੨੩ ਜੇਠ ੨੦੧੮ ਬਿਕ੍ਰਮੀ ਪਿਆਰਾ ਸਿੰਘ ਸੇਵਾ ਸਿੰਘ ਦੇ ਗ੍ਰਹਿ ਕਲੋਏ ਜੰਮੂ
ਸਾਜਨ ਘਰ ਸਾਜਨ ਆਏ, ਸੁਹੰਜਣੀ ਘੜੀ ਸੁਹਾਈਆ। ਰਾਜਨ ਘਰ ਰਾਜਨ ਆਏ, ਰਾਜਨ ਰਾਜ ਮੇਲ ਮਿਲਾਈਆ। ਨਵਾਬਨ ਘਰ ਨਵਾਬਨ ਆਏ, ਸ਼ਾਹ ਨਵਾਬ ਸੱਚਾ ਸ਼ਹਿਨਸ਼ਾਹੀਆ। ਗ਼ਰੀਬ ਨਿਵਾਜ਼ਨ ਘਰ ਗ਼ਰੀਬ ਨਿਵਾਜ਼ਾ ਆਏ, ਰੂਪ ਅਨੂਪ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਸੰਗ ਰਖਾਈਆ। ਸੱਜਣ ਘਰ ਸੱਜਣ ਪਾਇਆ, ਘਰ ਸਾਚੀ ਵੱਜੇ ਵਧਾਈਆ। ਗ੍ਰਹਿ ਮੰਦਰ ਬਹਿ ਬਹਿ ਮੰਗਲ ਗਾਇਆ, ਗੀਤ ਗੋਬਿੰਦ ਅਲਾਈਆ। ਜਗਤ ਸੰਗਲ ਕੱਟ ਵਖਾਇਆ, ਤੁੱਟੀ ਝੂਠੀ ਫਾਹੀਆ। ਜਿਉਂ ਤੰਦਲ ਛੀਨ ਹਰਿ ਜੀ ਆਇਆ, ਲੇਖਾ ਲੇਖੇ ਲੇਖਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਸ਼ਹਿਨਸ਼ਾਹੀਆ। ਸੱਜਣ ਘਰ ਸੱਜਣ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਸੱਜਣ ਕੋਲੋਂ ਸੱਜਣ ਮੰਗੇ ਮੰਗ, ਵਸਤ ਅਮੋਲਕ ਇਕ ਜਣਾਇੰਦਾ। ਸੱਜਣ ਕੋਲ ਸੱਜਣ ਬਹੇ ਚੜ੍ਹ ਰੰਗੀਲੇ ਪਲੰਘ, ਸੇਜ ਸੁਹੰਜਣੀ ਇਕ ਸੁਹਾਇੰਦਾ। ਸੱਜਣ ਘਰ ਵਜਾਏ ਸੱਜਣ ਨਾਮ ਮਰਦੰਗ, ਸੱਚ ਤਰਾਨਾ ਰਾਗ ਸੁਣਾਇੰਦਾ। ਸੱਜਣ ਗਾਏ ਸੱਜਣ ਛੰਦ, ਸਾਚਾ ਢੋਲਾ ਆਪ ਸੁਣਾਇੰਦਾ। ਸੱਜਣ ਵੇਖੇ ਸੱਜਣ ਨੂਰ ਚੰਦ, ਚੰਦ ਚਾਂਦਨਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਦਇਆ ਕਮਾਇੰਦਾ। ਹਰਿ ਸੱਜਣ ਸੱਚਾ ਪਾਤਸ਼ਾਹ, ਪਾਰਬ੍ਰਹਮ ਕਰਤਾਰ। ਜੁਗ ਜੁਗ ਬਣੇ ਮਾਤ ਮਲਾਹ, ਹਰਿਜਨ ਬੇੜਾ ਲਾਏ ਪਾਰ। ਸ਼ਬਦ ਸਰੂਪੀ ਇਕ ਸਲਾਹ, ਦੇਵੇ ਨਾਮ ਆਧਾਰ। ਨੇਤਰ ਦਰਸੀ ਦਰਸ ਕਰਾ, ਕਾਇਆ ਕਰੇ ਠੰਡੀ ਠਾਰ। ਜਗਤ ਹਰਸ ਦਏ ਮਿਟਾ, ਚਰਨ ਕਵਲ ਬਖ਼ਸ਼ੇ ਇਕ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸੱਜਣ ਕਰੇ ਪਿਆਰ। ਸੱਜਣ ਮੀਤ ਸੱਜਣ ਮੁਰਾਰਾ, ਸੱਜਣ ਸਗਲਾ ਸੰਗ ਨਿਭਾਈਆ। ਸੱਜਣ ਜੋਧਾ ਬੀਰ ਬਲੀ ਬਲਕਾਰਾ, ਸੱਜਣ ਬਲਹੀਣ ਆਪ ਹੋ ਜਾਈਆ। ਸੱਜਣ ਸ਼ਾਹੋ ਭੂਪ ਸਿਕਦਾਰਾ, ਸੱਜਣ ਰੱਯਤ ਨਾਮ ਵਟਾਈਆ। ਸੱਜਣ ਗੁਰ ਪੀਰ ਅਵਤਾਰਾ, ਸੱਜਣ ਗੁਰਸਿਖ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸਾਜਣ ਲਏ ਮਿਲਾਈਆ। ਸੱਜਣ ਸਾਜਨ ਪਾਇਆ, ਸਜਿਆ ਸਚ ਦਰਬਾਰ। ਘਰ ਰਾਜਨ ਰਾਜ ਆਇਆ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਆਪਣਾ ਕਾਜਨ ਆਪ ਰਚਾਇਆ, ਆਪੇ ਹੋਏ ਵੇਖਣਹਾਰ। ਆਪਣਾ ਜਹਾਜ਼ਨ ਆਪ ਚਲਾਇਆ, ਗੁਰਮੁਖ ਸਾਚੇ ਲਏ ਚਾੜ੍ਹ। ਚਾਰੋਂ ਕੁੰਟ ਫੇਰਾ ਪਾਇਆ, ਨਵ ਨੌਂ ਫਿਰੇ ਬਣ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਖੇਲ ਅਪਾਰ। ਸੱਜਣ ਚੋਰ ਸੱਜਣ ਠੱਗ, ਸੱਜਣ ਰਸਨਾ ਜੇਹਵਾ ਗਾਈਆ। ਸੱਜਣ ਵਸੇ ਉਪਰ ਸ਼ਾਹ ਰਗ, ਸੱਜਣ ਬੈਠਾ ਮੁਖ ਛੁਪਾਈਆ। ਸੱਜਣ ਕਰੇ ਖੇਲ ਸੂਰਾ ਸਰਬੱਗ, ਸੱਜਣ ਅੰਧ ਅੰਧੇਰ ਬੈਠਾ ਆਸਣ ਲਾਈਆ। ਸੱਜਣ ਹੰਸ ਬਣਾਏ ਕਗ, ਸਾਚੀ ਨਾਮ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਖਾਈਆ। ਸੱਜਣ ਰਾਜਾ ਸੱਜਣ ਭੂਪ, ਰਾਜ ਰਾਜਾਨ ਆਪ ਅਖਵਾਇੰਦਾ। ਸੱਜਣ ਵਸੇ ਚਾਰੇ ਕੂਟ, ਦਹਿ ਦਿਸ਼ਾ ਆਪ ਸਮਾਇੰਦਾ। ਹਰਿ ਸੱਜਣ ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਆਪ ਦ੍ਰਿੜਾਇੰਦਾ। ਹਰਿ ਸੱਜਣ ਸੱਜਣ ਉਪਰ ਜਾਏ ਤੁਠ, ਆਪ ਆਪਣੀ ਦਇਆ ਕਮਾਇੰਦਾ। ਹਰਿ ਸੱਜਣ ਸੱਜਣ ਦੇਵੇ ਨਾਮ ਘੁਟ, ਭਰ ਪਿਆਲਾ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਮੰਗ ਮੰਗਾਇੰਦਾ। ਸੱਜਣ ਮੰਗੇ ਸੱਜਣ ਦੇਵੇ, ਸੱਜਣ ਸੱਜਣ ਝੋਲੀ ਆਪ ਭਰਾਈਆ। ਸੱਜਣ ਪੁਰਖ ਅਲਖ ਅਭੇਵੇ, ਸਾਜਨ ਗੁਰਮੁਖ ਰੂਪ ਵਟਾਈਆ। ਸਾਜਨ ਗਾਏ ਰਸਨਾ ਜਿਹਵੇ, ਸੱਜਣ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਨ ਸੱਜਣ ਮੇਲਾ ਮੇਲੇ ਚਾਈਂ ਚਾਈਂਆ। ਸੱਜਣ ਮੇਲਾ ਚੜ੍ਹਿਆ ਚਾ, ਹਰਿ ਸੱਜਣ ਖ਼ੁਸ਼ੀ ਮਨਾਇੰਦਾ। ਘਰ ਸੱਜਣ ਸੱਜਣ ਗਿਆ ਆ, ਕਲਜੁਗ ਅੰਤਮ ਫੇਰਾ ਪਾਇੰਦਾ। ਹਰਿਜਨ ਸਾਚੇ ਲਏ ਉਠਾ, ਸਿਰ ਆਪਣਾ ਹੱਥ ਰਖਾਇੰਦਾ। ਹਰਿ ਸੰਗਤ ਰੱਖੇ ਨਾਲ ਗਵਾਹ, ਦੂਜੀ ਸ਼ਹਾਦਤ ਨਾ ਕੋਇ ਜਣਾਇੰਦਾ। ਮਾਣਸ ਜਨਮ ਜਨਮ ਦਏ ਬਦਲਾ, ਜਿਸ ਜਨ ਆਪਣੇ ਚਰਨ ਲਗਾਇੰਦਾ। ਕਰਮ ਕਰਮ ਦਾ ਰੋਗ ਦਏ ਗਵਾ, ਨਿਹਕਰਮੀ ਕਰਮ ਕਮਾਇੰਦਾ। ਧਰਮ ਧਰਮ ਦਾ ਭਰਮ ਦਏ ਮਿਟਾ, ਸਾਚਾ ਧਰਮ ਇਕ ਵਖਾਇੰਦਾ। ਚਾਰ ਵਰਨ ਬਣਾਏ ਭੈਣ ਭਰਾ, ਊਚ ਨੀਚ ਨਾ ਕੋਇ ਜਣਾਇੰਦਾ। ਆਤਮ ਬ੍ਰਹਮ ਸਰਬ ਟਿਕਾ, ਲੱਖ ਚੁਰਾਸੀ ਖੇਲ ਖਿਲਾਇੰਦਾ। ਹਰ ਘਟ ਅੰਦਰ ਆਸਣ ਲਾ, ਜੋਤੀ ਨੂਰ ਡਗਮਗਾਇੰਦਾ। ਹਰਿਜਨ ਮੇਲਾ ਸਹਿਜ ਸੁਭਾ, ਘਰ ਸਾਚੇ ਆਪ ਮਿਲਾਇੰਦਾ। ਇਕ ਇਕੇਲਾ ਪਕੜੇ ਬਾਂਹ, ਜਗਤ ਵਿਛੋੜਾ ਪੰਧ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਪਾਰ ਕਰਾਇੰਦਾ। ਹਰਿ ਸੱਜਣ ਬੈਠਾ ਪਾਰ ਪੱਤਣ, ਸੱਜਣ ਤੇਰਾ ਰਾਹ ਤਕਾਈਆ। ਆਪੇ ਆਏ ਮਾਰਗ ਦੱਸਣ, ਆਪੇ ਫੜ ਫੜ ਰਾਹੇ ਪਾਈਆ। ਆਪੇ ਆਏ ਹਿਰਦੇ ਵਸਣ, ਹਰਿ ਕੀ ਪੌੜੀ ਆਪ ਚੜ੍ਹਾਈਆ। ਆਪੇ ਆਏ ਪੰਚ ਵਿਕਾਰਾ ਮਥਨ, ਨਾਮ ਮਧਾਣਾ ਨਾਲ ਰਲਾਈਆ। ਆਪੇ ਆਏ ਗੁਰਸਿਖਾਂ ਨਾਉਂ ਕਥਨ, ਕਥ ਕਥ ਲੋਕਮਾਤ ਲੇਖਾ ਦਏ ਬਣਾਈਆ। ਆਪੇ ਆਏ ਹਰਿਜਨ ਸਾਚੇ ਰੱਖਣ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਨ ਮੀਤ ਇਕ ਗੋਸਾਈਂਆ। ਸਾਜਨ ਮੀਤ ਇਕ ਗੋਸਾਈਂ, ਗਹਿਰ ਗੰਭੀਰ ਸਮਾਇਆ। ਹਰਿ ਸੱਜਣ ਵੇਖੇ ਥਾਉਂ ਥਾਈਂ, ਥਾਨ ਥਨੰਤਰ ਫੋਲ ਫੋਲਾਇਆ। ਏਕਾ ਸਿਖਿਆ ਰਿਹਾ ਸਮਝਾਈ, ਸਾਚਾ ਮੰਤਰ ਨਾਮ ਦ੍ਰਿੜਾਇਆ। ਕਾਗੋਂ ਹੰਸ ਰਿਹਾ ਬਣਾਈ, ਸਾਚੀ ਚੋਗ ਨਾਮ ਚੁਗਾਇਆ। ਚਲ ਦਵਾਰੇ ਆਇਆ ਚਾਈਂ ਚਾਈਂ, ਚਾਓ ਘਨੇਰਾ ਹਰਿ ਸੰਗਤ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸਾਚੇ ਖੇਲ ਕਰਾਇਆ। ਚਾਓ ਘਨੇਰਾ ਸੰਗਤ ਰੂਪ, ਸਚ ਭਰਵਾਸਾ ਆਪ ਜਣਾਈਆ। ਤੇਰਾ ਮੇਰਾ ਏਕਾ ਰੂਪ, ਸੋਹੰ ਸਾਚੀ ਕਰੇ ਪੜ੍ਹਾਈਆ। ਸੱਜਣ ਵਸੇ ਚਾਰੇ ਕੂਟ, ਖ਼ਾਲੀ ਦਿਸ਼ਾ ਨਜ਼ਰ ਕੋਇ ਨਾ ਆਈਆ। ਹਰਿ ਸੱਜਣ ਤਾਣਾ ਪੇਟਾ ਹੋਏ ਸੂਤ, ਸੂਤਰਧਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਨ ਸਾਜਨ ਲਏ ਤਰਾਈਆ। ਸਾਜਨ ਤਾਰੇ ਕਿਰਪਾ ਕਰ, ਕਰ ਕਿਰਪਾ ਪਾਰ ਕਰਾਈਆ। ਸਾਜਨ ਮੇਲੇ ਏਕਾ ਹਰਿ, ਦਰ ਘਰ ਸਾਚਾ ਸੋਭਾ ਪਾਈਆ। ਸਾਜਨ ਮਿਲੇ ਚੁੱਕੇ ਡਰ, ਭੈ ਅਵਰ ਨਾ ਕੋਇ ਰਖਾਈਆ। ਸਾਜਨ ਆਏ ਏਕਾ ਨਰ, ਨਰ ਨਰਾਇਣ ਵਡੀ ਵਡਿਆਈਆ। ਸਾਜਨ ਸਚ ਪਲੰਘੇ ਬੈਠੇ ਚੜ੍ਹ, ਸਾਜਨ ਸਾਚੀ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਸੱਜਣ ਇਕ ਬਹਾਈਆ। ਘਟ ਸੱਜਣ ਹਰਿ ਮੀਤ, ਏਕੰਕਾਰਾ ਨਾਉਂ ਰਖਾਇੰਦਾ। ਨਾਦ ਅਨਾਦ ਸੁਣਾਏ ਗੀਤ, ਅਨਹਦ ਰਾਗ ਅਲਾਇੰਦਾ। ਕਾਇਆ ਮੰਦਰ ਦੇਹੁਰਾ ਗੁਰੂਦਵਾਰ ਮਸੀਤ, ਸਾਚਾ ਬੰਕ ਆਪ ਜਣਾਇੰਦਾ। ਸਤਿਜੁਗ ਚਲੇ ਸਾਚੀ ਰੀਤ, ਪਾਰਬ੍ਰਹਮ ਪ੍ਰਭ ਆਪ ਚਲਾਇੰਦਾ। ਸੁਰਤ ਸ਼ਬਦ ਕਰੇ ਪਤਤ ਪੁਨੀਤ, ਪਤਤ ਪਾਵਨ ਦਇਆ ਕਮਾਇੰਦਾ। ਕਾਇਆ ਕਰੇ ਠੰਡੀ ਸੀਤ, ਸਾਂਤਕ ਸਤਿ ਸਤਿ ਵਖਾਇੰਦਾ। ਦਰਸ ਦਿਖਾਏ ਇਕ ਅਤੀਤ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਸੱਜਣ ਸੰਗ ਰਖਾਇੰਦਾ। ਸੱਜਣ ਸੰਗ ਦੋ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਸੱਜਣ ਮੇਲਾ ਗੋਪੀ ਕਾਹਨ, ਗੋਪੀ ਕਾਹਨ ਰੂਪ ਵਟਾਈਆ। ਸੱਜਣ ਮੇਲਾ ਵੇਖ ਵਖਾਏ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਨ ਸਾਜਨ ਲਏ ਰਲਾਈਆ। ਸਾਜਨ ਰਲਿਆ ਸਾਜਨ ਸੰਗ, ਸਗਲਾ ਸੰਗ ਤਜਾਇਆ। ਆਤਮ ਉਪਜਿਆ ਪਰਮਾਨੰਦ, ਹਰਖ ਸੋਗ ਮਿਟਾਇਆ। ਨਹਾਵਣ ਨਹਾਤਾ ਆਤਮ ਗੰਗ, ਸਰ ਸਰੋਵਰ ਇਕ ਸੁਹਾਇਆ। ਸ਼ਬਦ ਅਗੰਮੀ ਸੁਣਿਆ ਛੰਦ, ਸੁਣ ਸੁਣ ਆਪਣਾ ਆਪ ਭੁਲਾਇਆ। ਨਿਰਗੁਣ ਜੋਤ ਚੜ੍ਹਿਆ ਚੰਦ, ਸੂਰਜ ਚੰਦ ਮੁਖ ਸ਼ਰਮਾਇਆ। ਖ਼ੁਸ਼ੀ ਹੋਇਆ ਬੰਦ ਬੰਦ, ਘਰ ਸੱਜਣ ਸੱਚਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੱਜਣ ਹੋਏ ਸਹਾਇਆ। ਸੱਜਣ ਸਾਚਾ ਪੁਰਖ ਸਮਰਥ, ਸਾਵਲ ਸੁੰਦਰ ਰੂਪ ਕਰਾਈਆ। ਹਰਿ ਸੱਜਣ ਚਲਾਏ ਸਾਚਾ ਰਥ, ਜੁਗ ਜੁਗ ਵਡੀ ਵਡਿਆਈਆ। ਹਰਿ ਸੱਜਣ ਮਹਿਮਾ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਹਰਿ ਸੱਜਣ ਸਾਚਾ ਮਾਰਗ ਰਿਹਾ ਦੱਸ, ਕਲਜੁਗ ਜੀਵ ਭੁਲ ਨਾ ਜਾਈਆ। ਚਾਰੋਂ ਕੁੰਟ ਅੰਧੇਰਾ ਰੈਣ ਮਸ, ਅੰਧਘੋਰ ਰਿਹਾ ਵਖਾਈਆ। ਗੁਰਮੁਖ ਡਰਦੇ ਕਹਿਣ ਬਸ ਬਸ, ਕਲਜੁਗ ਵਿਚ ਰਹਿਣਾ ਅਵਰ ਹੋਰ ਨਾ ਭਾਈਆ। ਕਲਜੁਗ ਕੋਲੋਂ ਡਰ ਕੇ ਆਏ ਨੱਸ, ਤੇਰੇ ਚਰਨ ਓਟ ਤਕਾਈਆ। ਹਰਿ ਸਤਿਗੁਰ ਸੱਜਣ ਅੱਗੋਂ ਮਿਲਿਆ ਹੱਸ, ਫੜ ਬਾਹੋਂ ਗਲੇ ਲਗਾਈਆ। ਮੈਂ ਪਿਆਰ ਤੁਹਾਡੇ ਵਿਚ ਗਿਆ ਫਸ, ਗੁਰਸਿਖ ਤੇਰਾ ਬੰਧਨ ਤੁਟ ਕਦੇ ਨਾ ਜਾਈਆ। ਮੈਂ ਗੌਂਦਾ ਰਹਾਂ ਸਦਾ ਜਸ, ਹਰਿਜਨ ਤੇਰੀ ਵਡ ਵਡਿਆਈਆ। ਤੇਰਾ ਪ੍ਰੇਮ ਪੀਵਾਂ ਏਕਾ ਰਸ, ਆਪਣਾ ਰਸ ਤੇਰੇ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਨ ਸਾਜਨ ਹੋਏ ਸਹਾਈਆ। ਸੱਜਣ ਸਾਹਿਬ ਸਰਬ ਗੁਣਵੰਤ, ਪੁਰਖ ਅਬਿਨਾਸ਼ੀ ਪਾਇਆ। ਗੜ੍ਹ ਤੁਟਾ ਹਉਮੇ ਹੰਗਤ, ਹੰ ਬ੍ਰਹਮ ਨਜ਼ਰੀ ਆਇਆ। ਘਰ ਮਿਲਿਆ ਬੋਧ ਅਗਾਧਾ ਏਕਾ ਪੰਡਤ, ਬ੍ਰਹਮ ਵਿਦਿਆ ਰਿਹਾ ਪੜ੍ਹਾਇਆ। ਕਲਜੁਗ ਵਸ ਨਾ ਪਾਇਆ ਕਿਸੇ ਸੰਤ, ਜੋ ਝੂਠੇ ਧੰਦੇ ਦਏ ਲਗਾਇਆ। ਧੰਨ ਸੁਭਾਗ ਮਿਲਿਆ ਹਰਿ ਕੰਤ, ਹਰਿ ਸੱਜਣ ਮੇਲ ਮਿਲਾਇਆ। ਮੇਰੀ ਲੱਗੀ ਪ੍ਰੀਤੀ ਨਿਭੇ ਅੰਤ, ਵਿਛੋੜਾ ਕੋਇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸੱਜਣ ਦਏ ਸਲਾਹਿਆ। ਸਾਜਨ ਦੇਵੇ ਸਚ ਸਲਾਹ, ਗੁਰਸਿਖ ਸੱਜਣ ਆਪ ਸਮਝਾਈਆ। ਬੇੜਾ ਲੈ ਕੇ ਆਇਆ ਧੁਰ ਮਲਾਹ, ਕਲਜੁਗ ਨੱਯਾ ਵਿਚ ਟਿਕਾਈਆ। ਹਰਿਜਨ ਸਾਚੇ ਲਏ ਚੜ੍ਹਾ, ਨਾ ਵੇਖੇ ਭੈਣਾਂ ਭਾਈਆ। ਆਪਣਾ ਮਾਰਗ ਦਏ ਲਗਾ, ਸਾਚਾ ਮਾਰਗ ਇਕ ਰਖਾਈਆ। ਜਨਮ ਜਨਮ ਜਨਮ ਦਏ ਬਦਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਵਡਿਆਈ ਸਚ ਜਜਮਾਨ, ਤੇਰੀ ਉਚੀ ਕੁਲ ਰਖਾਈਆ। ਬਣ ਨਿਮਾਣਾ ਫਿਰੇ ਭਗਵਾਨ, ਦਰ ਦਰ ਭਿਖਿਆ ਮੰਗ ਮੰਗਾਈਆ। ਪ੍ਰੇਮ ਪ੍ਰੀਤੀ ਦੇਣਾ ਦਾਨ, ਸਾਚੀ ਵਸਤ ਇਕ ਜਣਾਈਆ। ਅੱਠੇ ਪਹਿਰ ਗੁਰਸਿਖ ਤੇਰਾ ਰਹੇ ਧਿਆਨ, ਤੇਰਾ ਮੁਖੜਾ ਛੁੱਪ ਕਦੇ ਨਾ ਜਾਈਆ। ਚਾਰੋਂ ਕੁੰਟ ਜਾਂ ਵੇਖਾਂ ਹੋ ਮਿਹਰਵਾਨ, ਹਰਿਜਨ ਸਾਚਾ ਏਕਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸੱਜਣ ਸਾਜਨ ਅੰਤ ਮਿਲਣਾ, ਜਗਤ ਵਿਛੋੜਾ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਲੋਕਮਾਤ ਹਿਲਣਾ, ਪੁਰਖ ਅਬਿਨਾਸ਼ਾ ਆਪ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਹਰਿ ਮੀਤ਼, ਗੁਰਮੁਖ ਗੁਰਸਿਖ ਪ੍ਰੀਤ ਆਪ ਨਿਭਾਈਆ।
