੧੭ ਹਾੜ ੨੦੧੮ ਬਿਕ੍ਰਮੀ ਦਰਬਾਰ ਵਿਚ ਦਇਆ ਹੋਈ ਜੇਠੂਵਾਲ
ਸੋ ਪੁਰਖ ਨਿਰੰਜਣ ਅਗੰਮ ਅਪਾਰਾ, ਆਦਿ ਆਦਿ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਰੂਪ ਅਨੂਪ ਆਪ ਧਰਾਈਆ। ਏਕੰਕਾਰਾ ਕਰ ਪਸਾਰਾ, ਆਪ ਆਪਣਾ ਵੇਸ ਵਟਾਈਆ। ਆਦਿ ਨਿਰੰਜਣ ਜੋਤ ਜੋਤੀ ਧਾਰਾ, ਨਿਰਾਕਾਰ ਆਪ ਅਖਵਾਈਆ। ਅਬਿਨਾਸ਼ੀ ਕਰਤਾ ਅਲਖ ਅਲਖਨਾ ਬੋਲ ਜੈਕਾਰਾ, ਆਪਣਾ ਨਾਅਰਾ ਆਪ ਲਗਾਈਆ। ਸ੍ਰੀ ਭਗਵਾਨ ਠਾਂਡਾ ਦਰਬਾਰਾ, ਦਰ ਘਰ ਸਾਚਾ ਆਪ ਸੁਹਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰਾ, ਆਪਣਾ ਰੰਗ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਕਾਸ਼ ਆਪ ਪਰਗਟਾਈਆ। ਸਚ ਪਰਕਾਸ਼ ਹਰਿ ਨਿਰੰਕਾਰਾ, ਨਿਰਗੁਣ ਨਿਰਾਕਾਰ ਆਪ ਕਰਾਇੰਦਾ। ਆਪਣੀ ਉਪਾਈ ਆਪੇ ਧਾਰਾ, ਆਪ ਆਪਣਾ ਵੇਖ ਵਖਾਇੰਦਾ। ਆਪਣੀ ਇਛਿਆ ਬਣ ਭੰਡਾਰਾ, ਸਚ ਵਰਤਾਰਾ ਆਪ ਹੋ ਜਾਇੰਦਾ। ਸਾਚੀ ਵਸਤ ਵਸਤ ਹਰਿ ਥਾਰਾ, ਅਨਦ੍ਰਿਸ਼ਟ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਰਖਾਇੰਦਾ। ਆਪੇ ਕਰੇ ਆਪਣੀ ਕਲ, ਅਕਲ ਕਲ ਬੇਪਰਵਾਹੀਆ। ਆਪਣਾ ਧਾਮ ਵਖਾਏ ਅਟੱਲ, ਅਚੱਲ ਵਡੀ ਵਡਿਆਈਆ। ਆਪਣਾ ਆਸਣ ਆਪੇ ਮੱਲ, ਸਚ ਸਿੰਘਾਸਣ ਦਏ ਸਾਲਾਹੀਆ। ਆਪਣੇ ਨੂਰ ਆਪੇ ਰਲ, ਜੋਤੀ ਜੋਤ ਜੋਤ ਜਗਾਈਆ। ਆਪਣੇ ਦੀਪਕ ਆਪੇ ਬਲ, ਆਪੇ ਕਰੇ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਖੇਲ ਖਿਲਾਈਆ । ਆਦਿ ਪੁਰਖ ਹਰਿ ਖੇਲ ਖਿਲਾਇਆ, ਖੇਲਣਹਾਰ ਇਕ ਇਕੱਲਾ। ਰੂਪ ਰੰਗ ਨਾ ਕੋਇ ਜਣਾਇਆ, ਵਸਿਆ ਸਚ ਮਹੱਲਾ। ਮਾਤ ਪਿਤ ਨਾ ਕੋਇ ਬਣਾਇਆ, ਆਪਣਾ ਫੜਿਆ ਆਪੇ ਪੱਲਾ। ਸਾਚਾ ਮੰਦਰ ਇਕ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਅਛਲ ਅਛੱਲਾ। ਅਛਲ ਅਛੱਲ ਖੇਲ ਨਿਰੰਕਾਰ, ਅਚਰਜ ਰਚਨਾ ਆਪ ਰਚਾਈਆ। ਆਪਣੀ ਇਛਿਆ ਭਰ ਭੰਡਾਰ, ਵਸਤ ਅਮੋਲ ਆਪ ਵਰਤਾਈਆ। ਦੇਵਣਹਾਰਾ ਬਣ ਵਰਤਾਰ, ਦਾਨੀ ਆਪਣਾ ਨਾਉਂ ਰਖਾਈਆ। ਆਪੇ ਬਾਢੀ ਬਣ ਕਰਤਾਰ, ਆਪਣੀ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਘਾੜਨ ਲਏ ਘੜਾਈਆ। ਆਦਿ ਪੁਰਖ ਹਰਿ ਘਾੜਨ ਘੜਤ, ਘੜਨਹਾਰਾ ਆਪ ਘੜਾਇੰਦਾ। ਆਪੇ ਜਾਣੇ ਆਪਣੀ ਜੜ਼ਤ, ਦੂਸਰ ਸੰਗ ਨਾ ਕੋਇ ਰਖਾਇੰਦਾ। ਆਪਣੀ ਕਰ ਆਪੇ ਕਿਰਤ, ਕਰਤਾ ਪੁਰਖ ਆਪ ਹੋ ਜਾਇੰਦਾ। ਆਪਣੀ ਕਰਵਟ ਆਪੇ ਪਰਤ, ਆਪ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਘਰ ਸੁਹਾਇੰਦਾ। ਆਦਿ ਪੁਰਖ ਹਰਿ ਏਕਾ ਘਰ, ਧੁਰ ਦਰਬਾਰਾ ਆਪ ਸੁਹਾਈਆ। ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਅੰਦਰ ਬੈਠਾ ਵੜ, ਰੂਪ ਰੰਗ ਨਾ ਰੇਖ ਕੋਇ ਜਣਾਈਆ। ਆਪਣੇ ਪੌੜੇ ਆਪੇ ਚੜ੍ਹ, ਸਚ ਮਹੱਲਾ ਦਏ ਵਸਾਈਆ। ਆਪਣੇ ਦਵਾਰ ਆਪੇ ਖੜ, ਆਪੇ ਲੇਵਣਹਾਰ ਅੰਗੜਾਈਆ। ਆਪਣੀ ਕਰਨੀ ਆਪੇ ਕਰ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਉਪਾਈਆ। ਹਰਿ ਹਰਿ ਮੰਦਰ ਏਕਾ ਖੰਡ, ਸਚ ਸਚ ਬਣਾਇਆ। ਅਕਾਲ ਅਕਾਲ ਵੰਡੀ ਵੰਡ, ਵੰਡਣਹਾਰ ਆਪ ਅਖਵਾਇਆ। ਵਿਚ ਰਖਾਇਆ ਆਪਣਾ ਅਨੰਦ, ਅਨੰਦ ਰੂਪ ਆਪ ਹੋ ਜਾਇਆ। ਚਾਰੋਂ ਕੁੰਟ ਨਾ ਕੋਈ ਕੰਧ, ਜਿਸ ਘਰ ਆਪਣਾ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਵਡਿਆਇਆ। ਸਾਚਾ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਇਕ ਬਣਾਈਆ। ਸਚ ਦਵਾਰੇ ਬੈਠਾ ਇਕ ਇਕੰਤ, ਅਕਲ ਕਲ ਆਪਣੀ ਖੇਲ ਖਿਲਾਈਆ। ਆਪਣੀ ਇਛਿਆ ਆਪੇ ਬਣਿਆ ਮੰਗਤ, ਬਣ ਭਿਖਾਰੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਆਪ ਸਮਝਾਈਆ। ਸਚ ਦਵਾਰ ਕਰ ਤਿਆਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਆਪਣੇ ਅੰਦਰ ਫਿਰੇ ਆਪਣੀ ਵਾਰ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਅਗੰਮ ਅਗੰਮੜਾ ਕਰ ਪਸਾਰ, ਅਲਖ ਅਲਖਨਾ ਵੇਖ ਵਖਾਇੰਦਾ। ਨਾ ਕੋਈ ਦੂਸਰ ਦਿਸੇ ਧਾਰ, ਧਾਰ ਧਾਰ ਵਿਚ ਸਮਾਇੰਦਾ। ਆਪਣਾ ਬਲ ਇਕ ਵਿਚਾਰ, ਆਪੇ ਵੇਖ ਵਖਾਇੰਦਾ। ਇਕ ਇਕੱਲਾ ਹੋ ਤਿਆਰ, ਸਚ ਮਹੱਲਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਵਖਾਇੰਦਾ। ਇਕ ਇਕੱਲਾ ਇਛਿਆ ਰੱਖ, ਆਪਣੀ ਇਛਿਆ ਆਪ ਪਰਗਟਾਈਆ। ਨਿਰਗੁਣ ਹੋਇਆ ਘਰ ਪਰਤਖ, ਘਰ ਨਿਰਗੁਣ ਵੱਜੇ ਵਧਾਈਆ। ਆਪੇ ਮੇਲਾ ਆਪੇ ਵੱਖ, ਵਿਛੋੜਾ ਬੰਧਨ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਾਤ ਆਪ ਜਣਾਈਆ। ਆਪਣੀ ਦਾਤ ਹਰਿ ਕਰਤਾਰ, ਆਪੇ ਬੂਝ ਬੁਝਾਇੰਦਾ । ਰੂਪ ਰੰਗ ਤੋਂ ਵਸਾ ਬਾਹਰ, ਰੇਖ ਭੇਖ ਨਾ ਕੋਇ ਵਟਾਇੰਦਾ। ਆਪਣਾ ਬਲ ਆਪੇ ਰੱਖੇ ਸੰਭਾਲ, ਦੂਸਰ ਜ਼ੋਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਆਪਣਾ ਬਲ ਆਪੇ ਕਰ, ਆਪਣੀ ਦਇਆ ਕਮਾਈਆ। ਕਵਣ ਦਵਾਰਾ ਵਸਾ ਘਰ, ਕਵਣ ਦਰ ਮਿਲੇ ਵਡਿਆਈਆ। ਇਕ ਇਕੱਲਾ ਨਿਰਭੌ ਹੋਏ ਭੈ ਨਾ ਰੱਖਾ ਕੋਈ ਡਰ, ਬੇਪਰਵਾਹ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਹਰਿ ਨਿਰੰਕਾਰਾ, ਆਪਣਾ ਆਪ ਜਣਾਇੰਦਾ। ਮੇਰਾ ਸੋਹੇ ਸਚ ਦਵਾਰਾ, ਘਰ ਸਾਚਾ ਆਪ ਬਣਾਇੰਦਾ। ਇਕ ਇਕੱਲਾ ਵਸਣਹਾਰਾ ਸਚ ਮਹੱਲਾ ਕਰੇ ਖੇਲ ਅਗੰਮ ਅਪਾਰਾ, ਅਗੰਮ ਆਪਣੀ ਚਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਰੰਗੇ ਭਗਵਾਨਾ, ਆਪਣੀ ਦਇਆ ਆਪ ਕਮਾਈਆ। ਮੇਰਾ ਉਪਜੇ ਸਚ ਨਿਸ਼ਾਨਾ, ਮੈਂ ਵੇਖਾਂ ਚਾਈਂ ਚਾਈਂਆ। ਮੈਂ ਧਰਾਂ ਰੂਪ ਮਰਦ ਮਰਦਾਨਾ, ਆਪ ਆਪਣਾ ਬਲ ਵਖਾਈਆ। ਮੈਂ ਵਸਾਂ ਸਚ ਮਕਾਨਾ, ਸਚਖੰਡ ਹੋਏ ਰੁਸ਼ਨਾਈਆ। ਮੈਂ ਹੋਵਾਂ ਨੌਜਵਾਨਾ, ਜੋਬਨ ਆਪਣਾ ਆਪ ਹੰਢਾਈਆ। ਮੈਂ ਬਣਾਂ ਸਚ ਸੁਲਤਾਨਾ, ਸ਼ਾਹ ਸੁਲਤਾਨ ਨਾਉਂ ਰਖਾਈਆ। ਮੈਂ ਪਹਿਰਾਂ ਆਪਣਾ ਬਾਣਾ, ਨਿਰਬਾਣ ਮੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਈਆ। ਆਪਣਾ ਹੁਕਮ ਧੁਰ ਫ਼ਰਮਾਨਾ, ਧੁਰ ਦਰਬਾਰੀ ਆਪ ਜਣਾਇੰਦਾ। ਸ਼ਾਹੋ ਭੂਪ ਬਣ ਹਰਿ ਸਾਚਾ ਰਾਣਾ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਮੈਂ ਸਾਚਾ ਤਖ਼ਤ ਸੁਹਾਨਾ, ਤਖ਼ਤ ਨਿਵਾਸੀ ਆਪ ਅਖਵਾਇੰਦਾ। ਮੈਂ ਚਲਾਂ ਆਪਣੇ ਭਾਣਾ, ਸਾਚਾ ਭਾਣਾ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਸੋਭਾ ਸੋਹੇ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰਜੰਣ ਆਪਣਾ ਨੂਰ ਕਰੇ ਲੋਏ, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਏਕੰਕਾਰਾ ਆਪਣੇ ਦਰ ਆਪੇ ਲੈ ਆਏ ਢੋਏ, ਦਰ ਘਰ ਸਾਚਾ ਸਗਨ ਮਨਾਈਆ। ਆਦਿ ਨਿਰੰਜਣ ਆਪਣੇ ਜੇਹਾ ਆਪੇ ਹੋਏ, ਆਪ ਆਪਣਾ ਰੂਪ ਧਰਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਸੋਏ, ਹੁਕਮ ਹਾਕਮ ਆਪ ਸੁਣਾਈਆ। ਸ੍ਰੀ ਭਗਵਾਨ ਆਪਣੀ ਸੇਜਾ ਆਪੇ ਸੋਹੇ, ਸਾਚੇ ਤਖ਼ਤ ਆਪੇ ਆਸਣ ਲਾਈਆ। ਪਾਰਬ੍ਰਹਮ ਆਪ ਆਪਣਾ ਆਪਣੇ ਉਤੇ ਮੋਹੇ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਈਆ। ਦਰ ਘਰ ਸਚ ਸੁਹਾਇਆ, ਸੋ ਪੁਰਖ ਨਿਰੰਜਣ ਮਿਹਰਵਾਨ। ਸਚਖੰਡ ਆਸਣ ਆਪ ਲਗਾਇਆ, ਪਾਰਬ੍ਰਹਮ ਪ੍ਰਭ ਨੌਜਵਾਨ। ਆਪਣੀ ਇਛਿਆ ਆਪ ਪਰਗਟਾਇਆ, ਆਪੇ ਵੇਖੇ ਮਾਰ ਧਿਆਨ। ਇਕ ਇਕੱਲਾ ਏਕਾ ਘਰ ਬੈਠਾ ਡੇਰਾ ਲਾਇਆ, ਨਿਰਗੁਣ ਰੂਪ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਉਪਰ ਹੋਇਆ ਆਪ ਮਿਹਰਵਾਨ। ਮਿਹਰਵਾਨ ਹੋਇਆ ਨਿਰੰਕਾਰ, ਆਪਣੀ ਦਇਆ ਆਪ ਕਮਾਈਆ। ਸਚ ਸਿੰਘਾਸਣ ਕਰ ਤਿਆਰ, ਪੁਰਖ ਅਬਿਨਾਸ਼ਨ ਆਸਣ ਲਾਈਆ। ਸ਼ਾਹ ਪਾਤਸ਼ਾਹ ਬਣ ਸਾਚਾ ਦਾਤਾਰ, ਰਾਜਨ ਰਾਜ ਵਡ ਵਡਿਆਈਆ। ਹੁਕਮੀ ਹੁਕਮ ਧੁਰ ਫ਼ਰਮਾਨਾ, ਤਖ਼ਤ ਨਿਵਾਸੀ ਆਪ ਸੁਣਾਈਆ। ਆਦਿ ਜੁਗਾਦਿ ਵਰਤੇ ਭਾਣਾ, ਭਾਣਾ ਮੇਰਾ ਮੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਇਕ ਬਣਾਈਆ। ਸਾਚਾ ਤਖ਼ਤ ਤਖ਼ਤ ਨਿਵਾਸਾ, ਸ਼ਾਹ ਪਾਤਸ਼ਾਹ ਇਕ ਬਣਾਇੰਦਾ। ਆਪ ਸੁਹਾਏ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਡੇਰਾ ਲਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਏਕਾ ਨੂਰ ਨੂਰ ਡਗਮਗਾਇੰਦਾ। ਆਪਣੇ ਅੰਤਰ ਕਰ ਕਰ ਵਾਸਾ, ਆਪ ਆਪਣੀ ਖੇਲ ਖਿਲਾਇੰਦਾ। ਆਪਣਾ ਦੇਵੇ ਸਚ ਭਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਸਚਖੰਡ ਦਵਾਰ ਖੇਲ ਅਪਾਰਾ, ਧੁਰ ਦਰਬਾਰਾ ਆਪ ਕਰਾਈਆ। ਆਪਣੀ ਇਛਿਆ ਕਰ ਵਿਚਾਰਾ, ਸਾਚੀ ਭਿਛਿਆ ਪਾਏ ਬਣ ਵਰਤਾਰਾ, ਏਕਾ ਵੰਡਣ ਵੰਡ ਵੰਡਾਈਆ। ਜੋਤੀ ਜੋਤ ਕਰ ਪਸਾਰਾ, ਜੋਤੀ ਜੋਤ ਦਏ ਹੁਲਾਰਾ, ਨੂਰੋ ਨੂਰ ਨੂਰ ਧਰਾਈਆ। ਆਪੇ ਬਣ ਕੰਤ ਭਤਾਰਾ, ਨਾਰੀ ਜੋਤ ਜੋਤ ਕਰੀ ਪਿਆਰਾ, ਏਕਾ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਰੰਗ ਵਖਾਈਆ। ਆਪੇ ਪੁਰਖ ਆਪੇ ਨਾਰੀ, ਜੋਤੀ ਜਾਤਾ ਖੇਲ ਖਿਲਾਇੰਦਾ। ਕਰੇ ਖੇਲ ਸਚਖੰਡ ਦਵਾਰੀ, ਖੰਡ ਸਚ ਦਵਾਰ ਆਪ ਸੁਹਾਇੰਦਾ। ਲੇਖਾ ਜਾਣੇ ਧੁਰ ਦਰਬਾਰੀ, ਧੁਰ ਦਾ ਭੇਵ ਕੋਇ ਨਾ ਪਾਇੰਦਾ। ਪਰਗਟ ਹਰਿ ਜੋਤ ਨਿਰੰਕਾਰੀ, ਪੁਰਖ ਅਕਾਲ ਆਪ ਪਰਨਾਇੰਦਾ। ਸੌਹਰੇ ਪੇਈਏ ਆਵੇ ਜਾਵੇ ਆਪਣੀ ਵਾਰੀ, ਦੂਸਰ ਪੰਧ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਰੰਗ ਰੰਗਾਇੰਦਾ। ਆਦਿ ਪੁਰਖ ਹਰਿ ਰੰਗਿਆ ਰੰਗ, ਰੰਗ ਆਪਣਾ ਆਪ ਚੜ੍ਹਾਇਆ। ਸਚਖੰਡ ਸੁਹਾਏ ਇਕ ਪਲੰਘ, ਸਚ ਸਿੰਘਾਸਣ ਸੋਭਾ ਪਾਇਆ। ਨਾਰੀ ਕੰਤ ਮੰਗੇ ਮੰਗ, ਮੰਗਣ ਮੰਗ ਇਕ ਵਖਾਇਆ। ਮੇਰੇ ਗ੍ਰਹਿ ਆਪੇ ਲੰਘ, ਤਿਰੀਆ ਤਰੀਮਤ ਵੇਖ ਵਖਾਇਆ। ਤੇਰਾ ਮੇਰਾ ਪਰਦਾ ਏਕਾ ਨੰਗ, ਤੂੰ ਦਾਤਾ ਸੱਚਾ ਸ਼ਹਿਨਸ਼ਾਹਿਆ। ਤੂੰ ਸਾਹਿਬ ਸੂਰਾ ਸਰਬੰਗ, ਹਉਂ ਸੇਵਕ ਸੇਵ ਕਮਾਇਆ। ਮੈਂ ਮੰਗਾਂ ਤੇਰਾ ਅਨੰਦ, ਅਨੰਦ ਤੇਰਾ ਰੂਪ ਦਰਸਾਇਆ। ਤੂੰ ਬਣਨਾ ਸਦਾ ਬਖ਼ਸ਼ੰਦ, ਬਖ਼ਸ਼ਸ਼ ਤੇਰੇ ਹੱਥ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨਾਰ ਜੋਤ ਪਰਨਾਇਆ। ਆਪੇ ਕੰਤ ਭਤਾਰ ਪੁਰਖ ਅਕਾਲਾ, ਆਪਣੀ ਖੇਲ ਆਪ ਖਿਲਾਇੰਦਾ। ਨਰ ਨਰਾਇਣ ਦੀਨ ਦਿਆਲਾ, ਦਇਆ ਨਿਧ ਰੂਪ ਵਟਾਇੰਦਾ। ਸਚਖੰਡ ਦਵਾਰ ਚਲੇ ਅਵਲੜੀ ਚਾਲਾ ਭੇਵ ਕੋਇ ਨਾ ਪਾਇੰਦਾ। ਇਕ ਸੁਹਾਏ ਸੱਚੀ ਧਰਮਸਾਲਾ, ਧਰਮ ਦਵਾਰ ਇਕ ਵਡਿਆਇੰਦਾ। ਆਪਣੀ ਕਰੇ ਆਪ ਪ੍ਰਿਤਪਾਲਾ, ਪ੍ਰਿਤਪਾਲਕ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਖਾਇੰਦਾ। ਨਾਰੀ ਕੰਤ ਰੂਪ ਵਟਾਇਆ, ਨਿਰਗੁਣ ਨਿਰਾਕਾਰ। ਸਾਚੀ ਸੇਜਾ ਆਪ ਹੰਢਾਇਆ, ਕਰ ਕਰ ਸਚ ਪਿਆਰ। ਜੋਤੀ ਜੋਤ ਮੇਲ ਮਿਲਾਇਆ, ਏਕਾ ਮੰਦਰ ਖੋਲ੍ਹ ਕਿਵਾੜ। ਏਕਾ ਗੋਦੀ ਦਏ ਸੁਹਾਇਆ, ਕਿਰਪਾ ਕਰ ਆਪ ਕਰਤਾਰ। ਸਾਚੀ ਜਨਨੀ ਬਣ ਬਣ ਸੇਵ ਕਮਾਇਆ, ਦਾਈ ਦਾਇਆ ਹੋ ਤਿਆਰ। ਪੂਤ ਸਪੂਤਾ ਏਕਾ ਜਾਇਆ, ਸ਼ਬਦੀ ਸ਼ਬਦ ਸੁਤ ਦੁਲਾਰ। ਬਾਲ ਅਞਾਣਾ ਆਪ ਉਠਾਇਆ, ਪੁਰਖ ਅਬਿਨਾਸ਼ੀ ਸੁਰਤ ਸੰਭਾਲ। ਮੂਰਤ ਅਕਾਲ ਰੰਗ ਰੰਗਾਇਆ, ਜੋਤੀ ਜੋਤ ਜੋਤ ਬੇਮਿਸਾਲ। ਆਪਣਾ ਤੂਰਤ ਨਾਦ ਵਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਾਹਿਬ ਦਿਆਲ। ਸੁਤ ਦੁਲਾਰ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਸਾਚੇ ਚਰਨ ਆਪ ਬਹਾਇਆ, ਪੂਤ ਸਪੂਤਾ ਬਾਲ ਅਞਾਣ। ਧੁਰ ਫ਼ਰਮਾਨਾ ਆਪ ਜਣਾਇਆ, ਦੇਵਣਹਾਰਾ ਦੇਵੇ ਧੁਰ ਫ਼ਰਮਾਨ। ਹੁਕਮ ਹਾਕਮ ਇਕ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਜਾਣੀ ਜਾਣ। ਜਾਣੀ ਜਾਣ ਹਰਿ ਜਾਣਿਆ, ਜਾਨਣਹਾਰ ਗੋਪਾਲ। ਆਪਣਾ ਰੰਗ ਆਪੇ ਮਾਣਿਆ, ਕਰੇ ਖੇਲ ਆਪ ਕਿਰਪਾਲ। ਆਪੇ ਵਰਤੇ ਆਪਣੇ ਭਾਣਿਆ, ਭਾਣਾ ਜਾਣੇ ਦੀਨ ਦਿਆਲ। ਆਪ ਉਪਾਏ ਬਾਲ ਅਞਾਣਿਆ, ਬਾਲ ਬਾਲਾ ਸੁਤ ਸ਼ਬਦੀ ਸ਼ਬਦ ਏਕਾ ਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਆਪਣੀ ਚਾਲ। ਚਾਲ ਨਿਰਾਲੀ ਰੱਖਦਾ, ਆਦਿ ਪੁਰਖ ਬੇਪਰਵਾਹ। ਸਚਖੰਡ ਦਵਾਰੇ ਆਪੇ ਵਸਦਾ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ। ਸੀਸ ਤਾਜ ਏਕਾ ਰੱਖਦਾ, ਆਪ ਆਪਣੀ ਜੜਤ ਜੜਾ। ਕਰੇ ਖੇਲ ਅਲਖਨਾ ਅਲਖ ਦਾ, ਲੇਖਾ ਲਿਖ ਸਕੇ ਕੋਈ ਨਾ। ਕਰਿਆ ਵੇਸ ਪੁਰਖ ਸਮਰਥ ਦਾ, ਪੁਰਖ ਸਮਰਥ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਲਏ ਸਮਝਾ। ਸੁਤ ਸਮਝਾਇਆ ਕਿਰਪਾਨਿਧ, ਆਪਣਾ ਹੁਕਮ ਸੁਣਾਇਆ। ਆਪ ਜਣਾਏ ਆਪਣੀ ਬਿਧ, ਆਪਣਾ ਭੇਵ ਖੁਲ੍ਹਾਇਆ। ਤੇਰਾ ਕਾਰਜ ਕਰੇ ਸਿੱਧ, ਸੀਸ ਜਗਦੀਸ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਇਆ। ਸੇਵਕ ਸੇਵਾ ਲਾਏ ਸਾਜਣ, ਸੁਤ ਮੀਤ ਪਿਆਰ ਪਿਆਰ। ਦੇਵੇ ਹੁਕਮ ਭੂਪ ਬਣ ਰਾਜਨ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਆਪਣੀ ਰਚਨਾ ਆਪੇ ਕਾਜਨ, ਬਣਨਾ ਦਰ ਦਰਵੇਸ਼ ਵਣਜਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਵਸਤ ਹਰਿ ਥਾਰ। ਵਸਤ ਅਮੋਲਕ ਸਾਚੀ ਦਾਤ, ਸ਼ਬਦੀ ਸੁਤ ਹਰਿ ਝੋਲੀ ਪਾਈਆ। ਤੇਰੀ ਮੇਰੀ ਏਕਾ ਜ਼ਾਤ, ਮੇਰਾ ਨਾਉਂ ਤੇਰੀ ਵਡਿਆਈਆ। ਮੇਰਾ ਖ਼ਜ਼ਾਨਾ ਤੇਰਾ ਖਾਤ, ਤੇਰੀ ਵੰਡਣ ਮੇਰੇ ਅੰਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਸ਼ਬਦ ਸੁਤ ਹਰਿ ਗੁਣ ਜਣਾਇਆ, ਆਪ ਆਪਣੀ ਕਿਰਪਾ ਧਾਰ। ਸੋ ਪੁਰਖ ਨਿਰੰਜਣ ਹਰ ਘਟ ਆਪਣਾ ਆਸਣ ਲਾਇਆ, ਤੇਰਾ ਰਚਿਆ ਆਪ ਮਨਾਰ। ਆਪਣੀ ਇਛਿਆ ਤੇਰਾ ਗੁਣ ਵਖਾਇਆ, ਤੇਰਾ ਤੱਤ ਨਾ ਕੋਇ ਆਕਾਰ। ਸਾਚੀ ਸਿਖਿਆ ਦਏ ਸਮਝਾਇਆ, ਭੁਲ ਨਾ ਜਾਣਾ ਬਣ ਨਾਦਾਨ। ਤੇਰੀ ਸੇਵਾ ਇਕ ਲਗਾਇਆ, ਦੇਵਾਂ ਧੁਰ ਫ਼ਰਮਾਨ। ਸਾਚਾ ਤਖ਼ਤ ਦਿਆਂ ਵਖਾਇਆ, ਝੁੱਲੇ ਸਚ ਨਿਸ਼ਾਨ। ਪੁਰਖ ਅਬਿਨਾਸ਼ੀ ਡੇਰਾ ਲਾਇਆ, ਆਦਿ ਜੁਗਾਦੀ ਨੌਜਵਾਨ। ਸਾਚਾ ਛਤਰ ਸੀਸ ਝੁਲਾਇਆ, ਨਾ ਕੋਈ ਦਿਸੇ ਦਰ ਦਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਮਾਣ। ਸੁਤ ਦੁਲਾਰੇ ਬਖ਼ਸ਼ੇ ਮਾਣ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਏਕਾ ਬਖ਼ਸ਼ਾਂ ਚਰਨ ਧਿਆਨ, ਕਵਲ ਚਰਨ ਵਡੀ ਵਡਿਆਈਆ। ਸਚਖੰਡ ਆਸਣ ਥਿਰ ਘਰ ਚਰਨ ਕਵਲ ਰੱਖਾਂ ਆਣ, ਕਵਲ ਕਵਲ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਹਰਿ ਪਰਦਾ ਸਚ ਚੁਕਾਇੰਦਾ, ਦੇਵੇ ਧੁਰ ਫ਼ਰਮਾਨਾ। ਸਚਖੰਡ ਆਪਣਾ ਆਸਣ ਲਾਇੰਦਾ, ਝੁਲਾਵੇ ਸਚ ਨਿਸ਼ਾਨਾ। ਸੀਸ ਏਕਾ ਤਾਜ ਟਿਕਾਇੰਦਾ, ਸ਼ਾਹੋ ਭੂਪ ਬਣ ਸੁਲਤਾਨਾ। ਧੁਰ ਫ਼ਰਮਾਨ ਇਕ ਰਖਾਇੰਦਾ, ਸ਼ਬਦ ਅਨਾਦੀ ਨਾਦ ਤਾਰਾਨਾ। ਤੇਰਾ ਰੂਪ ਇਕ ਵਖਾਇੰਦਾ, ਪੁਰਖ ਅਕਾਲ ਹੋ ਮਿਹਰਵਾਨਾ। ਅਜੂਨੀ ਰਹਿਤ ਤੇਰੀ ਜੂਨ ਨਾ ਕੋਇ ਬਣਾਇੰਦਾ, ਏਕਾ ਬਖ਼ਸ਼ੇ ਆਪਣਾ ਦਾਨਾ। ਆਪਣਾ ਹੁਕਮ ਤੇਰਾ ਨਾਉਂ ਸਮਝਾਇੰਦਾ, ਹਿਕਮਤ ਕਰੇ ਵਡ ਮਹਾਨਾ। ਤੇਰੀ ਸਾਚੀ ਸੇਵਾ ਇਕ ਲਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਥ ਰਖਾਏ ਇਕ ਨਿਸ਼ਾਨਾ। ਸਚ ਨਿਸ਼ਾਨ ਵਖਾਏ ਹੱਥ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਖੇਲ ਸਮਰਥ, ਸਮਰਥ ਪੁਰਖ ਵਡੀ ਵਡਿਆਈਆ। ਏਕੰਕਾਰਾ ਦੇਵੇ ਵਥ, ਵਸਤ ਅਨਮੁਲੜੀ ਆਪ ਵਰਤਾਈਆ। ਆਦਿ ਨਿਰੰਜਣ ਮੇਲਾ ਹੱਸ ਹੱਸ, ਘਰ ਵੱਜਦੀ ਰਹੇ ਵਧਾਈਆ। ਅਬਿਨਾਸ਼ੀ ਕਰਤਾ ਮਿਲੇ ਨੱਸ ਨੱਸ, ਸੁਤ ਦੁਲਾਰੇ ਤੇਰੇ ਸੀਸ ਆਪ ਆਪਣਾ ਹੱਥ ਟਿਕਾਈਆ। ਅਬਿਨਾਸ਼ੀ ਕਰਤਾ ਤੇਰੇ ਹੋ ਜਾਏ ਵਸ, ਤੇਰੇ ਅੰਦਰ ਆਪਣਾ ਡੇਰਾ ਲਾਈਆ। ਪਾਰਬ੍ਰਹਮ ਤੇਰਾ ਨੂਰ ਕਰੇ ਪਰਕਾਸ਼, ਨੂਰੋ ਨੂਰ ਨੂਰ ਧਰਾਈਆ। ਆਦਿ ਜੁਗਾਦਿ ਤੇਰੀ ਕਰੇ ਪੂਰੀ ਆਸ, ਨਿਰਾਸਾ ਰੂਪ ਨਾ ਕੋਇ ਵਖਾਈਆ। ਮੈਂ ਵਸਾਂ ਸਦਾ ਤੇਰੇ ਪਾਸ, ਵਿਛੜ ਕਦੇ ਨਾ ਜਾਈਆ। ਮੇਰਾ ਰਸ ਤੇਰਾ ਭੋਗ ਬਲਾਸ, ਦੂਸਰ ਸੇਜ ਨਾ ਕੋਇ ਹੰਢਾਈਆ। ਤੇਰੀ ਲਿਖ ਲਿਖ ਪੂਰੀ ਕਰ ਨਾ ਸਕੇ ਆਸ, ਤੇਰੀ ਆਸ ਮੇਰਾ ਦਰਸ ਤ੍ਰਿਪਤ ਕਰਾਈਆ। ਕਵਲ ਚਰਨ ਬਖ਼ਸ਼ਾਂ ਇਕ ਨਿਵਾਸ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸ਼ਬਦ ਦਏ ਵਡਿਆਈਆ। ਸੁਤ ਸ਼ਬਦ ਪਾਇਆ ਵਰ, ਸੋ ਪੁਰਖ ਨਿਰੰਜਣ ਆਪ ਜਣਾਇਆ। ਦੋਏ ਜੋੜ ਸਰਨਾਈ ਗਿਆ ਪੜ੍ਹ, ਹਉਂ ਸੇਵਕ ਸੇਵਾ ਸਚ ਕਮਾਇਆ। ਨਿਰਭੌ ਚੁਕੌਣਾ ਆਪਣਾ ਡਰ, ਭੈ ਅਵਰ ਨਾ ਕੋਇ ਰਖਾਇਆ। ਮੈਂ ਸਦ ਆਵਾਂ ਜਾਵਾਂ ਤੇਰੇ ਘਰ ਦਰ, ਦਰ ਦਰਵਾਜ਼ਾ ਤੇਰਾ ਬੰਦ ਨਾ ਕੋਇ ਰਖਾਇਆ। ਤੂੰ ਮਾਤ ਪਿਤਾ ਹਉਂ ਬਾਲਕ ਸੁਤ ਅਪਰਾਧ ਬਖ਼ਸ਼ ਸਰਨ ਸਰਨਾਈ ਤੇਰੀ ਗਿਆ ਪੜ, ਬਖ਼ਸ਼ਣਹਾਰ ਤੇਰੀ ਵਡ ਵਡਿਆਇਆ। ਤੂੰ ਮੇਰਾ ਘਾੜਨ ਲਿਆ ਘੜ, ਸਾਚੇ ਬਾਢੀ ਤੇਰਾ ਭੇਵ ਕੋਇ ਨਾ ਆਇਆ। ਤੂੰ ਸਚਖੰਡ ਦਵਾਰ ਸਚ ਸਿੰਘਾਸਣ ਬੈਠਾ ਚੜ੍ਹ, ਥਿਰ ਘਰ ਆਪਣਾ ਚਰਨ ਟਿਕਾਇਆ। ਮੈਂ ਤੇਰੇ ਚਰਨਾਂ ਹੇਠਾਂ ਬੈਠਾਂ ਵੜ, ਘਰ ਸੱਚਾ ਏਕਾ ਪਾਇਆ। ਕਰ ਕਿਰਪਾ ਫੜਾਇਆ ਲੜ, ਛੁੱਟ ਕਦੇ ਨਾ ਜਾਇਆ। ਮੈਂ ਏਕਾ ਤੇਰਾ ਨਾਉਂ ਲਵਾਂ ਪੜ੍ਹ, ਸਾਚੀ ਵਿਦਿਆ ਦੇ ਸਮਝਾਇਆ। ਨਾ ਜਨਮਾਂ ਨਾ ਜਾਵਾਂ ਮਰ, ਤੁਧ ਬਿਨ ਅਵਰ ਨਾ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਬੈਠਾ ਸੀਸ ਝੁਕਾਇਆ। ਹਉਂ ਬਾਲ ਅਞਾਣਾ ਬਾਲੀ ਬੁੱਧ, ਸੁਤ ਦੁਲਾਰਾ ਸੀਸ ਝੁਕਾਈਆ। ਮੈਂ ਆਦਿ ਜੁਗਾਦਿ ਤੇਰੀ ਗੋਦੀ ਬਵਾਂ ਕੁੱਦ, ਤੇਰਾ ਸਹਾਰਾ ਇਕ ਤਕਾਈਆ। ਤੂੰ ਮਿਹਰਵਾਨ ਹੋ ਜਾਏਂ ਤੁਠ, ਤੇਰੀ ਰਹਿਮਤ ਮੇਰੀ ਵਡਿਆਈਆ। ਤੇਰਾ ਪ੍ਰੇਮ ਪਿਆਰ ਮਿਲੇ ਅਤੁਟ, ਸਚ ਭੰਡਾਰਾ ਏਕਾ ਮੰਗ ਮੰਗਾਈਆ। ਮੇਰਾ ਨਾਤਾ ਨਾ ਜਾਏ ਛੁੱਟ, ਧੰਨ ਧੰਨ ਜਣੇਂਦੀ ਮਾਈਆ। ਪੁਰਖ ਅਕਾਲ ਮੈਂ ਬਣਿਆ ਤੇਰਾ ਪੁੱਤ, ਮੇਰਾ ਲੇਖਾ ਸਕੇ ਨਾ ਕੋਇ ਲਿਖਾਈਆ। ਆਦਿ ਜੁਗਾਦਿ ਤੇਰੀ ਸੁਹੰਜਣੀ ਰੁੱਤ, ਸਚਖੰਡ ਵੱਜਦੀ ਰਹੇ ਵਧਾਈਆ। ਮੈਨੂੰ ਦਰਸ ਦਿਖੌਣਾ ਆਪਣੇ ਘਰੋਂ ਆਪੇ ਉਠ, ਆਪਣਾ ਪੈਂਡਾ ਪੰਧ ਮੁਕਾਈਆ। ਕਰ ਕਿਰਪਾ ਦੇਣਾ ਏਕਾ ਅੰਮ੍ਰਿਤ ਘੁਟ, ਆਪਣੇ ਚਰਨਾਂ ਧੂੜ ਮੇਰੇ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਸੁਤ ਦੁਲਾਰਾ ਗਲ ਲਗਾ, ਸੋ ਪੁਰਖ ਨਿਰਜੰਣ ਦਇਆ ਕਮਾਇੰਦਾ। ਸੀਸ ਜਗਦੀਸ ਹੱਥ ਟਿਕਾ, ਸਚ ਹਦੀਸ ਇਕ ਪੜ੍ਹਾਇੰਦਾ। ਨਾਉਂ ਨਿਰੰਕਾਰਾ ਲੈਣਾ ਗਾ, ਸਚ ਬਲਕਾਰਾ ਤੇਰਾ ਰੂਪ ਵਖਾਇੰਦਾ। ਆਪਣੀ ਧਾਰਾ ਆਪ ਫਰਾ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਸਚ ਅਖਾੜਾ ਰਿਹਾ ਵਖਾ, ਸਚ ਸਿੰਘਾਸਣ ਸੋਭਾ ਪਾਇੰਦਾ। ਸੁਤ ਦੁਲਾਰਾ ਆਪ ਸਜਾ, ਸਾਚਾ ਰੰਗ ਆਪ ਚੜ੍ਹਾਇੰਦਾ। ਏਕੰਕਾਰਾ ਮਰਦੰਗ ਆਪ ਵਜਾ, ਸਾਚਾ ਨਾਦ ਆਪ ਅਲਾਇੰਦਾ। ਆਪਣਾ ਛੰਦ ਆਪ ਸੁਣਾ, ਦੋਹਾਂ ਪਰਦਾ ਆਪ ਉਠਾਇੰਦਾ। ਸੋਹੰ ਰੂਪ ਲਿਆ ਬਣਾ, ਨਿਰਗੁਣ ਨਿਰਗੁਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੋ ਦੋ ਇਕ ਆਪਣੀ ਖੇਲ ਖਿਲਾਇੰਦਾ। ਸੋ ਪਿਤਾ ਹੰ ਪੂਤ ਬਣਾਇਆ, ਪੁਰਖ ਅਕਾਲ ਖੇਲ ਅਪਾਰਾ। ਹਰਿ ਪੁਰਖ ਨਿਰੰਜਣ ਦੁਲਾਰਾ ਏਕਾ ਜਾਇਆ, ਕਰਿਆ ਸਚਖੰਡ ਪਸਾਰਾ। ਏਕੰਕਾਰਾ ਸਗਨ ਮਨਾਇਆ, ਆਦਿ ਨਿਰੰਜਣ ਵੇਖੇ ਆਪਣੀ ਵਾਰਾ। ਅਬਿਨਾਸ਼ੀ ਕਰਤਾ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇਆ। ਸ੍ਰੀ ਭਗਵਾਨ ਬਣਾਏ ਵਣਜਾਰਾ, ਵਸਤ ਅਮੋਲਕ ਝੋਲੀ ਪਾਇਆ। ਪਾਰਬ੍ਰਹਮ ਸੁਣੇ ਪੁਕਾਰਾ, ਅਭੁਲ ਭੁਲ ਕਦੇ ਨਾ ਜਾਇਆ। ਆਪ ਉਠਾਇਆ ਸੁਤ ਦੁਲਾਰਾ, ਜਨ ਜਨਨੀ ਲੇਖ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਰੂਪ ਧਰਾਇਆ। ਹੰ ਸੋ ਸ਼ਬਦ ਧਾਰ, ਸੋ ਪੁਰਖ ਨਿਰੰਜਣ ਅੱਗੇ ਸੀਸ ਝੁਕਾਈਆ। ਆਦਿ ਕਰਿਆ ਮੇਰਾ ਵਿਹਾਰ, ਥਿਰ ਘਰ ਸਾਚਾ ਬਣਤ ਬਣਾਈਆ। ਸਚਖੰਡ ਤੇਰੀ ਧਾਰ, ਤੇਰੇ ਰੰਗ ਸਮਾਈਆ। ਕਵਣ ਖੇਲ ਕਰਾਂ ਕਰਤਾਰ, ਸਾਚੀ ਸੇਵਾ ਦੇ ਸਮਝਾਈਆ। ਪੁਰਖ ਅਬਿਨਾਸ਼ੀ ਕਰਿਆ ਖ਼ਬਰਦਾਰ, ਏਕਾ ਗੁਣ ਦਏ ਵਖਾਈਆ। ਮੇਰਾ ਹੁਕਮ ਮੇਰਾ ਵਰਤਾਰ, ਸਚ ਫ਼ਰਮਾਨਾ ਇਕ ਜਣਾਈਆ। ਮੇਰੀ ਇਛਿਆ ਤੇਰਾ ਵਰਤਾਰ, ਸਚ ਭੰਡਾਰ ਹੱਥ ਫੜਾਈਆ। ਤੇਰੇ ਅੰਦਰ ਕਰਾਂ ਖੇਲ ਅਪਾਰ, ਨਿਰਗੁਣ ਨਿਰਗੁਣ ਰੂਪ ਧਰਾਈਆ। ਤੇਰੇ ਅੰਦਰੋਂ ਕੱਢਾਂ ਆਪਾ ਬਾਹਰ, ਤੇਰਾ ਤੇਰਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਏਕਾ ਵਾਰ ਦਏ ਸਮਝਾਈਆ। ਏਕਾ ਵਾਰ ਹੁਕਮ ਸੁਣੌਣਾ, ਸਾਚੇ ਤਖ਼ਤ ਬੈਠ ਸੁਲਤਾਨ। ਆਪਣਾ ਪਰਦਾ ਆਪੇ ਲੌਹਣਾ, ਮਿਹਰਵਾਨ ਹੋ ਸ੍ਰੀ ਭਗਵਾਨ। ਆਪਣਾ ਮਾਰਗ ਆਪ ਵਖੌਣਾ, ਆਪੇ ਦੇਵੇ ਸਾਚਾ ਦਾਨ। ਆਪਣਾ ਰਾਗ ਆਪੇ ਗੌਣਾ, ਆਪੇ ਨਾਦ ਵਜਾਏ ਸੱਚੀ ਧੁੰਨਕਾਨ। ਆਪਣਾ ਰਾਜ ਆਪ ਕਮੌਣਾ, ਆਪੇ ਦੇਵੇ ਧੁਰ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਿਗਹਬਾਨ। ਨਿਗਹਬਾਨ ਹਰਿ ਖੇਲ ਖਿਲਾਇਆ, ਵਡ ਦਾਤਾ ਗਹਿਰ ਗੰਭੀਰ। ਸੁਤ ਸ਼ਬਦ ਹਰਿ ਆਪ ਸਮਝਾਇਆ, ਦੇਵੇ ਸਾਚੀ ਧੀਰ। ਆਪਣੀ ਰਚਨਾ ਤੇਰੇ ਵਿਚ ਟਿਕਾਇਆ, ਤੇਰਾ ਰੂਪ ਬਣਾਏ ਬਸਤਰ ਚੀਰ। ਤੇਰੇ ਵਿਚੋਂ ਬਾਹਰ ਲਏ ਕਢਾਇਆ, ਅੰਮ੍ਰਿਤ ਬਖ਼ਸ਼ੇ ਸਾਚਾ ਸੀਰ। ਤੇਰੀ ਗੋਦੀ ਗੋਦ ਇਕ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਾਏ ਇਕ ਜ਼ੰਜੀਰ। ਇਕ ਜ਼ੰਜੀਰ ਨਾਮ ਡੋਰ, ਸ਼ਬਦੀ ਬੰਧਨ ਹਰਿ ਹਰਿ ਪਾਇੰਦਾ। ਲੇਖਾ ਚੁੱਕੇ ਤੋਰ ਮੋਰ, ਮੋਰ ਤੋਰ ਨਾ ਕੋਈ ਰਖਾਇੰਦਾ। ਸਚਖੰਡ ਨਿਵਾਸੀ ਥਿਰ ਘਰ ਦਵਾਰਾ ਆਪੇ ਖੋਲ੍ਹ, ਬੰਦ ਕਿਵਾੜਾ ਪਰਦਾ ਲਾਹਿੰਦਾ। ਸ਼ਬਦ ਅਗੰਮ ਆਪੇ ਬੋਲ, ਸ਼ਬਦੀ ਨਾਦ ਅਨਾਦ ਸੁਣਾਇੰਦਾ। ਆਪਣੇ ਕੰਡੇ ਤੋਲੇ ਤੋਲ, ਤੋਲਣਹਾਰਾ ਇਕ ਹੋ ਜਾਇੰਦਾ। ਤੇਰੇ ਰੰਗ ਜਾਏ ਮੌਲ, ਆਪਣਾ ਰੂਪ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਤੇਰੇ ਵਿਚ ਟਿਕਾਇੰਦਾ। ਆਪਣੀ ਵਸਤ ਵੰਡੇ ਵੰਡ, ਤੇਰੇ ਵਿਚ ਟਿਕਾਈਆ। ਕਿਰਪਾ ਕਰੇ ਸੂਰਾ ਸਰਬੰਗ, ਸਤਿ ਦਵਾਰੇ ਭੁੱਲ ਨਾ ਜਾਈਆ। ਤੇਰੀ ਸੇਜਾ ਬਣਾਏ ਪਲੰਘ, ਆਸਣ ਸਿੰਘਾਸਣ ਇਕ ਵਿਛਾਈਆ। ਨਿਰਗੁਣ ਨਿਰਵੈਰ ਵਜਾਏ ਮਰਦੰਗ, ਸਾਰੰਗ ਸਾਰੰਗਾ ਨਾ ਕੋਈ ਰਖਾਈਆ। ਅਗੰਮ ਅਗੰਮੜਾ ਗਾਏ ਛੰਦ, ਲਿਖਣ ਪੜ੍ਹਨ ਵਿਚ ਨਾ ਆਈਆ। ਡੋਰੀ ਡੋਰ ਬੰਧਾਏ ਤੰਦ, ਰੂਪ ਰੰਗ ਰੇਖ ਨਾ ਕੋਈ ਜਣਾਈਆ। ਤੇਰੇ ਅੰਦਰ ਰਖਾਏ ਪਰਮਾਨੰਦ, ਪਰਮਾਨੰਦ ਤੇਰੀ ਬਣਤ ਬਣਾਈਆ। ਸਾਹਿਬ ਦਿਆਲ ਹੋਇਆ ਬਖ਼ਸ਼ੰਦ, ਬਖ਼ਸ਼ਿਸ਼ ਏਕਾ ਝੋਲੀ ਪਾਈਆ। ਵਿਸ਼ਨੂੰ ਆਇਆ ਤੇਰੀ ਵੰਡ, ਵਿਸ਼ਵ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਸਮਝਾਈਆ। ਸਾਚੇ ਸੁਤ ਖੇਲ ਵਖੌਣਾ, ਹਰਿ ਸਾਚਾ ਸਾਚ ਸਮਝਾਇੰਦਾ। ਸਚ ਦਵਾਰਾ ਇਕ ਸੁਹੌਣਾ, ਸਚਖੰਡ ਆਸਣ ਲਾਇੰਦਾ। ਥਿਰ ਘਰ ਆਪਣਾ ਆਪ ਟਿਕੌਣਾ, ਚਰਨ ਕਵਲ ਆਪ ਜਣਾਇੰਦਾ। ਵਿਸ਼ਨੂੰ ਅੰਦਰ ਆਪਣਾ ਜਲ ਟਿਕੌਣਾ, ਅੰਮ੍ਰਿਤ ਜਾਮ ਆਪ ਪਿਆਇੰਦਾ। ਤੇਰਾ ਘਰ ਤੇਰਾ ਨੂਰ ਕਵਲ ਕਵਲਾ ਨਾਮ ਧਰੌਣਾ, ਕਵਲ ਕਵਲਾ ਰੂਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਇੰਦਾ। ਅੰਮ੍ਰਿਤ ਜਲ ਕਵਲ ਨਾਭ, ਨਾਭੀ ਨਾਭ ਭਰਾਇਆ। ਤੇਰਾ ਪ੍ਰੇਮ ਤੇਰਾ ਆਬ, ਆਬ ਹਯਾਤ ਰੂਪ ਵਟਾਇਆ। ਮੇਰੀ ਸੇਵਾ ਤੇਰਾ ਲਾਭ, ਪੁਰਖ ਅਬਿਨਾਸ਼ੀ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਝੋਲੀ ਦਏ ਭਰਾਇਆ। ਤੇਰੀ ਝੋਲੀ ਵਿਸ਼ਨ ਧਾਰ, ਬ੍ਰਹਮ ਤੇਰੀ ਵੰਡ ਵੰਡਾਈਆ। ਤੇਰੇ ਅੰਦਰ ਕਰੇ ਗੁਫ਼ਤਾਰ, ਸਚ ਸਤਾਰ ਆਪ ਹਿਲਾਈਆ। ਤੇਰਾ ਖੇਲ ਵੇਖੇ ਧੂੰਆਂਧਾਰ, ਸੁੰਨ ਅਗੰਮ ਫੋਲ ਫੋਲਾਈਆ। ਤੇਰੀ ਬਣਾਏ ਸ਼ੰਕਰ ਅੰਸ ਆਪ ਕਰਤਾਰ, ਕਰਤਾ ਪੁਰਖ ਦਏ ਵਡਿਆਈਆ। ਤਿੰਨਾਂ ਵਿਚੋਲਾ ਬਣਨਾ ਏਕਾ ਵਾਰ, ਥਿਤ ਵਾਰ ਨਾ ਕੋਈ ਰਖਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਲੇਖਾ ਲਿਖ ਨਾ ਕੋਈ ਸਮਝਾਈਆ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਧੁਰ ਫ਼ਰਮਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾ, ਗੋਦੀ ਗੋਦ ਸੁਹਾਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਆਪ ਆਪਣਾ ਰੰਗ ਰੰਗਾਇਆ। ਏਕਾ ਜਲਵਾ ਨੂਰ ਡਗਮਗਾ, ਜੋਤੀ ਜਾਤਾ ਬੇਪਰਵਾਹ, ਆਪਣਾ ਮਹੱਲਾ ਦਏ ਵਸਾਇਆ। ਆਪ ਆਪਣੀ ਰਚਨ ਰਚਾ, ਆਪਣਾ ਪਰਦਾ ਦਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਆਪ ਸਮਝਾ। ਸੁਤ ਦੁਲਾਰਾ ਏਕਾ ਉਠਿਆ, ਪੁਰਖ ਅਬਿਨਾਸ਼ੀ ਦਇਆ ਕਮਾਏ। ਸਾਹਿਬ ਸੁਲਤਾਨਾ ਸੱਚਾ ਤੁਠਿਆ, ਆਪਣਾ ਨਾਦ ਦਏ ਸੁਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਏਕਾ ਹੁਕਮ ਆਪ ਸੁਣਾਏ। ਏਕਾ ਹੁਕਮ ਇਕ ਨਿਰੰਕਾਰਾ, ਏਕਾ ਵਾਰ ਜਣਾਈਆ। ਏਕਾ ਮੰਦਰ ਇਕ ਦਵਾਰਾ, ਏਕਾ ਬੈਠਾ ਆਸਣ ਲਾਈਆ। ਏਕਾ ਸ਼ਾਹ ਇਕ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਏਕਾ ਹੁਕਮ ਇਕ ਵਰਤਾਰਾ, ਏਕਾ ਹੁਕਮੀ ਰਿਹਾ ਫਿਰਾਈਆ। ਏਕਾ ਨਾਮ ਇਕ ਜੈਕਾਰਾ, ਏਕਾ ਰਾਗ ਰਿਹਾ ਅਲਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਗੁਣ ਦਏ ਸਮਝਾਈਆ। ਏਕਾ ਕੰਤ ਇਕ ਭਤਾਰਾ, ਏਕਾ ਨਾਰ ਸੇਜ ਹੰਢਾਈਆ। ਏਕਾ ਸੁਤ ਇਕ ਦੁਲਾਰਾ, ਪੂਤ ਸਪੂਤ ਇਕ ਅਖਵਾਈਆ। ਏਕਾ ਵਿਸ਼ਨ ਕਰੇ ਪਸਾਰਾ, ਏਕਾ ਬ੍ਰਹਮਾ ਗੋਦ ਬਹਾਈਆ। ਏਕਾ ਸ਼ੰਕਰ ਦਏ ਹੁਲਾਰਾ, ਹੁਲਾਰਾ ਦੇਵਣਹਾਰ ਆਪ ਅਖਵਾਈਆ। ਏਕਾ ਕਰੇ ਸਚ ਪਿਆਰਾ, ਬ੍ਰਹਿਮੰਡ ਵੰਡ ਵੰਡਾਈਆ। ਏਕਾ ਨੇਤਰ ਨੈਣ ਉਘਾੜਾ, ਕਿਰਨ ਕਿਰਨ ਰੂਪ ਵਟਾਈਆ। ਏਕਾ ਇਕ ਨਾਲ ਕਰੇ ਪਿਆਰਾ, ਏਕਾ ਇਕ ਇਕ ਸੋਭਾ ਪਾਈਆ। ਏਕਾ ਰਵ ਸਸ ਉਜਿਆਰਾ, ਏਕਾ ਸੂਰਜ ਚੰਦ ਰੁਸ਼ਨਾਈਆ। ਏਕਾ ਮੰਡਲ ਮੰਡਪ ਦਏ ਸਹਾਰਾ, ਏਕਾ ਗਗਨ ਗਗਨੰਤਰ ਰੂਪ ਧਰਾਈਆ। ਏਕਾ ਇਛਿਆ ਬਣ ਵਰਤਾਰਾ, ਸਾਚੀ ਭਿਛਿਆ ਰਿਹਾ ਵਰਤਾਈਆ। ਏਕਾ ਹੁਕਮ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਆਪ ਸੁਣਾਈਆ। ਭੁਲ ਨਾ ਜਾਣਾ ਸੁਤ ਦੁਲਾਰਾ, ਸੁੱਤਿਆ ਰੈਣ ਨਾ ਕੋਈ ਵਿਹਾਈਆ। ਤੇਰੀ ਸੇਵਾ ਲਾਏ ਆਪ ਨਿਰੰਕਾਰਾ, ਸਾਚੀ ਸੇਵਾ ਦਏ ਸਮਝਾਈਆ। ਬ੍ਰਹਿਮੰਡ ਖੰਡ ਤੇਰੀ ਧਾਰਾ, ਤੇਰਾ ਹਿੱਸਾ ਇਕ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਤੇਰੀ ਭਿਛਿਆ ਵਿਚ ਸਮਾਈਆ। ਆਪਣੀ ਇਛਿਆ ਤ੍ਰੈਗੁਣ ਧਾਰ, ਤੇਰੀ ਝੋਲੀ ਪਾਇੰਦਾ। ਰਜੋ ਤਮੋ ਸਤੋ ਕਰ ਉਜਿਆਰ, ਸਾਚਾ ਬੰਧਨ ਆਪ ਬੰਨ੍ਹਾਇੰਦਾ। ਪੰਚਮ ਕਰਨਾ ਇਕ ਪਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਭੇਵ ਚੁਕਾਇੰਦਾ। ਵਿਸ਼ਨੂੰ ਕਰੇ ਸਚ ਪਿਆਰ, ਰਾਜ਼ਕ ਰਹੀਮ ਦਇਆ ਕਮਾਇੰਦਾ। ਬ੍ਰਹਮਾ ਬ੍ਰਹਮ ਕਰੇ ਉਜਿਆਰ, ਪਾਰਬ੍ਰਹਮ ਸਾਚਾ ਹੁਕਮ ਸੁਣਾਇੰਦਾ। ਸ਼ੰਕਰ ਵੇਖੇ ਇਕ ਅਖਾੜ, ਜੋ ਘੜਿਆ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਘਰ ਵਸਾਇੰਦਾ। ਸੁਤ ਦੁਲਾਰੇ ਤੇਰਾ ਵਸੇ ਘਰ, ਸੋ ਪੁਰਖ ਨਿਰੰਜਣ ਆਪ ਵਸਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਤ੍ਰੈਗੁਣ ਏਕਾ ਵੰਡ ਵੰਡਾਈਆ। ਪੰਜ ਤੱਤ ਘਾੜਨ ਦੇਵੇ ਘੜ, ਘੜਨ ਭੰਨਣਹਾਰ ਆਪ ਅਖਵਾਈਆ। ਕਰੇ ਖੇਲ ਨਰਾਇਣ ਨਰ, ਨਰ ਹਰਿ ਆਪਣਾ ਰੂਪ ਵਟਾਈਆ। ਤੇਰਾ ਭੰਡਾਰ ਦੇਵੇ ਭਰ, ਖ਼ਾਲੀ ਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਮੇਲਾ ਪੰਜ ਤੱਤ ਚੇਲਾ, ਵਿਸ਼ਨ ਬ੍ਰਹਮਾ ਸ਼ਿਵ ਸੁਹਾਏ ਵੇਲਾ, ਸਾਚਾ ਹੁਕਮ ਆਪ ਸੁਣਾਈਆ । ਵਿਸ਼ਨ ਉਪਜਾ ਵਿਸ਼ਵ ਧਾਰ, ਪੁਰਖ ਅਬਿਨਾਸ਼ੀ ਆਪ ਉਪਾਇਆ। ਬ੍ਰਹਮਾ ਕਰਿਆ ਬ੍ਰਹਮ ਪਸਾਰ, ਪਾਰਬ੍ਰਹਮ ਪ੍ਰਭ ਘਰ ਵਸਾਇਆ। ਸ਼ੰਕਰ ਕਰੇ ਖੇਲ ਨਿਆਰ, ਧੂੰਆਂਧਾਰ ਵੰਡ ਵੰਡਾਇਆ। ਤਿੰਨਾਂ ਵਿਚੋਲਾ ਬਣ ਨਿਰੰਕਾਰ, ਆਪਣਾ ਬੰਧਨ ਪਾਇਆ। ਸ਼ਬਦ ਢੋਲਾ ਏਕਾ ਵਾਰ, ਸਾਚਾ ਸੋਹਲਾ ਆਪ ਸੁਣਾਇਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹੰ ਤੇਰੀ ਸੇਵ ਕਮਾਇਆ। ਸੋਹੰ ਰੂਪ ਬਣੇ ਸਰਬ ਸੰਸਾਰ, ਬ੍ਰਹਮਾ ਵਿਸ਼ਨ ਸ਼ਿਵ ਭੁਲ ਨਾ ਜਾਇਆ। ਪੁਰਖ ਅਬਿਨਾਸ਼ੀ ਵਜਾਏ ਸੱਚੀ ਸਚ ਸਤਾਰ, ਨਾਉਂ ਨਿਰੰਕਾਰਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੰਡਣ ਦਏ ਵੰਡਾਇਆ। ਸਾਚੀ ਵੰਡਣ ਵੰਡਣਹਾਰ, ਸ਼ਬਦੀ ਸੁਤ ਜਣਾਇੰਦਾ। ਬ੍ਰਹਿਮੰਡ ਖੰਡ ਕਰ ਪਸਾਰ, ਗਗਨ ਮੰਡਲ ਉਪਾਇੰਦਾ। ਲੇਖਾ ਜਾਣੇ ਰਵ ਸਸ ਸਤਾਰ, ਰੂਪ ਅਨੂਪ ਆਪ ਵਖਾਇੰਦਾ। ਆਪਣੀ ਆਸਾ ਆਪੇ ਦੇਵੇ ਵਰ ਆਪੇ ਬਣ ਵਰਤਾਰ, ਆਪੇ ਹਵਨ ਹਵਨੀ ਸੇਵ ਕਰਾਇੰਦਾ। ਆਪੇ ਸੁਗੰਧੀ ਕਰੇ ਅਪਰ ਅਪਾਰ, ਵਾਸਨਾ ਗੰਦੀ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਵਿਚੋਲਾ ਇਕ ਰਖਾਇੰਦਾ। ਸ਼ਬਦ ਵਿਚੋਲਾ ਬਣ ਮਲਾਹ, ਤ੍ਰੈਗੁਣ ਸੇਵਾ ਆਪ ਕਮਾਈਆ। ਪੰਜ ਤੱਤ ਮੀਤਾ ਦਏ ਸਲਾਹ, ਸਾਲਸ ਆਪਣਾ ਨਾਉਂ ਧਰਾਈਆ। ਸਾਬਤ ਸੂਰਤ ਲਏ ਬਣਾ, ਪਾਰਬ੍ਰਹਮ ਬੇਪਰਵਾਹੀਆ। ਘਾੜਨ ਘੜਤ ਲਏ ਘੜਾ, ਘੜਨਹਾਰ ਦਿਸ ਨਾ ਆਈਆ। ਸਾਚੀ ਮੂਰਤ ਲਏ ਚਿਤਾ, ਭੇਵ ਕੋਇ ਨਾ ਪਾਈਆ। ਨਾਰ ਪੁਰਖ ਰੂਪ ਵਟਾ, ਨਾਰੀ ਨਰ ਸੇਵ ਕਮਾਈਆ। ਆਪਣਾ ਦਰਸ ਆਪ ਕਰਾ, ਦਰਸੀ ਹਿਰਸ ਗਵਾਈਆ। ਨਿਰਗੁਣ ਬੰਧਨ ਨਿਰਗੁਣ ਫਾਹ, ਨਿਰਗੁਣ ਵੇਖ ਵਖਾਈਆ। ਨਿਰਗੁਣ ਕੱਟਣਹਾਰਾ ਫਾਹ ਆਪਣਾ ਜ਼ੋਰ ਬਲ ਦਏ ਵਖਾ, ਜੋਬਨ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਦਏ ਸਲਾਹੀਆ। ਸ਼ਬਦ ਸਲਾਹੀ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਤ੍ਰੈਗੁਣ ਸੇਜਾ ਬਣੇ ਪਲੰਘ, ਪੰਜ ਤੱਤ ਘਾੜਨ ਘੜਤ ਘੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਮੰਗ, ਚਰਨ ਦਵਾਰੇ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਦੇਵੇ ਵਸਤ ਅਗੰਮ, ਦੇਵਣਹਾਰਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਆਪਣਾ ਖੇਲ ਆਪ ਖਿਲਾਇੰਦਾ। ਵਿਸ਼ਨੂੰ ਖੇਲ ਹਰਿ ਕਰਤਾਰ, ਬ੍ਰਹਮਾ ਧਾਰ ਜਣਾਈਆ। ਸ਼ੰਕਰ ਫਿਰੇ ਵਾਰੋ ਵਾਰ, ਤ੍ਰੈ ਤ੍ਰੈ ਲੇਖਾ ਵੇਖ ਵਖਾਈਆ। ਹੱਥ ਤ੍ਰਿਸੂਲ ਖੁਲੜੇ ਕੇਸ ਭਸਮ ਭਬੂਤੀ ਖ਼ਾਕ ਛਾਰ, ਚਰਨ ਧੂੜ ਮਸਤਕ ਛਾਹੀਆ। ਬ੍ਰਹਮਾ ਬ੍ਰਹਮ ਕਰੇ ਵਿਚਾਰ, ਪਾਰਬ੍ਰਹਮ ਤੇਰਾ ਖੇਲ ਨਿਆਰ, ਤੇਰਾ ਜਲਵਾ ਨੂਰ ਜ਼ਹੂਰ ਰੂਪ ਰੰਗ ਰੇਖ ਨਜ਼ਰ ਕੋਈ ਨਾ ਆਈਆ। ਵਿਸ਼ਨੂੰ ਲਾਏ ਸਚ ਦਰਬਾਰ, ਦੋਏ ਜੋੜ ਕਰੇ ਨਿਮਸਕਾਰ, ਤੇਰਾ ਦਰ ਸੱਚਾ ਦਰਬਾਰ, ਹਉਂ ਸੇਵਕ ਬੈਠਾ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਰੇ ਪਿਆਰ, ਏਕਾ ਬਖ਼ਸ਼ੇ ਚਰਨ ਸਹਾਰ, ਚਰਨ ਕਵਲ ਵਡੀ ਵਡਿਆਈਆ। ਆਦਿ ਰਚਨਾ ਤੇਰਾ ਅਖਾੜ, ਪੁਰਖ ਅਬਿਨਾਸ਼ੀ ਬਣਿਆ ਸਾਚਾ ਲਾੜ, ਅਸਵ ਘੋੜੇ ਚੜ੍ਹਿਆ ਸੱਚਾ ਸ਼ਹਿਨਸ਼ਾਹੀਆ। ਸ਼ਾਹੋ ਭੂਪ ਬਣ ਸਾਚਾ ਰਾਣਾ, ਦੇਵਣਹਾਰਾ ਧੁਰ ਫ਼ਰਮਾਨਾ, ਆਪਣਾ ਭਾਣਾ ਰਿਹਾ ਮਨਾਈਆ। ਸਚਖੰਡ ਨਿਵਾਸੀ ਏਕਾ ਤਖ਼ਤ ਸੁਹਾਨਾ, ਸੀਸ ਤਾਜ ਇਕ ਟਿਕਾਨਾ, ਦੂਸਰ ਦਿਸੇ ਨਾ ਕੋਇ ਸ਼ਾਹੀਆ। ਪੰਚਮ ਮੁਖ ਆਪ ਸਲਾਹਨਾ, ਪੰਜ ਤੱਤ ਕਰੇ ਪਰਵਾਨਾ, ਏਕਾ ਦੇਵੇ ਨਿਰਗੁਣ ਦਾਨਾ, ਦਾਤਾ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਦਏ ਸਮਝਾਈਆ। ਗੁਣ ਸਮਝਾਏ ਗੁਣ ਨਿਧਾਨ, ਗੁਣਵੰਤਾ ਗੁਣ ਕਹਿਣ ਨਾ ਜਾਈਆ। ਸਾਚੇ ਸੁਤ ਤੇਰੇ ਹੱਥ ਫੜਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਈਆ। ਪੁਰਖ ਅਬਿਨਾਸ਼ੀ ਬਣਿਆ ਸਾਚਾ ਕਾਹਨ, ਪਾਰਬ੍ਰਹਮ ਬੇਪਰਵਾਹੀਆ। ਬ੍ਰਹਿਮੰਡ ਵਖਾਏ ਤੇਰਾ ਮਕਾਨ, ਜੇਰਜ ਅੰਡ ਤੇਰੀ ਵੰਡ ਵੰਡਾਈਆ। ਉਤਭੁਜ ਸੇਤਜ ਤੇਰੀ ਖਾਣ, ਪਾਰਬ੍ਰਹਮ ਏਕਾ ਏਕ ਦਰਸਾਈਆ। ਮੇਰਾ ਨਾਉਂ ਤੇਰਾ ਗਿਆਨ, ਮੇਰਾ ਧਿਆਨ ਤੇਰੀ ਸ਼ਹਿਨਸ਼ਾਹੀਆ। ਮੇਰਾ ਹੁਕਮ ਤੇਰਾ ਫ਼ਰਮਾਨ, ਤੇਰਾ ਫ਼ਰਮਾਨ ਬ੍ਰਹਮਾ ਹਰਿ ਜਸ ਗਾਈਆ। ਤੇਰਾ ਲੇਖਾ ਲਿਖੇ ਆਪ ਭਗਵਾਨ, ਆਪਣਾ ਭੇਵ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਜਣਾਈਆ। ਆਪਣਾ ਰੂਪ ਜਣਾਏ ਨਰਾਇਣ, ਨਿਰਗੁਣ ਦਇਆ ਕਮਾ। ਤੇਰਾ ਖੁਲ੍ਹਾਏ ਏਕਾ ਨੈਣ, ਏਕਾ ਨੂਰ ਦਏ ਦਰਸਾ। ਤੂੰ ਮੰਨਣਾ ਸਾਚਾ ਕਹਿਣ, ਕਹਿਣਾ ਭੁਲ ਕਦੇ ਨਾ ਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭੰਡਾਰਾ ਦਏ ਭਰਾ। ਸ਼ਬਦ ਭੰਡਾਰੀ ਤੇਰਾ ਭਰਨਾ ਭੰਡਾਰ, ਹਰਿ ਸਾਚਾ ਦਇਆ ਕਮਾਈਆ। ਚਾਰ ਖਾਣੀ ਕਰ ਤਿਆਰ, ਉਤਭੁਜ ਸੇਤਜ ਜੇਰਜ ਅੰਡ ਤੇਰੇ ਰੰਗ ਰੰਗਾਈਆ। ਚਾਰ ਬਾਣੀ ਬੋਲ ਜੈਕਾਰ, ਆਪਣੀ ਧਾਰ ਦਏ ਸੁਣਾਈਆ। ਲੱਖ ਚੁਰਾਸੀ ਕਰ ਪਸਾਰ, ਇਕ ਇਕ ਨਾਲ ਦਏ ਬੰਧਾਈਆ। ਨਿਰਗੁਣ ਵੰਡ ਕਰੇ ਅਪਾਰ ਸ਼ਬਦ ਦੋ ਧਾਰ, ਏਕਾ ਏਕ ਦਏ ਵਡਿਆਈਆ। ਮਨ ਮਤ ਬੁਧ ਕਰ ਪਸਾਰ, ਪੰਜ ਤੱਤ ਬੰਧਨ ਆਪਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਤੇਰਾ ਬੰਸ ਦਏ ਬਣਾਈਆ। ਬੰਸ ਬਣਾਏ ਤੇਰਾ ਬੰਸ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਵਿਸ਼ਨੂੰ ਵਿਸ਼ਵ ਬਣਾਏ ਅੰਸ, ਆਪ ਆਪਣਾ ਵੇਸ ਧਰਾਇਆ। ਤ੍ਰੈਗੁਣ ਤੇਰਾ ਸੋਹੇ ਸਰਬੰਸ, ਪੰਜ ਤੱਤ ਸਾਚਾ ਮੇਲ ਮਿਲਾਇਆ। ਰੂਪ ਧਰਾਏ ਆਪ ਸਹੰਸ, ਸਹੰਸਰ ਲੇਖ ਨਾ ਕੋਇ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਲਿਖਾਇਆ। ਸਾਚਾ ਲੇਖਾ ਸ੍ਰੀ ਭਗਵਾਨਾ, ਆਪਣਾ ਆਪ ਜਣਾਈਆ। ਲੱਖ ਚੁਰਾਸੀ ਕਰ ਪਰਧਾਨਾ, ਤੇਰੇ ਰੰਗ ਰੰਗਾਈਆ। ਤੇਰਾ ਨਾਦ ਵਜਾਏ ਤਰਾਨਾ, ਸਾਚਾ ਰਾਗ ਆਪ ਸੁਣਾਈਆ। ਕਾਇਆ ਮੰਦਰ ਇਕ ਮਕਾਨਾ, ਏਕਾ ਗੁਣ ਦਏ ਸਮਝਾਈਆ। ਨੌਂ ਦਵਾਰੇ ਖੋਲ੍ਹ ਦੁਕਾਨਾ, ਜਗਤ ਵਾਸਨਾ ਦਏ ਭਰਾਈਆ। ਸਚਖੰਡ ਅੰਦਰ ਥਿਰ ਘਰ ਖੇਲ ਮਹਾਨਾ, ਤਖ਼ਤ ਨਿਵਾਸੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਵਖਾਈਆ। ਆਪਣੀ ਧਾਰ ਪੰਜ ਤੱਤ, ਤਤਵ ਤਤ ਆਪ ਬਣਾਇੰਦਾ। ਨਿਰਗੁਣ ਰੂਪ ਬ੍ਰਹਮ ਮਤ, ਬ੍ਰਹਮ ਆਪਣਾ ਖੇਲ ਖਿਲਾਇੰਦਾ। ਨਾਮ ਨਿਧਾਨਾ ਬੀਜੇ ਆਪਣੇ ਵਤ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਆਪਣੀ ਦਾਤ ਧੀਰਜ ਜਤ, ਸਤਿ ਸੰਤੋਖ ਆਪ ਭਰਾਇੰਦਾ। ਆਪਣਾ ਮੇਲ ਵਖਾਏ ਸਾਚਾ ਹਠ, ਸਾਚਾ ਬੰਧਨ ਇਕ ਬੰਧਾਇੰਦਾ। ਆਪਣਾ ਨੂਰ ਵਖਾਏ ਲਟ ਲਟ, ਜੋਤੀ ਨੂਰ ਡਗਮਗਾਇੰਦਾ। ਤੇਰਾ ਕਰੇ ਪੂਰਾ ਘਾਟ, ਸਾਚੀ ਵਸਤ ਝੋਲੀ ਪਾਇੰਦਾ। ਤੇਰੀ ਆਪੇ ਵੇਖੇ ਵਾਟ, ਤੇਰਾ ਉਠ ਉਠ ਰਾਹ ਤਕਾਇੰਦਾ। ਤੇਰਾ ਸਵਾਂਗ ਰਚੇ ਨਟੂਆ ਨਾਟ, ਸਵਾਂਗੀ ਆਪਣਾ ਸਵਾਂਗ ਵਖਾਇੰਦਾ। ਤੇਰੀ ਸੁਹਾਏ ਸਾਚੀ ਖਾਟ, ਆਸਣ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸ਼ਬਦ ਸੁਤ ਖੁਲ੍ਹਣਾ ਭੇਤ, ਹਰਿ ਸਾਚਾ ਆਪ ਖੁਲ੍ਹਾਈਆ। ਤੇਰਾ ਨਾਦ ਚਾਰ ਵੇਦ, ਬ੍ਰਹਮ ਵੇਤਾ ਆਪੇ ਗਾਈਆ। ਚਾਰ ਮੁਖ ਅੱਠੇ ਨੇਤਰ ਨਰ ਨਰਾਇਣ ਲਏ ਪੇਖ, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਵੰਡ ਵੰਡਾਈਆ। ਚਾਰ ਚਾਰ ਵੰਡ ਵੰਡਣਹਾਰ, ਏਕਾ ਰੰਗ ਸਮਾਇਆ। ਚਾਰ ਵੇਦ ਕਰ ਤਿਆਰ, ਚਾਰੇ ਖਾਣੀ ਝੋਲੀ ਪਾਇਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪ ਸੁਣਾਇਆ। ਚਾਰੇ ਦਿਸ਼ਾ ਹੋ ਉਜਿਆਰ, ਸਾਚੀ ਕੂਟ ਫੋਲ ਫੋਲਾਇਆ। ਚਾਰੇ ਵਰਨਾਂ ਦਏ ਸਹਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਆਪਣਾ ਖੇਲ ਖਿਲਾਇਆ । ਚਾਰੇ ਜੁਗ ਬਣ ਵਰਤਾਰ, ਸਾਚਾ ਨਾਮ ਦਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਸਾਚਾ ਹੁਕਮ ਆਪ ਸੁਣਾਇਆ। ਹੁਕਮ ਸੁਣਨਾ ਧੁਰ ਫ਼ਰਮਾਨਾ, ਧੁਰ ਫ਼ਰਮਾਨੀ ਆਪ ਜਣਾਇੰਦਾ। ਸਚਖੰਡ ਨਿਵਾਸੀ ਥਿਰ ਘਰ ਵਖਾਏ ਤੇਰਾ ਇਕ ਮਕਾਨਾ, ਮਿਹਮਾਨ ਤੇਰਾ ਰੂਪ ਜਣਾਇੰਦਾ। ਸਚ ਬਣਾਏ ਇਕ ਮੈਖਾਨਾ, ਚਰਨ ਚਰਨ ਆਪ ਸੁਹਾਇੰਦਾ। ਵਿਸ਼ਨੂੰ ਮੰਗੇ ਮੰਗ ਮਹਾਨਾ, ਅੱਗੇ ਆਪਣੀ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਵਿਸ਼ਨੂੰ ਮੰਗੇ ਵਸਤ ਅਨਡਿਠ, ਨਜ਼ਰ ਨੈਣ ਕੋਇ ਨਾ ਆਈਆ। ਮੇਰੇ ਅੰਤਰ ਤੇਰੀ ਤ੍ਰਿਖ, ਮੇਰੀ ਤ੍ਰਿਸਨਾ ਕਵਣ ਬੁਝਾਈਆ। ਪਾ ਸਾਚੀ ਏਕਾ ਭਿੱਖ, ਹਉਂ ਏਕਾ ਮੰਗ ਮੰਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪ ਵੰਡਾਏ ਆਪਣਾ ਹਿਸ, ਸਾਚੀ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੈਣ ਨੈਣ ਟਪਕਾਈਆ। ਨੈਣ ਨੈਣ ਹਰਿ ਟਪਕਾਇਆ, ਟਪਕੇ ਸਾਚਾ ਨੂਰ। ਨੂਰ ਨੂਰ ਨਜ਼ਰੀ ਆਇਆ, ਸ਼ਾਹ ਪਾਤਸ਼ਾਹ ਸਾਚਾ ਜ਼ਹੂਰ। ਜ਼ਹੂਰ ਜ਼ਹੂਰ ਆਪ ਪਰਗਟਾਇਆ, ਨਾਦ ਅਨਾਦੀ ਵਜਾਏ ਤੂਰ। ਤੂਰ ਤੂਰ ਆਪ ਸੁਣਾਇਆ, ਨਜ਼ਰੀ ਆਇਆ ਜੋ ਵਸੇ ਦੂਰ। ਵਿਸ਼ਨੂੰ ਨਿਉਂ ਨਿਉਂ ਸੀਸ ਝੁਕਾਇਆ, ਤੂੰ ਸਰਬ ਕਲਾ ਭਰਪੂਰ। ਮੇਰੀ ਝੋਲੀ ਦੇ ਭਰਾਇਆ, ਮੈਂ ਲੈਣੀ ਵਸਤ ਜ਼ਹੂਰ। ਤੇਰਾ ਵਿਛੋੜਾ ਮੋਹੇ ਸਤਾਇਆ, ਮੇਰਾ ਤੁਟਾ ਮਾਣ ਗ਼ਰੂਰ। ਮੈਂ ਆਪਣਾ ਕਾਇਆ ਕੋਟ ਕਿਲਾ ਬਣਾਇਆ, ਅੰਦਰ ਰੱਖ ਆਪਣਾ ਨੂਰ। ਤੇਰਾ ਨੂਰ ਮੇਰਾ ਨੂਰ ਕਰੇ ਰੁਸ਼ਨਾਇਆ, ਮੇਰੀ ਆਸਾ ਮਨਸਾ ਪੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤੇ ਸੂਰ ਸੂਰ। ਸੂਰਬੀਰ ਹਰਿ ਦਇਆ ਕਮਾਇੰਦਾ, ਆਪਣੇ ਨੇਤਰ ਏਕਾ ਮਾਰ ਉਛਾਲ। ਪ੍ਰੇਮ ਰਸ ਧਾਰ ਟਪਕਾਇੰਦਾ, ਵਿਸ਼ਨੂੰ ਦਏ ਜਾਮ ਪਿਆਲ। ਵਿਸ਼ਨੂੰ ਅੰਦਰ ਨਾ ਆਪ ਟਿਕਾਇੰਦਾ, ਹੋਇਆ ਹਾਲ ਬੇਹਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਮਿਸਾਲ। ਵਿਸ਼ਨੂੰ ਅੰਦਰ ਅੰਮ੍ਰਿਤ ਰਸ, ਸੋ ਪੁਰਖ ਨਿਰੰਜਣ ਆਪ ਭਰਾਇਆ। ਵਿਸ਼ਨ ਕਰੇ ਵਸ ਵਸ, ਕਤਰਾ ਅੰਦਰ ਰਹਿਣ ਨਾ ਪਾਇਆ। ਹਰਿ ਪੁਰਖ ਨਿਰੰਜਣ ਆਪਣਾ ਚਰਨ ਸੀਸ ਦਿਤਾ ਝੱਸ, ਇਕ ਇਕ ਹਿੱਸਾ ਆਪ ਵੰਡਾਇਆ। ਏਕਾ ਹਿੱਸਾ ਆਪਣੇ ਚਰਨਾਂ ਹੇਠਾਂ ਦਿਤਾ ਧਸ, ਜਲ ਬਿੰਬ ਬਿੰਬ ਰੂਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੇਤਰ ਨੀਰ ਆਪਣੀ ਧਾਰ ਦਏ ਵਹਾਇਆ। ਹਰਿ ਕਾ ਨੀਰ ਜਲ ਬਿੰਬ, ਸਿੰਧ ਸਾਗਰ ਰੂਪ ਵਟਾਈਆ। ਹਰਿ ਕੀ ਇਛਿਆ ਸੁਰਪਤ ਇੰਦ, ਇੰਦਰਾਸਣ ਸੋਭਾ ਪਾਈਆ। ਹਰਿ ਦਾਤਾ ਗਹਿਰ ਗੰਭੀਰ ਗੁਣੀ ਗਹਿੰਦ, ਭੇਵ ਅਭੇਦ ਆਪ ਖੁਲ੍ਹਾਈਆ। ਦੀਨ ਦਿਆਲ ਸਦਾ ਬਖ਼ਸ਼ੰਦ, ਬ੍ਰਹਮਾ ਸੁਤ ਲਏ ਉਠਾਈਆ। ਆਤਮ ਪਰਮਾਤਮ ਮੇਟੇ ਚਿੰਦ, ਬਾਲ ਬ੍ਰਹਮ ਬ੍ਰਹਮ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੂਪ ਦਏ ਦਰਸਾਈਆ। ਬ੍ਰਹਮ ਸਰੂਪ ਪਾਰਬ੍ਰਹਮ ਜਣਾਇਆ, ਭੇਵ ਅਭੇਦਾ ਖੋਲ੍ਹ। ਆਪਣਾ ਨੂਰ ਆਪ ਪਰਗਟਾਇਆ, ਆਪੇ ਵਸਣਹਾਰਾ ਆਪਣੇ ਕੋਲ। ਆਪਣਾ ਪਰਦਾ ਆਪ ਉਠਾਇਆ, ਆਪਣੇ ਮੰਦਰ ਆਪੇ ਬੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੋਲੇ ਏਕਾ ਸੱਚਾ ਤੋਲ। ਤੋਲੇ ਤੋਲ ਬਣ ਬਣ ਤੋਲਾ, ਤੋਲਣਹਾਰਾ ਦਇਆ ਕਮਾਈਆ। ਸਚ ਭੰਡਾਰ ਏਕਾ ਖੋਲ੍ਹਾ, ਪੁਰਖ ਅਬਿਨਾਸ਼ੀ ਰਿਹਾ ਵਰਤਾਈਆ। ਚਰਨ ਕਵਲ ਕਵਲ ਚਰਨ ਬ੍ਰਹਮ ਵੇਤਾ ਬ੍ਰਹਮ ਮੌਲਾ, ਪਾਰਬ੍ਰਹਮ ਸੱਚੀ ਸਰਨਾਈਆ। ਤੇਰਾ ਅੰਮ੍ਰਿਤ ਮੇਰਾ ਕਵਲਾ, ਵਿਸ਼ਨੂੰ ਤੇਰੀ ਵਡ ਵਡਿਆਈਆ। ਹਉਂ ਤੁਧ ਬਿਨ ਹੋਇਆ ਬਵਲਾ, ਸਾਂਤਕ ਸਾਂਤ ਨਾ ਕੋਇ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਇਕ ਵਰਤਾਈਆ। ਸਾਚੀ ਵਸਤ ਵਸਤ ਅਮੋਲਕ, ਬ੍ਰਹਮ ਵੇਤਾ ਮੰਗ ਮੰਗਾਇੰਦਾ। ਮੇਰੀ ਭਰਨੀ ਏਕਾ ਗੋਲਕ, ਖ਼ਾਲੀ ਫੇਰ ਨਾ ਕੋਇ ਕਰਾਇੰਦਾ। ਆਪਣਾ ਨਾਮ ਵਜੌਣੀ ਸਾਚੀ ਢੋਲਕ, ਤਾਰ ਸਤਾਰ ਨਾ ਕੋਇ ਰਖਾਇੰਦਾ। ਮੈਂ ਸੁਣਿਆ ਤੂੰ ਸੁਣਾਈਂ ਅਨਬੋਲਤ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਤੂੰ ਆਦਿ ਜੁਗਾਦਿ ਸਦਾ ਅਡੋਲਤ, ਅਡੁੱਲ ਆਪਣਾ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੇਵਕ ਮੰਗ ਮੰਗਾਇੰਦਾ। ਦੇਵੇ ਵਰ ਦਾਤਾਰ, ਆਪ ਆਪਣੀ ਦਇਆ ਕਮਾਇੰਦਾ। ਆਪਣਾ ਰੰਗ ਰੰਗੇ ਕਰਤਾਰ, ਕ਼ੁਦਰਤ ਤੇਰੀ ਖੇਲ ਖਿਲਾਇੰਦਾ। ਤੇਰੀ ਜੋਤ ਕਰ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਤੇਰਾ ਬ੍ਰਹਮ ਕਰੇ ਪਸਾਰ, ਪਾਰਬ੍ਰਹਮ ਵੰਡ ਵੰਡਾਇੰਦਾ। ਤੇਰੀ ਜੋਤੀ ਹੋ ਉਜਿਆਰ, ਘਟ ਘਟ ਭਾਂਡੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਤਾ ਆਪ ਹੋ ਜਾਇੰਦਾ। ਦਾਤਾ ਦੇਵੇ ਸਾਚਾ ਦਾਨ, ਦਾਨੀ ਆਪਣੀ ਦਇਆ ਕਮਾਈਆ। ਬ੍ਰਹਮੇ ਤੇਰਾ ਏਕਾ ਮਾਣ, ਨਿਵਣ ਸੋ ਅੱਖਰ ਰਿਹਾ ਸਮਝਾਈਆ। ਮੇਰਾ ਨਾਦ ਤੇਰਾ ਗਾਨ, ਸੋਹੰ ਅੱਖਰ ਕਰੇ ਪੜ੍ਹਾਈਆ। ਮੇਰੀ ਧੂੜ ਤੇਰਾ ਅਸ਼ਨਾਨ, ਤੇਰਾ ਅਸ਼ਨਾਨ ਸ਼ੰਕਰ ਧਾਰ ਵਹਾਈਆ। ਸ਼ੰਕਰ ਧਾਰ ਖੇਲ ਮਹਾਨ, ਲੋਕਮਾਤ ਲਏ ਪਰਗਟਾਈਆ। ਏਕਾ ਜਲ ਹੋਏ ਮਿਹਮਾਨ, ਮਹਬਖ਼ਾਨਾ ਆਪ ਸਮਝਾਈਆ। ਜਲ ਬਿੰਬ ਕਰੇ ਪਰਵਾਨ, ਆਪ ਆਪਣੇ ਵਿਚ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਗੌਣਾ ਗਾਨ, ਭੁਲ ਕਦੇ ਨਾ ਜਾਈਆ। ਮੇਰਾ ਰੂਪ ਨਾ ਕੋਇ ਨਿਸ਼ਾਨ, ਸ੍ਰੀ ਭਗਵਾਨ ਕਹਿ ਕਹਿ ਆਪਣਾ ਵਕ਼ਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਬ੍ਰਹਮੇ ਪਾਇਆ ਵਰ ਹਰਿ ਘਰ, ਵਸਤ ਅਮੋਲਕ ਆਪਣੀ ਗੋਦ ਰਖਾਇੰਦਾ। ਤੂੰ ਭੰਡਾਰ ਦਿਤਾ ਭਰ, ਕਵਣ ਧਾਰਾ ਬਣ ਵਰਤਾਇੰਦਾ। ਨਾ ਪੁਰਖ ਨਾ ਦਿਸੇ ਨਾਰੀ ਨਰ, ਜੋੜ ਜੋੜ ਨਾ ਕੋਇ ਜੁੜਾਇੰਦਾ। ਕਿਸੇ ਬਿਧ ਅੰਦਰ ਜਾਵਾਂ ਵੜ, ਆਪਣੀ ਬਣਤ ਨਾ ਆਪ ਬਣਾਇੰਦਾ। ਕਿਰਪਾ ਕਰ ਮੇਰੇ ਗੁਰ, ਸ਼ਬਦ ਸੁਤ ਤੇਰਾ ਸੰਗ ਸਮਾਇੰਦਾ। ਅਨੰਦ ਕਾਰਜ ਮੇਰਾ ਆਪੇ ਕਰ, ਅਨੰਦ ਮੰਗਲ ਤੇਰਾ ਏਕਾ ਗਾਇੰਦਾ। ਮੇਰੀ ਗੋਦੀ ਆਪਣਾ ਰੂਪ ਧਰ, ਬਾਲੀ ਬੁੱਧ ਬਾਲ ਸ਼ਰਮਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਤ੍ਰੈਗੁਣ ਦੇਵੇ ਏਕਾ ਵਸਤ ਵਰ, ਸਾਚੀ ਵਸਤ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਆਪੇ ਖੜ, ਆਪਣਾ ਨੂਰ ਆਪ ਦਰਸਾਇੰਦਾ। ਨੂਰ ਨੁਰਾਨਾ ਜੋਬਨਵੰਤ, ਪਾਰਬ੍ਰਹਮ ਵਡੀ ਵਡਿਆਈਆ। ਨਰ ਨਰਾਇਣ ਬਣਿਆ ਕੰਤ, ਬ੍ਰਹਮ ਸੇਜਾ ਆਪ ਹੰਢਾਈਆ। ਆਪੇ ਆਪਣਾ ਚੜ੍ਹਿਆ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਪ ਬਣਾਈ ਆਪਣੀ ਬਣਤ, ਭੇਵ ਭੇਦ ਅਭੇਦ ਖੁਲ੍ਹਾਈਆ। ਆਪਣਾ ਖੇਲ ਖਿਲਾਇਆ ਆਦਿ ਅੰਤ, ਆਪਣੇ ਹੱਥ ਰੱਖੇ ਵਡਿਆਈਆ। ਬ੍ਰਹਮੇ ਤੇਰੇ ਨਾਮ ਵੇਖੇ ਮੇਰਾ ਰੂਪ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤ ਦਏ ਸਮਝਾਈਆ। ਏਕਾ ਮੰਤ ਤ੍ਰੈਗਣ ਅਤੀਤਾ, ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ। ਤਖ਼ਤ ਨਿਵਾਸੀ ਠਾਂਡਾ ਸੀਤਾ, ਸਚਖੰਡ ਦਵਾਰ ਸੋਭਾ ਪਾਇੰਦਾ। ਆਪੇ ਜਾਣੇ ਆਪਣਾ ਕੀਤਾ, ਦੂਸਰ ਅਵਰ ਨਾ ਕੋਇ ਸਮਝਾਇੰਦਾ। ਆਪ ਚਲਾਈ ਆਪਣੀ ਰੀਤਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਧੁਰਦਰਗਾਹੀ ਬਣਿਆ ਮੀਤਾ, ਮਿੱਤਰ ਪਿਆਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਚਲਾਇੰਦਾ। ਸਾਚਾ ਮਾਰਗ ਚਲੇ ਰਾਹ, ਰਹਿਬਰ ਹਰਿ ਹਰਿ ਆਪ ਚਲਾਈਆ। ਨਿਰਗੁਣ ਨਿਰਵੈਰ ਬਣ ਮਲਾਹ, ਸਾਚਾ ਬੇੜਾ ਆਪ ਉਠਾਈਆ। ਸ਼ਬਦੀ ਸੁਤ ਦਏ ਸਲਾਹ, ਵਿਸ਼ਨ ਬ੍ਰਹਮਾ ਸ਼ਿਵ ਸਮਝਾਈਆ। ਤ੍ਰੈਗੁਣ ਮੇਲਾ ਮੇਲ ਮਿਲਾ ਪੰਜ ਤੱਤ ਕਰੇ ਕੁੜਮਾਈਆ। ਮਨ ਮਤ ਬੁਧ ਵਿਚ ਟਿਕਾ, ਨੌਂ ਦਵਾਰੇ ਖੋਲ੍ਹ ਵਖਾਈਆ। ਘਾੜਤ ਘੜਨ ਲਏ ਵਟਾ, ਘਰ ਘਰ ਵਿਚ ਰੂਪ ਵਟਾਈਆ। ਡੂੰਘੀ ਕੰਦਰ ਪਰਦਾ ਪਾ, ਆਪਣਾ ਮੁਖ ਛੁਪਾਈਆ। ਆਪਣਾ ਮਾਰਗ ਆਪੇ ਲਾ, ਆਪੇ ਹੋਏ ਸਹਾਈਆ। ਈੜਾ ਪਿੰਗਲ ਬਹਾਏ ਆਪਣੇ ਥਾਂ, ਸੁਖਮਨ ਏਕਾ ਮੁਖ ਭਵਾਈਆ। ਨਾਭੀ ਕਵਲ ਅੰਮ੍ਰਿਤ ਆਪ ਭਰਾ, ਵਿਸ਼ਨ ਬ੍ਰਹਮਾ ਦਏ ਵਡਿਆਈਆ। ਨਾਦ ਧੁੰਨ ਆਪ ਸੁਣਾ, ਸ਼ਬਦੀ ਸੁਤ ਆਪ ਮਿਲਾਈਆ। ਬਜਰ ਕਪਾਟੀ ਪਰਦਾ ਲਾਹ, ਸਾਚਾ ਘਰ ਵਖਾਈਆ। ਆਤਮ ਸੇਜਾ ਆਪ ਸੁਹਾ, ਬ੍ਰਹਮ ਰੂਪ ਵਟਾਈਆ। ਬ੍ਰਹਮ ਮੇਲਾ ਸਹਿਜ ਸੁਭਾ, ਪਾਰਬ੍ਰਹਮ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਜੋਤ ਜਗਾ, ਜੋਤੀ ਜਾਤਾ ਕਰੇ ਰੁਸ਼ਨਾਈਆ। ਵਾਸਨਾ ਖੋਟੀ ਦਏ ਕਢਾ, ਪੰਜ ਤੱਤ ਨਾ ਕਰੇ ਲੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾ, ਆਸਾ ਤ੍ਰਿਸ਼ਨਾ ਨੇੜ ਨਾ ਆਈਆ। ਸਾਚਾ ਮਾਰਗ ਦਏ ਵਖਾ, ਏਕਾ ਅੱਖਰ ਕਰੇ ਪੜ੍ਹਾਈਆ। ਸੋਹੰ ਰੂਪ ਆਪ ਧਰਾ, ਲੱਖ ਚੁਰਾਸੀ ਲਏ ਬਣਾ, ਘਟ ਘਟ ਅੰਦਰ ਡੇਰਾ ਲਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਡਗਮਗਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਆਦਿ ਨਿਰੰਜਣ ਸੱਚਾ ਸ਼ਾਹ, ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵਣਜ ਕਰਾਈਆ। ਲੱਖ ਚੁਰਾਸੀ ਵਣਜ ਵਣਜਾਰਾ, ਸਾਚਾ ਹੱਟ ਖੁਲ੍ਹਾਇੰਦਾ। ਬ੍ਰਹਮਾ ਸ਼ਿਵ ਵਿਸ਼ਨ ਦਏ ਸਹਾਰਾ, ਸਾਚਾ ਹੁਕਮ ਸੁਣਾਇੰਦਾ। ਕਰੇ ਕਰਾਏ ਆਪਣੀ ਕਾਰਾ, ਭੇਵ ਕੋਇ ਨਾ ਪਾਇੰਦਾ। ਸਾਚੇ ਸੁਤ ਤੇਰਾ ਦਰਬਾਰਾ, ਲੋਕਮਾਤ ਖੁਲ੍ਹਾਇੰਦਾ। ਚਰਨ ਧੂੜ ਬਖ਼ਸ਼ੇ ਇਕ ਸਹਾਰਾ, ਧਰਨੀ ਧੌਲ ਜਲ ਬਿੰਬ ਆਪ ਟਿਕਾਇੰਦਾ। ਧੌਲ ਰੂਪ ਕਰੇ ਕਰਤਾਰਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹਿੱਸਾ ਆਪ ਵੰਡਾਇੰਦਾ। ਸਾਚਾ ਹਿੱਸਾ ਧਰਨੀ ਵੰਡ, ਧਰਤ ਧਵਲ ਵੰਡ ਵੰਡਾਈਆ। ਆਪੇ ਕਰੇ ਖੰਡ ਖੰਡ, ਬ੍ਰਹਿਮੰਡ ਬੇਪਰਵਾਹੀਆ। ਆਪ ਉਪਜਾਏ ਜੇਰਜ ਅੰਡ, ਉਤਭੁਜ ਸੇਤਜ ਆਪਣੀ ਚਾਲ ਚਲਾਈਆ। ਆਪੇ ਦੋ ਜਹਾਨਾਂ ਰੱਖੇ ਕੰਧ, ਆਪੇ ਪਰਦਾ ਰਿਹਾ ਲਗਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਸੁਣਾਏ ਛੰਦ, ਆਪੇ ਚਾਰੇ ਵੇਦਾਂ ਢੋਲਾ ਗਾਈਆ। ਆਪੇ ਹੋਏ ਸਦ ਬਖ਼ਸ਼ੰਦ, ਬਖ਼ਸ਼ਣਹਾਰ ਇਕ ਅਖਵਾਈਆ। ਆਪੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡੇ ਵੰਡ, ਹਿੱਸਾ ਹਸਰਤ ਦਏ ਮਿਟਾਈਆ। ਆਪੇ ਕਰੇ ਖੰਡ ਖੰਡ, ਖੰਡਾ ਆਪਣਾ ਨਾਉਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵੇਖਣਹਾਰ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਸਤਿਜੁਗ ਬਖ਼ਸ਼ੇ ਇਕ ਪਿਆਰ, ਚਰਨ ਧੂੜ ਟਿੱਕਾ ਲਾਇੰਦਾ। ਤ੍ਰੇਤਾ ਦੁਆਪਰ ਆਏ ਆਪਣੀ ਵਾਰ, ਦੁਆਪਰ ਤ੍ਰੇਤਾ ਰੂਪ ਵਟਾਇੰਦਾ। ਚਰਨ ਕਵਲ ਦਏ ਸਹਾਰ, ਚਰਨ ਚਰਨ ਧਿਆਨ ਜਣਾਇੰਦਾ। ਦੋਏ ਦੋਏ ਲੇਖਾ ਵਿਚ ਸੰਸਾਰ, ਦੋ ਜਹਾਨਾਂ ਆਪ ਮੁਕਾਇੰਦਾ। ਕਲਜੁਗ ਕਰੇ ਖੇਲ ਅਪਰ ਅਪਾਰ, ਚਾਰ ਚਾਰ ਬੰਧਨ ਪਾਇੰਦਾ। ਚਾਰ ਵਰਨ ਕਰੇ ਖ਼ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰਾ ਆਪ ਸਮਝਾਇੰਦਾ। ਸ਼ਬਦ ਦੁਲਾਰਾ ਆਪ ਜਗਾਇਆ, ਕਰ ਕਿਰਪਾ ਹਰਿ ਮਿਹਰਵਾਨ। ਸਤਿਜੁਗ ਸਾਚਾ ਤੇਰੀ ਝੋਲੀ ਪਾਇਆ, ਦੇਵੇ ਏਕਾ ਦਾਨ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇਆ, ਤ੍ਰੈਗੁਣ ਨਾਲ ਹੋਈ ਪਰਧਾਨ। ਪੰਜ ਤੱਤ ਤੇਰਾ ਹੱਥ ਵਟਾਇਆ, ਮਿਲਿਆ ਹਾਣੀ ਹਾਣ। ਸਾਚਾ ਨਾਮ ਇਕ ਜਪਾਇਆ, ਸੋਹੰ ਸ਼ਬਦ ਸ੍ਰੀ ਭਗਵਾਨ। ਬ੍ਰਹਮ ਲੇਖਾ ਆਪ ਲਿਖਾਇਆ, ਆਪੇ ਖੋਲ੍ਹੇ ਸਚ ਦੁਕਾਨ। ਸਾਚੀ ਵਸਤ ਵਿਚ ਟਿਕਾਇਆ, ਆਪ ਵਰਤਾਏ ਦੋ ਜਹਾਨ। ਲਹਿਣਾ ਦੇਣਾ ਆਪਣੇ ਹੱਥ ਰਖਾਇਆ, ਭੁਲ ਨਾ ਜਾਣਾ ਬਣ ਨਾਦਾਨ। ਸਤਿਜੁਗ ਸਾਚਾ ਰਾਹ ਚਲਾਇਆ, ਮਾਰਗ ਵੇਖੇ ਆਪ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦੀ ਦਾਨ। ਸਤਿਜੁਗ ਸ਼ਬਦ ਮਿਲਿਆ ਮੇਲਾ, ਸਤਿ ਸਤਿ ਨਾਮ ਰਖਾਇਆ। ਪੁਰਖ ਅਬਿਨਾਸ਼ੀ ਪਾਇਆ ਸੱਜਣ ਸੁਹੇਲਾ, ਘਰ ਸਾਚੇ ਵੱਜੇ ਵਧਾਇਆ। ਲੜ ਛੁੱਟਾ ਇਕ ਅਕੇਲਾ, ਦੋਏ ਦੋਏ ਮੰਗ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਆਪ ਉਠਾਇਆ। ਸਾਚੇ ਸੁਤ ਸੁਣਿਆ ਸੰਦੇਸਾ, ਹਰਿ ਸਾਚੇ ਆਪ ਜਣਾਇਆ। ਵਿਸ਼ਨ ਬ੍ਰਹਮਾ ਸ਼ਿਵ ਲਿਖਿਆ ਲੇਖਾ, ਲਿਖਿਆ ਲੇਖ ਨਾ ਕੋਇ ਮਿਟਾਇਆ। ਚਾਰੇ ਜੁਗ ਕਰਨ ਆਏ ਆਦੇਸਾ, ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਸ਼ਬਦ ਹੱਥ ਫੜਾਇਆ। ਸ਼ਬਦ ਹੱਥ ਦਿਤੀ ਡੋਰ, ਚਾਰੇ ਜੁਗ ਬੰਧਨ ਪਾਈਆ। ਦੋ ਜਹਾਨਾਂ ਵੇਖਾਂ ਤੇਰੀ ਤੋਰ, ਔਣਾ ਜਾਣਾ ਸਦਾ ਚਾਈਂ ਚਾਈਂਆ। ਤੇਰਾ ਚਲਦਾ ਵੇਖਾਂ ਘੋੜ, ਕਵਣ ਕੂਟ ਰਿਹਾ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਤੇਰੇ ਹੱਥ ਫੜਾਈਆ। ਸ਼ਬਦ ਹੁਕਮ ਸਾਚਾ ਪਾਇਆ, ਹੋਇਆ ਵਡ ਬਲਵਾਨ। ਸਤਿਜੁਗ ਆਪਣੇ ਦਰ ਬਹਾਇਆ, ਦੇਵੇ ਧੁਰ ਫ਼ਰਮਾਨ। ਜੀਵਾਂ ਜੰਤਾਂ ਮਾਰਗ ਇਕ ਚਲਾਇਆ, ਏਕਾ ਜਪਣਾ ਰਾਮ ਭਗਵਾਨ। ਸਾਚੀ ਵੰਡਣ ਵੰਡ ਵੰਡਾਇਆ, ਕਰਨਾ ਮੇਲ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਾਚਾ ਮਾਣ। ਸਤਿਜੁਗ ਪੱਲੂ ਗਲ ਵਿਚ ਪਾ, ਨਿਉਂ ਨਿਉਂ ਕਰੇ ਨਿਮਸਕਾਰ। ਏਕਾ ਦੇਣੀ ਸਚ ਸਲਾਹ, ਲੱਖ ਚੁਰਾਸੀ ਇਕੋ ਜੇਹਾ ਨਾ ਦਿਸੇ ਪਿਆਰ। ਮੈਂ ਇਕ ਇਕੱਲਾ ਕੀ ਸਕਾਂ ਸਮਝਾ, ਪ੍ਰਭ ਕਾ ਭੇਵ ਬੇਅੰਤ ਬੇਸ਼ੁਮਾਰ। ਮੈਂ ਬਾਲੀ ਬੁਧ ਭੇਵ ਨਾ ਜਾਣਾ ਰਾ, ਮੇਰੇ ਅੰਤਰ ਆਏ ਨਾ ਕੋਇ ਹੰਕਾਰ। ਤੂੰ ਰਹਿਮਤ ਮੇਰੇ ਉਪਰ ਆਪ ਕਮਾ, ਹਉਂ ਮੰਗਾਂ ਦਰ ਭਿਖਾਰ। ਆਪਣਾ ਬਲ ਮੇਰੇ ਨਾਲ ਮਿਲਾ, ਤੇਰੇ ਦਰ ਬਣਾਂ ਦਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਸਤਿਜੁਗ ਮੰਗੇ ਏਕਾ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਮੈਂ ਇਕ ਇਕੱਲਾ ਕਿਸ ਤਰਾਂ ਚੜਾ੍ਹਵਾਂ ਰੰਗ, ਮੇਰੀ ਪੇਸ਼ ਕੋਇ ਨਾ ਜਾਈਆ। ਲੱਖ ਚੁਰਾਸੀ ਨਾਲ ਪ੍ਰਭ ਕਾ ਸੰਗ, ਘਟ ਘਟ ਅੰਦਰ ਬੈਠਾ ਆਸਣ ਲਾਈਆ। ਮੋਹੇ ਮੰਗੀ ਏਕਾ ਮੰਗ, ਤ੍ਰੈਗੁਣ ਵਸਤ ਹਰਿ ਵਰਤਾਈਆ। ਸਤੋ ਵਿਸ਼ਨੂੰ ਲਾਈ ਅੰਗ, ਰਜੋ ਬ੍ਰਹਮਾ ਲਏ ਪਰਨਾਈਆ। ਤਮੋ ਘਰ ਘਰ ਵਜਾਏ ਮਰਦੰਗ, ਜਾਂਦੇ ਰਾਹੀ ਲਏ ਭੁਲਾਈਆ। ਕਰਿਆ ਖੇਲ ਸੂਰੇ ਸਰਬੰਗ, ਆਸਾ ਤ੍ਰਿਸਨਾ ਨਾਲ ਰਖਾਈਆ। ਅੰਦਰ ਪਰਦਾ ਰੱਖਿਆ ਕੰਧ, ਭੇਵ ਅਭੇਦ ਛੁਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਬਣਾਇਆ ਮਲੰਗ, ਆਪਣਾ ਡੌਰੂ ਰਹੇ ਵਜਾਈਆ। ਮੈਂ ਲੱਖ ਚੁਰਾਸੀ ਕਿਸ ਬਿਧ ਸੁਣਾਵਾਂ ਤੇਰਾ ਛੰਦ, ਤੇਰੀ ਮਹਿਮਾ ਕਵਣ ਮੁਖ ਗਾਈਆ। ਤੇਰਾ ਖੇਲ ਤੁਧ ਬਿਨ ਚਲੇ ਨਾ ਵਿਚ ਵਰਭੰਡ, ਭੰਡੀ ਕਰੇ ਸਰਬ ਲੋਕਾਈਆ। ਤੂੰ ਆਪਣਾ ਕਰਿਆ ਖੇਲ ਅਖੰਡ, ਮੈਂ ਵੇਖਾਂ ਚਾਈਂ ਚਾਈਂਆ। ਮੈਂ ਨਾਰ ਦੁਹਾਗਣ ਤੁਧ ਬਿਨ ਹੋਈ ਰੰਡ, ਮੇਰੇ ਕੰਤ ਘਰ ਔਣਾ ਚਾਈਂ ਚਾਈਂਆ। ਮੈਂ ਸਤਿ ਸੰਤੋਖ ਦੀ ਸੇਜ ਵਛਾਵਾਂ ਪਲੰਘ, ਉਪਰ ਤੇਰਾ ਨੂਰ ਲਵਾਂ ਟਿਕਾਈਆ। ਫਿਰ ਪਾ ਗਲਵਕੜੀ ਲੱਗਾਂ ਅੰਗ, ਆਪਣਾ ਦੁਖੜਾ ਦੇਵਾਂ ਸੁਣਾਈਆ । ਤੇਰੇ ਨਾਲ ਮਿਲ ਕੇ ਹੋਵਾਂ ਨਾ ਭੰਗ, ਸੈਭੰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਸ਼ਬਦ ਤੇਰੀ ਓਟ ਤਕਾਈਆ। ਸ਼ਬਦ ਸੂਰਾ ਬਣ ਬਲਕਾਰਾ, ਤ੍ਰੈ ਤ੍ਰੈ ਖੇਲ ਖਿਲਾਇੰਦਾ। ਆਪਣਾ ਕਰਾਂ ਖੇਲ ਅਪਾਰਾ, ਆਪਣਾ ਮੇਲ ਮਿਲਾਇੰਦਾ। ਲੋਕਮਾਤ ਜੀਵ ਜੰਤ ਕਰਾਂ ਪਸਾਰਾ, ਬ੍ਰਹਮ ਜੋਤ ਪਾਰਬ੍ਰਹਮ ਆਪਣਾ ਰੰਗ ਰੰਗਾਇੰਦਾ। ਘਰ ਵਿਚ ਮੰਦਰ ਘਰ ਉਜਿਆਰਾ, ਸਚ ਨਗਾਰਾ ਇਕ ਵਜਾਇੰਦਾ। ਤੇਰੇ ਅੰਤਰ ਲਵਾਂ ਅਵਤਾਰਾ, ਲੋਕਮਾਤ ਫੇਰਾ ਪਾਇੰਦਾ। ਅਨਕ ਗੁਣ ਮੇਰਾ ਨਾਉਂ ਨਿਰੰਕਾਰਾ, ਅੱਠਾਂ ਤੱਤਾਂ ਖੇਲ ਖਿਲਾਇੰਦਾ। ਅੱਠ ਤੱਤ ਰੂਪ ਧਰਾਂ ਅਠਾਰਾਂ ਵਾਰਾ, ਏਕਾ ਆਠਾ ਜੋੜ ਜੁੜਾਇੰਦਾ। ਆਪਣੀ ਧਰਨੀ ਕਰ ਪਸਾਰਾ, ਆਪਣਾ ਧੌਲ ਵੇਖ ਵਖਾਇੰਦਾ। ਆਪਣੇ ਜਲ ਦਏ ਹੁਲਾਰਾ, ਆਪਣਾ ਬਿੰਬ ਰੂਪ ਵਟਾਇੰਦਾ। ਆਪਣਾ ਗੜ੍ਹ ਬਣਾ ਮਨਾਰਾ, ਆਪਣਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸੰਗ ਨਿਭਾਇੰਦਾ। ਸਤਿਜੁਗ ਤੇਰਾ ਬਣੇ ਸੰਗੀ, ਸਗਲਾ ਸੰਗ ਆਪ ਰਖਾਈਆ। ਆਪਣਾ ਨੂਰ ਆਪਣੀ ਜੋਤ ਨਾ ਕਰੇ ਨੰਗੀ, ਪੰਜ ਤੱਤ ਵਿਚ ਛੁਪਾਈਆ। ਕਰੇ ਖੇਲ ਬਹੁ ਬਹੁ ਰੰਗੀ, ਰੰਗ ਰੰਗੀਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਖਿਲਾਈਆ। ਸਤਿਜੁਗ ਪੁੱਛੇ ਸ਼ਬਦ ਗੁਰ, ਏਕਾ ਭੇਵ ਖੁਲੌਣਾ। ਕਵਣ ਰੂਪ ਜਗ ਆਈਂ ਤੁਰ, ਕਵਣ ਵੇਸ ਵਟੌਣਾ। ਕਵਣ ਚੜ੍ਹੇਂ ਸਾਚੇ ਘੁੜ, ਕਵਣ ਕੂਟੇ ਫੇਰਾ ਪੌਣਾ। ਕਵਣ ਨਿਭਾਏ ਲੱਗੀ ਤੋੜ, ਕਵਣ ਵੇਲਾ ਵ´ਕ਼ਤ ਸੁਹੌਣਾ, ਕਵਣ ਤੁਟੀ ਦੇਵੇ ਜੋੜ, ਆਪਣਾ ਬੰਧਨ ਏਕਾ ਪੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਵਖੌਣਾ। ਗੁਣ ਜਣਾਏ ਦਇਆਵਾਨ, ਆਪਣੀ ਦਇਆ ਕਮਾਈਆ। ਵਾਰ ਅਠਾਰਾਂ ਧਰੇ ਰੂਪ ਸ੍ਰੀ ਭਗਵਾਨ, ਤੇਰੇ ਹੱਥ ਨਾਲ ਹੱਥ ਮਿਲਾਈਆ। ਖੇਲੇ ਖੇਲ ਸਮਰਥ ਦੋ ਜਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਬ੍ਰਹਮਾ ਸੁਤ ਕਰੇ ਪਰਵਾਨ, ਸਨਕ ਆਪਣਾ ਸੰਗ ਰਖਾਈਆ। ਬਰਾਹ ਰੂਪ ਹੋਏ ਆਪ ਮਿਹਰਵਾਨ, ਜਗੈ ਪੁਰਸ਼ ਆਪਣੀ ਧਾਰ ਚਲਾਈਆ। ਹਾਵ ਗ਼ਰੀਵ ਇਕ ਨਿਸ਼ਾਨ, ਨਰ ਨਰਾਇਣ ਖੇਲ ਖਿਲਾਈਆ। ਕਪਲ ਮੁਨ ਹੋ ਪਰਧਾਨ, ਦੱਤਾ ਤ੍ਰੈ ਦਏ ਵਡਿਆਇਆ। ਰਿਖਵ ਦੇਵ ਕਰੇ ਪਰਵਾਨ, ਪਿਰਥੂ ਆਪਣਾ ਖੇਲ ਖਿਲਾਈਆ। ਮਤਸ ਮਾਰੇ ਆਪ ਧਿਆਨ, ਜਲ ਬਿੰਬ ਦਏ ਵਡਿਆਈਆ। ਕਛਪ ਹੋਏ ਨਿਗਹਬਾਨ, ਆਪਣਾ ਭਾਰ ਆਪ ਉਠਾਈਆ। ਔਖਧ ਵੇਖੇ ਮਾਰ ਧਿਆਨ, ਧਨੰਤਰ ਫੋਲ ਫੋਲਾਈਆ। ਮੋਹਣੀ ਰੂਪ ਇਕ ਨਿਸ਼ਾਨ, ਹੰਸਾ ਕਰੇ ਸਚ ਪੜ੍ਹਾਈਆ। ਬਾਵਨ ਖੇਲ ਸ੍ਰੀ ਭਗਵਾਨ, ਬਲਧਾਰੀ ਆਪ ਕਰਾਈਆ। ਨਰ ਸਿੰਘ ਬਣੇ ਸੂਰ ਬਲਵਾਨ, ਭੇਵ ਅਭੇਦ ਆਪ ਜਣਾਈਆ। ਹਰੀ ਹਰਿ ਹੋ ਮਿਹਰਵਾਨ, ਗਜ ਆਪਣੀ ਗੋਦ ਬਹਾਈਆ। ਨਰ ਨਰਾਇਣ ਖੇਲ ਮਹਾਨ, ਬਾਲ ਬਾਲਾ ਲਏ ਉਪਜਾਈਆ। ਤੇਰਾ ਸੀਸ ਆਪਣੇ ਚਰਨ ਕਰੇ ਪਰਵਾਨ, ਆਪਣਾ ਰਾਜ ਸਚਖੰਡ ਨਿਵਾਸੀ ਆਪਣੇ ਹੱਥ ਰਖਾਈਆ। ਰਹਿਣ ਨਾ ਦੇਵੇ ਤੇਰਾ ਫੇਰ ਨਿਸ਼ਾਨ, ਪਾਰਬ੍ਰਹਮ ਪ੍ਰਭ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਸ਼ਬਦੀ ਸ਼ਬਦ ਨਗਾਰ। ਤ੍ਰੇਤਾ ਆਪਣੇ ਦਰ ਬਹੌਣਾ, ਕਰੇ ਸਚ ਪਿਆਰ। ਸਾਚਾ ਹੁਕਮ ਆਪ ਸੁਨੌਣਾ, ਮੰਨਿਆ ਜਾਏ ਵਿਚ ਸੰਸਾਰ। ਲੋਕਮਾਤ ਵੇਸ ਵਟੌਣਾ, ਪਰਗਟ ਹੋਏ ਗੁਰ ਅਵਤਾਰ। ਆਪਣਾ ਰੰਗ ਆਪ ਜਣੌਣਾ, ਬ੍ਰਹਮ ਪਾਰਬ੍ਰਹਮ ਪਸਾਰ। ਪਰਸ ਰਾਮ ਖੇਲ ਆਪ ਬਣੌਣਾ, ਆਪੇ ਪਾਰਸ ਪਰਸੇ ਬਣ ਸੁਨਿਆਰ। ਸਚ ਕੁਠਾਲੀ ਏਕਾ ਤਾਉਣਾ, ਜੋਤੀ ਜੋਤ ਲਾਏ ਇਕ ਅੰਗਿਆਰ। ਰੂਪ ਅਨੂਪ ਆਪ ਧਰੌਣਾ, ਆਪੇ ਹੋਏ ਰਾਮ ਅਵਤਾਰ। ਧੁਰ ਫ਼ਰਮਾਨਾ ਆਪ ਸੁਨੌਣਾ, ਚਾਰ ਕੁੰਟ ਇਕ ਜੈਕਾਰ। ਦੋਏ ਦੋਏ ਖੇਲ ਆਪ ਵਖੌਣਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਤੇਰਾ ਲਹਿਣਾ ਆਪਣੇ ਘਰ ਰਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਤ੍ਰੇਤਾ ਉਤਰੇ ਆਪਣੇ ਘਾਟ, ਆਪਣਾ ਲੇਖਾ ਆਪ ਮੁਕਾਈਆ। ਦੁਆਪਰ ਆਏ ਆਪਣੀ ਵਾਟ, ਸਾਚੇ ਘਾਟ ਆਪ ਬਹਾਈਆ। ਲੇਖਾ ਜਾਣੇ ਪੁਰਖ ਸਮਰਾਥ, ਸ਼ਬਦ ਸ਼ਬਦੀ ਗੁਣ ਵਖਾਈਆ। ਏਕਾ ਨਾਦ ਸਾਚੀ ਗਾਥ, ਪੰਜ ਤੱਤ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਲਿਖਾਏ ਵੇਦ ਵਿਆਸ, ਬਿਆਸ ਆਪਣਾ ਰੂਪ ਵਟਾਈਆ। ਵੇਦ ਲੇਖਾ ਬੇਆਸ, ਬੇਆਸ ਰੂਪ ਸਮਾਇਆ। ਬ੍ਰਹਮਾ ਕਰ ਬ੍ਰਹਮ ਪਰਕਾਸ਼, ਨਾਰਦ ਰੰਗ ਰੰਗਾਇਆ। ਸੁਰਸਤੀ ਹੋਈ ਦਾਸੀ ਦਾਸ, ਨਿਉਂ ਨਿਉਂ ਸੀਸ ਝੁਕਾਇਆ। ਏਕਾ ਮੰਡਲ ਏਕਾ ਰਾਸ, ਏਕਾ ਨਾਚ ਨਚਾਇਆ। ਏਕਾ ਗੋਪੀ ਏਕਾ ਕਾਹਨ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਦੋਏ ਲੇਖਾ ਆਪ ਬੰਧਾਇਆ। ਦੋਏ ਦੋਏ ਲੇਖਾ ਬੰਧਨ ਪਾ, ਨਿਰਗੁਣ ਆਪਣਾ ਖੇਲ ਆਪ ਖਿਲਾਇੰਦਾ। ਕਾਹਨਾ ਕ੍ਰਿਸ਼ਨਾ ਰੂਪ ਧਰਾ, ਏਕਾ ਬੰਸਰੀ ਨਾਮ ਵਜਾਇੰਦਾ। ਮਕੰਦ ਮਨੋਹਰ ਲੱਖਮੀ ਨਰਾਇਣ ਨਾਮ ਧਰਾ, ਸਾਚੀ ਰਾਸ ਰਚਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰ ਆਪ ਕਰਾ, ਆਪਣਾ ਹੁਕਮ ਆਪ ਵਰਤਾਇੰਦਾ। ਅੰਤਮ ਲਹਿਣਾ ਦੇਣਾ ਮੁਕਿਆ ਵਿਚ ਸੰਸਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਏਕਾ ਸ਼ਬਦ ਏਕਾ ਵਾਰ, ਅੱਠ ਦਸ ਆਪਣੀ ਧਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭੇਵ ਆਪ ਖੁਲ੍ਹਾਇੰਦਾ। ਦੁਆਪਰ ਉਤਰਿਆ ਪਾਰ, ਸ਼ਬਦ ਆਪਣਾ ਖੇਲ ਖਿਲਾਇੰਦਾ। ਪਰਵਰਦਿਵਾਰ ਅੱਗੇ ਕਰੇ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਤੇਰਾ ਕਲਜੁਗ ਆਏ ਮੇਰੇ ਦਵਾਰ, ਮੈਂ ਨੇਤਰ ਨੈਣਾਂ ਦਰਸ ਪਾਇੰਦਾ। ਓਹਦੇ ਹੱਥ ਤੱਤ ਅੰਗਿਆਰ, ਚਾਰੋਂ ਕੁੰਟ ਖ਼ਾਕ ਉਡਾਇੰਦਾ। ਉਚੀ ਕੂਕ ਕਰੇ ਪੁਕਾਰ, ਆਪਣਾ ਢੋਲਾ ਆਪੇ ਗਾਇੰਦਾ। ਮੈਂ ਹੋਇਆ ਖ਼ਬਰਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਕਲਜੁਗ ਹੁਕਮ ਸਚ ਵਰਤਾਰਾ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਸ਼ਬਦੀ ਸ਼ਬਦ ਸ਼ਬਦ ਹੁਲਾਰਾ, ਸ਼ਬਦੀ ਸ਼ਬਦ ਖੇਲ ਖਿਲਾਈਆ। ਕਲਜੁਗ ਮੰਗੇ ਮੰਗ ਦਵਾਰਾ, ਢਹਿ ਢਹਿ ਪਏ ਸਰਨਾਈਆ। ਮੈਂ ਰਹਿਣਾ ਦਿਨ ਥੋੜੇ ਚਾਰਾ, ਮੇਰੀ ਆਰਜਾ ਕੋਈ ਨਾ ਸਕੇ ਮਿਟਾਈਆ। ਮੈਂ ਜੋਧਾ ਸੂਰਬੀਰ ਬਲਕਾਰਾ, ਤਿੰਨ ਜੁਗ ਸੁੱਤਾ ਰਿਹਾ ਨਾ ਲਈ ਮਾਤ ਅੰਗੜਾਈਆ। ਅੰਤਮ ਆਈ ਮੇਰੀ ਵਾਰਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਤਿੰਨ ਜੁਗ ਜੋ ਬਣਦਾ ਰਿਹਾ ਵਿਭਚਾਰਾ, ਮੈਂ ਦਿਆਂ ਰੰਗ ਚੜ੍ਹਾਈਆ। ਮੇਰੇ ਅੰਦਰ ਵੜਿਆ ਆਪ ਨਿਰੰਕਾਰਾ, ਹੰਕਾਰ ਮੋਹ ਵਿਕਾਰ ਮੇਰੀ ਝੋਲੀ ਪਾਈਆ। ਮੇਰੀ ਇਛਿਆ ਕੀਆ ਸ਼ੰਗਾਰਾ, ਸੋਲਾ ਇਛਿਆ ਪੂਰ ਕਰਾਈਆ। ਮੇਰਾ ਵੱਜੇ ਝੂਠ ਨਗਾਰਾ, ਚਾਰੋਂ ਕੁੰਟਾਂ ਦਿਆਂ ਸੁਣਾਈਆ। ਮੈਂ ਬਣ ਕੇ ਆਇਆ ਸਾਚਾ ਲਾੜਾ, ਲੱਖ ਚੁਰਾਸੀ ਲਵਾਂ ਪਰਨਾਈਆ। ਮੈਂ ਲੁੱਟਾਂ ਦਿਨ ਦਿਹਾੜਾ, ਆਪਣਾ ਬਲ ਰਖਾਈਆ। ਤਿੰਨ ਜੁਗ ਕਢਦੇ ਗਏ ਸਾਧਾਂ ਸੰਤਾਂ ਅੱਗੇ ਹਾੜਾ, ਮੈਂ ਸਾਧ ਸੰਤ ਫੜ ਫੜ ਅੱਗੇ ਲਵਾਂ ਲਗਾਈਆ। ਪੰਜ ਤੱਤ ਬਹੱਤਰ ਨਾੜਾ ਹੋਏ ਖ਼ਬਰਦਾਰਾ, ਮੈਂ ਏਕਾ ਹੁਕਮ ਚਲਾਈਆ। ਮੇਰਾ ਪਾਸਾ ਆਵੇ ਨਾ ਹਾਰਾ, ਸ਼ਾਹ ਪਾਤਸ਼ਾਹ ਸੀਸ ਝੁਕਾਈਆ। ਮੇਰੇ ਹੱਥ ਇਕ ਨਗਾਰਾ, ਮੈਂ ਦੋ ਜਹਾਨਾਂ ਦਿਆਂ ਵਜਾਈਆ। ਮੈਂ ਮੱਲਿਆ ਧੁਰ ਦਰਬਾਰਾ, ਅੰਤਮ ਲੇਖਾ ਦੇਣਾ ਸਮਝਾਈਆ। ਮੈਂ ਮੰਗਿਆ ਵਰ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਵਾਹ ਵਾਹ ਕਲਜੁਗ ਮੰਗੀ ਮੰਗ, ਸਤਿ ਸਤਿਵਾਦੀ ਝੋਲੀ ਭਰਾਇੰਦਾ। ਤੇਰੇ ਹੱਥ ਮੇਰਾ ਮਰਦੰਗ, ਤੇਰਾ ਨਾਦ ਨਾ ਕੋਈ ਵਖਾਇੰਦਾ। ਲੋਆਂ ਪੁਰੀਆਂ ਖੰਡ ਬ੍ਰਹਿਮੰਡ ਪੌਣੀ ਵੰਡ, ਸਿਰ ਤੇਰੇ ਹੱਥ ਟਿਕਾਇੰਦਾ। ਸਭ ਦੀ ਨੰਗੀ ਕਰਨੀ ਕੰਡ, ਸੀਸ ਤਾਜ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਹਰਿ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਧੁਰ ਧੁਰਬਾਰੀ ਆਪ ਸੁਣਾਇੰਦਾ। ਤਿੰਨ ਜੁਗ ਨਾ ਵਰਤਿਆ ਭਾਣਾ, ਚੌਥੇ ਜੁਗ ਖੇਲ ਖਿਲਾਇੰਦਾ। ਗੁਰ ਅਵਤਾਰਾ ਦੇਂਦਾ ਰਿਹਾ ਧੁਰ ਫ਼ਰਮਾਨਾ, ਹੁਕਮੀ ਹੁਕਮ ਆਪ ਸੁਣਾਇੰਦਾ। ਕਲਜੁਗ ਅੰਤਮ ਰੱਖਾਂ ਤੇਰਾ ਮਾਣਾ, ਸਿਰ ਤੇਰੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਪੰਧ ਆਪ ਮੁਕਾਇੰਦਾ। ਤੇਰਾ ਪੰਧ ਮੁਕਣਾ ਛੇਤੀ, ਸਤਿਗੁਰ ਪੂਰਾ ਆਪ ਮੁਕਾਈਆ। ਤੇਰੀ ਵੇਖੇ ਲੱਖ ਚੁਰਾਸੀ ਖੇਤੀ, ਚਾਰੋਂ ਕੁੰਟ ਫੇਰਾ ਪਾਈਆ। ਤਿੰਨ ਜੁਗ ਬਣਦਾ ਰਿਹਾ ਭੇਤੀ, ਆਪਣਾ ਰੂਪ ਰੂਪ ਵਿਚ ਛੁਪਾਈਆ। ਸਾਧ ਸੰਤਾਂ ਕਰਦਾ ਰਿਹਾ ਹੇਤੀ, ਨਿਤ ਨਵਿਤ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਉਠਿਆ ਵਡ ਬਲਧਾਰ, ਦੋਏ ਜੋੜ ਕਰੇ ਨਿਮਸਕਾਰਾ। ਤੂੰ ਸਾਹਿਬ ਸੱਚਾ ਦਾਤਾਰ, ਹਉਂ ਬਣਿਆ ਦਰ ਭਿਖਾਰਾ। ਏਕਾ ਦੇਣਾ ਵਰ ਅਪਾਰ, ਤੂੰ ਵਰ ਦੇਵਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੋਧ ਗਿਆਨ ਤੇਰਾ ਭੰਡਾਰਾ। ਬੋਧ ਗਿਆਨ ਪਹਿਲਾ ਘਾਟ, ਕਲਜੁਗ ਚਰਨ ਲੱਗਣ ਨਾ ਪਾਈਆ। ਮੈਂ ਤੱਕਦਾ ਰਿਹਾ ਤੇਰੀ ਵਾਟ, ਤੇਰਾ ਵਿਛੋੜਾ ਸਹਿ ਨਾ ਸਕਾਂ ਰਾਈਆ। ਤੂੰ ਵੰਡ ਵੰਡ ਖੇਲ ਕਰਦਾ ਰਿਹਾ ਚੌਦਾਂ ਹਾਟ, ਚੌਦਾਂ ਲੋਕ ਤੇਰੀ ਕੁੜਮਾਈਆ। ਤੂੰ ਸਵਾਂਗ ਰਚਦਾ ਰਿਹਾ ਬਣ ਬਣ ਨਟੂਆ ਨਾਟ, ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਨੂਰ ਮੇਰੇ ਨਾਲ ਰਲਾਈਆ। ਤੇਰਾ ਨੂਰ ਮੇਰਾ ਰੰਗ, ਆਪਣੀ ਦਇਆ ਕਮਾ। ਪੰਜ ਤੱਤ ਨੱਚਣਾ ਬਣ ਮਲੰਗ, ਦੇਣੀ ਸਚ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦੇ ਵਰਤਾ। ਕਲਜੁਗ ਤੇਰਾ ਸੰਗ ਨਿਭੌਣਾ, ਸ਼ਬਦੀ ਖੇਲ ਖਿਲਾਈਆ। ਪੰਜ ਤੱਤ ਚੋਲਾ ਆਪ ਹੰਢੌਣਾ, ਰੂਪ ਅਨੂਪ ਧਰਾਈਆ। ਕਾਲਾ ਸੂਸਾ ਤਨ ਛੁਹੌਣਾ, ਈਸਾ ਮੂਸਾ ਵੇਖ ਵਖਾਈਆ। ਜਗਤ ਨਗਾਰਾ ਇਕ ਵਜੌਣਾ, ਨਾਮ ਨਿਹਾਦ ਦਏ ਵਖਾਈਆ। ਏਕਾ ਕਲਮਾ ਆਪ ਪੜ੍ਹੌਣਾ, ਅੱਖਰ ਆਪਣਾ ਆਪ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸਾ ਮੂਸਾ ਤੇਰੇ ਨਾਲ ਮਿਲਾਈਆ। ਈਸਾ ਮੂਸਾ ਮਾਤ ਉਪਜੌਣਾ, ਤੇਰਾ ਸਗਲਾ ਸੰਗ ਨਿਭਾਏ। ਸਾਚਾ ਕਲਮਾ ਆਪ ਸਖੌਣਾ, ਨਬੀ ਰਸੂਲਾਂ ਆਪ ਸਿਖਾਏ। ਸਾਚੇ ਮਾਰਗ ਆਪੇ ਪੌਣਾ, ਆਪਣੀ ਵੰਡ ਆਪੇ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵੰਡ ਆਪ ਵੰਡਾਏ। ਧੁਰ ਦੀ ਵੰਡੇ ਵੰਡ ਕਰਤਾਰ, ਈਸਾ ਮੂਸਾ ਖੇਲ ਖਿਲਾਈਆ । ਤੇਰਾ ਮੇਰਾ ਨਾ ਹੋਏ ਉਧਾਰ, ਤੇਰਾ ਕਰਜ਼ਾ ਰਹੇ ਨਾ ਰਾਈਆ। ਕਰੇ ਖੇਲ ਅਪਰ ਅਪਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਇਕ ਮੁਹੰਮਦ ਦਏ ਸਹਾਰ, ਅਹਿਮਦ ਆਪਣਾ ਨੂਰ ਜਣਾਈਆ। ਇਕ ਸੁਣਾਏ ਸੱਚੀ ਗੁਫਤਾਰ, ਚਾਰ ਕੁੰਟ ਫੇਰਾ ਪਾਈਆ। ਚਾਰ ਜੁਗ ਦਏ ਅਧਾਰ, ਚਾਰ ਯਾਰੀ ਨਾਉਂ ਧਰਾਈਆ। ਉਚੀ ਕੂਕ ਜਾਏ ਪੁਕਾਰ, ਆਲਮੀਨ ਦਏ ਸੁਣਾਈਆ। ਮਿਹਰਵਾਨ ਮਿਹਬਾਨ ਬੀਦੋ ਸਾਂਝਾ ਯਾਰ, ਐਨਲਹਕ ਹੱਕ ਜਣਾਈਆ। ਹਕ਼ੀਕ਼ਤ ਵੇਖੇ ਪਰਵਰਦਿਗਾਰ, ਆਪਣਾ ਪਰਦਾ ਆਪ ਚੁਕਾਈਆ। ਹੱਕ ਮੁਕਾਮੇ ਖੋਲ੍ਹ ਕਿਵਾੜ, ਸਚ ਸਿੰਘਾਸਣ ਦਏ ਸੁਹਾਈਆ। ਆਪੇ ਕਰੇ ਆਪਣੀ ਕਾਰ, ਅਛਲ ਅਛਲ ਬੇਪਰਵਾਹੀਆ। ਕਲਜੁਗ ਤੇਰਾ ਪੰਧ ਆਪ ਦਏ ਨਿਵਾਰ, ਬਣ ਪਾਂਧੀ ਸੱਚਾ ਮਾਹੀਆ। ਚਾਰ ਲੱਖ ਬੱਤੀ ਹਜ਼ਾਰ, ਤੇਰੀ ਉਮਰ ਆਰਜੂ ਕਰੇ ਪਾਰ, ਤੇਰਾ ਭਾਰ ਨਾ ਕੋਈ ਉਠਾਈਆ। ਪੁਰਖ ਅਬਿਨਾਸ਼ੀ ਖੇਲ ਕਰੇ ਅਪਾਰ, ਨਿਰਗੁਣ ਨਿਰਗੁਣ ਲਏ ਅਵਤਾਰ, ਨਿਹਕਲੰਕ ਜੋਤ ਕਰੇ ਰੁਸ਼ਨਾਈਆ। ਏਕਾ ਮੰਤਰ ਸੁਣਾਏ ਆਪਣੀ ਵਾਰ, ਸਚਖੰਡ ਦਵਾਰੇ ਮਾਰੇ ਆਵਾਜ਼ ਏਕਾ ਵਾਰ, ਦੂਸਰ ਦਰ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਰੰਗ ਵਖਾਈਆ। ਨਾਨਕ ਨਿਰਗੁਣ ਨਾਮ ਧਰਾ, ਪੰਜ ਤੱਤ ਖੇਲ ਖਿਲਾਵਨਾ। ਪੁਰਖ ਅਕਾਲ ਬੇਪਰਵਾਹ, ਸਾਚਾ ਮਰਦੰਗ ਨਾਮ ਵਜਾਵਨਾ। ਮੰਤਰ ਨਾਮ ਸਤਿ ਦ੍ਰਿੜਾ, ਸਚਖੰਡ ਦਵਾਰਾ ਆਪ ਸੁਹਾਵਨਾ। ਆਪੇ ਬਖ਼ਸ਼ੇ ਚਰਨ ਧਿਆਂ, ਨੂਰੀ ਜਲਵਾ ਆਪ ਵਖਾਵਨਾ। ਨੈਨਨ ਨੈਣ ਦਰਸ ਦਰਸਾ, ਸਾਚੀ ਮੰਡਲ ਰਾਸ ਰਚਾਵਨਾ। ਗੋਪੀ ਕਾਹਨ ਬਣ ਬੇਪਰਵਾਹ, ਨਾਨਕ ਅੰਗੀ ਕਾਰ ਆਪ ਕਰਾਵਨਾ। ਆਪਣੀ ਗੋਦ ਆਪ ਸੁਹਾ, ਆਪੇ ਖ਼ੁਸ਼ੀ ਮਨਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਵਨਾ। ਸਾਚਾ ਮਾਰਗ ਆਪ ਲਗਾਵਨਾ, ਆਪਣਾ ਪਰਦਾ ਦਏ ਉਠਾ। ਚੌਥੇ ਜੁਗ ਤੇਰਾ ਸੰਗ ਨਿਭਾਵਨਾ, ਕਰੇ ਕਿਰਪਾ ਬੇਪਰਵਾਹ। ਆਪਣੀ ਕੰਨੀ ਨਾਲ ਬੰਧਾਵਨਾ, ਪੱਲੂ ਆਪਣਾ ਨਾਮ ਫੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਏਕਾ ਖੇਲ ਸੱਚੀ ਸਰਕਾਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਾਨਕ ਦੇਵੇ ਇਕ ਸਹਾਰ, ਪ੍ਰਭ ਸੱਚਾ ਬੇਪਰਵਾਹੀਆ। ਵੱਜਦੀ ਰਹੇ ਸਦਾ ਸਤਾਰ, ਤਾਰ ਸਤਾਰ ਨਾ ਕੋਈ ਹਿਲਾਈਆ। ਅੱਠੇ ਪਹਿਰ ਇਕ ਦਵਾਰ, ਸਾਚਾ ਮੰਦਰ ਸੋਭਾ ਪਾਈਆ। ਵਾਹ ਵਾਹ ਮਿਲਿਆ ਕੰਤ ਭਤਾਰ, ਬਣ ਬਣ ਨਾਰੀ ਖ਼ੁਸ਼ੀ ਮਨਾਈਆ। ਏਕਾ ਤੱਕਿਆ ਨੂਰ ਉਜਿਆਰ, ਦੂਸਰ ਦਰ ਨਾ ਕੋਈ ਦਸਾਈਆ। ਏਕੰਕਾਰ ਬੋਲ ਜੈਕਾਰ, ਨਾਮ ਸਤਿ ਕਰੇ ਪੜ੍ਹਾਈਆ। ਕਰਤਾ ਪੁਰਖ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਨਿਰਭੌ ਵਸੇ ਸਭ ਤੋਂ ਬਾਹਰ, ਭੈ ਅਵਰ ਨਾ ਕੋਈ ਰਖਾਈਆ। ਨਿਰਵੈਰ ਕਰੇ ਖੇਲ ਅਪਾਰ, ਆਦਿ ਜੁਗਾਦਿ ਵੇਸ ਵਟਾਈਆ। ਅਜੂਨੀ ਰਹਿਤ ਕਰ ਪਸਾਰ, ਮੇਰੀ ਜੋਤ ਇਕ ਰੁਸ਼ਨਾਈਆ। ਸੈਭੰ ਨਾ ਹੋਵੇ ਆਪਣੀ ਵਾਰ, ਨਿਤ ਆਪਣਾ ਰੂਪ ਦਰਸਾਈਆ। ਆਪਣੀ ਕਿਰਪਾ ਭਰਿਆ ਮੇਰਾ ਭੰਡਾਰ, ਗੁਰ ਪ੍ਰਸਾਦਿ ਮਿਲੀ ਸੱਚੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਵੇਸ ਵਟਾਈਆ। ਨਾਨਕ ਨਿਰਗੁਣ ਹਰਿ ਉਪਾਇਆ, ਕਿਰਪਾ ਕਰੇ ਆਪ ਭਗਵਾਨ। ਆਪਣੀ ਜੋਤ ਆਪ ਜਗਾਇਆ, ਆਪ ਉਠਾਇਆ ਸਚ ਨਿਸ਼ਾਨ। ਏਕਾ ਅੱਖਰ ਨਾਮ ਪੜ੍ਹਾਇਆ, ਚਾਰ ਵਰਨਾਂ ਕਰੇ ਗਿਆਨ। ਭੇਵ ਅਭੇਦ ਆਪ ਖੁਲ੍ਹਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਏਕਾ ਦੂਜਾ ਮੇਲ ਮਿਲਾਇਆ, ਅੰਗਦ ਅਮਰਦਾਸ ਕਰ ਪਰਵਾਨ। ਚੌਥੇ ਘਰ ਚੌਥਾ ਗੁਰ ਸੱਦ ਬਹਾਇਆ, ਪੰਚਮ ਪੰਚਮ ਗੁਰ ਕਰ ਪਰਧਾਨ। ਸ਼ਬਦ ਅਨਾਦੀ ਨਾਦ ਸੁਣਾਇਆ, ਅਗੰਮ ਅਗੰਮੜਾ ਧੁਰ ਫ਼ਰਮਾਨ। ਗੁਰ ਗੁਰ ਬੰਧਨ ਏਕਾ ਪਾਇਆ, ਪੁਰਖ ਅਬਿਨਾਸ਼ੀ ਦੋ ਜਹਾਨ। ਨਾਮ ਨਾਮ ਹਰਿ ਛਹਿਬਰ ਲਾਇਆ, ਅੰਮ੍ਰਿਤ ਬਰਖੇ ਨਿਗਹਬਾਨ। ਹਰਿ ਹਰਿ ਮੇਲਾ ਮੇਲ ਮਿਲਾਇਆ, ਹਰਿਗੋਬਿੰਦ ਕਰੇ ਧਿਆਨ। ਹਰਿਰਾਏ ਰੰਗ ਸਮਾਇਆ, ਜੋਤੀ ਜੋਤ ਜੋਤ ਮਿਹਰਵਾਨ। ਹਰਿਕਿਸ਼ਨਾ ਗੋਦ ਸੁਹਾਇਆ, ਤੇਗ਼ ਬਹਾਦਰ ਦਿਤਾ ਦਾਨ। ਸੁਤ ਦੁਲਾਰਾ ਏਕਾ ਜਾਇਆ, ਗੋਬਿੰਦ ਆਪ ਪਛਾਣ। ਨਾਨਕ ਨਿਰਗੁਣ ਉਠ ਉਠ ਪੁਰਖ ਅਬਿਨਾਸ਼ੀ ਤੇਰਾ ਦਰਸ਼ਨ ਪਾਇਆ, ਤੇਰੇ ਵਿਟੋ ਸਦਾ ਕ਼ੁਰਬਾਨ। ਤੂੰ ਮੇਰਾ ਰੂਪ ਲੋਕਮਾਤ ਪਰਗਟਾਇਆ, ਤੇਰਾ ਝੁਲਦਾ ਰਹੇ ਨਿਸ਼ਾਨ। ਸਚ ਨਿਸ਼ਾਨਾ ਇਕ ਦਰਸਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਮਿਹਰਵਾਨ। ਸਚ ਨਿਸ਼ਾਨ ਝੁਲਾਇਆ, ਨਾਨਕ ਗੋਬਿੰਦ ਧਾਰ। ਸਾਚਾ ਮੰਤਰ ਨਾਮ ਪੜ੍ਹਾਇਆ, ਗੋਬਿੰਦ ਫਤਿਹ ਜੈ ਜੈ ਜੈਕਾਰ। ਕਲਜੁਗ ਜੀਵ ਭੇਵ ਨਾ ਰਾਇਆ, ਅੰਤਮ ਭੁੱਲੇ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰੇ ਆਪ ਵਿਚਾਰ। ਆਦਿ ਉਪਾਇਆ ਆਦਿ ਪੁਰਖ, ਆਦਿ ਆਦਿ ਵਡੀ ਵਡਿਆਈਆ। ਜੁਗਾਦਿ ਕਰੇ ਨਾ ਕੋਈ ਹਰਖ, ਚਿੰਤਾ ਸੋਗ ਨਾ ਕੋਈ ਰਖਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਕਰਦਾ ਆਇਆ ਪਰਖ, ਪਾਰਬ੍ਰਹਮ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਕਰਦਾ ਰਿਹਾ ਤਰਸ, ਰਹਿਮਤ ਆਪਣੀ ਆਪ ਕਮਾਈਆ। ਵਿਸ਼ਨ ਮਿਟੀ ਨਾ ਤੇਰੀ ਹਰਸ, ਮਿੱਤਰ ਤੇਰਾ ਫੇਰਾ ਪਾਈਆ। ਬ੍ਰਹਮਾ ਤੇਰਾ ਮੁੱਕਿਆ ਅਜੇ ਨਾ ਬਰਖ, ਤੇਰੀ ਚੌਕੜੀ ਨਾ ਬੀਤ ਬਿਤਾਈਆ। ਸ਼ੰਕਰ ਤੇਰੀ ਪਿਆਸ ਨਾ ਬੁਝੀ ਹਵਸ, ਲੱਖ ਚੁਰਾਸੀ ਮਾਤ ਮੁਕਾਈਆ। ਵੇਦ ਪੜ੍ਹ ਥੱਕੇ ਆਪਣੀ ਪੜ੍ਹਤ, ਸਾਚਾ ਗਿਆਨ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਚਾਰ ਜੁਗ ਜੁਗ ਗੇੜਾ ਆਪ ਭਵਾਈਆ। ਨੌਂ ਨੌਂ ਚਾਰ ਗੇੜ ਦਵਾਇਆ, ਆਪ ਆਪਣਾ ਖੇਲ ਆਪ ਕਰਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਆਪ ਲਗਾਇਆ, ਸਾਚਾ ਹੁਕਮ ਸੁਣਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇਆ, ਲੋਕਮਾਤ ਨਾਉਂ ਰਖਾ। ਚਾਰੇ ਵਰਨ ਭੇਖ ਕਰਾਇਆ, ਚਾਰੇ ਬਾਣੀ ਆਪ ਪੜ੍ਹਾ। ਵਾਰ ਅਠਾਰਾਂ ਸਤਿਜੁਗ ਸੇਜ ਹੰਢਾਇਆ, ਅਵਤਾਰ ਆਪਣਾ ਰੂਪ ਵਟਾ। ਤ੍ਰੇਤਾ ਦੁਆਪਰ ਦੋਏ ਦੋਏ ਮੇਲ ਵਖਾਇਆ, ਹੰਕਾਰੀਆਂ ਦਏ ਸਜ਼ਾ। ਸ਼ਹਿਨਸ਼ਾਹ ਕਲਜੁਗ ਅੰਤਮ ਵੇਖ ਵਖਾਇਆ, ਈਸਾ ਮੂਸਾ ਕਰ ਨਕਾਹ। ਮੁਹੰਮਦ ਆਪਣਾ ਭੇਦ ਚੁਕਾਇਆ, ਅੱਲਾ ਰਾਣੀ ਪੱਲਾ ਆਪ ਫੜਾ। ਨਾਨਕ ਏਕਾ ਢੋਲਾ ਗਾਇਆ, ਸ੍ਰਿਸ਼ਟ ਸਬਾਈ ਦਏ ਸਮਝਾ। ਗੋਬਿੰਦ ਊਚਾਂ ਨੀਚਾਂ ਆਪ ਮਿਟਾਇਆ, ਕਲਜੁਗ ਜੀਵ ਭੁੱਲੇ ਭਰਮ ਭੁਲੇਖਾ ਸਕੇ ਨਾ ਕੋਈ ਗਵਾ। ਪੁਰਖ ਅਬਿਨਾਸ਼ੀ ਅੰਤਮ ਵੇਸ ਵਟਾਇਆ, ਕਰਿਆ ਖੇਲ ਅਗੰਮ ਅਥਾਹ। ਸਤਿਜੁਗ ਤੇਰੇ ਭਗਤ ਆਪਣੀ ਗੋਦ ਬਹਾਇਆ, ਗੁਰ ਪੀਰ ਸੋਏ ਸੰਤ ਜਗਾ। ਤ੍ਰੈਗੁਣ ਮੂਲ ਚੁਕਾਇਆ, ਏਕਾ ਪੱਲੂ ਹੱਥ ਫੜਾ। ਇਕ ਅਠਾਰਾਂ ਬੰਧਨ ਆਪ ਤੁੜਾਇਆ, ਅਠਾਰਾਂ ਚਰਨਾਂ ਹੇਠ ਦਬਾ। ਧੁਰ ਫ਼ਰਮਾਨਾ ਸਰਬ ਸੁਣਾਇਆ, ਵਾਰੋ ਵਾਰ ਮਾਤ ਜਗਾ। ਜਿਸ ਨੇ ਭਾਣਾ ਮਨ ਵਖਾਇਆ, ਤਿਸ ਦਾ ਹੋਇਆ ਆਪ ਸਹਾ। ਜਿਸ ਮੁਖੜਾ ਮੁਖ ਭਵਾਇਆ, ਤਿਸ ਦੇਵੇ ਅੰਤ ਸਜ਼ਾ। ਜਿਸ ਦੁਖੜਾ ਆਪ ਮਿਟਾਇਆ, ਤਿਸ ਰੋਗ ਨਾ ਸਕੇ ਸਤਾ। ਜਿਸ ਆਪਣਾ ਸੁਖ ਗਵਾਇਆ, ਤਿਸ ਸੁਖ ਵਖਾਏ ਸੱਚਾ ਸ਼ਹਿਨਸ਼ਾਹ। ਕਲਜੁਗ ਅੰਤਮ ਫੇਰਾ ਪਾਇਆ, ਪੁਰਖ ਅਬਿਨਾਸ਼ੀ ਬੇਪਰਵਾਹ। ਹਰਿ ਕਾ ਲਿਖ ਲਿਖ ਲੇਖ ਨਾ ਕਿਸੇ ਵਖਾਇਆ, ਬੇਅੰਤ ਬੇਅੰਤ ਬੇਅੰਤ ਸਰਬ ਰਹੇ ਸੁਣਾ। ਲੋਕਮਾਤ ਜੁਗ ਜੁਗ ਗੁਰ ਅਵਤਾਰ ਜਗਤ ਅਦਾਲਤ ਰਹੇ ਕਮਾਇਆ, ਧੁਰ ਫ਼ਰਮਾਨਾ ਨਾਮ ਸੁਣਾ। ਸੰਤ ਵਿਚੋਲੇ ਨਾਲ ਮਿਲਾਇਆ, ਜਗਤ ਵਕਾਲਤ ਰਹੇ ਕਮਾ। ਉਚੀ ਢੋਲੇ ਰਿਹਾ ਗਾਇਆ, ਰਸਨਾ ਜੇਹਵਾ ਰੌਲਾ ਪਾ। ਮਾਂਬਦੌਲਤ ਸ਼ਬਦ ਨਾ ਕਿਸੇ ਵਖਾਇਆ, ਬਿਨ ਲਿਖਣ ਪੜ੍ਹਨ ਗਵਾ। ਗੁਰਸਿਖਾਂ ਅੰਦਰ ਟਿਕਾਇਆ, ਆਪ ਆਪਣਾ ਪਰਦਾ ਲਾਹ। ਤਿਸ ਦਾ ਹਿਸਾਬ ਨਾ ਕਿਸੇ ਵੇਖ ਵਖਾਇਆ, ਆਪਣਾ ਡੌਰੂ ਡੰਕ ਗਏ ਵਜਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਰੂਪ ਵਟਾਇਆ, ਓਹ ਬੈਠਾ ਸੇਜ ਵਿਛਾ। ਜਿਸ ਬਰਾਹ ਰੂਪ ਵਟਾਇਆ, ਸੋ ਧਰਨੀ ਹੇਠਾਂ ਸੀਸ ਟਿਕਾ। ਜਿਸ ਹਾਵ ਗਰੀਵ ਰੂਪ ਵਟਾਇਆ, ਓਹ ਚਾਰੋਂ ਕੁੰਟ ਘੋੜਾ ਰਿਹਾ ਦੌੜਾ। ਜਿਸ ਯਗੈ ਪੁਰਸ਼ ਰੂਪ ਵਖਾਇਆ, ਪੁਰਖ ਅਬਿਨਾਸ਼ੀ ਖੇਲ ਕਰਾ। ਨਰ ਨਰਾਇਣ ਭੇਵ ਨਾ ਰਾਇਆ, ਜੋਤੀ ਜੋਤ ਕਰ ਰੁਸ਼ਨਾ। ਕਪਲ ਮੁਨ ਜਿਸ ਸਮਝਾਇਆ, ਮਾਤਾ ਆਪਣੀ ਗਿਆਨ ਦ੍ਰਿੜਾ। ਦੱਤਾ ਤ੍ਰੈ ਆਪ ਉਠਾਇਆ, ਏਕਾ ਅੱਖਰ ਆਪ ਪੜ੍ਹਾ। ਰਿਖਵ ਦੇਵ ਆਪ ਸਮਝਾਇਆ, ਆਪਣਾ ਮਾਰਗ ਦਏ ਵਖਾ। ਪ੍ਰਿਥੂ ਸੇਵਾ ਲਾਇਆ, ਪ੍ਰਿਥਮੀ ਮਥੇ ਏਕਾ ਹੁਕਮ ਸੁਣਾ। ਮਤਸਯ ਬਲ ਧਰਾਇਆ, ਜੋਤੀ ਜੋਤ ਲਏ ਧਰਾ। ਕਛਪ ਏਕਾ ਭਾਰ ਉਠਾਇਆ, ਮੰਦਰਾ ਪੀਠ ਟਿਕਾ। ਧਨੰਤਰ ਏਕਾ ਹਿਕਮਤ ਦਏ ਜਣਾਇਆ, ਔਖਧ ਵੇਖੇ ਦੋ ਜਹਾਨ। ਮੋਹਨੀ ਆਪਣਾ ਰੂਪ ਧਰਾਇਆ, ਭਰਮ ਭੁਲੇਖਾ ਸਭ ਨੂੰ ਰਿਹਾ ਪਾ। ਹੰਸ ਬਣ ਬਣ ਆਪੇ ਗਾਇਆ, ਆਪਣੀ ਚੋਗ ਮਾਣਕ ਮੋਤੀ ਖਾ। ਨਰ ਸਿੰਘ ਏਕਾ ਭਗਤ ਪ੍ਰਹਿਲਾਦ ਤਰਾਇਆ, ਦੂਜਾ ਸਕਿਆ ਨਾ ਕੋਈ ਗਿਰਾ। ਨਰ ਨਰਾਇਣ ਧਰੂ ਬਾਲਕ ਆਪ ਤਰਾਇਆ, ਲੱਖ ਚੁਰਾਸੀ ਨਜ਼ਰ ਨਾ ਆਏ ਬੇਪਰਵਾਹ। ਆਪਣਾ ਗਜ ਆਪ ਤਰਾਇਆ, ਤੰਦਵਾ ਤੰਦ ਕਟਾ। ਬਲ ਏਕਾ ਬਾਵਨ ਗੋਦ ਬਹਾਇਆ, ਪਾਤਾਲਾਂ ਵਿਚ ਦਬਾ। ਪੁਰਖ ਅਬਿਨਾਸ਼ੀ ਭੇਵ ਕਿਸੇ ਨਾ ਪਾਇਆ, ਸਾਰੇ ਗਏ ਸੀਸ ਝੁਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭਾਣਾ ਰਿਹਾ ਵਰਤਾ। ਜੁਗ ਜੁਗ ਭਾਣਾ ਵਰਤਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਜੋਤੀ ਜੋਤ ਜਗਾਇੰਦਾ, ਬ੍ਰਹਮ ਬ੍ਰਹਮਣ ਲਏ ਉਠਾ। ਆਪਣੀ ਘਾਲ ਆਪ ਰਖਾਇੰਦਾ, ਸ਼ਬਦ ਹੁਲਾਰਾ ਇਕ ਰਖਾ। ਕਸ਼ੱਤ੍ਰੀ ਆਪਣੇ ਰੰਗ ਰੰਗਾਇੰਦਾ, ਪਰਸ ਰਾਮ ਮੂਲ ਚੁਕਾ। ਆਪਣਾ ਹੁਕਮ ਆਪ ਵਰਤਾਇੰਦਾ, ਜੋ ਘੜੇ ਆਪਣੀ ਹੱਥੀਂ ਲਏ ਭਨਾ। ਆਪਣਾ ਰੂਪ ਆਪ ਵਟਾਇੰਦਾ, ਦਸਰਥ ਆਪਣਾ ਪਿਤਾ ਬਣਾ। ਰਾਮ ਰਾਮਾ ਖੇਲ ਖਿਲਾਇੰਦਾ, ਦਸਰਥ ਬੇਟਾ ਜਗਤ ਰੱਖੇ ਨਾ। ਪਰਗਟ ਹਰ ਘਟ ਨਜ਼ਰ ਕਿਸੇ ਨਾ ਆਇੰਦਾ, ਵਸੇ ਸਭਨੀ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਇਕ ਧਨ ਮਾਰਿਆਂ, ਮਰੇ ਨਾ ਮੋਹ ਹੰਕਾਰ। ਜਿਸ ਲੱਖ ਚੁਰਾਸੀ ਪੈਜ ਸਵਾਰਿਆ, ਸੋ ਖੇਲ ਕਰੇ ਅਪਾਰ। ਜੁਗ ਜੁਗ ਖੇਲ ਕਰੇ ਆਪ ਨਿਰੰਕਾਰਿਆ, ਹੁਕਮੀ ਹੁਕਮ ਵਰਤੇ ਵਰਤਾਰ। ਧੁਰ ਫ਼ਰਮਾਨਾ ਇਕ ਸੁਣਾ ਰਿਹਾ, ਲੋਕਮਾਤ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਤ੍ਰੇਤਾ ਪਾਰ ਉਤਾਰਨਹਾਰਾ, ਦੁਆਪਰ ਰੂਪ ਵਟਾਈਆ। ਕੁਆਰੀ ਕੰਨਿਆ ਕਰ ਸ਼ੰਗਾਰਾ, ਅੰਦਰ ਧਾਰ ਨੂਰ ਧਰਾਈਆ। ਵੇਦ ਵਿਆਸਾ ਸੁਤ ਦੁਲਾਰਾ, ਗੋਦੀ ਗੋਦ ਵਡਿਆਈਆ। ਏਕਾ ਦੇਵੇ ਸਚ ਭੰਡਾਰਾ, ਆਪਣੀ ਦ੍ਰਿਸ਼ਟ ਆਪ ਜਣਾਈਆ। ਨਾਰਦ ਸੁਤ ਕਰ ਪਿਆਰਾ, ਬ੍ਰਹਮਾ ਮੇਲਾ ਸਹਿਜ ਸੁਭਾਈਆ। ਚਾਰੇ ਵੇਦਾਂ ਬਣ ਲਿਖਾਰਾ, ਬਾਰਾਂ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਆਪ ਚੁਕਾਈਆ। ਬਾਰਾਂ ਅੱਖਰ ਭੇਵ ਨਿਆਰ, ਹਰਿ ਹਰਿ ਆਪਣਾ ਆਪ ਖੁਲਾਇੰਦਾ। ਪੁਰਾਨ ਪੁਰਾਨੀ ਗਾਏ ਵਾਰ, ਏਕਾ ਸ਼ਬਦ ਵਾਰ ਸੁਣਾਇੰਦਾ। ਭੇਵ ਚੁਕਾਵੇ ਬ੍ਰਹਮਾ ਬ੍ਰਹਮ ਵਿਸ਼ਨ ਸ਼ਿਵ ਦਏ ਸਹਾਰ, ਭਗਵੰਤ ਆਪਣਾ ਰੰਗ ਰੰਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਜਣਾਇੰਦਾ। ਧੁਰ ਫ਼ਰਮਾਨਾ ਏਕਾ ਹਰਿ, ਆਦਿ ਜੁਗਾਦਿ ਸੁਣਾਈਆ। ਕਾਹਨਾ ਕ੍ਰਿਸ਼ਨਾ ਰੂਪ ਧਰ ਧਰ, ਆਪਣੇ ਬਲ ਦਏ ਵਡਿਆਈਆ। ਚਾਰੋਂ ਕੁੰਟ ਆਪਣਾ ਆਪ ਵੇਖੇ ਖੜ ਖੜ, ਚੌਦਾਂ ਲੋਕ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਖੇਲ ਅਵੱਲਾ ਹਰਿ ਨਿਰੰਕਾਰਾ, ਆਪਣਾ ਆਪ ਕਰਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਸੋਲਾਂ ਕਲਾ ਕਰ ਪਸਾਰਾ, ਸਾਚੀ ਧਾਰ ਚਲਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਭੇਵ ਕੋਈ ਨਾ ਪਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੁਗ ਘਲਦਾ ਰਿਹਾ ਅਵਤਾਰਾ, ਹੁਕਮੇ ਅੰਦਰ ਆਪ ਘਲਾਇੰਦਾ। ਤ੍ਰਿਲੋਕੀ ਨਾਥ ਤ੍ਰਿਲੋਕੀ ਦਏ ਸਹਾਰਾ, ਤਿੰਨਾਂ ਲੋਆਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸਾਚਾ ਭੇਵ ਅਭੇਦ ਅਵੱਲਾ, ਆਪਣੇ ਹੱਥ ਰਖਾਈਆ। ਕਲਜੁਗ ਖੇਲ ਕਰਿਆ ਇਕ ਅਕੱਲਾ, ਸਚ ਮਹੱਲਾ ਦਏ ਵਸਾਈਆ। ਸਚ ਸੰਦੇਸ ਏਕਾ ਘੱਲਾ, ਏਕਾ ਹੁਕਮ ਨਾਮ ਮੰਨਾਈਆ। ਸਚ ਸਿੰਘਾਸਣ ਏਕਾ ਮੱਲਾ, ਸਚ ਸਚ ਬੇ ਗ਼ਮ ਬੇਪਰਵਾਹੀਆ। ਆਪਣੇ ਨੂਰ ਆਪੇ ਰਲਾ, ਜੋਤੀ ਜਲਵਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਹੁਕਮ ਧੁਰ ਫ਼ਰਮਾਨਾ, ਈਸਾ ਮੂਸਾ ਆਪ ਜਣਾਇੰਦਾ। ਏਕਾ ਨੂਰ ਦੋ ਜਹਾਨਾ, ਨੂਰ ਨੁਰਾਨਾ ਡਗਮਗਾਇੰਦਾ। ਸਰਬ ਜੀਆਂ ਦਾ ਏਕਾ ਦਾਨਾ, ਦੂਸਰ ਅਵਰ ਨਾ ਕੋਈ ਵਖਾਇੰਦਾ। ਮਨ ਹੰਕਾਰ ਬਿਸਮਿਲ ਕਰਾਨਾ, ਸਾਚੀ ਬਿਸਮਿਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ ਇਕ ਸੁਣਾਇੰਦਾ। ਸਚ ਸੰਦੇਸਾ ਦੇਣਾ ਧੁਰ ਫ਼ਰਮਾਨਾ, ਮੁਹੰਮਦ ਮੁਹੰਮਦੀ ਦਏ ਜਣਾਇਆ। ਚਾਰ ਜੁਗ ਦਾ ਏਕਾ ਬਾਣਾ, ਏਕਾ ਏਕ ਕਰਾਇਆ। ਏਕਾ ਰਹਿਮਤ ਇਕ ਰਹਿਮਾਨਾ, ਏਕਾ ਬਾਲਮ ਸੱਚਾ ਖ਼ੁਦਾਇਆ। ਏਕਾ ਤਾਜੀਮ ਏਕਾ ਗਾਣਾ, ਅਜ਼ੀਮੁਲਸ਼ਾਨ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮ ਆਪ ਚਲਾਇਆ। ਈਸਾ ਮੂਸਾ ਸੰਗ ਮੁਹੰਮਦ, ਅੰਜੀਲ ਕ਼ੁਰਾਨਾਂ ਕਰੇ ਪੜ੍ਹਾਈਆ। ਲੇਖਾ ਚੁਕਿਆ ਨਾ ਅੰਤ ਕੰਤ ਭਗਵੰਤ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਵਟਾਈਆ। ਈਸਾ ਮੂਸਾ ਸੰਗ ਮੁਹੰਮਦ, ਅਭੁਲ ਆਪ ਭੁਲਾਇਆ। ਨਾਨਕ ਨਿਰਗੁਣ ਚਾੜ੍ਹੀ ਰੰਗਤ, ਨਿਰਵੈਰ ਖੇਲ ਖਿਲਾਇਆ। ਗੋਬਿੰਦ ਤੇਰਾ ਬਣਿਆ ਮੰਗਤ, ਸਾਚੀ ਵਸਤ ਹਰਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਇਆ। ਏਕਾ ਗੁਣ ਹਰਿ ਕਾ ਨਾਉਂ, ਸੋ ਪੁਰਖ ਨਿਰੰਜਣ ਆਪ ਜਣਾਈਆ। ਹੰਸ ਬਣਾਏ ਫੜ ਫੜ ਕਾਉਂ, ਜੋ ਜਨ ਰਸਨਾ ਜੇਹਵਾ ਗਾਈਆ। ਚਾਰ ਵਰਨ ਨਾਨਕ ਗੋਬਿੰਦ ਮਨਾਣਾ ਫੜ ਫੜ ਬਾਹੋਂ, ਸੋਇਆ ਕੋਇ ਰਹਿਣ ਨਾ ਪਾਈਆ। ਕਰੇ ਪਿਆਰ ਜਿਉਂ ਬਾਲਕ ਮਾਉਂ, ਪਿਤਾ ਪੂਤ ਮੇਲ ਮਿਲਾਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਚਰਨ ਦਵਾਰਾ ਸਾਚਾ ਥਾਉਂ ਇਕ ਸਮਝਾਈਆ। ਸਦਾ ਦੇਵੇ ਠੰਡੀ ਛਾਉਂ, ਬਰਨ ਵਰਨ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਏਕਾ ਗੁਣ ਆਪ ਸਮਝਾਇਆ, ਪਰਮ ਪੁਰਖ ਕਰਤਾਰ। ਵਿਸ਼ਨੂੰ ਤੇਰਾ ਰਾਹ ਵਖਾਇਆ, ਜੁਗ ਜੁਗ ਬਣ ਸੇਵਾਦਾਰ। ਬ੍ਰਹਮੇ ਤੇਰਾ ਪਾਰਬ੍ਰਹਮ ਰੰਗ ਰੰਗਾਇਆ, ਬ੍ਰਹਮ ਬ੍ਰਹਮ ਕਰ ਪਸਾਰ। ਸ਼ੰਕਰ ਤੇਰਾ ਖੇਲ ਵਖਾਇਆ, ਅੰਤਮ ਦੇਣਾ ਸਰਬ ਸੰਘਾਰ। ਕਲਜੁਗ ਨਿਉਂ ਨਿਉਂ ਸੀਸ ਝੁਕਾਇਆ, ਅੰਤਮ ਰੋਵੇ ਜ਼ਾਰੋ ਜ਼ਾਰ। ਏਕਾ ਮੰਗ ਦਰ ਤੇਰੇ ਮੰਗ ਮੰਗਾਇਆ, ਕਰ ਬਖ਼ਸ਼ਿਸ਼ ਬਖ਼ਸ਼ਣਹਾਰ। ਮੈਂ ਅਨਪੜ੍ਹ ਲੇਖਾ ਲਿਖ ਨਾ ਕੋਈ ਵਖਾਇਆ, ਲਿਖ ਸਕਾ ਨਾ ਬਣ ਗਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਰਬ ਪਿਆਰ। ਸ਼ੰਕਰ ਸਿਰ ਹਰਿ ਰੱਖਿਆ ਹੱਥ, ਆਪਣੀ ਦਇਆ ਕਮਾਈਆ। ਚਿਤਰ ਗੁਪਤ ਵਿਚੋਂ ਕੀਤਾ ਵੱਖ, ਜਿਸ ਹੱਥ ਲੇਖਾ ਦਏ ਫੜਾਈਆ। ਰਾਏ ਧਰਮ ਕਰੇ ਉਤਪਤ, ਪੱਤ ਡਾਲ੍ਹੀ ਆਪ ਮਹਿਕਾਈਆ। ਲੱਖ ਚੁਰਾਸੀ ਪਾਏ ਨੱਥ, ਬਚਿਆ ਕੋਈ ਰਹਿਣ ਨਾ ਪਾਈਆ । ਰਾਏ ਧਰਮ ਹਰਿ ਸਰਨਾਈ ਗਿਆ ਢੱਠ, ਪੁਰਖ ਅਬਿਨਾਸ਼ੀ ਮੇਰਾ ਘਰ ਕੋਈ ਨਜ਼ਰ ਨਾ ਆਈਆ । ਕਿਰਪਾ ਕਰ ਏਕਾ ਵਰ ਦੇ ਸਮਰਥ, ਤੇਰੇ ਅੱਗੇ ਝੋਲੀ ਡਾਹੀਆ। ਪਾਰਬ੍ਰਹਮ ਸਾਚੀ ਵਸਤ ਝੋਲੀ ਦੇਵੇ ਘੱਤ, ਅਠਾਰਾਂ ਕੁੰਡ ਪਰਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਰੱਖੇ ਮਾਣ ਵਡਿਆਈਆ। ਅਠਾਰਾਂ ਕੁੰਡ ਝੋਲੀ ਪਾਇਆ, ਮੇਰੇ ਮਨ ਸ਼ਾਤ ਨਾ ਆਈਆ। ਸ਼ੰਕਰ ਮਾਰ ਮਾਰ ਹੋਇਆ ਧਿਆਇਆ, ਮੇਰੀ ਤ੍ਰਿਸਨਾ ਕਵਣ ਬੁਝਾਈਆ । ਕੀ ਤੇਰੇ ਦਰ ਤੇ ਮੰਗਣ ਆਇਆ, ਮੇਰੀ ਭੁੱਖ ਮਿਟ ਨਾ ਜਾਈਆ । ਮੈਂ ਸੁਣਿਆ ਤੂੰ ਬੇਪਰਵਾਹਿਆ, ਖ਼ਾਲੀ ਹੱਥ ਮੁੜ ਕੋਇ ਨਾ ਜਾਈਆ । ਨਿਉਂ ਨਿਉਂ ਤੇਰੇ ਚਰਨ ਧਰ ਸੀਸ ਝੁਕਾਇਆ, ਮੇਰੇ ਸਾਹਿਬ ਦੇ ਵਡਿਆਈਆ। ਪੁਰਖ ਅਬਿਨਾਸ਼ੀ ਏਕਾ ਵਾਰ ਸਿਰ ਹੱਥ ਰਖਾਇਆ, ਸਾਚਾ ਹੁਕਮ ਦਏ ਸੁਣਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੇਰਾ ਘਾਟਾ ਨਾ ਪੂਰ ਕਰਾਇਆ, ਤੇਰੀ ਹਰਸ ਹਰਸ ਵਿਚ ਮਿਲਾਈਆ। ਕਲਜੁਗ ਅੰਤਮ ਤੇਰਾ ਬਾਟਾ ਦਏ ਭਰਾਇਆ, ਦਸ ਕੁੰਡ ਨਾਲ ਰਲਾਈਆ। ਅਠਾਈ ਕੁੰਡਾਂ ਲਏ ਭਰਾਇਆ, ਗੁਰ ਦਸ ਦੇਣ ਗਵਾਹੀਆ। ਬਚਿਆ ਕੋਈ ਰਹਿਣ ਨਾ ਪਾਇਆ, ਜਿਸ ਭੁਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਲਏ ਕਰਾਈਆ। ਆਦਿ ਸੁਣਾਇਆ ਧੁਰ ਫ਼ਰਮਾਨਾ, ਵਿਸ਼ਨ ਬ੍ਰਹਮਾ ਸ਼ਿਵ ਉਠਾਈਆ। ਤ੍ਰੈਗੁਣ ਦਿਤਾ ਇਕੋ ਦਾਨ ਪੰਜ ਤੱਤ ਨਿਸ਼ਾਨ, ਲੱਖ ਚੁਰਾਸੀ ਕਰ ਪਰਵਾਨ। ਚਾਰ ਵੇਦ ਕਰਨ ਗਿਆਨ, ਚਾਰੇ ਖਾਣੀ ਮਿਲੇ ਮਾਣ। ਚਾਰੇ ਬਾਣੀ ਕਰ ਪਰਧਾਨ, ਚਾਰੇ ਜੁਗ ਕਰ ਪਰਵਾਨ। ਕਰੇ ਖੇਲ ਸ੍ਰੀ ਭਗਵਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਆਇਆ ਧੁਰ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਪਾਲੀ ਹੋਇਆ ਆਪ ਭਗਵਾਨ। ਚਾਰ ਜੁਗ ਸਿਖਿਆ ਦੇਣ ਦੀ ਖਾਤਰ, ਅਵਤਾਰ ਗੁਰ ਮਾਤ ਪਰਗਟਾਏ। ਭਗਤ ਭਗਵੰਤ ਬਣਾਏ ਚਾਤਰ, ਸਾਚਾ ਮੰਤਰ ਨਾਮ ਦ੍ਰਿੜਾਏ। ਅਛਲ ਛਲ ਕਰ ਕਰ ਦੇਂਦਾ ਰਿਹਾ ਆਦਰ, ਆਪਣਾ ਭੇਵ ਨਾ ਕਿਸੇ ਜਣਾਏ। ਕੋਈ ਕਹਿ ਕਹਿ ਗਿਆ ਕਰੀਮ ਕ਼ਾਦਰ, ਕੋਈ ਰਾਮ ਰਾਮ ਵਡਿਆਏ। ਕੋਈ ਕਹਿ ਕਹਿ ਗਿਆ ਪਾਰ ਕਰਾਏ ਸਮੁੰਦ ਸਾਗਰ, ਕੋਈ ਕਹਿ ਕਹਿ ਗਿਆ ਬੇੜਾ ਦਏ ਰੁੜ੍ਹਾਏ। ਕੋਈ ਕਹਿ ਕਹਿ ਗਿਆ ਘਰ ਆਇਆਂ ਦੇਵੇ ਆਦਰ, ਫੜ ਆਪਣੇ ਗਲੇ ਲਗਾਏ। ਕੋਈ ਕਹਿ ਕਹਿ ਗਿਆ ਲੰਘਣ ਨਾ ਦੇਵੇ ਆਪਣਾ ਬਾਡਰ, ਜੋ ਬੈਠੇ ਮੁਖ ਭਵਾਏ। ਧੁਰ ਫ਼ਰਮਾਨਾ ਏਕਾ ਵਾਰ ਦਿਤਾ ਆਡਰ, ਭੁਲ ਕੋਈ ਨਾ ਜਾਏ। ਆਪਣਾ ਹੁਕਮ ਰੱਖੇ ਸਾਦਰ, ਸਲਾਹ ਫੇਰ ਨਾ ਕੋਈ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਮਾਤ ਘਲਾਏ। ਗੁਰ ਅਵਤਾਰ ਘਲਾਇਆ ਮਾਤ, ਸ਼ਬਦ ਸੰਦੇਸਾ ਦੇ। ਇਕ ਵਖਾਏ ਆਪੇ ਆਪਣੀ ਕਰਾਮਾਤ, ਕੋਈ ਉਡਿਆ ਬਿਨ ਦੇਹ। ਕਿਸੇ ਬਣਾਈ ਆਪਣੀ ਜ਼ਾਤ, ਕਿਸੇ ਆਪਣੀ ਉਮਤ ਨਾਲ ਕਰਿਆ ਨਾਂਹ। ਕਿਸੇ ਕਰਿਆ ਮਜ਼ਲੂਮਾ ਘਾਤ, ਕਿਸੇ ਉਡਾਈ ਹੰਕਾਰੀ ਖੇਹ। ਹਰਿ ਕਾ ਰੂਪ ਨਾ ਦਿਸਾਇਆ ਕਿਸੇ ਇਕ ਇਕਾਂਤ, ਜੋ ਬਰਸੇ ਅੰਮ੍ਰਿਤ ਮੇਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਸਚ ਸੰਦੇਹ। ਚਾਰ ਜੁਗ ਧੁਰ ਫ਼ਰਮਾਨਾ, ਦੇਂਦਾ ਰਿਹਾ ਹਰਿ ਸੰਦੇਸਾ। ਤਖ਼ਤ ਨਿਵਾਸੀ ਬਹਿ ਬਹਿ ਸਾਚਾ ਰਾਣਾ, ਨਿਰਗੁਣ ਸਰਗੁਣ ਉਪਰ ਵੇਸਾ। ਆਪਣਾ ਮਨੌਂਦਾ ਰਿਹਾ ਆਪੇ ਭਾਣਾ, ਫਿਰਦਾ ਰਿਹਾ ਦੇਸ ਪਰਦੇਸਾ। ਕਰਿਆ ਖੇਲ ਬਣ ਨਿਮਾਣਾ, ਲੱਖ ਚੁਰਾਸੀ ਤੇਰਾ ਭੇਖ ਵੇਖਾ। ਰਸਨਾ ਗਾਉਂਦੇ ਰਹੇ ਹਰਿ ਹਰਿ ਗਾਣਾ, ਅੰਦਰੋਂ ਚੁਕਾਏ ਨਾ ਕੋਈ ਲੇਖਾ। ਬਾਹਿਰੋਂ ਕਹਿੰਦੇ ਹਰਿ ਜੂ ਤੇਰਾ ਮਾਣਾ, ਅੰਦਰ ਪਾਇਆ ਭਰਮ ਭੁਲੇਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਆਪਣੀ ਖੇਲਾ। ਸਤਿਜੁਗ ਖੇਲ ਖੇਲ ਬਨਵਾਰੀ, ਵਿਸ਼ਨ ਬ੍ਰਹਮਾ ਸ਼ਿਵ ਆਪਣੀ ਗੋਦ ਉਠਾਈਆ। ਆਪੇ ਬਣੇ ਵਡ ਸੰਸਾਰੀ, ਆਪਣਾ ਰੰਗ ਵਖਾਈਆ। ਆਪੇ ਬਣੇ ਕਾਮ ਕਰੋਧ ਹੰਕਾਰੀ, ਆਪੇ ਵੇਸਵਾ ਸੇਜ ਹੰਢਾਈਆ। ਆਪੇ ਭਗਤ ਸੰਤ ਜੋਤ ਜਗਾਏ ਨਿਰੰਕਾਰੀ, ਆਪੇ ਨੂਰ ਕਰੇ ਰੁਸ਼ਨਾਈਆ। ਆਪੇ ਸਰਗੁਣ ਪਾਵੇ ਸਾਰੀ, ਸਾਚੇ ਸੁਤ ਗਲੇ ਲਗਾਈਆ। ਆਪੇ ਬੰਨ੍ਹੇ ਸਾਚੀ ਯਾਰੀ, ਸੱਥਰ ਯਾਰੜਾ ਆਪ ਵਛਾਈਆ। ਆਪੇ ਤੋੜੇ ਗੜ੍ਹ ਹੰਕਾਰੀ, ਏਕਾ ਖੰਡਾ ਨਾਮ ਚਮਕਾਈਆ। ਆਪੇ ਸੁੱਤਿਆਂ ਕਰੇ ਪਿਆਰੀ, ਆਪ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਨਿਰੰਕਾਰੀ। ਇਕ ਨਿਰੰਕਾਰ ਖੇਲ ਖਿਲਾਇਆ, ਕਰੇ ਖੇਲ ਬੇਪਰਵਾਹ। ਗੁਰ ਪੀਰ ਅਵਤਾਰ ਲੋਕਮਾਤ ਘਲਾਇਆ, ਆਪਣਾ ਭਾਣਾ ਆਪ ਸਮਝਾ। ਸਾਚਾ ਹੁਕਮ ਆਪ ਜਣਾਇਆ, ਧੁਰ ਫ਼ਰਮਾਨਾ ਸੰਦੇਸਾ ਦੇਵੇ ਜਣਾ। ਭਗਤਾਂ ਲਏ ਸਮਝਾਇਆ, ਏਕਾ ਢੋਲਾ ਗਾ। ਜਿਸ ਨੇ ਗੁਰ ਕਾ ਹੁਕਮ ਭੁਲਾਇਆ, ਸੋ ਪਾਰ ਸਕੇ ਨਾ ਬੇੜਾ ਲੰਘਾ। ਪੁਰਖ ਅਬਿਨਾਸ਼ੀ ਦਏ ਡੁਬਾਇਆ, ਗੁਰ ਪੀਰ ਬਣੇ ਨਾ ਕੋਈ ਮਲਾਹ। ਜਿਸ ਦਾ ਭਾਣਾ ਰਹੇ ਜਣਾਇਆ, ਸੋ ਆਇਆ ਸ਼ਹਿਨਸ਼ਾਹ। ਜਿਸ ਦੇ ਅੱਗੇ ਗੁਰ ਅਵਤਾਰ ਬੈਠੇ ਸੀਸ ਝੁਕਾਇਆ, ਆਦਿ ਅੰਤ ਆਪਣਾ ਲੇਖ ਲਿਖਾ। ਭੇਵ ਅਭੇਦ ਆਪਣੇ ਹੱਥ ਰਖਾਇਆ, ਸੋਹੰ ਆਪਣਾ ਨਾਮ ਧਰਾ। ਅੰਤਮ ਸੋਹੰ ਬਣਕੇ ਆਇਆ, ਨਾ ਮਰੇ ਨਾ ਜਾ। ਰਾਮ ਰਾਮ ਨਜ਼ਰ ਕਿਸੇ ਨਾ ਆਇਆ, ਸਭ ਤੋਂ ਹੋਇਆ ਜੁਦਾ। ਆਪਣੇ ਮੰਦਰ ਡੇਰਾ ਲਾਇਆ, ਆਪੇ ਕਰਦਾ ਰਿਹਾ ਰੁਸ਼ਨਾ। ਆਪਣਾ ਨੂਰ ਆਪ ਵਖਾਇਆ, ਆਪ ਆਪਣੀ ਜੋਤ ਜਗਾ। ਆਪਣਾ ਲੇਖਾ ਲਏ ਕਢਾਇਆ, ਚਾਰ ਜੁਗ ਜੋ ਆਪਣੇ ਵਿਚ ਰੱਖੇ ਛੁਪਾ। ਰਸਨਾ ਜੇਹਵਾ ਜਿਸ ਨੇ ਸਰਗੁਣ ਗਾਇਆ, ਸੋ ਲੋਕਮਾਤ ਹੋਇਆ ਰੁਸ਼ਨਾ। ਅੰਜੀਲ ਕ਼ੁਰਾਨ ਦਏ ਗਵਾਹਿਆ, ਪਰਵਰਦਿਗਾਰ ਦੇਵੇ ਸਰਬ ਪਨਾਹ। ਜਿਸ ਨੇ ਸਯਦਾ ਸੀਸ ਇਕ ਝੁਕਾਇਆ, ਸਚ ਮਸੱਲਾ ਹੇਠ ਵਿਛਾ। ਸਚ ਨਿਮਾਜ਼ ਰਿਹਾ ਪੜ੍ਹਾਇਆ, ਸਾਚੇ ਹੁਜ਼ਰੇ ਦਏ ਬਹਾ। ਕਾਇਆ ਕਾਅਬਾ ਇਕ ਖੁਲ੍ਹਾਇਆ, ਜੁਗ ਜੁਗ ਲਹਿਣਾ ਦਏ ਮੁਕਾ। ਪੂਰਬ ਲੇਖਾ ਝੋਲੀ ਪਾਇਆ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹ। ਗੁਰ ਅਵਤਾਰਾਂ ਦਏ ਹਿਲਾਇਆ, ਅਪਣਾ ਹੁਕਮ ਆਪ ਸੁਣਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਇਆ, ਪੁਰੀਆਂ ਲੋਆਂ ਫੇਰਾ ਪਾ। ਕਰੋੜ ਤੇਤੀਸਾ ਲਏ ਹਿਲਾਇਆ, ਚੌਦਾਂ ਲੋਕ ਦਏ ਜਗਾ। ਆਪਣਾ ਖੇਲ ਆਪ ਕਰਾਇਆ, ਸਰਗੁਣ ਨਿਰਗੁਣ ਵੇਸ ਵਟਾ। ਜੋਤੀ ਜੋਬਨ ਆਪ ਵਖਾਇਆ, ਤੇਈ ਅਵਤਾਰ ਰਹੇ ਧਿਆ। ਦੋਏ ਜੋੜ ਗਲ ਵਿਚ ਪੱਲੂ ਪਾਇਆ, ਸਚ ਸੰਦੇਸਾ ਸ਼ਬਦ ਪੁਚਾ। ਪੰਜ ਤੱਤ ਵਿਚੋਲਾ ਲਿਆ ਨਾ ਕੋਇ ਬਣਾ, ਔਦਾਂ ਜਾਦਾਂ ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਕਲਜੁਗ ਵਿਚ ਰਿਹਾ ਸੁਣਾ, ਜਿਸ ਆਪਣਾ ਆਪ ਪਹਿਲੋਂ ਪਰਗਟਾਇਆ। ਅੰਤਮ ਪੂਰਾ ਦਏ ਕਰਾ, ਲੱਖ ਚੁਰਾਸੀ ਤੇਰਾ ਘਾੜਨ ਜਿਸ ਆਪ ਘੜਾਇਆ। ਅੰਤਮ ਵੇਲੇ ਸਭ ਗੁਰ ਅਵਤਾਰ ਤੇਰੇ ਗਵਾਹ ਲਏ ਬਣਾ, ਅਭੁਲ ਭੁਲ ਕਦੇ ਨਾ ਜਾਇਆ। ਵਿਸ਼ਨੂੰ ਬ੍ਰਹਮਾ ਸ਼ਿਵ ਦਏ ਹਿਲਾ, ਕਰੋੜ ਤੇਤੀਸਾ ਦਏ ਦੁਹਾਇਆ। ਅੰਮ੍ਰਿਤ ਮਿਲੇ ਕਿਸੇ ਨਾ ਥਾਂ, ਚਾਰੋਂ ਕੁੰਟ ਅੰਧੇਰਾ ਛਾਇਆ। ਮੁਹੰਮਦ ਚਾਰੇ ਕੁੰਟ ਉਚੀ ਕੂਕ ਮਾਰੇ ਧਾ, ਕੂਕ ਕੂਕ ਸੁਣਾਇਆ। ਨਾਨਕ ਨਿਰਗੁਣ ਜੋਤ ਜਗਾ, ਨਿਰਗੁਣ ਨਾਨਕ ਵੇਖ ਵਖਾਇਆ। ਪੁਰਖ ਅਕਾਲ ਬੇਪਰਵਾਹ, ਜਿਸ ਗੋਬਿੰਦ ਸੂਰਾ ਸੁੱਤ ਜਾਇਆ। ਆਪਣੇ ਸੀਸ ਤਾਜ ਟਿਕਾ, ਸੱਚਾ ਮਾਰਗ ਮਾਤ ਪਰਗਟਾਇਆ। ਨਿਹਕਲੰਕ ਆਪਣਾ ਨਾਮ ਧਰਾ, ਸਚ ਅਦਾਲਤ ਲਏ ਕਰਾਇਆ। ਚਾਰ ਜੁਗ ਦੇ ਮੰਗੇ ਫੇਰ ਗਵਾਹ, ਜਗਤ ਸਫਾਈ ਨਾ ਕੋਇ ਕਰਾਇਆ। ਚਾਰੇ ਕੁੰਟ ਨੌਂ ਖੰਡ ਪ੍ਰਿਥਮੀ ਲਏ ਉਠਾ, ਸਾਚਾ ਹੁਕਮ ਸੁਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਮੁਸਾਇਕ ਖ਼ਾਲੀ ਹੱਥ ਦਏ ਕਰਾ, ਸਭ ਦਾ ਲਹਿਣਾ ਆਪਣੀ ਝੋਲੀ ਪਾਇਆ। ਸਾਚਾ ਖੇਲ ਆਪ ਕਰਾ, ਸਾਚੇ ਤਖ਼ਤ ਡੇਰਾ ਲਾਇਆ। ਪੁਰਖ ਅਬਿਨਾਸ਼ੀ ਸੱਚਾ ਸ਼ਹਿਨਸ਼ਾਹ, ਆਦਿ ਆਪਣਾ ਸੋਹੰ ਰੂਪ ਬਣਾਇਆ। ਸੁਤ ਦੁਲਾਰਾ ਸ਼ਬਦੀ ਜਾ, ਸ਼ਬਦ ਸ਼ਬਦ ਗੁਰ ਰੂਪ ਜਣਾਇਆ। ਗੋਬਿੰਦ ਮੇਲਾ ਨਾਲ ਮਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਦਰਬਾਰ ਰਿਹਾ ਸਜਾਇਆ। ਸਚ ਦਰਬਾਰ ਸਜਿਆ, ਸਜਾਏ ਸ੍ਰੀ ਭਗਵਾਨ। ਸਚਖੰਡ ਨਿਵਾਸੀ ਆਪੇ ਗੱਜਿਆ, ਦੋ ਜਹਾਨਾਂ ਬਣ ਪਰਧਾਨ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਜਿਸ ਸਭ ਦਾ ਪਰਦਾ ਕੱਜਿਆ, ਅੰਤਮ ਕਲਜੁਗ ਵੇਖੇ ਆਣ। ਕਿਸੇ ਲੌਣ ਨਾ ਦੇਵੇ ਅਜ ਪੱਜਿਆ, ਘਰ ਘਰ ਵੇਖੇ ਜੀਵ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਧੁਰ ਫ਼ਰਮਾਨ। ਧੁਰ ਫ਼ਰਮਾਨ ਸੁਣਾਇੰਦਾ, ਇਕ ਅਕੱਲਾ ਏਕੰਕਾਰ। ਹਾੜ ਸਤਾਰਾਂ ਦਿਵਸ ਵਡਿਆਇੰਦਾ, ਸੰਮਤ ਅਠਾਰਾਂ ਕਰ ਪਿਆਰ। ਬੀਸ ਬਿਕ੍ਰਮੀ ਨਾਲ ਰਲਾਇੰਦਾ, ਜੋਤੀ ਜਾਤਾ ਹੋ ਉਜਿਆਰ। ਸਚਖੰਡ ਲੋਕਮਾਤ ਬਣਾਇੰਦਾ, ਸਚ ਚਲਾਏ ਅਵਲੜੀ ਚਾਲ। ਚਾਰ ਜੁਗ ਲਿਖ ਲਿਖ ਲੇਖ ਨਾ ਕੋਈ ਵਖਾਇੰਦਾ, ਲੇਖਾ ਜਾਣੇ ਸ਼ਾਹ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਲੱਗਿਆ ਦਰਬਾਰਾ ਲੋਕਮਾਤ, ਸੋ ਪੁਰਖ ਨਿਰੰਜਣ ਆਪ ਲਗਾਈਆ। ਦੋ ਜਹਾਨਾਂ ਵੇਖੇ ਮਾਰ ਝਾਤ, ਨੇਤਰ ਨੈਣ ਨੈਣ ਉਠਾਈਆ। ਬੈਠਾ ਰਿਹਾ ਇਕ ਇਕਾਂਤ, ਹਰਿ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਨਾ ਕੋਈ ਜ਼ਾਤ ਨਾ ਕੋਈ ਪਾਤ, ਵਰਨ ਗੋਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਪੁਚਾਈਆ। ਸਾਚਾ ਹੁਕਮ ਸ਼ਬਦੀ ਧਾਰ, ਹਰਿ ਸਾਚਾ ਸਚ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਏ ਵਾਰੋ ਵਾਰ, ਅੰਤਮ ਕਲਜੁਗ ਖੇਲ ਖਿਲਾਇੰਦਾ। ਕਲਜੁਗ ਮੰਗੇ ਮੰਗ ਭਿਖਾਰ, ਦੋਏ ਜੋੜ ਸੀਸ ਝੁਕਾਇੰਦਾ। ਮੇਰਾ ਸਭ ਦੇ ਪਿਛੋਂ ਆਇਆ ਵਾਰ, ਪਹਿਲਾ ਵਾਰ ਅੱਗੇ ਫੇਰ ਰਖਾਇੰਦਾ। ਮੇਰੀ ਸੁਣ ਅੰਤ ਪੁਕਾਰ, ਦਰ ਸਾਚੇ ਸੀਸ ਝੁਕਾਇੰਦਾ। ਮੈਂ ਦਰਸ ਕੀਤਾ ਗੋਬਿੰਦ ਯਾਰ, ਮਾਛੂਵਾੜਾ ਇਕ ਸੁਹਾਇੰਦਾ। ਜਿਸ ਸੱਥਰ ਵਿਛਾਇਆ ਸਾਂਝੇ ਯਾਰ, ਸੱਥਰ ਯਾਰ ਜੋ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਹਰਿ ਸਾਚਾ ਦਇਆ ਕਮਾਇੰਦਾ, ਦੇਵੇ ਸ਼ਬਦੀ ਸਚ ਸੰਦੇਸ। ਗੋਬਿੰਦ ਤੇਰਾ ਪਹਿਲੋਂ ਘਰ ਸੁਹਾਇੰਦਾ, ਕਲਜੁਗ ਅੰਤਮ ਵੇਖ। ਤੇਰਾ ਅੰਮ੍ਰਿਤ ਧਰਤ ਪਤਤ ਪਵਿਤ ਆਪ ਕਰਾਇੰਦਾ, ਪਿਛਲੀ ਮੇਟੇ ਲਿਖੀ ਰੇਖ। ਸਾਚੀ ਧਰਨੀ ਸੋਭਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਰ ਨਰੇਸ਼। ਨਰ ਨਰੇਸ਼ ਖੇਲ ਖਿਲਾਇਆ, ਕਲਜੁਗ ਅੰਤਮ ਵਾਰ। ਸਚ ਦਰਬਾਰਾ ਮਾਤ ਲਗਾਇਆ, ਨਿਹਕਲੰਕ ਜਾਮਾ ਧਾਰ। ਸਾਚਾ ਕੋਟ ਆਪ ਬਣਾਇਆ, ਨਾ ਕੋਈ ਕਿਲਾ ਨਾ ਦੀਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਖੇਲ ਅਗੰਮੀ ਹਰਿ ਨਿਰੰਕਾਰਾ, ਨਿਰਵੈਰ ਪੁਰਖ ਕਰਾਈਆ। ਗੋਬਿੰਦ ਤੇਰਾ ਸਚ ਹੁਲਾਰਾ, ਸਤਿ ਸਤਿਵਾਦੀ ਆਪ ਲਗਾਈਆ। ਚਲ ਕੇ ਔਣਾ ਹਰੀ ਦਵਾਰਾ, ਹਰੀ ਦਵਾਰ ਸੋਭਾ ਪਾਈਆ। ਤੇਰਾ ਨਾਉਂ ਸ਼ਬਦ ਹਲਕਾਰਾ, ਦਹਿ ਦਿਸ਼ਾ ਉਠ ਉਠ ਧਾਈਆ। ਤੇਰਾ ਜੋਤੀ ਨੂਰ ਚਮਤਕਾਰਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਤੇਰਾ ਖੰਡਾ ਖੜਗ ਕਟਾਰਾ, ਚੰਡ ਪਰਚੰਡ ਦਏ ਚਮਕਾਈਆ। ਤੇਰਾ ਸੰਬਲ ਧਾਮ ਨਿਆਰਾ, ਕਲਜੁਗ ਅੰਤ ਬਣਤ ਬਣਾਈਆ। ਘਰ ਸਾਚੇ ਤੇਰਾ ਸਚ ਪਸਾਰਾ, ਮਿਲੇ ਮੇਲ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਗੋਬਿੰਦ ਸੁਣਿਆ ਹਰਿ ਸਨੇਹੁੜਾ, ਸਤਿ ਪੁਰਖ ਨਿਰੰਜਣ ਆਪ ਸੁਣਾਇਆ। ਜੋ ਰਸਨਾ ਜੇਹਵਾ ਚੁਕਾਵੇ ਝੇੜਾ ਤੇਰਾ, ਲੋਕਮਾਤ ਫੇਰਾ ਪਾਇਆ। ਜਿਸ ਵਸਾਇਆ ਮੇਰਾ ਖੇੜਾ, ਸੋ ਸ਼ਬਦ ਸਰੂਪ ਬੇਪਰਵਾਹਿਆ । ਸਤਿ ਮਕਾਓ ਝੇੜਾ, ਚਾਰ ਕੁੰਟ ਦਹਿ ਦਿਸ਼ਾ ਦਏ ਵਖਾਇਆ। ਜਿਸ ਦੇਣਾ ਉਲਟਾ ਗੇੜਾ, ਨੂਰੀ ਸਾਹਿਬ ਆਪ ਬੇਪਰਵਾਹਿਆ। ਜਿਸ ਖੁਲ੍ਹਾ ਕਰਨਾ ਵੇਹੜਾ, ਸੋ ਆਪਣਾ ਮੇਲ ਰਿਹਾ ਮਿਲਾਇਆ। ਜਿਸ ਚੁਕਾਇਆ ਮੇਰਾ ਤੇਰਾ, ਤੇਰਾ ਮੇਰਾ ਕੋਈ ਨਜ਼ਰ ਨਾ ਆਇਆ। ਜਿਸ ਦੋ ਜਹਾਨ ਪਾਇਆ ਨਿਖੇੜਾ, ਲੋਕਮਾਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਆਪਣੇ ਦਵਾਰੇ ਧਰਿਆ, ਗੋਬਿੰਦ ਆਪਣਾ ਰੰਗ ਵਖਾਈਆ। ਗੋਬਿੰਦ ਔਣਾ ਚਲ ਦਵਾਰ, ਸੋ ਪੁਰਖ ਆਪ ਸਮਝਾਈਆ। ਤੇਰਾ ਕ਼ਰਜ਼ਾ ਦਿਆਂ ਉਤਾਰ, ਆਪਣੀ ਝੋਲੀ ਪਾਈਆ। ਚਾਰੋਂ ਕੁੰਟ ਭਰਿਆ ਹੰਕਾਰ, ਗੁਰਮੁਖ ਰੂਪ ਨਾ ਕੋਈ ਵਖਾਈਆ। ਤੇਰੇ ਸੋਭੇ ਸੀਸ ਦਸਤਾਰ, ਕਾਮੀ ਕਾਮਨਾ ਨਾ ਭੋਗ ਭੁਗਾਈਆ। ਤੇਰਾ ਗਲ ਵਿਚ ਪਾਏ ਸੱਚਾ ਹਾਰ, ਰਸਨਾ ਤੇਰਾ ਗੁਣ ਨਾ ਕੋਈ ਜਣਾਈਆ। ਤੇਰਾ ਸ਼ਬਦ ਦਸਤ ਬਰਦਾਰ, ਸਾਚੀ ਵਸਤ ਕਿਸੇ ਹੱਥ ਨਾ ਆਈਆ। ਤੇਰਾ ਮਤ ਨਾ ਦਿਸੇ ਵਿਚ ਸੰਸਾਰ, ਤੇਰੀ ਮਹਿਮਾ ਸਾਢੇ ਤਿੰਨ ਹੱਥ ਕਥ ਕਥ ਪੰਧ ਗਈ ਮੁਕਾਈਆ। ਤੇਰਾ ਨਾਮ ਤੱਤਵ ਕਿਸੇ ਨਾ ਦਿਸੇ ਸਹਾਰ, ਤੇਰਾ ਰੂਪ ਨਾ ਕੋਈ ਜਣਾਈਆ। ਤੇਰੇ ਅੰਮ੍ਰਿਤ ਲੱਗੀ ਰਹੇ ਆਗ, ਨਾ ਸਕੇ ਕੋਈ ਬੁਝਾਈਆ। ਤੇਰਾ ਪੰਥ ਰਲਿਆ ਕਾਗ, ਹੰਸ ਮਾਣਕ ਮੋਤੀ ਚੋਗ ਨਾ ਕੋਈ ਚੁਗਾਈਆ। ਬਿਨ ਤੇਰੇ ਕੋਈ ਨਾ ਪਕੜੇ ਵਾਗ, ਸਿਰ ਹੱਥ ਨਾ ਕੋਈ ਟਿਕਾਈਆ। ਨੇਤਰ ਰੋਵੇ ਅਯੁਧਿਆ ਪਰਾਗ, ਕਾਂਸ਼ੀ ਪੰਡਤ ਦਏ ਦੁਹਾਈਆ। ਨਜ਼ਰ ਨਾ ਆਏ ਕੰਤ ਸੁਹਾਗ, ਜੋ ਆਪਣੇ ਗਲੇ ਲਗਾਈਆ। ਕਲਜੁਗ ਅੰਤਮ ਪਰਗਟਿਆ ਜਿਸ ਉਪਜਾਇਆ ਆਪਣਾ ਵੈਰਾਗ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਮ੍ਰਿਤ ਧਰਤ ਧਵਲ ਸਿੰਚ ਹਰਾ ਕਰਾਈਆ। ਗੋਬਿੰਦ ਉਠਿਆ ਬਣ ਬਲਕਾਰ, ਕਲਗੀ ਤੋੜਾ ਸੀਸ ਲਗਾਈਆ। ਮੈਂ ਔਣਾ ਵਿਚ ਦਰਬਾਰ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਬਣ ਸ਼ਾਹਾਂ ਦਾ ਸ਼ਾਹ ਅਸਵਾਰ, ਮੇਰੀ ਝੱਲੇ ਤਾਬ ਨਾ ਕੋਈ ਲੋਕਾਈਆ। ਮੈਂ ਗੁਜਰੀ ਜੰਮਿਆ ਲਾਲ, ਤੇਗ਼ ਬਹਾਦਰ ਆਪਣੀ ਗੋਦ ਸੁਹਾਈਆ। ਪੁਰਖ ਅਕਾਲ ਬਣਿਆ ਬਾਪ, ਏਕਾ ਬਣੀ ਮਾਈਆ। ਮੈਂ ਇਕੋ ਜਪਿਆ ਜਾਪ, ਦੂਜੀ ਕਰੀ ਨਾ ਕੋਈ ਪੜ੍ਹਾਈਆ। ਮੇਰਾ ਬਸਤਰ ਨਾ ਜਾਏ ਪਾਟ, ਮੈਂ ਆਪਣੀ ਹੱਥੀਂ ਸੀਤਾ ਆਪਣੀ ਸੇਵ ਕਮਾਈਆ। ਮੈਂ ਆਪਾ ਰੱਖਿਆ ਆਪਣੇ ਖਾਤ, ਸਦ ਭਾਣਾ ਭਾਣਾ ਆਪ ਮਨਾਈਆ। ਮੈਂ ਗੁਰਸਿਖਾਂ ਦੀ ਧੂੜੀ ਮਸਤਕ ਲਾਈ ਖ਼ਾਕ, ਬਾਲ ਬਾਲੇ ਆਪਣੇ ਨੀਹਾਂ ਹੇਠ ਦਬਾਈਆ। ਅੱਜ ਤੋੜ ਗਏ ਮੇਰਾ ਸਾਕ, ਸੱਜਣ ਕੋਇ ਨਜ਼ਰ ਨਾ ਆਈਆ। ਆਪਣਾ ਆਪ ਕਰਨ ਲੱਗੇ ਘਾਤ, ਸੀਸ ਬੈਠੇ ਦਸਤਾਰ ਸਜਾਈਆ। ਅੰਤਮ ਕਹਿ ਕੇ ਗਿਆ ਪੁਛਾਂ ਵਾਤ, ਭੁਲ ਕੋਇ ਨਾ ਜਾਈਆ। ਕਲਜੁਗ ਆਏ ਅੰਧੇਰੀ ਰਾਤ, ਪਰਗਟ ਹੋਵੇ ਸੱਚਾ ਮਾਹੀਆ। ਜਿਸ ਦੀ ਨਾ ਕੋਈ ਜ਼ਾਤ ਨਾ ਕੋਈ ਪਾਤ, ਬਰਨ ਵਰਨ ਨਾ ਕੋਈ ਰਖਾਈਆ। ਸਭ ਦਾ ਬਣੇ ਸੱਚਾ ਸਾਥ, ਸਗਲਾ ਸੰਗ ਆਪ ਹੋ ਜਾਈਆ। ਆਪਣੇ ਲਗਾਏ ਆਪਣੇ ਘਾਟ, ਕੀਤਾ ਕੌਲ ਭੁਲ ਨਾ ਜਾਈਆ। ਸੰਮਤ ਸਤਾਰਾਂ ਪਹਿਲੀ ਚੇਤਰ ਖੁਲ੍ਹਿਆ ਹਾਟ, ਵਣਜ ਵਣਜਾਰਾ ਆਪ ਖੁਲ੍ਹਾਈਆ। ਸੰਮਤ ਸਤਾਰਾਂ ਗਿਆ ਨੱਠ, ਵੀਹ ਸੌ ਅਠਾਰਾਂ ਬਿਕ੍ਰਮੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਆਪਣਾ ਦਰ ਸੁਹਾਈਆ। ਗੋਬਿੰਦ ਚੜ੍ਹਿਆ ਚਾ, ਜੋਤੀ ਸ਼ਬਦੀ ਲਏ ਹੁਲਾਰ। ਪੁਰਖ ਅਬਿਨਾਸ਼ੀ ਮਿਲੇ ਬੇਪਰਵਾਹ, ਜਿਸ ਦਾ ਅੰਤ ਸਹਾਰ। ਮੇਰਾ ਹੋਵੇ ਜਗਤ ਮਲਾਹ, ਕਰੇ ਬੇੜਾ ਪਾਰ ਕਿਨਾਰ। ਦੇਵੇ ਸਚ ਸਲਾਹ, ਸੋ ਸਾਹਿਬ ਪਰਵਰਦਿਗਾਰ। ਮੈਂ ਮਾਰਗ ਭੁਲ ਨਾ ਜਾਂ, ਮਾਰਗ ਲਾਇਆ ਅਪਰ ਅਪਾਰ। ਸੱਚਾ ਘਰ ਲਿਆ ਉਪਜਾ, ਸਚਖੰਡ ਸੱਚਾ ਦਰਬਾਰ। ਇਕੋ ਪਿਤਾ ਇਕੋ ਮਾਂ, ਏਕਾ ਬਣਿਆ ਸੁਤ ਦੁਲਾਰ। ਕਲਜੁਗ ਅੰਤਮ ਧਰਨੀ ਤੇਰੀ ਅਗਨੀ ਦਏ ਬੁਝਾ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਕਲਜੁਗ ਜੀਵ ਮੁਖੜਾ ਗਏ ਭਵਾ, ਸਾਚਾ ਕਰੇ ਨਾ ਕੋਈ ਪਿਆਰ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਧੂੰਆਂਧਾਰ ਸਰਬ ਸੰਸਾਰ। ਹਰਿ ਮੰਦਰ ਬਹਿ ਬਹਿ ਧੀਆਂ ਭੈਣਾਂ ਰਹੇ ਹੰਢਾ, ਝੂਠੀ ਸੇਜ ਵਣਜ ਵਣਜਾਰ। ਦਿਸੇ ਦਰ ਨਾ ਸੱਚਾ ਸ਼ਹਿਨਸ਼ਾਹ, ਲੋਕਮਾਤ ਲਿਆ ਅਵਤਾਰ। ਲੋਕਮਾਤ ਆਪੇ ਬਣੇ ਗਵਾਹ, ਕਰੇ ਖੇਲ ਆਪ ਕਰਤਾਰ। ਨਾਨਕ ਮੇਲਾ ਸਹਿਜ ਸੁਭਾ, ਸਚ ਸਿੰਘਾਸਣ ਕਰੇ ਪਿਆਰ। ਸਤਿਨਾਮ ਸਰਬ ਗਿਆ ਸਮਝਾ, ਚਾਰੋਂ ਕੁੰਟ ਕਰ ਕਰ ਪੁਕਾਰ। ਅੰਤਮ ਗਏ ਭੁਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਨਾਨਕ ਸਚਖੰਡ ਬੋਲਿਆ, ਸ਼ਬਦ ਅਗੰਮੀ ਬੋਲ। ਮੈਂ ਮੋਦੀਖਾਨੇ ਤੋਲ ਤੋਲਿਆ, ਨਾ ਮਾਰਿਆ ਕੋਈ ਰੋਲ। ਜੋ ਕਰਦਾ ਰਿਹਾ ਪਰਦਾ ਓਹਲਿਆ, ਤਿਸ ਉਤੋਂ ਘੋਲੀ ਘੋਲ। ਕਲਜੁਗ ਅੰਤਮ ਲਾਹੇ ਚੋਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਜਾਏ ਆਪਣਾ ਢੋਲ। ਮੈਂ ਮਰਦੰਗਾ ਨਾਮ ਵਜਾਵਨਾ, ਨਾਮ ਸਤਿ ਕਰਤਾਰ। ਜੀਵਾਂ ਜੰਤਾਂ ਮਾਤ ਸਮਝਾਵਨਾ, ਉਚੀ ਕੂਕ ਕੂਕ ਪੁਕਾਰ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਮੇਲ ਮਿਲਾਵਨਾ, ਏਕਾ ਦੂਜਾ ਭੌ ਨਿਵਾਰ। ਏਕਾ ਤੇਰਾ ਨਾਮ ਪੜ੍ਹਾਵਨਾ, ਸਚ ਮੰਤਰ ਜੈਕਾਰ। ਏਕਾ ਮੰਦਰ ਇਕ ਗੁਰੂਦਵਾਰ ਵਖਾਵਨਾ, ਕਾਇਆ ਬੰਕ ਖੋਲ੍ਹ ਕਿਵਾੜ। ਏਕਾ ਚੇਲਾ ਮੇਲ ਮਿਲਾਵਨਾ, ਘਰ ਮੇਲਾ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਚਾਰ ਕੁੰਟ ਕਰ ਪਸਾਰ। ਮੇਰਾ ਨਾਮ ਭੁੱਲਿਆ ਜਗ, ਨਾਮ ਸਤਿ ਨਾ ਕੋਇ ਪੜ੍ਹਾਈਆ । ਮੇਰਾ ਦਰਸ ਉਪਰ ਸ਼ਾਹ ਰਗ, ਕਲਜੁਗ ਜੀਵ ਕਾਇਆ ਅੰਦਰ ਨਜ਼ਰ ਕਿਸੇ ਨਾ ਆਈਆ। ਸਚ ਪ੍ਰੀਤ ਨਾ ਗਈ ਲੱਗ, ਕਾਗ ਰੂਪ ਰਹੇ ਵਖਾਈਆ। ਆਪਣੀ ਵੰਡ ਬੈਠੇ ਹੱਦ, ਪਾਰ ਹੱਦ ਨਾ ਕੋਈ ਕਰਾਈਆ। ਮੇਰਾ ਨਾਮ ਨਾ ਪੀਤੀ ਮਦਿ, ਜਗਤ ਮਦਿ ਰਸਨਾ ਲਾਈਆ। ਹਰਿ ਕਾ ਨਾਮ ਨਿਸ਼ਾਨਾ ਨਾ ਲਿਆ ਗੱਡ, ਆਪਣੇ ਨਾਮ ਕਰਨ ਵਡਿਆਈਆ। ਆਪਣਾ ਨਾਮ ਨਾ ਲਿਆ ਬੱਧ, ਜੀਵਾਂ ਜੰਤਾਂ ਬੱਧ ਬੱਧ ਖਾਈਆ। ਆਪਣਾ ਸੱਜਣ ਨਾ ਲਿਆ ਸੱਦ, ਜਗਤ ਸਨੇਹੁੜੇ ਰਹੇ ਘਲਾਈਆ। ਆਪਣਾ ਜਨ ਨਾ ਲਿਆ ਕੱਢ, ਜੀਵਾਂ ਜੰਤਾਂ ਕਰਨ ਪੜ੍ਹਾਈਆ। ਆਪਣਾ ਭਾਰ ਨਾ ਲਿਆ ਲਦ, ਦੂਜਿਆਂ ਭਾਰ ਰਹੇ ਉਠਾਈਆ। ਗੁਰ ਨਾਨਕ ਕਲਜੁਗ ਤੇਰੀ ਮੁਕਾਏ ਹੱਦ, ਸਚ ਸਿੰਘਾਸਣ ਸੋਭਾ ਪਾਈਆ। ਚਾਰ ਵਰਨ ਲਏ ਲੱਭ, ਜਿਸ ਭੁਲਿਆ ਬੇਪਰਵਾਹੀਆ। ਆਪਣੇ ਦਵਾਰਿਉਂ ਦੇਵੇ ਕੱਢ, ਏਕਾ ਧੱਕਾ ਲਾਈਆ। ਮੁੜਕੇ ਫੇਰ ਕੋਈ ਨਾ ਜਾਵੇ ਛੱਡ, ਲੱਖ ਚੁਰਾਸੀ ਵਿਚ ਭਵਾਈਆ। ਮਾਤ ਗਰਭ ਬਣਾਈ ਨਾੜੀ ਹੱਡ, ਰਕਤ ਬੂੰਦ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਦਿਸ ਕਿਸੇ ਨਾ ਆਈਆ। ਸਚ ਦਰਬਾਰ ਉਚੀ ਕੂਕ ਕਰਨ ਪੁਕਾਰ, ਚਾਰ ਵਰਨ ਗਏ ਹਰਿ ਭੁਲਾਇਆ। ਭੁੱਲਿਆ ਹਰਿ ਕਾ ਨਾਮ, ਸਤਿਨਾਮ ਨਾ ਕਿਸੇ ਧਿਆਇਆ। ਮਿਲਿਆ ਨਾ ਸਾਚਾ ਰਾਮ, ਪ੍ਰਭ ਅਬਿਨਾਸ਼ੀ ਨਾ ਕਿਸੇ ਪਾਇਆ। ਫਿਰ ਫਿਰ ਵੇਖਿਆ ਨਗਰ ਗਰਾਮ, ਸ਼ਿਵਦਵਾਲਾ ਮਠ ਨਾ ਕੋਈ ਵਸਾਇਆ। ਮੰਦਰ ਮਸਜਦ ਬੈਠੇ ਬਣ ਬਣ ਕਾਹਨ, ਗੁਰ ਕਾ ਰੂਪ ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਲ ਕੇ ਆਏ ਤੇਰੇ ਦਵਾਰ। ਪੁਰਖ ਅਬਿਨਾਸ਼ੀ ਬੋਲਿਆ, ਨਿਰਗੁਣ ਰੂਪ ਅਪਾਰ। ਪੂਰਾ ਕਰੇ ਕੀਤਾ ਕੌਲਿਆ, ਭੁਲ ਨਾ ਜਾਏ ਹਰਿ ਨਿਰੰਕਾਰ। ਦੋ ਜਹਾਨਾਂ ਪਰਦਾ ਫੋਲਿਆ, ਲੋਆਂ ਪੁਰੀਆਂ ਪਾੜ। ਤੇਰਾ ਅੰਮ੍ਰਿਤ ਸਭ ਨੇ ਡੋਲਿਆ, ਭਰਿਆ ਦਿਸੇ ਨਾ ਕੋਈ ਤਾਲ। ਤੇਰਾ ਜੈਕਾਰ ਕਿਸੇ ਨਾ ਬੋਲਿਆ, ਝੂਠੇ ਕਰਦੇ ਝੂਠ ਸ਼ੰਗਾਰ। ਗੁਰਸਿਖ ਕਦੇ ਨਾ ਡੋਲਿਆ, ਜੰਮੇ ਮਰੇ ਨਾ ਵਿਚ ਸੰਸਾਰ। ਸਾਧ ਸੰਤ ਪਏ ਡੋਲਿਆ, ਡੋਲੀ ਚੁੱਕੇ ਬਣ ਕਹਾਰ। ਚਾਰ ਦਿਵਾਰੀ ਬਣਾਈ ਖੋਲਿਆ, ਅੰਦਰ ਲੁਕਣ ਬਣ ਗਵਾਰ। ਜਿਸ ਅੰਦਰ ਸਤਿਗੁਰ ਮੌਲਿਆ, ਤਿਸ ਮਾਰੇ ਨਾ ਖੰਡਾ ਤਲਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਗੋਬਿੰਦ ਗੁਰ ਦਏ ਗਵਾਹ, ਆਪਣੀ ਗਵਾਹੀ ਉਪਰ ਕਿਸੇ ਨਾ ਪਾਈਆ। ਮੈਂ ਪੰਜ ਪਿਆਰੇ ਗਿਆ ਸਜਾ, ਮੇਰੀ ਮੁੱਕੀ ਜਗਤ ਵਡਿਆਈਆ। ਮੈਂ ਸਚਖੰਡ ਬੈਠਾ ਡੇਰਾ ਲਾ, ਮੇਰਾ ਧਾਮ ਮੇਲਿਆ ਮੇਲ ਮੇਰਾ ਸੱਚੇ ਮਾਹੀਆ। ਜਿਸ ਪਕੜੀ ਮੇਰੀ ਬਾਂਹ, ਵਿਛੜ ਕਦੇ ਨਾ ਜਾਈਆ। ਜਦ ਆਵੇ ਕਰਨ ਨਿਆਂ, ਨਾਲ ਉਂਗਲੀ ਲਏ ਫੜਾਈਆ। ਜੇ ਕੋਈ ਪੁਛੇ ਮੇਰੇ ਕੋਲੋਂ ਸਲਾਹ, ਮੈਂ ਦੇਵਾਂ ਸਚ ਸਮਝਾਈਆ। ਤੂੰ ਆਦਿ ਜੁਗਾਦਿ ਕਰੀਂ ਸਚ ਨਿਆਂ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਆਖ ਸੁਣਾਇੰਦਾ, ਚਾਰ ਕੁੰਟ ਜੈਕਾਰ। ਜੋ ਵਰਨ ਬਰਨ ਰਖਾਇੰਦਾ, ਸੋ ਸਿਖ ਨਾ ਮੋਹੇ ਦਰਕਾਰ। ਜੋ ਮੇਰਾ ਕੀਤਾ ਉਲਟਾਇੰਦਾ, ਤਿਸ ਪੁਛੇ ਨਾ ਕੋਈ ਸਚ ਦਰਬਾਰ। ਜੋ ਮੇਰਾ ਅੰਮ੍ਰਿਤ ਸਿੰਚ ਰਸਨਾ ਝੂਠ ਲਗਾਇੰਦਾ, ਸੋ ਖਾਏ ਜਮ ਕੀ ਮਾਰ। ਜੋ ਮੇਰਾ ਬਾਣਾ ਤਨ ਪਹਿਨਾਇੰਦਾ, ਸੋ ਤੱਕੇ ਨਾ ਦੂਸਰ ਨਾਰ। ਜੋ ਮੇਰਾ ਕੇਸ ਸੀਸ ਟਿਕਾਇੰਦਾ, ਸੋ ਜਗਦੀਸ ਕਰੇ ਪਿਆਰ। ਜੋ ਮੇਰਾ ਸਿਖ ਅਖਵਾਇੰਦਾ, ਤਿਸ ਏਕਾ ਰੂਪ ਨਜ਼ਰ ਆਏ ਸੰਸਾਰ। ਗੋਬਿੰਦ ਹਰ ਘਟ ਅੰਦਰ ਡੇਰਾ ਲਾਇੰਦਾ, ਕੋਈ ਘਟ ਨਾ ਦਿਸੇ ਜਿਸ ਸੁੱਤਾ ਨਾ ਪੈਰ ਪਸਾਰ। ਜੋ ਮੇਰੇ ਕੋਲੋਂ ਮੁਖ ਭੁਆਇੰਦਾ, ਤਿਸ ਅੱਗੇ ਮੰਨੇ ਨਾ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲ ਕਰੇ ਅਪਾਰ। ਨਾਨਕ ਸਤਿਗੁਰ ਸੁਣਾਏ ਢੋਲਾ, ਸੋਹੰ ਸਚ ਜਣਾਇਆ। ਚਾਰ ਵਰਨ ਦਾ ਪਿਆ ਰੌਲਾ, ਕਲਜੁਗ ਅੰਤਮ ਵੇਖ ਵਖਾਇਆ। ਹਰਿ ਕਾ ਨਾਮ ਕਰੇ ਭਾਰ ਹੌਲਾ, ਹਰਿ ਕਾ ਨਾਮ ਨਾ ਕਿਸੇ ਧਿਆਇਆ। ਅੰਤਮ ਵੱਜੇ ਜਮ ਕਾ ਪੌਲਾ, ਜੋ ਬੈਠੇ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਦਸ ਅਵਤਾਰ, ਏਕਾ ਹੁਕਮੀ ਹੁਕਮ ਵਰਤਾਰ, ਇਕ ਦਵਾਰ ਦਏ ਸਮਝਾਇਆ। ਨਾਨਕ ਸੁਣਾਏ ਸ਼ਬਦ ਸੱਚ, ਸਾਚੀ ਕਰੇ ਪੜ੍ਹਾਈਆ। ਕਾਇਆ ਮਾਟੀ ਭਾਂਡਾ ਕੱਚ, ਥਿਰ ਕੋਇ ਰਹਿਣ ਨਾ ਪਾਈਆ। ਮਨ ਵਾਸਨਾ ਰਹੀ ਨੱਚ, ਦਹਿ ਦਿਸ਼ਾ ਉਠ ਉਠ ਧਾਈਆ। ਗੁਰ ਕਾ ਸ਼ਬਦ ਜਿਸ ਹਿਰਦੇ ਲਿਆ ਵਾਚ, ਤਿਸ ਭੁੱਲੀ ਸਰਬ ਲੋਕਾਈਆ। ਤ੍ਰੈਗੁਣ ਅਗਨੀ ਬੁੱਝੇ ਆਂਚ, ਤੱਤਵ ਅੱਗ ਨਾ ਕੋਈ ਲਗਾਈਆ। ਵੇਲੇ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਗੁਰ ਲਏ ਮਿਲਾਈਆ। ਗੋਬਿੰਦ ਉਠੇ ਮਾਰ ਲਲਕਾਰ, ਏਕਾ ਸ਼ਬਦ ਨਾਉਂ ਜਣਾਇੰਦਾ। ਅੰਤਮ ਬੋਲਿਆ ਨਾਮ ਜੈਕਾਰ, ਸ੍ਰਿਸ਼ਟ ਆਪ ਸੁਣਾਇੰਦਾ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਆਪਣਾ ਲੇਖਾ ਆਪ ਸਮਝਾਇੰਦਾ। ਸੋਹੇ ਦਰ ਸੱਚਾ ਦਰਬਾਰ, ਜਿਸ ਦਰ ਹਰਿ ਜੂ ਆਸਣ ਲਾਇੰਦਾ। ਹਰਿ ਮੰਦਰ ਆ ਕਰੇ ਪਿਆਰ, ਆਪਣਾ ਆਪ ਰੂਪ ਵਟਾਇੰਦਾ। ਏਕਾ ਬੋਲੇ ਸਚ ਜੈਕਾਰ, ਚਾਰ ਵਰਨਾਂ ਆਪ ਸੁਣਾਇੰਦਾ। ਜੂਠ ਝੂਠ ਕੱਢੇ ਬਾਹਰ, ਸਤਿ ਅਮਾਮ ਮਾਇਆ ਮਮਤਾ ਮੋਹ ਚੁਕਾਇੰਦਾ। ਮੇਰਾ ਖੋਲ੍ਹੇ ਸਚ ਦਵਾਰ, ਦਰ ਦਰਵਾਜ਼ਾ ਸੋਭਾ ਪਾਇੰਦਾ। ਲੇਖਾ ਜਾਣੇ ਆਪਣੀ ਵਾਰ, ਪੂਰਬ ਲਹਿਣਾ ਵੇਖ ਵਖਾਇੰਦਾ। ਜੋ ਰੋੜ੍ਹੇ ਸਰਸੇ ਧਾਰ, ਸੋ ਸਤਿਗੁਰ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਗੋਬਿੰਦ ਦੇਵੇ ਇਕ ਸਲਾਹ, ਹਾੜ ਸਤਾਰਾਂ ਜਗਤ ਜਣਾਈਆ। ਗ਼ਰੀਬ ਨਿਮਾਣਿਆਂ ਬਣ ਮਲਾਹ, ਕਲਜੁਗ ਸ਼ੋਰ ਮਿਟਾਈਆ। ਪੁਰਖ ਅਬਿਨਾਸ਼ੀ ਪਕੜੇ ਮੇਰੀ ਬਾਂਹ, ਸਾਚਾ ਨਾਮ ਸੁਣਾਈਆ। ਮੇਰਾ ਕੋਈ ਨਾ ਗਾਏ ਪਰਮੇਸ਼ਵਰ ਨਾਂ, ਪਤਿਪਰਮੇਸ਼ਵਰ ਮੇਰਾ ਸੱਚਾ ਮਾਹੀਆ। ਕਲਜੁਗ ਅੰਤਮ ਆਵੇ ਜਾਵੇ ਫੇਰਾ ਪਾ, ਆਪਣੀ ਰਚਨਾ ਲਏ ਰਚਾਈਆ। ਕਰੇ ਕਰਾਏ ਸਚ ਨਿਆਂ, ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਇਕ ਲਗਾਈਆ। ਸਚ ਅਦਾਲਤ ਸਚ ਵਕੀਲ, ਹਰਿ ਸਾਚਾ ਆਪ ਰਖਾਇੰਦਾ। ਬਿਨ ਗੋਬਿੰਦ ਦੇਵੇ ਨਾ ਕੋਈ ਦਲੀਲ, ਦਿਲਬਰ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਹੁਜਤ ਨਾ ਕੋਈ ਹੀਲ, ਹਾਜਤ ਕੰਤ ਵੇਖ ਵਖਾਇੰਦਾ। ਮੈਂ ਬਸਤਰ ਪਹਿਰਿਆ ਨੀਲ, ਨੀਲ ਬਸਤਰ ਆਪਣਾ ਤਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਜਣਾਇੰਦਾ। ਗੋਬਿੰਦ ਦੇਵੇ ਸਾਚਾ ਮੰਤਰ, ਆਤਮ ਅੰਤਰ ਇਕ ਪੜ੍ਹਾਈਆ। ਤ੍ਰੈਗੁਣ ਅਗਨੀ ਬੁੱਝੇ ਬਸੰਤਰ, ਦਰ ਗੁਰੂ ਦਏ ਬੁਝਾਈਆ। ਨਾ ਕੋਈ ਹੋਮ ਨਾ ਕੋਈ ਜੰਤਰ, ਨਾ ਕੋਈ ਬੱਤੀ ਰਿਹਾ ਲਗਾਈਆ। ਜਿਸ ਜਨ ਬਣਾਈ ਤੇਰੀ ਬਣਤਰ, ਸੋ ਤੇਰਾ ਹੋਏ ਸਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਹਰਿ ਕਰਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਨਾਨਕ ਗੋਬਿੰਦ ਸੰਗ ਨਿਭਾਈਆ। ਸਚ ਦਰਬਾਰ ਉਚ ਅਗੰਮ, ਸੋ ਪੁਰਖ ਨਿਰੰਜਣ ਆਪ ਬਣਾਇਆ। ਸਚ ਦਰਬਾਰ ਸ੍ਰੀ ਭਗਵਨ, ਸਚ ਸਿੰਘਾਸਣ ਸੋਭਾ ਪਾਇਆ। ਨਾ ਮਰੇ ਨਾ ਪਏ ਜੰਮ, ਜੋਤੀ ਨੂਰ ਡਗਮਗਾਇਆ। ਏਕਾ ਰਾਗ ਸੁਣਾਏ ਕੰਨ, ਓਮ ਆਪਣੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮੁਹੰਮਦ ਲਏ ਬੁਲਾਇਆ। ਆ ਮੁਹੰਮਦ ਚਲ ਦਵਾਰ, ਧੁਰ ਫ਼ਰਮਾਨਾ ਸ਼ਬਦ ਜਣਾਈਆ। ਤੇਰੀ ਉਮਤ ਕਰੇ ਵਿਚਾਰ, ਅੱਲਾ ਰਾਣੀ ਦਏ ਦੁਹਾਈਆ। ਤੇਰਾ ਰੂਪ ਚਾਰ ਯਾਰ, ਚਾਰ ਕੁੰਟ ਰਹੇ ਕੁਰਲਾਈਆ। ਤੇਰੀ ਸਿਖਿਆ ਦਿਸੇ ਨਾ ਵਿਚ ਸੰਸਾਰ, ਕਲਮਾ ਨਬੀ ਨਾ ਕੋਈ ਜਣਾਈਆ। ਸਚ ਹਦੀਸ ਨਾ ਗਾਏ ਕੋਈ ਵਾਰ, ਕ਼ੁਰਾਨ ਕਰੇ ਨਾ ਕੋਇ ਸ਼ਨਵਾਈਆ। ਤੇਰਾ ਸਯਦਾ ਨਾ ਕੋਈ ਪਿਆਰ, ਤੇਰਾ ਸੰਗ ਨਾ ਕੋਇ ਰਖਾਈਆ। ਤੇਰੀ ਸ਼ਨੀਦ ਪਾਏ ਕੋਈ ਨਾ ਸਾਰ, ਦੀਦ ਨਾ ਕੋਈ ਸਲਾਹੀਆ। ਤੇਰਾ ਚੰਨ ਨਾ ਕੋਈ ਉਜਿਆਰ, ਚੌਧਵੀਂ ਚੰਨ ਨਾ ਕੋਈ ਚੜ੍ਹਾਈਆ। ਤੇਰਾ ਕਾਅਬਾ ਨਾ ਕੋਈ ਦਵਾਰ, ਤੇਰਾ ਮੱਕਾ ਨਜ਼ਰ ਕਿਸੇ ਨਾ ਆਈਆ। ਤੇਰਾ ਰੋਜ਼ਾ ਬਾਂਗ ਨਾ ਕੋਈ ਮੁਨਾਰ, ਤੇਰਾ ਰੰਗ ਨਾ ਕੋਈ ਵਖਾਈਆ। ਝੂਠਾ ਜੂਠਾ ਕੰਨਾਂ ਉਤੇ ਰੱਖ ਹੱਥ ਜਗਤ ਠੱਗੀਆਂ ਰਹੇ ਮਾਰ, ਮੁੱਲਾ ਸ਼ੇਖ਼ ਮੁਸਾਇਕ ਆਪਣਾ ਆਪ ਗਵਾਈਆ। ਧਰਤੀ ਉਪਰ ਰੱਖ ਗੋਡੇ ਹੱਥ ਰੱਖਣ ਉਪਰ ਮੋਢੇ, ਤੀਜੀ ਢਾਕ ਨਾਲ ਮਿਲਾਈਆ। ਅੰਦਰੇ ਅੰਦਰ ਹੋਏ ਥੋਥੇ, ਤੇਰਾ ਜਲਵਾ ਨੂਰ ਜਲਾਲ ਨਾ ਕੋਇ ਵਖਾਈਆ। ਤੇਰੀ ਨੱਯਾ ਅੰਦਰ ਮਾਰਨ ਗੋਤੇ, ਬੇੜਾ ਪਾਰ ਨਾ ਕੋਇ ਵਖਾਈਆ। ਚਾਰ ਯਾਰ ਤੇਰੇ ਨਾਉਂ ਲੈਵਣ ਝੂਟੇ, ਆਪਣਾ ਬਲ ਨਾ ਕੋਈ ਰਖਾਈਆ। ਕਲਜੁਗ ਅੰਤਮ ਹੋਏ ਖੋਟੇ, ਦਰਗਾਹ ਸਾਚੀ ਕੀਮਤ ਕੋਇ ਨਾ ਪਾਈਆ। ਪਏ ਭੁਲੇਖੇ ਦਰ ਦਰਵੇਸ਼ ਤੇਰੀ ਤੇਰੇ ਮਿਲੇ ਹੂਰ ਬਹਿਸ਼ਤੇ, ਆਪਣੀ ਹੂਰ ਨਾ ਕੋਈ ਹੰਢਾਈਆ। ਖਾ ਖਾ ਮਾਸ ਹੋਏ ਮੋਟੇ, ਅੰਤਮ ਆਪਣਾ ਮਾਸ ਦੇਣ ਕਟਾਈਆ। ਤੇਰੇ ਯਾਰ ਕਰਾਵਨ ਤੇਰੇ ਟੋਟੇ, ਅੰਤਮ ਤੇਰੀ ਧੂੜ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮੁਹੰਮਦ ਸੱਚੇ ਦਰ ਦਰਬਾਰ ਲਏ ਬਹਾਈਆ। ਨੌਂ ਗਜ਼ ਰਹਿਣਾ ਦੂਰ, ਹਰਿ ਸੱਚਾ ਆਪ ਜਣਾਇੰਦਾ। ਜੋ ਲੱਭਦੇ ਰਹੇ ਹੂਰ, ਤਿਨ੍ਹਾਂ ਹਜ਼ੂਰ ਹੁਕਮ ਸੁਣਾਇੰਦਾ। ਜਲਵਾ ਵੇਖ ਉਪਰ ਕੋਹਤੂਰ, ਮੂਸਾ ਕੂਕ ਕੂਕ ਸੁਣਾਇੰਦਾ। ਜਿਸ ਨੇ ਹੁਕਮ ਦਿਤਾ ਜ਼ਰੂਰ, ਸੋ ਬੇੜਾ ਬੰਨ੍ਹ ਵਖਾਇੰਦਾ। ਜਿਸ ਚੌਦਾਂ ਵਿਦਿਆ ਭਰਿਆ ਪੂਰ, ਸੋ ਆਪਣਾ ਰਾਹ ਜਣਾਇੰਦਾ। ਨੇੜੇ ਦਿਸੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਰੂਪ ਵਟਾਇੰਦਾ। ਮਰਦ ਮਰਦਾਨਾ ਸਾਹਿਬ ਸੱਚਾ ਜ਼ਰੂਰ, ਪੀਰ ਆਪਣਾ ਨਾਉਂ ਬਣਾਇੰਦਾ। ਤੇਰੇ ਸੰਗੀ ਸਾਥੀ ਰਹੇ ਝੂਰ, ਵੇਲਾ ਗਿਆ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਆਪ ਜਣਾਇੰਦਾ। ਉਠ ਮੁਹੰਮਦ ਵੇਖ ਦਰ, ਦਰ ਦਰਵੇਸ਼ ਦਏ ਵਡਿਆਈਆ । ਤੇਰੇ ਮੱਕੇ ਕਾਅਬੇ ਆਵੇ ਡਰ, ਚਾਰੋਂ ਕੁੰਟ ਤੇਰੀ ਉਮਤ ਰਹੀ ਕੁਰਲਾਈਆ। ਤੇਰਾ ਕਾਅਬਾ ਖੰਡਰ ਗਿਆ ਬਣ, ਅੰਦਰ ਵਸੇ ਨਾ ਤੇਰਾ ਮਾਹੀਆ। ਤੇਰਾ ਭਾਗ ਨਾ ਲੱਗੇ ਛੱਪਰੀ ਛੰਨ, ਉਚ ਮਹਿਰਾਬ ਵੇਖੇ ਆਪਣੀ ਨਕ਼ਾਬ ਮੁਖ ਉਠਾਈਆ। ਤੇਰਾ ਚੜ੍ਹਿਆ ਨਾ ਸਾਚਾ ਚੰਨ, ਸਾਚਾ ਨੂਰ ਨਜ਼ਰ ਨਾ ਆਈਆ। ਤੇਰਾ ਬੇੜਾ ਦੇਵੇ ਬੰਨ੍ਹ, ਹੋਵੇ ਅੰਤ ਮਲਾਹੀਆ। ਤੂੰ ਚੌਦਾਂ ਸਦੀਆਂ ਗਾਇਆ ਆਪਣਾ ਰਾਗ ਸੁਣ ਕੰਨ, ਸਚ ਹਦੀਸ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਆਪ ਵਖਾਈਆ। ਆਏ ਮੁਹੰਮਦ ਦਰ ਦਰਵੇਸ, ਦੂਰੋ ਦੂਰ ਸੀਸ ਝੁਕਾਇੰਦਾ। ਤੂੰ ਪੇਸ਼ਵਾ ਹਉਂ ਹੋਇਆ ਪੇਸ਼, ਤੇਰੀ ਅਲਫੀ ਵੇਖ ਵੇਖ ਮੈਂ ਸ਼ਰਮਾਇੰਦਾ। ਮੈਂ ਭੁੱਲਿਆ ਰਿਹਾ ਚੌਦਾਂ ਦੇਸ, ਚੌਦਾਂ ਤਬਕ ਵੇਖ ਵਖਾਇੰਦਾ। ਤੂੰ ਸਾਹਿਬ ਵਡ ਨਰੇਸ਼, ਮੁਕਾਮੇ ਹੱਕ ਤੇਰਾ ਅੰਤ ਕੋਈ ਨਾ ਆਇੰਦਾ। ਤੇਰਾ ਕਿਸੇ ਨਾ ਪਾਇਆ ਭੇਤ, ਮੁਹੰਮਦ ਆਪਣੀ ਭੁਲ ਬਖ਼ਸ਼ਾਇੰਦਾ। ਤੇਰੀ ਮੂਰਤ ਮੂਛ ਦਾੜ੍ਹੀ ਨਾ ਕੋਈ ਕੇਸ, ਰੰਗ ਨਜ਼ਰ ਕਿਸੇ ਨਾ ਆਇੰਦਾ। ਪਰਵਰਦਿਗਾਰ ਕਰ ਆਦੇਸ਼, ਨਿਉਂ ਨਿਉਂ ਸੀਸ ਝੁਕਾਇੰਦਾ। ਇਕ ਵਾਰ ਮੇਰਾ ਨੂਰ ਆਪਣੇ ਨੇਤਰ ਪੇਖ, ਨੀਰ ਨੇਤਰ ਮੁਹੇ ਨਜ਼ਰ ਨਾ ਆਇੰਦਾ। ਮੇਰਾ ਨਬੀ ਹੋਇਆ ਅਭੇਦ, ਚਾਰੋਂ ਕੁੰਟ ਨਜ਼ਰ ਨਾ ਆਇੰਦਾ। ਮੈਂ ਲੱਭ ਨਾ ਸਕਿਆ ਤੇਰਾ ਭੇਸ, ਤੇਰੇ ਵਿਚ ਵੜ ਕੇ ਆਪਣਾ ਆਪ ਛੁਪਾਇੰਦਾ। ਮੇਰਾ ਫੇਰ ਲਿਖ ਦੇ ਲੇਖ, ਬੇਨਜ਼ੀਰ ਨਜ਼ਰ ਕੋਇ ਨਾ ਆਇੰਦਾ। ਮੈਂ ਕਰਨ ਆਇਆ ਆਦੇਸ਼, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਿਲਾਏ ਆਪ ਸਮਝਾਇੰਦਾ। ਆ ਮਿਲ ਸੁਣ ਲੈ ਗੱਲ, ਪਰਵਰਦਿਗਾਰ ਆਪ ਸਮਝਾਈਆ। ਚੌਦਾਂ ਸਦੀਆਂ ਕਰਦਾ ਰਿਹਾ ਵਲ ਛਲ, ਜਿਸ ਤੇਰੀ ਬਣਤ ਬਣਾਈਆ। ਆਪ ਬੈਠਾ ਰਿਹਾ ਧਾਮ ਅਟੱਲ, ਤੈਨੂੰ ਚੌਦਾਂ ਲੋਕਾਂ ਵਿਚ ਭਵਾਈਆ। ਆਪਣਾ ਸਨੇਹੜਾ ਰਿਹਾ ਘੱਲ, ਤੇਰਾ ਸਨੇਹੁੜਾ ਸੁਣਨ ਕੋਇ ਨਾ ਆਈਆ। ਚੌਦਾਂ ਤਬਕ ਰਿਹਾ ਹੱਲ, ਧੀਰ ਸਕੇ ਨਾ ਕੋਈ ਧਰਾਈਆ। ਤੇਰੀ ਉਮਤ ਨਾ ਦਿਸੇ ਫਲ, ਬੂਟਾ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸੁਣਾਈਆ। ਸਾਚਾ ਹੁਕਮ ਹਰਿ ਫ਼ਰਮਾਨ, ਸੁਣ ਮੁਹੰਮਦ ਨੀਰ ਵਹਾਈਆ। ਮੈਂ ਆਇਆ ਬਣ ਅਞਾਣ, ਦੂਰ ਦੁਰਾਡਾ ਤੇਰਾ ਰਾਹ ਤਕਾਈਆ। ਤੇਰਾ ਹੁਕਮ ਤੇਰੀ ਕ਼ੁਰਾਨ, ਤੇਰਾ ਕਾਅਬਾ ਤੂਹੀ ਨਜ਼ਰੀ ਆਈਆ। ਤੇਰਾ ਸਿਦਕ ਤੇਰਾ ਈਮਾਨ, ਤੂ ਹੀ ਨਜ਼ਰੀ ਆਈਆ। ਤੇਰਾ ਨਾਅਰਾ ਮੇਰਾ ਗਾਨ, ਮੇਰਾ ਮਕਤਬ ਨਾ ਕੋਈ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਦਵਾਰੇ ਬਾਹਰ ਸਮਝਾਈਆ। ਦਰ ਦਵਾਰਿਉਂ ਹੋ ਜਾ ਬਾਹਰ, ਪਰਵਰਦਿਗਾਰ ਆਖ ਸੁਣਾਇੰਦਾ। ਤੇਰਾ ਕਲਮਾ ਭੁੱਲਾ ਤੇਰਾ ਯਾਰ, ਸਾਚਾ ਰੰਗ ਨਾ ਕੋਈ ਰੰਗਾਇੰਦਾ। ਹੱਕ ਹਕ਼ੀਕ਼ਤ ਕੋਈ ਨਾ ਕਰੇ ਪਿਆਰ, ਸਾਚਾ ਰਾਹ ਨਾ ਕੋਈ ਜਣਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਰਹੇ ਪੁਕਾਰ, ਸਾਂਝਾ ਯਾਰ ਨਜ਼ਰ ਕਿਸੇ ਨਾ ਆਇੰਦਾ। ਨੂਰੀ ਨੂਰ ਭੁਲਿਆ ਨਿਰੰਕਾਰ, ਸਾਚਾ ਪ੍ਰੇਮ ਨਾ ਕੋਈ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਰਗਾਹੀ ਵੇਖ ਵਖਾਇੰਦਾ। ਮੁਹੰਮਦ ਕਹੇ ਮੇਰੇ ਖ਼ੁਦਾ, ਅੱਗੇ ਲੇਖਾ ਨਾ ਕੋਈ ਮੁਕਾਈਆ। ਮੇਰੇ ਮੇਰੇ ਨਾਲੋਂ ਹੋਏ ਜੁਦਾ, ਮੇਰਾ ਸੰਗ ਨਾ ਕੋਈ ਨਿਭਾਈਆ। ਕਲਜੁਗ ਆਪਣੀ ਕਰਨੀ ਆਪ ਭੁਲਾ, ਭੁੱਲਿਆ ਮਾਰਗ ਬੇਪਰਵਾਹੀਆ। ਤੇਰੇ ਘਰੋਂ ਕਿਸੇ ਨਾ ਆਵੇ ਅਜ਼ਾ, ਸਚ ਵਸਤ ਨਾ ਝੋਲੀ ਪਾਈਆ। ਬੇਹਦ ਤੇਰਾ ਦਰ ਐ ਖ਼ੁਦਾ, ਹੱਦ ਛੋੜੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਚਾਹੇ ਸੋ ਲੈਣਾ ਕਰ, ਮੇਰਾ ਕੀਤਾ ਕੋਇ ਰਹਿਣ ਨਾ ਪਾਈਆ। ਮੈਂ ਕੀ ਕਰਾਂ ਨਾ ਕਰਨੇ ਜੋਗ, ਤੇਰੇ ਹੱਥ ਵਡਿਆਈਆ। ਤੇਰਾ ਮੇਲਾ ਧੁਰ ਸੰਜੋਗ, ਤੇਰਾ ਦਰ ਮੋਹੇ ਭਾਈਆ। ਤੇਰੀ ਰੱਖੀ ਏਕਾ ਓਟ, ਨਾਤਾ ਤੁਟਾ ਜਗਤ ਲੋਕਾਈਆ। ਮੈਂ ਛੱਡੇ ਚੌਦਾਂ ਲੋਕ, ਉਮਤ ਦਏ ਗਵਾਹੀਆ। ਤੇਰਾ ਹੱਕ ਤੇਰੇ ਘਰ ਦਏ ਨਿਬੇੜ, ਲੇਖਾ ਕੋਇ ਨਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਏਕਮ ਹੁਕਮ ਸੁਣਾਈਆ।
( ਤਕਰੀਬਨ ਦੋ ਪੰਨੇ )
ਤਖ਼ਤ ਨਿਵਾਸੀ ਤਖ਼ਤ ਬਰਾਜੇ, ਧੁਰਦਰਗਾਹੀ ਦਾਤਾ। ਆਦਿ ਜੁਗਾਦੀ ਰਚਿਆ ਕਾਜੇ, ਖੇਲੇ ਖੇਲ ਗ਼ਰੀਬ ਨਿਵਾਜਾ। ਸ਼ਬਦ ਅਗੰਮੀ ਮਾਰੇ ਵਾਜੇ, ਆਪ ਆਪਣਾ ਸਾਜਣ ਸਾਜਾ। ਕਰੇ ਖੇਲ ਦੇਸ ਮਾਝੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਖੇਲ ਤਮਾਸ਼ੇ। ਖੇਲ ਤਮਾਸ਼ਾ ਹਰਿ ਹਰਿ ਖੇਲ, ਅਚਰਜ ਬਣਤ ਬਣਾਈਆ। ਨਿਰਗੁਣ ਸਰਗੁਣ ਕਰ ਕਰ ਮੇਲ, ਧਾਮ ਅਵਲੱੜਾ ਦਏ ਵਡਿਆਈਆ। ਲੇਖਾ ਜਾਣੇ ਗੁਰ ਗੁਰ ਚੇਲ, ਚੇਲਾ ਗੁਰ ਬੇਪਰਵਾਹੀਆ। ਆਦਿ ਜੁਗਾਦਿ ਸੱਜਣ ਸੁਹੇਲ ਸਾਹਿਬ ਸੁਲਤਾਨ ਬੇਪਰਵਾਹੀਆ। ਜੁਗ ਚੌਕੜੀ ਵਸਿਆ ਰਿਹਾ ਨਵੇਲ, ਧਾਮ ਅਵੱਲੜੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਾਮ ਅਵੱਲੜਾ ਸਚਖੰਡ, ਸਚਖੰਡ ਨਿਵਾਸੀ ਆਪ ਸੁਹਾਇਆ। ਜੁਗ ਚੌਕੜੀ ਕਰਦਾ ਆਇਆ ਵੰਡ, ਸਾਚੀ ਵੰਡਣ ਆਪਣੇ ਹੱਥ ਰਖਾਇਆ। ਲੇਖਾ ਜਾਣੇ ਸਰਬ ਬ੍ਰਹਿਮੰਡ, ਕੋਟਨ ਬ੍ਰਹਿਮੰਡ ਰੂਪ ਵਟਾਇਆ। ਜੁਗ ਜੁਗ ਦੇਵਣਹਾਰਾ ਦੰਡ, ਸ਼ਬਦ ਸੰਦੇਸਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਸਚ ਸਜਾਇਆ। ਸਾਚਾ ਤਖ਼ਤ ਗ਼ਰੀਬ ਨਿਵਾਜ਼ਾ, ਲੋਕਮਾਤ ਸਜਾਈਆ। ਦੋ ਜਹਾਨ ਚਲਾਏ ਜਹਾਜ਼ਾ, ਨਿਰਗੁਣ ਦਾਤਾ ਬੇਪਰਵਾਹੀਆ। ਜੁਗਾ ਜੁਗੰਤਰ ਫਿਰੇ ਭਾਜਾ, ਦਿਵਸ ਰੈਣ ਸੇਵ ਕਮਾਈਆ। ਭਗਤ ਭਗਵੰਤ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਸ਼ਾਹੋ ਭੂਪ ਬਣ ਨਵਾਬਾ, ਸ਼ਹਿਨਸ਼ਾਹ ਕਰੇ ਸੱਚੀ ਸ਼ਹਿਨਸ਼ਾਹੀਆ। ਆਪਣੇ ਸੀਸ ਰਖਾਏ ਤਾਜਾ, ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਹਰਿ ਹਰਿ ਖੇਲ ਖਿਲਾਇੰਦਾ, ਆਪ ਆਪਣੀ ਵਾਰ। ਲੋਕਮਾਤ ਜੋਤ ਜਗਾਇੰਦਾ, ਜੋਤੀ ਜਾਤਾ ਹੋ ਉਜਿਆਰ। ਸ਼ਾਹ ਪਾਤਸ਼ਾਹ ਆਪ ਅਖਵਾਇੰਦਾ, ਭੂਪਤ ਭੂਪ ਬਣ ਸਿਕਦਾਰ। ਸਚ ਸਿੰਘਾਸਣ ਆਸਣ ਲਾਇੰਦਾ, ਨਿਰਗੁਣ ਰੂਪ ਨਿਰਾਕਾਰ। ਸਾਚਾ ਹੁਕਮ ਆਪ ਸੁਣਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਸਾਚਾ ਅਦਲ ਆਪ ਕਮਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪਾਏ ਆਪੇ ਸਾਰ। ਹਰਿ ਆਪਣੀ ਸਾਰ ਸਮਾਲ ਦਾ, ਨਿਰਗੁਣ ਨਿਰਵੈਰ ਪੁਰਖ ਅਕਾਲ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਲੱਖ ਚੁਰਾਸੀ ਕਰੇ ਭਾਲ। ਲੇਖਾ ਵੇਖੇ ਤ੍ਰੈਗੁਣ ਮਾਇਆ ਜਗਤ ਜੰਜਾਲ ਦਾ, ਚਾਰੋਂ ਕੁੰਟ ਮਾਰ ਉਛਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਦੇਵੇ ਇਕ ਸਵਾਲ। ਸ਼ਬਦ ਸੰਦੇਸਾ ਸਚ ਸਵਾਲ, ਸਵਾਲੀ ਆਪਣੀ ਆਪ ਜਣਾਈਆ। ਫੜ ਉਠਾਏ ਹਰੀ ਹਰਿ ਮਹਾਕਾਲ, ਹੁਕਮੀ ਹੁਕਮ ਵਡ ਵਡਿਆਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਸ਼ਬਦੀ ਸ਼ਬਦ ਬਣੇ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤਾਵਣ ਆਇਆ, ਨਿਰਗੁਣ ਆਪਣਾ ਰੂਪ ਵਟਾ। ਨੌਂ ਨੌਂ ਚਾਰ ਪੰਧ ਮੁਕਾਵਣ ਆਇਆ, ਸੂਰਬੀਰ ਆਪ ਅਖਵਾ। ਸਚ ਸਿੰਘਾਸਣ ਡੇਰਾ ਲਾਇਆ, ਰਾਜ ਰਾਜਾਨ ਬਣ ਪਾਤਸ਼ਾਹ। ਸੀਸ ਤਾਜ ਇਕ ਟਿਕਾਇਆ, ਪੰਚਮ ਮੁਖ ਮੁਖ ਸਾਲਾਹ। ਸ਼ਬਦੀ ਸੁਤ ਆਪ ਜਗਾਇਆ, ਇਕ ਹਲੂਣਾ ਆਪੇ ਲਾ। ਸਾਚਾ ਮਾਰਗ ਦਏ ਵਖਾਇਆ, ਅਭੁਲ ਕਰ ਸਲਾਹ। ਅਤੁਲ ਤੋਲ ਤੁਲਾਇਆ, ਤੋਲਾ ਬਣੇ ਬੇਪਰਵਾਹ। ਸਾਚਾ ਢੋਲਾ ਆਪ ਜਣਾਇਆ, ਸੋਹੰ ਸੋਹਲਾ ਆਪੇ ਗਾ। ਅਨਮੋਲਾ ਹੱਟ ਵਖਾਇਆ, ਕੀਮਤ ਸਕੇ ਨਾ ਕੋਇ ਚੁਕਾ। ਆਪਣਾ ਚੋਲਾ ਆਪ ਬਦਲਾਇਆ, ਚੋਲੀ ਰੰਗਣ ਰੰਗ ਚੜ੍ਹਾ। ਪਰਦਾ ਉਹਲਾ ਆਪ ਚੁਕਾਇਆ, ਜੋਤ ਨੂਰ ਕਰ ਰੁਸ਼ਨਾ। ਸਾਚੀ ਚੋਟ ਆਪ ਲਗਾਇਆ, ਸ਼ਬਦ ਨਾਦ ਧੁਨ ਵਜਾ। ਵਿਸ਼ਨ ਬ੍ਰਹਮਾ ਲਏ ਉਠਾਇਆ, ਸ਼ੰਕਰ ਆਲਸ ਦਏ ਮਿਟਾ। ਕਰੋੜ ਤੇਤੀਸਾ ਦਏ ਹਿਲਾਇਆ, ਸੁਰਪਤ ਰਾਜਾ ਇੰਦ ਮਿਲਾ। ਗਣ ਗੰਧਰਬ ਕਰੇ ਹਲਕਾਇਆ, ਕਿੰਨਰ ਜਛਪ ਮਾਰੇ ਧਾਹ। ਤ੍ਰੈਗੁਣ ਏਕਾ ਠੋਕਰ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਦਏ ਵਖਾ। ਤ੍ਰੈਗੁਣ ਮਾਇਆ ਠੋਕਰ ਮਾਰੇ, ਮਾਰਨ ਹਾਰ ਆਪ ਅਖਵਾਈਆ। ਪੰਜ ਤੱਤ ਵੇਖੇ ਜਗਤ ਨਗਾਰੇ, ਲੱਖ ਚੁਰਾਸੀ ਤਾਲ ਵਜਾਈਆ। ਭੇਵ ਚੁਕਾਏ ਗੁਰ ਅਵਤਾਰੇ, ਗੁਰ ਅਵਤਾਰ ਸੱਚਾ ਸ਼ਹਿਨਸ਼ਾਹੀਆ। ਭਗਤ ਵਖਾਏ ਸਚ ਦੁਲਾਰੇ, ਦਰ ਦਰਬਾਰ ਵਡੀ ਵਡਿਆਈਆ। ਕਰੇ ਖੇਲ ਸੱਚੀ ਸਰਕਾਰੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹਲਕਾਰਾ ਇਕ ਰਖਾਈਆ। ਸਚ ਹਲਕਾਰਾ ਸ਼ਬਦੀ ਧਾਰ, ਧਾਰ ਧਾਰ ਸਮਾਈਆ। ਚਾਰੋਂ ਕੁੰਟ ਫਿਰੇ ਵਾਰੋ ਵਾਰ, ਦਹਿ ਦਿਸ਼ਾ ਫੇਰਾ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਏ ਹੁਲਾਰ, ਸੋਇਆ ਕੋਇ ਰਹਿਣ ਨਾ ਪਾਈਆ। ਸੁੰਨ ਅਗੰਮੀ ਵੇਖੇ ਵਾੜ, ਆਪਣਾ ਪਰਦਾ ਆਪ ਚੁਕਾਈਆ। ਥਿਰ ਘਰ ਪਾਵਣਹਾਰਾ ਸਾਰ, ਗੁਰ ਅਵਤਾਰ ਆਪ ਜਗਾਈਆ। ਸਚਖੰਡ ਨਿਵਾਸੀ ਹੋਏ ਖ਼ਬਰਦਾਰ, ਸਚ ਸਨੇਹੁੜਾ ਇਕ ਘਲਾਈਆ। ਨਿਰਗੁਣ ਲੋਕਮਾਤ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਵਾਂਹਦਾ ਰਿਹਾ ਪਸਾਰ, ਸਭ ਦਾ ਲੇਖਾ ਦਏ ਮੁਕਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਏਕਾ ਥਿਤ ਰਿਹਾ ਵਿਚਾਰ, ਵਦੀ ਸੁਦੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਪੁਚਾਈਆ। ਸਚ ਸੰਦੇਸਾ ਹਰਿ ਨਿਰੰਕਾਰ, ਆਪਣਾ ਆਪ ਜਣਾਇਆ। ਵਿਸ਼ਨੂੰ ਆਇਆ ਚਲ ਦਵਾਰ, ਹਰਿ ਹਰਿ ਸੀਸ ਝੁਕਾਇਆ। ਹਉਂ ਸੇਵਕ ਤੇਰਾ ਸੇਵਾਦਾਰ, ਤੇਰਾ ਭੰਡਾਰਾ ਰਿਹਾ ਵਰਤਾਇਆ। ਤੂੰ ਦੇਵਣਹਾਰ ਦਾਤਾਰ, ਅਤੋਲ ਅਤੁਟ ਅਤੁਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਫੜ ਆਪਣੇ ਕੋਲ ਬਹਾਇਆ। ਵਿਸ਼ਨੂੰ ਫੜਿਆ ਹਰਿ ਕਰਤਾਰ, ਸ਼ਬਦੀ ਬੰਧਨ ਪਾਇੰਦਾ। ਤੇਰੇ ਹੱਥ ਦਿਤਾ ਭੰਡਾਰ, ਸ੍ਰਿਸ਼ਟ ਸਬਾਈ ਜਗਤ ਵਰਤਾਇੰਦਾ। ਕੋਟਨ ਕੋਟ ਖਾ ਖਾ ਸੁੱਤੇ ਪੈਰ ਪਸਾਰ, ਕੋਟਨ ਕੋਟ ਤੇਰਾ ਦਿਤਾ ਹੱਥ ਨਾ ਆਇੰਦਾ। ਕੋਟਨ ਕੋਟ ਰੋਵਣ ਕਰਨ ਪੁਕਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਕੋਟਨ ਕੋਟ ਮਾਰਨ ਹੰਕਾਰੀ ਡਕਾਰ, ਜਗਤ ਭੰਡਾਰਾ ਮੁਕ ਕਦੇ ਨਾ ਜਾਇੰਦਾ। ਏਕਾ ਭੁੱਲਿਆ ਹਰਿ ਕਰਤਾਰ, ਸਾਂਝਾ ਵਕ਼ਤ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਲਹਿਣਾ ਤੇਰਾ ਵੇਖ ਵਖਾਇੰਦਾ। ਵਿਸ਼ਨੂੰ ਰੋਵੇ ਕਰੇ ਪੁਕਾਰ, ਮੇਰੀ ਬਾਲੀ ਬੁੱਧ ਨਾ ਕੋਇ ਵਡਿਆਈਆ। ਤੂੰ ਕਰਮ ਲਿਖੇ ਸਰਬ ਸੰਸਾਰ, ਤੇਰਾ ਲੇਖਾ ਮੇਟ ਸਕੇ ਨਾ ਕੋਈ ਰਾਈਆ। ਮੈਂ ਜਿਸ ਦਰ ਦੇਵਣ ਜਾਵਾਂ ਭੰਡਾਰ, ਅੱਗੇ ਝੋਲੀ ਕੋਇ ਨਾ ਡਾਹੀਆ। ਤੇਰਾ ਲੇਖਾ ਅਗੰਮ ਅਪਾਰ, ਸਕੇ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਆਪਣੀ ਕਰਨੀ ਗਿਆ ਹਰ, ਮੇਰਾ ਲੇਖਾ ਦੇ ਮੁਕਾਈਆ। ਹਰਿ ਲੇਖਾ ਆਪ ਮੁਕਾਵਣਾ, ਸੁਣ ਵਿਸ਼ਨੂੰ ਕਰ ਧਿਆਨ। ਤੇਰਾ ਪਿਛਲਾ ਪੰਧ ਮੁਕਾਵਣਾ, ਅੱਗੇ ਦੇਵੇ ਇਕ ਨਿਸ਼ਾਨ। ਤੇਰਾ ਭੰਡਾਰਾ ਆਪਣੇ ਹੱਥ ਰਖਾਵਣਾ, ਆਪੇ ਹੋਏ ਦਾਨੀ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਵਿਸ਼ਨੂੰ ਭੰਡਾਰਾ ਲੈਣਾ ਖੋਹ, ਪਾਰਬ੍ਰਹਮ ਵਡੀ ਵਡਿਆਈਆ। ਤੂੰ ਮੇਰੇ ਜੀਵਾਂ ਨਾਲ ਕਰਦਾ ਰਿਹਾ ਧਰੋਹ, ਕੋਈ ਭੁੱਖਾ ਕੋਈ ਨੰਗਾ ਕੋਈ ਰੋ ਰੋ ਦੇਵੇ ਦੁਹਾਈਆ। ਕੋਈ ਮੇਰੇ ਵੈਰਾਗ ਅੰਦਰ ਨਾ ਜਾਵੇ ਸੌਂ, ਸੁੱਤਿਆਂ ਰੈਣ ਨਾ ਕੋਇ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਮੈਂ ਸਦਾ ਸਦ ਕਰਾਂ ਸੱਚਾ ਮੋਹ, ਲੱਖ ਚੁਰਾਸੀ ਏਕਾ ਰੰਗ ਸਮਾਈਆ। ਵਿਸ਼ਨੂੰ ਕਹੇ ਮੈਂ ਗਿਆ ਭੁਲ, ਅਭੁਲ ਤੇਰਾ ਭੇਵ ਨਾ ਰਾਇਆ। ਮੈਂ ਪਹਿਲੋਂ ਤੇਰੇ ਕੰਡੇ ਨਾ ਗਿਆ ਤੁਲ, ਤੇਰਾ ਤੋਲਾ ਬਣ ਕੇ ਆਪਣਾ ਮਾਣ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬੈਠਾ ਸੀਸ ਝੁਕਾਇਆ। ਦੇਵੇ ਵਰ ਹਰਿ ਦਾਤਾਰ, ਕਿਰਪਾਨਿਧ ਦਇਆ ਕਮਾਈਆ। ਬ੍ਰਹਮੇ ਬ੍ਰਹਮ ਕਰੇ ਪਿਆਰ, ਪਾਰਬ੍ਰਹਮ ਬੇਪਰਵਾਹੀਆ। ਆਪੇ ਸੱਦੇ ਸਚ ਦਰਬਾਰ, ਸਚ ਸੰਦੇਸਾ ਇਕ ਸੁਣਾਈਆ। ਤੇਰਾ ਨੂਰ ਨੂਰ ਉਜਿਆਰ, ਤੇਰੇ ਬ੍ਰਹਮ ਬ੍ਰਹਮ ਵਡਿਆਈਆ। ਤੇਰਾ ਹੰ ਹੰ ਪਸਾਰ, ਤੇਰਾ ਰੂਪ ਅਨੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਥਾਉਂ ਥਾਈਂਆ। ਥਾਨ ਥਨੰਤਰ ਖੇਲ ਅਪਾਰਾ, ਹਰਿ ਸਾਚਾ ਵੇਖ ਵਖਾਇੰਦਾ। ਬ੍ਰਹਮਾ ਤੇਰਾ ਬ੍ਰਹਮ ਪਿਆਰਾ, ਲੱਖ ਚੁਰਾਸੀ ਘਾੜਤ ਆਪ ਘੜਾਇੰਦਾ। ਤੇਰੇ ਅੰਦਰ ਨਾਦ ਨਗਾਰਾ, ਨਾਮ ਨਿਧਾਨਾ ਆਪ ਵਜਾਇੰਦਾ। ਉਤਪਤ ਕਰੇ ਸਰਬ ਸੰਸਾਰਾ, ਕਮਲਾਪਾਤੀ ਆਪ ਹੋ ਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬ੍ਰਹਮ ਬ੍ਰਹਮ ਭੇਵ ਕੋਇ ਨਾ ਪਾਇੰਦਾ। ਬ੍ਰਹਮ ਰੂਪ ਤੇਰਾ ਬ੍ਰਹਮ ਅਪਾਰਾ, ਪਾਰਬ੍ਰਹਮ ਹਰਿ ਜਣਾਇੰਦਾ। ਲੱਖ ਚੁਰਾਸੀ ਤੇਰੀ ਧਾਰਾ, ਧਾਰ ਧਾਰ ਵਿਚ ਸਮਾਇੰਦਾ। ਏਕਾ ਰੰਗ ਅਪਰ ਅਪਾਰਾ, ਘਟ ਘਟ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਰੀ ਰਚਨਾ ਵੇਖ ਵਖਾਇੰਦਾ। ਤੇਰੀ ਰਚਨਾ ਰਚਿਆ ਕਾਜ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਤੇਰਾ ਰੂਪ ਰਹੇ ਵਿਸਮਾਦ, ਵਿਸਮਾਦੀ ਵੇਖ ਵਖਾਈਆ। ਮੇਰਾ ਨਾਉਂ ਬੋਧ ਅਗਾਧ, ਤੇਰਾ ਨਾਦ ਸ਼ੁਨੀਦ ਵਡਿਆਈਆ। ਏਕਾ ਏਕ ਰੱਖਣਾ ਯਾਦ, ਦੂਸਰ ਅਵਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਲਗਾਈਆ। ਤੇਰੀ ਸੇਵਾ ਹਰਿ ਨਿਰੰਕਾਰਾ, ਸਾਚਾ ਸਚ ਲਗਾਇੰਦਾ। ਲੱਖ ਚੁਰਾਸੀ ਬ੍ਰਹਮ ਪਸਾਰਾ, ਏਕਾ ਰੂਪ ਬਣਾਇੰਦਾ। ਘਟ ਘਟ ਅੰਦਰ ਰੂਪ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਘਰ ਘਰ ਅੰਮ੍ਰਿਤ ਠੰਡਾ ਠਾਰਾ, ਨਾਭੀ ਕਵਲ ਆਪ ਲਗਾਇੰਦਾ। ਘਰ ਘਰ ਅੰਦਰ ਨਾਦ ਜੈਕਾਰਾ, ਨਾਦ ਅਨਾਦੀ ਨਾਦ ਵਜਾਇੰਦਾ। ਭੁਲ ਨਾ ਜਾਣਾ ਬਣ ਗਵਾਰਾ, ਪਾਰਬ੍ਰਹਮ ਪ੍ਰਭ ਆਪ ਸਮਝਾਇੰਦਾ। ਬ੍ਰਹਮਾ ਦੋਏ ਜੋੜ ਕਰੇ ਨਿਮਸਕਾਰਾ, ਗਲ ਪੱਲੂ ਏਕਾ ਪਾਇੰਦਾ। ਏਕਾ ਮੰਗਾਂ ਮੰਗ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਦੇਣਾ ਤੇਰਾ ਲਹਿਣਾ, ਮੇਰਾ ਭਾਗ ਸਾਚੀ ਵੰਡ ਵੰਡਾਇੰਦਾ। ਸਾਚਾ ਭਾਗ ਦੇਵੇ ਲਹਿਣਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਲੱਖ ਚੁਰਾਸੀ ਤੇਰਾ ਗਹਿਣਾ, ਸਾਚੀ ਘਾੜਤ ਲਏ ਘੜਾਈਆ। ਏਕਾ ਨੈਣ ਏਕਾ ਨੇਤਰ ਏਕਾ ਮੰਦਰ ਸਾਚੇ ਬਹਿਣਾ, ਏਕਾ ਧਾਮ ਦਏ ਸੁਹਾਈਆ। ਏਕਾ ਅੱਖਰ ਰਸਨਾ ਕਹਿਣਾ, ਸੋਹੰ ਸ਼ਬਦ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਸੋਹੰ ਰੂਪ ਬ੍ਰਹਮ ਧਾਰ, ਪਾਰਬ੍ਰਹਮ ਜਣਾਇੰਦਾ। ਭੁਲ ਨਾ ਜਾਣਾ ਵਿਚ ਸੰਸਾਰ, ਅਭੁਲ ਵੇਖ ਵਖਾਇੰਦਾ। ਜੁਗ ਜੁਗ ਵੇਖੇ ਆਪਣੀ ਵਾਰ, ਜੁਗ ਕਰਤਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਜਣਾਇੰਦਾ। ਬ੍ਰਹਮਾ ਬ੍ਰਹਮ ਰੂਪ ਉਪਾ, ਆਪਣਾ ਮੁਖ ਛੁਪਾਈਆ। ਹਰਿ ਕਾ ਲੇਖਾ ਨਾ ਸਕੇ ਜਣਾ, ਲੱਖ ਚੁਰਾਸੀ ਨਾ ਕਰੇ ਪੜ੍ਹਾਈਆ। ਆਪਣਾ ਹੁਕਮ ਨਾ ਸਕੇ ਵਰਤਾ, ਆਪੇ ਬਣਿਆ ਰਹੇ ਪਨਾਹੀਆ। ਦੇਵਣਹਾਰਾ ਦੇ ਨਾ ਸਕੇ ਸਚ ਸਲਾਹ, ਸਾਚਾ ਮਾਰਗ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦਏ ਚੁਕਾਈਆ। ਲੇਖਾ ਹਰਿ ਚੁਕਾਵਣਾ, ਜੁਗ ਚੌਕੜੀ ਕਰ ਵਿਚਾਰ। ਸ਼ੰਕਰ ਤੇਰਾ ਪੰਧ ਮੁਕਾਵਣਾ, ਕਰੇ ਖੇਲ ਅਗੰਮ ਅਪਾਰ। ਤੇਰੀ ਤ੍ਰਿਸੂਲ ਤੇਰੇ ਹੱਥ ਸੁਟਾਵਣਾ, ਖੜਗ ਖੰਡਾ ਮਾਰ ਕਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰ ਖੇਲ ਖਿਲਾਇੰਦਾ, ਆਦਿ ਜੁਗਾਦੀ ਸਾਚਾ ਸੰਗ। ਏਕਾ ਨਾਮ ਮਰਦੰਗ ਵਜਾਇੰਦਾ, ਪਾਰਬ੍ਰਹਮ ਸੂਰਾ ਸਰਬੰਗ। ਏਕਾ ਗੁਰ ਇਸ਼ਟ ਵਖਾਇੰਦਾ, ਏਕਾ ਸੁਹਾਏ ਸਚ ਪਲੰਘ। ਏਕਾ ਹੁਕਮ ਆਪ ਵਰਤਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਰੰਗ। ਆਪਣਾ ਰੰਗ ਆਪ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਜੁਗ ਚੌਕੜੀ ਵੇਖ ਵਖਾਇੰਦਾ, ਲੱਖ ਚੁਰਾਸੀ ਖੇਲ ਮਹਾਨ। ਪੰਜ ਤੱਤ ਚੋਲਾ ਜਗਤ ਹੰਢਾਇੰਦਾ, ਕਾਇਆ ਮੰਦਰ ਇਕ ਮਕਾਨ। ਅੰਦਰ ਵੜ ਵੜ ਆਸਣ ਲਾਇੰਦਾ, ਸਚ ਸਿੰਘਾਸਣ ਸ੍ਰੀ ਭਗਵਾਨ। ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ, ਹਰਿ ਵਾਲੀ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪਣੀ ਕਰੇ ਆਪ ਪਛਾਣ। ਆਦਿ ਖੇਲ ਹਰਿ ਖਿਲਾਇਆ, ਅੰਤ ਵੇਖ ਵਖਾਈਆ। ਕਲਜੁਗ ਕਲ ਦਏ ਵਡਿਆਇਆ, ਪਾਰਬ੍ਰਹਮ ਬੇਪਰਵਾਹੀਆ। ਸਾਲਸ ਬਣ ਕੇ ਆਪੇ ਆਇਆ, ਹਰਿ ਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਚਾ ਤਖ਼ਤ ਦਏ ਸੁਹਾਇਆ, ਤਖ਼ਤ ਨਿਵਾਸੀ ਬੇਪਰਵਾਹੀਆ। ਸਭ ਦੀ ਬੰਦ ਖ਼ੁਲਾਸੀ ਦਏ ਕਰਾਇਆ, ਫਾਸੀ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕੀਤੀ ਆਪ ਉਲਟਾਈਆ। ਆਪਣੀ ਕਰਨੀ ਆਪੇ ਕਰ, ਲੱਖ ਚੁਰਾਸੀ ਖੇਲ ਖਿਲਾਇਆ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਲੜ, ਗੁਰ ਅਵਤਾਰ ਸੰਗ ਨਿਭਾਇਆ। ਭਗਤਨ ਅੰਦਰ ਆਪਣੀ ਵਿਦਿਆ ਪੜ੍ਹ, ਏਕਾ ਅੱਖਰ ਮਾਤ ਪਰਗਟਾਇਆ। ਲੇਖਾ ਜਾਣ ਚੋਟੀ ਜੜ੍ਹ, ਸੀਸ ਧੜ ਨਾ ਕੋਇ ਰਖਾਇਆ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਆਈ ਵਾਰਾ, ਹਰਿ ਸਾਚਾ ਖੇਲ ਖਿਲਾਈਆ। ਪਰਗਟ ਹੋਇਆ ਹਰਿ ਨਿਰੰਕਾਰਾ, ਨਿਹਕਲੰਕਾ ਨਾਉਂ ਧਰਾਈਆ। ਵਿਸ਼ਨੂੰ ਸੱਦੇ ਆਪਣੀ ਵਾਰਾ, ਦਰ ਦਵਾਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਲਏ ਵਰਤਾਈਆ। ਸਾਚਾ ਹੁਕਮ ਹਰਿ ਵਰਤੌਣਾ, ਬ੍ਰਹਮੇ ਬ੍ਰਹਮ ਜਣਾਇੰਦਾ। ਚਰਨ ਦਵਾਰੇ ਆਪ ਬਹੌਣਾ, ਏਕਾ ਹੁਕਮ ਸੁਣਾਇੰਦਾ। ਪਿਛਲਾ ਲੇਖਾ ਮੂਲ ਚੁਕੌਣਾ, ਅੱਗੇ ਹਿਸਾਬ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਚਾਲ ਆਪ ਚਲਾਇੰਦਾ। ਚਲੇ ਚਾਲ ਹਰਿ ਨਿਰਾਲੀ, ਲੇਖਾ ਲਿਖਤ ਵਿਚ ਨਾ ਆਈਆ। ਪਰਗਟ ਨੂਰ ਜੋਤ ਅਕਾਲੀ, ਅਕਾਲ ਵੱਜੇ ਵਧਾਈਆ। ਸ਼ਬਦੀ ਸ਼ਬਦ ਬਣੇ ਦਲਾਲੀ, ਸਚ ਦਲਾਲੀ ਆਪ ਕਮਾਈਆ। ਜੁਗ ਚੌਕੜੀ ਘਾਲ ਆਪੇ ਘਾਲੀ, ਘਾਲੀ ਘਾਲ ਲੇਖੇ ਪਾਈਆ। ਜੋ ਬਣ ਬਣ ਮੰਗਦੇ ਰਹੇ ਸਵਾਲੀ, ਅੰਤਮ ਪੂਰਾ ਸਵਾਲ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ੰਕਰ ਲਏ ਉਠਾਈਆ। ਸ਼ੰਕਰ ਉਠ ਆ ਦਵਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਤੇਰੀ ਆਈ ਅੰਤਮ ਵਾਰ, ਤੇਰਾ ਲਹਿਣਾ ਮਾਤ ਮੁਕਾਇੰਦਾ। ਤੇਰੇ ਅੰਦਰੋਂ ਆਇਆ ਚਿਤਰ ਗੁਪਤ ਹੋ ਤਿਆਰ, ਤੇਰੇ ਨਾਲ ਮਿਲਾਇੰਦਾ। ਤੇਰਾ ਸੱਜਣ ਬਣਿਆ ਰਾਏ ਧਰਮ ਮੀਤ ਮੁਰਾਰ, ਤੇਰਾ ਪੱਲੂ ਹੱਥ ਫੜਾਇੰਦਾ। ਸਚ ਸੰਦੇਸਾ ਦੇਵੇ ਏਕੰਕਾਰ, ਆਪਣਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸੋਭਾ ਪਾਇੰਦਾ। ਸਚ ਤਖ਼ਤ ਬੈਠ ਸੁਲਤਾਨਾ, ਸਤਿ ਸਤਿਵਾਦ ਵੇਸ ਵਟਾਈਆ। ਇਕ ਸੰਦੇਸਾ ਧੁਰ ਫ਼ਰਮਾਨਾ, ਬੀਸ ਅਠਾਰਾਂ ਦਏ ਸੁਣਾਈਆ। ਲੋਕਮਾਤ ਪਰਗਟ ਹੋਇਆ ਸ੍ਰੀ ਭਗਵਾਨਾ, ਭਗਵਨ ਆਪਣੀ ਜੋਤ ਜਗਾਈਆ। ਨਿਰਗੁਣ ਨਿਰਵੈਰ ਪਹਿਰਿਆ ਬਾਣਾ, ਅਜੂਨੀ ਰਹਿਤ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪਿਛਲਾ ਮਿਟੇ ਨਿਸ਼ਾਨਾ, ਅਗਲਾ ਨਿਸ਼ਾਨ ਆਪਣੇ ਹੱਥ ਰਖਾਈਆ। ਕਰੋੜ ਤੇਤੀਸਾ ਲਏ ਪਰਵਾਨਾ, ਦਸਤ ਬਦਸਤ ਆਪ ਫੜਾਈਆ। ਸੁਰਪਤ ਇੰਦ ਬਣ ਨਾਦਾਨਾ, ਬੈਠਾ ਵਕ਼ਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਵੇਲਾ ਵਕ਼ਤ ਵਖਾਈਆ। ਏਕਾ ਵੇਲਾ ਵਕ਼ਤ ਵਿਚਾਰ, ਹਰਿ ਸਾਚਾ ਖੇਲ ਖਿਲਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਨਜ਼ਰ ਨਾ ਆਇਆ ਵਿਚ ਸੰਸਾਰ, ਗੁਰ ਅਵਤਾਰ ਸੇਵਾ ਲਾਇੰਦਾ। ਭਗਤਾਂ ਦੇ ਦੇ ਭਗਤੀ ਭੰਡਾਰ, ਭਗਵਨ ਲੋਕਮਾਤ ਘਲਾਇੰਦਾ। ਜੋਤ ਨੁਰਾਨਾ ਨੂਰ ਉਜਿਆਰ, ਆਦਿ ਸ਼ਕਤ ਵੰਡ ਵੰਡਾਇੰਦਾ। ਚਤੁਰਭੁਜ ਕਰ ਪਸਾਰ, ਆਪਣਾ ਬਲ ਆਪ ਰਖਾਇੰਦਾ। ਮਹਾਕਾਲ ਖੇਲ ਨਿਆਰ, ਦੀਨ ਦਿਆਲ ਆਪ ਕਰਾਇੰਦਾ। ਕਾਲ ਰੂਪ ਵਰਤੇ ਵਿਚ ਸੰਸਾਰ, ਦਹਿ ਦਿਸ਼ਾ ਫੇਰਾ ਪਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਭੇਵ ਅਭੇਦ ਰਖਾਇੰਦਾ। ਲੇਖਾ ਜਾਣੇ ਗੁਰ ਅਵਤਾਰ, ਅਭੁਲ ਭੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਉਪਾਇਆ ਆਦਿ ਬ੍ਰਹਮ, ਬ੍ਰਹਮ ਨੂਰ ਸਰਬ ਜਣਾਇੰਦਾ। ਲੱਖ ਚੁਰਾਸੀ ਇਕ ਬ੍ਰਹਮ, ਪਾਰਬ੍ਰਹਮ ਇਕ ਬਣਾਈਆ। ਵਿਸ਼ਨੂੰ ਮੰਗਿਆ ਏਕਾ ਕਰਮ, ਨਿਹਕਰਮੀ ਝੋਲੀ ਪਾਈਆ। ਬ੍ਰਹਮੇ ਮੰਗਿਆ ਏਕਾ ਧਰਮ, ਪਾਰਬ੍ਰਹਮ ਦਏ ਵਡਿਆਈਆ। ਸ਼ੰਕਰ ਮੰਗਿਆ ਏਕਾ ਮਰਨ, ਜੋ ਘੜਿਆ ਭੰਨ ਵਖਾਈਆ। ਤਿੰਨਾਂ ਵਿਚੋਲਾ ਤਰਨੀ ਤਰਨ, ਤਾਰਨਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤਿੰਨਾਂ ਵਿਚੋਲਾ ਏਕਾ ਦਾਤਾ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਜੁਗ ਜੁਗ ਸੁਣਾਏ ਆਪਣੀ ਗਾਥਾ, ਗੁਰ ਅਵਤਾਰ ਸੇਵ ਕਮਾਇੰਦਾ। ਜੁਗ ਜੁਗ ਮੇਟੇ ਅੰਧੇਰੀ ਰਾਤਾ, ਸਾਚਾ ਨਾਮ ਮਾਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਨੂਰ ਇਕ ਦਰਸਾਇੰਦਾ। ਗੁਰ ਅਵਤਾਰ ਸੇਵ ਲਗਾ, ਸਾਚਾ ਹੁਕਮ ਸੁਣਾਈਆ। ਹਰ ਘਟ ਅੰਦਰ ਰਿਹਾ ਸਮਾ, ਇਕ ਦਾਤਾ ਸੱਚਾ ਸ਼ਹਿਨਸ਼ਾਹੀਆ। ਰੂਪ ਰੰਗ ਰੇਖ ਨਾ ਸਕੇ ਕੋਈ ਵਖਾ, ਜਿਸ ਜਨ ਹਰਿ ਆਪਣੀ ਗਤ ਜਣਾਈਆ। ਸਰਬ ਜੀਆਂ ਦਾ ਪਿਤਾ ਮਾਂ, ਲੱਖ ਚੁਰਾਸੀ ਬਾਲ ਅਞਾਣੇ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ । ਗੁਰ ਅਵਤਾਰ ਆਏ ਜਗ, ਪੁਰਖ ਅਕਾਲ ਗਏ ਸਮਝਾਈਆ। ਜਗਤ ਜੀਵ ਹੋਏ ਅਲਪਗ, ਪੁਰਖ ਅਕਾਲ ਨਾ ਕੋਇ ਧਿਆਈਆ। ਕੋਈ ਕਹੇ ਵਿਸ਼ਨੂੰ ਮੇਰੇ ਸੀਸ ਬੱਧੀ ਪੱਗ, ਕੋਈ ਕਹੇ ਮੇਰਾ ਬ੍ਰਹਮਾ ਰੱਖੇ ਮਾਣ ਵਡਿਆਈਆ। ਕੋਈ ਕਹੇ ਸ਼ੰਕਰ ਗੁਰੂ ਨਿਭਾਏ ਸਾਥ, ਮਿਲਿਆ ਮੇਲ ਵਿਛੜ ਨਾ ਜਾਈਆ। ਕੋਈ ਕਹੇ ਮੇਰਾ ਰਘੁਨਾਥ, ਦਸਰਥ ਬੇਟਾ ਮਿਲੇ ਵਡਿਆਈਆ। ਕੋਈ ਕਹੇ ਮੇਰਾ ਘਨੱਯਾ ਵਸੇ ਮੇਰੇ ਪਾਸ, ਮੇਰੇ ਅੰਗੀ ਅੰਗ ਸਮਾਈਆ। ਕੋਈ ਕਹੇ ਮੇਰਾ ਈਸਾ ਮੂਸਾ ਸਾਚਾ ਸਚ ਖ਼ੁਦਾ ਉਤਮ ਜ਼ਾਤ, ਦੂਸਰ ਜਾਤ ਨਾ ਕੋਇ ਵਖਾਈਆ। ਕੋਈ ਕਹੇ ਮੇਰਾ ਮੁਹੰਮਦ ਬੰਧਿਆ ਨਾਤ, ਦਾਤਾ ਬਿਧਾਤਾ ਨਾ ਕੋਇ ਜਣਾਈਆ। ਨਾਨਕ ਸੁਣਾਈ ਹਰਿ ਹਰਿ ਗਾਥ, ਸ੍ਰਿਸ਼ਟੀ ਨਾਨਕ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਨਕ ਬਣ ਗ਼ਰੀਬ ਨਿਮਾਣਾ, ਪੁਰਖ ਅਕਾਲ ਮਨਾਇੰਦਾ। ਸਰਬ ਜੀਆਂ ਦਾ ਏਕਾ ਰਾਣਾ, ਲੱਖ ਚੁਰਾਸੀ ਆਪ ਸਮਝਾਇੰਦਾ। ਸਦ ਵਸੇ ਆਪਣੇ ਭਾਣਾ, ਆਪਣੇ ਭਾਣੇ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਇੰਦਾ। ਨਾਨਕ ਜਪਾਇਆ ਨਾਮ ਸਤਿ, ਮੇਰੇ ਨਾਮ ਨਾ ਕੋਇ ਵਡਿਆਈਆ। ਮੇਰਾ ਚੋਲਾ ਪੰਜ ਤੱਤ, ਥਿਰ ਰਹਿਣ ਨਾ ਪਾਈਆ। ਮੇਰੇ ਅੰਦਰ ਵਸੇ ਪੁਰਖ ਸਮਰਥ, ਜੋ ਸੇਵੇ ਸੋ ਫਲ ਪਾਈਆ। ਅੰਗਦ ਲਹਿਣਾ ਗਿਆ ਦੱਸ, ਜੋ ਚਰਨਾਂ ਹੇਠ ਰਖਾਈਆ। ਅਮਰਦਾਸ ਹੋਇਆ ਵਸ, ਨਥਾਵਾਂ ਦਏ ਵਡਿਆਈਆ। ਰਾਮ ਦਾਸ ਮਿਲਾਇਆ ਹੱਸ ਹੱਸ, ਦਾਸ ਰਾਮ ਹੋਇਆ ਰਘੁਰਾਈਆ। ਅਰਜਣ ਤੀਰ ਨਿਰਾਲਾ ਮਾਰਿਆ ਕਸ, ਸ਼ਬਦ ਬਾਣ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਡਿਆਈਆ। ਅਰਜਣ ਸ਼ਬਦ ਜਣਾਇਆ ਗੁਰ, ਗੁਰ ਸ਼ਬਦੀ ਸ਼ਬਦ ਸਮਝਾਇੰਦਾ । ਪੁਰਖ ਅਕਾਲਾ ਲੇਖਾ ਜਾਣੇ ਧੁਰ, ਦੀਨ ਦਿਆਲਾ ਆਪ ਵਖਾਇੰਦਾ। ਨਿਰਗੁਣ ਸਰਗੁਣ ਜੋੜ ਜੁੜ, ਤ੍ਰੈਗੁਣ ਪੰਜ ਤੱਤ ਮੇਲ ਮਿਲਾਇੰਦਾ। ਪੈਂਤੀ ਅੱਖਰ ਚਾੜ੍ਹੇ ਘੋੜ, ਲੋਕਮਾਤ ਘੋੜਾ ਇਕ ਦੌੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸ਼ਬਦੀ ਧਾਰ, ਗੁਰ ਅਰਜਣ ਹਰਿ ਜਣਾਈਆ। ਨਾਨਕ ਲੇਖਾ ਵਿਚ ਸੰਸਾਰ, ਅੰਗਦ ਦਏ ਗਵਾਹੀਆ। ਅਮਰਦਾਸ ਕਰ ਪਿਆਰ, ਕਾਇਆ ਮੰਦਰ ਖੋਜ ਖੋਜਾਈਆ। ਰਾਮ ਦਾਸ ਪਾਇਆ ਸਚ ਦਰਬਾਰ, ਗ੍ਰਹਿ ਮੰਦਰ ਵੱਜੀ ਵਧਾਈਆ। ਅਰਜਣ ਸੁਣਿਆ ਨਾਦ ਧੁੰਨਕਾਰ, ਸਾਚਾ ਸ਼ਬਦ ਸ਼ਬਦ ਸ਼ਨਵਾਈਆ। ਘਰ ਮਿਲਿਆ ਮੀਤ ਮੁਰਾਰ, ਲੱਭਣ ਕਿਸੇ ਕੋਟ ਨਾ ਜਾਈਆ। ਦਰਸਨ ਪਾ ਅਗੰਮ ਅਪਾਰ, ਨੇਤਰ ਨੈਣ ਨੈਣ ਬਿਗਸਾਈਆ। ਢੋਲਾ ਗਾਏ ਸਾਚੀ ਵਾਰ, ਵਾਹ ਵਾ ਤੇਰੀ ਵਡ ਵਡਿਆਈਆ। ਤੂੰ ਸਰਬ ਜੀਆਂ ਦਾ ਸਾਂਝਾ ਯਾਰ, ਤੇਰੀ ਜ਼ਾਤ ਪਾਤ ਨਜ਼ਰ ਕੋਈ ਨਾ ਆਈਆ। ਤੇਰਾ ਲੇਖਾ ਲਿਖਾਂ ਵਿਚ ਸੰਸਾਰ, ਤੇਰੇ ਭਗਤਾਂ ਤੇਰੀ ਵਡਿਆਈਆ। ਤੇਈ ਅਠਾਰਾਂ ਦਸ ਉਜਿਆਰ, ਇਕਵੰਜਾ ਬਵੰਜਾ ਭੇਵ ਛੁਪਾਈਆ। ਪੰਜ ਇਕ ਖ਼ਬਰਦਾਰ, ਦੂਈ ਕ਼ੁਦਰਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ । ਸਾਚਾ ਭੇਵ ਜਣਾਇਆ, ਕਰ ਕਿਰਪਾ ਗੁਣ ਨਿਧਾਨ। ਗੁਰ ਗੁਰ ਅਰਜਣ ਸੇਵ ਕਮਾਇਆ, ਹਰਿ ਦੇਵੇ ਧੁਰ ਫ਼ਰਮਾਨ। ਸੰਤ ਭਗਤ ਭਗਵੰਤ ਏਕਾ ਘਰ ਬਹਾਇਆ, ਏਕਾ ਵੇਖੇ ਦਰ ਦਰ ਆਣ। ਲੱਖ ਚੁਰਾਸੀ ਜੀਵ ਜੰਤ ਸਮਝਾਇਆ, ਦੇਵੇ ਧੁਰ ਫ਼ਰਮਾਨ। ਜਿਸ ਪੁਰਖ ਅਕਾਲ ਮਨਾਇਆ, ਤਿਸ ਰਹੇ ਨਾ ਕੋਇ ਮਾਣ। ਗੁਰ ਕਾ ਸ਼ਬਦ ਗੁਰ ਰੂਪ ਵਟਾਇਆ, ਲੋਕਮਾਤ ਪਰਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਨਿਸ਼ਾਨ। ਸਚ ਨਿਸ਼ਾਨਾ ਸ਼ਬਦੀ ਧਾਰ, ਕਾਗਦ ਕ਼ਲਮ ਲਿਖੇ ਸ਼ਾਹੀਆ। ਜੋ ਜਨ ਕਰੇ ਸਤਿ ਪਿਆਰ, ਵਰਨ ਬਰਨ ਨਾ ਕੋਇ ਵਡਿਆਈਆ। ਜੋ ਜਨ ਭੁੱਲੇ ਵਿਚ ਸੰਸਾਰ, ਤਿਸ ਦੇਵੇ ਆਪ ਸਜ਼ਾਈਆ। ਪੜ੍ਹ ਪੜ੍ਹ ਜੋ ਗਏ ਵਿਸਾਰ, ਤਿਸ ਮਿਲੇ ਨਾ ਸਾਚਾ ਮਾਹੀਆ। ਅੰਤਮ ਅੰਤ ਕਰੇ ਖ਼ਵਾਰ, ਰਾਏ ਧਰਮ ਦਏ ਸਜ਼ਾਈਆ। ਨਾ ਉਹ ਪੁਰਖ ਨਾ ਉਹ ਨਾਰ, ਹੇਜੜਾ ਰੂਪ ਲਏ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਹਰਿ ਨਿਰੰਕਾਰ, ਸ਼ਬਦੀ ਸ਼ਬਦ ਜਣਾਇੰਦਾ। ਲੇਖਾ ਜਾਣੇ ਦਸ ਗੁਰ ਦਰ ਸੱਚੇ ਦਰਬਾਰ, ਜੋਤੀ ਜਾਤਾ ਡਗਮਗਾਇੰਦਾ। ਅੰਤਮ ਅੰਤ ਇਕ ਜੈਕਾਰ, ਸਾਚਾ ਨਾਅਰਾ ਆਪ ਸੁਣਾਇੰਦਾ। ਸ਼ਬਦ ਸੁਤ ਸੁਤ ਦੁਲਾਰ, ਰੀਤ ਅਤੀਤ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਆਪਣੀ ਕਰਨੀ ਰੱਖੇ ਹੱਥ, ਜੁਗ ਜੁਗ ਭੇਵ ਅਵੱਲਾ। ਪਾਰਬ੍ਰਹਮ ਪੁਰਖ ਸਮਰਥ, ਆਦਿ ਜੁਗਾਦੀ ਇਕ ਇਕੱਲਾ। ਸਾਚੀ ਵਸਤ ਚਾਰ ਜੁਗ ਦੇਵੇ ਘਤ, ਆਪ ਫੜਾਏ ਆਪਣਾ ਪੱਲਾ। ਨਾਤਾ ਬੰਧਾਏ ਤੱਤ ਅੱਠ, ਨੌਂ ਦਰ ਵੇਖੇ ਕਰ ਕਰ ਹੱਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਵਲ ਛਲਾ। ਵਲ ਛਲ ਧਾਰੀ ਖੇਲ ਖਿਲਾਇਆ, ਪਾਰਬ੍ਰਹਮ ਕਰਤਾਰ। ਕਲਜੁਗ ਅੰਤਮ ਵੇਸ ਵਟਾਇਆ, ਜੋਤੀ ਜਾਮਾ ਲੈ ਅਵਤਾਰ। ਸਚ ਸਿੰਘਾਸਣ ਇਕ ਸੁਹਾਇਆ, ਪੁਰਖ ਅਬਿਨਾਸ਼ਨ ਖ਼ਬਰਦਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਕਰੇ ਵਰਤਾਰ। ਹੁਕਮ ਵਰਤਾਇਆ ਏਕਾ ਵਾਰ, ਜੁਗ ਜੁਗ ਗੇੜਾ ਆਪ ਚਲਾਈਆ। ਜੁਗ ਜੁਗ ਗੇੜਾ ਦਏ ਨਿਵਾਰ, ਦੇਵੇ ਹੁਕਮ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਾਚੀ ਹਿਕਮਤ ਆਪਣੇ ਹੱਥ ਰਖਾਈਆ। ਸੋ ਪੁਰਖ ਨਿਰੰਜਣ ਸਚ ਵਿਹਾਰਾ, ਸ਼ਾਹ ਪਾਤਸ਼ਾਹ ਆਪ ਕਰਾਈਆ। ਵਿਸ਼ਨੂੰ ਤੇਰੀ ਪਾਵੇ ਸਾਰਾ, ਬ੍ਰਹਮੇ ਤੇਰਾ ਪੰਧ ਮੁਕਾਈਆ। ਸ਼ੰਕਰ ਤੇਰਾ ਪਾਰ ਕਿਨਾਰਾ, ਕਰੋੜ ਤੇਤੀਸਾ ਰਹੇ ਨਾ ਆਪਣੇ ਥਾਈਂਆ। ਲੱਖ ਚੁਰਾਸੀ ਦਏ ਹੁਲਾਰਾ, ਨਵ ਖੰਡ ਕਰੇ ਜੁਦਾਈਆ। ਦੀਪ ਸੱਤ ਲੱਗੇ ਅਖਾੜਾ, ਪੁਰਖ ਅਬਿਨਾਸ਼ੀ ਆਪ ਲਗਾਈਆ । ਤ੍ਰੈਗੁਣ ਮੇਟੇ ਤੇਰਾ ਪਸਾਰਾ, ਪੰਜ ਤੱਤ ਤੇਰਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਲਏ ਕਰਾਈਆ। ਸਚ ਵਿਹਾਰ ਆਪ ਕਰੌਣਾ, ਕਿਰਪਾ ਨਿਧ ਨਿਧਾਨ। ਨਵ ਨਵ ਚਾਰ ਬੇੜਾ ਪਾਰ ਕਰੌਣਾ, ਮਿਟੇ ਜਗਤ ਨਿਸ਼ਾਨ। ਗੁਰ ਅਵਤਾਰ ਸੰਗ ਰਖੌਣਾ, ਦੇਵੇ ਧੁਰ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਇਆ, ਕਲਜੁਗ ਅੰਤਮ ਵਾਰ। ਸਚ ਸੰਦੇਸਾ ਇਕ ਸੁਣਾਇਆ, ਚਾਰ ਜੁਗ ਦੇ ਵਿਛੜੇ ਯਾਰ। ਪੁਰਖ ਅਕਾਲ ਸਰਬ ਭੁਲਾਇਆ, ਏਕਾ ਗਾਏ ਨਾ ਕੋਇ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾ ਖੇਲ ਖਿਲਾਈਆ, ਕਲਜੁਗ ਤੇਰਾ ਅੰਤਮ ਅੰਧ। ਵਰਨ ਬਰਨ ਲਏ ਉਠਾਈਆ, ਮੇਟਣਹਾਰਾ ਅਗਲਾ ਪੰਧ। ਸਾਚਾ ਹੁਕਮ ਇਕ ਸੁਣਾਈਆ । ਸੋ ਪੁਰਖ ਨਿਰੰਜਣ ਸੁਹਾਗੀ ਛੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਬੰਦ। ਤਖ਼ਤ ਤਜਿਆ ਤਖ਼ਤ ਸਜਾਇਆ, ਤਖ਼ਤ ਨਿਵਾਸੀ ਖੇਲ ਅਪਾਰ। ਜੋਤੀ ਜੋਤ ਭੇਖ ਵਟਾਇਆ, ਰੂਪ ਰੰਗ ਨਾ ਕੋਇ ਵਿਚਾਰ। ਸਚ ਸੰਦੇਸ਼ ਇਕ ਸੁਣਾਇਆ, ਸ਼ਬਦ ਨਾਦ ਧੁੰਨਕਾਰ। ਨਰ ਨਰੇਸ਼ ਬਣ ਕੇ ਆਇਆ, ਆਦਿ ਜੁਗਾਦੀ ਏਕੰਕਾਰ। ਬ੍ਰਹਮਾ ਵਿਸ਼ਨ ਸ਼ਿਵ ਲਏ ਬੁਲਾਇਆ, ਸਾਚਾ ਹੁਕਮ ਵਰਤੇ ਵਰਤਾਰ। ਤ੍ਰੈਗੁਣ ਬੰਧਨ ਇਕ ਬੰਧਾਇਆ, ਅਠ ਤੱਤ ਮਾਰੇ ਮਾਰ। ਚਾਰ ਜੁਗ ਭੇਵ ਚੁਕਾਇਆ, ਚਾਰ ਵਰਨ ਕਰੇ ਖ਼ਵਾਰ। ਚਾਰੇ ਖਾਣੀ ਪਰਦਾ ਉਠਾਇਆ, ਚਾਰੇ ਬਾਣੀ ਪਾਵੇ ਸਾਰ। ਚਾਰੋਂ ਕੁੰਟ ਫੋਲ ਫੋਲਾਇਆ, ਲੇਖਾ ਜਾਣੇ ਆਪਣੀ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਅਪਰ ਅਪਾਰ। ਤਖ਼ਤ ਤਜਾਇਆ ਤਖ਼ਤ ਚੜ੍ਹਿਆ ਭੱਜ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਆਪਣਾ ਆਪ ਗਵਾਇਆ ਆਪਣੇ ਮੰਦਰ ਬੈਠਾ ਸਜ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੋ ਆਪਾ ਆਪਣੇ ਪਰਦੇ ਅੰਦਰ ਰੱਖਿਆ ਕਜ, ਕਲਜੁਗ ਅੰਤਮ ਲਏ ਪਰਗਟਾਈਆ। ਜੋ ਗੁਰ ਅਵਤਾਰਾਂ ਰੱਖਦਾ ਆਇਆ ਲਜ, ਆਪ ਆਪਣੀ ਦਇਆ ਕਮਾਈਆ। ਜੋ ਪੀਰ ਪੈਗ਼ੰਬਰਾਂ ਕਰੌਂਦਾ ਆਇਆ ਹੱਜ, ਆਪਣਾ ਨੂਰ ਧਰਾਈਆ। ਜੋ ਲੱਖ ਚੁਰਾਸੀ ਚਲੌਂਦਾ ਆਇਆ ਜਹਾਜ਼, ਆਪਣਾ ਬੇੜਾ ਦਏ ਵਖਾਈਆ। ਜੋ ਨਿਰਗੁਣ ਸਰਗੁਣ ਰਚਦਾ ਆਇਆ ਕਾਜ, ਸਾਚਾ ਕਾਜ ਆਪ ਰਚਾਈਆ । ਜੋ ਸਚਖੰਡ ਦਵਾਰੇ ਬਹਿ ਬਹਿ ਮਾਰਦਾ ਰਿਹਾ ਵਾਜ, ਲੋਕਮਾਤ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਇਕ ਵਡਿਆਈਆ। ਛੱਡਿਆ ਤਖ਼ਤ ਹੋਇਆ ਨਿਮਾਣਾ, ਨਿਰਧਨ ਆਪਣਾ ਵੇਸ ਵਟਾਇੰਦਾ। ਆਪੇ ਵਸੇ ਆਪਣੇ ਅੰਦਰ ਭਾਣਾ, ਆਪਣਾ ਭਾਣਾ ਸਰਬ ਜਣਾਇੰਦਾ। ਵਿਸ਼ਨੂੰ ਚੁੱਕੇ ਤੇਰਾ ਪੀਣਾ ਖਾਣਾ, ਬ੍ਰਹਮਾ ਤੇਰਾ ਨੂਰ ਨੂਰ ਛੁਪਾਇੰਦਾ। ਸ਼ੰਕਰ ਤੇਰਾ ਤ੍ਰਿਸੂਲ ਕੰਮ ਕਿਸੇ ਨਾ ਆਣਾ, ਵੇਲਾ ਅੰਤ ਆਪਣੇ ਹੱਥ ਰਖਾਇੰਦਾ। ਪੰਚਮ ਮੰਨੇ ਸਾਚਾ ਭਾਣਾ, ਲੱਖ ਚੁਰਾਸੀ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਆਪ ਜਣਾਇੰਦਾ। ਸਾਚਾ ਤਖ਼ਤ ਛੱਡ ਸਿੰਘਾਸਣ, ਆਸਣ ਆਪਣਾ ਆਪ ਸੁਹਾਈਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਬ੍ਰਹਿਮੰਡਾਂ ਖੰਡਾਂ ਵੇਖ ਆਸਣ, ਲੋਆਂ ਪੁਰੀਆਂ ਨਾਚ ਨਚਾਈਆ। ਪਾਵੇ ਸਾਰ ਪ੍ਰਿਥਮੀ ਅਕਾਸ਼ਣ, ਆਕਾਸ਼ ਆਕਾਸ਼ਾਂ ਖੋਜ ਖੋਜਾਈਆ। ਗੁਰ ਗੁਰ ਵੇਖੇ ਦਾਸੀ ਦਾਸਨ, ਸੇਵਕ ਸੇਵਾ ਕਵਣ ਰਖਾਈਆ। ਭਗਤਨ ਪੂਰੀ ਕਰੇ ਆਸਣ, ਜੋ ਬੈਠੇ ਆਸ ਤਕਾਈਆ। ਲੱਖ ਚੁਰਾਸੀ ਕਰੇ ਬੰਦ ਖ਼ੁਲਾਸਨ, ਬੰਦੀ ਆਪਣੀ ਬੰਧਨ ਤੋੜ ਵਖਾਈਆ। ਜਿਸ ਰਸਨਾ ਲਾਇਆ ਮਦਿਰਾ ਮਾਸਣ, ਨਾ ਸਕੇ ਕੋਇ ਬਚਾਈਆ। ਤੇਈ ਅਵਤਾਰ ਕਰਨ ਹਾਸਨ, ਜੋ ਬੈਠੇ ਸੀਸ ਝੁਕਾਈਆ। ਖੇਲੇ ਖੇਲ ਪੁਰਖ ਅਬਿਨਾਸ਼ਨ, ਪਾਰਬ੍ਰਹਮ ਨੂਰ ਰੁਸ਼ਨਾਈਆ। ਜੋ ਪਰ ਤਿਰਯਾ ਕਰਦੇ ਰਹੇ ਭੋਗ ਬਲਾਸਨ, ਤਿਨ੍ਹਾਂ ਦੇਵੇ ਅੰਤ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਲਗਾਈਆ। ਸਚ ਦਰਬਾਰਾ ਲਗਿਆ, ਲੋਕਮਾਤ ਪਰਧਾਨ। ਕਰੇ ਖੇਲ ਸੂਰਾ ਸਰਬੱਗਿਆ, ਪੁਰਖ ਅਬਿਨਾਸ਼ੀ ਨੌਜਵਾਨ। ਸਿੰਘ ਸ਼ੇਰ ਹੋ ਹੋ ਬੁੱਕਿਆ, ਲੁਕਿਆ ਰਹੇ ਨਾ ਵਿਚ ਜਹਾਨ। ਕਲਜੁਗ ਵੇਲਾ ਅੰਤਮ ਢੁਕਿਆ, ਏਕਾ ਦੇਵੇ ਧੁਰ ਫ਼ਰਮਾਨ। ਲੱਖ ਚੁਰਾਸੀ ਬ੍ਰਹਮਾ ਬੂਟਾ ਸੁੱਕਿਆ, ਵਿਸ਼ਨੂੰ ਦੇਵੇ ਨਾ ਪੀਣ ਖਾਣ। ਸ਼ੰਕਰ ਤੇਰਾ ਦਵਾਰਾ ਜਾਏ ਲੁਟਿਆ, ਤੇਰੀ ਕਰੇ ਨਾ ਕੋਇ ਪਛਾਣ। ਗੁਰ ਅਵਤਾਰਾਂ ਨਾਤਾ ਛੁੱਟਿਆ, ਲੇਖਾ ਚੁਕਾਏ ਸ੍ਰੀ ਭਗਵਾਨ। ਪੁਰਖ ਅਕਾਲ ਏਕਾ ਤੁੱਠਿਆ, ਏਕਾ ਦੇਵੇ ਸਾਚਾ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨ। ਨੌਜਵਾਨ ਹਰਿ ਨਿਰੰਕਾਰਾ, ਬਾਲ ਬਿਰਧ ਨਾ ਰੂਪ ਵਟਾਈਆ। ਕਰੇ ਖੇਲ ਵਿਚ ਸੰਸਾਰਾ, ਲੋਕਮਾਤ ਵੱਜੇ ਵਧਾਈਆ। ਲੇਖਾ ਚੁੱਕੇ ਚਾਰ ਯਾਰਾ, ਈਸਾ ਮੂਸਾ ਸੰਗ ਮੁਹੰਮਦ ਨਾ ਕੋਇ ਨਿਭਾਈਆ। ਉਮਤ ਉਮਤੀ ਕਰੇ ਖ਼ਵਾਰਾ, ਨਾ ਹੋਇ ਕੋਇ ਸਹਾਈਆ। ਦਾਮਨਗੀਰ ਪਕੜੇ ਦਾਮਨ ਨਾ ਵਿਚ ਸੰਸਾਰਾ, ਆਲਮਗੀਰ ਹੁਕਮ ਸੁਣਾਈਆ। ਜ਼ਾਲਮ ਜ਼ੁਲਮ ਕਰੇ ਪਾਰ ਕਿਨਾਰਾ, ਮੇਟੇ ਜਗਤ ਝੂਠੀ ਸ਼ਾਹੀਆ। ਇਕ ਸੁਣਾਏ ਸਾਚਾ ਨਾਅਰਾ, ਹੱਕ ਹਕ਼ੀਕ਼ਤ ਆਪ ਸਮਝਾਈਆ। ਮੁਕਾਮੇ ਹੱਕ ਖੋਲ੍ਹ ਕਿਵਾੜਾ, ਸਚ ਅਮਾਮ ਆਸਣ ਲਾਈਆ। ਰੁੱਤ ਵਖਾਏ ਸਤਾਰਾਂ ਹਾੜਾ, ਸਭ ਦਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਸੋਭਾ ਪਾਈਆ। ਸਚ ਦਰਬਾਰ ਸੁਹੰਜਣਾ, ਕਲਜੁਗ ਤੇਰੀ ਅੰਤਮ ਵਾਰ। ਕਰੇ ਖੇਲ ਪੁਰਖ ਨਿਰੰਜਣਾ, ਆਦਿ ਜੁਗਾਦੀ ਏਕੰਕਾਰ। ਜੋ ਘੜਿਆ ਸੋ ਭੱਜਣਾ, ਥਿਰ ਰਹੇ ਨਾ ਵਿਚ ਸੰਸਾਰ। ਤੀਰਥ ਤਟ ਨਾ ਕੋਇ ਮਜਨਾ, ਅਠਸਠ ਮਾਰੇ ਮਾਰ। ਬਿਨ ਹਰਿ ਚਰਨ ਕਿਸੇ ਨਾ ਸਜਣਾ, ਨਾ ਕੋਈ ਮੰਦਰ ਗੁਰੂਦਵਾਰ। ਚਾਰ ਕੁੰਟ ਨਾ ਕਿਸੇ ਬਚਣਾ, ਪੀਰ ਫ਼ਕੀਰ ਨਾ ਕਰੇ ਕੋਈ ਜੈਕਾਰ। ਤ੍ਰੈਗੁਣ ਅਗਨੀ ਸਭ ਨੇ ਮੱਚਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਉਠ ਵਿਸ਼ਨੂੰ ਦੇ ਬਿਆਨ, ਹਰਿ ਸਾਚਾ ਹੁਕਮ ਸੁਣਾਈਆ। ਵਿਸ਼ਨੂੰ ਮੰਗੇ ਚਰਨ ਧਿਆਨ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਸੇਵਕ ਤੇਰਾ ਬਾਲ ਨਾਦਾਨ, ਬਾਲੀ ਬੁਧ ਤੂੰ ਬਖ਼ਸ਼ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗ ਮੰਗਾਈਆ। ਏਕਾ ਮੰਗ ਮੰਗਾਂ ਦਵਾਰ, ਚਾਰ ਜੁਗ ਤੇਰੀ ਸੇਵ ਕਮਾਇਆ। ਚਾਰ ਜੁਗ ਇਕ ਇਕ ਦਿਨ ਕਰ ਪਿਆਰ, ਚਾਰ ਦਿਨ ਮੇਰੀ ਝੋਲੀ ਪਾਇਆ। ਫਿਰ ਆਵਾਂ ਤੇਰੇ ਦਰਬਾਰ, ਆਪਣਾ ਲਹਿਣਾ ਦਿਆਂ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਚਾਰ ਦਿਨ ਮੇਰੀ ਵੰਡ ਵੰਡਾਇਆ। ਉਠ ਬ੍ਰਹਮ ਕਰ ਧਿਆਨ, ਪਾਰਬ੍ਰਹਮ ਸਮਝਾਇੰਦਾ। ਤੇਰਾ ਦਾਤਾ ਗੁਣ ਨਿਧਾਨ, ਤੇਰਾ ਵੇਸ ਵੇਖ ਵਖਾਇੰਦਾ। ਏਕਾ ਰੂਪ ਬ੍ਰਹਮ ਪਛਾਣ, ਹੰ ਨਜ਼ਰ ਕਿਸੇ ਨਾ ਆਇੰਦਾ। ਤੇਰਾ ਲੋਕਮਾਤ ਨਾਉਂ ਕਰੇ ਪਰਧਾਨ, ਅੰਤਮ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਬ੍ਰਹਮਾ ਰੋਵੇ ਕਰੇ ਪੁਕਾਰ, ਨੇਤਰ ਨੈਣਾਂ ਛਹਿਬਰ ਲਾਈਆ। ਤੂੰ ਦਾਤਾ ਮੇਰਾ ਮੈਂ ਤੇਰਾ ਭਿਖਾਰ, ਤੇਰੇ ਅੱਗੇ ਸੀਸ ਝੁਕਾਈਆ। ਏਕਾ ਵਰ ਦੇਣਾ ਕਲਜੁਗ ਅੰਤਮ ਵਾਰ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੇਰੀ ਸੇਵ ਕਮਾਈਆ। ਚਾਰ ਵੇਦ ਕਰ ਕਰ ਮੈਂ ਥੱਕਾ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜੀਵ ਜੰਤ ਨਾ ਪਾਇਣ ਤੇਰੀ ਸਾਰ, ਤੇਰਾ ਲੇਖ ਨਾ ਲਿਖਿਆ ਜਾਈਆ। ਚਾਰ ਦਿਨ ਚੌਂਹ ਜੁਗਾ ਦੀ ਇਕ ਇਕ ਵੰਡ ਦੇਣੀ ਵਿਚ ਸੰਸਾਰ, ਮੇਰੀ ਖ਼ਾਲੀ ਝੋਲੀ ਦੇ ਭਰਾਈਆ। ਫਿਰ ਆਵਾਂ ਤੇਰੇ ਦਰਬਾਰ, ਆਪਣੀ ਭੁਲ ਬਖ਼ਸ਼ਾਈਆ। ਤੇਰਾ ਕਰਜ਼ਾ ਦਿਆਂ ਉਤਾਰ, ਆਪਣਾ ਹੌਲਾ ਭਾਰ ਕਰਾਈਆ। ਤੇਰੀ ਜੋਤੀ ਜੋਤ ਰਲਾਂ ਨਿਰੰਕਾਰ, ਆਪਣੀ ਜੋਤ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਚਾਰ ਦਿਨ ਮੇਰੀ ਵੰਡ ਵੰਡਾਈਆ। ਉਠ ਸ਼ੰਕਰ ਫੜ ਤ੍ਰਿਸੂਲ, ਕਲਜੁਗ ਵੇਲਾ ਅੰਤਮ ਆਇੰਦਾ। ਪਾਰਬ੍ਰਹਮ ਚੁਕਾਏ ਤੇਰਾ ਮੂਲ, ਤੇਰੀ ਝੋਲੀ ਆਪ ਭਰਾਇੰਦਾ। ਤੇਰੀ ਖ਼ਾਕ ਵੇਖੇ ਧੂਲ, ਧੂੜ ਆਪਣੇ ਚਰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਪਰਦਾ ਆਪ ਉਠਾਇੰਦਾ। ਸ਼ੰਕਰ ਸੁਣਿਆ ਹਰਿ ਹਰਿ ਨਾਅਰਾ, ਉਠ ਉਠ ਲਏ ਅੰਗੜਾਈਆ । ਕਵਣ ਕੂਟੇ ਬੋਲੇ ਜੈਕਾਰਾ, ਨਿਰਗੁਣ ਆਪਣਾ ਨਾਉਂ ਪਰਗਟਾਈਆ। ਮੇਰੀ ਸੁਣੇ ਅੰਤ ਪੁਕਾਰਾ, ਮੇਰੀ ਕੱਟੇ ਆਪ ਜੁਦਾਈਆ। ਮੈਂ ਅੱਠੇ ਪਹਿਰ ਰਹਾਂ ਖ਼ਬਰਦਾਰਾ, ਆਲਸ ਨਿੰਦਰਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਮੇਰੀ ਸੇਵਾ ਲਾਈ ਅਪਾਰ, ਪੁਰਖ ਅਬਿਨਾਸ਼ੀ ਖੇਲ ਖਿਲਾਇਆ। ਜੋ ਉਪਜਿਆ ਸੋ ਦਿਤਾ ਸੰਘਾਰ, ਬਚਿਆ ਕੋਇ ਰਹਿਣ ਨਾ ਪਾਇਆ। ਕਰਮ ਕੁਕਰਮ ਨਾ ਸਕਾਂ ਵਿਚਾਰ, ਭੇਵ ਅਭੇਦ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬੈਠਾ ਸੀਸ ਝੁਕਾਇਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ, ਚਾਰ ਚਾਰ ਵੰਡ ਵੰਡਾਈਆ। ਕਰਦਾ ਆਇਆ ਤੇਰੀ ਕਾਰ, ਕਿਰਤ ਤੇਰੀ ਸੇਵ ਕਮਾਈਆ। ਅਭੁਲ ਤੂੰ ਇਕ ਨਿਰੰਕਾਰ, ਹਉਂ ਭੋਲਾ ਨਾਥ ਭੁਲ ਭੁਲ ਆਪਣੀ ਭੁਲ ਬਖ਼ਸ਼ਾਈਆ। ਏਕਾ ਵਸਤ ਮੇਰੀ ਝੋਲੀ ਡਾਰ, ਚਾਰ ਜੁਗ ਦਰ ਤੇਰੇ ਮੰਗ ਮੰਗਾਈਆ। ਇਕ ਜੁਗ ਦਾ ਇਕ ਦਿਨ ਆਪਣੇ ਘਰ ਵਿਚੋਂ ਨਿਕਾਲ, ਤੇਰੇ ਘਰ ਤੋਟ ਨਾ ਰਾਈਆ। ਮੈਂ ਆਪਣੀ ਲਵਾਂ ਸੁਰਤ ਸੰਭਾਲ, ਆਪਣਾ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਾਰ ਦਿਵਸ ਮੇਰੀ ਵਡਿਆਈਆ। ਤ੍ਰੈਗੁਣ ਸਦੀ ਦੇਵੇ ਸੱਦਾ, ਸਾਚਾ ਹੁਕਮ ਸੁਣਾਇਆ। ਲੱਖ ਚੁਰਾਸੀ ਤੇਰੇ ਨਾਲ ਬੱਧਾ, ਨਾ ਸਕੇ ਕੋਇ ਤੁੜਾਇਆ। ਆਪਣਾ ਰੂਪ ਤੇਰੇ ਅੰਦਰ ਰੱਖਾ, ਦਿਸ ਕਿਸੇ ਨਾ ਆਇਆ। ਚਾਰੋਂ ਕੁੰਟ ਦਿਸੇ ਸਖਾ, ਖ਼ਾਲੀ ਭੰਡਾਰ ਨਾ ਕੋਇ ਭਰਾਇਆ। ਸਾਚਾ ਨੂਰ ਨਾ ਦਿਸੇ ਕਿਸੇ ਮੱਥਾ, ਲਲਾਟੀ ਲਲਾਟ ਨਾ ਕੋਇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸੁਣਾਇਆ। ਤ੍ਰੈਗੁਣ ਰੋਵੇ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਇਕੀ ਜੇਠ ਸੁਧਾਇਆ ਮੇਰਾ ਸਾਹ, ਮੇਰੀ ਸਵਾਹ ਤੇਰੇ ਚਰਨਾਂ ਲੱਗੀ ਛਾਹੀਆ। ਕਿਰਪਾ ਕਰ ਬੇਪਰਵਾਹ, ਏਕਾ ਰਹੀ ਮੰਗ ਮੰਗਾਈਆ। ਦਰ ਤੇਰੇ ਗਈ ਆ, ਖੁਲ੍ਹੜੇ ਕੇਸ ਦਿਆਂ ਦੁਹਾਈਆ। ਮੇਰੀ ਪੇਸ਼ ਨਾ ਚਲੇ ਰਾ, ਤੇਰਾ ਹੁਕਮ ਟਿਕਣ ਕਿਤੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਏਕਾ ਮੰਗ ਮੰਗਾਈਆ। ਏਕਾ ਮੰਗਾਂ ਮੰਗ ਬਣ ਭਿਖਾਰਨ, ਸਤੋ ਰਜੋ ਤਮੋ ਸੀਸ ਝੁਕਾਇਆ। ਤੇਰੇ ਦਰ ਬਣੀ ਵਣਜਾਰਨ, ਸਾਚਾ ਵਣਜ ਇਕ ਕਰਾਇਆ। ਮੇਰਾ ਤੁਟਾ ਮਾਣ ਹੰਕਾਰਨ, ਸ਼ੰਕਾ ਅੰਤ ਰਹੇ ਨਾ ਰਾਇਆ। ਤੂੰ ਆਇਆ ਪੈਜ ਸੁਆਰਨ, ਮੋਹੇ ਨਿਮਾਣੀ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਵਸਤ ਝੋਲੀ ਪਾਇਆ। ਸਾਚੀ ਵਸਤ ਦੇਣੀ ਪਾ, ਝੋਲੀ ਖ਼ਾਲੀ ਰਹੀ ਵਖਾਈਆ। ਚਾਰ ਜੁਗ ਦੇ ਚਾਰ ਦਿਨ ਮੇਰੀ ਵੰਡ ਲੈਣੀ ਵੰਡਾ, ਹਿੱਸਾ ਦੂਸਰ ਹੱਥ ਨਾ ਕਿਸੇ ਫੜਾਈਆ। ਮੇਰਾ ਰੰਡੇਪਾ ਦੇਣਾ ਹੰਡਾ, ਕੰਤ ਸੁਹਾਗ ਸੱਚੇ ਸ਼ਹਿਨਸ਼ਾਹੀਆ। ਮੈਂ ਤੇਰੇ ਦਰ ਤੇ ਆ ਆ, ਆਪਣਾ ਸੀਸ ਦੇਵਾਂ ਝੁਕਾ, ਜਗਦੀਸ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਚਾਰ ਦਿਨ, ਮੇਰੀ ਗੋਦ ਸੁਹਾਈਆ। ਚਾਰ ਦਿਨ ਤ੍ਰੈ ਤ੍ਰੈ ਧਾਰ, ਤ੍ਰੈ ਤ੍ਰੈ ਮੇਲਾ ਮੇਲ ਮਿਲਾਈਆ। ਤਿੰਨਾਂ ਵਿਚੋਲਾ ਆਪ ਨਿਰੰਕਾਰ, ਦੂਜਾ ਹੁਕਮ ਨਾ ਕੋਇ ਸੁਣਾਈਆ। ਵੰਡੇ ਵੰਡ ਅਗੰਮ ਅਪਾਰ, ਦੇਵਣਹਾਰਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਚਾਰੇ ਖਾਣੀ ਉਚੀ ਕੂਕੇ, ਕੂਕ ਕੂਕ ਸੁਣਾਈਆ। ਬਿਨ ਤੇਰੇ ਮੇਰਾ ਤਨ ਸਭ ਫੂਕੇ, ਅਗਨੀ ਤੱਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਦਿਆਂ ਦੁਹਾਈਆ। ਚਾਰੇ ਖਾਣੀ ਦਏ ਦੁਹਾਇਆ, ਨੇਤਰ ਨੈਣ ਨੀਰ ਵਹਾਇੰਦੀ। ਚਾਰ ਜੁਗ ਤੇਰੀ ਰਚਨ ਰਚਾਇਆ, ਹੋਏ ਨਿਮਾਣੀ ਸੇਵ ਕਮਾਇੰਦੀ। ਲੱਖ ਚੁਰਾਸੀ ਬਣਤ ਬਣਾਇਆ, ਤੇਰਾ ਘਰ ਵਸਾਇੰਦੀ। ਤੇਰਾ ਆਸਣ ਵਿਚ ਟਿਕਾਇਆ, ਆਪਣਾ ਪਰਦਾ ਪਾਇੰਦੀ। ਤੇਰਾ ਮੁਖ ਆਪਣੇ ਅੰਦਰ ਛੁਪਾਇਆ, ਲੱਖ ਚੁਰਾਸੀ ਆਪੇ ਨਜ਼ਰੀ ਆਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਦੁਹਾਗਣ ਮੰਗ ਮੰਗਾਇੰਦੀ। ਮੈਂ ਦੁਹਾਗਣ ਬਣ ਵੈਰਾਗਣ, ਦਰ ਤੇਰੇ ਤੇ ਆਈਆ। ਚਾਰ ਜੁਗ ਮੈਂ ਬਣੀ ਰਹੀ ਤੇਰੀ ਲਾਗਣ, ਘਰ ਘਰ ਸੇਵ ਕਮਾਈਆ। ਬਿਨ ਤੇਰੇ ਮੇਰਾ ਨੇਤਰ ਕੋਇ ਨਾ ਖੋਲ੍ਹੇ ਨਾ ਕੋਈ ਜਗਾਏ ਆਪਣੇ ਜਾਗਣ, ਸੁੱਤਿਆਂ ਮੇਰੀ ਰੈਣ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਆਈ ਬਣ ਸਵਾਲਣ, ਮੇਰਾ ਹੱਲ ਸਵਾਲ ਕਰਾਈਆ। ਮੇਰਾ ਕਰਨਾ ਹੱਲ ਸਵਾਲ, ਚਾਰੇ ਖਾਣੀ ਸੀਸ ਝੁਕਾਇਆ। ਮੇਰਾ ਹੋਣਾ ਅੰਤ ਜ਼ਵਾਲ, ਨਿਸ਼ਾਨ ਜਗਤ ਰਹਿਣ ਨਾ ਪਾਇਆ। ਤੇਰੇ ਦਵਾਰੇ ਮੇਰੀ ਗਲੀ ਨਾ ਦਾਲ, ਤੂੰ ਸ਼ਹਿਨਸ਼ਾਹ ਬੇਪਰਵਾਹਿਆ। ਮੈਂ ਤੇਰੀ ਸੇਵਾ ਕਰ ਕਰ ਆਪਣੀ ਘਾਲੀ ਘਾਲ, ਤੂੰ ਮੇਰੀ ਕੀਮਤ ਕੋਇ ਨਾ ਪਾਇਆ। ਮੈਂ ਅਞਾਣੀ ਬਾਲੀ ਬਾਲ, ਕੀ ਸਕਾਂ ਤੈਨੂੰ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਅੱਗੇ ਬੈਠੀ ਸੀਸ ਝੁਕਾਇਆ। ਦਰ ਅੱਗੇ ਸੀਸ ਝੁਕਾਇੰਦੀ, ਨਿਰਗੁਣ ਹੋ ਨਿਮਾਣੀ। ਦੋਏ ਜੋੜ ਵਾਸਤਾ ਪਾਇੰਦੀ, ਚਾਰ ਜੁਗ ਦੀ ਸਾਚੀ ਰਾਣੀ। ਗੁਰ ਅਵਤਾਰ ਆਪ ਪਰਗਟਾਇੰਦੀ, ਸੇਵਾ ਕਰੇ ਬਣ ਬਣ ਹਾਣੀਆਂ ਹਾਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਦੇਣਾ ਵਰ, ਹਉਂ ਮੰਗਾਂ ਮੰਗ ਬਣ ਸੁਘੜ ਸਿਆਣੀ। ਚਾਰ ਜੁਗ ਦਾ ਵਰ, ਘਰ ਦੇਣਾ ਇਕ ਇਕ ਦਿਨ ਵੰਡ ਵੰਡਾਈਆ। ਚਾਰ ਦਿਵਸ ਭੰਡਾਰ ਦੇਣਾ ਭਰ, ਪਾਰਬ੍ਰਹਮ ਤੇਰੀ ਵਡੀ ਵਡਿਆਈਆ। ਮੈਂ ਆਪਣਾ ਲੇਖਾ ਤੇਰੇ ਅੱਗੇ ਦੇਵਾਂ ਧਰ, ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਦਿਵਸ ਦੇਣਾ ਵਰ, ਚਾਰ ਚਾਰ ਨਾਲ ਮੇਲ ਮਿਲਾਈਆ। ਚਾਰ ਚਾਰ ਮੇਲ ਮਿਲਾਇਆ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਤੇਈ ਅਵਤਾਰ ਦਰ ਬਹਾਇਆ, ਏਕਾ ਹੁਕਮ ਸਮਝਾਇੰਦਾ। ਨੌਂ ਖੰਡ ਪ੍ਰਿਥਮੀ ਵੇਖੋ ਨੈਣ ਉਠਾਇਆ, ਚਾਰੋਂ ਕੁੰਟ ਪਰਦਾ ਲਾਹਿੰਦਾ। ਜਿਸ ਨੇ ਪੁਰਖ ਅਕਾਲ ਇਕ ਧਿਆਇਆ, ਸੋ ਹਰਿਜਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਉਠੋ ਜਾਗੋ ਵੇਖੋ ਨੈਣ, ਚਾਰ ਕੁੰਟ ਲੋਕਾਈਆ। ਜਿਸ ਦਾ ਬਣਾਇਆ ਨਾਤਾ ਸਾਕ ਸੱਜਣ ਸੈਣ, ਨਾਤਾ ਵੇਖੋ ਭੈਣਾਂ ਭਾਈਆ। ਪੁਰਖ ਅਕਾਲ ਕਵਣ ਰਸਨਾ ਕਹਿਣ, ਕਵਣ ਤੇਈ ਅਵਤਾਰ ਰਹੇ ਧਿਆਈਆ। ਅੰਤ ਚੁਕਾਵੇ ਕਵਣ ਲਹਿਣ ਦੇਣ, ਵੇਲਾ ਅੰਤਮ ਅੰਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਈਆ। ਤੇਈ ਅਵਤਾਰ ਆਏ ਦਰ, ਦੋਏ ਜੋੜ ਕਰਨ ਨਿਮਸਕਾਰਾ। ਤੂੰ ਭੰਡਾਰਾ ਦਿਤਾ ਭਰ, ਲੋਕਮਾਤ ਕਰ ਉਜਿਆਰਾ। ਸਚ ਸੰਦੇਸਾ ਦਿਤਾ ਵਰ, ਮੇਰੇ ਸਾਹਿਬ ਸੱਚੀ ਸਰਕਾਰਾ। ਉਚੀ ਕੂਕ ਸੁਣਾਇਆ ਘਰ ਘਰ, ਤੇਰਾ ਬੋਲ ਜੈਕਾਰਾ। ਜਗਤ ਜੀਵ ਗਏ ਹਰ, ਭੁਲਿਆ ਹਰਿ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇਲ ਅਪਰ ਅਪਾਰਾ। ਪੁਰਖ ਅਕਾਲ ਜਣਾਇੰਦਾ, ਅੰਤਮ ਕਲਜੁਗ ਧਾਰ। ਤੇਈ ਅਵਤਾਰ ਸੇਵਾ ਲਾਇੰਦਾ, ਜੁਗ ਚੌਕੜੀ ਕਰ ਪਿਆਰ। ਸਾਚਾ ਹੁਕਮ ਇਕ ਵਖਾਇੰਦਾ, ਧੁਰ ਫ਼ਰਮਾਨਾ ਧੁਰ ਦੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਕਰਾਏ ਦਰਸ ਦੀਦਾਰ। ਨੇਤਰ ਨੈਣ ਦਰਸ ਕਰਾਇਆ, ਲੱਖ ਚੁਰਾਸੀ ਪਰਦਾ ਲਾਹ। ਪੁਰਖ ਅਕਾਲ ਕਿਸ ਮਨਾਇਆ, ਉਠ ਉਠ ਪਕੜੋ ਆਪੇ ਬਾਂਹ। ਸਾਰੇ ਰਹੇ ਸੀਸ ਫਿਰਾਇਆ, ਨੀਵਾਂ ਨੈਣ ਕਰ ਕਰ ਕਰਨ ਨਾਂਹ। ਤੇਰਾ ਜੈਕਾਰਾ ਕਿਸੇ ਨਾ ਲਾਇਆ, ਪੰਜ ਤੱਤ ਇਸ਼ਟ ਰਹੇ ਸਰਬ ਮਨਾ। ਹਉਂ ਏਕਾ ਮੰਗ ਮੰਗਾਇਆ, ਸਾਚੀ ਵਸਤ ਝੋਲੀ ਪਾ। ਚਾਰ ਜੁਗ ਦਾ ਲੇਖਾ ਵੇਖ ਵਖਾਇਆ, ਆਪਣਾ ਪਾਤਰ ਫੋਲ ਫੋਲਾ। ਇਕ ਇਕ ਦਿਨ ਵੰਡ ਵੰਡਾਇਆ, ਇਕ ਇਕ ਜੁਗ ਮੇਲ ਵਖਾ। ਤੇਈ ਅਵਤਾਰ ਵਾਰ ਚਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਇਕ ਸੱਚੀ ਸਲਾਹ। ਸਚ ਸਲਾਹ ਨਰ ਨਿੰਰਕਾਰ, ਸ਼ਬਦੀ ਸ਼ਬਦ ਜਣਾਈਆ। ਲੇਖਾ ਜਾਣੇ ਭਗਤ ਅਠਾਰ, ਦਰ ਦਵਾਰ ਬਹਾਈਆ। ਦਰਸ ਦਿਖਾਇਆ ਇਕ ਅਪਾਰ, ਤੇਰਾ ਮੇਰਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਜ਼ਾਤ ਪਾਤ ਨਾ ਕੋਇ ਜਣਾਈਆ। ਜ਼ਾਤ ਪਾਤ ਤੇ ਵਸਿਆ ਬਾਹਰ, ਹਰਿ ਭਗਤਾਂ ਆਪ ਸੁਣਾਇੰਦਾ। ਆਪੇ ਗੁਪਤ ਆਪੇ ਜ਼ਾਹਰ, ਆਪੇ ਅੰਦਰ ਆਪੇ ਬਾਹਰ, ਆਪੇ ਸਾਚੀ ਖੇਲ ਖਿਲਾਇੰਦਾ। ਆਪੇ ਪੁਰਖ ਆਪੇ ਨਾਰ, ਆਪੇ ਬਣੇ ਕੰਤ ਭਤਾਰ, ਆਪੇ ਸਖ਼ੀਆਂ ਮੰਗਲ ਗਾਇੰਦਾ। ਆਪੇ ਸ਼ਾਹੋ ਭੂਪ ਸਿਕਦਾਰ, ਆਪੇ ਰਾਓ ਰੰਕ ਹੋਏ ਖ਼ਵਾਰ, ਆਪੇ ਦਰ ਦਰਵੇਸ਼ ਦਰ ਦਰ ਫੇਰੀ ਪਾਇੰਦਾ। ਆਪੇ ਹੁਕਮੀ ਹੁਕਮ ਵਰਤੇ ਵਰਤਾਰ, ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਦਵਾਰੇ ਖੇਲ ਅਪਾਰ, ਸਚਖੰਡ ਨਿਵਾਸੀ ਆਪ ਕਰਾਇੰਦਾ। ਭਗਤ ਭਗਵੰਤ ਲਏ ਉਭਾਰ, ਜਿਸ ਜਨ ਬਖ਼ਸ਼ੇ ਆਪਣਾ ਪਿਆਰ, ਦੀਆ ਬਾਤੀ ਕਮਲਾਪਾਤੀ ਜੋਤੀ ਜਾਤਾ ਡਗਮਗਾਇੰਦਾ। ਏਕਾ ਸ਼ਬਦ ਨਾਦ ਧੁੰਨਕਾਰ, ਕਾਇਆ ਮੰਦਰ ਵਜਾਏ ਸਤਾਰ, ਅਨਹਦ ਨਾਦੀ ਨਾਦ ਵਜਾਇੰਦਾ। ਆਤਮ ਬ੍ਰਹਮ ਬ੍ਰਹਮ ਪਸਾਰ, ਸਾਚੀ ਸੇਜਾ ਸਚ ਭਤਾਰ, ਦੂਜਾ ਕੰਤ ਨਾ ਕੋਇ ਹੰਢਾਇੰਦਾ। ਭਗਤ ਭਗਵੰਤ ਚਾਰ ਜੁਗ ਦਿਤਾ ਇਕ ਵਿਚਾਰ, ਭੁੱਲਿਆ ਫੇਰ ਕਿਉਂ ਸੰਸਾਰ, ਹਰਿ ਭਗਤੀ ਭਗਤ ਨਾ ਕੋਇ ਕਮਾਇੰਦਾ। ਸਾਚੇ ਭਗਤ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾ ਕਰਨ ਗਿਰਿਆਜ਼ਾਰ, ਨੇਤਰ ਨੈਣ ਸਰਬ ਸ਼ਰਮਾਇੰਦਾ। ਅਸੀਂ ਆਏ ਤੇਰੇ ਦਵਾਰ, ਕਲਜੁਗ ਜੀਵ ਖ਼ਾਲੀ ਭਾਂਡੇ ਚਾਰੋਂ ਕੁੰਟ ਦਿਸੇ ਵਿਭਚਾਰ, ਸਾਚਾ ਜੋੜ ਨਾ ਕੋਇ ਜੁੜਾਇੰਦਾ। ਹਉਂ ਬਣੇ ਦਰ ਭਿਖਾਰ, ਵਸਤ ਪੌਣੀ ਏਕਾ ਵਾਰ, ਸੇਵਕ ਸੇਵ ਮੰਗ ਮੰਗਾਇੰਦਾ। ਚਾਰ ਜੁਗ ਦੇ ਚਾਰ ਦਿਨ ਸਾਡਾ ਹਿੱਸਾ ਰੱਖਣਾ ਵਿਚ ਸੰਸਾਰ, ਜਗਤ ਸਾਂਝ ਨਾ ਕੋਇ ਰਖਾਇੰਦਾ। ਆਪਣਾ ਕੀਤਾ ਆਪਣੇ ਵਿਚੋਂ ਲਏ ਨਿਕਾਲ, ਤੇਰਾ ਮਿਲੇ ਰਾਹ ਸੁਖਾਲ, ਸਾਚਾ ਮਾਰਗ ਇਕ ਸਮਝਾਇੰਦਾ। ਪੁਰਖ ਅਬਿਨਾਸ਼ੀ ਬਣ ਦਲਾਲ, ਤੇਰਾ ਰੂਪ ਨਜ਼ਰ ਨਾ ਆਏ ਕਾਲ ਮਹਾਕਾਲ, ਕਰੇ ਹੱਲ ਸਵਾਲ, ਸਚ ਸਵਾਲੀ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਅਠਾਰਾਂ ਚਾਰ ਚਾਰ ਦਿਵਸ ਸਾਚੀ ਵੰਡ ਵੰਡਾਈਆ। ਸਾਚੀ ਵੰਡ ਹਰਿ ਕਰਤਾਰ, ਆਪਣੀ ਆਪ ਵੰਡਾਇੰਦਾ। ਏਕਾ ਜੋਤੀ ਦਸ ਅਵਤਾਰ, ਸਾਚੇ ਤਖ਼ਤ ਸੁਹਾਇੰਦਾ। ਏਕਾ ਹੁਕਮ ਸੱਚੀ ਸਰਕਾਰ, ਏਕਾ ਭਾਣਾ ਆਪ ਮੰਨਾਇੰਦਾ। ਏਕਾ ਬ੍ਰਹਮ ਇਕ ਪਸਾਰ, ਏਕਾ ਪਾਰਬ੍ਰਹਮ ਵੇਖ ਵਖਾਇੰਦਾ। ਏਕਾ ਧਾਮ ਅਟਲ ਉਚ ਮੁਨਾਰ, ਏਕਾ ਧਾਮ ਸੋਭਾ ਪਾਇੰਦਾ। ਏਕਾ ਸੁਣੇ ਸਦਾ ਪੁਕਾਰ, ਸੁਣਨਹਾਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਗੁਰ ਸਾਚੇ ਮੇਲ ਮਿਲਾਇੰਦਾ। ਦਸ ਗੁਰੂ ਏਕਾ ਜੋਤ, ਏਕਾ ਘਰ ਬਹਾਈਆ। ਨਾ ਕੋਈ ਕਿਲਾ ਨਾ ਕੋਈ ਕੋਟ, ਚਾਰ ਦੀਵਾਰ ਨਾ ਕੋਇ ਜਣਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਇ ਰਖਾਈਆ। ਨਾ ਕੋਈ ਤਾਮਸ ਨਾ ਕੋਈ ਸੋਗ, ਨਾ ਕੋਈ ਹਿਰਸੀ ਹਿਰਸ ਜਣਾਈਆ। ਨਾ ਕੋਈ ਸ਼ਬਦ ਨਾ ਕੋਈ ਨਾਦ , ਪੁਰਖ ਅਕਾਲ ਏਕਾ ਦਰਸਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲਏ ਮਿਲਾਈਆ। ਭਗਤ ਮਿਲਾਇਆ ਅੰਤ ਦਵਾਰ, ਅੰਤਮ ਅੰਤ ਖੇਲ ਖਿਲਾਇਆ । ਪੁਰਖ ਅਬਿਨਾਸ਼ੀ ਬੋਲ ਜੈਕਾਰ, ਨਾਅਰਾ ਢੋਲਾ ਇਕ ਸੁਣਾਇਆ। ਚਾਰ ਵਰਨ ਦਾ ਸਾਚਾ ਪਿਆਰ, ਨਿਰਗੁਣ ਸਰਗੁਣ ਨਾਨਕ ਆਪ ਜਣਾਇਆ। ਗੋਬਿੰਦ ਬੋਲ ਇਕ ਜੈਕਾਰ, ਏਕਾ ਡੰਕਾ ਗਿਆ ਸੁਣਾਇਆ। ਜਗਤ ਭੁੱਲੇ ਨਾ ਜੀਵ ਕੋਇ ਗਵਾਰ, ਏਕਾ ਪੁਰਖ ਅਕਾਲ ਮਨਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਆਦਿ ਜੁਗਾਦਿ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਰੂਪ ਆਪ ਦਰਸਾਇਆ। ਰੂਪ ਦਰਸਾਏ ਅਗੰਮ ਅਥਾਹ, ਇਕ ਇਕੱਲਾ ਖੇਲ ਖਿਲਾਈਆ। ਗੋਬਿੰਦ ਸੂਰਾ ਬਣ ਮਲਾਹ, ਜੀਵਾਂ ਜੰਤਾਂ ਰਿਹਾ ਸਮਝਾਈਆ। ਕਲਜੁਗ ਅੰਤਮ ਦੇਵੇ ਸਚ ਸਲਾਹ, ਸਾਖਿਆਤ ਰੂਪ ਵਟਾਈਆ। ਅੱਗੋਂ ਕਰੇ ਨਾ ਕੋਈ ਨਾਂਹ, ਹਾਂ ਹਾਂ ਵਿਚ ਮਿਲਾਈਆ। ਚਾਰ ਵਰਨ ਬਣਾਇਆ ਜਿਸ ਭੈਣ ਭਰਾ, ਸੋ ਵੇਖਣਹਾਰਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਜੋਤ ਵੇਖ ਵਖਾਈਆ। ਏਕਾ ਜੋਤ ਦਸ ਦਸ ਗਾਥਾ, ਗ੍ਰਹਿ ਮੰਦਰ ਆਪ ਜਣਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣੀ ਚਾਲ ਚਲਾਇੰਦਾ। ਸਗਲ ਵਿਸੂਰਾ ਹਰਿਜਨ ਲਾਥਾ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਵਣਜ ਏਕਾ ਹਾਟਾ, ਏਕਾ ਵਸਤ ਏਕਾ ਨਾਨਕ ਨਾਮ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸਿੰਘਾਸਣ ਬਹੇ ਪੁਰਖ ਅਕਾਲਾ ਦੀਨ ਦਿਆਲ ਸਾਚਾ ਮੰਦਰ ਸੋਭਾ ਪਾਇੰਦਾ। ਦਸ ਗੁਰੂ ਦੇਣ ਸਲਾਹ, ਸਲਾਹੀ ਸਚ ਸਚ ਜਣਾਈਆ। ਹਰਿ ਕਾ ਨਾਉਂ ਗਏ ਸਰਬ ਭੁਲਾ, ਭਰਮੇ ਭੁੱਲੀ ਸਰਬ ਲੋਕਾਈਆ। ਚਾਰ ਜੁਗ ਖੇਲ ਰਿਹਾ ਖਲਾ, ਕਰੇ ਖੇਲ ਬੇਪਰਵਾਹੀਆ। ਚੌਥੇ ਅੱਖਰ ਚਾਰ ਜੋੜ ਜੁੜਾ, ਚਾਰ ਜੁਗ ਦਏ ਵਡਿਆਈਆ। ਵਾਹ ਵਾ ਗੁਰੂ ਮੰਤ ਲਏ ਬਣਾ, ਵਾਹਿਗੁਰੂ ਅੱਖਰ ਇਕ ਪੜ੍ਹਾਈਆ। ਚਾਰ ਜੁਗ ਦਾ ਦਿਨ ਇਕ ਇਕ ਨਾਲ ਮਿਲਾ, ਦਸ ਦਸ ਗੁਰ ਨਾਲ ਮੇਲ ਮਿਲਾਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਹਿਨਸ਼ਾਹ ਹੱਥ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦੇਣਾ ਵਰ, ਏਕਾ ਗੋਬਿੰਦ ਮੰਗ ਮੰਗਾਈਆ । ਚਾਰ ਦਿਵਸ ਮੰਗੇ ਮੰਗ, ਦਸ ਦਸ ਖੇਲ ਖਿਲਾਵਣਾ। ਲੱਖ ਚੁਰਾਸੀ ਵੇਖੇ ਰੰਗ, ਕਸੁੰਭਾ ਰੰਗ ਕਿਸ ਚੜ੍ਹਾਵਣਾ। ਨੌਂ ਨੌਂ ਵੇਖੇ ਮਰਦੰਗ, ਨਾਮ ਮਰਦੰਗ ਕਿਸ ਵਜਾਵਣਾ । ਚਾਰ ਚਾਰ ਵੇਖੇ ਲੰਘ, ਪਾਰ ਕਿਨਾਰਾ ਆਪ ਕਰਾਵਣਾ। ਅੰਤ ਮੁਕਾਏ ਆਪਣਾ ਪੰਧ, ਤੇਰੇ ਦਵਾਰੇ ਸੋਭਾ ਪਾਵਣਾ। ਲੱਖ ਚੁਰਾਸੀ ਪਾਏ ਫੰਦ, ਜਿਸ ਤੇਰਾ ਨਾਮ ਭੁਲਾਵਣਾ । ਜਿਸ ਨਾ ਗਾਇਆ ਬੱਤੀ ਦੰਦ, ਗੁਰ ਗੋਬਿੰਦ ਹੋਏ ਨਾ ਕਿਸੇ ਜ਼ਾਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਦਿਵਸ ਇਕ ਇਕ ਜੁਗ ਨਾਲ ਫੜਾਇਆ ਲੜ, ਸਾਚਾ ਲੜ ਆਪ ਬੰਧਾਵਣਾ। ਸਾਚਾ ਲੜ ਦਿਤਾ ਬੰਨ੍ਹ, ਏਕਾ ਬੰਧਨ ਪਾਇਆ। ਮੂਸਾ ਵੇਖੇ ਕੋਹਤੂਰ ਚੜ੍ਹਿਆ ਚੰਨ, ਜਲਵਾ ਨੂਰ ਹਰਿ ਖ਼ੁਦਾਇਆ। ਈਸਾ ਆਪਣੀ ਉਮਤ ਆਪੇ ਪਿਆ ਜੰਮ, ਪਿਤਾ ਪੂਤ ਪੂਤ ਵਡਿਆਇਆ। ਮੁਹੰਮਦ ਵਸੇਰਾ ਬਿਨ ਛੱਪਰੀ ਛੰਨ, ਸਾਚਾ ਹਰਿ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਆਪ ਬੁਲਾਇਆ। ਸਾਚੇ ਦਰ ਸੱਦੇ ਦਰਵੇਸ਼, ਦਰ ਦਰਬਾਰ ਆਪ ਬਣਾਈਆ। ਇਕ ਸੁਣਾਇਆ ਹਰਿ ਸੰਦੇਸ, ਸਚ ਸੰਦੇਸਾ ਆਪ ਸੁਣਾਈਆ। ਕਲਜੁਗ ਅੰਤਮ ਕਰਿਆ ਵੇਸ, ਚਾਰੋਂ ਕੁੰਟ ਘਰ ਘਰ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਮੁਹੰਮਦ ਬੋਲੇ ਮਾਰੇ ਨਾਅਰਾ, ਉਚੀ ਕੂਕ ਕੂਕ ਸੁਣਾਇਆ। ਤੇਰਾ ਦਰ ਨਾ ਦਿਸੇ ਸਚ ਦਰਬਾਰਾ, ਅਧਵਿਚਕਾਰੇ ਬੈਠਾ ਰਾਹ ਤਕਾਇਆ। ਚੌਦਾਂ ਸਦੀਆਂ ਚੌਦਾਂ ਲੋਕ ਮੇਰਾ ਕਿਨਾਰਾ, ਅੰਤਮ ਬੈਠਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਜਲਵਾ ਦੂਜੀ ਵਾਰ ਨਜ਼ਰ ਨਾ ਆਇਆ। ਦੂਜੀ ਵਾਰ ਮੰਗਾਂ ਮੰਗ, ਆਪਣੀ ਝੋਲੀ ਅੱਗੇ ਡਾਹੀਆ। ਚੌਥੇ ਜੁਗ ਬਣਿਆ ਮਲੰਗ, ਤੇਰੀ ਅਲਫ਼ੀ ਗਲ ਵਿਚ ਪਾਈਆ। ਚਾਰੋਂ ਕੁੰਟ ਫਿਰਿਆ ਨੰਗ, ਉਚੀ ਕੂਕਾਂ ਦੇਵਾਂ ਦੁਹਾਈਆ। ਮੇਰਾ ਸੁੰਞਾਂ ਦਿਸੇ ਪਲੰਘ, ਮੇਰੀ ਸੇਜ ਨਾ ਕੋਇ ਹੰਢਾਈਆ। ਚਾਰ ਯਾਰੀ ਹੋਈ ਨੰਗ, ਪਰਦਾ ਹੱਥ ਨਾ ਕੋਇ ਵਖਾਈਆ। ਚਾਰ ਜੁਗ ਦੇ ਚਾਰ ਦਿਵਸ ਮੰਗਾਂ ਮੰਗ, ਮੇਰੀ ਅੰਤਮ ਝੋਲੀ ਪਾਈਆ। ਫਿਰ ਦਰ ਤੇਰੇ ਆਵਾਂ ਤੂੰ ਬਖ਼ਸ਼ੀ ਮੇਰੇ ਸਾਹਿਬ ਬਖ਼ਸ਼ੰਦ, ਭੁਲ ਅਭੁਲ ਲਏ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਈਆ। ਸੁਣ ਮੁਹੰਮਦ ਰੱਖਣਾ ਯਾਦ, ਹਰਿ ਸਾਚਾ ਸਚ ਜਣਾਇੰਦਾ। ਚੌਦਾਂ ਚੌਦਾਂ ਸੁਣ ਫ਼ਰਯਾਦ, ਚੌਦਾਂ ਚੌਦਾਂ ਵੇਖ ਵਖਾਇੰਦਾ। ਚਾਰ ਜੁਗ ਦਾ ਏਕਾ ਨਾਦ, ਆਪਣਾ ਨਾਉਂ ਵਜਾਇੰਦਾ। ਤੇਰੀ ਵੇਖੇ ਡੂੰਘੀ ਖਾਡ, ਡੂੰਘੀ ਕੰਦਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਚਾਰ ਦਿਵਸ ਤੇਰੇ ਅੰਗ ਸਮਾਇੰਦਾ। ਈਸਾ ਕਰੇ ਪੁਕਾਰ, ਅਜ਼ਮਤ ਆਪਣੀ ਨਾ ਕੋਇ ਜਣਾਈਆ। ਚਾਰੋਂ ਕੁੰਟ ਗਾਏ ਤੇਰੀ ਵਾਰ, ਸਾਚਾ ਢੋਲਾ ਏਕਾ ਗਾਈਆ। ਫ਼ਰਜ਼ੰਦ ਬਣ ਕਰੇ ਪਿਆਰ, ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਵਰਤਾਈਆ। ਏਕਾ ਹੁਕਮ ਧੁਰ ਫ਼ਰਮਾਨਾ, ਈਸਾ ਇਸਮ ਆਜ਼ਮ ਆਪ ਸੁਣਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਹੁਜਰਾ ਸੋਭਾ ਪਾਇੰਦਾ। ਏਕਾ ਤਖ਼ਤ ਏਕਾ ਰਾਣਾ, ਭੂਪਤ ਭੂਪ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਵੇਲਾ ਵੇਖ ਵਖਾਇੰਦਾ। ਈਸਾ ਤੇਰਾ ਸਾਚਾ ਵੇਲਾ, ਵਕ਼ਤ ਆਪ ਜਣਾਈਆ। ਨੂਰੀ ਕੀਤਾ ਮੇਲਾ ਮੇਲਾ, ਮੇਲ ਮਿਲਾਏ ਸਾਚਾ ਮਾਹੀਆ। ਆਪਣੀ ਖੇਲ ਆਪੇ ਖੇਲਾ, ਆਪ ਚਲਾਏ ਹੁਕਮ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤੇਰੀ ਉਮਤ ਦਏ ਵਡਿਆਈਆ। ਤੇਰੀ ਉਮਤ ਤੇਰੀ ਧਾਰ, ਤੇਰੇ ਸੰਗ ਨਿਭਾਇੰਦਾ। ਤੇਰੀ ਅਜ਼ਮਤ ਕਰ ਪਿਆਰ, ਤੇਰੀ ਖ਼ਿਦਮਤ ਆਪ ਕਮਾਇੰਦਾ। ਤੇਰੀ ਸੁਹਬਤ ਵਿਚ ਸੰਸਾਰ, ਹਰਿ ਸਾਚਾ ਆਪ ਉਪਾਇੰਦਾ। ਏਕਾ ਹੁਕਮ ਕਰੇ ਵਰਤਾਰ, ਹੁਕਮ ਹਾਕਮ ਆਪ ਜਣਾਇੰਦਾ। ਸਰਬ ਜੀਆਂ ਦਾ ਪਰਵਰਦਿਗਾਰ, ਹਰ ਘਟ ਅੰਦਰ ਨੂਰ ਧਰਾਇੰਦਾ। ਜਲਵਾ ਨੂਰ ਕਰ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਏਕਾ ਕਰਨਾ ਸਰਬ ਪਿਆਰ, ਦੂਸਰ ਵੰਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਜਗ ਲਗਾ, ਈਸਾ ਏਕਾ ਆਸ ਗਿਆ ਰਖਾਈਆ। ਚਾਰ ਵਰਨ ਏਕਾ ਰੰਗ ਸਮਾ, ਏਕਾ ਰੰਗ ਸਮਾਈਆ। ਏਕਾ ਨੂਰ ਹੋਏ ਖ਼ੁਦਾ, ਏਕਾ ਕ਼ੁਦਰਤ ਵਿਚ ਸਮਾਈਆ। ਮੇਰਾ ਮੇਰੇ ਨਾਲੋਂ ਨਾ ਹੋਏ ਜੁਦਾ, ਗਲ ਪੱਲੂ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਵਰਤਾਈਆ। ਏਕਾ ਹੁਕਮ ਵਰਤਾਵਣਹਾਰ, ਹਰਿ ਸਾਚਾ ਆਪ ਜਣਾਇੰਦਾ। ਕਲਜੁਗ ਔਣਾ ਵਿਚ ਸੰਸਾਰ, ਜੋਤੀ ਜਾਮਾ ਭੇਖ ਵਟਾਇੰਦਾ। ਨਿਰਗੁਣ ਸਰਗੁਣ ਰੂਪ ਅਪਾਰ, ਨਿਰਗੁਣ ਸਰਗੁਣ ਵਿਚ ਛੁਪਾਇੰਦਾ। ਤੇਰਾ ਲੇਖਾ ਲਏ ਵਿਚਾਰ, ਲੇਖਾ ਆਪਣੇ ਹੱਥ ਰਖਾਇੰਦਾ। ਏਕਾ ਈਸਾ ਕਰੇ ਪੁਕਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਚਾਰ ਜੁਗ ਦੇ ਦਿਵਸ ਚਾਰ, ਤੇਰੇ ਕੋਲੋਂ ਮੰਗ ਮੰਗਾਇੰਦਾ। ਹਾੜ ਸਤਾਰਾਂ ਨਾ ਆਏ ਹਾਰ, ਖ਼ੁਸ਼ੀਆਂ ਨਾਲ ਖ਼ੁਸ਼ੀ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਆਪ ਬਣਾਇੰਦਾ। ਹਾੜ ਸਤਾਰਾਂ ਮੰਗੀ ਮੰਗ, ਮਾਂਗਤ ਦਰ ਦਰਵੇਸ਼ ਬਣਾਇਆ। ਮੂਸੇ ਚੜ੍ਹਿਆ ਸਾਚਾ ਰੰਗ, ਕੋਹਤੂਰ ਆਪ ਰੰਗਾਇਆ। ਪੁਰਖ ਅਬਿਨਾਸ਼ੀ ਵਸੇ ਸੰਗ, ਆਪ ਆਪਣਾ ਸੰਗ ਨਿਭਾਇਆ। ਇਕ ਵਖਾਏ ਹਰਿ ਤੁਰੰਗ, ਸਾਚਾ ਤੁਰੰਗ ਆਪ ਦੌੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇਆ। ਸਾਚਾ ਖੇਲ ਹਰਿ ਖਲਾਏ, ਖੇਲਣਹਾਰਾ ਦਿਸ ਨਾ ਆਈਆ। ਮੂਸਾ ਮਮਤਾ ਮੋਹ ਚੁਕਾਏ, ਏਕਾ ਆਪਣਾ ਬੰਧਨ ਪਾਈਆ। ਏਕਾ ਜਲਵਾ ਨੂਰ ਵਖਾਏ, ਨੂਰ ਇਲਾਹੀ ਸੱਚਾ ਸ਼ਹਿਨਸ਼ਾਹੀਆ। ਏਕਾ ਕਲਮਾ ਆਪ ਪੜ੍ਹਾਏ, ਕਲਮਾ ਅਮਾਮ ਇਕ ਜਣਾਈਆ। ਸਾਚੀ ਸਲਾਮ ਇਕ ਕਰਾਏ, ਸਲਾਮ ਅਲੈਕਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸੁਣਾਈਆ। ਸੁਣਨਾ ਹੁਕਮ ਧੁਰ ਫ਼ਰਮਾਨ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਲੋਕਮਾਤ ਵੇਖ ਵਖਾਇੰਦਾ। ਚਾਰ ਕੁੰਟ ਤੇਰਾ ਨਿਸ਼ਾਨ, ਤੇਰੇ ਰੰਗ ਰੰਗਾਇੰਦਾ। ਅੰਤਮ ਪੇਖਣਾ ਮਾਰ ਧਿਆਨ, ਕਵਣ ਹੁਕਮ ਦਰ ਪੁਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਵੇਲਾ ਅੰਤਮ ਆਇਆ, ਹਰਿ ਸਾਚਾ ਖੇਲ ਖਿਲਾਈਆ। ਆਪੇ ਮੂਸਾ ਦਰ ਬਹਾਇਆ, ਤਨ ਤਨ ਪਿੰਡਾ ਰਿਹਾ ਸੁਹਾਈਆ। ਆਪੇ ਗੋਦ ਲਏ ਬਹਾਇਆ, ਅੰਤਮ ਮੇਲ ਸਹਿਜ ਸੁਭਾਈਆ। ਤੇਰੀ ਉਮਤ ਪਹਿਲੋਂ ਤੇਰੇ ਅੱਗੇ ਲਾਇਆ, ਈਸਾ ਤੇਰਾ ਸੰਗ ਰਖਾਈਆ। ਮੁਹੰਮਦ ਤੇਰੀ ਬਾਂਹ ਫੜਾਇਆ, ਅੱਲਾ ਰਾਣੀ ਨਾਲ ਪਰਨਾਈਆ। ਚਾਰ ਯਾਰ ਦਾ ਪੰਧ ਮੁਕਾਇਆ, ਚੌਥੇ ਜੁਗ ਵੱਜੇ ਵਧਾਈਆ। ਫੇਰ ਆਪਣਾ ਦਰਸ ਦਏ ਕਰਾਇਆ, ਫੜ ਫੜ ਮੇਲੇ ਤੇਰੀਆਂ ਬਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਚ ਸੰਦੇਸਾ ਰਿਹਾ ਸਮਝਾਈਆ। ਈਸਾ ਮੂਸਾ ਸੁਣ ਸੰਦੇਸਾ, ਮੁਹੰਮਦ ਨਾਲ ਮਿਲਾਇਆ। ਕਾਲਾ ਸੂਸਾ ਕਰ ਕਰ ਵੇਸਾ, ਲੋਕਮਾਤ ਫੇਰਾ ਪਾਇਆ। ਚਾਰ ਜੁਗ ਜੋ ਬਣਿਆ ਰਿਹਾ ਨਰ ਨਰੇਸ਼ਾ, ਕਲਜੁਗ ਅੰਤਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਬੇਪਰਵਾਹਿਆ। ਮੁਹੰਮਦ ਕਰੇ ਵਿਚਾਰ, ਈਸਾ ਇਕ ਸਮਝਾਈਆ। ਮੂਸਾ ਬੰਨ੍ਹੇ ਧਾਰ, ਦੇਵੇ ਸਚ ਸਲਾਹੀਆ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਏਕ ਏਕ ਖ਼ੁਦਾਈਆ। ਧਾਮ ਅਵੱਲੇ ਵਸੇ ਪਰਵਰਦਿਗਾਰ, ਸੋ ਅੱਲਾ ਮੀਆਂ ਨਾਉਂ ਧਰਾਈਆ। ਵੰਡ ਵੰਡੀ ਵਿਚ ਸੰਸਾਰ, ਜਗਤ ਪਰਦਾ ਏਕਾ ਪਾਈਆ। ਅੰਤਮ ਮਾਰਨ ਆਇਆ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਈਸਾ ਮੂਸਾ ਸੰਗ ਮੁਹੰਮਦ ਕਰ ਵਿਚਾਰ, ਏਕਾ ਮੇਲ ਮਿਲਾਇਆ। ਚਾਰ ਜੁਗ ਦੇ ਦਿਵਸ ਚਾਰ, ਚਾਰ ਚਾਰ ਵੇਖ ਵਖਾਇਆ। ਚਾਰ ਯਾਰੀ ਦਿਤੀ ਹਾਰ, ਚਾਰ ਕੁੰਟ ਡੇਰਾ ਢਾਹਿਆ। ਚੌਥੇ ਜੁਗ ਮਿਲੇ ਸਾਂਝਾ ਯਾਰ, ਚੌਂਹ ਵਰਨਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਰਿਹਾ ਸੁਣਾਇਆ। ਸਾਚਾ ਹੁਕਮ ਸੁਣਾਇੰਦਾ, ਸਾਚੇ ਤਖ਼ਤ ਬੈਠ ਸੁਲਤਾਨ। ਸਚ ਅਦਾਲਤ ਆਪ ਕਮਾਇੰਦਾ, ਦੇਵੇ ਧੁਰ ਫ਼ਰਮਾਨ। ਆਪਣਾ ਕੋਰਟ ਆਪ ਸੁਹਾਇੰਦਾ, ਸੁਪਰੀਮ ਕੋਰਟ ਵਾਲੀ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਨਿਗਹਬਾਨ। ਨਿਗਹਬਾਨ ਹੋਏ ਕਰਤਾਰਾ, ਸਾਚਾ ਹੁਕਮ ਜਣਾਈਆ। ਚਾਰ ਜੁਗ ਦੀ ਵੰਡ ਵਿਚ ਸੰਸਾਰਾ, ਚਾਰ ਦਿਹਾੜਾ ਕੀਮਤ ਪਾਈਆ। ਚਾਰ ਦਿਵਸ ਦੇਵੇ ਵਾਰੋ ਵਾਰਾ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਆਪ ਭਰਾਈਆ। ਤ੍ਰੈਗੁਣ ਬਣੇ ਆਪ ਵਰਤਾਰਾ, ਚਾਰੇ ਖਾਣੀ ਮੇਲ ਮਿਲਾਈਆ। ਤੇਈ ਅਵਤਾਰ ਦਏ ਸਹਾਰਾ, ਚਾਰ ਚਾਰ ਬੰਧਨ ਪਾਈਆ। ਅਠਾਰਾਂ ਭਗਤ ਨਾ ਕੋਇ ਉਧਾਰਾ, ਵਸਤ ਅਮੋਲਕ ਆਪ ਵਰਤਾਈਆ। ਦਸ ਗੁਰ ਨਾ ਕੋਇ ਵਣਜਾਰਾ, ਮੇਲਾ ਚਾਰ ਚਾਰ ਮਿਲਾਈਆ। ਈਸਾ ਮੂਸਾ ਆਏ ਨਾ ਪਾਸਾ ਹਾਰਾ, ਸੰਗ ਮੁਹੰਮਦ ਮੰਗੇ ਇਕ ਸਫ਼ਾਈਆ। ਕ਼ੁਦਰਤ ਵੇਖੇ ਕ਼ਾਦਰ ਵੇਖਣਹਾਰਾ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਸੱਤਾਂ ਦੀਪਾਂ ਦੀਪ ਉਜਿਆਰਾ, ਏਕਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਜੁਗ ਦਾ ਮੂਲ ਵਖਾਈਆ। ਚਾਰ ਜੁਗ ਦਾ ਮੂਲ ਵਖੌਣਾ, ਹਰਿ ਸਾਚਾ ਖੇਲ ਖਿਲਾਇੰਦਾ। ਚਾਰ ਦਿਵਸ ਦਾ ਪਰਦਾ ਲੌਹਣਾ, ਚਾਰ ਜੁਗ ਵੰਡ ਵੰਡਾਇੰਦਾ। ਚਾਰ ਵਰਨ ਦਾ ਭੇਵ ਮਿਟੌਣਾ, ਏਕਾ ਸਰਨ ਰਖਾਇੰਦਾ। ਚਾਰ ਬਾਣੀ ਦਾ ਗੌਣ ਗੌਣਾ, ਏਕਾ ਢੋਲਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਤੇਈ ਦਸ ਅਠਾਰਾਂ ਕਰ ਇਕੱਠੇ, ਏਕਾ ਘਰ ਵਖਾਈਆ। ਲਹਿਣਾ ਦੇਣ ਚੁਕਾਏ ਹੱਥੋ ਹੱਥੇ, ਜਗਤ ਉਧਾਰ ਨਾ ਕੋਇ ਵਖਾਈਆ। ਲੇਖਾ ਲਿਖੇ ਅਲਖਨਾ ਅਲਖੇ, ਵੇਦ ਪੁਰਾਨ ਭੇਵ ਨਾ ਆਈਆ। ਸਭ ਦੇ ਭਾਂਡੇ ਕਰੇ ਸੱਖੇ, ਆਪਣਾ ਭੰਡਾਰਾ ਆਪਣੇ ਵਿਚ ਟਿਕਾਈਆ। ਸਭ ਦੇ ਮਾਣ ਅੰਤਮ ਲੱਥੇ, ਅਭਿਮਾਨ ਨਾ ਕੋਇ ਰਖਾਈਆ। ਸ਼ਬਦ ਡੋਰੀ ਸਾਰੇ ਨੱਥੇ, ਏਕਾ ਤੰਦ ਖਿਚਾਈਆ। ਆਪਣੀ ਮਹਿਮਾ ਆਪੇ ਕੱਥੇ, ਆਪੇ ਆਪਣਾ ਗੁਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਏਕਾ ਏਕ ਵਖਾਈਆ। ਸਚ ਅਦਾਲਤ ਹਰਿ ਨਿਰੰਕਾਰਾ, ਲੋਕਮਾਤ ਕਰਾਇੰਦਾ। ਪੰਜ ਇਕ ਬਣੇ ਭਿਖਾਰਾ, ਦੋਏ ਜੋੜ ਸੀਸ ਝੁਕਾਇੰਦਾ । ਚਾਰ ਵਰਨ ਹੋਇਆ ਹਤਿਆਰਾ, ਆਪਣੀ ਹੱਤਿਆ ਸਰਬ ਕਰਾਇੰਦਾ। ਮਿਲਿਆ ਆਮ ਨਾ ਕਿਸੇ ਮੁਖ਼ਤਿਆਰਾ, ਖ਼ੁਦ ਮੁਖ਼ਤਿਆਰ ਸਰਬ ਹੋ ਜਾਇੰਦਾ। ਚਾਰੋਂ ਕੁੰਟ ਵਰਨਾਂ ਬਰਨਾਂ ਨਾਅਰਾ, ਪੁਰਖ ਅਕਾਲ ਨਾ ਕੋਇ ਗਾਇੰਦਾ। ਕੋਈ ਕਾਗਦ ਕ਼ਲਮ ਸ਼ਾਹੀ ਕਰੇ ਪਿਆਰਾ, ਕੋਈ ਇੱਟਾਂ ਪੱਥਰ ਸੀਸ ਝੁਕਾਇੰਦਾ। ਕੋਈ ਜਲ ਪਾਣੀ ਕੱਢੇ ਗਾਰਾ, ਕੋਈ ਖ਼ਾਕੀ ਖ਼ਾਕ ਸੀਸ ਪਵਾਇੰਦਾ। ਕੋਈ ਵੜ ਵੜ ਬੈਠਾ ਡੂੰਘੀ ਗਾਰਾ, ਉਚੇ ਟਿੱਲੇ ਕੋਈ ਫੇਰਾ ਪਾਇੰਦਾ। ਕੋਈ ਪੜ੍ਹ ਪੜ੍ਹ ਕਰੇ ਵਿਚਾਰਾ, ਪੜ੍ਹ ਪੜ੍ਹ ਪੁਸਤਕ ਵਕ਼ਤ ਲੰਘਾਇੰਦਾ। ਕੋਈ ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਵਿਚਾਰਾ, ਆਤਮ ਬ੍ਰਹਮ ਨਾ ਕੋਇ ਸਮਝਾਇੰਦਾ। ਕਲਜੁਗ ਭੁੱਲਿਆ ਸਰਬ ਸੰਸਾਰਾ, ਵੇਲਾ ਗਿਆ ਹੱਥ ਨਾ ਆਇੰਦਾ। ਕੋਈ ਹਿੰਦੂ ਮੁਸਲਿਮ ਸਿੱਖ ਕਹੇ ਪੁਕਾਰਾ, ਸਾਚੀ ਸਿਖਿਆ ਸਿੱਖ ਗ੍ਰਹਿਣ ਨਾ ਕੋਇ ਵਖਾਇੰਦਾ। ਕੋਈ ਨਾਨਕ ਗੋਬਿੰਦ ਕਰੇ ਪਿਆਰਾ, ਨਾਨਕ ਗੋਬਿੰਦ ਨਜ਼ਰ ਕਿਸੇ ਨਾ ਆਇੰਦਾ। ਕੋਈ ਸ਼ਿਵਦਵਾਲਾ ਮਠ ਕਰੇ ਪੁਕਾਰਾ, ਕੋਈ ਮੂਰਤੀ ਕ੍ਰਿਸ਼ਨ ਧਿਆਨ ਲਗਾਇੰਦਾ। ਕੋਈ ਰਾਮ ਸੀਤਾ ਲਾਏ ਨਾਅਰਾ, ਸੀਤਾ ਰਾਮ ਰੂਪ ਨਾ ਕੋਇ ਵਟਾਇੰਦਾ। ਕੋਈ ਐਨਲਹਕ ਬੋਲੇ ਜੈਕਾਰਾ, ਸੂਲੀ ਸੂਲ ਨਾ ਕੋਇ ਵਖਾਇੰਦਾ। ਕੋਈ ਮੁਹੰਮਦ ਮੰਗੇ ਪਿਆਰਾ, ਮੁਰੀਦ ਮੁਰਸ਼ਦ ਰੂਪ ਨਾ ਕੋਇ ਵਟਾਇੰਦਾ। ਕੋਈ ਕੋਹਤੂਰ ਮੰਗੇ ਨਜ਼ਾਰਾ, ਆਪਣਾ ਅੰਧੇਰਾ ਨਾ ਕੋਇ ਚੁਕਾਇੰਦਾ। ਕੋਈ ਈਸਾ ਲਏ ਸਹਾਰਾ, ਈਸ਼ਵਰ ਨਜ਼ਰ ਕਿਸੇ ਨਾ ਆਇੰਦਾ। ਕੋਈ ਚਾਰ ਵੇਦਾਂ ਕਰੇ ਵਿਚਾਰਾ, ਕੋਈ ਪੁਰਾਨ ਅਠਾਰਾਂ ਰਸਨਾ ਗਾਇੰਦਾ। ਕੋਈ ਅਠਾਰਾਂ ਧਿਆਏ ਗੀਤਾ ਕਰੇ ਵਿਚਾਰਾ, ਅੰਜੀਲ ਕ਼ੁਰਾਨ ਕੋਇ ਗਾਇੰਦਾ। ਕੋਈ ਬਾਈਬਲ ਕਰੇ ਵਿਚਾਰਾ, ਹਰਿ ਕਾ ਭੇਵ ਨਾ ਕੋਇ ਪਾਇੰਦਾ। ਕੋਈ ਖਾਣੀ ਬਾਣੀ ਲਏ ਸਹਾਰਾ, ਆਪਣਾ ਇਸ਼ਟ ਦੇਵ ਬਣਾਇੰਦਾ। ਗੋਬਿੰਦ ਅੰਤਮ ਗਿਆ ਬੋਲ ਜੈਕਾਰਾ, ਪੁਰਖ ਅਕਾਲ ਸਰਬ ਸਮਝਾਇੰਦਾ। ਕਲਜੁਗ ਆਏ ਅੰਤਮ ਵਾਰਾ, ਨਿਹਕਲੰਕਾ ਰੂਪ ਵਟਾਇੰਦਾ। ਪਿਛਲਾ ਲੇਖਾ ਸਭ ਦਾ ਦਏ ਪਾੜਾ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਚਾਰ ਜੁਗ ਜੋ ਕੱਢੇ ਆਪੇ ਹਾੜਾ, ਗੁਰ ਅਵਤਾਰ ਆਪਣਾ ਨਾਉਂ ਧਰਾਇੰਦਾ। ਜ਼ਿਮੀਂ ਅਸਮਾਨਾਂ ਮੇਟੇ ਪਾੜਾ, ਆਪਣਾ ਚਰਨ ਚਰਨ ਨਾਲ ਮਿਲਾਇੰਦਾ। ਦੋ ਜਹਾਨਾਂ ਵੇਖੇ ਅਖਾੜਾ, ਲੋਆਂ ਪੁਰੀਆਂ ਨਾਚ ਨਚਾਇੰਦਾ। ਤਖ਼ਤ ਨਿਵਾਸੀ ਸਾਚਾ ਲਾੜਾ, ਲੋਕਮਾਤ ਫੇਰਾ ਪਾਇੰਦਾ। ਨੌਂ ਖੰਡ ਪ੍ਰਿਥਮੀ ਚਬਾਏ ਆਪਣੀ ਦਾੜ੍ਹਾ, ਬਸਤਰ ਸ਼ਸਤਰ ਨਾ ਕੋਇ ਉਠਾਇੰਦਾ। ਲੇਖਾ ਜਾਣੇ ਬਹੱਤਰ ਨਾੜਾ, ਤਿੰਨ ਸੌ ਸੱਠ ਹਾਡੀ ਆਪਣੀ ਗਣਤ ਗਣਾਇੰਦਾ। ਚਾਰ ਜੁਗ ਚਾਰ ਵਰਨ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜਿਸ ਨੂੰ ਆਪਣੀ ਸ਼ਬਦ ਕਰਦਾ ਰਿਹਾ ਵਾੜਾ, ਗੁਰ ਅਵਤਾਰ ਸੇਵਾ ਲਾਇੰਦਾ। ਕਲਜੁਗ ਅੰਤਮ ਕਰੇ ਖੇਲ ਅਪਾਰਾ, ਪਰਗਟ ਹੋ ਹਰਿ ਨਿਰੰਕਾਰਾ, ਆਪਣਾ ਪਰਦਾ ਆਪ ਉਠਾਇੰਦਾ। ਇਕ ਸੁਣਾਏ ਸਚ ਜੈਕਾਰਾ, ਆਦਿ ਪੁਰਖ ਹੋ ਉਜਿਆਰਾ, ਸੋਹੰ ਰੂਪ ਅਪਰ ਅਪਾਰਾ, ਹੰ ਬ੍ਰਹਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਇੰਦਾ। ਦਸ ਅਠਾਰਾਂ ਤੇਈ ਕਰ ਇਕੱਠ, ਤ੍ਰੈ ਤ੍ਰੈ ਬੰਧਨ ਪਾਇਆ। ਪੰਚਮ ਮੇਲਾ ਕਮਲਾਪਤ, ਇਕ ਇਕ ਇਕ ਨਾਲ ਜੋੜ ਜੁੜਾਇਆ। ਚਾਰ ਦਿਵਸ ਮੰਗੀ ਮੰਗ, ਆਪਣੀ ਰਤੀ ਰਤ ਰੰਗਾਇਆ। ਹਾੜ ਸਤਾਰਾਂ ਰੱਖਣੀ ਪਤ, ਪਤਿਪਰਮੇਸ਼ਵਰ ਤੇਰੀ ਓਟ ਤਕਾਇਆ। ਤੇਰਾ ਸੱਥਰ ਬੈਠੇ ਘਤ, ਤੇਰੀ ਸੇਜ ਵਿਛਾਇਆ। ਸਾਡੀ ਕਰਨੀ ਪੂਰੀ ਆਸ, ਬੇਆਸ ਕੋਇ ਰਹਿਣ ਨਾ ਪਾਇਆ। ਅਸੀਂ ਡਰਦੇ ਕਰੀਏ ਤ੍ਰਾਸ ਤ੍ਰਾਸ, ਬੈਠੇ ਸੀਸ ਝੁਕਾਇਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੂੰ ਸਚਖੰਡ ਵਿਚ ਰੱਖਿਆ ਵਾਸ, ਲੋਕਮਾਤ ਨਾ ਫੇਰਾ ਪਾਇਆ। ਤੇਰਾ ਨਾਉਂ ਲੱਖ ਚੁਰਾਸੀ ਕਰੇ ਹਾਸ ਬਲਾਸ, ਰਸਨਾ ਜਿਹਵਾ ਗੁਣ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਡੇ ਹੱਥ ਟਿਕਾਇਆ। ਤੇਈ ਦਸ ਹੋ ਇਕੱਠੇ, ਅਠਾਰਾਂ ਜੋੜ ਜੁੜਾਈਆ। ਇਕ ਦੂਜੇ ਦੇ ਵੇਖਣ ਮੱਥੇ, ਕਵਣ ਲੇਖ ਰਿਹਾ ਲਿਖਾਈਆ। ਕਵਣ ਵਸੇ ਕਾਇਆ ਕੁੱਲੀ ਕੱਖੇ, ਕਵਣ ਬੈਠਾ ਆਸਣ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸੁਣਾਈਆ। ਸਾਰੇ ਕਰੋ ਇਕੱਠ, ਹਰਿ ਸਾਚਾ ਆਪ ਜਣਾਇੰਦਾ। ਨਾ ਕੋਈ ਮੰਦਰ ਮਸਜਿਦ ਦਿਸੇ ਮੱਠ, ਸ਼ਿਵਦਵਾਲਾ ਕੰਮ ਕਿਸੇ ਨਾ ਆਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਮੰਤਰ ਨਾਮ ਦ੍ਰਿੜਾਇੰਦਾ। ਨਾ ਕੋਈ ਤੀਰਥ ਨਾ ਕੋਈ ਘਾਟ, ਨਾ ਕੋਈ ਜਗਤ ਅਸ਼ਨਾਨ ਕਰਾਇੰਦਾ। ਨਾ ਕੋਈ ਵਣਜ ਵਣਜਾਰਾ ਵਿਕੇ ਕਿਸੇ ਹਾਟ, ਸਾਚਾ ਹੱਟ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭਨਾਂ ਦੇਵੇ ਇਕੋ ਵਰ, ਏਕਾ ਰੰਗ ਰੰਗਾਇੰਦਾ। ਅਠਾਰਾਂ ਦਸ ਹੋ ਇਕੱਠੇ, ਤੇਈ ਮਤਾ ਪਕਾਈਆ। ਜਿਸ ਨੇ ਲੇਖੇ ਧੁਰ ਧੁਰ ਲਿਖੇ, ਜੁਗ ਜੁਗ ਹੁਕਮ ਸੁਣਾਈਆ। ਜਿਸ ਕੋਲੋਂ ਮੰਗਦੇ ਰਹੇ ਭਿਖੇ, ਸੋ ਸਾਹਿਬ ਸੱਚਾ ਇਕੋ ਦਿਸੇ, ਜਿਸ ਦੀ ਵਡੀ ਵਡਿਆਈਆ। ਲੋਕਮਾਤ ਪਾਏ ਅਸੀਂ ਹਿੱਸੇ, ਕੋਈ ਰਾਮ ਕੋਈ ਕ੍ਰਿਸ਼ਨ ਅਖਵਾਈਆ। ਨਿਰਗੁਣ ਨੂਰ ਹਰ ਘਟ ਅੰਦਰ ਏਕੋ ਦਿਸੇ, ਏਕਾ ਆਪਣਾ ਗੁਣ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੰਜ ਇਕ ਦੇਵੇ ਏਕਾ ਵਰ, ਆਪਣੀ ਬਣਤ ਤੇਰੇ ਰੰਗ ਰੰਗਾਈਆ। ਪੰਜ ਇਕ ਕਰਨ ਵਿਚਾਰ, ਦਰ ਘਰ ਸਾਚੇ ਆਈਆ। ਵੇਲਾ ਅੰਤ ਆਪਣਾ ਆਪ ਲਓ ਸੁਆਰ, ਵੇਲਾ ਗਿਆ ਹੱਥ ਨਾ ਆਈਆ। ਇਕਾਵਨ ਵਿਚੋਂ ਚੁਣੋ ਸਰਦਾਰ, ਜਿਸ ਆਪਣੀ ਹੱਥ ਡੋਰ ਫੜਾਈ ਪੁਰਖ ਅਕਾਲ ਸਭ ਦਾ ਲੇਖਾ ਦਏ ਮੁਕਾਈਆ। ਅਸੀਂ ਫਿਰਦੇ ਆਏ ਵਾਰੋ ਵਾਰ, ਚਾਰ ਜੁਗ ਦੀ ਦੇਵਣ ਮਾਤ ਗਵਾਹੀਆ। ਮਿਲੀ ਇਕ ਸੱਚੀ ਸਰਕਾਰ, ਜਿਸ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਆਦਿ ਅੰਤ ਨਾ ਜਾਏ ਹਾਰ, ਪਾਸਾ ਹਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੀ ਖੇਲ ਖਿਲਾਈਆ। ਤੇਈ ਦਸ ਵੇਖੇ ਮਾਰ ਧਿਆਨ, ਕਵਣ ਮਿਲੇ ਸਚ ਦਵਾਰ। ਕਵਣ ਦੇਵੇ ਧੁਰ ਫ਼ਰਮਾਨ, ਬੋਲੇ ਸਚ ਜੈਕਾਰ। ਸਭਨਾਂ ਕੀਤਾ ਇਕ ਪਰਵਾਨ, ਨਾਨਕ ਨਿਰਗੁਣ ਗੁਰ ਹਮਾਰ। ਆਵੇ ਜਾਵੇ ਧੁਰ ਦਰਬਾਰ, ਜੁਗਾ ਜੁਗੰਤਰ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਸਾਚੀ ਧਾਰ। ਲੱਖ ਚੁਰਾਸੀ ਗਈ ਹਾਰ, ਉਤਰੀ ਕਿਸੇ ਨਾ ਪਾਰ ਕਿਨਾਰਾ। ਚਾਰੋਂ ਕੁੰਟ ਹੋਇਆ ਵਿਭਚਾਰ, ਭੁੱਲਿਆ ਹਰਿ ਕਰਤਾਰਾ। ਵੇਦ ਪੁਰਾਨ ਕਰਨ ਪੁਕਾਰ, ਗੀਤਾ ਗਿਆਨ ਨਾ ਕੋਇ ਸਹਾਰਾ। ਖਾਣੀ ਬਾਣੀ ਹੋਈ ਪਰਵਾਨ, ਕਲਜੁਗ ਜੀਵ ਹਰਿ ਕਾ ਰੂਪ ਨਾ ਕਿਸੇ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਜੁਗ ਦੀ ਪਾਵੇ ਸਾਰਾ। ਚਾਰ ਜੁਗ ਦੀ ਸਾਰ ਸਮਾਲੇ, ਸਤਿ ਪੁਰਖ ਨਿਰੰਜਣ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਵਕ਼ਤ ਸੰਭਾਲੇ, ਵੇਲਾ ਵਕ਼ਤ ਆਪਣੇ ਹੱਥ ਰਖਾਈਆ। ਪਰਗਟ ਹੋਇਆ ਪੁਰਖ ਅਕਾਲੇ, ਬੇਪਰਵਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਨਾਨਕ ਨਿਰਗੁਣ ਕਰ ਪਰਵਾਨ, ਤੇਈ ਦਸ ਮਤਾ ਪਕਾਇਆ । ਏਕਾ ਹੁਕਮ ਦੇਵੇ ਫ਼ਰਮਾਨ, ਧੁਰਦਰਗਾਹੀ ਲੈ ਕੇ ਆਇਆ। ਸਭ ਨੇ ਕਰਨਾ ਅੰਤ ਪਰਵਾਨ, ਭੁਲ ਕੋਇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਧਰਾਇਆ। ਨਾਨਕ ਨਿਰਗੁਣ ਅੱਗੇ ਲੱਗ, ਆਪਣਾ ਰਾਹ ਚਲਾਈਆ। ਮਿਲਿਆ ਮੇਲ ਸੂਰੇ ਸਰਬੱਗ, ਸ਼ਹਿਨਸ਼ਾਹ ਵਡੀ ਵਡਿਆਈਆ। ਤੇਰੀ ਵੇਖੀ ਸਾਚੀ ਹੱਦ, ਪਾਰ ਕਿਨਾਰਾ ਪਾਰ ਕਰਾਈਆ। ਤੇਈ ਅਵਤਾਰ ਅਧਵਿਚਕਾਰ ਆਪਣਾ ਭਾਰ ਬੈਠੇ ਰੱਖ, ਰਾਹ ਤੱਕਣ ਤੇਰਾ ਮਾਹੀਆ। ਤ੍ਰਿਲੋਕੀ ਵਿਚੋਂ ਬਾਹਰ ਕੱਢ, ਆਪਣਾ ਪੈਂਡਾ ਦੇ ਮੁਕਾਈਆ। ਲੱਖ ਚੁਰਾਸੀ ਦੇ ਛੱਡ, ਛੱਡ ਛੱਡ ਬੰਦੀ ਬੰਦ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਜੁਗ ਦਾ ਲੇਖਾ ਆਪਣੇ ਹੱਥ ਰਖਾਈਆ। ਚਾਰ ਜੁਗ ਦਾ ਲੇਖ ਅਪਾਰਾ, ਨਿਰਗੁਣ ਨਾਨਕ ਆਪ ਸਮਝਾਇੰਦਾ। ਸਾਚਾ ਸਾਚੇ ਤਖ਼ਤ ਬਹੇ ਸੱਚੀ ਸਰਕਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਬਣਿਆ ਜੱਜ ਏਕੰਕਾਰਾ, ਆਪਣਾ ਹੁਕਮ ਆਪ ਵਰਤਾਇੰਦਾ। ਨਿੰਮੀ ਨਿੰਮੀ ਵੇਖੇ ਧਾਰਾ, ਜੁਗ ਚੌਕੜੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਚਾਰ ਜੁਗ ਦਾ ਲੰਮਾਂ ਕੇਸ, ਪੁਰਖ ਅਬਿਨਾਸ਼ੀ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਲਿਆ ਵੇਖ, ਦਲੀਲ ਅਵਰ ਨਾ ਕੋਇ ਦ੍ਰਿੜਾਈਆ। ਕਲਜੁਗ ਅੰਤਮ ਮੰਗੀ ਪੇਸ਼ੀ ਪੇਸ਼, ਪੇਸ਼ਤਰ ਸਾਚਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸੰਦੇਸ ਸੁਣਾਈਆ। ਚਾਰ ਜੁਗ ਦਾ ਦੀਵਾਨੀ ਝਗੜਾ, ਕਲਜੁਗ ਅੰਤਮ ਮੁੱਕਣ ਨਾ ਪਾਈਆ। ਚਾਰ ਵਰਨ ਨੂੰ ਲੱਗੇ ਰਗੜਾ, ਨਾ ਕੋਈ ਲਏ ਬਚਾਈਆ। ਨੌਂ ਖੰਡ ਪ੍ਰਿਥਮੀ ਹੋਵੇ ਗ਼ਦਰਾ, ਅੰਧ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਦਏ ਸਮਝਾਈਆ। ਨਾਨਕ ਨਿਰਗੁਣ ਹਰਿ ਜਣਾਏ, ਝੂਠਾ ਨਾਤਾ ਤੋੜ। ਤੇਰਾ ਕੇਸ ਨਾ ਦਾਇਰ ਹਰਿ ਕਰਾਏ, ਤੇਰਾ ਮੇਰਾ ਜੁੜਿਆ ਜੋੜ। ਦੂਰ ਦੁਰਾਡਾ ਵਕ਼ਤ ਨਾ ਕੋਇ ਮੁਕਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਏ। ਦੀਵਾਨੀ ਕੇਸ ਦੇਣਾ ਛੱਡ, ਲੋਕਮਾਤ ਪੁਰਖ ਅਬਿਨਾਸ਼ੀ ਆਪਣੇ ਹੱਥ ਲਏ ਵਡਿਆਈਆ। ਚਾਰ ਜੁਗ ਦੀ ਪਾਰ ਕਰਾਵਣ ਆਇਆ ਹੱਦ, ਜ਼ੋਰ ਜ਼ਬਰ ਆਪ ਧਰਾਈਆ। ਉਚੀ ਕੂਕ ਵਜਾਏ ਨੱਦ, ਸਭ ਨੂੰ ਰਿਹਾ ਸੁਣਾਈਆ। ਆਪੇ ਸ਼ਿਸ਼ਨ ਆਪੇ ਜੱਜ, ਆਪੇ ਕੋਰਟ ਰਿਹਾ ਲਗਾਈਆ। ਆਪੇ ਮੁਲਜ਼ਮ ਲਏ ਸੱਦ, ਆਪੇ ਮਜ਼ਲੂਮ ਲਏ ਬੁਲਾਈਆ। ਆਪੇ ਮਕ਼ਤੂਲ ਕ਼ਾਤਲ ਬਣੇ ਸ਼ਾਹ ਨਵਾਬ, ਆਪਣਾ ਭੇਵ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਆਪਣੇ ਰੰਗ ਸਮਾਈਆ। ਨਾਨਕ ਇਸ ਦਾ ਛੱਡੇ ਖੈਹੜਾ, ਦੀਵਾਨੀ ਕੇਸ ਮੁੱਕਣ ਨਾ ਆਈਆ। ਪੁਰਖ ਅਬਿਨਾਸ਼ੀ ਦੇਵਣ ਆਇਆ ਗੇੜਾ, ਥਿਤ ਵਾਰ ਨਾ ਕੋਇ ਰਖਾਈਆ। ਹੱਥੋ ਹੱਥੀ ਨਬੇੜੇ ਨਬੇੜਾ, ਫੜ ਫੜ ਦੇਵੇ ਆਪ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਿਧ ਦਏ ਬਤਾਈਆ। ਏਕਾ ਬਿਧ ਹਰਿ ਜਣਾਏ, ਸਾਚਾ ਦੇਵੇ ਧੁਰ ਫ਼ਰਮਾਨਾ। ਸਤਿਗੁਰ ਸਾਚਾ ਮੇਲ ਮਿਲਾਏ, ਤਖ਼ਤ ਨਿਵਾਸੀ ਬੈਠੇ ਸੱਚਾ ਰਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਆਪਣਾ ਭਾਣਾ। ਸਾਚਾ ਭਾਣਾ ਮਨਾ ਮਨ, ਮਨ ਇਛਿਆ ਨਾ ਕੋਇ ਰਖਾਈਆ। ਆਪੇ ਜਣਿਆ ਜਨਨੀ ਜਨ, ਜਨ ਜਣੇਂਦੀ ਪਿਤਾ ਮਾਈਆ। ਆਪੇ ਦਿਤਾ ਸਾਚਾ ਧਨ, ਨਾਮ ਧਨ ਝੋਲੀ ਪਾਈਆ। ਆਪੇ ਬੇੜਾ ਦਿਤਾ ਬੰਨ੍ਹ, ਬਣ ਮਲਾਹ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਈ ਦਸ ਆਪ ਸਮਝਾਈਆ। ਤੇਈ ਦਸ ਆਪ ਸਮਝਾਵੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਸਾਚਾ ਝਗੜਾ ਆਪ ਮੁਕਾਵੰਦਾ, ਹੁਕਮ ਹਾਕਮ ਆਪ ਵਰਤਾ। ਗੋਬਿੰਦ ਸੂਰਾ ਇਕ ਉਠਾਵੰਦਾ, ਹੱਥ ਖੰਡਾ ਦਏ ਚਮਕਾ। ਫੌਜਦਾਰੀ ਕੇਸ ਬਣਾ ਦੋ ਜਹਾਨ ਵੇਖ ਵਖਾਵੰਦਾ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਂ। ਨੇਤਰ ਨੈਣ ਸਰਬ ਸ਼ਰਮਾਵੰਦਾ, ਕੋਈ ਸਕੇ ਨਾ ਨੈਣ ਉਠਾ। ਬਿਨ ਗੋਬਿੰਦ ਪੁਰਖ ਅਕਾਲ ਨਾ ਕੋਇ ਮਨਾਵੰਦਾ, ਅੰਤ ਸਰਬ ਰਹੇ ਪਛਤਾ। ਪੁਰਖ ਅਬਿਨਾਸ਼ੀ ਏਕਾ ਖੰਡਾ ਏਕਾ ਹੱਥ ਫੜਾਵੰਦਾ, ਆਪੇ ਦੇਵੇ ਸਚ ਪਨਾਹ। ਚਾਰੋਂ ਕੁੰਟ ਆਪ ਦੌੜਾਵੰਦਾ, ਦਹਿ ਦਿਸ਼ਾ ਦਏ ਭਵਾ। ਨੌਂ ਖੰਡ ਪ੍ਰਿਥਮੀ ਆਪ ਹਿਲਾਵੰਦਾ, ਸੱਤਾਂ ਦੀਪਾਂ ਠੋਕਰ ਲਾ। ਲੱਖ ਚੁਰਾਸੀ ਤੇਰਾ ਖੇਤ ਬਣਾਵੰਦਾ, ਤੇਰਾ ਸੱਥਰ ਦਏ ਵਛਾ। ਚਿੜੀਆਂ ਤੇਰੀ ਚੋਗ ਚੁਗਾਵੰਦਾ, ਤੇਰਾ ਬਾਜ਼ ਨਾਮ ਉਡਾ। ਆਪਣਾ ਡੰਕਾ ਆਪ ਵਜਾਵੰਦਾ, ਤੇਰਾ ਡੰਕਾ ਸ਼ਬਦ ਸੁਣਾ। ਰਾਓ ਰੰਕਾਂ ਆਪ ਸਮਝਾਵੰਦਾ, ਵੇਲਾ ਅੰਤਮ ਗਿਆ ਆ। ਸ਼ਾਹ ਪਾਤਸ਼ਾਹ ਕਿਸੇ ਨਾ ਕੋਇ ਬਚਾਵੰਦਾ, ਪੁਰਖ ਅਬਿਨਾਸ਼ੀ ਕਰੇ ਸਰਬ ਸਫ਼ਾ। ਉਚੇ ਟਿੱਲੇ ਫੜ ਫੜ ਢਾਵੰਦਾ, ਚੋਟੀ ਪਰਬਤ ਨਾ ਸਕੇ ਕੋਇ ਬਚਾ। ਡੂੰਘੇ ਸਮੁੰਦਰ ਫੇਰਾ ਪਾਵੰਦਾ, ਸਤਿ ਸਤਿ ਦੇਵੇ ਸੁਣਾ। ਧਰਨੀ ਆਪਣਾ ਭਾਰ ਵੇਖ ਵਖਾਵੰਦਾ, ਕਰੇ ਖੇਲ ਬੇਪਰਵਾਹ। ਤੇਈ ਅਵਤਾਰ ਸੀਸ ਝੁਕਾਵੰਦਾ, ਦੋਏ ਜੋੜ ਮੰਗਣ ਇਕ ਪਨਾਹ। ਨਾਨਕ ਸਚਾ ਏਕਾ ਗੁਣ ਗਾਵੰਦਾ, ਸਭ ਨੂੰ ਰਿਹਾ ਸੁਣਾ। ਗੋਬਿੰਦ ਸਾਚਾ ਹੁਕਮ ਜਣਾਵੰਦਾ, ਪੁਰਖ ਅਕਾਲ ਪਿਤਾ ਮਾਂ। ਜਿਸ ਦਾ ਦਿਤਾ ਪੀਣਾ ਖਾਵਣਾ, ਵਿਸ਼ਨੂੰ ਤਿਸ ਲਏ ਸਲਾਹ। ਬ੍ਰਹਮਾ ਜਿਸ ਦਾ ਮੰਨੇ ਭਾਣਾ, ਸ਼ੰਕਰ ਚਰਨ ਧੂੜ ਰਿਹਾ ਰਮਾ, ਸੋ ਪਰਗਟ ਹੋਇਆ ਵਾਲੀ ਦੋ ਜਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਆਪ ਲਗਾਏ ਆਪ ਵਖਾਏ ਸਚ ਮਕਾਂ। ਸਚ ਮਕਾਨ ਹੋਇਆ ਵਾਸਾ, ਪੁਰਖ ਅਬਿਨਾਸ਼ੀ ਆਸਣ ਲਾਇਆ। ਭਗਤ ਭਗਵੰਤ ਦਏ ਭਰਵਾਸਾ, ਭਗਤ ਅਠਾਰਾਂ ਦਰ ਮਿਲਾਇਆ। ਇਕ ਅੱਠ ਦਏ ਦਲਾਸਾ, ਏਕਾ ਗੁਣ ਜਣਾਇਆ। ਕਾਇਆ ਵੇਖੇ ਤੇਰਾ ਕਾਸਾ, ਸਾਚਾ ਬਾਟਾ ਫੋਲ ਫੋਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਣ ਲਏ ਜਣਾਇਆ। ਭਗਤ ਅਠਾਰਾਂ ਕਰੋ ਸਲਾਹ, ਪੁਰਖ ਅਬਿਨਾਸ਼ੀ ਦਰ ਬਹਾਈਆ। ਕਵਣ ਵੇਲਾ ਰਿਹਾ ਚਲਾ, ਚੱਪੂ ਨਾਮ ਲਗਾਈਆ। ਕਵਣ ਦੇਂਦਾ ਰਿਹਾ ਸਲਾਹ, ਧਰੂ ਪ੍ਰਹਿਲਾਦ ਤਰਾਈਆ। ਕਵਣ ਬਲ ਗੋਦ ਸੁਹਾ, ਕਵਣ ਅਮਰੀਕ ਹੋਏ ਸਹਾਈਆ। ਕਵਣ ਜਨਕ ਲਏ ਤਰਾ, ਹਰੀ ਚੰਦ ਵੱਜੇ ਵਧਾਈਆ। ਕਵਣ ਬਿਦਰ ਸੁਦਾਮਾ ਲਏ ਤਰਾ, ਕਵਣ ਜੈਦੇਵ ਕਰੇ ਪੜ੍ਹਾਈਆ। ਕਵਣ ਸੈਣ ਰਿਹਾ ਸੇਵਾ ਕਮਾ, ਕਵਣ ਰਵਿਦਾਸ ਚਮਾਰ ਢੋਏ ਢੋਰ ਵੇਖ ਵਖਾਈਆ। ਕਵਣ ਭਗਤ ਭਗਵੰਤ ਲਏ ਮਿਲਾ, ਕਵਣ ਬੱਧਕ ਹੋਏ ਸਹਾਈਆ। ਕਵਣ ਗਨਕਾ ਲਏ ਤਰਾ, ਕਵਣ ਪੂਤਨਾ ਦਏ ਤਰਾਈਆ। ਕਵਣ ਬੇਣੀ ਲਏ ਉਠਾ, ਆਪ ਆਪਣਾ ਆਪ ਜਣਾਈਆ। ਕਵਣ ਧੰਨਾ ਲਏ ਮਨਾ, ਰੁੱਸਾ ਜੱਟ ਰਿਹਾ ਸੀਸ ਝੁਕਾਈਆ। ਕਵਣ ਮੋਈ ਗਾਂ ਲਏ ਜਵਾ, ਨਾਮੇ ਛੱਪਰੀ ਕਵਣ ਛੁਹਾਈਆ। ਕਵਣ ਕਬੀਰ ਜੋਲਾਹਾ ਲਏ ਉਠਾ, ਜਿਸ ਆਪਣੀ ਕੁੰਨੀ ਭੇਂਟ ਚੜ੍ਹਾਈਆ। ਉਠੋ ਕਰੋ ਅੰਤ ਸਲਾਹ, ਵੇਲਾ ਅੰਤਮ ਆਈਆ। ਆਪਣਾ ਨਾਉਂ ਇਕ ਗਵਾਹ, ਜੋ ਲੇਖ ਦਏ ਜਣਾਈਆ। ਲੱਖ ਚੁਰਾਸੀ ਜੀਵਾਂ ਦੇਵੇ ਸਮਝਾ, ਬਿਨ ਹਰਿ ਅੰਤ ਨਾ ਕੋਇ ਸਹਾਈਆ। ਨੌਂ ਖੰਡ ਪ੍ਰਿਥਮੀ ਦੱਸੋ ਰਾਹ, ਸਾਚਾ ਮਾਰਗ ਇਕ ਲਗਾਈਆ। ਪੁਰਖ ਅਕਾਲ ਸਭ ਨੇ ਲੈਣਾ ਮਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਸ੍ਰਿਸ਼ਟ ਸਬਾਈ ਹੋਏ ਫਨਾ, ਮਲਕੁਲਮੌਤ ਫੇਰਾ ਪਾਈਆ। ਬਿਨ ਹਰਿ ਬਖ਼ਸ਼ੇ ਨਾ ਕੋਇ ਗੁਨਾਹ, ਜ਼ਮਾਨਤ ਦੇਣ ਕੋਇ ਨਾ ਪਾਈਆ। ਅਮਾਨਤ ਰੱਖੀ ਨਾ ਕਿਸੇ ਥਾਂ, ਵੇਲੇ ਅੰਤ ਨਾ ਕੋਇ ਸਹਾਈਆ। ਸ਼ਹਾਦਤ ਦੇਵੇ ਨਾ ਬਣ ਕੋਈ ਗਵਾਹ, ਮੌਕਿਆ ਕੋਈ ਸੰਭਾਲ ਨਾ ਸਕੇ ਰਾਈਆ। ਸਭ ਨੇ ਝੂਠਾ ਜਾਣਾ ਮੁਖ ਛੁਪਾ, ਪੁਰਖ ਅਬਿਨਾਸ਼ੀ ਧੱਕਾ ਲਾਈਆ। ਮਾਇਆ ਰਾਣੀ ਮਾਰੇ ਧਾਹ, ਉਚੇ ਧੌਲਰ ਖ਼ਾਲੀ ਰਿਹਾ ਵਖਾਈਆ। ਰਾਜੇ ਰਾਣਿਆਂ ਕੋਇ ਨਾ ਬੰਨ੍ਹਿਆ ਸਾਹ, ਸਗਲਾ ਸੰਗ ਨਾ ਕੋਇ ਰਖਾਈਆ। ਨਾਰੀ ਕੰਤ ਜਾਏ ਵਿਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਸਮਝਾਈਆ। ਉਠੇ ਭਗਤ ਦਰ ਭਗਵਾਨ, ਆਪਣਾ ਮਤਾ ਪਕਾਇਆ। ਬਨਾਰਸ ਥੇਟਾ ਕਰ ਪਰਵਾਨ, ਇਕ ਜੋਲਾਹਾ ਨਾਲ ਉਠਾਇਆ। ਤੂੰ ਬਣਨਾ ਖੇਵਟ ਖੇਟਾ ਜਗਤ ਜਹਾਨ, ਬੇੜਾ ਮਾਤ ਮਾਤ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮੇਲਾ ਮੇਲ ਮਿਲਾਇਆ। ਕਬੀਰ ਜੋਲਾਹਾ ਤਣ ਕੇ ਤਾਣਾ, ਤੰਦੀ ਤੰਦ ਤੰਦ ਬੰਧਾਈਆ। ਸਿਰ ਤੇ ਮੰਨਦਾ ਰਿਹਾ ਭਾਣਾ, ਜਲ ਜਲ ਆਪਣਾ ਰੋੜ੍ਹ ਰੁੜ੍ਹਾਈਆ। ਅੰਦਰ ਗੌਂਦਾ ਰਿਹਾ ਗਾਣਾ, ਅੱਠੇ ਪਹਿਰ ਵੱਜੇ ਵਧਾਈਆ। ਪੁਰਖ ਅਕਾਲ ਤੇਰਾ ਮਾਣਾ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਤੇਰਾ ਦਿਤਾ ਪੀਣਾ ਖਾਣਾ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸਚ ਟਿਕਾਣਾ, ਸਾਚੇ ਖੰਡ ਮਿਲੀ ਵਡਿਆਈਆ। ਸਚ ਮਕਾਨ ਸਚਖੰਡ, ਹਰਿ ਭਗਤਨ ਆਪ ਜਣਾਇਆ। ਪੁਰਖ ਅਬਿਨਾਸ਼ੀ ਵੰਡੀ ਵੰਡ, ਸਾਚਾ ਹਿੱਸਾ ਆਪ ਰਖਾਇਆ। ਭਗਤ ਭਗਵੰਤ ਨਾ ਕਰੇ ਰੰਡ, ਨਾਰੀ ਕੰਤ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਆਪਣਾ ਮੇਲ ਮਿਲਾਇਆ। ਗੋਬਿੰਦ ਸੂਰਾ ਵਡ ਬਲਵਾਨ, ਏਕਾ ਹੁਕਮ ਜਣਾਈਆ। ਚਾਰ ਯਾਰੀ ਬੜੀ ਸ਼ੈਤਾਨ, ਚੌਥੇ ਜੁਗ ਵੇਸ ਵਟਾਈਆ। ਲੱਖ ਚੁਰਾਸੀ ਭੁੱਲੀ ਬਣ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਸ਼ਰਅ ਸ਼ਰੀਅਤ ਨਾ ਦਿਸੇ ਈਮਾਨ, ਸਾਬਤ ਕੋਇ ਨਜ਼ਰ ਨਾ ਆਈਆ। ਲੇਖਾ ਜਾਣਿਆ ਨਾ ਸਚ ਕ਼ੁਰਾਨ, ਕਾਇਆ ਕੁਰਾ ਨਾ ਖੋਜ ਖੁਜਾਈਆ। ਬਿਰਹੋਂ ਮਾਰਿਆ ਨਾ ਬਾਣ, ਤੀਰ ਨਿਰਾਲਾ ਨਾ ਕੋਇ ਲਗਾਈਆ। ਮੁਹੰਮਦ ਤੇਰੀ ਚੁੱਕੇ ਆਣ, ਤੇਰਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੁਹੰਮਦ ਉਠਿਆ ਉਠ ਬਲ ਧਾਰ, ਆਪਣਾ ਸੀਸ ਆਪ ਝੁਕਾਈਆ। ਗੋਬਿੰਦ ਦੇਣਾ ਇਕ ਸਹਾਰ, ਤੇਰਾ ਮੇਲਾ ਮਿਲਿਆ ਸਾਚੇ ਮਾਹੀਆ। ਮੇਰਾ ਨਾਤਾ ਤੁੱਟਾ ਚਾਰ ਯਾਰ, ਮੇਰਾ ਸੰਗ ਨਾ ਕੋਇ ਰਖਾਈਆ। ਚੌਦਾਂ ਸਦੀਆਂ ਆਈ ਹਾਰ, ਨਾ ਦੇਵੇ ਕੋਇ ਗਵਾਹੀਆ। ਚਾਰੋਂ ਕੁੰਟ ਪੈਂਦੀ ਮਾਰ, ਮੇਰੀ ਉਮਤ ਰਹੀ ਕੁਰਲਾਈਆ। ਮੈਂ ਮੰਗੇ ਦਿਵਸ ਚਾਰ, ਚਾਰ ਦਿਹਾੜੇ ਆਪਣਾ ਗੁਣ ਅਵਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਦੇਵੇ ਮਾਣ ਵਡਿਆਈਆ। ਮੁਹੰਮਦ ਦੇਵੇ ਇਕ ਦਲੀਲ, ਆਪਣਾ ਹਾਲ ਆਪ ਸੁਣਾਇਆ। ਗੋਬਿੰਦ ਮੇਰੀ ਕਰ ਅਪੀਲ, ਮੇਰੇ ਉਤੇ ਰਹਿਮਤ ਕਰੇ ਮੇਰਾ ਖ਼ੁਦਾਇਆ। ਮੇਰਾ ਹੋਰ ਨਾ ਕੋਈ ਵਕੀਲ, ਵਕਾਲਤ ਕਰਨ ਕੋਇ ਨਾ ਆਇਆ। ਮੇਰਾ ਸਾਹਿਬ ਖ਼ਲਲ ਖ਼ਲੀਲ, ਖ਼ਾਲਕ ਵੇਖੇ ਥਾਉਂ ਥਾਇਆ। ਮੈਂ ਚੌਦਾਂ ਸਦੀਆਂ ਹੋਇਆ ਜ਼ਲੀਲ, ਮੇਰਾ ਜ਼ੁਲਮ ਨਾ ਕੋਇ ਮੇਟ ਮਿਟਾਇਆ। ਨਾ ਕੋਈ ਥਾਣਾ ਨਾ ਕੋਈ ਤਹਸੀਲ, ਨਾ ਕੋਇ ਕੋਰਟ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਮੰਗ ਮੰਗਾਇਆ। ਗੋਬਿੰਦ ਸੂਰਾ ਮਿਹਰਵਾਨ, ਏਕਾ ਪਿਤਾ ਆਪ ਮਨਾਈਆ। ਪੁਰਖ ਅਕਾਲ ਦੇਣਾ ਦਾਨ, ਤੇਰੀ ਵਸਤ ਮੋਹੇ ਭਾਈਆ। ਤੇਰਾ ਨਾਉਂ ਸੱਚਾ ਨਿਸ਼ਾਨ, ਲੋਕਮਾਤ ਇਕ ਝੁਲਾਈਆ। ਮੁਹੰਮਦ ਮੰਗੇ ਤੇਰੀ ਆਣ, ਤੇਰੇ ਅੱਗੇ ਝੋਲੀ ਡਾਹੀਆ। ਤੂੰ ਮੇਰੀ ਅਰਜ਼ ਕਰ ਪਰਵਾਨ, ਅਰਜ਼ੀ ਤੇਰੇ ਅੱਗੇ ਪਾਈਆ। ਆਪਣੀ ਹੱਥੀਂ ਲਿਖ ਫ਼ਰਮਾਨ, ਤੇਰਾ ਫ਼ਰਮਾਨ ਲਿਖਿਆ ਨਾ ਕੋਇ ਮਿਟਾਈਆ। ਤੂੰ ਵਾਲੀ ਦੋ ਜਹਾਨ, ਕ਼ੁਦਰਤ ਤੇਰਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦਏ ਸਮਝਾਈਆ। ਪੁਰਖ ਅਬਿਨਾਸ਼ੀ ਮੰਨਿਆ ਕਹਿਣਾ, ਹਰਿ ਗੋਬਿੰਦ ਆਪ ਜਣਾਇਆ। ਲੋਕਮਾਤ ਮੁਹੰਮਦ ਥਿਰ ਨਾ ਰਹਿਣਾ, ਜੋ ਘੜਿਆ ਭੰਨ ਵਖਾਇਆ। ਚਾਰ ਚਾਰ ਭਾਣਾ ਸਹਿਣਾ, ਚਾਰੇ ਚਾਰ ਝੋਲੀ ਪਾਇਆ। ਚਾਰ ਵੇਖੇ ਨੈਣਾ, ਚਾਰ ਚਾਰ ਵੰਡ ਵੰਡਾਇਆ। ਚਾਰ ਚਾਰ ਪਾਵੇ ਗਹਿਣਾ, ਚਾਰ ਚਾਰ ਤਨ ਸ਼ੰਗਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੇਵੇ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇਆ। ਸਾਚਾ ਹੁਕਮ ਹਰਿ ਨਿਰੰਕਾਰ, ਹਰਿ ਸਤਿਗੁਰ ਆਪ ਜਣਾਈਆ। ਏਕਾ ਜੋਤੀ ਦਸ ਅਵਤਾਰ, ਨਾਨਕ ਗੋਬਿੰਦ ਧਾਰ ਬੰਧਾਈਆ। ਕਲਜੁਗ ਵੰਡ ਵੰਡੇ ਸੰਸਾਰ, ਸਾਚੀ ਵੰਡ ਇਕ ਸਮਝਾਈਆ। ਚਾਰ ਵਰਨ ਦਾ ਸਚ ਪਿਆਰ, ਚਾਰ ਜੁਗ ਵੱਜੇ ਵਧਾਈਆ। ਚਾਰ ਦਿਵਸ ਕਰੇ ਪਿਆਰ, ਨਾਨਕ ਅੰਗਦ ਮੇਲ ਮਿਲਾਈਆ। ਅੰਗਦ ਅਮਰ ਦਏ ਆਧਾਰ, ਅਮਰ ਰਾਮਦਾਸ ਸਮਝਾਈਆ। ਰਾਮਦਾਸ ਕਰੇ ਵਿਚਾਰ, ਅਰਜਣ ਸ਼ਬਦ ਨਾਦ ਸੁਣਾਈਆ। ਅਰਜਣ ਸ਼ਬਦ ਹੋਏ ਉਜਿਆਰ, ਗੁਰ ਰੂਪ ਮਾਤ ਪਰਗਟਾਈਆ। ਨਾਤਾ ਤੋੜ ਪੰਜ ਵਿਕਾਰ, ਤਤਵ ਤਤ ਇਕ ਰਖਾਈਆ। ਜੋਤੀ ਜੋਤ ਕਰੇ ਉਜਿਆਰ, ਹਰਿ ਗੋਬਿੰਦ ਜੋਤ ਰੁਸ਼ਨਾਈਆ। ਗੋਬਿੰਦ ਮੇਲਾ ਕੰਤ ਭਤਾਰ, ਹਰਿਰਾਏ ਵੇਖੇ ਚਾਈਂ ਚਾਈਂਆ। ਮਿਲਿਆ ਮੇਲ ਮੀਤ ਮੁਰਾਰ, ਕ੍ਰਿਸ਼ਨਾ ਉਠ ਉਠ ਗਲੇ ਲਗਾਈਆ। ਬਹਾਦਰ ਰੱਖੀ ਤੇਗ਼ ਧਾਰ, ਤੇਗ਼ ਧਾਰ ਆਪ ਚਮਕਾਈਆ। ਗੋਬਿੰਦ ਕਰਿਆ ਸਚ ਪਿਆਰ, ਸੁਤ ਦੁਲਾਰਾ ਏਕਾ ਜਾਈਆ। ਚਾਰ ਜੁਗ ਦਾ ਇਕ ਆਧਾਰ, ਚਾਰ ਦਿਵਸ ਇਕ ਇਕ ਵੰਡ ਵੰਡਾਈਆ। ਮੁਹੰਮਦ ਕਰਿਆ ਖ਼ਬਰਦਾਰ, ਦੇ ਮਤ ਆਪ ਸਮਝਾਈਆ। ਹਾੜ ਸਤਾਰਾਂ ਰਹਿਣਾ ਹੋਸ਼ਿਆਰ, ਭੁਲ ਕਦੇ ਨਾ ਜਾਈਆ। ਤੇਰੀ ਉਮਤ ਜਾਏ ਹਾਰ, ਤੇਰਾ ਉਲਮਾ ਕਰੇ ਨਾ ਕੋਇ ਪੜ੍ਹਾਈਆ। ਤੇਰਾ ਸ਼ੇਖ਼ ਹੋਏ ਖ਼ਵਾਰ, ਸ਼ੇਖ਼ੀ ਕੋਇ ਰਹਿਣ ਨਾ ਪਾਈਆ। ਗੋਬਿੰਦ ਬਣਿਆ ਮੀਤ ਮੁਰਾਰ, ਸਚ ਸੰਦੇਸਾ ਦਏ ਸੁਣਾਈਆ। ਤੇਰੇ ਅੱਖਰ ਆਪਣੇ ਵਿਚ ਰਖਾਏ ਦਿਵਸ ਚਾਰ, ਗੁਰ ਗੁਰ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਤੇਰੀ ਅਪੀਲ ਆਪਣੇ ਖਾਤੇ ਲਏ ਚੜ੍ਹਾਈਆ। ਗੋਬਿੰਦ ਅਪੀਲ ਹੋਈ ਮਨਜ਼ੂਰ, ਹਰਿ ਸਾਚਾ ਸਚ ਜਣਾਇੰਦਾ। ਨਿਰਗੁਣ ਬਖ਼ਸ਼ੇ ਆਪ ਕਸੂਰ, ਪੰਜ ਤੱਤ ਵੇਖ ਵਖਾਇੰਦਾ। ਛੇਵਾਂ ਘਰ ਵਸੇ ਜ਼ਰੂਰ, ਆਪਣਾ ਆਪੇ ਆਸਣ ਲਾਇੰਦਾ। ਮੁਹੰਮਦ ਪੌਣਾ ਨਾ ਫੇਰ ਫ਼ਤੂਰ, ਫ਼ਤਵਾ ਤੇਰਾ ਆਪਣੇ ਹੱਥ ਰਖਾਇੰਦਾ। ਤੇਰਾ ਤੋੜੇ ਆਪ ਗ਼ਰੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਸੌ ਛਪੰਜਾ ਦਿਨ ਤੇਰੀ ਅੰਤ ਤਾਰੀਖ਼ ਰਖਾਇੰਦਾ। ਦੋ ਸੌ ਛਪੰਜਾ ਦਿਨ ਕਰਨੀ ਗਿਣਤੀ, ਹਰਿ ਸਾਚਾ ਆਪ ਜਣਾਈਆ। ਹਾੜ ਸਤਾਰਾਂ ਕਰੇ ਮਿਣਤੀ, ਮਿਣ ਮਿਣ ਲੇਖਾ ਦਏ ਸਮਝਾਈਆ। ਨਾ ਕੋਈ ਫ਼ੁੱਟ ਨਾ ਕੋਈ ਇੰਚੀ, ਨਾ ਕੋਈ ਗਜ਼ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਤੇਰੀ ਅਪੀਲ, ਮੁਹੰਮਦ ਤੇਰੀ ਦਲੀਲ, ਨਿਰਗੁਣ ਬਣ ਆਪ ਵਕ਼ੀਲ, ਇਕ ਤਰੀਕ ਦਏ ਰਖਾਈਆ। ਇਕ ਤਰੀਕ ਦੇਵੇ ਪਾ, ਹਰਿ ਸਾਚਾ ਸਚ ਸਮਝਾਇੰਦਾ। ਦੋ ਸੌ ਛਪੰਜਾ ਦਿਨ ਤੇਰੀ ਅੰਤਮ ਵੰਡ ਵੰਡਾ, ਤੇਰਾ ਲੇਖ ਮੁਕਾਇੰਦਾ। ਚਾਰੋਂ ਤਰਫ਼ ਵੱਜੇ ਧਾਹ, ਤੇਰਾ ਨੈਣ ਸਰਬ ਕੁਰਲਾਇੰਦਾ। ਤੇਰਾ ਮੱਕਾ ਕਾਅਬਾ ਦੇਵੇ ਢਾਹ, ਉਚਾ ਹੁਜਰਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਦੋ ਪੰਜ ਛੇ ਰਿਹਾ ਵੇਲਾ, ਵਕ਼ਤ ਵਕ਼ਤ ਨਾਲ ਮਿਲਾਈਆ । ਅਚਰਜ ਖੇਲ ਆਪੇ ਖੇਲਾ, ਖ਼ਾਲਕ ਖ਼ਲਕ ਰੂਪ ਧਰਾਈਆ। ਆਪੇ ਬਣਿਆ ਸੱਜਣ ਸੁਹੇਲਾ, ਗੁਰ ਚੇਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹਮੰਦ ਤੇਰੀ ਕਰੇ ਫੇਰ ਸਫ਼ਾਈਆ। ਮੁਹੰਮਦ ਤੈਨੂੰ ਅੱਗੇ ਲੌਣਾ, ਗੋਬਿੰਦ ਵੇਖੇ ਆਪਣਾ ਰਾਹ। ਪਹਿਲੋਂ ਤੇਰੀ ਉਮਤ ਮੁਕੌਣਾ, ਲੱਖ ਚੁਰਾਸੀ ਪਾਏ ਫੇਰ ਫਾਹ। ਸੰਮਤ ਅਠਾਰਾਂ ਦਿਵਸ ਸੁਹੌਣਾ, ਹਾੜ ਸਤਾਰਾਂ ਗਣਤ ਗਣਾ। ਏਕਾ ਸਿਫ਼ਰਾ ਨਾਇਆਂ ਆਪਣੀ ਝੋਲੀ ਪੌਣਾ, ਪਹਿਲੀ ਚੇਤ ਆਪ ਦ੍ਰਿੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮੁਹੰਮਦ ਨੂੰ ਦਿਤੀ ਵੰਡ ਵੰਡਾ। ਸੰਮਤ ਅਠਾਰਾਂ ਇਕ ਸੌ ਨੌਂ ਦਿਨ, ਪੁਰਖ ਅਬਿਨਾਸ਼ੀ ਖੇਲ ਬਣਾਇਆ। ਆਪ ਲੰਘਾਏ ਗਿਣ ਗਿਣ, ਵੇਲਾ ਵਕ਼ਤ ਨਾ ਕਿਸੇ ਜਣਾਇਆ। ਸਭ ਦੇ ਕੋਲੋਂ ਸਭ ਦਾ ਲੇਖਾ ਲਏ ਛਿਨ, ਛੀਨਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਅਠਾਰਾਂ ਦੋ ਸੌ ਛਪੰਜਾ ਤੇਰਾ ਦਿਹਾੜਾ, ਮੁਹੰਮਦ ਤੇਰੀ ਵੰਡ ਵੰਡਾਇਆ। ਦੋ ਸੌ ਛਪੰਜਾ ਦਿਨ ਵੰਡੀ ਵੰਡ, ਹਾੜ ਸਤਾਰਾਂ ਪਿਛਲਾ ਅੰਕ ਜਣਾਈਆ। ਸੰਮਤ ਉਨੀ ਪਹਿਲੀ ਚੇਤਰ ਹੋਏ ਰੰਡ, ਨਾਰ ਦੁਹਾਗਣ ਮੁਖ ਨਾ ਕੋਇ ਵਖਾਈਆ। ਚਾਰੋਂ ਕੁੰਟ ਕਰੇ ਖੰਡ ਖੰਡ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਸੌ ਛਪੰਜਾ ਦਿਨ ਆਪ ਗਿਣਾਈਆ। ਵਿਸ਼ਨੂੰ ਮੰਗੇ ਦਿਨ ਚਾਰ, ਚਾਰ ਜੁਗ ਦੀ ਧਾਰਾ। ਬ੍ਰਹਮੇ ਮੰਗੇ ਦਿਨ ਚਾਰ, ਚਾਰ ਜੁਗ ਪਸਾਰਾ। ਸ਼ੰਕਰ ਮੰਗੇ ਚਾਰ ਦਿਨ, ਚਾਰ ਜੁਗ ਦੀ ਧਾਰਾ। ਤ੍ਰੈਗੁਣ ਮੰਗੇ ਚਾਰ ਦਿਨ, ਤਿੰਨਾਂ ਚੌਕਾ ਖੇਲ ਅਪਾਰਾ। ਚਾਰੇ ਖਾਣੀ ਚਾਰ ਦਿਨ, ਚਾਰ ਜੁਗ ਦਾ ਚਾਰ ਚਾਰ ਵਰਤਾਰਾ। ਤੇਈ ਅਵਤਾਰ ਮੰਗਣ ਚਾਰ ਦਿਨ, ਚਾਰ ਜੁਗ ਦੇ ਚਾਰ ਵਾਰੋ ਵਾਰਾ। ਅਠਾਰਾਂ ਭਗਤ ਮੰਗਣ ਚਾਰ ਦਿਨ, ਚਾਰ ਵਰਨ ਦਾ ਚਾਰ ਚਾਰ ਪਸਾਰਾ। ਦਸ ਗੁਰ ਮੰਗਣ ਚਾਰ ਦਿਨ, ਚਾਰ ਅੱਖਰ ਵਾਹਿਗੁਰੂ ਸ਼ਬਦ ਜੈਕਾਰਾ। ਚਾਰ ਜੁਗ ਦੇ ਚਾਰ ਦਿਨ, ਈਸਾ ਮੰਗੇ ਨਿਉਂ ਨਿਉਂ ਕਰੇ ਨਿਮਸਕਾਰਾ। ਚਾਰ ਜੁਗ ਦੇ ਚਾਰ ਦਿਨ, ਮੂਸਾ ਮੰਗੇ ਦਰ ਦਰਵੇਸ਼ ਨਿਉਂ ਨਿਉਂ ਕਰੇ ਦੋਏ ਜੋੜ ਨਿਮਸਕਾਰਾ। ਚਾਰ ਜੁਗ ਦੇ ਚਾਰ ਦਿਨ, ਮੁਹੰਮਦ ਲੰਘਾਏ ਗਿਣ ਗਿਣ, ਕਲਜੁਗ ਆਏ ਅੰਤਮ ਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਸੌ ਛਪੰਜਾ ਦਿਨ ਗਿਣਤੀ ਗਿਣੀ ਵਿਚ ਸੰਸਾਰਾ। ਚਾਰ ਦਿਨ ਵਿਸ਼ਨੂੰ ਤੇਰਾ ਲੇਖ ਮੁਕੌਣਾ, ਚਾਰ ਦਿਨ ਬ੍ਰਹਮਾ ਤੇਰੀ ਵੰਡ ਰਹਿਣ ਨਾ ਪਾਈਆ। ਚਾਰ ਦਿਨ ਸ਼ੰਕਰ ਤੇਰਾ ਪੰਧ ਮੁਕੌਣਾ, ਚਾਰ ਦਿਨ ਤੇਰਾ ਰੰਗ ਰੰਗਾਈਆ। ਚਾਰ ਦਿਨ ਚਾਰੇ ਖਾਣੀ ਤੇਰਾ ਪੰਧ ਮੁਕੌਣਾ, ਜੁਗ ਚੌਕੜੀ ਪੰਧ ਮੁਕਾਈਆ। ਚਾਰ ਦਿਨ ਤੇਈ ਅਵਤਾਰਾਂ ਝੋਲੀ ਪੌਣਾ, ਖ਼ਾਲੀ ਝੋਲੀ ਆਪ ਭਰਾਈਆ। ਚਾਰ ਦਿਨ ਅਠਾਰਾਂ ਭਗਤ ਨਿਭੌਣਾ, ਸਾਚਾ ਸੰਗ ਆਪ ਰਖਾਈਆ। ਚਾਰ ਦਿਨ ਦਸ ਗੁਰ ਏਕਾ ਰੂਪ ਚੜ੍ਹੌਣਾ, ਵਾਹ ਵਾ ਗੁਰੂ ਫ਼ਤਹਿ ਗਜਾਈਆ। ਚਾਰ ਜੁਗ ਚਾਰ ਦਿਨ ਈਸਾ ਮੂਸਾ ਤੇਰਾ ਪੰਧ ਮੁਕੌਣਾ, ਮੁਹੰਮਦ ਤੇਰਾ ਪੈਂਡਾ ਰਹੇ ਨਾ ਰਾਈਆ। ਉਨੀ ਉਨੀਸਾ ਕਾਲਾ ਸੂਸਾ ਪਾੜ ਵਖੌਣਾ, ਚਾਰੋਂ ਕੁੰਟ ਫੇਰਾ ਪਾਈਆ। ਚੀਨਾ ਰੂਸਾ ਆਪ ਉਠੌਣਾ, ਤੇਰੇ ਮੱਕੇ ਕਰੇ ਸਫ਼ਾਈਆ। ਲਹਿੰਦੀ ਦਿਸ਼ਾ ਵੇਖ ਵਖੌਣਾ, ਉੱਤਰ ਪੂਰਬ ਪੱਛਮ ਦੱਖਣ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸੌ ਉਨੀ ਬਿਕ੍ਰਮੀ ਪਹਿਲੀ ਚੇਤਰ ਤੇਰਾ ਕੇਸ ਖ਼ਾਰਜ ਆਪ ਕਰੌਣਾ, ਗੋਬਿੰਦ ਦਫ਼ਤਰ ਦਾਖ਼ਲ ਦਏ ਕਰਾਈਆ। ਮੁੜ ਕੇ ਬਾਹਰ ਨਾ ਕਿਸੇ ਕਢੌਣਾ, ਹੱਥ ਰਸੀਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਹਿਲੀ ਚੇਤਰ ਵੀਹ ਸੌ ਉਨੀ ਗੁਰ ਅਵਤਾਰ, ਭਗਤ ਅਠਾਰਾਂ ਤ੍ਰੈਗੁਣ ਮਾਇਆ ਚਾਰ ਖਾਣੀ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰੀ ਪਿਛਲਾ ਮੂਲ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਝੁਲਾਏ ਸਚ ਨਿਸ਼ਾਨ, ਅਗੰਮੀ ਦਵਾਰੇ ਦੇਵੇ ਧੁਰ ਫ਼ਰਮਾਨ, ਆਪਣਾ ਹੁਕਮ ਆਪ ਪੁਚਾਈਆ। ਜਿਸ ਵਖਾਈ ਨੰਗੀ ਕਿਰਪਾਨ, ਸੋ ਲੇਖਾ ਜਾਣੇ ਦੋ ਜਹਾਨ, ਮਾਰੇ ਜੀਵ ਫੜ ਸ਼ੈਤਾਨ, ਲੋਕਮਾਤ ਰਹਿਣ ਨਾ ਪਾਈਆ। ਲੱਖ ਚੁਰਾਸੀ ਬਣੇ ਕਾਹਨ, ਸਾਚੀ ਸਖ਼ੀਆਂ ਕਰੇ ਪਰਵਾਨ, ਏਕਾ ਸ਼ਬਦ ਦੇਵੇ ਦਾਨ, ਸਤਿ ਨਾਮ ਕਰੇ ਪੜ੍ਹਾਈਆ। ਗੋਬਿੰਦ ਵਸੇ ਤੇਰਾ ਮਕਾਨ, ਪੁਰਖ ਅਬਿਨਾਸ਼ੀ ਝੁਲਾਏ ਨਿਸ਼ਾਨ, ਸੰਬਲ ਨਗਰੀ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੜੇ ਜਗਤ ਘਮਸਾਨ, ਆਪੇ ਵੇਖੇ ਜਗਤ ਸ਼ਮਸ਼ਾਨ, ਆਪੇ ਭੂਮੀ ਖ਼ਾਕ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਆ ਪਾਂਜਾ ਛੀਕਾ ਤੇਰਾ ਲੇਖਾ ਦਏ ਮੁਕਾਈਆ। ਲੇਖਾ ਮੁਕੌਣਾ ਹਰਿ ਨਿਰੰਕਾਰ, ਅਗਲਾ ਲੇਖਾ ਫੇਰ ਪਰਗਟਾਏ। ਗੁਰਮੁਖ ਸਾਚੇ ਲਏ ਉਭਾਰ, ਜਿਸ ਜਨ ਆਪਣਾ ਦਰਸ ਦਿਖਾਏ। ਏਕਾ ਦੇਵੇ ਨਾਮ ਆਧਾਰ, ਆਤਮ ਅੰਤਰ ਆਪ ਵਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤਰ ਬੀਸ ਉਨੀਸ ਸਭ ਦੀ ਖ਼ਾਕ ਦਏ ਉਡਾਏ। ਲੱਖ ਚੁਰਾਸੀ ਖ਼ਾਕ ਉਡਾਏ, ਗੁਰਮੁਖਾਂ ਦਏ ਮਾਣ ਵਡਿਆਈਆ। ਆਪਣੀ ਦਸਤਾਰ ਗੁਰਮੁਖਾਂ ਸੀਸ ਰਖਾਏ, ਦੇਵੇ ਮਾਣ ਵਡੀ ਵਡਿਆਈਆ। ਗੁਰ ਅਵਤਾਰਾਂ ਨਾਲ ਮਿਲਾਏ, ਗੁਰਸਿਖ ਗੁਰ ਗੁਰ ਵਿਚ ਸਮਾਈਆ। ਕਾਲ ਮਹਾਕਾਲ ਨੇੜ ਨਾ ਆਏ, ਲਾੜੀ ਮੌਤ ਨਾ ਲਏ ਪਰਨਾਈਆ। ਆਪਣੀ ਹਾੜੀ ਫਲ ਆਪੇ ਆਪ ਵਢਾਏ, ਆਪਣੇ ਖੇਤ ਆਪੇ ਲਏ ਬਚਾਈਆ। ਚਾਰੋਂ ਕੁੰਟ ਉਜਾੜਾ ਪਾਏ, ਅਗੰਮੀ ਧਾੜ ਆਪ ਉਠਾਈਆ। ਹਾੜਾ ਕਰ ਨਾ ਕੋਇ ਬਚਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਹਰਿ ਜਣਾਇਆ, ਪੁਰਖ ਅਗੰਮ ਅਥਾਹ। ਸਚ ਦਰਬਾਰ ਆਪ ਲਗਾਇਆ, ਸਤਿਗੁਰ ਸੱਚੇ ਸ਼ਹਿਨਸ਼ਾਹ। ਗੋਬਿੰਦ ਵਿਚੋਲਾ ਇਕ ਬਣਾਇਆ, ਏਕਾ ਮਾਰਗ ਆਪ ਜਣਾ। ਦੋ ਪੰਜ ਛੇ ਛੇ ਪੰਜ ਦੋ ਦੋ ਪੰਜ ਛੇ ਦਏ ਸਲਾਹਿਆ, ਅੰਤਮ ਖੇੜਾ ਦਏ ਢਾਹਿਆ ਏਕਾ ਧੱਕਾ ਲਾ। ਜਾਗਰਤ ਜੋਤ ਇਕ ਜਗਾਇਆ, ਘਰ ਘਰ ਨੂਰ ਡਗਮਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜਾ ਲੇਖਾ ਉਨੀ ਰਾਤ ਵਜੇ ਨੌਂ ਦਏ ਸਮਝਾ।
