Granth 10 Likhat 037: 16 Falgun 2017 Bikarmi Lakha Singh Chatar Singh de Greh Pind Ogra Jila Gurdaspur

੧੬ ਫਲਗੁਣ ੨੦੧੭ ਬਿਕ੍ਰਮੀ ਲਖਾ ਸਿੰਘ, ਚਤਰ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ

ਸ਼ਾਹ ਪਾਤਸ਼ਾਹ ਏਕਾ ਹਰਿ, ਹਰੀ ਹਰਿ ਆਦਿ ਜੁਗਾਦਿ ਸਮਾਇੰਦਾ। ਆਦਿ ਪੁਰਖ ਏਕਾ ਨਰ, ਨਰ ਨਰਾਇਣ ਨਾਉਂ ਧਰਾਇੰਦਾ। ਸਚਖੰਡ ਵਸੇ ਸਾਚੇ ਘਰ, ਸਚ ਸਿੰਘਾਸਣ ਸੋਭਾ ਪਾਇੰਦਾ। ਤਖ਼ਤ ਨਿਵਾਸੀ ਉਪਰ ਬੈਠਾ ਚੜ੍ਹ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣੀ ਖੇਲ ਖਿਲਾਇੰਦਾ। ਅਲਖ ਅਗੋਚਰ ਆਪਣਾ ਘਾੜਨ ਆਪੇ ਘੜ, ਬੇਪਰਵਾਹ ਬੇਅੰਤ ਆਪਣਾ ਰੂਪ ਆਪ ਧਰਾਇੰਦਾ। ਏਕੰਕਾਰਾ ਹਰਿ ਨਿਰੰਕਾਰਾ, ਆਪਣਾ ਅੱਖਰ ਆਪੇ ਪੜ੍ਹ, ਆਪਣਾ ਨਾਉਂ ਆਪ ਧਰਾਇੰਦਾ। ਸ੍ਰੀ ਭਗਵਾਨਾ ਖੇਲ ਮਹਾਨਾ, ਦੋ ਜਹਾਨਾ ਆਪਣਾ ਭਾਣਾ ਆਪੇ ਜਰ, ਸਾਚੇ ਭਾਣੇ ਸਦ ਰਹਾਇੰਦਾ। ਅਜੂਨੀ ਰਹਿਤ ਅਨਭਵ ਪਰਕਾਸ਼ ਆਪੇ ਕਰ, ਕਰਤਾ ਪੁਰਖ ਕ਼ਾਦਰ ਕਰੀਮ ਨੂਰੀ ਜਲਵਾ ਨੂਰ ਡਗਮਗਾਇੰਦਾ। ਮੁਕਾਮੇ ਹੱਕ ਖੋਲ੍ਹ ਦਰ, ਸਚ ਤੌਫ਼ੀਕ਼ ਖ਼ੁਦਾਏ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਧਾਰ ਆਪ ਚਲਾਇੰਦਾ। ਧਾਰ ਅਗੰਮ ਜੋਤੀ ਜਾਤਾ, ਪੁਰਖ ਪੁਰਖੋਤਮ ਆਪ ਚਲਾਈਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਵਡੀ ਵਡਿਆਈਆ। ਆਪਣਾ ਰੂਪ ਆਪ ਪਛਾਤਾ, ਦੂਸਰ ਅਵਰ ਨਾ ਕੋਇ ਜਣਾਈਆ। ਆਪਣੀ ਜਾਣੇ ਆਪੇ ਗਾਥਾ, ਅਲਖ ਅਲਖਨਾ ਲੇਖਾ ਹੱਥ ਨਾ ਕਿਸੇ ਵਖਾਈਆ। ਸਰਬ ਕਲ ਹਰਿ ਸਮਰਾਥਾ, ਸਮਰਥ ਪੁਰਖ ਵਡੀ ਵਡਿਆਈਆ। ਆਦਿ ਜੁਗਾਦਿ ਖੇਲੇ ਖੇਲ ਤਮਾਸ਼ਾ, ਨਿਰਗੁਣ ਨਿਰਵੈਰ ਆਪਣੀ ਰਾਸ ਰਚਾਈਆ। ਥਿਰ ਘਰ ਮੰਦਰ ਰੱਖੇ ਵਾਸਾ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਨਰ, ਆਦਿ ਪੁਰਖ ਏਕਾ ਹਰਿ, ਰੂਪ ਅਨੂਪ ਇਕ ਧਰਾਈਆ। ਰੂਪ ਅਨੂਪ ਸ੍ਰੀ ਭਗਵਾਨਾ, ਸਾਹਿਬ ਸਤਿਗੁਰ ਆਪ ਧਰਾਇੰਦਾ। ਸਚਖੰਡ ਨਿਵਾਸੀ ਹੋ ਪਰਧਾਨਾ, ਆਪਣੀ ਕਲ ਆਪ ਵਰਤਾਇੰਦਾ। ਤਖ਼ਤ ਨਿਵਾਸੀ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਆਪਣੀ ਖੇਲ ਖਿਲਾਇੰਦਾ। ਸਤਿ ਸਰੂਪ ਰਾਜ ਰਾਜਾਨਾ, ਭੂਪਨ ਭੂਪ ਵੇਸ ਵਟਾਇੰਦਾ। ਨਾਦ ਅਨਾਦੀ ਧੁਰ ਫ਼ਰਮਾਨਾ, ਅਨਦ ਬਿਨੋਦੀ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਭੇਵ ਅਵੱਲਾ ਹਰਿ ਇਕੱਲਾ, ਆਪਣੇ ਹੱਥ ਰਖਾਈਆ। ਵਸਣਹਾਰਾ ਸਚਖੰਡ ਦਵਾਰ ਸਚ ਮਹੱਲਾ, ਸਤਿ ਮੁਨਾਰਾ ਇਕ ਸੁਹਾਈਆ। ਆਦਿ ਜੁਗਾਦਿ ਹੋਏ ਅਛਲ ਅਛੱਲਾ, ਵਲ ਛਲ ਆਪਣੀ ਖੇਲ ਖਿਲਾਈਆ। ਸਚ ਸੰਦੇਸ਼ ਨਰ ਨਰੇਸ਼ ਆਪਣੇ ਮੰਦਰ ਆਪੇ ਘੱਲਾ, ਸੁਣਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਪਰਦਾ ਆਪ ਉਠਾਈਆ। ਆਦਿ ਪੁਰਖ ਹਰਿ ਸੁਲਤਾਨਾ, ਸੋ ਪੁਰਖ ਨਿਰੰਜਣ ਸਾਚੀ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਮਰਦ ਮਰਦਾਨਾ, ਏਕੰਕਾਰਾ ਆਪਣੇ ਅੰਗ ਲਗਾਇੰਦਾ। ਆਦਿ ਨਿਰੰਜਣ ਜੋਧਾ ਸੂਰਬੀਰ ਬਲੀ ਬਲਵਾਨਾ, ਅਬਿਨਾਸ਼ੀ ਕਰਤਾ ਮੇਲ ਮਿਲਾਇੰਦਾ। ਸ੍ਰੀ ਭਗਵਾਨ ਦੇਵੇ ਦਾਨਾ, ਪਾਰਬ੍ਰਹਮ ਝੋਲੀ ਡਾਹਿੰਦਾ। ਆਪਣਾ ਰੂਪ ਆਪ ਪਛਾਨਾ, ਵੇਖਣਹਾਰ ਆਪ ਅਖਵਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਆਪਣੀ ਇਛਿਆ ਆਪ ਪਰਗਟਾਇੰਦਾ। ਸਾਚੇ ਮੰਦਰ ਵਸੇ ਸਚ ਮਕਾਨਾ, ਸਚਖੰਡ ਦਵਾਰਾ ਆਪ ਉਪਾਇੰਦਾ। ਥਿਰ ਘਰ ਖੋਲ੍ਹ ਕਿਵਾੜ ਗੁਣ ਨਿਧਾਨਾ, ਆਪ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਜਣਾਇੰਦਾ। ਹਰਿ ਹਰਿ ਭੇਵ ਅਗੰਮ ਅਪਾਰ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਨਿਰਗੁਣ ਨੂਰ ਕਰ ਉਜਿਆਰ, ਨੂਰ ਨੂਰਾਨਾ ਡਗਮਗਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਘਰ ਵਿਚ ਘਰ ਕਰ ਉਜਿਆਰ, ਮੰਦਰ ਅੰਦਰ ਡੇਰਾ ਲਾਈਆ। ਲੇਖਾ ਜਾਣੇ ਨਾਰੀ ਕੰਤ ਭਤਾਰ, ਸੁਤ ਦੁਲਾਰਾ ਆਪੇ ਜਾਈਆ। ਦਾਈ ਦਾਇਆ ਸਿਰਜਣਹਾਰ, ਦਿਸ ਕਿਸੇ ਨਾ ਆਈਆ। ਆਪਣੀ ਇਛਿਆ ਭਰ ਭੰਡਾਰ, ਸਾਚੀ ਭਿਛਿਆ ਲਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ, ਜੋਤੀ ਜਾਤਾ ਬੰਨ੍ਹੇ ਨਾਤਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਜੋਤੀ ਜਾਤਾ ਹਰਿ ਨਿਰੰਕਾਰਾ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਆਦਿ ਪੁਰਖ ਖੇਲ ਅਪਾਰਾ, ਸੋ ਪੁਰਖ ਨਿਰੰਜਣ ਰੂਪ ਵਟਾਇੰਦਾ। ਹਰਿ ਪੁਰਖ ਨਿਰੰਜਣ ਵਸੇ ਠਾਂਡੇ ਦਰ ਦਰਬਾਰਾ, ਏਕੰਕਾਰਾ ਇਕ ਇਕੱਲਾ ਆਸਣ ਲਾਇੰਦਾ। ਆਦਿ ਨਿਰੰਜਣ ਜੋਤੀ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸੁਹਾਏ ਸਚ ਦਵਾਰਾ, ਦਰ ਦਰਵੇਸ਼ ਦਰ ਘਰ ਆਪਣੇ ਸੋਭਾ ਪਾਇੰਦਾ। ਸ੍ਰੀ ਭਗਵਾਨ ਮੰਗੇ ਮੰਗ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹਿੰਦਾ। ਪਾਰਬ੍ਰਹਮ ਪ੍ਰਭ ਨਿਉਂ ਨਿਉਂ ਕਰੇ ਨਿਮਸਕਾਰਾ, ਸੀਸ ਜਗਦੀਸ਼ ਆਪ ਝੁਕਾਇੰਦਾ। ਕਰੇ ਖੇਲ ਕਰਨੇਹਾਰਾ, ਕਰਤਾ ਪੁਰਖ ਆਪਣੀ ਖੇਲ ਖਿਲਾਇੰਦਾ । ਏਕਾ ਹੁਕਮ ਏਕਾ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਅਲਖ ਨਿਰੰਜਣ, ਮਹਿਮਾ ਅਕਥ, ਕਥੀ ਨਾ ਜਾਈਆ। ਆਪੇ ਮੀਤ ਆਪੇ ਸੱਜਣ, ਹਰਿ ਹਰਿ ਆਪਣਾ ਸੰਗ ਨਿਭਾਈਆ। ਆਪੇ ਘੜਨਹਾਰ ਆਪੇ ਭੱਜਣ, ਸਮਰਥ ਪੁਰਖ ਬੇਪਰਵਾਹੀਆ। ਆਪੇ ਹੋਏ ਪਰਦੇ ਕੱਜਣ, ਆਪਣਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਪੁਰਖ ਖੇਲ ਖਿਲਾਇਆ, ਨਿਰਗੁਣ ਆਪਣਾ ਰੂਪ ਧਰਾਇੰਦਾ। ਆਪਣਾ ਜੋਬਨ ਆਪ ਹੰਢਾਇਆ, ਹਰਿ ਜੂ ਹਰਿ ਹਰਿ ਆਪੇ ਵੇਖ ਵਖਾਇੰਦਾ। ਆਪਣੀ ਇਛਿਆ ਨਾਰੀ ਇਕ ਪਰਨਾਇਆ, ਕੰਤ ਸੁਹਾਗ ਆਪ ਹੋ ਜਾਇੰਦਾ। ਆਪਣਾ ਸੁਤ ਦੁਲਾਰਾ ਆਪੇ ਜਾਇਆ, ਸ਼ਬਦ ਸ਼ਬਦੀ ਨਾਉਂ ਧਰਾਇੰਦਾ। ਆਪਣੀ ਸੇਵਾ ਆਪੇ ਲਾਇਆ, ਸਾਚੀ ਸੇਵਾ ਇਕ ਕਰਾਇੰਦਾ। ਬ੍ਰਹਿਮੰਡ ਖੰਡ ਰਚਨ ਰਚਾਇਆ, ਲੋਆਂ ਪੁਰੀਆਂ ਬੰਧਨ ਪਾਇੰਦਾ। ਨੂਰੋ ਨੂਰ ਨੂਰ ਆਪ ਉਪਜਾਇਆ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਆਪੇ ਵਿਸ਼ਨ ਵਿਸ਼ਵ ਕਲ ਧਰਾਇਆ, ਆਪੇ ਅੰਮ੍ਰਿਤ ਸਤਿ ਭੰਡਾਰ ਵਰਤਾਇੰਦਾ। ਆਪੇ ਨਾਭੀ ਮਹਿਕ ਮਹਿਕਾਇਆ, ਕਵਲ ਕਵਲਾ ਆਪਣਾ ਰੰਗ ਰੰਗਾਇੰਦਾ। ਆਪੇ ਬ੍ਰਹਮ ਬ੍ਰਹਮਵੇਤਾ ਜਾਇਆ, ਚਾਰੇ ਮੁਖ ਆਪ ਸਾਲਾਹਿੰਦਾ। ਚਾਰੇ ਕੂਟਾਂ ਏਕਾ ਰੰਗ ਰੰਗਾਇਆ, ਏਕਾ ਰੂਪ ਹਰਿ ਹਰਿ ਨਜ਼ਰੀ ਆਇੰਦਾ। ਆਪੇ ਸ਼ੰਕਰ ਬੰਧਨ ਪਾਇਆ, ਸੁੰਨ ਅਗੰਮ ਧੂਆਂਧਾਰ ਹਰਿ ਨਿਰੰਕਾਰ ਆਪਣੀ ਕਾਰ ਕਰਾਇੰਦਾ। ਤਿੰਨਾਂ ਵਿਚੋਲਾ ਇਕ ਬਣਾਇਆ, ਸ਼ਬਦ ਢੋਲਾ ਸਾਚਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਧਰਾਇੰਦਾ। ਆਦਿ ਪੁਰਖ ਨਿਰਗੁਣ ਧਾਰ, ਹਰਿ ਸਾਚਾ ਰੂਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਹੁਕਮੀ ਹੁਕਮ ਇਕ ਜਣਾਈਆ। ਏਕਾ ਵਸਤ ਸਤਿ ਭੰਡਾਰ ਸਤਿ ਸੰਤੋਖੀ ਆਪ ਵਰਤਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹੋ ਭੂਪ ਰਾਜ ਰਾਜਾਨ ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਮੰਤ ਦਏ ਦ੍ਰਿੜਾਈਆ । ਹਰਿ ਸਾਚਾ ਮੰਤ ਜਣਾਇੰਦਾ, ਪੁਰਖ ਅਗੰਮਾ ਬੇਪਰਵਾਹ। ਆਪਣਾ ਪਰਦਾ ਆਪ ਉਠਾਇੰਦਾ, ਨੂਰ ਨੂਰਾਨਾ ਨੂਰੀ ਜਲਵਾ ਦਏ ਵਖਾ। ਸਾਚੇ ਤਖ਼ਤ ਸੋਭਾ ਪਾਇੰਦਾ, ਸਾਬਤ ਸੂਰਤ ਇਕ ਖ਼ੁਦਾ। ਆਪਣਾ ਕਲਮਾ ਆਪ ਪੜ੍ਹਾਇੰਦਾ, ਆਪੇ ਨਾਅਰਾ ਦਏ ਲਗਾ। ਆਪੇ ਲੇਖਾ ਲਿਖਤ ਲਿਖਾਇੰਦਾ, ਕਾਤਬ ਹੋਏ ਸੱਚਾ ਸ਼ਹਿਨਸ਼ਾਹ। ਏਕਾ ਮਕਤਬ ਆਪ ਖੁਲ੍ਹਾਇੰਦਾ, ਏਕਾ ਦਸਣਹਾਰਾ ਰਾਹ। ਬੇਐਬ ਪਰਵਰਦਿਗਾਰ ਆਪਣਾ ਨਾਉਂ ਧਰਾਇੰਦਾ, ਬਿਸਮਲ ਰੂਪ ਰਿਹਾ ਸਮਾ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ, ਨਿਰਗੁਣ ਜੋਤੀ ਜੋਤ ਜਗਾ। ਸੋ ਪੁਰਖ ਨਿਰੰਜਣ ਆਪਣਾ ਨਾਉਂ ਪਰਗਟਾਇੰਦਾ, ਹੰ ਰੂਪ ਬ੍ਰਹਮ ਲਏ ਵਟਾ। ਸੋਹੰ ਏਕਾ ਖੇਲ ਖਿਲਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਏਕਾ ਗੋਦ ਬਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਣਾਏ ਆਪਣਾ ਨਾਂ। ਹਰਿ ਸਾਚਾ ਨਾਉਂ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਏਕਾ ਦਰਸੀ ਦਰਸ ਕਰਾਇੰਦਾ, ਸਤਿ ਵਖਾਏ ਹਰਿ ਨਿਸ਼ਾਨ। ਏਕਾ ਹਰਸ ਏਕਾ ਵਾਰ ਮਿਟਾਇੰਦਾ, ਦੇਵਣਹਾਰਾ ਜੀਆ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਦਇਆ ਕਮਾਇੰਦਾ, ਆਦਿ ਪੁਰਖ ਅਗੰਮ। ਵਿਸ਼ਨ ਬ੍ਰਹਮਾ ਸ਼ਿਵ ਉਪਜਾਇੰਦਾ, ਨਾ ਕੋਈ ਪਵਣ ਸਵਾਸੀ ਲਏ ਦਮ। ਧੁਰ ਫ਼ਰਮਾਨਾ ਇਕ ਜਣਾਇੰਦਾ, ਸ਼ਬਦ ਅਨਾਦੀ ਕੰਮ। ਆਪਣੇ ਮਾਰਗ ਆਪੇ ਲਾਇੰਦਾ, ਹਰਿ ਜੂ ਹਰਿ ਹਰਿ ਬੇੜਾ ਬੰਨ੍ਹ। ਸਾਚੀ ਵਸਤ ਇਕ ਧਰਾਇੰਦਾ, ਤ੍ਰੈਗੁਣ ਮਾਇਆ ਦੇਵੇ ਧਨ। ਪੰਚਮ ਆਪਣੀ ਗੰਢ ਪਵਾਇੰਦਾ, ਲੇਖਾ ਜਾਣੇ ਜਨਨੀ ਜਨ। ਲੱਖ ਚੁਰਾਸੀ ਵੇਸ ਵਟਾਇੰਦਾ, ਸ਼ਬਦੀ ਰਾਗ ਸੁਣਾਏ ਕੰਨ। ਜੋਤੀ ਨੂਰ ਸਰਬ ਟਿਕਾਇੰਦਾ, ਮਨ ਮਤ ਬੁਧ ਵਸਾਏ ਤਨ। ਪਵਣ ਸਵਾਸ ਆਪ ਚਲਾਇੰਦਾ, ਕਰੇ ਵਸੇਰਾ ਕਾਇਆ ਛੱਪਰ ਛੰਨ। ਆਪਣਾ ਭੇਵ ਆਪਣੇ ਹੱਥ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਨ। ਵਿਸ਼ਨ ਬ੍ਰਹਮਾ ਸ਼ਿਵ ਜਣਾਇਆ, ਹਰਿ ਸਾਚਾ ਸਚ ਦ੍ਰਿੜਾਏ। ਸਾਚੀ ਸੇਵਾ ਇਕ ਵਖਾਇਆ, ਲੱਖ ਚੁਰਾਸੀ ਘਾੜਨ ਲਏ ਘੜਾਏ। ਘਟ ਘਟ ਆਪਣੀ ਜੋਤ ਜਗਾਇਆ, ਘਰ ਮੰਦਰ ਹੋ ਰੁਸ਼ਨਾਏ। ਪੰਜ ਤੱਤ ਏਕਾ ਮੇਲ ਮਿਲਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਖ਼ਸ਼ੇ ਸਚ ਸਰਨਾਏ। ਤ੍ਰੈ ਤ੍ਰੈ ਸਾਚਾ ਬੰਧਨ ਪਾਇਆ, ਛੁੱਟ ਕਦੇ ਨਾ ਜਾਏ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਸੁਣਾਇਆ, ਏਕਾ ਧੰਦਾ ਦਏ ਵਖਾਏ। ਜੁਗ ਜੁਗ ਗੇੜਾ ਆਪ ਬੰਧਾਇਆ, ਆਪਣੀ ਵੰਡਨ ਆਪ ਵੰਡਾਏ। ਆਪਣਾ ਭੇਵ ਆਪ ਖੁਲ੍ਹਾਇਆ, ਚਾਰੇ ਵੇਦਾਂ ਹਰਿ ਜਸ ਗਾਏ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕਾਇਆ, ਢਹਿ ਢਹਿ ਪਏ ਸਰਨਾਏ। ਕਵਣ ਵੇਲਾ ਕਵਣ ਵਕ਼ਤ ਪ੍ਰਭ ਸਾਚੇ ਹੋਏ ਸਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਏ। ਵਿਸ਼ਨ ਬ੍ਰਹਮਾ ਸ਼ਿਵ ਕਰ ਪੁਕਾਰ, ਚਰਨ ਕਵਲ ਨਿਮਸਕਾਰਿਆ। ਤੂੰ ਸਾਹਿਬ ਸੱਚਾ ਸਿਰਜਣਹਾਰ, ਬੇਐਬ ਪਰਵਰਦਗਾਰਿਆ। ਹਉਂ ਬਾਲਕ ਸੇਵਕ ਸੇਵਾ ਕਰੇ ਵਿਚ ਸੰਸਾਰ, ਲੱਖ ਚੁਰਾਸੀ ਜੀਵ ਉਧਾਰਿਆ। ਜੁਗ ਚੌਕੜੀ ਖੇਲ ਨਿਆਰ, ਵਰਤੇ ਵਰਤਾਵਾਂ ਸਚ ਵਰਤਾਰਿਆ। ਤੇਰਾ ਰੂਪ ਕਵਣ ਕੂਟ ਹੋਏ ਉਜਿਆਰ, ਕਵਣ ਵੇਖੇ ਵੇਖਣਹਾਰਿਆ। ਕਵਣ ਵੇਲਾ ਜਾਏਂ ਤੁਠ, ਬਖ਼ਸ਼ੇਂ ਚਰਨ ਕਵਲ ਪਿਆਰਿਆ। ਕਵਣ ਅੰਮ੍ਰਿਤ ਬਖ਼ਸ਼ੇਂ ਘਟ ਘਟ, ਸਾਂਤਕ ਸਤਿ ਸਤਿ ਭੰਡਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਆਏ ਦਰ ਦਵਾਰਿਆ। ਪੁਰਖ ਅਬਿਨਾਸ਼ੀ ਬੇਪਰਵਾਹ, ਆਪਣੀ ਦਇਆ ਕਮਾਇੰਦਾ। ਤਿੰਨਾਂ ਦੇਵੇ ਇਕ ਸਲਾਹ, ਏਕਾ ਹੁਕਮ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬਣਨਾ ਜਗਤ ਮਲਾਹ, ਖੇਵਟ ਖੇਟਾ ਬੇੜਾ ਆਪ ਚਲਾਇੰਦਾ। ਗੁਰ ਅਵਤਾਰ ਪਰਗਟ ਹੋ ਹੋ ਜਪਾਏ ਮੇਰਾ ਨਾਂ, ਨਾਉਂ ਨਿਰੰਕਾਰਾ ਕਰ ਪਿਆਰਿਆ। ਪੰਜ ਤੱਤ ਮਿਟੇ ਅੰਤ ਨਿਸ਼ਾਂ, ਨਾ ਕੋਈ ਦੀਸੇ ਮਹੱਲ ਅਟਲ ਮੁਨਾਰਿਆ। ਚਾਰੇ ਵੇਦ ਬ੍ਰਹਮਾ ਵੇਤਾ ਚਾਰੇ ਮੁਖ ਰਿਹਾ ਗਾ, ਆਪੇ ਗਾਏ ਗਾਵਣਹਾਰਿਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਖੇਲ ਕਰੇ ਸ੍ਰੀ ਭਗਵਾਨ, ਜੁਗ ਜੁਗ ਲਏ ਮਾਤ ਅਵਤਾਰਿਆ। ਜੁਗ ਚੌਕੜੀ ਕੋਈ ਰਹੇ ਨਾ, ਕਰੇ ਖੇਲ ਹਰਿ ਨਿਰੰਕਾਰਿਆ। ਨੌਂ ਨੌਂ ਵੇਖੇ ਥਾਉਂ ਥਾਂ, ਥਾਨ ਥਨੰਤਰ ਇਕ ਸੁਹਾ ਰਿਹਾ। ਚਾਰ ਚਾਰ ਨਾ ਪਕੜੇ ਕੋਈ ਬਾਂਹ, ਚਾਰ ਕੁੰਟ ਨਾ ਕੋਇ ਸਹਾਰਿਆ। ਨੌ ਸੌ ਚੁਰਾਨਵੇ ਚੌਕੜੀ ਜੁਗ ਅੰਤਮ ਕਿਸੇ ਨਾ ਮਿਲੇ ਸਾਚਾ ਥਾਂ, ਸ੍ਰਿਸ਼ਟ ਸਬਾਈ ਧੂਆਂਧਾਰਿਆ। ਉਚੀ ਕੂਕ ਪੁਕਾਰੇ ਧਰਤ ਮਾਂ, ਧਰਨੀ ਧਵਲ ਦੇਵੇ ਨਾ ਕੋਇ ਸਹਾਰਿਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਰਨਹਾਰ ਅੰਤਮ ਕਰੇ ਸਚ ਨਿਆਂ, ਵੇਖ ਵਖਾਏ ਸਰਬ ਸੰਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਜਣਾ ਰਿਹਾ। ਧੁਰ ਫ਼ਰਮਾਨਾ ਹਰਿ ਜਣਾਇੰਦਾ, ਨਿਸ਼ਅੱਖਰ ਵੱਖਰ ਬੋਲ। ਲਿਖਣ ਪੜ੍ਹਨ ਵਿਚ ਨਾ ਆਇੰਦਾ, ਹਰਿ ਕਾ ਸ਼ਬਦ ਅਨਮੁਲਾ ਤੋਲ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ, ਪੁਰਖ ਅਬਿਨਾਸ਼ੀ ਬੈਠ ਕੋਲ। ਨਵ ਨੌਂ ਚਾਰ ਆਪਣਾ ਭੇਵ ਛੁਪਾਇੰਦਾ, ਕਰੇ ਖੇਲ ਆਪ ਅਨਭੋਲ। ਜੁਗ ਚੌਕੜੀ ਪੰਧ ਮੁਕਾਇੰਦਾ, ਕੋਟਨ ਕੋਟ ਆਪਣਾ ਨਾਉਂ ਵਜਾਏ ਢੋਲ। ਕਲਜੁਗ ਅੰਤਮ ਵੇਖ ਵਖਾਇੰਦਾ, ਸਚਖੰਡ ਨਿਵਾਸੀ ਸਚਖੰਡ ਦਵਾਰਾ ਆਪਣਾ ਖੋਲ੍ਹ। ਸਚ ਸਿੰਘਾਸਣ ਆਸਣ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਇਕ ਅਨਮੋਲ। ਵਸਤ ਅਮੋਲਕ ਹਰਿ ਨਿਰੰਕਾਰਾ, ਏਕਾ ਇਕ ਸਮਝਾਇੰਦਾ। ਕਲਜੁਗ ਆਏ ਅੰਤਮ ਵਾਰਾ, ਭੇਵ ਕੋਇ ਨਾ ਪਾਇੰਦਾ। ਵੇਦ ਕਤੇਦ ਸ਼ਾਸਤਰ ਸਿਮਰਤ ਲੇਖਾ ਜਾਣੇ ਪੁਰਾਨ ਅਠਾਰਾਂ, ਗੁਪਤ ਜ਼ਾਹਰਾ ਰੂਪ ਧਰਾਇੰਦਾ। ਅੰਜੀਲ ਕ਼ੁਰਾਨਾ ਮਾਰੇ ਨਾਅਰਾ, ਗੀਤਾ ਗਿਆਨ ਇਕ ਜੈਕਾਰਾ, ਖਾਣੀ ਬਾਣੀ ਆਪ ਸਾਲਾਹਿੰਦਾ। ਗੁਰ ਅਵਤਾਰ ਕਰਨ ਪੁਕਾਰਾ, ਸਾਧ ਸੰਤ ਬਣੇ ਭਿਖਾਰਾ, ਭਗਤ ਭਗਵੰਤ ਖੇਲ ਕਰੇ ਨਿਆਰਾ, ਭਗਵਨ ਏਕਾ ਰੂਪ ਧਰਾਇੰਦਾ। ਨਿਰਗੁਣ ਜੋਤ ਹੋਏ ਉਜਿਆਰਾ, ਜੋਤੀ ਜਾਮਾ ਭੇਖ ਵਟਾਇੰਦਾ। ਦਿਸ ਨਾ ਆਏ ਵਿਚ ਸੰਸਾਰਾ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਹਰਿ ਪਿਆਰਾ, ਤੇਰਾ ਅੰਤਮ ਪੰਧ ਮੁਕਾਇੰਦਾ। ਜੁਗ ਜੁਗ ਵਿਛੜੇ ਮੇਲੇ ਮੇਲਣ ਹਾਰਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੀਵ ਜੰਤ ਨਾ ਪਾਵੇ ਸਾਰਾ, ਕਲਜੁਗ ਅੰਧੇਰਾ ਛਾਇੰਦਾ। ਆਪੇ ਵਸੇ ਸਭ ਤੋ ਨਿਆਰਾ, ਘਟ ਘਟ ਅੰਦਰ ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਵਿਸ਼ਨ ਕਰ ਧਿਆਨ, ਹਰਿ ਸਾਚੇ ਸਚ ਜਣਾਈਆ। ਪਰਗਟ ਹੋਏ ਸ੍ਰੀ ਭਗਵਾਨ, ਨਵ ਨੌਂ ਚਾਰ ਪੰਧ ਮੁਕਾਈਆ। ਬ੍ਰਹਮਾ ਤੇਰੀ ਕਰੇ ਕਲਿਆਣ, ਕਲ ਆਪਣੀ ਕਲ ਉਪਜਾਈਆ। ਸ਼ੰਕਰ ਹੋਏ ਆਪ ਮਿਹਰਵਾਨ, ਮਹਿਬਾਨ ਵਡੀ ਵਡਿਆਈਆ। ਲੇਖਾ ਜਾਣੇ ਦੋ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵੇਖੇ ਥਾਉਂ ਥਾਈਂਆ। ਅੰਤ ਕੰਤ ਭਗਵੰਤ ਕਰੇ ਕਲਿਆਣ, ਲੇਖਾ ਜਾਣੇ ਨਾ ਕ਼ਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਆਪ ਸਮਝਾਈਆ। ਸਾਚਾ ਤਤ ਹਰਿ ਜਣਾਇਆ, ਭੇਵ ਅਭੇਦ ਖੋਲ੍ਹ। ਕਲਜੁਗ ਅੰਤਮ ਲਏ ਮਿਲਾਇਆ, ਆਪ ਆਪਣਾ ਤੋਲੇ ਤੋਲ। ਨਿਹਕਲੰਕਾ ਨਾਉਂ ਰਖਾਇਆ, ਲੱਖ ਚੁਰਾਸੀ ਘਟ ਘਟ ਵਾਸੀ ਪਰਦਾ ਲਏ ਫੋਲ। ਏਕਾ ਬੰਕ ਦਏ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੂਰਾ ਕਰੇ ਕੌਲ। ਆਪਣਾ ਕੌਲ ਨਿਭਾਵਣਾ, ਕਰੇ ਕਰਾਏ ਸਾਚੀ ਕਾਰ। ਪਵਣ ਪਵਣਾਂ ਵਿਚ ਸਮਾਵਣਾ, ਅਗਨੀ ਤਤ ਤਤ ਅੰਗਿਆਰ। ਜਲ ਜਲ ਧਾਰਾ ਰੂਪ ਵਟਾਵਨਾ, ਜਲ ਥਲ ਮਹੀਅਲ ਦਏ ਅਧਾਰ। ਬਨਾਸਪਤ ਆਪਣੀ ਖੇਲ ਖਿਲਾਵਨਾ, ਲੇਖਾ ਜਾਣੇ ਅਠਾਰਾਂ ਭਾਰ। ਅੰਡਜ ਜੇਰਜ ਉਤਭੁਜ ਸੇਹਤਜ ਆਪਣੇ ਰੰਗ ਰੰਗਾਵਨਾ, ਰੰਗ ਰੰਗੀਲਾ ਹਰਿ ਨਿਰੰਕਾਰ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਕ਼ਬੀਲਾ ਵੇਖ ਵਖਾਵਨਾ, ਤ੍ਰੈਗੁਣ ਮਾਇਆ ਪੰਜ ਤਤ ਲੱਖ ਚੁਰਾਸੀ ਜੀਵ ਜੰਤ ਕਾਇਆ ਇਕ ਅਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਲੇਖਾ ਲਿਖ, ਆਪਣੇ ਹੱਥ ਰੱਖੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਮੇਟੇ ਤ੍ਰਿਖ, ਤ੍ਰਿਸਨਾ ਤ੍ਰਿਖਾ ਰਹਿਣ ਨਾ ਪਾਈਆ। ਨੌ ਸਤ ਕਿਸੇ ਨਾ ਆਏ ਵਸ, ਭਰਮੇ ਭੁੱਲੀ ਸਰਬ ਲੋਕਾਈਆ। ਰਾਜ ਰਾਜਾਨ ਵੰਡਾਇਣ ਹਿਸ, ਸਾਚੀ ਵਸਤ ਹੱਥ ਕਿਸੇ ਨਾ ਆਈਆ। ਅੰਤਮ ਕਲਜੁਗ ਪੀਸਨ ਜਾਏ ਪੀਸ, ਪੁਰਖ ਅਬਿਨਾਸੀ ਏਕਾ ਗੇੜਾ ਰਿਹਾ ਦਵਾਈਆ। ਵਿਸ਼ਨ ਬ੍ਰਹਮਾ ਸ਼ਿਵ ਪੜ੍ਹਨ ਇਕ ਹਦੀਸ, ਸੋ ਪੁਰਖ ਨਿਰੰਜਣ ਆਪ ਪੜ੍ਹਾਈਆ। ਹੰ ਬ੍ਰਹਮ ਛਤਰ ਝੁਲਾਏ ਹਰਿ ਜਗਦੀਸ, ਸੋਹੰ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਹੰ ਰੂਪ ਹੰ ਸੰਸਾਰਾ, ਹਰਿ ਹਰਿ ਖੇਲ ਖਿਲਾਇਆ। ਸੋ ਪੁਰਖ ਨਿਰੰਜਨ ਵਸੇ ਸਭ ਤੋ ਨਿਆਰਾ, ਦਿਸ ਕਿਸੇ ਨਾ ਆਇਆ। ਵਿਸ਼ਨ ਭਰਿਆ ਵਿਸ਼ਵ ਭੰਡਾਰਾ, ਵਾਸਤਕ ਰੂਪ ਆਪ ਵਰਤਾਇਆ। ਬ੍ਰਹਮਾ ਬ੍ਰਹਮ ਬਣ ਲਿਖਾਰਾ, ਪਾਰਬ੍ਰਹਮ ਸਾਲਾਹਿਆ। ਸ਼ੰਕਰ ਧੂੜੀ ਮੰਗੇ ਚਰਨ ਦਵਾਰਾ, ਮਸਤਕ ਟਿੱਕਾ ਏਕਾ ਲਾਇਆ। ਅੰਤਮ ਲੇਖਾ ਰਹੇ ਨਾ ਵਿਚ ਸੰਸਾਰਾ, ਲੇਖਾ ਲੇਖੇ ਲਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੜਦਾ ਦਏ ਉਠਾਇਆ। ਹਰਿ ਪੜਦਾ ਆਪ ਉਠਾਵਨਾ, ਦੀਨਾ ਬੰਧਪ ਦੀਨ ਦਿਆਲ। ਸ੍ਰਿਸਟ ਸਬਾਈ ਪੜਦਾ ਪਾਵਨਾ, ਦਰ ਦਰ ਘਰ ਘਰ ਕੂਕੇ ਅੰਤਮ ਕਾਲ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸੰਗ ਨਿਭਾਵਨਾ, ਤ੍ਰੈਗੁਣ ਮਾਇਆ ਤੋੜ ਜੰਜਾਲ। ਤੇਰਾ ਰੂਪ ਵਿਸ਼ਵ ਵਖਾਵਨਾ, ਪੁਰਖ ਅਬਿਨਾਸੀ ਹੋ ਕਿਰਪਾਲ। ਬ੍ਰਹਮਾ ਤੇਰਾ ਬ੍ਰਹਮ ਉਪਜਾਵਨਾ, ਕਾਇਆ ਮੰਦਰ ਅੰਦਰ ਸੱਚੀ ਧਰਮਸਾਲ। ਸ਼ੰਕਰ ਸਾਖਯਾਤ ਰੂਪ ਵਟਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋਏ ਦਿਆਲ। ਹੋਏ ਦਿਆਲ ਦੀਨਨ ਦੀਨਾ, ਦੀਨਾ ਨਾਥ ਦਯਾ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਆਦਿ ਪੁਰਖ ਆਪਣੇ ਨਾਲੋਂ ਵੱਖ ਕੀਨਾ, ਅੰਤ ਆਪਣੇ ਵਿਚ ਲਏ ਮਿਲਾਈਆ। ਆਪਣਾ ਰੰਗ ਚਾੜ੍ਹੇ ਭੀਨਾ, ਉਤਰ ਕਦੇ ਨਾ ਜਾਈਆ। ਲੇਖਾ ਜਾਣੇ ਲੋਕ ਤੀਨਾ, ਚੌਦਾਂ ਹੱਟਾਂ ਖੋਲ੍ਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਰੂਪ ਦਰਸਾਈਆ। ਕਲਜੁਗ ਅੰਤਮ ਰੂਪ ਧਰਾਇਆ, ਪਾਰਬ੍ਰਹਮ ਬੇਅੰਤ। ਵਿਸ਼ਨ ਬ੍ਰਹਮਾ ਸ਼ਿਵ ਦਰ ਬਹਾਇਆ, ਮੇਲ ਮਿਲਾਵਾ ਸਾਚੇ ਕੰਤ। ਸ਼ਬਦ ਅਨਾਦੀ ਗੀਤ ਸੁਣਾਇਆ, ਵਿਸ਼ਨ ਗਾਇਆ ਸੋਹੰ ਛੰਤ। ਨੇਤਰ ਨੈਣਾ ਦਰਸਨ ਪਾਇਆ, ਗੜ੍ਹ ਤੁੱਟੇ ਹਉਮੇ ਹੰਗਤ। ਵਿਸ਼ਨ ਬ੍ਰਹਮਾ ਸ਼ਿਵ ਉਠ ਉਠ ਨੈਣ ਉਠਾਇਆ, ਕਵਣ ਰੂਪ ਧਰਿਆ ਭਗਵੰਤ। ਨਿਰਗੁਣ ਜੋਤ ਨੂਰ ਨੂਰ ਰੁਸ਼ਨਾਇਆ, ਕਰੇ ਖੇਲ ਆਦਿ ਅੰਤ। ਕਲਜੁਗ ਅੰਤਮ ਵੇਸ ਵਟਾਇਆ, ਲੱਖ ਚੁਰਾਸੀ ਮਾਇਆ ਪਾਈ ਬੇਅੰਤ। ਗੁਰਮੁਖ ਵਿਰਲੇ ਅੰਗ ਲਗਾਇਆ, ਆਪ ਬਣਾਈ ਆਪਣੀ ਸੰਗਤ। ਗੁਰਸਿਖ ਦੂਜੇ ਦਰ ਨਾ ਮੰਗਣ ਜਾਇਆ, ਦੇਵਣਹਾਰ ਇਕ ਸ੍ਰੀ ਭਗਵੰਤ। ਗੁਰ ਅਵਤਾਰ ਰਹੇ ਰਾਹ ਤਕਾਇਆ, ਲੇਖਾ ਜਾਣੇ ਜੁਗਾ ਜੁਗੰਤ। ਕਲਜੁਗ ਅੰਤਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸ਼ਬਦ ਆਪੇ ਮੰਤ। ਵਿਸ਼ਨ ਮੰਤ ਨਮੋ ਦੇਵ, ਵਾਸਤਕ ਵਿਸ਼ਵ ਰੂਪ ਜਣਾਈਆ। ਬ੍ਰਹਮਾ ਮੰਤ ਸਰਬ ਸੇਵ, ਸੇਵਕ ਸੇਵਾ ਇਕ ਸਮਝਾਈਆ। ਸੰਕਰ ਗਾਏ ਅਲਖ ਅਭੇਵ, ਤਨ ਬਿਭੂਤ ਖ਼ਾਕ ਰਮਾਈਆ। ਅਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਆਪਣੇ ਧਾਮ ਬੈਠਾ ਆਸਣ ਲਾਈਆ। ਗੁਰਸਿਖ ਦੇਵੇ ਵਡਿਆਈ ਰਸਨਾ ਜਿਹਵ, ਜੋ ਜਨ ਸੋਹੰ ਰਸਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਬ੍ਰਹਮਾ ਸ਼ਿਵ ਹਰਿ ਸੰਗਤ ਸੰਗ ਰਖਾਈਆ। ਹਰਿ ਸੰਗਤ ਵਡਿਆਈ, ਵਡ ਵੱਡਾ ਹਰਿ ਹਰਿ ਪਾਇਆ। ਕਲਜੁਗ ਅੰਤਮ ਏਕਾ ਘਰ ਵੱਜੇ ਵਧਾਈ, ਦੂਜਾ ਘਰ ਕੋਈ ਰਹਿਣ ਨਾ ਪਾਇਆ। ਆਤਮ ਪਰਮਾਤਮ ਹੋਏ ਕੁੜਮਾਈ, ਸੁਰਤੀ ਸ਼ਬਦੀ ਮੇਲ ਮਿਲਾਇਆ। ਸੋਹੰ ਰੂਪ ਹਰਿ ਸਰਨਾਈ, ਸਰਨਗਤ ਇਕ ਰਖਾਇਆ। ਜੋਤੀ ਜੋਤ ਕਰੇ ਰੁਸ਼ਨਾਈ, ਘਰ ਦੀਪਕ ਆਪ ਟਿਕਾਇਆ। ਵਿਸ਼ਨੂੰ ਵੇਖੇ ਚਾਈਂ ਚਾਈਂ, ਹਰਿਜਨ ਤੇਰੀ ਸੇਵ ਕਮਾਇਆ। ਬ੍ਰਹਮਾ ਉਠ ਉਠ ਪਕੜੇ ਬਾਂਹੀ, ਗੁਰਮੁਖ ਮੰਦਰ ਹਰਿ ਸੁਹਾਇਆ। ਸ਼ੰਕਰ ਚੱਲੇ ਅੱਗੇ ਬਣ ਕੇ ਰਾਹੀ, ਹੱਥ ਤ੍ਰਿਸ਼ੂਲ ਉਠਾਇਆ। ਕਲਜੁਗ ਅੰਤਮ ਹਰਿਜਨ ਵਿਰਲੇ ਪਾਇਆ ਸਾਚਾ ਮਾਹੀ, ਪੁਰਖ ਅਬਿਨਾਸ਼ੀ ਇਕ ਮਨਾਇਆ। ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਉਂ ਆਪ ਪਰਗਟਾਇਆ। ਹਰਿ ਸਾਚਾ ਨਾਉਂ ਪਰਗਟਾਇੰਦਾ, ਇਕ ਅਕੱਲਾ ਏਕੰਕਾਰ। ਨਿਰਗੁਣ ਦਿਸ ਕਿਸੇ ਨਾ ਆਇੰਦਾ, ਵਸਣਹਾਰਾ ਧਾਮ ਨਿਆਰ। ਗੁਰਮੁਖ ਵਿਰਲੇ ਆਪ ਜਗਾਇੰਦਾ, ਜਾਗਰਤ ਜੋਤ ਕਰੇ ਉਜਿਆਰ। ਸ਼ਬਦ ਅਨਾਦੀ ਨਾਦ ਸੁਣਾਇੰਦਾ, ਧੁਨ ਆਤਮਕ ਸੱਚੀ ਧੁੰਨਕਾਰ। ਗੁਣ ਅਵਗੁਣ ਨਾ ਕੋਈ ਵਖਾਇੰਦਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਡੁੱਬਦੇ ਪੱਥਰ ਪਾਰ ਕਰਾਇੰਦਾ, ਭਵਜਲ ਬੇੜਾ ਦੇਵੇ ਤਾਰ। ਤਾਰਨਹਾਰ ਇਕ ਅਖਵਾਇੰਦਾ, ਆਦਿ ਪੁਰਖ ਸਾਚੀ ਕਾਰ। ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਇੰਦਾ, ਨੇਤਰ ਨੈਣ ਰਿਹਾ ਉਘਾੜ। ਕਵਣ ਕੂਟੇ ਹਰਿ ਹਰਿ ਆਪਣਾ ਵੇਸ ਵਟਾਇੰਦਾ, ਕਵਣ ਘਰ ਹੋਏ ਉਜਿਆਰ। ਕਵਣ ਮੰਦਰ ਡੇਰਾ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਕਰਤਾਰਾ, ਹਰਿ ਆਪਣਾ ਆਪ ਕਰਾਇੰਦਾ। ਲਿਖਣ ਪੜ੍ਹਣ ਤੋਂ ਵਸੇ ਬਾਹਰਾ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਗੁਪਤ ਜ਼ਾਹਿਰਾ, ਅੰਦਰ ਬਾਹਰ ਵੇਖ ਵਖਾਇੰਦਾ। ਨਿਰਗੁਣ ਨਿਰਵੈਰ ਲੈ ਅਵਤਾਰਾ, ਨਿਹਕਲੰਕਾ ਨਾਉਂ ਧਰਾਇੰਦਾ। ਏਕਾ ਡੰਕਾ ਸ਼ਬਦ ਸੰਸਾਰਾ, ਚਾਰ ਕੁੰਟ ਆਪ ਵਜਾਇੰਦਾ। ਰਾਓ ਰੰਕਾਂ ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਦਰ ਘਰ ਸਾਚੇ ਮੇਲ ਮਿਲਾਇੰਦਾ। ਮਨਮੁਖ ਜੀਵ ਦੁਹਾਗਣ ਨਾਰਾ, ਹਰਿ ਹਰਿ ਕੰਤ ਨਾ ਕੋਈ ਹੰਢਾਇੰਦਾ। ਚਾਰ ਵਰਨ ਚਾਰ ਕੁੰਟ ਹੋਇਆ ਧੂਆਂਧਾਰਾ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਵਾ ਹਰਿ ਨਿਰੰਕਾਰ, ਆਦਿ ਜੁਗਾਦਿ ਕਰਾਇਆ। ਭਗਤ ਭਗਵੰਤ ਲਏ ਉਭਾਰ, ਸੰਤ ਕੰਤ ਵੇਖ ਵਖਾਇਆ। ਗੁਰਸਿਖ ਸਾਚੇ ਕਰੇ ਪਿਆਰ, ਗੁਰਮੁਖ ਵੇਖੇ ਥਾਉਂ ਥਾਂਇਆ। ਨਿਰਗੁਣ ਸਰਗੁਣ ਲਏ ਅਵਤਾਰ, ਸਰਗੁਣ ਨਿਰਗੁਣ ਹੋਏ ਸਹਾਇਆ। ਕਲਜੁਗ ਖੇਲ ਕਰੇ ਨਿਆਰ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਜੋਤੀ ਜੋਤ ਦਏ ਅਧਾਰ, ਜੋਤ ਨਿਰੰਜਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਸਾਚੇ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਪੰਧ ਮੁਕਾਇਆ।