ ਘਰ ਸਾਚਾ ਖੋਲ੍ਹਿਆ, ਘਰ ਘਰ ਵਿਚ ਕਰ ਤਿਆਰ। ਕਰੇ ਖੇਲ ਹਰਿ ਅਡੋਲਿਆ, ਇਕ ਅਕੱਲਾ ਏਕੰਕਾਰ। ਆਪਣੀ ਧਾਰ ਆਪਣੇ ਵਿਚੋਂ ਆਪੇ ਬੋਲਿਆ, ਆਪ ਆਪਣਾ ਕਰੇ ਉਜਿਆਰ। ਆਪਣਾ ਭੰਡਾਰਾ ਆਪੇ ਖੋਲ੍ਹਿਆ, ਆਪੇ ਲਏ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਏ ਆਪਣੀ ਸਾਰ। ਸਚਖੰਡ ਥਿਰ ਘਰ ਅਪਾਰਾ, ਹਰਿ ਸਾਚੇ ਸਚ ਉਪਜਾਇਆ। ਸਚਖੰਡ ਦਵਾਰੇ ਆਪ ਨਿਰੰਕਾਰਾ, ਥਿਰ ਘਰ ਸ਼ਬਦੀ ਮੇਲ ਮਿਲਾਇਆ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਗ੍ਰਹਿ ਮੰਦਰ ਆਪ ਸੁਣਾਇਆ। ਆਪੇ ਹੋਏ ਸੁਨਣਹਾਰਾ, ਦੂਸਰ ਅਵਰ ਨਾ ਕੋਈ ਜਣਾਇਆ। ਆਦਿ ਪੁਰਖ ਖੇਲ ਅਪਾਰਾ, ਆਪਣੀ ਧਾਰਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਇਆ। ਹਰਿ ਇਛਿਆ ਸ਼ਬਦ ਨਾਉਂ, ਨਾਮ ਨਾਮਾ ਨਾਮ ਵਡਿਆਈਆ। ਪਾਰਬ੍ਰਹਮ ਬ੍ਰਹਮ ਕਰੇ ਚਾਓ, ਚਾਓ ਘਨੇਰਾ ਇਕ ਵਖਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਪਕੜੇ ਬਾਂਹੋ, ਪਕੜਨਹਾਰਾ ਸਹਿਜ ਸੁਖਦਾਈਆ। ਸਤਿ ਸਤਿਵਾਦੀ ਬਣਿਆ ਪਿਤਾ ਮਾਉਂ, ਅਜੂਨੀ ਰਹਿਤ ਦਿਸ ਨਾ ਆਈਆ। ਸ਼ਬਦ ਸੁਹੇਲਾ ਇਕ ਅਕੇਲਾ ਸਦ ਦੇਵੇ ਠੰਡੀ ਛਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਸ਼ਬਦੀ ਸ਼ਬਦ ਸੁਤ ਦੁਲਾਰਾ ਕਰ ਤਿਆਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਸਚਖੰਡ ਜੋਤ ਜਗਾਏ ਅਗੰਮ ਅਪਾਰਾ, ਥਿਰ ਘਰ ਅਨਾਦੀ ਨਾਦ ਵਜਾਇੰਦਾ। ਲਿਖੇ ਲੇਖ ਅਪਰ ਅਪਾਰਾ, ਅਪਰੰਪਰ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪ੍ਰਗਟਾਇੰਦਾ। ਆਪਣੀ ਇਛਿਆ ਆਪਣਾ ਬਲ ਧਾਰ, ਆਪੇ ਸੇਵ ਕਮਾਈਆ। ਆਪੇ ਪੁਰਖ ਆਪੇ ਨਾਰ, ਕੰਤ ਕੰਤੂਹਲ ਆਪਣੇ ਮੰਦਰ ਸੋਭਾ ਪਾਈਆ। ਆਪੇ ਕਰੇ ਸਚ ਪਿਆਰ, ਸਚ ਸੁਹੰਜਣੀ ਸੇਜ ਸੁਹਾਈਆ। ਆਪੇ ਗਾਏ ਆਪਣਾ ਮੰਗਲਾਚਾਰ, ਗੀਤ ਗੋਬਿੰਦ ਆਪ ਅਲਾਈਆ। ਆਪੇ ਖੇਲ ਕਰੇ ਅਪਾਰ, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਾਕਾਰ ਵਡੀ ਵਡਿਆਈਆ। ਨਿਰਾਕਾਰ ਨਿਰਵੈਰ ਨਿਰਾਹਾਰ ਸਮਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਆਪਣਾ ਭੇਵ ਨਾ ਕਿਸੇ ਜਣਾਇਆ, ਭੇਵ ਅਭੇਦਾ ਆਪ ਅਖਵਾਈਆ। ਬੋਧ ਅਗਾਧ ਅਗਾਧ ਬੋਧ ਜਣਾਇਆ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਆਪਣੀ ਇਛਿਆ ਆਪਣਾ ਨਾਦ ਵਜਾਇਆ, ਆਪੇ ਲਏ ਸੁਣਾਈਆ। ਆਪਣੀ ਇਛਿਆ ਸਾਚੀ ਵਸਤ ਏਕਾ ਦਾਦ ਝੋਲੀ ਪਾਇਆ, ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਇਕ ਅਕੱਲਾ ਏਕੰਕਾਰਾ, ਸਾਚੇ ਮੰਦਰ ਹੋ ਉਜਿਆਰਾ, ਥਿਰ ਘਰ ਵੇਖੇ ਆਪ ਪਸਾਰਾ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਸਾਚਾ ਸਚ ਜਣਾਇੰਦਾ। ਸਾਚੇ ਤਖ਼ਤ ਬੈਠਾ ਸਾਚਾ ਰਾਣਾ, ਸ਼ਹਿਨਸ਼ਾਹ ਆਪਣਾ ਖੇਲ ਆਪ ਖਿਲਾਇੰਦਾ। ਆਪਣਾ ਦੇਵੇ ਆਪੇ ਮਾਣਾ, ਆਪਣਾ ਮਾਣ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਆਪਣਾ ਰੰਗ ਆਪ ਰੰਗਾਇੰਦਾ। ਨਿਰਗੁਣ ਅੰਦਰ ਨਿਰਗੁਣ ਧਰ, ਨਿਰਗੁਣ ਖੇਲ ਕਰਾਇਆ। ਨਿਰਗੁਣ ਮੰਦਰ ਨਿਰਗੁਣ ਵੜ, ਨਿਰਗੁਣ ਮੇਲ ਮਿਲਾਇਆ। ਨਿਰਗੁਣ ਸੇਜਾ ਨਿਰਗੁਣ ਬੈਠਾ ਚੜ੍ਹ, ਨਿਰਗੁਣ ਰੰਗ ਰੰਗਾਇਆ। ਨਿਰਗੁਣ ਵਿਦਿਆ ਨਿਰਗੁਣ ਰਿਹਾ ਪੜ੍ਹ, ਨਿਸ਼ਅਖੱਰ ਆਪ ਪ੍ਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇਆ। ਹਰਿ ਮੰਦਰ ਰੂਪ ਧਰਾਇੰਦਾ, ਨਿਰਗੁਣ ਦਾਤਾ ਮਿਹਰਵਾਨ। ਆਪਣੀ ਕੁੱਖ ਆਪ ਸੁਹਾਇੰਦਾ, ਆਪੇ ਦੇਵੇ ਦਾਨੀ ਦਾਨ। ਆਪਣਾ ਮੁਖ ਉਜਲ ਆਪ ਕਰਾਇੰਦਾ, ਆਪ ਵੇਖੇ ਆਪਣਾ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਦਯਾ ਕਮਾ, ਆਪਣੀ ਰਚਨਾ ਆਪ ਰਚਾਈਆ। ਆਪਣਾ ਰੂਪ ਆਪ ਪ੍ਰਗਟਾ, ਵਿਸ਼ਨ ਵਿਸ਼ਵ ਆਪਣਾ ਨਾਉਂ ਧਰਾਈਆ। ਵਾਸਤਕ ਖੇਲ ਆਪੇ ਰਿਹਾ ਖਿਲਾ, ਆਪ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਵਸਤ ਅਨਮੋਲ ਆਪਣੇ ਕੰਡੇ ਦੇਵੇ ਤੋਲ, ਸਾਚਾ ਕੰਡਾ ਹੱਥ ਉਠਾਈਆ। ਵਿਸ਼ਨੂੰ ਅੰਦਰ ਵਿਸ਼ਵ ਭੰਡਾਰ, ਹਰਿ ਸਾਚੇ ਸਚ ਧਰਾਇਆ। ਆਪਣੀ ਕ੍ਰਿਪਾ ਆਪੇ ਧਾਰ, ਆਪ ਆਪਣਾ ਮੇਲ ਮਿਲਾਇਆ। ਆਪਣੇ ਚਰਨਾ ਆਪੇ ਬਖ਼ਸ਼ੇ ਸਚ ਪਿਆਰ, ਆਪੇ ਲੇਖਾ ਦਏ ਸਮਝਾਇਆ। ਆਪਣੀ ਧਾਰਾ ਠੰਡਾ ਠਾਰ, ਆਪੇ ਅੰਮ੍ਰਿਤ ਮੇਘ ਬਰਸਾਇਆ। ਆਪੇ ਨਾਭੀ ਕਵਲ ਕਰ ਤਿਆਰ, ਆਪ ਆਪਣਾ ਵਿਚ ਸਮਾਇਆ। ਆਪੇ ਹੁਕਮੀ ਹੁਕਮ ਕਰਾਏ ਸਾਚੀ ਕਾਰ, ਹੁਕਮ ਹਾਕਮ ਆਪ ਅਲਾਇਆ। ਆਪ ਕਵਲ ਕਵਲਾ ਖਿੜੀ ਗੁਲਜ਼ਾਰ, ਪਤ ਡਾਲ੍ਹੀ ਆਪ ਮਹਿਕਾਇਆ। ਆਪੇ ਪਾਰਬ੍ਰਹਮ ਆਪਣੀ ਵੰਡ ਵੰਡੇ ਨਿਰੰਕਾਰ, ਹਰਿ ਨਿਰੰਕਾਰ ਭੇਵ ਕਿਸੇ ਨਾ ਪਾਇਆ। ਆਪੇ ਵੇਖੇ ਪੰਖੜੀਆਂ ਖਿਲੀ ਗੁਲਜ਼ਾਰ, ਮਹਿਕ ਮਹਿਕ ਆਪ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਧਾਰ ਏਕਾ ਹਰਿ ਵੇਖ ਵਖਾਇਆ। ਆਪੇ ਫੁਲ ਕਵਲ ਨਾਭ, ਨਾਭੀ ਕਵਲ ਆਪ ਉਪਜਾਈਆ। ਆਪੇ ਵਿਸ਼ਨ ਮੇਲਾ ਮਾਧਵ ਮਾਧ, ਆਪੇ ਭਗਵਾਨ ਵੇਸ ਵਟਾਈਆ। ਆਪੇ ਦੇਵਣਹਾਰਾ ਦਾਦ, ਆਪੇ ਝੋਲੀ ਅੱਗੇ ਡਾਹੀਆ। ਆਪੇ ਹੋਏ ਰਹੇ ਵਿਸਮਾਦਿ, ਵਿਸਮਾਦੀ ਵਿਸਮਾਦਿ ਭੇਵ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਆਪਣੀ ਰਚਨਾ ਆਪੇ ਵੇਖ ਵਖਾਈਆ। ਆਪੇ ਕਵਲ ਕਵਲ ਉਜਿਆਰ, ਆਪੇ ਨਾਭੀ ਅੰਮ੍ਰਿਤ ਕਵਲ ਮੁਖ ਚੁਆਇੰਦਾ। ਆਪੇ ਪਾਰਬ੍ਰਹਮ ਬ੍ਰਹਮ ਭੇਵ ਨਿਆਰ, ਦਿਸ ਕਿਸੇ ਨਾ ਆਇੰਦਾ। ਆਪੇ ਬ੍ਰਹਮ ਕਰ ਪਸਾਰ, ਪਾਰਬ੍ਰਹਮ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਿਸ਼ਨ ਆਪੇ ਬ੍ਰਹਮਾ, ਆਪਣੇ ਅੰਦਰੋਂ ਆਪੇ ਜੰਮਾ, ਮਾਤ ਪਿਤ ਨਾ ਕੋਈ ਬਣਾਇੰਦਾ। ਆਪਣਾ ਜਨਮ ਆਪੇ ਧਾਰ, ਆਪੇ ਵੇਖ ਵਖਾਇੰਦਾ। ਆਪੇ ਵਿਸ਼ਨ ਕਰੇ ਪਿਆਰ, ਆਪੇ ਬ੍ਰਹਮਾ ਸੇਵ ਕਮਾਇੰਦਾ। ਆਪੇ ਆਪਣਾ ਲੇਖਾ ਜਾਣੇ ਹਰਿ ਨਿਰੰਕਾਰ, ਲੇਖਾ ਲੇਖ ਨਾ ਕੋਈ ਵਖਾਇੰਦਾ। ਮੇਲ ਮਿਲਾਵਾ ਸਚਖੰਡ ਦਵਾਰ, ਸਚਖੰਡ ਦਵਾਰਾ ਸੋਭਾ ਪਾਇੰਦਾ। ਆਪੇ ਥਿਰ ਘਰ ਸਾਚਾ ਖੋਲ੍ਹ ਕਿਵਾੜ, ਆਪਣਾ ਪਰਦਾ ਲਾਹਿੰਦਾ। ਆਪੇ ਅੰਮ੍ਰਿਤ ਬਖ਼ਸ਼ੇ ਠੰਡਾ ਠਾਰ, ਚਰਨ ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਆਪੇ ਵਸੇ ਧਾਮ ਨਿਆਰ, ਆਪੇ ਧੂਆਂਧਾਰ ਸਮਾਇਆ। ਆਪੇ ਸੁੰਨ ਅਗੰਮੀ ਖੇਲੇ ਖੇਲ ਨਿਆਰ, ਆਪੇ ਆਕਾਸ਼ ਪ੍ਰਕਾਸ਼ ਸਮਾਇਆ। ਆਪੇ ਵਸਿਆ ਸਭ ਤੋ ਬਾਹਰ, ਦਿਸ ਕਿਸੇ ਨਾ ਆਇਆ। ਆਪੇ ਆਪਣੀ ਇਛਿਆ ਬਣ ਵਰਤਾਰ, ਆਪੇ ਸਾਚੀ ਭਿਛਿਆ ਲਏ ਪਰਗਟਾਇਆ। ਆਪੇ ਬ੍ਰਹਮਾ ਵੇਤਾ ਕਰੇ ਪਿਆਰ, ਆਪੇ ਸ਼ੰਕਰ ਮੂਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਅਨਾਦੀ ਸੁਤ ਨਾਉਂ ਧਰਾਇਆ। ਅਨਾਦੀ ਸੁਤ ਹਰਿ ਨਿਰੰਕਾਰ, ਆਪਣਾ ਆਪ ਪਰਗਟਾਈਆ। ਆਪੇ ਵਿਸ਼ਨ ਕਰੇ ਪਿਆਰ, ਆਪੇ ਬ੍ਰਹਮਾ ਪਾਰਬ੍ਰਹਮ ਮਿਲਾਈਆ। ਆਪੇ ਸ਼ੰਕਰ ਲੇਖਾ ਏਕਾ ਧਾਰ, ਗੁਣਵੰਤਾ ਗੁਣ ਵਡਿਆਈਆ। ਤਿੰਨਾਂ ਵਿਚੋਲਾ ਬਣ ਕਰਤਾਰ, ਕਰਤਾ ਪੁਰਖ ਖੇਲ ਖਿਲਾਈਆ। ਦੇਵੇ ਵਸਤ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਈਆ। ਵਿਸ਼ਨ ਉਠਾਇਆ ਹਰਿ ਕਰਤਾਰ, ਏਕਾ ਹੁਕਮ ਸੁਣਾਇੰਦਾ। ਤੇਰਾ ਰੂਪ ਅਗੰਮ ਅਪਾਰ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਸਾਚੀ ਵਸਤ ਦੇਵੇ ਥਾਰ, ਅਤੋਟ ਅਤੁਟ ਰਖਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਇੰਦਾ। ਆਦਿ ਜੁਗਾਦਿ ਕਿਰਤੀ ਕਾਰ, ਕਰਤਾ ਆਪਣੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲਾਇੰਦਾ। ਵਿਸ਼ਨੂੰ ਉਠ ਕਰ ਧਿਆਨ, ਹਰਿ ਸਾਚੇ ਸਚ ਜਣਾਇਆ। ਮੇਰਾ ਹੁਕਮ ਸੱਚਾ ਫ਼ਰਮਾਨ, ਤੇਰੀ ਸੇਵਾ ਇਕ ਜਣਾਇਆ। ਤੇਰਾ ਰੂਪ ਦੋ ਜਹਾਨ, ਦੋ ਜਹਾਨਾਂ ਲਏ ਪਰਗਟਾਇਆ। ਮੇਰਾ ਨਾਉਂ ਤੇਰਾ ਨਿਸ਼ਾਨ, ਹਰਿ ਨਿਰੰਕਾਰਾ ਲਏ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਆਪਣਾ ਦਾਨ। ਆਪਣੀ ਦਇਆ ਆਪ ਕਮਾਇਆ। ਵਿਸ਼ਨੂੰ ਸੁਣਿਆ ਕਰ ਧਿਆਨ, ਹਰਿ ਸਾਚੇ ਸਚ ਜਣਾਇਆ। ਅੱਗੇ ਉਠਿਆ ਬਾਲ ਨਾਦਾਨ, ਨਿਉਂ ਨਿਉਂ ਸੀਸ ਝੁਕਾਇਆ। ਤੂੰ ਸ਼ਾਹ ਪਾਤਸ਼ਾਹ ਰਾਜ ਰਾਜਾਨ, ਹਉਂ ਸੇਵਕ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਵਾਰਾ ਮੰਗਣ ਤੇਰਾ ਆਇਆ। ਵਿਸ਼ਨੂੰ ਮੰਗੇ ਮੰਗ ਅਪਾਰ, ਪ੍ਰਭ ਅੱਗੇ ਝੋਲੀ ਡਾਹੀਆ। ਕਰ ਕਿਰਪਾ ਆਪ ਨਿਰੰਕਾਰ, ਦਰ ਦਰਵੇਸ਼ ਬੈਠਾ ਸੀਸ ਝੁਕਾਈਆ। ਕਵਣ ਦਵਾਰ ਕਰਾਂ ਕਾਰ, ਕਵਣ ਸੇਵਾ ਮੋਹੇ ਬਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਖਿਆ ਦਏ ਸਮਝਾਈਆ। ਹਰਿ ਪੁਰਖ ਨਿਰੰਜਣ ਸਤਿ ਸਮਝਾਇੰਦਾ, ਨਿਸ਼ਅੱਖਰ ਆਪ ਪੜ੍ਹਾ। ਵਿਸ਼ਨੂੰ ਤੇਰਾ ਵਿਸ਼ਵ ਰੂਪ ਵਖਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਆਪਣੀ ਧਾਰਾ ਤੇਰੇ ਵਿਚ ਟਿਕਾਇੰਦਾ, ਜੋਤੀ ਜੋਤ ਜੋਤ ਸਮਾ। ਤੇਰਾ ਕਿਲਾ ਕੋਟ ਇਕ ਵਸਾਇੰਦਾ, ਤੇਰੇ ਬੰਕ ਡੇਰਾ ਲਾ। ਆਪਣਾ ਰੰਗ ਆਪ ਰੰਗਾਇੰਦਾ, ਉਤਰ ਕਦੇ ਨਾ ਜਾ। ਏਕਾ ਮਰਦੰਗ ਸਚ ਸੁਣਾਇੰਦਾ, ਨਾਦ ਅਨਾਦੀ ਧੁੰਨ ਵਜਾ। ਆਪਣਾ ਪੰਧ ਆਪ ਮੁਕਾਇੰਦਾ, ਸਵੱਛ ਸਰੂਪੀ ਦਰਸ ਦਿਖਾ। ਸਾਚੇ ਧੰਦੇ ਆਪੇ ਲਾਇੰਦਾ, ਘਰ ਘਰ ਦੇਣਾ ਰਿਜ਼ਕ ਪੁਚਾ। ਆਪਣੀ ਵੰਡਨ ਆਪ ਵੰਡਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਿਫ਼ਤ ਸਾਲਾਹ। ਸਾਚੀ ਮੰਗ ਮੰਗ ਦਵਾਰ, ਵਿਸ਼ਨੂੰ ਸੀਸ ਝੁਕਾਇਆ। ਕਵਣ ਘਰ ਕਵਣ ਦਰ ਕਵਣ ਹਰ ਕਰਾਂ ਪਸਾਰ, ਕਵਣ ਵੇਸ ਅਨੇਕ ਵਟਾਇਆ । ਕਵਣ ਭੌ ਕਵਣ ਭੈ ਕਵਣ ਰੱਖਾਂ ਡਰ, ਕਵਣ ਨੇਤਰ ਨੈਣ ਸ਼ਰਮਾਇਆ। ਕਵਣ ਦਵਾਰ ਸਰਨ ਸਰਨਾਈ ਜਾਵਾਂ ਪੜ, ਸੀਸ ਜਗਦੀਸ਼ ਇਕ ਝੁਕਾਇਆ। ਕਵਣ ਦਵਾਰਾ ਜਾਣਾ ਵੜ, ਸਚ ਸਿੰਘਾਸਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਿਸ਼ਨੂੰ ਵਿਸ਼ਵ ਬੈਠਾ ਅੱਗੇ ਝੋਲੀ ਡਾਹਿਆ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਹਰਿ ਵੱਡਾ ਬੇਪਰਵਾਹ। ਵਿਸ਼ਨੂੰ ਤੇਰੀ ਸੇਵਾ ਸਚ ਲਗਾਇੰਦਾ, ਹਰ ਘਟ ਅੰਦਰ ਜਾਣਾ ਸਮਾ। ਤੇਰੇ ਵਸਤ ਇਕ ਹੱਥ ਰਖਾਇੰਦਾ, ਘਰ ਘਰ ਦੇਣਾ ਰਿਜ਼ਕ ਪੁਚਾ। ਨਵ ਨਵ ਤੇਰਾ ਬੰਧ ਆਪੇ ਪਾਇੰਦਾ, ਚਾਰ ਚਾਰ ਲੇਖਾ ਦਏ ਸਮਝਾ। ਜੁਗ ਚੌਕੜੀ ਤੇਰੀ ਗੋਦ ਬਹਾਇੰਦਾ, ਵਡ ਦਾਤਾ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਅਭੁੱਲ ਰੂਪ ਆਪ ਅਖਵਾ। ਵਿਸ਼ਨੂੰ ਵਰ ਘਰ ਸਾਚਾ ਪਾਇਆ, ਘਰ ਸਾਚੇ ਵੱਜੀ ਵਧਾਈਆ। ਬ੍ਰਹਮੇ ਉਠ ਸੀਸ ਨਿਵਾਇਆ, ਹਰਿ ਚਰਨ ਕਵਲ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਇਆ, ਹਰਿ ਏਕਾ ਹਰਿ ਹਰਿ ਨਜ਼ਰੀ ਆਈਆ। ਨੂਰੋ ਨੂਰ ਡਗਮਗਾਇਆ, ਤਤਵ ਤਤ ਨਾ ਕੋਇ ਬਣਾਈਆ। ਸਚ ਸੰਦੇਸ਼ਾ ਰਿਹਾ ਸੁਣਾਇਆ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਕਾਗ਼ਜ਼ ਕ਼ਲਮ ਨਾ ਕੋਇ ਰਖਾਇਆ, ਨਾ ਕੋਈ ਰੱਖੇ ਸ਼ਾਹੀਆ। ਹਰਿ ਨਰ ਨਰੇਸ਼ ਸਾਚੇ ਤਖ਼ਤ ਬੈਠਾ ਸੋਭਾ ਪਾਇਆ, ਪਾਰਬ੍ਰਹਮ ਵਡੀ ਵਡਿਆਈਆ। ਬ੍ਰਹਮਾ ਵੇਤਾ ਬਾਲ ਅੰਞਾਣਾ ਆਪ ਉਠਾਇਆ, ਦੇ ਮਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਰਚਨਾ ਆਪੇ ਰਿਹਾ ਰਚਾਈਆ। ਬ੍ਰਹਮੇ ਉਠ ਬਾਲ ਨਾਦਾਨ, ਹਰਿ ਸਾਚਾ ਆਪ ਉਠਾਇੰਦਾ। ਪੁਰਖ ਅਕਾਲ ਹੋਇਆ ਮਿਹਰਬਾਨ, ਦੀਨ ਦਿਆਲ ਦਇਆ ਕਮਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਜਣਾਇੰਦਾ। ਚਰਨ ਕਵਲ ਵਖਾਏ ਸਚ ਮਕਾਨ, ਮੰਡਲ ਮੰਡਪ ਆਪ ਸੁਹਾਇੰਦਾ। ਦਾਤਾ ਦਾਨੀ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਤੇਰਾ ਨਾਉਂ ਸਾਚਾ ਬਾਣ, ਆਤਮ ਬਾਣ ਇਕ ਲਗਾਇੰਦਾ। ਤੇਰਾ ਰੂਪ ਇਕ ਮਹਾਨ, ਪਾਰਬ੍ਰਹਮ ਬ੍ਰਹਮ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਸੋਭਾ ਪਾਇੰਦਾ। ਬ੍ਰਹਮ ਧਾਰ ਚਲਾਈ ਪਾਰਬ੍ਰਹਮ, ਬ੍ਰਹਮ ਵੱਜੀ ਵਧਾਈਆ। ਆਦਿ ਪੁਰਖ ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਕਦੇ ਨਾ ਆਈਆ। ਕਰਤਾ ਪੁਰਖ ਜਾਣੇ ਆਪਣਾ ਕੰਮ, ਕਰਨੀ ਕਿਰਤ ਰਿਹਾ ਕਮਾਈਆ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਏਕਾ ਰੰਗ ਰਖਾਈਆ। ਆਪਣਾ ਬੇੜਾ ਆਪੇ ਬੰਨ੍ਹ, ਪਾਰਬ੍ਰਹਮ ਬ੍ਰਹਮ ਲੇਖਾ ਦਏ ਜਣਾਈਆ। ਆਪੇ ਜਣਿਆ ਬਣ ਜਣੇਂਦੀ ਮਾਈ ਜਣ, ਦਾਈ ਦਾਇਆ ਸੇਵ ਕਮਾਈਆ। ਆਪਣਾ ਰਾਗ ਸੁਣਾਇਆ ਕੰਨ, ਆਪਣਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਿਤਾ ਏਕਾ ਵਰ, ਭੁਲ ਕਦੇ ਨਾ ਜਾਈਆ। ਬ੍ਰਹਮੇ ਵਰ ਘਰ ਹਰਿ ਸਾਚਾ ਪਾਇਆ, ਦਰ ਸਾਚੇ ਸੀਸ ਝੁਕਾਈਆ। ਪੁਰਖ ਅਬਿਨਾਸ਼ ਤੇਰੀ ਸਰਨਾਇਆ, ਹਉਂ ਬਾਲਕ ਮੰਗ ਮੰਗਾਈਆ। ਕਵਣ ਰੂਪ ਸਤਿ ਸਰੂਪ ਤੇਰਾ ਦਰਸ਼ਨ ਪਾਇਆ, ਕਵਣ ਨੂਰ ਰੁਸ਼ਨਾਈਆ। ਕਵਣ ਕੂਟ ਹਰਿ ਡੇਰਾ ਲਾਇਆ, ਕਵਣ ਰਸਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਮੰਗਣ ਭਿਖਾਰੀ ਆਈਆ। ਹਰਿ ਭਿਖਕ ਭਿਖਾਰੀ ਯਾਚਕ ਦੇਵੇ ਦਾਨ, ਦੀਨਾ ਨਾਥ ਦਇਆ ਕਮਾਇੰਦਾ। ਬ੍ਰਹਮੇ ਦੇਵੇ ਧੁਰ ਫ਼ਰਮਾਨ, ਸਚ ਸੰਦੇਸ਼ ਇਕ ਸੁਣਾਇੰਦਾ। ਤੇਰਾ ਮੇਰਾ ਏਕਾ ਮਾਣ, ਤੇਰਾ ਰੂਪ ਆਪਣਾ ਰੂਪ ਧਰ ਵਖਾਇੰਦਾ। ਮੇਰਾ ਨਾਉਂ ਸੱਚਾ ਨਿਸ਼ਾਨ, ਨਾਉਂ ਨਿਰੰਕਾਰ ਆਪ ਪਰਗਟਾਇੰਦਾ। ਲੇਖਾ ਜਾਣੇ ਸ੍ਰੀ ਭਗਵਾਨ, ਲਿਖਤ ਲੇਖ ਨਾ ਕੋਇ ਵਖਾਇੰਦਾ। ਨਿਸ਼ਅੱਖਰ ਰੂਪ ਕਰ ਪਰਧਾਨ, ਪਾਰਬ੍ਰਹਮ ਬ੍ਰਹਮ ਵੇਖ ਵਖਾਇੰਦਾ। ਸੋਹੰ ਰੂਪ ਚਲੇ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਸੇ ਏਕ ਘਰ, ਘਰ ਮੰਦਰ ਸੋਭਾ ਪਾਇੰਦਾ। ਬ੍ਰਹਮੇ ਤੇਰੀ ਸਾਚੀ ਸੇਵ, ਅਲਖ ਅਭੇਵ ਆਪ ਜਣਾਇੰਦਾ। ਮੇਰਾ ਨਾਉਂ ਤੇਰੀ ਜਿਹਵ, ਤੇਰੀ ਜਿਹਵ ਗੀਤ ਏਕਾ ਗਾਇੰਦਾ। ਮੇਲ ਮਿਲਾਵਾ ਹਰਿ ਨਿਹਕੇਵ, ਨੇਹਚਲ ਧਾਮ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਘਰ ਸਾਚੇ ਵੇਖ ਵਖਾਇੰਦਾ। ਸਾਚਾ ਵਰ ਹਰਿ ਇਕ ਜਣਾਇਆ, ਅਤੋਟ ਅਤੁਟ ਵਡੀ ਵਡਿਆਈਆ। ਲੱਖ ਚੁਰਾਸੀ ਤੇਰੀ ਝੋਲੀ ਪਾਇਆ, ਘੜਨਹਾਰ ਇਕ ਸ਼ਹਿਨਸ਼ਾਹੀਆ। ਸ਼ੰਕਰ ਤੇਰਾ ਮੇਲ ਮਿਲਾਇਆ, ਧੂਆਂਧਾਰ ਸੁੰਨ ਅਗੰਮ ਫੋਲ ਫੁਲਾਈਆ। ਆਪਣਾ ਲੇਖਾ ਹੱਥ ਫੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਪੁਰਖ ਹਰਿ, ਨਿਰਭੌ ਨਾ ਰੱਖੇ ਕੋਇ ਡਰ, ਭੈ ਵਿਚ ਕਦੇ ਨਾ ਆਇਆ। ਸ਼ੰਕਰ ਉਠਾਇਆ ਕਿਰਪਾ ਨਿਧ, ਆਪਣੀ ਖੇਲ ਆਪ ਖਿਲਾਈਆ। ਆਪੇ ਜਾਣੇ ਆਪਣੀ ਬਿਧ, ਆਪਣਾ ਭੇਵ ਆਪ ਸਮਝਾਈਆ। ਏਕਾ ਨਾਮ ਨਿਧਾਨ ਦੇਵੇ ਅੰਮ੍ਰਿਤ ਸਿੰਚ, ਹਰਿਆਵਲ ਹਰਿਆ ਆਪ ਕਰਾਈਆ। ਆਪੇ ਮੰਦਰ ਰਿਹਾ ਭਿੰਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਖੰਡਾ ਹੱਥ ਫੜਾਈਆ। ਕਿਰਪਾ ਕਰ ਗੁਣ ਨਿਧਾਨ, ਏਕਾ ਖੇਲ ਖਿਲਾਇੰਦਾ। ਇਕ ਵਖਾਏ ਸਚ ਨਿਸ਼ਾਨ, ਚਰਨ ਧੂੜ ਆਪ ਵਖਾਇੰਦਾ। ਸਚ ਬਿਭੂਤੀ ਦੇਵੇ ਦਾਨ, ਖ਼ਾਕੀ ਖ਼ਾਕ ਰਮਾਇੰਦਾ। ਏਕਾ ਅੰਤਰ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਵੇਖੇ ਹੋਏ ਨਿਗਹਬਾਨ, ਏਕਾ ਸਾਚੀ ਸੇਵ ਕਮਾਇੰਦਾ। ਏਕਾ ਦੇਵੇ ਧੁਰ ਫ਼ਰਮਾਨ, ਆਪਣਾ ਹੁਕਮ ਆਪ ਸੁਣਾਇੰਦਾ। ਸ਼ੰਕਰ ਮੇਟਣਾ ਇਕ ਨਿਸ਼ਾਨ, ਜੋ ਘੜਿਆ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਬੰਧਨ ਆਪੇ ਪਾਇੰਦਾ। ਸ਼ਿਵ ਵਿਸ਼ਨ ਬ੍ਰਹਮਾ ਹਰਿ ਬੰਧਨ ਪਾ, ਏਕਾ ਹੁਕਮ ਸੁਣਾਇਆ। ਤਿੰਨਾਂ ਬਣ ਵਿਚੋਲਾ ਮਲਾਹ, ਸਾਚਾ ਬੇੜਾ ਆਪ ਵਖਾਇਆ। ਤਿੰਨੇ ਢਹਿ ਪਏ ਸਰਨਾ, ਨੇਤਰ ਨੈਣਾਂ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਹੱਥ ਰਹੇ ਵਖਾਇਆ। ਤਿੰਨਾਂ ਵਖਾਏ ਖ਼ਾਲੀ ਹੱਥ, ਵਸਤ ਅਮੋਲਕ ਹੱਥ ਨਾ ਕੋਇ ਜਣਾਈਆ। ਪਾਰਬ੍ਰਹਮ ਪਤਿ ਸਾਡੀ ਰੱਖ, ਦਰ ਆਏ ਬੈਠੇ ਰਾਹ ਤਕਾਈਆ। ਸਾਚੀ ਵਸਤ ਝੋਲੀ ਘੱਤ, ਤੇਰੀ ਸੇਵ ਲਈਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਆਪਣੀ ਦ੍ਰਿਸ਼ਟੀ ਆਪੇ ਪਾਈਆ। ਆਪਣੀ ਦ੍ਰਿਸ਼ਟੀ ਹਰਿ ਹਰਿ ਪਾਏ, ਵਿਸ਼ਨ ਬ੍ਰਹਮਾ ਸ਼ਿਵ ਤ੍ਰਿਪਤ ਕਰਾਇਆ। ਆਪਣੀ ਸ੍ਰਿਸ਼ਟੀ ਆਪ ਰਚਾਏ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪਣੀ ਵੰਡਣ ਆਪ ਵੰਡਾਇਆ। ਆਪਣੀ ਕਿਰਪਾ ਆਪੇ ਧਾਰ, ਆਪੇ ਦਇਆ ਕਮਾਇੰਦਾ। ਤਿੰਨਾਂ ਦੇਵੇ ਵਸਤ ਅਪਾਰ, ਤ੍ਰੈਗੁਣ ਆਪਣੇ ਰੰਗ ਰੰਗਾਇੰਦਾ। ਸਤੋ ਗੁਣ ਸਤਿ ਵਿਚਾਰ, ਵਿਸ਼ਨ ਕਰੇ ਇਕ ਪਿਆਰ, ਏਕਾ ਰੰਗ ਰੰਗਾਇੰਦਾ। ਰਜੋ ਰੰਗ ਜਾਣੇ ਨਿਰੰਕਾਰ, ਬ੍ਰਹਮਾ ਲੇਖਾ ਜਾਣੇ ਅੰਦਰ ਬਾਹਰ, ਦਰ ਦਵਾਰ ਆਪ ਸੁਹਾਇੰਦਾ। ਤਮੋ ਕਰੇ ਆਪ ਵਿਚਾਰ, ਸ਼ੰਕਰ ਸੰਸਾ ਦਏ ਨਿਵਾਰ, ਏਕਾ ਰੰਗਣ ਏਕਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਮੇਲਾ ਏਕਾ ਘਰ, ਏਕਾ ਰੂਪ ਦਰਸਾਇੰਦਾ। ਤ੍ਰੈਗੁਣ ਨਾਤਾ ਹਰਿ ਜੁੜਾਇਆ, ਆਪਣਾ ਬੰਧਨ ਪਾਈਆ। ਵਿਸ਼ਨੂੰ ਹੁਕਮ ਆਪ ਸੁਣਾਇਆ, ਬ੍ਰਹਮਾ ਸੁਤ ਲਏ ਉਠਾਈਆ। ਭੋਲੇ ਨਾਥ ਆਪ ਜਗਾਇਆ, ਆਲਸ ਨਿੰਦਰਾ ਦਏ ਗਵਾਈਆ। ਸ਼ੰਕਰ ਮੇਲਾ ਸਹਿਜ ਸੁਭਾਇਆ, ਆਪਣੀ ਇਛਿਆ ਨਾਲ ਮਿਲਾਈਆ। ਆਪਣੀ ਇਛਿਆ ਲਛਮੀ ਰੂਪ ਵਟਾਇਆ, ਆਪਣੀ ਸੇਵ ਆਪ ਕਮਾਈਆ। ਆਪਣਾ ਲੇਖਾ ਆਪ ਜਣਾਇਆ, ਆਪੇ ਚਾਰੋਂ ਕੁੰਟ ਵੇਖ ਵਖਾਈਆ। ਚਾਰੇ ਦਿਸ਼ਾ ਆਪੇ ਵੰਡ ਵੰਡਾਇਆ, ਦਹਿ ਦਿਸ਼ਾ ਆਪਣਾ ਭੇਵ ਅਭੇਦ ਆਪ ਖੁਲ੍ਹਾਈਆ। ਆਪਣਾ ਗਿਆਨ ਆਪ ਦ੍ਰਿੜਾਇਆ, ਭੇਵ ਅਭੇਦ ਆਪ ਖੁਲ੍ਹਾਈਆ। ਆਪਣੇ ਵੇਦਾਂ ਆਪ ਪੜ੍ਹਾਇਆ, ਆਪੇ ਕਰੇ ਸਚ ਪੜ੍ਹਾਈਆ। ਆਪਣਾ ਸ਼ਸਤਰ ਆਪ ਉਪਜਾਇਆ, ਆਪੇ ਤਿੰਨਾਂ ਮੇਲੇ ਥਾਉਂ ਥਾਈਆ। ਇਕ ਤ੍ਰਿਸ਼ੂਲ ਹੱਥ ਉਠਾਇਆ, ਬ੍ਰਹਮਾ ਵਿਸ਼ਨ ਸ਼ਿਵ ਮੁੱਖੀ ਉਪਰ ਲਾਈਆ। ਜੀਵ ਜੰਤ ਕਿਸੇ ਭੇਵ ਨਾ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮਾਰਗ ਆਪੇ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋ ਤਿਆਰ, ਸਾਚੀ ਸੇਵਾ ਸੇਵ ਕਮਾਈਆ। ਤ੍ਰੈਗੁਣ ਮੰਗੀ ਵਸਤ ਅਪਾਰ, ਸਤੋ ਰਜੋ ਤਮੋ ਹਰਿ ਹਰਿ ਝੋਲੀ ਪਾਈਆ। ਏਕਾ ਵਸਤ ਰੱਖੇ ਧੁਰ ਦਰਬਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਬ੍ਰਹਮਾ ਦੇਵੇ ਕਰ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪੇ ਕਰ ਕਰ ਆਪਣਾ ਵਾਸ, ਸ਼ਾਹੋ ਸ਼ਾਬਾਸ ਆਪਣਾ ਮੇਲ ਮਿਲਾਈਆ। ਮੇਲ ਮਿਲਾਇਆ ਪੰਚਮ ਨਾਤਾ, ਹਰਿ ਹਰਿ ਜੋੜ ਜੁੜਾਇਆ। ਕਰੇ ਖੇਲ ਪੁਰਖ ਬਿਧਾਤਾ, ਚਤੁਰਭੁਜ ਭੇਵ ਨਾ ਰਾਇਆ। ਲੇਖਾ ਜਾਣੇ ਆਦਿ ਜੁਗਾਦਾ, ਆਪਣਾ ਖੇਲ ਆਪ ਖਿਲਾਇਆ। ਆਪਣਾ ਰੂਪ ਅਨੂਪ ਧਰੇ ਬ੍ਰਹਿਮਾਦਾ, ਨਾਦ ਅਨਾਦੀ ਨਾਦ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਵਰ, ਸਾਚਾ ਘਾੜਨ ਲਏ ਘੜਾਇਆ। ਸਾਚਾ ਘਾੜਨ ਹਰਿ ਘੜਾਇੰਦਾ, ਦੇਵੇ ਧੁਰ ਫ਼ਰਮਾਨ। ਲੱਖ ਚੁਰਾਸੀ ਜੋਤ ਟਿਕਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਤ੍ਰੈਗੁਣ ਮੇਲਾ ਮੇਲ ਮਿਲਾਇੰਦਾ, ਪੰਜ ਤਤ ਕਰੇ ਪਰਧਾਨ। ਕਾਇਆ ਬੰਕ ਆਪ ਸੁਹਾਇੰਦਾ, ਵੇਖੇ ਸਚ ਨਿਸ਼ਾਨ। ਨੌਂ ਦਵਾਰੇ ਆਪ ਖੁਲਾਇੰਦਾ, ਆਪੇ ਵਸੇ ਸਚ ਮਕਾਨ। ਘਰ ਘਰ ਵਿਚ ਸੋਭਾ ਪਾਇੰਦਾ, ਦੀਪਕ ਜੋਤ ਜਗਾਏ ਮਹਾਨ। ਘਰ ਨਾਦ ਸ਼ਬਦ ਸੁਣਾਇੰਦਾ, ਆਪੇ ਜਾਣੇ ਆਪਣਾ ਗਾਨ। ਘਰ ਅੰਮ੍ਰਿਤ ਤਾਲ ਭਰਾਇੰਦਾ, ਕਵਲ ਨਾਭੀ ਕਰ ਪਰਵਾਨ। ਘਰ ਸੁੰਨ ਅਗੰਮ ਰਖਾਇੰਦਾ, ਘਰ ਧੂਆਂਧਾਰ ਮਸਾਣ। ਘਰ ਬਜਰ ਕਪਾਟੀ ਕੁੰਡਾ ਲਾਇੰਦਾ, ਘਰ ਪੰਚ ਵਿਕਾਰ ਨਚਾਏ ਸ਼ੈਤਾਨ। ਘਰ ਆਸਾ ਤ੍ਰਿਸ਼ਨਾ ਆਪ ਉਪਜਾਇੰਦਾ, ਘਰ ਮਾਇਆ ਮਮਤਾ ਕਰੇ ਪਰਧਾਨ। ਘਰ ਟੇਢੀ ਬੰਕ ਉਪਾਇੰਦਾ, ਸੁਖਮਨ ਨਾੜੀ ਕਰ ਪਛਾਨ। ਘਰ ਈੜਾ ਪਿੰਗਲ ਵੇਖ ਵਖਾਇੰਦਾ, ਘਰ ਚੌਦਾਂ ਲੋਕ ਹੱਟ ਦੁਕਾਨ। ਘਰ ਰਵ ਸਸ ਚਮਕਾਇੰਦਾ, ਘਰ ਮੰਡਲ ਮੰਡਪ ਵੇਖੇ ਇਕ ਨਿਸ਼ਾਨ। ਘਰ ਪਾਰਬ੍ਰਹਮ ਵੰਡ ਵੰਡਾਇੰਦਾ, ਬ੍ਰਹਮ ਦੇਵੇ ਏਕਾ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਏਕਾ ਵਰ, ਆਪ ਬਣਾਏ ਚਤੁਰ ਸੁਜਾਨ। ਚਤੁਰ ਸੁਜਾਨ ਤ੍ਰੈਗੁਣ ਮੇਲਾ, ਹਰਿ ਸਾਚੇ ਘਰ ਕਰਾਇਆ। ਘਾੜਨ ਘੜੇ ਸੱਜਣ ਸੁਹੇਲਾ, ਲੱਖ ਚੁਰਾਸੀ ਵੇਖ ਵਖਾਇਆ। ਜੋਤ ਜਗਾਏ ਇਕ ਇਕੇਲਾ, ਨਿਰਗੁਣ ਰੂਪ ਆਪ ਧਰਾਇਆ। ਨਾ ਕੋਈ ਜਾਣੇ ਵਕ਼ਤ ਵੇਲਾ, ਵੇਦ ਕਤੇਬ ਭੇਵ ਨਾ ਰਾਇਆ। ਚਾਰੇ ਮੁਖ ਆਪੇ ਖੋਲ੍ਹਾ, ਆਪਣਾ ਗੀਤ ਆਪ ਅਲਾਇਆ। ਆਪੇ ਗਾਇਆ ਸਾਚਾ ਢੋਲਾ, ਸੋਹੰ ਆਪਣਾ ਰੂਪ ਵਟਾਇਆ। ਆਪਣੀ ਸ਼ਕਤੀ ਆਪੇ ਮੌਲਾ, ਆਦਿ ਸ਼ਕਤੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਬ੍ਰਹਮਾ ਆਦਿ ਵਿਸ਼ਨੂੰ ਆਦਿ ਸ਼ਿਵ ਆਪੇ ਲਏ ਉਠਾਇਆ। ਆਦਿ ਵਿਸ਼ਨ ਹਰਿ ਜਗਾਏ, ਆਪਣੀ ਅੰਸ ਆਪ ਪਰਗਟਾਈਆ। ਆਦਿ ਬ੍ਰਹਮਾ ਭੇਵ ਖੁਲ੍ਹਾਏ, ਪਾਰਬ੍ਰਹਮ ਵਡੀ ਵਡਿਆਈਆ। ਆਦਿ ਸ਼ੰਕਰ ਅੰਗ ਲਗਾਏ, ਅੰਗੀਕਾਰ ਇਕ ਹੋ ਜਾਈਆ। ਆਦਿ ਨਾਦ ਸ਼ਬਦ ਬ੍ਰਹਿਮਾਦਿ ਨਾਦ ਵਜਾਏ, ਤਾਰ ਸਤਾਰ ਨਾ ਕੋਈ ਹਿਲਾਈਆ। ਆਦਿ ਪੁਰਖ ਆਪਣਾ ਭੇਵ ਖੁਲ੍ਹਾਏ, ਆਪਣੀ ਕਿਰਨ ਵੰਡ ਵੰਡਾਈਆ। ਆਪਣਾ ਨੂਰ ਆਪਣੀ ਜੋਤ ਆਪਣਾ ਪ੍ਰਕਾਸ਼ ਆਪ ਧਰਾਏ, ਆਕਾਸ਼ ਪ੍ਰਕਾਸ਼ ਆਪ ਸਮਾਈਆ। ਆਪਣਾ ਸੁਨੇਹੜਾ ਫ਼ਰਮਾਨ ਆਪੇ ਭੇਜ ਆਪਣੀ ਕਾਰੇ ਆਪੇ ਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ, ਲੱਖ ਚੁਰਾਸੀ ਰਚਨ ਰਚਾ, ਘਟ ਘਟ ਅੰਦਰ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਘਾੜਨ ਘੜਿਆ, ਪ੍ਰਭ ਮਾਇਆ ਪਾਈ ਬੇਅੰਤ। ਨਿਰਗੁਣ ਰੂਪ ਹੋ ਅੰਦਰ ਵੜਿਆ, ਮਹਿਮਾ ਹਰਿ ਹਰਿ ਅਗਣਤ। ਸਾਚੇ ਪੌੜੇ ਆਪੇ ਚੜ੍ਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਲੇਖਾ ਜਾਣੇ ਆਦਿ ਅੰਤ। ਆਦਿ ਪੁਰਖ ਹਰਿ ਖੇਲ ਖਿਲਾਇਆ, ਵਿਸ਼ਨ ਬ੍ਰਹਮਾ ਸ਼ਿਵ ਸਮਝਾਇੰਦਾ। ਸਾਚਾ ਹੁਕਮ ਇਕ ਜਣਾਇਆ, ਧੁਰ ਫ਼ਰਮਾਨਾ ਇਕ ਜਣਾਇੰਦਾ। ਗਗਨ ਪਾਤਾਲਾ ਮੰਡਲ ਮੰਡਪ ਡੇਰਾ ਲਾਇਆ, ਧਰਤ ਧਵਲ ਵੇਖ ਵਖਾਇੰਦਾ। ਜਲ ਬਿੰਬ ਆਪ ਸਮਾਇਆ, ਕਵਲ ਰੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਹਰਿ ਸਾਚਾ ਖੇਲ ਵਖਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਵਿਚਾਰ। ਚਾਰੇ ਵੇਦਾਂ ਆਪ ਅਲਾਇੰਦਾ, ਆਪ ਆਪਣੀ ਕਿਰਪਾ ਧਾਰ। ਚਾਰੇ ਕੁੰਟਾਂ ਵੇਖ ਵਖਾਇੰਦਾ, ਚਾਰੇ ਜੁਗ ਕਰੇ ਵਿਚਾਰ। ਚਾਰੇ ਬਾਣੀ ਆਪ ਅਲਾਇੰਦਾ, ਪਰਾ ਪਸੰਤੀ ਮਧਮ ਬੈਖਰੀ ਧਾਰ। ਚਾਰ ਚਾਰ ਗੇੜਾ ਆਪ ਬਣਾਇੰਦਾ, ਲੇਖਾ ਜਾਣੇ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਤੇ ਵਰਤਾਵੇ ਸਚ ਵਰਤਾਰ। ਸਚ ਵਰਤਾਰ ਵਰਤਾਵਣਾ, ਹਰਿ ਸਾਚਾ ਖੇਲ ਖਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਵਨਾ, ਜਗਤ ਵਾਟੜੀ ਰਾਹ ਵਖਾਈਆ। ਮਨਵੰਤਰ ਆਪਣੀ ਵੰਡ ਵੰਡਾਵਨਾ, ਵੇਦ ਵਿਦਾਤਾਂ ਜਸ ਗਾਈਆ। ਆਦਿ ਪੁਰਖ ਨਾ ਭੇਵ ਜਣਾਵਨਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਰਿਹਾ ਜਣਾਈ। ਏਕਾ ਤੱਤ ਜਣਾਇਆ, ਵਡ ਦਾਤੇ ਹਰਿ ਮਿਹਰਵਾਨ। ਆਪੇ ਤੇਰੀ ਸੇਵ ਵਖਾਇਆ, ਨੌਂ ਦਰ ਵੇਖੇ ਜਗਤ ਦੁਕਾਨ। ਸ਼ੰਕਰ ਤੇਰਾ ਭੰਡਾਰ ਵਰਤਾਇਆ, ਵਰਤਾਵਨਹਾਰ ਇਕ ਭਗਵਾਨ। ਸ਼ੰਕਰ ਤੇਰੀ ਮਾਰ ਸਰਬ ਰਖਾਇਆ, ਮਾਰੇ ਮਾਰ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਦੇਵੇ ਇਕ ਗਿਆਨ। ਹਰਿ ਸਚ ਗਿਆਨ ਦ੍ਰਿੜਾਇਆ, ਭੁਲ ਰਹੇ ਨਾ ਰਾਈਆ। ਧਰਤ ਧਵਲ ਵੰਡ ਵੰਡਾਇਆ, ਨੌਂ ਨੌਂ ਵੇਖ ਵਖਾਈਆ। ਸਤਿ ਸਤਿ ਰੰਗ ਰੰਗਾਇਆ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਚਾਰ ਜੁਗ ਚਾਰ ਚੌਕੜੀ ਏਕਾ ਗੰਢ ਪਵਾਇਆ, ਸਰਗੁਣ ਨਿਰਗੁਣ ਰੂਪ ਲਏ ਪ੍ਰਗਟਾਈਆ। ਲੋਕਮਾਤ ਵੱਜੇ ਵਧਾਈ ਪੰਜ ਤੱਤ ਚੋਲਾ ਲਏ ਪ੍ਰਗਟਾਇਆ, ਸਾਚਾ ਖੇਲ ਖਿਲਾਈਆ। ਮਨ ਮਤ ਬੁਧ ਲਏ ਪਰਨਾਇਆ, ਬ੍ਰਹਮ ਪਾਰਬ੍ਰਹਮ ਮਿਲਾਈਆ। ਅਵਤਾਰ ਗੁਰ ਆਪਣਾ ਨਾਉਂ ਰਖਾਇਆ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਕੰਤ ਭਗਵੰਤ ਲਏ ਜਗਾਇਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਕੰਤ ਲਏ ਪ੍ਰਨਾਇਆ, ਨਾਰ ਸੁਹਾਗੀ ਇਕ ਮਿਲਾਈਆ। ਗੁਰਸਿਖ ਗੁਰ ਲਏ ਬਹਾਇਆ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖ ਆਤਮ ਅਨੰਦ ਇਕ ਵਸਾਇਆ, ਪਰਮਾਨੰਦ ਵਿਚ ਸਮਾਈਆ। ਜੁਗ ਜੁਗ ਸਤਿ ਸਤਿਵਾਦੀ ਆਪਣਾ ਨਾਉਂ ਚੰਦ ਚੜ੍ਹਾਇਆ, ਮੇਟੇ ਰੈਣ ਅੰਧੇਰੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਰਿਹਾ ਦਰਸਾਈਆ। ਨੌਂ ਨੌਂ ਚਾਰ ਹਰਿ ਖੇਲ ਖਿਲਾਵਣਾ, ਵਿਸ਼ਨ ਬ੍ਰਹਮਾ ਸ਼ਿਵ ਦਯਾ ਕਮਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਆਪਣਾ ਭੇਵ ਰਖਾਵਣਾ, ਭੇਵ ਕੋਈ ਨਾ ਪਾਇੰਦਾ। ਸਤਿਜੁਗ ਸਾਚੀ ਵੰਡ ਵੰਡਾਵਣਾ, ਆਪ ਆਪਣਾ ਰੂਪ ਪ੍ਰਗਟਾਇੰਦਾ। ਵਾਰ ਅਠਾਂਰਾ ਖੇਲ ਖਿਲਾਵਣਾ, ਬ੍ਰਹਮਾ ਸੁਤ ਚਾਰੇ ਮੁਖ ਚਾਰ ਚਾਰ ਆਪ ਵਡਿਆਇੰਦਾ। ਆਪ ਸੁਹਾਏ ਆਪਣੀ ਰੁੱਤ, ਪੁਰਖ ਅਬਿਨਾਸ਼ੀ ਇਕ ਅਚੁਤ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਪਰਦਾ ਆਪੇ ਲਾਹਿੰਦਾ। ਸਤਿਜੁਗ ਸਾਚਾ ਸਚ ਵਰਤਾਵਣਾ, ਆਦਿ ਪੁਰਖ ਧਾਰ ਚਲਾਈਆ। ਆਪਣਾ ਰੂਪ ਆਪ ਧਰਾਵਣਾ, ਨਿਰਗੁਣ ਨਿਰਗੁਣ ਖੇਲ ਖਿਲਾਈਆ। ਧਰਤ ਧਵਲ ਡੂੰਘੀ ਕੰਦਰ ਆਪੇ ਡੇਰਾ ਲਾਵਣਾ, ਜੀਵ ਜੰਤ ਜਗਤ ਜਹਾਨਾ, ਭਗਤ ਭਗਵੰਤ ਮੇਲ ਮਿਲਾਈਆ। ਆਪਣੀ ਮਹਿਮਾ ਅਗਣਤ ਆਪ ਗਣਾਵਣਾ, ਆਪਣਾ ਲੇਖਾ ਆਪੇ ਲਏ ਪ੍ਰਗਟਾਈਆ। ਸਤਿਜੁਗ ਸਤਿ ਸਤਿਵਾਦੀ ਪਾਰ ਕਰਾਵਣਾ, ਇਕ ਸਤਿ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾਈਆ। ਸਤਿਜੁਗ ਸਾਚਾ ਪਾਰ ਕਰ, ਹਰਿ ਆਪਣੀ ਖੇਲ ਖਿਲਾਈਆ। ਬ੍ਰਹਮਾ ਚਾਰੇ ਵੇਦ ਗਾ ਗਾ ਲੋਕਮਾਤ ਧਰ, ਹਰਿ ਕਾ ਭੇਵ ਸਕੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਅਨਭਵ ਆਪਣੀ ਖੇਲ ਖਿਲਾਈਆ। ਤ੍ਰੇਤਾ ਤੇਰੀ ਧਾਰ ਨਿਰਾਲੀ, ਹਰਿ ਸਾਚਾ ਖੇਲ ਖਿਲਾਈਆ। ਜੋਤੀ ਜੋਤ ਜਗੇ ਮਹਾਨੀ, ਪੰਜ ਤਤ ਚੋਲਾ ਤਨ ਹੰਢਾਈਆ। ਗ਼ਰੀਬ ਨਿਮਾਣਾ ਬਣ ਸਵਾਲੀ, ਸਾਕਤ ਨਿੰਦਕ ਦੁਸ਼ਟ ਦੁਰਾਚਾਰ ਆਪ ਖਪਾਈਆ। ਆਪੇ ਹਉਂਮੇ ਹੰਗਤਾ ਗੜ੍ਹ ਹੰਕਾਰ, ਆਪ ਸੀਤਾ ਸਪੁਤਰੀ ਜਨਕ ਕਰ ਪਿਆਰ, ਆਪੇ ਲਏ ਪ੍ਰਨਾਈਆ। ਆਪੇ ਜਾਣੇ ਆਪਣੀ ਧਾਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਦੋਏ ਲੇਖਾ ਆਪਣੇ ਹੱਥ ਰਖਾਈਆ। ਦੁਆਪਰ ਰੰਗ ਰੰਗਾਇਆ, ਮੁਕੰਦ ਮਨੋਹਰ ਲਖ਼ਮੀ ਨਰਾਇਣ ਰੂਪ ਵਟਾਇਆ, ਕਵਲ ਨੈਣ ਰੂਪ ਵਟਾਇੰਦਾ। ਸਾਚੀ ਬੰਸਰੀ ਨਾਮ ਵਜਾਇਆ, ਮਧੁਰ ਧੁਨ ਇਕ ਸੁਣਾਇਆ, ਆਪਣਾ ਭੇਵ ਆਪ ਚੁਕਾਇਆ, ਆਪਣਾ ਮੁਖ ਆਪ ਛੁਪਾਇੰਦਾ। ਆਪੇ ਵੇਦ ਵਿਆਸਾ ਹੋ ਹੋ ਗਾਇਆ, ਪੁਰਾਨ ਅਠਾਰਾਂ ਆਪ ਅਲਾਇਆ, ਆਪੇ ਵਿਸ਼ਨ ਬ੍ਰਹਮਾ ਵੇਤਾ ਸੰਗ ਨਿਭਾਇੰਦਾ। ਆਪੇ ਨਾਦ ਧੁਨ ਵੇਖ ਵਖਾਇਆ, ਆਪੇ ਬਾਰਾਂ ਅੱਖਰ ਲਏ ਪ੍ਰਗਟਾਇਆ, ਬਾਰਾਂ ਰਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਧਾਰ, ਜੁਗ ਜੁਗ ਬ੍ਰਹਮਾ ਵਿਸ਼ਨ ਸ਼ਿਵ ਕਰੇ ਪਿਆਰ, ਆਪ ਆਪਣੀ ਖੇਲ ਖਿਲਾਇੰਦਾ। ਕਲਜੁਗ ਰੰਗ ਆਪ ਰੰਗਾਇਆ, ਕਾਲਾ ਸੂਸਾ ਰੰਗੇ ਸ਼ਾਹੀਆ। ਐੜਾ ਅੱਖ ਇਕ ਖੁਲ੍ਹਾਇਆ, ਅਥਰਬਣ ਦੇਵੇ ਮਾਣ ਵਡਿਆਈਆ। ਯਜੁਰ ਸ਼ਾਮ ਆਪਣੀ ਝੋਲੀ ਪਾਇਆ, ਰਿਗ ਲੇਖਾ ਰਹੇ ਨਾ ਰਾਈਆ। ਆਪਣਾ ਰੂਪ ਆਪ ਧਰਾਇਆ, ਆਪਣਾ ਜਲਵਾ ਆਪ ਵਖਾਈਆ। ਮੁਕਾਮੇ ਹੱਕ ਡੇਰਾ ਲਾਇਆ, ਆਪੇ ਲੇਖਾ ਜਾਣੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਭੇਵ ਅਭੇਦਾ ਆਪਣਾ ਭੇਵ ਆਪਣੇ ਵਿਚ ਰਖਾਈਆ। ਆਪਣਾ ਭੇਵ ਆਪ ਖੁਲ੍ਹਾਇੰਦਾ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹ। ਈਸਾ ਮੂਸਾ ਨੂਰੀ ਜਲਵਾ ਆਪ ਜਗਾਇੰਦਾ, ਆਪੇ ਪਰਦਾ ਲਏ ਉਠਾ। ਆਪੇ ਕਾਇਆ ਕਾਅਬਾ ਵੇਖ ਵਖਾਇੰਦਾ, ਦੋ ਦੋ ਆਬਾ ਮੇਲ ਮਿਲਾ। ਆਬੇ ਹਯਾਤ ਆਪ ਪਿਆਇੰਦਾ, ਸਚ ਸੁਰਾਹੀ ਹੱਥ ਉਠਾ। ਸਚ ਭੂਪ ਸਾਚੇ ਤਖ਼ਤ ਨਜ਼ਰੀ ਆਇੰਦਾ, ਸ਼ਾਹਾਂ ਸਿਰ ਸੱਚਾ ਸ਼ਾਹ। ਅੰਜੀਲ ਕ਼ੁਰਾਨਾਂ ਆਪੇ ਗਾਇੰਦਾ, ਆਪੇ ਸੰਗ ਮੁਹੰਮਦ ਚਾਰ ਯਾਰ ਮੇਲਾ ਲਏ ਮਿਲਾ। ਆਪੇ ਐਨਲਹਕ ਸਲੋਕ ਸੁਣਾਇੰਦਾ, ਆਪੇ ਪਰਗਟ ਹੋਏ ਬੇਐਬ ਪਰਵਰਦਿਗਾਰ ਖ਼ੁਦਾ। ਆਪੇ ਖ਼ਾਲਕ ਖ਼ਲਕ ਰੂਪ ਧਰਾਇੰਦਾ, ਆਪੇ ਮੁਸ਼ੱਕਤ ਆਪਣੇ ਸਿਰ ਲਏ ਉਠਾ। ਆਪੇ ਨਿਰਗੁਣ ਸਰਗੁਣ ਡੰਕ ਵਜਾਇੰਦਾ, ਸ਼ਬਦ ਅਨਾਦੀ ਨਾਦ ਸੁਣਾ। ਆਪੇ ਪੰਜ ਤਤ ਕਾਇਆ ਚੋਲਾ ਵੇਖ ਵਖਾਇੰਦਾ, ਨਾਨਕ ਨਾਉਂ ਗਾਇਆ ਇਕ ਨਿਰੰਕਾਰ ਉਚੀ ਕੂਕ ਕੂਕ ਅਲਾ। ਆਪੇ ਗੋਬਿੰਦ ਗੜ੍ਹ ਸੁਹਾਇੰਦਾ, ਸੁਤ ਦੁਲਾਰਾ ਵੇਸ ਵਟਾ। ਚਾਰ ਜੁਗ ਇਕ ਚੌਕੜੀ ਆਪੇ ਬੰਧਨ ਪਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਦਏ ਭਵਾ। ਕੋਟਨ ਕੋਟ ਆਪਣਾ ਰੂਪ ਰਾਮ ਕ੍ਰਿਸ਼ਨ ਆਪਣਾ ਖੇਲ ਖਿਲਾਇੰਦਾ, ਜੋਤੀ ਜੋਤ ਜੋਤ ਜਾਏ ਸਮਾ। ਕੋਟਨ ਕੋਟ ਈਸਾ ਮੂਸਾ ਸੰਗ ਮੁਹੰਮਦ ਅਧਵਿਚਕਾਰੇ ਰਾਹ ਤਕਾਇੰਦਾ, ਹੇਠ ਮੁਸੱਲਾ ਬੈਠੇ ਵਛਾ। ਕੋਟਨ ਕੋਟ ਨਾਨਕ ਗੋਬਿੰਦ ਹਰਿ ਹਰਿ ਗਾਇੰਦਾ, ਸਚਖੰਡ ਦਵਾਰ ਰਾਹ ਤਕਾ। ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਕਮਾਇੰਦਾ, ਲੱਖ ਚੁਰਾਸੀ ਵੇਖੇ ਥਾਉਂ ਥਾਂ। ਕੋਈ ਘੜੇ ਕੋਈ ਭੰਨੇ ਕੋਈ ਮੁਖ ਛੁਪਾਇੰਦਾ, ਕੋਈ ਪ੍ਰਗਟ ਹੋ ਹੋ ਲੋਕਮਾਤ ਫੇਰਾ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਏਕਾ ਵਰ, ਆਪਣਾ ਨਾਮ ਦ੍ਰਿੜਾ। ਸਾਚੇ ਨਾਉਂ ਦ੍ਰਿੜਾਇਆ, ਗੁਣਵੰਤ ਗਹਿਰ ਗੰਭੀਰ। ਵਿਸ਼ਨ ਬ੍ਰਹਮਾ ਸ਼ਿਵ ਭੁਲ ਨਾ ਜਾਇਆ, ਪ੍ਰਭ ਆਪਣਾ ਖੇਲ ਜਣਾਏ ਅਖ਼ੀਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਰਹਿਣ ਨਾ ਪਾਇਆ, ਜੁਗ ਚੌਕੜੀ ਤੁੱਟੇ ਧੀਰ। ਗੁਰ ਪੀਰ ਅਵਤਾਰ ਦੇਣ ਸਲਾਹਿਆ, ਮੁਲਾਂ ਸ਼ੇਖ਼ ਮਸਾਇਕ ਜਾਇਣ ਘੱਤ ਵਹੀਰ। ਥਿਰ ਕੋਇ ਰਹਿਣ ਨਾ ਪਾਇਆ, ਨਾਤਾ ਤੁੱਟੇ ਅਠ ਸਠ ਨੀਰ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰਾਹ ਤਕਾਇਆ, ਦਰ ਮੰਗੇ ਅੰਮ੍ਰਿਤ ਰਸ ਠਾਂਡਾ ਸੀਰ। ਪੁਰਖ ਅਬਿਨਾਸ਼ੀ ਦਏ ਸਮਝਾਇਆ, ਅੰਤਮ ਵੇਖੇ ਸਭ ਦੇ ਚੀਰ। ਨਿਰਗੁਣ ਜੋਤ ਕਰੇ ਰੁਸ਼ਨਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਜੋਧਾ ਸੂਰਬੀਰ। ਵਿਸ਼ਨ ਬ੍ਰਹਮਾ ਵੇਲਾ ਅੰਤਮ ਆਵਨਾ, ਨੌ ਸੌ ਚੁਰਾਨਵੇ ਚੌਕੜੀ ਜੁਗ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਵਨਾ, ਪਾਰਬ੍ਰਹਮ ਵਡੀ ਵਡਿਆਈਆ। ਨਿਰਗੁਣ ਨੂਰ ਲੋਕਮਾਤ ਧਰਾਵਨਾ, ਜੋਤੀ ਜਾਮਾ ਭੇਖ ਵਖਾਈਆ। ਆਪਣਾ ਖੇਲ ਆਪ ਕਰਾਵਨਾ, ਖ਼ਲਕ ਖ਼ਾਲਕ ਵੇਖੇ ਸੱਚਾ ਸ਼ਹਿਨਸ਼ਾਹੀਆ। ਸਾਲਸ ਆਪਣਾ ਨਾਉਂ ਧਰਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਅਨਾਦਿ ਆਪੇ ਰਿਹਾ ਸਮਾਈਆ। ਆਦਿ ਅਨਾਦਿ ਖੇਲ ਖਿਲਾਇੰਦਾ, ਬ੍ਰਹਮ ਬ੍ਰਹਿਮਾਦਿ ਹਰਿ ਹਰਿ ਧਾਰ। ਜੁਗ ਜੁਗ ਬੇੜਾ ਆਪ ਚਲਾਇੰਦਾ, ਸੇਵਾ ਕਰੇ ਅਪਰ ਅਪਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਆਏ ਅੰਤਮ ਵਾਰ। ਗੁਰ ਪੀਰ ਅਵਤਾਰ ਸਰਬ ਸਲਾਹਿੰਦਾ, ਮੁਖੋਂ ਗਾ ਗਾ ਗਏ ਆਪਣੀ ਵਾਰ। ਬਿਨ ਹਰਿ ਬੇੜਾ ਕੋਈ ਨਾ ਬੰਨੇ ਲਾਇੰਦਾ, ਕਲਜੁਗ ਭਵਰੀ ਡੂੰਘੀ ਗਾਰ। ਚਾਰੋਂ ਕੁੰਟ ਅੰਧੇਰਾ ਛਾਇੰਦਾ, ਨੌਂ ਖੰਡ ਪ੍ਰਿਥਮੀ ਝੂਠੀ ਧਾਰ। ਸਚ ਸੁਚ ਨਾ ਕੋਈ ਜਣਾਇੰਦਾ, ਘਰ ਘਰ ਦਿਸੇ ਧੂਆਂਧਾਰ। ਨਾਰੀ ਕੰਤ ਨਾ ਕੋਈ ਹੰਢਾਇੰਦਾ, ਮਾਤ ਪਿਤ ਨਾ ਕੋਈ ਪਿਆਰ। ਸਾਚਾ ਹਿਤ ਨਾ ਕੋਈ ਵਖਾਇੰਦਾ, ਜੂਠਾ ਝੂਠਾ ਨਾਤਾ ਜੁੜਿਆ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਪਾਏ ਤੇਰੀ ਸਾਰ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੀ ਵਡਿਆਈਆ। ਦੋ ਜਹਾਨਾ ਬਣਿਆ ਸੱਚਾ ਸਿਕਦਾਰ, ਸੀਸ ਜਗਦੀਸ਼ ਤਾਜ ਸੁਹਾਈਆ। ਜੁਗ ਚੌਕੜੀ ਨੌ ਨੌ ਚਾਰ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਕਵਣ ਰੂਪ ਧਰੇ ਵਿਚ ਸੰਸਾਰ, ਕਵਣ ਕੂਟ ਡੇਰਾ ਲਾਈਆ। ਕਵਣ ਦਰ ਖੋਲ੍ਹ ਦਰਬਾਰ, ਕਵਣ ਵਣਜ ਦਏ ਕਰਾਈਆ। ਕਵਣ ਨਾਮ ਸਤਿ ਜੈਕਾਰ, ਕਵਣ ਨਾਦ ਧੁਨ ਵਜਾਈਆ। ਕਵਣ ਸਖ਼ੀਆਂ ਮੰਗਲਚਾਰ, ਕਵਣ ਗੋਪੀ ਕਾਹਨ ਨਚਾਈਆ। ਕਵਣ ਸੀਤਾ ਸੁਰਤੀ ਕਰੇ ਰਾਮ ਪਿਆਰ, ਕਵਣ ਕਾਇਆ ਬਣ ਖੰਡ ਫੇਰਾ ਪਾਈਆ। ਕਵਣ ਐਨਲਹਕ ਕਰੇ ਪੁਕਾਰ, ਕਵਣ ਹਕ ਹਕ਼ੀਕ਼ਤ ਵੇਖ ਵਖਾਈਆ। ਕਵਣ ਲਾਸ਼ਰੀਕ ਬਣੇ ਸਾਂਝਾ ਯਾਰ, ਮਖ਼ਲੂਕ ਬਖ਼ਸ਼ੇ ਇਕ ਸਰਨਾਈਆ। ਕਵਣ ਨਾਮ ਸਤਿ ਸਤਿ ਕਰੇ ਵਰਤਾਰ, ਤਤਵ ਤੱਤ ਨਾ ਕੋਇ ਰਖਾਈਆ। ਕਵਣ ਫਤਿਹ ਹੋਇ ਗੁੰਜਾਰ, ਕਵਣ ਡੰਕਾ ਦਏ ਵਜਾਈਆ। ਕਵਣ ਬ੍ਰਹਮ ਕਵਣ ਪਾਰਬ੍ਰਹਮ ਵਖਾਏ ਇਕ ਦਰਬਾਰ, ਜਗਤ ਵਿਛੋੜਾ ਪੰਧ ਮੁਕਾਈਆ। ਕਵਣ ਘੋੜਾ ਹੋਏ ਅਸਵਾਰ, ਕਵਣ ਅਸਵ ਲਏ ਦੌੜਾਈਆ। ਕਵਣ ਡੋਰ ਰੱਖੇ ਹਰਿ ਨਿਰੰਕਾਰ, ਲੱਖ ਚੁਰਾਸੀ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਕਵਣ ਰੂਪ ਕਵਣ ਸ਼ਕਤ ਕਵਣ ਸੰਤ ਕਵਣ ਭਗਤ ਕਵਣ ਭਗਵਾਨ ਰੂਪ ਧਰਾਈਆ। ਤਿੰਨਾਂ ਸੁਣ ਹਰਿ ਅਰਦਾਸ, ਹਰਿ ਸਾਚੇ ਸਚ ਜਣਾਇਆ। ਕਿਰਪਾ ਕਰੇ ਸਰਬ ਗੁਣਤਾਸ, ਅਲਖ ਅਲਖਨਾ ਭੇਵ ਖੁਲ੍ਹਾਇਆ। ਨਵ ਨੌ ਚਾਰ ਹੋਵੇ ਅੰਤ ਨਾਸ, ਥਿਰ ਕੋਇ ਰਹਿਣ ਨਾ ਪਾਇਆ। ਲੇਖਾ ਜਾਣੇ ਪ੍ਰਿਥਮੀ ਅਕਾਸ, ਗਗਨ ਮੰਡਲ ਵੇਖ ਵਖਾਇਆ। ਘਟ ਘਟ ਅੰਦਰ ਰਖਣਹਾਰਾ ਵਾਸ, ਲੱਖ ਚੁਰਾਸੀ ਫੋਲ ਫੁਲਾਇਆ। ਪਾਰਬ੍ਰਹਮ ਪ੍ਰਭ ਸ਼ਾਹੋ ਸ਼ਾਬਾਸ਼, ਸਾਚੇ ਤਖ਼ਤ ਆਸਣ ਲਾਇਆ। ਕਲਜੁਗ ਅੰਤਮ ਦੇਵੇ ਫਾਸ, ਰਾਏ ਧਰਮ ਨਾਲ ਰਲਾਇਆ। ਚਿਤਰ ਗੁਪਤ ਕਰੇ ਖੁਲਾਸ, ਲੇਖਾ ਕੋਇ ਰਹਿਣ ਨਾ ਪਾਇਆ। ਹਰਿਜਨ ਹਰਿ ਭਗਤ ਹਰਿ ਜੂ ਆਪੇ ਕਰੇ ਦਾਸੀ ਦਾਸ, ਆਪ ਆਪਣਾ ਮੇਲ ਮਿਲਾਇਆ। ਅੰਤ ਅੰਤ ਕੱਟੇ ਜਮ ਫਾਸ, ਆਪ ਆਪਣਾ ਸੰਗ ਨਿਭਾਇਆ। ਵਿਸ਼ਨ ਬ੍ਰਹਮਾ ਸ਼ਿਵ ਰਖਣੀ ਆਸ, ਪੁਰਖ ਅਬਿਨਾਸ਼ੀ ਹੋਇ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਸਮਝਾਇਆ। ਪੰਚਮ ਲੇਖਾ ਹਰਿ ਸਮਝਾਇੰਦਾ, ਗੁਣਵੰਤਾ ਗੁਣ ਨਿਧਾਨ। ਕਲਜੁਗ ਵੇਲਾ ਅੰਤਮ ਆਇੰਦਾ, ਸਚਖੰਡ ਵੇਖੇ ਮਾਰ ਧਿਆਨ। ਲੋਆਂ ਪੁਰੀਆਂ ਖੰਡ ਬ੍ਰਹਮੰਡ ਫੋਲ ਫੁਲਾਇੰਦਾ, ਅੰਡਜ ਜੇਰਜ ਉਤਭੁਜ ਸੇਹਤਜ ਹੋਇਆ ਜਾਣੀ ਜਾਣ। ਚਾਰੋਂ ਕੁੰਟਾਂ ਫੇਰਾ ਪਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਆਪਣਾ ਨਾਉਂ ਡੰਕ ਵਜਾਇੰਦਾ, ਦੇਵੇ ਧੁਰ ਫ਼ਰਮਾਨ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਮਿਟਾਇੰਦਾ, ਰਾਓ ਰੰਕਾਂ ਦੇਵੇ ਇਕ ਗਿਆਨ। ਆਪਣਾ ਰੂਪ ਆਪ ਧਰਾਇੰਦਾ, ਪ੍ਰਗਟ ਹੋ ਆਪ ਭਗਵਾਨ। ਵਿਸ਼ਨੂੰ ਤੇਰਾ ਸੰਗ ਰਖਾਇੰਦਾ, ਲੇਖਾ ਜਾਣੇ ਦੋ ਜਹਾਨ। ਪੰਚਮ ਆਪਣਾ ਰਾਹ ਵਖਾਇੰਦਾ, ਨੇਤਰ ਨੈਣ ਰਹੇ ਵਖਾਨ। ਕਾਗਦ ਕ਼ਲਮ ਭੇਵ ਨਾ ਆਇੰਦਾ, ਸਤ ਸਮੁੰਦਰ ਮਸ ਹੋਈ ਨਿਧਾਨ। ਚਾਰ ਭਾਰ ਨਾ ਵੰਡ ਵੰਡਾਇੰਦਾ, ਚੌਦਾਂ ਲੋਕ ਨਾ ਕੋਈ ਗਿਆਨ। ਚੌਦਾਂ ਤਬਕਾਂ ਏਕਾ ਹੁਕਮ ਸੁਣਾਇੰਦਾ, ਦੇਵੇ ਧੁਰ ਫ਼ਰਮਾਨ। ਚੌਦਾਂ ਵਿਦਿਆ ਖ਼ਾਕ ਮਿਲਾਇੰਦਾ, ਧੁਰ ਦਰਗਾਹੀ ਮਾਰੇ ਬਾਣ। ਸ਼ਬਦ ਅਨਾਦੀ ਇਕ ਪ੍ਰਗਟਾਇੰਦਾ, ਹਰਿ ਪੁਰਖ ਨਿਰੰਜਣ ਹੋ ਮਿਹਰਵਾਨ। ਹੰ ਬ੍ਰਹਮ ਮੇਲ ਮਿਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਜਾਣੀ ਜਾਣ। ਕਲਜੁਗ ਅੰਤਮ ਪਾਰ ਕਰਾਵਨਾ, ਬ੍ਰਹਮਾ ਵਿਸ਼ਨ ਸ਼ਿਵ ਵੱਜੇ ਵਧਾਈਆ। ਤਿੰਨਾ ਲੋਕਾਂ ਪੰਧ ਮੁਕਾਵਨਾ, ਤ੍ਰੈਭਵਨ ਫੇਰਾ ਪਾਈਆ। ਤ੍ਰਿਲੋਕੀ ਨਾਥ ਖੇਲ ਖਿਲਾਵਨਾ, ਆਪ ਆਪਣੀ ਰਚਨ ਰਚਾਈਆ। ਚੌਥੇ ਪਦ ਡੇਰਾ ਲਾਵਨਾ, ਚਾਰ ਵਰਨ ਇਕ ਸਰਨਾਈਆ। ਪੰਚਮ ਸੁਨੇਹੜਾ ਨਾਦ ਸੁਣਾਵਨਾ, ਨਾਦ ਅਨਾਦੀ ਆਪ ਵਜਾਈਆ। ਛੇਵੇਂ ਛੱਪਰ ਛੰਨ ਨਾ ਕੋਈ ਬਣਾਵਨਾ, ਸਚ ਸਿੰਘਾਸਣ ਆਸਣ ਲਾਈਆ। ਸੱਤਵੇਂ ਸਤਿਵਾਦੀ ਨਾਮ ਆਪ ਵਰਤਾਵਨਾ, ਨਾ ਕੋਈ ਮੇਟ ਮਿਟਾਈਆ। ਅੱਠਾਂ ਤੱਤਾਂ ਡੇਰਾ ਢਾਵਣਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਨੌਂ ਦਵਾਰੇ ਵੇਖ ਵਖਾਵਣਾ, ਜਗਤ ਵਾਸਾ ਥਾਉਂ ਥਾਈਂਆ। ਜਨ ਭਗਤਾਂ ਦਸਮ ਦਵਾਰੀ ਪੰਧ ਮੁਕਾਵਣਾ, ਆਪ ਆਪਣਾ ਮੇਲ ਮਿਲਾਈਆ। ਹੰ ਬ੍ਰਹਮ ਸੋਇਮ ਰੂਪ ਵਿਚ ਆਪ ਸਮਾਵਣਾ, ਸੋਹੰ ਹੰਸਾ ਰੂਪ ਵਟਾਈਆ। ਚਾਰ ਵਰਨ ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਵਰਨ ਬਨਾਵਣਾ, ਅਠਾਰਾਂ ਬਰਨ ਨਾ ਕੋਇ ਕਰਾਈਆ। ਊਚਾਂ ਨੀਚਾਂ ਰਾਓ ਰੰਕਾਂ ਏਕਾ ਧਾਮ ਬਹਾਵਣਾ, ਏਕਾ ਬਖ਼ਸ਼ੇ ਸਚ ਸੱਚੀ ਸਰਨਾਈਆ। ਸ੍ਰਿਸ਼ਟ ਸਬਾਈ ਰਸਨਾ ਜਿਹਵਾ ਏਕਾ ਅੱਖਰ ਹਰਿ ਹਰਿ ਨਾਉਂ ਗਾਵਣਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸਰ ਸਰੋਵਰ ਇਕ ਨੁਹਾਵਣਾ, ਗੁਰ ਚਰਨ ਸੱਚੀ ਸਰਨਾਈਆ। ਹਰਿ ਮੰਦਰ ਕਾਇਆ ਅੰਦਰ ਵਖਾਵਣਾ, ਘਰ ਘਰ ਵਿਚ ਆਪ ਪਰਗਟਾਈਆ। ਇਸ਼ਟ ਦੇਵ ਗੁਰ ਇਕ ਮਨਾਵਣਾ, ਏਕਾ ਹਵਨ ਕਰਾਈਆ। ਫੂਲਨ ਬਰਖਾ ਏਕਾ ਲਾਵਣਾ, ਆਪ ਸੁਗੰਧ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਆਪਣਾ ਭੇਵ ਆਪ ਜਣਾਈਆ। ਕਲਜੁਗ ਅੰਤਮ ਕਰ ਪਾਰ, ਆਪਣੇ ਘਾਟ ਉਤਾਰਨਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਲੇਖਾ ਮੁਕਾਏ ਲੱਖ ਚਾਰ ਬੱਤੀ ਹਜ਼ਾਰ, ਕਰਮ ਕੁਕਰਮਾਂ ਫੰਦ ਕਟਾਵਣਾ। ਗੁਰਮੁਖ ਵਿਰਲੇ ਲਏ ਉਭਾਰ, ਜਿਸ ਜਨ ਆਪਣਾ ਦਰਸ ਦਿਖਾਵਣਾ। ਲੱਖ ਚੁਰਾਸੀ ਕਰੇ ਖ਼ਵਾਰ, ਏਕਾ ਅੰਤਮ ਧੱਕਾ ਲਾਵਣਾ। ਨਾ ਕੋਈ ਸਹਾਈ ਮੀਤ ਮੁਰਾਰ, ਭੈਣ ਭਾਈ ਸੰਗ ਨਾ ਜਾਵਣਾ। ਦੋਏ ਲੋਚਨ ਰੋਵਨ ਜ਼ਾਰੋ ਜ਼ਾਰ, ਤੀਜਾ ਨੈਣ ਨਾ ਕਿਸੇ ਖੁਲ੍ਹਾਵਣਾ। ਚਾਰੋਂ ਕੁੰਟ ਹਾਹਾਕਾਰ, ਮਾਇਆ ਜਾਲ ਨਾ ਕਿਸੇ ਤੁੜਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਪੰਧ ਮੁਕਾਵਣਾ। ਕਲਜੁਗ ਪੰਧ ਜਾਏ ਮੁਕ, ਹਰਿ ਸਾਚਾ ਆਪ ਮੁਕਾਈਆ। ਹਰਿਆ ਬੂਟਾ ਜਾਏ ਸੁੱਕ, ਸੁੱਕਾ ਹਰਾ ਨਾ ਕੋਇ ਕਰਾਈਆ। ਮਨਮੁਖਾਂ ਮਨ ਰਹੇ ਦੁੱਖ, ਦੁਖੀਆਂ ਰੈਣ ਨਾ ਕੋਇ ਵਿਹਾਈਆ। ਗੁਰਸਿਖਾਂ ਆਤਮ ਦੇਵੇ ਸੁਖ, ਆਤਮ ਅਗਨ ਬੁਝਾਈਆ। ਸੁਫ਼ਲ ਕਰੇ ਮਾਤ ਕੁੱਖ, ਜਿਸ ਬਖ਼ਸ਼ੇ ਚਰਨ ਸਰਨ ਸਰਨਾਈਆ। ਉਲਟਾ ਹੋਏ ਨਾ ਗਰਭ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਆਪਣੀ ਗੋਦੀ ਲਏ ਚੁੱਕ, ਪਾਰਬ੍ਰਹਮ ਵਡੀ ਵਡਿਆਈਆ। ਅੰਮ੍ਰਿਤ ਪਿਆਏ ਜਾਮ ਘੁੱਟ, ਆਪਣਾ ਰਸ ਆਪ ਚੁਆਈਆ। ਆਵਣ ਜਾਵਣ ਜਾਏ ਛੁਟ, ਲੱਖ ਚੁਰਾਸੀ ਫੰਦ ਕਟਾਈਆ। ਜਿਸ ਜਨ ਰੱਖੀ ਹਰਿ ਹਰਿ ਓਟ, ਵੇਲੇ ਅੰਤ ਹੋਏ ਸਹਾਈਆ। ਲੱਭਦੇ ਫਿਰਦੇ ਕੋਟੀ ਕੋਟ, ਚਾਰੋਂ ਕੁੰਟ ਫੇਰੀਆਂ ਪਾਈਆ। ਮਾਇਆ ਮਮਤਾ ਭਰੀ ਨਾ ਪੋਟ, ਆਸਾ ਤ੍ਰਿਸ਼ਨਾ ਹੋਈ ਹਲਕਾਈਆ। ਹਉਮੇ ਹੰਗਤਾ ਰਖਿਆ ਖੋਟ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਬੰਧਨ ਕੋਇ ਤੁੜਾਈਆ। ਸ਼ਬਦ ਨਗਾਰਾ ਤਨ ਨਾ ਲੱਗੀ ਚੋਟ, ਸੁਰਤੀ ਰਾਮ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚਾ ਉਠਿਆ, ਆਦਿ ਜਗਾਦੀ ਕਾਰ। ਜਿਸ ਉਪਰ ਸਾਹਿਬ ਸਤਿਗੁਰ ਤੁਠਿਆ, ਦੇਵੇ ਦਰਸ ਅਗੰਮ ਅਪਾਰ। ਲੁਕਿਆ ਰਹਿਣ ਨਾ ਦੇਵੇ ਕੋਈ ਕਿਸੇ ਗੁੱਠਿਆ, ਵੇਖਣਹਾਰ ਨਿਰੰਕਾਰ। ਮਨਮੁਖ ਜੀਵਾਂ ਭਾਗ ਨਿਖੁਟਿਆ, ਕਲਜੁਗ ਅੰਤਮ ਆਈ ਹਾਰ। ਜੂਠਾ ਝੂਠਾ ਬੂਟਾ ਜਾਏ ਪੁਟਿਆ, ਜੜ੍ਹ ਰਹੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਜਾਏ ਤਾਰ। ਹਰਿਜਨ ਪਾਰ ਉਤਾਰ ਦਾ, ਹਰਿ ਦਾਤਾ ਬੇਪਰਵਾਹ। ਜੁਗ ਜੁਗ ਪੈਜ ਸੁਆਰਦਾ, ਭਗਤ ਵਛਲ ਬਣ ਮਲਾਹ। ਸਤਿਜੁਗ ਤ੍ਰੇਤਾ ਦਵਾਪਰ ਵਿਛੜੇ ਕਲਜੁਗ ਅੰਤਮ ਸੁਰਤ ਸੰਭਾਲਦਾ, ਇਕ ਜਪਾਏ ਆਪਣਾ ਨਾਂ। ਨਾਤਾ ਤੋੜੇ ਸ਼ਾਹ ਕੰਗਾਲ ਦਾ, ਨਥਾਵਿਆਂ ਦੇਵੇ ਸਾਚਾ ਥਾਂ। ਘਟ ਘਟ ਅੰਦਰ ਨਿਰਗੁਣ ਜੋਤੀ ਦੀਪਕ ਆਪੇ ਬਾਲਦਾ, ਅਗਿਆਨ ਅੰਧੇਰਾ ਦਏ ਮਿਟਾ। ਅੰਮ੍ਰਿਤ ਨਾਮ ਨਿਧਾਨ ਜਾਮ ਇਕ ਪਿਆਲ ਦਾ, ਦਿਵਸ ਰੈਣ ਖ਼ੁਮਾਰ ਰਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਿਰ ਆਪਣਾ ਹੱਥ ਦਏ ਟਿਕਾ। ਜਿਸ ਸਿਰ ਹੱਥ ਟਿਕਾਇਆ, ਨਾਤਾ ਤੁੱਟਾ ਸੰਸਾਰ। ਆਤਮ ਅੰਤਰ ਏਕਾ ਰੂਪ ਦਰਸਾਇਆ, ਗ੍ਰਹਿ ਮੰਦਰ ਖੋਲ੍ਹ ਕਿਵਾੜ। ਘਟ ਬਾਤੀ ਦੀਪਕ ਜੋਤੀ ਨੂਰ ਕਰੇ ਰੁਸ਼ਨਾਇਆ, ਡੂੰਘੀ ਭਵਰੀ ਕਵਰੀ ਪਾਵੇ ਸਾਰ। ਗੁਰਮੁਖ ਹਰਿਜਨ ਮਾਣਕ ਮੋਤੀ ਆਪ ਉਠਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਅੰਤਮ ਵਾਰ ਵਾਰ ਵਾਰ ਸ੍ਰਿਸ਼ਟ ਕੁਰਲਾਈਆ। ਨਵ ਨਵ ਆਈ ਹਾਰ, ਸੱਤ ਸੱਤ ਸੱਤ ਦੁਹਾਈਆ। ਤ੍ਰੈ ਤ੍ਰੈ ਲੇਖਾ ਆਰ ਪਾਰ, ਪੰਚ ਪੰਚ ਕਰਾਈਆ। ਕਰੇ ਖੇਲ ਆਪ ਕਰਤਾਰ, ਕਰਤਾ ਕੀਮਤ ਕੋਇ ਨਾ ਪਾਈਆ। ਸੰਮਤ ਸੰਮਤੀ ਕਰੇ ਖ਼ਵਾਰ, ਸਾਖ਼ਯਾਤ ਰੂਪ ਵਟਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪੇ ਜਾਣੇ ਆਪਣੀ ਕਾਰ, ਕਰਨਹਾਰ ਆਪ ਅਖਵਾਈਆ। ਵਰਭੰਡ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਦੇਵੇ ਦੰਡ ਨਾਮ ਤੇਜ ਕਟਾਰ, ਚੰਡ ਪਰਚੰਡ ਆਪ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਦਿ ਪੁਰਖ ਵਡੀ ਵਡਿਆਈਆ। ਹਰਿਜਨ ਨਾਤਾ ਜੋੜਿਆ, ਜਗਤ ਜੁਗਤ ਗੁਰਦੇਵ। ਪੁਰਖ ਅਗੰਮਾ ਨਿਰਗੁਣ ਰੂਪ ਆਪੇ ਬੌਹੜਿਆ, ਜਨਮ ਜਨਮ ਦੀ ਜਾਣੇ ਸੇਵ। ਮਿੱਠਾ ਕਰੇ ਰੀਠਾ ਕੌੜਿਆ, ਅੰਮ੍ਰਿਤ ਆਤਮ ਦੇਵੇ ਮੇਵ। ਗੁਰਮੁਖ ਵਿਰਲੇ ਆਪੇ ਬੌਹੜਿਆ, ਪੁਰਖ ਅਬਿਨਾਸ਼ੀ ਅਲਖ ਅਭੇਵ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਰਸਨਾ ਜਿਹਵ। ਰਸਨਾ ਜਿਹਵਾ ਲੇਖਾ ਜਾਣਦਾ, ਬੱਤੀ ਦੰਦ ਗੁਣ ਵਿਚਾਰ। ਘਟ ਘਟ ਅੰਤਰ ਆਪਣਾ ਰੰਗ ਮਾਣਦਾ, ਨਿਰਗੁਣ ਰੂਪ ਅਪਰ ਅਪਾਰ। ਮੂਰਖ ਮੁਗਧ ਨਾ ਕੋਇ ਪਛਾਣਦਾ, ਤ੍ਰੈਗੁਣ ਮਾਇਆ ਜਗਤ ਨਾਤਾ ਹੋਇਆ ਸੰਸਾਰ। ਗੁਰਮੁਖ ਵਿਰਲਾ ਰਾਹ ਤੱਕੇ ਸ੍ਰੀ ਭਗਵਾਨ ਦਾ, ਨੇਤਰ ਲੋਚਣ ਨੈਣ ਉਘਾੜ। ਫੜ ਬਾਹੋਂ ਆਪ ਉਠਾਲ ਦਾ, ਜੁਗਾ ਜੁਗੰਤਰ ਸਾਚੀ ਕਾਰ। ਦਿਵਸ ਰੈਣ ਰੈਣ ਦਿਵਸ ਮਾਤ ਗਰਭ ਅਗਨੀ ਕੁੰਡ ਤ੍ਰੈਗੁਣ ਤੱਤ ਆਪੇ ਪ੍ਰਿਤਪਾਲ ਦਾ, ਪ੍ਰਿਤਪਾਲਕ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਆਪਣਾ ਵਰ, ਆਪੇ ਬਿਰਦ ਸਮਾਲਦਾ। ਹਰਿ ਸੰਗਤ ਦਇਆ ਕਮਾਇੰਦਾ, ਦੀਨਾ ਬੰਧਪ ਦੀਨ ਦਿਆਲ। ਘਟ ਮੰਦਰ ਵੇਖ ਵਖਾਇੰਦਾ, ਵਸਣਹਾਰਾ ਸਚਖੰਡ ਸੱਚੀ ਧਰਮਸਾਲ। ਜੋ ਜਨ ਸਰਨਾਈ ਆਇੰਦਾ, ਕਰੇ ਕਰਾਏ ਸਦਾ ਪ੍ਰਿਤਪਾਲ। ਗੁਰਮੁਖ ਸਾਚੀ ਵਸਤ ਆਪ ਵਰਤਾਇੰਦਾ, ਦੇਵੇ ਨਾਮ ਧਨ, ਸੱਚਾ ਧਨ ਮਾਲ। ਸਚ ਭੰਡਾਰਾ ਆਪ ਭਰਾਇੰਦਾ, ਨਾਤਾ ਤੁੱਟੇ ਜਗਤ ਜੰਜਾਲ। ਆਤਮ ਰੰਗ ਆਪ ਰੰਗਾਇੰਦਾ, ਰੰਗ ਮਜੀਠੀ ਇਕ ਮਹਾਨ। ਸਾਚਾ ਸੰਗ ਆਪ ਨਿਭਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਮਾਣ। ਜੋ ਜਨ ਮੰਗੇ ਜਗਤ ਮੰਗ, ਹਰਿ ਝੋਲੀ ਦਏ ਭਰਾਈਆ। ਜੋ ਜਨ ਮੰਗੇ ਭੁੱਖ ਨੰਗ, ਭੁੱਖ ਨੰਗ ਦਏ ਕਟਾਈਆ। ਜੋ ਜਨ ਮੰਗੇ ਨੰਗੀ ਹੋਵੇ ਨਾ ਕੰਡ, ਸਿਰ ਹੱਥ ਦਏ ਰਖਾਈਆ। ਜੋ ਜਨ ਮੰਗੇ ਆਤਮ ਅੰਤਰ ਪਰਮਾਨੰਦ, ਨਿਜਾਨੰਦ ਦਏ ਵਖਾਈਆ। ਜੋ ਜਨ ਮੰਗੇ ਸੁਣਾਏ ਸੁਹਾਗੀ ਛੰਦ, ਸੋਹੰ ਸ਼ਬਦ ਸਾਚੀ ਵਸਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆਂ ਘਟ ਘਟ ਵੇਖੇ ਭੁਲ ਕਦੇ ਨਾ ਜਾਈਆ। ਜੋ ਜਨ ਮੰਗੇ ਉਤਰੇ ਜਗਤ ਦੁੱਖ, ਦਲਿਦ੍ਰ ਆਪ ਮਿਟਾਇੰਦਾ। ਜੋ ਜਨ ਮੰਗੇ ਜਗਤ ਸੁਖ, ਜਗਤ ਜੀਵਣ ਜੁਗਤ ਆਪ ਸਮਝਾਇੰਦਾ। ਜੋ ਜਨ ਮੰਗੇ ਉਜਲ ਹੋਏ ਮੁਖ, ਲੋਕਮਾਤ ਵਡਿਆਈ ਆਪ ਦਿਵਾਇੰਦਾ। ਜੋ ਜਨ ਮੰਗੇ ਦਰਸ ਅੰਦਰ ਬੈਠਾ ਲੁਕ, ਸਵੱਛ ਸਰੂਪੀ ਪਰਗਟ ਹੋ ਆਪਣਾ ਦਰਸ ਦਿਖਾਇੰਦਾ। ਜੋ ਜਨ ਮੰਗੇ ਪੰਚ ਵਿਕਾਰਾ ਅੰਦਰੋਂ ਕਢੇ ਕੁੱਟ, ਨਾਮ ਖੰਡਾ ਇਕ ਵਖਾਇੰਦਾ। ਜੋ ਜਨ ਮੰਗੇ ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਫੰਦ ਕਟਾਇੰਦਾ। ਜੋ ਜਨ ਮੰਗੇ ਅੰਮ੍ਰਿਤ ਘੁੱਟ, ਨਿਝਰ ਝਿਰਨਾ ਆਪ ਝਰਾਇੰਦਾ। ਜੋ ਜਨ ਮੰਗੇ ਲੱਗੀ ਪ੍ਰੀਤ ਨਾ ਜਾਏ ਤੁਟ, ਨਾਮ ਬੰਧਨ ਆਪੇ ਪਾਇੰਦਾ। ਜੋ ਜਨ ਮੰਗੇ ਕੱਢੇ ਵਾਸਨਾ ਖੋਟ, ਦੁਰਮਤ ਮੈਲ ਆਪ ਧਵਾਇੰਦਾ। ਜੋ ਜਨ ਮੰਗੇ ਜਗਤ ਜੀਵ ਆਹਲਣਿਉਂ ਡਿਗੇ ਬੋਟ, ਆਪ ਆਪਣੀ ਗੋਦ ਉਠਾਇੰਦਾ। ਜੋ ਜਨ ਮੰਗੇ ਚਰਨ ਸਰਨ ਸਰਨਾਈ ਏਕਾ ਓਟ, ਅੰਤ ਜਮ ਜਮਕਾਲ ਨੇੜ ਨਾ ਆਇੰਦਾ। ਜੋ ਜਨ ਮੰਗੇ ਖੁਲ੍ਹੇ ਸੋਤ, ਦਿਬ ਨੇਤਰ ਆਪ ਖੁਲ੍ਹਾਇੰਦਾ। ਜੋ ਜਨ ਮੰਗੇ ਲੱਗੇ ਭਾਗ ਓਤ ਪੋਤ, ਪੁਤ ਪੋਤਰੇ ਮੇਲ ਮਿਲਾਇੰਦਾ। ਜੋ ਜਨ ਮੰਗੇ ਸਾਚਾ ਨਾਉਂ ਰਸਨਾ ਜਿਹਵਾ ਨਾ ਹਿਲੇ ਹੋਂਟ, ਅਜਪਾ ਜਾਪ ਆਪ ਕਰਾਇੰਦਾ। ਜੋ ਜਨ ਮੰਗੇ ਨੇੜ ਨਾ ਆਏ ਲਾੜੀ ਮੌਤ, ਵੇਲੇ ਅੰਤ ਦਰਸ ਦਿਖਾਇੰਦਾ। ਜੋ ਜਨ ਮੰਗੇ ਮੰਗ ਸੁਹਾਏ ਕਾਇਆ ਕਿਲਾ ਕੋਟ, ਘਰ ਘਰ ਵਿਚ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆ ਆਸ ਪੁਜਾਇੰਦਾ। ਜੋ ਜਨ ਮੰਗੇ ਜਗਤ ਸੁੱਤ, ਰਕਤ ਬੂੰਦ ਖੇਲ ਖਿਲਾਈਆ। ਜੋ ਜਨ ਮੰਗੇ ਸੋਹੇ ਬਸੰਤੀ ਰੁੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਜੋ ਜਨ ਮੰਗੇ ਦਰਸ ਅਬਿਨਾਸ਼ੀ ਅਚੁਤ, ਰਾਤੀਂ ਸੁਤਿਆਂ ਦਰਸ ਦਿਖਾਈਆ। ਜੋ ਜਨ ਮੰਗੇ ਸਤਿਗੁਰ ਪੂਰਾ ਏਕਾ ਜਾਏ ਤੁਠ, ਅਨਡਿਠੀ ਵਸਤ ਝੋਲੀ ਪਾਈਆ। ਜੋ ਜਨ ਮੰਗੇ ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਵੈਰ ਨਿਰਾਕਾਰ ਤਨ ਨਗਾਰੇ ਲਾਏ ਚੋਟ, ਤਾਲ ਤਲਵਾੜਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆ ਆਸ ਪੁਜਾਈਆ। ਜੋ ਜਨ ਮੰਗੇ ਤਨ ਲੱਥੇ ਚੀਰ, ਬਹੱਤਰ ਨਾੜੀ ਵੇਖ ਵਖਾਇੰਦਾ। ਜੋ ਜਨ ਮੰਗੇ ਮਨ ਰੱਖੇ ਧੀਰ, ਮਨ ਪੰਖੀ ਬੰਨ੍ਹ ਵਖਾਇੰਦਾ। ਜੋ ਜਨ ਮੰਗੇ ਅੰਮ੍ਰਿਤ ਸੀਰ, ਭਰ ਪਿਆਲਾ ਆਪ ਪਿਆਇੰਦਾ। ਜੋ ਜਨ ਮੰਗੇ ਦਰਸ ਵਡ ਪੀਰਨ ਪੀਰ, ਪ੍ਰਗਟ ਹੋ ਹੋ ਨਿਰਗੁਣ ਸਰਗੁਣ ਦਰਸ ਦਿਖਾਇੰਦਾ। ਜੋ ਜਨ ਮੰਗੇ ਜਗਤ ਜ਼ੰਜੀਰ, ਜਗਤ ਨਾਤਾ ਤੋੜ ਤੁੜਾਇੰਦਾ। ਜੋ ਜਨ ਮੰਗੇ ਚੋਟੀ ਚੜ੍ਹੇ ਅਖ਼ੀਰ, ਸਾਚੇ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖ ਵਖਾਇੰਦਾ। ਜੋ ਜਨ ਮੰਗੇ ਚਰਨ ਪਿਆਸ, ਚਰਨ ਕਵਲ ਸਰਨ ਬਖ਼ਸ਼ੇ ਸਚ ਸਰਨਾਈਆ। ਜੋ ਜਨ ਮੰਗੇ ਕਾਇਆ ਮੰਦਰ ਸਾਚੀ ਰਾਸ, ਸੁਰਤੀ ਸ਼ਬਦ ਗੋਪੀ ਕਾਹਨ ਆਪ ਨਚਾਈਆ। ਜੋ ਜਨ ਮੰਗੇ ਦਾਸੀ ਦਾਸ, ਸੇਵਕ ਸੇਵਾ ਆਪ ਕਮਾਈਆ। ਜੋ ਜਨ ਮੰਗੇ ਘਰ ਮੰਦਰ ਅੰਦਰ ਵਖਾਏ ਮੰਡਲ ਮੰਡਪ ਪ੍ਰਿਥਮੀ ਆਕਾਸ਼, ਖੰਡ ਬ੍ਰਹਿਮੰਡਾਂ ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆ ਲੇਖੇ ਲਾਈਆ। ਜੋ ਜਨ ਮੰਗੇ ਨਾਤਾ ਤੁਟੇ ਨੌ ਦਵਾਰ, ਨੌ ਦਵਾਰ ਰਹਿਣ ਨਾ ਪਾਈਆ। ਜੋ ਜਨ ਮੰਗੇ ਸੁਖਮਨ ਟੇਡੀ ਬੰਕ ਹੋਏ ਪਾਰ, ਅੰਤਮ ਪਾਰ ਕਰਾਈਆ। ਜੋ ਜਨ ਮੰਗੇ ਈੜਾ ਪਿੰਗਲ ਨਾ ਹੋਏ ਖ਼ੁਆਰ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਮਿਟਾਈਆ। ਜੋ ਜਨ ਮੰਗੇ ਆਸਾ ਤ੍ਰਿਸ਼ਨਾ ਦੇਵੇ ਮਾਰ, ਹਉਮੇ ਹੰਗਤਾ ਦਏ ਮਿਟਾਈਆ। ਜੋ ਜਨ ਮੰਗੇ ਨਿਝਰ ਧਾਰ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਜੋ ਜਨ ਮੰਗੇ ਨਿਰਗੁਣ ਜੋਤ ਨੂਰ ਉਜਿਆਰ, ਨੂਰੋ ਨੂਰ ਦਰਸਾਈਆ। ਜੋ ਜਨ ਮੰਗੇ ਆਤਮ ਸੇਜਾ ਹਰਿ ਹਰਿ ਕੰਤ ਭਤਾਰ, ਸਾਚੀ ਸੇਜਾ ਹਰਿ ਜੂ ਦਏ ਵਖਾਈਆ। ਜੋ ਜਨ ਮੰਗੇ ਸਾਚੀ ਸਖ਼ੀਆਂ ਮਿਲ ਮਿਲ ਮੰਗਲਾਚਾਰ, ਗੀਤ ਸੁਹਾਗੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆਂ ਲੇਖਾ ਲੇਖੇ ਪਾਈਆ। ਜੋ ਜਨ ਮੰਗੇ ਮਿਟੇ ਫੁੱਟ, ਦੂਈ ਦਵੈਤ ਰਹਿਣ ਨਾ ਪਾਏ। ਜੋ ਜਨ ਮੰਗੇ ਸਤਿਗੁਰ ਹਿਤ, ਸਾਚਾ ਹਿਤ ਇਕ ਵਖਾਏ। ਜੋ ਜਨ ਮੰਗੇ ਮੁੱਕੇ ਪੰਧ ਤੀਰਥ ਤਟ, ਅਠਸਠ ਏਕਾ ਰਾਹ ਆਪ ਦਰਸਾਏ। ਜੋ ਜਨ ਮੰਗੇ ਦੁਰਮਤ ਮੈਲ ਦੇਵੇ ਕੱਟ, ਸਰ ਸਰੋਵਰ ਇਕ ਨੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਏ। ਜੋ ਜਨ ਮੰਗੇ ਮਾਲ ਧਨ, ਧਨ ਖ਼ਜ਼ੀਨਾ ਇਕ ਵਖਾਈਆ। ਜੋ ਜਨ ਮੰਗੇ ਅੱਗ ਲੱਗੇ ਤਨ, ਤਤਵ ਤਤ ਰਿਹਾ ਮਿਲਾਈਆ। ਜੋ ਜਨ ਮੰਗੇ ਅੰਤਮ ਡੰਨ, ਸਾਚਾ ਡੰਨ ਦਏ ਲਗਾਈਆ। ਜੋ ਜਨ ਮੰਗੇ ਜਿਸ ਘੜਿਆ ਸੋ ਦੇਵੇ ਭੰਨ, ਭੰਨਣਹਾਰ ਦੇਰ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸਦ ਸਮਾਈਆ। ਹਰਿ ਸੰਗਤ ਸਦਾ ਰੰਗਣਾ, ਏਕਾ ਨਾਮ ਕਰਤਾਰ। ਕਾਇਆ ਚੋਲਾ ਆਪੇ ਰੰਗਣਾ, ਅੱਠੇ ਪਹਿਰ ਨਾਮ ਖ਼ੁਮਾਰ। ਦਰ ਆਇਆ ਮੂਲ ਨਾ ਸੰਗਣਾ, ਹਰਿ ਭਰਿਆ ਵਡ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵਣਹਾਰ। ਹਰਿ ਸੰਗਤ ਵਡਿਅਈ ਵਡ, ਵਡ ਵੱਡਾ ਹਰਿ ਹਰਿ ਪਾਇਆ। ਹਉਮੇ ਹੰਗਤਾ ਦੇਣੀ ਵਿਚੋਂ ਕੱਢ, ਗੁਰ ਸ਼ਬਦੀ ਸ਼ਬਦ ਪਰਨਾਇਆ। ਦੁਖ ਦਲਿੱਦਰ ਅਗਨੀ ਲਾਏ ਨਾ ਕੋਈ ਹੱਡ, ਤਿੰਨ ਸੌ ਸੱਠ ਹਾਡੀ ਵੇਖ ਵਖਾਇਆ। ਨਿਰਧਨ ਸਰਧਨ ਸਦਾ ਲਡਾਏ ਲਡ, ਆਪ ਆਪਣੀ ਗੋਦ ਬਹਾਇਆ। ਜਗਤ ਵਿਕਾਰ ਜਗਤ ਦਵਾਰ ਜਗਤ ਪ੍ਰਵਾਰ ਪਾਰ ਕਰੇ ਹੱਦ, ਆਪਣਾ ਮੰਦਰ ਆਪ ਵਖਾਇਆ। ਮਾਂ ਪਿਓ ਪੁਤ ਦਾਦਾ ਕੋਟਨ ਕੋਟ ਜੀਵ ਜੰਤ ਗਏ ਲਦ, ਥਿਰ ਕੋਇ ਰਹਿਣ ਨਾ ਪਾਇਆ। ਸ਼ਾਹ ਪਾਤਸ਼ਾਹ ਰਾਜ ਰਾਜਾਨ ਭਰ ਪਿਆਲਾ ਪੀ ਪੀ ਥੱਕੇ ਮਦਿ, ਸਾਚਾ ਰਸ ਨਾ ਕਿਸੇ ਵਖਾਇਆ। ਬਿਨ ਸਤਿਗੁਰ ਪੂਰੇ ਨਾ ਕੋਈ ਪਾਏ ਸਾਚਾ ਪਦ, ਸਾਚੀ ਪਦਵੀ ਹਰਿ ਸੰਗਤ ਨਾਉਂ ਧਰਾਇਆ। ਗੁਰ ਚਰਨ ਕਵਲ ਉਪਰ ਧਵਲ ਧਰਨੀ ਧਰਤ ਬਹਾਏ ਸਦ, ਸ਼ਬਦ ਸੰਦੇਸ਼ ਇਕ ਸੁਣਾਇਆ। ਲੱਖ ਚੁਰਾਸੀ ਵਿਚੋਂ ਲਏ ਕੱਢ, ਆਪ ਆਪਣਾ ਮੇਲ ਮਿਲਾਇਆ। ਨਾਰ ਸੁਹਾਗਣ ਹਰਿਜਨ ਹੋਏ ਨਾ ਕਦੇ ਰੰਡ, ਦੁਹਾਗਣ ਨਾਰ ਨਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਏਕਾ ਵਰ, ਆਸਾ ਆਸਾ ਵਿਚ ਸਮਾਇਆ। ਆਸਾ ਤ੍ਰਿਸ਼ਨਾ ਕਰੇ ਪੂਰ, ਤ੍ਰਿਖਾ ਆਪ ਬੁਝਾਈਆ। ਨਾਤਾ ਤੋੜਨਾ ਕੂੜੋ ਕੂੜ, ਸਚ ਸੁਚ ਸਚ ਸਮਾਈਆ। ਮੂਰਖ ਮੁਗਧ ਚਤੁਰ ਬਣਾਏ ਮੂੜ, ਤੱਤ ਗਿਆਨ ਇਕ ਸਮਝਾਈਆ। ਜੋਤੀ ਮਸਤਕ ਲਾਏ ਧੂੜ, ਪੂਰਬ ਲੇਖਾ ਰਹੇ ਨਾ ਰਾਈਆ। ਜੋਤੀ ਬਖ਼ਸ਼ੇ ਜੋਤੀ ਨੂਰ, ਮਸਤਕ ਲਿਲਾਟ ਕਰ ਰੁਸ਼ਨਾਈਆ। ਦਿਵਸ ਰੈਣ ਹਾਜ਼ਰ ਹਜ਼ੂਰ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਮਾਣ ਵਡਿਆਈਆ। ਜੋ ਜਨ ਆਏ ਮਨ ਹੰਕਾਰ, ਹੰਕਾਰ ਨਾਲ ਹੰਕਾਰ ਰਲਾਈਆ। ਜੋ ਜਨ ਰੱਖੇ ਮਨ ਵਿਭਚਾਰ, ਵਿਭਚਾਰ ਨਾਲ ਕਰੇ ਕੁੜਮਾਈਆ। ਜੋ ਜਨ ਆਏ ਤਨ ਖ਼ਵਾਰ, ਜਗਤ ਖ਼ਵਾਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਨਿਰਾਸਾ ਨਾ ਕੋਈ ਰਖਾਈਆ। ਜੈਸੀ ਮਨ ਰੱਖੇ ਆਸਾ, ਵੈਸੀ ਵਸਤ ਵਰਤਾਇੰਦਾ। ਗੁਰਮੁਖ ਵਿਰਲਾ ਗੁਰ ਦਰਸ ਪਿਆਸਾ, ਮਨਮੁਖ ਆਪਣਾ ਮੁਖ ਛੁਪਾਇੰਦਾ। ਦੋਹਾਂ ਵਿਚੋਲਾ ਖੇਲ ਤਮਾਸ਼ਾ, ਪਰਦਾ ਉਹਲਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਅੰਦਰ ਹਰਿ ਹਰਿ ਵਾਸਾ, ਹਰਿਜਨ ਹਰਿ ਕੀ ਪੌੜੀ ਆਪ ਚੜ੍ਹਾਇੰਦਾ।