Granth 10 Likhat 121: Ja ka Hirda Shudh Hai Khoj Shabad me le

ਜਾਂ ਕਾ ਹਿਰਦਾ ਸੁੱਧ ਹੈ, ਖੋਜ ਸ਼ਬਦ ਮੇਂ ਲੇ :

ਬਿਨ ਸਤਿਗੁਰ ਪੂਰੇ ਹਿਰਦਾ ਨਾ ਹੋਏ ਸੁੱਧ, ਲੱਖ ਚੁਰਾਸੀ ਹੋਏ ਹਲਕਾਈਆ। ਮਨ ਵਾਸਨਾ ਦਹਿ ਦਿਸ਼ਾ ਰਹੀ ਕੁੱਦ, ਮਨ ਪੰਛੀ ਫੜ ਕੇ ਹੱਥ ਨਾ ਕੋਈ ਵਖਾਈਆ। ਮਤ ਮਤਵਾਲੀ ਆਪਣਾ ਆਪ ਬੈਠੀ ਲੁੱਟ, ਕਲਜੁਗ ਠਗ ਚੋਰ ਯਾਰ ਗਏ ਲੁਟਾਈਆ। ਬੁਧ ਨਿਮਾਣੀ ਨਾ ਸਕੇ ਉਠ, ਕੂੜੀ ਕਿਰਿਆ ਰਹੀ ਦਬਾਈਆ । ਪੜ੍ਹ ਪੜ੍ਹ ਥੱਕੇ ਆਲਣਿਉਂ ਡਿਗੇ ਬੋਟ, ਸਾਚੇ ਘਰ ਨਾ ਕੋਈ ਬਹਾਈਆ। ਜੋ ਜਨ ਸਤਿਗੁਰ ਪੂਰੇ ਦੀ ਰੱਖੇ ਏਕਾ ਓਟ, ਅੱਠੇ ਪਹਿਰ ਧਿਆਨ ਲਗਾਈਆ। ਘਰ ਮੰਦਰ ਵਜਾਏ ਸ਼ਬਦ ਨਗਾਰੇ ਚੋਟ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਸਮਝਾਈਆ। ਸ਼ਬਦੇ ਅੰਦਰ ਹਰਿ ਹਰਿ ਖੋਜ, ਗੁਰ ਸ਼ਬਦੀ ਮੇਲ ਮਿਲਾਇਆ। ਬਿਨ ਸਤਿਗੁਰ ਮਾਣੇ ਨਾ ਸਾਚੀ ਮੌਜ, ਸਤਿਗੁਰ ਰਸ ਨਾ ਕਿਸੇ ਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਿਰਦਾ ਸੰਤਨ ਦਏ ਸਮਝਾਇਆ। ਹਰਿ ਸੰਤਨ ਹਿਰਦਾ ਉਪਰ ਨੌਂ ਦਵਾਰ, ਨੇਤਰ ਨੈਣ ਆਪ ਖੁਲ੍ਹਾਈਆ। ਖੋਜਤ ਖੋਜਤ ਪਾਵੇ ਸਾਰ, ਜਿਸ ਜਨ ਆਪਣੀ ਦਇਆ ਕਮਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਜਗਤ ਵਾਸਨਾ ਨਾ ਕੋਈ ਮਿਟਾਈਆ। ਅੰਦਰ ਵੜ ਨਾ ਦਰਸ਼ਨ ਪਾਇਆ, ਘਰ ਮਿਲਿਆ ਨਾ ਮੀਤ ਮੁਰਾਰ, ਗੋਬਿੰਦ ਬੈਠਾ ਮੁਖ ਛੁਪਾਈਆ। ਗੁਰੂ ਗ੍ਰੰਥ ਗੁਰ ਕਹੇ ਪੁਕਾਰ, ਨਿਵਣ ਸੁ ਅੱਖਰ ਸਾਚੀ ਜੁਗਤ ਚਾਕਰੀ ਇਕ ਵਖਾਈਆ। ਏਕਾ ਕੰਤ ਸਰਬ ਭਤਾਰ, ਲੱਖ ਚੁਰਾਸੀ ਨਾਰੀ ਰੂਪ ਵਖਾਈਆ । ਗੁਰੂ ਗ੍ਰੰਥ ਗੁਰ ਠਾਂਡਾ ਦਰਬਾਰ, ਚਾਰ ਵਰਨਾਂ ਏਕਾ ਨੈਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੈ ਭੌ ਗੁਰ ਗੁਰ ਏਕਾ ਰੂਪ ਜਣਾਈਆ ।

ਗੁਰ ਪੀਰ ਸਦਾ ਜਗ ਮੰਗਦਾ, ਗੁਰਸਿਖਾਂ ਕੋਲੋਂ ਸਚ ਪਿਆਰ। ਔਦਾਂ ਜਾਂਦਾ ਕਦੇ ਨਾ ਸੰਗਦਾ, ਜੁਗ ਜੁਗ ਲਏ ਮਾਤ ਅਵਤਾਰ। ਹਰਿਜਨ ਕਾਇਆ ਮੰਦਰ ਆਪੇ ਲੰਘਦਾ, ਦੂਈ ਦਵੈਤੀ ਪਰਦਾ ਪਾੜ, ਕਰੇ ਖੇਲ ਸੂਰੇ ਸਰਬੰਗ ਦਾ, ਸ਼ਾਹ ਪਾਤਸ਼ਾਹ ਸਚੀ ਸਰਕਾਰ। ਬਿਨ ਸਿਖਾਂ ਗੁਰੂ ਕਿਸੇ ਨਾ ਕੰਮ ਦਾ, ਧ੍ਰਿਗ ਜੀਵਨ ਸੰਸਾਰ। ਮਾਇਆ ਮਮਤਾ ਖੇਲ ਭੇਖ ਪਖੰਡ ਦਾ, ਠਗ ਚੋਰ ਰਹੇ ਪੁਕਾਰ। ਗੁਰ ਸਤਿਗੁਰ ਸ਼ਾਹ ਰਗ ਉਪਰ ਵਸਦਾ, ਗੁਰਮੁਖ ਮੇਲੇ ਦਸਮ ਦਵਾਰ। ਨਾਤਾ ਤੋੜੇ ਭੁੱਖ ਨੰਗ ਦਾ, ਏਕਾ ਬਖਸ਼ੇ ਨਾਮ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤ ਲੋਕਮਾਤ ਆਏ ਬੱਧਾ, ਨਿਤ ਨਵਿਤ ਗੁਰਮੁਖਾਂ ਕੋਲੋਂ ਮੰਗੇ ਭਿਖਿਆ ਧੂੜੀ ਛਾਰ। ਜਗਤ ਸਾਗਰ ਔਜੜ ਰਾਹ, ਕਿਨਾਰਾ ਕਿਸੇ ਨਜ਼ਰ ਨਾ ਆਈਆ। ਏਕਾ ਭੁੱਲਿਆ ਬੇਪਰਵਾਹ, ਸ੍ਰਿਸ਼ਟ ਸਬਾਈ ਆਪ ਭੁਲਾਈਆ। ਨਵ ਨੌਂ ਨੌਂ ਦਏ ਹਲਾ, ਚਾਰ ਚਾਰ ਦਏ ਉਠਾਈਆ। ਏਕਾ ਸਿਫ਼ਰਾ ਆਪ ਅਖਵਾ, ਹਾਸਲ ਬਾਕੀ ਨਾ ਕੋਈ ਬਚਾਈਆ। ਜਗ ਖੇੜਾ ਜਗਤ ਦੇਵੇ ਢਾਹ, ਏਕਾ ਢਾਹ ਲਗਾਈਆ। ਗੁਰਸਿਖਾਂ ਦੇਵੇ ਸਚ ਸਲਾਹ, ਮਾਰਗ ਸਾਚਾ ਇਕ ਜਣਾਈਆ। ਕਲਜੁਗ ਅੰਤਮ ਬਣੇ ਮਲਾਹ, ਸਾਗਰ ਡੂੰਘਰ ਲਏ ਤਰਾਈਆ। ਚੱਪੂ ਲਾਏ ਆਪਣੇ ਨਾਂ, ਸੋਹੰ ਨਾਉਂ ਵਡੀ ਵਡਿਆਈਆ। ਪਾਵੇ ਸਾਰ ਥਲ ਅਸਗਾਹ, ਪਾਰਬ੍ਰਹਮ ਬੇਪਰਵਾਹੀਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਗਰ ਪਾਰ ਕਰਾਈਆ। ਡੂੰਘਾਂ ਸਾਗਰ ਭਵਰ ਸਮੁੰਦ, ਸ੍ਰਿਸ਼ਟ ਸਬਾਈ ਘੁੰਮਣ ਘੇਰ ਰਖਾਈਆ। ਬਚਿਆ ਰਹੇ ਨਾ ਸੁਰਪਤ ਇੰਦ, ਸ਼ੰਕਰ ਪੱਲੂ ਨਾ ਸਕੇ ਛੁਡਾਈਆ। ਬ੍ਰਹਮ ਮੇਟੇ ਆਪਣੀ ਚਿੰਦ, ਚਿੰਤਾ ਜਗਤ ਦਏ ਮਿਟਾਈਆ। ਪਰਗਟ ਹੋਇਆ ਗਹਿਰ ਗੰਭੀਰ ਗੁਣੀ ਗਹਿੰਦ, ਰੂਪ ਅਨੂਪ ਆਪ ਧਰਾਈਆ। ਹਰਿਜਨ ਉਪਜਾਏ ਸਾਚੀ ਬਿੰਦ, ਜਗ ਆਪਣਾ ਸੰਗ ਰਖਾਈਆ। ਵਿਸ਼ਟਾ ਕੀਟ ਲਗਾਏ ਨਿੰਦ, ਜੂਨ ਅਜੂਨੀ ਆਪ ਭਵਾਈਆ। ਹਰਿਜਨ ਹਰਿ ਸਦਾ ਬਖ਼ਸ਼ੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਕੀਤੀ ਪਾਰ ਲੰਘਾਈਆ। ਬਿਨ ਕੀਤੀ ਜਨ ਉਤਰੇ ਪਾਰ, ਕਰਮ ਕਾਂਡ ਨਾ ਕੋਈ ਵਖਾਈਆ। ਪੂਜਾ ਪਾਠ ਨਾ ਕੋਈ ਵਿਚਾਰ, ਗਿਆਨ ਧਿਆਨ ਨਾ ਕੋਈ ਦ੍ਰਿੜਾਈਆ। ਅਠਸਠ ਤੀਰਥ ਨਾ ਕੋਈ ਅਸ਼ਨਾਨ, ਸਰੋਵਰ ਸਰ ਨਾ ਕੋਈ ਰਖਾਈਆ। ਖਾਣੀ ਬਾਣੀ ਨਾ ਸੁਣਾਏ ਕੋਈ ਕਾਨ, ਰਸਨਾ ਜਿਹਵਾ ਨਾ ਕੋਈ ਪੜ੍ਹਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਆਤਮ ਅੰਤਰ ਬ੍ਰਹਮ ਗਿਆਨ, ਆਤਮ ਬ੍ਰਹਮ ਆਪ ਸਮਝਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਕੋਟਨ ਕੋਟ ਕੋਟ ਜਨਮ ਦੇ ਦੇਵੇ ਪਾਪ ਗਵਾਈਆ।