੨੫ ਸਾਵਣ ੨੦੧੮ ਬਿਕ੍ਰਮੀ ਕਰਤਾਰ ਕੌਰ ਦੇ ਗ੍ਰਹਿ ਪੰਜ ਗਰਾਈਂ
ਤਾਰਨਹਾਰ ਪੁਰਖ ਸਮਰਥ, ਸਾਹਿਬ ਸਤਿਗੁਰ ਦੀਨ ਦਿਆਲਾ। ਜੁਗਤ ਜਗ ਦੇਵੇ ਸਾਚੀ ਵਥ, ਮੰਤਰ ਆਪਣਾ ਨਾਉਂ ਸੁਖਾਲਾ। ਸਾਚਾ ਮਾਰਗ ਆਪੇ ਦੱਸ, ਗ੍ਰਹਿ ਮੰਦਰ ਵਖਾਈ ਸੱਚੀ ਧਰਮਸਾਲਾ। ਨਿਰਗੁਣ ਜੋਤ ਕਰ ਪਰਕਾਸ਼, ਕਰੇ ਖੇਲ ਅਕਾਲ ਅਕਾਲਾ। ਜਨ ਭਗਤਾਂ ਦਾਸੀ ਦਾਸ, ਲੇਖਾ ਜਾਣੇ ਸ਼ਾਹ ਕੰਗਾਲਾ। ਨਿਜ ਆਤਮ ਰੱਖੇ ਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਸੱਚਾ ਧਨ ਮਾਲਾ। ਨਾਮ ਧਨ ਹਰਿ ਵਰਤਾਰਾ, ਹਰਿਜਨ ਆਪ ਵਰਤਾਈਆ। ਜੁਗਾ ਜੁਗੰਤਰ ਸਚ ਭੰਡਾਰਾ, ਸਤਿ ਸਤਿਵਾਦੀ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਦੇਵੇ ਵਾਰੋ ਵਾਰਾ, ਸਰਗੁਣ ਨਿਰਗੁਣ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਨੀਲੇ ਰੱਖਿਆ ਪਹਿਲਾ ਪੌੜ, ਸਰਸੇ ਚਰਨ ਟਿਕਾਈਆ। ਸੁਰਸਤੀ ਸੁੱਤੀ ਹੁਲਾਰੇ ਪੌਣ, ਪਵਣ ਪਾਣੀ ਸਾਰ ਨਾ ਰਾਈਆ। ਮੀਨ ਉਠੀ ਆਇਆ ਕੌਣ, ਆਪਣੀ ਲੈ ਅੰਗੜਾਈਆ। ਉਚੀ ਕਰੀ ਆਪਣੀ ਧੌਣ, ਤੱਕਿਆ ਸਾਚਾ ਮਾਹੀਆ । ਅੰਦਰੇ ਅੰਦਰ ਗਾਏ ਗੌਣ, ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਲੇਖਾ ਰਿਹਾ ਚੁਕਾਈਆ। ਮੀਨ ਪਾਇਆ ਦਰਸ ਦੀਦਾਰ, ਨੇਤਰ ਨੈਣ ਬਿਗਸਾਈਆ। ਜਲ ਜਲ ਰੂਪ ਕਰੇ ਪੁਕਾਰ, ਨੈਣਾਂ ਨੀਰ ਵਹਾਈਆ। ਧੰਨ ਭਾਗ ਮੇਰੇ ਆਇਆ ਦਵਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੈਂ ਨਿਮਾਣੀ ਦੇਣਾ ਤਾਰ, ਤੂੰ ਮੇਰਾ ਗੀਰ ਮਾਹੀਆ। ਤੇਰਾ ਜਾਲ ਮੇਰਾ ਪਿਆਰ, ਤੇਰਾ ਪ੍ਰੇਮ ਸੱਚੀ ਫਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਮੀਨ ਪਾਇਆ ਦਰਸ ਗੋਬਿੰਦ, ਚਿੰਤਾ ਚਿਖਾ ਸਰਬ ਮਿਟਾਈਆ। ਘਰ ਮਿਲਿਆ ਗੁਣੀ ਗਹਿੰਦ, ਗਹਿਰ ਗਵਰ ਵਡਿਆਈਆ। ਭਾਗ ਲਗਾਇਆ ਸਾਚੇ ਸਾਗਰ ਸਿੰਧ, ਬੂੰਦ ਬੂੰਦ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਪਾਇਆ ਦਰਸ ਨੇਤਰ ਨੈਣ, ਘਰ ਵੱਜੀ ਵਧਾਈਆ। ਰਸਨਾ ਬੋਲ ਨਾ ਸਕੇ ਕਹਿਣ, ਅੰਤਰ ਅੰਤਰ ਰਹੀ ਧਿਆਈਆ। ਮੈਂ ਆਈ ਤੇਰੇ ਕੋਲੋਂ ਲੈਣ, ਆਪਣਾ ਲਹਿਣਾ ਰਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਛੁਪਾਈਆ। ਸਾਚਾ ਲਹਿਣਾ ਸਚ ਜਣਾਏ, ਨਿਉਂ ਨਿਉਂ ਸੀਸ ਝੁਕਾਇਆ । ਜਲ ਜਲ ਰੂਪ ਸਮਾਏ, ਕਿਨਾਰਾ ਕੋਈ ਨਜ਼ਰ ਨਾ ਆਇਆ। ਕੋਟਨ ਕੋਟ ਜਨਮ ਵਟਾਏ, ਜਨਮ ਅਜਨਮ ਗੇੜ ਫਿਰਾਇਆ। ਬਿਨ ਤੇਰੇ ਦਰਸ ਸਾਂਤ ਨਾ ਆਏ, ਸਤਿ ਸਤਿ ਨਾ ਕੋਇ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਮਾਂਗੋਂ ਸਚ ਸਰਨਾਇਆ। ਸਚ ਸਰਨਾਈ ਮੰਗੇ ਦਾਨ, ਦੋਏ ਦੋਏ ਜੋੜ ਨਿਮਸਕਾਰ। ਸਤਿਗੁਰ ਪੂਰੇ ਹੋ ਮਿਹਰਵਾਨ ਕਰ ਕਿਰਪਾ ਏਕਾ ਵਾਰ। ਮੈਂ ਭੁੱਲੀ ਬਾਲ ਅਞਾਣ, ਗੁਣ ਅਵਗੁਣ ਨਾ ਕੋਇ ਵਿਚਾਰ। ਆਪਣਾ ਦੇਣਾ ਇਕ ਫ਼ਰਮਾਨ, ਮੈਂ ਆਵਾਂ ਦਰ ਤੇਰੇ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ੍ਰੀ ਭਗਵਾਨ। ਗੁਰ ਗੋਬਿੰਦ ਕਰ ਧਿਆਨ, ਦ੍ਰਿਸ਼ਟ ਦ੍ਰਿਸ਼ਟ ਵਖਾਈਆ। ਤੇਰਾ ਰੱਖਾਂ ਅੰਤਮ ਮਾਣ, ਤੇਰਾ ਮਾਣ ਤੇਰੀ ਵਡਿਆਈਆ। ਏਕਾ ਅੱਖਰ ਦੇਵਾਂ ਦਾਨ, ਵਸਤ ਅਮੋਲਕ ਝੋਲੀ ਪਾਈਆ। ਮਛ ਕਛ ਸਰਬ ਪਛਤਾਣ, ਹਰਿ ਕਾ ਰੂਪ ਦਿਸ ਕਿਸੇ ਨਾ ਆਈਆ। ਅੱਠੇ ਪਹਿਰ ਰਹੇ ਗ਼ਲਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਦੁਰਗੰਧ ਆਪ ਬਣਾਏ, ਸਾਚੀ ਸੁਗੰਧ, ਨਿਮ ਚੰਦਨ ਵਾਸ ਮਹਿਕਾਈਆ। ਸੁਣ ਮੀਨ ਹਰਿ ਸੁਣਾਏ, ਗੋਬਿੰਦ ਮੀਤ ਮੁਰਾਰਾ। ਤੇਰਾ ਲਹਿਣਾ ਦਏ ਚੁਕਾਏ, ਕਰੇ ਸਚ ਇਕ਼ਰਾਰਾ। ਨੌਂ ਨੌਂ ਜਨਮ ਗੇੜਾ ਗੇੜ ਵਖਾਏ, ਸਮਾਏ ਜਲ ਜਲ ਧਾਰਾ। ਆਪਣਾ ਮੁਖੜਾ ਜਾਏ ਛੁਪਾਏ, ਕਰੇ ਖੇਲ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੱਸੇ ਸਚ ਵਿਹਾਰਾ। ਸਚ ਵਿਹਾਰ ਜਣਾਇੰਦਾ, ਗੋਬਿੰਦ ਸੂਰਬੀਰ। ਸਚ ਦਰਬਾਰ ਲੋਕਮਾਤ ਨਾ ਹੁਣ ਲਗਾਇੰਦਾ, ਆਇਆ ਅੰਤ ਅਖ਼ੀਰ। ਘਰ ਬਾਰ ਆਪ ਤਜਾਇੰਦਾ, ਹੋਇਆ ਹਾਲ ਫ਼ਕੀਰ। ਚਾਰੋਂ ਕੁੰਟ ਉਠ ਉਠ ਧਾਇੰਦਾ, ਕਰੇ ਖੇਲ ਬੇਨਜ਼ੀਰ। ਆਪੇ ਸੱਥਰ ਯਾਰ ਹੰਢਾਇੰਦਾ, ਆਪੇ ਵੇਖੇ ਸਚ ਤਸਵੀਰ। ਆਪਣੀ ਤਦਬੀਰ ਆਪਣੀ ਤਕਬੀਰ ਆਪਣੇ ਮਾਲਕ ਹੱਥ ਰਖਾਇੰਦਾ, ਆਪਣਾ ਤੋੜਨ ਆਇਆ ਜ਼ੰਜੀਰ। ਸਮਰਥ ਤੇਰੀ ਧਾਰ ਬੰਧਾਇੰਦਾ, ਆਸਾ ਪੂਰੀ ਕਰੇ ਮੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਭੁਲ ਨਾ ਜਾਏ ਲੋਕ ਤੀਨ। ਮੀਨ ਮੀਆਂ ਰੱਖ ਆਸ, ਸਚ ਪੈਗ਼ੰਬਰ ਦਏ ਜਣਾਈਆ। ਜਗਤ ਅਡੰਬਰ ਖੇਲ ਤਮਾਸ਼, ਲੱਖ ਚੁਰਾਸੀ ਗੇੜ ਭਵਾਈਆ। ਆਵੇ ਜਾਵੇ ਪੁਰਖ ਅਬਿਨਾਸ਼, ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਲਹਿਣਾ ਆਪ ਮੁਕੌਣਾ, ਗੁਰ ਗੋਬਿੰਦ ਹਰਿ ਸੁਣਾਏ। ਕਲਜੁਗ ਅੰਤਮ ਵੇਸ ਵਟੌਣਾ, ਨਿਰਗੁਣ ਸਰਗੁਣ ਖੇਲ ਖਿਲਾਏ। ਜਗਤ ਵਿਛੋੜਾ ਪੰਧ ਮੁਕੌਣਾ, ਜੂਨੀ ਜੂਨ ਨਾ ਕੋਇ ਭਵਾਏ। ਆਪ ਆਪਣੇ ਰੰਗ ਰੰਗੌਣਾ, ਰੰਗ ਮਜੀਠੀ ਇਕ ਚੜ੍ਹਾਏ। ਸਾਚਾ ਨਾਮ ਮਰਦੰਗ ਵਜੌਣਾ, ਨਾਦੀ ਨਾਦ ਸੁਣਾਏ। ਆਤਮ ਸੇਜ ਪਲੰਘ ਸੁਹੌਣਾ, ਸਾਚੀ ਸੇਜਾ ਸੋਭਾ ਪਾਏ। ਆਪਣਾ ਦਰਸ ਆਪ ਵਖੌਣਾ, ਸਵੱਛ ਸਰੂਪੀ ਰੂਪ ਧਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਣਸ ਮਾਨੁਖ ਰੂਪ ਵਟਾਏ। ਜੀਵ ਮੀਨ ਕਰੇ ਪੁਕਾਰ, ਨੇਤਰ ਨੈਣ ਨੀਰ ਵਹਾਈਆ। ਜੋ ਸੁਣਿਆ ਸੋ ਮੰਨਿਆ ਕਹਿਣ, ਅਭੁਲ ਤੇਰਾ ਕੀਤਾ ਭੁਲ ਨਾ ਜਾਈਆ। ਮੈਂ ਸਦ ਵਸਾਂ ਜਲ ਜਲ ਧਾਰ ਵਹਿਣ, ਬਿਨ ਜਲ ਮੇਰਾ ਜੀਵਣ ਲੋਕਮਾਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਸਰਨ ਮਿਲੇ ਸਰਨਾਈਆ। ਸਤਿਗੁਰ ਪੂਰਾ ਹੋ ਦਿਆਲ, ਆਪਣਾ ਹੁਕਮ ਸੁਣਾਇੰਦਾ। ਵੇਲੇ ਅੰਤ ਸੁਰਤ ਲਏ ਸੰਭਾਲ, ਮਾਣਸ ਮਾਣਸ ਲੇਖੇ ਲਾਇੰਦਾ। ਕਰੇ ਕਰਾਏ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵੇਖ ਵਖਾਇੰਦਾ। ਤੇਰਾ ਤੋੜ ਜਗਤ ਜੰਜਾਲ, ਬੰਦੀ ਬੰਦ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਜਲ ਤੇਰੇ ਰੰਗ ਸਮਾਇੰਦਾ। ਤੇਰਾ ਜਲ ਵਰਸੇ ਧਾਰ, ਹਰਿ ਧਾਰਨ ਧਾਰ ਚਲਾਈਆ। ਤੇਰਾ ਲਹਿਣਾ ਦੇਣਾ ਦੇਵੇ ਕ਼ਰਜ਼ ਉਤਾਰ, ਲੇਖਾ ਕੋਇ ਰਹਿਣ ਨਾ ਪਾਈਆ। ਅੰਮ੍ਰਿਤ ਬਰਖੇ ਆਪਣੀ ਵਾਰ, ਆਪ ਆਪਣੀ ਛਹਿਬਰ ਲਾਈਆ। ਤੇਰੀ ਕਾਇਆ ਕਰੇ ਠੰਡੀ ਠਾਰ, ਅਗਨੀ ਤੱਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਤੇਰਾ ਸੰਗ ਨਿਭਾਈਆ । ਤੇਰਾ ਨੀਰ ਤੇਰਾ ਰਸ, ਤੇਰੇ ਮੁਖ ਚੁਆਇੰਦਾ। ਤੇਰੇ ਦਵਾਰੇ ਆਏ ਨੱਸ, ਹਰਿ ਤੇਰੀ ਸੇਵ ਕਮਾਇੰਦਾ। ਮੇਲ ਮਿਲਾਵਾ ਹੱਸ ਹੱਸ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਅੰਮ੍ਰਿਤ ਆਤਮ ਦੇਵੇ ਬਰਸ, ਚਿੰਤਾ ਸੋਗ ਸਰਬ ਮਿਟਾਇੰਦਾ। ਮਾਣਸ ਜਨਮ ਕਰੇ ਤਰਸ, ਕਰ ਤਰਸ ਪਾਰ ਕਰਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਹਰਖ ਸੋਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਇੰਦਾ। ਪੂਰਬ ਲਹਿਣਾ ਆਪ ਚੁਕੌਣਾ, ਸਚ ਸਚ ਦ੍ਰਿੜਾਈਆ। ਅੰਤਮ ਲੇਖਾ ਪੰਧ ਮੁਕੌਣਾ, ਲੱਖ ਚੁਰਾਸੀ ਨਾ ਕੋਇ ਭਵਾਈਆ। ਅੰਮ੍ਰਿਤ ਧਾਰ ਇਕ ਵਹੌਣਾ, ਛਹਿਬਰ ਧਾਰ ਲਗਾਈਆ। ਸਰਸਾ ਰੰਗ ਫੇਰ ਚੜ੍ਹੌਣਾ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਘਰ ਨਜ਼ਰੀ ਔਣਾ, ਵਾਹ ਵਾ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇਆ, ਗਤ ਮਿਤ ਆਪਣੇ ਹੱਥ ਰਖਾਇੰਦਾ। ਆਪਣਾ ਲਹਿਣਾ ਆਪ ਚੁਕਾਇਆ, ਕਰ ਕਿਰਪਾ ਮੇਲ ਮਿਲਾਇੰਦਾ। ਜਗਤ ਵਿਛੋੜਾ ਪੰਧ ਮੁਕਾਇਆ, ਆਪ ਆਪਣਾ ਦਰਸ ਦਿਖਾਇੰਦਾ। ਸਰਸਾ ਰੂਪ ਲੋਕਮਾਤ ਬਣਾਇਆ, ਕਰੋੜ ਛਿਆਨਵੇ ਸੇਵਾ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬੰਧਨ ਆਪੇ ਪਾਇਆ, ਲੋਕਮਾਤ ਨਾ ਕੋਇ ਤੁੜਾਇੰਦਾ।
