Granth 10 Likhat 170: 26 Savan 2018 Bikarmi Massa Singh de Greh Pind Bal

੨੬ ਸਾਵਣ ੨੦੧੮ ਬਿਕ੍ਰਮੀ ਮਸਾ ਸਿੰਘ ਦੇ ਗ੍ਰਹਿ ਪਿੰਡ ਬਲ

ਆਦਿ ਪੁਰਖ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਵਸਣਹਾਰਾ ਸਚਖੰਡ ਸੱਚੇ ਦਵਾਰਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਸੋਭਾ ਪਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਧਾਰ ਚਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਖੇਲ ਆਪ ਖਿਲਾਇੰਦਾ। ਸੋ ਪੁਰਖ ਨਿਰਜੰਣ ਹਰਿ ਮਿਹਰਵਾਨਾ, ਏਕਾ ਰੰਗ ਸਮਾਇੰਦਾ। ਹਰਿ ਪੁਰਖ ਨਿਰੰਜਣ ਮਰਦ ਮਰਦਾਨਾ, ਬਲਧਾਰੀ ਵੇਸ ਵਟਾਇੰਦਾ। ਏਕੰਕਾਰਾ ਸ਼ਾਹ ਸੁਲਤਾਨਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਨੁਰਾਨਾ, ਜੋਤੀ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਵਸਣਹਾਰਾ ਸਚ ਮਕਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸ੍ਰੀ ਭਗਵਾਨ ਇਕ ਰਖਾਏ ਸਤਿ ਨਿਸ਼ਾਨਾ, ਦਰਗਾਹ ਸਾਚੀ ਆਪ ਝੁਲਾਇੰਦਾ। ਪਾਰਬ੍ਰਹਮ ਦਰ ਕਰ ਪਰਵਾਨਾ, ਸਚ ਸੰਦੇਸਾ ਇਕ ਸੁਣਾਇੰਦਾ। ਕਰੇ ਖੇਲ ਖੇਲ ਮਹਾਨਾ, ਖੇਲਣਹਾਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਆਪਣਾ ਰੂਪ ਆਪੇ ਧਰ, ਨਿਰਗੁਣ ਆਪਣੀ ਖੇਲ ਖਿਲਾਈਆ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਵਡੀ ਵਡਿਆਈਆ। ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਨਿਰਗੁਣ ਲਏ ਪਰਗਟਾਈਆ। ਨਿਰਗੁਣ ਮਾਤ ਨਿਰਗੁਣ ਪਿਤਾ ਆਪੇ ਬਣ, ਨਿਰਗੁਣ ਪੂਤ ਸਪੂਤਾ ਏਕਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਅਗੰਮੜੀ ਕਾਰ ਕਰਾਇੰਦਾ। ਆਪੇ ਜਾਣੇ ਆਪਣਾ ਕੰਮ, ਕਰਤਾ ਪੁਰਖ ਆਪਣੀ ਕਾਰ ਕਮਾਇੰਦਾ। ਸੁਤ ਦੁਲਾਰਾ ਏਕਾ ਜੰਮ, ਸ਼ਬਦੀ ਨਾਉਂ ਧਰਾਇੰਦਾ। ਦਾਈ ਦਾਇਆ ਬੇੜਾ ਬੰਨ੍ਹ, ਸਾਚੀ ਸੇਵ ਕਮਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਸਾਚਾ ਮੰਦਰ ਆਪ ਬਣਾਇੰਦਾ। ਨਾ ਕੋਈ ਰਾਗ ਨਾ ਕੋਈ ਕੰਨ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਕਰੇ ਖੇਲ ਸ੍ਰੀ ਭਗਵਨ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪ ਉਠਾ, ਆਪਣੀ ਦਇਆ ਕਮਾਈਆ। ਨਿਰਗੁਣ ਨਿਰਗੁਣ ਲਏ ਪਰਗਟਾ, ਨਿਰਗੁਣ ਪਿਤਾ ਨਿਰਗੁਣ ਮਾਈਆ। ਨਿਰਗੁਣ ਬਾਲ ਦੁਲਾਰਾ ਗੋਦ ਸੁਹਾ, ਸਚ ਸੁਹੰਜਣੀ ਗੋਦ ਬਹਾਈਆ। ਏਕਾ ਹੁਕਮ ਦਏ ਸੁਣਾ, ਧੁਰ ਫ਼ਰਮਾਨਾ, ਆਪ ਜਣਾਈਆ। ਸਾਚੀ ਵੰਡਣ ਵੰਡ ਵੰਡਾ, ਘਰ ਘਰ ਵਿਚ ਲਏ ਪਰਗਟਾਈਆ। ਥਿਰ ਘਰ ਸਾਚਾ ਲਏ ਬਣਾ, ਸੁਤ ਦੁਲਾਰੇ ਇਕ ਵਖਾਈਆ। ਨਿਰਗੁਣ ਜੋਤੀ ਆਪ ਜਗਾ, ਕਮਲਾਪਾਤੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਸੁਤ ਦੁਲਾਰ, ਹਰਿ ਸਾਚੇ ਆਪ ਉਪਾਇਆ। ਆਪੇ ਰੱਖ ਨਾਉਂ ਨਿਰੰਕਾਰ, ਆਪਣਾ ਨਾਉਂ ਆਪ ਪਰਗਟਾਇਆ। ਆਪੇ ਹੁਕਮੀ ਵਰਤੇ ਵਰਤਾਰ, ਸਚ ਸੰਦੇਸਾ ਇਕ ਸੁਣਾਇਆ। ਸਾਚੇ ਤਖ਼ਤ ਬੈਠ ਨਿਰੰਕਾਰ, ਸ਼ਾਹ ਪਾਤਸ਼ਾਹ ਆਪਣੀ ਖੇਲ ਖਿਲਾਇਆ। ਛੋਟਾ ਬਾਲਾ ਕਰ ਤਿਆਰ, ਸਾਚੀ ਸੇਵਾ ਆਪ ਲਗਾਇਆ। ਨਿਰਗੁਣ ਅੰਦਰ ਨਿਰਗੁਣ ਦਏ ਆਧਾਰ, ਨਿਰਗੁਣ ਮੇਲਾ ਸਹਿਜ ਸੁਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਇਆ। ਨਿਰਗੁਣ ਅੰਦਰ ਨਿਰਗੁਣ ਵੜ, ਹਰਿ ਸਾਚੀ ਖੇਲ ਖਿਲਾਈਆ। ਸਚਖੰਡ ਦਵਾਰੇ ਬੈਠਾ ਚੜ੍ਹ, ਦਿਸ ਕਿਸੇ ਨਾ ਆਈਆ। ਆਪਣਾ ਘਾੜਨ ਆਪੇ ਘੜ, ਸਾਚੀ ਘਾੜਤ ਲਏ ਘੜਾਈਆ। ਆਪਣਾ ਅੱਖਰ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਆਦਿ ਜੁਗਾਦੀ ਏਕਾ ਹਰਿ, ਆਦਿ ਪੁਰਖ ਨਾਉਂ ਰਖਾਈਆ। ਨਾ ਜਨਮੇ ਨਾ ਜਾਏ ਮਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸੁਤ ਦੁਲਾਰਾ ਥਿਰ ਘਰ ਸਾਚੇ ਧਰ, ਸਚਖੰਡ ਵੇਖੇ ਸੱਚਾ ਮਾਹੀਆ। ਏਕਾ ਦੇਵੇ ਸਾਚਾ ਵਰ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਏਕਾ ਗੁਣ ਸ੍ਰੀ ਭਗਵਾਨ, ਸ਼ਬਦੀ ਸੁਤ ਆਪ ਜਣਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਚਰਨ ਦਵਾਰਾ ਇਕ ਵਖਾਇੰਦਾ। ਏਕਾ ਨਾਮ ਏਕਾ ਗਿਆਨ, ਏਕਾ ਆਪਣਾ ਨਾਉਂ ਮੰਤਰ ਸਚ ਦ੍ਰਿੜਾਇੰਦਾ। ਏਕਾ ਮੰਦਰ ਇਕ ਮਕਾਨ, ਸਚ ਸਿੰਘਾਸਣ ਇਕ ਵਖਾਇੰਦਾ। ਏਕਾ ਹੁਕਮ ਇਕ ਫ਼ਰਮਾਨ, ਸਾਚੇ ਧੰਦੇ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਹੁਕਮ ਜਣਾਇੰਦਾ। ਧੁਰ ਫ਼ਰਮਾਨਾ ਸਾਚਾ ਭੂਪ, ਹਰਿ ਸਾਚਾ ਸਚ ਜਣਾਈਆ। ਨਿਰਗੁਣ ਨਿਰਵੈਰ ਆਪੇ ਜਾਣੇ ਆਪਣਾ ਰੂਪ, ਅਜੂਨੀ ਰਹਿਤ ਵਡੀ ਵਡਿਆਈਆ। ਆਪੇ ਤਾਗਾ ਆਪੇ ਸੂਤ, ਤਾਣਾ ਪੇਟਾ ਆਪ ਹੋ ਜਾਈਆ। ਆਪੇ ਵਸੇ ਆਪਣੀ ਕੂਟ, ਦੂਜੀ ਦਿਸ਼ਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਈਆ। ਸਾਚੀ ਸੇਵਾ ਹਰਿ ਨਿਰੰਕਾਰ, ਸੁਤ ਸ਼ਬਦੀ ਆਪ ਜਣਾਇੰਦਾ। ਥਿਰ ਘਰ ਵਸਦਾ ਰਹੇ ਤੇਰਾ ਦਰਬਾਰ, ਪੁਰਖ ਅਬਿਨਾਸ਼ੀ ਆਪ ਵਸਾਇੰਦਾ। ਆਦਿ ਜੁਗਾਦਿ ਰਹੇ ਉਜਿਆਰ, ਨਿਰਗੁਣ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਹੁਕਮ ਵਰਤੇ ਹਰਿ ਭਗਵਾਨਾ, ਏਕਾ ਇਕ ਜਣਾਈਆ। ਸ਼ਬਦੀ ਤੇਰਾ ਸਚ ਨਿਸ਼ਾਨਾ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਤੇਰਾ ਬੰਸ ਬਣੇ ਮਹਾਨਾ, ਸਰਬੰਸ ਤੇਰੀ ਵਡਿਆਈਆ। ਨਿਰਗੁਣ ਕਰੇ ਨਿਰਗੁਣ ਪਰਵਾਨਾ, ਨਿਰਗੁਣ ਲੇਖਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਘਰ ਦਏ ਵਡਿਆਈਆ। ਤੇਰੇ ਘਰ ਮਿਲੇ ਵਡਿਆਈ, ਹਰਿ ਸਾਚਾ ਸਚ ਜਣਾਇੰਦਾ। ਕਰੇ ਖੇਲ ਬੇਪਰਵਾਹੀ, ਆਪਣਾ ਪਰਦਾ ਆਪ ਉਠਾਇੰਦਾ। ਤੇਰੀ ਗੋਦ ਰਿਹਾ ਸੁਹਾਈ, ਵਿਸ਼ਨੂੰ ਤੇਰੀ ਝੋਲੀ ਪਾਇੰਦਾ। ਵਿਸ਼ਵ ਆਪਣੀ ਧਾਰ ਰਖਾਈ, ਆਪ ਆਪਣੀ ਕਲ ਧਰਾਇੰਦਾ। ਆਪਣੀ ਇਛਿਆ ਆਪ ਪਰਗਟਾਈ, ਇਛਿਆ ਆਪਣੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਇਛਿਆ ਹਰਿ ਭੰਡਾਰ, ਆਪਣੀ ਆਪ ਆਪ ਵਰਤਾਈਆ। ਆਪਣਾ ਪ੍ਰੇਮ ਠੰਡਾ ਠਾਰ, ਸਾਚਾ ਅੰਮ੍ਰਿਤ ਨਾਉਂ ਰਖਾਈਆ। ਵਿਸ਼ਨੂੰ ਅੰਦਰ ਰੱਖ ਨਿਰਾਕਾਰ, ਨਿਰਗੁਣ ਆਪਣੀ ਖੇਲ ਖਿਲਾਈਆ। ਭਾਂਡਾ ਭਰੇ ਅਪਰ ਅਪਾਰ, ਕਵਲ ਕਵਲਾ ਨਾਉਂ ਧਰਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਪਾਰਬ੍ਰਹਮ ਪ੍ਰਭ ਆਪਣੀ ਵੰਡ ਵੰਡਾਈਆ। ਬ੍ਰਹਮ ਉਤਪਤ ਕਰੇ ਆਪ ਕਰਤਾਰ, ਆਪਣੀ ਕਲ ਆਪ ਧਰਾਈਆ। ਆਪੇ ਪੰਖੜੀਆਂ ਹੋਏ ਗੁਲਜ਼ਾਰ, ਪੱਤ ਡਾਲ੍ਹੀ ਆਪ ਮਹਿਕਾਈਆ। ਆਪੇ ਵਸੇ ਧੂੰਆਂਧਾਰ ਸੁੰਨ ਅਗੰਮ ਖੇਲ ਖਿਲਾਈਆ। ਆਪੇ ਸ਼ੰਕਰ ਕਰੇ ਪਿਆਰ, ਸੰਸਾ ਰੋਗ ਸਰਬ ਮਿਟਾਈਆ। ਤਿੰਨਾਂ ਵਿਚੋਲਾ ਏਕਾ ਕਰਤਾਰ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਦੇਵੇ ਸਨੇਹੁੜਾ ਸੱਚੀ ਸਰਕਾਰ, ਸਚ ਸੰਦੇਸਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਲਏ ਉਪਾਈਆ। ਵਿਸ਼ਨ ਬ੍ਰਹਮਾ ਸ਼ਿਵ ਉਪਾ, ਹਰਿ ਸਾਚਾ ਖੇਲ ਖਿਲਾਇੰਦਾ। ਏਕਾ ਅੱਖਰ ਦਏ ਪੜ੍ਹਾ, ਨਿਸ਼ਅੱਖਰ ਨਾਉਂ ਧਰਾਇੰਦਾ। ਸਾਚੀ ਸਿਖਿਆ ਦਏ ਸਮਝਾ, ਅਭੁਲ ਆਪਣਾ ਨਾਉਂ ਜਣਾਇੰਦਾ। ਏਕਾ ਹੁਕਮ ਦਏ ਵਰਤਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸੁਣਾਏ, ਧੁਰ ਦੀ ਬਾਣੀ ਬਾਣ ਲਗਾਈਆ। ਦਰ ਦਵਾਰ ਇਕ ਵਖਾਏ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗ਼ਰੀਬ ਨਿਵਾਜ਼ਾ ਸੋਭਾ ਪਾਏ, ਸਚ ਸਿੰਘਾਸਣ ਆਸਣ ਲਾਈਆ। ਸ਼ਬਦ ਅਗੰਮੀ ਵਾਜਾ ਆਪ ਵਜਾਏ, ਤਾਰ ਸਤਾਰ ਨਾ ਕੋਇ ਹਲਾਈਆ। ਰਚ ਰਚ ਕਾਜਾ ਵੇਖ ਵਖਾਏ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਜਣਾਈਆ। ਏਕਾ ਗੁਣ ਹਰਿ ਭਗਵੰਤ, ਵਿਸ਼ਨ ਬ੍ਰਹਮਾ ਸ਼ਿਵ ਜਣਾਇੰਦਾ। ਮੇਰਾ ਖੇਲ ਆਦਿ ਅੰਤ, ਭੇਵ ਕੋਇ ਨਾ ਪਾਇੰਦਾ। ਮੇਰੀ ਮਹਿਮਾ ਸਦਾ ਬੇਅੰਤ, ਬੇਅੰਤ ਆਪਣੇ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਆਪ ਵਰਤਾਇੰਦਾ। ਸਾਚੀ ਵਸਤ ਹਰਿ ਕਰਤਾਰਾ, ਏਕਾ ਏਕ ਭਰਾਈਆ। ਵਿਸ਼ਨੂੰ ਤੇਰਾ ਵਿਸ਼ਵ ਭੰਡਾਰਾ, ਪੁਰਖ ਅਬਿਨਾਸ਼ੀ ਆਪ ਭਰਾਈਆ। ਬ੍ਰਹਮਾ ਤੇਰਾ ਬ੍ਰਹਮ ਪਸਾਰਾ, ਪਾਰਬ੍ਰਹਮ ਵੰਡ ਵੰਡਾਈਆ। ਸ਼ੰਕਰ ਤੇਰਾ ਇਕ ਨਗਾਰਾ, ਅੰਤ ਦਏ ਵਜਾਈਆ। ਕਰੇ ਖੇਲ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਸੱਚੀ ਸ਼ਹਿਨਸ਼ਾਹੀਆ। ਲੱਖ ਚੁਰਾਸੀ ਘਾੜਨ ਘੜੇ ਅਪਰ ਅਪਾਰਾ, ਘੜ ਘੜ ਵੇਖੇ ਥਾਉਂ ਥਾਈਂਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇਵੇ ਆਪ ਸਹਾਰਾ, ਰਵ ਸਸ ਕਰ ਰੁਸ਼ਨਾਈਆ। ਆਦਿ ਜੁਗਾਦਿ ਵੇਖੇ ਵਿਗਸੇ ਵੇਖਣਹਾਰਾ, ਨੇਤਰ ਨੈਣ ਨਾ ਕੋਇ ਵਖਾਈਆ। ਕ਼ੁਦਰਤ ਕ਼ਾਦਰ ਕਰੇ ਪਿਆਰਾ, ਬੇਐਬ ਨਾਉਂ ਖ਼ੁਦਾਈਆ। ਮੁਕਾਮੇ ਹੱਕ ਖੋਲ੍ਹ ਕਿਵਾੜਾ, ਸਚ ਸਿੰਘਾਸਣ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਵੇਖੇ ਸਤਿ ਵਰਤਾਰਾ, ਲੋਕਮਾਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਵਖਾਈਆ। ਏਕਾ ਤੱਤ ਸ਼ਬਦ ਗਿਆਨ, ਨਿਰਗੁਣ ਸਾਚਾ ਸਚ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਤੂੰ ਸਾਹਿਬ ਸੱਚਾ ਸੁਲਤਾਨ, ਹਉਂ ਸੇਵਕ ਸੇਵ ਕਮਾਇੰਦਾ। ਹਉਂ ਬਾਲੀ ਬੁਧ ਅਞਾਣ, ਤੂੰ ਬੇਅੰਤ ਬੇਪਰਵਾਹ, ਤੇਰਾ ਭੇਵ ਕੋਇ ਨਾ ਪਾਇੰਦਾ। ਏਕਾ ਦੇਣੀ ਸਚ ਸਲਾਹ, ਕਵਣ ਧਾਰ ਮਾਤ ਚਲਾਇੰਦਾ। ਲੱਖ ਚੁਰਾਸੀ ਬਣੇ ਕਵਣ ਮਲਾਹ, ਖੇਵਟ ਖੇਟਾ ਕਵਣ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਮੰਗ ਮੰਗਾਇੰਦਾ। ਮੰਗਣ ਮੰਗ ਬਣ ਭਿਖਾਰੀ, ਤ੍ਰੈ ਤ੍ਰੈ ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰੀ, ਦਇਆ ਨਿਧ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਵਖਾਏ ਇਕ ਸਿਕਦਾਰੀ, ਸਿਕਦਾਰਾ ਇਕ ਸਮਝਾਈਆ। ਲੱਖ ਚੁਰਾਸੀ ਪਾਵੇ ਸਾਰੀ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਦਏ ਵਖਾਈਆ। ਏਕਾ ਵਸਤ ਤ੍ਰੈਗੁਣ ਧਾਰ, ਹਰਿ ਸਾਚਾ ਸਚ ਜਣਾਇੰਦਾ। ਤਿੰਨਾਂ ਦੇਵੇ ਏਕਾ ਵਾਰ, ਇਕ ਇਕ ਝੋਲੀ ਪਾਇੰਦਾ। ਦੂਜਾ ਬਖ਼ਸ਼ੇ ਚਰਨ ਪਿਆਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਤੀਜਾ ਬਖ਼ਸ਼ੇ ਆਪਣਾ ਦੀਦਾਰ, ਨੇਤਰ ਲੋਚਣ ਨੈਣ ਖੁਲ੍ਹਾਇੰਦਾ। ਚੌਥੇ ਚੌਥੇ ਪਦ ਕਰੇ ਖ਼ਬਰਦਾਰ, ਚੌਥੇ ਘਰ ਖੇਲ ਖਿਲਾਇੰਦਾ। ਪੰਚਮ ਮੇਲਾ ਕਰੇ ਆਪ ਨਿਰੰਕਾਰ, ਪੰਜ ਤੱਤ ਤੱਤ ਪਰਗਟਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਏ ਸਹਾਰ, ਸਗਲਾ ਸੰਗ ਨਿਭਾਇੰਦਾ। ਭਾਂਡੇ ਘੜੇ ਬਣ ਠਠਿਆਰ, ਹਰਿ ਹਰਿ ਸਾਚੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਕਰ ਆਕਾਰ, ਲੱਖ ਚੁਰਾਸੀ ਖੇਲ ਖਿਲਾਇੰਦਾ। ਲੋਕਮਾਤ ਖਿੜੀ ਗੁਲਜ਼ਾਰ, ਚਾਰੋਂ ਕੁੰਟ ਵੇਖ ਵਖਾਇੰਦਾ। ਧਰਨੀ ਧਰਤ ਧਵਲ ਦਏ ਸਹਾਰ, ਜਲ ਬਿੰਬ ਫੋਲ ਫੋਲਾਇੰਦਾ। ਏਕਾ ਹੁਕਮ ਆਪਣੀ ਵਾਰ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਘਰ ਵਿਚ ਘਰ ਕਰ ਤਿਆਰ, ਘਟ ਘਟ ਆਸਣ ਲਾਇੰਦਾ। ਨਿਰਗੁਣ ਬਾਤੀ ਕਰ ਤਿਆਰ, ਜੋਤੀ ਜਾਤਾ ਜੋਤ ਜਗਾਇੰਦਾ। ਆਤਮ ਬ੍ਰਹਮ ਕਰ ਪਸਾਰ, ਕਾਇਆ ਬੰਕ ਸੁਹਾਇੰਦਾ। ਈਸ਼ ਜੀਵ ਦਏ ਆਧਾਰ, ਜਗਤ ਜਗਦੀਸ ਖੇਲ ਖਿਲਾਇੰਦਾ। ਪਵਣ ਸਵਾਸੀ ਕਰ ਤਿਆਰ, ਪਵਣ ਪਵਣਾਂ ਵਿਚ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਭਰ ਭੰਡਾਰ, ਸਚ ਦਵਾਰਾ ਆਪ ਸੁਹਾਇੰਦਾ। ਆਦਿ ਜੁਗਾਦਿ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਆਪ ਸਮਝਾਇੰਦਾ। ਵੰਡਾਂ ਵੰਡ ਅਪਰ ਅਪਾਰ, ਬੋਧ ਅਗਾਧ ਸ਼ਬਦ ਜਣਾਇੰਦਾ। ਏਕਾ ਅੱਖਰ ਦਏ ਧੁਨਕਾਰ, ਚਾਰੇ ਵੇਦਾਂ ਰਾਗ ਅਲਾਇੰਦਾ। ਚਾਰੇ ਵੇਦ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਚਾਰੇ ਬਾਣੀ ਦਏ ਪੈਜ ਸਵਾਰ, ਆਪ ਆਪਣਾ ਰੰਗ ਰੰਗਾਇੰਦਾ। ਚਾਰੋਂ ਕੁੰਟ ਜੈ ਜੈਕਾਰ, ਜੈ ਜੈਕਾਰ ਆਪ ਕਰਾਇੰਦਾ। ਚਾਰੇ ਵਰਨ ਕਰ ਪਸਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖ ਵਖਾਇੰਦਾ। ਚਾਰੇ ਜੁਗ ਘਾੜਨ ਘੜੇ ਅਪਰ ਅਪਾਰ, ਘੜਨੇਹਾਰਾ ਦਿਸ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਤਿਆਰ, ਕਲਜੁਗ ਮੇਲ ਮਿਲਾਇੰਦਾ। ਬਣੇ ਵਿਚੋਲਾ ਆਪ ਨਿਰੰਕਾਰ, ਦੂਸਰ ਅਵਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਵੰਡਣ ਆਪ ਵੰਡਾਇੰਦਾ। ਵੰਡੇ ਵੰਡ ਵੰਡਣ ਜੋਗ, ਹਰਿ ਸਾਚਾ ਵੰਡ ਵੰਡਾਈਆ। ਨਿਰਗੁਣ ਸਰਗੁਣ ਹੋਇਆ ਸੰਜੋਗ, ਘਰ ਸਾਚੇ ਵੱਜੀ ਵਧਾਈਆ। ਨਿਰਗੁਣ ਸਰਗੁਣ ਭੋਗੇ ਭੋਗ, ਆਤਮ ਸੇਜਾ ਸੇਜ ਹੰਢਾਈਆ। ਨਿਰਗੁਣ ਸਰਗੁਣ ਸੁਣਾਏ ਸਲੋਕ, ਨਾਦ ਅਨਾਦੀ ਬਾਣ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਆਪਣਾ ਹੁਕਮ ਧੁਰ ਫ਼ਰਮਾਨਾ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਨਣਾ ਭਾਣਾ, ਹਰਿ ਭਾਣੇ ਸਦ ਰਹਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਜੁਗ ਬੰਧਨ ਆਪੇ ਪਾਇੰਦਾ। ਚਾਰ ਜੁਗ ਦਾ ਏਕਾ ਗਾਣਾ, ਏਕਾ ਚੌਕੜ ਨਾਮ ਰਖਾਇੰਦਾ। ਨਵ ਨੌਂ ਚੌਕੜ ਖੇਲ ਮਹਾਨਾ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਨੌਂ ਦਰ ਖੋਲ੍ਹੇ ਜਗਤ ਦੁਕਾਨਾ, ਜਗਤ ਵਾਸਨਾ ਵਿਚ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਨਾ, ਆਸਾ ਤ੍ਰਿਸਨਾ ਨਾਲ ਮਿਲਾਇੰਦਾ। ਜੂਠ ਝੂਠ ਕਰ ਪਰਧਾਨਾ, ਮਾਇਆ ਮਮਤਾ ਡੰਕ ਵਜਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਖੇਲਣਹਾਰਾ ਦਿਸ ਨਾ ਆਇੰਦਾ। ਨਿਰਗੁਣ ਸਰਗੁਣ ਹੋਏ ਪਰਧਾਨਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਲੱਖ ਚੁਰਾਸੀ ਸੁਣਾਏ ਧੁਰ ਫ਼ਰਮਾਨਾ, ਆਪ ਆਪਣਾ ਨਾਉਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਵੇਖਣ ਆਏ, ਅਚਰਜ ਖੇਲ ਬਣਾਈਆ। ਨਿਰਗੁਣ ਸਰਗੁਣ ਜਾਮਾ ਪਾਏ, ਜੋਤ ਨੂਰ ਰੁਸ਼ਨਾਈਆ। ਗੁਰ ਅਵਤਾਰ ਨਾਉਂ ਧਰਾਏ, ਕਰੇ ਖੇਲ ਬੇਪਰਵਾਹੀਆ। ਸਤਿਜੁਗ ਸਾਚਾ ਆਪ ਹੰਢਾਏ, ਆਪਣਾ ਵੇਸ ਵਟਾਈਆ। ਤ੍ਰੇਤਾ ਲੇਖਾ ਦਏ ਮੁਕਾਏ, ਅੰਤ ਕੋਇ ਰਹਿਣ ਨਾ ਪਾਈਆ। ਦੁਆਪਰ ਆਪਣਾ ਰਾਗ ਸੁਣਾਏ, ਬੰਸਰੀ ਨਾਮ ਵਜਾਈਆ। ਕਲਜੁਗ ਅੰਤਮ ਫੋਲ ਫੋਲਾਏ, ਕਾਲਾ ਸੂਸਾ ਵੇਖੇ ਲੱਗੀ ਸ਼ਾਹੀਆ। ਚਾਰ ਕੁੰਟ ਮਰਦੰਗ ਵਜਾਏ, ਉਚੀ ਕੂਕ ਕੂਕ ਸੁਣਾਈਆ। ਸੂਰਾ ਸਰਬੰਗ ਖੇਲ ਖਿਲਾਏ, ਬੇਪਰਵਾਹ ਵਡੀ ਵਡਿਆਈਆ। ਮੁਕਾਮੇ ਹੱਕ ਸੋਭਾ ਪਾਏ, ਹੱਕ ਹਕ਼ੀਕ਼ਤ ਵੇਖ ਵਖਾਈਆ। ਲਾਸ਼ਰੀਕ ਇਕ ਖ਼ੁਦਾਏ, ਸ਼ਿਰਕਤ ਵੇਖੇ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਏਕਾ ਚੌਕੜ ਗੇੜਾ ਆਪ ਭਵਾਈਆ। ਚਾਰ ਜੁਗ ਦਾ ਏਕਾ ਗੇੜਾ, ਜੁਗ ਜੁਗ ਆਪ ਭਵਾਇੰਦਾ। ਕਰੇ ਕਰਾਏ ਖੁਲ੍ਹਾ ਵੇਹੜਾ, ਧਰਤ ਮਾਤ ਵੇਖ ਵਖਾਇੰਦਾ। ਵਸਣਹਾਰਾ ਦੂਰ ਨੇੜਾ, ਭੇਵ ਅਭੇਦ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਏਕਾ ਵਾਰ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਖੇਲ ਮਹਾਨ, ਗੁਰ ਸਤਿਗੁਰ ਆਪ ਕਰਾਈਆ। ਚੌਦਾਂ ਲੋਕ ਖੋਲ੍ਹ ਦੁਕਾਨ, ਵੇਖੇ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦੁਆਪਰ ਹੋ ਪਰਧਾਨ, ਆਪਣਾ ਡੰਕ ਵਜਾਈਆ। ਕਲਜੁਗ ਕਰੇ ਖੇਲ ਮਹਾਨ, ਭੇਵ ਅਭੇਦਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਲੇਖਾ ਚੁੱਕਣਾ, ਏਕਾ ਵਾਰ ਚੁਕਾਈਆ। ਚਾਰ ਜੁਗ ਦਾ ਮੁੱਕਿਆ ਲੇਖ, ਹਰਿ ਹਰਿ ਆਪ ਚੁਕਾਇੰਦਾ। ਆਦਿ ਜੁਗਾਦੀ ਰਿਹਾ ਵੇਖ, ਦਿਸ ਕਿਸੇ ਨਾ ਆਇੰਦਾ। ਕਰੇ ਖੇਲ ਨਰ ਨਰੇਸ਼, ਨਰ ਨਰਾਇਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਆਇਆ ਅੰਤ, ਜੁਗ ਚੌਕੜ ਪਾਰ ਕਰਾਈਆ। ਕਰੇ ਖੇਲ ਸ੍ਰੀ ਭਗਵੰਤ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੁਗ ਜੁਗ ਦੇਵੇ ਮਣੀਆ ਮੰਤ, ਏਕਾ ਨਾਮ ਦ੍ਰਿੜਾਈਆ। ਹਰਿਜਨ ਉਠਾਏ ਸਾਚੇ ਸੰਤ, ਭਗਤਨ ਆਪਣੀ ਬੂਝ ਬੁਝਾਈਆ। ਗੁਰਮੁਖਾਂ ਤੋੜੇ ਗੜ੍ਹ ਹਉਮੇ ਹੰਗਤ, ਆਤਮ ਬ੍ਰਹਮ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਹਰਿ ਲੇਖਾ ਲੇਖ ਜਣਾਇੰਦਾ, ਆਦਿ ਜੁਗਾਦੀ ਕਾਰ। ਸਤਿਜੁਗ ਤ੍ਰੇਤਾ ਪਾਰ ਕਰਾਇੰਦਾ, ਦੁਆਪਰ ਕਰੇ ਖੇਲ ਨਿਆਰ। ਵੇਦ ਵਿਆਸਾ ਆਪ ਉਠਾਇੰਦਾ, ਦੇਵੇ ਧੁਰ ਫ਼ਰਮਾਨ। ਪੁਰਾਨ ਅਠਾਰਾਂ ਭੇਵ ਚੁਕਾਇੰਦਾ, ਲਿਖੇ ਲੇਖ ਮਹਾਨ। ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਗਣਾਇੰਦਾ, ਨਾਰਦ ਮੁਨ ਕਰ ਪਰਵਾਨ। ਬ੍ਰਹਮਾ ਸਦ ਕੋਲ ਬਹਾਇੰਦਾ, ਬਾਰਾਂ ਅਕਸ਼ਰ ਕਰ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਵੇਦ ਵਿਆਸ ਹਰਿ ਜਣਾਇਆ, ਸ਼ਬਦੀ ਨਾਦ ਵਜਾਈਆ। ਬ੍ਰਹਿਮਣ ਗੌੜ ਨਾਉਂ ਰਖਾਇਆ, ਨਾ ਕੋਈ ਜਨਮੇ ਪਿਤਾ ਮਾਈਆ। ਵਰਨ ਗੋਤ ਵਿਚ ਕਿਸੇ ਨਾ ਆਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਈਆ। ਉਚੇ ਟਿੱਲੇ ਪਰਬਤ ਆਸਣ ਲਾਇਆ, ਸਚ ਸਿੰਘਾਸਣ ਦਏ ਸਮਝਾਈਆ। ਔਂਦਾ ਜਾਂਦਾ ਕਿਸੇ ਦਿਸ ਨਾ ਆਇਆ, ਵੇਖ ਨਾ ਸਕੇ ਕੋਇ ਲੋਕਾਈਆ। ਨਿਹਕਲੰਕ ਸੋ ਅਖਵਾਇਆ, ਜਿਸ ਰੰਗ ਰੂਪ ਰੇਖ ਨਾ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਦ ਆਪ ਦ੍ਰਿੜਾਈਆ। ਵੇਦ ਵਿਆਸ ਲੇਖ ਲਿਖਾਰਾ, ਲਿਖ ਲਿਖ ਲੇਖ ਸਮਝਾਇੰਦਾ। ਨਿਹਕਲੰਕ ਇਕ ਅਵਤਾਰਾ, ਕਲਜੁਗ ਅੰਤਮ ਖੇਲ ਖਿਲਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਚਾਰ ਜੁਗ ਦਾ ਕਰੇ ਅੰਤ ਕਿਨਾਰਾ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਬਨਾਸਪਤ ਮੁਖ ਸ਼ਰਮਾਇੰਦਾ। ਸੱਤ ਸਮੁੰਦਰ ਰੋਵੇ ਜ਼ਾਰੋ ਜ਼ਾਰਾ, ਸਰਗੁਣ ਰੂਪ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡਣ ਆਪ ਵੰਡਾਇੰਦਾ। ਸਾਚੀ ਵੰਡਣ ਵੰਡੀ ਚਾਰ ਯੁਗ, ਵੇਦ ਵਿਆਸਾ ਲੇਖ ਲਿਖਾਈਆ। ਅੰਤਮ ਔਧ ਸਭ ਦੀ ਜਾਏ ਪੁਗ, ਥਿਰ ਕੋਇ ਰਹਿਣ ਨਾ ਪਾਈਆ। ਤਰਤਾਲੀ ਲੱਖ ਵੀਹ ਹਜ਼ਾਰ, ਚਾਰ ਜੁਗ ਵੇਖੇ ਝੁਕ ਝੁਕ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਕੂਕੇ ਦਏ ਦੁਹਾਈਆ। ਮਿਲਿਆ ਵਰ ਧੁਰ ਦਰਬਾਰ, ਲੋਕਮਾਤ ਲਏ ਅੰਗੜਾਈਆ। ਮਿਲੀ ਆਯੂ ਚਾਰ ਲੱਖ ਬੱਤੀ ਹਜ਼ਾਰ, ਘਰ ਘਰ ਬੈਠਾ ਖ਼ੁਸ਼ੀ ਮਨਾਈਆ। ਚਾਰੋਂ ਕੁੰਟ ਬੋਲ ਜੈਕਾਰ, ਆਪਣਾ ਜ਼ੋਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਛੁਪਾਈਆ। ਚਾਰ ਲੱਖ ਹਜ਼ਾਰ ਬੱਤੀ, ਚੜ੍ਹਿਆ ਮਾਣ ਗ਼ਰੂਰ। ਘਰ ਘਰ ਰੁੱਤ ਉਪਾਏ ਤੱਤੀ, ਦਰ ਦਰ ਰੱਖੇ ਜੂਠਾ ਝੂਠਾ ਕੂੜ। ਨਾਤਾ ਤੋੜੇ ਜਤੀ ਸਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਾਜ਼ਰ ਹਜ਼ੂਰ। ਕੂੜ ਕੁੜਿਆਰੀ ਚਲੀ ਧਾਰ, ਲੋਕਮਾਤ ਵੱਜੀ ਵਧਾਈਆ। ਲੱਖ ਚੁਰਾਸੀ ਹੋਈ ਬੇਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਦਹਿ ਦਿਸ਼ਾ ਕਰੇ ਪੁਕਾਰ, ਉਠ ਉਠ ਰਾਹ ਤੱਕੇ ਸਾਚੇ ਮਾਹੀਆ। ਕਿਰਪਾ ਕਰ ਹਰਿ ਕਰਤਾਰ, ਦੋਏ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਪੰਧ ਰਿਹਾ ਮੁਕਾਈਆ। ਕਲਜੁਗ ਪੰਧ ਹਰਿ ਮੁਕਾਏ, ਆਪਣੀ ਦਇਆ ਕਮਾਈਆ। ਈਸਾ ਮੂਸਾ ਲਏ ਪਰਗਟਾਏ, ਏਕਾ ਹੁਕਮ ਸੁਣਾਈਆ। ਕਾਲਾ ਸੂਸਾ ਤਨ ਛੁਹਾਏ, ਚਾਰੋਂ ਕੁੰਟ ਅੰਧੇਰਾ ਛਾਈਆ। ਕਲਮਾ ਕਲਾਮ ਆਪ ਪੜ੍ਹਾਏ, ਆਲਮੀਨ ਵੇਖੇ ਸਰਬ ਲੋਕਾਈਆ। ਜ਼ਿਮੀਂ ਅਸਮਾਨ ਫੇਰਾ ਪਾਏ, ਚੌਦਾਂ ਤਬਕਾਂ ਰੂਪ ਵਟਾਈਆ। ਏਕਾ ਈਸਾ ਦਏ ਸਮਝਾਏ, ਆਪਣਾ ਨੂਰ ਨੂਰ ਰੁਸ਼ਨਾਈਆ। ਈਸਾ ਉਚੀ ਕੂਕ ਕੂਕ ਸੁਣਾਏ, ਚਾਰੋਂ ਕੁੰਟ ਦਏ ਦੁਹਾਈਆ। ਮੇਰੇ ਪਿਛੇ ਮੇਰਾ ਖ਼ੁਦਾ ਆਏ, ਆਪ ਆਪਣਾ ਬਲ ਧਰਾਈਆ। ਖ਼ਾਲਕ ਮਖ਼ਲੂਕ ਕੋਈ ਭੁਲ ਨਾ ਜਾਏ, ਬੇਖ਼ਬਰ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਰਤਾਈਆ। ਕਲਜੁਗ ਤੇਰਾ ਸਾਚਾ ਸੰਗ, ਹਰਿ ਸਾਚਾ ਸਚ ਜਣਾਇੰਦਾ। ਮੁਹੰਮਦ ਹੱਥ ਫੜਾਇਆ ਮਰਦੰਗ, ਆਪਣੀ ਰਚਨਾ ਆਪ ਰਚਾਇੰਦਾ। ਚੌਦਾਂ ਤਬਕਾਂ ਵੇਖੇ ਲੰਘ, ਚੌਦਸ ਚੰਦ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਮੁਕਾਏ ਔਧ, ਤੇਰਾ ਪੰਧ ਆਪ ਮੁਕਾਇੰਦਾ। ਕਲਜੁਗ ਤੇਰਾ ਪੰਧ ਮੁਕੌਣਾ, ਹਰਿ ਸਾਚਾ ਸਚ ਜਣਾਈਆ। ਸਾਚਾ ਮਾਰਗ ਇਕ ਵਖੌਣਾ, ਚਾਰ ਵਰਨ ਸਰਨਾਈਆ। ਨਿਰਗੁਣ ਸਰਗੁਣ ਰੂਪ ਧਰੌਣਾ, ਜੋਤੀ ਜੋਤ ਕਰ ਰੁਸ਼ਨਾਈਆ। ਪੰਜ ਤੱਤ ਚੋਲਾ ਆਪ ਹੰਢੌਣਾ, ਕਾਇਆ ਗੜ੍ਹ ਬਣਾਈਆ। ਨਾਨਕ ਨਾਨਕ ਨਾਮ ਧਰੌਣਾ, ਨਿਰਗੁਣ ਖੇਲ ਕਰੇ ਬੇਪਰਵਾਹੀਆ। ਆਪਣੇ ਦਰ ਆਪ ਮੰਗੌਣਾ, ਆਪਣੀ ਸਿਖਿਆ ਕਰੇ ਪੜ੍ਹਾਈਆ। ਸਵੱਛ ਸਰੂਪੀ ਰੂਪ ਦਰਸੌਣਾ, ਜੋਤੀ ਜੋਤ ਡਗਮਗਾਈਆ। ਸਚਖੰਡ ਦਵਾਰੇ ਆਪ ਬਹੌਣਾ, ਘਰ ਸਾਚੇ ਵੱਜੇ ਵਧਾਈਆ। ਨਾਮ ਸਤਿ ਝੋਲੀ ਪੌਣਾ, ਵਸਤ ਅਮੋਲਕ ਇਕ ਵਖਾਈਆ। ਚਾਰ ਵਰਨਾਂ ਮਾਰਗ ਲੌਣਾ, ਊਚਾਂ ਨੀਚਾਂ ਮੇਲ ਮਿਲਾਈਆ। ਰਾਓ ਰੰਕਾਂ ਏਕਾ ਧਾਮ ਬਹੌਣਾ, ਜ਼ਾਤ ਪਾਤ ਨਾ ਕੋਇ ਵਡਿਆਈਆ। ਲੱਖ ਚੁਰਾਸੀ ਏਕਾ ਹੁਕਮ ਸੁਣੌਣਾ, ਏਕਾ ਮਿਲੇ ਸੱਚਾ ਮਾਹੀਆ। ਕਾਇਆ ਮੰਦਰ ਅੰਦਰ ਘਰ ਵਿਚ ਘਰ ਇਕ ਦ੍ਰਿੜੌਣਾ, ਬੰਦ ਤਾਕੀ ਆਪ ਖੁਲ੍ਹਾਈਆ। ਭਰ ਪਿਆਲਾ ਸਾਚਾ ਜਾਮ ਪਿਔਣਾ, ਸਾਕੀ ਬਣੇ ਸਾਚਾ ਮਾਹੀਆ। ਚਾਰ ਕੁੰਟ ਉਠ ਉਠ ਧੌਣਾ, ਆਪ ਆਪਣਾ ਫੇਰਾ ਪਾਈਆ। ਕਲਜੁਗ ਜੀਵਾਂ ਬਹਿ ਸਮਝੌਣਾ, ਹਿੰਦੂ ਮੁਸਲਿਮ ਭਾਈ ਭਾਈਆ। ਬੇਮੁਖ ਜੀਵਾਂ ਮੁਖ ਭਵੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਏਕਾ ਹੁਕਮ ਜਣਾਈਆ। ਨਾਨਕ ਸਮਝਾਏ ਪੰਜ ਤੱਤ, ਚਾਰ ਕੁੰਟ ਉਠ ਧਾਈਆ। ਪੁਰਖ ਅਬਿਨਾਸ਼ੀ ਕਮਲਾਪਤ, ਲੱਖ ਚੁਰਾਸੀ ਨਾਰੀ ਰੂਪ ਵਖਾਈਆ। ਘਰ ਘਰ ਬੈਠਾ ਸੱਥਰ ਘਤ, ਆਪਣੀ ਸੇਜ ਵਿਛਾਈਆ। ਆਪਣਾ ਮਾਰਗ ਰਿਹਾ ਦੱਸ, ਉਠੋ ਚਲੋ ਪਾਂਧੀ ਬਣ ਕੇ ਰਾਹੀਆ। ਕਲਜੁਗ ਜੀਵ ਦਰ ਤੋਂ ਜਾਇਣ ਨੱਠ, ਬੈਠੇ ਮੁਖ ਭਵਾਈਆ। ਨਾਨਕ ਨਿਰਗੁਣ ਕਰੇ ਪੁਕਾਰ ਅੱਗੇ ਪੁਰਖ ਸਮਰਥ, ਵਾਹ ਵਾ ਤੇਰੀ ਵਡੀ ਵਡਿਆਈਆ। ਜੁਗ ਜੁਗ ਚਲਾਏ ਰਥ, ਰਥ ਰਥਵਾਹੀ ਸੇਵ ਕਮਾਈਆ। ਮੈਂ ਤੇਰਾ ਨਾਉਂ ਦੱਸ ਦੱਸ ਗਿਆ ਥੱਕ, ਦੂਈ ਦਵੈਤ ਨਾ ਕੋਇ ਮਿਟਾਈਆ। ਚਾਰੋਂ ਕੁੰਟ ਵੇਖਿਆ ਝੂਠਾ ਹੱਟ, ਸਾਚੀ ਵਸਤ ਨਾ ਕੋਇ ਵਰਤਾਈਆ। ਕਿਰਪਾ ਕਰ ਪੁਰਖ ਸਮਰਥ, ਤੇਰੇ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਹਰਿ ਲੇਖਾ ਸਚ ਜਣਾਇੰਦਾ, ਸਤਿਗੁਰ ਨਾਨਕ ਕਰ ਪਿਆਰ। ਨਾਨਕ ਤੇਰਾ ਕੀਤਾ ਆਪਣੀ ਝੋਲੀ ਪਾਇੰਦਾ, ਲੇਖਾ ਜਾਣੇ ਦੋ ਜਹਾਨ। ਆਪਣਾ ਹੁਕਮ ਆਪ ਸੁਣਾਇੰਦਾ, ਸ਼ਬਦ ਅਗੰਮੀ ਧੁਰ ਫ਼ਰਮਾਨ। ਕਲਜੁਗ ਅੰਤਮ ਆਪਣਾ ਰੂਪ ਵਟਾਇੰਦਾ, ਪਰਗਟ ਹੋਏ ਸ੍ਰੀ ਭਗਵਾਨ। ਤੇਰੀ ਤੇਰਾਂ ਤੋਲ ਧਾਰ ਪੂਰ ਕਰਾਇੰਦਾ, ਤੋਲਾ ਬਣੇ ਸ਼ਾਹ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਹਾਨ। ਨਾਨਕ ਸੁਣਿਆ ਸਚ ਸੰਦੇਸਾ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਤਿਸ ਸਾਹਿਬ ਕੋ ਸਦਾ ਆਦੇਸਾ, ਜੋ ਘਾੜਤ ਰਿਹਾ ਘੜਾਈਆ। ਜੁਗ ਜੁਗ ਕਰਾਏ ਆਪਣਾ ਵੇਸਾ, ਵੇਸ ਅਨੇਕ ਵਟਾਈਆ। ਸੇਵਾ ਲਾਏ ਵਿਸ਼ਨ ਬ੍ਰਹਮਾ ਮਹੇਸ਼ਾ, ਸਾਚੀ ਸੇਵ ਸਮਝਾਈਆ। ਕਲਜੁਗ ਅੰਤਮ ਲਏ ਲੇਖਾ, ਸਭ ਦਾ ਲੇਖਾ ਦਏ ਮੁਕਾਈਆ। ਸ੍ਰਿਸ਼ਟ ਸਬਾਈ ਕੱਢੇ ਭਰਮ ਭੁਲੇਖਾ, ਭਰਮ ਗੜ੍ਹ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਈਆ। ਨਾਨਕ ਸਤਿਗੁਰ ਕਹੇ ਪੁਕਾਰ, ਜੀਵ ਜੰਤ ਸਮਝਾਇਆ। ਮਹਾਂਬਲੀ ਉਤਰੇ ਆਪਣੀ ਵਾਰ, ਨਿਹਕਲੰਕ ਨਾਉਂ ਰਖਾਇਆ। ਡੰਕਾ ਵੱਜੇ ਅਗੰਮ ਅਪਾਰ, ਦੋ ਜਹਾਨਾਂ ਲਏ ਜਗਾਇਆ। ਆਪੇ ਜਾਣੇ ਆਪਣੀ ਧਾਰ, ਪਿਛਲੀ ਕੀਤੀ ਲਏ ਉਲਟਾਇਆ। ਧੁਰ ਦੀ ਬਾਣੀ ਬੋਲੇ ਜੈਕਾਰ, ਸਾਚਾ ਨਾਅਰਾ ਇਕ ਸੁਣਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਪਰਵਰਦਿਗਾਰ ਇਕ ਖ਼ੁਦਾਇਆ। ਭੁਲ ਨਾ ਜਾਣਾ ਜੀਵ ਗਵਾਰ, ਲਿਖਿਆ ਲੇਖ ਨਾ ਕੋਇ ਮਿਟਾਇਆ। ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਗਿਆ ਸਾਲਾਹਿਆ। ਸੱਥਰ ਸੂਲਾਂ ਸੇਜ ਪਿਆਰ, ਏਕਾ ਯਾਰੜੇ ਰਾਹ ਤਕਾਇਆ। ਦੋਏ ਜੋੜ ਬਣੇ ਭਿਖਾਰ, ਪੁਰਖ ਅਕਾਲ ਅੱਗੇ ਸੀਸ ਝੁਕਾਇਆ। ਤੇਰਾ ਕ਼ਰਜ਼ਾ ਦਿਤਾ ਉਤਾਰ, ਤੇਰਾ ਤੇਰੀ ਝੋਲੀ ਪਾਇਆ। ਸੇਵਾ ਕਰ ਸੁਤ ਦੁਲਾਰ, ਘਰ ਤੇਰਾ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਸਾਚਾ ਇਕ ਵਖਾਇਆ। ਦੇਵੇ ਵਰ ਸ੍ਰੀ ਭਗਵਾਨਾ, ਏਕਾ ਏਕ ਜਣਾਈਆ। ਗੋਬਿੰਦ ਤੇਰਾ ਸਚ ਨਿਸ਼ਾਨਾ, ਲੋਕਮਾਤ ਝੁਲਾਈਆ। ਨਾਦ ਵਜਾਏ ਦੋ ਜਹਾਨਾਂ, ਤੇਰੇ ਨਾਉਂ ਵਡਿਆਈਆ। ਪਰਗਟ ਹੋਏ ਮਰਦ ਮਰਦਾਨਾ, ਨਿਹਕਲੰਕਾ ਨਾਉਂ ਰਖਾਈਆ। ਤੇਰਾ ਮੰਦਰ ਵੇਖੇ ਇਕ ਮਕਾਨਾ, ਸੰਬਲ ਨਾਉਂ ਧਰਾਈਆ। ਸਾਢੇ ਤਿੰਨ ਹੱਥ ਰੱਖੇ ਪੈਮਾਨਾ, ਵੱਧ ਘੱਟ ਕਦੇ ਨਾ ਜਾਈਆ। ਜੋਤੀ ਨੂਰ ਜਗੇ ਮਹਾਨਾ, ਦਿਵਸ ਰੈਣ ਰੁਸ਼ਨਾਈਆ। ਸ਼ਬਦੀ ਸ਼ਬਦ ਖੇਲ ਮਹਾਨਾ, ਡੰਕਾ ਨਾਮ ਵਜਾਈਆ। ਪੂਤ ਸਪੂਤਾ ਹੋ ਪਰਧਾਨਾ, ਬ੍ਰਹਿਮਣ ਗੌੜਾ ਵੇਸ ਵਟਾਈਆ। ਬ੍ਰਹਮ ਬ੍ਰਹਮ ਕਰ ਸੰਤਾਨਾ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਸਾਚਾ ਖੰਡਾ ਇਕ ਚਮਕਾਨਾ, ਚੰਡ ਪਰਚੰਡ ਪਰਗਟਾਈਆ। ਬਹੱਤਰ ਨਾੜ ਮਾਰੇ ਇਕ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਮੰਗ ਮੰਗਾਇੰਦਾ, ਪ੍ਰਭ ਅੱਗੇ ਸੀਸ ਝੁਕਾ। ਤੇਰਾ ਲਿਖਿਆ ਨਾ ਕੋਇ ਮਿਟਾਇੰਦਾ, ਤੂੰ ਦਾਤਾ ਬੇਪਰਵਾਹ। ਕਲਜੁਗ ਡੌਰੂ ਡੰਕ ਵਜਾਇੰਦਾ, ਚਾਰੋਂ ਕੁੰਟ ਫੇਰਾ ਪਾ। ਜੂਠ ਝੂਠ ਨਾਲ ਰਲਾਇੰਦਾ, ਹਉਮੇਂ ਹੰਗਤਾ ਗੜ੍ਹ ਬਣਾ। ਚਾਰ ਲੱਖ ਬੱਤੀ ਹਜ਼ਾਰ ਮੇਰਾ ਪੰਧ ਨਾ ਕੋਇ ਮੁਕਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਮੁਖ ਛੁਪਾ। ਲਿਖਿਆ ਲੇਖ ਨਾ ਕੋਇ ਮਿਟਾਇੰਦਾ, ਉਚੀ ਕੂਕ ਕੂਕ ਰਿਹਾ ਗਾ। ਜੀਵ ਜੰਤ ਸਰਬ ਕੁਰਲਾਇੰਦਾ, ਦਰ ਮੰਗੇ ਇਕ ਪਨਾਹ। ਰਾਏ ਧਰਮ ਅੰਤ ਡਰਾਇੰਦਾ, ਸਾਚਾ ਦਿਸੇ ਨਾ ਕੋਇ ਥਾਂ। ਚਿਤਰ ਗੁਪਤ ਹਿਸਾਬ ਵਖਾਇੰਦਾ, ਲਿਖਿਆ ਲੇਖਾ ਭੁੱਲੇ ਨਾ। ਲਾੜੀ ਮੌਤ ਨਾਲ ਪਰਨਾਇੰਦਾ, ਜੂਨ ਅਜੂਨੀ ਦਏ ਭੁਆ। ਬਿਨ ਤੇਰੇ ਫੰਦ ਨਾ ਕੋਇ ਕਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਣਾ ਸਦਾ ਮਿਹਰਵਾਂ। ਮਿਹਰਵਾਨ ਦਇਆ ਕਮਾਇੰਦਾ, ਹਰਿ ਹਰਿ ਪੁਰਖ ਅਕਾਲ। ਗੋਬਿੰਦ ਤੇਰੇ ਹੱਥ ਫੜਾਇੰਦਾ, ਕਲਜੁਗ ਕੂੜਾ ਕਾਲ। ਤੇਰੇ ਹੁਕਮੇ ਵੰਡ ਵੰਡਾਇੰਦਾ, ਚਾਰ ਲੱਖ ਆਏ ਜ਼ਵਾਲ। ਬੱਤੀ ਦੰਦ ਹਰਿ ਕਾ ਨਾਉਂ ਕੋਇ ਨਾ ਗਾਇੰਦਾ, ਹਜ਼ਾਰ ਬੱਤੀ ਨਾ ਨਿਭੇ ਨਾਲ। ਤੇਰੇ ਪੰਜਾਂ ਪਿਆਰਿਆਂ ਆਪ ਵਡਿਆਇੰਦਾ, ਜਿਨ੍ਹਾਂ ਬਠਾਏ ਸਚਖੰਡ ਸੱਚੀ ਧਰਮਸਾਲ। ਹਜ਼ਾਰੀ ਸਭ ਦਾ ਨਾਉਂ ਰਖਾਇੰਦਾ, ਇਕ ਇਕ ਕਰੇ ਆਪ ਪ੍ਰਿਤਪਾਲ। ਕਲਜੁਗ ਪੰਜ ਹਜ਼ਾਰ ਆਯੂ ਆਪਣੀ ਅੰਤ ਹੰਢਾਇੰਦਾ, ਦੂਸਰ ਕੋਇ ਨਾ ਨਿਭੇ ਨਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਹਾਨ। ਗੁਰ ਗੋਬਿੰਦ ਸੁਣਿਆ ਹਰਿ ਕਾ ਸੰਦੇਸਾ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਕਵਣ ਖੇਲ ਕਰੇਂ ਨਰ ਨਰੇਸ਼ਾ, ਮੇਰੇ ਸਾਹਿਬ ਸੱਚੇ ਮਾਹੀਆ। ਆਪਣੇ ਨੇਤਰ ਨੈਣ ਮੈਂ ਪੇਖਾਂ, ਪਿਤਾ ਪੂਤ ਸੰਗ ਰਖਾਈਆ। ਕਵਣ ਰੂਪ ਵਟਾਈਂ ਭੇਖਾ, ਕਵਣ ਘਰ ਕਰੇਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਸਮਝਾਈਆ। ਗੁਣ ਸਮਝਾਏ ਹਰਿ ਭਗਵੰਤ, ਗੋਬਿੰਦ ਸੁਤ ਉਠਾਏ। ਰੂਪ ਧਰਾਏ ਨਾਰੀ ਕੰਤ, ਨਰ ਨਰਾਇਣ ਵੇਸ ਵਟਾਏ। ਆਪ ਜਣਾਏ ਆਪਣਾ ਮੰਤ, ਮੰਤਰ ਸਾਚਾ ਆਪ ਦ੍ਰਿੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਦਏ ਸਮਝਾਏ। ਆਪਣਾ ਨਾਉਂ ਰੱਖਾਂ ਨਿਰੰਕਾਰ, ਨਿਹਕਲੰਕ ਰੂਪ ਵਟਾਈਆ। ਜੋਤੀ ਜੋਤ ਜੋਤ ਉਜਿਆਰ, ਨੂਰ ਨੂਰ ਨੂਰ ਦਰਸਾਈਆ। ਸ਼ਬਦੀ ਸ਼ਬਦ ਸ਼ਬਦ ਮੇਰੀ ਧਾਰ, ਡੰਕਾ ਸ਼ਬਦ ਸ਼ਬਦ ਵਜਾਈਆ। ਸ਼ਬਦ ਖੰਡਾ ਸ਼ਬਦ ਕਟਾਰ, ਸ਼ਬਦ ਸ਼ਮਸ਼ੀਰ ਲਏ ਉਠਾਈਆ। ਸ਼ਬਦ ਮਾਰੇ ਸਾਚੀ ਮਾਰ, ਚਾਰ ਕੁੰਟ ਦੁਹਾਈਆ। ਟਿੱਲੇ ਪਰਬਤ ਕਰੇ ਖ਼ਵਾਰ, ਜੰਗਲ ਜੂਹ ਉਜਾੜ ਪਹਾੜ ਫੋਲ ਫੋਲਾਈਆ। ਡੂੰਘੇ ਸਾਗਰ ਵੇਖੇ ਗਾਰ, ਰੂਪ ਅਨੂਪ ਧਰਾਈਆ। ਕਲਜੁਗ ਲਹਿਣਾ ਕ਼ਰਜ਼ ਦਏ ਉਤਾਰ, ਮਕਰੂਜ਼ ਨਜ਼ਰ ਕੋਇ ਨਾ ਆਈਆ। ਖ਼ਾਲਕ ਖ਼ਲਕ ਪਾਵੇ ਸਾਰ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਪੰਧ ਮੁਕਾਈਆ। ਕਲਜੁਗ ਪਰਗਟੇ ਹਰਿ ਨਿਰੰਕਾਰਾ, ਨਿਰਗੁਣ ਨਾਉਂ ਧਰਾਈਆ। ਸੰਬਲ ਨਗਰੀ ਧਾਮ ਨਿਆਰਾ, ਘਰ ਸਾਚਾ ਆਪ ਸੁਹਾਈਆ। ਹਰਿ ਮੰਦਰ ਵਸੇ ਵਸਣੇਹਾਰਾ, ਹਰਿ ਹਰਿ ਆਪਣਾ ਨਾਉਂ ਪਰਗਟਾਈਆ। ਕਰੇ ਖੇਲ ਅਪਰ ਅਪਾਰਾ, ਅਗੰਮ ਅਗੰਮੜੀ ਕਾਰ ਕਰਾਈਆ। ਦੋ ਜਹਾਨਾਂ ਮਾਰੇ ਮਾਰਾ, ਚੌਦਾਂ ਤਬਕ ਸਫ਼ਾ ਉਠਾਈਆ। ਚੌਦਾਂ ਵਿਦਿਆ ਕਰੇ ਖ਼ਵਾਰਾ, ਚੌਦਾਂ ਲੋਕ ਨਾ ਕੋਇ ਪੜ੍ਹਾਈਆ। ਚਾਰ ਜੁਗ ਭੇਜਣਹਾਰਾ ਗੁਰ ਅਵਤਾਰਾ, ਨਿਰਗੁਣ ਆਪਣਾ ਨਾਉਂ ਧਰਾਈਆ। ਨਿਹਕਲੰਕ ਆਵੇ ਵਿਚ ਸੰਸਾਰਾ, ਜੋਤੀ ਜਾਤਾ ਭੇਖ ਵਟਾਈਆ। ਸਰਬ ਜੀਆਂ ਦਾ ਇਕ ਦਾਤਾਰਾ, ਘਟ ਘਟ ਰਿਹਾ ਸਮਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਵੇਖੇ ਵਿਗਸੇ ਕਰੇ ਵਿਚਾਰਾ, ਜੁਗ ਚੌਕੜੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਆਪਣਾ ਨਾਉਂ ਰਖਾਈਆ। ਨਿਹਕਲੰਕ ਨਾਉਂ ਰੱਖ, ਹਰਿ ਸਾਚਾ ਖੇਲ ਖਿਲਾਇੰਦਾ। ਸਤਿ ਸਰੂਪੀ ਹੋ ਪਰਤੱਖ, ਪਰਮ ਪੁਰਖ ਆਪਣਾ ਰੂਪ ਵਟਾਇੰਦਾ। ਸਾਚਾ ਮਾਰਗ ਏਕਾ ਦੱਸ, ਨੌਂ ਖੰਡ ਪ੍ਰਿਥਮੀ ਮਾਰਗ ਲਾਇੰਦਾ। ਸੱਤਾਂ ਦੀਪਾਂ ਆਪੇ ਦੱਸ, ਸਤਿ ਸਤਿਵਾਦੀ ਰਾਹ ਜਣਾਇੰਦਾ। ਨਾਤਾ ਤੋੜੇ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮੁਖ ਸ਼ਰਮਾਇੰਦਾ। ਵੇਖ ਵਖਾਏ ਮੰਦਰ ਮਸਜਿਦ ਮਠ, ਸ਼ਿਵਦਵਾਲੇ ਫੇਰਾ ਪਾਇੰਦਾ। ਵਸਣਹਾਰਾ ਘਟ ਘਟ, ਹਰਿ ਜੂ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਨਾਉਂ ਹਰਿ ਨਿਰੰਕਾਰਾ, ਜ਼ਾਤ ਪਾਤ ਨਾ ਕੋਇ ਰਖਾਈਆ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਸਮਝਾਈਆ। ਏਕਾ ਮੰਦਰ ਗੁਰੂਦਵਾਰਾ, ਏਕਾ ਧਾਮ ਬਹਾਈਆ। ਏਕਾ ਸ਼ਬਦ ਨਾਮ ਨਗਾਰਾ, ਏਕਾ ਤਾਲ ਵਜਾਈਆ। ਏਕਾ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਭਵਾਈਆ। ਲੱਖ ਚੁਰਾਸੀ ਪਾਰ ਕਿਨਾਰਾ, ਝੂਠੇ ਭਾਂਡੇ ਦਏ ਭੰਨਾਈਆ। ਗੁਰਮੁਖਾਂ ਕਰੇ ਆਪ ਪਿਆਰਾ, ਗੁਰਸਿਖ ਸਾਚੇ ਲਏ ਜਗਾਈਆ। ਨਿਰਗੁਣ ਦੀਆ ਕਰ ਉਜਿਆਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਅਨਹਦ ਨਾਦ ਸੱਚੀ ਧੁੰਨਕਾਰਾ, ਧੁੰਨ ਆਤਮਕ ਆਪ ਸੁਣਾਈਆ। ਅੰਮ੍ਰਿਤ ਪਿਆਏ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਈਆ। ਚੌਥੇ ਜੁਗ ਕਰੇ ਪਾਰ ਕਿਨਾਰਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਨੌਂ ਖੰਡ ਪ੍ਰਿਥਮੀ ਲੱਗੇ ਇਕ ਅਖਾੜਾ, ਮਨ ਮਤ ਬੁਧ ਨਾਚ ਨਚਾਈਆ। ਮਗਰ ਲਗਾਏ ਪੰਚਮ ਧਾੜਾ, ਜੂਠਾ ਝੂਠਾ ਡੌਰੂ ਹੱਥ ਫੜਾਈਆ। ਬਚਿਆ ਰਹੇ ਨਾ ਕੋਇ ਪੁਰਖ ਨਾਰਾ, ਜੋ ਬੈਠੇ ਹਰਿ ਭੁਲਾਈਆ। ਮਹਾਂਬਲੀ ਉਤਰੇ ਅਵਤਾਰਾ, ਨਾਨਕ ਨਿਰਗੁਣ ਗਿਆ ਸਮਝਾਈਆ। ਪੁਰਖ ਅਕਾਲ ਖੜਗ ਖੰਡਾ ਕਰੇ ਤਿਆਰਾ, ਬ੍ਰਹਿਮੰਡਾਂ ਆਪ ਵਖਾਈਆ। ਗੋਬਿੰਦ ਉਠੇ ਸਾਚਾ ਲਾੜਾ, ਕਲਗੀ ਤੋੜਾ ਸੀਸ ਟਿਕਾਈਆ। ਵੀਹ ਸੌ ਵੀਹ ਬਿਕ੍ਰਮੀ ਕਰੇ ਖੇਲ ਨਿਆਰਾ, ਪੰਦਰਾਂ ਕੱਤਕ ਰੁੱਤ ਸੁਹਾਈਆ। ਧਾਮ ਸੁਹਾਏ ਦਿਲੀ ਦਰਬਾਰਾ, ਸਚ ਸਿੰਘਾਸਣ ਚਰਨ ਟਿਕਾਈਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਆਧਾਰਾ, ਰਾਜ ਰਾਜਾਨਾ ਹੁਕਮ ਸੁਣਾਈਆ। ਚਾਰੋਂ ਕੁੰਟ ਵਰਤੇ ਇਕ ਵਰਤਾਰਾ, ਏਕਾ ਰੂਪ ਜੀਵ ਜੰਤ ਹਰਿ ਭਗਵੰਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਪੁਰਖ ਅਕਾਲ, ਅਜੂਨੀ ਰਹਿਤ ਬੇਮਿਸਾਲ, ਨਿਹਕਲੰਕ ਆਪਣਾ ਨਾਉਂ ਧਰਾਈਆ। ਨਿਹਕਲੰਕ ਸ਼ਬਦ ਗੁਣਵੰਤਾ, ਸ਼ਬਦੀ ਧਾਰ ਚਲਾਇੰਦਾ। ਭੇਵ ਨਾ ਪਾਏ ਬ੍ਰਹਮਾ ਯੁਕਤਾ, ਚਾਰ ਵੇਦ ਮੁਖ ਸ਼ਰਮਾਇੰਦਾ। ਲੇਖਾ ਜਾਣੇ ਆਦਿ ਅੰਤਾ, ਜੁਗ ਜੁਗ ਖੇਲ ਖਿਲਾਇੰਦਾ। ਮੇਲ ਮਿਲਾਏ ਸਾਚੇ ਸੰਤਾਂ, ਜਿਸ ਜਨ ਆਪਣੀ ਦਇਆ ਕਮਾਇੰਦਾ। ਮਾਣ ਕਰਾਏ ਸਾਚੇ ਭਗਤਾਂ, ਭਗਤ ਭਗਵਾਨ ਵੇਖ ਵਖਾਇੰਦਾ। ਗੁਰਮੁਖਾਂ ਤੋੜੇ ਗੜ੍ਹ ਹਉਮੇ ਹੰਗਤਾ, ਆਪ ਆਪਣਾ ਨਾਮ ਜਣਾਇੰਦਾ। ਗੁਰਸਿਖ ਕਾਇਆ ਚੋਲੀ ਰੰਗਦਾ, ਨਾਮ ਮਜੀਠੀ ਆਪ ਰੰਗਾਇੰਦਾ। ਕਰੇ ਖੇਲ ਸੂਰੇ ਸਰਬੰਗ ਦਾ, ਗੁਰ ਗੋਬਿੰਦ ਲੇਖ ਲਿਖਾਇੰਦਾ। ਲੇਖਾ ਜਾਣੇ ਪੁਰੀ ਅਨੰਦ ਦਾ, ਪੁਰੀ ਅਨੰਦ ਵੇਖ ਵਖਾਇੰਦਾ। ਲਹਿਣਾ ਚੁੱਕੇ ਸੂਰਜ ਚੰਦ ਦਾ, ਬ੍ਰਹਮਾ ਵਿਸ਼ਨ ਸ਼ਿਵ ਮੁਖ ਛੁਪਾਇੰਦਾ। ਜਨ ਭਗਤਾਂ ਦਾਤ ਸਾਚੀ ਵੰਡਦਾ, ਲੇਖਾ ਜਾਣੇ ਦੋ ਜਹਾਨ ਦਾ, ਆਦਿ ਜੁਗਾਦਿ ਆਪਣੇ ਨਾਲ ਆਪੇ ਹੰਢਦਾ, ਕਰੇ ਖੇਲ ਸ੍ਰੀ ਭਗਵਾਨ ਦਾ। ਨਾਤਾ ਤੋੜੇ ਮਨ ਮਤ ਦੁਹਾਗਣ ਨਾਰ ਰੰਡ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਦਾਨ। ਦਾਨੀ ਦਾਤਾ ਹਰਿ ਦਾਤਾਰਾ, ਨਿਰਗੁਣ ਨਿਹਕਲੰਕ ਅਖਵਾਈਆ। ਸ਼ਬਦੀ ਦੇਵੇ ਨਾਮ ਭੰਡਾਰਾ, ਅਤੋਟ ਅਤੁਟ ਵਰਤਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਹੋ ਤਿਆਰਾ, ਪਾਰਬ੍ਰਹਮ ਆਪਣੀ ਖੇਲ ਖਿਲਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪ ਚਲਾਏ ਆਪਣੀ ਧਾਰਾ, ਧਾਰ ਧਾਰ ਵਿਚ ਸਮਾਈਆ। ਕਲਜੁਗ ਅੰਤਮ ਖੇਲ ਨਿਆਰਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਸੂਰਾ ਵਡ ਬਲਕਾਰਾ, ਏਕਾ ਖੰਡਾ ਨਾਮ ਚਮਕਾਈਆ। ਤਿਖੀਆਂ ਰੱਖੇ ਦੋਵਾਂ ਧਾਰਾ, ਮਨਮੁਖਾਂ ਕਰੇ ਖ਼ਵਾਰਾ, ਏਕਾ ਖੰਡਾ ਨਾਮ ਚਮਕਾਈਆ। ਪੰਡਤ ਪਾਂਧਾ ਨਾ ਕੋਇ ਪਾਵੇ ਸਾਰਾ, ਜਗਤ ਵਿਦਿਆ ਭੁੱਲੀ ਸਰਬ ਲੋਕਾਈਆ। ਗੌੜ ਬ੍ਰਹਿਮਣ ਵਸੇ ਸਭ ਤੋਂ ਨਿਆਰਾ, ਬ੍ਰਹਿਮਣ ਗੌੜ ਭੇਵ ਕਿਸੇ ਨਾ ਆਈਆ। ਕਿਸੇ ਕੁਲ ਵਿਚ ਨਾ ਜਨਮੇ ਹਰਿ ਨਿਰੰਕਾਰਾ, ਸਰਬ ਜੀਆਂ ਦਾ ਇਕ ਦਾਤਾਰਾ, ਸੋ ਨਿਹਕਲੰਕ ਅਖਵਾਈਆ। ਆਦਿ ਜੁਗਾਦਿ ਕਰੇ ਪਸਾਰਾ, ਜੁਗ ਜੁਗ ਵੇਖੇ ਵੇਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਔਧ ਮੁਕਾਈਆ। ਕਲਜੁਗ ਜੀਵ ਭਾਣਾ ਮੰਨੋ ਸਤਿ, ਹਰਿ ਸਾਚਾ ਸਚ ਦ੍ਰਿੜਾਇੰਦਾ। ਸਤਿਗੁਰ ਪੂਰਾ ਦੇਵੇ ਮਤ, ਮਤ ਮਤ ਵਿਚ ਟਿਕਾਇੰਦਾ। ਬਹੱਤਰ ਨਾੜ ਨਾ ਉਬਲੇ ਰਤ, ਰਤੀ ਰਤ ਵੇਖ ਵਖਾਇੰਦਾ। ਜਿਸ ਜਨ ਮਿਲੇ ਕਮਲਾਪਾਤ, ਆਸਾ ਤ੍ਰਿਸਨਾ ਸਰਬ ਮਿਟਾਇੰਦਾ। ਜਗਤ ਖੇੜਾ ਦਿਸੇ ਭੱਠ, ਆਪਣਾ ਖੇੜਾ ਆਪ ਵਖਾਇੰਦਾ। ਨਿਰਗੁਣ ਨੂਰ ਲਟ ਲਟ, ਜੋਤੀ ਜੋਤ ਜਗਾਇੰਦਾ। ਗੁਰਸਿਖ ਤੇਰੇ ਚਰਨਾਂ ਹੇਠਾਂ ਕਲਜੁਗ ਬੈਠਾ ਸੱਥਰ ਘਤ, ਸੀਸ ਸੀਸ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵਾਂ ਆਪ ਜਣਾਇੰਦਾ। ਬ੍ਰਹਮ ਮਤ ਸਤਿਗੁਰ ਧਾਰ, ਹਰਿ ਸਾਚਾ ਸਚ ਜਣਾਈਆ। ਪੰਚਮ ਦੇਵੇ ਸ਼ਬਦ ਨਾਦ ਧੁੰਨਕਾਰ, ਆਪਣੀ ਕਰੇ ਸਚ ਸ਼ਨਵਾਈਆ। ਅੱਠੇ ਪਹਿਰ ਰਹੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਮਨ ਮਤ ਬੁਧ ਨਾ ਕੋਈ ਵਿਚਾਰ, ਜਿਸ ਜਨ ਸਤਿਗੁਰ ਸ਼ਬਦ ਸੁਣਾਈਆ। ਹਉਮੇ ਸੰਸਾ ਰੋਗ ਦਏ ਨਿਵਾਰ, ਏਕਾ ਗੁਣ ਵਖਾਈਆ। ਨਾਤਾ ਤੁਟੇ ਝੂਠਾ ਸੰਸਾਰ, ਸਾਚਾ ਸੱਜਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵਾਂ ਦੇਵੇ ਮਤ, ਤੱਤ ਗਿਆਨ ਇਕ ਦ੍ਰਿੜਾਈਆ। ਸਾਚੀ ਮਤ ਸ਼ਬਦ ਗੁਰ ਗਿਆਨਾ, ਆਤਮ ਬ੍ਰਹਮ ਦ੍ਰਿੜਾਇੰਦਾ । ਅੱਠੇ ਪਹਿਰ ਇਕ ਧਿਆਨਾ, ਦਿਵਸ ਰੈਣ ਨਾ ਕੋਇ ਵਖਾਇੰਦਾ । ਰਾਗ ਅਨਾਦ ਸੁਣਾਏ ਤਰਾਨਾ, ਸਾਰੰਗ ਸਾਰੰਗੀ ਨਾ ਕੋਇ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪੇ ਫੜ, ਗੁਰਮਤ ਇਕ ਜਣਾਇੰਦਾ। ਗੁਰ ਮਤ ਗੁਰ ਕਾ ਰੰਗ, ਗੁਰ ਸਤਿਗੁਰ ਆਪ ਚੜ੍ਹਾਈਆ। ਗੁਰਮੁਖ ਆਤਮ ਵੇਖ ਸੇਜ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਉਪਰ ਬੈਠਾ ਸੂਰਾ ਸਰਬੰਗ, ਤੇਰਾ ਰਾਹ ਤਕਾਈਆ। ਅੱਠੇ ਪਹਿਰ ਦੇਵੇ ਅਨੰਦ, ਪਰਮਾਨੰਦ ਰਿਹਾ ਸਮਾਈਆ। ਲਹਿਣਾ ਦੇਣਾ ਚੁੱਕੇ ਸੂਰਜ ਚੰਦ, ਏਕਾ ਨੂਰ ਕਰੇ ਰੁਸ਼ਨਾਈਆ। ਇਕ ਸੁਣਾਏ ਸੁਹਾਗੀ ਛੰਦ, ਮਤ ਬੁਧ ਸਮਝ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸਨਾ ਦਏ ਮਿਟਾਈਆ। ਜਗਤ ਤ੍ਰਿਸਨਾ ਜਾਏ ਛੁੱਟ, ਮਨ ਵਾਸਨਾ ਆਪ ਗਵਾਈਆ। ਹਉਮੇ ਜੜ੍ਹ ਕੱਢੇ ਪੁੱਟ, ਕਾਇਆ ਅੰਦਰ ਰਹਿਣ ਨਾ ਪਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਸਾਂਤਕ ਸਤਿ ਸਤਿ ਸਤਿ ਕਰਾਈਆ। ਗੁਰਸਿਖ ਮਿਲੇ ਗੁਰ ਗੋਬਿੰਦ ਪਏ ਤੁਠ, ਸਤਿਗੁਰ ਗੋਬਿੰਦ ਆਪਣੀ ਗੋਦ ਬਹਾਈਆ। ਅਬਿਨਾਸ਼ੀ ਕਰਤਾ ਸੁਹਾਏ ਸਾਚੀ ਰੁੱਤ, ਰੁੱਤ ਬਸੰਤ ਆਪ ਮਹਿਕਾਈਆ। ਕਲਜੁਗ ਆਵੇ ਜਾਏ ਉਠ, ਥਿਰ ਕੋਇ ਰਹਿਣ ਨਾ ਪਾਈਆ। ਬ੍ਰਹਿਮਣ ਗੌੜਾ ਪੂਤ ਸਪੂਤਾ ਜਾਇਆ ਸੁੱਤ, ਸ਼ਬਦੀ ਨਾਉਂ ਧਰਾਈਆ। ਉਚੇ ਟਿੱਲੇ ਚੜ੍ਹਿਆ ਚੋਟ, ਪਰਬਤ ਆਪਣੇ ਆਸਣ ਲਾਈਆ। ਸੰਬਲ ਨਗਰ ਬਣਿਆ ਕੋਟ, ਗੋਬਿੰਦ ਗੜ੍ਹ ਸੁਹਾਈਆ। ਨਿਰਗੁਣ ਜਗੇ ਨਿਰਮਲ ਜੋਤ, ਦੀਵਾ ਬਾਤੀ ਨਾ ਕੋਇ ਰਖਾਈਆ। ਸ਼ਬਦ ਨਗਾਰੇ ਵੱਜੇ ਚੋਟ, ਅਨਾਦੀ ਨਾਦ ਵਜਾਈਆ। ਲੱਖ ਚੁਰਾਸੀ ਤੇਰਾ ਕੱਢੇ ਖੋਟ, ਸੋਇਆ ਕੋਇ ਰਹਿਣ ਨਾ ਪਾਈਆ। ਮਨਮੁਖ ਜੀਵ ਆਲ੍ਹਣਿਉਂ ਡਿਗੇ ਬੋਟ, ਕਲਜੁਗ ਅੰਤ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰ ਘਟ ਵਸੇ ਹਰ ਘਟ ਬੈਠਾ ਆਸਣ ਲਾਈਆ। ਨਵ ਨੌਂ ਚਾਰ ਹਰਿ ਹਰਿ ਗੇੜਾ, ਨਰ ਹਰਿ ਨਰਾਇਣ ਭੁਆਈਆ। ਨਵ ਨੌਂ ਚਾਰ ਚੁੱਕੇ ਝੇੜਾ, ਸ੍ਰੀ ਭਗਵਾਨ ਆਪ ਚੁਕਾਈਆ। ਨਵ ਨੌਂ ਚਾਰ ਖੁਲ੍ਹਾ ਹੋਏ ਵੇਹੜਾ, ਅਬਿਨਾਸ਼ੀ ਕਰਤਾ ਆਪ ਕਰਾਈਆ। ਨਵ ਨੌਂ ਚਾਰ ਨਾਤਾ ਤੁਟੇ ਤੇਰਾ ਮੇਰਾ, ਤੇਰਾ ਮੇਰਾ ਰਹਿਣ ਨਾ ਪਾਈਆ। ਨਵ ਨੌਂ ਚਾਰ ਏਕਾ ਪਾਏ ਅਗੰਮੀ ਘੇਰਾ, ਸ਼ਬਦੀ ਸ਼ਬਦ ਬੇਪਰਵਾਹੀਆ। ਨਵ ਨੌਂ ਚਾਰ ਲਹਿਣਾ ਦੇਣਾ ਚੁੱਕੇ ਸੰਞ ਸਵੇਰਾ, ਦਿਵਸ ਰੈਣ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੀ ਖੇਲ ਖਿਲਾਈਆ। ਨਵ ਨੌਂ ਉਤਰੇ ਪਾਰ, ਚਾਰ ਚਾਰ ਪੰਧ ਮੁਕਾਇਆ। ਚਾਰੇ ਮੁਖ ਰੋਵਣ ਜ਼ਾਰੋ ਜ਼ਾਰ, ਬ੍ਰਹਮਾ ਧੀਰ ਨਾ ਕੋਇ ਧਰਾਇਆ। ਚਾਰੇ ਵੇਦ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਇਆ। ਚਾਰੇ ਖਾਣੀ ਗਈ ਹਾਰ, ਹਰਿ ਕਾ ਭੇਵ ਕਿਸੇ ਨਾ ਆਇਆ। ਚਾਰੇ ਬਾਣੀ ਸੱਥਰ ਵੇਖਿਆ ਸੱਚਾ ਯਾਰ, ਯਾਰੜਾ ਸੱਥਰ ਅੰਤ ਨਾ ਸਕੇ ਹੰਢਾਇਆ। ਚਾਰ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਖੇਲ ਖਿਲਾਇਆ। ਨਵ ਨੌਂ ਚਾਰ ਉਤਰੇ ਘਾਟ, ਪਾਰ ਕਿਨਾਰਾ ਆਪ ਕਰਾਈਆ। ਕਰੇ ਖੇਲ ਪੁਰਖ ਸਮਰਥ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਹਰਿ ਪੁਰਖ ਨਿਰੰਜਣ ਸਾਚੀ ਸੇਵ ਕਮਾਈਆ। ਏਕੰਕਾਰਾ ਹਰਿ ਨਿਰੰਕਾਰਾ ਕਰੇ ਖੇਲ ਅਗੰਮ ਅਪਾਰਾ, ਏਕਾ ਵਸਤ ਜਨ ਭਗਤਾਂ ਦੇਵੇ ਹੱਥੋ ਹੱਥ, ਆਪ ਆਪਣੀ ਆਪ ਵਰਤਾਈਆ। ਲੱਖ ਚੁਰਾਸੀ ਦੇਵੇ ਮਥ, ਨਾਮ ਮਧਾਣਾ ਏਕਾ ਪਾਈਆ। ਲੇਖਾ ਜਾਣੇ ਤੀਰਥ ਅਠਸਠ, ਘਟ ਘਟ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਲੇਖਾ ਆਪਣੀ ਝੋਲੀ ਪਾਈਆ। ਨਵ ਨੌਂ ਚਾਰ ਮੁੱਕੇ ਪੰਧ, ਸੋ ਪੁਰਖ ਨਿਰੰਜਣ ਆਪ ਮੁਕਾਇੰਦਾ। ਜੁਗ ਚੌਕੜੀ ਛੁੱਟੇ ਬੰਦ, ਬੰਦੀ ਤੋੜ ਆਪ ਤੁੜਾਇੰਦਾ। ਨਵ ਨੌਂ ਸੁਣਾਏ ਏਕਾ ਛੰਦ, ਚਾਰ ਚਾਰ ਆਪ ਸਮਝਾਇੰਦਾ। ਆਪੇ ਜਾਣੇ ਆਪਣਾ ਅਨੰਦ, ਪਰਮਾਨੰਦ ਖੇਲ ਖਿਲਾਇੰਦਾ। ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਆਪ ਜਗਾਇੰਦਾ। ਨਵ ਜਗਾਏ ਨੌਂ ਦਵਾਰ, ਨੌਬਤ ਨਾਮ ਵਜਾਈਆ। ਦੋ ਜਹਾਨਾਂ ਕਰੇ ਖ਼ਬਰਦਾਰ, ਬ੍ਰਹਿਮੰਡ ਖੰਡ ਹਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਨਾਲ ਰਲਾਈਆ। ਨਿਰਗੁਣ ਸਰਗੁਣ ਖੇਲ ਕਰੇ ਅਪਾਰ, ਲੋਕਮਾਤ ਵੇਖ ਵਖਾਈਆ। ਲੱਖ ਚੁਰਾਸੀ ਕਰੇ ਬੇਦਾਰ, ਗ਼ਫ਼ਲਤ ਸਭ ਦੀ ਦਏ ਮਿਟਾਈਆ। ਏਕਾ ਨਾਦ ਬੋਲ ਜੈਕਾਰ, ਸ਼ਬਦ ਅਗੰਮੀ ਦਏ ਸੁਣਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਆਪਣਾ ਭੇਵ ਚੁਕਾਈਆ। ਨੌਂ ਦਵਾਰ ਪਾਰ ਕਿਨਾਰਾ, ਨਿਰਗੁਣ ਨਿਰੰਕਾਰ ਆਪ ਕਰਾਈਆ। ਇਕ ਵਖਾਏ ਸੱਚਾ ਘਰ ਬਾਰਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਅੱਠੇ ਪਹਿਰ ਨੂਰ ਉਜਿਆਰਾ, ਜੋਤੀ ਜੋਤ ਡਗਮਗਾਈਆ। ਆਦਿ ਜੁਗਾਦਿ ਏਕਾ ਧੁੰਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਖੇਲ ਕਰਾਏ ਧਾਮ ਨਿਆਰਾ, ਧਾਮ ਅਵੱਲੜਾ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਆਪਣਾ ਬੰਧਨ ਪਾਈਆ। ਨਵ ਬੰਧਨ ਪਾਏ ਏਕ, ਏਕਾ ਏਕੰਕਾਰਿਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤੱਤ ਕਰੇ ਖ਼ਵਾਰਿਆ। ਬੁੱਧੀ ਕਰੇ ਆਪ ਬਿਬੇਕ, ਦੇਵੇ ਨਾਮ ਆਧਾਰਿਆ। ਚਰਨ ਕਵਲ ਰਖਾਏ ਸਾਚੀ ਟੇਕ, ਰੂਪ ਅਨੂਪ ਆਪ ਧਰਾ ਰਿਹਾ। ਪੂਰਬ ਕਰਮਾਂ ਆਪੇ ਵੇਖ, ਲਹਿਣਾ ਲਹਿਣਾ ਝੋਲੀ ਪਾ ਰਿਹਾ। ਲੇਖਾ ਜਾਣੇ ਪੀਰ ਪੈਗ਼ੰਬਰ ਔਲੀਆ ਸ਼ੇਖ਼, ਮੁੱਲਾਂ ਮੁਸਾਇਕ ਆਪ ਉਠਾ ਰਿਹਾ। ਪਰਖਣਹਾਰਾ ਪੰਡਤ ਪਾਂਧੇ ਰੇਖ, ਜੋਤ ਲਲਾਟ ਫੋਲ ਫੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦਵਾਰ ਆਪਣਾ ਖੇਲ ਖਿਲਾ ਰਿਹਾ। ਨੌਂ ਦਵਾਰ ਖੇਲ ਗ਼ਰੀਬ ਨਿਵਾਜ਼ਾ, ਹਰਿ ਆਪਣਾ ਆਪ ਕਰਾਈਆ। ਸ਼ਾਹੋ ਭੂਪ ਬਣ ਰਾਜਨ ਰਾਜਾ, ਲੱਖ ਚੁਰਾਸੀ ਰਚਿਆ ਕਾਜਾ, ਆਸਾ ਆਸਾ ਵਿਚ ਸਮਾਈਆ। ਮਨ ਮਨੂਆ ਫਿਰੇ ਭਾਜਾ, ਦਹਿ ਦਿਸ਼ ਉਠ ਉਠ ਧਾਈਆ। ਆਪੇ ਵੇਖੇ ਖੇਲ ਖੇਲ ਜਗਤ ਤਮਾਸ਼ਾ, ਬੈਠੀ ਲੋਕਾਈ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਗੇੜਾ ਆਪ ਭਵਾਈਆ। ਨਵ ਗੇੜਾ ਜਗਤ ਸਾਗਰ, ਨੌਂ ਦਰ ਆਪ ਖੁਲ੍ਹਾਇਆ। ਜਗਤ ਵਾਸਨਾ ਦੇਵੇ ਆਦਰ, ਆਸਾ ਤ੍ਰਿਸਨਾ ਮੇਲ ਮਿਲਾਇਆ। ਕਰੇ ਖੇਲ ਕਰੀਮ ਹਰਿ ਕ਼ਾਦਰ, ਕ਼ੁਦਰਤ ਕਰਤਾ ਵੇਖ ਵਖਾਇਆ। ਆਪੇ ਬਣਿਆ ਸਾਚਾ ਸਾਬਰ, ਸਬਰ ਸਬੂਰੀ ਆਪ ਹੰਢਾਇਆ। ਲੇਖਾ ਜਾਣੇ ਪਿਸਰ ਪਿਦਰ ਮਾਦਰ, ਬੇਪਰਵਾਹ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਆਪਣਾ ਰੰਗ ਰੰਗਾਇਆ। ਨਵ ਰੰਗ ਨਿਰੰਕਾਰ, ਆਪਣਾ ਆਪ ਰੰਗਾਈਆ। ਨਵ ਖੰਡ ਪ੍ਰਿਥਮੀ ਕਰ ਤਿਆਰ, ਧਰਤ ਧਵਲ ਦਏ ਵਡਿਆਈਆ। ਬ੍ਰਹਮੇ ਵਸਤ ਅਮੋਲ ਭੰਡਾਰ, ਏਕਾ ਵਾਰ ਵਰਤਾਈਆ। ਤ੍ਰੈਗੁਣ ਦੇਵੇ ਦੇਵਣਹਾਰ, ਦੇਵਣਹਾਰ ਆਪ ਅਖਵਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਨਾ ਆਪ ਜਣਾਈਆ। ਲੱਖ ਚੁਰਾਸੀ ਕਰ ਤਿਆਰ, ਧਰਤ ਮਾਤ ਦੀ ਗੋਦ ਬਹਾਈਆ। ਘਰ ਵਿਚ ਘਰ ਕਰ ਤਿਆਰ, ਆਪਣਾ ਰੂਪ ਆਪ ਵਟਾਈਆ। ਜੋਤੀ ਜੋਤ ਜੋਤ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਦਰ ਵੜ ਬੈਠ ਸਰਕਾਰ, ਸਾਚਾ ਤਖ਼ਤ ਸੁਹਾਈਆ। ਪਾਰਬ੍ਰਹਮ ਕਰੇ ਖੇਲ ਅਪਰ ਅਪਾਰ, ਆਪਣੀ ਵੰਡਣ ਵੰਡ ਵੰਡਾਈਆ। ਈਸ਼ ਜੀਵ ਦਏ ਆਧਾਰ, ਜਗਦੀਸ਼ ਆਪਣੀ ਬਣਤ ਬਣਾਈਆ। ਨੌਂ ਖੰਡ ਪ੍ਰਿਥਮੀ ਵਸਿਆ ਖੇੜਾ, ਹਰਿ ਸਾਚਾ ਆਪ ਵਸਾਇੰਦਾ। ਲੱਖ ਚੁਰਾਸੀ ਬੱਧਾ ਬੇੜਾ, ਆਪ ਆਪਣੇ ਕੰਧ ਉਠਾਇੰਦਾ। ਆਪੇ ਦੂਰ ਆਪੇ ਨੇੜਾ, ਸਚ ਸਿੰਘਾਸਣ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਮੰਦਰ ਆਪ ਉਪਾਇੰਦਾ। ਨਵ ਨੌਂ ਮੰਦਰ ਆਪੇ ਖੋਲ੍ਹ, ਆਪਣਾ ਆਸਣ ਲਾਈਆ। ਨਿਰਗੁਣ ਸਰਗੁਣ ਅੰਦਰ ਬੋਲ, ਨਾਦ ਅਨਾਦੀ ਆਪ ਸੁਣਾਈਆ। ਸਾਚੇ ਤੋਲ ਆਪੇ ਤੋਲ, ਏਕਾ ਤੋਲਾ ਆਪ ਹੋ ਜਾਈਆ। ਆਦਿ ਜੁਗਾਦਿ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਪਰਦਾ ਦਏ ਚੁਕਾਈਆ। ਨੌਂ ਨੌਂ ਪਰਦਾ ਦੇਵੇ ਚੁੱਕ, ਹਰਿ ਸਾਚਾ ਖੇਲ ਖਿਲਾਇੰਦਾ। ਘਰ ਘਰ ਬੈਠਾ ਆਪੇ ਲੁਕ, ਦਿਸ ਕਿਸੇ ਨਾ ਆਇੰਦਾ। ਆਪਣੀ ਵਾਰ ਆਪੇ ਜਾਏ ਉਠ, ਬ੍ਰਹਮ ਪਾਰਬ੍ਰਹਮ ਪਰਗਟਾਇੰਦਾ। ਪੰਚਮ ਉਪਰ ਆਪੇ ਤੁੱਠ, ਆਪਣਾ ਪਰਦਾ ਲਾਹਿੰਦਾ। ਅੰਮ੍ਰਿਤ ਆਤਮ ਜਾਮ ਪਿਆਏ ਘੁੱਟ, ਸਾਂਤਕ ਸਤਿ ਸਤਿ ਕਰਾਇੰਦਾ। ਨਵ ਨੌਂ ਸੁਹਾਏ ਸਾਚੀ ਰੁੱਤ, ਰੁੱਤ ਬਸੰਤ ਆਪ ਉਪਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਆਪਣਾ ਖੇਲ ਖਿਲਾਇੰਦਾ। ਨੌਂ ਨੌਂ ਖੇਲ ਹਰਿ ਗੋਬਿੰਦ, ਸੋ ਪੁਰਖ ਨਿਰੰਜਣ ਆਪ ਖਿਲਾਈਆ। ਹਰਖ ਸੋਗ ਨਾ ਕੋਇ ਚਿੰਦ, ਖ਼ੁਸ਼ੀ ਗ਼ਮ ਨਾ ਕੋਇ ਵਡਿਆਈਆ। ਕਰੇ ਖੇਲ ਗੁਣੀ ਗਹਿੰਦ, ਗਹਿਰ ਗੰਭੀਰ ਨਾਉਂ ਧਰਾਈਆ। ਭੇਵ ਨਾ ਪਾਏ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਆਪਣਾ ਵੇਸ ਵਟਾਈਆ। ਨਵ ਨੌਂ ਵੇਸ ਵਟਾਇਆ, ਨਿਰਗੁਣ ਸਰਗੁਣ ਧਾਰ। ਨੌਂ ਖੰਡ ਪ੍ਰਿਥਮੀ ਡੇਰਾ ਲਾਇਆ, ਲੱਖ ਚੁਰਾਸੀ ਕਰ ਤਿਆਰ। ਨਿਜ ਘਰ ਵਾਸੀ ਵੇਖ ਵਖਾਇਆ, ਆਪ ਆਪਣੀ ਕਿਰਪਾ ਧਾਰ। ਮੰਡਲ ਰਾਸ ਆਪ ਪਵਾਇਆ, ਗੋਪੀ ਕਾਹਨ ਬਣੇ ਨਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਲੇਖਾ ਦਏ ਸਮਝਾਇਆ, ਨਵ ਲੇਖਾ ਪੰਜ ਤੱਤ ਕਾਇਆ ਗੜ੍ਹ ਨੌਂ ਦਵਾਰ ਖੁਲ੍ਹਾਈਆ। ਕਿਰਪਾ ਕਰ ਸਾਚਾ ਹਰਿ, ਆਪਣੀ ਵੰਡਣ ਆਪ ਵੰਡਾਈਆ। ਮਨ ਮਤ ਬੁਧ ਅੰਦਰ ਧਰ, ਏਕਾ ਤੱਤ ਜਣਾਈਆ। ਆਪਣਾ ਮਾਰਗ ਆਪੇ ਬਣ, ਬੈਠਾ ਮੁਖ ਛੁਪਾਈਆ। ਨਾ ਕੋਈ ਸੀਸ ਨਾ ਕੋਈ ਧੜ, ਚੋਟੀ ਜੜ੍ਹ ਨਾ ਕੋਇ ਰਖਾਈਆ। ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਆਪਣਾ ਸੰਗ ਨਿਭਾਈਆ। ਨਵ ਨੌਂ ਨਿਭਾਏ ਆਪਣਾ ਸੰਗ, ਭੇਵ ਕਿਸੇ ਨਾ ਆਇਆ। ਘਰ ਘਰ ਵਜਾਏ ਨਾਮ ਮਰਦੰਗ, ਸਾਚਾ ਮਰਦੰਗਾ ਹੱਥ ਉਠਾਇਆ। ਆਪਣੀ ਗਲੀ ਆਪਣੀ ਕੂਟ ਆਪੇ ਜਾਏ ਲੰਘ, ਔਂਦਾ ਜਾਂਦਾ ਦਿਸ ਨਾ ਆਇਆ। ਆਪ ਸੁਹਾਏ ਆਪਣੀ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਇਆ। ਆਪੇ ਜਾਣੇ ਆਪਣਾ ਅਨੰਦ, ਅਨੰਦ ਅਨੰਦ ਵਿਚ ਆਪ ਸਮਾਇਆ। ਆਪੇ ਗਾਏ ਆਪਣਾ ਸੁਹਾਗੀ ਛੰਦ, ਲਿਖਣ ਪੜ੍ਹਨ ਵਿਚ ਨਾ ਆਇਆ। ਆਪ ਚੜ੍ਹਾਏ ਆਪਣਾ ਸਾਚਾ ਚੰਦ, ਸੂਰਜ ਚੰਦ ਮੁਖ ਸ਼ਰਮਾਇਆ। ਕਰੇ ਖੇਲ ਸੂਰਾ ਸਰਬੰਗ, ਆਪਣਾ ਖੇਲ ਆਪ ਖਿਲਾਇਆ। ਆਪੇ ਸ਼ਬਦੀ ਡੋਰ ਪਤੰਗ, ਆਪੇ ਸ਼ਬਦੀ ਬੰਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦਰ ਖੇੜਾ ਆਪ ਸੁਹਾਇਆ। ਨੌਂ ਦਰ ਖੇੜਾ ਸੋਭਾਵੰਤ, ਹਰਿ ਸਾਚਾ ਆਪ ਸੁਹਾਈਆ। ਪੰਜ ਤੱਤ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਨਾਮ ਮਣੀਆ ਮੰਤ, ਮਨ ਮਣਕਾ ਦਏ ਭਵਾਈਆ। ਗੁਰਮੁਖ ਉਠਾਏ ਵਿਰਲਾ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਕੋਇ ਉਠ ਨਾ ਸਕੇ ਰਾਈਆ। ਗੜ੍ਹ ਬਣਾਏ ਹਉਮੇ ਹੰਗਤ, ਅੰਦਰ ਵਾੜ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਹਰਿਜਨ ਮੇਲੇ ਹਰਿ ਹਰਿ ਸੰਗਤ, ਸਾਚਾ ਸੰਗ ਆਪ ਰਖਾਈਆ। ਗੁਰਮੁਖ ਗੁਰ ਗੁਰ ਰੰਗ ਰੰਗਾਏ ਰੰਗਤ, ਰੰਗ ਮਜੀਠੀ ਇਕ ਚੜ੍ਹਾਈਆ। ਦਰ ਦਵਾਰੇ ਜੋ ਆਏ ਮੰਗਤ, ਨੌਂ ਦਵਾਰ ਲੇਖਾ ਦਏ ਚੁਕਾਈਆ। ਮਾਣਸ ਜਨਮ ਨਾ ਹੋਏ ਭੰਗਤ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦਰ ਖੇੜਾ ਆਪੇ ਦੇਵੇ ਢਾਹੀਆ। ਲੱਖ ਚੁਰਾਸੀ ਪਾਏ ਨੱਥ, ਦਹਿ ਦਿਸ਼ਾ ਆਪ ਭਵਾਇੰਦਾ। ਆਪਣਾ ਮਾਰਗ ਆਪੇ ਦੱਸ, ਗੁਰ ਅਵਤਾਰ ਸੇਵਾ ਲਾਇੰਦਾ। ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਤੋੜ ਤੁੜਾਇੰਦਾ। ਤ੍ਰੈਗੁਣ ਮਾਇਆ ਡੱਸਣੀ ਨਾ ਸਕੇ ਡੱਸ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਦਰਸ ਦਿਖਾਏ ਹੱਸ ਹੱਸ, ਆਪਣੀ ਦਇਆ ਆਪ ਕਮਾਇੰਦਾ। ਪੂਰੀ ਕਰੇ ਗੁਰਮੁਖਾਂ ਆਸ, ਜੁਗ ਜੁਗ ਆਪਣੀ ਦਇਆ ਕਮਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਨੌਂ ਦਵਾਰੇ ਕਰੇ ਬੰਦ ਖ਼ੁਲਾਸ, ਦਸਵਾਂ ਦਰ ਆਪ ਸੁਹਾਇੰਦਾ। ਸਾਚੇ ਤਖ਼ਤ ਬੈਠ ਪੁਰਖ ਅਬਿਨਾਸ਼, ਆਤਮ ਸੇਜਾ ਸੋਭਾ ਪਾਇੰਦਾ। ਨਾ ਪ੍ਰਿਥਮੀ ਨਾ ਕੋਇ ਆਕਾਸ਼, ਗਗਨ ਮੰਡਲ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦਵਾਰੇ ਆਪਣਾ ਰਾਹ ਚੁਕਾਇੰਦਾ। ਨੌਂ ਦਵਾਰ ਮੁਕੇ ਪੰਧ, ਗੁਰ ਸਤਿਗੁਰ ਆਪ ਮੁਕਾਈਆ। ਆਪ ਜਣਾਏ ਸੁਹਾਗੀ ਛੰਦ, ਸੋ ਪੁਰਖ ਨਿਰਜੰਣ ਸਚ ਪੜ੍ਹਾਈਆ। ਹੰ ਬ੍ਰਹਮ ਵਖਾਏ ਇਕ ਅਨੰਦ, ਅਨੰਦ ਅਨੰਦ ਮੰਗਲ ਗਾਈਆ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦਰ ਲੇਖਾ ਦਏ ਚੁਕਾਈਆ। ਨੌਂ ਦਰ ਤੇਰਾ ਲੇਖ ਚੁਕੌਣਾ, ਗੁਰ ਸਤਿਗੁਰ ਦਇਆ ਕਮਾਇੰਦਾ। ਗੁਰਮੁਖ ਸਾਚੇ ਆਪ ਉਠੌਣਾ, ਆਪਣੀ ਬੂਝ ਬੁਝਾਇੰਦਾ। ਜਨਮ ਜਨਮ ਦਾ ਰੋਗ ਗਵੌਣਾ, ਲੱਖ ਚੁਰਾਸੀ ਫੰਦ ਕਟਾਇੰਦਾ। ਫੜ ਫੜ ਆਪਣੀ ਗੋਦ ਬਹੌਣਾ, ਰਾਏ ਧਰਮ ਨੇੜ ਨਾ ਆਇੰਦਾ। ਦੋ ਜਹਾਨਾਂ ਚੰਦ ਚੜ੍ਹੌਣਾ, ਸਾਚਾ ਚੰਦ ਆਪ ਚਮਕਾਇੰਦਾ। ਜੁਗ ਜੁਗ ਟੁੱਟੀ ਗੰਢ ਵਖੌਣਾ, ਗੰਢਣਹਾਰ ਸੇਵ ਕਮਾਇੰਦਾ। ਨਾਰ ਕੰਤ ਸ੍ਰੀ ਭਗਵੰਤ ਆਪ ਅਖਵੌਣਾ, ਕੰਤ ਸੁਹਾਗੀ ਆਪ ਮਿਲਾਇੰਦਾ। ਘਰ ਘਰ ਮੰਗਲ ਸਖ਼ੀਆਂ ਗੌਣਾ, ਪੰਚਮ ਸਖ਼ੀਆਂ ਆਪ ਉਠਾਇੰਦਾ। ਦਰ ਦਵਾਰ ਆਪ ਖੁਲ੍ਹੌਣਾ, ਆਤਮ ਤਾਕੀ ਬੰਦ ਖੁਲ੍ਹਾਇੰਦਾ। ਆਤਮ ਸੇਜਾ ਫੜ ਬਹੌਣਾ, ਗੁਰਮੁਖ ਸਾਚੇ ਨਾਲ ਮਿਲਾਇੰਦਾ। ਅਨਹਦ ਸਾਚਾ ਰਾਗ ਸੁਣੌਣਾ, ਦੂਸਰ ਗੀਤ ਨਾ ਕੋਇ ਅਲਾਇੰਦਾ। ਛੱਤੀ ਰਾਗਾਂ ਮੁਖ ਸ਼ਰਮੌਣਾ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਏਕਾ ਦੀਪਕ ਜੋਤ ਜਗੌਣਾ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਨਾਰੀ ਕੰਤ ਏਕਾ ਰੰਗ ਰੰਗੌਣਾ, ਸਾਚੀ ਸੇਜਾ ਸੋਭਾ ਪਾਇੰਦਾ। ਨੌਂ ਦਰ ਤੇਰਾ ਝੂਠਾ ਡੇਰਾ ਢੌਣਾ, ਮਾਇਆ ਮਮਤਾ ਮੋਹ ਚੁਕਾਇੰਦਾ। ਦਸਮ ਦਵਾਰੇ ਗੁਰਮੁਖ ਸਾਚਾ ਆਪ ਬਹੌਣਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਜੋਤ ਮਿਲੌਣਾ, ਜੋਤੀ ਜਾਤਾ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦਰ ਨਾਤਾ ਜਾਏ ਤੁਟ, ਨੌਂ ਖੰਡ ਪ੍ਰਿਥਮੀ ਜਾਏ ਛੁੱਟ, ਲੱਖ ਚੁਰਾਸੀ ਗੇੜ ਰਹਿਣ ਨਾ ਪਾਈਆ। ਗੁਰਮੁਖ ਮਿਲੇ ਗੁਰ ਗੁਰ ਜੋਤ, ਗੁਰ ਸਤਿਗੁਰ ਆਪ ਮਿਲਾਈਆ। ਕਾਇਆ ਬੰਕ ਵਖਾਏ ਕਿਲਾ ਕੋਟ, ਗ੍ਰਹਿ ਮੰਦਰ ਭੇਵ ਚੁਕਾਈਆ। ਬੰਦ ਕਿਵਾੜਾ ਖੋਲ੍ਹੇ ਸੋਤ, ਸੁਰਤੀ ਸ਼ਬਦ ਸ਼ਬਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਈਆ। ਹਰਿਜਨ ਹਰਿ ਜਗਾਇੰਦਾ, ਜੁਗਾ ਜੁਗੰਤਰ ਕਾਰ। ਨਿਰਗੁਣ ਸਰਗੁਣ ਦਰਸ ਦਿਖਾਇੰਦਾ, ਸਵੱਛ ਸਰੂਪੀ ਹੋ ਤਿਆਰ। ਆਪਣਾ ਪਰਦਾ ਆਪ ਉਠਾਇੰਦਾ, ਦੇਵੇ ਦਰਸ ਅਗੰਮ ਅਪਾਰ। ਤ੍ਰੈਗੁਣ ਸੜਦਾ ਅੱਗ ਬਚਾਇੰਦਾ, ਅੰਮ੍ਰਿਤ ਜਾਮ ਪਿਆਏ ਠੰਡਾ ਠਾਰ। ਪੰਜ ਤੱਤ ਲੜਦਾ ਆਪ ਛੁਡਾਇੰਦਾ, ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ। ਜਗ ਡੁਬਦਾ ਆਪ ਤਰਾਇੰਦਾ, ਨਾਮ ਨੱਯਾ ਦੇਵੇ ਚਾੜ੍ਹ। ਹਰਿਜਨ ਸਾਚੇ ਆਪ ਉਠਾਇੰਦਾ, ਆਪ ਆਪਣੀ ਕਿਰਪਾ ਧਾਰ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਇੰਦਾ, ਕਲਜੁਗ ਆਈ ਅੰਤਮ ਵਾਰ। ਨਿਰਗੁਣ ਜੋਤੀ ਜਾਮਾ ਭੇਖ ਵਟਾਇੰਦਾ, ਨਿਹਕਲੰਕ ਨਰਾਇਣ ਨਰ ਅਵਤਾਰ। ਗੋਬਿੰਦ ਸੂਰਾ ਨਾਲ ਰਲਾਇੰਦਾ, ਸ਼ਬਦ ਘੋੜਾ ਕਰ ਤਿਆਰ। ਸਾਚੇ ਅਸਵ ਆਪ ਚੜ੍ਹਾਇੰਦਾ, ਲੋਆਂ ਪੁਰੀਆਂ ਕਰੇ ਪਾਰ। ਆਤਮ ਬ੍ਰਹਮ ਆਪ ਦ੍ਰਿੜਾਇੰਦਾ, ਦੂਜਾ ਤੱਤ ਨਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਲੇਖਾ ਦਏ ਉਤਾਰ। ਨਵ ਨੌਂ ਲੇਖਾ ਉਤਰੇ ਪਾਰ, ਉਤਾਰਨਹਾਰ ਆਪ ਹੋ ਜਾਈਆ। ਸਚਖੰਡ ਵਖਾਏ ਇਕ ਦਵਾਰ, ਲੋਕਮਾਤ ਖੁਲ੍ਹਾਈਆ। ਪਰਗਟ ਹੋਵੇ ਹਰਿ ਕਰਤਾਰ, ਨਿਰਗੁਣ ਰੂਪ ਵਟਾਈਆ। ਲੇਖਾ ਜਾਣੇ ਤੇਈ ਅਵਤਾਰ, ਭੁਲ ਕਦੇ ਨਾ ਜਾਈਆ। ਦਸ ਦਸ ਗੁਰ ਪਾਵੇ ਸਾਰ, ਏਕਾ ਸੱਚਾ ਮਾਹੀਆ। ਭਗਤ ਭਗਵੰਤ ਲਏ ਉਠਾਲ, ਆਪਣਾ ਰੰਗ ਰੰਗਾਈਆ। ਸੰਤਾਂ ਕਰੇ ਆਪੇ ਭਾਲ, ਗੁਰਮੁਖਾਂ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਗੁਰਸਿਖਾਂ ਸੁਰਤ ਰਿਹਾ ਸੰਭਾਲ, ਲੱਖ ਚੁਰਾਸੀ ਵਿਚੋਂ ਨਾਲ ਮਿਲਾਈਆ। ਲੇਖਾ ਤੋੜੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਸ਼ਬਦ ਸਰੂਪੀ ਬਣ ਦਲਾਲ, ਗੁਰ ਗੁਰ ਵੇਸ ਵਟਾਈਆ। ਦੋ ਜਹਾਨਾਂ ਵੱਜੇ ਤਾਲ, ਨਿਰਗੁਣ ਸਰਗੁਣ ਆਪ ਵਜਾਈਆ। ਲੱਖ ਚੁਰਾਸੀ ਹੋਈ ਬੇਹਾਲ, ਭੁੱਲੀ ਸਰਬ ਲੋਕਾਈਆ। ਨਜ਼ਰ ਨਾ ਆਏ ਪੁਰਖ ਅਕਾਲ, ਬੈਠੇ ਵੰਡਣ ਪਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪਾਇਆ ਜਾਲ, ਉਮਤ ਉਮਤੀ ਨਾਲ ਰਲਾਈਆ। ਕਿਸੇ ਦਿਸ ਨਾ ਆਏ ਸੱਚੀ ਧਰਮਸਾਲ, ਹਰਿ ਮੰਦਰ ਫੇਰਾ ਕੋਇ ਨਾ ਪਾਈਆ। ਕਿਸੇ ਫਲ ਨਾ ਦਿਸੇ ਡਾਲ, ਜੀਵ ਜੰਤ ਸਿਮਲ ਰੁੱਖ ਰਹੇ ਲਹਿਰਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਚਲੇ ਅਵੱਲੜੀ ਚਾਲ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਖਾਣੀ ਬਾਣੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਮਿਲਾਈਆ। ਰੂਪ ਵਖਾਏ ਏਕਾ ਨਰ, ਨਰ ਨਰਾਇਣ ਆਪ ਹੋ ਜਾਇੰਦਾ। ਹਰਿਜਨ ਸਾਚੇ ਲਏ ਫੜ, ਆਪਣੀ ਗੋਦ ਆਪ ਬਹਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖਾਂ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਆਪੇ ਖੜ, ਆਪਣਾ ਦਰਸ ਦਿਖਾਇੰਦਾ। ਸਾਚੇ ਦਰ ਖੜ ਭਗਵੰਤ, ਆਪਣਾ ਦਰਸ ਦਿਖਾਈਆ। ਕਰੇ ਖੇਲ ਗੁਣ ਗੁਣਵੰਤ, ਅਵਗੁਣ ਨਜ਼ਰ ਕੋਇ ਨਾ ਆਈਆ। ਨਾਮ ਜਣਾਏ ਦੋ ਜਹਾਨਾਂ ਮੰਤ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਲੱਖ ਚੁਰਾਸੀ ਏਕਾ ਕੰਤ, ਏਕਾ ਵਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਆਪਣੀ ਝੋਲੀ ਪਾਈਆ। ਨਵ ਨੌਂ ਆਪਣੀ ਝੋਲੀ ਪਾ, ਆਪਣਾ ਸ਼ੁਕਰ ਮਨਾਇੰਦਾ। ਆਦਿ ਜੋ ਰਚਨਾ ਲਈ ਰਚਾ, ਅੰਤਮ ਆਪੇ ਢਾਹਿੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਪਨਾਹ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਗੁਰ ਅਵਤਾਰ ਬਣਨ ਗਵਾਹ, ਲੱਖ ਚੁਰਾਸੀ ਪਾਰ ਨਾ ਕੋਇ ਕਰਾਇੰਦਾ। ਰਾਏ ਧਰਮ ਪਾਏ ਅੰਤਮ ਫਾਹ, ਲਾੜੀ ਮੌਤ ਨਾਲ ਪਰਨਾਇੰਦਾ। ਉਮਤ ਉਮਤੀ ਹੋਣਾ ਜਗਤ ਨਕਾਹ, ਸੰਮਤ ਉਨੀ ਆਪ ਸਮਝਾਇੰਦਾ। ਅੱਲਾ ਰਾਣੀ ਰਹੀ ਮੁਖ ਸ਼ਰਮਾ, ਨੇਤਰ ਮੁਹੰਮਦ ਨਾ ਕੋਇ ਉਠਾਇੰਦਾ। ਚਾਰ ਯਾਰ ਨਾ ਦੇਣ ਸਲਾਹ, ਸਲਾਹਗੀਰ ਨਾ ਕੋਇ ਸੰਗ ਨਿਭਾਇੰਦਾ। ਪੀਰ ਪੈਗ਼ੰਬਰ ਕਰ ਕਰ ਬੈਠੇ ਨਾਂਹ, ਅੱਗੇ ਰਾਹ ਨਾ ਕੋਇ ਪਾਇੰਦਾ। ਸਿਰ ਦੇਵੇ ਨਾ ਕੋਇ ਠੰਡੀ ਛਾਂ, ਸਲਾਮਤ ਦਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਖੇਲ ਖਿਲਾਇੰਦਾ। ਨੌਂ ਨੌਂ ਤੇਰਾ ਅੰਤ ਕਿਨਾਰਾ, ਹਰਿ ਅੰਤਮ ਵਾਰ ਜਣਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਉਤਰੇ ਪਾਰ ਕਿਨਾਰਾ, ਜੁਗ ਜੁਗ ਗੇੜੇ ਵਿਚ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਉਲਫ਼ਤ ਵਿਚ ਕਦੇ ਨਾ ਆਈਆ। ਉਲਫ਼ਤ ਵਿਚ ਨਾ ਆਏ ਆਲਮੀਨ, ਆਪ ਆਪਣੀ ਦਇਆ ਕਮਾਇੰਦਾ। ਲੇਖਾ ਜਾਣੇ ਲੋਕ ਤੀਨ, ਚੌਦਾਂ ਲੋਕ ਨਾਚ ਨਚਾਇੰਦਾ। ਚੌਦਾਂ ਤਬਕਾਂ ਤੜਫਾਏ ਜਿਉਂ ਜਲ ਬਿਨ ਮੀਨ, ਜਲ ਮੀਨ ਆਪਣੀ ਖੇਲ ਖਿਲਾਇੰਦਾ। ਮੁਹੰਮਦ ਨੇਤਰ ਵੇਖੇ ਸੀਨ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਆਪ ਮੁਕਾਇੰਦਾ। ਚਾਰ ਵੇਦ ਬ੍ਰਹਮੇ ਆਈ ਹਾਰ, ਥਿਰ ਕੋਇ ਰਹਿਣ ਨਾ ਪਾਈਆ। ਚਾਰੇ ਬਾਣੀ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਹਰਿ ਕਾ ਮੰਦਰ ਅਪਰ ਅਪਾਰ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਇੱਟਾਂ ਪੱਥਰਾਂ ਅੱਗੇ ਕਰੇ ਪੁਕਾਰ, ਨਿਰਗੁਣ ਇਸ਼ਟ ਨਾ ਕੋਇ ਮਨਾਈਆ। ਗ੍ਰੰਥੀ ਪੰਥੀ ਹੋਏ ਬੇਹਾਲ, ਗੋਬਿੰਦ ਨਜ਼ਰ ਕਿਸੇ ਨਾ ਆਈਆ। ਚਾਰ ਯਾਰੀ ਤੇਰਾ ਸੱਜਣ ਸੁਹੇਲਾ, ਇਕ ਇਕੱਲਾ ਮਾਹੀਆ। ਮੁਹੰਮਦ ਮੰਗਿਆ ਅੰਤਮ ਵੇਲਾ, ਏਕਾ ਮੰਗ ਮੰਗਾਈਆ। ਚੌਦਾਂ ਤਬਕ ਹੋਏ ਵੇਹਲਾ, ਸਦੀ ਚੌਧਵੀਂ ਨਾਲ ਰਲਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਅਮਾਮ ਅਮਾਮਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਆਪ ਸਾਲਾਹੀਆ। ਚਾਰ ਸਾਲਾਹੇ ਸਲਾਹਵਣ ਯੋਗ, ਯੁਗਤੀ ਆਪਣੇ ਹੱਥ ਰਖਾਈਆ। ਚਾਰ ਯਾਰੀ ਭੋਗਿਆ ਭੋਗ, ਚਾਰ ਕੁੰਟ ਵਡਿਆਈਆ। ਚੌਥੇ ਜੁਗ ਲੱਗਾ ਰੋਗ, ਹਉਮੇ ਰੋਗ ਵਧਾਈਆ। ਪਾਕੀ ਪਾਕ ਨਾ ਮਿਲਿਆ ਧੁਰ ਸੰਜੋਗ, ਪਤਤ ਪੁਨੀਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਦਰ ਵੇਖ ਵਖਾਈਆ। ਚੌਥੇ ਦਰ ਵੇਖਣਹਾਰਾ, ਆਪਣਾ ਨੈਣ ਖੁਲ੍ਹਾਈਆ। ਨਵ ਨੌਂ ਨੌਂ ਨਵ ਪਾਵੇ ਸਾਰਾ, ਆਪ ਆਪਣਾ ਰੂਪ ਵਟਾਈਆ। ਸਤਿਜੁਗ ਮੁਹੰਮਦ ਬੈਠੇ ਇਕ ਕਿਨਾਰਾ, ਏਕਾ ਰਾਹ ਤਕਾਈਆ। ਕਵਣ ਦੇਵੇ ਅੰਤ ਸਹਾਰਾ, ਬਣੇ ਖੇਵਟ ਸੱਚਾ ਮਾਹੀਆ। ਅੰਜੀਲ ਕ਼ੁਰਾਨ ਕਰੇ ਪੁਕਾਰਾ, ਤੀਸ ਬਤੀਸਾ ਦਏ ਦੁਹਾਈਆ। ਇਕ ਇਕੱਲਾ ਪਰਵਰਦਿਗਾਰਾ, ਖ਼ਾਲਕ ਖ਼ਲਕ ਰਿਹਾ ਸਮਾਈਆ। ਮੁਕਾਮੇ ਹੱਕ ਵਸੇ ਸਾਂਝਾ ਯਾਰਾ, ਬੇਐਬ ਰੂਪ ਧਰਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਅਲਾਏ ਸਚ ਜੈਕਾਰਾ, ਜੈ ਜੈਕਾਰ ਆਪ ਕਰਾਈਆ। ਨੌਬਤ ਵਜਾਏ ਇਕ ਨਗਾਰਾ, ਸਚ ਮਹਿਰਾਬੇ ਆਸਣ ਲਾਈਆ। ਆਪੇ ਉਤਰੇ ਆਪਣੀ ਵਾਰਾ, ਰੂਪ ਅਨੂਪ ਆਪ ਰਖਾਈਆ । ਅਲਿਫ਼ ਯੇ ਤੇਰਾ ਪਾਰ ਕਿਨਾਰਾ, ਆਰਫ਼ ਲੇਖਾ ਲਿਖ ਨਾ ਸਕੇ ਕੋਇ ਰਾਈਆ। ਆਲਮ ਉਲਮਾ ਕਰੇ ਖ਼ਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਲਹਿਣਾ ਝੋਲੀ ਪਾਈਆ। ਚਾਰ ਚਾਰ ਲਹਿਣਾ ਪੌਣਾ ਝੋਲੀ, ਹਰਿ ਸਾਚਾ ਸਚ ਜਣਾਇੰਦਾ। ਚਾਰੋਂ ਕੁੰਟ ਮੁਹੰਮਦ ਤ੍ਰਿਸਨਾ ਵੇਖੇ ਗੋਲੀ, ਉਮਤੀ ਉਮਤ ਨਾਲ ਰਲਾਇੰਦਾ। ਪਾਟਾ ਚੀਥੜ ਲੀਰਾਂ ਚੋਲੀ, ਸੀਸ ਪਰਦਾ ਨਾ ਕੋਇ ਟਿਕਾਇੰਦਾ। ਦਰ ਦਰ ਫਿਰੇ ਹੌਲੀ ਹੌਲੀ, ਅਗਲਾ ਪੰਧ ਨਾ ਕੋਇ ਮੁਕਾਇੰਦਾ। ਹੱਥ ਰਖਾਈ ਮਹਿੰਦੀ ਮੌਲੀ, ਮੀਂਢੀ ਸੁਹਾਗ ਨਾ ਕੋਇ ਗੁੰਦਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਵੇਖ ਵਖਾਇੰਦਾ। ਮੈਂਹਦੀ ਮੌਲੀ ਫੜਿਆ ਤੰਦ, ਅੱਲਾ ਰਾਣੀ ਉਠ ਉਠ ਧਾਈਆ। ਚਾਰ ਯਾਰੀ ਬੰਨ੍ਹੇ ਕੋਇ ਨਾ ਤੰਦ, ਗਾਨਾ ਸਗਨ ਨਾ ਕੋਇ ਮਨਾਈਆ। ਚਾਰ ਕੁੰਟ ਹੋਇਆ ਅੰਧ, ਚੌਧਵੀਂ ਚੰਦ ਨਾ ਕੋਇ ਚੜ੍ਹਾਈਆ। ਚੌਦਾਂ ਤਬਕ ਦਿਸਣ ਖੰਡ ਖੰਡ, ਸਾਬਤ ਸੂਰਤ ਨਜ਼ਰ ਕੋਇ ਨਾ ਆਈਆ। ਮੁਹੰਮਦ ਨਾਲ ਮੰਗੇ ਮੰਗ, ਆਪਣੀ ਇਛਿਆ ਲਏ ਪਰਗਟਾਈਆ। ਤੇਰੀ ਲੋਕਾਈ ਸੁੱਤੀ ਦੇ ਕਰ ਕੰਡ, ਨਾ ਸਕੇ ਕੋਇ ਨੈਣ ਉਠਾਈਆ। ਮੈਂ ਫਿਰ ਕੇ ਵੇਖਿਆ ਵਿਚ ਵਰਭੰਡ, ਭੰਡੀ ਪਈ ਸਰਬ ਲੋਕਾਈਆ। ਮਸਜਦ ਕਾਅਬੇ ਦਿਸਿਆ ਨਾ ਖ਼ੁਦਾਵੰਦ, ਨੂਰ ਜ਼ਹੂਰ ਨਜ਼ਰ ਕਿਤੇ ਨਾ ਆਈਆ। ਘਰ ਘਰ ਵੇਖਿਆ ਵਿਸ਼ਟਾ ਗੰਦ, ਝੂਠੀ ਸੇਜ ਰਹੇ ਹੰਢਾਈਆ। ਕੋਈ ਨਾ ਵਸਦਾ ਦਿਸੇ ਖੇੜਾ ਪਿੰਡ, ਨਗਰ ਗਰਾਂ ਸ਼ਹਿਰ ਸੁੰਞ ਮਸਾਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਯਾਰੀ ਦਏ ਹਿਲਾਈਆ। ਮੁਹੰਮਦ ਉਠ ਲੈ ਅੰਗੜਾਈ, ਅੱਲਾ ਰਾਣੀ ਆਪ ਜਣਾਇਆ। ਚੌਦਾਂ ਤਬਕ ਨਾ ਕੋਇ ਸ਼ਨਵਾਈ, ਨਗ਼ਮਾ ਨਾਮ ਨਾ ਕੋਇ ਅਲਾਇਆ। ਤੇਰੀ ਉਮਤ ਤੇਰਾ ਰਾਹ ਰਹੀ ਭੁਲਾਈ, ਭੁੱਲਿਆ ਰਾਹ ਨਾ ਕੋਇ ਵਖਾਇਆ। ਮੈਂ ਆਪਣਾ ਭੁੱਲੀ ਸੱਚਾ ਮਾਹੀ, ਮੀਆਂ ਮੇਰਾ ਨਜ਼ਰ ਕਿਤੇ ਨਾ ਆਇਆ। ਚਾਰ ਯਾਰਾਂ ਨਾਲ ਲੈ ਕੇ ਦਿਆਂ ਦੁਹਾਈ, ਦੁਹਾਈ ਪੀਰ ਦਸਤਗੀਰ ਰਹੇ ਕਰਾਇਆ। ਤੇਰੀ ਗ਼ੁਲਾਮੀ ਮਾਰਿਆ ਜ਼ੰਜੀਰ, ਬੈਠੀ ਬੰਧਨ ਪਾਇਆ। ਤੇਰੀ ਪ੍ਰੀਤ ਨਿਭੇ ਨਾ ਅੰਤ ਅਖ਼ੀਰ, ਚੌਦਾਂ ਸਦੀਆਂ ਪੰਧ ਮੁਕਾਇਆ। ਮੈਂ ਮਿਲਣਾ ਸੱਚੇ ਪੀਰ, ਜੋ ਆਦਿ ਜੁਗਾਦਿ ਸਮਾਇਆ। ਜੇਹੜਾ ਦੇਵੇ ਦਾਤ ਸ਼ਾਹ ਫ਼ਕ਼ੀਰ, ਹਕੀਰ ਹਕੀਰਾਂ ਗਲੇ ਲਗਾਇਆ। ਮੇਰੀ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਦਏ ਬਦਲਾਇਆ। ਉਹਦੇ ਹੱਥ ਮੇਰੀ ਅਕਸੀਰ, ਅਕਸੀਰ ਆਪਣੀ ਝੋਲੀ ਪਾਇਆ। ਮੈਂ ਨੇਤਰ ਵਹੌਂਦੀ ਨੀਰ, ਗਲ ਪੱਲੂ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇਆ। ਅੱਲਾ ਰਾਣੀ ਰੋਵੇ ਨੀਰ ਵਹਾ, ਛਹਿਬਰ ਆਪਣੇ ਨੈਣਾਂ ਲਾਈਆ। ਮੁਹੰਮਦ ਤੇਰੇ ਕੋਲੋਂ ਪੱਲਾਂ ਲਵਾਂ ਛੁਡਾ, ਚਾਰ ਯਾਰੀ ਦਵਾਂ ਤਜਾਈਆ। ਅੰਤਮ ਮਿਲਾਂ ਸਚ ਮਲਾਹ, ਦੋ ਜਹਾਨਾਂ ਸੱਚੇ ਮਾਹੀਆ। ਮੇਰਾ ਵਿਛੋੜਾ ਦਏ ਕਟਾ, ਸਿਰ ਆਪਣਾ ਹੱਥ ਟਿਕਾਈਆ। ਆਪਣੀ ਮਿਹਰ ਮਿਹਰ ਮਿਹਰ ਮੇਰੀ ਚੋਲੀ ਦਏ ਰੰਗਾ, ਸਾਲੂ ਲਾਲ ਰੰਗ ਕਰਾਈਆ। ਆਪਣੀ ਕਿਰਪਾ ਕਿਰਪਾ ਕਿਰਪਾ ਆਪਣੀ ਡੋਲੀ ਲਏ ਬਹਾ, ਚਾਰ ਯਾਰ ਤੇਰੇ ਕਹਾਰ ਬਣਾਈਆ। ਹੌਲੀ ਹੌਲੀ ਲਏ ਚਲਾ, ਆਪਣੇ ਮਾਰਗ ਪਾਈਆ। ਆਪਣੇ ਮੰਦਰ ਲਏ ਬਹਾ, ਸਾਚਾ ਮੰਦਰ ਸੁਹਾਈਆ। ਚਾਰ ਜੁਗ ਦੀ ਕਵਾਰੀ ਕੰਨਿਆ ਨਾਲ ਕਰੇ ਨਕਾਹ, ਮੇਰਾ ਰੰਡੇਪਾ ਦਏ ਚੁਕਾਈਆ। ਮੈਂ ਉਠ ਉਠ ਗਾਵਾਂ ਕਰਾਂ ਸਿਫ਼ਤ ਸਾਲਾਹ, ਬੇਐਬ ਮੇਰਾ ਮਾਹੀਆ। ਸਾਚਾ ਝੁਲਦਾ ਰਹੇ ਨਿਸ਼ਾਂ, ਸਚ ਨਿਸ਼ਾਨਾ ਇਕ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਅੰਗ ਲਏ ਲਗਾਈਆ। ਆਪ ਲਗਾਏ ਆਪਣੇ ਅੰਗ, ਅੰਗੀਕਾਰ ਅਖਵਾਇੰਦਾ। ਚੌਥੇ ਜੁਗ ਤੇਰਾ ਝੂਠ ਮਰਦੰਗ, ਕੂੜੀ ਕਿਰਿਆ ਵੇਖ ਵਖਾਇੰਦਾ। ਨਵ ਨੌਂ ਚਾਰ ਕਰੇ ਭੰਗ, ਜੋ ਘੜ੍ਹਿਆ ਭੰਨ ਵਖਾਇੰਦਾ। ਸਚ ਸਿੰਘਾਸਣ ਸੁਹਾਏ ਇਕ ਪਲੰਘ, ਪਾਵਾ ਚੂਲ ਨਾ ਕੋਇ ਰਖਾਇੰਦਾ। ਨੌਬਤ ਨਾਮ ਵੱਜੇ ਮਰਦੰਗ, ਸਚ ਨਗਾਰਾ ਆਪ ਸੁਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵੇਲਾ ਗਿਆ ਲੰਘ, ਕਲਜੁਗ ਅੰਤਮ ਸਰਬ ਜਣਾਇੰਦਾ। ਨਾ ਕੋਈ ਰਾਗ ਰਾਗਨੀ ਨਾ ਕੋਈ ਤੰਦ, ਤੰਦੀ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਵ ਨੌਂ ਚਾਰ ਪਾਰ ਕਰਾਇੰਦਾ। ਨਵ ਨੌਂ ਚਾਰ ਤੇਰਾ ਲੇਖਾ ਬਾਕੀ, ਹਰਿ ਪੁਰਖ ਨਿਰੰਜਣ ਆਪ ਚੁਕਾਈਆ। ਲੇਖਾ ਜਾਣੇ ਜੀਵ ਖ਼ਾਕੀ, ਖ਼ਾਲਕ ਖ਼ਲਕ ਵੇਖ ਵਖਾਈਆ। ਗੁਰ ਅਵਤਾਰ ਰਹੇ ਨਾ ਕੋਇ ਆਕੀ, ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਸਚਖੰਡ ਦਵਾਰੇ ਖੋਲ੍ਹੇ ਤਾਕੀ, ਕੋਟਨ ਕੋਟ ਬ੍ਰਹਿਮੰਡ ਏਕਾ ਵਾਰ ਵੇਖ ਵਖਾਈਆ। ਸ਼ਬਦ ਅਗੰਮੀ ਚੜ੍ਹਿਆ ਰਾਕੀ, ਨਰ ਨਿਰੰਕਾਰਾ ਸੋਲਾਂ ਕਲੀਆਂ ਆਸਣ ਪਾਈਆ। ਸਤਿ ਸਤਿਵਾਦੀ ਮਾਰ ਪਲਾਕੀ, ਦੋ ਜਹਾਨਾਂ ਵੇਖ ਵਖਾਈਆ। ਲੋਕਮਾਤ ਆਏ ਗੁਰਮੁਖਾਂ ਜਾਮ ਪਿਆਏ ਬਣ ਬਣ ਸਾਕੀ, ਨਾਮ ਪਿਆਲਾ ਹੱਥ ਰਖਾਈਆ। ਨਿਰਗੁਣ ਰੱਖੀ ਚਾਲ ਬਾਂਕੀ, ਸਰਗੁਣ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਰਿਹਾ ਮੁਕਾਈਆ। ਲਹਿਣਾ ਮੁਕੌਣਾ ਹਰਿ ਨਿਰੰਕਾਰ, ਜੁਗ ਜੁਗ ਆਪ ਮੁਕਾਇੰਦਾ। ਦੇਣਾ ਦੇਵੇ ਸਰਬ ਸੰਸਾਰ, ਬਚਿਆ ਕੋਇ ਰਹਿਣ ਨਾ ਪਾਇੰਦਾ। ਮਨਮੁਖ ਭੁੱਲੇ ਜੀਵ ਗਵਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰ ਗੋਬਿੰਦ ਬਣਿਆ ਇਕ ਲਿਖਾਰ, ਨਾਨਕ ਰਸਨਾ ਜੇਹਵਾ ਗਾਇੰਦਾ। ਨਿਹਕਲੰਕ ਆਵੇ ਮਹਾਂਬਲੀ ਅਵਤਾਰ, ਨਿਰਗੁਣ ਸਰਗੁਣ ਆਪਣਾ ਰੂਪ ਵਟਾਇੰਦਾ। ਸੰਬਲ ਵਸੇ ਧਾਮ ਨਿਆਰ, ਹਰਿ ਮੰਦਰ ਸੋਭਾ ਪਾਇੰਦਾ। ਸ਼ਬਦ ਅਗੰਮੀ ਕਰੇ ਗ਼ੁਫ਼ਤਾਰ, ਦੀਦ ਸ਼ਨੀਦ ਖੇਲ ਖਿਲਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪ ਜਣਾਇੰਦਾ। ਸ਼ਾਹ ਸੁਲਤਾਨਾਂ ਕਰੇ ਖ਼ਵਾਰ, ਰਾਜ ਰਾਜਾਨਾਂ ਖਾਕ ਮਿਲਾਇੰਦਾ। ਨੌਂ ਖੰਡ ਪ੍ਰਿਥਮੀ ਦਏ ਇਕ ਆਧਾਰ, ਨੌਂ ਦਵਾਰੇ ਇਕ ਗਿਆਨ ਦ੍ਰਿੜਾਇੰਦਾ। ਚਾਰ ਵਰਨਾਂ ਕਰੇ ਪਿਆਰ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਏਕਾ ਬੋਲੇ ਨਾਮ ਜੈਕਾਰ, ਸਚ ਜੈਕਾਰਾ ਆਪ ਸੁਣਾਇੰਦਾ। ਹੰ ਬ੍ਰਹਮ ਲਏ ਉਠਾਲ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸਤਿਜੁਗ ਚਲੇ ਆਪਣੀ ਚਾਲ, ਪਿਛਲਾ ਲੇਖਾ ਬੰਦ ਕਰਾਇੰਦਾ। ਏਕਾ ਪੂਜਾ ਰਹੇ ਅਕਾਲ, ਮੰਦਰ ਮਸਜਿਦ ਮਠ ਸ਼ਿਵਦਵਾਲਾ ਸੀਸ ਨਾ ਕੋਇ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਨਵ ਨੌਂ ਚਾਰ ਆਪਣੇ ਵਿਚ ਛੁਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣ ਨਿਧਾਨ, ਸ਼ਬਦ ਸੁੱਤ ਜੋਤ ਨਿਸ਼ਾਨ, ਜੋਤੀ ਜਾਤਾ ਪੁਰਖ ਬਿਧਾਤਾ, ਪਰਮ ਪੁਰਖ ਆਪਣੀ ਖੇਲ ਖਿਲਾਇੰਦਾ।