੨੨ ਫਗਣ ੨੦੧੭ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਸ਼ੋਨ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਮਹਿਮਾ ਅਕਥ, ਆਦਿ ਜੁਗਾਦਿ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਇਕ ਸਮਰਥ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਏਕੰਕਾਰ ਚਲਾਏ ਆਪਣਾ ਰਥ, ਰਥ ਰਥਵਾਹੀ ਭੇਵ ਨਾ ਰਾਈਆ। ਆਦਿ ਨਿਰੰਜਣ ਆਪਣਾ ਨੂਰ ਪਰਗਟਾਏ ਸਾਚੀ ਵਥ, ਨੂਰੋ ਨੂਰ ਡਗਮਗਾਈਆ। ਸ੍ਰੀ ਭਗਵਾਨ ਆਪਣੇ ਮੰਦਰ ਰਿਹਾ ਵਸ, ਸਚਖੰਡ ਦਵਾਰਾ ਸੋਭਾ ਪਾਈਆ। ਅਬਿਨਾਸ਼ੀ ਕਰਤਾ ਆਪਣਾ ਮਾਰਗ ਆਪੇ ਦੱਸ, ਸਾਚਾ ਰਾਹ ਇਕ ਚਲਾਈਆ। ਪਾਰਬ੍ਰਹਮ ਪ੍ਰਭ ਆਪੇ ਹੋਇਆ ਆਪਣੇ ਵਸ, ਸੀਸ ਜਗਦੀਸ ਆਪ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਏਕਾ ਰੂਪ ਧਰਾਈਆ। ਆਦਿ ਜੁਗਾਦਿ ਏਕਾ ਰੂਪ, ਨਿਰਗੁਣ ਨਿਰਵੈਰ ਆਪ ਉਪਾਇੰਦਾ। ਵਸਣਹਾਰਾ ਆਪਣੀ ਕੂਟ, ਸਚ ਮਹੱਲੇ ਸੋਭਾ ਪਾਇੰਦਾ। ਸਤਿ ਸਤਿਵਾਦੀ ਆਪੇ ਤੂਠ, ਆਪਣੀ ਦਇਆ ਆਪ ਕਮਾਇੰਦਾ। ਆਪ ਪਰਗਟਾਏ ਆਪਣੀ ਨਿਰਮਲ ਜੋਤ, ਰੰਗ ਰੇਖ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪ ਗਣਾਇੰਦਾ। ਹਰਿ ਹਰਿ ਮਹਿਮਾ ਅਪਰ ਅਪਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਜਾਣੇ ਜਾਨਣਹਾਰ, ਏਕੰਕਾਰਾ ਸਿਫ਼ਤ ਸਾਲਾਹੀਆ। ਆਦਿ ਨਿਰੰਜਣ ਆਪਣਾ ਦੀਆ ਦੀਪਕ ਕਰ ਉਜਿਆਰ, ਥਿਰ ਘਰ ਸਾਚੇ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰ, ਸਚ ਦਵਾਰਾ ਇਕ ਸੁਹਾਈਆ। ਸ੍ਰੀ ਭਗਵਾਨ ਕਰੇ ਕਰਾਏ ਸਾਚੀ ਕਾਰ, ਕਰਨਹਾਰ ਕਰਤਾ ਪੁਰਖ ਇਕ ਅਖਵਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਨਿਰਗੁਣ ਰੂਪ ਨਿਰਾਕਾਰ, ਸਤਿ ਸਰੂਪ ਬੇਪਰਵਾਹੀਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰ, ਸਚ ਸਿੰਘਾਸਣ ਸੋਭਾ ਪਾਈਆ, ਏਕਾ ਹੁਕਮ ਇਕ ਵਰਤਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਆਦਿ ਜੁਗਾਦੀ ਸਾਚੀ ਕਾਰ, ਜੁਗਾ ਜੁਗੰਤਰ ਵੇਸ ਵਟਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਨਾਦ ਅਨਾਦੀ ਨਾਦ ਅਲਾਈਆ। ਆਪਣਾ ਮਹੱਲ ਲਏ ਉਸਾਰ, ਸੇਵਕ ਸਾਚੀ ਸੇਵ ਕਮਾਈਆ। ਆਪੇ ਬੰਨ੍ਹੇ ਆਪਣਾ ਭਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਈਆ। ਆਪੇ ਕਰ ਆਪਣਾ ਆਕਾਰ, ਨਿਰਾਕਾਰ ਵੇਖ ਵਖਾਈਆ। ਆਪੇ ਹੋਏ ਸਾਚਾ ਸ਼ਾਹਕਾਰ, ਘਾੜਤ ਆਪਣੀ ਲਏ ਘੜਾਈਆ। ਆਪੇ ਹੋਏ ਘੜਨਹਾਰ, ਦੂਸਰ ਸੰਗ ਨਾ ਕੋਇ ਰਲਾਈਆ। ਸਚਖੰਡ ਨਿਵਾਸੀ ਖੇਲ ਕਰੇ ਥਿਰ ਘਰ ਬੈਠ ਸੱਚੇ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸੁੰਨ ਅਗੰਮੀ ਆਪਣੀ ਧਾਰ, ਧਾਰ ਧਾਰ ਵਿਚ ਰਖਾਈਆ। ਆਪਣੀ ਇਛਿਆ ਭਰ ਭੰਡਾਰ, ਆਪੇ ਲਏ ਵਰਤਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ, ਬੇਪਰਵਾਹ ਦਿਸ ਕਿਸੇ ਨਾ ਆਈਆ। ਆਪਣਾ ਰੂਪ ਅਨੂਪ ਆਪ ਧਰਾ, ਆਪਣੀ ਵੰਡਣ ਆਪ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣੀ ਕੁੱਖੋਂ ਆਪੇ ਜਾ, ਕਵਲ ਕਵਲਾ ਆਪਣਾ ਰੂਪ ਧਰਾਈਆ। ਆਪਣਾ ਅੰਮ੍ਰਿਤ ਆਪਣਾ ਰਸ ਆਪ ਚੁਆ, ਆਪਣੇ ਅੰਤਰ ਆਪ ਟਿਕਾਈਆ। ਕਰੇ ਖੇਲ ਬੇਪਰਵਾਹ, ਪਰਵਰਦਿਗਾਰ ਸੱਚਾ ਸ਼ਹਿਨਸ਼ਾਹੀਆ। ਆਦਿ ਪੁਰਖ ਆਪਣੀ ਧਾਰ ਆਪ ਚਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਉਪਾਇਆ, ਨਿਰਗੁਣ ਨਿਰਵੈਰ ਕਰ ਪਿਆਰ। ਸ਼ਬਦ ਡੋਰੀ ਤੰਦ ਬੰਧਾਇਆ, ਪੁਰਖ ਅਬਿਨਾਸ਼ੀ ਏਕਾ ਵਾਰ। ਸਚ ਸੰਦੇਸ਼ਾ ਨਾਉਂ ਸੁਣਾਇਆ, ਨਾਉਂ ਰਖ ਆਪ ਨਿਰੰਕਾਰ। ਨਰ ਨਰੇਸ਼ਾ ਏਕਾ ਨਜ਼ਰੀ ਆਇਆ, ਰਾਜ ਰਾਜਾਨਾ ਹਰਿ ਕਰਤਾਰ। ਸੀਸ ਜਗਦੀਸ ਇਕ ਸੁਹਾਇਆ, ਤਖ਼ਤ ਨਿਵਾਸੀ ਹੋ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਰੇ ਖੇਲ ਏਕੰਕਾਰ। ਏਕੰਕਾਰਾ ਖੇਲ ਖਿਲਾਇੰਦਾ, ਆਦਿ ਨਿਰੰਜਣ ਸਾਚਾ ਮੀਤ। ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ, ਅਬਿਨਾਸ਼ੀ ਕਰਤਾ ਇਕ ਅਤੀਤ। ਸੋ ਪੁਰਖ ਨਿਰੰਜਣ ਡਗਮਗਾਇੰਦਾ, ਸ੍ਰੀ ਭਗਵਾਨ ਠਾਂਡਾ ਸੀਤ। ਆਦਿ ਪੁਰਖ ਆਪਣਾ ਰੂਪ ਆਪ ਪਰਗਟਾਇੰਦਾ, ਪਾਰਬ੍ਰਹਮ ਚਲਾਏ ਆਪਣੀ ਰੀਤ। ਨਰ ਹਰਿ ਭੇਵ ਕੋਇ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਧਾਮ ਅਨਡੀਠ। ਧਾਮ ਅਵੱਲੜਾ ਇਕ ਇਕੱਲਾ, ਸਤਿ ਪੁਰਖ ਨਿਰੰਜਣ ਆਸਣ ਲਾਇੰਦਾ। ਦੀਵਾ ਬਾਤੀ ਕਮਲਾਪਾਤੀ ਆਪ ਟਿਕਾਏ ਸਚ ਮਹੱਲਾ, ਉਚ ਅਟੱਲਾ ਆਪ ਬਣਾਇੰਦਾ। ਆਪਣੇ ਪਰਕਾਸ਼ ਆਪੇ ਰਲਾ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਅਛਲ ਅਛੱਲਾ, ਵਲ ਛਲਧਾਰੀ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜਾਏ ਆਪਣਾ ਪੱਲਾ, ਸ਼ਬਦ ਸ਼ਬਦੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਦਿ ਪੁਰਖ ਹਰਿ ਭੇਵ ਖੁਲ੍ਹਾਵਣਾ, ਅਗੰਮ ਅਗੰਮੜਾ ਬੋਲ ਜੈਕਾਰ। ਆਪਣਾ ਪਰਦਾ ਆਪ ਉਠਾਵਣਾ, ਅਜੂਨੀ ਰਹਿਤ ਪੁਰਖ ਅਕਾਲ। ਆਪਣੇ ਮੰਦਰ ਸੋਭਾ ਪਾਵਣਾ, ਸਚਖੰਡ ਸੱਚੀ ਧਰਮਸਾਲ। ਆਪਣਾ ਦੀਪਕ ਆਪ ਜਗਾਵਣਾ, ਆਪੇ ਨੂਰੀ ਜਲਵਾ ਕਰੇ ਜਲਾਲ। ਆਪਣਾ ਸ਼ਬਦ ਅਨਾਦਿ ਵਜਾਵਣਾ, ਨਾਦ ਅਨਾਦੀ ਹੋ ਮਿਹਰਵਾਨ। ਬੋਧ ਅਗਾਧੀ ਢੋਲਾ ਗਾਵਣਾ, ਗਾਵਣਹਾਰਾ ਏਕੰਕਾਰ। ਮੋਹਣ ਮਾਧਵ ਮਾਧੀ ਖੇਲ ਖਿਲਾਵਣਾ, ਆਪੇ ਹੋਏ ਖੇਲਣਹਾਰ। ਦਾਸੀ ਦਾਸ ਆਪਣਾ ਰੂਪ ਧਰਾਵਣਾ, ਬਿਸਮਲ ਕੋਇ ਨਾ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਵਸਣਹਾਰਾ ਸਚਖੰਡ ਸੱਚੇ ਦਵਾਰ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਨਰ ਨਰਾਇਣ ਬੈਠਾ ਏਕਾ ਕੰਤ, ਦਰ ਘਰ ਸਾਚੇ ਸੋਭਾ ਪਾਈਆ। ਆਪਣਾ ਲੇਖਾ ਜਾਣੇ ਆਦਿ ਅੰਤ, ਦੂਸਰ ਭੇਵ ਨਾ ਕੋਈ ਪਾਈਆ। ਆਪਣਾ ਨਾਉਂ ਪਰਗਟਾਏ ਸਾਚਾ ਮੰਤ, ਮੰਤਰ ਨਾਮ ਆਪ ਦ੍ਰਿੜਾਈਆ। ਆਪ ਬਣਾਏ ਸਾਚੀ ਬਣਤ, ਤ੍ਰੈ ਤ੍ਰੈ ਘਾੜਨ ਆਪ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਨਾਦਾ ਅਨਾਦੀ ਵੇਸ ਵਟਾਈਆ। ਵੇਸ ਵਟਾਏ ਸ੍ਰੀ ਭਗਵਾਨ, ਭੇਦ ਅਭੇਦ ਅਭੇਦ ਖੁਲ੍ਹਾਇੰਦਾ। ਸਚਖੰਡ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਤਿ ਉਠਾਏ ਆਪ ਨਿਸ਼ਾਨ, ਦੋ ਜਹਾਨ ਆਪ ਝੁਲਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਾਨ, ਸਾਚਾ ਤਾਜ ਸੀਸ ਟਿਕਾਇੰਦਾ। ਦੇਵਣਹਾਰਾ ਇਕ ਮਕਾਨ, ਸਾਚਾ ਮੰਦਰ ਆਪ ਬਣਾਇੰਦਾ। ਕਰੇ ਪਰਕਾਸ਼ ਆਪਣੇ ਭਾਨ, ਨੂਰੋ ਨੂਰ ਨੂਰ ਆਪ ਧਰਾਇੰਦਾ। ਆਪਣੀ ਭੇਟ ਦੇਵੇ ਦਾਨ, ਆਪਣੀ ਇਛਿਆ ਪੂਰ ਕਰਾਇੰਦਾ। ਲੇਖਾ ਜਾਣੇ ਗੁਣ ਨਿਧਾਨ, ਗੁਣ ਦਾਤਾ ਆਪ ਸੁਹਾਇੰਦਾ। ਤ੍ਰੈਗੁਣ ਮਾਇਆ ਕਰ ਪਰਵਾਨ, ਤ੍ਰੈ ਤ੍ਰੈ ਬੰਧਨ ਆਪੇ ਪਾਇੰਦਾ। ਨਾ ਕੋਈ ਕਰੇ ਪਛਾਨ, ਆਦਿ ਪੁਰਖ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਏਕਾ ਹਰਿ, ਸਾਚੇ ਤਖ਼ਤ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਅਲਖ ਅਗੋਚਰ ਇਕ ਅਗੰਮ। ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ, ਨਾ ਮਰੇ ਨਾ ਪਏ ਜੰਮ। ਏਕੰਕਾਰਾ ਕਾਰ ਕਮਾਇੰਦਾ, ਆਦਿ ਜੁਗਾਦੀ ਜਾਣੇ ਆਪਣਾ ਕੰਮ। ਆਦਿ ਨਿਰੰਜਣ ਜੋਤੀ ਡਗਮਗਾਇੰਦਾ, ਨਾ ਕੋਈ ਸੂਰਜ ਨਾ ਕੋਈ ਚੰਨ। ਅਬਿਨਾਸ਼ੀ ਕਰਤਾ ਧਾਮ ਸੁਹਾਇੰਦਾ, ਸਚ ਦਵਾਰਾ ਬੇੜਾ ਬੰਨ੍ਹ। ਸ੍ਰੀ ਭਗਵਾਨ ਰੰਗ ਰੰਗਾਇੰਦਾ, ਰੰਗਣਹਾਰ ਇਕ ਭਗਵਨ। ਪਾਰਬ੍ਰਹਮ ਆਪਣੀ ਕਲ ਆਪ ਵਰਤਾਇੰਦਾ, ਅਕਲ ਕਲਧਾਰੀ ਨੌਜਵਾਨ। ਦਰਗਹਿ ਸਾਚੀ ਧਾਮ ਸੁਹਾਇੰਦਾ, ਸਚ ਸਿੰਘਾਸਣ ਬੈਠਾ ਮੱਲ। ਸ਼ਾਹ ਸੁਲਤਾਨਾ ਨਾਉਂ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਜਾਣੀ ਜਾਣ ਹਰਿ ਨਿਰੰਕਾਰਾ, ਆਪਣਾ ਖੇਲ ਆਪ ਖਿਲਾਈਆ। ਆਦਿ ਆਦਿ ਹਰਿ ਕਰ ਪਸਾਰਾ, ਮਧ ਆਪਣੀ ਧਾਰ ਚਲਾਈਆ। ਸ਼ਬਦੀ ਸ਼ਬਦ ਹੋ ਉਜਿਆਰਾ, ਰੂਪ ਅਨੂਪ ਆਪ ਧਰਾਈਆ। ਤ੍ਰੈ ਤ੍ਰੈ ਘਾੜਨ ਘੜ ਕਰੇ ਖੇਲ ਅਗੰਮ ਅਪਾਰਾ, ਖੇਲਣਹਾਰਾ ਭੇਵ ਨਾ ਰਾਈਆ। ਲੱਖ ਚੁਰਾਸੀ ਬਣ ਵਰਤਾਰਾ, ਵਸਤ ਅਮੋਲਕ ਏਕਾ ਝੋਲੀ ਪਾਈਆ। ਜੁਗ ਚੌਕੜੀ ਦਏ ਸਹਾਰਾ, ਗੁਰ ਅਵਤਾਰਾ ਰੂਪ ਧਰਾਈਆ। ਨਾਉਂ ਨਿਰੰਕਾਰਾ ਬੋਲ ਜੈਕਾਰਾ, ਜੀਵਾਂ ਜੰਤਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਖੁਲ੍ਹਾਈਆ। ਹਰਿ ਅੰਤਮ ਭੇਵ ਖੁਲ੍ਹਾਵਣਾ, ਆਦਿ ਜੁਗਾਦੀ ਕਾਰ। ਸਤਿਜੁਗ ਤ੍ਰੇਤਾ ਦਵਾਪਰ ਵੇਖ ਵਖਾਵਣਾ, ਸ਼ਾਹੋ ਭੂਪ ਸੱਚੀ ਸਰਕਾਰ। ਕਲਜੁਗ ਅੰਤਮ ਰੂਪ ਧਰਾਵਣਾ, ਨਿਰਗੁਣ ਨਿਰਵੈਰ ਪੁਰਖ ਅਕਾਲ। ਸੀਸ ਤਾਜ ਇਕ ਸੁਹਾਵਣਾ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਸਚ ਸਿੰਘਾਸਣ ਸੋਭਾ ਪਾਵਣਾ, ਸੋਭਾਵੰਤ ਹੋਏ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਵਿਹਾਰ। ਸਚ ਵਿਹਾਰਾ ਕਰਨੇ ਆਇਆ, ਕਲਜੁਗ ਤੇਰੀ ਅੰਤਮ ਵਾਰ। ਨਿਹਕਰਮੀ ਨਿਹਕਾਮੀ ਨਿਹਕਲੰਕ ਕਲ ਜਾਮਾ ਪਾਇਆ, ਨਿਰਗੁਣ ਰੂਪ ਹੋ ਉਜਿਆਰ। ਧੁਰ ਫ਼ਰਮਾਨਾ ਹੁਕਮ ਸੁਣਾਇਆ, ਸ਼ਬਦ ਅਨਾਦੀ ਧਾਰ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਾਰੇ ਲਏ ਉਠਾਇਆ, ਏਕਾ ਵਾਰ ਕਰੇ ਖ਼ਬਰਦਾਰ। ਤੇਈ ਅਵਤਾਰ ਸੋਇਆ ਕੋਇ ਰਹਿਣ ਨਾ ਪਾਇਆ, ਏਕਾ ਵਾਰ ਦਏ ਹੁਲਾਰ। ਭਗਤ ਅਠਾਰਾਂ ਮੇਲ ਮਿਲਾਇਆ, ਅਠ ਦਸ ਲੇਖਾ ਜਾਣੇ ਆਪ ਨਿਰੰਕਾਰ। ਚਾਰੇ ਵੇਦ ਲਏ ਪੜ੍ਹਾਇਆ, ਬ੍ਰਹਮਾ ਵੇਤਾ ਕਰੇ ਖ਼ਬਰਦਾਰ। ਵਿਸ਼ਨ ਭੰਡਾਰਾ ਲਏ ਉਠਾਇਆ, ਹੁਕਮ ਸੁਣਾਏ ਸਾਚਾ ਯਾਰ। ਸ਼ੰਕਰ ਬਾਸ਼ਕ ਤਸ਼ਕਾ ਗਲ ਲਟਕਾਇਆ, ਦਰ ਆਏ ਕਰੇ ਨਿਮਸਕਾਰ। ਵੇਦ ਵਿਆਸਾ ਆਪਣਾ ਲੇਖਾ ਦਏ ਲਿਖਾਇਆ, ਪੁਰਾਨ ਅਠਾਰਾਂ ਏਕਾ ਧਾਰ। ਅਰਜਨ ਤਤ ਦਏ ਦ੍ਰਿੜਾਇਆ, ਗੀਤਾ ਗਿਆਨ ਬੋਲ ਉਚਾਰ। ਈਸਾ ਮੂਸਾ ਮੁਖ ਨਕ਼ਾਬ ਆਪੇ ਲਾਇਆ, ਰਾਹ ਤਕੇ ਪਰਵਰਦਿਗਾਰ। ਸੰਗ ਮੁਹੰਮਦ ਨੈਣ ਉਠਾਇਆ, ਮੇਲਾ ਮਿਲਿਆ ਚਾਰ ਯਾਰ। ਅੱਲਾ ਰਾਣੀ ਨੈਣ ਸ਼ਰਮਾਇਆ, ਨੇਤਰ ਰੋਵੇ ਜ਼ਾਰੋ ਜ਼ਾਰ। ਨਾਨਕ ਧੁਰ ਫ਼ਰਮਾਨਾ ਇਕ ਸੁਣਾਇਆ, ਗੋਬਿੰਦ ਫ਼ਤਿਹ ਬੋਲ ਜੈਕਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਦਿ ਜੁਗਾਦੀ ਵੇਖ ਵਖਾਇਆ, ਨਿਰਗੁਣ ਸਰਗੁਣ ਪਾਵੇ ਸਾਰ। ਬੈਕੁੰਠ ਨਿਵਾਸੀ ਕਿਸੇ ਦਿਸ ਨਾ ਆਇਆ, ਥਿਰ ਘਰ ਬੈਠਾ ਹੋ ਉਜਿਆਰ। ਕਲਜੁਗ ਅੰਤਮ ਕਰੇ ਰੁਸ਼ਨਾਇਆ, ਦੀਵਾ ਬਾਤੀ ਇਕ ਪਿਆਰ। ਕਾਗਦ ਕ਼ਲਮ ਕੋਇ ਭੇਵ ਨਾ ਪਾਇਆ, ਲੇਖਾ ਲਿਖੇ ਨਾ ਵਿਚ ਸੰਸਾਰ। ਚਾਰੇ ਬਾਣੀ ਦਏ ਦੁਹਾਇਆ, ਛੱਤੀ ਰਾਗ ਕਰਨ ਵਿਚਾਰ। ਹਰਿ ਕਾ ਰੂਪ ਕਿਸੇ ਦਿਸ ਨਾ ਆਇਆ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀ ਏਕਾ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਲਾਏ ਸੱਚਾ ਦਰਬਾਰ। ਸਚ ਦਰਬਾਰ ਲਗਾਵਣਾ, ਕਲ ਕਲਕੀ ਲਏ ਅਵਤਾਰ। ਸਤਿਜੁਗ ਆਪਣੇ ਚਰਨ ਬਹਾਵਣਾ, ਤ੍ਰੇਤਾ ਕਰੇ ਪਿਆਰ। ਦਵਾਪਰ ਵੇਖ ਵਖਾਵਣਾ, ਬਣ ਬਣ ਮੀਤ ਮੁਰਾਰ। ਕਲਜੁਗ ਰੰਗ ਰੰਗਾਵਣਾ, ਰੰਗ ਰੰਗੀਲਾ ਇਕ ਕਰਤਾਰ। ਛੈਲ ਛਬੀਲਾ ਵੇਸ ਧਰਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਸਚ ਦਰਬਾਰ ਜਾਏ ਲੱਗ, ਸਚਖੰਡ ਨਿਵਾਸੀ ਆਪ ਲਗਾਈਆ। ਉਪਰ ਬਹੇ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨੌਂ ਸਤ ਦੀਪਕ ਜੋਤੀ ਜਾਏ ਜਗ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਧਰਤ ਧਵਲ ਆਕਾਸ਼ ਪਰਕਾਸ਼ ਏਕਾ ਲੋ ਜਾਏ ਲਗ, ਰਵ ਸਸ ਮੁਖ ਸ਼ਰਮਾਈਆ। ਦੋ ਜਹਾਨ ਹੋਏ ਪਰਗਟ, ਪਰਮ ਪੁਰਖ ਵਡੀ ਵਡਿਆਈਆ। ਲੇਖਾ ਵੇਖੇ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕਾਂ ਫੇਰਾ ਪਾਈਆ। ਲੱਖ ਚੁਰਾਸੀ ਅੰਦਰ ਆਪਣਾ ਸੱਥਰ ਘਤ, ਫੋਲ ਫੋਲਾਏ ਸਰਬ ਲੋਕਾਈਆ। ਤ੍ਰੈਗੁਣ ਮਾਇਆ ਪਾਵੇ ਨੱਥ, ਪੰਚਮ ਤਤ ਨੱਠ ਨਾ ਜਾਈਆ। ਨਾਮ ਮਧਾਣੇ ਵਿਰੋਲੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣਾਂ ਨੀਰ ਵਹਾਈਆ। ਵਸਣਹਾਰਾ ਘਟ ਘਟ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਜਣਾਇੰਦਾ। ਆਪਣਾ ਹੁਕਮ ਵਰਤੇ ਸਚ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਹੁਕਮੇ ਅੰਦਰ ਰੱਖੇ ਬ੍ਰਹਿਮੰਡ ਖੰਡ ਰਵ ਸਸ ਸਤਾਰਾ, ਮੰਡਲ ਮੰਡਪ ਆਪਣੇ ਹੁਕਮੇ ਅੰਦਰ ਫਿਰਾਇੰਦਾ। ਏਕਾ ਏਕ ਦੇਵਣਹਾਰ ਵੰਡ, ਕਰੇ ਕਰਾਏ ਖੰਡ ਖੰਡ, ਨਾਮ ਖੰਡਾ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਆਪਣਾ ਨਾਉਂ ਧਰਾਇੰਦਾ। ਕਲਜੁਗ ਦਰਬਾਰਾ ਸਚ ਸੁਹੰਜਣਾ, ਹਰਿ ਸਾਚਾ ਆਪ ਲਗਾਈਆ। ਕਰੇ ਖੇਲ ਪੁਰਖ ਨਿਰੰਜਣਾ, ਨਰ ਨਰਾਇਣ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਆਪੇ ਪਰਦਾ ਕੱਜਣਾ, ਕਲਜੁਗ ਵੇਖੇ ਥਾਉਂ ਥਾਈਂਆ। ਧਰਤ ਧਵਲ ਆਕਾਸ਼ ਬ੍ਰਹਮਾ ਵਿਸ਼ਨ ਸ਼ਿਵ ਉਠ ਉਠ ਭੱਜਣਾ, ਧੀਰਜ ਧੀਰ ਨਾ ਕੋਈ ਧਰਾਈਆ। ਪੰਜ ਤਤ ਤ੍ਰੈਗੁਣ ਜੋ ਘੜਿਆ ਸੋ ਭੱਜਣਾ, ਭੰਨਣਹਾਰਾ ਫੇਰਾ ਪਾਈਆ। ਕਿਸੇ ਨਾ ਮਿਲੇ ਸਾਚਾ ਮਜਨਾ, ਧੂੜੀ ਅਸ਼ਨਾਨ ਨਾ ਕੋਈ ਵਖਾਈਆ। ਵੇਲੇ ਅੰਤ ਪਰਦਾ ਕਿਸੇ ਨਾ ਕੱਜਣਾ, ਜੂਠੀ ਝੂਠੀ ਲੱਗੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇੰਦਾ, ਬੇਐਬ ਖ਼ੁਦਾਈ ਪਰਵਰਦਿਗਾਰ। ਹਕ ਹਕ਼ੀਕ਼ਤ ਵੇਖ ਵਖਾਇੰਦਾ, ਲਾਸ਼ਰੀਕ ਸਾਂਝਾ ਯਾਰ। ਆਪਣੀ ਤੌਫ਼ੀਕ਼ ਆਪ ਧਰਾਇੰਦਾ, ਜੋਧਾ ਸੂਰਬੀਰ ਬਲਕਾਰ। ਜਗਤ ਤਾਰੀਕ ਆਪ ਮਿਟਾਇੰਦਾ, ਜਲਵਾ ਨੂਰ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਹਰਿ ਹਰਿ ਭੇਵ ਖੁਲ੍ਹਾਵਣਾ, ਕਲਜੁਗ ਅੰਤਮ ਵਾਰ। ਸਤਿਜੁਗ ਤ੍ਰੇਤਾ ਦਵਾਪਰ ਆਪਣਾ ਗਵਾਹ ਬਣਾਵਣਾ, ਕਰੇ ਖੇਲ ਅਗੰਮ ਅਪਾਰ। ਚਾਰ ਵੇਦਾਂ ਸੰਗ ਰਲਾਵਣਾ, ਵੇਦ ਵਿਆਸਾ ਬਣੇ ਵਿਚੋਲਾ ਵਿਚ ਸੰਸਾਰ। ਭਰਮ ਭੁਲੇਖਾ ਸਰਬ ਕਢਾਵਣਾ, ਪੁਰਖ ਅਬਿਨਾਸ਼ੀ ਹੋ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਸੱਚਾ ਸ਼ਾਹ, ਸਾਚਾ ਤਖ਼ਤ ਆਪ ਸੁਹਾਇੰਦਾ। ਕਲਜੁਗ ਅੰਤਮ ਬਣੇ ਮਲਾਹ, ਦੋ ਜਹਾਨਾਂ ਬੇੜਾ ਆਪਣੇ ਹੱਥ ਰਖਾਇੰਦਾ। ਕਲਜੁਗ ਰੋਵੇ ਉਠ ਉਠ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਇੰਦਾ। ਚਾਰ ਕੁੰਟ ਕੋਏ ਸੱਜਣ ਦਿਸੇ ਨਾ, ਸਗਲਾ ਸੰਗ ਨਾ ਕੋਇ ਵਖਾਇੰਦਾ। ਚਾਰ ਯਾਰੀ ਕਰ ਜਾਏ ਨਾ, ਪੀਰ ਦਸਤਗੀਰ ਪੱਲੂ ਨਾ ਕੋਇ ਫੜਾਇੰਦਾ। ਵੇਲੇ ਅੰਤ ਨਾ ਦੇਵੇ ਕੋਇ ਪਨਾਹ, ਸਿਰ ਹੱਥ ਨਾ ਕੋਇ ਧਰਾਇੰਦਾ। ਲੱਖ ਚੁਰਾਸੀ ਤੇਰਾ ਬਖ਼ਸ਼ੇ ਨਾ ਕੋਈ ਗੁਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪ ਸੁਹਾਇੰਦਾ। ਸਚ ਦਰਬਾਰ ਸੁਹਾਵਣਾ ਹਰਿ ਹਰਿ ਪੁਰਖ ਅਕਾਲ। ਆਦਿ ਆਪਣਾ ਕੀਤਾ ਕੌਲ ਨਿਭਾਵਣਾ, ਅੰਤ ਭੁਲ ਨਾ ਜਾਏ ਵਾਲੀ ਦੋ ਜਹਾਨ। ਭਗਤ ਭਗਵੰਤ ਵੇਖ ਵਖਾਵਣਾ, ਸਾਚੇ ਸੰਤ ਕਰ ਪਹਿਚਾਨ। ਗੁਰਮੁਖ ਗੁਰ ਗੁਰ ਮੇਲ ਮਿਲਾਵਣਾ, ਗੁਰਸਿਖ ਦੇਵੇ ਜੀਆ ਦਾਨ। ਆਤਮ ਦੀਪ ਜੋਤ ਇਕ ਜਗਾਵਣਾ, ਬ੍ਰਹਮ ਪਾਰਬ੍ਰਹਮ ਕਰੇ ਪਰਧਾਨ। ਸਾਚਾ ਮੰਦਰ ਇਕ ਵਖਾਵਣਾ, ਪੰਜ ਤਤ ਕਾਇਆ ਜਗਤ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਧਾ ਸੂਰ ਬਲੀ ਬਲਵਾਨ। ਸੂਰਬੀਰ ਹਰਿ ਬਲਵਾਨਾ, ਪਰਮ ਪੁਰਖ ਵਡੀ ਵਡਿਆਈਆ। ਧਰਾਏ ਰੂਪ ਮਰਦ ਮਰਦਾਨਾ, ਮਰਦਨ ਕਰੇ ਸਰਬ ਲੋਕਾਈਆ। ਸ਼ਬਦ ਗਾਏ ਇਕ ਤਰਾਨਾ, ਤਾਰ ਸਤਾਰ ਨਾ ਕੋਇ ਵਖਾਈਆ। ਸਚ ਸੁਣਾਏ ਧੁਰ ਫ਼ਰਮਾਨਾ, ਭੁਲ ਕੋਇ ਨਾ ਜਾਈਆ। ਕਲਜੁਗ ਅੰਤਮ ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਕਰੇ ਖੇਲ ਵਾਲੀ ਦੋ ਜਹਾਨਾਂ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਇਕ ਅਖਵਾਈਆ। ਜੁਗ ਕਰਤਾ ਹਰਿ ਕਰਨੇਯੋਗ, ਇਕ ਇਕੱਲਾ ਖੇਲ ਖਿਲਾਇੰਦਾ। ਹਰਿਜਨ ਦੇਵੇ ਦਰਸ ਅਮੋਘ, ਗੁਰਮੁਖ ਵਿਰਲੇ ਮਾਤ ਉਠਾਇੰਦਾ। ਕੱਟਣਹਾਰਾ ਹਉਮੇ ਰੋਗ, ਮਾਇਆ ਮਮਤਾ ਮੋਹ ਚੁਕਾਇੰਦਾ। ਏਕਾ ਦੇਵੇ ਸਾਚਾ ਜੋਗ, ਨਿਸ਼ ਅੱਖਰ ਵੱਖਰ ਨਾਮ ਪੜ੍ਹਾਇੰਦਾ। ਨਿਰਮਲ ਜਗਾਏ ਸਾਚੀ ਜੋਤ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਕੂੜ ਕੁੜਿਆਰਾ ਪਾਰ ਕਰਾਇੰਦਾ, ਕੂੜ ਕੁੜਿਆਰਾ ਉਤਰੇ ਪਾਰ, ਕਲਜੁਗ ਅੰਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਮਾਰੇ ਮਾਰ, ਨਾਮ ਖੰਡਾ ਇਕ ਵਖਾਈਆ। ਚਾਰੋਂ ਕੁੰਟ ਕਰੇ ਖਵਾਰ, ਉੱਤਰ ਪੁਰਬ ਪੱਛਮ ਦੱਖਣ ਫੇਰਾ ਪਾਈਆ। ਨਾ ਕੋਈ ਦਿਸੇ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਵਖਾਈਆ। ਘਰ ਘਰ ਰੋਵੇ ਜੀਵ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਈਆ। ਘਰ ਮੰਦਰ ਨਾ ਦਿਸੇ ਕੋਇ ਪਿਆਰ, ਝੂਠੀ ਕੰਦਰ ਰਹਿਣ ਨਾ ਪਾਈਆ। ਮਨ ਬੰਦਰ ਦਹਿ ਦਿਸ਼ ਫਿਰੇ ਉਜਾੜ, ਮਤ ਮਤਵਾਲੀ ਦਏ ਦੁਹਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਬੇੜਾ ਬੰਨੇ ਨਾ ਕੋਇ ਲਾਈਆ। ਰਾਹ ਤੱਕਣ ਉਤੇ ਪੱਤਣ ਚਾਰ ਯਾਰ, ਕਵਣ ਵੇਲਾ ਮਿਲੇ ਸੱਚਾ ਮਲਾਹੀਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਨਿਰਗੁਣ ਦਾਤਾ ਆਪ ਕਰਾਈਆ। ਇਕ ਇਕਾਂਤਾ ਫਿਰੇ ਵਿਚ ਸੰਸਾਰ, ਦਿਸ ਕਿਸੇ ਨਾ ਆਈਆ। ਜ਼ਾਤਾਂ ਪਾਤਾਂ ਵਸਿਆ ਬਾਹਰ, ਵਰਨ ਬਰਨ ਨਾ ਕੋਇ ਵਡਿਆਈਆ। ਸਾਚਾ ਰਥ ਕਰ ਤਿਆਰ, ਪੁਰਖ ਸਮਰਥ ਆਪ ਲਿਆਈਆ। ਜਿਸ ਜਨ ਸੁਣਾਏ ਆਪਣੀ ਗਾਥ, ਤਿਸ ਆਪਣੀ ਬੂਝ ਬੁਝਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਜਨਮਾਂ ਵੇਖ ਵਖਾਈਆ। ਮੇਟਣਹਾਰਾ ਉਚੇ ਟਿੱਲੇ ਨੌਂ ਨੌਂ ਨਾਥ, ਨੌਂ ਨੌਂ ਦਰ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਕਲ ਆਪ ਧਰਾਈਆ। ਆਪਣੀ ਕਲ ਆਪੇ ਰਖ, ਹਰਿ ਸੱਚਾ ਖੇਲ ਖਿਲਾਇੰਦਾ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਏਕਾ ਰੂਪ ਹੋ ਪਰਤਖ, ਦੂਜੀ ਧਾਰ ਨਾ ਕੋਇ ਜਣਾਇੰਦਾ। ਸ੍ਰਿਸ਼ਟ ਸਬਾਈ ਨਾਲੋਂ ਹੋਇਆ ਵੱਖ, ਮੰਦਰ ਮਸਜਿਦ ਮਠ ਗੁਰੂਦਵਾਰ ਬੰਦ ਨਾ ਕੋਇ ਕਰਾਇੰਦਾ। ਆਪਣਾ ਮਾਰਗ ਆਪੇ ਦੱਸ, ਭਗਤ ਭਗਵੰਤ ਆਪ ਜਗਾਇੰਦਾ। ਹਰਿ ਜੂ ਹਿਰਦੇ ਅੰਦਰ ਵਸ, ਹਰਿਜਨ ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਗੁਰਮੁਖਾਂ ਅੰਦਰ ਕਰੇ ਪਰਕਾਸ਼ ਕੋਟਨ ਰਵ ਸਸ, ਅਗਿਆਨ ਅੰਧੇਰ ਮਿਟਾਇੰਦਾ । ਗੁਰਸਿਖਾਂ ਮਿਲ ਆਪ ਵਖਾਏ ਆਪਣਾ ਰਸ, ਰਸਨਾ ਜਿਹਵਾ ਰਸ ਨਾ ਕੋਇ ਮਹਿਕਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਚਰਨਾਂ ਹੇਠਾਂ ਦੇਵੇ ਝੱਸ, ਝੂਠੀ ਚੱਕੀ ਪੀਸਣ ਪੀਸ ਪਿਸਾਇੰਦਾ। ਏਥੇ ਓਥੇ ਦੋ ਜਹਾਨਾਂ ਰਿਹਾ ਨੱਸ, ਔਂਦਾ ਜਾਂਦਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਾਰ ਆਪ ਕਰਾਇੰਦਾ। ਹਰਿ ਕਾਰ ਕਰਾਵਣ ਆਇਆ, ਕਲਜੁਗ ਤੇਰੀ ਅੰਤਮ ਵਾਰ। ਗੁਰ ਅਵਤਾਰ ਗਏ ਸਲਾਹਿਆ, ਜੁਗ ਜੁਗ ਵਾਰੋ ਵਾਰ। ਬ੍ਰਹਮਾ ਵਿਸ਼ਨ ਸ਼ਿਵ ਨੈਣ ਰਿਹਾ ਉਠਾਇਆ, ਰਾਹ ਤੱਕੇ ਮੀਤ ਮੁਰਾਰ। ਗੁਰਮੁਖ ਲੋਕਮਾਤ ਕੁਰਲਾਇਆ, ਚਾਰੋਂ ਕੁੰਟ ਧੂਆਂ ਧਾਰ। ਸਾਚਾ ਚੰਦ ਨਾ ਕੋਇ ਚੜ੍ਹਾਇਆ, ਘਰ ਘਰ ਹੋਇਆ ਵਿਭਚਾਰ। ਗੁਰ ਕਾ ਸ਼ਬਦ ਨਾ ਕੋਇ ਗਾਇਆ, ਮਿਲਿਆ ਮੇਲ ਨਾ ਹਰਿ ਨਿਰੰਕਾਰ। ਮਨ ਪੰਖੀ ਕਿਸੇ ਨਾ ਬੰਨ੍ਹ ਵਖਾਇਆ, ਕੋਟਨ ਕੋਟ ਫਿਰਦੇ ਜੰਗਲ ਜੂਹ ਉਜਾੜ ਪਹਾੜ। ਆਪਣਾ ਭੇਵ ਨਾ ਕਿਸੇ ਖੁਲ੍ਹਾਇਆ, ਅਲਖ ਅਭੇਵ ਨਾ ਪਾਈ ਸਾਰ। ਸਾਚਾ ਇਸ਼ਟ ਨਾ ਕੋਇ ਮਨਾਇਆ, ਨਜ਼ਰ ਨਾ ਆਇਆ ਏਕੰਕਾਰ। ਕ਼ਲਮ ਸ਼ਾਹੀ ਪਿਆਰ ਰਖਾਇਆ, ਕਾਗਦ ਕੋਈ ਨਾ ਦਏ ਆਧਾਰ। ਬਿਨ ਸਤਿਗੁਰ ਪੂਰੇ ਸਾਚਾ ਰਾਹ ਨਾ ਕੋਇ ਵਖਾਇਆ, ਕੋਟਨ ਕੋਟ ਪੜ੍ਹ ਪੜ੍ਹ ਥਕੇ ਵੇਦ ਚਾਰ। ਕਲਜੁਗ ਅੰਤਮ ਕੂਕੇ ਦਏ ਦੁਹਾਇਆ, ਚਾਰੋਂ ਕੂੰਟ ਆਈ ਹਾਰ। ਮੁਲਾ ਸ਼ੇਖ਼ ਮਸਾਇਕ ਪੀਰ ਦਸਤਗੀਰ ਨਾ ਕੋਇ ਸਹਾਇਆ, ਨਾ ਕੋਇ ਹੋਏ ਦਸਤ ਬਰਦਾਰ। ਤਨ ਚੀਰ ਨਾ ਕੋਇ ਪਹਿਨਾਇਆ, ਸ਼ਾਹ ਫ਼ਕ਼ੀਰ ਨਾ ਦੇਵੇ ਕੋਇ ਆਧਾਰ। ਪੰਡਤ ਪਾਂਧਾ ਮੱਥੇ ਤਿਲਕ ਨਾ ਕੋਇ ਲਗਾਇਆ, ਤ੍ਰਿਸ਼ੂਲ ਦੇਵੇ ਨਾ ਕੋਇ ਮਾਰ। ਅਠਸਠ ਅਸ਼ਨਾਨ ਨਾ ਕੋਇ ਕਰਾਇਆ, ਦੁਰਮਤ ਮੈਲ ਨਾ ਦੇਵੇ ਕੋਇ ਉਤਾਰ। ਮੰਦਰ ਮਸਜਦ ਫੇਰਾ ਪਾਇਆ, ਅੱਗੇ ਦਿਸੇ ਨਾ ਹਰਿ ਨਿਰੰਕਾਰ। ਕਾਮੀ ਕਰੋਧੀ ਬੈਠੇ ਆਸਣ ਲਾਇਆ, ਨਾਤਾ ਜੁੜਿਆ ਨਾਲ ਸੰਸਾਰ। ਉਚੇ ਕੋਠੇ ਛੱਤ ਪਵਾਇਆ, ਅੰਦਰ ਦਿਸੇ ਨਾ ਸਚ ਭੰਡਾਰ। ਦੀਵਾ ਬਾਤੀ ਘਰ ਘਰ ਰਹੇ ਜਗਾਇਆ, ਨਿਰਗੁਣ ਜੋਤ ਨਾ ਕੋਇ ਉਜਿਆਰ। ਰਸਨਾ ਪੜ੍ਹ ਪੜ੍ਹ ਰਹੇ ਸੁਣਾਇਆ, ਅਨਹਦ ਸ਼ਬਦ ਨਾ ਕੋਇ ਧੁਨਕਾਰ। ਕਲਜੁਗ ਚਾਰੋਂ ਕੁੰਟ ਫਿਰ ਫਿਰ ਆਇਆ, ਸਚਾ ਮਿਲਿਆ ਨਾ ਕੋਇ ਦਰਬਾਰ । ਪ੍ਰਭ ਅਗੇ ਬੈਠਾ ਸੀਸ ਝੁਕਾਇਆ, ਨੇਤਰ ਰੋਵੇ ਜ਼ਾਰੋ ਜ਼ਾਰ। ਮੈਂ ਤੇਰਾ ਸੁਤ ਬਾਲ ਅਞਾਣਾ ਕੀ ਜਾਣਾ ਤੇਰੀ ਸਾਰ, ਤੂੰ ਬੇਅੰਤ ਬੇਪਰਵਾਹੀਆ। ਤੂੰ ਸ਼ਾਹ ਪਾਤਸ਼ਾਹ ਸਚਾ ਨਿਰੰਕਾਰ, ਏਕਾ ਤੇਰੀ ਓਟ ਤਕਾਇਆ। ਤੂੰ ਜੁਗ ਜੁਗ ਦੇਂਦਾ ਆਇਆ ਪਿਆਰ, ਸਤਿਜੁਗ ਤਰੇਤਾ ਦਵਾਪਰ ਆਪਣੀ ਗੋਦ ਬਹਾਇਆ। ਮੇਰੀ ਵਾਰ ਕਿਉਂ ਲੁਕਿਆ ਵਿਚ ਸੰਸਾਰ, ਬੈਠਾ ਮੁਖ ਛੁਪਾਇਆ। ਮੈਂ ਭੁੱਲਾ ਤੂੰ ਨਾ ਭੁੱਲ ਕਰਤਾਰ, ਮੈਂ ਭੁੱਲ ਬਖ਼ਸ਼ਾਵਣ ਆਇਆ। ਤੇਰੇ ਬਾਝੋਂ ਰੁਲਾ ਕਰ ਹੰਕਾਰ, ਚਾਰ ਲੱਖ ਬੱਤੀ ਹਜ਼ਾਰ ਆਪਣਾ ਲੇਖਾ ਗਿਆ ਰੁੜ੍ਹਾਇਆ। ਕਿਸੇ ਘਰ ਮੇਰਾ ਕੋਈ ਨਾ ਪਏ ਮੁੱਲਾ, ਕੌਡੀ ਕੌਡੀ ਨਾ ਹੱਟ ਵਿਕਾਇਆ। ਮੇਰਾ ਅੰਮ੍ਰਿਤ ਅਠਸਠ ਤੀਰਥ ਵਿਚੋਂ ਡੁੱਲਾ, ਸਰ ਸਰੋਵਰ ਨਾ ਕੋਇ ਸੁਹਾਇਆ। ਮੇਰਾ ਬੂਟਾ ਸਿਮਲ ਹੁਲਾ, ਸਾਚਾ ਫਲ ਨਾ ਕੋਇ ਲਗਾਇਆ। ਬਿਨ ਤੇਰੇ ਕੰਡੇ ਝੂਠੇ ਤੋਲ ਤੁਲਾ, ਅੰਤ ਭਾਰ ਨਾ ਕੋਇ ਜਣਾਇਆ । ਮੈਂ ਪਰਦੇਸੀ ਦਰ ਆਇਆ ਭੁੱਲਾ, ਏਕਾ ਬਖ਼ਸ਼ ਸਚੀ ਸਰਨਾਇਆ। ਮੈਂ ਪਰਗਟਿਆ ਤੇਰੀ ਸਾਚੀ ਕੁਲਾ, ਮੇਰੀ ਲਾਜ ਲੈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਇਕ ਸੁਣਾਇਆ। ਹਰਿ ਸਚ ਸੰਦੇਸ ਸੁਣਾਇੰਦਾ, ਕਲਜੁਗ ਅੰਤਮ ਕਰ ਧਿਆਨ। ਪੁਰਖ ਅਬਿਨਾਸ਼ੀ ਵੇਖ ਵਖਾਇੰਦਾ, ਆਦਿ ਜੁਗਾਦਿ ਮਿਹਰਵਾਨ। ਦਰ ਆਇਆਂ ਭੁਲ ਬਖ਼ਸ਼ਾਇੰਦਾ, ਜੋ ਜਨ ਚਰਨੀ ਡਿਗੇ ਆਣ। ਫੜ ਬਾਹੋਂ ਗਲੇ ਲਗਾਇੰਦਾ, ਜੋ ਦੇਵੇ ਸਚ ਬਿਆਨ। ਸਚ ਅਦਾਲਤ ਆਪ ਕਮਾਇੰਦਾ, ਤਖ਼ਤ ਨਿਵਾਸੀ ਰਾਜ ਰਾਜਾਨ। ਲੋਕਮਾਤ ਫੇਰਾ ਪਾਇੰਦਾ, ਏਕਾ ਸੁਣਨਾ ਧੁਰ ਫ਼ਰਮਾਨ। ਨਿਹਕਲੰਕ ਆਪਣਾ ਏਕਾ ਨਾਉਂ ਰਖਾਇੰਦਾ, ਅੰਤਮ ਆਏ ਵਿਚ ਮੈਦਾਨ। ਗੁਰ ਅਵਤਾਰ ਕੋਲ ਬਹਾਇੰਦਾ, ਲੇਖਾ ਪੁਛੇ ਜਾਣੀ ਜਾਣ। ਭਗਤ ਭਗਵੰਤ ਚਰਨ ਰਖਾਇੰਦਾ, ਕਰੇ ਖੇਲ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆਂ ਦੇਵੇ ਮਾਣ। ਮਾਣ ਨਿਮਾਣਿਆਂ ਦੇਵਣਾ, ਧੁਰ ਦੀ ਸਾਚੀ ਕਾਰ। ਜੋ ਕਰਨਾ ਸੋ ਹੋਵਣਾ, ਸੋ ਵਰਤੇ ਵਿਚ ਸੰਸਾਰ। ਕਲਜੁਗ ਤੇਰੇ ਸੰਗ ਰਲ ਕੇ ਲੱਖ ਚੁਰਾਸੀ ਰੋਵਣਾ, ਕਿਸੇ ਨਾ ਦਿਸੇ ਕੋਇ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਸਚ ਵਿਹਾਰ। ਹਰਿ ਸਚ ਸੰਦੇਸ ਸੁਣਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਕਲਜੁਗ ਤੇਰੀ ਡੋਰ ਆਪਣੇ ਹੱਥ ਰਖਾਇੰਦਾ, ਦੇਵਣਹਾਰਾ ਅੰਤ ਪਨਾਹ। ਤੇਰੇ ਚਵਰ ਹੱਥ ਵਖਾਇੰਦਾ, ਤੇਰੇ ਨਾਲ ਕਰੇ ਸਲਾਹ। ਅੰਧ ਘੋਰ ਵੇਖ ਵਖਾਇੰਦਾ, ਜੋ ਬੈਠੇ ਮੁਖ ਛੁਪਾ। ਸ਼ਬਦ ਘੋੜਾ ਇਕ ਦੌੜਾਇੰਦਾ, ਨੌ ਖੰਡ ਫੇਰਾ ਲਏ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਲਏ ਬਹਾ। ਕਲਜੁਗ ਦਰ ਸਦਿਆ, ਕਰ ਕਿਰਪਾ ਹਰਿ ਭਗਵਾਨ। ਆਪਣਾ ਰੂਪ ਆਪਣੇ ਵਿਚੋਂ ਕੱਢਿਆ, ਆਪਣੇ ਉਤੇ ਹੋਇਆ ਆਪ ਮਿਹਰਵਾਨ। ਸਤਿਜੁਗ ਤਰੇਤਾ ਦਵਾਪਰ ਲਡੌਂਦਾ ਆਇਆ ਲੱਡਿਆ, ਕਲਜੁਗ ਦੇਵੇ ਇਕ ਗਿਆਨ। ਉਠ ਬਾਲ ਨਾਦਾਨੇ ਨੱਢਿਆ, ਸੁਣ ਧੁਰ ਸਚਾ ਫ਼ਰਮਾਨ। ਤੇਰਾ ਕਰਮ ਤੇਰੇ ਨਾਲ ਬਧਿਆ, ਨਿਹਕਰਮੀ ਕਰ ਪਛਾਣ। ਤੂੰ ਭਾਰ ਆਪਣਾ ਆਪਣੇ ਉਤੇ ਲੱਦਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ। ਕਲਜੁਗ ਕੂਕ ਕੁਰਲਾਇਆ, ਕੁਕਰਮੀ ਨੀਚੋ ਨੀਚ। ਮੈਂ ਦਰ ਤੇਰੇ ਸ਼ਰਮਾਇਆ, ਬਖ਼ਸ਼ਸ਼ ਕਰ ਸਾਚੇ ਮੀਤ। ਦੋ ਕੰਨੀ ਹਥ ਰਿਹਾ ਲਗਾਇਆ, ਮੈਂ ਭੁਲਾਇਆ ਹਸਤ ਕੀਟ। ਆਪਣਾ ਡੰਕਾ ਇਕ ਵਜਾਇਆ, ਝੂਠੀ ਚਲਾਈ ਮਾਤ ਰੀਤ। ਕਲਜੁਗ ਜੀਵਾਂ ਆਪ ਭੁਲਾਇਆ, ਕਰਿਆ ਨਾਚ ਮੰਦਰ ਮਸੀਤ। ਸਾਚਾ ਸਬਕ ਨਾ ਕਿਸੇ ਸਿਖਾਇਆ, ਅਲਿਫ਼ ਨਜ਼ਰ ਨਾ ਆਏ ਇਕ ਅਤੀਤ। ਊੜਾ ਓਅੰਕਾਰਾ ਨਾ ਕੋਇ ਦਰਸਾਇਆ, ਤ੍ਰੈਗੁਣ ਹੋਇਆ ਨਾ ਕੋਇ ਪਤਤ ਪੁਨੀਤ। ਕਲਜੁਗ ਸੰਤ ਸਾਧ ਵਿਚ ਫਸਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤ ਨਾ ਦੇਣੀ ਪੀਠ। ਹਰਿ ਆਪਣੀ ਕਰਵਟ ਬਦਲਾਇੰਦਾ, ਮੁਖ਼ਾਤਬ ਕਰੇ ਕਲੂ ਕਲ ਕਾਲ। ਤੇਰਾ ਪੰਧ ਆਪ ਮਕਾਇੰਦਾ, ਪੁਰਖ ਅਬਿਨਾਸ਼ੀ ਦੀਨ ਦਿਆਲ। ਗੋਬਿੰਦ ਲੇਖਾ ਪੂਰ ਕਰਾਇੰਦਾ, ਅੰਤ ਚਲੇ ਅਵੱਲੜੀ ਚਾਲ। ਜੋਤੀ ਜਾਮਾ ਭੇਖ ਵਟਾਇੰਦਾ, ਸ਼ਬਦ ਸਰੂਪੀ ਬਣੇ ਦਲਾਲ। ਤੇਰੀ ਵਾਟੀ ਪੰਧ ਮੁਕਾਇੰਦਾ, ਤੇਰੀ ਪੂਰੀ ਕਰੇ ਘਾਲ। ਚਾਰ ਯਾਰੀ ਤੇਰੇ ਨਾਲ ਰਲਾਇੰਦਾ, ਚਾਰ ਕੁੰਟ ਵੱਜੇ ਨਾ ਝੂਠਾ ਤਾਲ। ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੂਪ ਵਖਾਇੰਦਾ, ਆਪੇ ਹੋਏ ਹਰਿ ਕਿਰਪਾਲ। ਤੇਰਾ ਕੂੜਾ ਹੂੰਝ ਵਖਾਇੰਦਾ, ਛਾਪਾ ਅੜਿਆ ਕੋਇ ਨਾ ਰਹਿ ਜਾਏ ਨਾਲ। ਜੋ ਘੜਿਆ ਭੰਨ ਵਖਾਇੰਦਾ, ਤੇਰੀ ਤੇਰੇ ਨਿਭੇ ਨਾਲ। ਲੱਖ ਚੁਰਾਸੀ ਤੇਰੀ ਝੋਲੀ ਪਾਇੰਦਾ, ਵਿਚੋਂ ਗੁਰਮੁਖ ਲੱਭੇ ਆਪਣੇ ਲਾਲ। ਜਿਸ ਜਨ ਆਪਣਾ ਦਰਸ ਦਿਖਾਇੰਦਾ, ਤਿਸ ਨੇੜ ਨਾ ਆਵੇ ਕਾਲ। ਜਗਤ ਤ੍ਰਿਸ਼ਨਾ ਹਰਸ ਮਿਟਾਇੰਦਾ, ਅੰਮ੍ਰਿਤ ਆਤਮ ਦਏ ਪਿਆਲ। ਅਰਸ਼ ਫ਼ਰਸ਼ ਏਕਾ ਰੰਗ ਰੰਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੀਨ ਦਿਆਲ। ਦੀਨ ਦਿਆਲਾ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਵੇਖ ਵਖਾ। ਨਿਰਗੁਣ ਆਪਣਾ ਰੂਪ ਧਰਾਇੰਦਾ, ਹਰਿਜਨ ਸਾਚੇ ਲਏ ਮਿਲਾ। ਅੱਖਰ ਵੱਖਰ ਆਪ ਪੜ੍ਹਾਇੰਦਾ, ਸੋ ਪੁਰਖ ਨਿਰੰਜਣ ਰਿਹਾ ਸੁਣਾ। ਹੰ ਬ੍ਰਹਮ ਵੇਖ ਵਖਾਇੰਦਾ, ਆਤਮ ਬ੍ਰਹਮ ਪਰਦਾ ਦਏ ਉਠਾ। ਏਕਾ ਦੂਆ ਭੌ ਚੁਕਾਇੰਦਾ, ਤੀਜਾ ਨੇਤਰ ਦਏ ਖੁਲ੍ਹਾ। ਚੌਥੇ ਪਦ ਆਪ ਬਹਾਇੰਦਾ, ਪੰਚਮ ਮੇਲਾ ਲਏ ਮਿਲਾ। ਛੇਵੇਂ ਛੱਪਰ ਛੰਨ ਛੁਹਾਇੰਦਾ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹ। ਅੱਠਵੇਂ ਅੱਠਾਂ ਤੱਤਾਂ ਪਾਕ ਕਰਾਇੰਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਦਿਸੇ ਕੋਈ ਥਾਂ। ਨਾਵੇਂ ਨੌਂ ਦਵਾਰੇ ਵੇਖ ਵਖਾਇੰਦਾ, ਨੌਂ ਖੰਡ ਪ੍ਰਿਥਮੀ ਫੇਰਾ ਪਾ। ਦਸਵੇਂ ਸਾਚੀ ਜੋਤ ਆਪ ਜਗਾਇੰਦਾ, ਬਜਰ ਕਪਾਟੀ ਕੁੰਡਾ ਤੁੜਾ। ਸਾਚੀ ਸੇਜ ਆਪ ਸੁਹਾਇੰਦਾ, ਸਤਿ ਸਤਿਵਾਦੀ ਆਸਣ ਲਾ। ਸ਼ਬਦ ਅਨਾਦੀ ਰਾਗ ਅਲਾਇੰਦਾ, ਅਨਹਦ ਢੋਲਾ ਗਾ। ਗੁਰਮੁਖ ਸਾਚੇ ਮੇਲ ਮਿਲਾਇੰਦਾ, ਮਾਲਕ ਬਣਿਆ ਆਪ ਖ਼ੁਦਾ। ਕਲਜੁਗ ਜੀਵਾਂ ਖ਼ਾਕ ਮਿਲਾਇੰਦਾ, ਅੰਤਮ ਖ਼ਾਕੀ ਖ਼ਾਕ ਦਏ ਉਡਾ। ਕਲਜੁਗ ਤੇਰਾ ਕੂੜ ਕੁੜਿਆਰਾ ਵੇਖ ਵਖਾਇੰਦਾ, ਆਪਣਾ ਨੇਤਰ ਨੈਣ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪੇ ਦਏ ਜਣਾ। ਹਰਿ ਸਾਚਾ ਭੇਵ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਨਿਰਗੁਣ ਆਪਣਾ ਰੂਪ ਵਟਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਸੰਮਤ ਸਤਾਰਾਂ ਵੇਖ ਵਖਾਇੰਦਾ, ਵੀਹ ਸੌ ਬਿਕ੍ਰਮੀ ਦਏ ਗਿਆਨ। ਸੀਸ ਤਾਜ ਇਕ ਟਿਕਾਇੰਦਾ, ਲੇਖਾ ਜਾਣੇ ਰਾਜ ਰਾਜਾਨ। ਚੰਡ ਪਰਚੰਡ ਚੰਡ ਚਮਕਾਇੰਦਾ, ਸ਼ਬਦ ਨਿਰਾਲਾ ਮਾਰੇ ਬਾਣ। ਨੌਂ ਖੰਡ ਖੰਡ ਖੰਡ ਕਰਾਇੰਦਾ, ਕਰੇ ਖੇਲ ਸ੍ਰੀ ਭਗਵਾਨ। ਕਲਜੁਗ ਤੇਰੀ ਵੰਡ ਵੰਡਾਇੰਦਾ, ਨਾ ਕੋਈ ਦੀਸੇ ਜੀਵ ਸ਼ੈਤਾਨ। ਸ੍ਰਿਸ਼ਟ ਸਬਾਈ ਦੁਹਾਗਣ ਰੰਡ ਰਾਏ ਧਰਮ ਘਰ ਬਹਾਇੰਦਾ, ਘਰ ਵਖਾਏ ਮੰਦਰ ਮਕਾਨ। ਝੂਠੀ ਕੱਲਰ ਕੰਧ ਢਾਇੰਦਾ, ਅੰਤ ਰਹੇ ਨਾ ਵਿਚ ਜਹਾਨ। ਗੁਰਮੁਖਾਂ ਸਾਚਾ ਛੰਦ ਸੁਣਾਇੰਦਾ, ਸੋਹੰ ਸ਼ਬਦ ਇਕ ਮਿਹਰਵਾਨ। ਪਰਮਾਨੰਦ ਆਪ ਸਮਾਇੰਦਾ, ਨਿਜਾਨੰਦ ਦੇਵੇ ਦਾਨ। ਆਪਣੀ ਕੰਡ ਨਾ ਕਦੇ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਜਗਤ ਮਹਾਨ। ਖੇਲ ਮਹਾਨ ਕਰਾਇੰਦਾ, ਇਕ ਇਕੱਲਾ ਏਕੰਕਾਰ। ਪਹਿਲੀ ਚੇਤ ਥਿਤ ਵਾਰ ਵੇਖ ਵਖਾਇੰਦਾ, ਘੜੀ ਪਲ ਪਾਵੇ ਸਾਰ। ਜਨ ਭਗਤਨ ਹਿਤ ਇਕ ਜਣਾਇੰਦਾ, ਨਿਤ ਨਵਿਤ ਸਾਚੀ ਕਾਰ। ਸ੍ਰਿਸ਼ਟ ਸਬਾਈ ਖੇਲ ਰਣ ਭੂਮੀ ਰੂਪ ਵਟਾਇੰਦਾ, ਪੁਰਖ ਅਬਿਨਾਸ਼ੀ ਹੋ ਤਿਆਰ। ਸੰਮਤ ਚੌਦਾਂ ਆਪਣਾ ਲਿਖਿਆ ਲੇਖਾ ਪੂਰ ਕਰਾਇੰਦਾ, ਪੂਰਾ ਕਰਾਏ ਕਰਨੇਹਾਰ। ਰਵਾਲਸਰ ਚਰਨ ਛੁਹਾਇੰਦਾ, ਗੋਬਿੰਦ ਮੇਲਾ ਇਕ ਦਰਬਾਰ। ਬਾਈ ਸਦ ਕੋਸ ਵੰਡ ਵੰਡਾਇੰਦਾ, ਨਾ ਕੋਈ ਸਕੇ ਹੋਸ਼ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਮਿਸਾਲ। ਬੇਮਿਸਾਲ ਹਰਿ ਖੇਲ ਕਰਾਵਣਾ, ਵੇਦ ਕਤੇਬ ਭੇਵ ਨਾ ਰਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਵਣਾ, ਵਿਸ਼ਨ ਬ੍ਰਹਮਾ ਸ਼ਿਵ ਰਹਿਣ ਨਾ ਪਾਇਆ। ਗੁਰਮੁਖ ਵਿਰਲਾ ਆਪ ਬਚਾਵਣਾ, ਜਿਸ ਬਖ਼ਸ਼ੇ ਸਚ ਸਰਨਾਇਆ। ਨਵ ਸਤ ਏਕਾ ਡੰਕ ਵਜਾਵਣਾ, ਸੋਇਆ ਕੋਇ ਰਹਿਣ ਨਾ ਪਾਇਆ। ਵੀਹ ਸਦ ਅਠਾਰਾਂ ਬਿਕ੍ਰਮੀ ਇਕ ਇਕ ਨਾਲ ਮੇਲ ਮਿਲਾਵਣਾ, ਅੱਠਾਂ ਤੱਤਾਂ ਪੰਧ ਚੁਕਾਇਆ। ਬੱਤੀ ਦੰਦ ਨੌਂ ਖੰਡ ਪ੍ਰਿਥਮੀ ਸਭ ਨੇ ਗਾਵਣਾ, ਏਕਾ ਅੱਖਰ ਰਿਹਾ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਥਾਉਂ ਥਾਂਇਆ। ਥਾਉਂ ਥਾਈਂ ਖੇਲ ਕਰਤਾਰਾ, ਹਰਿ ਆਪਣਾ ਆਪ ਕਰਾਈਆ। ਗੁਰਮੁਖ ਵਿਰਲਾ ਕਰੇ ਵਣਜਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਨਾਮ ਦਏ ਭੰਡਾਰਾ, ਅਤੋਟ ਅਤੁਟ ਰਖਾਈਆ। ਸਿਫ਼ਤੀ ਸਿਫ਼ਤ ਸਾਲਾਹੀ ਵਸੇ ਬਾਹਰਾ, ਸਿਫ਼ਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਸਾਚੇ ਆਪ ਉਠਾਲਦਾ, ਜੁਗਾ ਜੁਗੰਤਰ ਸਾਚੀ ਕਾਰ। ਸਾਚਾ ਮਾਰਗ ਇਕ ਵਖਾਲ ਦਾ, ਆਤਮ ਅੰਤਰ ਕਰ ਪਿਆਰ। ਕਰੇ ਖੇਲ ਗੁਣ ਨਿਧਾਨ ਦਾ, ਗੁਣਵੰਤਾ ਏਕੰਕਾਰ। ਸਰਬ ਜੀਆਂ ਘਟ ਆਪੇ ਜਾਣਦਾ, ਗ੍ਰਹਿ ਮੰਦਰ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਗੁਰਮੁਖ ਸਾਚੇ ਲਏ ਉਭਾਰ। ਗੁਰਮੁਖ ਵਡਿਆਈ ਧੰਨ, ਹਰਿ ਸਤਿਗੁਰ ਸੱਚਾ ਪਾਇਆ। ਗੁਰਸਿਖ ਵਡਿਆਈ ਧੰਨ, ਜਿਸ ਹਰਿ ਹਰਿ ਨਾਉਂ ਧਿਆਇਆ। ਗੁਰਮੁਖ ਵਡਿਆਈ ਧੰਨ, ਜਿਸ ਮਾਇਆ ਮਮਤਾ ਮੋਹ ਚੁਕਾਇਆ। ਗੁਰਸਿਖ ਵਡਿਆਈ ਧੰਨ, ਜਿਸ ਹਉਮੇ ਹੰਗਤਾ ਗੜ੍ਹ ਤੁੜਾਇਆ। ਗੁਰਮੁਖ ਵਡਿਆਈ ਧੰਨ, ਜਿਸ ਹਰਿ ਸੰਗਤ ਮਿਲ ਹਰਿ ਜਸ ਗਾਇਆ। ਦੋਹਾਂ ਬੇੜਾ ਦੇਵੇ ਬੰਨ੍ਹ, ਪੁਰਖ ਅਕਾਲ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਨੱਯਾ ਵੇਖ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਬੇਅੰਤ ਕੰਤ ਸੰਤ ਭਗਵੰਤ, ਗੁਰਮੁਖ ਗੁਰਸਿਖ ਸੱਜਣ ਲਏ ਮਿਲਾਇਆ।
