Granth 10 Likhat 030: 24 Magh 2017 Bikarmi Vishav Nath Verma Additional Secretary de Ghar Rashtarpati Rajinder Parsad vaste Shabad

੨੪ ਮਾਘ ੨੦੧੭ ਬਿਕ੍ਰਮੀ ਵਿਸ਼ਵ ਨਾਥ ਵਰਮਾ ਐਡੀਸ਼ਨਲ ਸੈਕਟਰੀ ਦੇ ਘਰ ਰਾਸ਼ਟਰਪਤੀ ਰਾਜਿੰਦਰ ਪ੍ਰਸਾਦਿ ਵਾਸਤੇ ਸ਼ਬਦ

ਪੰਜ ਫ਼ਰਵਰੀ ਵਕ਼ਤ ਸੁਹਾਵਨਾ, ਹਰਿ ਵੱਡਾ ਵਡ ਵਡਿਆਈਆ। ਭਗਤ ਭਗਵੰਤ ਵਿਚੋਲਾ ਇਕ ਰਖਾਵਨਾ, ਵਿਸ਼ਵ ਵਰਮਾ ਮਿਲੇ ਵਡਿਆਈਆ। ਰਾਸ਼ਟਰਪਤੀ ਸੰਦੇਸ਼ ਸੁਣਾਵਨਾ, ਪਾਰਬ੍ਰਹਮ ਇਕ ਰਘਰਾਈਆ। ਕਲਜੁਗ ਅੰਤਮ ਪਹਿਰਿਆ ਬਾਨਨਾ, ਨਿਰਗੁਣ ਨਿਰਵੈਰ ਆਪਣੀ ਕਲ ਧਰਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਫੇਰਾ ਪਾਈਆ। ਲੱਖ ਚੁਰਾਸੀ ਦੇਵੇ ਇਕ ਗਿਆਨਾ, ਸੋਹੰ ਸ਼ਬਦ ਕਰੇ ਪੜ੍ਹਾਈਆ। ਨਾਉਂ ਧਰਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਨਾ ਮਰੇ ਨਾ ਜਾਈਆ। ਚੌਦਾਂ ਮਾਰਚ ਦਿਵਸ ਵਖਾਨਾ, ਸਤਿਜੁਗ ਸਾਚੀ ਧਾਰ ਬੰਧਾਈਆ। ਨੌ ਗ੍ਰੰਥ ਲੇਖ ਲਿਖਾਨਾ, ਲਿਖਿਆ ਲੇਖ ਨਾ ਕੋਈ ਮਿਟਾਈਆ। ਸ਼ਬਦ ਖੰਡਾ ਹੱਥ ਚਮਕਾਨਾ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਏਕਾ ਹੁਕਮ ਧੁਰ ਫ਼ਰਮਾਨਾ, ਜਨ ਭਗਤਾਂ ਭਗਵੰਤ ਆਪ ਸੁਣਾਈਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਧੀਰਜ ਜਤ ਇਕ ਜਣਾਈਆ। ਸਚ ਸੁਚ ਵਰਤਾਵੇ ਹੋ ਮਿਹਰਵਾਨਾ, ਜੂਠ ਝੂਠ ਕੂੜੀ ਕਿਰਿਆ ਦਏ ਮਿਟਾਈਆ। ਅੱਲਾ ਵਾਹਿਗੁਰੂ ਰਾਮ ਨਾਮ ਰਾਧੇ ਕ੍ਰਿਸ਼ਨ ਸਤਿ ਤੱਤ ਇਕ ਵਖਾਨਾ, ਬ੍ਰਹਮ ਮਤ ਇਕ ਜਣਾਈਆ। ਸਰਬ ਕਲਾ ਸਮਰਥ ਸ੍ਰੀ ਭਗਵਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦਿਲੀ ਦਰਬਾਰ ਸੁਹਾਏ ਜਗਤ ਮਕਾਨਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਵੀਹ ਸੌ ਵੀਹ ਬਿਕ੍ਰਮੀ ਜਣਾਏ ਸਚ ਨਿਸ਼ਾਨਾ, ਸਤਿ ਰੰਗ ਰੰਗ ਵੱਖ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲਏ ਵਰ, ਰਾਸ਼ਟਰਪਤ ਪਤ ਰਾਜਿੰਦਰ ਪ੍ਰਸਾਦ, ਧੁਰ ਦਰਗਾਹੀ ਦੇਵੇ ਦਾਦ, ਸ਼ਾਹ ਭਬੀਖਨ ਸੁਣ ਫ਼ਰਿਆਦ, ਰਾਮ ਰਾਮਾ ਹੋਏ ਸਹਾਈਆ।