Granth 10 Likhat 083: 26 Visakh 2018 Bikarmi Anand Karj Kaka Gurcharn Singh Bibi Harbans Kaur ate Sagun Kaka Sarjit Singh nal Bibi Satwant Kaur Jethuwal Darbar wich

੨੬ ਵਿਸਾਖ ੨੦੧੮ ਬਿਕ੍ਰਮੀ ਅਨੰਦ ਕਾਰਜ ਕਾਕਾ ਗੁਰਚਰਣ ਸਿੰਘ ਬੀਬੀ ਹਰਬੰਸ ਕੌਰ ਅਤੇ ਸਗਨ ਕਾਕਾ ਸਰਜੀਤ ਸਿੰਘ ਨਾਲ ਬੀਬੀ ਸਤਿਵੰਤ ਕੌਰ ਜੇਠੂਵਾਲ ਦਰਬਾਰ ਵਿਚ

ਸੋ ਪੁਰਖ ਨਿਰੰਜਣ ਸੱਚਾ ਪਾਤਸ਼ਾਹ, ਆਦਿ ਜੁਗਾਦਿ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਬਣ ਮਲਾਹ, ਅਜੂਨੀ ਰਹਿਤ ਵੇਖ ਵਖਾਇੰਦਾ। ਅਗੰਮ ਅਗੰਮੜਾ ਧਾਮ ਸੁਹਾ, ਅਲਖ ਅਲਖਨਾ ਆਸਨ ਲਾਇੰਦਾ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਭੂਪਤ ਭੂਪ ਚਲਾਏ ਰਾਹ, ਅਕਲ ਕਲ ਆਪਣੀ ਧਾਰ ਬੰਧਾਇੰਦਾ। ਅਨਭਵ ਪਰਕਾਸ਼ ਆਪ ਕਰਾ, ਨੂਰ ਨੁਰਾਨਾ ਡਗਮਗਾਇੰਦਾ। ਹਰਿ ਪੁਰਖ ਨਿਰੰਜਣ ਨਾਉਂ ਧਰਾ, ਆਪਣਾ ਰੂਪ ਆਪ ਪਰਗਟਾਇੰਦਾ। ਏਕੰਕਾਰਾ ਹੋ ਰੁਸ਼ਨਾ, ਰੰਗ ਰੰਗ ਵਿਚ ਸਮਾਇੰਦਾ। ਆਦਿ ਨਿਰੰਜਣ ਡਗਮਗਾ, ਆਪਣਾ ਖੇਲ ਆਪ ਖਿਲਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਆਪਣੇ ਥਾਂ, ਥਾਨ ਥਨੰਤਰ ਆਪ ਬਣਾਇੰਦਾ। ਸ੍ਰੀ ਭਗਵਾਨ ਆਪੇ ਪਿਤਾ ਆਪੇ ਮਾਂ, ਆਪ ਆਪਣਾ ਮੇਲ ਮਿਲਾਇੰਦਾ। ਪਾਰਬ੍ਰਹਮ ਆਪਣਾ ਨਾਉਂ ਧਰਾ, ਆਪ ਆਪਣਾ ਸੰਗ ਨਿਭਾਇੰਦਾ। ਸੁਤੇ ਪਰਕਾਸ਼ ਆਪ ਕਰਾ, ਭੇਦ ਅਭੇਦਾ ਆਪ ਖੁਲ੍ਹਾਇੰਦਾ। ਆਪਣੀ ਇਛਿਆ ਆਪ ਪ੍ਰਗਟਾ, ਆਪ ਆਪਣੀ ਰਚਨ ਰਚਾਇੰਦਾ। ਸਚਖੰਡ ਦੁਆਰਾ ਲਏ ਬਣਾ, ਚਾਰ ਦੀਵਾਰ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਲਏ ਸਜਾ, ਪਾਵਾ ਚੂਲ ਨਾ ਕੋਇ ਵਡਿਆਇੰਦਾ। ਜੋਤੀ ਜੋਤ ਡਗਮਗਾ, ਆਪ ਆਪਣਾ ਆਸਣ ਲਾਇੰਦਾ। ਧੁਰ ਫ਼ਰਮਾਨਾ ਹੁਕਮ ਸੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਬਣਿਆ ਹਰਿ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਧਰ, ਹਰਿ ਹਰਿ ਸਾਚਾ ਖੇਲ ਖਿਲਾਇੰਦਾ। ਆਪੇ ਨਾਰੀ ਆਪੇ ਨਰ, ਨਰ ਨਰਾਇਣ ਵੇਸ ਵਟਾਇੰਦਾ। ਆਪਣੇ ਮੰਦਰ ਆਪੇ ਵੜ, ਆਪੇ ਆਸਣ ਲਾਇੰਦਾ। ਆਪਣੇ ਦਰ ਦਰਵੇਸ਼ ਆਪੇ ਖੜ, ਆਪੇ ਅਲਖ ਜਗਾਇੰਦਾ। ਆਪਣਾ ਘਾੜਣ ਆਪੇ ਘੜ, ਘੜਣ ਭੰਨਣਹਾਰ ਆਪਣਾ ਨਾਉਂ ਧਰਾਇੰਦਾ। ਆਪਣਾ ਪੱਲੂ ਆਪੇ ਫੜ, ਆਪਣਾ ਬੰਧਨ ਪਾਇੰਦਾ। ਨਿਰਗੁਣ ਨਰਾਇਣ ਨਿਰਗੁਣ ਲਏ ਵਰ, ਨਿਰਗੁਣ ਕੰਤ ਸੁਹਾਗ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਉਤਮ ਰੱਖੇ ਆਪਣੀ ਜ਼ਾਤਾ, ਜ਼ਾਤ ਜ਼ਾਤ ਵਿਚ ਸਮਾਇੰਦਾ। ਜ਼ਾਤ ਅਜ਼ਾਤੀ ਇਕ ਅਕਾਲ, ਅਕਲ ਕਲ ਹਰਿ ਵਡਿਆਈਆ। ਆਦਿ ਪੁਰਖ ਹੋ ਦਿਆਲ, ਦੀਨ ਆਪਣੀ ਦਇਆ ਕਮਾਈਆ। ਸਚਖੰਡ ਵਸੇ ਸੱਚੀ ਧਰਮਸਾਲ, ਸਚ ਦੁਆਰੇ ਸੋਭਾ ਪਾਈਆ। ਥਿਰ ਘਰ ਥਿਰ ਚਰਨ ਕਵਲ ਕਵਲ ਚਰਨ ਰੱਖੇ ਆਪ ਕਰੇ ਅਵੱਲੜੀ ਚਾਲ, ਚਰਨ ਚਰਨ ਸਰਨ ਸਰਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਮੇਲਾ ਹਰਿ ਕਰਤਾਰ, ਕਰਤਾ ਪੁਰਖ ਆਪ ਕਰਾਇੰਦਾ। ਨਿਰਗੁਣ ਨਾਰੀ ਕੰਤ ਭਤਾਰ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਰੂਪ ਅਗੰਮੀ ਕਰ ਤਿਆਰ, ਅਲਖ ਅਗੋਚਰ ਅਗੰਮ ਅਥਾਹ, ਬੇਪ੍ਰਵਾਹ ਆਪਣੀ ਖੇਲ ਖਿਲਾਇੰਦਾ। ਸ਼ਬਦੀ ਸ਼ਬਦ ਇਕ ਜਣਾ, ਸਾਚਾ ਮਾਰਗ ਆਪੇ ਲਾਇੰਦਾ। ਧੁਰ ਫ਼ਰਮਾਨਾ ਇਕ ਸੁਣਾ, ਧੁਰ ਦੀ ਬਾਣੀ ਬਾਣ ਜਣਾਇੰਦਾ। ਆਪਣਾ ਬੰਸ ਆਪਣੀ ਅੰਸ ਆਪ ਸੁਹਾ, ਆਪੇ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਪ੍ਰਗਟਾ, ਰਕਤ ਬੂੰਦ ਨਾ ਮੇਲ ਮਿਲਾਇੰਦਾ। ਤ੍ਰੈਗੁਣ ਤੱਤ ਤੱਤ ਮਿਲਾ, ਪੰਚਮ ਪੰਚਮ ਲੇਖ ਲਿਖਾਇੰਦਾ। ਲੱਖ ਚੁਰਾਸੀ ਘਾੜਣ ਲਿਆ ਘੜਾ, ਜੁਗ ਚੌਕੜੀ ਵੰਡ ਵੰਡਾਇੰਦਾ। ਰਵ ਸਸ ਸੂਰਜ ਚੰਨ ਕਰ ਰੁਸ਼ਨਾ, ਮੰਡਲ ਮੰਡਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਹਰਿ ਕਰਨੇਹਾਰਾ, ਇਕ ਇਕੱਲਾ ਵਡ ਵਡਿਆਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਨਿਰਗੁਣ ਜੋਤ ਨੂਰ ਰੁਸ਼ਨਾਈਆ। ਪੰਚਮ ਤੱਤ ਬਣਾਇਆ ਧਰਮ ਦੁਆਰਾ, ਸਚ ਸੁੱਚ ਕਰੇ ਰੁਸ਼ਨਾਈਆ। ਆਤਮ ਬ੍ਰਹਮ ਇਕ ਆਧਾਰਾ, ਪਾਰਬ੍ਰਹਮ ਵੱਜੇ ਵਧਾਈਆ। ਘਰ ਮੰਗਲ ਘਰ ਗੀਤ ਘਰ ਮੰਗਲਾਚਾਰਾ, ਘਰ ਆਪਣਾ ਨਾਦ ਸੁਣਾਈਆ। ਘਰ ਕੰਤ ਘਰ ਨਾਰ ਘਰ ਮਿਲੇ ਭਤਾਰਾ, ਘਰ ਸੁਹੰਜਣੀ ਸੇਜ ਸੁਹਾਈਆ। ਘਰ ਭੋਗ ਬਿਲਾਸ ਕਰੇ ਪਿਆਰਾ, ਪੀਆ ਪ੍ਰੀਤਮ ਵਡੀ ਵਡਿਆਈਆ। ਘਰ ਮੰਦਰ ਸੋਹੇ ਸਚ ਚੁਬਾਰਾ, ਦਰ ਦਰਵਾਜ਼ਾ ਨਾ ਕੋਇ ਵਖਾਈਆ। ਗ਼ਰੀਬ ਨਿਵਾਜ਼ਾ ਪਰਵਰਦਿਗਾਰਾ, ਆਪੇ ਆਪ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਕਰਤਾ ਪੁਰਖ ਕਰਨੇਹਾਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖ ਵਡਿਆਈ, ਨਾਰੀ ਪੁਰਖ ਖੇਲ ਖਿਲਾਇਆ। ਜਗਤ ਜੁਗ ਜੋੜ ਜੁੜਾਈ, ਜੋੜਣਹਾਰਾ ਦਿਸ ਨਾ ਆਇਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈ, ਸਾਚੀ ਸਿਖਿਆ ਇਕ ਸਮਝਾਇਆ। ਪੰਜ ਤੱਤ ਕਾਇਆ ਵੱਜੇ ਵਧਾਈ, ਤ੍ਰੈ ਤ੍ਰੈ ਮੰਗਲ ਇਕ ਸੁਣਾਇਆ। ਰਵ ਸਸ ਕਰ ਰੁਸ਼ਨਾਈ, ਦੀਪਕ ਜੋਤ ਨੂਰ ਰੁਸ਼ਨਾਇਆ। ਨਾਦ ਸ਼ਬਦ ਧੁਨ ਸ਼ਨਵਾਈ, ਗ੍ਰਹਿ ਮੰਦਰ ਤਾਲ ਵਜਾਇਆ। ਸ਼ਬਦ ਕੰਤ ਉਠੇ ਬੇਪਰਵਾਹੀ, ਛੈਲ ਛਬੀਲਾ ਨਾ ਮਰੇ ਨਾ ਜਾਇਆ। ਸੁਰਤੀ ਨਾਰੀ ਲਏ ਪਰਨਾਈ, ਆਪ ਆਪਣਾ ਬੰਧਨ ਪਾਇਆ। ਨਾਰ ਸੁਹਾਗਣ ਖ਼ੁਸ਼ੀ ਮਨਾਈ, ਲੋੜੀਂਦੜਾ ਵਰ ਪਾਇਆ। ਏਕਾ ਮੰਦਰ ਹੋਏ ਰੁਸ਼ਨਾਈ, ਦੀਵਾ ਬਾਤੀ ਨਾ ਕੋਇ ਜਗਾਇਆ। ਮਾਤ ਪਿਤ ਨਾ ਕੋਈ ਭੈਣ ਭਾਈ, ਸਗਲਾ ਸੰਗ ਨਾ ਕੋਈ ਜਣਾਇਆ। ਨਾ ਕੋਈ ਧੀ ਨਾ ਕੋਈ ਜਵਾਈ, ਸੀਸ ਜਗਦੀਸ਼ ਨਾ ਕੋਇ ਗੁੰਦਾਇਆ। ਨਾ ਕੋਈ ਰੰਗਣ ਰੰਗ ਰੰਗਾਈ, ਨਾ ਕੋਈ ਸਗਨ ਮਨਾਇਆ। ਘਰ ਵਿਚ ਮਿਲਿਆ ਸਾਚਾ ਮਾਹੀ, ਘਰ ਘਰ ਵਿਚ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਧਾਰ ਆਪ ਚਲਾਇਆ। ਆਦਿ ਪੁਰਖ ਧਾਰ ਚਲਾਇੰਦਾ, ਪਾਰਬ੍ਰਹਮ ਹੋ ਤਿਆਰ। ਹੰ ਆਪਣਾ ਰੂਪ ਵਟਾਇੰਦਾ, ਲੱਖ ਚੁਰਾਸੀ ਕਰ ਪਸਾਰ। ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਹਰਿ ਪੁਰਖ ਨਿਰੰਜਣ ਬੈਠ ਠੰਡੇ ਦਰਬਾਰ। ਏਕਾ ਮੰਗਲ ਗਾਇੰਦਾ, ਆਦਿ ਨਿਰੰਜਣ ਹੋਏ ਉਜਿਆਰ। ਸ੍ਰੀ ਭਗਵਾਨ ਸਗਨ ਮਨਾਇੰਦਾ, ਅਬਿਨਾਸ਼ੀ ਕਰਤਾ ਸਾਚਾ ਯਾਰ। ਪਾਰਬ੍ਰਹਮ ਬ੍ਰਹਮ ਰੂਪ ਵਟਾਇੰਦਾ, ਬ੍ਰਹਮ ਰੂਪ ਕਰ ਪਸਾਰ। ਸਤਿਜੁਗ ਆਪਣੀ ਧਾਰ ਬੰਧਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਜੁਗ ਚੌਕੜੀ ਖੇਲ ਖਿਲਾਇੰਦਾ, ਆਪ ਆਪਣੀ ਕਿਰਪਾ ਧਾਰ। ਗੁਰ ਪੀਰ ਅਵਤਾਰ ਸਾਧ ਸੰਤ ਸੇਵਾ ਲਾਇੰਦਾ, ਜੁਗ ਕਰਤਾ ਕਰੇ ਖ਼ਬਰਦਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਜਾਣੇ ਆਪਣੀ ਧਾਰ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਇੰਦਾ, ਰਾਓ ਰੰਕ ਊਚ ਨੀਚ ਦਏ ਆਧਾਰ। ਚਾਰੇ ਵੇਦ ਮੰਗਲ ਗਾਇੰਦਾ, ਪੁਰਾਨ ਅਠਾਰਾਂ ਪੈਜ ਸੁਆਰ। ਸ਼ਾਸਤਰ ਸਿਮਰਤ ਸੰਗ ਰਲਾਇੰਦਾ, ਜਗਤ ਵਿਦਿਆ ਦਏ ਆਧਾਰ। ਚੌਦਾਂ ਕੂਟ ਫੋਲ ਫੁਲਾਇੰਦਾ, ਤ੍ਰੈਭਵਨ ਸਾਚੀ ਕਾਰ। ਦੋ ਜਹਾਨਾਂ ਰੰਗ ਰੰਗਾਇੰਦਾ, ਬ੍ਰਹਿਮੰਡਾਂ ਖੰਡਾਂ ਏਕਾ ਪੁਰਖ ਵੇਖੇ ਨਾਰ। ਕੰਤ ਸੁਹਾਗੀ ਸਾਚਾ ਸੰਗ ਨਿਭਾਇੰਦਾ, ਆਦਿ ਜੁਗਾਦਿ ਏਕੰਕਾਰ। ਨਵ ਨੌਂ ਆਪਣਾ ਮੇਲ ਮਿਲਾਇੰਦਾ, ਚਾਰ ਨੌਂ ਤੇ ਵਸਿਆ ਬਾਹਰ। ਚਾਰੇ ਖਾਣੀ ਸਰਬ ਜਸ ਗਾਇੰਦਾ, ਚਾਰ ਬਾਣੀ ਕਰੇ ਪੁਕਾਰ। ਗੁਰ ਅਵਤਾਰ ਧਿਆਨ ਲਗਾਇੰਦਾ, ਦੋਏ ਜੋੜ ਕਰੇ ਨਿਮਸਕਾਰ। ਜਗ ਜੋੜੀ ਜੋੜ ਜੁੜਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਨਿਰਗੁਣ ਸਰਗੁਣ ਬੰਧਨ ਪਾਇੰਦਾ, ਏਕਾ ਨਾਰੀ ਕੰਤ ਭਤਾਰ। ਦੋਹਾਂ ਵਿਚੋਲਾ ਆਪ ਅਖਵਾਇੰਦਾ, ਰਾਮ ਰਾਮ ਰਾਮ ਪਸਾਰ। ਆਪਣਾ ਕਾਜ ਆਪ ਰਚਾਇੰਦਾ। ਦੂਸਰ ਕੋਇ ਨਾ ਜਾਣੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਕਰੇ ਸਚ ਵਿਹਾਰ। ਜੁਗ ਚੌਕੜੀ ਵਿਹਾਰ ਕਰਦਾ ਆਇਆ, ਇਕ ਇਕੱਲਾ ਬੇਪਰਵਾਹ। ਸਰਗੁਣ ਸਰਗੁਣ ਲੜ ਫੜਦਾ ਆਇਆ, ਨਿਰਗੁਣ ਸਰਗੁਣ ਬਣ ਮਲਾਹ। ਅੱਖਰ ਵੱਖਰ ਆਪਣਾ ਪੜ੍ਹਦਾ ਆਇਆ, ਬੋਧ ਅਗਾਧਾ ਸੱਚਾ ਸ਼ਹਿਨਸ਼ਾਹ। ਸਚ ਰੰਗੀਲੇ ਪਲੰਘ ਸਚ ਸੇਜਾ ਆਪਣੀ ਚੜ੍ਹਦਾ ਆਇਆ, ਭਗਤ ਭਗਵੰਤ ਲਏ ਮਨਾ। ਸਾਚੇ ਸੰਤਾਂ ਆਪਣਾ ਖੇਲ ਕਰਦਾ ਆਇਆ, ਘਰ ਘਰ ਵੇਖ ਏਕਾ ਥਾਂ। ਜਗਤ ਜੁਗ ਬਾਕੀ ਹਰਦਾ ਆਇਆ, ਹੁਕਮੀ ਹੁਕਮ ਆਪ ਵਰਤਾ। ਆਪਣੀ ਘਾੜਣ ਘੜਦਾ ਆਇਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਦਾ ਆਇਆ, ਭੇਦ ਅਭੇਦਾ ਆਪ ਛੁਪਾ । ਤੇਈ ਅਵਤਾਰ ਹੁਕਮੀ ਬਰਦਾ ਘੱਲਦਾ ਆਇਆ, ਦਸ ਗੁਰ ਨਾਲ ਰਲਾ। ਸਾਧ ਸੰਤ ਜਗ ਡਰਦਾ ਆਇਆ, ਪੁਰਖ ਅਬਿਨਾਸ਼ੀ ਪੁਛੇ ਬੈਠਾ ਬੇਪਰਵਾਹ। ਕਲਜੁਗ ਅੰਤਮ ਆਪਣੇ ਘੋੜੇ ਚੜ੍ਹ ਕੇ ਆਇਆ, ਨਿਰਗੁਣ ਦਾਤਾ ਇਕ ਖ਼ੁਦਾ, ਆਪਣਾ ਬਿਸਮਿਲ ਰੂਪ ਵਟਾਇਆ, ਅਲਾਹੀ ਨੂਰ ਜਲਵਾ ਦਏ ਵਖਾ। ਕ਼ਾਦਰ ਕ਼ੁਦਰਤ ਵੇਖਣ ਆਇਆ, ਖ਼ਾਲਕ ਖ਼ਲਕ ਵੇਖੇ ਆਪਣੇ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਹਰਿ ਸੱਚਾ ਸ਼ਾਹ ਅਖਵਾਇੰਦਾ, ਆਦਿ ਜੁਗਾਦੀ ਏਕੰਕਾਰ। ਕੋਟਨ ਰਾਜ ਰਾਜਾਨਾ ਆਪਣੇ ਹੁਕਮ ਫਿਰਾਇੰਦਾ, ਲੋਕਮਾਤ ਦਏ ਆਧਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਅੰਦਰ ਬਾਹਰ ਗੁਪਤ ਜ਼ਾਹਰ। ਆਪਣਾ ਭੇਵ ਨਾ ਕਿਸੇ ਜਣਾਇੰਦਾ, ਬੇਅੰਤ ਬੇਅੰਤ ਬੇਅੰਤ ਕਹਿਣ ਸਰਬ ਸੰਸਾਰ। ਕਲਜੁਗ ਅੰਤਮ ਆਪਣਾ ਰੂਪ ਵਟਾਇੰਦਾ, ਪੂਰਨ ਜੋਤ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਬਦਲੇ ਧਾਰ। ਦੋ ਜਹਾਨਾਂ ਧਾਰ ਬਦਲਾਇੰਦਾ, ਹਰਿ ਦੋ ਜਹਾਨਾਂ ਵਾਲੀ। ਕਲਜੁਗ ਅੰਤਮ ਖੇਲ ਖਿਲਾਇੰਦਾ, ਨਿਰਗੁਣ ਜੋਤ ਜੋਤ ਅਕਾਲੀ। ਆਦਿ ਸ਼ਕਤ ਬੰਧਨ ਪਾਇੰਦਾ, ਸ਼ਬਦੀ ਸ਼ਬਦ ਦਏ ਦਲਾਲੀ। ਆਪਣਾ ਚੰਦਨ ਆਪਣਾ ਟਿੱਕਾ ਆਪੇ ਲਾਇੰਦਾ, ਆਪਣੇ ਦਰ ਬਣੇ ਆਪ ਸੁਆਲੀ। ਆਪਣਾ ਫੰਦਨ ਆਪ ਕਟਾਇੰਦਾ, ਆਪੇ ਤੋੜੇ ਆਪਣਾ ਮਾਇਆ ਜੰਜਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਾਤ ਨਿਰਾਲੀ। ਖੇਲ ਨਿਰਾਲੀ ਕਰਨੇ ਆਇਆ, ਹਰਿ ਕਰਤਾ ਪੁਰਖ ਅਗੰਮ। ਨਿਰਭੌ ਨਿਰਵੈਰ ਆਪਣਾ ਨਾਉਂ ਧਰ ਕੇ ਆਇਆ, ਨਾ ਮਰੇ ਨਾ ਪਏ ਜੰਮ। ਆਪਣੇ ਅਸਵ ਆਪਣੇ ਘੋੜੇ ਚੜ੍ਹ ਕੇ ਆਇਆ, ਸ਼ਾਹ ਅਸਵਾਰ ਸੂਰਬੀਰ ਆਪਣਾ ਬੇੜਾ ਬੰਨ੍ਹ। ਆਪਣੀ ਇਛਿਆ ਆਪਣੀ ਆਸਾ ਆਪਣੇ ਹੱਥ ਫੜ ਕੇ ਆਇਆ, ਜੁਗ ਚੌਕੜੀ ਦੇਵੇ ਆਣ। ਆਪ ਆਪਣੀ ਵਿਦਿਆ ਆਪਣਾ ਅੱਖਰ ਆਪਣੇ ਅੰਦਰੋਂ ਆਪ ਪੜ੍ਹ ਕੇ ਆਇਆ, ਨਾ ਕੋਈ ਸੁਣੇ ਸੁਣਾਏ ਰਾਗ ਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਅੰਤ। ਬੇਅੰਤ ਖੇਲ ਖਿਲਾਇੰਦਾ, ਸੱਚਾ ਸ਼ਹਿਨਸ਼ਾਹ। ਕਲਜੁਗ ਅੰਤਮ ਵੇਸ ਵਟਾਇੰਦਾ, ਜੁਗ ਚੌਕੜੀਆਂ ਬਣ ਮਲਾਹ। ਨਵ ਨੌਂ ਤੇਰਾ ਪੰਧ ਮੁਕਾਇੰਦਾ, ਨੌਂ ਨੌਂ ਲੇਖਾ ਦਏ ਮੁਕਾ। ਚਾਰ ਵਰਨ ਏਕਾ ਸਰਨ ਲਗਾਇੰਦਾ, ਚਾਰ ਵੇਦ ਆਪ ਬੁਝਾ। ਚਾਰ ਬਾਣੀ ਬਾਣ ਲਗਾਇੰਦਾ, ਤੀਰ ਨਿਰਾਲਾ ਹੱਥ ਰਖਾ। ਚਾਰੇ ਖਾਣੀ ਏਕਾ ਖਾਣ ਰਖਾਇੰਦਾ, ਨਾਮ ਅਨਮੁਲੜਾ ਜਾਮ ਹੱਥ ਪਿਲਾ। ਦੋ ਜਹਾਨਾਂ ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ, ਲੱਖ ਚੁਰਾਸੀ ਵੇਖੇ ਥਾਉਂ ਥਾਂ। ਕਲਜੁਗ ਤੇਰਾ ਰੰਗ ਰੰਗਾਇੰਦਾ, ਕੂੜੀ ਕਿਰਿਆ ਵੇਖੇ ਵੇਖਣਹਾਰ ਆਪਣਾ ਰੂਪ ਵਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਿਹਾ ਰਖਾ। ਆਪਣਾ ਲੇਖਾ ਆਪਣੇ ਰੱਖ ਹੱਥ, ਹਰਿ ਵੱਡਾ ਵੱਡੀ ਕਰੇ ਵਡਿਆਈਆ। ਜੁਗ ਜੁਗ ਚਲਾਉਂਦਾ ਆਇਆ ਰਥ, ਰਥ ਰਥਵਾਹੀ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰਾਂ ਪਾਈ ਸ਼ਬਦੀ ਨੱਥ, ਡੋਰੀ ਆਪਣੇ ਹੱਥ ਰਖਾਈਆ। ਸੰਤਨ ਮਹਿਮਾ ਦਸਦਾ ਰਿਹਾ ਅਕਥ, ਸਚਖੰਡ ਦੁਆਰੇ ਵੇਖੇ ਸੱਚਾ ਮਾਹੀਆ। ਦਿਵਸ ਰੈਣ ਜਿਹਵਾ ਰਹੇ ਰਟ, ਰਟ ਰਟ ਚਰਨ ਸਰਨ ਕਵਲ ਧਿਆਨ ਲਗਾਈਆ। ਸ਼ਬਦ ਨਗਾਰਾ ਮਾਰਦਾ ਆਇਆ ਸੱਟ, ਤਾਲ ਤਲਵਾੜਾ ਆਪ ਵਜਾਈਆ। ਵਸਦਾ ਆਇਆ ਘਟ ਘਟ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਕਿਸੇ ਵਖਾਇਆ ਤੀਰਥ ਤੱਟ, ਕਿਸੇ ਸ਼ਿਵਦੁਆਲੇ ਬੰਦ ਕਰਾਈਆ। ਕਿਸੇ ਵਖਾਏ ਸਵਾਂਗ ਨਟੂਆ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਕਿਸੇ ਵਖਾਏ ਉਚੇ ਟਿੱਲੇ ਪਰਬਤ, ਕਿਸੇ ਕੈਲਾਸ਼ ਰਿਹਾ ਭਰਮਾਈਆ। ਕਿਸੇ ਕੋਹਤੂਰ ਵਖਾਏ ਜੋਤ ਪਰਕਾਸ਼, ਕਿਸੇ ਡੂੰਘੀ ਗਾਰ ਰਿਹਾ ਸਮਝਾਈਆ। ਕਿਸੇ ਜਣਾਏ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਹੱਟ, ਕਿਸੇ ਜਗਤ ਦਏ ਵਡਿਆਈਆ। ਕਿਸੇ ਕਾਇਆ ਕਾਇਆ ਕਾਇਆ ਕਰੇ ਪਰਗਟ, ਕਿਸੇ ਘਰ ਘਰ ਵਿਚ ਦਏ ਵਖਾਈਆ। ਕਿਸੇ ਰਤੀ ਲੇਖੇ ਲਾਏ ਰਤ, ਰਤੀ ਰਤ ਦਏ ਸੁਕਾਈਆ। ਕਿਸੇ ਦੇਵੇ ਬੁੱਧ ਮਤ, ਕਿਸੇ ਗਿਆਨ ਧਿਆਨ ਵਿਚ ਫਸਾਈਆ। ਕਿਸੇ ਦੇਵੇ ਧੀਰਜ ਸਤਿ, ਬ੍ਰਹਮ ਮਤ ਕਿਸੇ ਵਖਾਈਆ। ਬ੍ਰਹਮੇ ਦੇਵੇ ਇਕ ਉਤਪਤ, ਅੱਠੇ ਪਹਿਰ ਨੇਤਰ ਰੋਵੇ ਨੀਰ ਵਹਾਈਆ। ਵਿਸ਼ਨੂੰ ਵਾਸਤਾ ਰਿਹਾ ਘੱਤ, ਪਾਰਬ੍ਰਹਮ ਸੱਚੀ ਤੇਰੀ ਸਰਨਾਈਆ। ਸ਼ੰਕਰ ਛੱਡਿਆ ਆਪਣਾ ਹਠ, ਖੁਲ੍ਹੜੇ ਕੇਸ ਖ਼ਾਕੀ ਖ਼ਾਕ ਰਿਹਾ ਰਮਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਤੇਰਾ ਖੇਲ ਵੇਖਿਆ ਅਕਥ, ਤੇਰੀ ਮਹਿਮਾ ਕਥੀ ਨਾ ਜਾਈਆ। ਪਾਰਬਤੀ ਵੇਖੀ ਤੇਰੀ ਰਤ, ਮੇਰੀ ਰਤ ਵਿਚ ਸਮਾਈਆ। ਤੇਰਾ ਰੂਪ ਬਾਵਾ ਆਦਮ ਨਾ ਕੋਈ ਤੱਤ, ਤੇਰੀ ਇਛਿਆ ਮੇਰੀ ਸੇਵਾ ਸਰਬ ਲੋਕਾਈਆ। ਤੂੰ ਸਰਬ ਜੀਆਂ ਦਾ ਕਮਲਾਪਤ, ਕਵਲ ਨੈਣ ਤੇਰੀ ਵਡਿਆਈਆ। ਤੂੰ ਆਪਣੇ ਘਰ ਆਪਣੇ ਮੰਦਰ ਆਪਣੇ ਗ੍ਰਹਿ ਆਪਣਾ ਸੱਥਰ ਬੈਠਾ ਘਤ, ਤੇਰਾ ਭੇਵ ਕੋਈ ਨਾ ਪਾਈਆ। ਜੁਗ ਚੌਕੜੀਆਂ ਬੈਠੇ ਕੋਟਨ ਕੋਟ ਤੂੰ ਬਦਲੀ ਨਾ ਅਜੇ ਕਰਵਟ, ਤੇਰੀ ਕਰਵਟ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਹੋ ਪਰਗਟ, ਕਰੇ ਖੇਲ ਬੇਪਰਵਾਹੀਆ। ਆਪਣਾ ਰੂਪ ਧਰਿਆ ਆਪ ਪੁਰਖ ਸਮਰਥ, ਸੀਸ ਤਾਜ ਜਗਦੀਸ਼ ਟਿਕਾਈਆ। ਆਦਿ ਸ਼ਕ਼ਤ ਲਾਲ ਵੇਖੇ ਆਪਣੀ ਰਕਤ, ਲਾਲ ਗੁਲਾਲਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਪੁੱਛਦਾ ਆਇਆ ਵਾਤ, ਕਾਇਆ ਸਿੰਚ ਕਿਆਰੀ ਹਰੀ ਕਰਾਈਆ। ਕੋਈ ਕਹੇ ਰਾਮ ਜਾਇਆ ਦਸਰਥ, ਕੋਈ ਨੰਦ ਯਸ਼ੋਧਾ ਦਏ ਵਡਿਆਈਆ। ਜਿਸ ਉਪਜਾਇਆ ਆਪਣਾ ਤੱਤ, ਤਿਸ ਭੁੱਲੀ ਸਰਬ ਲੋਕਾਈਆ। ਵੀਹ ਅਵਤਾਰ ਸਤਿਜੁਗ ਤ੍ਰੇਤਾ ਚਲਾਉਂਦੇ ਆਏ ਰਥ, ਦੁਆਪਰ ਵੇਦ ਵਿਆਸ ਕਰੇ ਲਿਖਾਈਆ। ਕਾਹਨਾ ਕ੍ਰਿਸ਼ਨਾ ਆਪਣਾ ਰੂਪ ਵਟਾਏ ਘਟ ਘਟ, ਮੁਕੰਦ ਮਨੋਹਰ ਲਖਮੀ ਨਰਾਇਣ ਬੰਸਰੀ ਨਾਮ ਇਕ ਜਣਾਈਆ। ਅੰਤਮ ਸਾਰੇ ਲੋਕਮਾਤ ਆਪਣਾ ਸੱਥਰ ਗਏ ਘੱਤ, ਥਿਰ ਕੋਇ ਰਹਿਣ ਨਾ ਪਾਈਆ। ਪੰਜ ਤੱਤ ਚੋਲਾ ਦਿਸੇ ਨਾ ਰਤ, ਰੂਪ ਰੰਗ ਨਾ ਕੋਇ ਵਡਿਆਈਆ। ਨਾ ਕੋਈ ਸੀਤਾ ਰਖਾਏ ਜਤ, ਨਾ ਕੋਈ ਰਾਧਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮਿਲਿਆ ਹਰਿ ਕਮਲਾਪਤ, ਆਦਿ ਜੁਗਾਦਿ ਜੁਗਾ ਜੁਗੰਤਰ ਸੋ ਸੁਹਾਗਣ ਘਰ ਸਾਚੇ ਬੈਠੀ ਘਰ ਆਪਣਾ ਕੰਤ ਹੰਢਾਈਆ। ਸਤਿਜੁਗ ਤ੍ਰੇਤਾ ਦੁਆਪਰ ਏਕਾ ਕੰਤ ਹੰਢਾਇਆ, ਲੱਖ ਚੁਰਾਸੀ ਕਰ ਪਸਾਰ। ਵਿਸ਼ਨ ਬ੍ਰਹਮਾ ਸ਼ਿਵ ਨਾਲ ਸੇਵਾ ਕਰਦਾ ਆਇਆ, ਜਿਸ ਮਿਲਿਆ ਹਰਿ ਕਰਤਾਰ। ਲੇਖਾ ਲੇਖੇ ਵਿਚ ਰਿਹਾ ਲਿਖਾਇਆ, ਲੇਖਾ ਲਿਖਣ ਤੋਂ ਰੱਖਿਆ ਬਾਹਰ। ਕਾਗਦ ਕ਼ਲਮ ਸ਼ਾਹੀ ਨਾ ਕੋਇ ਲਿਖਾਇਆ, ਨਿਹਕਰਮੀ ਕਰਮਾਂ ਲਏ ਵਿਚਾਰ। ਬਰਨਾਂ ਵਰਨਾਂ ਵਿਚ ਨਾ ਕਦੇ ਫਸਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡੇ ਨਾ ਕਦੇ ਵਿਚ ਸੰਸਾਰ। ਘਟ ਘਟ ਦੀਨ ਦਿਆਲਾ ਆਪਣੀ ਜੋਤ ਕਰੇ ਰੁਸ਼ਨਾਇਆ, ਅਗੰਮ ਅਗੰਮੜਾ ਘਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਵੇਖੇ ਜਗਤ ਵਿਹਾਰ। ਕਲਜੁਗ ਵਿਹਾਰਾ ਹਰਿ ਨਿਰੰਕਾਰਾ, ਜਗਤ ਜੁਗ ਚਲਾਈਆ। ਲੇਖਾ ਜਾਣੇ ਧੁਰ ਦਰਬਾਰਾ, ਲੋਕਮਾਤ ਖੇਲ ਖਿਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਪੁਰਾਨ ਸ਼ਾਸਤਰ ਸਿਮਰਤ ਦੇਣ ਗਵਾਹੀਆ। ਹਰਿ ਕਾ ਰੂਪ ਨਾ ਕਿਸੇ ਵਿਚਾਰਾ, ਰੰਗ ਰੇਖ ਨਾ ਕੋਇ ਵਖਾਈਆ। ਆਪਣੇ ਭੇਦ ਆਪਣੇ ਹੱਥ ਰੱਖੇ ਪਰਵਰਦਿਗਾਰਾ, ਬੇਐਬ ਸੱਚਾ ਸ਼ਹਿਨਸ਼ਾਹੀਆ। ਮੁਕਾਮੇ ਹੱਕ ਹੋ ਤਿਆਰਾ, ਹੱਕ ਹਕ਼ੀਕ਼ਤ ਲਏ ਪਰਗਟਾਈਆ। ਏਕਾ ਨੂਰ ਏਕਾ ਜਲਵਾ ਏਕਾ ਇਸਮ ਕਰ ਤਿਆਰਾ, ਆਜ਼ਮ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਕਰਤਾ ਨਾਉਂ ਵਡਿਆਈਆ। ਮੁਕਾਮੇ ਹੱਕ ਹੱਕ ਖ਼ੁਦਾ, ਜਲਵਾ ਨੂਰ ਨੂਰ ਅਲਾਹੀਆ। ਆਪਣਾ ਮੰਦਰ ਆਪ ਪ੍ਰਗਟਾ, ਆਪਣੇ ਮੰਦਰ ਕਰੇ ਰੁਸ਼ਨਾਈਆ। ਆਪਣਾ ਸਯਦਾ ਆਪ ਕਰਾ, ਆਪੇ ਬੈਠਾ ਸੀਸ ਝੁਕਾਈਆ। ਆਪਣਾ ਕਲਮਾ ਆਪ ਸੁਣਾ, ਆਪੇ ਜਾਣੇ ਕਲਾਮ ਆਪਣੀ ਬਣਤ ਆਪ ਬਣਾ, ਲੋਕਮਾਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਆਪਣਾ ਜਲਵਾ ਨੂਰ ਉਪਾਇਆ, ਨੂਰ ਨੁਰਾਨਾ ਬੇਪਰਵਾਹ। ਆਲਮ ਆਲਮੀਨ ਉਲਮਾ ਵੇਖ ਵਖਾਇਆ, ਹਜ਼ਰਤ ਹਜ਼ੂਰ ਸੱਚਾ ਸ਼ਹਿਨਸ਼ਾਹ। ਸਚ ਗ਼ਫੂਰ ਫੇਰਾ ਪਾਇਆ, ਆਪਣੀ ਗ਼ਫ਼ਲਤ ਦਏ ਮਿਟਾ। ਆਪਣਾ ਇਸਮ ਆਪਣੇ ਵਿਚੋਂ ਦਏ ਕਢਾਇਆ, ਵਰਆਜ਼ਮ ਆਪਣਾ ਨਾਂ ਧਰਾ। ਖ਼ਾਲਕ ਆਪਣਾ ਖੇਲ ਖਿਲਾਇਆ, ਮਖ਼ਲੂਕ ਹੋ ਰੁਸ਼ਨਾ। ਨਾ ਕੋਈ ਪਿਤਾ ਜਗਤ ਬਣਾਇਆ, ਨੂਰ ਨੂਰ ਨਾਲ ਦਏ ਮਿਲਾ। ਏਕਾ ਕੰਨਿਆ ਕੰਨ ਸੁਣਾਇਆ, ਏਕਾ ਆਇਤ ਦਏ ਸਮਝਾ। ਉਲਫ਼ਤ ਵਿਚ ਕਦੇ ਨਾ ਆਇਆ, ਅਰਸ਼ ਫ਼ਰਸ਼ ਵੇਖੇ ਕੁਰਾ ਆਪ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੂਰ ਦਏ ਦਰਸਾਇਆ। ਏਕਾ ਨੂਰ ਇਕ ਇਸਲਾਮ, ਏਕਾ ਆਪਣੀ ਜੀਵ ਵਡਿਆਈਆ। ਏਕਾ ਰਵ ਸਸ ਏਕਾ ਚੰਨ ਕਰੇ ਮਹਾਨ, ਏਕਾ ਬ੍ਰਹਮ ਇਕ ਗਿਆਨ, ਏਕਾ ਨੂਰ ਨੂਰ ਮਹਾਨ, ਨੂਰੀ ਜਲਵਾ ਸ਼ਾਹ ਅਜ਼ਮਾਨ, ਸ਼ਾਹ ਪਾਤਸ਼ਾਹ ਸੱਚੀ ਵਡਿਆਈਆ। ਏਕਾ ਤੂਰਤ ਤੁਰੀਆ ਤੂਰ ਨਾਦ ਵਜਾਏ ਹਰਿ ਤਹਿਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਦਏ ਸੁਣਾਈਆ। ਏਕਾ ਹੁਕਮ ਹਰਿ ਜਣਾਇਆ, ਖ਼ੁਦੀ ਖ਼ੁਦਾਵੰਦ ਆਪ ਗਵਾਈਆ। ਕਲਮਾ ਕਲਾਮ ਆਪ ਬਣਾਇਆ, ਕਾਇਨਾਤ ਦਏ ਸੁਣਾਈਆ। ਏਕਾ ਅਰਫ਼ ਏਕਾ ਆਰਫ਼ ਬੈਠਾ ਆਸਣ ਲਾਇਆ, ਏਕਾ ਕਰੇ ਸਚ ਸ਼ਨਵਾਈਆ। ਏਕਾ ਤੁਆਰਫ ਦਏ ਕਰਾਇਆ, ਤਾਲਬ ਤੁਲਬਾ ਕਰੇ ਪੜ੍ਹਾਈਆ। ਸਚ ਹਕ਼ੀਕ਼ਤ ਦਏ ਸਮਝਾਇਆ, ਆਪ ਆਪਣਾ ਪਰਦਾ ਲਏ ਉਠਾਈਆ। ਈਸਾ ਆਪਣਾ ਨੂਰ ਦਰਸਾਇਆ, ਨੂਰ ਨੂਰ ਵਿਚ ਮਿਲਾਈਆ। ਇਕ ਨੌਂ ਹਰਿ ਬੰਧਨ ਪਾਇਆ, ਇਕ ਨੌਂ ਦਏ ਗਵਾਹੀਆ। ਅੱਠ ਤੱਤ ਦਾ ਪੰਧ ਮੁਕਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦਏ ਸਮਝਾਈਆ। ਸਤਿ ਸਤਿਵਾਦੀ ਹੋ ਰੁਸ਼ਨਾਇਆ, ਏਕਾ ਹੱਕ ਦਏ ਵਡਿਆਈਆ। ਛੇ ਘਰ ਫੋਲ ਫੁਲਾਇਆ, ਫੋਲਣਹਾਰ ਇਕ ਅਖਵਾਈਆ। ਪੰਚਮ ਮੇਲਾ ਦਏ ਮਿਲਾਇਆ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਚੌਦਾਂ ਚੌਦਾਂ ਵੇਖ ਵਖਾਇਆ, ਇਕ ਮੁਹੰਮਦ ਕਰੇ ਸ਼ਨਵਾਈਆ। ਆਪਣਾ ਚਰਨ ਅਧਵਿਚਕਾਰ ਰਖਾਇਆ, ਜ਼ਮੀਨ ਅਸਮਾਨ ਨਾ ਕੋਇ ਵਡਿਆਈਆ। ਆਫ਼ਤਾਬ ਇਕ ਚੜ੍ਹਾਇਆ, ਕਾਇਆ ਹੁਜ਼ਰਾ ਮਗ਼ਰਬ ਇਕ ਵਖਾਈਆ। ਕਾਇਆ ਕਾਅਬਾ ਮੇਲ ਮਿਲਾਇਆ, ਕ਼ੁਦਰਤ ਕ਼ਾਦਰ ਏਕਾ ਘਰ ਵਸਾਈਆ। ਏਕਾ ਰੂਪ ਲਏ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸਮਝਾਈਆ। ਏਕਾ ਨੂਰ ਦਰਸਾਇਆ ਕ਼ੁਦਰਤ ਕ਼ਾਦਰ, ਕਰੀਮ ਹੱਕ ਦਵਾਇਆ। ਆਪਣਾ ਜਲਵਾ ਕਰਾਇਆ ਸਾਦਰ, ਸਿਦਕ ਸਾਚਾ ਇਕ ਨਿਭਾਇਆ। ਏਕਾ ਇਲਮ ਪੜ੍ਹਾਇਆ ਦਾਵਰ, ਦਵਰ ਦਏ ਵਖਾਇਆ। ਆਪੇ ਮੀਤ ਪਿਤ ਆਪੇ ਮਾਦਰ, ਪਿਸਰ ਪਿਦਰ ਆਪ ਸਮਝਾਇਆ। ਆਪੇ ਸ਼ਾਹ ਆਪੇ ਨਾਜ਼ਰ, ਆਪੇ ਦਏ ਸਮਝਾਇਆ। ਆਪੇ ਹਜ਼ੂਰ ਰਿਹਾ ਹਾਜ਼ਰ, ਹਜ਼ਰਤ ਆਪਣਾ ਰੂਪ ਵਟਾਇਆ । ਆਪੇ ਮੁਹੰਮਦ ਦੇਵੇ ਸਾਚਾ ਆਡਰ, ਆਪੇ ਗਾਡ ਆਪ ਖ਼ੁਦਾਇਆ। ਆਪੇ ਹੋ ਕੇ ਬੈਠਾ ਆਪਣੀ ਬਾਡਰ, ਅੱਗੇ ਕੋਇ ਜਾਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਲਵਾ ਦਏ ਸਮਝਾਇਆ। ਹਰਿ ਆਪਣਾ ਜਲਵਾ ਆਪ ਸਮਝਾਇੰਦਾ, ਕਰੇ ਖੇਲ ਆਪ ਕਰਤਾਰ। ਈਸਾ ਆਪਣਾ ਨੂਰ ਦਰਸਾਇੰਦਾ, ਨੁਰਾਨੀ ਨੂਰ ਉਜਿਆਰ। ਮੁਹੰਮਦ ਆਪਣੇ ਚਰਨ ਕਵਲ ਬਹਾਇੰਦਾ, ਠੋਕਰ ਮਾਰੇ ਏਕਾ ਵਾਰ। ਬਜਰ ਕਪਾਟੀ ਆਪ ਤੁੜਾਇੰਦਾ, ਦੇਵੇ ਸਚ ਹੁਲਾਰ। ਆਪਣੇ ਮੰਦਰ ਆਪ ਚੜ੍ਹਾਇੰਦਾ, ਸਾਚਾ ਹੁਜ਼ਰਾ ਵਖਾਏ ਕਾਇਆ ਕਾਅਬਾ ਇਕ ਦੁਆਰਾ। ਹਜ਼ਰਤ ਅੱਗੇ ਨਜ਼ਰੀ ਆਇੰਦਾ, ਬੈਠਾ ਪਰਵਰਦਿਗਾਰ। ਆਪਣਾ ਚੋਲਾ ਕਿਰਨ ਕਿਰਨ ਵਿਚ ਸਮਾਇੰਦਾ, ਆਪੇ ਚੰਦ੍ਰ ਆਪ ਸਤਾਰਾ। ਆਪੇ ਹਰਿਆ ਰੰਗ ਭਰਾਇੰਦਾ, ਅਫ਼ਕ ਉਲਫ਼ਤ ਅਕੀਕਤ ਅਫੀਅਤ ਆਲਮੀਨ ਵੇਖੇ ਵਿਚ ਸੰਸਾਰ। ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਖ਼ੁਦਾਏ ਪਰਵਰਦਿਗਾਰ। ਚੌਦਾਂ ਲੋਕ ਕੋਈ ਨਾ ਸਕੇ ਰੋਕ, ਅਲੀ ਲਾਏ ਦੂਜਾ ਨਾਅਰਾ। ਇਕ ਖ਼ੁਦਾਵੰਦ ਰੱਖੀ ਤੇਰੀ ਓਟ, ਤੇਰਾ ਰੂਪ ਚੜ੍ਹਾਇਆ ਮੇਰੀ ਇਛਿਆ ਤੇਰਾ ਸਤਾਰਾ। ਤੇਰਾ ਕਲਮਾ ਵਸੇ ਮੇਰੇ ਬੰਦ ਬੰਦ, ਤੂੰ ਨਬੀ ਮੀਤ ਮੁਰਾਰਾ। ਕੌਣ ਵੇਲਾ ਕੌਣ ਸਿਫ਼ਤ ਊਚ ਸੁਹਾਣੀ ਸੁਹਾਗੀ ਛੰਦ, ਪਰਗਟ ਹੋ ਸੱਚੇ ਪਰਵਰਦਿਗਾਰਾ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਆਪੇ ਬਖ਼ਸ਼ੇ ਚਰਨ ਧੂੜੀ ਖ਼ਾਕ ਸ਼ਾਰਾ। ਚੌਦਾਂ ਸਦੀਆਂ ਤੇਰਾ ਸੁਣਾਉਣਾ ਜਗਤ ਛੰਦ, ਅੱਲਾ ਹੋ ਹੋ ਐਨਲਹੱਕ ਨਾਅਰਾ। ਅੰਤਮ ਵੰਡੇ ਸਾਚੀ ਵੰਡ, ਵੰਡਣਹਾਰਾ ਇਕ ਕਰਤਾਰਾ। ਕਰੇ ਖੇਲ ਵਿਚ ਵਰਭੰਡ, ਪਰਗਟ ਹੋਵੇ ਸਿਰ ਅਮਾਮ ਅਮਾਮਾ ਸੱਚਾ ਸ਼ਾਹ ਸਿਕਦਾਰਾ। ਅਹਿਮਦ ਵੇਖੇ ਜਗਤ ਨਾਰ ਦੁਹਾਗਨ ਰੰਡ, ਤੇਰੀ ਉਮਤ ਲਾਲ ਮਹਿੰਦੀ ਰੰਗ ਰੰਗੇ ਨਾ ਕੋਇ ਅਪਰ ਅਪਾਰਾ। ਮੁਲਾ ਸ਼ੇਖ਼ ਮੁਸਾਇਕ ਪੀਰ ਅੰਤ ਦੇਵਣ ਤੈਨੂੰ ਕੰਡ, ਤੇਰਾ ਰਹੇ ਨਾ ਕੋਈ ਸਹਾਰਾ। ਤੇਰਾ ਪੈਗ਼ੰਬਰ ਤੇਰਾ ਸਵੰਬਰ ਉਚੇ ਵਿਚ ਵਰਭੰਡ, ਤੇਰੀ ਖ਼ਾਹਿਸ਼ ਅੱਲਾ ਰਾਣੀ ਸਾਚੀ ਖੇਲ ਕਰੇ ਆਪ ਕਰਤਾਰਾ। ਆਪੇ ਪਾਏ ਬਹਿਸ਼ਤੀ ਵੰਡ, ਆਪੇ ਹਜ਼ਰਤ ਜਾਣੇ ਆਪਣੀ ਧਾਰਾ। ਆਪੇ ਧਰਤੀ ਖ਼ਾਕ ਅੰਦਰ ਆਪਣਾ ਦਿਤਾ ਵੰਡ, ਆਪੇ ਪਾਵੇ ਹਰਿ ਸਾਰਾ। ਆਪੇ ਜਗਤ ਵਿਹਾਰ ਚਲਾਏ ਸੂਰਾ ਸਰਬੰਗ, ਸ੍ਰਿਸ਼ਟੀ ਕਰੇ ਖੇਲ ਨਿਆਰਾ। ਇਕ ਬੀਵੀ ਇਕ ਖ਼ਾਵੰਦ, ਇਕ ਦੂਜੇ ਦੀ ਮੰਗਣ ਮੰਗ, ਕਰੇ ਆਪ ਆਪ ਵਿਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਖ਼ਾਵੰਦ ਸੱਚਾ ਸਾਚਾ ਯਾਰਾ। ਚੌਦਾਂ ਸਦੀਆਂ ਖੇਲ ਖਿਲਾਉਣਾ, ਮੁਹੰਮਦ ਹਰਿ ਜਣਾਇਆ। ਤੇਰਾ ਕਲਮਾ ਤੇਰਾ ਰੂਪ ਮਾਤ ਧਰਾਉਣਾ, ਤੇਰਾ ਤੇਰੇ ਵਿਚ ਟਿਕਾਇਆ। ਤੇਰਾ ਜਲਵਾ ਤੇਰਾ ਰੰਗ ਰੰਗਾਉਣਾ, ਤੇਰਾ ਤੇਰੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਇਆ। ਮੁਹੰਮਦ ਰੱਖਣਾ ਯਾਦ, ਹਰਿ ਸਾਚਾ ਸਚ ਜਣਾਇੰਦਾ। ਚੌਦਾਂ ਸਦੀਆਂ ਦਿਤੀ ਦਾਦ, ਦੇਵਣਹਾਰਾ ਭੁਲ ਨਾ ਜਾਇੰਦਾ। ਤੇਰਾ ਰੂਪ ਵੇਖੇ ਵਿਚ ਸੰਸਾਰ, ਵਸਣਹਾਰਾ ਹਰਿ ਬ੍ਰਹਿਮਾਦ, ਬ੍ਰਹਮ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬੰਧਨ ਇਕ ਸਮਝਾਇੰਦਾ। ਤੇਰਾ ਬੰਧਨ ਕਲਮਾ ਕਲਾਮ, ਕਾਮਲ ਆਪਣਾ ਆਪ ਜਣਾਈਆ। ਤੇਰੀ ਸ਼ਰੀਅਤ ਤੇਰਾ ਈਮਾਨ, ਤੇਰੇ ਰੰਗ ਰੰਗਾਈਆ। ਤੇਰਾ ਘਰ ਤੇਰਾ ਮਕਾਨ, ਤੇਰੇ ਦਰ ਵਡਿਆਈਆ। ਮੇਰਾ ਹੁਕਮ ਪੈਗ਼ਾਮ, ਤੇਰਾ ਪੈਗ਼ਾਮ ਸਰਬ ਲੋਕਾਈਆ। ਤੇਰੀ ਸ਼ਰਅ ਵੇਖੇ ਆਪ ਜਹਾਨ, ਜਗਤ ਲਗਾਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਲਏ ਬਦਲਾਈਆ। ਚਾਰ ਜੁਗ ਦੀ ਸਾਚੀ ਧਾਰ, ਚਾਰ ਜੁਗ ਪਰਨਾਇਆ। ਬ੍ਰਹਮ ਬ੍ਰਹਮਾ ਬਣ ਲਿਖਾਰ, ਵੇਦ ਵੇਦਾਂਤਾ ਇਕ ਸਮਝਾਇਆ। ਆਪੇ ਵਸਣਹਾਰਾ ਕੋਲ, ਆਪੇ ਬੈਠਾ ਮੁਖ ਛੁਪਾਇਆ। ਆਪੇ ਚਾਰੋਂ ਕੁੰਟ ਰਿਹਾ ਫਿਰਤ ਆਪੇ ਜਾਣੇ ਬੋਲ, ਏਕਾ ਸੋਹਲਾ ਦਰਸਾਇਆ। ਆਪੇ ਵਜਾਏ ਸੱਚਾ ਢੋਲ, ਆਦਿ ਜੁਗਾਦੀ ਸ਼ਬਦ ਡੰਕਾ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਕਰਤਾ ਜਗਤ ਸਵੰਬਰ ਆਪਣੇ ਹੱਥ ਰਖਾਇਆ। ਜਗਤ ਸਵੰਬਰ ਨਾਨਕ ਦੁਆਰ, ਨਿਰਗੁਣ ਸਰਗੁਣ ਆਪ ਪਰਨਾਇਆ। ਜਗਤ ਨਾਰੀ ਸੱਦੀ ਸਚ ਦਰਬਾਰ, ਜਗਤ ਪੱਲੂ ਫੇਰ ਫੜਾਇਆ। ਪਹਿਲਾ ਹੁਕਮ ਦਿਤਾ ਮੰਤਰ ਸਤਿਨਾਮ ਵੰਡਾਇਆ। ਦੂਜੀ ਕ਼ੁਦਰਤ ਕਰਿਆ ਪਸਾਰ, ਕ਼ੁਦਰਤ ਮੇਰਾ ਰੂਪ ਵਖਾਇਆ। ਤੀਜੇ ਸ਼ਬਦ ਹੋਏ ਜੈਕਾਰ, ਵਰਨ ਬਰਨ ਚਾਰ ਕੁੰਟ ਇਕ ਅਲਾਇਆ। ਚੌਥੇ ਆਤਮਾ ਪਾਮਾਤਮਾ ਕਰਨਾ ਸਚ ਵਿਹਾਰ, ਜਗਤ ਵਿਛੋੜਾ ਫੰਦ ਕਟਾਇਆ। ਸੋਹੰ ਜਪਣਾ ਏਕਾ ਰਸਨ ਸ੍ਰੀ ਭਗਵਾਨ, ਦੂਸਰ ਪਾਰ ਨਾ ਕੋਇ ਕਰਾਇਆ। ਨਾਨਕ ਦੋਏ ਜੋੜ ਕਰੇ ਨਿਮਸਕਾਰ, ਪੁਰਖ ਅਬਿਨਾਸ਼ੀ ਤੇਰਾ ਸਚ ਸੱਚਾ ਦਰਬਾਰ, ਦੀਵਾ ਬਾਤੀ ਨਾ ਕੋਇ ਉਜਿਆਰ, ਸੂਰਜ ਚੰਨ ਨਾ ਕੋਇ ਪਸਾਰ, ਜੰਗਲ ਜੂਹ ਨਾ ਕੋਇ ਉਜਾੜਿਆ। ਨਾ ਕੋਈ ਦਿਸੇ ਡੂੰਘੀ ਗ਼ਾਰ, ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਸਖ਼ੀਆਂ ਮੰਗਲ ਗਾਇਆ। ਅੱਗੇ ਬੈਠਾ ਇਕ ਨਿਰੰਕਾਰ, ਛੈਲ ਛਬੀਲਾ ਪਰਵਰਦਿਗਾਰ, ਪੰਜ ਤੱਤ ਨਾ ਕੋਇ ਵਿਹਾਰ, ਮੁੱਛ ਦਾੜ੍ਹੀ ਨਾ ਕੋਇ ਅਧਾਰ, ਹੱਥ ਪੈਰ ਨਾ ਰੱਖੇ ਵਿਚ ਸੰਸਾਰ, ਨੇਤਰ ਨੈਣ ਨਾ ਲਏ ਉਘਾੜ, ਜੋਤੀ ਜੋਤ ਡਗਮਗਾਇਆ। ਏਕਾ ਦਿਤਾ ਧੁਰ ਫ਼ਰਮਾਨ, ਨਾਨਕ ਸੁਣਨਾ ਕਰ ਧਿਆਨ, ਪੂਰਨ ਦੇਣਾ ਬ੍ਰਹਮ ਗਿਆਨ, ਲੱਖ ਚੁਰਾਸੀ ਕਰ ਵਖਾਨ, ਸਰਬ ਜੀਆਂ ਦਾ ਏਕਾ ਜਾਣੀ ਜਾਣ, ਦੂਸਰ ਅਵਰ ਨਾ ਕੋਇ ਜਣਾਇਆ। ਆਤਮ ਅੰਤਮ ਕਰੇ ਕਲਿਆਣ, ਕੋਟਨ ਕੋਟ ਰਵ ਸਸ ਕਾਇਆ ਮੰਦਰ ਦੇਵੇ ਜੋਤੀ ਭਾਨ, ਘਰ ਨਾਰੀ ਘਰ ਕੰਤ ਘਰ ਸੱਜਣ ਸੁਹੇਲਾ ਵਿਵਾਹਣ, ਘਰ ਸਾਚੀ ਸੇਜ ਲਏ ਸੁਹਾਇਆ। ਘਰ ਰਾਗ ਘਰ ਧੁਨਕਾਨ, ਘਰ ਗੀਤ ਗੋਬਿੰਦ ਅਲਾਇਆ। ਏਕਾ ਹੁਕਮ ਕਰ ਪਰਵਾਨ, ਲੱਖ ਚੁਰਾਸੀ ਦਏ ਸਮਝਾਇਆ। ਨਾਤਾ ਜੁੜੇ ਵਿਚ ਜਹਾਨ, ਪੁਰਖ ਅਬਿਨਾਸ਼ੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਲੈ ਕੇ ਆਇਆ। ਧੁਰ ਫ਼ਰਮਾਨਾ ਸੁਣੇ ਸੰਦੇਸ਼, ਨਾਨਕ ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਹਰਿ ਹਰਿ ਜੋਤੀ ਹਰਿ ਹਰਿ ਪਰਵੇਸ਼, ਹਰਿ ਹਰਿ ਹਰਿ ਹਰਿ ਮੇਲ ਮਿਲਾਇੰਦਾ। ਕਿਰਪਾਨਿਧ ਹਰਿ ਸਪੁਤਰੀ ਰਿਹਾ ਵੇਖ, ਹਰਿ ਸਾਚਾ ਸਾਹ ਸੁਧਾਇੰਦਾ। ਹਰਿ ਨਾਰੀ ਕਰੇ ਬੁੱਧ ਬਬੇਕ, ਸਾਚਾ ਡੰਕਾ ਨਾਮ ਲਗਾਇੰਦਾ। ਹਰਿ ਦੂਹਲਾ ਹਰਿ ਕੰਤ ਕਰੇ ਹੇਤ ਸ੍ਰੀ ਭਗਵੰਤ ਆਪਣੀ ਖ਼ੁਸ਼ੀ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਿਰਿਆ ਆਪ ਜਣਾਇੰਦਾ। ਸਾਚੀ ਕਿਰਿਆ ਕਰਮ ਜਗ ਕਰਦਾ, ਕਰਤਾ ਪੁਰਖ ਆਪ ਕਰਾਈਆ। ਸ੍ਰਿਸ਼ਟ ਸਬਾਈ ਵੇਖੇ ਹਿਰਦਾ, ਹਰ ਘਟ ਆਪਣਾ ਆਸਣ ਲਾਈਆ। ਕਲਜੁਗ ਆਪਣੀ ਵਿਦਿਆ ਆਪ ਪੜ੍ਹਦਾ, ਚਾਰੋਂ ਕੁੰਟ ਜਗਤ ਪੜ੍ਹਾਈਆ। ਤ੍ਰੈਗੁਣ ਅਗਨੀ ਅੰਦਰ ਜੀਵ ਜੰਤ ਸਭ ਸੜਦਾ, ਅਗਨੀ ਤੱਤ ਨਾ ਕੋਇ ਬੁਝਾਈਆ। ਝੂਠਾ ਲੜ ਨਾਰੀ ਕੰਤ ਕੰਤ ਨਾਰੀ ਦਾ ਫੜਦਾ, ਅੰਤ ਕੋਇ ਸੰਗ ਨਾ ਜਾਈਆ। ਇਕ ਭਗਤ ਭਗਵੰਤ ਸਾਚਾ ਵਰਦਾ, ਘਰ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਡਿਆਈਆ । ਸਚ ਸੰਦੇਸ਼ਾ ਹਰਿ ਸੁਣਾਇਆ, ਸੁਣਿਆ ਨਾਨਕ ਨਿਰਗੁਣ ਧਾਰ। ਲੋਕਮਾਤ ਵਿਚ ਲੈ ਕੇ ਆਇਆ, ਸਰਗੁਣ ਹੋ ਉਜਿਆਰ। ਸ੍ਰਿਸ਼ਟ ਸਬਾਈ ਦਏ ਜਣਾਇਆ, ਵਰਨ ਬਰਨ ਨਾ ਕੋਇ ਪਿਆਰ। ਏਕਾ ਪੰਚਮ ਪੰਚਮ ਦਏ ਵਖਾਇਆ, ਆਤਮ ਅੰਤਰ ਅਧਾਰ। ਬੇਟੀ ਕੰਤ ਨਾ ਕੋਇ ਤਰਾਇਆ, ਝੂਠਾ ਨਾਤਾ ਜਗਤ ਸੰਸਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੋਂ ਜੁਗ ਚਾਰੇ ਲਾਵਾਂ ਦਏ ਸਮਝਾਇਆ, ਬ੍ਰਹਮ ਪਾਰਬ੍ਰਹਮ ਕਰਦਾ ਆਇਆ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਸੁਣਾਈ ਸਚ ਗੁਫ਼ਤਾਰ। ਸਚ ਗੁਫ਼ਤਾਰ ਸੁਣਾਇੰਦਾ, ਨਾਨਕ ਸਤਿਗੁਰ ਮੀਤ ਮੁਰਾਰ। ਸ੍ਰਿਸ਼ਟ ਸਬਾਈ ਆਪ ਉਠਾਇੰਦਾ, ਸ਼ਬਦੀ ਸ਼ਬਦ ਕਰੇ ਖ਼ਬਰਦਾਰ। ਚੌਥਾ ਘਰ ਵੇਖ ਵਖਾਇੰਦਾ, ਘਰ ਮਿਲੇ ਮੀਤ ਮੁਰਾਰ। ਸੋ ਨਾਰੀ ਕੰਤ ਸੁਹਾਇੰਦਾ, ਕੰਤ ਸੁਹਾਗਨ ਵੇਖੇ ਵਿਚ ਸੰਸਾਰ। ਚੌਥੀ ਲਾਂਵ ਆਪ ਦਵਾਇੰਦਾ, ਚੌਥੇ ਜੁਗ ਬੇੜਾ ਕਰ ਜਾਏ ਪਾਰ। ਅੰਤਮ ਓਟ ਇਕ ਵਖਾਇੰਦਾ, ਉਚੀ ਕੂਕ ਗਿਆ ਪੁਕਾਰ। ਨਿਹਕਲੰਕ ਪੁਰਖ ਅਕਾਲਾ ਦੀਨ ਦਿਆਲਾ ਜਗ ਜਗਤ ਸੱਚੀ ਕਾਰ ਕਮਾਇੰਦਾ, ਸਚਖੰਡ ਤਖ਼ਤ ਬੈਠਾ ਸੱਚਾ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਏਕਾ ਰੂਪ ਏਕਾ ਨੂਰ ਦਸ ਅਵਤਾਰ। ਗੋਬਿੰਦ ਰੂਪ ਸੁਤ ਦੁਲਾਰਾ, ਨਿਰਗੁਣ ਨਿਰਗੁਣ ਆਪ ਉਪਾਇਆ। ਪੰਜ ਤੱਤ ਦੇਵੇ ਇਕ ਆਧਾਰਾ, ਘਟ ਘਟ ਵਿਚ ਆਪ ਟਿਕਾਇਆ। ਪੁਰਖ ਅਕਾਲ ਬਣ ਬਣ ਲਾੜਾ, ਸਾਚੀ ਲਾੜੀ ਲਏ ਪਰਨਾਇਆ। ਮਿਲਿਆ ਮੇਲ ਇਕ ਦੁਆਰਾ, ਦੂਸਰ ਵਿਛੜ ਕਦੇ ਨਾ ਜਾਇਆ। ਅੱਠੇ ਪਹਿਰ ਇਕ ਅਖਾੜਾ, ਵਾਹ ਵਾਹ ਮੰਗਲ ਏਕਾ ਗਾਇਆ। ਏਕਾ ਸ਼ਬਦ ਇਕ ਸਤਾਰ, ਏਕਾ ਨਾਦ ਵਜਾਇਆ। ਏਕਾ ਗਾਵੇ ਏਕਾ ਸੁਨਣੇਹਾਰ, ਏਕਾ ਏਕ ਸਾਂਗ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਰੀਤ ਗਿਆ ਸਮਝਾਇਆ। ਗੁਰ ਗੋਬਿੰਦ ਰੀਤ ਜਗਤ ਚਲਾਈ, ਜੀਵ ਜੰਤ ਨਾ ਕੋਇ ਜਣਾਇੰਦਾ। ਚਾਰੇ ਸੁਤ ਆਪ ਪਰਨਾਈ, ਲਾੜੀ ਮਾਤ ਨਾ ਹੋਰ ਕੋਇ ਵਖਾਈਆ। ਏਕਾ ਕੰਤ ਅੰਗ ਲਗਾਈ, ਅੰਗੀਕਾਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਨਾਨਕ ਰੀਤ ਆਪਣੇ ਵਿਚ ਬੰਦ ਗਿਆ ਕਰਾਈਆ। ਗੋਬਿੰਦ ਲੇਖਾ ਅੱਜ ਖੁਲ੍ਹਾਉਣਾ, ਵੀਹ ਸੌ ਅਠਾਰਾਂ ਬਿਕ੍ਰਮੀ ਛੱਬੀ ਵਿਸਾਖ ਦਿਨ ਵਿਚਾਰ। ਪੁਰਖ ਅਬਿਨਾਸ਼ੀ ਆਪਣਾ ਪਰਦਾ ਲਾਹੁਣਾ, ਚਾਰ ਜੁਗ ਜੋ ਆਪਣੇ ਉਪਰ ਰੱਖਿਆ ਡਾਰ। ਸਾਚਾ ਮਾਰਗ ਇਕ ਸਮਝਾਉਣਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਕਰਤਾਰ। ਗੋਬਿੰਦ ਮੀਤਾ ਧੁਰ ਫ਼ਰਮਾਨਾ, ਲੋਕਮਾਤ ਲੋਕ ਲਾਜ ਨਾ ਕੋਇ ਰਖਾਈਆ। ਆਪਣੀ ਹੱਥੀਂ ਆਪਣਾ ਬੰਸ ਕਰ ਕ਼ੁਰਬਾਨਾ, ਆਪਣੇ ਘਰ ਖ਼ੁਸ਼ੀ ਮਨਾਈਆ। ਅਜੀਤ ਜੁਝਾਰ ਨਾ ਲੱਭਿਆ ਕੋਇ ਹਾਣੀ ਹਾਣਾ, ਜਗਤ ਮੇਲ ਨਾ ਕੋਇ ਵਖਾਈਆ। ਫ਼ਤਿਹ ਜੁਝਾਰ ਨਾ ਦਿਤਾ ਕੋਇ ਜਗਤ ਨਗਾਰਾ, ਦ੍ਰਿਸ਼ਟ ਇਸ਼ਟ ਇਕ ਸਮਝਾਈਆ। ਚਾਰ ਜੁਗ ਦਾ ਗਾਉਂਦਾ ਆਏ ਗੋਬਿੰਦ ਤੇਰਾ ਗੌਣਾ, ਚਾਰ ਵਰਨ ਰਹੇ ਕੁਰਲਾਈਆ। ਅਠਾਰਾਂ ਬਰਨ ਚੋਲਾ ਹੋਇਆ ਪੁਰਾਣਾ, ਅੰਤ ਤਨ ਰਹਿਣ ਨਾ ਪਾਈਆ। ਗੋਬਿੰਦ ਮੰਨੇ ਆਪਣੀ ਆਣਾ, ਸੀਸ ਆਪਣਾ ਅੱਗੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖੁਲ੍ਹਾਈਆ। ਗੋਬਿੰਦ ਕਰਿਆ ਨਾ ਜਗਤ ਵਿਵਾਹ, ਆਪਣਾ ਸੁਤ ਨਾ ਕੋਇ ਪਰਨਾਇਆ। ਨਾਨਕ ਲੇਖਾ ਗਿਆ ਲਿਖਾ, ਚੌਥੀ ਲਾਂਵ ਚੌਥੇ ਪਦ ਪ੍ਰਭ ਅਬਿਨਾਸ਼ੀ ਦਏ ਮਿਲਾਇਆ । ਗੁਰਮੁਖ ਵਿਰਲਾ ਮੰਗੇ ਆਪਣੀ ਹੱਦ, ਸਾਚਾ ਕੰਤ ਲਏ ਹੰਢਾਇਆ। ਪੀਤਾ ਅੰਮ੍ਰਿਤ ਜਾਮ ਮਦਿ, ਏਕਾ ਰੰਗ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਨ ਦੀ ਖ਼ਾਤਰ, ਗੋਬਿੰਦ ਭਾਣੇ ਵਿਚ ਰਖਾਈਆ। ਕਲਜੁਗ ਜੀਵ ਨਾ ਜਾਣੇ ਕੋਇ ਚਾਤਰ, ਪੜ੍ਹ ਪੜ੍ਹ ਭੁੱਲੀ ਸਰਬ ਲੋਕਾਈਆ। ਲਿਖ ਲਿਖ ਥੱਕੇ ਚਿਠੀਆਂ ਪਾਤਰ, ਜਗਤ ਬੰਧਨ ਰਹੇ ਪਾਈਆ। ਲੇਖਾ ਜਾਣੇ ਨਾ ਕੋਇ ਜਮਾਲ ਬਾਤਨ, ਅੰਤਰਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਦਏ ਮੁਕਾਈਆ। ਕਲਜੁਗ ਅੰਤਮ ਲਹਿਣ ਚੁਕਾਇੰਦਾ, ਜਗਤ ਜਗਤ ਦੀ ਧਾਰ। ਨਿਰਗੁਣ ਆਪਣਾ ਰੂਪ ਪਰਗਟਾਇੰਦਾ, ਜੋਤੀ ਜੋਤ ਜੋਤ ਕਰ ਉਜਿਆਰ। ਪਹਿਲਾਂ ਗੁਰਮੁਖ ਆਪਣੇ ਮੇਲ ਮਿਲਾਇੰਦਾ, ਚੌਥਾ ਘਰ ਵਖਾਏ ਸੱਚਾ ਦਰਬਾਰ। ਸੁਰਤ ਸੁਵਾਣੀ ਆਪ ਪਰਨਾਇੰਦਾ, ਸ਼ਬਦ ਹਾਣੀ ਕਰ ਤਿਆਰ। ਧੁਰ ਦੀ ਬਾਣੀ ਫੇਰ ਸੁਣਾਇੰਦਾ, ਢੋਲਾ ਗਾਏ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਰੇ ਸਚ ਵਿਹਾਰ। ਚੌਥੜੀ ਲਾਂਵ ਪੂਰਨ ਕਰ, ਪਹਿਲੋਂ ਹਰਿ ਜੀ ਆਪਣਾ ਮੇਲ ਮਿਲਾਇਆ। ਕਾਗੋਂ ਹੰਸ ਚੁੱਕਿਆ ਡਰ, ਹੰਸ ਸਰੋਵਰ ਆਣ ਨੁਹਾਇਆ। ਆਪਣੀ ਸਰਨ ਲਗਾਇਆ ਫੜ, ਜਗਤ ਵਿਛੋੜਾ ਪੰਧ ਕਟਾਇਆ। ਮਾਨਸ ਜਨਮ ਲੇਖੇ ਲੱਗਾ ਧੜ, ਜਿਸ ਸਿਰ ਆਪਣਾ ਹੱਥ ਟਿਕਾਇਆ। ਸਤਿਜੁਗ ਤ੍ਰੇਤਾ ਦੁਆਪਰ ਮਿਲਿਆ ਵਰ, ਕਲਜੁਗ ਅੰਤਮ ਪੂਰ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਵਖਾਇਆ। ਪਹਿਲਾਂ ਆਪਣਾ ਮੇਲ ਮਿਲਾਇਆ, ਮਿਲਿਆ ਮੇਲ ਹਰਿ ਕਰਤਾਰ। ਦੂਜੇ ਨਾਤਾ ਫਿਰ ਜੁੜਾਇਆ, ਜਗਤ ਜੁਗ ਕਰ ਵਿਚਾਰ। ਤੀਜੇ ਬੰਧਨ ਏਕਾ ਪਾਇਆ, ਆਤਮ ਪਰਮਾਤਮ ਦਏ ਅਧਾਰ। ਚੌਥਾ ਘਰ ਲਏ ਵਸਾਇਆ, ਘਰ ਮੇਲਾ ਮੀਤ ਮੁਰਾਰ। ਜਗ਼ਤ ਬੰਧਨ ਇਕ ਸਮਝਾਇਆ, ਨਾਰੀ ਕੰਤ ਕੰਤ ਨਾਰੀ ਇਕ ਵਿਚਾਰ। ਜਿਸ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ, ਜਨਮੇ ਮਰੇ ਨਾ ਵਿਚ ਸੰਸਾਰ। ਪੰਜ ਜੈਕਾਰੇ ਦਏ ਲਗਾਇਆ, ਸਾਚੇ ਦਰ ਹੋਏ ਪਰਵਾਨ। ਜਗਤ ਨਾਤਾ ਜਗਤ ਵਿਚ ਰਖਾਇਆ, ਜਗਤ ਨਾਤਾ ਵੇਖੇ ਆਪ ਭਗਵਾਨ। ਝੂਠਾ ਹੱਟ ਨਾ ਕੋਇ ਬਣਾਇਆ, ਝੂਠੀ ਚਲੇ ਨਾ ਕੋਇ ਦੁਕਾਨ। ਨਾਨਕ ਨਿਰਗੁਣ ਕੰਤ ਇਕ ਹੰਢਾਇਆ, ਭਰਮੇ ਭੁੱਲੇ ਜੀਵ ਅਣਜਾਣ। ਚੌਥੀ ਲਾਂਵ ਕਹਿ ਕਹਿ ਕਾਜ ਰਚਾਇਆ, ਕਿਸੇ ਹੱਥ ਨਾ ਆਇਆ ਨਿਗਹਬਾਨ। ਪੜ੍ਹਨ ਸੁਣਨ ਵਾਲਾ ਕੋਇ ਨਾ ਪਾਰ ਲਗਾਇਆ, ਪਰੇ ਬੈਠਾ ਆਪ ਮਿਹਰਬਾਨ। ਸਤਿਜੁਗ ਧਾਰਾ ਦਏ ਬੰਧਾਇਆ, ਸਾਚੀ ਸਿਖਿਆ ਵਿਚ ਜਹਾਨ। ਧੁਰ ਦਾ ਲਿਖਿਆ ਪਹਿਲੋਂ ਦਏ ਮਿਟਾਇਆ, ਸਾਚੀ ਸੰਗਤ ਕਰ ਪਰਵਾਨ। ਜਿਸ ਦਾ ਸਾਹ ਆਪ ਸੁਧਾਇਆ, ਸੋ ਸਾਹਿਬ ਕਰੇ ਸਦਾ ਕਲਿਆਨ। ਕਰਮ ਜਨਮ ਧਰਮ ਰਹਿਣ ਨਾ ਪਾਇਆ, ਧਰਮੀ ਧਰਮ ਵਖਾਏ ਇਕ ਨਿਸ਼ਾਨ। ਜਗਤ ਜੋੜੀ ਜੋੜ ਜੁੜਾਇਆ, ਜੁੜਿਆ ਜੋੜਾ ਏਕਾ ਏਕ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਧੁਰ ਫ਼ਰਮਾਨ। ਸਤਿਜੁਗ ਫ਼ਰਮਾਨ ਸੁਣਾਇੰਦਾ, ਸਾਚੀ ਰੀਤ ਪਤਿਤ ਪੁਨੀਤ। ਜੋ ਜਨ ਜਗਤ ਕਾਜ ਰਚਾਇੰਦਾ, ਕਰੇ ਖੇਲ ਅਵੱਲੜੀ ਰੀਤ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਨਾਤਾ ਤੋੜੇ ਸ਼ਿਵਦਵਾਲਾ ਮਠ ਗੁਰੂਦੁਆਰਾ ਮੰਦਰ ਮਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗਾਏ ਹਸਤ ਕੀਟ। ਊਚਾਂ ਨੀਚਾਂ ਏਕਾ ਦਾਤਾ, ਘਟ ਘਟ ਅੰਤਰ ਆਪ ਸਮਾਇਆ। ਬ੍ਰਹਮ ਰੱਖੀ ਉਤਮ ਜ਼ਾਤਾ, ਪਾਰਬ੍ਰਹਮ ਮੇਲ ਮਿਲਾਇਆ। ਸੋਹੰ ਸ਼ਬਦ ਸਾਚੀ ਗਾਥਾ, ਹਿੰਦੂ ਮੁਸਲਿਮ ਸਿਖ ਈਸਾਈ ਦਏ ਪੜ੍ਹਾਇਆ। ਲੇਖਾ ਜਾਣੇ ਤ੍ਰਲੋਕੀ ਨਾਥਾ, ਚੌਦਾਂ ਤਬਕਾਂ ਫੋਲ ਫੁਲਾਇਆ। ਸਚ ਤਖ਼ਤ ਨਿਵਾਸੀ ਦੇਵੇ ਸਾਚਾ ਸਾਥਾ, ਸਗਲਾ ਸੰਗ ਨਿਭਾਇਆ। ਸਤਿਜੁਗ ਤੇਰੀ ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇਆ। ਅਠਸਠ ਤੀਰਥ ਨਾ ਕੱਟੇ ਵਾਟਾ, ਜਮਨਾ ਸੁਰਸਤੀ ਗੰਗਾ ਗੋਦਾਵਰੀ ਕੋਇ ਨਾ ਨਹਾਵਣ ਜਾਇਆ। ਮੱਕਾ ਕਾਅਬਾ ਕੋਇ ਨਾ ਮਾਰੇ ਹਾਕਾਂ, ਉਚੀ ਕੂਕ ਨਾ ਕੋਇ ਸੁਣਾਇਆ। ਪੰਡਤ ਪਾਂਧਾ ਕੋਇ ਨਾ ਦੇਵੇ ਸਾਥਾ, ਜਗਤ ਟਲ ਨਾ ਕੋਇ ਖੜਕਾਇਆ। ਚੌਥੀ ਲਾਂਵ ਪੜ੍ਹ ਪੜ੍ਹ ਕੋਈ ਨਾ ਪਾਵੇ ਘਾਟਾ, ਗੁਰ ਕਾ ਮੰਤਰ ਨਾਮ ਭੁਲਾਇਆ। ਕਲਜੁਗ ਤੇਰੇ ਅੰਤਮ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਵਛਾਇਆ ਸੱਥਰ ਸਾਥਾ, ਸਾਚੇ ਸੱਥਰ ਦਏ ਸੁਹਾਇਆ। ਏਕਾ ਓਟ ਪੁਰਖ ਅਕਾਲ ਹਰਿ ਸਮਰਾਥਾ, ਦੂਸਰ ਇਸ਼ਟ ਨਾ ਕੋਇ ਮਨਾਇਆ। ਘਰ ਘਰ ਬੈਠਿਆਂ ਪੂਰਾ ਕਰੇ ਘਾਟਾ, ਜਿਸ ਜਨ ਚਰਨ ਧਿਆਨ ਲਗਾਇਆ। ਕਾਇਆ ਅੰਮ੍ਰਿਤ ਦੇਵੇ ਸਾਚਾ ਬਾਟਾ, ਨਿਝਰ ਝਿਰਨਾ ਆਪ ਝਿਰਾਇਆ। ਏਕਾ ਨੂਰ ਜੋਤ ਲਲਾਟਾ, ਘਰ ਘਰ ਵਿਚ ਕਰ ਰੁਸ਼ਨਾਇਆ। ਪੂਰਬ ਲਹਿਣਾ ਮਸਤਕ ਮਾਥਾ, ਬੁੱਧ ਬਿਬੇਕ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਏਕਾ ਰੰਗ ਰੰਗਾਇਆ। ਹਰਿ ਸੰਗਤ ਕਰਨਾ ਸਚ ਵਿਹਾਰ, ਹਰਿ ਸਤਿਗੁਰ ਸਾਚਾ ਆਪ ਜਣਾਈਆ। ਬਿਨ ਸੋਹੰ ਸ਼ਬਦ ਕਾਜ ਰਚਨ ਨਾ ਵਿਚ ਜਹਾਨ, ਲਾਵਾਂ ਫੇਰੇ ਨਾ ਕੋਇ ਦਵਾਈਆ। ਦੀਨ ਈਮਾਨਾ ਜਗਤ ਇਸਲਾਮਾ ਮਜ਼੍ਹਬਾਂ ਮਜ਼ਲੂਮਾ ਕਰੇ ਖਵਾਰ, ਜ਼ਾਲਮ ਜ਼ੁਲਮ ਨਾ ਕੋਇ ਕਰਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਕਵਾਰ ਕੰਨਿਆਂ ਏਕਾ ਕੰਤ ਆਪਣੇ ਅੰਗ ਲਗਾਈਆ। ਦੁਹਾਗਣ ਦਿਸੇ ਨਾ ਕੋਇ ਵਿਭਚਾਰ, ਵੇਸਵਾ ਰੂਪ ਨਾ ਕੋਇ ਧਰਾਈਆ। ਚਾਰੋਂ ਕੁੰਟ ਚਾਰ ਵਰਨ ਏਕਾ ਦਿਸੇ ਹਰਿ ਨਿਰੰਕਾਰ, ਸ਼ੂਦਰ ਵੈਸ਼ ਨਾ ਕੋਇ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੰਦ ਅਨੰਦ ਅਨੰਦ ਕਾਰਜ ਸਾਧ ਸੰਗਤ ਤੇਰੀ ਰਸਨਾ ਵਿਚ ਕਰਾਈਆ। ਸਾਧ ਸੰਗਤ ਤੇਰੀ ਰਸਨਾ ਕਾਜ, ਹਰਿ ਹਰਿ ਨਾਮ ਧਿਆਏ। ਸਤਿਗੁਰ ਪੂਰਾ ਰੱਖੇ ਲਾਜ, ਆਦਿ ਜੁਗਾਦਿ ਨਾ ਮਰੇ ਨਾ ਜਾਏ। ਮੁਸਲਮੀਨ ਤੇਰਾ ਮੱਕਾ ਕਾਅਬਾ ਤੇਰੇ ਅੰਦਰ ਸਚ ਮਹਿਰਾਬ, ਸਾਚੇ ਹੁਜ਼ਰੇ ਬੈਠਾ ਨਾਅਰਾ ਰਿਹਾ ਲਗਾਏ। ਪੰਡਤ ਪਾਂਧੇ ਸੁਣ ਆਵਾਜ਼, ਅੱਠੇ ਪਹਿਰ ਵੱਜੇ ਨਾਦ, ਨਾਦ ਅਨਾਦੀ ਰਿਹਾ ਸੁਣਾਏ। ਗ੍ਰੰਥੀ ਪੰਥੀ ਆਪਣੇ ਵਿਚੋਂ ਆਇਆ ਕਾਢ, ਆਪਣੇ ਗੋਬਿੰਦ ਕਰ ਲਾਡ, ਜਗਤ ਗੋਬਿੰਦ ਨਾ ਕੋਇ ਹੰਢਾਇਆ। ਸਰਬ ਜੀਆਂ ਦਾ ਇਕ ਪਰਮਾਤਮਾ ਇਕ ਖ਼ੁਦਾ ਏਕਾ ਗਾਡ ਏਕਾ ਦੇਓ ਏਕਾ ਰੰਗ ਏਕਾ ਮੇਵਾ ਏਕਾ ਇਸਮ ਏਕਾ ਆਜ਼ਮ ਏਕਾ ਅਜ਼ੀਮ ਏਕ ਨਿਸ਼ਾਨ, ਏਕਾ ਵਾਲੀ ਦੋ ਜਹਾਨ, ਏਕਾ ਨਾਮ ਧੁਰ ਫ਼ਰਮਾਨ, ਏਕਾ ਸ਼ਬਦ ਸੱਚਾ ਨਿਸ਼ਾਨ, ਏਕਾ ਨੂਰ ਨੂਰ ਨੁਰਾਨ, ਏਕਾ ਮਸਜਿਦ ਇਕ ਮਕਾਨ, ਏਕਾ ਮੰਦਰ ਏਕਾ ਸ਼ਮਾਦਾਨ, ਏਕਾ ਰੂਪ ਸ੍ਰੀ ਭਗਵਾਨ, ਦੂਸਰ ਅਵਰ ਨਾ ਕੋਇ ਜਣਾਈਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਨੌਂ ਖੰਡ ਪ੍ਰਿਥਮੀ ਦੇਵੇ ਆਪ ਫ਼ਰਮਾਨ, ਮੱਕੇ ਕਾਅਬੇ ਸਰਬ ਭੁਲ ਜਾਣ, ਮੰਦਰ ਮਸਜਿਦ ਸਰਬ ਛੱਡ ਜਾਣ, ਗੁਰੂਦੁਆਰ ਨਾ ਸਕੇ ਕੋਇ ਪਛਾਣ, ਹਰਿ ਘਟ ਨਜ਼ਰੀ ਆਵੇ ਆਪ ਭਗਵਾਨ, ਇਸ਼ਟ ਵਖਾਏ ਦੋ ਜਹਾਨ, ਜੋਤੀ ਨੂਰ ਨੂਰ ਰੁਸ਼ਨਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਤੇਰੀ ਕਰਨ ਆਇਆ ਕਲਿਆਣ, ਬਣਿਆ ਵਿਸ਼ਨੂੰ ਆਪੇ ਦੇਵਣਹਾਰਾ ਹੁਕਮ ਫ਼ਰਮਾਨ, ਆਪੇ ਬ੍ਰਹਮਾ ਆਪੇ ਸ਼ੰਕਰ ਚਰਨਾਂ ਹੇਠਾਂ ਦੱਬੇ ਆਣ, ਆਪੇ ਕਰੋੜ ਤਤੀਸਾ ਸੁਰਪਤ ਰਾਜਾ ਇੰਦ ਰਾਜ ਨਾ ਦੇਵੇ ਆਣ, ਆਪੇ ਚਰਨਾਂ ਹੇਠਾਂ ਦੇਵੇ ਲਤਾੜ ਲੋਆਂ ਪੁਰੀਆਂ ਪ੍ਰਿਥਮੀ ਆਕਾਸ਼ ਖੰਡਾਂ ਪਏ ਮਾਰ, ਆਪੇ ਭਗਤ ਭਗਵੰਤ ਸੰਤ ਕੰਤ ਜੀਵ ਜੰਤ ਏਕਾ ਰੰਗ ਰੰਗਾਨ, ਰੰਗ ਰੰਗੀਲਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਨਰ ਨਰੇਸ਼ ਸ੍ਰਿਸ਼ਟ ਸਬਾਈ ਦਏ ਸਮਝਾਈਆ। ਸ੍ਰਿਸ਼ਟ ਸਬਾਈ ਉਠਾਵਣਾ, ਸ਼ਬਦ ਖੰਡਾ ਫੜ ਕਟਾਰ। ਰਾਜ ਰਾਜਾਨਾ ਚਰਨ ਨਿਵਾਵਣਾ, ਏਕਾ ਹੁਕਮ ਸੱਚੀ ਸਰਕਾਰ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਸਰਬ ਮੁਕਾਵਣਾ, ਹਿੰਦੂ ਮੁਸਲਿਮ ਸਿਖ ਨਾ ਕੋਇ ਵਿਚਾਰ। ਚਾਰ ਕੁੰਟ ਸਯਦਾ ਇਕ ਕਰਾਵਣਾ, ਦਹਿ ਦਿਸ਼ਾ ਇਕ ਜੈਕਾਰ। ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਆਪਣਾ ਰੂਪ ਪ੍ਰਗਟਾਵਣਾ, ਨਾਨਕ ਗੋਬਿੰਦ ਆਪੇ ਹੋਵੇ ਜ਼ਾਹਰ ਦਸ ਗੁਰ ਕਰੇ ਸਚ ਪਿਆਰ। ਚਾਰ ਜੁਗ ਦੇ ਵਿਛੜੇ ਭਗਤ ਆਪਣੇ ਗਲੇ ਲਗਾਵਣਾ, ਕਰੇ ਖੇਲ ਸੱਚੀ ਸਰਕਾਰ। ਡੁਬਦੇ ਪਾਥਰ ਆਪ ਤਰਾਵਣਾ, ਜਿਸ ਜਨ ਬਖ਼ਸ਼ੇ ਚਰਨ ਧੂੜੀ ਸੱਚੀ ਛਾਰ। ਪੂਰਬ ਲਹਿਣਾ ਝੋਲੀ ਪਾਵਣਾ, ਪਿਛਲਾ ਲੇਖਾ ਦਏ ਆਧਾਰ। ਦਸਰਥ ਬੇਟਾ ਆਪਣੇ ਨਾਲ ਮਿਲਾਵਣਾ, ਕੁਸ਼ੱਲਿਆ ਤੇਰਾ ਰੂਪ ਅਪਾਰ। ਤੇਰੀ ਕਸ਼ ਕਸ਼ਾ ਦਿਸ਼ਾ ਵੇਖ ਵਖਾਵਣਾ, ਕਥਾ ਜਾਣੇ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਖੇਲ ਕਰਨੇ ਆਇਆ, ਕਲਜੁਗ ਅੰਤਮ ਜਾਮਾ ਪਾ। ਪਿਛਲਾ ਲੇਖਾ ਮੇਟਣ ਆਇਆ, ਅਗਲਾ ਦਏ ਸਮਝਾ। ਖੇਵਟ ਖੇਟਾ ਬਣ ਕੇ ਆਇਆ, ਪੁਰਖ ਅਬਿਨਾਸ਼ੀ ਇਕ ਮਲਾਹ। ਗੁਰਸਿਖ ਬੇਟੀ ਬੇਟਾ ਆਪਣੇ ਦਰ ਲਏ ਬਹਾਇਆ, ਨਾਤਾ ਬਿਧਾਤਾ ਦਏ ਜੁੜਾ। ਸਾਧ ਸੰਗਤ ਸਾਚਾ ਹੁਕਮ ਦਏ ਸੁਣਾਇਆ, ਗ਼ਰੀਬ ਨਿਮਾਣੇ ਆਪਣੇ ਗਲੇ ਲਗਾ। ਏਕਾ ਕਾਜ ਏਕਾ ਵਾਰ ਦਏ ਵਖਾਇਆ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਵਟਾ।