੨੨ ਜੇਠ ੨੦੧੮ ਬਿਕ੍ਰਮੀ ਪਰਕਾਸ਼ ਚੰਦ ਦੇ ਗ੍ਰਹਿ ਮੱਘੋਵਾਲੀ ਜੰਮੂ
ਸੋ ਪੁਰਖ ਨਿਰੰਜਣ ਆਦਿ ਅੰਤ, ਨਿਰਗੁਣ ਆਪਣਾ ਰੂਪ ਰਖਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਦਰ ਘਰ ਸਾਚੇ ਆਸਣ ਲਾਇੰਦਾ। ਮੇਲ ਮਿਲਾਵਾ ਨਾਰੀ ਕੰਤ, ਕੰਤ ਸੁਹਾਗ ਆਪ ਹੰਢਾਇੰਦਾ। ਨਾਮ ਨਿਧਾਨਾ ਸਾਚਾ ਮੰਤ, ਨਰ ਨਿਰੰਕਾਰਾ ਆਪ ਪਰਗਟਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਆਪਣਾ ਲੇਖਾ ਅਲਖ ਆਪ ਗਣਾਇੰਦਾ। ਅਗੰਮ ਅਗੋਚਰ ਹੋ ਬੇਅੰਤ, ਬੇਪਰਵਾਹ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਕਾਰ ਆਪ ਅਖਵਾਇੰਦਾ। ਨਿਰਾਕਾਰ ਹਰਿ ਭਗਵਾਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨਾ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਆਪਣੀ ਇਛਿਆ ਕਰ ਪਰਵਾਨਾ, ਆਪਣੀ ਧਾਰਾ ਆਪ ਬੰਧਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨਾ, ਵਸਤ ਅਮੋਲਕ ਆਪ ਵਰਤਾਇੰਦਾ। ਤ੍ਰੈ ਤ੍ਰੈ ਮੇਲਾ ਸ੍ਰੀ ਭਗਵਾਨਾ, ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਤ੍ਰੈ ਤ੍ਰੈ ਮੇਲਾ ਹਰਿ ਭਗਵੰਤ, ਸਾਚਾ ਜੋੜ ਜੁੜਾਈਆ। ਪੰਜ ਤੱਤ ਬਣਾਏ ਆਪੇ ਬਣਤ, ਸਾਚਾ ਘਾੜਨ ਲਏ ਘੜਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਲਏ ਉਪਾਈਆ। ਲੱਖ ਚੁਰਾਸੀ ਹਰਿ ਹਰਿ ਧਾਰ, ਵਿਸ਼ਨ ਬ੍ਰਹਮਾ ਸ਼ਿਵ ਖੇਲ ਖਿਲਾਇੰਦਾ। ਲੋਕਮਾਤ ਕਰ ਉਜਿਆਰ, ਘਟ ਘਟ ਆਪਣਾ ਆਸਣ ਲਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਖੇਲ ਅਗੰਮ ਅਪਾਰ, ਜੋਤੀ ਜਾਤਾ ਜਗਮਗਾਇੰਦਾ। ਵੇਸ ਅਵੱਲਾ ਏਕੰਕਾਰ, ਅਕਲ ਕਲ ਧਾਰੀ ਆਪ ਕਰਾਇੰਦਾ। ਵੰਡੇ ਵੰਡ ਵਿਚ ਸੰਸਾਰ, ਸਾਚੀ ਵੰਡਨ ਆਪੇ ਪਾਇੰਦਾ। ਚਾਰ ਚਾਰ ਚਾਰ ਹੋ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਚਾਰ ਚਾਰ ਹਰਿ ਵੰਡੇ ਵੰਡ, ਵੰਡਣਹਾਰ ਬੇਪਰਵਾਹੀਆ। ਖੇਲੇ ਖੇਲ ਵਿਚ ਬ੍ਰਹਿਮੰਡ, ਬ੍ਰਹਿਮੰਡ ਖੇਲ ਖਿਲਾਈਆ। ਚਾਰੇ ਵੇਦ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਚਾਰੇ ਬਾਣੀ ਸੁਣਾਏ ਛੰਦ, ਗੀਤ ਗੋਬਿੰਦ ਆਪ ਅਲਾਈਆ। ਚਾਰੇ ਜੁਗ ਕਰੇ ਖੰਡ, ਸਾਚਾ ਹਿੱਸਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਚਾਰ ਜੁਗ ਖੇਲ ਨਿਰੰਕਾਰਾ, ਨਿਰਗੁਣ ਸਰਗੁਣ ਆਪ ਕਰਾਇੰਦਾ। ਗੁਰ ਗੁਰ ਰੂਪ ਧਰ ਅਵਤਾਰਾ, ਲੋਕਮਾਤ ਵੇਖ ਵਖਾਇੰਦਾ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਧੁਰ ਨਾਦੀ ਨਾਦ ਵਜਾਇੰਦਾ। ਚਾਰੋਂ ਕੁੰਟ ਹੋ ਉਜਿਆਰਾ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਜੁਗ ਜੁਗ ਵੇਸ ਸ੍ਰੀ ਭਗਵਾਨਾ, ਲੋਕਮਾਤ ਧਰਾਈਆ। ਪਰਗਟ ਹੋ ਹੋ ਵਾਲੀ ਦੋ ਜਹਾਨਾਂ, ਤ੍ਰੈ ਤ੍ਰੈ ਆਪਣਾ ਖੇਲ ਖਿਲਾਈਆ। ਸੋਭਾਵੰਤ ਕਰੇ ਮਕਾਨਾ, ਜਿਸ ਘਟ ਆਪਣੀ ਜੋਤ ਜਗਾਈਆ। ਨਾਮ ਅਨਮੁਲੜਾ ਦੇਵੇ ਦਾਨਾ, ਕਰਤਾ ਕੀਮਤ ਕੋਇ ਨਾ ਲਾਈਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਧੀਰਜ ਜਤ ਆਪ ਧਰਾਈਆ। ਰਾਗ ਅਗੰਮੀ ਸੁਣਾਏ ਗਾਣਾ, ਤਾਰ ਸਤਾਰ ਨਾ ਕੋਇ ਹਿਲਾਈਆ। ਹੁਕਮੀ ਹੁਕਮ ਸੁਣਾਏ ਧੁਰ ਫ਼ਰਮਾਨਾ, ਗੁਰ ਅਵਤਾਰ ਸੇਵ ਕਮਾਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨਾ, ਸਚ ਸਿੰਘਾਸਣ ਆਪ ਸੁਹਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਸੀਸ ਜਗਦੀਸ ਤਾਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਗੁਰ ਅਵਤਾਰ ਹਰਿ ਹਰਿ ਵੇਸ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਜੁਗਾ ਜੁਗੰਤਰ ਵੇਖ ਵਖਾਇੰਦਾ। ਸ਼ਬਦ ਜਣਾਏ ਸਚ ਸੰਦੇਸ, ਲੱਖ ਚੁਰਾਸੀ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਜੁਗ ਜੁਗ ਬੰਧਨ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਆਪੇ ਪਾਈਆ। ਸਰਗੁਣ ਦੇਵੇ ਨਾਮ ਆਧਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਿਰਗੁਣ ਵਸੇ ਧਾਮ ਨਿਆਰਾ, ਸਰਗੁਣ ਵੇਖੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਸੰਗ ਰਖਾਈਆ। ਗੁਰ ਗੁਰ ਸੰਗ ਪੰਜ ਤੱਤ, ਤਤਵ ਤਤ ਆਪ ਜਣਾਇੰਦਾ। ਹੱਡ ਮਾਸ ਨਾੜੀ ਰੰਗੇ ਰਤ, ਰੰਗ ਸਾਚਾ ਆਪ ਚੜ੍ਹਾਇੰਦਾ। ਇਕ ਵਖਾਏ ਬ੍ਰਹਮ ਮਤ, ਪਾਰਬ੍ਰਹਮ ਆਪ ਪੜ੍ਹਾਇੰਦਾ। ਮੇਲ ਮਿਲਾਏ ਕਮਲਾਪਤ, ਕਵਲ ਨੈਣ ਦਰਸ ਦਿਖਾਇੰਦਾ। ਸਾਚੇ ਮੰਦਰ ਵਸੇ ਨਾ ਕੋਈ ਦੀਵਾਰ ਨਾ ਕੋਈ ਛੱਤ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਾਚੇ ਤਖ਼ਤ ਬਹੇ ਸਮਰਥ, ਸਮਰਥ ਪੁਰਖ ਵੇਖ ਵਖਾਇੰਦਾ। ਆਪਣੀ ਮਹਿਮਾ ਜਾਣੇ ਅਕਥ, ਜੁਗਾ ਜੁਗੰਤਰ ਆਪ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਰਥ, ਭਗਤ ਭਗਵੰਤ ਆਪ ਚੜ੍ਹਾਇੰਦਾ। ਸਾਚੇ ਸੰਤਾਂ ਨਿਭਾਏ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਗੁਰਮੁਖਾਂ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਜਨਮਾਂ ਵੇਖ ਵਖਾਇੰਦਾ। ਗੁਰਸਿਖ ਉਤਾਰੇ ਸਾਚੇ ਘਾਟ, ਪਾਰ ਕਿਨਾਰਾ ਇਕ ਰਖਾਇੰਦਾ। ਜੁਗ ਚੌਕੜੀ ਮੇਟਦਾ ਆਇਆ ਵਾਟ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪੇ ਵੇਖ ਵਖਾਇੰਦਾ। ਜੁਗ ਜੁਗ ਖੇਲ ਕਰੇ ਅਪਾਰਾ, ਨਿਰਗੁਣ ਸਰਗੁਣ ਰੂਪ ਧਰਾਈਆ। ਬ੍ਰਹਮਾ ਸੁਤ ਦਏ ਆਧਾਰਾ, ਏਕਾ ਏਕਾ ਰੰਗ ਵਖਾਈਆ। ਬਰਾਹ ਦੇਵੇ ਚਰਨ ਪਿਆਰਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਕਰਾਈਆ। ਜੁਗ ਜੁਗ ਵੇਸ ਹਰਿ ਨਿਰੰਕਾਰ, ਯਗੈ ਪੁਰਖ ਰੂਪ ਵਟਾਇੰਦਾ। ਹਾਵ ਗ਼ਰੀਵ ਦਏ ਆਧਾਰ, ਨਰ ਨਰਾਇਣ ਖੇਲ ਖਿਲਾਇੰਦਾ। ਕਪਲ ਮੁਨ ਹੋ ਉਜਿਆਰ, ਦੱਤਾ ਤ੍ਰੈ ਆਪ ਸਮਝਾਇੰਦਾ। ਰਿਖਪ ਵਖਾਏ ਇਕ ਦਵਾਰ, ਪਿਰਥੂ ਸਾਚੀ ਸੇਵ ਲਗਾਇੰਦਾ। ਮਤਸ ਰੂਪ ਅਗੰਮ ਅਪਾਰ, ਕਛਪ ਮੰਦਰਾ ਪਿਠ ਉਠਾਇੰਦਾ। ਧਨੰਤਰ ਦੇਵੇ ਇਕ ਆਧਾਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਹੰਸਾ ਰੂਪ ਅਪਰ ਅਪਾਰ, ਸੁਤ ਬ੍ਰਹਮਾ ਆਪ ਸਮਝਾਇੰਦਾ। ਨਰ ਸਿੰਘ ਖੇਲ ਕਰੇ ਕਰਤਾਰ, ਭਗਤ ਪ੍ਰਹਿਲਾਦ ਆਪ ਉਠਾਇੰਦਾ। ਗਜ ਡੁਬਦਾ ਲਾਏ ਪਾਰ, ਜਗਤ ਬੰਧਨ ਆਪ ਤੁੜਾਇੰਦਾ। ਹਰੀ ਹਰਿ ਹੋ ਉਜਿਆਰ, ਆਪਣਾ ਭੇਵ ਆਪ ਚੁਕਾਇੰਦਾ। ਧਰੂ ਵਖਾਏ ਸਚ ਦਵਾਰ, ਨਰ ਹਰਿ ਨਰਾਇਣ ਆਪਣਾ ਰੂਪ ਪਰਗਟਾਇੰਦਾ। ਕਰੇ ਖੇਲ ਵਾਰੋ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਲ ਬਾਵਣ ਆਪਣੇ ਰੰਗ ਸਮਾਇੰਦਾ। ਜੁਗ ਜੁਗ ਖੇਲ ਹਰਿ ਕਰਤਾਰਾ, ਸਤਿਜੁਗ ਤ੍ਰੇਤਾ ਧਾਰ ਵਖਾਈਆ। ਪਰਸ ਪਰਮ ਕਰ ਉਜਿਆਰਾ, ਰਾਮ ਰਘੁਬੰਸ ਹੋਏ ਸਹਾਈਆ। ਰਘੁਪਤ ਵੇਖੇ ਖੇਲ ਅਪਾਰਾ, ਰਘੂ ਆਪਣਾ ਨਾਉਂ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਦੋਏ ਚੰਦਨ ਚੰਦ ਚੜ੍ਹਾਈਆ। ਸਤਿਜੁਗ ਤ੍ਰੇਤਾ ਉਤਰਿਆ ਪਾਰ, ਦੁਆਪਰ ਆਪਣਾ ਖੇਲ ਖਿਲਾਇੰਦਾ। ਵੇਦ ਵਿਆਸਾ ਦਏ ਆਧਾਰ, ਕਵਾਰੀ ਕੰਨਿਆ ਭਾਗ ਲਗਾਇੰਦਾ। ਏਕਾ ਅੱਖਰ ਲਹਿਣਾ ਦੇਣਾ ਚੁਕਾਏ ਵਿਚ ਸੰਸਾਰ, ਨਿਸ਼ਅੱਖਰ ਆਪ ਪੜ੍ਹਾਇੰਦਾ। ਬ੍ਰਹਮਾ ਵੇਤਾ ਕਰੇ ਪਿਆਰ, ਚਾਰੇ ਵੇਦ ਮੁਖ ਸਾਲਾਹਿੰਦਾ। ਨਾਰਦ ਮੁਨ ਦਏ ਸਹਾਰ, ਕਿੰਗ ਨਾਦ ਆਪ ਵਜਾਇੰਦਾ। ਸੁਰਸਤੀ ਵੇਖੇ ਵੇਖਣਹਾਰ, ਰਾਗੀ ਰਾਗ ਆਪ ਅਲਾਇੰਦਾ। ਮਾਤਲੋਕ ਬਸਤੀ ਕਰ ਉਜਿਆਰ, ਨਿਰਗੁਣ ਸਰਗੁਣ ਆਸਣ ਲਾਇੰਦਾ। ਏਕਾ ਆਠਾ ਬੰਨ੍ਹੇ ਭਾਰ, ਇਕ ਅਠ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਾਨ ਅਠਾਰਾਂ ਆਪ ਜਣਾਇੰਦਾ। ਇਕ ਅੱਠ ਹਰਿ ਖੇਲ ਭਗਵਾਨ, ਸ੍ਰੀ ਭਗਵਾਨ ਆਪ ਕਰਾਈਆ। ਇਕ ਇਕੱਲਾ ਨੌਜਵਾਨ, ਨਾ ਮਰੇ ਨਾ ਜਾਈਆ। ਇਕ ਇਕੱਲਾ ਦੇਵੇ ਧੁਰ ਫ਼ਰਮਾਨ, ਧੁਰ ਦੀ ਬਾਣੀ ਆਪ ਪੜ੍ਹਾਈਆ। ਇਕ ਇਕੱਲਾ ਵਸੇ ਸਚ ਮਕਾਨ, ਸਚ ਮਹੱਲ ਸੋਭਾ ਪਾਈਆ। ਇਕ ਇਕੱਲਾ ਰਾਜ ਰਾਜਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਇਕ ਇਕੱਲਾ ਵਾਲੀ ਦੋ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਇਕ ਇਕੱਲਾ ਸਾਚਾ ਕਾਹਨ, ਸੀਸ ਜਗਦੀਸ ਤਾਜ ਟਿਕਾਈਆ। ਅੱਠਾਂ ਤੱਤਾਂ ਕਰੇ ਪਰਵਾਨ, ਅੱਠ ਤੱਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੇਖੇ ਥਾਉਂ ਥਾਈਂਆ। ਮਨ ਮਤ ਬੁਧ ਜਗਤ ਪਸਾਰਾ, ਵਿਦਿਆ ਵਿਦਿਤ ਕਰੇ ਪੜ੍ਹਾਈਆ। ਨਿਰਗੁਣ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆਈਆ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਆਪਣੀ ਇਛਿਆ ਸੋਲਾਂ ਕਰੇ ਸ਼ੰਗਾਰਾ, ਸੋਲਾਂ ਸ਼ੰਗਾਰ ਸੋਲਾਂ ਕਲਾ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਲ ਨੈਣ ਨੈਣ ਮਟਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕੀਆ ਪਾਰ ਕਿਨਾਰਾ, ਦੋ ਦੋ ਮੇਲਾ ਸਹਿਜ ਸੁਭਾਈਆ। ਕਲਜੁਗ ਵੇਖੇ ਮਾਤ ਅਖਾੜਾ, ਬੋਧ ਬੋਧ ਬੋਧ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਈਆ। ਜੁਗ ਜੁਗ ਸੰਗ ਕਰੇ ਹਰਿ ਕਰਤਾ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਆਦਿ ਅੰਤ ਕਦੇ ਨਾ ਮਰਦਾ, ਮਰਨ ਜਨਮ ਵਿਚ ਕਦੇ ਨਾ ਆਇੰਦਾ। ਨਿਰਭੌ ਭੈ ਰੱਖੇ ਕਦੇ ਨਾ ਡਰਦਾ, ਭਿਆਨਕ ਆਪਣੀ ਖੇਲ ਖਿਲਾਇੰਦਾ। ਲੱਖ ਚੁਰਾਸੀ ਏਕਾ ਵਾਰ ਵਰਦਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੋ ਘੜਿਆ ਸੋ ਆਪੇ ਭੰਨਦਾ, ਘੜਨ ਭੰਨਣਹਾਰ ਆਪ ਅਖਵਾਇੰਦਾ। ਆਪਣੇ ਮੰਦਰ ਆਪੇ ਵੜਦਾ, ਔਂਦਾ ਜਾਂਦਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਚੁਕਾਇੰਦਾ। ਜੁਗ ਜੁਗ ਭੇਵ ਚੁਕਾਏ ਨਰ ਹਰਿ, ਨਰਾਇਣ ਵਡੀ ਵਡਿਆਈਆ। ਸਰਗੁਣ ਅੰਦਰ ਜੋਤ ਧਰ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਆਪਣੇ ਪੌੜੇ ਆਪੇ ਚੜ੍ਹ ਚੜ੍ਹ, ਆਪੇ ਵੇਖੇ ਸਰਬ ਲੋਕਾਈਆ। ਆਪਣੀ ਵਿਦਿਆ ਆਪੇ ਪੜ੍ਹ ਪੜ੍ਹ ਜੀਵ ਜੰਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਜ਼ਹੂਰ ਆਪ ਦਰਸਾਈਆ। ਨੂਰ ਜ਼ਹੂਰ ਕਰਤਾ ਕਰੀਮ, ਕ਼ੁਦਰਤ ਕ਼ਾਦਰ ਵਿਚ ਸਮਾਇੰਦਾ। ਏਕਾ ਅਲਿਫ਼ ਕਰੇ ਤਕਸੀਮ, ਦੋ ਜਹਾਨਾਂ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਜੋਤੀ ਧਾਰ, ਜੁਗਤ ਜਗਤ ਵਡਿਆਈਆ। ਗੁਰ ਗੁਰ ਰੂਪ ਵਿਚ ਸੰਸਾਰ, ਪੰਜ ਤੱਤ ਚੋਲਾ ਆਪ ਹੰਢਾਈਆ। ਇਕ ਇਕੱਲਾ ਹੋਇਆ ਖ਼ਬਰਦਾਰ, ਦੂਜੀ ਕ਼ੁਦਰਤ ਲਏ ਜਗਾਈਆ। ਤੀਜੇ ਖੋਲ੍ਹ ਨੈਣ ਕਿਵਾੜ, ਚੌਥੇ ਪਦ ਕਰੇ ਰਸਾਈਆ। ਪੰਚਮ ਮੇਟੇ ਅਗਨੀ ਹਾੜ, ਛੇਵਾਂ ਛੱਪਰ ਛੰਨ ਨਾ ਕੋਇ ਜਣਾਈਆ। ਸਤਵਾਂ ਸਤਿ ਸਤਿਵਾਦੀ ਬੈਠਾ ਨਿਰਾਕਾਰ, ਅੱਠਾਂ ਤੱਤਾਂ ਪੰਧ ਮੁਕਾਈਆ। ਨੌਵਾਂ ਪਾਰ ਕਰੇ ਜਗਤ ਦਵਾਰ, ਦਸਵਾਂ ਆਪਣੀ ਜੋਤ ਜਗਾਈਆ। ਏਕਾ ਜੋਤ ਦਸ ਅਵਤਾਰ, ਹਰਿ ਮੰਦਰ ਰੂਪ ਗਏ ਵਟਾਈਆ। ਜਗਤ ਵਾਸਨਾ ਨਾ ਕੋਇ ਪਿਆਰ, ਆਸਾ ਤ੍ਰਿਸਨਾ ਨਾ ਕੋਇ ਜਣਾਈਆ। ਜੀਵਾਂ ਜੰਤਾਂ ਦੇ ਦੇ ਨਾਮ ਆਧਾਰ, ਪੁਰਖ ਅਕਾਲ ਗਏ ਸਮਝਾਈਆ। ਰਸਨਾ ਗੌਣਾ ਕਰ ਪਿਆਰ, ਵੇਲੇ ਅੰਤ ਹੋਏ ਸਹਾਈਆ। ਜੁਗ ਚੌਕੜੀ ਕਰੇ ਸਾਚੀ ਕਾਰ, ਜੁਗ ਜੁਗ ਗੇੜਾ ਆਪ ਭਵਾਈਆ। ਹੁਕਮੇ ਅੰਦਰ ਰੱਖੇ ਗੁਰ ਪੀਰ ਅਵਤਾਰ, ਸਚ ਸੰਦੇਸਾ ਸ਼ਬਦ ਸੁਣਾਈਆ। ਕਲਜੁਗ ਸਤਿਜੁਗ ਅੰਤਮ ਮੇਲਾ ਕਰੇ ਆਪ ਨਿਰੰਕਾਰ, ਦੂਸਰ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਰਦੰਗ ਆਪ ਵਜਾਈਆ। ਕਲਜੁਗ ਅੰਤਮ ਵੱਜੇ ਮਰਦੰਗ, ਗੁਰ ਗੁਰੂ ਸਰਬ ਸਾਲਾਹਿੰਦਾ। ਪਰਗਟ ਹੋਏ ਸੂਰਾ ਸਰਬੰਗ, ਰੂਪ ਰੇਖ ਰੰਗ ਨਾ ਕੋਇ ਰਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਆਪੇ ਆਏ ਲੰਘ, ਦੋ ਜਹਾਨਾਂ ਪਾਰ ਕਰਾਇੰਦਾ। ਆਪ ਸੁਹਾਏ ਸਾਚੀ ਸੇਜ ਇਕ ਪਲੰਘ, ਸਚ ਸਿੰਘਾਸਣ ਸੋਭਾ ਪਾਇੰਦਾ। ਸਾਚੇ ਘੋੜੇ ਕਸੇ ਤੰਗ, ਸੋਲਾਂ ਕਲੀਆਂ ਆਸਣ ਲਾਇੰਦਾ। ਏਕਾ ਵਾਰ ਵੇਖੇ ਨੌਂ ਖੰਡ, ਸੱਤਾਂ ਦੀਪਾਂ ਚਰਨਾਂ ਹੇਠ ਦਬਾਇੰਦਾ। ਚੌਦਾਂ ਲੋਕ ਸੁਣਾਏ ਸਾਚਾ ਛੰਦ, ਅੱਖਰ ਵੱਖਰ ਆਪ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਅਨੰਦ, ਅਨੰਦ ਅਨੰਦ ਅਨੰਦ ਮੰਗਲ ਆਪ ਸੁਣਾਇੰਦਾ। ਸਤਿ ਪਰਕਾਸ਼ ਕਰਾਏ ਸੂਰਜ ਚੰਦ, ਸੂਰਜ ਚੰਦ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਕਲਜੁਗ ਅੰਤਮ ਰੂਪ ਅਗੰਮ, ਸੋ ਪੁਰਖ ਨਿਰੰਜਣ ਆਪ ਧਰਾਈਆ। ਨਾ ਮਰੇ ਨਾ ਪਏ ਜੰਮ, ਹਰਖ ਸੋਗ ਨਾ ਕੋਇ ਰਖਾਈਆ। ਨਾ ਖ਼ੁਸ਼ੀ ਨਾ ਕੋਇ ਗ਼ਮ, ਚਿੰਤਾ ਰੂਪ ਨਾ ਕੋਇ ਵਟਾਈਆ। ਬੁਧ ਮਤ ਨਾ ਕੋਇ ਮਨ, ਪੰਜ ਤੱਤ ਨਾ ਕੋਇ ਰਖਾਈਆ। ਹੱਥ ਮੂੰਹ ਨਾ ਨੱਕ ਕੰਨ, ਪੈਰੀਂ ਚਲ ਨਾ ਪੰਧ ਮੁਕਾਈਆ। ਮਾਤ ਪਿਤ ਨਾ ਜਨਨੀ ਜਨ, ਸਾਕ ਸੱਜਣ ਸੈਣ ਨਾ ਕੋਇ ਭਾਈਆ। ਮਾਲ ਖ਼ਜ਼ਾਨਾ ਨਾ ਕੋਇ ਧੰਨ, ਦੌਲਤ ਹੱਥ ਨਾ ਕੋਇ ਰਖਾਈਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਮੰਦਰ ਮਠ ਨਾ ਕੋਇ ਬਣਾਈਆ। ਨਾ ਕੋਈ ਘੜੇ ਨਾ ਦੇਵੇ ਭੰਨ, ਨਾ ਕੋਈ ਸਕੇ ਡੰਨ ਲਗਾਈਆ। ਨਾ ਕੋਈ ਕਰੇ ਖੰਨ ਖੰਨ, ਨਾ ਕੋਈ ਵੰਡਨ ਵੰਡ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਨਿਰਗੁਣ ਚੜ੍ਹੇ ਸਾਚਾ ਚੰਨ, ਜਗਤ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਕਲਜੁਗ ਪਰਦਾ ਚੁੱਕਣਾ, ਕਲ ਕਲਕੀ ਲੈ ਅਵਤਾਰ। ਚਾਰੋਂ ਕੁੰਟ ਸਿੰਘ ਸ਼ੇਰ ਹੋ ਹੋ ਬੁੱਕਣਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਸ਼ਬਦ ਅਗੰਮੀ ਹੋ ਹੋ ਉਠਣਾ, ਨਵ ਨੌਂ ਕਰੇ ਜੈਕਾਰ। ਜੂਠਾ ਝੂਠਾ ਧਨ ਸਭ ਦਾ ਲੁੱਟਣਾ, ਰਹਿਣ ਨਾ ਪਾਏ ਵਿਚ ਸੰਸਾਰ। ਮਾਇਆ ਮਮਤਾ ਬੂਟਾ ਸੁੱਕਣਾ, ਜਲ ਸਿੰਚ ਨਾ ਕਰੇ ਕੋਇ ਪਿਆਰ। ਕਾਮ ਕਰੋਧ ਫੜ ਫੜ ਕੁੱਟਣਾ, ਸ਼ਬਦ ਖੰਡਾ ਏਕਾ ਮਾਰ। ਜਨ ਭਗਤਾਂ ਉਪਰ ਆਪੇ ਤੁੱਠਣਾ, ਦੇਵੇ ਦਰਸ ਦਰਸ ਦੀਦਾਰ। ਅੰਮ੍ਰਿਤ ਜਾਮ ਪਿਆਏ ਘੁਟਨਾ, ਕਾਇਆ ਕਰੇ ਠੰਡੀ ਠਾਰ। ਲੱਖ ਚੁਰਾਸੀ ਫੜ ਫੜ ਕੁਸਣਾ, ਏਕਾ ਮਾਰੇ ਮਾਰਨਹਾਰਾ ਮਾਰ। ਰਾਏ ਧਰਮ ਸਭ ਨੂੰ ਪੁੱਛਣਾ, ਕਿਉਂ ਭੁਲਿਆ ਹਰਿ ਨਿਰੰਕਾਰ। ਹਰਿ ਕਾ ਤੀਰ ਨਿਸ਼ਾਨਾ ਕਦੇ ਨਾ ਉਕਣਾ, ਗੋਬਿੰਦ ਚਿੱਲੇ ਰਿਹਾ ਚਾੜ੍ਹ। ਬੀਸ ਅਠਾਰਾਂ ਏਕਾ ਚੁੱਕਣਾ, ਦੋ ਜਹਾਨਾਂ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਉਂ ਰੱਖੇ ਨਿਹਕਲੰਕ ਨਰਾਇਣ ਨਰ ਅਵਤਾਰ। ਰੱਖਿਆ ਨਾਉਂ ਨਿਹਕਲੰਕ, ਨਾਨਕ ਗੋਬਿੰਦ ਗਏ ਜਸ ਗਾਈਆ। ਵੇਦ ਵਿਆਸਾ ਵੇਖੇ ਅੰਤ, ਪਾਰਬ੍ਰਹਮ ਦਏ ਵਖਾਈਆ। ਈਸਾ ਮੇਲੇ ਸਾਚਾ ਕੰਤ, ਬੈਠਾ ਓਟ ਤਕਾਈਆ। ਮੁਹੰਮਦ ਚੌਦਾਂ ਸਦੀਆਂ ਗਣੇ ਗਣਤ, ਲਿਖ ਲਿਖ ਲੇਖਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਕਰੇ ਰੁਸ਼ਨਾਈਆ। ਨਿਹਕਲੰਕ ਨਾਉਂ ਸੁਲਤਾਨਾ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਾਵਨ ਆਪਣਾ ਰੂਪ ਧਰਾਇੰਦਾ। ਰਾਮਾ ਰਾਮ ਰਾਮ ਮਰਦਾਨਾ, ਰਾਵਣ ਗੜ੍ਹ ਹੰਕਾਰ ਤੁੜਾਇੰਦਾ। ਕਾਹਨਾ ਕ੍ਰਿਸ਼ਨ ਕ੍ਰਿਸ਼ਨ ਪਰਧਾਨਾ, ਰਥ ਰਥਵਾਹੀ ਰਥ ਚਲਾਇੰਦਾ। ਈਸਾ ਮੂਸਾ ਬੱਧਾ ਗਾਨਾ, ਸਾਚਾ ਸਗਨ ਮਨਾਇੰਦਾ। ਹੱਥੀਂ ਫੜੇ ਮੁਹੰਮਦ ਗ਼ੁਲਾਮਾ, ਏਕਾ ਬੰਧਨ ਹਰਿ ਹਰਿ ਪਾਇੰਦਾ। ਅੱਲਾ ਰਾਣੀ ਤੋੜੇ ਮਾਣਾ, ਸ਼ਬਦ ਨਿਸ਼ਾਨਾ ਇਕ ਚਲਾਇੰਦਾ। ਚਾਰੋਂ ਕੁੰਟ ਵੇਖੇ ਮਾਰ ਧਿਆਨਾ, ਦਹਿ ਦਿਸ਼ਾ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਖਿਲਾਇੰਦਾ। ਨਿਹਕਲੰਕ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਧਾਰ ਚਲਾਈਆ। ਜੋਤੀ ਜੋਤ ਜੋਤ ਪਰਕਾਸ਼ਾ, ਪਰਕਾਸ਼ ਪਰਕਾਸ਼ ਰੂਪ ਧਰਾਈਆ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜੁਗ ਜੁਗ ਆਪਣੀ ਚਾਲ ਚਲਾਈਆ। ਕਲਜੁਗ ਵੇਖੇ ਖੇਲ ਤਮਾਸ਼ਾ, ਲੱਖ ਚੁਰਾਸੀ ਨਾਚ ਨਚਾਈਆ। ਗੁਰਮੁਖ ਵਿਰਲਾ ਪ੍ਰਭ ਮਿਲਣ ਦੀ ਰੱਖੇ ਆਸਾ, ਨਿਜ ਆਤਮ ਬੈਠਾ ਧਿਆਨ ਲਗਾਈਆ। ਸਤਿਗੁਰ ਪੂਰਾ ਦੇਵੇ ਸਚ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਅੰਮ੍ਰਿਤ ਭਰੇ ਕਾਇਆ ਕਾਸਾ, ਸਚ ਪਿਆਲਾ ਹੱਥ ਫੜਾਈਆ। ਨਿਜ ਮੰਦਰ ਕਰ ਕਰ ਵਾਸਾ, ਨਿਜ ਗ੍ਰਹਿ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਲਏ ਉਠਾਈਆ। ਜੁਗ ਜੁਗ ਹਰਿਜਨ ਮਿਲੰਨਾ, ਹਰਿ ਮੇਲੇ ਬੇਪਰਵਾਹ। ਸ਼ੌਹ ਦਰਯਾਏ ਬੇੜਾ ਬੰਨ੍ਹਾ, ਬੇੜਾ ਬੰਨ੍ਹੇ ਬਣ ਮਲਾਹ। ਏਕਾ ਰਾਗ ਸੁਣਾਇਆ ਕੰਨਾ, ਰਾਗ ਅਨਾਦੀ ਧੁੰਨ ਵਜਾ। ਏਕਾ ਜੋਤ ਚੜ੍ਹਾਇਆ ਚੰਨਾ, ਜੋਤ ਨਿਰੰਜਣ ਕਰ ਰੁਸ਼ਨਾ। ਏਕਾ ਪੁਰਖ ਅਬਿਨਾਸ਼ੀ ਮੰਨਾ, ਗੁਰਮੁਖ ਸੱਚੇ ਲਏ ਮਨਾ। ਮਨਮੁਖ ਜੀਵ ਆਤਮ ਅੰਨ੍ਹਾ, ਹਰਿ ਕਾ ਭੇਵ ਨਾ ਸਕੇ ਪਾ। ਰਾਏ ਧਰਮ ਦਏ ਡੰਨਾ, ਦੇਵੇ ਡੰਨ ਅੰਤ ਸਜ਼ਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਬੇਪਰਵਾਹ ਖੇਲ ਖਿਲੌਣਾ, ਕਲਜੁਗ ਅੰਤਮ ਵੇਖ ਵਖਾਈਆ। ਹਰਿਜਨ ਹਰਿ ਹਰਿ ਮੇਲ ਮਿਲੌਣਾ, ਦਰ ਦਰ ਘਰ ਘਰ ਫੇਰਾ ਪਾਈਆ। ਮਨਮੁਖ ਜੀਵਾਂ ਗੂੜ੍ਹੀ ਨੀਂਦ ਸਵੌਣਾ, ਉਪਰ ਪੱਲੂ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਤਾਰਨ ਕੋ ਏਕਾ ਗੁਰੂਦੇਵ, ਸਦਾ ਸਦਾ ਨਿਮਸਕਾਰ। ਬਿਰਥਾ ਜਾਏ ਨਾ ਹਰਿਜਨ ਸੇਵ, ਲੇਖੇ ਲਾਏ ਅਗੰਮ ਅਪਾਰ। ਅੰਮ੍ਰਿਤ ਫਲ ਦੇਵੇ ਸਾਚਾ ਮੇਵ, ਰਸ ਅਮੋਲਾ ਵਿਚ ਸੰਸਾਰ। ਕਿਰਪਾ ਕਰੇ ਅਲਖ ਅਭੇਵ, ਨਿਹਕੇਵ ਸੱਚੀ ਸਰਕਾਰ। ਦੇਵੇ ਵਡਿਆਈ ਵਿਚ ਦੇਵੀ ਦੇਵ, ਦੇਵ ਦੇਵਾ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਜਾਏ ਤਾਰ। ਤਾਰਨਹਾਰਾ ਇਕ ਗੋਪਾਲ, ਆਦਿ ਜੁਗਾਦਿ ਤਰਾਇੰਦਾ। ਹਰਿਜਨ ਵੇਖੇ ਸਾਚੇ ਲਾਲ, ਬਾਲ ਅਞਾਣੇ ਗੋਦ ਉਠਾਇੰਦਾ। ਇਕ ਵਖਾਏ ਸੱਚੀ ਧਰਮਸਾਲ, ਚਰਨ ਦਵਾਰੇ ਆਪ ਬਹਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਚਮ ਨਾਤਾ ਮੋਹ ਮਿਟਾਇੰਦਾ। ਏਕਾ ਮਾਰਗ ਦੱਸੇ ਸੁਖਾਲ, ਸਤਿਜੁਗ ਸਾਚਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਸਤਿਜੁਗ ਸਾਚਾ ਮਾਰਗ ਦੱਸ, ਸੋਹੰ ਸ਼ਬਦ ਕਰੇ ਪੜ੍ਹਾਈਆ। ਹੰ ਬ੍ਰਹਮ ਤੀਰ ਨਿਰਾਲਾ ਮਾਰੇ ਕਸ, ਸੋ ਮੁਖੀ ਤਿਖੀ ਆਪ ਕਰਾਈਆ। ਹਿਰਦੇ ਅੰਦਰ ਜਾਏ ਵਸ, ਨਾ ਕੋਈ ਸਕੇ ਬਾਹਰ ਕਢਾਈਆ। ਆਪਣਾ ਅੰਮ੍ਰਿਤ ਚੁਆਏ ਰਸ, ਰਸ ਰਸੀਆ ਸਾਚਾ ਮਾਹੀਆ। ਪੂਰੀ ਕਰੇ ਹਰਿਜਨ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜਿਸ ਜਨ ਚਰਨ ਕਵਲ ਕਰਾਏ ਦਾਸ, ਰਾਤੀਂ ਸੁਤਿਆ ਦਰਸ ਦਿਖਾਈਆ। ਆਤਮ ਦੀਆ ਦੀਪਕ ਜੋਤ ਕਰ ਪਰਕਾਸ਼, ਆਪਣਾ ਰੂਪ ਦਏ ਸਮਝਾਈਆ। ਊਠਤ ਬੈਠਤ ਸੋਵਤ ਜਾਗਤ ਵਸੇ ਪਾਸ, ਆਲਸ ਨਿੰਦਰਾ ਨਾ ਕੋਇ ਜਣਾਈਆ। ਏਥੇ ਓਥੇ ਦੋ ਜਹਾਨਾਂ ਬਣਿਆ ਰਹੇ ਸਾਲਸ, ਸਚ ਅਦਾਲਤ ਹੋਏ ਸਹਾਈਆ। ਚਾਰ ਵਰਨ ਗਰੁਸਿਖ ਬਣਾਏ ਸਾਚਾ ਖ਼ਾਲਸ, ਗੋਬਿੰਦ ਗੁਰ ਗਿਆ ਲਿਖਾਈਆ। ਚਲਣ ਨਾ ਦੇਵੇ ਕਿਸੇ ਦੀ ਨਾਲਸ਼, ਸ਼ਬਦ ਖੰਡਾ ਰਿਹਾ ਚਮਕਾਈਆ। ਜਨ ਭਗਤਾਂ ਦੇਵੇ ਸਾਚੀ ਢਾਰਸ, ਇਕ ਦਵਾਰਾ ਆਪ ਵਖਾਈਆ। ਮਨਮੁਖ ਤੇਰੀ ਦੇਵੇ ਨਾ ਕੋਇ ਜ਼ਮਾਨਤ, ਵੇਲੇ ਅੰਤ ਨਾ ਕੋਇ ਛੁਡਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਲੋਕਮਾਤ ਲਗੌਣੀ ਇਕ ਅਦਾਲਤ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਦਰ ਬਹਾਈਆ। ਨਾ ਕੋਈ ਲਾਅ ਨਾ ਵਕਾਲਤ, ਨਾ ਕੋਈ ਦਲੀਲ ਦਏ ਗਵਾਹੀਆ। ਆਦਿ ਜੁਗਾਦਿ ਸਦਾ ਸਲਾਮਤ, ਸਾਚੇ ਤਖ਼ਤ ਬੈਠ ਕਰੇ ਸੱਚੀ ਸ਼ਹਿਨਸ਼ਾਹੀਆ। ਕੂੜੀ ਰਹਿਣ ਨਾ ਦੇਵੇ ਕੋਈ ਅਲਾਮਤ, ਆਲਸ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਸਚ ਅਦਾਲਤ ਹਰਿ ਨਿਰੰਕਾਰਾ, ਤਖ਼ਤ ਨਿਵਾਸੀ ਆਪ ਕਰਾਇੰਦਾ। ਲੇਖਾ ਜਾਣੇ ਵਾਰੋ ਵਾਰਾ, ਜੁਗ ਜੁਗ ਪੰਧ ਮੁਕਾਇੰਦਾ। ਨਵ ਨੌਂ ਚਾਰ ਉਤਰੇ ਪਾਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਨੇਤਰ ਨੈਣਾਂ ਰੋ ਰੋ ਨੀਰ ਵਹਾਇੰਦਾ। ਚਾਰ ਕੁੰਟ ਨਾ ਕੋਇ ਸਹਾਰਾ, ਸਗਲਾ ਸੰਗ ਨਾ ਕੋਇ ਰਖਾਇੰਦਾ। ਪੰਡਤ ਪਾਂਧਾ ਨਾ ਕੋਈ ਪਾਵੇ ਸਾਰਾ, ਤੀਰਥ ਤਟ ਕਿਨਾਰਾ ਨਾ ਕੋਇ ਜਣਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਸਚ ਨਾ ਸੁਣਾਏ ਕੋਇ ਨਾਅਰਾ, ਹੱਕ ਹਕ਼ੀਕ਼ਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਮਾਤ ਧਰ, ਲੱਖ ਚੁਰਾਸੀ ਜੀਵ ਜੰਤ ਜਲ ਥਲ ਮਹੀਅਲ ਵੇਖ ਵਖਾਇੰਦਾ। ਗਰਸਿਖ ਗੁਰਮੁਖ ਹਰਿਜਨ ਹਰਿ ਭਗਤ ਦੂਈ ਦਵੈਤੀ ਮੇਟੇ ਸਲ, ਸਲ ਆਪਣਾ ਆਪ ਲਗਾਇੰਦਾ। ਦਰਸ ਦਿਖਾਏ ਘੜੀ ਘੜੀ ਪਲ ਪਲ, ਵੇਲਾ ਵਕ਼ਤ ਨਾ ਕੋਇ ਜਣਾਇੰਦਾ। ਜਿਸ ਜਨ ਅੰਦਰ ਗਿਆ ਰਲ, ਰਲ ਮਿਲ ਆਪਣਾ ਝਟ ਲੰਘਾਇੰਦਾ। ਲੱਖ ਚੁਰਾਸੀ ਕਰਿਆ ਵਲ, ਵਲ ਛਲ ਧਾਰੀ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦੀਪਕ ਆਪੇ ਬਲ, ਗੁਰਸਿਖ ਤੇਰਾ ਦੀਆ ਦੀਪਕ ਆਪ ਜਗਾਇੰਦਾ। ਗੁਰਸਿਖ ਦੀਪਕ ਜਾਏ ਜਗ, ਜੋਤੀ ਜਾਤਾ ਆਪ ਜਗਾਈਆ। ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਆਪਣੇ ਮੰਦਰ ਟਿਕਾਏ ਆਪਣਾ ਪਗ, ਨੌਂ ਦਵਾਰੇ ਪਾਰ ਕਰਾਈਆ। ਮਾਰ ਠੋਕਰ ਵਜਾਏ ਤਾਲ ਅਨਹਦ, ਨਾਦ ਅਨਾਦੀ ਆਪ ਸੁਣਾਈਆ। ਆਪਣਾ ਰਾਗ ਆਪਣੇ ਵਿਚੋਂ ਕੱਢ, ਗਰਮੁਖਾਂ ਵਿਚ ਟਿਕਾਈਆ। ਲੱਖ ਚੁਰਾਸੀ ਨਾਲੋਂ ਕਰ ਕਰ ਅੱਡ, ਆਪਣਾ ਰੰਗ ਵਖਾਈਆ। ਅੰਤ ਕਾਲ ਨਾ ਜਾਏ ਛੱਡ, ਸੰਤ ਭਗਵੰਤ ਹੋਏ ਸਹਾਈਆ। ਪਾਰ ਕਰਾਏ ਤ੍ਰੈਭਵਨ ਹੱਦ, ਤ੍ਰੈਭਵਨ ਧਨੀ ਆਪਣੀ ਸੇਵ ਕਮਾਈਆ। ਗੁਰਮੁਖ ਬਣਾਏ ਸਾਚੀ ਯੱਦ, ਵਿਸ਼ਵ ਵੰਸ ਇਕ ਰਖਾਈਆ। ਚਰਨ ਦਵਾਰੇ ਆਪਣੇ ਸੱਦ, ਸਚਖੰਡ ਦਵਾਰ ਦਏ ਵਡਿਆਈਆ। ਬਾਲਕ ਲਡਾਏ ਪਿਤਾ ਲਾਡ, ਪੂਤ ਖ਼ੁਸ਼ੀ ਮਨਾਈਆ। ਨਾਤਾ ਤੁਟਾ ਬ੍ਰਹਮ ਬ੍ਰਹਿਮਾਦ, ਮਿਲੀ ਪਾਰਬ੍ਰਹਮ ਸੱਚੀ ਸਰਨਾਈਆ। ਗੁਰਮੁਖ ਤੇਰੀ ਹਰਿ ਗਾਏ ਸਦਾ ਗਾਥ, ਗਾਵਣਹਾਰਾ ਗਾ ਗਾ ਆਪਣੀ ਖ਼ੁਸ਼ੀ ਮਨਾਈਆ। ਬਿਨ ਹਰਿ ਭਗਤ ਹਰਿ ਦਾ ਕੋਈ ਨਾ ਦੇਵੇ ਸਾਥ, ਜੁਗ ਜੁਗ ਇਕੱਲਾ ਬੈਠਾ ਗੁਰਮੁਖ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਕਾਇਆ ਮੰਦਰ ਅੰਦਰ ਚੜ੍ਹ ਆਪਣਾ ਬੰਧਨ ਆਪੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕੋਇ ਦਬਾਈਆ। ਦੇਵੇ ਦਰਸ ਦੀਦਾਰ, ਦਇਆ ਕਮਾਇੰਦਾ। ਡੂੰਘੇ ਸਾਗਰ ਲਾਏ ਪਾਰ, ਭਵਰੀ ਭਵਰ ਨਾ ਕੋਇ ਰੁੜ੍ਹਾਇੰਦਾ। ਚਰਨ ਕਵਲ ਵਖਾਏ ਸਚ ਪਿਆਰ, ਮਾਣਸ ਜਨਮ ਜਨਮ ਸਮਝਾਇੰਦਾ। ਫੜ ਫੜ ਦੁਤਰ ਦੇਵੇ ਤਾਰ, ਦੁਤਰ ਤਰਿਆ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਜਣਾਇੰਦਾ। ਆਪਣਾ ਦੇਵੇ ਹਰਿ ਜੀ ਦਰਸ, ਦਰਸੀ ਦਰਸ ਆਪ ਕਰਾਇੰਦਾ। ਗੁਰਸਿਖ ਮੇਟੇ ਤੇਰੀ ਹਰਸ, ਹਵਸ ਹੋਰ ਨਾ ਕੋਇ ਜਣਾਇੰਦਾ। ਗ਼ਰੀਬ ਨਿਮਾਣਿਆਂ ਉਪਰ ਕਰੇ ਤਰਸ, ਜੋ ਜਨ ਧਿਆਨ ਲਗਾਇੰਦਾ। ਸਤਿਗੁਰ ਪੂਰਾ ਗੁਰਸਿਖ ਤੇਰੀ ਕਦੇ ਨਾ ਕਰੇ ਪਰਖ, ਪਰੀਖਿਆ ਵਿਚ ਕੋਇ ਨਾ ਆਇੰਦਾ। ਅੱਗੇ ਰਹਿਣਾ ਸਦਾ ਨਧੜਕ, ਨਿਰਭੈ ਸਿਰ ਆਪਣਾ ਹੱਥ ਰਖਾਇੰਦਾ। ਜਗਤ ਤ੍ਰਿਸਨਾ ਜੋ ਰਹੀ ਭੜਕ, ਅਗਨੀ ਅੱਗ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਆਸਾ ਮਨਸਾ ਮਨਸਾ ਆਸਾ ਆਪੇ ਪੂਰ ਕਰਾਇੰਦਾ।
